ਬਸੰਤੁ ਮਹਲਾ ੫ ਹਿੰਡੋਲ ॥
basant mahalaa 5 hinddol | Ang 1185
Sant Singh KhalsaBasant, Fifth Mehl, Hindol:
Manmohan SinghBasant 5th Guru Hindol.
Manmohan Singh (Punjabi)ਬਸੰਤ ਪੰਜਵੀਂ ਪਾਤਿਸ਼ਾਹੀ ਹਿੰਡੋਲ।
SikhNet (Spanish)Basant Mejl Guru Aryan Dev, Quinto Canal Divino, Hindol.
ਤੇਰੀ ਕੁਦਰਤਿ. ਤੂਹੈ ਜਾਣਹਿ; ਅਉਰੁ. ਨ ਦੂਜਾ ਜਾਣੈ ॥
teree kudarat. toohai jaaneh; aaur. na doojaa jaanai | Ang 1185
Sant Singh KhalsaYou alone know Your Creative Power, O Lord; no one else knows it.
Manmohan SinghThou alone, O Lord, know Thy power. Ho one else knows it.
Manmohan Singh (Punjabi)ਕੇਵਲ ਤੂੰ ਹੀ, ਹੇ ਪ੍ਰਭੂ! ਆਪਣੀ ਸ਼ਕਤੀ ਨੂੰ ਜਾਣਦਾ ਹੈਂ। ਹੋ ਦੂਸਰਾ ਕੋਈ ਨਹੀਂ ਜਾਣਦਾ।
Fareedkot Teekaਤੇਰੀ ਕੁਦਰਿਤ ਜੋ ਮਾਯਾ ਹੈ ਤਿਸ ਕੋ ਤੂੰ ਆਪ ਹੀ ਜਾਨਤਾ ਹੈਂ ਔਰ ਦੂਜਾ ਕੋਈ ਨਹੀਂ ਜਾਨਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਕੁਦਰਤਿ (ਤਾਕਤ) ਤੂੰ ਆਪ ਹੀ ਜਾਣਦਾ ਹੈਂ, ਕੋਈ ਹੋਰ (ਤੇਰੀ ਸਮਰਥਾ ਨੂੰ) ਨਹੀਂ ਸਮਝ ਸਕਦਾ।ਪਦ ਅਰਥ ਤੂ ਹੈ = ਤੂੰ ਹੀ। ਜਾਣਹਿ = (ਤੂੰ) ਜਾਣਦਾ ਹੈਂ। ਜਾਣੈ = ਜਾਣਦਾ ਹੈ।
SikhNet (Spanish)Sólo Tú conoces Tu Poder, oh Dios, nadie más lo conoce.
ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ; ਸੋਈ ਤੁਝੈ ਪਛਾਣੈ ॥੧॥
jis no kripaa kareh mere piaare; soee tujhai pachhaanai |1| Ang 1185
Sant Singh KhalsaHe alone realizes You, O my Beloved, unto whom You show Your Mercy. ||1||
Manmohan SinghHe, to whom Thou show mercy, O my love, he alone realises Thee.
Manmohan Singh (Punjabi)ਜਿਸ ਉਤੇ ਤੂੰ ਆਪਣੀ ਮਿਹਰ ਧਾਰਦਾ ਹੈ, ਹੇ ਮੇਰੇ ਪ੍ਰੀਤਮ! ਕੇਵਲ ਉਹ ਹੀ ਤੈਨੂੰ ਅਨੁਭਵ ਕਰਦਾ ਹੈ।
Fareedkot Teekaਹੇ ਮੇਰੇ ਪ੍ਯਾਰੇ! ਜਿਸ ਕੋ ਤੂੰ ਕ੍ਰਿਪਾ ਕਰਤਾ ਹੈਂ ਸੋਈ ਪੁਰਸ ਤੇਰੇ ਕੋ ਪਛਾਣਤਾ ਹੈ॥੧॥
Prof. Sahib Singhਹੇ ਮੇਰੇ ਪਿਆਰੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ (ਆਪ) ਮਿਹਰ ਕਰਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ ॥੧॥ਪਦ ਅਰਥ ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ ਦਾ (ੁ) ਉਡ ਗਿਆ ਹੈ}। ਕਰਹਿ = (ਤੂੰ) ਕਰਦਾ ਹੈਂ। ਸੋਈ = ਉਹੀ ਮਨੁੱਖ ॥੧॥
SikhNet (Spanish)Sólo aquél en quien se posa Tu Gracia, Te le eres revelado. (1)
ਤੇਰਿਆ ਭਗਤਾ ਕਉ ਬਲਿਹਾਰਾ ॥
teriaa bhagataa kau balihaaraa | Ang 1185
Sant Singh KhalsaI am a sacrifice to Your devotees.
Manmohan SinghUnto Thine devotees, I am a sacrifice.
Manmohan Singh (Punjabi)ਤੇਰਿਆਂ ਵੈਰਾਗੀਆਂ ਉਤੋਂ ਮੈਂ ਘੋਲੀ ਜਾਂਦਾ ਹਾਂ।
Fareedkot Teekaਮੈਂ ਤੇਰੇ ਭਗਤੋਂ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਭਗਤਾਂ ਤੋਂ ਸਦਕੇ ਜਾਂਦਾ ਹਾਂ।ਪਦ ਅਰਥ ਕਉ = ਨੂੰ, ਤੋਂ। ਬਲਿਹਾਰਾ = ਸਦਕੇ।
SikhNet (Spanish)Oh Dios, ofrezco mi ser en sacrificio a Tus Devotos.
ਥਾਨੁ ਸੁਹਾਵਾ ਸਦਾ ਪ੍ਰਭ ਤੇਰਾ; ਰੰਗ ਤੇਰੇ ਆਪਾਰਾ ॥੧॥ ਰਹਾਉ ॥
thaan suhaavaa sadaa prabh teraa; rang tere aapaaraa |1| rahaau | Ang 1185
Sant Singh KhalsaYour place is eternally beautiful, God; Your wonders are infinite. ||1||Pause||
Manmohan SinghEver beauteous is Thy abode, O Lord, and infinite are Thine wondrous plays. Pause.
Manmohan Singh (Punjabi)ਸਦੀਵੀ ਸੁੰਦਰ ਹੈ ਤੇਰਾ ਠਿਕਾਣਾ, ਹੇ ਸੁਆਮੀ! ਅਤੇ ਬੇਅੰਤ ਹਨ ਤੇਰੀਆਂ ਅਸਚਰਜ ਖੇਡਾਂ। ਠਹਿਰਾਉ।
Fareedkot Teekaਹੇ ਪ੍ਰਭੂ! ਤੇਰਾ (ਥਾਨੁ) ਅਸਥਾਨ ਸਤਸੰਗਿ ਵਾ ਬੈਕੁੰਠ ਸਦਾ ਸੋਭਨੀਕ ਹੈ ਔਰ ਤੇਰੇ ਰੰਗ ਅਪਾਰ ਹੀ ਹੈਂ॥੧॥ ਰਹਾਉ ॥
Prof. Sahib Singh(ਉਹਨਾਂ ਦੀ ਹੀ ਕਿਰਪਾ ਨਾਲ ਤੇਰੇ ਦਰ ਤੇ ਪਹੁੰਚਿਆ ਜਾ ਸਕਦਾ ਹੈ)। ਹੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਥਾਂ ਸਦਾ ਸੋਹਣਾ ਹੈ, ਬੇਅੰਤ ਹਨ ਤੇਰੇ ਚੋਜ-ਤਮਾਸ਼ੇ ॥੧॥ ਰਹਾਉ ॥ਪਦ ਅਰਥ ਸੁਹਾਵਾ = ਸੋਹਣਾ। ਪ੍ਰਭ = ਹੇ ਪ੍ਰਭੂ! ਰੰਗ = ਚੋਜ-ਤਮਾਸ਼ੇ। ਆਪਾਰਾ = ਬੇਅੰਤ ॥੧॥ ਰਹਾਉ ॥
SikhNet (Spanish)Bendito, Bendito es Tu Recinto e Infinitas son Tus Maravillas. (1-Pausa)
ਤੇਰੀ ਸੇਵਾ. ਤੁਝ ਤੇ ਹੋਵੈ; ਅਉਰੁ. ਨ ਦੂਜਾ ਕਰਤਾ ॥
teree sevaa. tujh te hovai; aaur. na doojaa karataa | Ang 1185
Sant Singh KhalsaOnly You Yourself can perform Your service. No one else can do it.
Manmohan SinghThine service can be performed by Thyself alone. None else can perform it.
Manmohan Singh (Punjabi)ਤੇਰੀ ਟਹਿਲ ਸੇਵਾ ਕੇਵਲ ਤੂੰ ਹੀ ਕਰ ਸਕਦਾ ਹੈਂ। ਹੋਰ ਕੋਈ ਇਸ ਨੂੰ ਕਰ ਨਹੀਂ ਸਕਦਾ।
Fareedkot Teekaਤੇਰੀ ਸੇਵਾ ਤੇਰੀ ਕ੍ਰਿਪਾ ਤੇ ਹੋਤੀ ਹੈ। ਬਿਨਾਂ ਤੇਰੀ ਦਯਾ ਔਰ ਦੁਸਰਾ ਨਹੀਂ ਕਰ ਸਕਤਾ ਹੈ॥
Prof. Sahib Singhਹੇ ਪ੍ਰਭੂ! ਤੇਰੀ ਭਗਤੀ ਤੇਰੀ ਪ੍ਰੇਰਨਾ ਨਾਲ ਹੀ ਹੋ ਸਕਦੀ ਹੈ, (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਹੋਰ ਪ੍ਰਾਣੀ (ਤੇਰੀ ਭਗਤੀ) ਨਹੀਂ ਕਰ ਸਕਦਾ।ਪਦ ਅਰਥ ਸੇਵਾ = ਭਗਤੀ। ਤੁਝ ਤੇ = ਤੈਥੋਂ, ਤੇਰੀ ਪ੍ਰੇਰਨਾ ਨਾਲ।
SikhNet (Spanish)Sólo Tú puedes darte Servicio a Ti Mismo,
ਭਗਤੁ ਤੇਰਾ ਸੋਈ ਤੁਧੁ ਭਾਵੈ; ਜਿਸ ਨੋ ਤੂ ਰੰਗੁ ਧਰਤਾ ॥੨॥
bhagat teraa soee tudh bhaavai; jis no too rang dharataa |2| Ang 1185
Sant Singh KhalsaHe alone is Your devotee, who is pleasing to You. You bless them with Your Love. ||2||
Manmohan SinghHe alone is Thy saint, who is pleasing to Thee, and for whom Thou enshrine love.
Manmohan Singh (Punjabi)ਕੇਵਲ ਉਹ ਹੀ ਤੇਰਾ ਹੈ, ਜਿਸ ਨੂੰ ਤੂੰ ਪਿਆਰ ਕਰਦਾ ਹੈਂ।
Fareedkot Teekaਤੇਰਾ ਭਗਤ ਭੀ ਵਹੀ ਹੈ, ਜੋ ਤੇਰੇ ਕੋ ਭਾਇ ਜਾਵੈ। ਔਰ ਤੇਰੇ ਕੋ ਭਾਵਤਾ ਸੋਈ ਹੈ ਜਿਸ ਕੋ ਤੂੰ (ਰੰਗੁ) ਪ੍ਰੇਮ ਧਾਰਤਾ ਹੈਂ॥੨॥
Prof. Sahib Singhਤੇਰਾ ਭਗਤ (ਭੀ) ਉਹੀ ਮਨੁੱਖ (ਬਣਦਾ ਹੈ ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ ਜਿਸ (ਦੇ ਮਨ) ਨੂੰ ਤੂੰ (ਆਪਣੇ ਪਿਆਰ ਦਾ) ਰੰਗ ਚਾੜ੍ਹਦਾ ਹੈਂ ॥੨॥ਪਦ ਅਰਥ ਤੁਧੁ ਭਾਵੈ = (ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ। ਰੰਗੁ = ਪ੍ਰੇਮ-ਰੰਗ ॥੨॥
SikhNet (Spanish)sólo Tú provocas ese deseo en nosotros y sólo es Tu Devoto con quien estás complacido y al cual le muestras Tu Amor. (2)
ਤੂ ਵਡ ਦਾਤਾ. ਤੂ ਵਡ ਦਾਨਾ; ਅਉਰੁ. ਨਹੀ ਕੋ ਦੂਜਾ ॥
too vadd daataa. too vadd daanaa; aaur. nahee ko doojaa | Ang 1186
Sant Singh KhalsaYou are the Great Giver; You are so very Wise. There is no other like You.
Manmohan SinghThou are the great Giver and, Thou are greatly Wise There is not any other like Thee.
Manmohan Singh (Punjabi)ਤੂੰ ਭਾਰਾ ਦਾਤਾਰ ਹੈਂ ਅਤੇ ਤੂੰ ਹੀ ਖਰਾ ਸਿਆਣਾ। ਤੇਰੇ ਵਰਗਾ ਹੋਰ ਕੋਈ ਨਹੀਂ।
Fareedkot Teekaਤੂੰ ਵੱਡਾ ਦਾਤਾ ਹੈਂ ਔਰ ਵੱਡਾ (ਦਾਨਾ) ਚਤੁਰੁ ਹੈਂ ਔਰ ਕੋਈ ਦੂਸਰਾ ਤੇਰੇ ਸਮਾਨ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੂੰ (ਸਭ ਤੋਂ) ਵੱਡਾ ਦਾਤਾਰ ਹੈਂ, ਤੂੰ (ਸਭ ਤੋਂ) ਵੱਡਾ ਸਿਆਣਾ ਹੈਂ (ਤੇਰੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ।ਪਦ ਅਰਥ ਦਾਨਾ = ਸਿਆਣਾ। ਕੋ = ਕੋਈ।
SikhNet (Spanish)Eres mi Benévolo y Sabio Señor, sí, no existe nada ni nadie como Tú.
ਤੂ ਸਮਰਥੁ ਸੁਆਮੀ ਮੇਰਾ; ਹਉ ਕਿਆ ਜਾਣਾ ਤੇਰੀ ਪੂਜਾ ॥੩॥
too samarath suaamee meraa; hau kiaa jaanaa teree poojaa |3| Ang 1186
Sant Singh KhalsaYou are my All-powerful Lord and Master; I do not know how to worship You. ||3||
Manmohan SinghThou are my Omnipotent Lord. I know not how to worship Thee?
Manmohan Singh (Punjabi)ਤੂੰ ਮੇਰਾ ਸਰਬ ਸ਼ਕਤੀਮਾਨ ਸਾਹਿਬ ਹੈ। ਕਿਸ ਤਰ੍ਹਾਂ ਤੇਰੀ ਉਪਾਸ਼ਨਾ ਕਰਨੀ ਮੈਂ ਨਹੀਂ ਜਾਣਦਾ?
Fareedkot Teekaਤੂੰ ਮੇਰਾ ਸ੍ਵਾਂਮੀ ਸਰਬ ਕਲਾ ਸਮਰਥ ਹੈਂ। ਮੈਂ ਤੇਰੀ ਪੂਜਾ ਕਰਨੀ ਕ੍ਯਾ ਜਾਣਾ, ਭਾਵ ਨਹੀਂ ਜਾਨਤਾ ਹੂੰ॥੩॥
Prof. Sahib Singhਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਮੇਰਾ ਖਸਮ ਹੈਂ, ਮੈਂ ਤੇਰੀ ਭਗਤੀ ਕਰਨੀ ਨਹੀਂ ਜਾਣਦਾ (ਤੂੰ ਆਪ ਹੀ ਮਿਹਰ ਕਰੇਂ, ਤਾਂ ਕਰ ਸਕਦਾ ਹਾਂ) ॥੩॥ਪਦ ਅਰਥ ਸਮਰਥੁ = ਸਭ ਤਾਕਤਾਂ ਦਾ ਮਾਲਕ। ਕਿਆ ਜਾਣਾ = ਮੈਂ ਕੀਹ ਜਾਣਦਾ ਹਾਂ? ॥੩॥
SikhNet (Spanish)Eres mi Maestro Todopoderoso y no sé cómo Alabarte. (3)
ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ; ਬਿਖਮੁ ਤੇਰਾ ਹੈ ਭਾਣਾ ॥
teraa mehal agochar mere piaare; bikham teraa hai bhaanaa | Ang 1186
Sant Singh KhalsaYour Mansion is imperceptible, O my Beloved; it is so difficult to accept Your Will.
Manmohan SinghUnperceivable is Thy mansion, O my Love, and difficult it is to accept Thy will.
Manmohan Singh (Punjabi)ਅਦ੍ਰਿਸ਼ਟ ਹੈ ਤੇਰਾ ਮੰਦਰ, ਹੇ ਮੇਰੇ ਪ੍ਰੀਤਮ! ਅਤੇ ਕਠਨ ਹੈ ਤੇਰੀ ਰਜਾ ਦਾ ਮੰਨਣਾ।
Fareedkot Teekaਹੇ ਮੇਰੇ ਪ੍ਯਾਰੇ! ਤੇਰਾ (ਮਹਲੁ) ਸ੍ਵਰੂਪ ਮਨ ਬਾਣੀ ਸੇ ਪਰੇ ਹੈ ਔਰ ਤੇਰਾ ਭਾਣਾ ਮੰਨਣਾ ਹੀ ਬਡਾ ਕਠਨ ਹੈ, ਭਾਵ ਕੋਈ ਵਿਰਲਾ ਹੀ ਮਾਨਤਾ ਹੈ॥
Prof. Sahib Singhਹੇ ਮੇਰੇ ਪਿਆਰੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਟਿਕਾਣਾ ਅਸਾਂ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਤੇਰੀ ਰਜ਼ਾ ਵਿਚ ਤੁਰਨਾ ਬੜਾ ਔਖਾ ਕੰਮ ਹੈ।ਪਦ ਅਰਥ ਮਹਲੁ = ਟਿਕਾਣਾ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ}। ਜੀਵਾਂ ਦੇ ਗਿਆਨ-ਇੰਦ੍ਰਿਆਂ ਤੋਂ ਪਰੇ। ਬਿਖਮੁ = ਔਖਾ। ਭਾਣਾ = ਰਜ਼ਾ।
SikhNet (Spanish)Imperceptible es Tu Recinto, oh mi Amor, difícil, muy difícil es aceptar Tu Voluntad.
ਕਹੁ ਨਾਨਕ. ਢਹਿ ਪਇਆ ਦੁਆਰੈ; ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥
kahu naanak. dteh peaa duaarai; rakh levahu mugadh ajaanaa |4|2|20| Ang 1186
Sant Singh KhalsaSays Nanak, I have collapsed at Your Door, Lord. I am foolish and ignorant - please save me! ||4||2||20||
Manmohan SinghSays Nanak, I have fallen at Thine door, O Lord. Save Thou me, the stupid and ignorant one.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਤੇਰੇ ਬੂਹੇ ਤੇ ਆ ਡਿੱਗਿਆ ਹਾਂ, ਹੇ ਪ੍ਰਭੂ! ਤੂੰ ਮੈਂ ਮੂਰਖ ਅਤੇ ਬੇਸਮਝ ਦੀ ਰੱਖਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ (ਮੁਗਧ ਅਜਾਣਾ) ਅਤੀ ਮੁਗਧ ਆਪ ਕੇ ਦ੍ਵਾਰੇ ਪਰ (ਢਹਿ) ਗਿਰ ਪੜਾ ਹੂੰ ਆਪ ਮੇਰੀ ਰਖ੍ਯਾ ਕਰੋ॥ ਗੁਰੂ ਜੀਨੇ ਅਤੀ ਮੂਢ ਕਹਨੇ ਤੇ ਦੀਨ ਪਰਗਟਾਈ ਹੈ॥੪॥੨॥੨੦॥☬ਪੁਨਹ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ!) ਮੈਂ ਤੇਰੇ ਦਰ ਤੇ ਡਿੱਗ ਪਿਆ ਹਾਂ, ਮੈਨੂੰ ਮੂਰਖ ਨੂੰ ਮੈਨੂੰ ਅੰਞਾਣ ਨੂੰ (ਤੂੰ ਆਪ ਹੱਥ ਦੇ ਕੇ) ਬਚਾ ਲੈ ॥੪॥੨॥੨੦॥ਪਦ ਅਰਥ ਦੁਆਰੈ = (ਤੇਰੇ) ਦਰ ਤੇ। ਮੁਗਧ = ਮੂਰਖ। ਅਜਾਣਾ = ਅੰਞਾਣ ॥੪॥੨॥੨੦॥
SikhNet (Spanish)Oh Amor, he caído a Tu Puerta, sálvame pues soy un total ignorante, oh Tú. (4-2-20)