ਮਃ ੪ ॥
mahalaa 4 |
Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.
ਜਿਨਾ ਅੰਦਰਿ ਦੂਜਾ ਭਾਉ ਹੈ; ਤਿਨੑਾ ਗੁਰਮੁਖਿ ਪ੍ਰੀਤਿ. ਨ ਹੋਇ ॥
jinaa andar doojaa bhaau hai; tinaa guramukh preet. na hoe |
Sant Singh KhalsaThose whose hearts are filled with the love of duality, do not love the Gurmukhs.
Manmohan SinghThey within whom duality abides love not the pious persons.
Manmohan Singh (Punjabi)ਜਿਨ੍ਹਾਂ ਦੇ ਅੰਦਰ ਹੋਰਨਾ ਦੀ ਮੁਹੱਬਤ ਹੈ, ਉਹ ਪਵਿਤ੍ਰ ਪੁਰਸ਼ਾਂ ਨੂੰ ਪਿਆਰ ਨਹੀਂ ਕਰਦੇ।
Fareedkot Teekaਜਿਨੋਂ ਕੋ ਰਿਦੇ ਮੇਂ ਦੂਜਾ ਭਾਵ ਹੈ, ਤਿਨੋਂ ਕੇ ਸਾਥ ਗੁਰਮੁਖੋਂ ਕੀ ਪ੍ਰੀਤੀ ਨਹੀਂ ਹੋਤੀ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਇਆ ਦਾ ਪਿਆਰ ਹੈ, ਉਹਨਾਂ (ਦੇ ਹਿਰਦੇ ਵਿਚ) ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਨਿਹੁਂ ਨਹੀਂ ਹੁੰਦਾ।
SikhNet (Spanish)Aquéllos que viven en la dualidad, no aman a los seres despiertos en Dios.
ਓਹੁ ਆਵੈ ਜਾਇ ਭਵਾਈਐ; ਸੁਪਨੈ. ਸੁਖੁ ਨ ਕੋਇ ॥
ohu aavai jaae bhavaaeeai; supanai. sukh na koe |
Sant Singh KhalsaThey come and go, and wander in reincarnation; even in their dreams, they find no peace.
Manmohan SinghThey come and go and wander in transmigration and have no peace even in dream.
Manmohan Singh (Punjabi)ਉਹ ਆਉਂਦੇ ਤੇ ਜਾਂਦੇ ਅਤੇ ਆਵਾਗਉਣ ਵਿੱਚ ਭਟਕਦੇ ਹਨ ਅਤੇ ਸੁਪਨੇ ਵਿੱਚ ਭੀ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ।
Fareedkot Teekaਵਹੁ ਆਵਤੇ ਜਾਤੇ ਅਰਥਾਤ ਜਨਮਤੇ ਮਰਤੇ ਚੌਰਾਸੀ ਮੇਂ ਭਰਮਾਈਤੇ ਹੈਂ ਤਿਨ ਕੋ ਸੁਪਨੇ ਮੇਂ ਭੀ ਸੁਖ ਨਹੀਂ ਹੋਤਾ॥
Prof. Sahib Singhਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ਤੇ ਉਹ ਜੰਮਣ ਮਰਨ ਵਿਚ ਭਉਂਦਾ ਫਿਰਦਾ ਹੈ।
SikhNet (Spanish)Sus divagaciones no terminan, y no obtienen Paz ni siquiera en sueños.
ਕੂੜੁ ਕਮਾਵੈ ਕੂੜੁ ਉਚਰੈ; ਕੂੜਿ ਲਗਿਆ ਕੂੜੁ ਹੋਇ ॥
koorr kamaavai koorr ucharai; koorr lagiaa koorr hoe |
Sant Singh KhalsaThey practice falsehood and they speak falsehood; attached to falsehood, they become false.
Manmohan SinghThey practise falsehood thy utter falsehood and attached with falsehood they become false.
Manmohan Singh (Punjabi)ਉਹ ਝੂਠ ਕਮਾਉਂਦੇ ਹਨ, ਉਹ ਝੁਠ ਬੋਲਦੇ ਹਨ ਅਤੇ ਝੁਠ ਨਾਲ ਜੁੜ ਕੇ ਉਹ ਝੁਠੇ ਹੋ ਜਾਂਦੇ ਹਨ।
Fareedkot Teekaਵਹੁ ਸਰੀਰ ਕਰ ਕੇ ਝੂਠੇ ਕਰਮ ਕਮਾਵਤੇ ਹੈਂ ਔਰ ਬਾਣੀ ਕਰ ਕੇ ਝੂਠ ਉਚਾਰਤੇ ਹੈਂ, ਪੁਨਾ ਤਿਨ ਕਾ ਮਨ ਝੂਠ ਮੇਂ ਲਗਾ ਹੈ ਇਸ ਸੇ ਝੂਠਾ ਹੀ ਫਲ ਹੋਤਾ ਹੈ॥
Prof. Sahib Singhਉਹ ਮਨੁੱਖ (ਮਾਇਆ ਮੋਹ-ਰੂਪ) ਕੂੜਾ ਕੰਮ ਕਰਦਾ ਹੈ, ਤੇ (ਜ਼ਬਾਨ ਤੋਂ ਭੀ) ਕੂੜ ਬੋਲਦਾ ਹੈ ਤੇ ਕੂੜ ਵਿਚ ਲੱਗ ਕੇ ਕੂੜ (ਦਾ ਰੂਪ ਹੀ) ਹੋ ਜਾਂਦਾ ਹੈ।
SikhNet (Spanish)Recitan la falsedad y la practican también; estando apegados a la falsedad, permanecen falsos.
ਮਾਇਆ ਮੋਹੁ ਸਭੁ ਦੁਖੁ ਹੈ; ਦੁਖਿ ਬਿਨਸੈ ਦੁਖੁ ਰੋਇ ॥
maaeaa mohu sabh dukh hai; dukh binasai dukh roe |
Sant Singh KhalsaThe love of Maya is total pain; in pain they perish, and in pain they cry out.
Manmohan SinghThe love of wealth is all trouble. In trouble man perishes and through trouble he bewails.
Manmohan Singh (Punjabi)ਧਨ-ਦੌਲਤ ਦੀ ਲਗਨ ਸਮੂਹ ਤਕਲੀਫ ਹੀ ਹੈ। ਤਕਲੀਫ ਰਾਹੀਂ ਇਨਸਾਨ ਮਰਦਾ ਹੈ ਅਤੇ ਤਕਲੀਫ ਰਾਹੀਂ ਹੀ ਉਹ ਵਿਰਲਾਪ ਕਰਦਾ ਹੈ।
Fareedkot Teekaਜੋ ਮਾਇਆ ਕਾ ਮੋਹ ਹੈ, ਸੋ ਸਭ ਦੁਖ ਹੈ। ਜਬ ਮਾਇਕ ਪਦਾਰਥ ਬਿਨਸ ਜਾਤੇ ਹੈਂ ਤਬ ਦੁਖ ਪਾਵਤਾ ਹੈ ਔਰ ਅਪਨੇ ਦੁਖੋਂ ਕਰ ਰੋਤਾ ਹੈ, ਭਾਵ ਯੇਹਿ ਕਿ ਹਰਿ ਕਿਸੀ ਪਾਸ ਅਪਨੇ ਦੁਖ ਪ੍ਰਗਟ ਕਰਤਾ ਹੈ॥
Prof. Sahib Singh(ਕਿਉਂਕਿ) ਮਾਇਆ ਦਾ ਮੋਹ (-ਰੂਪ ਕੂੜ) ਨਿਰੋਲ ਦੁੱਖ (ਦਾ ਕਾਰਨ) ਹੈ (ਇਸ ਲਈ ਉਹ) ਦੁੱਖ ਵਿਚ ਹੀ ਮੁੱਕ ਜਾਂਦਾ ਹੈ ਤੇ ਦੁੱਖ (ਦਾ ਰੋਣਾ ਹੀ) ਰੋਂਦਾ ਰਹਿੰਦਾ ਹੈ।
SikhNet (Spanish)Maya y el apego los conducen al dolor, y así viven y mueren con dolor.
ਨਾਨਕ. ਧਾਤੁ ਲਿਵੈ, ਜੋੜੁ ਨ ਆਵਈ; ਜੇ ਲੋਚੈ ਸਭੁ ਕੋਇ ॥
naanak. dhaat livai, jorr na aavee; je lochai sabh koe |
Sant Singh KhalsaO Nanak, there can be no union between the love of worldliness and the love of the Lord, no matter how much everyone may desire it.
Manmohan SinghNanak, there is no union between worldliness and love of God however all may desire it.
Manmohan Singh (Punjabi)ਨਾਨਕ ਦੁਨੀਆਂਦਾਰੀ ਅਤੇ ਵਾਹਿਗੁਰੂ ਦੇ ਪ੍ਰੇਮ ਵਿਚਕਾਰ ਕੋਈ ਮੇਲ ਨਹੀਂ, ਭਾਵੇਂ ਸਾਰੇ ਜਣੇ ਚਾਹੁੰਦੇ ਹੋਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਧਾਤੁ) ਮਾਇਆ ਮੇਂ ਔਰ (ਲਿਵੈ) ਆਸਰਾ ਰੂਪ ਬ੍ਰਹਮ ਮੇਂ ਜੋ ਪ੍ਰੀਤੀ ਕਰਨ ਵਾਲੇ ਹੈਂ ਤਿਨ ਕਾ (ਜੋੜੁ) ਮਿਲਾਪ ਨਹੀਂ ਆਵਤਾ, ਜੇ ਸਭ ਕੋਈ ਚਾਹੈ ਭੀ॥
Prof. Sahib Singhਭਾਵੇਂ ਹਰੇਕ ਮਨੁੱਖ ਪਿਆ ਤਾਂਘ ਕਰੇ (ਪਰ) ਹੇ ਨਾਨਕ! ਮਾਇਆ ਤੇ ਲਿਵ ਦਾ ਮੇਲ ਫਬ ਨਹੀਂ ਸਕਦਾ।
ਪਦ ਅਰਥ ਧਾਤੁ = ਮਾਇਆ। ਲਿਵ = (ਪ੍ਰਭੂ ਦਾ) ਪਿਆਰ।
SikhNet (Spanish)Dice Nanak, Los hombres de mente dividida y aquéllos que son Uno con Dios, no andan juntos, por más que traten.
ਜਿਨ ਕਉ ਪੋਤੈ ਪੁੰਨੁ ਪਇਆ; ਤਿਨਾ. ਗੁਰਸਬਦੀ ਸੁਖੁ ਹੋਇ ॥੨॥
jin kau potai pun peaa; tinaa. gurasabadee sukh hoe |2|
Sant Singh KhalsaThose who have the treasure of virtuous deeds find peace through the Word of the Guru's Shabad. ||2||
Manmohan SinghThey whose treasure contains meritorious acts, obtain peace through Guru's instruction.
Manmohan Singh (Punjabi)ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕ ਅਮਲ ਹਨ, ਉਹ ਗੁਰਾਂ ਦੀ ਸਿਖਿਆ ਰਾਹੀਂ ਆਰਾਮ ਚੈਨ ਪਾਉਂਦੇ ਹਨ।
Fareedkot Teekaਜਿਨ ਕੋ (ਪੋਤੈ) ਖਜਾਨੇ ਮੇਂ ਪੁੰਨ ਪਇਆ ਹੈ ਅਰਥਾਤ ਜਿਨੋਂ ਨੇ ਪੂਰਬ ਜਨਮ ਮੇਂ ਪੁੰਨ ਕੀਏ ਹੈਂ ਤਿਨ ਗੁਰ ਸਬਦੀਓਂ ਕੋ ਸੁਖ ਹੋਤਾ ਹੈ॥੨॥
Prof. Sahib Singh(ਪਿਛਲੇ ਕੀਤੇ ਹੋਏ ਭਲੇ ਕਰਮਾਂ ਅਨੁਸਾਰ) ਜਿਨ੍ਹਾਂ ਦੇ (ਮਨ-ਰੂਪ) ਪੱਲੇ ਵਿਚ (ਭਲੇ ਸੰਸਕਾਰਾਂ ਦਾ ਇਕੱਠ-ਰੂਪ) ਪੁੰਨ (ਉੱਕਰਿਆ) ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਖ ਮਿਲਦਾ ਹੈ ॥੨॥
ਪਦ ਅਰਥ ਪੋਤੈ = (ਫ਼ਾ:) ਖ਼ਜ਼ਾਨੇ ਵਿਚ ॥੨॥
SikhNet (Spanish)Aquéllos que han atesorado la Virtud, obtienen Paz a través de la Palabra del Guru.(2)