ੴ

ਸਿੱਖਬਾਣੀ · SikhBani

ਉਦਮੁ ਕਰਤ ਸੀਤਲ ਮਨ ਭਏ ॥

audam karat seetal man bhe
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 201, 202 · 19 lines
Translations

ਗਉੜੀ ਮਹਲਾ ੫ ॥

gaurree mahalaa 5 | Ang 201

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਉੜੀ ਪਾਤਸ਼ਾਹੀ ਪੰਜਵੀ।
SikhNet (Spanish)Gauri Mejl Guru Aryan, Quinto Canal Divino.

ਉਦਮੁ ਕਰਤ; ਸੀਤਲ ਮਨ ਭਏ ॥

audam karat; seetal man bhe | Ang 201

Sant Singh KhalsaThrough sincere efforts, the mind is made peaceful and calm.
Manmohan SinghBy making an effort (to the Good), the soul is pacified,
Manmohan Singh (Punjabi)ਨੇਕ ਬਨਣ ਲਈ) ਉਪਰਾਲਾ ਕਰਨ ਦੁਆਰਾ ਆਤਮਾ ਸ਼ਾਤ ਹੋ ਜਾਂਦੀ ਹੈ।
Fareedkot Teekaਸਤਸੰਗਿ ਕੇ ਮਿਲਨੇ ਕਾ ਉਦਮ ਕਰਤੇ ਹੀ ਅੰਤਸਕਰਣ ਸਾਂਤਿ ਭਏ ਹੈ॥
Prof. Sahib Singh(ਹੇ ਭਾਈ! ਸਾਧ ਸੰਗਤਿ ਵਿਚ ਜਾਣ ਦਾ) ਉੱਦਮ ਕਰਦਿਆਂ (ਮਨੁੱਖ) ਸ਼ਾਂਤ-ਚਿੱਤ ਹੋ ਜਾਂਦੇ ਹਨ,

ਪਦ ਅਰਥ ਸੀਤਲ ਮਨ = ਠੰਢੇ ਮਨ ਵਾਲੇ, ਸ਼ਾਂਤ-ਚਿੱਤ।

SikhNet (Spanish)Haciendo el esfuerzo de reunirse con los Santos, podemos estar en Paz,

ਮਾਰਗਿ ਚਲਤ; ਸਗਲ ਦੁਖ ਗਏ ॥

maarag chalat; sagal dukh ge | Ang 201

Sant Singh KhalsaWalking on the Lord's Way, all pains are taken away.
Manmohan SinghBy walking the way of God all the afflictions are annulled.
Manmohan Singh (Punjabi)ਰੱਬ ਦੇ ਰਾਹੇ ਟੁਰਨ ਦੁਆਰਾ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਔਰ ਪਰਮੇਸਰ ਕੇ ਰਸਤੇ ਮੇਂ ਚਲਤੇ ਹੀ ਸੰਪੂਰਨ ਦੁਖ ਚਲੇ ਗਏ ਹੈਂ॥
Prof. Sahib Singh(ਸਾਧ ਸੰਗਤਿ ਦੇ) ਰਾਹ ਉਤੇ ਤੁਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ (ਪੋਹ ਨਹੀਂ ਸਕਦੇ)।

ਪਦ ਅਰਥ ਮਾਰਗਿ = ਰਸਤੇ ਵਿਚ। ਸਗਲ = ਸਾਰੇ।

SikhNet (Spanish)y caminando en el Sendero, nuestras tristezas se acaban.

ਨਾਮੁ ਜਪਤ; ਮਨਿ ਭਏ ਅਨੰਦ ॥

naam japat; man bhe anand | Ang 201

Sant Singh KhalsaChanting the Naam, the Name of the Lord, the mind becomes blissful.
Manmohan SinghBy Repeating the Lord's Name, the mind is rendered blissful.
Manmohan Singh (Punjabi)ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਚਿੱਤ ਪ੍ਰਸੰਨ ਹੋ ਜਾਂਦਾ ਹੈ।
Fareedkot Teekaਪੁਨਾ ਨਾਮ ਕੇ ਜਪਨੇ ਸੇ ਮਨ ਮੇਂ ਅਨੰਦ ਭਏ ਹਾਂ॥
Prof. Sahib Singh(ਹੇ ਭਾਈ!) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ਪ੍ਰੇਮ ਨਾਲ ਗਾਵਿਆਂ,

ਪਦ ਅਰਥ ਮਨਿ = ਮਨ ਵਿਚ।

SikhNet (Spanish)Habitando en el Naam, el Nombre del Señor,

ਰਸਿ ਗਾਏ; ਗੁਨ ਪਰਮਾਨੰਦ ॥੧॥

ras gaae; gun paramaanand |1| Ang 201

Sant Singh KhalsaSinging the Glorious Praises of the Lord, supreme bliss is obtained. ||1||
Manmohan SinghBy singing God's praises with love, supreme bliss is acquired.
Manmohan Singh (Punjabi)ਪਿਆਰ ਨਾਲ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਮਹਾਨ ਅਨੰਦ ਪ੍ਰਾਪਤ ਹੋ ਜਾਂਦਾ ਹੈ।
Fareedkot Teekaਔਰ ਜਬ (ਰਸਿ) ਕਰ ਕੇ ਗੁਣ ਗਾਏ ਤਬ ਪਰਮ ਅਨੰਦ ਹੂਆ॥੧॥
Prof. Sahib Singhਪ੍ਰਭੂ ਦਾ ਨਾਮ ਜਪਿਆਂ ਮਨ ਵਿਚ ਆਨੰਦ ਹੀ ਆਨੰਦ ਪੈਦਾ ਹੋ ਜਾਂਦੇ ਹਨ ॥੧॥

ਪਦ ਅਰਥ ਰਸਿ = ਪ੍ਰੇਮ ਨਾਲ। ਗੁਨ ਪਰਮਾਨੰਦ = ਪਰਮਾਨੰਦ ਦੇ ਗੁਣ। ਪਰਮਾਨੰਦ = ਸਭ ਤੋਂ ਉੱਚੇ ਆਨੰਦ ਦਾ ਮਾਲਕ ਪ੍ਰਭੂ ॥੧॥

SikhNet (Spanish)hay Dicha en la mente, y así se recita dulcemente la Alabanza del Éxtasis Supremo.(1)

ਖੇਮ ਭਇਆ; ਕੁਸਲ ਘਰਿ ਆਏ ॥

khem bheaa; kusal ghar aae | Ang 201

Sant Singh KhalsaThere is joy all around, and peace has come to my home.
Manmohan SinghThere is joy all over and beatitude has entered my home.
Manmohan Singh (Punjabi)ਹਰ ਪਾਸੇ ਖੁਸ਼ੀ ਹੋ ਗਈ ਹੈ ਅਤੇ ਪਰਮ ਪਰਸੰਨਤਾ ਮੇਰੇ ਗ੍ਰਹਿ ਅੰਦਰ ਆ ਗਈ ਹੈ।
Fareedkot Teekaਹੇ ਭਾਈ! ਮੇਰਾ ਮਨ (ਖੇਮ) ਰਖਿਆ ਕੋ ਪ੍ਰਾਪਤਿ ਭਇਆ ਹੈ ਔਰ ਹਮ ਸੁਖ ਘਰ ਮੇਂ ਆਏ ਹੈਂ॥
Prof. Sahib Singh(ਜੇਹੜੇ ਮਨੁੱਖ ਸਾਧ ਸੰਗਤਿ ਵਿਚ ਜੁੜਦੇ ਹਨ ਉਹਨਾਂ ਨੂੰ) ਸੁਖ ਹੀ ਸੁਖ ਹੋ ਜਾਂਦਾ ਹੈ, ਉਹ ਆਨੰਦ ਦੀ ਅਵਸਥਾ ਵਿਚ ਟਿਕ ਜਾਂਦੇ ਹਨ।

ਪਦ ਅਰਥ ਖੇਮ = ਸੁਖ। ਕੁਸਲ ਘਰਿ = ਸੁਖ ਦੇ ਘਰਿ ਵਿਚ, ਸੁਖ ਦੀ ਅਵਸਥਾ ਵਿਚ।

SikhNet (Spanish)En todo mi ser hay Paz, la Bondad llegó a mi hogar,

ਭੇਟਤ ਸਾਧਸੰਗਿ; ਗਈ ਬਲਾਏ ॥ ਰਹਾਉ ॥

bhettat saadhasang; gee balaae | rahaau | Ang 201

Sant Singh KhalsaJoining the Saadh Sangat, the Company of the Holy, misfortune disappears. ||Pause||
Manmohan SinghBy associating with Saints' guild, my calamity has disappeared. Pause.
Manmohan Singh (Punjabi)ਸਤਿ ਸੰਗਤ ਨਾਲ ਮਿਲਣ ਦੁਆਰਾ ਮੇਰੀ ਆਫਤ ਦੌੜ ਗਈ ਹੈ। ਠਹਿਰਾਉ।
Fareedkot Teekaਸੰਤੋਂ ਕੇ ਸੰਗ ਮਿਲਨੇ ਕਰ ਅਵਿਦਿਆ ਰੂਪੀ ਬਲਾਇ ਚਲੀ ਗਈ ਹੈ॥ ਰਹਾਉ ॥
Prof. Sahib Singh(ਹੇ ਭਾਈ!) ਸਾਧ ਸੰਗਤਿ ਵਿਚ ਮਿਲਿਆਂ (ਮਾਇਆ-) ਚੁੜੇਲ (ਦੀ ਚੰਬੜ) ਦੂਰ ਹੋ ਜਾਂਦੀ ਹੈ ॥ਰਹਾਉ॥

ਪਦ ਅਰਥ ਭੇਟਤ = ਮਿਲਿਆਂ। ਬਲਾਏ = ਮਾਇਆ-ਚੁੜੇਲ ॥ਰਹਾਉ॥

SikhNet (Spanish)al encontrar a los Santos, las pasiones de mi interior se alinearon y entraron bajo mi control. (1-Pausa)

ਨੇਤ੍ਰ ਪੁਨੀਤ; ਪੇਖਤ ਹੀ ਦਰਸ ॥

netr puneet; pekhat hee daras | Ang 201

Sant Singh KhalsaMy eyes are purified, beholding the Blessed Vision of His Darshan.
Manmohan SinghThe eyes are rendered pure immediately on seeing Guru's sight.
Manmohan Singh (Punjabi)ਗੁਰਾਂ ਦਾ ਦੀਦਾਰ ਦੇਖਦੇ ਸਾਰ ਹੀ ਅੱਖਾਂ ਪਵਿੱਤ੍ਰ ਹੋ ਜਾਂਦੀਆਂ ਹਨ।
Fareedkot Teekaਸੰਤੋਂ ਕੇ ਦਰਸਨ ਦੇਖਤੇ ਹੀ ਨੇਤ੍ਰ ਪਵਿਤ੍ਰ ਹੋ ਗਏ॥
Prof. Sahib Singh(ਹੇ ਭਾਈ!) ਗੋਬਿੰਦ ਦਾ ਦਰਸਨ ਕਰਦਿਆਂ ਹੀ ਅੱਖਾਂ ਪਵਿਤ੍ਰ ਹੋ ਜਾਂਦੀਆਂ ਹਨ (ਵਿਕਾਰ-ਵਾਸਨਾ ਤੋਂ ਰਹਿਤ ਹੋ ਜਾਂਦੀਆਂ ਹਨ)।

ਪਦ ਅਰਥ ਨੇਤ੍ਰ = ਅੱਖਾਂ। ਪੁਨੀਤ = ਪਵਿਤ੍ਰ, ਪਰਾਇਆ ਰੂਪ ਤੱਕਣ ਦੀ ਬਾਣ ਤੋਂ ਰਹਿਤ। ਪੇਖਤ = ਵੇਖਦਿਆਂ।

SikhNet (Spanish)Teniendo la Visión de los Santos, mi vista se purificó

ਧਨਿ ਮਸਤਕ; ਚਰਨ ਕਮਲ ਹੀ ਪਰਸ ॥

dhan masatak; charan kamal hee paras | Ang 201

Sant Singh KhalsaBlessed is the forehead which touches His Lotus Feet.
Manmohan SinghThe brow becomes praise-worthy on touching the Guru's lotus feet.
Manmohan Singh (Punjabi)ਗੁਰਾਂ ਦੇ ਚਰਨ ਕੰਵਲਾਂ ਨੂੰ ਛੂੰਹਦੇ ਸਾਰ ਹੀ ਮੱਥਾ ਸ਼ਲਾਘਾ ਯੋਗ ਹੋ ਜਾਂਦਾ ਹੈ।
Fareedkot Teekaਔਰ ਜਬ ਨਿਸਚੇ ਕਰ ਕੇ ਚਰਨ ਕਮਲ ਸਪਰਸ ਕੀਏ ਤਬ ਮਸਤਕ ਧੰਨਤਾ ਜੋਗ ਹੋ ਗਇਆ॥
Prof. Sahib Singh(ਹੇ ਭਾਈ!) ਭਾਗਾਂ ਵਾਲੇ ਹਨ ਉਹ ਮੱਥੇ ਜਿਨ੍ਹਾਂ ਨੂੰ ਗੋਬਿੰਦ ਦੇ ਸੋਹਣੇ ਚਰਨਾਂ ਦੀ ਛੋਹ ਮਿਲਦੀ ਹੈ।

ਪਦ ਅਰਥ ਧਨਿ = {धन्य} ਭਾਗਾਂ ਵਾਲੇ। ਮਸਤਕ = ਮੱਥੇ {ਮਸਤਕੁ = ਮੱਥਾ}। ਪਰਸ = ਛੁਹ।

SikhNet (Spanish)y mi frente fue bendecida cuando tocó sus Pies de Loto;

ਗੋਬਿੰਦ ਕੀ ਟਹਲ; ਸਫਲ ਇਹ ਕਾਂਇਆ ॥

gobind kee ttehal; safal ih kaaneaa | Ang 201

Sant Singh KhalsaWorking for the Lord of the Universe, the body becomes fruitful.
Manmohan SinghBy performing the service of the World-Master, fruitful becomes this body.
Manmohan Singh (Punjabi)ਜਗਤ ਦੇ ਮਾਲਕ ਦੀ ਘਾਲ ਕਮਾਉਣ ਦੁਆਰਾ ਫਲ ਦਾਇਕ ਹੋ ਜਾਂਦੀ ਹੈ, ਇਹ ਦੇਹਿ।
Fareedkot Teekaਗੋਬਿੰਦ ਕੀ ਭਗਤੀ ਕਰਨੀ ਕਰ ਇਹ ਅਸਥੂਲ ਦੇਹ ਸਫਲੀ ਹੋ ਗਈ॥
Prof. Sahib Singhਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਇਹ ਸਰੀਰ ਸਫਲ ਹੋ ਜਾਂਦਾ ਹੈ,

ਪਦ ਅਰਥ ਕਾਂਇਆ = ਸਰੀਰ।

SikhNet (Spanish)mi cuerpo se volvió fructífero,

ਸੰਤ ਪ੍ਰਸਾਦਿ; ਪਰਮ ਪਦੁ ਪਾਇਆ ॥੨॥

sant prasaad; param pad paaeaa |2| Ang 202

Sant Singh KhalsaBy the Grace of the Saints, I have obtained the supreme status. ||2||
Manmohan SinghBy the Saints' grace, I have obtained the supreme status.
Manmohan Singh (Punjabi)ਸਾਧੂ ਦੀ ਦਇਆ ਦੁਆਰਾ, ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।
Fareedkot Teekaਪਰੰਤੂ ਸੰਤੋਂ ਕੀ ਕ੍ਰਿਪਾ ਸੇ ਮੋਖ ਪਦ ਕੋ ਪਾਇਆ ਹੈ॥੨॥
Prof. Sahib Singhਗੁਰੂ-ਸੰਤ ਦੀ ਕਿਰਪਾ ਨਾਲ ਸਭ ਤੋਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੨॥

ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੨॥

SikhNet (Spanish)Sirviendo al Señor, y por la Gracia de los Santos, me fue dado el más elevado Estado de Éxtasis. (2)

ਜਨ ਕੀ; ਕੀਨੀ ਆਪਿ ਸਹਾਇ ॥

jan kee; keenee aap sahaae | Ang 202

Sant Singh KhalsaThe Lord is the Help and Support of His humble servant.
Manmohan SinghTo his serfs the Lord Himself gives assistance.
Manmohan Singh (Punjabi)ਆਪਣੇ ਨਫਰਾਂ ਨੂੰ ਸਾਹਿਬ ਆਪੇ ਹੀ ਸਹਾਇਤਾ ਦਿੰਦਾ ਹੈ।
Fareedkot Teekaਮੁਝ ਦਾਸ ਕੀ ਆਪ ਵਾਹਗੁਰੂ ਨੇ ਸਹਾਇਤਾ ਕਰੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਨੇ ਆਪ ਜਿਸ ਮਨੁੱਖ ਦੀ ਸਹਾਇਤਾ ਕੀਤੀ,

ਪਦ ਅਰਥ ਸਹਾਇ = ਸਹਾਇਤਾ।

SikhNet (Spanish)A Sus Sirvientes el Señor Mismo los atiende.

ਸੁਖੁ ਪਾਇਆ; ਲਗਿ ਦਾਸਹ ਪਾਇ ॥

sukh paaeaa; lag daasah paae | Ang 202

Sant Singh KhalsaI have found peace, falling at the feet of His slaves.
Manmohan SinghBy falling at the feet of His attendants I have obtained peace.
Manmohan Singh (Punjabi)ਉਸ ਦੇ ਸੇਵਕਾਂ ਦੇ ਪੈਰੀ ਪੈ ਕੇ ਮੈਂ ਆਰਾਮ ਪ੍ਰਾਪਤ ਕੀਤਾ ਹੈ।
Fareedkot Teekaਪਰਮੇਸ੍ਵਰ ਕੇ ਸੇਵਕੋਂ ਕੇ ਪਾਇ ਲਗ ਕਰ ਸੁਖ ਪਾਇਆ ਹੈ॥
Prof. Sahib Singhਉਸ ਨੇ ਪਰਮਾਤਮਾ ਦੇ ਭਗਤਾਂ ਦੀ ਚਰਨੀਂ ਲੱਗ ਕੇ ਆਤਮਕ ਆਨੰਦ ਮਾਣਿਆ।

ਪਦ ਅਰਥ ਲਗਿ = ਲੱਗ ਕੇ। ਦਾਸਹ ਪਾਇ = ਦਾਸਾਂ ਦੀ ਪੈਰੀਂ।ਲਗਿ = ਲੱਗ ਕੇ। ਦਾਸਹ ਪਾਇ = ਦਾਸਾਂ ਦੀ ਪੈਰੀਂ।

SikhNet (Spanish)Poniéndome a los Pies de Su Sirviente, logro la Paz.

ਆਪੁ ਗਇਆ; ਤਾ ਆਪਹਿ ਭਏ ॥

aap geaa; taa aapeh bhe | Ang 202

Sant Singh KhalsaWhen selfishness is gone, then one becomes the Lord Himself;
Manmohan SinghWhen ego is gone, then the man becomes the Lord Himself,
Manmohan Singh (Punjabi)ਜਦ ਹੰਕਾਰ ਚਲਿਆ ਜਾਂਦਾ ਹੈ, ਤਦ ਇਨਸਾਨ ਖੁਦ ਹੀ ਸਾਹਿਬ ਹੋ ਜਾਂਦਾ ਹੈ,
Fareedkot Teekaਸੰਤੋਂ ਕੀ ਕ੍ਰਿਪਾ ਸੇ ਜਬ ਹੰਕਾਰ ਗਿਆ ਤਬ ਆਪ ਹੀ ਪਰਮੇਸ੍ਵਰ ਰੂਪ ਹੂਏ॥☬ਜੇ ਕਹੇ ਹੰਕਾਰ ਕਬ ਨਵਿਰਤ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਉਹਨਾਂ ਦੇ ਅੰਦਰੋਂ (ਜਦੋਂ) ਆਪਾ-ਭਾਵ ਦੂਰ ਹੋ ਗਿਆ ਤਦੋਂ ਉਹ ਪਰਮਾਤਮਾ ਦਾ ਰੂਪ ਹੀ ਹੋ ਗਏ,

ਪਦ ਅਰਥ ਆਪੁ = ਆਪਾ-ਭਾਵ {ਨੋਟ: ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਆਪਹਿ = ਆਪਿ ਹੀ, ਪ੍ਰਭੂ ਆਪਿ ਹੀ, ਪਰਮਾਤਮਾ ਦਾ ਰੂਪ ਹੀ। ਤਾ = ਤਦੋਂ।

SikhNet (Spanish)Cuando me liberé de mi ego negativo, me convertí en Él,

ਕ੍ਰਿਪਾ ਨਿਧਾਨ ਕੀ; ਸਰਨੀ ਪਏ ॥੩॥

kripaa nidhaan kee; saranee pe |3| Ang 202

Sant Singh Khalsaseek the Sanctuary of the treasure of mercy. ||3||
Manmohan Singhand seeks the shelter of the Treasure of mercy.
Manmohan Singh (Punjabi)ਅਤੇ ਰਹਿਮਤ ਦੇ ਖ਼ਜ਼ਾਨੇ ਦੀ ਸਰਣਾਗਤ ਸੰਭਾਲ ਲੈਂਦਾ ਹੈ।
Fareedkot Teekaਜਬ ਕ੍ਰਿਪਾ ਨਿਧਾਨ ਗੁਰੋਂ ਕੀ ਚਰਨੀ ਪੜੇ ਹਾਂ॥੩॥
Prof. Sahib Singhਜੇਹੜੇ ਮਨੁੱਖ ਦਇਆ ਦੇ ਖ਼ਜ਼ਾਨੇ ਪਰਮਾਤਮਾ ਦੀ ਸਰਨ ਆ ਪਏ ॥੩॥

ਪਦ ਅਰਥ ਕ੍ਰਿਪਾ ਨਿਧਾਨ = ਕਿਰਪਾ ਦਾ ਖ਼ਜ਼ਾਨਾ ॥੩॥

SikhNet (Spanish)y entonces, busqué sólo el Refugio del Tesoro de Su Compasión. (3)

ਜੋ ਚਾਹਤ; ਸੋਈ ਜਬ ਪਾਇਆ ॥

jo chaahat; soee jab paaeaa | Ang 202

Sant Singh KhalsaWhen someone finds the One he has desired,
Manmohan SinghWhen one attains Him, whom he longs for,
Manmohan Singh (Punjabi)ਜਦ ਆਦਮੀ ਉਸ ਨੂੰ ਪਾ ਲੈਂਦਾ ਹੈ, ਜਿਸ ਲਈ ਉਹ ਤਾਂਘਦਾ ਹੈ,
Fareedkot Teekaਜਿਸ ਕੋ ਚਾਹਤੇ ਥੇ ਸੋਈ ਪਰਮੇਸ੍ਵਰ ਜਬ ਅਪਨਾ ਆਪ ਰੂਪ ਕਰ ਕੇ ਪਾ ਲੀਆ॥
Prof. Sahib Singh(ਹੇ ਭਾਈ!) ਜਦੋਂ ਕਿਸੇ ਮਨੁੱਖ ਨੂੰ (ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਹੀ ਮਿਲ ਪੈਂਦਾ ਹੈ ਜਿਸ ਨੂੰ ਉਹ ਮਿਲਣਾ ਚਾਹੁੰਦਾ ਹੈ,

ਪਦ ਅਰਥ ਜੋ ਚਾਹਤ = ਜਿਸ ਨੂੰ ਮਿਲਣਾ ਚਾਹੁੰਦਾ ਹੈ। ਸੋਈ = ਉਹੀ (ਪਰਮਾਤਮਾ)।

SikhNet (Spanish)Si he recibido lo que he añorado,

ਤਬ ਢੂੰਢਨ; ਕਹਾ ਕੋ ਜਾਇਆ ॥

tab dtoondtan; kahaa ko jaaeaa | Ang 202

Sant Singh Khalsathen where should he go to look for Him?
Manmohan Singhthen to what place should he go to search Him?
Manmohan Singh (Punjabi)ਤਦ, ਉਹ ਉਸ ਨੂੰ ਲੱਭਣ ਲਈ ਕਿਸ ਜਗ੍ਹਾਂ ਨੂੰ ਜਾਵੇ?
Fareedkot Teekaਤਬ ਕਿਸ ਜਗਾ ਕੋ ਢੂਢਨ ਜਾਨਾ ਹੈ॥
Prof. Sahib Singhਤਦੋਂ ਉਹ (ਬਾਹਰ ਜੰਗਲਾਂ ਪਹਾੜਾਂ ਆਦਿਕ ਵਿਚ ਉਸ ਨੂੰ) ਲੱਭਣ ਲਈ ਨਹੀਂ ਜਾਂਦਾ।

ਪਦ ਅਰਥ ਕਹਾ = ਕਿੱਥੇ? ਕੋ = ਕੋਈ।

SikhNet (Spanish)¿para qué salir de mi ser a buscar algo diferente?

ਅਸਥਿਰ ਭਏ; ਬਸੇ ਸੁਖ ਆਸਨ ॥

asathir bhe; base sukh aasan | Ang 202

Sant Singh KhalsaI have become steady and stable, and I dwell in the seat of peace.
Manmohan SinghHe becomes eternal, and abides in an abode of peace.
Manmohan Singh (Punjabi)ਉਹ ਅਮਰ ਹੋ ਜਾਂਦਾ ਹੈ ਅਤੇ ਆਰਾਮ ਦੇ ਟਿਕਾਣੇ ਅੰਦਰ ਵਸਦਾ ਹੈ।
Fareedkot Teekaਜਬ ਸੇ ਸੁਖੋਂ ਕੇ ਅਸਥਾਨ ਪਰਮੇਸ੍ਵਰ ਮੇਂ ਵਸੇ ਹਾਂ ਤਬ ਸੇ ਅਸਥਿਰੁ ਭਏ ਹਾਂ॥
Prof. Sahib Singh(ਪਰਮਾਤਮਾ ਨੂੰ ਆਪਣੇ ਅੰਦਰ ਹੀ ਲੱਭ ਲੈਣ ਵਾਲੇ ਮਨੁੱਖ) ਅਡੋਲ-ਚਿੱਤ ਹੋ ਜਾਂਦੇ ਹਨ, ਉਹ ਸਦਾ ਆਨੰਦ ਅਵਸਥਾ ਵਿਚ ਟਿਕੇ ਰਹਿੰਦੇ ਹਨ,

ਪਦ ਅਰਥ ਅਸਥਿਰ = ਅਡੋਲ-ਚਿੱਤ। ਸੁਖ ਆਸਨ = ਆਨੰਦ ਦੇ ਆਸਣ (ਉੱਤੇ)।

SikhNet (Spanish)Mi mente fue calmada, habité en el Lugar de Paz,

ਗੁਰ ਪ੍ਰਸਾਦਿ; ਨਾਨਕ ਸੁਖ ਬਾਸਨ ॥੪॥੧੧੦॥

gur prasaad; naanak sukh baasan |4|110| Ang 202

Sant Singh KhalsaBy Guru's Grace, Nanak has entered the home of peace. ||4||110||
Manmohan SinghBy Guru's favour, Nanak has entered the Home of Bliss.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ, ਨਾਨਕ ਪ੍ਰਸੰਨਤਾ ਦੇ ਘਰ ਅੰਦਰ ਦਾਖਿਲ ਹੋ ਗਿਆ ਹੈ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਗੁਰੋਂ ਕੀ ਕ੍ਰਿਪਾ ਸੇ ਸੁਖ ਕੇ (ਬਾਸਨ) ਪਾਤ੍ਰ ਹੂਏ ਹੈਂ ਵਾ ਸੁਖੋਂ ਸੇ ਬਸੇ ਹਾਂ॥੪॥੧੧੦॥੧੭੯॥☬ਤੀਰਥਾਦਿ ਸਰਬ ਸਾਧਨੋਂ ਮੇਂ ਨਾਮ ਕੀ ਮਹਮਾ ਅਧਿਕ ਜਨਾਵਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਹ ਸਦਾ ਸੁਖਾਂ ਵਿਚ ਵੱਸਣ ਵਾਲੇ ਹੋ ਜਾਂਦੇ ਹਨ ॥੪॥੧੧੦॥

ਪਦ ਅਰਥ ਸੁਖ ਬਾਸਨ = ਸੁਖਾਂ ਵਿਚ ਵੱਸਣ ਵਾਲੇ ॥੪॥

SikhNet (Spanish)y por la Gracia del Guru, entré en el Reino de Éxtasis. (4-110)
Answers quote the Granth verbatim with Ang citations. AI commentary is not Gurbani and not a religious ruling.