ਪਉੜੀ ॥
paurree | Ang 257
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਨੰਨਾ; ਨਰਕਿ ਪਰਹਿ ਤੇ ਨਾਹੀ ॥
nanaa; narak pareh te naahee | Ang 257
Sant Singh KhalsaNANNA: Those whose minds and bodies are filled with the Naam,
Manmohan SinghN: They fall not into hell,
Manmohan Singh (Punjabi)ਨ- ਉਹ ਦੋਜ਼ਕ ਵਿੱਚ ਨਹੀਂ ਪੈਦੇ,
Fareedkot Teekaਨੰਨੇ ਦੁਆਰੇ ਕਹਤੇ ਹੈਂ: ਸੋ ਪੁਰਸ ਨਰਕ ਮੇਂ ਨਹੀਂ ਪੜਤੇ ਹੈਂ॥
Prof. Sahib Singhਉਹ ਘੋਰ ਦੁੱਖਾਂ ਦੇ ਟੋਏ ਵਿਚ ਨਹੀਂ ਪੈਂਦੇ,ਪਦ ਅਰਥ ਨਰਕਿ = ਨਰਕ ਵਿਚ, ਘੋਰ ਦੁੱਖ ਵਿਚ। ਤੇ = ਉਹ ਬੰਦੇ। ਪਰਹਿ = ਪੈਂਦੇ।
SikhNet (Spanish)NANNA: La oscuridad de la conciencia no existe para aquél que en,
ਜਾ ਕੈ ਮਨਿ ਤਨਿ; ਨਾਮੁ ਬਸਾਹੀ ॥
jaa kai man tan; naam basaahee | Ang 257
Sant Singh KhalsaThe Name of the Lord, shall not fall into hell.
Manmohan Singhwithin whose heart and body, the Name abides.
Manmohan Singh (Punjabi)ਜਿਨ੍ਹਾਂ ਦੇ ਦਿਲ ਅਤੇ ਦੇਹਿ ਅੰਦਰ ਨਾਮ ਵਸਦਾ ਹੈ,
Fareedkot Teekaਜਿਨਕੈ ਮਨ ਅਰ ਤਨ ਮੇਂ ਨਾਮੁ ਹੀ ਬਸਤਾ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਤਨ ਵਿਚ ਪ੍ਰਭੂ ਦਾ ਨਾਮ ਵੱਸਿਆ ਰਹਿੰਦਾ ਹੈ।
SikhNet (Spanish)cuerpo y mente vive impregnado con el Naam, el Nombre del Señor.
ਨਾਮੁ ਨਿਧਾਨੁ; ਗੁਰਮੁਖਿ ਜੋ ਜਪਤੇ ॥
naam nidhaan; guramukh jo japate | Ang 257
Sant Singh KhalsaThose Gurmukhs who chant the treasure of the Naam,
Manmohan SinghThey who through the Guru ponder over the Name treasure,
Manmohan Singh (Punjabi)ਜੋ ਗੁਰਾਂ ਦੇ ਰਾਹੀਂ ਨਾਮ ਦੇ ਖਜਾਨੇ ਦਾ ਸਿਮਰਨ ਕਰਦੇ ਹਨ,
Fareedkot Teekaਜੋ ਗੁਰਮੁਖਿ ਪੁਰਸ਼ (ਨਿਧਾਨੁ) ਖਜਾਨਾ ਰੂਪ ਨਾਮ ਕੋ ਜਪਤੇ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੀ ਰਾਹੀਂ ਪ੍ਰਭੂ-ਨਾਮ ਨੂੰ ਸਭ ਪਦਾਰਥਾਂ ਦਾ ਖ਼ਜ਼ਾਨਾ ਜਾਣ ਕੇ ਜਪਦੇ ਹਨ,ਪਦ ਅਰਥ ਨਿਧਾਨੁ = (ਸਭ ਗੁਣਾਂ ਦਾ) ਖ਼ਜ਼ਾਨਾ।
SikhNet (Spanish)Aquéllos que habitan en el Nombre, el Tesoro de Bondad,
ਬਿਖੁ ਮਾਇਆ ਮਹਿ; ਨਾ ਓਇ ਖਪਤੇ ॥
bikh maaeaa meh; naa oe khapate | Ang 257
Sant Singh Khalsaare not destroyed by the poison of Maya.
Manmohan Singhare not destroyed in (by) the mammon -poison.
Manmohan Singh (Punjabi)ਉਹ ਮੋਹਨੀ ਦੀ ਜ਼ਹਿਰ ਵਿੱਚ ਤਬਾਹ ਨਹੀਂ ਹੁੰਦੇ।
Fareedkot Teekaਸੋ ਬਿਖ ਰੂਪ ਮਾਇਆ ਮੇਂ ਖਪਤੇ ਨਹੀਂ ਹੈਂ॥
Prof. Sahib Singhਉਹ (ਫਿਰ) ਆਤਮਕ ਮੌਤੇ ਮਾਰਨ ਵਾਲੀ ਮਾਇਆ (ਦੇ ਮੋਹ) ਵਿਚ (ਦੌੜ-ਭਜ ਕਰਦੇ) ਨਹੀਂ ਖਪਦੇ।ਪਦ ਅਰਥ ਬਿਖੁ = ਵਿਹੁ, ਜ਼ਹਰ, ਮੌਤ ਦਾ ਮੂਲ।
SikhNet (Spanish)no son destruidos por el lento veneno de Maya.
ਨੰਨਾਕਾਰੁ; ਨ ਹੋਤਾ ਤਾ ਕਹੁ ॥
nanaakaar; na hotaa taa kahu | Ang 257
Sant Singh KhalsaThose who have been given the Mantra of the Naam by the Guru,
Manmohan SinghRefusal awaits them not,
Manmohan Singh (Punjabi)ਉਨ੍ਹਾਂ ਨੂੰ ਕੋਈ ਇਨਕਾਰ ਨਹੀਂ ਹੁੰਦਾ,
Fareedkot Teekaਤਿਨ ਪੁਰਸੋਂ ਕੋ ਕਹੀਂ (ਨੰਨਾਕਾਰੁ) ਨਿਰਾਦਰ ਨਹੀਂ ਹੋਤਾ ਹੈ॥
Prof. Sahib Singhਉਹਨਾਂ ਦੇ ਜੀਵਨ-ਸਫ਼ਰ ਵਿਚ (ਮਾਇਆ) ਕੋਈ ਰੋਕ ਨਹੀਂ ਪਾ ਸਕਦੀ,ਪਦ ਅਰਥ ਨੰਨਾਕਾਰੁ = ਨਾਹ, ਇਨਕਾਰ, ਰੁਕਾਵਟ।
SikhNet (Spanish)Aquél a quien el Guru ha bendecido con el Mantra del Naam,
ਨਾਮੁ ਮੰਤ੍ਰੁ; ਗੁਰਿ ਦੀਨੋ ਜਾ ਕਹੁ ॥
naam mantru; gur deeno jaa kahu | Ang 257
Sant Singh KhalsaShall not be turned away.
Manmohan Singhwhom the Guru has given the spell of the name.
Manmohan Singh (Punjabi)ਜਿਨ੍ਹਾਂ ਨੂੰ ਗੁਰਾਂ ਨੇ ਨਾਮ ਦਾ ਜਾਦੂ ਬਖਸ਼ਿਆ ਹੈ।
Fareedkot Teekaਜਿਨ ਕੋ ਗੁਰੋਂ ਨੇ ਨਾਮ ਰੂਪ ਮੰਤ੍ਰ ਦੀਆ ਹੈ॥
Prof. Sahib Singhਜਿਨ੍ਹਾਂ ਨੂੰ ਗੁਰੂ ਨੇ ਨਾਮ-ਮੰਤ੍ਰ ਦੇ ਦਿੱਤਾ।ਪਦ ਅਰਥ ਮੰਤ੍ਰੁ = ਉਪਦੇਸ਼। ਜਾ ਕਹੁ = ਜਿਨ੍ਹਾਂ ਨੂੰ।
SikhNet (Spanish)no le será negado nada en la vida.
ਨਿਧਿ ਨਿਧਾਨ; ਹਰਿ ਅੰਮ੍ਰਿਤ ਪੂਰੇ ॥
nidh nidhaan; har amrit poore | Ang 258
Sant Singh KhalsaThey are filled and fulfilled with the Ambrosial Nectar of the Lord, the Treasure of sublime wealth;
Manmohan SinghThose who are brimful with the nectar of God's Name, the treasury of wealth,
Manmohan Singh (Punjabi)ਜੋ ਮਾਲ ਮਿਲਖ ਦੇ ਖ਼ਜ਼ਾਨੇ ਹਰੀ ਨਾਮ ਦੇ ਸੁਧਾਰਸ ਨਾਲ ਪਰੀਪੂਰਨ ਹਨ,
Fareedkot Teekaਸਰਬ ਨਿਧੀਓਂ ਕਾ ਖਜਾਨਾ ਜੋ ਹਰੀ ਨਾਮੁ ਅੰਮ੍ਰਿਤ ਹੈ, ਤਿਸ ਕਰ ਸੋ ਜਨ (ਪੂਰੇ) ਭਰੇ ਹੂਏ ਹੈਂ॥
Prof. Sahib Singhਜੇਹੜੇ ਹਿਰਦੇ ਸਭ ਗੁਣਾਂ ਦੇ ਖ਼ਜ਼ਾਨੇ ਹਰੀ-ਨਾਮ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ,ਪਦ ਅਰਥ ਨਿਧਿ = ਖ਼ਜ਼ਾਨਾ। ਨਿਧਾਨ = ਖ਼ਜ਼ਾਨੇ। ਪੂਰੇ = ਭਰੇ ਹੋਏ।
SikhNet (Spanish)Han obtenido los Nueve Tesoros del Nombre Ambrosial del Señor y dentro de ellos,
ਤਹ ਬਾਜੇ ਨਾਨਕ; ਅਨਹਦ ਤੂਰੇ ॥੩੬॥
teh baaje naanak; anahad toore |36| Ang 258
Sant Singh KhalsaO Nanak, the unstruck celestial melody vibrates for them. ||36||
Manmohan SinghO Nanak, for them the unbeaten musical instruments play.
Manmohan Singh (Punjabi)ਹੇ ਨਾਨਕ! ਉਨ੍ਹਾਂ ਲਈ ਆਪਣੇ ਆਪ ਵੱਜਣ ਵਾਲੇ ਸੰਗੀਤਕ ਸਾਜ਼-ਵਜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤਹ) ਤਿਨ ਕੇ ਜਸ ਰੂਪੀ ਇਕ ਰਸ (ਤੂਰੇ) ਬਜ ਰਹੇ ਹੈਂ॥੩੬॥
Prof. Sahib Singhਹੇ ਨਾਨਕ! ਉਹਨਾਂ ਦੇ ਅੰਦਰ ਇਕ ਐਸਾ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਇਕ-ਰਸ ਸਭ ਕਿਸਮਾਂ ਦੇ ਵਾਜੇ ਮਿਲਵੀਂ ਸੁਰ ਵਿਚ ਵੱਜ ਰਹੇ ਹੋਣ ॥੩੬॥ਪਦ ਅਰਥ ਤਹ = ਉਥੇ, ਉਸ ਹਿਰਦੇ ਵਿਚ। ਬਾਜੇ = ਵੱਜਦੇ ਹਨ। ਅਨਹਦ = {हन् to strike, ਚੋਟ ਲਾਣੀ, ਕਿਸੇ ਸਾਜ ਨੂੰ ਉਂਗਲਾਂ ਨਾਲ ਵਜਾਣਾ} ਬਿਨਾ ਵਜਾਏ, ਇਕ-ਰਸ। ਤੂਰੇ = ਵਾਜੇ ॥੩੬॥
SikhNet (Spanish)oh, dice Nanak, resuena la Melodía espontánea de la Palabra.(36)