ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan Singh1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਦੁਇ ਦੀਵੇ; ਚਉਦਹ ਹਟਨਾਲੇ ॥
due deeve; chaudah hattanaale |
Sant Singh KhalsaThe two lamps light the fourteen markets.
Manmohan SinghThe sun and the moon are the two lamps which lighten the fourteen (worlds or bazars).
Manmohan Singh (Punjabi)ਸੂਰਜ ਤੇ ਚੰਨ ਦੋ ਲੈਂਪ ਹਨ ਜੋ ਜੌਦਾਂ ਬਾਜ਼ਾਰਾਂ (ਜਹਾਨਾਂ) ਨੂੰ ਰੋਸ਼ਨ ਕਰਦੇ ਹਨ।
Fareedkot Teekaਬ੍ਰਹਮੰਡ ਮੇਂ ਚੰਦ ਸੂਰਜ ਰੂਪ ਦ੍ਵੈ ਦੀਵੇ ਹੈਂ, (ਚਉਦਹ) ਲੋਕ (ਹਟਨਾਲੇ) ਬਾਜਾਰ ਹੈ॥
Prof. Sahib Singhਜਗਤ-ਰੂਪ ਸ਼ਹਰ ਵਿਚ ਚੰਦ ਤੇ ਸੂਰਜ, ਮਾਨੋ, ਦੋ ਲੈਂਪ ਜਗ ਰਹੇ ਹਨ, ਤੇ ਚੌਦਾਂ ਲੋਕ (ਇਹ ਜਗਤ-ਸ਼ਹਰ ਦੇ, ਮਾਨੋ) ਬਜ਼ਾਰ ਹਨ।
ਪਦ ਅਰਥ ਦੁਇ = ਦੋਵੇਂ, ਚੰਦ ਤੇ ਸੂਰਜ। ਚਉਦਹ = ਚੌਦਾਂ ਲੋਕ। ਹਟਨਾਲੇ = ਬਾਜ਼ਾਰ।
SikhNet (Spanish)El sol y la luna son las luces que iluminan las catorce esferas del universo.
ਜੇਤੇ ਜੀਅ; ਤੇਤੇ ਵਣਜਾਰੇ ॥
jete jeea; tete vanajaare |
Sant Singh KhalsaThere are just as many traders as there are living beings.
Manmohan SinghAs many as there are mortals, so many are traders.
Manmohan Singh (Punjabi)ਜਿੰਨੇ ਭੀ ਪ੍ਰਾਣੀ ਹਨ, ਉਨੇ ਹੀ ਵਾਪਾਰੀ ਹਨ।
Fareedkot Teekaਚੌਦਾਂ ਲੋਕੋਂ ਮੇਂ ਜੇਤੇ ਜੀਵ ਹੈਂ ਤੇਤੇ ਕਰਮੋਂ ਕੇ ਕਰਨੇਹਾਰੇ ਵਨਜਾਰੇ ਹੈਂ॥
Prof. Sahib Singhਸਾਰੇ ਜੀਵ (ਇਸ ਸ਼ਹਰ ਦੇ) ਵਪਾਰੀ ਹਨ।
SikhNet (Spanish)Tal es el número de seres humanos que actúan como clientes;
ਖੁਲੑੇ ਹਟ; ਹੋਆ ਵਾਪਾਰੁ ॥
khulae hatt; hoaa vaapaar |
Sant Singh KhalsaThe shops are open, and trading is going on;
Manmohan SinghThe shops are open and the trade goes on.
Manmohan Singh (Punjabi)ਦੁਕਾਨਾਂ ਖੁੱਲ੍ਹੀਆਂ ਹਨ ਅਤੇ ਵਣਜ ਹੁੰਦਾ ਹੈ।
Fareedkot Teekaਲੋਕ ਰੂਪ ਹੱਟ ਖੁਲੇ ਹੂਏ ਹੈਂ, ਕਰਮਾਂ ਰੂਪ ਬਪਾਰ ਹੂਆ ਜਾਤਾ ਹੈਂ॥
Prof. Sahib Singhਜਦੋਂ ਹੱਟ ਖੁਲ੍ਹ ਪਏ (ਜਗਤ-ਰਚਨਾ ਹੋਈ), ਵਪਾਰ ਹੋਣ ਲੱਗ ਪਿਆ।
SikhNet (Spanish)aquí las tiendas están siempre abiertas, el comercio no para.
ਜੋ ਪਹੁਚੈ; ਸੋ ਚਲਣਹਾਰੁ ॥
jo pahuchai; so chalanahaar |
Sant Singh Khalsawhoever comes there, is bound to depart.
Manmohan SinghWho-so-ever arrives, he is bound to depart.
Manmohan Singh (Punjabi)ਜੋ ਕੋਈ ਭੀ ਆਉਂਦਾ ਹੈ, ਉਹ ਟੁਰ ਜਾਂਦਾ ਹੈ।
Fareedkot Teekaਜੋ ਇਨ ਲੋਕੋਂ ਮੇਂ ਪਹੁੰਚਤਾ ਹੈ (ਸੋ ਚਲਣਹਾਰੁ) ਮਰਣ ਵਾਲਾ ਹੈ॥
Prof. Sahib Singhਜੋ ਜੋ ਵਪਾਰੀ ਏਥੇ ਆਉਂਦਾ ਹੈ ਉਹ ਮੁਸਾਫ਼ਿਰ ਹੀ ਹੁੰਦਾ ਹੈ।
SikhNet (Spanish)No tarda uno en llegar a una esquina, cuando ya se está yendo por la otra.
ਧਰਮੁ ਦਲਾਲੁ; ਪਾਏ ਨੀਸਾਣੁ ॥
dharam dalaal; paae neesaan |
Sant Singh KhalsaThe Righteous Judge of Dharma is the broker, who gives his sign of approval.
Manmohan SinghThe Righteous Judge is the broker who puts the Mark.
Manmohan Singh (Punjabi)ਧਰਮ ਰਾਮ ਆੜ੍ਹਤੀ ਹੈ ਜੋ ਨਿਸ਼ਾਨ ਲਾਉਂਦਾ ਹੈ।
Fareedkot Teekaਧਰਮ ਔ ਅਧਰਮ ਏਹ ਦੋਨੋਂ ਦਲਾਲ ਹੈਂ, ਭਾਵ ਪੂਰਬ ਧਰਮ ਅਧਰਮ ਅਨੁਸਾਰ ਜੀਵੋਂ ਕੀ ਕਰਮੋਂ ਮੇਂ ਪ੍ਰਵਿਰਤੀ ਹੋਤੀ ਹੈ। ਸੋ ਤਿਨ ਕੇ ਅਨੁਸਾਰ ਬ੍ਰਹਮਾ ਜੀ (ਪਾਏ ਨੀਸਾਣੁ) ਮਸ੍ਤਕ ਮੇਂ ਲੇਖ ਲਿਖ ਦੇਤਾ ਹੈ। ਵਾ ਧਰਮ ਰਾਜਾ ਦਲਾਲੁ ਹੈ ਜੈਸਾ ਸ੍ਰੇਸ੍ਟ ਵਾ ਮੰਦ ਕਰਮ ਹੈ ਤਿਸ ਤਰਾਂ ਕਾ ਸੁਖ ਦੁਖ ਰੂਪ ਸੌਦਾ ਦੂਤਾਂ ਸੇ ਦਵਾਵਤਾ ਹੈ॥
Prof. Sahib Singh(ਹਰੇਕ ਜੀਵ-ਵਪਾਰੀ ਦੀ ਕਰਣੀ-ਰੂਪ ਸਉਦੇ ਤੇ) ਧਰਮ-ਰੂਪ ਦਲਾਲ ਨਿਸ਼ਾਨ ਲਾਈ ਜਾਂਦਾ ਹੈ (ਕਿ ਇਸ ਦਾ ਸਉਦਾ ਖਰਾ ਹੈ ਜਾਂ ਖੋਟਾ),
SikhNet (Spanish)El Dharmaraya es el agente que aprueba o desaprueba;
ਨਾਨਕ; ਨਾਮੁ ਲਾਹਾ ਪਰਵਾਣੁ ॥
naanak; naam laahaa paravaan |
Sant Singh KhalsaO Nanak, those who earn the profit of the Naam are accepted and approved.
Manmohan SinghNanak, they who earn the Name profit become acceptable.
Manmohan Singh (Punjabi)ਨਾਨਕ ਜੋ ਨਾਮ ਦਾ ਮੁਨਾਫਾ ਕਮਾਉਂਦੇ ਹਨ, ਉਹ ਕਬੂਲ ਪੈ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕਾ ਲਾਭ ਜਿਨੋਂ ਨੇ ਲੀਆ ਹੈ, ਸੋ ਪ੍ਰਵਾਨ ਹੂਏ ਹੈਂ॥
Prof. Sahib Singhਹੇ ਨਾਨਕ! (ਸ਼ਾਹ-ਪ੍ਰਭੂ ਦੇ ਹੱਟ ਤੇ) 'ਨਾਮ' ਨਫ਼ਾ ਹੀ ਕਬੂਲ ਹੁੰਦਾ ਹੈ।
ਪਦ ਅਰਥ ਲਾਹਾ = ਨਫ਼ਾ।
SikhNet (Spanish)para él la moneda del Nombre del Señor, que uno haya ganado, es lo único que vale.
ਘਰਿ ਆਏ ਵਜੀ ਵਾਧਾਈ ॥
ghar aae vajee vaadhaaee |
Sant Singh KhalsaAnd when they return home, they are greeted with cheers;
Manmohan SinghCongratulation pour in when they arrive at their own home,
Manmohan Singh (Punjabi)ਜੱਦ ਉਹ ਆਪਣੇ ਨਿੱਜ ਦੇ ਧਾਮ ਵਿੱਚ ਆਉਂਦੇ ਹਨ, ਉਨ੍ਹਾਂ ਨੂੰ ਮੁਬਾਰਕਾਂ ਮਿਲਦੀਆਂ ਹਨ,
Fareedkot Teekaਸੋ (ਘਰਿ) ਸਰੂਪ ਮੇਂ ਆਏ ਹੈਂ ਪੁਨਾ (ਵਜੀ ਵਾਧਾਈ) ਖੁਸੀ ਹੋਈ ਹੈ॥
Prof. Sahib Singhਜੋ (ਇਹ ਨਫ਼ਾ ਖੱਟ ਕੇ) ਹਜ਼ੂਰੀ ਵਿਚ ਅੱਪੜਦਾ ਹੈ ਉਸ ਨੂੰ ਲਾਲੀ ਚੜ੍ਹਦੀ ਹੈ,
ਪਦ ਅਰਥ ਘਰਿ = ਘਰ ਵਿਚ, ਭਟਕਣ ਤੋਂ ਹਟ ਕੇ ਪ੍ਰਭੂ ਦੇ ਦਰ ਤੇ। ਵਧਾਈ ਵਜੀ = ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਬਣਦੀ ਹੈ।
SikhNet (Spanish)Cuando uno regresa a su hogar, la Victoria es pronunciada
ਸਚ ਨਾਮ ਕੀ ਮਿਲੀ ਵਡਿਆਈ ॥੧॥
sach naam kee milee vaddiaaee |1|
Sant Singh Khalsathey obtain the glorious greatness of the True Name. ||1||
Manmohan Singhand they obtain the greatness of the True Name.
Manmohan Singh (Punjabi)ਅਤੇ ਉਨ੍ਹਾਂ ਨੂੰ ਸੱਚੇ ਨਾਮ ਦੀ ਪ੍ਰਭਤਾ ਪ੍ਰਾਪਤ ਹੁੰਦੀ ਹੈ।
Fareedkot Teekaਜਿਨ ਕੋ (ਸਚ) ਕਰ ਕੇ ਨਾਮ ਕੀ ਵਡਿਆਈ ਮਿਲੀ ਹੈ॥੧॥☬ਦ੍ਰਿਸ੍ਵਾਂਤ ਕਰ ਸੰਤੋਂ ਕੀ ਅਸੰਗਤਾ ਔ ਕੁਸੰਗੀਓਂ ਕਾ ਕਠੋਰ ਪੁਨਾ ਦਿਖਾਵਤੇ ਹੈਂ:
Prof. Sahib Singhਤੇ ਸੱਚੇ ਨਾਮ ਦੀ (ਪ੍ਰਾਪਤੀ ਦੀ) ਉਸ ਨੂੰ ਵਡਿਆਈ ਮਿਲਦੀ ਹੈ ॥੧॥
SikhNet (Spanish)y uno es bendecido con la Gloria del Nombre Verdadero.(1)