ਸਿਰੀਰਾਗੁ ਮਹਲਾ ੩ ॥
sireeraag mahalaa 3 |
Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਜੇ ਵੇਲਾ ਵਖਤੁ ਵੀਚਾਰੀਐ; ਤਾ ਕਿਤੁ ਵੇਲਾ ਭਗਤਿ ਹੋਇ ॥
je velaa vakhat veechaareeai; taa kit velaa bhagat hoe |
Sant Singh KhalsaConsider the time and the moment-when should we worship the Lord?
Manmohan SinghIf we think of the suitable time and moment, at what time, then can the worship of Lord be performed?
Manmohan Singh (Punjabi)ਜੇਕਰ ਅਸੀਂ ਮੁਨਾਸਬ ਵਕਤ ਤੇ ਮੁਹਤ ਦਾ ਖ਼ਿਆਲ ਕਰੀਏ, ਤਦ ਕਿਹੜੇ ਸਮੇਂ ਸੁਆਮੀ ਦਾ ਸਿਮਰਨ ਹੋ ਸਕਦਾ ਹੈ?
Fareedkot Teekaਜੇ ਕਰ ਕੋਈ ਕਹੇ ਕਿ ਭਗਤੀ ਕਰਨੇ ਕਾ ਕੋਈ ਵੇਲਾ ਭੀ ਹੈ, ਤਿਸ ਪਰ ਕਹਤੇ ਹੈਂ: ਵੇਲਾ ਹਿੰਦੀ ਭਾਸ਼ਾ ਮੇਂ, ਔਰੁ ਵਕਤ ਯਮਨੀ ਭਾਸ਼ਾ ਮੇਂ, ਸਮੇ ਕੋ ਕਹਤੇ ਹੈਂ। ਈਹਾਂ ਦੋਨੋਂ ਹੀ ਕੋ ਸਾਂਝਾ ਉਪਦੇਸ਼ੁ ਹੈ। ਕਦਾਚਿਤ ਐਸਾ ਬਿਚਾਰੁ ਕਰੀਏ ਕਿ ਜਬ ਧੰਧ੍ਯੋਂ ਸੇ ਅਵਿਕਾਸ ਮਿਲੇ ਤਬ ਭਗਤੀ ਕਰੇਂਗੇ, ਤੇ ਐਸਾ ਸਮਾਂ ਕੋਈ ਨਹੀਂ ਜਿਸ ਮੇਂ ਜਗਤ ਕੇ ਬਿ੍ਯੋਹਾਰ ਨਹੀਂ ਹੋਵੇਂਗੇ। ਫਿਰ ਕੌਨ ਸਮਾਂ ਮਿਲੇਗਾ ਜਿਸ ਮੇਂ ਭਗਤੀ ਕਰੀ ਜਾਵੇਗੀ॥
Prof. Sahib Singhਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ।ਪਦ ਅਰਥ ਕਿਤੁ = ਕਿਸ ਵਿਚ? {ਲਫ਼ਜ਼ 'ਕਿਤੁ' ਲਫ਼ਜ਼ 'ਕਿਸ' ਤੋਂ ਅਧਿਕਰਣ ਕਾਰਕ ਇਕ-ਵਚਨ ਹੈ}। ਕਿਤੁ ਵੇਲਾ = ਕਿਸ ਵੇਲੇ?
SikhNet (Spanish)¿Qué momento es el más propicio para alabar al Señor?
ਅਨਦਿਨੁ ਨਾਮੇ ਰਤਿਆ; ਸਚੇ ਸਚੀ ਸੋਇ ॥
anadin naame ratiaa; sache sachee soe |
Sant Singh KhalsaNight and day, one who is attuned to the Name of the True Lord is true.
Manmohan SinghBy remaining night and day, imbued with God's Name, the true Person has true reputation.
Manmohan Singh (Punjabi)ਰੈਣ ਦਿਹੁੰ ਹਰੀ ਨਾਮ ਨਾਲ ਰੰਗੇ ਰਹਿਣ ਦੁਆਰਾ ਸੱਚੇ ਆਦਮੀ ਦੀ ਸੱਚੀ ਹੀ ਸ਼ੁਹਰਤ ਹੈ।
Fareedkot Teekaਜੋ ਪੁਰਸ ਰਾਤ੍ਰ ਦਿਨੁ ਹਰੀ ਨਾਮ ਤਥਾ ਭਗਤਿ ਮੇਂ ਰਤੇ ਹੈਂ, ਤਿਨ ਸਚੇ ਪੁਰਸੋਂ ਕੀ ਸਚੀ ਸੋਭਾ ਹੈ। ਭਾਵ ਏਹਿ ਕਿ ਜੋ ਗੁਰਮੁਖਿ ਹੈਂ ਵਹੁ ਸਰਬ ਬ੍ਯੋਹਾਰੋਂ ਕੇ ਬੀਚ ਸਦਾ ਹੀ ਵਾਹਿਗੁਰੂ ਕੋ ਚਿਤ ਮੇਂ ਰਖਤੇ ਹੈਂ। ਯਥਾ-☬"ਊਠਤ ਬੈਠਤ ਸੋਵਤ ਨਾਮ ॥☬ਕਹੁ ਨਾਨਕ ਜਨ ਕੇ ਸਦ ਕਾਮ॥"☬ਤਾਂ ਤੇ ਐਸੇ ਹੀ ਪੁਰਸ ਸੋਭਾ ਕੋ ਪ੍ਰਾਪਤਿ ਹੋਤੇ ਹੈਂ॥
Prof. Sahib Singhਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ? ਨਾਮੇ = ਨਾਮਿ ਹੀ, ਨਾਮ ਵਿਚ ਹੀ। ਸੋਇ = ਸੋਭਾ।
SikhNet (Spanish)Cuando la mente es henchida con el Nombre del Señor y el Uno Verdadero es aclamado en la mente como Verdad
ਇਕੁ ਤਿਲੁ ਪਿਆਰਾ ਵਿਸਰੈ; ਭਗਤਿ ਕਿਨੇਹੀ ਹੋਇ ॥
eik til piaaraa visarai; bhagat kinehee hoe |
Sant Singh KhalsaIf someone forgets the Beloved Lord, even for an instant, what sort of devotion is that?
Manmohan SinghWhen one Forgets the Beloved even for a moment, what sort of devotional service is that?
Manmohan Singh (Punjabi)ਜਦ ਇਨਸਾਨ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵੇ, ਉਹ ਕਿਸ ਕਿਸਮ ਦੀ ਪਰੇਮ-ਮਈ ਸੇਵਾ ਹੈ?
Fareedkot Teekaਤਿਨ ਕਾ ਐਸਾ ਨਿਸਚਾ ਹੈ ਕਿ ਜਬ ਇਕ ਤਿਲ ਥੋੜਾ, ਭਾਵ ਸ੍ਵਾਸ ਮਾਤ੍ਰ ਭੀ ਪ੍ਯਾਰਾ ਵਾਹਿਗੁਰੂ ਮਨ ਸੇ ਬਿਸਰ ਜਾਵੇ, ਤਬ ਫਿਰ ਭਗਤੀ (ਕਿਨੇਹੀ) ਕੈਸੀ ਹੀ, ਭਾਵ ਏਹਿ ਕਿ ਵੋਹ ਭਗਤੀ ਨਹੀਂ ਹੈ॥
Prof. Sahib Singhਉਹ ਕਾਹਦੀ ਭਗਤੀ ਹੋਈ, ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ?ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ। ਕਿਨੇਹੀ = ਕਿਹੋ ਜਿਹੀ?
SikhNet (Spanish)Vivimos apegados a la Gran Ilusión y se nos olvida el Gran Dador, el Dador de la Paz.
ਮਨੁ ਤਨੁ ਸੀਤਲੁ ਸਾਚ ਸਿਉ; ਸਾਸੁ. ਨ ਬਿਰਥਾ ਕੋਇ ॥੧॥
man tan seetal saach siau; saas. na birathaa koe |1|
Sant Singh KhalsaOne whose mind and body are cooled and soothed by the True Lord-no breath of his is wasted. ||1||
Manmohan SinghOne whose soul and body are cool, with the True Name, no breath of his goes in vain.
Manmohan Singh (Punjabi)ਜਿਸ ਦੀ ਆਤਮਾ ਤੇ ਦੇਹ ਸੱਚੇ ਨਾਮ ਨਾਲ ਠੰਢੇ ਹੋਏ ਹਨ, ਉਸ ਦਾ ਕੋਈ ਸੁਆਸ ਭੀ ਬੇਅਰਥ ਨਹੀਂ ਜਾਂਦਾ।
Fareedkot Teekaਔਰੁ ਤਿਨ ਪੁਰਸੋਂ ਕਾ ਮਨੁ ਤਨੁ ਸਚੇ ਕੀ ਭਗਤੀ ਕਰਨੀ ਸੇ ਸੀਤਲ ਭਯਾ ਹੈ, ਔਰੁ ਏਕ ਸ੍ਵਾਸੁ ਭੀ ਹਰੀ ਕੇ ਸਿਮਰਨ ਸੇ ਬਿਨਾ ਬ੍ਰਿਥਾ ਨਹੀਂ ਜਾਤਾ ਹੈ, ਭਾਵ ਏਹਿ ਕਿ ਸ੍ਵਾਸ ਸ੍ਵਾਸ ਭਜਨੁ ਕਰਤੇ ਹੈਂ॥੧॥
Prof. Sahib Singhਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ, ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ ॥੧॥ਪਦ ਅਰਥ ਸਾਚੁ ਸਿਉ = ਸਦਾ-ਥਿਰ ਪ੍ਰਭੂ ਦੇ ਨਾਲ। ਸਾਸੁ = ਸੁਆਸ॥੧॥
SikhNet (Spanish)Cuando la Verdad del Señor llega a consolar al cuerpo y a la mente, ni una sola respiración es desperdiciada. 1()
ਮੇਰੇ ਮਨ; ਹਰਿ ਕਾ ਨਾਮੁ ਧਿਆਇ ॥
mere man; har kaa naam dhiaae |
Sant Singh KhalsaO my mind, meditate on the Name of the Lord.
Manmohan SinghO my soul! meditate on the Name of God.
Manmohan Singh (Punjabi)ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਪ੍ਯਾਰੇ! ਹਰੀ ਕਾ ਨਾਮੁ ਜਪੁ ਔਰੁ ਬਿਸਨ ਕਾ ਧ੍ਯਾਨੁ ਕਰੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ।
SikhNet (Spanish)Oh mi mente, medita en el Nombre del Señor
ਸਾਚੀ ਭਗਤਿ ਤਾ ਥੀਐ; ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥
saachee bhagat taa theeai; jaa har vasai man aae |1| rahaau |
Sant Singh KhalsaTrue devotional worship is performed when the Lord comes to dwell in the mind. ||1||Pause||
Manmohan SinghThen alone the true worship is performed if God comes and dwells within man's mind. Pause.
Manmohan Singh (Punjabi)ਕੇਵਲ ਤਦ ਹੀ ਸੱਚੀ ਉਪਾਸ਼ਨਾ ਹੁੰਦੀ ਹੈ ਜੇਕਰ ਵਾਹਿਗੁਰੂ ਆ ਕੇ ਮਨੁੱਖ ਦੇ ਚਿੱਤ ਅੰਦਰ ਟਿਕ ਜਾਵੇ। ਠਹਿਰਾਉ।
Fareedkot Teekaਕਿਉਂਕਿ ਹਰਿ ਨਾਮੁ ਜਪਨੇ ਕਰ ਜਬ ਹਰੀ ਮਨ ਮੇਂ ਆਇ ਕਰ ਬਸੇ, ਤਬ ਸਚੀ ਭਗਤੀ ਹੋਤੀ ਹੈ॥੧॥ ਰਹਾਉ ॥
Prof. Sahib Singhਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ, ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ ॥੧॥ ਰਹਾਉ ॥ਪਦ ਅਰਥ ਤਾ = ਤਦੋਂ। ਥੀਐ = ਹੋ ਸਕਦੀ ਹੈ। ਜਾ = ਜਦੋਂ। ਮਨਿ = ਮਨ ਵਿਚ॥੧॥ਰਹਾਉ॥
SikhNet (Spanish)Pues la Verdadera Alabanza se da cuando el Señor llega a ti. (1-Pausa)
ਸਹਜੇ ਖੇਤੀ ਰਾਹੀਐ; ਸਚੁ ਨਾਮੁ ਬੀਜੁ ਪਾਇ ॥
sahaje khetee raaheeai; sach naam beej paae |
Sant Singh KhalsaWith intuitive ease, cultivate your farm, and plant the Seed of the True Name.
Manmohan SinghIn mental poise, cultivate the farm and sow the seed of the True Name.
Manmohan Singh (Punjabi)ਆਤਮਕ-ਟਿਕਾਉ ਅੰਦਰ ਪੈਲੀ ਨੂੰ ਕਾਸ਼ਤ ਕਰ ਅਤੇ ਸੱਚੇ ਨਾਮ ਦਾ ਬੀ ਬੀਜ।
Fareedkot Teekaਜਿਨੋਂ ਨੇ ਧੀਰਜਾਦਿ ਗੁਣੋਂ ਕਰ ਅੰਤਹਿਕਰਣ ਰੂਪੀ ਖੇਤੀ ਕੀ ਭੂਮਕਾ (ਰਾਹੀ) ਵਾਹੀ ਔਰੁ ਸਤਿਨਾਮ ਕਾ ਬੀਜੁ ਪਾਇਆ ਹੈ॥
Prof. Sahib Singhਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ;ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਰਾਹੀਐ = ਬੀਜਣੀ ਚਾਹੀਦੀ ਹੈ। ਸਚੁ = ਸਦਾ-ਥਿਰ ਰਹਿਣ ਵਾਲਾ। ਪਾਇ = ਪਾ ਕੇ, ਬੀਜ ਕੇ।
SikhNet (Spanish)Si cultivamos con aplomo nuestra granja y sembramos la semilla del Nombre Verdadero
ਖੇਤੀ ਜੰਮੀ ਅਗਲੀ; ਮਨੂਆ ਰਜਾ ਸਹਜਿ ਸੁਭਾਇ ॥
khetee jamee agalee; manooaa rajaa sehaj subhaae |
Sant Singh KhalsaThe seedlings have sprouted luxuriantly, and with intuitive ease, the mind is satisfied.
Manmohan SinghThe seedlings have luxuriantly sprouted and naturally the mind is well satisfied.
Manmohan Singh (Punjabi)ਫਸਲ ਨਿਹਾਇਤ ਚੰਗੀ ਉਗ ਆਈ ਹੈ ਅਤੇ ਕੁਦਰਤੀ ਤੌਰ ਤੇ ਮਨ ਐਨ ਤ੍ਰਿਪਤ ਹੋ ਗਿਆ ਹੈ।
Fareedkot Teekaਤਿਨ ਕੀ ਖੇਤੀ (ਅਗਲੀ) ਬਹੁਤ ਜੰਮੀ ਹੈ, ਭਾਵ ਏਹਿ ਕਿ ਨਵਧਾ ਭਗਤੀ ਰੂਪੁ ਜਮਾਉ ਘਣਾ ਭਯਾ ਹੈ, ਔਰੁ ਉਨ ਕਾ ਮਨੁ ਔਰੁ ਪਦਾਰਥੋਂ ਸੇ (ਰਜਾ) ਤ੍ਰਿਪਤਿ ਭਯਾ ਹੈ, ਔਰ (ਸਹਜਿ ਸੁਭਾਇ) ਸਾਂਤਿ ਸ੍ਵਭਾਵ ਹੂਆ ਹੈ॥
Prof. Sahib Singhਤਾਂ ਇਹ ਫ਼ਸਲ ਬਹੁਤ ਉੱਗਦੀ ਹੈ, ਇਹ ਫ਼ਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਤੇ ਪ੍ਰੇਮ ਵਿਚ ਜੁੜ ਕੇ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।ਪਦ ਅਰਥ ਅਗਲੀ = ਬਹੁਤੀ। ਸੁਭਾਇ = ਪ੍ਰੇਮ ਵਿਚ (ਟਿਕ ਕੇ)।
SikhNet (Spanish)la cosecha será abundante y la mente saciada de manera natural.
ਗੁਰ ਕਾ ਸਬਦੁ ਅੰਮ੍ਰਿਤੁ ਹੈ; ਜਿਤੁ ਪੀਤੈ ਤਿਖ ਜਾਇ ॥
gur kaa sabad amrit hai; jit peetai tikh jaae |
Sant Singh KhalsaThe Word of the Guru's Shabad is Ambrosial Nectar; drinking it in, thirst is quenched.
Manmohan SinghGuru's Word is Nectar by drinking which thirst is quenched.
Manmohan Singh (Punjabi)ਗੁਰਾਂ ਦੀ ਬਾਣੀ ਸੁਧਾ-ਰਸ ਹੈ, ਜਿਸ ਨੂੰ ਪਾਨ ਕਰਨ ਦੁਆਰਾ ਤੇਹ ਬੁਝ ਜਾਂਦੀ ਹੈ।
Fareedkot Teekaਗੁਰੋਂ ਕਾ ਸਬਦੁ ਅੰਮ੍ਰਿਤ ਰੂਪ ਹੈ, ਜਿਸ ਕੇ ਪਾਨ ਕਰਨ ਸੇ ਤ੍ਰਿਸਨਾ ਰੂਪੁ ਤ੍ਰਿਖਾ ਨਿਬ੍ਰਿਤਿ ਹੋ ਜਾਤੀ ਹੈ॥
Prof. Sahib Singhਸਤਿਗੁਰੂ ਦਾ ਸ਼ਬਦ (ਐਸਾ) ਅੰਮ੍ਰਿਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।ਪਦ ਅਰਥ ਜਿਤੁ = ਜਿਸ ਦੀ ਰਾਹੀਂ (ਲਫ਼ਜ਼ 'ਜਿਸ' ਤੋਂ ਅਧਿਕਰਣ ਕਾਰਕ ਇਕ-ਵਚਨ)। ਜਿਤੁ ਪੀਤੈ = ਜਿਸ ਦੇ ਪੀਣ ਨਾਲ। ਤਿਖ = ਪਿਆਸ।
SikhNet (Spanish)La Palabra del Guru es el Néctar, aplaca tu sed con Él.
ਇਹੁ ਮਨੁ ਸਾਚਾ. ਸਚਿ ਰਤਾ; ਸਚੇ ਰਹਿਆ ਸਮਾਇ ॥੨॥
eihu man saachaa. sach rataa; sache rahiaa samaae |2|
Sant Singh KhalsaThis true mind is attuned to Truth, and it remains permeated with the True One. ||2||
Manmohan SinghThis true soul then is dyed in the True Name and remains absorbed in the True Lord.
Manmohan Singh (Punjabi)ਇਹ ਸੱਚੀ-ਆਤਮਾ ਤਾ ਸੱਚੇ ਨਾਮ ਵਿੱਚ ਰੰਗੀ ਜਾਂਦੀ ਹੈ ਅਤੇ ਸੱਚੇ-ਸੁਆਮੀ ਅੰਦਰ ਲੀਨ ਰਹਿੰਦੀ ਹੈ।
Fareedkot Teekaਤਾਂ ਤੇ ਇਹੁ ਮਨੁ ਤਿਨੋਂ ਕਾ (ਸਚਿ) ਪਰਮੇਸ੍ਵਰ ਮੇਂ ਰਤਾ ਹੂਆ ਸਚਾ ਹੋ ਕਰ ਕੇ ਤਿਸ ਸਚ ਸਰੂਪ ਵਾਹਿਗੁਰੂ ਮੇਂ ਸਮਾਇ ਰਹਿਆ ਹੈ॥੨॥
Prof. Sahib Singh(ਨਾਮ-ਅੰਮ੍ਰਿਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ ॥੨॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ॥੨॥
SikhNet (Spanish)Tu mente se vuelve verdadera al estar entonada y fundida en la Verdad. (2)
ਆਖਣੁ ਵੇਖਣੁ ਬੋਲਣਾ; ਸਬਦੇ ਰਹਿਆ ਸਮਾਇ ॥
aakhan vekhan bolanaa; sabade rahiaa samaae |
Sant Singh KhalsaIn speaking, in seeing and in words, remain immersed in the Shabad.
Manmohan SinghIn its speech, sight and utterance, this soul remains permeated in the Name.
Manmohan Singh (Punjabi)ਆਪਣੇ ਬਚਨ-ਬਿਲਾਸ, ਦ੍ਰਿਸ਼ਟੀ ਅਤੇ ਬੋਲ-ਬਾਣੀ ਅੰਦਰ ਇਹ ਆਤਮਾ ਨਾਮ ਅੰਦਰ ਰਮੀ ਰਹਿੰਦੀ ਹੈ।
Fareedkot Teekaਔਰ ਜੋ ਰਸਨਾ ਕਰ ਕਥਾ ਪ੍ਰਸੰਗੋਂ ਕਾ (ਆਖਣਾ) ਪੜਨਾ, ਔਰੁ ਨੇਤ੍ਰੋਂ ਕਰ ਦੇਖਨਾ, ਔਰੁ ਜੋ ਸ੍ਵਭਾਵਕ ਹੀ ਬਚਨ ਕਾ ਬੋਲਨਾ ਹੈ, ਸੋ ਸਭ (ਸਬਦੇ) ਬ੍ਰਹਮ ਸਰੂਪ ਮੇਂ ਸਮਾਇ ਰਹਿਆ ਹੈ। ਭਾਵ ਏਹਿ ਕਿ ਪਰਮੇਸ੍ਵਰ ਸੰਬੰਧੀ ਕਥਾ ਕਰਨੀ ਔਰ ਜਹਾਂ ਤਕ ਦ੍ਰਿਸਟੀ ਜਾਤੀ ਹੈ, ਸੋ ਸਰਬ ਪਰਮੇਸ੍ਵਰ ਸਰੂਪ ਹੀ ਦੇਖਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ (ਭਾਵ, ਜੇਹੜੇ ਬੰਦੇ ਸਦਾ ਸਿਫ਼ਤ-ਸਾਲਾਹ ਵਿਚ ਹੀ ਮਗਨ ਰਹਿੰਦੇ ਹਨ) ਤੇ ਹਰ ਪਾਸੇ ਪਰਮਾਤਮਾ ਨੂੰ ਹੀ (ਵੇਖਦੇ ਹਨ),ਪਦ ਅਰਥ ਸਬਦੇ = ਸ਼ਬਦ ਵਿਚ ਹੀ, ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੀ।
SikhNet (Spanish)Los que ven, hablan y cantan testificando el Sonido del Shabd
ਬਾਣੀ ਵਜੀ ਚਹੁ ਜੁਗੀ; ਸਚੋ ਸਚੁ ਸੁਣਾਇ ॥
baanee vajee chahu jugee; sacho sach sunaae |
Sant Singh KhalsaThe Word of the Guru's Bani vibrates throughout the four ages. As Truth, it teaches Truth.
Manmohan SinghGurbani has become renowned in the four ages and it preaches nothing but Truth.
Manmohan Singh (Punjabi)ਗੁਰਬਾਣੀ ਚੌਹਾਂ ਹੀ ਯੁਗਾਂ ਅੰਦਰ ਪਰਸਿੱਧ ਹੋ ਗਈ ਹੈ ਅਤੇ ਇਹ ਨਿਰੋਲ-ਸੱਚ ਦਾ ਪਰਚਾਰ ਕਰਦੀ ਹੈ।
Fareedkot Teekaਐਸੇ ਮਹਾਤਮਾਂ ਜਨੋਂ ਕੇ ਜਸ ਕੀ (ਬਾਣੀ) ਆਵਾਜ ਚਾਰੋਂ ਜੁਗੋਂ ਮੇਂ (ਵਜੀ) ਪ੍ਰਗਟ ਹੋ ਰਹੀ ਹੈ, ਭਾਵ ਏਹਿ ਕਿ ਸਦਾ ਤਿਨ ਕਾ ਜਸੁ ਹੋ ਰਹਾ ਹੈ, ਕਿਉਂਕਿ ਸੋ ਮਹਾਤਮਾਂ ਜਨ ਸਚ ਨਾਮ ਕੋ (ਸਚੁ) ਨਿਸਚੇ ਕਰ ਕੇ ਜਗ੍ਯਾਸੂ ਜਨੋਂ ਕੋ ਸੁਨਾਵਤੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ।ਪਦ ਅਰਥ ਵਜੀ = ਮਸ਼ਹੂਰ ਹੋ ਗਈ। ਚਹੁ ਜੁਗੀ = ਚਹੁਆਂ ਜੁਗਾਂ ਵਿਚ, ਸਦਾ ਲਈ। ਸਚੋ ਸਚੁ = ਸੱਚ ਹੀ ਸੱਚ, ਸਦਾ-ਥਿਰ ਪ੍ਰਭੂ ਦਾ ਨਾਮ ਹੀ।
SikhNet (Spanish)Su Palabra es escuchada a través de las Cuatro épocas y la Verdad es proclamada
ਹਉਮੈ ਮੇਰਾ ਰਹਿ ਗਇਆ; ਸਚੈ ਲਇਆ ਮਿਲਾਇ ॥
haumai meraa reh geaa; sachai leaa milaae |
Sant Singh KhalsaEgotism and possessiveness are eliminated, and the True One absorbs them into Himself.
Manmohan SinghThe True One merges him in Himself, whose egotism and egoism stand eliminated.
Manmohan Singh (Punjabi)ਸਤਿਪੁਰਖ ਉਸ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਜਿਸ ਦੀ ਹੰਗਤਾ ਤੇ ਅਪਣੱਤ ਦੂਰ ਹੋ ਜਾਂਦੇ ਹਨ।
Fareedkot Teekaਔਰ ਉਨ ਕਾ ਮਨ ਅਹੰਤਾ ਔਰ ਅਨੇਕ ਪ੍ਰਕਾਰ ਕੀ ਮਮਤਾ ਸੇ ਰਹਤ ਭਯਾ ਹੈ, ਤਾਂ ਤੇ ਐਸੇ ਪੁਰਸ਼ੋਂ ਕਾ ਮਨ ਵਾਹਿਗੁਰੂ ਨੇ ਅਪਨੇ ਸਾਥ ਮਿਲਾਇ ਲੀਆ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਅਪਣੱਤ ਦੂਰ ਹੋ ਜਾਂਦੀ ਹੈ।ਪਦ ਅਰਥ ਰਹਿ ਗਇਆ = ਮੁੱਕ ਗਿਆ। ਸਚੈ = ਸਦਾ-ਥਿਰ ਪ੍ਰਭੂ ਨੇ।
SikhNet (Spanish)Su ego se desvanece y el Uno Verdadero se funde en su ser.
ਤਿਨ ਕਉ ਮਹਲੁ ਹਦੂਰਿ ਹੈ; ਜੋ ਸਚਿ ਰਹੇ ਲਿਵ ਲਾਇ ॥੩॥
tin kau mehal hadoor hai; jo sach rahe liv laae |3|
Sant Singh KhalsaThose who remain lovingly absorbed in the True One see the Mansion of His Presence close at hand. ||3||
Manmohan SinghThey, who remain absorbed in True Lord love, see His place just close at hand.
Manmohan Singh (Punjabi)ਜਿਹੜੇ ਸੱਚੇ-ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦੇ ਹਨ, ਉਨ੍ਹਾਂ ਲਈ ਉਸ ਦਾ ਮੰਦਰ ਸਾਹਮਣੇ ਦਿਸਦਾ ਹੈ।
Fareedkot Teekaਤਿਨ ਪੁਰਸ਼ੋਂ ਕੋ ਵਾਹਿਗੁਰੂ ਕਾ (ਮਹਲੁ) ਸ੍ਵਰੂਪ (ਹਦੂਰਿ) ਅਪ੍ਰੋਖ ਹੈ, ਔਰ ਸਚ ਰੂਪ ਮੇਂ (ਲਿਵ) ਬ੍ਰਿਤੀ ਲਗਾਇ ਰਹੇ ਹੈਂ॥੩॥
Prof. Sahib Singhਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੩॥ਪਦ ਅਰਥ ਮਹਲੁ = ਟਿਕਾਣਾ॥੩॥
SikhNet (Spanish)viven en la Presencia del Señor, estando su ser entonado en la Verdad de Dios (3)
ਨਦਰੀ ਨਾਮੁ ਧਿਆਈਐ; ਵਿਣੁ ਕਰਮਾ. ਪਾਇਆ ਨ ਜਾਇ ॥
nadaree naam dhiaaeeai; vin karamaa. paaeaa na jaae |
Sant Singh KhalsaBy His Grace, we meditate on the Naam, the Name of the Lord. Without His Mercy, it cannot be obtained.
Manmohan SinghBy God's grace, His Name is meditated upon. Without His favour, it cannot be obtained.
Manmohan Singh (Punjabi)ਹਰੀ ਦੀ ਦਇਆ ਦੁਆਰਾ ਉਸ ਦਾ ਨਾਮ ਸਿਮਰiਆ ਜਾਂਦਾ ਹੈ। ਉਸ ਦੀ ਰਹਿਮਤ ਦੇ ਬਗੈਰ ਇਹ ਹਾਸਲ ਨਹੀਂ ਹੁੰਦਾ।
Fareedkot Teekaਨਦਰੀ ਜੋ ਵਾਹਿਗੁਰੂ ਹੈ ਤਿਸ ਕਾ ਨਾਮੁ ਗੁਰਾਂ ਦ੍ਵਾਰੇ ਸਿਮਰੀਦਾ ਹੈ, ਸੋ ਗੁਰੂ ਪਰਮੇਸ੍ਵਰ ਕੀ ਕ੍ਰਿਪਾ ਵਾ ਸ਼ੁਭ ਕਰਮਾਂ ਤੇ ਬਿਨਾਂ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singhਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ।ਪਦ ਅਰਥ ਨਦਰੀ = (ਪਰਮਾਤਮਾ ਦੀ ਮਿਹਰ ਦੀ) ਨਿਗਾਹ ਨਾਲ। ਕਰਮ = ਬਖ਼ਸ਼ਸ਼। ਵਿਣੁ ਕਰਮਾ = ਪਰਮਾਤਮਾ ਦੀ ਮਿਹਰ ਤੋਂ ਬਿਨਾ।
SikhNet (Spanish)Meditamos en el Nombre del Señor sólo en el momento en que Su Gracia se posa sobre nosotros pero sin un Destino verdadero, es imposible Encontrarlo, nadie lo ha hecho.
ਪੂਰੈ ਭਾਗਿ ਸਤਸੰਗਤਿ ਲਹੈ; ਸਤਗੁਰੁ ਭੇਟੈ ਜਿਸੁ ਆਇ ॥
poorai bhaag satasangat lahai; satagur bhettai jis aae |
Sant Singh KhalsaThrough perfect good destiny, one finds the Sat Sangat, the True Congregation, and one comes to meet the True Guru.
Manmohan SinghThrough the perfect good luck he, meets, obtains the society of saints.
Manmohan Singh (Punjabi)ਪੂਰਨ ਚੰਗੇ ਨਸੀਬਾਂ ਰਾਹੀਂ ਜਿਸ ਨੂੰ ਸਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਸਾਧ-ਸੰਗਤ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਹੇ ਮਨ! ਜਬ ਪੂਰਨ ਭਾਗੋਂ ਸੇ ਇਸ ਕੋ ਸੰਸਾਰੁ ਮੇਂ ਆਇ ਕਰ ਸਤਿਗੁਰੂ (ਭੇਟੇ) ਮਿਲੇ, ਤਬ ਤਿਨ ਕੀ ਸਤਸੰਗਤ ਕਰ ਨਾਮ ਕੋ (ਲਹੇ) ਪ੍ਰਾਪਤਿ ਹੋਤਾ ਹੈ॥
Prof. Sahib Singhਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਮਿਲ ਜਾਂਦੀ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,ਪਦ ਅਰਥ ਭੇਟੇ ਜਿਸੁ = ਜਿਸ ਨੂੰ ਮਿਲਦਾ ਹੈ। ਆਇ = ਆ ਕੇ।
SikhNet (Spanish)Aquél que goza de ese Destino llega a la Saad Sangat, la Sociedad de los Santos y recibe en su mente al Guru Verdadero.
ਅਨਦਿਨੁ ਨਾਮੇ ਰਤਿਆ; ਦੁਖੁ ਬਿਖਿਆ ਵਿਚਹੁ ਜਾਇ ॥
anadin naame ratiaa; dukh bikhiaa vichahu jaae |
Sant Singh KhalsaNight and day, remain attuned to the Naam, and the pain of corruption shall be dispelled from within.
Manmohan SinghBy remaining imbued with God's Name, night and day, annoying evil gets dispelled from within the man.
Manmohan Singh (Punjabi)ਹਰੀ ਨਾਮ ਨਾਲ ਰੈਣ ਦਿਹੁੰ, ਰੰਗੇ ਰਹਿਣ ਦੁਆਰਾ ਦੁਖਦਾਈ ਬਦੀ ਬੰਦੇ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
Fareedkot Teekaਜੋ ਤਿਸ ਹਰੀ ਨਾਮ ਮੇਂ ਨਿਸ ਦਿਨ ਰਤੇ ਹੂਏ ਹੈਂ, ਤਿਨ ਕੇ ਰਿਦੇ ਸੇ ਬਿਸੇ ਬਿਕਾਰੋਂ ਕਾ ਦੁਖੁ ਜਾਤਾ ਰਹਿਤਾ ਹੈ॥
Prof. Sahib Singh(ਇਸ ਦੀ ਬਰਕਤਿ ਨਾਲ) ਹਰ ਵੇਲੇ ਪ੍ਰਭੂ ਦੇ ਨਾਮ (-ਰੰਗ) ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ।ਪਦ ਅਰਥ ਬਿਖਿਆ = ਮਾਇਆ। ਦੁਖੁ ਬਿਖਿਆ = ਮਾਇਆ ਦਾ ਮੋਹ-ਰੂਪ ਦੁੱਖ।
SikhNet (Spanish)Su mente se llena del Nombre del Señor para siempre y el dolor de la maldad no se le vuelve a acercar.
ਨਾਨਕ. ਸਬਦਿ ਮਿਲਾਵੜਾ; ਨਾਮੇ ਨਾਮਿ ਸਮਾਇ ॥੪॥੨੨॥੫੫॥
naanak. sabad milaavarraa; naame naam samaae |4|22|55|
Sant Singh KhalsaO Nanak, merging with the Shabad through the Name, one is immersed in the Name. ||4||22||55||
Manmohan SinghNanak, by merging with the Name of the Lord, one obtains union with God.
Manmohan Singh (Punjabi)ਨਾਨਕ, ਨਾਮ ਸਰੂਪ-ਸਾਹਿਬ ਦੇ ਨਾਮ ਨਾਲ ਅਭੇਦ ਹੋਣ ਦੁਆਰਾ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਨ ਪੁਰਸੋਂ ਕਾ (ਸਬਦਿ) ਬ੍ਰਹਮ ਸੇ (ਮਿਲਾਵੜਾ) ਮਿਲਾਪ ਭਯਾ ਹੈ, (ਨਾਮੇ ਨਾਮਿ) ਨਾਮ ਕਰ ਕੇ ਨਾਮੀ ਵਾਹਿਗੁਰੂ ਮੇਂ ਅਭੇਦ ਹੂਏ ਹੈਂ॥੪॥੨੨॥੫੫॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ (ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਉਹ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੨॥੫੫॥ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਾਮੇ ਨਾਮਿ = ਵਿਚ ਹੀ॥੪॥
SikhNet (Spanish)Dice Nanak, sólo el Bani de la Palabra del Shabd nos puede unir al Señor. Es a través del Nombre del Señor que nos fundimos en Él. (4-22-55)