ਫਰੀਦਾ. ਦਰ ਦਰਵੇਸੀ ਗਾਖੜੀ; ਚਲਾਂ ਦੁਨੀਆਂ ਭਤਿ ॥
fareedaa. dar daravesee gaakharree; chalaan duneean bhat |
Sant Singh KhalsaFareed, it is so difficult to become a humble Saint at the Lord's Door.
Manmohan SinghFarid! Difficult, is the saintship of the Lord's door. May I therefore walk in the way of the world?
Manmohan Singh (Punjabi)ਫਰੀਦ! ਔਖੀ ਹੈ ਸੁਆਮੀ ਦੇ ਦਰਵਾਜੇ ਦੀ ਸਾਧੂ-ਗਿਰੀ, ਤਦ ਕੀ ਮੈਂ ਸੰਸਾਰ ਦੇ ਰਾਹੇ ਟੁਰ ਪਵਾਂ।
Fareedkot Teekaਹੇ ਮਨ! ਪਰਮੇਸ੍ਵਰ ਕੇ ਦਰ ਦੀ (ਦਰਵੇਸ਼ੀ) ਫਕੀਰੀ ਕਰਨੀ (ਗਾਖੜੀ) ਔਖੀ ਹੈ, ਤਾਂ ਤੇ ਮੈਂ ਦਰਵੇਸ਼ੀ ਕੋ ਛਾਡ ਕਰ ਦੁਨੀਆਂ ਕੀ (ਭਤਿ) ਤਰਹ ਫੇਰ ਚਲਾਂ, ਭਾਵ ਯੇਹ ਵਾਹੀ ਕਰੋਂ॥
Prof. Sahib Singhਹੇ ਫਰੀਦ! (ਪਰਮਾਤਮਾ ਦੇ) ਦਰ ਦੀ ਫ਼ਕੀਰੀ ਔਖੀ (ਕਾਰ) ਹੈ, ਤੇ ਮੈਂ ਦੁਨੀਆਦਾਰਾਂ ਵਾਂਗ ਹੀ ਤੁਰ ਰਿਹਾ ਹਾਂ,
ਪਦ ਅਰਥ ਗਾਖੜੀ = ਔਖੀ। ਦਰਵੇਸੀ = ਫ਼ਕੀਰੀ। ਦਰ = (ਪਰਮਾਤਮਾ ਦੇ) ਦਰ ਦੀ। ਭਤਿ = ਭਾਂਤਿ, ਵਾਂਗ।
SikhNet (Spanish)Farid, es tan difícil volverse Santo en la Puerta del Señor.
ਬੰਨੑਿ ਉਠਾਈ ਪੋਟਲੀ; ਕਿਥੈ ਵੰਞਾ ਘਤਿ ॥੨॥
bana utthaaee pottalee; kithai vanyaa ghat |2|
Sant Singh KhalsaI am so accustomed to walking in the ways of the world. I have tied and picked up the bundle; where can I go to throw it away? ||2||
Manmohan SinghI have tied the bundle of the Lord's meditation and lifted over my head, now, how can I go anywhere without it?
Manmohan Singh (Punjabi)ਮੈਂ ਸੁਆਮੀ ਦੇ ਸਿਮਰਨ ਦੀ ਗਠੜੀ ਬੰਨ੍ਹ ਕੇ ਚੁਕ ਲਈ ਹੈ, ਇਸਨੂੰ ਸੁਟ ਕੇ ਹੁਣ ਮੈਂ ਕਿਵੇਂ ਜਾਵਾਂਗਾ?
Fareedkot Teekaਫੇਰ ਕਹਿਤਾ ਹੈ: ਇਹੁ ਫਕੀਰੀ ਕੀ ਪੰਡ ਜੋ ਬਾਂਧ ਕਰ ਕੇ ਸਿਰ ਪਰ ਉਠਾਈ ਹੋਈ ਹੈ, ਭਾਵ ਧਾਰਨ ਕਰੀ ਹੋਈ ਹੈ, ਇਸ ਕੋ ਕਹਾਂ (ਘਤਿ) ਪਾਇ, ਭਾਵ ਸਿਟ (ਵੰਞਾ) ਜਾਵੋਂ। ਕਿੰਤੂ ਇਹ ਸਿਟੀ ਨਹੀਂ ਜਾਤੀ ਹੈ, ਤਾਂ ਤੇ ਇਸੀ ਤਰਾਂ ਹੀ ਰਹੂੰ॥੨॥☬ਐਸੇ ਕਹਿ ਕਰ ਕੇ ਜਬ ਫਰੀਦ ਜੀ ਅਪਨੇ ਸੰਕਲਪ ਕੋ ਦੂਰ ਕਰ ਕੇ ਆਗੇ ਚਲੇ ਗਏ। ਪੀਛੇ ਤੇ ਉਹ ਖਰਬੂਜੇ ਸਭੀ ਮਾਨੁਖੋਂ ਕੇ ਸਿਰ ਬਨ ਗਏ। ਤਬ ਵੋਹ ਖੇਤ ਵਾਲਾ ਸੰਤੋਂ ਕੀ ਨਿਰਾਦਰੀ ਕਰਨੇ ਕਾ ਫਲ ਜਾਨ ਕਰ ਤਹਾਂ ਸੇ ਚਲ ਕਰ ਫਰੀਦ ਜੀ ਕੇ ਚਰਨੀਂ ਆਇ ਪੜਾ ਔ ਅਪਨੇ ਗ੍ਰਹਸਤ ਕੋ ਸੁਨਾਇਆ। ਤਿਸ ਸੇ ਦੁਖੋਂ ਕੇ ਸ੍ਰਵਨ ਕਰ ਕੇ ਤਿਸ ਕੇ ਪਰਥਾਇ ਸ੍ਰੀ ਫਰੀਦ ਜੀ ਕਹਿਤੇ ਹੈਂ:
Prof. Sahib Singh('ਦੁਨੀਆ' ਵਾਲੀ) ਨਿੱਕੀ ਜਹੀ ਗੰਢ (ਮੈਂ ਭੀ) ਬੰਨ੍ਹ ਕੇ ਚੁੱਕੀ ਹੋਈ ਹੈ, ਇਸ ਨੂੰ ਸੁੱਟ ਕੇ ਕਿਥੇ ਜਾਵਾਂ? (ਭਾਵ, ਦੁਨੀਆ ਦੇ ਮੋਹ ਨੂੰ ਛੱਡਣਾ ਕੋਈ ਸੌਖਾ ਕੰਮ ਨਹੀਂ ਹੈ) ॥੨॥
ਪਦ ਅਰਥ ਬੰਨ੍ਹ੍ਹਿ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ) ਬੰਨ੍ਹ ਕੇ। ਵੰਞਾ = ਜਾਵਾਂ। ਘਤਿ = ਸੁੱਟ ਕੇ। ਪੋਟਲੀ = ਨਿੱਕੀ ਜਿਹੀ ਗੰਢ ॥੨॥
SikhNet (Spanish)Estoy tan acostumbrado a caminar a la manera del mundo, que llevo empacada y amarrada la bolsa, ¿dónde podré tirarla? (2)