ਬੈਰਾੜੀ ਮਹਲਾ ੪ ॥
bairaarree mahalaa 4 | Ang 719
Sant Singh KhalsaBairaaree, Fourth Mehl:
Manmohan SinghBairari 4th Guru.
Manmohan Singh (Punjabi)ਬੈਰਾੜੀ ਚੌਥੀ ਪਾਤਿਸ਼ਾਹੀ।
SikhNet (Spanish)Bairari, Mejl Guru Ram Das, Cuarto Canal Divino.
ਹਰਿ ਜਨੁ; ਰਾਮ ਨਾਮ ਗੁਨ ਗਾਵੈ ॥
har jan; raam naam gun gaavai | Ang 719
Sant Singh KhalsaThe Lord's humble servant sings the Glorious Praises of the Lord's Name.
Manmohan SinghThe Lord's slave sings the praise of the Lord's Name.
Manmohan Singh (Punjabi)ਸੁਆਮੀ ਦਾ ਗੁਲਾਮ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈ।
Fareedkot Teekaਜੋ ਹਰੀ ਕਾ ਸੰਤ ਜਨ ਰਾਮ ਕੇ ਨਾਮ ਔਰ ਜਸ ਕੋ ਗਾਵਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।ਪਦ ਅਰਥ ਗਾਵੈ = ਗਾਂਦਾ ਰਹਿੰਦਾ ਹੈ।
SikhNet (Spanish)El Humilde Sirviente del Señor canta siempre Su Gloriosa Alabanza.
ਜੇ ਕੋਈ ਨਿੰਦ ਕਰੇ, ਹਰਿ ਜਨ ਕੀ; ਅਪੁਨਾ ਗੁਨੁ. ਨ ਗਵਾਵੈ ॥੧॥ ਰਹਾਉ ॥
je koee nind kare, har jan kee; apunaa gun. na gavaavai |1| rahaau | Ang 719
Sant Singh KhalsaEven if someone slanders the Lord's humble servant, he does not give up his own goodness. ||1||Pause||
Manmohan SinghIf, some one slanders the Lord's servant, he renounces not his merit. Pause.
Manmohan Singh (Punjabi)ਜੇਕਰ ਕੋਈ ਜਣਾ ਸੁਆਮੀ ਦੇ ਸੇਵਕ ਦੀ ਬਦਖੋਈ ਕਰੇ, ਉਹ ਆਪਣੀ ਨੇਕੀ ਨੂੰ ਨਹੀਂ ਤਿਆਗਦਾ। ਠਹਿਰਾਉ।
Fareedkot Teekaਜੋ ਜੋ ਪੁਰਸ ਤਿਸ ਹਰਿ ਜਨ ਕੀ ਨਿੰਦਾ ਕਰਤਾ ਹੈ ਵਹੁ ਸੰਤ ਜਨ ਤਿਨੋਂ ਪਰ ਭੀ ਅਪਨਾ ਉਪਕਾਰ ਰੂਪ ਗੁਣ ਗਵਾਵਤਾ ਨਹੀਂ ਹੈ, ਕਿਉਂਕਿ ਤਿਨੋਂ ਕਾ ਨਿਸਚਾ ਐਸਾ ਹੋਤਾ ਹੈ॥੧॥ ਰਹਾਉ ॥
Prof. Sahib Singhਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥ਪਦ ਅਰਥ ਕੀ = ਦੀ। ਗੁਨੁ = ਸੁਭਾਉ ॥੧॥ ਰਹਾਉ ॥
SikhNet (Spanish)Si alguien lo calumnia, Él no deja su propia Bondad. (1-Pausa)
ਜੋ ਕਿਛੁ ਕਰੇ. ਸੁ ਆਪੇ ਸੁਆਮੀ; ਹਰਿ ਆਪੇ ਕਾਰ ਕਮਾਵੈ ॥
jo kichh kare. su aape suaamee; har aape kaar kamaavai | Ang 719
Sant Singh KhalsaWhatever the Lord and Master does, He does by Himself; the Lord Himself does the deeds.
Manmohan SinghWhat-so-ever the Lord does, that, He does Himself, God, by Himself does all the deeds.
Manmohan Singh (Punjabi)ਜਿਹੜਾ ਕੁਝ ਭੀ ਪ੍ਰਭੂ ਕਰਦਾ ਹੈ, ਉਹ ਉਸ ਨੂੰ ਖੁਦ ਕਰਦਾ ਹੈ। ਵਾਹਿਗੁਰੂ ਆਪ ਹੀ ਸਾਰੇ ਕੰਮ ਕਰਦਾ ਹੈ।
Fareedkot Teekaਜੋ ਕੁਛ ਹੋਤਾ ਹੈ, ਸੋ ਆਪ ਹੀ ਸੁਆਮੀ ਕਰਤਾ ਹੈ ਅਰ ਹਰੀ ਆਪ ਹੀ ਸਰਬ ਕਾਰ ਕੋ ਕਮਾਵਤਾ ਹੈ॥
Prof. Sahib Singhਹੇ ਭਾਈ! (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ।
SikhNet (Spanish)Lo que sea que el Maestro hace, lo hace de Sí Mismo, Él es el Hacedor y la Causa.
ਹਰਿ ਆਪੇ ਹੀ ਮਤਿ ਦੇਵੈ ਸੁਆਮੀ; ਹਰਿ ਆਪੇ ਬੋਲਿ ਬੁਲਾਵੈ ॥੧॥
har aape hee mat devai suaamee; har aape bol bulaavai |1| Ang 719
Sant Singh KhalsaThe Lord and Master Himself imparts understanding; the Lord Himself inspires us to speak. ||1||
Manmohan SinghThe Lord Master Himself imparts understanding and Himself the Lord makes man utter the words.
Manmohan Singh (Punjabi)ਪ੍ਰਭੂ ਪ੍ਰਮੇਸ਼ਰ ਖੁਦ ਸਮਝ ਪ੍ਰਦਾਨ ਕਰਦਾ ਹੈ ਅਤੇ ਖੁਦ ਹੀ ਪ੍ਰਭੂ ਇਨਸਾਨ ਪਾਸੋਂ ਬਚਨ ਉਚਾਰਨ ਕਰਵਾਉਂਦਾ ਹੈ।
Fareedkot Teekaਹਰੀ ਆਪ ਹੀ ਸਭ ਕੋ ਬੁਧੀ ਦੇਤਾ ਹੈ ਔ ਹਰੀ ਆਪ ਹੀ (ਬੋਲਿ) ਬਚਨੋਂ ਕੋ ਬੁਲਾਵਤਾ ਹੈ॥੧॥
Prof. Sahib Singhਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ॥੧॥ਪਦ ਅਰਥ ਆਪੇ = ਆਪ ਹੀ। ਬੋਲਿ = ਬੋਲ ਕੇ। ਬੋਲਿ ਬੁਲਾਵੈ = (ਆਪ ਹੀ ਹਰੇਕ ਜੀਵ ਵਿਚ) ਬੋਲਣਾ ਹੈ ਆਪ ਹੀ ਜੀਵਾਂ ਨੂੰ ਬੋਲਣ ਦੀ ਪ੍ਰੇਰਨਾ ਕਰਦਾ ਹੈ ॥੧॥
SikhNet (Spanish)El Señor Mismo nos hace sabios en Él, y nos inspira a hablar.(1)
ਹਰਿ ਆਪੇ ਪੰਚ ਤਤੁ ਬਿਸਥਾਰਾ; ਵਿਚਿ ਧਾਤੂ ਪੰਚ ਆਪਿ ਪਾਵੈ ॥
har aape panch tat bisathaaraa; vich dhaatoo panch aap paavai | Ang 720
Sant Singh KhalsaThe Lord Himself directs the evolution of the world of the five elements; He Himself infuses the five senses into it.
Manmohan SinghGod Himself evolves the world of five elements and Himself He infuses the five senses therein.
Manmohan Singh (Punjabi)ਹਰੀ ਖੁਦ ਪੰਜ ਮੂਲ ਅੰਸ਼ਾਂ ਵਾਲੇ ਸੰਸਾਰ ਨੂੰ ਫੈਲਾਉਂਦਾ ਹੈ ਅਤੇ ਖੁਦ ਹੀ ਉਸ ਵਿੱਚ ਪੰਜੇ ਬੋਧ ਸ਼ਕਤੀਆਂ ਪਾਉਂਦਾ ਹੈ।
Fareedkot Teekaਹਰੀ ਨੇ ਆਪ ਹੀ ਪਾਂਚ ਤਤੋਂ ਸੇ ਇਸ ਜਗਤ ਕਾ (ਬਿਸਥਾਰਾ) ਪਸਾਰਾ ਕੀਆ ਹੈ ਔ ਇਨ ਜੀਵੋਂ ਕੇ ਰਿਦੇ ਬੀਚ ਕਾਮ, ਕ੍ਰੋਧ ਆਦਿ ਪਾਂਚ ਧਾਤੂਓਂ ਕੋ ਆਪ ਹੀ ਪਾਵਤਾ ਹੈ॥
Prof. Sahib Singhਹੇ ਭਾਈ! (ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ।ਪਦ ਅਰਥ ਪੰਚ ਤਤੁ = ਜਲ, ਅਗਨੀ, ਪ੍ਰਿਥਵੀ, ਵਾਯੂ, ਆਕਾਸ਼। ਪੰਚ ਧਾਤੂ = ਜਲ ਵਿਚ ਰਸ, ਅਗਨੀ ਵਿਚ ਰੂਪ, ਪ੍ਰਿਥਵੀ ਵਿਚ ਗੰਧ, ਵਾਯੂ ਵਿਚ ਸਪਰਸ਼, ਆਕਾਸ਼ ਵਿਚ ਸ਼ਬਦ।
SikhNet (Spanish)Él Mismo dirige la evolución del mundo hecho de los cinco elementos y con Su Esencia, infunde los cinco sentidos.
ਜਨ ਨਾਨਕ. ਸਤਿਗੁਰੁ ਮੇਲੇ ਆਪੇ; ਹਰਿ ਆਪੇ ਝਗਰੁ ਚੁਕਾਵੈ ॥੨॥੩॥
jan naanak. satigur mele aape; har aape jhagar chukaavai |2|3| Ang 720
Sant Singh KhalsaO servant Nanak, the Lord Himself unites us with the True Guru; He Himself resolves the conflicts. ||2||3||
Manmohan SinghO slave Nanak, the Lord Himself unites man with the True Guru and Himself He settles the strifes.
Manmohan Singh (Punjabi)ਹੇ ਗੋਲੇ ਨਾਨਕ! ਪ੍ਰਭੂ ਖੁਦ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ ਅਤੇ ਖੁਦ ਹੀ ਝਗੜੇ ਨਿਪਟਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਪਨੇ ਦਾਸੋਂ ਕੋ ਹਰੀ ਆਪੇ ਸਤਿਗੁਰ ਮੇਲਤਾ ਹੈ, ਤਿਨ ਕੋ ਮਿਲਾਇਕੇ ਹਰੀ ਆਪੇ ਮਤੋਂ ਕਾ ਵਾ ਕਾਮ ਆਦਕੋਂ ਕਾ ਝਗੜਾ ਚੁਕਾਇ ਦੇਤਾ ਹੈ॥੨॥੩॥
Prof. Sahib Singhਹੇ ਨਾਨਕ! (ਆਖ-ਹੇ ਭਾਈ) ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ ॥੨॥੩॥ਪਦ ਅਰਥ ਝਗਰੁ = ਖਿੱਚੋਤਾਣ। ਚੁਕਾਵੈ = ਮੁਕਾਂਦਾ ਹੈ ॥੨॥੩॥
SikhNet (Spanish)Oh, dice el Sirviente Nanak, el Señor Mismo nos une con el Guru Verdadero y Él Mismo resuelve los conflictos de la mente.(2-3)