ਪ੍ਰਭਾਤੀ ਮਹਲਾ ੧ ॥
prabhaatee mahalaa 1 |
Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.
ਗੁਰ ਪਰਸਾਦੀ ਵਿਦਿਆ ਵੀਚਾਰੈ; ਪੜਿ ਪੜਿ ਪਾਵੈ ਮਾਨੁ ॥
gur parasaadee vidiaa veechaarai; parr parr paavai maan |
Sant Singh KhalsaBy Guru's Grace, contemplate spiritual knowledge; read it and study it, and you shall be honored.
Manmohan SinghBy the Guru's grace, man dwells on the Lord's knowledge and, reading and studying it, gathers glory.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਦੇ ਇਲਮ ਦੀ ਬੀਚਾਰ ਕਰਦਾ ਹੈ ਅਤੇ ਇਸ ਨੂੰ ਪੜ ਤੇ ਵਾਚ ਕੇ ਪ੍ਰਭਤਾ ਪਾਉਂਦਾ ਹੈ।
Fareedkot Teekaਸਤਿਗੁਰੋਂ ਕੀ ਕਿਰਪਾ ਤੇ ਬ੍ਰਹਮ ਵਿਦਿਆ ਕੋ ਵੀਚਾਰਤੇ ਹਾਂ ਪੁਨਾ ਬ੍ਰਹਮ ਵਿਦਿਆ ਕੋ ਪੜਿ ਪੜਿ ਕਰ ਕੇ ਮਾਨ ਪਾਈਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਸਿਮਰਨ ਦੀ) ਵਿੱਦਿਆ ਵਿਚਾਰਦਾ ਹੈ (ਸਿੱਖਦਾ ਹੈ) ਉਹ ਇਸ ਵਿੱਦਿਆ ਨੂੰ ਪੜ੍ਹ ਪੜ੍ਹ ਕੇ (ਜਗਤ ਵਿਚ) ਆਦਰ ਹਾਸਲ ਕਰਦਾ ਹੈ,ਪਦ ਅਰਥ ਪਰਸਾਦੀ = ਕਿਰਪਾ ਨਾਲ, ਪਰਸਾਦਿ। ਮਾਨੁ = ਆਦਰ।
SikhNet (Spanish)Por la Gracia del Guru medita en el Conocimiento Espiritual, léelo y estúdialo y serás honrado.
ਆਪਾ ਮਧੇ. ਆਪੁ ਪਰਗਾਸਿਆ; ਪਾਇਆ ਅੰਮ੍ਰਿਤੁ ਨਾਮੁ ॥੧॥
aapaa madhe. aap paragaasiaa; paaeaa amrit naam |1|
Sant Singh KhalsaWithin the self, the self is revealed, when one is blessed with the Ambrosial Naam, the Name of the Lord. ||1||
Manmohan SinghBeing blessed with the Name-Nectar, man's self becomes manifest within himself.
Manmohan Singh (Punjabi)ਨਾਮ-ਸੁਘਾਰਸ ਦੀ ਦਾਤ ਪ੍ਰਾਪਤ ਹੋ ਜਾਣ ਨਾਲ, ਬੰਦੇ ਦਾ ਆਪਣਾ ਆਪ ਉਸ ਦੇ ਆਪੇ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ।
Fareedkot Teekaਜਦ ਅੰਮ੍ਰਿਤ ਨਾਮ ਕੋ ਮੈਨੇ ਪਾਇਆ ਤਬ ਤਿਸ ਅਭਿਆਸ ਕਰ ਮੁਝ ਕੋ ਅਪਨੇ ਆਪ ਮੇਂ ਸਰੂਪ ਕਾ ਪ੍ਰਕਾਸ਼ ਹੂਆ ਹੈ, ਭਾਵ ਆਪਣੇ ਸਰੀਰ ਕੇ ਅੰਤਰ ਹੀ ਆਤਮਾ ਕੋ ਬ੍ਰਹਮ ਰੂਪ ਜਾਨਾ ਹੈ॥੧॥
Prof. Sahib Singhਉਸ ਦੇ ਅੰਦਰ ਹੀ ਉਸ ਦਾ ਆਪਣਾ ਆਪ ਚਮਕ ਪੈਂਦਾ ਹੈ (ਉਸ ਦਾ ਆਤਮਕ ਜੀਵਨ ਰੌਸ਼ਨ ਹੋ ਜਾਂਦਾ ਹੈ, ਉਸ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ), ਉਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ ॥੧॥ਪਦ ਅਰਥ ਆਪਾ ਮਧੇ = ਆਪਣੇ ਅੰਦਰ। ਆਪੁ = ਆਪਣਾ ਆਪ। ਪਰਗਾਸਿਆ = ਰੌਸ਼ਨ ਹੋ ਜਾਂਦਾ ਹੈ ॥੧॥
SikhNet (Spanish)En el interior del ser, el Ser es revelado cuando uno es bendecido con el Naam Ambrosial, el Nombre del Señor. (1)
ਕਰਤਾ; ਤੂ ਮੇਰਾ ਜਜਮਾਨੁ ॥
karataa; too meraa jajamaan |
Sant Singh KhalsaO Creator Lord, You alone are my Benefactor.
Manmohan SinghO Creator-Lord, Thou alone are my Alms Giver.
Manmohan Singh (Punjabi)ਹੇ ਸਿਰਜਣਹਾਰ ਸੁਆਮੀ! ਕੇਵਲ ਤੂੰ ਹੀ ਮੈਨੂੰ ਦਾਤ ਦੇਣ ਵਾਲਾ ਹੈ।
Fareedkot Teekaਹੇ ਸਰਬ ਕੇ ਕਰਤਾ ਰੂਪ ਅਕਾਲ ਪੁਰਖ! ਤੂੰ ਹੀ ਮੇਰਾ ਜਜਮਾਂਨ ਹੈਂ॥
Prof. Sahib Singhਹੇ ਕਰਤਾਰ! ਤੂੰ ਮੇਰਾ ਦਾਤਾ ਹੈਂ।ਪਦ ਅਰਥ ਕਰਤਾ = ਹੇ ਕਰਤਾਰ! ਜਜਮਾਨ = ਦਾਤਾ (ਨੋਟ: ਯਜਮਾਨ = ਉਹ ਜੋ ਯੱਗ ਆਦਿਕ ਬ੍ਰਾਹਮਣ ਪਾਸੋਂ ਕਰਾ ਕੇ ਉਸ ਨੂੰ ਧਨ-ਪਦਾਰਥ ਭੇਟਾ ਕਰਦਾ ਹੈ)।
SikhNet (Spanish)Oh Señor Creador, sólo Tú eres mi Benefactor, sólo una Bendición Te pido,
ਇਕ ਦਖਿਣਾ ਹਉ. ਤੈ ਪਹਿ ਮਾਗਉ; ਦੇਹਿ ਆਪਣਾ ਨਾਮੁ ॥੧॥ ਰਹਾਉ ॥
eik dakhinaa hau. tai peh maagau; dehi aapanaa naam |1| rahaau |
Sant Singh KhalsaI beg for only one blessing from You: please bless me with Your Name. ||1||Pause||
Manmohan SinghI ask for but one boon from Thee, Bless Thou me, O Lord with Thy Name. Pause.
Manmohan Singh (Punjabi)ਮੈਂ ਤੇਰੇ ਪਾਸੋਂ ਕੇਵਲ ਇਕ ਖੈਰਾਤ ਮੰਗਦਾ ਹਾਂ। ਹੇ ਸੁਆਮੀ! ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ। ਠਹਿਰਾਉ।
Fareedkot Teekaਤਾਂ ਤੇ ਏਕ ਦਖ੍ਯਨਾ ਮੈਂ ਤੇਰੇ ਪਾਸੋਂ ਮਾਂਗਤਾ ਹੂੰ। ਸੋ ਕਿਆ ਹੈ? ਮੁਝ ਕੋ ਅਪਨਾ ਨਾਮ ਰੂਪ ਦਾਨ ਦੇਵੋ॥੧॥ ਰਹਾਉ ॥
Prof. Sahib Singhਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ। ਮੈਨੂੰ ਆਪਣਾ ਨਾਮ ਬਖ਼ਸ਼ ॥੧॥ ਰਹਾਉ ॥ਪਦ ਅਰਥ ਦਖਿਣਾ = ਦੱਛਣਾ, ਬ੍ਰਾਹਮਣ ਨੂੰ ਮਾਇਆ ਦੀ ਭੇਟਾ, ਦਾਨ। ਤੈ ਪਹਿ = ਤੈਥੋਂ। ਮਾਗਉ = ਮੈਂ ਮੰਗਦਾ ਹਾਂ ॥੧॥ ਰਹਾਉ ॥
SikhNet (Spanish)bendíceme por favor con Tu Nombre. (1-Pausa)
ਪੰਚ ਤਸਕਰ ਧਾਵਤ ਰਾਖੇ; ਚੂਕਾ ਮਨਿ ਅਭਿਮਾਨੁ ॥
panch tasakar dhaavat raakhe; chookaa man abhimaan |
Sant Singh KhalsaThe five wandering thieves are captured and held, and the egotistical pride of the mind is subdued.
Manmohan SinghThe five wandering thieves are held and the mind's self-conceit is stilled.
Manmohan Singh (Punjabi)ਪੰਜ ਭਟਕਦੇ ਹੋਏ ਚੋਰ ਕਾਬੂ ਆ ਜਾਂਦੇ ਹਨ ਅਤੇ ਮਨੂਏ ਦੀ ਸਵੈ-ਹੰਗਤਾ ਮਿਟ ਜਾਂਦੀ ਹੈ।
Fareedkot Teekaਪੰਚ ਕਾਮਆਦੀ ਵਿਕਾਰ ਵਾ ਗਿਆਨ ਇੰਦ੍ਰੇ ਧਾਵਤੇ ਹੂਏ ਰੋਕ ਦੀਏ ਹੈਂ ਔ ਮਨ ਕਾ ਹੰਕਾਰ ਭੀ ਦੂਰ ਭਇਆ ਹੈ॥
Prof. Sahib Singh(ਇਸ ਨਾਮ ਸਿਮਰਨ ਦੀ ਬਰਕਤ ਨਾਲ ਵਿਕਾਰਾਂ ਵਲ) ਦੌੜਦੇ ਪੰਜੇ ਗਿਆਨ-ਇੰਦ੍ਰੇ ਰੋਕ ਲਈਦੇ ਹਨ, ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ।ਪਦ ਅਰਥ ਪੰਚ = ਪੰਜ। ਤਸਕਰ = ਚੋਰ। ਧਾਵਤ (ਵਿਕਾਰਾਂ ਵਲ) ਦੌੜਦੇ। ਮਨਿ = ਮਨ ਵਿਚ (ਟਿਕਿਆ ਹੋਇਆ)।
SikhNet (Spanish)Los cinco ladrones que deambulan libres y sin control por todas partes son capturados y controlados y el orgullo egoísta de la mente es subyugado.
ਦਿਸਟਿ ਬਿਕਾਰੀ. ਦੁਰਮਤਿ ਭਾਗੀ; ਐਸਾ ਬ੍ਰਹਮ ਗਿਆਨੁ ॥੨॥
disatt bikaaree. duramat bhaagee; aisaa braham giaan |2|
Sant Singh KhalsaVisions of corruption, vice and evil-mindedness run away. Such is the spiritual wisdom of God. ||2||
Manmohan SinghSinful seeing and evil-thoughts flee away. Such is the Lord's Divine knowledge.
Manmohan Singh (Punjabi)ਪਾਪਾਂ ਭਰੀ ਨਜ਼ਰ ਅਤੇ ਖੋਟੀ-ਬੁਧੀ ਦੌੜ ਜਾਂਦੇ ਹਨ। ਐਹੋ ਜੇਹੀ ਹੈ ਪ੍ਰਭੂ ਦੀ ਰੱਬੀ ਗਿਆਤ।
Fareedkot Teekaਹੇ (ਬ੍ਰਹਮ) ਪੂਰਨ! ਤੇਰਾ ਗਿਆਨ ਐਸਾ ਹੈ ਜਿਸ ਤੇ ਵਿਕਾਰੋਂ ਕੀ ਦ੍ਰਿਸ਼ਟੀ ਔ ਖੋਟੀ ਮਤਿ ਸਭ (ਭਾਗੀ) ਦੂਰ ਭਈ ਹੈ॥੨॥☬ਅਬ ਭੋਜਨ ਮਾਂਗਤੇ ਹੈਂ:
Prof. Sahib Singh(ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਪਾਈ ਹੋਈ ਡੂੰਘੀ ਸਾਂਝ ਐਸੀ (ਬਰਕਤਿ ਵਾਲੀ ਹੈ ਜਿਸ ਦਾ ਸਦਕਾ) ਵਿਕਾਰਾਂ ਵਾਲੀ ਨਿਗਾਹ ਤੇ ਖੋਟੀ ਮੱਤ ਮੁੱਕ ਜਾਂਦੀ ਹੈ ॥੨॥ਪਦ ਅਰਥ ਦਿਸਟਿ = ਨਿਗਾਹ, ਨਜ਼ਰ। ਬਿਕਾਰੀ = ਵਿਕਾਰਾਂ ਵਾਲੀ। ਦੁਰਮਤਿ = ਖੋਟੀ ਅਕਲ। ਬ੍ਰਹਮ ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ ॥੨॥
SikhNet (Spanish)Las visiones de corrupción, de vicio y de maldad en la mente se esfuman. Tal es la Sabiduría Espiritual de Dios. (2)
ਜਤੁ ਸਤੁ ਚਾਵਲ, ਦਇਆ ਕਣਕ ਕਰਿ; ਪ੍ਰਾਪਤਿ ਪਾਤੀ ਧਾਨੁ ॥
jat sat chaaval, deaa kanak kar; praapat paatee dhaan |
Sant Singh KhalsaPlease bless me with the rice of truth and self-restraint, the wheat of compassion, and the leaf-plate of meditation.
Manmohan SinghBless thou me with the rice of continence and chastity, the wheat of compassion and the leafy plate of Thy meditation, O Lord.
Manmohan Singh (Punjabi)ਹੇ ਸੁਆਮੀ! ਤੂੰ ਮੈਨੂੰ ਪ੍ਰਹੇਜਗਾਰੀ ਅਤੇ ਪਾਕੀਗਜਗੀ ਦੇ ਚੋਲ, ਮਿਹਰਬਾਨੀ ਦੀ ਗੰਦਮ ਅਤੇ ਆਪਣੇ ਧਿਆਨ ਦਾ ਪੱਤਲ ਬਖਸ਼।
Fareedkot Teekaਜਤ ਸਤ ਰੂਪੀ ਚਾਵਲ ਔ ਦਇਆ ਰੂਪੀ ਕਣਕ ਔ ਤੇਰੇ (ਧਾਨੁ) ਧਿਆਨ ਪ੍ਰਾਪਤੀ ਕੀ (ਪਾਤੀ) ਪਤਲ, ਮੁਝ ਕੋ ਏਹੁ ਸਭੀ ਪ੍ਰਾਪਤਿ ਕਰ, ਭਾਵ ਦੇਹੁ॥
Prof. Sahib Singh(ਬ੍ਰਾਹਮਣ ਆਪਣੇ ਜਜਮਾਨ ਪਾਸੋਂ ਚਾਵਲ, ਕਣਕ, ਧਨ, ਦੁੱਧ, ਘਿਉ ਆਦਿਕ ਸਾਰੇ ਪਦਾਰਥ ਮੰਗਦਾ ਤੇ ਲੈਂਦਾ ਹੈ ਹੇ ਪ੍ਰਭੂ! ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਨਾਮ ਦਾ ਜੱਗ ਰਚਾਇਆ ਹੋਇਆ ਹੈ,) ਮੈਂ ਤੈਥੋਂ ਇਹੋ ਜਿਹਾ ਦਾਨ ਮੰਗਦਾ ਹਾਂ ਕਿ ਮੈਨੂੰ ਚਾਵਲਾਂ ਦੇ ਥਾਂ ਜਤ ਸਤ ਦੇਹ (ਮੈਨੂੰ ਸੱਚਾ ਆਚਰਨ ਦੇਹ ਕਿ ਮੈਂ ਗਿਆਨ-ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕ ਸਕਾਂ), ਕਣਕ ਦੇ ਥਾਂ ਮੇਰੇ ਹਿਰਦੇ ਵਿਚ ਦਇਆ ਪੈਦਾ ਕਰ, ਮੈਨੂੰ ਇਹ ਧਨ ਦੇਹ ਕਿ ਮੈਂ ਤੇਰੇ ਚਰਨਾਂ ਵਿਚ ਜੁੜਨ ਦੀ ਯੋਗਤਾ ਵਾਲਾ ਹੋ ਜਾਵਾਂ।ਪਦ ਅਰਥ ਜਤੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਉੱਦਮ। ਸਤੁ = ਉੱਚਾ ਆਚਰਨ। ਪ੍ਰਾਪਤਿ ਪਾਤੀ = ਪ੍ਰਭੂ ਦੀ ਪ੍ਰਾਪਤੀ ਦਾ ਪਾਤ੍ਰ ਬਣਨਾ, ਪਰਮਾਤਮਾ ਨਾਲ ਮਿਲਾਪ ਦੀ ਯੋਗਤਾ। ਧਾਨੁ = ਧਨ।
SikhNet (Spanish)Bendíceme por favor con el arroz de la Verdad y del Recato, con el trigo de la Compasión y la ensalada de la Meditación.
ਦੂਧੁ ਕਰਮੁ ਸੰਤੋਖੁ ਘੀਉ ਕਰਿ; ਐਸਾ ਮਾਂਗਉ ਦਾਨੁ ॥੩॥
doodh karam santokh gheeo kar; aisaa maangau daan |3|
Sant Singh KhalsaBless me with the milk of good karma, and the clarified butter, the ghee, of compassion. Such are the gifts I beg of You, Lord. ||3||
Manmohan SinghBless Thou me with the milk of good deeds and the clarified butter of contentment. Such are the alms, I ask to Thee, O Lord.
Manmohan Singh (Punjabi)ਹੇ ਸੁਆਮੀ! ਤੂੰ ਮੈਨੂੰ ਸ਼ੁਭ ਅਮਲਾਂ ਦੇ ਦੁੱਧ ਅਤੇ ਸੰਤੁਸ਼ਟਤਾ ਦੀ ਬਖਸ਼ਸ਼ ਕਰ। ਐਹੋ ਜੇਹੀ ਖੈਰ ਮੈਂ ਤੇਰੇ ਕੋਲੋ ਮੰਗਦਾ ਹਾਂ।
Fareedkot Teekaਨਿਸਕਾਮ ਕਰਮੋਂ ਕਾ ਕਰਨਾ ਦੂਧ ਔ ਸੰਤੋਖ ਰੂਪੀ ਘ੍ਰਿਤ ਕਰਕੇ, ਹੇ ਵਾਹਿਗੁਰੂ! ਤੇਰੇ ਪਾਸੋਂ ਐਸੇ ਭੋਜਨ ਕਾ ਦਾਂਨ ਮਾਂਗਤਾ ਹੂੰ॥੩॥
Prof. Sahib Singhਮੈਨੂੰ ਸ਼ੁਭ ਕਰਮ (ਕਰਨ ਦੀ ਸਮਰੱਥਾ) ਬਖ਼ਸ਼, ਸੰਤੋਖ ਬਖ਼ਸ਼, ਇਹ ਹਨ ਮੇਰੇ ਵਾਸਤੇ ਦੁੱਧ ਤੇ ਘਿਉ ॥੩॥
SikhNet (Spanish)Bendíceme con la leche del Buen Karma, el guí, la mantequilla purificada de la Compasión.
ਖਿਮਾ ਧੀਰਜੁ ਕਰਿ ਗਊ ਲਵੇਰੀ; ਸਹਜੇ ਬਛਰਾ ਖੀਰੁ ਪੀਐ ॥
khimaa dheeraj kar gaoo laveree; sahaje bachharaa kheer peeai |
Sant Singh KhalsaLet forgiveness and patience be my milk-cows, and let the calf of my mind intuitively drink in this milk.
Manmohan SinghMake thou forgiveness and patience my milk-cow, that my mind's calf may easily in-drink the milk.
Manmohan Singh (Punjabi)ਤੂੰ ਮੁਆਫੀ ਦੇਣ ਅਤੇ ਸਬਰ ਸਿਦਕ ਨੂੰ ਮੇਰੀ ਦੁੱਧ ਦੇਣ ਵਾਲੀ ਗਾ ਬਣਾ ਦੇ, ਤਾਂ ਜੋ ਮੇਰੇ ਮਨ ਦਾ ਵੱਛਾ ਸੁਖੈਨ ਹੀ ਦੁੱਧ ਨੂੰ ਪਾਨ ਕਰੇ।
Fareedkot Teekaਖਿਮਾ ਰੂਪੀ ਲਵੇਰੀ ਗਊ ਧੀਰਜ ਰੂਪੀ ਵਛਾ ਦੇਹੁ। ਜਿਸ ਤੇ (ਸਹਜੇ) ਸੁਭਾਵਕ ਹੀ ਨਿਸਕਾਂਮ ਕਰਮੋਂ ਰੂਪ ਵਾ ਆਤਮ ਸੁਖ ਰੂਪੀ (ਖੀਰੁ) ਦੂਧ ਪੀਵਣਾ ਕਰੀਐ॥
Prof. Sahib Singh(ਹੇ ਪ੍ਰਭੂ! ਮੇਰੇ ਅੰਦਰ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਵ ਤੇ ਜਿਗਰਾ ਪੈਦਾ ਕਰ, ਇਹ ਹੈ ਮੇਰੇ ਲਈ ਲਵੇਰੀ ਗਾਂ, ਤਾਕਿ ਮੇਰਾ ਮਨ-ਵੱਛਾ ਸ਼ਾਂਤ ਅਵਸਥਾ ਵਿਚ ਟਿਕ ਕੇ (ਇਹ ਸ਼ਾਂਤੀ ਦਾ) ਦੁੱਧ ਪੀ ਸਕੇ।ਪਦ ਅਰਥ ਸਹਜੇ = ਸਹਜਿ, ਅਡੋਲ ਅਵਸਥਾ ਵਿਚ। ਬਛਰਾ = ਵੱਛਾ (ਮਨ)। ਖੀਰੁ = ਦੁੱਧ।
SikhNet (Spanish)Estos son los Regalos que suplico de Ti. (3)
ਸਿਫਤਿ ਸਰਮ ਕਾ ਕਪੜਾ ਮਾਂਗਉ; ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥
sifat saram kaa kaparraa maangau; har gun naanak ravat rahai |4|7|
Sant Singh KhalsaI beg for the clothes of modesty and the Lord's Praise; Nanak chants the Glorious Praises of the Lord. ||4||7||
Manmohan SinghI ask for the dress of the Lord's praise and modesty and thiswise Nanak shall continue uttering the God's eulogies.
Manmohan Singh (Punjabi)ਮੈਂ ਸੁਆਮੀ ਦੀ ਉਸਤਤੀ ਅਤੇ ਸ਼ਰਮ ਹਿਯਾ ਦੀ ਪੁਸ਼ਾਕ ਮੰਗਦਾ ਹਾਂ ਤੇ ਇਸ ਤਰ੍ਹਾਂ ਨਾਨਕ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਰਹੇਗਾ।
Fareedkot Teekaਤੇਰੀ ਸਿਫਤ ਔ (ਸਰਮ) ਵਈਰਾਗ ਵਾ ਲਜਾ ਰੂਪ ਕਪੜਾ ਮਾਂਗਤਾ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਐਸਾ ਦਾਨ ਦੀਜੀਏ: ਹੇ ਹਰੀ! ਤੇਰੇ ਗੁਣੋਂ ਕੋ ਮੇਰਾ ਮਨ (ਰਵਤੁ) ਉਚਾਰਨ ਕਰਤਾ ਰਹੇ॥੪॥੭॥☬ਜੀਵੋਂ ਕੀ ਪਾਤੰਤ੍ਰਤਾ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਮੈਂ ਤੈਥੋਂ ਤੇਰੀ ਸਿਫ਼ਤ-ਸਾਲਾਹ ਕਰਨ ਦੇ ਉੱਦਮ ਦਾ ਕੱਪੜਾ ਮੰਗਦਾ ਹਾਂ, ਤਾਕਿ ਹੇ ਨਾਨਕ! ਮੇਰਾ ਮਨ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੭॥ਪਦ ਅਰਥ ਸਰਮ = ਉੱਦਮ (ਸ਼੍ਰਮ)। ਰਵਤੁ ਰਹੈ = ਸਿਮਰਦਾ ਰਹੇ ॥੪॥੭॥
SikhNet (Spanish)Que el Perdón y la Paciencia sean mi leche de vaca y que el becerro de mi mente, intuitivamente se la beba.