ੴ

ਸਿੱਖਬਾਣੀ · SikhBani

Ang 1329

Sri Guru Granth Sahib · Raag Prabhaatee · 4 shabads, 36 lines
Translations
Shabad Guru Nanak Dev Ji Raag Prabhaatee continued from Ang 1328

ਗੁਰੁ ਦਰੀਆਉ ਸਦਾ ਜਲੁ ਨਿਰਮਲੁ; ਮਿਲਿਆ ਦੁਰਮਤਿ ਮੈਲੁ ਹਰੈ ॥

gur dareeaau sadaa jal niramal; miliaa duramat mail harai |

Sant Singh KhalsaThe Guru is the River, from which the Pure Water is obtained forever; it washes away the filth and pollution of evil-mindedness.
Manmohan SinghThe Guru is the river, whence pure water is ever obtained, by which the filth of evil-understanding is washed off.
Manmohan Singh (Punjabi)ਗੁਰੂ ਜੀ ਦਰਿਆ ਹਨ, ਜਿਥੋ ਸਦੀਵ ਹੀ ਪਵਿੱਤਰ ਪਾਣੀ ਪ੍ਰਾਪਤ ਹੁੰਦਾ ਹੈ, ਜਿਸ ਦੁਆਰਾ ਮੰਦੀ ਸਮਝ ਦੀ ਮਲੀਣਤਾ ਧੋਤੀ ਜਾਂਦੀ ਹੈ।
Fareedkot Teekaਪੁਨਾ ਸਤਿਗੁਰ ਦਰੀਆਇ ਰੂਪ ਤੀਰਥ ਹੈਂ ਜਿਨੋਂ ਮੇਂ ਗਿਆਨ ਰੂਪੀ ਉਜਲ ਜਲ ਹੈ, ਜਿਸ ਕੇ ਮਿਲਨੇ ਕਰ ਖੋਟੀ ਮਤਿ ਰੂਪੀ ਮੈਲ ਦੂਰ ਹੋ ਜਾਤੀ ਹੈ॥
Prof. Sahib Singhਗੁਰੂ ਇਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮੱਤ ਦੀ ਮੈਲ ਦੂਰ ਕਰ ਦੇਂਦਾ ਹੈ।

ਪਦ ਅਰਥ ਨਿਰਮਲੁ = ਮਲ-ਰਹਿਤ, ਸਾਫ਼। ਦੁਰਮਤਿ = ਭੈੜੀ ਅਕਲ। ਹਰੈ = ਦੂਰ ਕਰਦਾ ਹੈ।

SikhNet (Spanish)El Guru es el río del que la prístina agua es para siempre obtenida y lava la mugre y la contaminación de la mente malvada.

ਸਤਿਗੁਰਿ ਪਾਇਐ. ਪੂਰਾ ਨਾਵਣੁ; ਪਸੂ ਪਰੇਤਹੁ ਦੇਵ ਕਰੈ ॥੨॥

satigur paaeiai. pooraa naavan; pasoo paretahu dev karai |2|

Sant Singh KhalsaFinding the True Guru, the perfect cleansing bath is obtained, which transforms even beasts and ghosts into gods. ||2||
Manmohan SinghFinding the True Guru, man obtains perfect ablution, which makes him a God out of a beast and a ghost.
Manmohan Singh (Punjabi)ਸੱਚੇ ਗੁਰਾਂ ਨੂੰ ਪ੍ਰਾਪਤ ਹੋ, ਬੰਦੇ ਦਾ ਪੂਰਨ ਇਸ਼ਨਾਨ ਹੋ ਜਾਂਦਾ ਹੈ, ਜੋ ਉਸ ਨੂੰ ਇਕ ਡੰਗਰ ਅਤੇ ਭੂਤਨੇ ਤੋਂ ਦੇਵਤੇ ਬਣਾ ਦਿੰਦਾ ਹੈ।
Fareedkot Teekaਐਸੇ ਸਤਿਗੁਰੋਂ ਕੇ ਪਾਵਣੇ ਤੇ ਪੂਰਨ ਇਸ਼ਨਾਨ ਗਿਆਨ ਹੋਤਾ ਹੈ, ਤਾਂ ਤੇ ਸੋ ਗਿਆਨ ਇਸ਼ਨਾਨ ਪਸੂ ਪਰੇਤ ਆਦਿਕੋਂ ਤੇ ਦੇਵਤਾ ਰੂਪ ਕਰ ਦੇਤਾ ਹੈ, ਭਾਵ ਪਰਮੇਸਰ ਰੂਪ ਕਰ ਦੇਤਾ ਹੈ॥੨॥
Prof. Sahib Singhਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਦੇਵਤੇ ਬਣਾ ਦੇਂਦਾ ਹੈ ॥੨॥

ਪਦ ਅਰਥ ਸਤਿਗੁਰਿ ਪਾਇਐ = ਜੋ ਸਤਿਗੁਰੂ ਮਿਲ ਪਏ। ਨਾਵਣੁ = ਇਸ਼ਨਾਨ। ਪਰੇਤਹੁ = ਪਰੇਤਾਂ ਤੋਂ। ਕਰੈ = ਬਣਾ ਦੇਂਦਾ ਹੈ ॥੨॥

SikhNet (Spanish)Encontrando al Verdadero Guru, el baño perfecto de purificación es obtenido, pues transforma hasta a las bestias y a los fantasmas en dioses. (2)

ਰਤਾ ਸਚਿ ਨਾਮਿ, ਤਲ ਹੀਅਲੁ; ਸੋ ਗੁਰੁ ਪਰਮਲੁ ਕਹੀਐ ॥

rataa sach naam, tal heeal; so gur paramal kaheeai |

Sant Singh KhalsaHe is said to be the Guru, with the scent of sandalwood, who is imbued with the True Name to the bottom of His Heart.
Manmohan SinghHe alone is called the sandal-like Guru, who is imbued to the very bottom of his heart with the True Name.
Manmohan Singh (Punjabi)ਕੇਵਲ ਉਹ ਹੀ ਚੰਨਣ-ਵਰਗਾ ਗੁਰੂ ਆਖਿਆ ਜਾਂਦਾ ਹੈ, ਜਿਸ ਦਾ ਦਿਲ ਐਨ ਥਲੇ ਤਾਂਈ ਸੱਚੇ ਨਾਮ ਨਾਲ ਰੰਗਿਆ ਹੋਇਆ ਹੈ।
Fareedkot Teekaਜਿਨ ਸਤਿਗੁਰੋਂ ਕਾ (ਤਲ ਹੀਅਲੁ) ਹਿਰਦਾ ਅਸਥਾਨ ਸਚੇ ਨਾਮ ਮੇਂ ਰਤਾ ਹੈ, ਸੋ ਸਤਿਗੁਰੂ (ਪਰਮਲੁ) ਚੰਦਨ ਵਤ ਕਹੀਤੇ ਹੈਂ॥
Prof. Sahib Singhਜਿਸ ਗੁਰੂ ਦੇ ਗਿਆਨ-ਇੰਦ੍ਰੇ ਜਿਸ ਗੁਰੂ ਦਾ ਹਿਰਦਾ (ਸਦਾ) ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ,

ਪਦ ਅਰਥ ਰਤਾ = ਰੱਤਾ, ਰੰਗਿਆ ਹੋਇਆ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ। ਤਲ = ਉਪਰਲਾ ਪਾਸਾ, (ਭਾਵ, ਗਿਆਨ-ਇੰਦ੍ਰੇ)। ਹੀਅਲੁ = ਹੀਅਰਾ, ਹਿਰਦਾ। ਪਰਮਲੁ = ਸੁਗੰਧੀ, ਚੰਦਨ।

SikhNet (Spanish)Quien está envuelto en el Nombre Verdadero hasta el fondo de su corazón,

ਜਾ ਕੀ ਵਾਸੁ. ਬਨਾਸਪਤਿ ਸਉਰੈ; ਤਾਸੁ ਚਰਣ ਲਿਵ ਰਹੀਐ ॥੩॥

jaa kee vaas. banaasapat saurai; taas charan liv raheeai |3|

Sant Singh KhalsaBy His Fragrance, the world of vegetation is perfumed. Lovingly focus yourself on His Feet. ||3||
Manmohan SinghBy whose fragrance, the whole vegetation is perfumed, fix thou thy attention to His feet.
Manmohan Singh (Punjabi)ਜਿਸ ਦੀ ਖੁਸ਼ਬੂ ਨਾਲ, ਸਾਰੀ ਬਨਾਸਪਤੀ ਸੁਗੰਧਤ ਥੀ ਵੰਞਦੀ ਹੈ, ਤੂੰ ਉਸ ਦੇ ਪੈਰਾ ਨਾਲ ਆਪਣੀ ਬਿਰਤੀ ਜੋੜ।
Fareedkot Teekaਜਿਸ ਸਤਿਗੁਰੋਂ ਕੀ ਸੰਗਤ ਰੂਪੀ ਵਾਸ਼ਨਾ ਤੇ ਜੀਵੋਂ ਰੂਪੀ ਬਨਾਸਪਤੀ ਸਵਰਤੀ ਹੈ, ਭਾਵ ਇਹ ਹੈ ਕਿ ਜੀਵ ਵਾਹਿਗੁਰੂ ਕੀ ਭਗਤੀ ਮੇਂ ਪ੍ਰਾਪਤਿ ਹੋਤੇ ਹੈਂ, ਤਾਂ ਤੇ ਤਿਨੋਂ ਕੇ ਚਰਨੋਂ ਮੇਂ ਬਿਰਤੀ ਕੋ ਲਗਾਇ ਰਖੀਐ॥੩॥
Prof. Sahib Singhਚੰਦਨ ਦੀ ਸੁਗੰਧੀ (ਨੇੜੇ ਉੱਗੀ) ਬਨਸਪਤੀ ਨੂੰ ਸੁਗੰਧਿਤ ਕਰ ਦੇਂਦੀ ਹੈ (ਗੁਰੂ ਦਾ ਉਪਦੇਸ਼ ਸਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦੇਂਦਾ ਹੈ), ਉਸ ਗੁਰੂ ਦੇ ਚਰਨਾਂ ਵਿਚ ਸੁਰਤ ਜੋੜ ਰੱਖਣੀ ਚਾਹੀਦੀ ਹੈ ॥੩॥

ਪਦ ਅਰਥ ਜਾ ਕੀ = ਜਿਸ ਦੀ। ਵਾਸੁ = ਸੁਗੰਧੀ (ਨਾਲ)। ਸਉਰੈ = ਸੰਵਰ ਜਾਂਦੀ ਹੈ, ਸੁਗੰਧਿਤ ਹੋ ਜਾਂਦੀ ਹੈ। ਤਾਸੁ ਚਰਣ = ਉਸ ਦੇ ਚਰਨਾਂ ਵਿਚ। ਰਹੀਐ = ਟਿਕੀ ਰਹਿਣੀ ਚਾਹੀਦੀ ਹੈ ॥੩॥

SikhNet (Spanish)se le llama Guru con Aroma a Sándalo. Con su Fragancia, el mundo de la vegetación es perfumado. Con todo Amor postra tu ser a Sus Pies. (3)

ਗੁਰਮੁਖਿ ਜੀਅ ਪ੍ਰਾਨ ਉਪਜਹਿ; ਗੁਰਮੁਖਿ ਸਿਵ ਘਰਿ ਜਾਈਐ ॥

guramukh jeea praan upajeh; guramukh siv ghar jaaeeai |

Sant Singh KhalsaThe life of the soul wells up for the Gurmukh; the Gurmukh goes to the House of God.
Manmohan SinghBy the Guru's grace, wells up the spiritual life in one and by the Guru's grace, one arrives at the Lord's house.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦੇ ਅੰਦਰ ਰੁਹਾਨੀ ਜੀਵਨ ਪੈਦਾ ਹੋ ਜਾਂਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੇ ਧਾਮ ਤੇ ਪੁਜ ਜਾਂਦਾ ਹੈ।
Fareedkot Teekaਗੁਰੋਂ ਦੁਆਰੇ ਇਸ ਜੀਵ ਕੇ ਪ੍ਰਾਨ ਹਰੀ ਕੇ ਭਜਨ ਮੇਂ ਪ੍ਰਗਟਤੇ ਹੈਂ ਔਰ ਗੁਰੂ ਦੁਆਰੇ ਹੀ ਸ਼ਾਂਤੀ ਘਰ ਮੇਂ ਜਾਈਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦੇ ਹਨ, ਗੁਰੂ ਦੀ ਰਾਹੀਂ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ-ਸਰੂਪ ਹੈ।

ਪਦ ਅਰਥ ਜੀਅ ਪ੍ਰਾਣ = ਜੀਵਾਂ ਦੇ ਪ੍ਰਾਣ, ਜੀਵਾਂ ਦੇ ਆਤਮਕ ਜੀਵਨ। ਉਪਜਹਿ = ਪੈਦਾ ਹੋ ਜਾਂਦੇ ਹਨ। ਸਿਵ ਘਰਿ = ਸ਼ਿਵ ਦੇ ਘਰ ਵਿਚ, ਉਸੇ ਦੇ ਘਰ ਵਿਚ ਜੋ ਸਦਾ ਕਲਿਆਣ-ਰੂਪ ਹੈ।

SikhNet (Spanish)La vida del Alma se edifica para el Gurmukj y el Gurmukj se va a la Casa de Dios.

ਗੁਰਮੁਖਿ ਨਾਨਕ ਸਚਿ ਸਮਾਈਐ; ਗੁਰਮੁਖਿ ਨਿਜ ਪਦੁ ਪਾਈਐ ॥੪॥੬॥

guramukh naanak sach samaaeeai; guramukh nij pad paaeeai |4|6|

Sant Singh KhalsaThe Gurmukh, O Nanak, merges in the True One; the Gurmukh attains the exalted state of the self. ||4||6||
Manmohan SinghThrough the Guru, O Nanak, man merges in the True Lord and, through the Guru, he attains to his exalted state.
Manmohan Singh (Punjabi)ਗੁਰਾਂ ਦੇ ਰਾਹੀਂ ਹੇ ਨਾਨਕ! ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾਹੈ ਅਤੇ ਗੁਰਾਂ ਦੇ ਰਾਹੀਂ ਹੀ ਉਹ ਆਪਣੇ ਨਿਜ ਦੇ ਘਰ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦੁਆਰੇ ਹੀ ਸਚ ਸਰੂਪ ਮੇਂ ਸਮਾਈਤਾ ਹੈ ਔਰ ਗੁਰੋਂ ਦੁਆਰੇ ਹੀ (ਨਿਜ) ਅਪਨੇ ਸਰੂਪ ਪਦ ਕੋ ਪਾਈਤਾ ਹੈ॥੪॥੬॥☬ਵਾਹਿਗੁਰੂ ਜਜਮਾਨ ਤੇ ਆਪ ਪਰੋਹਤ ਰੂਪ ਹੋ ਕਰ ਭੋਜਨ ਅਰ ਦਖ੍ਯਣਾਂ ਮਾਂਗਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਿਆਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ, ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ (ਅਟੱਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ॥੪॥੬॥

ਪਦ ਅਰਥ ਨਿਜ = ਆਪਣਾ। ਪਦੁ = ਆਤਮਕ ਜੀਵਨ ਵਾਲਾ ਦਰਜਾ। ਨਿਜ ਪਦੁ = ਉਹ ਆਤਮਕ ਦਰਜਾ ਜੋ ਸਦਾ ਆਪਣਾ ਬਣਿਆ ਰਹਿੰਦਾ ਹੈ ॥੪॥੬॥

SikhNet (Spanish)El Gurmukj, oh dice Nanak, se inmerge en el Guru Verdadero y obtiene el Estado más Excelso y Elevado del ser. (4-6)

Open this shabad (11 lines, Angs 1328-1329) →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਗੁਰ ਪਰਸਾਦੀ ਵਿਦਿਆ ਵੀਚਾਰੈ; ਪੜਿ ਪੜਿ ਪਾਵੈ ਮਾਨੁ ॥

gur parasaadee vidiaa veechaarai; parr parr paavai maan |

Sant Singh KhalsaBy Guru's Grace, contemplate spiritual knowledge; read it and study it, and you shall be honored.
Manmohan SinghBy the Guru's grace, man dwells on the Lord's knowledge and, reading and studying it, gathers glory.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਦੇ ਇਲਮ ਦੀ ਬੀਚਾਰ ਕਰਦਾ ਹੈ ਅਤੇ ਇਸ ਨੂੰ ਪੜ ਤੇ ਵਾਚ ਕੇ ਪ੍ਰਭਤਾ ਪਾਉਂਦਾ ਹੈ।
Fareedkot Teekaਸਤਿਗੁਰੋਂ ਕੀ ਕਿਰਪਾ ਤੇ ਬ੍ਰਹਮ ਵਿਦਿਆ ਕੋ ਵੀਚਾਰਤੇ ਹਾਂ ਪੁਨਾ ਬ੍ਰਹਮ ਵਿਦਿਆ ਕੋ ਪੜਿ ਪੜਿ ਕਰ ਕੇ ਮਾਨ ਪਾਈਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਸਿਮਰਨ ਦੀ) ਵਿੱਦਿਆ ਵਿਚਾਰਦਾ ਹੈ (ਸਿੱਖਦਾ ਹੈ) ਉਹ ਇਸ ਵਿੱਦਿਆ ਨੂੰ ਪੜ੍ਹ ਪੜ੍ਹ ਕੇ (ਜਗਤ ਵਿਚ) ਆਦਰ ਹਾਸਲ ਕਰਦਾ ਹੈ,

ਪਦ ਅਰਥ ਪਰਸਾਦੀ = ਕਿਰਪਾ ਨਾਲ, ਪਰਸਾਦਿ। ਮਾਨੁ = ਆਦਰ।

SikhNet (Spanish)Por la Gracia del Guru medita en el Conocimiento Espiritual, léelo y estúdialo y serás honrado.

ਆਪਾ ਮਧੇ. ਆਪੁ ਪਰਗਾਸਿਆ; ਪਾਇਆ ਅੰਮ੍ਰਿਤੁ ਨਾਮੁ ॥੧॥

aapaa madhe. aap paragaasiaa; paaeaa amrit naam |1|

Sant Singh KhalsaWithin the self, the self is revealed, when one is blessed with the Ambrosial Naam, the Name of the Lord. ||1||
Manmohan SinghBeing blessed with the Name-Nectar, man's self becomes manifest within himself.
Manmohan Singh (Punjabi)ਨਾਮ-ਸੁਘਾਰਸ ਦੀ ਦਾਤ ਪ੍ਰਾਪਤ ਹੋ ਜਾਣ ਨਾਲ, ਬੰਦੇ ਦਾ ਆਪਣਾ ਆਪ ਉਸ ਦੇ ਆਪੇ ਅੰਦਰ ਹੀ ਪ੍ਰਗਟ ਹੋ ਜਾਂਦਾ ਹੈ।
Fareedkot Teekaਜਦ ਅੰਮ੍ਰਿਤ ਨਾਮ ਕੋ ਮੈਨੇ ਪਾਇਆ ਤਬ ਤਿਸ ਅਭਿਆਸ ਕਰ ਮੁਝ ਕੋ ਅਪਨੇ ਆਪ ਮੇਂ ਸਰੂਪ ਕਾ ਪ੍ਰਕਾਸ਼ ਹੂਆ ਹੈ, ਭਾਵ ਆਪਣੇ ਸਰੀਰ ਕੇ ਅੰਤਰ ਹੀ ਆਤਮਾ ਕੋ ਬ੍ਰਹਮ ਰੂਪ ਜਾਨਾ ਹੈ॥੧॥
Prof. Sahib Singhਉਸ ਦੇ ਅੰਦਰ ਹੀ ਉਸ ਦਾ ਆਪਣਾ ਆਪ ਚਮਕ ਪੈਂਦਾ ਹੈ (ਉਸ ਦਾ ਆਤਮਕ ਜੀਵਨ ਰੌਸ਼ਨ ਹੋ ਜਾਂਦਾ ਹੈ, ਉਸ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ), ਉਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ ॥੧॥

ਪਦ ਅਰਥ ਆਪਾ ਮਧੇ = ਆਪਣੇ ਅੰਦਰ। ਆਪੁ = ਆਪਣਾ ਆਪ। ਪਰਗਾਸਿਆ = ਰੌਸ਼ਨ ਹੋ ਜਾਂਦਾ ਹੈ ॥੧॥

SikhNet (Spanish)En el interior del ser, el Ser es revelado cuando uno es bendecido con el Naam Ambrosial, el Nombre del Señor. (1)

ਕਰਤਾ; ਤੂ ਮੇਰਾ ਜਜਮਾਨੁ ॥

karataa; too meraa jajamaan |

Sant Singh KhalsaO Creator Lord, You alone are my Benefactor.
Manmohan SinghO Creator-Lord, Thou alone are my Alms Giver.
Manmohan Singh (Punjabi)ਹੇ ਸਿਰਜਣਹਾਰ ਸੁਆਮੀ! ਕੇਵਲ ਤੂੰ ਹੀ ਮੈਨੂੰ ਦਾਤ ਦੇਣ ਵਾਲਾ ਹੈ।
Fareedkot Teekaਹੇ ਸਰਬ ਕੇ ਕਰਤਾ ਰੂਪ ਅਕਾਲ ਪੁਰਖ! ਤੂੰ ਹੀ ਮੇਰਾ ਜਜਮਾਂਨ ਹੈਂ॥
Prof. Sahib Singhਹੇ ਕਰਤਾਰ! ਤੂੰ ਮੇਰਾ ਦਾਤਾ ਹੈਂ।

ਪਦ ਅਰਥ ਕਰਤਾ = ਹੇ ਕਰਤਾਰ! ਜਜਮਾਨ = ਦਾਤਾ (ਨੋਟ: ਯਜਮਾਨ = ਉਹ ਜੋ ਯੱਗ ਆਦਿਕ ਬ੍ਰਾਹਮਣ ਪਾਸੋਂ ਕਰਾ ਕੇ ਉਸ ਨੂੰ ਧਨ-ਪਦਾਰਥ ਭੇਟਾ ਕਰਦਾ ਹੈ)।

SikhNet (Spanish)Oh Señor Creador, sólo Tú eres mi Benefactor, sólo una Bendición Te pido,

ਇਕ ਦਖਿਣਾ ਹਉ. ਤੈ ਪਹਿ ਮਾਗਉ; ਦੇਹਿ ਆਪਣਾ ਨਾਮੁ ॥੧॥ ਰਹਾਉ ॥

eik dakhinaa hau. tai peh maagau; dehi aapanaa naam |1| rahaau |

Sant Singh KhalsaI beg for only one blessing from You: please bless me with Your Name. ||1||Pause||
Manmohan SinghI ask for but one boon from Thee, Bless Thou me, O Lord with Thy Name. Pause.
Manmohan Singh (Punjabi)ਮੈਂ ਤੇਰੇ ਪਾਸੋਂ ਕੇਵਲ ਇਕ ਖੈਰਾਤ ਮੰਗਦਾ ਹਾਂ। ਹੇ ਸੁਆਮੀ! ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ। ਠਹਿਰਾਉ।
Fareedkot Teekaਤਾਂ ਤੇ ਏਕ ਦਖ੍ਯਨਾ ਮੈਂ ਤੇਰੇ ਪਾਸੋਂ ਮਾਂਗਤਾ ਹੂੰ। ਸੋ ਕਿਆ ਹੈ? ਮੁਝ ਕੋ ਅਪਨਾ ਨਾਮ ਰੂਪ ਦਾਨ ਦੇਵੋ॥੧॥ ਰਹਾਉ ॥
Prof. Sahib Singhਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ। ਮੈਨੂੰ ਆਪਣਾ ਨਾਮ ਬਖ਼ਸ਼ ॥੧॥ ਰਹਾਉ ॥

ਪਦ ਅਰਥ ਦਖਿਣਾ = ਦੱਛਣਾ, ਬ੍ਰਾਹਮਣ ਨੂੰ ਮਾਇਆ ਦੀ ਭੇਟਾ, ਦਾਨ। ਤੈ ਪਹਿ = ਤੈਥੋਂ। ਮਾਗਉ = ਮੈਂ ਮੰਗਦਾ ਹਾਂ ॥੧॥ ਰਹਾਉ ॥

SikhNet (Spanish)bendíceme por favor con Tu Nombre. (1-Pausa)

ਪੰਚ ਤਸਕਰ ਧਾਵਤ ਰਾਖੇ; ਚੂਕਾ ਮਨਿ ਅਭਿਮਾਨੁ ॥

panch tasakar dhaavat raakhe; chookaa man abhimaan |

Sant Singh KhalsaThe five wandering thieves are captured and held, and the egotistical pride of the mind is subdued.
Manmohan SinghThe five wandering thieves are held and the mind's self-conceit is stilled.
Manmohan Singh (Punjabi)ਪੰਜ ਭਟਕਦੇ ਹੋਏ ਚੋਰ ਕਾਬੂ ਆ ਜਾਂਦੇ ਹਨ ਅਤੇ ਮਨੂਏ ਦੀ ਸਵੈ-ਹੰਗਤਾ ਮਿਟ ਜਾਂਦੀ ਹੈ।
Fareedkot Teekaਪੰਚ ਕਾਮਆਦੀ ਵਿਕਾਰ ਵਾ ਗਿਆਨ ਇੰਦ੍ਰੇ ਧਾਵਤੇ ਹੂਏ ਰੋਕ ਦੀਏ ਹੈਂ ਔ ਮਨ ਕਾ ਹੰਕਾਰ ਭੀ ਦੂਰ ਭਇਆ ਹੈ॥
Prof. Sahib Singh(ਇਸ ਨਾਮ ਸਿਮਰਨ ਦੀ ਬਰਕਤ ਨਾਲ ਵਿਕਾਰਾਂ ਵਲ) ਦੌੜਦੇ ਪੰਜੇ ਗਿਆਨ-ਇੰਦ੍ਰੇ ਰੋਕ ਲਈਦੇ ਹਨ, ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ।

ਪਦ ਅਰਥ ਪੰਚ = ਪੰਜ। ਤਸਕਰ = ਚੋਰ। ਧਾਵਤ (ਵਿਕਾਰਾਂ ਵਲ) ਦੌੜਦੇ। ਮਨਿ = ਮਨ ਵਿਚ (ਟਿਕਿਆ ਹੋਇਆ)।

SikhNet (Spanish)Los cinco ladrones que deambulan libres y sin control por todas partes son capturados y controlados y el orgullo egoísta de la mente es subyugado.

ਦਿਸਟਿ ਬਿਕਾਰੀ. ਦੁਰਮਤਿ ਭਾਗੀ; ਐਸਾ ਬ੍ਰਹਮ ਗਿਆਨੁ ॥੨॥

disatt bikaaree. duramat bhaagee; aisaa braham giaan |2|

Sant Singh KhalsaVisions of corruption, vice and evil-mindedness run away. Such is the spiritual wisdom of God. ||2||
Manmohan SinghSinful seeing and evil-thoughts flee away. Such is the Lord's Divine knowledge.
Manmohan Singh (Punjabi)ਪਾਪਾਂ ਭਰੀ ਨਜ਼ਰ ਅਤੇ ਖੋਟੀ-ਬੁਧੀ ਦੌੜ ਜਾਂਦੇ ਹਨ। ਐਹੋ ਜੇਹੀ ਹੈ ਪ੍ਰਭੂ ਦੀ ਰੱਬੀ ਗਿਆਤ।
Fareedkot Teekaਹੇ (ਬ੍ਰਹਮ) ਪੂਰਨ! ਤੇਰਾ ਗਿਆਨ ਐਸਾ ਹੈ ਜਿਸ ਤੇ ਵਿਕਾਰੋਂ ਕੀ ਦ੍ਰਿਸ਼ਟੀ ਔ ਖੋਟੀ ਮਤਿ ਸਭ (ਭਾਗੀ) ਦੂਰ ਭਈ ਹੈ॥੨॥☬ਅਬ ਭੋਜਨ ਮਾਂਗਤੇ ਹੈਂ:
Prof. Sahib Singh(ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਪਾਈ ਹੋਈ ਡੂੰਘੀ ਸਾਂਝ ਐਸੀ (ਬਰਕਤਿ ਵਾਲੀ ਹੈ ਜਿਸ ਦਾ ਸਦਕਾ) ਵਿਕਾਰਾਂ ਵਾਲੀ ਨਿਗਾਹ ਤੇ ਖੋਟੀ ਮੱਤ ਮੁੱਕ ਜਾਂਦੀ ਹੈ ॥੨॥

ਪਦ ਅਰਥ ਦਿਸਟਿ = ਨਿਗਾਹ, ਨਜ਼ਰ। ਬਿਕਾਰੀ = ਵਿਕਾਰਾਂ ਵਾਲੀ। ਦੁਰਮਤਿ = ਖੋਟੀ ਅਕਲ। ਬ੍ਰਹਮ ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ ॥੨॥

SikhNet (Spanish)Las visiones de corrupción, de vicio y de maldad en la mente se esfuman. Tal es la Sabiduría Espiritual de Dios. (2)

ਜਤੁ ਸਤੁ ਚਾਵਲ, ਦਇਆ ਕਣਕ ਕਰਿ; ਪ੍ਰਾਪਤਿ ਪਾਤੀ ਧਾਨੁ ॥

jat sat chaaval, deaa kanak kar; praapat paatee dhaan |

Sant Singh KhalsaPlease bless me with the rice of truth and self-restraint, the wheat of compassion, and the leaf-plate of meditation.
Manmohan SinghBless thou me with the rice of continence and chastity, the wheat of compassion and the leafy plate of Thy meditation, O Lord.
Manmohan Singh (Punjabi)ਹੇ ਸੁਆਮੀ! ਤੂੰ ਮੈਨੂੰ ਪ੍ਰਹੇਜਗਾਰੀ ਅਤੇ ਪਾਕੀਗਜਗੀ ਦੇ ਚੋਲ, ਮਿਹਰਬਾਨੀ ਦੀ ਗੰਦਮ ਅਤੇ ਆਪਣੇ ਧਿਆਨ ਦਾ ਪੱਤਲ ਬਖਸ਼।
Fareedkot Teekaਜਤ ਸਤ ਰੂਪੀ ਚਾਵਲ ਔ ਦਇਆ ਰੂਪੀ ਕਣਕ ਔ ਤੇਰੇ (ਧਾਨੁ) ਧਿਆਨ ਪ੍ਰਾਪਤੀ ਕੀ (ਪਾਤੀ) ਪਤਲ, ਮੁਝ ਕੋ ਏਹੁ ਸਭੀ ਪ੍ਰਾਪਤਿ ਕਰ, ਭਾਵ ਦੇਹੁ॥
Prof. Sahib Singh(ਬ੍ਰਾਹਮਣ ਆਪਣੇ ਜਜਮਾਨ ਪਾਸੋਂ ਚਾਵਲ, ਕਣਕ, ਧਨ, ਦੁੱਧ, ਘਿਉ ਆਦਿਕ ਸਾਰੇ ਪਦਾਰਥ ਮੰਗਦਾ ਤੇ ਲੈਂਦਾ ਹੈ ਹੇ ਪ੍ਰਭੂ! ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਨਾਮ ਦਾ ਜੱਗ ਰਚਾਇਆ ਹੋਇਆ ਹੈ,) ਮੈਂ ਤੈਥੋਂ ਇਹੋ ਜਿਹਾ ਦਾਨ ਮੰਗਦਾ ਹਾਂ ਕਿ ਮੈਨੂੰ ਚਾਵਲਾਂ ਦੇ ਥਾਂ ਜਤ ਸਤ ਦੇਹ (ਮੈਨੂੰ ਸੱਚਾ ਆਚਰਨ ਦੇਹ ਕਿ ਮੈਂ ਗਿਆਨ-ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕ ਸਕਾਂ), ਕਣਕ ਦੇ ਥਾਂ ਮੇਰੇ ਹਿਰਦੇ ਵਿਚ ਦਇਆ ਪੈਦਾ ਕਰ, ਮੈਨੂੰ ਇਹ ਧਨ ਦੇਹ ਕਿ ਮੈਂ ਤੇਰੇ ਚਰਨਾਂ ਵਿਚ ਜੁੜਨ ਦੀ ਯੋਗਤਾ ਵਾਲਾ ਹੋ ਜਾਵਾਂ।

ਪਦ ਅਰਥ ਜਤੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਉੱਦਮ। ਸਤੁ = ਉੱਚਾ ਆਚਰਨ। ਪ੍ਰਾਪਤਿ ਪਾਤੀ = ਪ੍ਰਭੂ ਦੀ ਪ੍ਰਾਪਤੀ ਦਾ ਪਾਤ੍ਰ ਬਣਨਾ, ਪਰਮਾਤਮਾ ਨਾਲ ਮਿਲਾਪ ਦੀ ਯੋਗਤਾ। ਧਾਨੁ = ਧਨ।

SikhNet (Spanish)Bendíceme por favor con el arroz de la Verdad y del Recato, con el trigo de la Compasión y la ensalada de la Meditación.

ਦੂਧੁ ਕਰਮੁ ਸੰਤੋਖੁ ਘੀਉ ਕਰਿ; ਐਸਾ ਮਾਂਗਉ ਦਾਨੁ ॥੩॥

doodh karam santokh gheeo kar; aisaa maangau daan |3|

Sant Singh KhalsaBless me with the milk of good karma, and the clarified butter, the ghee, of compassion. Such are the gifts I beg of You, Lord. ||3||
Manmohan SinghBless Thou me with the milk of good deeds and the clarified butter of contentment. Such are the alms, I ask to Thee, O Lord.
Manmohan Singh (Punjabi)ਹੇ ਸੁਆਮੀ! ਤੂੰ ਮੈਨੂੰ ਸ਼ੁਭ ਅਮਲਾਂ ਦੇ ਦੁੱਧ ਅਤੇ ਸੰਤੁਸ਼ਟਤਾ ਦੀ ਬਖਸ਼ਸ਼ ਕਰ। ਐਹੋ ਜੇਹੀ ਖੈਰ ਮੈਂ ਤੇਰੇ ਕੋਲੋ ਮੰਗਦਾ ਹਾਂ।
Fareedkot Teekaਨਿਸਕਾਮ ਕਰਮੋਂ ਕਾ ਕਰਨਾ ਦੂਧ ਔ ਸੰਤੋਖ ਰੂਪੀ ਘ੍ਰਿਤ ਕਰਕੇ, ਹੇ ਵਾਹਿਗੁਰੂ! ਤੇਰੇ ਪਾਸੋਂ ਐਸੇ ਭੋਜਨ ਕਾ ਦਾਂਨ ਮਾਂਗਤਾ ਹੂੰ॥੩॥
Prof. Sahib Singhਮੈਨੂੰ ਸ਼ੁਭ ਕਰਮ (ਕਰਨ ਦੀ ਸਮਰੱਥਾ) ਬਖ਼ਸ਼, ਸੰਤੋਖ ਬਖ਼ਸ਼, ਇਹ ਹਨ ਮੇਰੇ ਵਾਸਤੇ ਦੁੱਧ ਤੇ ਘਿਉ ॥੩॥
SikhNet (Spanish)Bendíceme con la leche del Buen Karma, el guí, la mantequilla purificada de la Compasión.

ਖਿਮਾ ਧੀਰਜੁ ਕਰਿ ਗਊ ਲਵੇਰੀ; ਸਹਜੇ ਬਛਰਾ ਖੀਰੁ ਪੀਐ ॥

khimaa dheeraj kar gaoo laveree; sahaje bachharaa kheer peeai |

Sant Singh KhalsaLet forgiveness and patience be my milk-cows, and let the calf of my mind intuitively drink in this milk.
Manmohan SinghMake thou forgiveness and patience my milk-cow, that my mind's calf may easily in-drink the milk.
Manmohan Singh (Punjabi)ਤੂੰ ਮੁਆਫੀ ਦੇਣ ਅਤੇ ਸਬਰ ਸਿਦਕ ਨੂੰ ਮੇਰੀ ਦੁੱਧ ਦੇਣ ਵਾਲੀ ਗਾ ਬਣਾ ਦੇ, ਤਾਂ ਜੋ ਮੇਰੇ ਮਨ ਦਾ ਵੱਛਾ ਸੁਖੈਨ ਹੀ ਦੁੱਧ ਨੂੰ ਪਾਨ ਕਰੇ।
Fareedkot Teekaਖਿਮਾ ਰੂਪੀ ਲਵੇਰੀ ਗਊ ਧੀਰਜ ਰੂਪੀ ਵਛਾ ਦੇਹੁ। ਜਿਸ ਤੇ (ਸਹਜੇ) ਸੁਭਾਵਕ ਹੀ ਨਿਸਕਾਂਮ ਕਰਮੋਂ ਰੂਪ ਵਾ ਆਤਮ ਸੁਖ ਰੂਪੀ (ਖੀਰੁ) ਦੂਧ ਪੀਵਣਾ ਕਰੀਐ॥
Prof. Sahib Singh(ਹੇ ਪ੍ਰਭੂ! ਮੇਰੇ ਅੰਦਰ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਵ ਤੇ ਜਿਗਰਾ ਪੈਦਾ ਕਰ, ਇਹ ਹੈ ਮੇਰੇ ਲਈ ਲਵੇਰੀ ਗਾਂ, ਤਾਕਿ ਮੇਰਾ ਮਨ-ਵੱਛਾ ਸ਼ਾਂਤ ਅਵਸਥਾ ਵਿਚ ਟਿਕ ਕੇ (ਇਹ ਸ਼ਾਂਤੀ ਦਾ) ਦੁੱਧ ਪੀ ਸਕੇ।

ਪਦ ਅਰਥ ਸਹਜੇ = ਸਹਜਿ, ਅਡੋਲ ਅਵਸਥਾ ਵਿਚ। ਬਛਰਾ = ਵੱਛਾ (ਮਨ)। ਖੀਰੁ = ਦੁੱਧ।

SikhNet (Spanish)Estos son los Regalos que suplico de Ti. (3)

ਸਿਫਤਿ ਸਰਮ ਕਾ ਕਪੜਾ ਮਾਂਗਉ; ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥

sifat saram kaa kaparraa maangau; har gun naanak ravat rahai |4|7|

Sant Singh KhalsaI beg for the clothes of modesty and the Lord's Praise; Nanak chants the Glorious Praises of the Lord. ||4||7||
Manmohan SinghI ask for the dress of the Lord's praise and modesty and thiswise Nanak shall continue uttering the God's eulogies.
Manmohan Singh (Punjabi)ਮੈਂ ਸੁਆਮੀ ਦੀ ਉਸਤਤੀ ਅਤੇ ਸ਼ਰਮ ਹਿਯਾ ਦੀ ਪੁਸ਼ਾਕ ਮੰਗਦਾ ਹਾਂ ਤੇ ਇਸ ਤਰ੍ਹਾਂ ਨਾਨਕ ਵਾਹਿਗੁਰੂ ਦੀਆਂ ਸਿਫਤਾਂ ਉਚਾਰਨ ਕਰਦਾ ਰਹੇਗਾ।
Fareedkot Teekaਤੇਰੀ ਸਿਫਤ ਔ (ਸਰਮ) ਵਈਰਾਗ ਵਾ ਲਜਾ ਰੂਪ ਕਪੜਾ ਮਾਂਗਤਾ ਹੂੰ। ਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਕੋ ਐਸਾ ਦਾਨ ਦੀਜੀਏ: ਹੇ ਹਰੀ! ਤੇਰੇ ਗੁਣੋਂ ਕੋ ਮੇਰਾ ਮਨ (ਰਵਤੁ) ਉਚਾਰਨ ਕਰਤਾ ਰਹੇ॥੪॥੭॥☬ਜੀਵੋਂ ਕੀ ਪਾਤੰਤ੍ਰਤਾ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਮੈਂ ਤੈਥੋਂ ਤੇਰੀ ਸਿਫ਼ਤ-ਸਾਲਾਹ ਕਰਨ ਦੇ ਉੱਦਮ ਦਾ ਕੱਪੜਾ ਮੰਗਦਾ ਹਾਂ, ਤਾਕਿ ਹੇ ਨਾਨਕ! ਮੇਰਾ ਮਨ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੭॥

ਪਦ ਅਰਥ ਸਰਮ = ਉੱਦਮ (ਸ਼੍ਰਮ)। ਰਵਤੁ ਰਹੈ = ਸਿਮਰਦਾ ਰਹੇ ॥੪॥੭॥

SikhNet (Spanish)Que el Perdón y la Paciencia sean mi leche de vaca y que el becerro de mi mente, intuitivamente se la beba.

Open this shabad →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati, 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Pido por la ropa de la Modestia y de la Alabanza del Señor. Nanak canta las Alabanzas Gloriosas del Señor. (4-7)

ਆਵਤੁ ਕਿਨੈ. ਨ ਰਾਖਿਆ; ਜਾਵਤੁ. ਕਿਉ ਰਾਖਿਆ ਜਾਇ ॥

aavat kinai. na raakhiaa; jaavat. kiau raakhiaa jaae |

Sant Singh KhalsaNo one can hold anyone back from coming; how could anyone hold anyone back from going?
Manmohan SinghWhen none can withhold man from coming then, how can one hold him back from going?
Manmohan Singh (Punjabi)ਜਦ ਕੋਈ ਵੀ, ਆਦਮੀ ਨੂੰ ਆਉਣ ਤੋਂ ਰੋਕ ਨਹੀਂ ਸਕਦਾ ਤਾਂ ਚਲੇ ਜਾਣ ਤੋਂ ਉਸ ਨੂੰ ਕੋਈ ਕਿਸ ਤਰ੍ਹਾਂ ਰੋਕ ਸਕਦਾ ਹੈ?
Fareedkot Teekaਇਸ ਜੀਵ ਕੌ ਆਵਤੇ ਹੂਏ ਕਿਸੀ ਨੇ ਰੋਕਿਆ ਨਹੀਂ ਹੈ, ਤੌ ਜਾਤਿਆਂ ਹੋਇਆਂ ਕਿਸੀ ਤੇ ਕਿਉਂ ਰੋਕਿਆ ਜਾਤਾ ਹੈ? ਭਾਵ ਇਹ ਕਿ ਜੀਵ ਕੌ ਜਨਮਤੇ ਮਰਤੇ ਹੂਏ ਕੋਈ ਨਹੀਂ ਰੋਕ ਸਕਤਾ ਹੈ। ਜੇਕਰ ਰੁਕ ਸਕੇ ਤੌ ਖੋਟੇ ਲਗਨ ਮੇਂ ਜਨਮ ਨਾ ਹੋਨੇ ਦੇਵੇ, ਸੁਭ ਮੇਂ ਜਮਾਇ ਲੇਵੇ॥
Prof. Sahib Singhਪ੍ਰਭੂ ਦੀ ਰਜ਼ਾ ਅਨੁਸਾਰ ਜੇਹੜਾ ਜੀਵ ਜਗਤ ਵਿਚ ਜੰਮਦਾ ਹੈ ਉਸ ਨੂੰ ਜੰਮਣੋਂ ਕੋਈ ਰੋਕ ਨਹੀਂ ਸਕਦਾ, ਜੇਹੜਾ (ਮਰ ਕੇ ਇਥੋਂ) ਜਾਣ ਲਗਦਾ ਹੈ ਉਸ ਨੂੰ ਕੋਈ ਇਥੇ ਰੋਕ ਕੇ ਨਹੀਂ ਰੱਖ ਸਕਦਾ।

ਪਦ ਅਰਥ ਆਵਤੁ = (ਸੰਸਾਰ ਵਿਚ) ਆਉਂਦਾ, ਜੰਮਦਾ। ਨ ਰਾਖਿਆ = ਨਹੀਂ ਰੋਕਿਆ। ਜਾਵਤੁ = ਜਗਤ ਤੋਂ ਜਾਂਦਾ, ਮਰਦਾ।

SikhNet (Spanish)Si nadie puede impedir la venida de nadie, ¿cómo puede impedir su ida?

ਜਿਸ ਤੇ ਹੋਆ, ਸੋਈ ਪਰੁ ਜਾਣੈ; ਜਾਂ ਉਸ ਹੀ ਮਾਹਿ ਸਮਾਇ ॥੧॥

jis te hoaa, soee par jaanai; jaan us hee maeh samaae |1|

Sant Singh KhalsaHe alone thoroughly understands this, from whom all beings come; all are merged and immersed in Him. ||1||
Manmohan SinghHe alone fully knows this mystery from whom mortal has welled up. When man realises the Lord, then merges he, in Him.
Manmohan Singh (Punjabi)ਕੇਵਲ ਉਹ ਹੀ ਇਸ ਰਾਜ ਨੂੰ ਪੂਰੀ ਤਰ੍ਹਾਂ ਜਾਣਦਾ ਹੈ, ਜਿਸ ਤੋਂ ਪ੍ਰਾਣੀ ਉਤਪੰਨ ਹੋਇਆ ਹੈ। ਜਦ ਬੰਦਾ ਸਾਈਂ ਨੂੰ ਅਨੁਭਵ ਕਰ ਲੈਂਦਾ ਹੈ, ਤਾਂ ਉਹ ਉਸ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਤਾਂ ਤੇ ਜਿਸ ਵਾਹਿਗੁਰੂ ਤੇ ਇਹੁ ਜੀਵ ਹੂਆ ਹੈ, ਸੋਈ ਤਿਸ ਕੇ ਸਰੂਪ ਕੌ ਜਬ ਇਹ ਜੀਵ (ਪਰੁ) ਭਲੀ ਪਰਕਾਰ ਸੇ ਜਾਣੇ ਤਬ ਉਸੀ ਕੇ ਬੀਚ ਇਹੁ ਸਮਾਇ ਜਾਤਾ ਹੈ॥੧॥
Prof. Sahib Singhਜਿਸ ਪਰਮਾਤਮਾ ਤੋਂ ਜਗਤ ਪੈਦਾ ਹੁੰਦਾ ਹੈ, ਉਸੇ ਵਿਚ ਹੀ ਇਹ ਲੀਨ ਹੋ ਜਾਂਦਾ ਹੈ (ਇਸ ਜਗਤ-ਰਚਨਾ ਦੇ ਭੇਤ ਨੂੰ) ਉਹ ਪਰਮਾਤਮਾ ਹੀ ਠੀਕ ਤਰ੍ਹਾਂ ਜਾਣਦਾ ਹੈ (ਜੀਵ ਨੂੰ ਇਹ ਗੱਲ ਨਹੀਂ ਸੋਭਦੀ ਕਿ ਜਗਤ ਨੂੰ ਮਾੜਾ ਆਖ ਕੇ ਇਸ ਤੋਂ ਨਫ਼ਰਤ ਕਰ ਕੇ ਪਰੇ ਹਟੇ) ॥੧॥

ਪਦ ਅਰਥ ਜਿਸ ਤੇ = ਜਿਸ ਪਰਮਾਤਮਾ ਤੋਂ। ਹੋਆ = ਪੈਦਾ ਹੋਇਆ ਹੈ। ਸੋਈ = ਉਹੀ, ਉਹੀ ਪਰਮਾਤਮਾ। ਪਰੁਜਾਣੈ = ਚੰਗੀ ਤਰ੍ਹਾਂ ਜਾਣਦਾ ਹੈ। ਮਾਹਿ = ਵਿਚ ॥੧॥

SikhNet (Spanish)Sólo lo entiende esto Aquél del que todos los seres vienen y en el que todos se inmergen y funden. (1)

ਤੂਹੈ. ਹੈ ਵਾਹੁ; ਤੇਰੀ ਰਜਾਇ ॥

toohai. hai vaahu; teree rajaae |

Sant Singh KhalsaWaaho! - You are Great, and Wondrous is Your Will.
Manmohan SinghO Lord, wondrous are thou and wondrous is Thy will.
Manmohan Singh (Punjabi)ਹੇ ਸੁਆਮੀ! ਅਸਚਰਜ ਤੂੰ ਹੈ, ਅਤੇ ਅਸਚਰਜ ਹੈ ਤੇਰਾ ਭਾਣਾ।
Fareedkot Teekaਹੇ ਵਾਹਿਗੁਰੂ! ਤੂੰ (ਵਾਹੁ) ਅਸਚਰਜ ਰੂਪ ਹੈਂ, ਜੋ ਤੇਰੀ ਰਜਾਇ ਹੈ, ਸੋਈ ਹੋਤੀ ਹੈ॥
Prof. Sahib Singhਹੇ ਪ੍ਰਭੂ! (ਇਸ ਜਗਤ ਦਾ ਰਚਨਹਾਰ) ਤੂੰ ਆਪ ਹੀ ਹੈਂ (ਤੂੰ ਆਪ ਹੀ ਇਸ ਨੂੰ ਆਪਣੀ ਰਜ਼ਾ ਅਨੁਸਾਰ ਪੈਦਾ ਕੀਤਾ ਹੈ) ਤੇਰੀ ਰਜ਼ਾ ਭੀ ਅਚਰਜ ਹੈ (ਭਾਵ, ਜੀਵਾਂ ਦੀ ਸਮਝ ਤੋਂ ਪਰੇ ਹੈ)।

ਪਦ ਅਰਥ ਵਾਹੁ = ਅਚਰਜ।

SikhNet (Spanish)Wajo, eres Grandioso, y Maravillosa es Tu Voluntad,

ਜੋ ਕਿਛੁ ਕਰਹਿ. ਸੋਈ ਪਰੁ ਹੋਇਬਾ; ਅਵਰੁ. ਨ ਕਰਣਾ ਜਾਇ ॥੧॥ ਰਹਾਉ ॥

jo kichh kareh. soee par hoeibaa; avar. na karanaa jaae |1| rahaau |

Sant Singh KhalsaWhatever You do, surely comes to pass. Nothing else can happen. ||1||Pause||
Manmohan SinghWhatever Thou does, that for sure comes to pass. No one can do otherwise. Pause.
Manmohan Singh (Punjabi)ਜਿਹੜਾ ਕੁਛ ਤੂੰ ਕਰਦਾ ਹੈ, ਲਿਸਚਿਤ ਉਹ ਹੀ ਹੁੰਦਾ ਹੈ। ਆਦਮੀ ਕੁਛ ਭੀ ਹੋਰ ਕਰ ਨਹੀਂ ਸਦਾ। ਠਹਿਰਾਉ।
Fareedkot Teekaਕਿਉਂਕਿ ਜੋ ਤੂੰ ਕਰਤਾ ਹੈਂ ਸੋਈ (ਪਰੁ) ਵਿਸੇਸ ਕਰ ਹੋਤਾ ਹੈ ਔਰ ਕਿਸੀ ਪਾਸੋਂ ਕੁਛ ਕੀਆ ਨਹੀਂ ਜਾਤਾ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਜ਼ਰੂਰ ਉਹੀ ਕੁਝ ਵਾਪਰਦਾ ਹੈ, ਤੇਰੀ ਰਜ਼ਾ ਦੇ ਉਲਟ (ਕਿਸੇ ਜੀਵ ਪਾਸੋਂ) ਕੁਝ ਨਹੀਂ ਕੀਤਾ ਜਾ ਸਕਦਾ (ਜੀਵ ਦਾ ਇਹ ਅੰਞਾਣਪੁਣਾ ਹੈ ਕਿ ਤੇਰੇ ਰਚੇ ਜਗਤ ਤੋਂ ਨਫ਼ਰਤ ਕਰੇ, ਤੇ ਗ੍ਰਿਹਸਤ ਛੱਡ ਕੇ ਫ਼ਕੀਰ ਜਾ ਬਣੇ) ॥੧॥ ਰਹਾਉ ॥

ਪਦ ਅਰਥ ਪਰੁ ਹੋਇਬਾ = ਜ਼ਰੂਰ ਹੋਵੇਗਾ ॥੧॥ ਰਹਾਉ ॥

SikhNet (Spanish)lo que haces eso de seguro ocurre, nada más puede suceder. (1-Pausa)

ਜੈਸੇ ਹਰਹਟ ਕੀ ਮਾਲਾ, ਟਿੰਡ ਲਗਤ ਹੈ; ਇਕ ਸਖਨੀ, ਹੋਰ ਫੇਰ ਭਰੀਅਤ ਹੈ ॥

jaise harahatt kee maalaa, ttindd lagat hai; ik sakhanee, hor fer bhareeat hai |

Sant Singh KhalsaThe buckets on the chain of the Persian wheel rotate; one empties out to fill another.
Manmohan SinghJust as the buckets hung on the chain of the Persian wheel rotate, emptying one and filling the other.
Manmohan Singh (Punjabi)ਜਿਸ ਤਰ੍ਹਾਂ ਹਲਟ ਦੀ ਮਾਲ੍ਹ ਨਾਲ ਲਟਕਦੀਆਂ ਹੋਇਆ ਟਿੰਡਾ ਇਕ ਖਾਲੀ ਹੁੰਦੀਆਂ ਅਤੇ ਹੋਰ ਭਰੀਦੀਆਂ ਚੱਕਰ ਕੱਟਦੀਆਂ ਹਨ।
Fareedkot Teekaਸੰਸਾਰ ਕੇ ਜੀਵੋਂ ਕੇ ਆਵਨੇ ਪਰ ਦ੍ਰਿਸ਼ਟਾਂਤ ਦੇਤੇ ਹੈਂ: ਜੈਸੇ ਹਰਹਟ ਕੀ ਮਾਹਲ ਮੇਂ ਟਿੰਡਾਂ ਲਗੀ ਹੂਈ ਹੋਤੀ ਹੈਂ। ਉਨ ਮੇਂ ਸੇ ਏਕ ਜਲ ਤੇ (ਸਖਨੀ) ਖਾਲੀ ਹੋਤੀ ਹੈ ਔਰ ਏਕ ਫੇਰ ਭਰੀਤੀ ਹੈ॥
Prof. Sahib Singhਜਿਵੇਂ ਵਗਦੇ ਖੂਹ ਦੀ ਮਾਹਲ ਨਾਲ ਟਿੰਡਾਂ ਬੱਧੀਆਂ ਹੁੰਦੀਆਂ ਹਨ (ਜਿਉਂ ਜਿਉਂ ਖੂਹ ਚੱਲਦਾ ਹੈ, ਤਿਉਂ ਤਿਉਂ) ਕੁਝ ਟਿੰਡਾਂ ਖ਼ਾਲੀ ਹੁੰਦੀਆਂ ਜਾਂਦੀਆਂ ਹਨ ਤੇ ਕੁਝ (ਟਿੰਡਾਂ ਖੂਹ ਦੇ ਪਾਣੀ ਨਾਲ) ਮੁੜ ਭਰਦੀਆਂ ਜਾਂਦੀਆਂ ਹਨ।

ਪਦ ਅਰਥ ਹਰਹਟ = ਹਰਟ। ਮਾਲਾ = ਮਹਲ। ਫੇਰਿ = ਮੁੜ।

SikhNet (Spanish)Las cubetas en cadena de la rueda persa rotan y una se vacía para llenar la otra.

ਤੈਸੋ ਹੀ ਇਹੁ ਖੇਲੁ ਖਸਮ ਕਾ; ਜਿਉ ਉਸ ਕੀ ਵਡਿਆਈ ॥੨॥

taiso hee ihu khel khasam kaa; jiau us kee vaddiaaee |2|

Sant Singh KhalsaThis is just like the Play of our Lord and Master; such is His Glorious Greatness. ||2||
Manmohan SinghSo is this play of the Lord, He acts as is His wondrous glory.
Manmohan Singh (Punjabi)ਉਹੋ ਜੇਹੀ ਹੀ ਹੈ ਸੁਆਮੀ ਦੀ ਇਹ ਖੇਡ। ਉਹ ਐਕੁਰ ਕਰਦਾ ਹੈ, ਜਿਸ ਤਰ੍ਹਾਂ ਦੀ ਹੈ ਉਸ ਦੀ ਅਦਭੁਤ ਪ੍ਰਭਤਾ।
Fareedkot Teekaਤੈਸੋ ਹੀ ਇਸ ਸੰਸਾਰ ਮੇਂ ਜੀਵੋਂ ਕਾ ਵਿਵਹਾਰੁ ਭੀ ਤਿਸ ਖਸਮ ਕਾ ਏਕੁ ਖੇਲੁ ਹੀ ਕੀਆ ਹੂਆ ਹੈ। ਜੈਸੇ ਤਿਸ ਕੀ ਇਛਾ ਹੋਤੀ ਹੈ, ਸੋਈ ਹੋਤਾ ਹੈ, ਭਾਵ ਏਕ ਸੰਪਤਾ ਕਰ ਪੂਰਨੁ ਹੋ ਜਾਤੇ ਹੈਂ ਏਕ ਖਾਲੀ ਹੋ ਜਾਤੇ ਹੈਂ॥੨॥
Prof. Sahib Singhਇਸੇ ਤਰ੍ਹਾਂ ਦਾ ਹੀ ਜਗਤ-ਰਚਨਾ ਦਾ ਇਹ ਤਮਾਸ਼ਾ ਹੈ ਜੋ ਖਸਮ-ਪ੍ਰਭੂ ਨੇ ਰਚਿਆ ਹੋਇਆ ਹੈ (ਕੁਝ ਇਥੋਂ ਕੂਚ ਕਰ ਕੇ ਥਾਂ ਖ਼ਾਲੀ ਕਰ ਜਾਂਦੇ ਹਨ, ਤੇ ਕੁਝ ਸਰੀਰ ਧਾਰ ਕੇ ਥਾਂ ਆ ਮੱਲਦੇ ਹਨ)। ਜਿਵੇਂ ਪਰਮਾਤਮਾ ਦੀ ਰਜ਼ਾ ਹੈ ਤਿਵੇਂ ਇਹ ਤਮਾਸ਼ਾ ਹੋ ਰਿਹਾ ਹੈ (ਇਸ ਤੋਂ ਨੱਕ ਵੱਟਣਾ ਫਬਦਾ ਨਹੀਂ) ॥੨॥

ਪਦ ਅਰਥ ਖੇਲੁ = ਜਗਤ-ਰਚਨਾ ਦਾ ਤਮਾਸ਼ਾ ॥੨॥

SikhNet (Spanish)Así es el juego de Nuestro Señor y Maestro, tal es Su Gloriosa Grandeza. (2)

ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ॥

suratee kai maarag chal kai; ulattee nadar pragaasee |

Sant Singh KhalsaFollowing the path of intuitive awareness, one turns away from the world, and one's vision is enlightened.
Manmohan SinghWalking the way of Divine comprehension, man's vision is illumined and he turns his face away from the world.
Manmohan Singh (Punjabi)ਬ੍ਰਹਮ ਗਿਆਤ ਦੇ ਰਸਤੇ ਟੁਰਨ ਦੁਆਰਾ, ਆਦਮੀ ਦੀ ਦ੍ਰਿਸ਼ਟੀ ਰੋਸ਼ਨ ਹੋ ਜਾਂਦੀ ਹੈ ਅਤੇ ਦੁਨੀਆਂ ਵਲੋ ਉਹ ਆਪਣਾ ਮੂੰਹ ਮੋੜ ਲੈਂਦਾ ਹੈ।
Fareedkot Teekaਜਿਨੋਂ ਕੀ (ਸੁਰਤੀ) ਬੇਦ ਮਾਰਗ ਮੇਂ ਚਲ ਕੇ ਸੰਸਾਰ ਤੇ ਬ੍ਰਿਤੀ ਉਲਟੀ ਹੈ, ਤਿਨੋਂ ਕੋ ਬ੍ਰਹਮ ਦ੍ਰਿਸਟੀ ਪ੍ਰਕਾਸੀ ਹੈ॥
Prof. Sahib Singh(ਪਰ ਹਾਂ) ਉਸ ਮਨੁੱਖ ਦੀ ਨਿਗਾਹ ਵਿਚ ਚਾਨਣ ਹੋਇਆ ਹੈ (ਭਾਵ, ਉਸ ਮਨੁੱਖ ਨੂੰ ਜੀਵਨ-ਜੁਗਤਿ ਦੀ ਸਹੀ ਸਮਝ ਪਈ ਹੈ) ਜਿਸ ਨੇ (ਜਗਤ ਦੇ ਰਚਨਹਾਰ) ਕਰਤਾਰ ਦੇ ਚਰਨਾਂ ਵਿਚ ਸੁਰਤ ਜੋੜਨ ਦੇ ਰਸਤੇ ਤੇ ਤੁਰ ਕੇ ਆਪਣੀ ਸੁਰਤ ਮਾਇਆ ਦੇ ਮੋਹ ਵਲੋਂ ਹਟਾਈ ਹੈ।

ਪਦ ਅਰਥ ਮਾਰਗਿ = ਰਸਤੇ ਤੇ। ਸੁਰਤੀ ਕੈ ਮਾਰਿਗ = ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਨ ਦੇ ਰਸਤੇ ਤੇ। ਉਲਟੀ = (ਮਾਇਆ ਦੇ ਮੋਹ ਵਲੋਂ) ਪਰਤਾਈ।

SikhNet (Spanish)Siguiendo el Sendero de la conciencia intuitiva, uno le da la espalda al mundo y su Visión se ilumina.

ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ; ਕਉਨੁ ਗਿਰਹੀ ਕਉਨੁ ਉਦਾਸੀ ॥੩॥

man veechaar dekh braham giaanee; kaun girahee kaun udaasee |3|

Sant Singh KhalsaContemplate this in your mind, and see, O spiritual teacher. Who is the householder, and who is the renunciate? ||3||
Manmohan SinghReflect over this in thy mind and see, O God's divine, as to who is the house holder and who the detached one.
Manmohan Singh (Punjabi)ਆਪਣੇ ਚਿੱਤ ਅੰਦਰ ਸੋਚ ਕੇ ਵੇਖ, ਹੇ ਰੱਬ ਨੂੰ ਜਾਣਨ ਵਾਲੇ! ਕਿਹੜਾ ਗ੍ਰਿਹਸਥੀ ਹੈ ਅਤੇ ਕਿਹੜਾ ਤਿਆਗੀ।
Fareedkot Teekaਤਾਂ ਤੇ ਹੇ ਬ੍ਰਹਮ ਗਿਆਨੀ ਜਨੋਂ! ਮਨ ਮੇਂ ਵੀਚਾਰ ਸੇ ਦੇਖਣਾ ਕਰੋ। ਤਿਸ ਹਰੀ ਤੇ ਬਿਨਾਂ ਕੌਨ ਗ੍ਰਹਸਤੀ ਹੈ ਔ ਕੌਨ ਉਦਾਸੀ ਹੈ? ਭਾਵ ਯੇਹਿ ਕਿ ਤਿਸ ਤੇ ਬਿਨਾਂ ਕੋਈ ਗ੍ਰਹਸਤੀ ਔ ਉਦਾਸੀ ਨਹੀਂ, ਸਭ ਰੂਪ ਓਹੀ ਹੈ॥੩॥
Prof. Sahib Singhਹੇ ਪਰਮਾਤਮਾ ਨਾਲ ਸਾਂਝ ਪਾਣ ਦਾ ਜਤਨ ਕਰਨ ਵਾਲੇ! ਆਪਣੇ ਮਨ ਵਿਚ ਸੋਚ ਕੇ (ਅੱਖਾਂ ਖੋਲ੍ਹ ਕੇ) ਵੇਖ (ਜੇ ਸੁਰਤ ਟਿਕਾਣੇ ਤੇ ਨਹੀਂ ਹੈ; ਤਾਂ) ਨਾਹ ਹੀ ਗ੍ਰਿਹਸਤੀ ਜੀਵਨ-ਸਫ਼ਰ ਵਿਚ ਠੀਕ ਰਾਹੇ ਤੁਰ ਰਿਹਾ ਹੈ ਤੇ ਨਾਹ ਹੀ (ਉਹ ਮਨੁੱਖ ਜੋ ਆਪਣੇ ਆਪ ਨੂੰ) ਵਿਰਕਤ (ਸਮਝਦਾ ਹੈ) ॥੩॥

ਪਦ ਅਰਥ ਮਨਿ = ਮਨ ਵਿਚ। ਵੀਚਾਰਿ = ਵਿਚਾਰ ਕੇ। ਬ੍ਰਹਮ ਗਿਆਨੀ = ਹੇ ਬ੍ਰਹਮ-ਗਿਆਨੀ! ਹੇ ਪਰਮਾਤਮਾ ਨਾਲ ਸਾਂਝ ਪਾਣ ਦਾ ਜਤਨ ਕਰਨ ਵਾਲੇ! ਗਿਰਹੀ = ਗ੍ਰਿਹਸਤੀ ॥੩॥

SikhNet (Spanish)Medita esto, oh Maestro Espiritual, ¿quién es el sostenedor de hogar y quién es el renunciante? (3)

ਜਿਸ ਕੀ ਆਸਾ. ਤਿਸ ਹੀ ਸਉਪਿ ਕੈ; ਏਹੁ ਰਹਿਆ ਨਿਰਬਾਣੁ ॥

jis kee aasaa. tis hee saup kai; ehu rahiaa nirabaan |

Sant Singh KhalsaHope comes from the Lord; surrendering to Him, we remain in the state of nirvaanaa.
Manmohan SinghHe, who is the Lord of hope, surrendering it to Him, this man remains detached.
Manmohan Singh (Punjabi)ਜਿਸ ਦੀ ਮਲਕੀਅਤ ਹੈ, ਇਹ ਉਮੈਦ ਇਸ ਨੂੰ ਉਸ ਦੇ ਸਮਰਪਨ ਕਰ ਦੇ ਇਹ ਇਨਸਾਨ ਨਿਰਲੇਪ ਵਿਚਰਦਾ ਹੈ।
Fareedkot Teekaਜਿਸ ਕੀ ਇਹ ਆਸਾ ਲਗਾਈ ਹੋਈ ਹੈ, ਤਿਸੀ ਕੌ ਸੌਂਪ ਕਰਕੇ, ਭਾਵ ਯੇਹਿ ਕਿ ਸਭ ਕਿਛ ਪਰਮੇਸ੍ਵਰ ਕੇ ਅਧੀਨ ਜਾਣ ਕੇ ਆਪ ਨਿਰਾਸ ਹੋ ਕੇ ਇਸ ਕੌ (ਨਿਰਬਾਣੁ) ਨਿਰਦੁਖ ਹੋ ਰਹਿਆ ਚਾਹੀਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਦੁਨੀਆ ਵਾਲੀ ਮੋਹ ਮਾਇਆ ਦੀ ਆਸਾ ਮਨੁੱਖ ਨੂੰ ਚੰਬੋੜ ਦਿੱਤੀ ਹੈ, ਜੋ ਮਨੁੱਖ ਉਸੇ ਪਰਮਾਤਮਾ ਦੇ (ਇਹ ਆਸਾ ਤ੍ਰਿਸ਼ਨਾ) ਹਵਾਲੇ ਕਰਦਾ ਹੈ, ਤੇ ਵਾਸਨਾ-ਰਹਿਤ ਹੋ ਕੇ ਜੀਵਨ ਗੁਜ਼ਾਰਦਾ ਹੈ,

ਪਦ ਅਰਥ ਨਿਰਬਾਣੁ = ਵਾਸਨਾ-ਰਹਿਤ।

SikhNet (Spanish)La Esperanza viene del Señor, entregándose a Él, permanecemos en el Estado de Nirvana.

ਜਿਸ ਤੇ ਹੋਆ ਸੋਈ ਕਰਿ ਮਾਨਿਆ; ਨਾਨਕ. ਗਿਰਹੀ ਉਦਾਸੀ ਸੋ ਪਰਵਾਣੁ ॥੪॥੮॥

jis te hoaa soee kar maaniaa; naanak. girahee udaasee so paravaan |4|8|

Sant Singh KhalsaWe come from Him; surrendering to Him, O Nanak, one is approved as a householder, and a renunciate. ||4||8||
Manmohan SinghWhosoever worships Him, from whom he has sprung, O Nanak, approved is he, be he a householder or a renouncer.
Manmohan Singh (Punjabi)ਜਿਹੜਾ ਕੋਈ ਉਸ ਦੀ ਉਪਾਸ਼ਨਾ ਕਰਦਾ ਹੈ ਜਿਸ ਤੋਂ ਉਹ ਪੈਦਾ ਹੋਇਆਹੈ, ਹੇ ਨਾਨਕ! ਪ੍ਰਮਾਣੀਕ ਹੈ ਉਹ, ਭਾਵੇਂ ਉਹ ਘਰਬਾਰੀ ਹੈ ਯਾ ਵਿਰਕਤ।
Fareedkot Teekaਜਿਸ ਵਾਹਿਗੁਰੂ ਤੇ ਇਹੁ ਸੰਸਾਰ ਹੋਇਆ ਹੈ, ਸੋਈ ਜਿਸ ਨੇ (ਮਾਨਿਆ) ਮਨਨ ਕੀਆ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਚਾਹੇ ਗ੍ਰਹਸਤੀ ਹੋ ਚਾਹੇ ਉਦਾਸੀ ਹੋਵੇ ਸੋਈ ਪਰਵਾਂਨ ਹੋਤਾ ਹੈ॥੪॥੮॥☬ਨਾਮ ਜਪਨੇ ਕੇ ਉਪਦੇਸੁ ਉਚਾਰਨ ਕਰਤੇ ਹੈਂ:
Prof. Sahib Singhਤੇ ਇਸ ਪਰਮਾਤਮਾ ਦੀ ਰਜ਼ਾ ਵਿਚ ਇਹ ਜਗਤ-ਰਚਨਾ ਹੋਈ ਹੈ ਉਸ ਨੂੰ ਰਜ਼ਾ ਦਾ ਮਾਲਕ ਜਾਣ ਕੇ ਉਸ ਵਿਚ ਆਪਣਾ ਮਨ ਜੋੜਦਾ ਹੈ, ਹੇ ਨਾਨਕ! ਉਹ ਚਾਹੇ ਗ੍ਰਿਹਸਤੀ ਹੈ ਚਾਹੇ ਵਿਰਕਤ, ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਹੈ ॥੪॥੮॥

ਪਦ ਅਰਥ ਸੋਈ = ਉਸੇ ਪ੍ਰਭੂ ਨੂੰ। ਕਰਿ = ਕਰ ਕੇ, (ਰਜ਼ਾ ਦਾ ਮਾਲਕ) ਜਾਣ ਕੇ। ਮਾਨਿਆ = ਮੰਨਿਆ, ਆਪਣਾ ਮਨ ਜੋੜਿਆ। ਪਰਵਾਣੁ = ਕਬੂਲ ॥੪॥੮॥

SikhNet (Spanish)Venimos de Él y entregándose a Él, oh dice Nanak, uno es aprobado como sostenedor de hogar y como renunciante. (4-8)

Open this shabad →

Shabad Guru Nanak Dev Ji Raag Prabhaatee continues on Ang 1330

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਦਿਸਟਿ ਬਿਕਾਰੀ ਬੰਧਨਿ ਬਾਂਧੈ; ਹਉ ਤਿਸ ਕੈ ਬਲਿ ਜਾਈ ॥

disatt bikaaree bandhan baandhai; hau tis kai bal jaaee |

Sant Singh KhalsaI am a sacrifice to that one who binds in bondage his evil and corrupted gaze.
Manmohan SinghWhosoever binds with a bond the evil inclination, unto him I am a sacrifice.
Manmohan Singh (Punjabi)ਜੋ ਜੰਜੀਰ ਨਾਲ ਪਾਪ ਵਾਲੀ ਬਿਰਤੀ ਨੂੰ ਜਕੜ ਰਖਦਾ ਹੈ, ਉਸ ਉਤੋਂ ਮੈਂ ਕੁਰਬਾਨ ਵੰਝਦਾ ਹਾਂ।
Fareedkot Teekaਜੋ ਪੁਰਸ ਵਿਕਾਰ ਕੀ ਦ੍ਰਿਸਟੀ ਕੌ ਵਿਚਾਰ ਰੂਪੀ ਬੰਧਨ ਮੇਂ ਬਾਂਧ ਲੇਵੈ, ਮੈਂ ਤਿਸ ਕੇ ਬਲਿਹਾਰੀ ਜਾਤਾ ਹੂੰ॥
Prof. Sahib Singhਮੈਂ ਉਸ ਬੰਦੇ ਤੋਂ ਕੁਰਬਾਨ ਜਾਂਦਾ ਹਾਂ ਜੇਹੜਾ (ਆਪਣੀ) ਵਿਕਾਰਾਂ ਵਲ ਜਾਂਦੀ ਸੁਰਤ ਨੂੰ (ਹਰਿ-ਨਾਮ ਸਿਮਰਨ ਦੀ) ਡੋਰੀ ਲਾਲ ਬੰਨ੍ਹ ਰੱਖਦਾ ਹੈ।

ਪਦ ਅਰਥ ਦਿਸਟਿ = ਦ੍ਰਿਸ਼ਟੀ, ਨਿਗਾਹ, ਨਜ਼ਰ, ਸੁਰਤ। ਬਿਕਾਰੀ = ਵਿਕਾਰਾਂ ਵਲ। ਬੰਧਨਿ = ਬੰਧਨ ਨਾਲ, ਜਕੜ ਨਾਲ, ਰੱਸੀ ਨਾਲ। ਹਉ = ਮੈਂ। ਤਿਸ ਕੈ = ਉਸ ਬੰਦੇ ਤੋਂ। ਬਲਿ ਜਾਇ = ਮੈਂ ਕੁਰਬਾਨ ਜਾਂਦਾ ਹਾਂ।

SikhNet (Spanish)Ofrezco mi ser en sacrificio a quien amarra y mantiene controlada su malvada y corrupta mirada.

ਪਾਪ ਪੁੰਨ ਕੀ ਸਾਰ. ਨ ਜਾਣੈ; ਭੂਲਾ ਫਿਰੈ ਅਜਾਈ ॥੧॥

paap pun kee saar. na jaanai; bhoolaa firai ajaaee |1|

Sant Singh KhalsaOne who does not know the difference between vice and virtue wanders around uselessly. ||1||
Manmohan SinghHe, who realises not the difference between evil and good, he strays from the path uselessly.
Manmohan Singh (Punjabi)ਜੋ ਬਦੀ ਅਤੇ ਨੇਕੀ ਦੀ ਦੇ ਫਰਕ ਨੂੰ ਨਹੀਂ ਅਨੁਭਵ ਕਰਦਾ, ਉਹ ਫਜੂਲ ਹੀ ਰਸਤੇ ਤੋਂ ਘੁਸਿਆ ਫਿਰਦਾ ਹੈ।
Fareedkot Teekaਤਿਸ ਵੀਚਾਰ ਤੇ ਬਿਨਾਂ ਇਹ ਜੀਵ ਪਾਪ ਔ ਪੁੰਨ ਕੀ (ਸਾਰ) ਖਬਰ ਨਹੀਂ ਜਾਨਤਾ ਹੈ। ਤਿਸੀ ਕਰ ਤਿਸ ਹਰੀ ਕੇ ਨਾਮ ਸੇ ਭੂਲਾ ਹੂਆ ਜਨਮੋਂ ਮੇਂ (ਅਜਾਈ) ਵਿਅਰਥ ਹੀ ਭ੍ਰਮਤਾ ਫਿਰਤਾ ਹੈ॥੧॥
Prof. Sahib Singh(ਪਰ ਜੇਹੜਾ ਮਨੁੱਖ ਸਿਮਰਨ ਤੋਂ ਖੁੰਝ ਕੇ) ਭਲੇ ਬੁਰੇ ਕੰਮ ਦੇ ਭੇਤ ਨੂੰ ਨਹੀਂ ਸਮਝਦਾ, ਉਹ (ਜੀਵਨ ਦੇ ਸਹੀ ਰਸਤੇ ਤੋਂ) ਖੁੰਝਿਆ ਫਿਰਦਾ ਹੈ ਤੇ (ਜੀਵਨ) ਵਿਅਰਥ ਗਵਾਂਦਾ ਹੈ ॥੧॥

ਪਦ ਅਰਥ ਸਾਰ = ਅਸਲੀਅਤ। ਅਜਾਈ = ਵਿਅਰਥ ॥੧॥

SikhNet (Spanish)Quienes no entienden la diferencia entre el vicio y la Virtud, vagan sin sentido alguno. (1)

ਬੋਲਹੁ; ਸਚੁ ਨਾਮੁ ਕਰਤਾਰ ॥

bolahu; sach naam karataar |

Sant Singh KhalsaSpeak the True Name of the Creator Lord.
Manmohan SinghUtter ye, O man, the True Name of the Creator-Lord.
Manmohan Singh (Punjabi)ਤੂੰ ਹੇ ਬੰਦੇ! ਸਿਰਜਣਹਾਰ ਸੁਆਮੀ ਦੇ ਸੱਚੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਕਰਤਾਰ ਕੇ ਸਚੇ ਨਾਮ ਕਾ ਉਚਾਰਨ ਕਰੋ॥
Prof. Sahib Singhਕਰਤਾਰ ਦਾ ਸਦਾ ਕਾਇਮ ਰਹਿਣ ਵਾਲਾ ਨਾਮ (ਸਦਾ) ਸਿਮਰੋ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ।

SikhNet (Spanish)Pronuncia el Naam, el Nombre Verdadero del Señor Creador

ਫੁਨਿ ਬਹੁੜਿ; ਨ ਆਵਣ ਵਾਰ ॥੧॥ ਰਹਾਉ ॥

fun bahurr; na aavan vaar |1| rahaau |

Sant Singh KhalsaThen, you shall never again have to come into this world. ||1||Pause||
Manmohan SinghThen ye shall not be the visitor to this world again. Pause.
Manmohan Singh (Punjabi)ਤਦ ਤੁਸੀਂ ਮੁੜ ਕੇ ਇਸ ਸੰਸਾਰ ਵਿੱਚ ਆਉਣ ਵਾਲੇ ਨਹੀਂ ਬਣੋਗੇ। ਠਹਿਰਾਉ।
Fareedkot Teekaਜਿਸ ਨਾਮ ਕੇ ਉਚਾਰਨ ਕਰਨੇ ਸੇ ਪੁਨਾ ਵਾਰੰਵਾਰ ਸੰਸਾਰ ਮੇਂ ਆਵਣ ਜਾਣਾ ਨਹੀਂ ਹੋਇਗਾ, ਭਾਵ ਜਨਮੋਂ ਸੇ ਰਹਿਤ ਹੋਵੋਗੇ॥੧॥ ਰਹਾਉ ॥
Prof. Sahib Singh(ਨਾਮ ਸਿਮਰਨ ਦੀ ਬਰਕਤਿ ਨਾਲ ਜਗਤ ਵਿਚ) ਮੁੜ ਮੁੜ ਜਨਮ ਲੈਣ ਦੀ ਵਾਰੀ ਨਹੀਂ ਆਵੇਗੀ ॥੧॥ ਰਹਾਉ ॥

ਪਦ ਅਰਥ ਫੁਨਿ = ਮੁੜ। ਬਹੁੜਿ = ਮੁੜ। ਆਵਣ ਵਾਰ = ਆਉਣ ਦੀ ਵਾਰੀ, ਜਨਮ ਲੈਣ ਦੀ ਵਾਰੀ ॥੧॥ ਰਹਾਉ ॥

SikhNet (Spanish)y nunca más tendrás que regresar a este mundo. (1-Pausa)

ਊਚਾ ਤੇ ਫੁਨਿ ਨੀਚੁ ਕਰਤੁ ਹੈ; ਨੀਚ ਕਰੈ ਸੁਲਤਾਨੁ ॥

aoochaa te fun neech karat hai; neech karai sulataan |

Sant Singh KhalsaThe Creator transforms the high into the low, and makes the lowly into kings.
Manmohan SinghFrom high the Lord makes low and the low one He makes the sovereign.
Manmohan Singh (Punjabi)ਉਚੋ ਤੋਂ ਸੁਆਮੀ ਨੀਵਾ ਬਣਾ ਦਿੰਦਾ ਹੈ ਅਤੇ ਨੀਵੇ ਨੂੰ ਉਹ ਪਾਤਿਸ਼ਾਹ ਥਾਪ ਦਿੰਦਾ ਹੈ।
Fareedkot Teekaਉਤਮੋਂ ਤੇ ਨੀਚ ਕਰ ਦੇਤਾ ਹੈ ਔ ਨੀਚੋਂ ਤੇ ਜੋ (ਸੁਲਤਾਨ) ਪਾਤਿਸਾਹਿ ਕਰ ਦੇਤਾ ਹੈ॥
Prof. Sahib Singh(ਉਸ ਕਰਤਾਰ ਦਾ ਨਾਮ ਸਦਾ ਸਿਮਰੋ) ਜੋ ਉੱਚਿਆਂ ਤੋਂ ਨੀਵੇਂ ਕਰ ਦੇਂਦਾ ਹੈ ਤੇ ਨੀਵਿਆਂ (ਗਰੀਬਾਂ) ਨੂੰ ਬਾਦਸ਼ਾਹ ਬਣਾ ਦੇਂਦਾ ਹੈ।

ਪਦ ਅਰਥ ਸੁਲਤਾਨੁ = ਬਾਦਸ਼ਾਹ।

SikhNet (Spanish)El Creador transforma lo elevado en bajo y a los de abajo en reyes.

ਜਿਨੀ ਜਾਣੁ ਸੁਜਾਣਿਆ; ਜਗਿ ਤੇ ਪੂਰੇ ਪਰਵਾਣੁ ॥੨॥

jinee jaan sujaaniaa; jag te poore paravaan |2|

Sant Singh KhalsaThose who know the All-knowing Lord are approved and certified as perfect in this world. ||2||
Manmohan SinghThey, who realise that All-wise Lord, they become perfect and approved in this world.
Manmohan Singh (Punjabi)ਜੋ ਉਸ ਸਰਬ-ਸਿਆਣੇ ਸੁਆਮੀ ਨੂੰ ਅਨੁਭਵ ਕਰਦੇ ਹਨ, ਉਹ ਇਸ ਜਹਾਨ ਅੰਦਰ ਪੂਰਨ ਤੇ ਪ੍ਰਮਾਣੀਕ ਹੋ ਜਾਂਦੇ ਹਨ।
Fareedkot Teekaਜਿਨੋਂ ਸੁਜਾਣੋਂ ਨੇ ਤਿਸ ਵਾਹਿਗੁਰੂ ਕੋ (ਜਾਣੁ) ਜਾਣਿਆ ਹੈ, ਸੋਈ ਜਗਤ ਮੇਂ ਗੁਣੋਂ ਕਰ ਪੂਰਨ ਭਏ ਹੈਂ ਔ ਸਭ ਮੇਂ ਪ੍ਰਮਾਣੀਕ ਹੂਏ ਹੈਂ॥੨॥
Prof. Sahib Singhਜਿਨ੍ਹਾਂ ਬੰਦਿਆਂ ਨੇ ਉਸ (ਘਟ ਘਟ ਦੀ) ਜਾਣਨ ਵਾਲੇ ਪਰਮਾਤਮਾ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ (ਭਾਵ, ਉਸ ਨਾਲ ਡੂੰਘੀ ਸਾਂਝ ਪਾ ਲਈ ਹੈ) ਜਗਤ ਵਿਚ ਆਏ ਉਹੀ ਬੰਦੇ ਸਫਲ ਹਨ ਤੇ ਕਬੂਲ ਹਨ ॥੨॥

ਪਦ ਅਰਥ ਜਾਣੁ = ਜਾਣਨਹਾਰ ਪ੍ਰਭੂ ਨੂੰ। ਜਗਿ = ਜਗਤ ਵਿਚ ॥੨॥

SikhNet (Spanish)Quienes conocen al Omnisciente Señor son, en este mundo, aprobados y calificados como perfectos. (2)

ਤਾ ਕਉ ਸਮਝਾਵਣ ਜਾਈਐ; ਜੇ ਕੋ ਭੂਲਾ ਹੋਈ ॥

taa kau samajhaavan jaaeeai; je ko bhoolaa hoee |

Sant Singh KhalsaIf anyone is mistaken and fooled, you should go to instruct him.
Manmohan SinghIf any person goes astray, one should go to instruct him.
Manmohan Singh (Punjabi)ਜੇਕਰ ਕੋਈ ਜਣਾ ਕੁਰਾਹੇ ਪੈ ਜਾਵੇ, ਇਨਸਾਨ ਉਸ ਨੂੰ ਸਿਖਮਤ ਦੇਣ ਲਈ ਜਾਵੇ।
Fareedkot Teekaਤਿਸੁ ਕਉ ਤਉ ਸਮਝਾਵਣੇ ਜਾਈਏ ਜੇਕਰ ਭੂਲਾ ਹੂਆ ਹੋਵੈ, ਭਾਵ ਪਰਮੇਸ੍ਵਰ ਅਭੁਲੁ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਉਸੇ ਜੀਵ ਨੂੰ ਮੱਤ ਦੇਣ ਦਾ ਜਤਨ ਕੀਤਾ ਜਾ ਸਕਦਾ ਹੈ ਜੇਹੜਾ (ਆਪ) ਕੁਰਾਹੇ ਪਿਆ ਹੋਵੇ,

ਪਦ ਅਰਥ ਤਾ ਕਉ = ਉਸ ਬੰਦੇ ਨੂੰ। ਕੋ = ਕੋਈ।

SikhNet (Spanish)Si ves que alguien es un tonto y está equivocado, deberías de instruirlo.

Open this shabad (11 lines, Angs 1329-1330) →

Ang 1329 of 1430