ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਨਾਮਿ ਰਤਾ ਸਤਿਗੁਰੂ ਹੈ; ਕਲਿਜੁਗ ਬੋਹਿਥੁ ਹੋਇ ॥
naam rataa satiguroo hai; kalijug bohith hoe |
Sant Singh KhalsaThe True Guru is imbued with the Naam, the Name of the Lord; He is the boat in this Dark Age of Kali Yuga.
Manmohan SinghThe True Guru is imbued with the Name and He is the ship in this Dark Age.
Manmohan Singh (Punjabi)ਸੱਚੇ ਗੁਰੂ ਜੀ ਨਾਮ ਨਾਂ ਰੰਗੇ ਹੋਏ ਹਨ। ਇਸ ਕਾਲੇ ਸਮੇਂ ਅੰਦਰ ਉਹ ਇਕ ਜਹਾਜ਼ ਹਨ।
Fareedkot Teekaਜੋ ਨਾਮ ਵਾ ਨਾਮੀ ਮੇਂ ਰਤਾ ਹੈ, ਸੋ ਸਤਿਗੁਰੂ ਹੈ, ਕਲਜੁਗ ਮੇਂ ਗ੍ਯਾਨ ਰੂਪ ਜਹਾਜ ਤਿਨ ਹੀ ਸੇ ਪ੍ਰਾਪਤਿ ਹੋਤਾ ਹੈ॥
Prof. Sahib Singhਸਤਿਗੁਰੂ (ਪ੍ਰਭੂ ਦੇ) ਨਾਮ ਵਿਚ ਭਿੱਜਾ ਹੋਇਆ ਹੁੰਦਾ ਹੈ ਤੇ ਕਲਿਜੁਗ (ਦੇ ਜੀਆਂ ਨੂੰ ਤਾਰਨ) ਲਈ ਜਹਾਜ਼ ਬਣਦਾ ਹੈ।
ਪਦ ਅਰਥ ਜੁਗ = ਸਮਾ, ਜੀਵਨ। ਕਲਿ = ਝਗੜੇ, ਕਲੇਸ਼। ਕਲਿਜੁਗ = ਉਹ ਜੀਵਨ-ਸਮਾ ਜੋ ਝਗੜਿਆਂ ਨਾਲ ਭਰਪੂਰ ਹੈ, ਪਰਮਾਤਮਾ ਨਾਲੋਂ ਵਿਛੋੜੇ ਦਾ ਸਮਾ ("ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ")।
SikhNet (Spanish)El Guru Verdadero está imbuido en el Nombre del Señor, Él es el único Barco en la Era de Kali
ਗੁਰਮੁਖਿ ਹੋਵੈ ਸੁ ਪਾਰਿ ਪਵੈ; ਜਿਨਾ ਅੰਦਰਿ ਸਚਾ ਸੋਇ ॥
guramukh hovai su paar pavai; jinaa andar sachaa soe |
Sant Singh KhalsaOne who becomes Gurmukh crosses over; the True Lord dwells within him.
Manmohan SinghHe, who becomes Guru-ward and within whom abides He, the True Lord, crosses the world ocean.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ ਅਤੇ ਜਿਸ ਦੇ ਅੰਦਰ ਉਹ ਸੱਚਾ ਸੁਆਮੀ ਵੱਸਦਾ ਹੈ, ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ।
Fareedkot Teekaਜੋ ਗੁਰਮੁਖ ਹੋਤਾ ਹੈ, ਸੋ ਸੰਸਾਰ ਸੇ ਪਾਰ ਪੜਤਾ ਹੈ ਅਰ ਗੁਰਮੁਖ ਸੋ ਹੈਂ ਜਿਨ ਕੇ ਅੰਦਰ ਸੋ ਸਚਾ ਹਰੀ ਹੈ॥
Prof. Sahib Singhਗੁਰੂ ਦੇ ਸਨਮੁਖ ਹੋਣ ਕਾਰਨ ਜਿਸ ਦੇ ਅੰਦਰ ਪ੍ਰਭੂ ਸਮਾ ਜਾਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
SikhNet (Spanish)que puede llevar a los hombres a través, y quien sea que vea hacia el Guru, llega hasta la otra orilla,
ਨਾਮੁ ਸਮੑਾਲੇ. ਨਾਮੁ ਸੰਗ੍ਰਹੈ; ਨਾਮੇ ਹੀ ਪਤਿ ਹੋਇ ॥
naam samaale. naam sangrahai; naame hee pat hoe |
Sant Singh KhalsaHe remembers the Naam, he gathers in the Naam, and he obtains honor through the Naam.
Manmohan SinghHe remembers the Name, amasses the Name and attains honour from the Name.
Manmohan Singh (Punjabi)ਉਹ ਨਾਮ ਨੂੰ ਸਿਮਰਦਾ ਹੈ ਨਾਮ ਨੂੰ ਇਕੱਤ੍ਰ ਕਰਦਾ ਹੈ ਅਤੇ ਨਾਮ ਤੋਂ ਹੀ ਉਸ ਨੂੰ ਇੱਜ਼ਤ-ਆਬਰੂ ਪ੍ਰਾਪਤ ਹੁੰਦੀ ਹੈ।
Fareedkot Teekaਨਾਮ ਹੀ ਕੀ ਸਮਾਲਨਾ ਕਰਤਾ ਹੈ, ਨਾਮ ਹੀ ਕੋ ਸੰਗ੍ਰਹ ਕਰਤਾ ਹੈ, ਤਿਨ ਕੀ ਨਾਮ ਕਰ ਕੇ ਹੀ ਪ੍ਰਤਿਸਠਾ ਹੋਤੀ ਹੈ॥
Prof. Sahib Singhਇੰਜ ਮਨੁੱਖ ਨਾਮ ਨੂੰ ਸਾਂਭਦਾ ਹੈ ਤੇ ਨਾਮ ਧਨ ਇਕੱਠਾ ਕਰਦਾ ਹੈ ਤੇ ਨਾਮ ਦੇ ਕਾਰਨ ਹੀ ਉਸ ਦਾ ਆਦਰ ਹੁੰਦਾ ਹੈ।
ਪਦ ਅਰਥ ਪਤਿ = ਇੱਜ਼ਤ।
SikhNet (Spanish)sí, sólo aquél en cuyo interior está Él, el Uno Verdadero. Ese ser alaba el Nombre del Señor, lo guarda en su interior, y es aclamado a través del Nombre.
ਨਾਨਕ. ਸਤਿਗੁਰੁ ਪਾਇਆ; ਕਰਮਿ ਪਰਾਪਤਿ ਹੋਇ ॥੨॥
naanak. satigur paaeaa; karam paraapat hoe |2|
Sant Singh KhalsaNanak has found the True Guru; by His Grace, the Name is obtained. ||2||
Manmohan SinghNanak has found the True Guru and by his grace has obtained the Lord's Name.
Manmohan Singh (Punjabi)ਨਾਨਕ ਨੂੰ ਸੱਚੇ ਗੁਰੂ ਲੱਭ ਪਏ ਹਨ, ਜਿਨ੍ਹਾਂ ਦੀ ਦਇਆ ਦੁਆਰਾ ਉਸ ਨੇ ਸੁਆਮੀ ਦਾ ਨਾਮ ਪਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰਾਂ ਤੇ ਨਾਮ ਪਾਯਾ ਹੈ ਔਰ ਸਤਿਗੁਰੂ ਪੂਰਬ ਜਨਮ ਕੇ ਪੁੰਨ ਕਰ ਪ੍ਰਾਪਤਿ ਹੂਏਂ ਹੈ॥੨॥
Prof. Sahib Singhਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਪ੍ਰਭੂ ਦੀ ਮੇਹਰ ਨਾਲ ਹੀ (ਭਾਵ, ਬਖ਼ਸ਼ਸ਼ ਦਾ ਪਾਤ੍ਰ ਬਣਿਆਂ ਹੀ) ਨਾਮ ਦੀ ਪ੍ਰਾਪਤੀ ਹੁੰਦੀ ਹੈ ॥੨॥
SikhNet (Spanish)Nanak ha encontrado al Guru, por Su Gracia, el Nombre es obtenido. (2)