ੴ

ਸਿੱਖਬਾਣੀ · SikhBani

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥

kijh na bujhai kijh na sujhai duneea gujhee bhaeh
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1378 · 2 lines
Translations

ਕਿਝੁ. ਨ ਬੁਝੈ, ਕਿਝੁ. ਨ ਸੁਝੈ; ਦੁਨੀਆ ਗੁਝੀ ਭਾਹਿ ॥

kijh. na bujhai, kijh. na sujhai; duneea gujhee bhaeh |

Sant Singh KhalsaI know nothing; I understand nothing. The world is a smouldering fire.
Manmohan SinghI see nothing and know nothing, as the world is a smoldering fire.
Manmohan Singh (Punjabi)ਮੈਂ ਕੁਛ ਨਹੀਂ ਸੀ ਜਾਣਦਾ, ਮੈਨੂੰ ਕੁਛ ਭੀ ਨਹੀਂ ਦਿਸਦਾ, ਕਿਉਂ ਕਿ ਸੰਸਾਰ ਸੁਲਘਦੀ ਹੋਈ ਅੱਗ ਹੈ।
Fareedkot Teekaਇਸ ਦੁਨੀਆਂ ਕੋ ਕੁਛ ਧਰਮ ਕੀ ਬੂਝ ਨਹੀਂ ਹੈ ਔਰ ਅਪਨੇ ਸਰੂਪ ਕੀ ਕੁਛ ਸੂਝ ਨਹੀਂ। ਇਸੀ ਕਰ ਕੇ ਸੰਪੂਰਨ ਦੁਨੀਆਂ ਕੋ ਆਸ਼ਾ ਤ੍ਰਿਸ਼ਨਾ ਰੂਪ ਗੁਝੀ ਅਗਨੀ ਲਾਗ ਰਹੀ ਹੈ॥
Prof. Sahib Singhਦੁਨੀਆ (ਵੇਖਣ ਨੂੰ ਤਾਂ ਗੁਲਜ਼ਾਰ ਹੈ, ਪਰ ਇਸ ਦਾ ਮੋਹ ਅਸਲ ਵਿਚ) ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿਚ ਧੁਖਦੀ ਰਹਿੰਦੀ ਹੈ; ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ।

ਪਦ ਅਰਥ ਕਿਝੁ = ਕੁਝ ਭੀ। ਬੁਝੈ = ਸਮਝ ਆਉਂਦੀ, ਪਤਾ ਲੱਗਦਾ। ਦੁਨੀਆ = ਦੁਨੀਆ ਦਾ ਮੋਹ। ਗੁਝੀ = ਲੁਕਾਵੀਂ। ਭਾਹਿ = ਅੱਗ।

SikhNet (Spanish)No sé nada, no entiendo nada, el mundo es una bola de fuego,

ਸਾਂਈਂ ਮੇਰੈ ਚੰਗਾ ਕੀਤਾ; ਨਾਹੀ ਤ, ਹੰ ਭੀ ਦਝਾਂ ਆਹਿ ॥੩॥

saaneen merai changaa keetaa; naahee ta, han bhee dajhaan aaeh |3|

Sant Singh KhalsaMy Lord did well to warn me about it; otherwise, I would have been burnt as well. ||3||
Manmohan SinghMy Lord did well to warn me, otherwise, I too would have been burnt.
Manmohan Singh (Punjabi)ਮੇਰੇ ਮਾਲਕ ਨੇ ਭਲਾ ਕੀਤਾ ਕਿ ਮੈਨੂੰ ਖਬਰਦਾਰ ਕਰ ਦਿੱਤਾ, ਨਹੀਂ ਤਾਂ ਮੈਂ ਭੀ ਸੜ ਬਲ ਜਾਂਦਾ।
Fareedkot Teekaਤਾਂ ਤੇ ਮੇਰੇ ਸਾਈਂ ਨੇ ਮੇਰੇ ਸਾਥ ਚੰਗਾ ਕੀਤਾ ਹੈ, ਜੋ ਇਸ ਗ੍ਰਹਸਤ ਤੇ ਮੁਝ ਕੋ ਬਚਾਇ ਲੀਆ ਹੈ। ਨਹੀਂ ਤੋ ਮੈਂ ਭੀ ਇਸੀ ਪ੍ਰਕਾਰ ਇਸ ਅਗਨੀ ਮੇਂ (ਦਝਾਂ) ਦਗਧ ਹੋਣਾ ਸੀ॥੩॥☬ਫਰੀਦ ਜੀ ਐਸੇ ਕਹਿ ਕਰ ਤਿਸ ਖੇਤ ਵਾਲੇ ਕੋ ਕਹਾ: ਤੂੰ ਜਾਹ ਤੇਰੇ ਖਰਬੂਜੇ ਉਸੀ ਤਰਹ ਹੋ ਜਾਵੇਂਗੇ। ਤਬ ਤਿਸ ਨੇ ਪੂਛਾ: ਇਹ ਕਿਆ ਚਰਿਤ੍ਰ ਹੂਆ ਹੈ। ਤੋ ਫਰੀਦ ਜੀ ਨੇ ਕਹਾ: ਉਸੀ ਖੇਤ ਮੇਂ ਏਕ ਸਿਰ ਰਹਿ ਜਾਵੇਗਾ, ਤੁਝ ਕੋ ਉੱਤ੍ਰ ਦੇਵੇਗਾ। ਤਬ ਵਹੁ ਐਸੇ ਸੁਨ ਕਰ ਜਬ ਆਕਰ ਦੇਖੇ ਤੋ ਸਭੀ ਖਰਬੂਜੇ ਹੋ ਗਏ ਹੈਂ। ਵੋਹ ਜੋ ਏਕ ਸਿਰ ਪੜਾ ਥਾ ਤਿਸ ਕੋ ਪੂਛਾ, ਤਬ ਵੋਹ ਹਸਾ ਭੀ ਔ ਰੋਯਾ ਭੀ। ਤੋ ਤਿਸ ਨੇ ਤਿਸ ਸੇ ਹਸਨੇ ਔ ਰੋਨੇ ਕਾ ਕਾਰਨ ਪੂਛਾ, ਤਬ ਓਹ ਸਿਰ ਕਹਿਤਾ ਭਯਾ: ਹੇ ਅਭਾਗੇ ਪੁਰਸ਼! ਹਮ ਚੌਰਾਸੀ ਮੇਂ ਭਰਮਤੇ ਹੂਏ ਅਬ ਇਸ ਜਨਮ ਮੇਂ ਆਏ ਥੇ। ਜੇਕਰ ਹਮਾਰੇ ਬੀਚ ਸੇ ਏਕ ਭੀ ਉਨ ਸੰਤੋਂ ਕੇ ਅਰਥ ਲਗ ਜਾਤਾ ਤਬ ਹਮ ਸਭੀ ਮੁਕਤਿ ਹੋ ਜਾਤੇ। ਇਸ ਕਰ ਕੇ ਤੋ ਮੈਂ ਹਸਾ ਥਾ। ਪਰੰਤੂ ਤੈਨੇ ਸੰਤੋਂ ਕਾ ਸਵਾਲ ਨਹੀਂ ਮਾਨਾ। ਹਮ ਤਿਨ ਕੇ ਅਰਥ ਨ ਆਵਨੇ ਸੇ ਫੇਰ ਚੌਰਾਸੀ ਮੇਂ ਹੀ ਰਹਿ ਗਏ, ਯਾਂ ਤੇ ਮੈਂ ਰੋਯਾ ਹੂੰ। ਤਿਸ ਸਿਰ ਸੇ ਐਸੇ ਬਚਨ ਸੁਨ ਕਰ ਉਹ ਗ੍ਰਹਸਤੀ ਭੀ ਵਈਰਾਗ ਕਰਦੇ ਬੰਦਗੀ ਕਰਨੇ ਲਾਗਾ॥
Prof. Sahib Singhਮੇਰੇ ਸਾਂਈ ਨੇ (ਮੇਰੇ ਉਤੇ) ਮੇਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ) ਨਹੀਂ ਤਾਂ (ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ (ਭਾਵ, ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਮੇਹਰ ਕਰ ਕੇ ਬਚਾਂਦਾ ਹੈ, ਅਸਾਡੇ ਆਪਣੇ ਵੱਸ ਦੀ ਗੱਲ ਨਹੀਂ ਕਿ ਇਹ 'ਪੋਟਲੀ' ਸਿਰੋਂ ਲਾਹ ਕੇ ਸੁੱਟ ਦੇਈਏ) ॥੩॥

ਪਦ ਅਰਥ ਸਾਂਈ ਮੇਰੈ = ਮੇਰੇ ਸਾਂਈ ਨੇ। ਹੰਭੀ = ਹਉਂ ਭੀ, ਮੈਂ ਭੀ। ਦਝਾਂ ਆਹਿ = ਸੜ ਜਾਂਦਾ ॥੩॥

SikhNet (Spanish)mi Señor hizo bien en advertirme, de otra forma me hubiera quemado ahí también. (3)
Answers quote the Granth verbatim with Ang citations. AI commentary is not Gurbani and not a religious ruling.