ੴ

ਸਿੱਖਬਾਣੀ · SikhBani

Ang 1378

Sri Guru Granth Sahib · Salok Fareed Jee · 19 shabads, 41 lines
Translations
Shabad Sheikh Farid Ji Salok Fareed Jee

ਕਿਝੁ. ਨ ਬੁਝੈ, ਕਿਝੁ. ਨ ਸੁਝੈ; ਦੁਨੀਆ ਗੁਝੀ ਭਾਹਿ ॥

kijh. na bujhai, kijh. na sujhai; duneea gujhee bhaeh |

Sant Singh KhalsaI know nothing; I understand nothing. The world is a smouldering fire.
Manmohan SinghI see nothing and know nothing, as the world is a smoldering fire.
Manmohan Singh (Punjabi)ਮੈਂ ਕੁਛ ਨਹੀਂ ਸੀ ਜਾਣਦਾ, ਮੈਨੂੰ ਕੁਛ ਭੀ ਨਹੀਂ ਦਿਸਦਾ, ਕਿਉਂ ਕਿ ਸੰਸਾਰ ਸੁਲਘਦੀ ਹੋਈ ਅੱਗ ਹੈ।
Fareedkot Teekaਇਸ ਦੁਨੀਆਂ ਕੋ ਕੁਛ ਧਰਮ ਕੀ ਬੂਝ ਨਹੀਂ ਹੈ ਔਰ ਅਪਨੇ ਸਰੂਪ ਕੀ ਕੁਛ ਸੂਝ ਨਹੀਂ। ਇਸੀ ਕਰ ਕੇ ਸੰਪੂਰਨ ਦੁਨੀਆਂ ਕੋ ਆਸ਼ਾ ਤ੍ਰਿਸ਼ਨਾ ਰੂਪ ਗੁਝੀ ਅਗਨੀ ਲਾਗ ਰਹੀ ਹੈ॥
Prof. Sahib Singhਦੁਨੀਆ (ਵੇਖਣ ਨੂੰ ਤਾਂ ਗੁਲਜ਼ਾਰ ਹੈ, ਪਰ ਇਸ ਦਾ ਮੋਹ ਅਸਲ ਵਿਚ) ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿਚ ਧੁਖਦੀ ਰਹਿੰਦੀ ਹੈ; ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ।

ਪਦ ਅਰਥ ਕਿਝੁ = ਕੁਝ ਭੀ। ਬੁਝੈ = ਸਮਝ ਆਉਂਦੀ, ਪਤਾ ਲੱਗਦਾ। ਦੁਨੀਆ = ਦੁਨੀਆ ਦਾ ਮੋਹ। ਗੁਝੀ = ਲੁਕਾਵੀਂ। ਭਾਹਿ = ਅੱਗ।

SikhNet (Spanish)No sé nada, no entiendo nada, el mundo es una bola de fuego,

ਸਾਂਈਂ ਮੇਰੈ ਚੰਗਾ ਕੀਤਾ; ਨਾਹੀ ਤ, ਹੰ ਭੀ ਦਝਾਂ ਆਹਿ ॥੩॥

saaneen merai changaa keetaa; naahee ta, han bhee dajhaan aaeh |3|

Sant Singh KhalsaMy Lord did well to warn me about it; otherwise, I would have been burnt as well. ||3||
Manmohan SinghMy Lord did well to warn me, otherwise, I too would have been burnt.
Manmohan Singh (Punjabi)ਮੇਰੇ ਮਾਲਕ ਨੇ ਭਲਾ ਕੀਤਾ ਕਿ ਮੈਨੂੰ ਖਬਰਦਾਰ ਕਰ ਦਿੱਤਾ, ਨਹੀਂ ਤਾਂ ਮੈਂ ਭੀ ਸੜ ਬਲ ਜਾਂਦਾ।
Fareedkot Teekaਤਾਂ ਤੇ ਮੇਰੇ ਸਾਈਂ ਨੇ ਮੇਰੇ ਸਾਥ ਚੰਗਾ ਕੀਤਾ ਹੈ, ਜੋ ਇਸ ਗ੍ਰਹਸਤ ਤੇ ਮੁਝ ਕੋ ਬਚਾਇ ਲੀਆ ਹੈ। ਨਹੀਂ ਤੋ ਮੈਂ ਭੀ ਇਸੀ ਪ੍ਰਕਾਰ ਇਸ ਅਗਨੀ ਮੇਂ (ਦਝਾਂ) ਦਗਧ ਹੋਣਾ ਸੀ॥੩॥☬ਫਰੀਦ ਜੀ ਐਸੇ ਕਹਿ ਕਰ ਤਿਸ ਖੇਤ ਵਾਲੇ ਕੋ ਕਹਾ: ਤੂੰ ਜਾਹ ਤੇਰੇ ਖਰਬੂਜੇ ਉਸੀ ਤਰਹ ਹੋ ਜਾਵੇਂਗੇ। ਤਬ ਤਿਸ ਨੇ ਪੂਛਾ: ਇਹ ਕਿਆ ਚਰਿਤ੍ਰ ਹੂਆ ਹੈ। ਤੋ ਫਰੀਦ ਜੀ ਨੇ ਕਹਾ: ਉਸੀ ਖੇਤ ਮੇਂ ਏਕ ਸਿਰ ਰਹਿ ਜਾਵੇਗਾ, ਤੁਝ ਕੋ ਉੱਤ੍ਰ ਦੇਵੇਗਾ। ਤਬ ਵਹੁ ਐਸੇ ਸੁਨ ਕਰ ਜਬ ਆਕਰ ਦੇਖੇ ਤੋ ਸਭੀ ਖਰਬੂਜੇ ਹੋ ਗਏ ਹੈਂ। ਵੋਹ ਜੋ ਏਕ ਸਿਰ ਪੜਾ ਥਾ ਤਿਸ ਕੋ ਪੂਛਾ, ਤਬ ਵੋਹ ਹਸਾ ਭੀ ਔ ਰੋਯਾ ਭੀ। ਤੋ ਤਿਸ ਨੇ ਤਿਸ ਸੇ ਹਸਨੇ ਔ ਰੋਨੇ ਕਾ ਕਾਰਨ ਪੂਛਾ, ਤਬ ਓਹ ਸਿਰ ਕਹਿਤਾ ਭਯਾ: ਹੇ ਅਭਾਗੇ ਪੁਰਸ਼! ਹਮ ਚੌਰਾਸੀ ਮੇਂ ਭਰਮਤੇ ਹੂਏ ਅਬ ਇਸ ਜਨਮ ਮੇਂ ਆਏ ਥੇ। ਜੇਕਰ ਹਮਾਰੇ ਬੀਚ ਸੇ ਏਕ ਭੀ ਉਨ ਸੰਤੋਂ ਕੇ ਅਰਥ ਲਗ ਜਾਤਾ ਤਬ ਹਮ ਸਭੀ ਮੁਕਤਿ ਹੋ ਜਾਤੇ। ਇਸ ਕਰ ਕੇ ਤੋ ਮੈਂ ਹਸਾ ਥਾ। ਪਰੰਤੂ ਤੈਨੇ ਸੰਤੋਂ ਕਾ ਸਵਾਲ ਨਹੀਂ ਮਾਨਾ। ਹਮ ਤਿਨ ਕੇ ਅਰਥ ਨ ਆਵਨੇ ਸੇ ਫੇਰ ਚੌਰਾਸੀ ਮੇਂ ਹੀ ਰਹਿ ਗਏ, ਯਾਂ ਤੇ ਮੈਂ ਰੋਯਾ ਹੂੰ। ਤਿਸ ਸਿਰ ਸੇ ਐਸੇ ਬਚਨ ਸੁਨ ਕਰ ਉਹ ਗ੍ਰਹਸਤੀ ਭੀ ਵਈਰਾਗ ਕਰਦੇ ਬੰਦਗੀ ਕਰਨੇ ਲਾਗਾ॥
Prof. Sahib Singhਮੇਰੇ ਸਾਂਈ ਨੇ (ਮੇਰੇ ਉਤੇ) ਮੇਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ) ਨਹੀਂ ਤਾਂ (ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ (ਭਾਵ, ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਮੇਹਰ ਕਰ ਕੇ ਬਚਾਂਦਾ ਹੈ, ਅਸਾਡੇ ਆਪਣੇ ਵੱਸ ਦੀ ਗੱਲ ਨਹੀਂ ਕਿ ਇਹ 'ਪੋਟਲੀ' ਸਿਰੋਂ ਲਾਹ ਕੇ ਸੁੱਟ ਦੇਈਏ) ॥੩॥

ਪਦ ਅਰਥ ਸਾਂਈ ਮੇਰੈ = ਮੇਰੇ ਸਾਂਈ ਨੇ। ਹੰਭੀ = ਹਉਂ ਭੀ, ਮੈਂ ਭੀ। ਦਝਾਂ ਆਹਿ = ਸੜ ਜਾਂਦਾ ॥੩॥

SikhNet (Spanish)mi Señor hizo bien en advertirme, de otra forma me hubiera quemado ahí también. (3)

Open this shabad →

Shabad Sheikh Farid Ji Salok Fareed Jee

ਫਰੀਦਾ. ਜੇ ਜਾਣਾ ਤਿਲ ਥੋੜੜੇ; ਸੰਮਲਿ ਬੁਕੁ ਭਰੀ ॥

fareedaa. je jaanaa til thorrarre; samal buk bharee |

Sant Singh KhalsaFareed, if I had known that I had so few sesame seeds, I would have been more careful with them in my hands.
Manmohan SinghFarid! If I had known that the breaths in my procession are so few, I would have carefully filled my handfuls.
Manmohan Singh (Punjabi)ਫਰੀਦ! ਜੇਕਰ ਮੈਂ ਜਾਣਦਾ ਹੁੰਦਾ ਕਿ ਮੇਰੇ ਸੁਆਸਾ ਦੇ ਕੁੰਗਦ ਐਨੇ ਥੋੜ੍ਹੇ ਹਨ, ਤਾਂ ਮੈਂ ਸੋਚ ਸਮਝ ਕੇ ਆਪਣਾ ਉਂਜਲ ਭਰਦਾ।
Fareedkot Teekaਜੇਕਰ ਮੈਂ ਜਾਣਤਾ ਜੋ ਸ੍ਵਾਸ ਰੂਪੀ ਤਿਲ ਥੋੜੇ ਹੈਂ, ਭਾਵ ਗਿਣਤੀ ਕੇ ਹੈਂ ਤਬ ਮੈਂ ਸੰਮਲ ਕੇ ਬੁਕ ਭਰਤਾ, ਭਾਵ ਸ੍ਵਾਸੋਂ ਕੋ ਸੰਭਾਲ ਕਰ ਵਰਤਤਾ ਅਰਥਾਤ ਭਜਨ ਮੇਂ ਲਗਾਵਤਾ। ਵਾ ਜੇ ਮੈਂ ਜਾਣਦਾ ਤਿਲ, ਭਾਵ ਪਦਾਰਥ ਥੋੜੇ, ਭਾਵ ਤੁਛ ਹੈਂ ਤਉ ਮੈਂ ਸੰਭਾਲ ਕਰ ਬੁਕ ਭਰਤਾ, ਭਾਵ ਗ੍ਰਹਿਨ ਕਰਤਾ॥
Prof. Sahib Singhਹੇ ਫਰੀਦ! ਜੇ ਮੈਨੂੰ ਪਤਾ ਹੋਵੇ ਕਿ (ਇਸ ਸਰੀਰ-ਰੂਪ ਭਾਂਡੇ ਵਿਚ) ਬਹੁਤ ਥੋੜ੍ਹੇ ਜਿਹੇ (ਸੁਆਸ ਰੂਪ) ਤਿਲ ਹਨ ਤਾਂ ਮੈਂ ਸੋਚ-ਸਮਝ ਕੇ (ਇਹਨਾਂ ਦਾ) ਬੁੱਕ ਭਰਾਂ (ਭਾਵ, ਬੇ-ਪਰਵਾਹੀ ਨਾਲ ਜੀਵਨ ਦੇ ਸੁਆਸ ਨਾ ਗੁਜ਼ਾਰੀ ਜਾਵਾਂ)।

ਪਦ ਅਰਥ ਤਿਲ = (ਭਾਵ), ਸੁਆਸ। ਥੋੜੜੇ = ਬਹੁਤ ਥੋੜ੍ਹੇ। ਸੰਮਲਿ = ਸੰਭਲ ਕੇ, ਸੋਚ-ਸਮਝ ਕੇ।

SikhNet (Spanish)Farid, de haber sabido que tenía tan pocas semillas de ajonjolí en mis manos, habría tenido mucho más cuidado.

ਜੇ ਜਾਣਾ ਸਹੁ ਨੰਢੜਾ; ਤਾਂ. ਥੋੜਾ ਮਾਣੁ ਕਰੀ ॥੪॥

je jaanaa sahu nandtarraa; taan. thorraa maan karee |4|

Sant Singh KhalsaIf I had known that my Husband Lord was so young and innocent, I would not have been so arrogant. ||4||
Manmohan SinghIf I had known, that my spouse was so young, then, I would have taken less pride.
Manmohan Singh (Punjabi)ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰਾ ਕੰਤ ਐਨ ਨਿਆਣਾ ਹੈ, ਤਦ ਮੈਂ ਘਟ ਹੰਕਾਰ ਕਰਦੀ।
Fareedkot Teekaਅਰ ਜੇ ਮੈਂ ਜਾਣਤਾ ਸਹੁ, ਭਾਵ ਜੋਬਨ ਤੁਛ ਹੈ, ਤੋ ਮੈਂ ਜੁਆਨੀ ਕਾ ਮਾਣ ਥੋੜਾ ਕਰਤਾ; ਵਾ ਜੇਕਰ ਮੈਂ ਜਾਣਤਾ ਪਰਮੇਸ੍ਵਰ ਪਤੀ (ਨੰਢੜਾ) ਨੀਵੇਂ ਹੋਣੇ ਸੇ ਮਿਲਤਾ ਹੈ, ਤੋ ਮੈਂ ਥੋੜਾ ਹੀ ਮਾਣ ਕਰਤਾ, ਭਾਵ ਮਾਣ ਨ ਕਰਤਾ॥੪॥
Prof. Sahib Singhਜੇ ਮੈਨੂੰ ਸਮਝ ਆ ਜਾਏ ਕਿ (ਮੇਰਾ) ਪਤੀ (-ਪ੍ਰਭੂ) ਬਾਲ-ਸੁਭਾਵ ਵਾਲਾ ਹੈ (ਭਾਵ, ਭੋਲੇ ਸੁਭਾਵ ਨੂੰ ਪਿਆਰ ਕਰਦਾ ਹੈ) ਤਾਂ ਮੈਂ ਭੀ (ਇਸ ਦੁਨੀਆ ਵਾਲੀ 'ਪੋਟਲੀ' ਦਾ) ਮਾਣ ਛੱਡ ਦਿਆਂ ॥੪॥

ਪਦ ਅਰਥ ਸਹੁ = ਖਸਮ-ਪ੍ਰਭੂ। ਨੰਢੜਾ = ਨਿੱਕਾ ਜਿਹਾ ਨੱਢਾ, ਨਿੱਕਾ ਜਿਹਾ ਬਾਲ, (ਭਾਵ, ਬਾਲ-ਸੁਭਾਉ ਵਾਲਾ) ॥੪॥

* ਨੋਟ: ਵਿਆਹ ਹੋ ਜਾਣ ਤੇ ਜਦੋਂ ਨਵੀਂ ਵਿਆਹੀ ਕੁੜੀ ਸਹੁਰੇ ਘਰ ਆਉਂਦੀ ਹੈ, ਤਾਂ ਲਾੜੇ ਵਾਲੇ ਘਰ ਦੀਆਂ ਜ਼ਨਾਨੀਆਂ ਪਰਾਤ ਆਦਿਕ ਕਿਸੇ ਖੁਲ੍ਹੇ ਚੌੜੇ ਭਾਂਡੇ ਵਿਚ ਬਹੁਤ ਸਾਰੇ ਤਿਲ ਲਿਆਉਂਦੀਆਂ ਹਨ। ਪਹਿਲਾਂ ਲਾੜਾਂ ਆਪਣਾ ਬੁਕ ਭਰ ਕੇ ਵਹੁਟੀ ਦੇ ਬੁਕ ਵਿਚ ਪਾਂਦਾ ਹੈ, ਫਿਰ ਵਹੁਟੀ ਬੁਕ ਭਰ ਕੇ ਪਤੀ ਦੇ ਬੁਕ ਵਿਚ ਪਾਂਦੀ ਹੈ। ਇਸ ਰਸਮ ਨੂੰ 'ਤਿਲ ਭੱਲੇ' ਜਾਂ 'ਤਿਲ-ਵੇਤਰੇ' ਕਹਿੰਦੇ ਹਨ। ਪਤੀ ਨਾਲ 'ਤਿਲ-ਵੇਤਰੇ' ਖੇਡ ਚੁਕਣ ਤੇ ਵਹੁਟੀ ਆਪਣੀਆਂ ਨਨਾਣਾਂ ਤੇ ਦਿਰਾਣੀਆਂ ਜਿਠਾਣੀਆਂ ਨਾਲ 'ਤਿਲ-ਵੇਤਰੇ' ਖੇਡਦੀ ਹੈ। ਇਸ ਰਸਮ ਦਾ ਭਾਵ ਇਹ ਲਿਆ ਜਾਂਦਾ ਹੈ ਕਿ ਨਵੀਂ ਆਈ ਵਹੁਟੀ ਦਾ ਦਿਲ ਨਵੇਂ ਪਰਵਾਰ ਵਿਚ ਸਭ ਨਾਲ ਰਚ-ਮਿਚ ਜਾਏ। ਲਹਿੰਦੇ ਪੰਜਾਬ ਵਿਚ ਇਸ ਰਸਮ ਦਾ ਹਿੰਦੂ-ਘਰਾਂ ਵਿਚ ਆਮ ਰਿਵਾਜ ਸੀ। ਫਰੀਦ ਜੀ ਇਸ ਰਸਮ ਵਲ ਇਸ਼ਾਰਾ ਕਰ ਕੇ ਸ਼ਲੋਕ ਨੰ: ੪ ਵਿਚ ਫ਼ੁਰਮਾਉਂਦੇ ਹਨ ਕਿ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਦੇ ਸਾਰੇ ਪਰਵਾਰ (ਖ਼ਲਕਤਿ) ਨਾਲ ਬਾਲ-ਸੁਭਾਵ ਬਣ ਕੇ ਪਿਆਰ ਕਰਨਾ ਹੈ। ਇਸੇ ਤਰ੍ਹਾਂ ਇਕ ਰਸਮ ਹੈ ਜਿਸ ਨੂੰ 'ਗੰਢ ਚਿਤ੍ਰਾਵਾ' ਆਖਦੇ ਹਨ। ਜਦੋਂ ਨਵੀਂ ਵਿਆਹੀ ਕੁੜੀ ਆਪਣੇ ਪੇਕੇ ਘਰੋਂ ਵਿਦਾ ਹੋਣ ਲੱਗਦੀ ਹੈ, ਤਾਂ ਪਹਿਲਾਂ ਕੁੜੀ ਮੁੰਡੇ ਦੋਹਾਂ ਨੂੰ ਦਾਜ ਵਿਚ ਦਿੱਤੇ ਪਲੰਘ ਉਤੇ ਬਿਠਾ ਕੇ ਉਹਨਾਂ ਦੇ ਦੁਪੱਟਿਆਂ ਦੀ ਗੰਢ ਬੰਨ੍ਹ ਦੇਂਦੇ ਹਨ। ਘਰ ਦਾ ਪਰੋਹਤ ਉਸ ਵੇਲੇ ਕੁਝ ਸ਼ਲੋਕ ਪੜ੍ਹਦਾ ਹੈ, ਇਸ ਰਸਮ ਦਾ ਭਾਵ ਇਹ ਹੁੰਦਾ ਹੈ ਕਿ ਇਸ ਨਵੀਂ ਵਿਆਹੀ ਜੋੜੀ ਦਾ ਆਪੋ ਵਿਚ

SikhNet (Spanish)Si hubiera sabido que mi Señor Esposo, era tan joven e inocente, no habría sido tan arrogante. (4)

Open this shabad →

Shabad Sheikh Farid Ji Salok Fareed Jee

ਜੇ ਜਾਣਾ ਲੜੁ ਛਿਜਣਾ; ਪੀਡੀ ਪਾਈਂ ਗੰਢਿ ॥

je jaanaa larr chhijanaa; peeddee paaeen gandt |

Sant Singh KhalsaIf I had known that my robe would come loose, I would have tied a tighter knot.
Manmohan SinghIf I had knows that my skirt would be broken loose, I would have put a fast knot.
Manmohan Singh (Punjabi)ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰਾ ਪੱਲਾ ਛੁਟ ਜਾਣਾ ਹੈ ਤਾਂ ਮੇ ਸਖਤ ਗੰਢ ਮਾਰ ਲੈਂਦਾ।
Fareedkot Teekaਜੇਕਰ ਮੈਂ ਜਾਨਤਾ ਜੋ ਸਰੀਰ ਰੂਪੀ (ਲੜੁ) ਪੱਲਾ (ਛਿਜਣਾ) ਨਸਟ ਹੋ ਜਾਨਾ ਹੈ ਤੌ ਮੈਂ (ਪੀਡੀ) ਖੈਂਚ ਕਰ ਕੇ ਗੰਢ ਪਾਵਤਾ, ਭਾਵ ਸਰੀਰ ਕੋ ਭਜਨ ਮੇਂ ਲਗਾਵਤਾ, ਭਾਵ ਪਤੀ ਹਰੀ ਸਾਥ ਮਿਲਾਪ ਕਰਤਾ॥
Prof. Sahib Singh(ਹੇ ਪਤੀ-ਪ੍ਰਭੂ!) ਜੇ ਮੈਨੂੰ ਸਮਝ ਹੋਵੇ ਕਿ (ਇਸ 'ਪੋਟਲੀ' ਦੇ ਕਾਰਨ ਤੇਰਾ ਫੜਿਆ ਹੋਇਆ) ਪੱਲਾ ਛਿੱਜ ਜਾਂਦਾ ਹੈ (ਭਾਵ, ਤੇਰੇ ਨਾਲੋਂ ਵਿੱਥ ਪੈ ਜਾਂਦੀ ਹੈ) ਤਾਂ ਮੈਂ (ਤੇਰੇ ਪੱਲੇ ਨਾਲ ਹੀ) ਪੱਕੀ ਗੰਢ ਪਾਵਾਂ।

ਪਦ ਅਰਥ ਲੜੁ = ਪੱਲਾ। ਛਿਜਣਾ = ਟੁੱਟ ਜਾਣਾ ਹੈ। ਪੀਡੀ = ਪੱਕੀ।

SikhNet (Spanish)Si hubiera sabido que mi túnica se aflojaría, le hubiera puesto un mejor nudo,

ਤੈ ਜੇਵਡੁ. ਮੈ ਨਾਹਿ ਕੋ; ਸਭੁ ਜਗੁ ਡਿਠਾ ਹੰਢਿ ॥੫॥

tai jevadd. mai naeh ko; sabh jag dditthaa handt |5|

Sant Singh KhalsaI have found none as great as You, Lord; I have looked and searched throughout the world. ||5||
Manmohan SinghAs great as Thou, O Lord, I have found none. I have seen and searched the whole world.
Manmohan Singh (Punjabi)ਤੇਰੇ ਜਿਡਾ ਵੱਡਾ ਹੇ ਪ੍ਰਭੂ! ਮੈਨੂੰ ਕੋਈ ਨਹੀਂ ਲੱਭਾ। ਮੈਂ ਸਾਰਾ ਸੰਸਾਰ ਵੇਖਿਆ ਅਤੇ ਢੁੰਡਿਆ ਹੈ।
Fareedkot Teekaਮੈਨੇ ਸੰਪੂਰਨ ਜਗਤ (ਹੰਡਿ) ਫਿਰਕੇ ਦੇਖ ਲੀਆ ਹੈ, ਮੈਨੂੰ ਤਿਸ ਪਤੀ ਜੈਸਾ ਬਡਾ ਪ੍ਰੀਤਮ ਕੋਈ ਪ੍ਰਤੀਤ ਨਹੀਂ ਹੋਤਾ ਹੈ॥੫॥
Prof. Sahib Singh(ਹੇ ਸਾਂਈਂ!) ਮੈਂ ਸਾਰਾ ਜਗਤ ਫਿਰ ਕੇ ਵੇਖ ਲਿਆ ਹੈ, ਤੇਰੇ ਵਰਗਾ (ਸਾਥੀ) ਮੈਨੂੰ ਹੋਰ ਕੋਈ ਨਹੀਂ ਲੱਭਾ ॥੫॥

ਪਦ ਅਰਥ ਤੈ ਜੇਵਡੁ = ਤੇਰੇ ਜੇਡਾ। ਹੰਢਿ = ਫਿਰ ਕੇ ॥੫॥

SikhNet (Spanish)no he encontrado a nadie tan Grandioso como Tú, Señor, me he cansado de buscar por el mundo. (5)

Open this shabad →

Shabad Sheikh Farid Ji Salok Fareed Jee

ਫਰੀਦਾ. ਜੇ ਤੂ ਅਕਲਿ ਲਤੀਫੁ; ਕਾਲੇ ਲਿਖੁ. ਨ ਲੇਖ ॥

fareedaa. je too akal lateef; kaale likh. na lekh |

Sant Singh KhalsaFareed, if you have a keen understanding, then do not write black marks against anyone else.
Manmohan SinghFarid! If thou have keen understanding, then do not black write against others.
Manmohan Singh (Punjabi)ਫਰੀਦਾ, ਜੇਕਰ ਤੂੰ ਬਰੀਕ ਸਮਝ ਰਖਦਾ ਹੈ, ਤਾਂ ਤੂੰ ਹੋਰਨਾ ਦੇ ਖਿਲਾਫ ਸਿਆਹ ਲਿਖਤਾ ਨਾਂ ਲਿਖ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਜੇਕਰ ਤੂੰ (ਲਤੀਫ) ਚਤਰਾਈ ਵਾ ਪਵਿਤ੍ਰ ਅਕਲ ਵਾਲਾ ਹੈਂ ਤੋ ਕਾਲੇ ਲੇਖੋਂ ਕੋ ਨਹੀਂ ਲਿਖ, ਭਾਵ ਪਾਪੋਂ ਕੋ ਨ ਕਰ॥
Prof. Sahib Singhਹੇ ਫਰੀਦ! ਜੇ ਤੂੰ ਬਰੀਕ ਅਕਲ ਵਾਲਾ (ਸਮਝਦਾਰ) ਹੈਂ, ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪਛਚੋਲ ਨਾ ਕਰ;

ਪਦ ਅਰਥ ਅਕਲਿ ਲਤੀਫੁ = ਲਤਫ਼ਿ ਅਕਲ ਵਾਲਾ, ਬਰੀਕ ਸਮਝ ਵਾਲਾ। ਕਾਲੇ ਲੇਖੁ = ਕਾਲੇ ਕਰਮਾਂ ਦਾ ਲੇਖਾ, ਹੋਰਨਾਂ ਦੇ ਮੰਦੇ ਕਰਮਾਂ ਦਾ ਲੇਖਾ-ਪੜਚੋਲ।

SikhNet (Spanish)Farid, si tienes algún entendimiento entonces no hables mal de nadie,

ਆਪਨੜੇ ਗਿਰੀਵਾਨ ਮਹਿ; ਸਿਰੁ ਨੀਂਵਾਂ ਕਰਿ ਦੇਖੁ ॥੬॥

aapanarre gireevaan meh; sir naneevaan kar dekh |6|

Sant Singh KhalsaLook underneath your own collar instead. ||6||
Manmohan SinghBend thy head and look beneath thine own collar.
Manmohan Singh (Punjabi)ਆਪਦਾ ਸੀਸ ਝੁਕਾ ਅਤੇ ਆਪਣੇ ਗਲਾਵੇ ਹੇਠ ਝਾਤੀ ਮਾਰ।
Fareedkot Teekaਆਪਣੇ ਚਿਤ ਵਾ ਦੇਹ ਰੂਪੀ (ਗਿਰੀਵਾਨ) ਚੋਲੇ ਮੇਂ ਹੰਕਾਰ ਸਿਰ ਕੋ ਨੀਵਾਂ ਕਰ ਕੇ ਵਾ ਅੰਤ੍ਰਮੁਖੀ ਬ੍ਰਿਤੀ ਕਰ ਕੇ ਖੁਦਾਇ ਕੋ ਦੇਖ॥੬॥☬ਏਕ ਸਮੇਂ ਫਰੀਦ ਜੀ ਰਸਤੇ ਮੇਂ ਜਾਤੇ ਹੂਏ ਬੈਠ ਗਏ। ਊਹਾਂ ਕੋਈ ਪੁਰਸ਼ ਖਰਬੂਜੇ ਖਾਇ ਕਰ ਚਲੇ ਗਏ ਥੇ। ਰਸਤੇ ਮੇਂ ਉਨ ਕਾ ਚਾਕੂ ਗਿਰ ਪੜਾ ਤਾਂ ਤੇ ਮੁੜ ਕਰ ਊਹਾਂ ਆਏ। ਫਰੀਦ ਜੀ ਕੋ ਚਾਕੂ ਪੂਛਾ, ਉਨੋਂ ਨੇ ਕਹਾ: ਹਮਨੇ ਦੇਖਾ ਨਹੀਂ। ਤਬ ਉਹ ਦੁਸਟ ਫਰੀਦ ਜੀ ਕੋ ਹਾਥੋਂ ਸੇ ਮਾਰ ਕੂਟ ਕਰ ਕੇ ਚਲੇ ਗਏ। ਤਬ ਤਿਨੋਂ ਕੇ ਪੀਛੇ ਅਪਨੇ ਮਨ ਕੋ ਸਮਝਾਵਤੇ ਹੈਂ:
Prof. Sahib Singhਆਪਣੀ ਬੁੱਕਲ ਵਿਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ) ॥੬॥

ਪਦ ਅਰਥ ਗਿਰੀਵਾਨ = ਬੁੱਕਲ ॥੬॥

SikhNet (Spanish)en su lugar, obsérvate a ti mismo. (6)

Open this shabad →

Shabad Sheikh Farid Ji Salok Fareed Jee

ਫਰੀਦਾ. ਜੋ ਤੈ ਮਾਰਨਿ ਮੁਕੀਆਂ; ਤਿਨੑਾ. ਨ ਮਾਰੇ ਘੁੰਮਿ ॥

fareedaa. jo tai maaran mukeean; tinaa. na maare ghunm |

Sant Singh KhalsaFareed, do not turn around and strike those who strike you with their fists.
Manmohan SinghFarid! To those who beat thee with fists; do not return them beating turning around.
Manmohan Singh (Punjabi)ਫਰੀਦ! ਜਿਹੜੇ ਤੈਨੂੰ ਹੂਰੇ ਮਾਰਦੇ ਹਨ, ਪਰਤ ਕੇ ਤੂੰ ਉਨ੍ਹਾਂ ਨੂੰ ਇੰਜ ਨਾਂ ਮਾਰ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਮਨ! ਜੋ ਤੁਝ ਕੋ ਮੁਕੀਆਂ ਮਾਰਤੇ ਹੈਂ ਤਿਨੋਂ ਕੋ ਤੂੰ (ਘੁਮਿ) ਮੁੜ ਕੇ ਨ ਮਾਰ॥
Prof. Sahib Singhਹੇ ਫਰੀਦ! ਜੋ (ਮਨੁੱਖ) ਤੈਨੂੰ ਮੁੱਕੀਆਂ ਮਾਰਨ (ਭਾਵ, ਕੋਈ ਦੁੱਖ ਦੇਣ) ਉਹਨਾਂ ਨੂੰ ਤੂੰ ਪਰਤ ਕੇ ਨਾ ਮਾਰੀਂ (ਭਾਵ, ਬਦਲਾ ਨਾ ਲਈਂ, ਸਗੋਂ)

ਪਦ ਅਰਥ ਤੈ = ਤੈਨੂੰ। ਤਿਨ੍ਹ੍ਹਾ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਮਾਰੇ = ਮਾਰਿ। ਨ ਮਾਰੇ = ਨਾਹ ਮਾਰ। ਘੁੰਮਿ = ਘੁੰਮ ਕੇ, ਪਰਤ ਕੇ।

SikhNet (Spanish)Farid, no devuelvas golpes a aquel que te golpea con su puño,

ਆਪਨੜੈ ਘਰਿ ਜਾਈਐ; ਪੈਰ ਤਿਨੑਾ ਦੇ ਚੁੰਮਿ ॥੭॥

aapanarrai ghar jaaeeai; pair tinaa de chunm |7|

Sant Singh KhalsaKiss their feet, and return to your own home. ||7||
Manmohan SinghKiss thou their feet and go to thy own house.
Manmohan Singh (Punjabi)ਤੂੰ ਉਨ੍ਹਾਂ ਦੇ ਪੈਰ ਚੁੰਮ ਅਤੇ ਅਤੇ ਆਪਣੇ ਗ੍ਰਹਿ ਨੂੰ ਜਾ।
Fareedkot Teekaਤਾਂ ਤੇ ਤਿਨੋਂ ਕੇ ਪੈਰੋਂ ਕੋ ਚੁੰਮ ਕਰ ਕੇ ਅਪਨੇ ਘਰ ਕੋ ਹੀ ਚਲੇ ਜਾਈਏ; ਵਾ ਜੋ ਵਾਸਨਾ ਤੁਝ ਕੋ ਜਨਮ ਜਨਮਾਂਤ੍ਰੋਂ ਮੇਂ ਮਾਰ ਕਰ ਕੇ ਅਜੇ ਤਕ ਨਹੀਂ ਮੁਕੀਆਂ ਹੈਂ, ਭਾਵ ਨਿਵਿਰਤ ਨਹੀਂ ਹੋਈਆਂ ਹੈਂ। ਤਾਂ ਤੇ ਅਬ (ਮੁੜ) ਅੰਤਰ ਮੁਖ ਹੋ ਕਰ ਤੂੰ ਤਿਨੋਂ ਕੋ ਨਹੀਂ ਮਾਰਤਾ ਹੈਂ, ਭਾਵ ਵਾਸਨਾ ਨੂੰ ਮਾਰ। ਜਿਨੋਂ ਨੇ ਵਾਸਨਾ ਮਾਰੀਆਂ ਹੈਂ ਤਿਨ ਸੰਤੋਂ ਕੇ ਚਰਨੋਂ ਕੋ ਚੁੰਮ ਕਰ ਕੇ ਅਪਨੇ ਸਰੂਪ ਘਰ ਕੋ ਪ੍ਰਾਪਤਿ ਹੋਈਤਾ ਹੈ॥੭॥
Prof. Sahib Singhਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿਚ (ਸ਼ਾਂਤ ਅਵਸਥਾ ਵਿਚ) ਟਿਕੇ ਰਹੀਦਾ ਹੈ ॥੭॥

ਪਦ ਅਰਥ ਆਪਨੜੈ ਘਰਿ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਸ਼ਾਂਤ ਅਵਸਥਾ ਵਿਚ। ਚੁੰਮਿ = ਚੁੰਮ ਕੇ। ਜਾਈਐ = ਅੱਪੜ ਜਾਈਦਾ ਹੈ ॥੭॥

* ਨੋਟ: ਫਰੀਦ ਜੀ ਇਹਨਾਂ ਸਾਰੇ ਸ਼ਲੋਕਾਂ ਵਿਚ ਦੱਸ ਰਹੇ ਹਨ ਕਿ ਜਿਸ ਬੰਦੇ ਉੱਤੇ ਸਾਈਂ ਦੀ ਮਿਹਰ ਹੋਵੇ ਉਹ ਇਹਨਾਂ ਉਪਰ ਲਿਖਿਆਂ ਜੁਗਤੀਆਂ ਨਾਲ ਦੁਨੀਆ ਵਾਲੀ 'ਪੋਟਲੀ' ਸਿਰ ਤੋਂ ਲਾਹ ਦੇਂਦਾ ਹੈ।

SikhNet (Spanish)besa sus pies y retorna a tu casa. (7)

Open this shabad →

Shabad Sheikh Farid Ji Salok Fareed Jee

ਫਰੀਦਾ. ਜਾਂ ਤਉ ਖਟਣ ਵੇਲ; ਤਾਂ ਤੂ ਰਤਾ ਦੁਨੀ ਸਿਉ ॥

fareedaa. jaan tau khattan vel; taan too rataa dunee siau |

Sant Singh KhalsaFareed, when there was time for you to earn good karma, you were in love with the world instead.
Manmohan SinghFarid! When there is time to earn salvation, then thou are in love with the world.
Manmohan Singh (Punjabi)ਫਰੀਦ! ਜਦ ਤੇਰਾ ਖਟਣ ਕਮਾਉਣ ਦਾ ਸਮਾ ਹੈ, ਤਦ ਤੂੰ ਸੰਸਾਰ ਨਾਲ ਪਿਆਰ ਪਾਇਆ ਹੋਇਆ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ ਜਬ ਤੇਰਾ ਖਟਣੇ ਕਾ ਸਮਾਂ ਥਾ, ਭਾਵ ਜਬ ਜਪ, ਤਪ ਆਦੀ ਕਰਨੇ ਕੋ ਸਮਰਥ ਜੋਬਨ ਅਵਸਥਾ ਥੀ ਤਬ ਤੋ ਤੂੰ (ਦੁਨੀ) ਮਾਯਾ ਕੇ ਸਾਥ ਰਤਾ ਹੂਆ ਥਾ॥
Prof. Sahib Singhਹੇ ਫਰੀਦ! ਜਦੋਂ ਤੇਰਾ (ਅਸਲ ਖੱਟੀ) ਖੱਟਣ ਦਾ ਵੇਲਾ ਸੀ ਤਦੋਂ ਤੂੰ ਦੁਨੀਆ (ਦੀ 'ਪੋਟਲੀ') ਨਾਲ ਮਸਤ ਰਿਹਾ।

ਪਦ ਅਰਥ ਤਉ = ਤੇਰਾ। ਖਟਣ ਵੇਲ = ਖੱਟਣ ਦਾ ਵੇਲਾ। ਰਤਾ = ਰੱਤਾ, ਰੰਗਿਆ ਹੋਇਆ, ਮਸਤ। ਸਿਉ = ਨਾਲ।

SikhNet (Spanish)Farid, cuando fue el momento de ganar un buen Karma, estabas enamorado del mundo,

ਮਰਗ ਸਵਾਈ ਨੀਹਿ; ਜਾਂ ਭਰਿਆ ਤਾਂ ਲਦਿਆ ॥੮॥

marag savaaee neehi; jaan bhariaa taan ladiaa |8|

Sant Singh KhalsaNow, death has a strong foothold; when the load is full, it is taken away. ||8||
Manmohan SinghDeath's foundation is strong, when the cup of breaths is filled, then, the soul is loaded oft.
Manmohan Singh (Punjabi)ਮੌਤ ਦੀ ਬੁਨਿਆਦ ਮਜਬੂਤ ਹੈ। ਜਦ ਸੁਆਸਾਂ ਦਾ ਪਿਆਲਾ ਲਬਾਲਬ ਭਰ ਜਾਂਦਾ ਹੈ, ਤਦ ਆਤਮਾ ਲੱਦ ਦਿੱਤੀ ਜਾਂਦੀ ਹੈ।
Fareedkot Teeka(ਮਰਗ) ਮੌਤ ਕੀ (ਨੀਹਿ) ਨੀਵ (ਸਵਾਈ) ਸਭ ਉਮਰ ਮੇਂ ਟਿਕੀ ਹੋਈ ਹੈ ਵਾ ਸਵਾਈ ਹੋਤੀ ਜਾਤੀ ਹੈ, ਭਾਵ ਮਰਨ ਕਾ ਦਿਨ ਨੇੜੇ ਆਉਂਦਾ ਹੈ। ਜਾਂ ਭਰਿਆ ਅਰਥਾਤ ਅੰਤ ਕਾ ਸ੍ਵਾਸ ਪੂਰਨ ਹੂਆ, ਤਬ ਉਸੀ ਸਮੇਂ ਮੇਂ ਇਹ ਜੀਵ ਸੁਭ ਅਸੁਭ ਕਰਮੋਂ ਸਾਥ ਲਦਿਆ ਹੂਆ ਚਲਾ ਜਾਤਾ ਹੈ॥੮॥
Prof. Sahib Singh(ਇਸ ਤਰ੍ਹਾਂ) ਮੌਤ ਦੀ ਨੀਂਹ ਪੱਕੀ ਹੁੰਦੀ ਗਈ, (ਭਾਵ, ਮੌਤ ਦਾ ਸਮਾਂ ਨੇੜੇ ਆਉਂਦਾ ਗਿਆ) ਜਦੋਂ ਸਾਰੇ ਸੁਆਸ ਪੂਰੇ ਹੋ ਗਏ, ਤਾਂ ਇਥੋਂ ਕੂਚ ਕਰਨਾ ਪਿਆ ॥੮॥

ਪਦ ਅਰਥ ਮਾਰਗ = ਮੌਤ। ਸਵਾਈ = ਵਧਦੀ ਗਈ, ਪੱਕੀ ਹੁੰਦੀ ਗਈ। ਜਾਂ = ਜਦੋਂ। ਭਰਿਆ = (ਪਾਈ) ਭਰੀ ਗਈ, ਸੁਆਸ ਪੂਰੇ ਹੋ ਗਏ। ਨ੍ਹ੍ਹੀਹਿ = (ਅੱਖਰ 'ਨ' ਦੇ ਨਾਲ ਅੱਧਾ 'ਹ' ਹੈ), ਨੀਂਹ ॥੮॥

SikhNet (Spanish)ahora la muerte te ha alcanzado, cuando la carga está completa se la llevan. (8)

Open this shabad →

Shabad Sheikh Farid Ji Salok Fareed Jee

ਦੇਖੁ ਫਰੀਦਾ. ਜੁ ਥੀਆ; ਦਾੜੀ ਹੋਈ ਭੂਰ ॥

dekh fareedaa. ju theea; daarree hoee bhoor |

Sant Singh KhalsaSee, Fareed, what has happened: your beard has become grey.
Manmohan SinghSee O Farid! What has happened? Thy beard had grown grey.
Manmohan Singh (Punjabi)ਵੇਖ, ਹੇ ਫਰੀਦ! ਕੀ ਹੋ ਗਿਆ ਹੈ। ਤੇਰੀ ਦਾੜੀ ਚਿੱਟੀ ਥੀ ਗਈ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਜੀਵ! ਦੇਖ ਜੋ ਕਿਆ ਹੂਆ ਕਿ ਦਾਹੜੀ ਭੀ ਭੂਰੀ ਹੋ ਗਈ ਹੈ, ਭਾਵ ਯੇਹ ਅਬ ਤੁਝ ਕੋ ਬ੍ਰਿਧ ਅਵਸਥਾ ਪ੍ਰਾਪਤਿ ਭਈ ਹੈ॥
Prof. Sahib Singhਹੇ ਫਰੀਦ! ਵੇਖ ਜੋ ਕੁਝ (ਹੁਣ ਤਕ) ਹੋ ਚੁਕਿਆ ਹੈ (ਉਹ ਇਹ ਹੈ ਕਿ) ਦਾੜ੍ਹੀ ਚਿੱਟੀ ਹੋ ਗਈ ਹੈ,

ਪਦ ਅਰਥ ਥੀਆ = ਹੋ ਗਿਆ ਹੈ। ਜੁ = ਜੋ ਕੁਝ। ਭੂਰ = ਚਿੱਟੀ।

SikhNet (Spanish)Mira, dice Farid, lo que ha pasado, tu barba se ha puesto gris,

ਅਗਹੁ. ਨੇੜਾ ਆਇਆ; ਪਿਛਾ ਰਹਿਆ ਦੂਰਿ ॥੯॥

agahu. nerraa aaeaa; pichhaa rahiaa door |9|

Sant Singh KhalsaThat which is coming is near, and the past is left far behind. ||9||
Manmohan SinghTherefore, the future is near and the past is left far behind.
Manmohan Singh (Punjabi)ਇਸ ਲਈ ਭਵਿੱਖਤ ਲਾਗੇ ਹੀ ਆ ਗਿਆ ਹੈ ਅਤੇ ਭੁਤਕਾਲ ਬਹੁਤ ਦੁਰੇਡੇ ਰਹਿ ਗਿਆ ਹੈ।
Fareedkot Teekaਤਾਂ ਤੇ ਅਬ ਆਗੇ ਮਰਨੇ ਕਾ ਦਿਨ ਨਿਕਟ ਆਇ ਗਇਆ ਹੈ ਔਰ ਜਨਮ ਕਾ ਦਿਨ ਪੀਛੇ ਦੂਰ ਰਹਿ ਗਇਆ ਹੈ॥੯॥
Prof. Sahib Singhਮੌਤ ਵਾਲੇ ਪਾਸਿਓਂ ਸਮਾਂ ਨੇੜੇ ਆ ਰਿਹਾ ਹੈ, ਤੇ ਪਿਛਲਾ ਪਾਸਾ (ਜਦੋਂ ਜੰਮਿਆਂ ਸੈਂ) ਦੂਰ (ਪਿਛਾਂਹ) ਰਹਿ ਗਿਆ ਹੈ, (ਸੋ ਹੁਣ ਅੰਞਾਣਾਂ ਵਾਲੇ ਕੰਮ ਨਾਹ ਕਰ, ਤੇ ਅਗਾਂਹ ਦੀ ਤਿਆਰੀ ਲਈ ਕਮਾਈ ਕਰ) ॥੯॥

ਪਦ ਅਰਥ ਅਗਹੁ = ਅਗਲੇ ਪਾਸਿਓਂ। ਪਿਛਾ = ਪਿਛਲਾ ਪਾਸਾ, ਜਦੋਂ ਜੰਮਿਆ ਸੈਂ ॥੯॥

SikhNet (Spanish)lo que viene ya está cerca y el pasado ya está muy lejos. (9)

Open this shabad →

Shabad Sheikh Farid Ji Salok Fareed Jee

ਦੇਖੁ ਫਰੀਦਾ. ਜਿ ਥੀਆ; ਸਕਰ ਹੋਈ ਵਿਸੁ ॥

dekh fareedaa. ji theea; sakar hoee vis |

Sant Singh KhalsaSee, Fareed, what has happened: sugar has become poison.
Manmohan SinghSee O Farid! What has happened? The sugar has become poison.
Manmohan Singh (Punjabi)ਵੇਖ, ਹੇ ਫਰੀਦ! ਕੀ ਹੋ ਗਿਆ ਹੈ, ਖੰਡ ਜ਼ਹਿਰ ਬਣ ਗਈ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਜੋ ਹੂਆ ਹੈ, ਸੋ ਦੇਖ ਜੁਬਾ ਅਵਸਥਾ ਮੇਂ ਸੁਖ ਰੂਪ ਭੋਗੋਂ ਕੀ ਪੰਕਤੀ ਜੋ ਸ਼ਕਰ ਵਤ, ਭਾਵ ਮੀਠੀ ਲਾਗਤੀ ਥੀ, ਸੋ ਅਬ ਜ਼ੈਹਰ ਵਤ, ਭਾਵ ਦੁਖ ਰੂਪ ਪ੍ਰਤੀਤ ਹੋਤੀ ਹੈ॥
Prof. Sahib Singhਹੇ ਫਰੀਦ! ਵੇਖ, (ਹੁਣ ਤਕ) ਜੋ ਹੋਇਆ ਹੈ (ਉਹ ਇਹ ਹੈ ਕਿ 'ਦਾੜ੍ਹੀ ਭੂਰ' ਹੋ ਜਾਣ ਕਰਕੇ) ਦੁਨੀਆ ਦੇ ਮਿੱਠੇ ਪਦਾਰਥ (ਭੀ) ਦੁਖਦਾਈ ਲੱਗਦੇ ਹਨ (ਕਿਉਂਕਿ ਹੁਣ ਸਰੀਰਕ ਇੰਦ੍ਰੇ ਕਮਜ਼ੋਰ ਪੈ ਜਾਣ ਕਰਕੇ ਉਨ੍ਹਾਂ ਭੋਗਾਂ ਨੂੰ ਚੰਗੀ ਤਰ੍ਹਾਂ ਭੋਗ ਨਹੀਂ ਸਕਦੇ)।

ਪਦ ਅਰਥ ਜਿ ਥੀਆ = ਜੋ ਕੁਝ ਹੋਇਆ ਹੈ। ਸਕਰ = ਮਿੱਠੇ ਪਦਾਰਥ। ਵਿਸੁ = ਜ਼ਹਿਰ, ਦੁਖਦਾਈ।

SikhNet (Spanish)Mira dice Farid, lo que ha sucedido, el azúcar se ha vuelto veneno,

ਸਾਂਈ ਬਾਝਹੁ ਆਪਣੇ; ਵੇਦਣ ਕਹੀਐ ਕਿਸੁ ॥੧੦॥

saanee baajhahu aapane; vedan kaheeai kis |10|

Sant Singh KhalsaWithout my Lord, who can I tell of my sorrow? ||10||
Manmohan SinghWithout my Lord, to whom should I tell my sorrow?
Manmohan Singh (Punjabi)ਆਪਣੇ ਸੁਆਮੀ ਦੇ ਬਗੈਰ, ਮੈਂ ਆਪਣਾ ਗਮ ਕੀਹਨੂੰ ਦਸਾਂ?
Fareedkot Teekaਤਾਂ ਤੇ ਅਬ ਅਪਨੇ (ਸਾਂਈ) ਪਰਮੇਸ੍ਵਰ ਤੇ ਬਿਨਾਂ ਔ ਕਿਸ ਪਾਸ ਅਪਣੀ (ਬੇਦਨ) ਪੀੜਾ ਉਚਾਰਨ ਕਰੀਏ॥੧੦॥
Prof. Sahib Singhਇਹ ਦੁੱਖੜਾ ਆਪਣੇ ਸਾਈਂ ਬਾਝੋਂ ਹੋਰ ਕਿਸ ਨੂੰ ਆਖੀਏ? (ਭਾਵ, ਪ੍ਰਭੂ ਦੇ ਨਿਯਮਾਂ ਅਨੁਸਾਰ ਹੋ ਰਹੀ ਇਸ ਤਬਦੀਲੀ ਵਿਚ ਕੋਈ ਰੋਕ ਨਹੀਂ ਪਾ ਸਕਦਾ) ॥੧੦॥

ਪਦ ਅਰਥ ਵੇਦਣ = ਪੀੜ, ਦੁੱਖੜਾ ॥੧੦॥

SikhNet (Spanish)sin el Señor ¿quién podría describir mi tristeza? (10)

Open this shabad →

Shabad Sheikh Farid Ji Salok Fareed Jee

ਫਰੀਦਾ. ਅਖੀ ਦੇਖਿ ਪਤੀਣੀਆਂ; ਸੁਣਿ ਸੁਣਿ ਰੀਣੇ ਕੰਨ ॥

fareedaa. akhee dekh pateeneean; sun sun reene kan |

Sant Singh KhalsaFareed, my eyes have become weak, and my ears have become hard of hearing.
Manmohan SinghSeeing my eyes have become week and hearing, and haring mine ears have become deaf.
Manmohan Singh (Punjabi)ਵੇਖਣ ਦੁਆਰਾ ਮੇਰੇ ਨੈਣ ਕਮਜੋਰ ਹੋ ਗਏ ਹਨ ਅਤੇ ਸੁਣਨ ਸੁਣਨ ਦੁਆਰਾ ਮੇਰੇ ਕੰਨ ਬੋਲੇ ਥੀ ਗਏ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਅੱਖੀਆਂ ਤੋ ਰੂਪ ਕੋ ਦੇਖ ਦੇਖ (ਪਤੀਣੀਆਂ) ਪਤਲੀਆਂ ਹੋਇ ਗਈਆਂ ਹੈਂ, ਭਾਵ ਦ੍ਰਿਸਟੀ ਸੇ ਰਹਿਤ ਹੂਈ ਹੈਂ ਔਰ ਬਾਤੋਂ ਕੋ ਸੁਨ ਕੇ ਕੰਨ (ਰੀਣੇ) ਖਾਲੀ ਹੋਇ ਗਏ ਹੈਂ ਅਰਥਾਤ ਬੋਲੇ ਹੋ ਗਏ ਹੈਂ॥
Prof. Sahib Singhਹੇ ਫਰੀਦ! ('ਸੱਕਰ' ਦੇ 'ਵਿਸੁ' ਹੋ ਜਾਣ ਦਾ ਕਾਰਨ ਇਹ ਹੈ ਕਿ) ਅੱਖਾਂ (ਜਗਤ ਦੇ ਰੰਗ-ਤਮਾਸ਼ੇ) ਵੇਖ ਕੇ (ਹੁਣ) ਕਮਜ਼ੋਰ ਹੋ ਗਈਆਂ ਹਨ (ਜਗਤ ਦੇ ਰੰਗ-ਤਮਾਸ਼ੇ ਤਾਂ ਉਸੇ ਤਰ੍ਹਾਂ ਮੌਜੂਦ ਹਨ, ਪਰ ਅੱਖਾਂ ਵਿਚ ਹੁਣ ਵੇਖਣ ਦੀ ਸੱਤਿਆ ਨਹੀਂ ਰਹੀ), ਕੰਨ (ਦੁਨੀਆ ਦੇ ਰਾਗ-ਰੰਗ) ਸੁਣ ਸੁਣ ਕੇ (ਹੁਣ) ਬੋਲੇ ਹੋ ਗਏ ਹਨ।

ਪਦ ਅਰਥ ਪਤੀਣੀਆਂ = ਪਤਲੀਆਂ ਪੈ ਗਈਆਂ ਹਨ, ਹੇਠਾਂ ਲਹਿ ਗਈਆਂ ਹਨ। ਰੀਣੇ = ਖ਼ਾਲੀ, ਬੋਲੇ।

SikhNet (Spanish)Farid, mi ojos se han debilitado, y mis oídos casi no me ayudan a escuchar,

ਸਾਖ ਪਕੰਦੀ ਆਈਆ; ਹੋਰ ਕਰੇਂਦੀ ਵੰਨ ॥੧੧॥

saakh pakandee aaeea; hor karendee van |11|

Sant Singh KhalsaThe body's crop has become ripe and turned color. ||11||
Manmohan SinghThe crop of the body has become ripe and has assumed another colour.
Manmohan Singh (Punjabi)ਦੇਹ ਦੀ ਖੇਤੀ ਪਕ ਗਈ ਹੈ ਅਤੇ ਇਸ ਨੇ ਹੋਰ ਹੀ ਰੰਗ ਧਾਰਨ ਕਰ ਲਿਆ ਹੈ।
Fareedkot Teekaਪੁਨਾ ਦੇਹ ਰੂਪੀ (ਸਾਖ) ਖੇਤੀ ਪਕਦੀ ਆਵਤੀ ਹੈ, ਕਿਉਂ ਕਿ ਔਰ ਹੀ (ਵੰਨ) ਰੰਗ ਕਰ ਆਈ ਹੈ, ਭਾਵ ਯੇਹ ਬ੍ਰਿਧ ਅਵਸਥਾ ਮੇਂ ਸਰੀਰ ਕੁਬਾ ਹੋ ਗਿਆ ਔਰ ਕੇਸ ਸ੍ਵੇਤ ਹੋ ਜਾਤੇ ਭਏ॥੧੧॥
Prof. Sahib Singh(ਨਿਰਾ ਅੱਖਾਂ ਤੇ ਕੰਨ ਹੀ ਨਹੀਂ, ਸਾਰਾ) ਸਰੀਰ ਹੀ ਬਿਰਧ ਹੋ ਗਿਆ ਹੈ, ਇਸ ਨੇ ਹੋਰ ਹੀ ਰੰਗ ਵਟਾ ਲਿਆ ਹੈ (ਹੁਣ ਭੋਗ ਭੋਗਣ ਜੋਗਾ ਨਹੀਂ ਰਿਹਾ, ਤੇ ਇਸ ਹਹੁਕੇ ਦਾ ਕੋਈ ਇਲਾਜ ਨਹੀਂ ਹੈ) ॥੧੧॥

ਪਦ ਅਰਥ ਸਾਖ = ਟਹਿਣੀ, ਸਰੀਰ। ਪਕੰਦੀ ਆਈਆ = ਪੱਕ ਗਈ ਹੈ। ਵੰਨ = ਰੰਗ ॥੧੧॥

SikhNet (Spanish)la cosecha del cuerpo está madura y ha ganado color. (11)

Open this shabad →

Shabad Sheikh Farid Ji Salok Fareed Jee

ਫਰੀਦਾ. ਕਾਲੀਂ ਜਿਨੀ, ਨ ਰਾਵਿਆ; ਧਉਲੀ ਰਾਵੈ ਕੋਇ ॥

fareedaa. kaalanee jinee, na raaviaa; dhaulee raavai koe |

Sant Singh KhalsaFareed, those who did not enjoy their Spouse when their hair was black - hardly any of them enjoy Him when their hair turns grey.
Manmohan SinghFarid! They, who enjoy not their spouse, when their hair are black; never enjoy Him, when their hair are grey.
Manmohan Singh (Punjabi)ਫਰੀਦ! ਜਿਹੜੀਆਂਕਾਲੇ ਵਾਲ ਹੁੰਦੇ ਹੋਏ ਆਪਣੇ ਕੰਤ ਨੂੰ ਨਹੀਂ ਮਾਣਦੀਆਂ, ਉਨ੍ਹਾਂ ਵਿਚੋਂ ਕੋਈ ਵਿਰਲੀ ਹੀ, ਜਦ ਉਸ ਦੇ ਵਾਲ ਚਿੱਟੇ ਹੋਣ, ਉਸ ਨੂੰ ਮਾਣਦੀ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਜਿਨੋਂ ਨੇ ਕਾਲੇ ਕੇਸੋਂ ਕੇ ਸਮੇਂ, ਭਾਵ ਜੋਬਨ ਅਵਸਥਾ ਮੇਂ ਵਾਹਿਗੁਰੂ ਕੋ ਨਹੀਂ ਰਾਵਿਆ ਹੈ ਅਰਥਾਤ ਜਪ ਕਰ ਅਭੇਦ ਨਹੀਂ ਹੋਏ ਹੈਂ, ਸੋ ਪੁਰਸ਼ (ਧਉਲੀ) ਸੁਫੈਦ ਕੇਸੋਂ ਸਮੇਂ (ਕੋਇ) ਕੌਣ ਰਵਤਾ, ਭਾਵ ਜਪਤਾ ਹੈ॥
Prof. Sahib Singhਹੇ ਫਰੀਦ! ਕਾਲੇ ਕੇਸਾਂ ਦੇ ਹੁੰਦਿਆਂ ਜਿਨ੍ਹਾਂ ਨੇ ਪਤੀ-ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਧਉਲੇ ਆਇਆਂ (ਭਾਵ, ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ।

ਪਦ ਅਰਥ ਕਾਲੀ = ਜਦੋਂ ਕੇਸ ਕਾਲੇ ਸਨ, ਕਾਲੇ ਕੇਸਾਂ ਦੇ ਹੁੰਦਿਆਂ। ਰਾਵਿਆ = ਮਾਣਿਆ। ਧਉਲੀ = ਧਉਲੇ ਆਇਆਂ। ਕੋਇ = ਕੋਈ ਵਿਰਲਾ।

SikhNet (Spanish)Farid, quienes no disfrutaron de su Esposo cuando su cabello estaba negro,

ਕਰਿ ਸਾਂਈ ਸਿਉ ਪਿਰਹੜੀ; ਰੰਗੁ ਨਵੇਲਾ ਹੋਇ ॥੧੨॥

kar saanee siau piraharree; rang navelaa hoe |12|

Sant Singh KhalsaSo be in love with the Lord, so that your color may ever be new. ||12||
Manmohan SinghLove thy Lord, that thou may have fresh colour.
Manmohan Singh (Punjabi)ਤੂੰ ਆਪਣੇ ਸੁਆਮੀ ਨਾਲ ਪਿਆਰ ਕਰ, ਤਾਂ ਜੋ ਤੈਨੂੰ ਨਵਾ ਰੰਗ ਚੜ੍ਹ ਜਾਵੇ।
Fareedkot Teekaਤਾਂ ਤੇ ਹੇ ਭਾਈ! ਸਰਬ ਕੇ (ਸਾਂਈ) ਪਰਮੇਸ੍ਵਰ ਸਾਥ (ਪਿਰਹੜੀ) ਪ੍ਰੀਤੀ ਕਰ, ਜਿਸ ਪ੍ਰੀਤੀ ਕੇ ਕਰਨੇ ਸੇ ਤੁਝ ਕੋ (ਨਵੇਲਾ) ਨਵੀਨ ਰੰਗ ਅਨੰਦ ਪ੍ਰਾਪਤਿ ਹੋਵੇ॥੧੨॥
Prof. Sahib Singh(ਹੇ ਫਰੀਦ!) ਤੂੰ ਸਾਂਈਂ ਪ੍ਰਭੂ ਨਾਲ ਪਿਆਰ ਕਰ, (ਇਹ) ਪਿਆਰ (ਨਿੱਤ) ਨਵਾਂ ਰਹੇਗਾ (ਦੁਨੀਆ ਦੀ 'ਪੋਟਲੀ' ਵਾਲਾ ਪਿਆਰ ਤਾਂ ਸਰੀਰ-'ਸਾਖ' ਪੱਕਣ ਤੇ ਟੁੱਟ ਜਾਇਗਾ) ॥੧੨॥

ਪਦ ਅਰਥ ਪਿਰਹੜੀ = ਪਿਆਰ। ਨਵੇਲਾ = ਨਵਾਂ। ਰੰਗ = ਪਿਆਰ ॥੧੨॥

* ਨੋਟ: ਇਸ ਸ਼ਲੋਕ ਦੇ ਪਰਥਾਇ ਅਗਲੇ ਸ਼ਲੋਕ ਵਿਚ ਗੁਰੂ ਅਮਰਦਾਸ ਜੀ ਫ਼ੁਰਮਾਂਦੇ ਹਨ ਕਿ ਜਿਸ ਭਾਗਾਂ ਵਾਲੇ ਉਤੇ ਸਾਂਈਂ ਮਿਹਰ ਕਰੇ, ਉਸ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਮਰ ਭਾਵੇਂ ਜੁਆਨੀ ਦੀ ਹੋਵੇ ਭਾਵੇਂ ਬੁਢੇਪੇ ਦੀ।

SikhNet (Spanish)es muy difícil que Lo disfruten con su cabello gris, déjate sentir el Amor del Señor, para que tu color sea siempre nuevo. (12)

Open this shabad →

Shabad Guru Amardas Ji Salok Fareed Jee

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਫਰੀਦਾ. ਕਾਲੀ ਧਉਲੀ ਸਾਹਿਬੁ ਸਦਾ ਹੈ; ਜੇ ਕੋ ਚਿਤਿ ਕਰੇ ॥

fareedaa. kaalee dhaulee saahib sadaa hai; je ko chit kare |

Sant Singh KhalsaFareed, whether one's hair is black or grey, our Lord and Master is always here if one remembers Him.
Manmohan SinghFarid! Whether one's hair is black or grey, the Lord is ever there, if anyone remembers Him.
Manmohan Singh (Punjabi)ਫਰੀਦ! ਭਾਵੇਂ ਇਸਤਰੀ ਦੇ ਵਾਲ ਕਾਲੇ ਹੋਣ ਜਾਂ ਚਿੱਟੇ, ਪ੍ਰਭੂ ਹਮੇਸ਼ਾਂ ਹਾਜਰ ਨਾਜਰ ਹੈ, ਜੇਕਰ ਕੋਈ ਜਣਾ ਉਸ ਨੂੰ ਚੇਤੇ ਕਰੇ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬ੍ਰਿਧ ਪੁਰਸ਼ੋਂ ਕੇ ਚਿਤ ਮੇਂ ਵਾਹਿਗੁਰੂ ਕਾ ਭਰੋਸਾ ਦੇਤੇ ਹੋਏ ਫਰੀਦ ਜੀ ਦ੍ਵਾਰਾ ਉਚਾਰਨ ਕਰਤੇ ਹੈਂ:(ਕਾਲੀ ਧਉਲੀ) ਜੁਬਾ ਔ ਬ੍ਰਿਧਤਾ ਮੇਂ ਸਾਹਿਬ ਸਦਾ ਹੀ ਮਿਲਤਾ ਹੈ ਜੇਕਰ ਕੋਈ ਤਿਸ ਕੋ ਚਿਤ ਕਰੇ, ਭਾਵ ਤਿਸ ਕਾ ਪ੍ਰੇਮ ਕਰ ਸਿਮਰਨ ਕਰੇ। ਪਰੰਤੂ ਸੋ ਸਿਮਰਨ ਪ੍ਰੇਮ ਸੇ ਬਿਨਾਂ ਨਹੀਂ ਹੁੰਦਾ॥
Prof. Sahib Singhਹੇ ਫਰੀਦ! ਜੇ ਕੋਈ ਬੰਦਾ ਬੰਦਗੀ ਕਰੇ, ਤਾਂ ਜੁਆਨੀ ਵਿਚ ਭੀ ਤੇ ਬੁਢੇਪੇ ਵਿਚ ਭੀ ਮਾਲਿਕ (ਮਿਲ ਸਕਦਾ) ਹੈ।

ਪਦ ਅਰਥ ਚਿਤਿ = ਚਿੱਤ ਵਿਚ। ਚਿਤਿ ਕਰੇ = ਚਿੱਤ ਵਿਚ ਟਿਕਾਏ, ਬੰਦਗੀ ਕਰੇ।

SikhNet (Spanish)Farid, cabello negro o gris, nuestro Señor y Maestro está siempre aquí si uno medita en Él.

ਆਪਣਾ ਲਾਇਆ ਪਿਰਮੁ. ਨ ਲਗਈ; ਜੇ ਲੋਚੈ ਸਭੁ ਕੋਇ ॥

aapanaa laaeaa piram. na lagee; je lochai sabh koe |

Sant Singh KhalsaThis loving devotion to the Lord does not come by one's own efforts, even though all may long for it.
Manmohan SinghBy one's embracing, the love for the Lord is embraced not, even though, all may long for it.
Manmohan Singh (Punjabi)ਜੀਵ ਦੇ ਆਜਣੇ ਪਾਉਣ ਨਾਲ, ਪ੍ਰਭੂ ਦੇ ਨਾਲ ਪਿਆਰ ਨਹੀਂ ਪੈਦਾ ਭਾਵੇਂ ਸਾਰੇ ਹੀ ਇਸ ਲਈ ਤਰਸਦੇ ਹੋਣ।
Fareedkot Teekaਜੇਕਰ ਸਭ ਕੋਈ ਪ੍ਰੇਮ ਲਗਾਵਣੇ ਕੋ (ਲੋਚੈ) ਚਾਹੈ ਤਾਂ ਵੀ ਤਿਸ ਮੇਂ ਅਪਨਾ ਲਾਇਆ ਹੂਆ ਪ੍ਰੇਮ ਨਹੀਂ ਲਾਗਤਾ ਹੈ॥
Prof. Sahib Singhਪਰ ਬੇਸ਼ਕ ਕੋਈ ਤਾਂਘ ਕਰ ਕੇ ਵੇਖ ਲਏ, 'ਇਹ ਪਿਆਰ' ਆਪਣਾ ਲਾਇਆ ਨਹੀਂ ਲੱਗ ਸਕਦਾ।

ਪਦ ਅਰਥ ਪਿਰਮੁ = ਪਿਆਰ। ਸਭ ਕੋਇ = ਹਰੇਕ ਜੀਵ।

SikhNet (Spanish)Esta Amorosa Devoción no le viene a uno por su propio esfuerzo, aunque todos lo añoren,

ਏਹੁ ਪਿਰਮੁ ਪਿਆਲਾ ਖਸਮ ਕਾ; ਜੈ ਭਾਵੈ ਤੈ ਦੇਇ ॥੧੩॥

ehu piram piaalaa khasam kaa; jai bhaavai tai dee |13|

Sant Singh KhalsaThis cup of loving devotion belongs to our Lord and Master; He gives it to whomever He likes. ||13||
Manmohan SinghThis cup of love belongs to the Lord. He given it to him whom He likes.
Manmohan Singh (Punjabi)ਇਹ ਪ੍ਰੇਮ ਦਾ ਕਟੋਰਾ ਸੁਆਮੀ ਦੀ ਮਲਕੀਅਤ ਹੈ। ਜਿਸ ਨੂੰ ਉਹ ਚਾਹੁੰਦਾ ਹੈ, ਉਸ ਨੂੰ ਹੀ ਉਹ ਦਿੰਦਾ ਹੈ।
Fareedkot Teekaਪਰੰਤੂ ਇਹ ਪ੍ਰੇਮ ਕਾ ਪਿਆਲਾ ਤਿਸ ਮਾਲਕ ਵਾਹਿਗੁਰੂ ਕਾ ਹੈ, ਸੋ ਜਿਸ ਕੋ ਭਾਵੈ ਤਿਸ ਕੋ ਦੇਤਾ ਹੈ, ਭਾਵ ਯੇਹ ਪ੍ਰੇਮ ਭੀ ਤਿਸ ਹਰੀ ਕਾ ਦੀਆ ਹੂਆ ਮਿਲਤਾ ਹੈ॥੧੩॥☬ਏਕ ਵੇਸਵਾ ਕੋ ਤਿਸ ਕੀ ਦਾਸੀ ਨੇ ਕਜਲ ਕੀ ਸਲਾਈ ਦਈ, ਤਬ ਓਹ ਪਾਵਨੇ ਸੇ ਨੇਤ੍ਰੋਂ ਮੇਂ ਰੜਕਿਆ। ਤਿਸ ਕਰ ਕੇ ਉਹ ਕੋਪਵਾਨ ਹੋ ਕਰ ਗੋਲੀ ਕੋ ਮਾਰਤੀ ਭਈ। ਕੋਈ ਦਿਨ ਪੀਛੇ ਉਹ ਵੇਸਵਾ ਮ੍ਰਿਤ ਭਈ ਤੇ ਤਿਸ ਕੀ ਲੋਥ ਕੋ ਬਿਜੂ ਆਦਿ ਜਾਨਵਰੋਂ ਨੇ ਕਬਰ ਸੇ ਬਾਹਿਰ ਕੀਆ ਔਰ ਪੰਛੀ ਤਿਸ ਕੇ ਕਰੰਗ ਪਰ ਬੈਠਤੇ ਹੈਂ। ਸ੍ਰੀ ਫਰੀਦ ਜੀ ਤਿਸ ਕੀ ਐਸੀ ਦਸਾ ਦੇਖ ਕਰ ਕੇ ਉਚਾਰਨ ਕਰਤੇ ਹੈਂ:
Prof. Sahib Singhਇਹ ਪਿਆਰ-ਰੂਪ ਪਿਆਲਾ ਤਾਂ ਮਾਲਿਕ ਦਾ (ਆਪਣਾ) ਹੈ, ਜਿਸ ਨੂੰ ਉਸ ਦੀ ਮਰਜ਼ੀ ਹੁੰਦੀ ਹੈ ਦੇਂਦਾ ਹੈ ॥੧੩॥

ਪਦ ਅਰਥ ਜੈ = ਜਿਸ ਨੂੰ। ਤੈ = ਤਿਸ ਨੂੰ ॥੧੩॥

* ਨੋਟ: ਇਹ ਸ਼ਲੋਕ ਉਪਰਲੇ ਹੀ ਸ਼ਲੋਕ ਦੀ ਵਿਆਖਿਆ ਹੈ। ਬੁਢੇਪੇ ਵਿਚ ਕਿਉਂ ਪ੍ਰਭੂ ਨੂੰ ਮਿਲਣਾ ਔਖਾ ਹੋ ਜਾਂਦਾ ਹੈ? ਇਸ ਲਈ ਕਿ ਜਵਾਨੀ ਵਿਚ ਮਾਇਕ ਆਦਤਾਂ ਪੱਕ ਜਾਣ ਕਰਕੇ ਬੁਢੇਪੇ ਵਿਚ 'ਬੰਦਗੀ' ਵਲ ਪਰਤਣਾ ਔਖਾ ਹੁੰਦਾ ਹੈ। ਪਰ ਜੁਆਨੀ ਹੋਵੇ ਚਾਹੇ ਬੁਢੇਪਾ, 'ਬੰਦਗੀ' ਸਦਾ ਹੈ ਹੀ ਪ੍ਰਭੂ ਦੀ 'ਬਖ਼ਸ਼ਸ਼'।

SikhNet (Spanish)la copa de la Devoción Amorosa pertenece a nuestro Señor y Maestro y Él se la da a quien Él Mismo escoge. (13)

Open this shabad →

Shabad Sheikh Farid Ji Salok Fareed Jee

ਫਰੀਦਾ. ਜਿਨੑ ਲੋਇਣ, ਜਗੁ ਮੋਹਿਆ; ਸੇ ਲੋਇਣ ਮੈ ਡਿਠੁ ॥

fareedaa. jina loein, jag mohiaa; se loein mai dditth |

Sant Singh KhalsaFareed, those eyes which have enticed the world - I have seen those eyes.
Manmohan SinghFarid! The eyes, which charmed the world; those eyes I have seen.
Manmohan Singh (Punjabi)ਫਰੀਦ! ਜਿਨ੍ਹਾਂ ਅੱਖਾਂ ਨੇ ਦੁਨੀਆਂ ਨੂੰ ਫਰੇਫਤਾ ਕਰ ਲਿਆ ਸੀ, ਉਹ ਅੱਖਾਂ ਮੈਂ ਵੇਖੀਆਂ ਹਨ।
Fareedkot Teekaਜਿਨੋਂ ਨੇਤ੍ਰੋਂ ਨੇ ਜਗਤ ਕੇ ਜੀਵੋਂ ਕੋ ਮੋਹਿ ਲੀਆ ਥਾ, ਸੋ ਨੇਤ੍ਰ ਆਜ ਮੈਂਨੇ ਐਸੇ ਹੂਏ ਦੇਖੇ ਹੈਂ॥
Prof. Sahib Singhਹੇ ਫਰੀਦ! (ਇਸ ਦਿੱਸਦੀ ਗੁਲਜ਼ਾਰ, ਪਰ ਅਸਲ ਵਿਚ, 'ਗੁਝੀ ਭਾਹਿ' ਵਿਚ ਮਸਤ ਜੀਵ ਨੂੰ ਕੁਝ ਸੁੱਝਦਾ-ਬੁੱਝਦਾ ਨਹੀਂ। ਪਿਆ ਮਾਣ ਕਰਦਾ ਹੈ। ਪਰ ਮਾਣ ਕਾਹਦਾ?) ਜਿਹੜੀਆਂ (ਸੋਹਣੀਆਂ) ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ, ਉਹ ਅੱਖਾਂ ਮੈਂ ਭੀ ਵੇਖੀਆਂ,

ਪਦ ਅਰਥ ਲੋਇਣ = ਅੱਖਾਂ।

SikhNet (Spanish)Farid, esos ojos que han cautivado al mundo entero los he visto,

ਕਜਲ ਰੇਖ. ਨ ਸਹਦਿਆ; ਸੇ ਪੰਖੀ ਸੂਇ, ਬਹਿਠੁ ॥੧੪॥

kajal rekh. na sahadiaa; se pankhee sooe, bahitth |14|

Sant Singh KhalsaOnce, they could not endure even a bit of mascara; now, the birds hatch their young in them! ||14||
Manmohan SinghThey could endure not the streak of collyrium, but now the birds have hatched their young in them.
Manmohan Singh (Punjabi)ਉਹ ਸੂਰਮੇ ਦੀ ਲਕੀਰ ਤਾਂ ਸਹਾਰ ਨਹੀਂ ਸਨ ਸਕਦੀਆਂ, ਪ੍ਰੰਤੂ ਹੁਣ ਉਨ੍ਹਾਂ ਵਿੱਚ ਪਰਿੰਦਿਆਂ ਨੇ ਬੱਚੇ ਦਿਤੇ ਹੋਏ ਹਨ।
Fareedkot Teekaਕਿਉਂ ਕਿ ਜੇਹੜੇ ਕਜਲ ਕੀ ਮੋਟੀ ਰੇਖ ਕੋ ਨਹੀਂ ਸਹਾਰਤੇ ਥੇ, ਸੋ ਤਿਨੋਂ ਮੇਂ ਅਜ ਪੰਛੀਓਂ ਕੇ (ਸੂਇ) ਬਚੇ ਬੈਠੇ ਹੈਂ, ਭਾਵ ਅੰਤ ਕੋ ਐਸੀ ਦਸ਼ਾ ਭਈ॥੨੪॥
Prof. Sahib Singh(ਪਹਿਲਾਂ ਤਾਂ ਇਤਨੀਆਂ ਨਾਜ਼ਕ ਸਨ ਕਿ) ਕੱਜਲ ਦੀ ਧਾਰ ਨਹੀਂ ਸਹਾਰ ਸਕਦੀਆਂ ਸਨ, ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਹਲਣਾ ਬਣੀਆਂ (ਭਾਵ, ਅਸਾਡੇ ਸਾਹਮਣੇ ਸਰੀਰਕ ਸੁੰਦਰਤਾ ਆਖ਼ਰ ਨਿੱਤ ਨਾਸ ਹੋ ਜਾਂਦੀ ਹੈ, ਇਸ ਤੇ ਮਾਣ ਕੂੜਾ ਹੈ) ॥੧੪॥

ਪਦ ਅਰਥ ਸੂਇ = ਬੱਚੇ। ਬਹਿਠੁ = ਬੈਠਣ ਦੀ ਥਾਂ ॥੧੪॥

SikhNet (Spanish)antes no podrían soportar un poco de maquillaje, pero ahora aún los pájaros hacen sus nidos ahí. (14)

Open this shabad →

Shabad Sheikh Farid Ji Salok Fareed Jee

ਫਰੀਦਾ. ਕੂਕੇਦਿਆ ਚਾਂਗੇਦਿਆ; ਮਤੀ ਦੇਦਿਆ ਨਿਤ ॥

fareedaa. kookediaa chaangediaa; matee dediaa nit |

Sant Singh KhalsaFareed, they shouted and yelled, and constantly gave good advice.
Manmohan SinghFarid! The saints shout, shriek and give good advice always.
Manmohan Singh (Punjabi)ਫਰੀਦ! ਸਾਧੂ ਪੁਕਾਰਦੇ, ਲਲਕਾਰਦੇ ਅਤੇ ਸਦੀਵ ਹੀ ਨੇਕ ਸਿਖਮਤ ਦਿੰਦੇ ਹਨ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਵੇਦੋਂ ਕੇ (ਕੂਕੇਂਦਿਆ) ਉਪਦੇਸ਼ ਦੇਤਿਆਂ ਹੋਇਆਂ ਔ ਸ਼ਾਸਤ੍ਰੋਂ ਕੇ (ਚਾਂਗੇਦਿਆ) ਪੁਕਾਰਤਿਆਂ ਹੋਇਆਂ ਔ ਸਤਿਗੁਰੋਂ ਕੇ ਨਿਤੰਪ੍ਰਤੀ ਮੱਤਾਂ ਦੇਤਿਆਂ ਹੋਇਆਂ ਹੀ॥
Prof. Sahib Singhਹੇ ਫਰੀਦ! (ਭਾਵੇਂ ਕਿਤਨਾ ਹੀ) ਪੁਕਾਰ ਪੁਕਾਰ ਕੇ ਆਖੀਏ (ਕਿਤਨਾ ਹੀ) ਨਿੱਤ ਮੱਤਾਂ ਦੇਈਏ;

ਪਦ ਅਰਥ ਸੈਤਾਨਿ = ਸ਼ੈਤਾਨ ਨੇ (ਭਾਵ, ਮਨ ਨੇ) (ਫਰੀਦ ਜੀ ਇਸਲਾਮੀ ਖ਼ਿਆਲ ਅਨੁਸਾਰ ਸ਼ੈਤਾਨ ਨੂੰ ਬਦੀ ਦਾ ਪਰੇਰਕ ਕਹਿ ਰਹੇ ਹਨ)। ਕੂਕੇਦਿਆ ਚਾਂਗੇਦਿਆ = ਮੁੜ ਮੁੜ ਪੁਕਾਰ ਪੁਕਾਰ ਕੇ ਸਮਝਾਣ ਤੇ ਭੀ।

SikhNet (Spanish)Farid, gritaron y gritaron, dando buenos consejos, pero quienes fueron vencidos por la maldad,

ਜੋ ਸੈਤਾਨਿ ਵੰਞਾਇਆ ਸੇ; ਕਿਤ ਫੇਰਹਿ ਚਿਤ ॥੧੫॥

jo saitaan vanyaaeaa se; kit fereh chit |15|

Sant Singh KhalsaBut those whom the devil has spoiled - how can they turn their consciousness towards God? ||15||
Manmohan SinghThey whom the devil has spoiled, who can they turn their mind towards God?
Manmohan Singh (Punjabi)ਜਿਨ੍ਹਾਂ ਨੂੰ ਸ਼ੈਤਾਨ ਨੇ ਖਰਾਬ ਕਰ ਦਿੱਤਾ ਹੈ। ਉਹ ਆਪਣੇ ਮਨ ਨੂੰ ਰੱਬ ਵੱਲ ਕਿਸ ਤਰ੍ਹਾਂ ਤੋੜ ਸਕਦੇ ਹਨ?
Fareedkot Teekaਜੋ ਪੁਰਸ਼ੋਂ ਕਾ ਚਿਤ ਸ਼ੈਤਾਨ ਨੇ ਗਵਾਇਆ ਹੈ ਸੇ ਜਨ ਕਿਸ ਪ੍ਰਕਾਰ ਹਰੀ ਕੀ ਤਰਫ ਚਿਤ ਕੋ ਫੇਰੈਂ ਅਰਥਾਤ ਨਹੀਂ ਫੇਰਤੇ ਹੈਂ॥੧੫॥
Prof. Sahib Singhਪਰ, ਜਿਨ੍ਹਾਂ ਬੰਦਿਆਂ ਨੂੰ (ਮਨ-) ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ ('ਦੁਨੀ' ਵਲੋਂ) ਚਿੱਤ ਫੇਰ ਸਕਦੇ ਹਨ? ॥੧੫॥

ਪਦ ਅਰਥ ਸੇ = ਉਹ ਬੰਦੇ। ਵੰਞਾਇਆ = ਵਿਗਾੜਿਆ ਹੈ ॥੧੫॥

SikhNet (Spanish)¿cómo podrían dirigir su conciencia hacia Dios? (15)

Open this shabad →

Shabad Sheikh Farid Ji Salok Fareed Jee

ਫਰੀਦਾ; ਥੀਉ ਪਵਾਹੀ ਦਭੁ ॥

fareedaa; theeo pavaahee dabh |

Sant Singh KhalsaFareed, become the grass on the path,
Manmohan SinghFarid! You become the spear grass of the path way,
Manmohan Singh (Punjabi)ਫਰੀਦ! ਤੂੰ ਰਸਤੇ ਦੀ ਕੁਸਾ ਹੋ ਜਾ,
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਪਹੇ ਕੀ ਦਭ ਵਤ ਹੋ, ਭਾਵ ਸਭ ਕੀ ਚਰਨ ਧੂੜੀ ਹੋ॥
Prof. Sahib Singhਹੇ ਫਰੀਦ! ਤੂੰ ਪਹੇ ਦੀ ਦੱਭ (ਵਰਗਾ) ਬਣ ਜਾ,

ਪਦ ਅਰਥ ਥੀਉ = ਹੋ ਜਾ, ਬਣ ਜਾ। ਪਵਾਹੀ = ਪਹੇ ਦੀ, ਰਸਤੇ ਦੀ। ਦਭੁ = ਕੁਸ਼ਾ, ਘਾਹ।

SikhNet (Spanish)Farid, vuélvete como el pasto en el camino,

ਜੇ; ਸਾਂਈ ਲੋੜਹਿ ਸਭੁ ॥

je; saanee lorreh sabh |

Sant Singh Khalsaif you long for the Lord of all.
Manmohan Singhif thou long for the Lord of all.
Manmohan Singh (Punjabi)ਜੇਕਰ ਸਾਰਿਆਂ ਦੇ ਸੁਆਮੀ ਨੂੰ ਚਾਹੁੰਦਾ ਹੈਂ।
Fareedkot Teekaਹੇ ਭਾਈ! ਜੇਕਰ ਸਾਂਈ ਕੋ ਸਰਬ ਮੇਂ ਪੂਰਨ ਰੂਪ ਦੇਖਿਆ (ਲੋੜਹਿ) ਚਾਹਤਾ ਹੈਂ॥
Prof. Sahib Singhਜੇ ਤੂੰ ਮਾਲਕ (-ਪ੍ਰਭੂ) ਨੂੰ ਹਰ ਥਾਂ ਭਾਲਦਾ ਹੈਂ (ਭਾਵ, ਵੇਖਣਾ ਚਾਹੁੰਦਾ ਹੈਂ)।

ਪਦ ਅਰਥ ਜੇ ਲੋੜਹਿ = ਜੇ ਤੂੰ ਲੱਭਦਾ ਹੈਂ। ਸਭੁ = ਹਰ ਥਾਂ, ਸਭ ਵਿਚ।

SikhNet (Spanish)si añoras al Señor de todo,

ਇਕੁ ਛਿਜਹਿ; ਬਿਆ ਲਤਾੜੀਅਹਿ ॥

eik chhijeh; biaa lataarreeeh |

Sant Singh KhalsaOne will cut you down, and another will trample you underfoot;
Manmohan SinghWhen one breaks thee and another tramples on thee,
Manmohan Singh (Punjabi)ਜਦ ਇਕ ਜਣਾ ਤੈਨੂੰ ਭੰਨ੍ਹ ਤੋੜੂਗਾ ਤੇ ਦੂਜਾ ਤੈਨੂੰ ਲਤਾੜੂਗਾ,
Fareedkot Teekaਕੋਈ ਏਕ ਤੋ ਤੇਰੇ ਅੰਗ (ਛਿਜਹਿ) ਭੰਗ ਕਰ ਦੇਵੈ ਔਰ ਕੋਈ ਤੁਝ ਕੋ ਲਤਾੜ ਦੇਵੈ, ਭਾਵ ਯਦਪਿ ਤੁਝ ਕੋ ਕੋਈ ਦੁਖ ਭੀ ਦੇਵੈ ਤਾਂ ਵੀ ਤੂੰ ਖਿਮਾ ਕਰ ਕੇ ਸਹਨਸੀਲ ਹੋਵੈਂ॥
Prof. Sahib Singh(ਦੱਭ ਦੇ) ਇਕ ਬੂਟੇ ਨੂੰ (ਲੋਕ) ਤੋੜਦੇ ਹਨ, ਤੇ ਕਈ ਹੋਰ ਬੂਟੇ (ਉਨ੍ਹਾਂ ਦੇ ਪੈਰਾਂ ਹੇਠ) ਲਤਾੜੇ ਜਾਂਦੇ ਹਨ।

ਪਦ ਅਰਥ ਇਕੁ = ਇੱਕ ਨੂੰ, ਕਿਸੇ ਦੱਭ ਦੇ ਬੂਟੇ ਨੂੰ। ਛਿਜਹਿ = (ਲੋਕ) ਤੋੜਦੇ ਹਨ। ਬਿਆ = ਕਈ ਹੋਰ (ਦੱਭ ਦੇ ਬੂਟੇ)। ਲਤਾੜੀਅਹਿ = ਲਤਾੜੇ ਜਾਂਦੇ ਹਨ।

SikhNet (Spanish)unos te cortarán y otros caminarán sobre ti,

ਤਾਂ ਸਾਈ ਦੈ ਦਰਿ; ਵਾੜੀਅਹਿ ॥੧੬॥

taan saaee dai dar; vaarreeeh |16|

Sant Singh Khalsathen, you shall enter the Court of the Lord. ||16||
Manmohan Singhthen alone shall thou enter the Lord's Court.
Manmohan Singh (Punjabi)ਕੇਵਲ ਤਦ ਹੀ ਤੂੰ ਪ੍ਰਭੁ ਦੇ ਦਰਬਾਰ ਅੰਦਰ ਪ੍ਰਵੇਸ਼ ਕਰੇਗਾ।
Fareedkot Teekaਤਬ ਤੂੰ ਸਾਂਈ ਕੇ ਦਰ ਮੇਂ ਵਾੜੀਐਂਗਾ, ਭਾਵ ਤਬ ਵਾਹਿਗੁਰੂ ਕੇ ਸਰੂਪ ਕੋ ਪਾਵੈਂਗਾ॥੧੬॥
Prof. Sahib Singh(ਜੇ ਤੂੰ ਇਹੋ ਜਿਹਾ ਸੁਭਾਉ ਬਣਾ ਲਏਂ) ਤਾਂ ਤੂੰ ਮਾਲਕ ਦੇ ਦਰ ਤੇ ਕਬੂਲ ਹੋਵੇਂਗਾ ॥੧੬॥

ਪਦ ਅਰਥ ਸਾਈ ਦੈ ਦਰਿ = ਮਾਲਕ ਦੇ ਦਰ ਤੇ। ਵਾੜੀਅਹਿ = ਤੂੰ ਵਾੜਿਆ ਜਾਏਂਗਾ, (ਭਾਵ,) ਕਬੂਲ ਹੋਵੇਂਗਾ ॥੧੬॥

SikhNet (Spanish)entonces podrás entrar en la Corte del Señor. (16)

Open this shabad →

Shabad Sheikh Farid Ji Salok Fareed Jee

ਫਰੀਦਾ. ਖਾਕੁ, ਨ ਨਿੰਦੀਐ; ਖਾਕੂ ਜੇਡੁ. ਨ ਕੋਇ ॥

fareedaa. khaak, na nindeeai; khaakoo jedd. na koe |

Sant Singh KhalsaFareed, do not slander the dust; noting is as great as dust.
Manmohan SinghFarid! Slander not the dust; nothing is so great as dust.
Manmohan Singh (Punjabi)ਫਰੀਦ ਤੂੰ ਮਿੱਟੀ ਦੀ ਬਦਖੋਈ ਲਾ ਕਰ। ਕੁਝ ਭੀ ਮਿੱਟੀ ਜਿੱਡਾ ਵਡਾ ਨਹੀਂ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਖਾਕ ਵਤ ਨਿਮ੍ਰਤਾ ਕੇ ਧਾਰਨੇਹਾਰੇ ਸੰਤੋਂ ਕੋ ਨਾ ਨਿੰਦੀਐ, ਕਿਉਂ ਕਿ ਤਿਨ ਜੈਸਾ ਔਰ ਕੋਈ ਨਹੀਂ ਹੈ। ਕਿਉਂ ਕਿ ਜੀਵਤੇ ਹੂਏ ਵੋਹ ਨਿਮ੍ਰਤਾ ਭਾਵ ਸੇ ਰਹਿਤੇ ਹੈਂ ਪੁਨਾ ਸਰਬ ਕੇ ਪੂਜਨੇ ਯੋਗ ਸਿਰੋਮਣੀ ਹੋਤੇ ਹੈਂ॥
Prof. Sahib Singhਹੇ ਫਰੀਦ! ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।

ਪਦ ਅਰਥ ਖਾਕੁ = ਮਿੱਟੀ (ਇਸ ਲਫ਼ਜ਼ ਦੇ ਅਖ਼ੀਰ ਵਿਚ ਸਦਾ (ੁ) ਹੁੰਦਾ ਹੈ, ਇਸੇ ਤਰ੍ਹਾਂ ਦੇ ਹੋਰ ਲਫ਼ਜ਼ ਖੰਡੁ, ਵਿਸੁ, ਜਿੰਦ। ਜਦੋਂ ਇਹਨਾਂ (ੁ) ਅੰਤ ਵਿਚ ਲਫ਼ਜ਼ਾਂ ਨਾਲ ਕੋਈ 'ਸੰਬੰਧਕ' ਵਰਤੀਦਾ ਹੈ ਜਾਂ ਇਹਨਾਂ ਨੂੰ ਕਿਸੇ 'ਕਾਰਕ'-ਰੂਪ ਵਿਚ ਵਰਤੀਦਾ ਹੈ ਤਾਂ (ੁ) ਦੇ ਥਾਂ (ੂ) ਹੋ ਜਾਂਦਾ ਹੈ, ਜਿਵੇਂ 'ਖਾਕੁ' ਤੋਂ 'ਖਾਕੂ', 'ਜਿੰਦੁ' ਤੋਂ 'ਜਿੰਦੂ', 'ਵਿਸੁ' ਅਤੇ 'ਵਿਸੂ')। ਜੇਡੁ = ਜੇਡਾ, ਵਰਗਾ।

SikhNet (Spanish)Farid, no maldigas el polvo, nada es tan grandioso como el polvo,

ਜੀਵਦਿਆ ਪੈਰਾ ਤਲੈ; ਮੁਇਆ ਉਪਰਿ ਹੋਇ ॥੧੭॥

jeevadiaa pairaa talai; mueaa upar hoe |17|

Sant Singh KhalsaWhen we are alive, it is under our feet, and when we are dead, it is above us. ||17||
Manmohan SinghWhen man is alive, it is under his feet and when he is dead, it is over him.
Manmohan Singh (Punjabi)ਜਦ ਬੰਦਾ ਜੀਉਂਦਾ ਹੁੰਦਾ ਹੈ, ਇਹ ਉਸ ਦੇ ਪਗਾਂ ਹੇਠ ਹੁੰਦੀ ਹੈ ਤੇ ਜਦ ਉਹ ਮਰ ਜਾਂਦਾ ਹੈ, ਇਹ ਉਸ ਦੇ ਉਤੇ ਹੋ ਜਾਂਦਾ ਹੈ।
Fareedkot Teekaਵਾ ਪ੍ਰਤਖ੍ਯ ਖਾਕ ਕੋ ਨਾ ਨਿੰਦੀਐ, ਕਿਉਂ ਕਿ ਇਸ ਖਾਕ ਜੈਸਾ ਕੋਈ ਨਹੀਂ ਹੈ। ਜੀਵਤਿਆਂ ਹੋਇਆਂ ਇਹ ਪੈਰੋਂ ਕੇ ਨੀਚੇ ਆਵਤੀ ਹੈ ਔ ਮਿਰਤ ਹੂਏ ਸੇ ਊਪਰ ਹੋ ਜਾਤੀ ਹੈ, ਭਾਵ ਗੋਰ ਮੇਂ ਪਾਇਕੇ ਊਪਰ ਖਾਕ ਪਾਈਤੀ ਹੈ॥੧੭॥
Prof. Sahib Singh(ਮਨੁੱਖ ਦੇ) ਪੈਰਾਂ ਹੇਠ ਹੁੰਦੀ ਹੈ, (ਪਰ ਮਨੁੱਖ ਦੇ) ਮਰਿਆਂ ਉਸ ਦੇ ਉੱਤੇ ਹੋ ਜਾਂਦੀ ਹੈ, (ਇਸੇ ਤਰ੍ਹਾਂ 'ਗ਼ਰੀਬੀ-ਸੁਭਾਵ' ਦੀ ਰੀਸ ਨਹੀਂ ਹੋ ਸਕਦੀ, 'ਗ਼ਰੀਬੀ-ਸੁਭਾਵ' ਵਾਲਾ ਬੰਦਾ ਜ਼ਿੰਦਗੀ ਵਿਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵਸਥਾ ਵਿਚ ਉਹ ਸਭ ਤੋਂ ਉੱਚਾ ਹੁੰਦਾ ਹੈ) ॥੧੭॥
SikhNet (Spanish)cuando estamos en vida se encuentra bajo nuestros pies, y cuando estamos muertos está arriba de nosotros. (17)

Open this shabad →

Shabad Sheikh Farid Ji Salok Fareed Jee

ਫਰੀਦਾ. ਜਾ ਲਬੁ, ਤਾ ਨੇਹੁ ਕਿਆ; ਲਬੁ. ਤ ਕੂੜਾ ਨੇਹੁ ॥

fareedaa. jaa lab, taa nehu kiaa; lab. ta koorraa nehu |

Sant Singh KhalsaFareed, when there is greed, what love can there be? When there is greed, love is false.
Manmohan SinghFarid! When there is avarice, what love can there be then? If there is avarice, then false is the love.
Manmohan Singh (Punjabi)ਫਰੀਦ! ਜਦ ਲਾਲਚ ਹੈ, ਤਾਂ ਪਿਆਰ ਕੀ ਹੋ ਸਕਦਾ ਹੈ? ਜੇਕਰ ਲਾਲਚ ਹੈ, ਤਾਂ ਝੂਠਾ ਹੈ ਪਿਆਰ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜਬ (ਲਬੁ) ਲੋਭ ਹੈ, ਤੋ (ਨੇਹੁ) ਪ੍ਰੇਮ ਕਿਆ ਅਰਥਾਤ ਨਹੀਂ ਹੋਤਾ ਹੈ, ਕਿਉਂ ਕਿ ਜੇਕਰ ਲਬ ਹੈ, ਤੋ ਪ੍ਰੇਮ ਝੂਠਾ ਹੈ। ਦਾਸਟਾਂਤ- ਤੈਸੇ ਜਗ੍ਯਾਸੀ ਕੋ ਜਬ ਤਕ ਵਿਸ਼ਅਹੁੰ ਕਾ ਲਬ ਹੋਤਾ ਹੈ ਤਬ ਤਕ ਪਰਮੇਸ੍ਵਰ ਮੇਂ ਪ੍ਰੇਮ ਨਹੀਂ ਹੋਤਾ, ਤਾਂ ਤੇ ਜੇਕਰ ਜਾਣੀਐ ਲਬ ਕਰਤਾ ਹੈ, ਤੋ ਤਿਸ ਕਾ ਪ੍ਰੇਮ ਝੂਠਾ ਹੈ॥
Prof. Sahib Singhਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ।

ਪਦ ਅਰਥ ਨੇਹੁ ਕਿਆ = ਕਾਹਦਾ ਪਿਆਰ? (ਭਾਵ, ਅਸਲ ਪਿਆਰ ਨਹੀਂ)। ਕੂੜਾ = ਝੂਠਾ।

SikhNet (Spanish)Farid, cuando hay avaricia ¿qué tipo de Amor puede haber ahí?, cuando hay avaricia el Amor es una falsedad,

ਕਿਚਰੁ. ਝਤਿ ਲਘਾਈਐ; ਛਪਰਿ ਤੁਟੈ ਮੇਹੁ ॥੧੮॥

kichar. jhat laghaaeeai; chhapar tuttai mehu |18|

Sant Singh KhalsaHow long can one remain in a thatched hut which leaks when it rains? ||18||
Manmohan SinghHow long can one pass the time in a broken cottage in the rain?
Manmohan Singh (Punjabi)ਟੁਟੀ ਹੋਈ ਛਪਰੀ ਅੰਦਰ ਮੀਂਹ ਵਿੱਚ ਇਨਸਾਨ ਕਿੰਨਾ ਕੁ ਚਿਰ ਵੇਲਾ ਗੁਜਾਰ ਸਕਦਾ ਹੈ।
Fareedkot Teekaਜੈਸੇ ਮੇਘ ਕੇ ਬਰਸਤਿਆਂ ਹੋਇਆਂ ਤੁਟੇ ਹੋਏ ਛਪਰ ਮੇਂ ਕਿਤਨਾਕ (ਝਤੁ) ਸਮਾਂ ਲਘਾਈਤਾ ਹੈ ਅਰਥਾਤ ਥੋੜਾ ਕਾਲ ਹੀ ਬੀਤਤਾ ਹੈ, ਅੰਤ ਕੋ ਭੀਜਣਾ ਹੀ ਪੜਤਾ ਹੈ, ਤੈਸੇ ਲਬ ਕਰਨੇ ਸੇ ਸਦਾ ਪ੍ਰੇਮ ਨਹੀਂ ਰਹਿਤਾ ਹੈ॥੧੮॥☬ਫਰੀਦ ਜੀ ਕੋ ਬਨ ਮੇਂ ਵਿਚਰਤੇ ਹੋਇਆਂ ਅਕਾਸ ਬਾਨੀ ਭਈ:
Prof. Sahib Singhਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਭਾਵ, ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ) ॥੧੮॥

ਪਦ ਅਰਥ ਕਿਚਰੁ = ਕਿਤਨਾ ਚਿਰ? ਝਤਿ = ਸਮਾ। ਛਪਰਿ = ਛੱਪਰ ਉਤੇ। ਛਪਰਿ ਤੂਟੇ = ਟੁੱਟੇ ਹੋਏ ਛੱਪਰ ਉਤੇ। ਮੇਹੁ = ਮੀਂਹ ॥੧੮॥

SikhNet (Spanish)¿qué tanto puede uno permanecer en una choza llena de goteras en medio de la lluvia? (18)

Open this shabad →

Shabad Sheikh Farid Ji Salok Fareed Jee

ਫਰੀਦਾ. ਜੰਗਲੁ ਜੰਗਲੁ ਕਿਆ ਭਵਹਿ; ਵਣਿ ਕੰਡਾ ਮੋੜੇਹਿ ॥

fareedaa. jangal jangal kiaa bhaveh; van kanddaa morrehi |

Sant Singh KhalsaFareed, why do you wander from jungle to jungle, crashing through the thorny trees?
Manmohan SinghFarid! Why wander thou from forest to forest breaking down the thorns of the trees?
Manmohan Singh (Punjabi)ਫਰੀਦ ਤੂੰ ਬਣ ਬਣ ਅੰਦਰ ਦਰਖਤਾਂ ਦੇ ਕੰਡੇ ਕਿਉਂ ਤੋੜਦਾ ਫਿਰਦਾ ਹੈ?
Fareedkot Teekaਹੇ ਫਰੀਦ! (ਜੰਗਲ) ਉਜਾੜ ਉਜਾੜ ਮੇਂ ਵਣਕੰਡਿਓਂ ਕੋ (ਮੋੜੇਹਿ) ਲਤਾੜਤਾ ਹੂਆ ਕਿਆ ਫਿਰ ਰਹਾ ਹੈ?
Prof. Sahib Singhਹੇ ਫਰੀਦ! ਹਰੇਕ ਜੰਗਲ ਨੂੰ ਗਾਹਣ ਦਾ ਕੀਹ ਲਾਭ ਹੈ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ?

ਪਦ ਅਰਥ ਜੰਗਲੁ ਜੰਗਲੁ = ਹਰੇਕ ਜੰਗਲ। ਕਿਆ ਭਵਹਿ = ਗਾਹਣ ਦਾ ਕੀਹ ਲਾਭ? ਵਣਿ = ਵਣ ਵਿਚ, ਜੰਗਲ ਵਿਚ। ਕਿਆ ਮੋੜੇਹਿ = ਕਿਉਂ ਲਤਾੜਦਾ ਹੈਂ?

SikhNet (Spanish)Farid, ¿Por qué vagas de jungla en jungla, de árbol en árbol? El Señor habita en el corazón,

ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ ॥੧੯॥

vasee rab hiaaleeai; jangal kiaa dtoodtehi |19|

Sant Singh KhalsaThe Lord abides in the heart; why are you looking for Him in the jungle? ||19||
Manmohan SinghThe Lord abides in the heart, why then seek Him in the forest?
Manmohan Singh (Punjabi)ਸੁਆਮੀ ਦਿਲ ਅੰਦਰ ਵਸਦਾ ਹੈ, ਤਾਂ ਤੂੰ ਉਸ ਨੂੰ ਬਣ ਵਿੱਚ ਕਿਉਂ ਲਭਦਾ ਹੈ?
Fareedkot Teekaਮੈਂ ਤੇਰਾ (ਰਬੁ) ਪਾਲਨੇ ਵਾਲਾ ਤੇਰੇ ਹਿਰਦੇ ਰੂਪੀ ਘਰ ਮੇਂ ਵਸ ਰਹਾ ਹੂੰ, ਤਾਂ ਤੇ ਬਾਹਰਿ ਜੰਗਲ ਮੇਂ ਕਿਆ (ਢੂੰਢੇਹਿ) ਖੋਜਤਾ ਹੈ॥੧੯॥
Prof. Sahib Singhਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ? ॥੧੯॥

ਪਦ ਅਰਥ ਵਸੀ = ਵੱਸਦਾ ਹੈ। ਹਿਆਲੀਐ = ਹਿਰਦੇ ਵਿਚ। ਕਿਆ ਢੂਢੇਹਿ = ਭਾਲਣ ਦਾ ਕੀਹ ਲਾਭ? ॥੧੯॥

SikhNet (Spanish)¿por qué lo buscas en la jungla? (19)

Open this shabad →

Shabad Sheikh Farid Ji Salok Fareed Jee

ਫਰੀਦਾ. ਇਨੀ ਨਿਕੀ ਜੰਘੀਐ; ਥਲ ਡੂੰਗਰ ਭਵਿਓਮੑਿ ॥

fareedaa. inee nikee jangheeai; thal ddoongar bhavioma |

Sant Singh KhalsaFareed, with these small legs, I crossed deserts and mountains.
Manmohan SinghFarid! With these small legs, I have traversed across deserts and mountains.
Manmohan Singh (Punjabi)ਕਬੀਰ, ਇਨ੍ਹਾਂ ਛੋਟੀਆਂ ਲੱਤਾਂ ਨਾਲ, ਮੈਂ ਮਾਰੂਥਲਾਂ ਅਤੇ ਪਰਬਤਾਂ ਵਿੱਚ ਦੀ ਲੰਘਿਆ ਹਾਂ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਜੁਬਾ ਅਵਸਥਾ ਮੇਂ ਇਨੋਂ ਸ੍ਰੇਸਟ (ਜੰਘੀਐ) ਲਤੋਂ ਕਰ ਕੇ ਰੇਤੇ ਕੇ (ਥਲ) ਅਸਥਾਨ ਔ (ਡੂੰਗਰ) ਪਰਬਤੋਂ ਪਰ ਮੈਂ (ਭਵਓਮ੍ਹ੍ਹਿ) ਫਿਰਤਾ ਰਹਾ ਹੂੰ॥
Prof. Sahib Singhਹੇ ਫਰੀਦ! ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ (ਜਵਾਨੀ ਵੇਲੇ) ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ,

ਪਦ ਅਰਥ ਇਨੀ ਜੰਘੀਐ = ਇਹਨਾਂ ਲੱਤਾਂ ਨਾਲ। ਡੂਗਰ = ਡੁੱਗਰ, ਪਹਾੜ। ਭਵਿਓਮ੍ਹ੍ਹਿ = ਮੈਂ ਲਭਿਆ, ਮੈਂ ਭਉਂ ਆਇਆ (ਅੱਖਰ 'ਮ' ਦੇ ਹੇਠ ਅੱਧਾ 'ਹ' ਹੈ)।

SikhNet (Spanish)Farid, con estas piernas pequeñas, atravieso desiertos y montañas,

ਅਜੁ ਫਰੀਦੈ. ਕੂਜੜਾ; ਸੈ ਕੋਹਾਂ, ਥੀਓਮਿ ॥੨੦॥

aj fareedai. koojarraa; sai kohaan, theeom |20|

Sant Singh KhalsaBut today, Fareed, my water jug seems hundreds of miles away. ||20||
Manmohan SinghHowever, today, to Farid, his jug appears at a distance of hundreds of miles.
Manmohan Singh (Punjabi)ਪਰ ਅੱਜ, ਫਰੀਦ ਲਈ ਉਸ ਦਾ ਕੁੱਜ ਸੈਕੜੇ ਮੀਲਾਂ ਦੇ ਫਾਸਨੇ ਤੇ ਹੋ ਗਿਆ ਹੈ।
Fareedkot Teekaਪਰੰਤੂ ਆਜ ਬ੍ਰਿਧ ਅਵਸਥਾ ਮੇਂ ਮੇਰੇ ਪਾਸੋਂ (ਕੂਜੜਾ) ਅਸਤਾਵਾ ਲੇਣਾ ਭੀ ਸੈਂਕੜੇ ਕੋਸਾਂ ਤੇ ਦੂਰ (ਥੀਓਮ੍ਹ੍ਹਿ) ਹੂਆ ਹੈ, ਭਾਵ ਯੇਹ ਬ੍ਰਿਧ ਅਵਸਥਾ ਮੇਂ ਸਰੀਰ ਨਿਰਬਲ ਹੋ ਗਿਆ; ਵਾ ਇਨ ਸੂਖ੍ਯਮ ਵਾਸਨਾਂ ਕਰ ਕੇ ਊਚ ਨੀਚ ਜੋਨੀਓਂ ਮੇਂ ਭਰਮਤ ਰਹਾ ਹੂੰ, ਆਜ ਨਿਰਵਾਸ ਹੋ ਜਾਣੇ ਸੇ ਸਰੀਰ ਰੂਪੀ ਅਸਤਾਵਾ ਸੈਂਕੜੇ ਕੋਸ ਹੋ ਗਿਆ ਹੈ ਅਰਥਾਤ ਦੇਹ ਤੇ ਆਪ ਕੋ ਅਸੰਗ ਜਾਣਿਆ ਹੈ, ਵਾ ਜਨਮ ਮਰਨ ਸੇ ਰਹਿਤ ਹੂਆ ਹੂੰ॥੨੦॥☬ਏਕ ਜੱਸਾ ਤਖਾਣ ਫਰੀਦ ਜੀ ਕਾ ਮਿਤ੍ਰ ਥਾ। ਸੋ ਏਕ ਸਮੇਂ ਬਨ ਮੇਂ ਜਹਾਂ ਫਰੀਦ ਜੀ ਰਹਿਤੇ ਥੇ, ਤਿਨ ਕੇ ਪਾਸ ਰਾਤ ਆਇ ਰਹਾ। ਤਿਸ ਸਮੇਂ ਮੇਂ ਫਰੀਦ ਜੀ ਕੇ ਪਾਸ ਅੰਨ ਬਸਤ੍ਰ ਨਹੀਂ ਥਾ। ਤਬ ਪੋਹ ਮਹੀਨੇ ਕੀ ਰਾਤ ਮੇਂ ਸਰਦੀ ਭੀ ਤਿਸ ਕੋ ਲਗੀ ਔਰ ਭੂਖ ਕਰ ਨਿੰਦ੍ਰਾ ਭੀ ਪ੍ਰਾਪਤਿ ਨ ਹੋਈ। ਤਬ ਉਹ ਜੱਸਾ ਜੋ ਕਹਿਤਾ ਹੈ, ਸੋਈ ਫਰੀਦ ਜੀ ਸਲੋਕ ਮੇਂ ਉਚਾਰਨ ਕਰਤੇ ਹੈਂ:
Prof. Sahib Singhਪਰ ਅੱਜ (ਬੁਢੇਪੇ ਵਿਚ) ਮੈਨੂੰ ਫਰੀਦ ਨੂੰ (ਇਹ ਰਤਾ ਪਰੇ ਪਿਆ) ਲੋਟਾ ਸੈ ਕੋਹਾਂ ਤੇ ਹੋ ਗਿਆ ਹੈ (ਸੋ, ਬੰਦਗੀ ਦਾ ਵੇਲਾ ਭੀ ਜੁਆਨੀ ਹੀ ਹੈ ਜਦੋਂ ਸਰੀਰ ਕੰਮ ਦੇ ਸਕਦਾ ਹੈ) ॥੨੦॥

ਪਦ ਅਰਥ ਅਜੁ = (ਭਾਵ,) ਬੁਢੇਪੇ ਵਿਚ। ਫਰੀਦੈ ਥੀਓਮਿ = ਮੈਂ ਫਰੀਦ ਨੂੰ ਹੋ ਗਿਆ ਹੈ। ਕੂਜੜਾ = ਇਕ ਨਿੱਕਾ ਜਿਹਾ ਲੋਟਾ ॥੨੦॥

SikhNet (Spanish)pero hoy, dice Farid, el agua parece estar miles de kilómetros lejos. (20)

Open this shabad →

Shabad Sheikh Farid Ji Salok Fareed Jee continues on Ang 1379

ਫਰੀਦਾ. ਰਾਤੀ ਵਡੀਆਂ; ਧੁਖਿ ਧੁਖਿ ਉਠਨਿ ਪਾਸ ॥

fareedaa. raatee vaddeean; dhukh dhukh utthan paas |

Sant Singh KhalsaFareed, the nights are long, and my sides are aching in pain.
Manmohan SinghFarid! Long are the nights and the sides of my body ache and ache.
Manmohan Singh (Punjabi)ਫਰੀਦਾ, ਲੰਮੀਆਂ ਹਨ ਰਾਤ੍ਰੀਆਂ ਅਤੇ ਦੁਖਦੇ ਅਤੇ ਪੀੜਤ ਹਨ ਮੇਰੇ ਪਾਸੇ।
Fareedkot Teekaਹੇ ਫਰੀਦ ਜੀ! ਪੋਹ ਮਹੀਨੇ ਕੀਆਂ ਰਾਤਾਂ ਤੋ ਵੱਡੀਆਂ ਹੈਂ ਅਰ ਮੇਰੇ ਪਾਸੇ ਧੁਖ ਧੁਖ ਉਠਤੇ ਹੈਂ॥
Prof. Sahib Singhਹੇ ਫਰੀਦ! (ਸਿਆਲ ਦੀਆਂ) ਲੰਮੀਆਂ ਰਾਤਾਂ ਵਿਚ (ਸਉਂ ਸਉਂ ਕੇ) ਪਾਸੇ ਧੁਖ ਉੱਠਦੇ ਹਨ (ਇਸੇ ਤਰ੍ਹਾਂ ਪਰਾਈ ਆਸ ਤੱਕਦਿਆਂ ਸਮਾ ਮੁੱਕਦਾ ਨਹੀਂ, ਪਰਾਏ ਦਰ ਤੇ ਬੈਠਿਆਂ ਅੱਕ ਜਾਈਦਾ ਹੈ)।

ਪਦ ਅਰਥ ਧੁਖਿ ਉਠਨਿ = ਧੁਖ ਉੱਠਦੇ ਹਨ, ਅੰਬ ਜਾਂਦੇ ਹਨ। ਪਾਸ = ਸਰੀਰ ਦੇ ਪਾਸੇ। (ਲਫ਼ਜ਼ 'ਪਾਸ' ਅਤੇ 'ਪਾਸਿ' ਵਿਚ ਫ਼ਰਕ ਵੇਖਣਾ ਜ਼ਰੂਰੀ ਹੈ। ਵੇਖੋ ਸ਼ਲੋਕ ਨੰ: ੪੫ 'ਪਾਸਿ ਦਮਾਮੇ'। ਵਿਆਕਰਣ ਅਨੁਸਾਰ ਲਫ਼ਜ਼ 'ਪਾਸ' 'ਨਾਂਵ' ਬਹੁ-ਵਚਨ ਹੈ, (Noun, plural) ਭਾਵ, ਜਿਸਮ ਦੇ ਪਾਸੇ, ਪਸਲੀਆਂ। 'ਪਾਸਿ' ਸੰਬੰਧਕ ਹੈ, ਭਾਵ, ਜਿਨ੍ਹਾਂ ਦੇ ਪਾਸ; ਜਿਨ੍ਹਾਂ ਦੇ ਕੋਲ)।

SikhNet (Spanish)Farid, las noches son largas y me duelen las extremidades.

Open this shabad (2 lines, Angs 1378-1379) →

Ang 1378 of 1430