ਜਹ ਅਬਿਗਤੁ; ਭਗਤੁ ਤਹ ਆਪਿ ॥
jeh abigat; bhagat teh aap |
Sant Singh KhalsaWherever the Eternal Lord's devotee is, He Himself is there.
Manmohan SinghWherever is the saint of the Imperishable Lord there He Himself is.
Manmohan Singh (Punjabi)ਜਿਥੇ ਕਿਤੇ ਅਬਿਨਾਸੀ ਪ੍ਰਭੂ ਦਾ ਸੰਤ ਹੈ, ਉਥੇ ਉਹ ਖੁਦ ਹੀ ਹੈ।
Fareedkot Teekaਜਹਾਂ (ਅਬਗਿਤੁ) ਵਾਹਿਗੁਰੂ ਹੈ ਤਹਾਂ ਭਗਤ ਔ ਜਹਾਂ ਭਗਤ ਤਹਾਂ ਆਪਿ ਹਾਜਰ ਹੈ॥
Prof. Sahib Singhਜਿਥੇ ਅਦ੍ਰਿਸ਼ਟ ਪ੍ਰਭੂ ਹੈ ਓਥੇ ਉਸ ਦਾ ਭਗਤ ਹੈ, ਜਿਥੇ ਭਗਤ ਹੈ ਓਥੇ ਉਹ ਪ੍ਰਭੂ ਆਪ ਹੈ।ਪਦ ਅਰਥ ਅਬਿਗਤੁ = {Skt. अव्यक्त} ਅਦ੍ਰਿਸ਼ਟ ਪ੍ਰਭੂ।
SikhNet (Spanish)Dondequiera que uno encuentre al Devoto del Señor, allí también hallará al Señor.
ਜਹ ਪਸਰੈ ਪਾਸਾਰੁ; ਸੰਤ ਪਰਤਾਪਿ ॥
jeh pasarai paasaar; sant parataap |
Sant Singh KhalsaHe unfolds the expanse of His creation for the glory of His Saint.
Manmohan SinghWherever He spreads out creation that is for the glory of His saint.
Manmohan Singh (Punjabi)ਜਿਥੇ ਕਿਤੇ ਉਹ ਰਚਨਾ ਖਿਲਾਰਦਾ ਹੈ, ਉਹ ਉਸ ਦੇ ਸਾਧੂ ਦੇ ਤੇਜ ਲਈ ਹੈ।
Fareedkot Teekaਜਹਾਂ ਅਪਨੀ ਈਸ੍ਵਰਜਤਾ ਕਾ ਪਸਾਰਾ ਪਸਾਰਿਆ ਹੈ, ਸੋ ਭੀ ਸੰਤ ਕੇ ਪ੍ਰਤਾਪ ਕੀ ਅਧਿਕਤਾ ਲੀਏ ਪਸਾਰਾ ਹੈ॥
Prof. Sahib Singhਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ।ਪਦ ਅਰਥ ਸੰਤ ਪਰਤਾਪਿ = ਸੰਤਾਂ ਦੇ ਪਰਤਾਪ ਵਾਸਤੇ, ਸੰਤਾਂ ਦੀ ਮਹਿਮਾ ਵਧਾਉਣ ਲਈ।
SikhNet (Spanish)Todo lo que Dios ha creado, ha sido para la Gloria de Sus Santos.
ਦੁਹੂ ਪਾਖ ਕਾ; ਆਪਹਿ ਧਨੀ ॥
duhoo paakh kaa; aapeh dhanee |
Sant Singh KhalsaHe Himself is the Master of both worlds.
Manmohan SinghOf both the sides He Himself is the Master.
Manmohan Singh (Punjabi)ਦੋਨੋ ਪਾਸਿਆਂ ਦਾ ਉਹ ਆਪੇ ਹੀ ਮਾਲਕ ਹੈ।
Fareedkot Teekaਲੋਕ ਪ੍ਰਲੋਕ ਵਾ ਭਗਤਿ ਅਭਗਤਿ ਦੋਨੋ ਕਾ ਵਹੁ ਆਪ ਹੀ (ਧਨੀ) ਸ੍ਵਾਮੀ ਹੈ॥
Prof. Sahib Singh(ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ-ਇਨ੍ਹਾਂ) ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ।ਪਦ ਅਰਥ ਧਨੀ = ਮਾਲਕ। ਦੁਹੂ ਪਾਖ ਕਾ = (ਸੰਤਾਂ ਦਾ ਪਰਤਾਪ ਤੇ ਮਾਇਆ ਦਾ ਪ੍ਰਭਾਵ ਰੂਪ) ਦੋਹਾਂ ਪਾਸਿਆਂ ਦਾ।
SikhNet (Spanish)Él es el Señor de este mundo y del más allá;
ਉਨ ਕੀ ਸੋਭਾ; ਉਨਹੂ ਬਨੀ ॥
aun kee sobhaa; unahoo banee |
Sant Singh KhalsaHis Praise is to Himself alone.
Manmohan SinghHis praise becomes Him alone.
Manmohan Singh (Punjabi)ਉਸ ਦੀ ਕੀਰਤੀ ਕੇਵਲ ਉਸੇ ਨੂੰ ਹੀ ਫੱਬਦੀ ਹੈ।
Fareedkot Teeka(ਉਨ) ਉਸ ਪਰਮੇਸ੍ਵਰ ਕੀ ਸੋਭਾ ਉਸ ਕੌ ਹੀ ਬਨੀ ਹੈ; ਅਰਥਾਤ ਤਿਸ ਕੇ ਤੁਲ ਔਰ ਕੋਈ ਨਹੀਂ ਹੈ॥
Prof. Sahib Singhਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ।ਪਦ ਅਰਥ ਬਨੀ = ਫਬਦੀ ਹੈ।
SikhNet (Spanish)Él es el Objeto de las Alabanzas y también el Alabador.
ਆਪਹਿ ਕਉਤਕ ਕਰੈ; ਅਨਦ ਚੋਜ ॥
aapeh kautak karai; anad choj |
Sant Singh KhalsaHe Himself performs and plays His amusements and games.
Manmohan SinghThe Lord Himself performs plays recreations and frolics.
Manmohan Singh (Punjabi)ਪ੍ਰਭੂ ਆਪੇ ਹੀ ਲੀਲ੍ਹਾ, ਦਿਲ ਬਹਿਲਾਵੇ ਅਤੇ ਖੇਡਾਂ ਕਰਦਾ ਹੈ।
Fareedkot Teekaਆਪ ਹੀ ਅਪਨੇ ਅਨੰਦ ਕਰ (ਚੋਜ) ਬਿਲਾਸੋਂ ਸੇ ਕਉਤਕ ਕਰ ਰਹਾ ਹੈ॥
Prof. Sahib Singhਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ,
SikhNet (Spanish)Él hace Milagros y actos que alegran a todos;
ਆਪਹਿ ਰਸ ਭੋਗਨ; ਨਿਰਜੋਗ ॥
aapeh ras bhogan; nirajog |
Sant Singh KhalsaHe Himself enjoys pleasures, and yet He is unaffected and untouched.
Manmohan SinghHe Himself enjoys pleasures and yet remains uncontaminated.
Manmohan Singh (Punjabi)ਉਹ ਆਪੇ ਹੀ ਮੌਜਾਂ ਮਾਣਦਾ ਹੈ ਅਤੇ ਫਿਰ ਭੀ ਨਿਰਲੇਪ ਵਿਚਰਦਾ ਹੈ।
Fareedkot Teekaਆਪ ਹੀ ਰਸੋਂ ਕੋ ਭੋਗਤਾ ਹੂਆ (ਨਿਰਜੋਗ) ਅਸੰਗ ਰਹਿਤਾ ਹੈ॥
Prof. Sahib Singhਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ।ਪਦ ਅਰਥ ਨਿਰਜੋਗ = ਨਿਰਲੇਪ।
SikhNet (Spanish)Él es Quien se regocija en el placer y es también Quien se conserva permanentemente desapegado.
ਜਿਸੁ ਭਾਵੈ; ਤਿਸੁ. ਆਪਨ ਨਾਇ ਲਾਵੈ ॥
jis bhaavai; tis. aapan naae laavai |
Sant Singh KhalsaHe attaches whomever He pleases to His Name.
Manmohan SinghWhomsoever He pleases him He attached with His Name.
Manmohan Singh (Punjabi)ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਮ ਨਾਲ ਜੋੜ ਲੈਦਾ ਹੈ।
Fareedkot Teekaਜਿਸ ਕੌ ਚਾਹਿਤਾ ਹੈ ਤਿਸ ਕੋ ਅਪਨੇ ਨਾਮ ਮੇਂ ਲਗਾਵਤਾ ਹੈ॥
Prof. Sahib Singhਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ,ਪਦ ਅਰਥ ਆਪਨ ਨਾਇ = ਆਪਣੇ ਨਾਮ ਵਿਚ।
SikhNet (Spanish)Por Su Divina Gracia, el Señor elige a algunos para apegarlos a Su Nombre
ਜਿਸੁ ਭਾਵੈ; ਤਿਸੁ ਖੇਲ ਖਿਲਾਵੈ ॥
jis bhaavai; tis khel khilaavai |
Sant Singh KhalsaHe causes whomever He pleases to play in His play.
Manmohan SinghWhomsoever He please Him He causes to play the play of the world.
Manmohan Singh (Punjabi)ਜਿਸ ਕਿਸੇ ਨੂੰ ਉਹ ਚਾਹੀਦਾ ਹੈ, ਉਸ ਨੂੰ ਜਗਤ ਦੀ ਖੇਡ ਖਿਡਾਉਂਦਾ ਹੈ।
Fareedkot Teekaਜਿਸ ਕੋ ਚਾਹਿਤਾ ਹੈ ਤਿਸ ਕੌ ਮਨਮੁਖਤਾ ਕਰ ਚੌਰਾਸੀ ਕੇ ਖੇਲ ਮੇਂ ਖੇਲਾਵਤਾ ਹੈ, ਅਰਥਾਤ ਜਨਮੋਂ ਮੇਂ ਭਰਮਾਵਤਾ ਹੈ॥
Prof. Sahib Singhਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ।ਪਦ ਅਰਥ ਖੇਲ = ਮਾਇਆ ਦੀਆਂ ਖੇਡਾਂ ਵਿਚ।
SikhNet (Spanish)y les concede que actúen en Conciencia de Su Voluntad.
ਬੇਸੁਮਾਰ ਅਥਾਹ; ਅਗਨਤ ਅਤੋਲੈ ॥
besumaar athaah; aganat atolai |
Sant Singh KhalsaHe is beyond calculation, beyond measure, uncountable and unfathomable.
Manmohan SinghGod is incalculable, unfathomable, uncountable and immeasurable.
Manmohan Singh (Punjabi)ਵਾਹਿਗੁਰੂ ਗਿਣਤੀ ਬਾਹਰਾ, ਬੇਥਾਹ ਸੰਖਿਆ-ਰਹਿਤ ਅਤੇ ਅਮਾਪ ਹੈ।
Fareedkot Teekaਵਹੁ ਗਿਣਤੀ ਸੇ ਬਿਨਾਂ ਬਿਅੰਤ ਅਥਾਹਿ ਅਤੋਲ ਵਾਹਿਗੁਰੂ॥
Prof. Sahib Singhਹੇ ਬੇਅੰਤ! ਹੇ ਅਥਾਹ! ਹੇ ਅਗਣਤ! ਹੇ ਅਡੋਲ ਪ੍ਰਭੂ!ਪਦ ਅਰਥ ਬੇਸੁਮਾਰ = ਹੇ ਬੇਅੰਤ!
SikhNet (Spanish)Él permanece Vasto y Profundo y está más allá de nuestra capacidad para medirlo.
ਜਿਉ ਬੁਲਾਵਹੁ; ਤਿਉ ਨਾਨਕ ਦਾਸ ਬੋਲੈ ॥੮॥੨੧॥
jiau bulaavahu; tiau naanak daas bolai |8|21|
Sant Singh KhalsaAs You inspire him to speak, O Lord, so does servant Nanak speak. ||8||21||
Manmohan SinghAs Thou, O Lord, causeth him to speak so does servant Nanak speak.
Manmohan Singh (Punjabi)ਜਿਸ ਤਰ੍ਹਾਂ ਤੂੰ ਹੈ ਸਾਹਿਬ! ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਗੋਲਾ ਨਾਨਕ ਬੋਲਦਾ ਹੈ।
Fareedkot Teekaਜੈਸੇ ਮੁਝ ਦਾਸ ਕਉ ਬੁਲਾਵਤਾ ਹੈ, ਤੈਸੇ ਮੈਂ ਬੋਲਤਾ ਹੂੰ॥੮॥੨੧॥
Prof. Sahib Singhਹੇ ਨਾਨਕ (ਇਉਂ ਅਰਦਾਸ ਕਰ ਤੇ ਆਖ) ਜਿਵੇਂ ਤੂੰ ਬੁਲਾਉਂਦਾ ਹੈਂ ਤਿਵੇਂ ਤੇਰੇ ਦਾਸ ਬੋਲਦੇ ਹਨ ॥੮॥੨੧॥* ਨੋਟ: ਇਸ ਅਸ਼ਟਪਦੀ ਵਿਚ ਇਸ ਖ਼ਿਆਲ ਦਾ ਖੰਡਨ ਕੀਤਾ ਹੈ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ। ਗੁਰ-ਆਸ਼ੇ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾਹ ਕੋਈ ਜੀਵ ਸਨ, ਨਾਹ ਹੀ ਮਾਇਆ ਸੀ। ਤਦੋਂ ਕਰਮਾਂ ਦਾ ਭੀ ਅਭਾਵ ਸੀ। ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ। ਕਰਮਾਂ ਦਾ, ਨਰਕ ਸੁਰਗ ਦਾ, ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿਚ ਆ ਹੀ ਗਿਆ।
SikhNet (Spanish)Oh, dice Nanak, es por la Voluntad de Dios que manifiesto estas cosas.(8-21)