ੴ

ਸਿੱਖਬਾਣੀ · SikhBani

Ang 35

Sri Guru Granth Sahib · Siree Raag · 3 shabads, 39 lines
Translations
Shabad Guru Amardas Ji Siree Raag continued from Ang 34

ਮਨਮੁਖ ਜਨਮੁ ਬਿਰਥਾ ਗਇਆ; ਕਿਆ ਮੁਹੁ ਦੇਸੀ ਜਾਇ ॥੩॥

manamukh janam birathaa geaa; kiaa muhu desee jaae |3|

Sant Singh KhalsaThe life of the self-willed manmukh passes uselessly. What face will he show when he passes beyond? ||3||
Manmohan SinghThe life of an apostate passes away in vain. What face shall he show on arrival before God?
Manmohan Singh (Punjabi)ਅਧਰਮੀ ਦਾ ਜੀਵਨ ਬੇ-ਅਰਥ ਬੀਤ ਜਾਂਦਾ ਹੈ। ਵਾਹਿਗੁਰੂ ਮੂਹਰੇ ਜਾ ਕੇ ਉਹ ਕਿਹੜਾ ਮੂੰਹ ਵਿਖਾਏਗਾ?
Fareedkot Teekaਮਨਮੁਖ ਪੁਰਸ਼ ਕਾ ਜਨਮ ਬ੍ਯਰਥ ਹੀ ਗਇਆ ਹੈ, ਆਗੇ ਪਰਲੋਕ ਮੇਂ ਜਾਕਰ ਕ੍ਯਾ ਮੁਖ ਦੇਵੇਗਾ। ਭਾਵ ਏਹ ਕਿ ਲਜਾ ਕੋ ਪ੍ਰਾਪਤਿ ਹੋ ਕਰ ਸਨਮੁਖ ਨੇਤ੍ਰ ਭੀ ਨਹੀਂ ਕਰ ਸਕੇਗਾ॥੩॥☬ਅਬ ਗੁਰਮੁਖੋਂ ਕਾ ਨਿਸਚਾ ਕਥਨ ਕਰਤੇ ਹੈਂ:
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਬੀਤ ਜਾਂਦਾ ਹੈ। ਉਹ ਇਥੋਂ ਜਾ ਕੇ ਅਗਾਂਹ ਕੀਹ ਮੂੰਹ ਵਿਖਾਇਗਾ? (ਭਾਵ, ਪ੍ਰਭੂ ਦੀ ਹਾਜ਼ਰੀ ਵਿਚ ਸ਼ਰਮਿੰਦਾ ਹੀ ਹੋਵੇਗਾ) ॥੩॥

ਪਦ ਅਰਥ ਜਾਇ = ਜਾ ਕੇ॥੩॥

SikhNet (Spanish)La vida del arrogante Manmukj es totalmente vana, ¿con que cara va a enfrentar al Señor? (3)

ਸਭ ਕਿਛੁ ਆਪੇ ਆਪਿ ਹੈ; ਹਉਮੈ ਵਿਚਿ. ਕਹਨੁ ਨ ਜਾਇ ॥

sabh kichh aape aap hai; haumai vich. kehan na jaae |

Sant Singh KhalsaGod Himself is everything; those who are in their ego cannot even speak of this.
Manmohan SinghThe Lord Himself is all in all. In pride man cannot utter His Name.
Manmohan Singh (Punjabi)ਸੁਆਮੀ ਖੁਦ-ਬ-ਖੁਦ ਹੀ ਸਾਰਾ ਕੁਝ ਹੈ। ਹੰਕਾਰ ਅੰਦਰ ਇਨਸਾਨ ਉਸ ਦਾ ਨਾਮ ਉਚਾਰਨ ਨਹੀਂ ਕਰ ਸਕਦਾ।
Fareedkot Teekaਜੋ ਸੰਪੂਰਨ ਪ੍ਰਪੰਚ ਹੈ, ਸੋ ਸਭ ਆਪਨਾ ਆਪ ਹੀ ਹੈ ਅਰਥਾਤ ਬ੍ਰਹਮ ਰੂਪ ਹੈ। ਪਰੰਤੂ ਜਬ ਤਕ (ਵਿਚਿ) ਅੰਤਹਕਰਣ ਮੇਂ ਅਹੰਤਾ ਮਮਤਾ ਰਹਿਤੀ ਹੈ, ਤਬ ਤਕ ਯੇਹਿ ਨਹੀਂ ਕਹਾ ਜਾਤਾ ਹੈ ਕਿ ਸਰਬ ਹੀ ਪਰਮੇਸ਼੍ਵਰੁ ਹੈ॥
Prof. Sahib Singh(ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਆਪ ਸਭ ਕੁਝ ਕਰਨ ਦੇ ਸਮਰਥ ਹੈ, (ਉਂਞ) ਹਉਮੈ ਵਿਚ ਫਸਿਆਂ (ਇਹ ਸੱਚਾਈ) ਆਖੀ ਨਹੀਂ ਜਾ ਸਕਦੀ (ਭਾਵ, ਹਉਮੈ ਵਿਚ ਫਸੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਕਿ ਪਰਮਾਤਮਾ ਆਪ ਹੀ ਸਭ ਕੁਝ ਕਰਨ-ਜੋਗ ਹੈ)।

ਪਦ ਅਰਥ ਕਹਨੁ ਨ ਜਾਇ = ਆਖਿਆ ਨਹੀਂ ਜਾ ਸਕਦਾ।

SikhNet (Spanish)Él, el Señor, es Todo en todo; no reconocemos este hecho a causa de nuestro ego.

ਗੁਰ ਕੈ ਸਬਦਿ ਪਛਾਣੀਐ; ਦੁਖੁ ਹਉਮੈ ਵਿਚਹੁ ਗਵਾਇ ॥

gur kai sabad pachhaaneeai; dukh haumai vichahu gavaae |

Sant Singh KhalsaThrough the Word of the Guru's Shabad, He is realized, and the pain of egotism is eradicated from within.
Manmohan SinghThrough the Guru's word is He realised and the disease of pride is eradicated from within.
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ ਵਾਹਿਗੁਰੂ ਦਾ ਅਨੁਭਵ ਹੁੰਦਾ ਹੈ ਅਤੇ ਹੰਕਾਰ ਦੀ ਬੀਮਾਰੀ ਅੰਦਰੋਂ ਪੁੱਟੀ ਜਾਂਦੀ ਹੈ।
Fareedkot Teekaਇਸ ਸੇ ਗੁਰੋਂ ਕੇ (ਸਬਦਿ) ਉਪਦੇਸ਼ ਕਰ ਅਹੰਤਾ ਮਮਤਾ ਰੂਪੁ ਦੁਖ ਮਨ ਕੇ ਬੀਚ ਸੇ ਗਵਾਇ ਕਰ, ਐਸੇ ਪਛਾਣੀਤਾ ਹੈ ਕਿ ਸਰਬ ਜਗਤੁ ਬ੍ਰਹਮੁ ਸਰੂਪੁ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ ਹਉਮੈ ਦਾ ਦੁੱਖ ਦੂਰ ਕੀਤਿਆਂ ਇਹ ਸਮਝ ਆਉਂਦੀ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)A través de la Palabra del Guru Él es concebido, y es así como hacemos a un lado nuestro ego.

ਸਤਗੁਰੁ ਸੇਵਨਿ ਆਪਣਾ; ਹਉ. ਤਿਨ ਕੈ ਲਾਗਉ ਪਾਇ ॥

satagur sevan aapanaa; hau. tin kai laagau paae |

Sant Singh KhalsaI fall at the feet of those who serve their True Guru.
Manmohan SinghI fall at the feet of those who wait upon their own True Guru.
Manmohan Singh (Punjabi)ਮੈਂ ਉਨ੍ਹਾਂ ਦੇ ਪੈਰੀਂ ਪੈਦਾ ਹਾਂ, ਜੋ ਆਪਣੇ ਨਿੱਜ਼ ਦੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।
Fareedkot Teekaਜੋ ਪੁਰਸ ਆਪਨੇ ਸਤਿਗੁਰੂ ਕੋ ਸੇਵਨ ਕਰਤੇ ਹੈਂ, ਮੈਂ ਤਿਨ ਕੇ ਚਰਨੀ ਲਗਤਾ ਹੂੰ॥
Prof. Sahib Singhਜੇਹੜੇ ਮਨੁੱਖ ਆਪਣੇ ਗੁਰੂ ਦੀ ਸੇਵਾ ਕਰਦੇ ਹਨ (ਭਾਵ, ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ), ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।

ਪਦ ਅਰਥ ਲਾਗਉ = ਲਾਗਉਂ, ਮੈਂ ਲੱਗਦਾ ਹਾਂ।

SikhNet (Spanish)Ofrezco mi obediencia a aquéllos que sirven a su Guru Verdadero.

ਨਾਨਕ. ਦਰਿ ਸਚੈ ਸਚਿਆਰ ਹਹਿ; ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥

naanak. dar sachai sachiaar heh; hau tin balihaarai jaau |4|21|54|

Sant Singh KhalsaO Nanak, I am a sacrifice to those who are found to be true in the True Court. ||4||21||54||
Manmohan SinghNanak, I am a sacrifice unto those, who are found true in the True Court.
Manmohan Singh (Punjabi)ਨਾਨਕ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਸੱਚੀ ਦਰਗਾਹ ਅੰਦਰ ਸੱਚੇ ਪਾਏ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ (ਸਚੈ) ਵਾਹਿਗੁਰੂ ਕੇ ਦ੍ਵਾਰੇ ਮੇਂ (ਸਚਿਆਰ) ਸਚੇ ਭਏ ਹੈਂ, ਮੈਂ ਤਿਨ ਗੁਰਮੁਖੋਂ ਕੇ ਬਲਿਹਾਰਨੇ ਜਾਤਾ ਹੂੰ॥੪॥੨੧॥੫੪॥
Prof. Sahib Singhਹੇ ਨਾਨਕ! (ਆਖ-) ਮੈਂ ਉਹਨਾਂ ਬੰਦਿਆਂ ਤੋਂ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ॥੪॥੨੧॥੫੪॥{34-35}

ਪਦ ਅਰਥ ਹਹਿ = ਹਨ। ਦਰਿ = ਦਰ ਤੇ॥੪॥

SikhNet (Spanish)Nanak ofrece su ser en sacrificio a aquéllos que son considerados dignos de Fe en la Corte del Señor. (4-2-54)

Open this shabad (19 lines, Angs 34-35) →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਜੇ ਵੇਲਾ ਵਖਤੁ ਵੀਚਾਰੀਐ; ਤਾ ਕਿਤੁ ਵੇਲਾ ਭਗਤਿ ਹੋਇ ॥

je velaa vakhat veechaareeai; taa kit velaa bhagat hoe |

Sant Singh KhalsaConsider the time and the moment-when should we worship the Lord?
Manmohan SinghIf we think of the suitable time and moment, at what time, then can the worship of Lord be performed?
Manmohan Singh (Punjabi)ਜੇਕਰ ਅਸੀਂ ਮੁਨਾਸਬ ਵਕਤ ਤੇ ਮੁਹਤ ਦਾ ਖ਼ਿਆਲ ਕਰੀਏ, ਤਦ ਕਿਹੜੇ ਸਮੇਂ ਸੁਆਮੀ ਦਾ ਸਿਮਰਨ ਹੋ ਸਕਦਾ ਹੈ?
Fareedkot Teekaਜੇ ਕਰ ਕੋਈ ਕਹੇ ਕਿ ਭਗਤੀ ਕਰਨੇ ਕਾ ਕੋਈ ਵੇਲਾ ਭੀ ਹੈ, ਤਿਸ ਪਰ ਕਹਤੇ ਹੈਂ: ਵੇਲਾ ਹਿੰਦੀ ਭਾਸ਼ਾ ਮੇਂ, ਔਰੁ ਵਕਤ ਯਮਨੀ ਭਾਸ਼ਾ ਮੇਂ, ਸਮੇ ਕੋ ਕਹਤੇ ਹੈਂ। ਈਹਾਂ ਦੋਨੋਂ ਹੀ ਕੋ ਸਾਂਝਾ ਉਪਦੇਸ਼ੁ ਹੈ। ਕਦਾਚਿਤ ਐਸਾ ਬਿਚਾਰੁ ਕਰੀਏ ਕਿ ਜਬ ਧੰਧ੍ਯੋਂ ਸੇ ਅਵਿਕਾਸ ਮਿਲੇ ਤਬ ਭਗਤੀ ਕਰੇਂਗੇ, ਤੇ ਐਸਾ ਸਮਾਂ ਕੋਈ ਨਹੀਂ ਜਿਸ ਮੇਂ ਜਗਤ ਕੇ ਬਿ੍ਯੋਹਾਰ ਨਹੀਂ ਹੋਵੇਂਗੇ। ਫਿਰ ਕੌਨ ਸਮਾਂ ਮਿਲੇਗਾ ਜਿਸ ਮੇਂ ਭਗਤੀ ਕਰੀ ਜਾਵੇਗੀ॥
Prof. Sahib Singhਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ।

ਪਦ ਅਰਥ ਕਿਤੁ = ਕਿਸ ਵਿਚ? {ਲਫ਼ਜ਼ 'ਕਿਤੁ' ਲਫ਼ਜ਼ 'ਕਿਸ' ਤੋਂ ਅਧਿਕਰਣ ਕਾਰਕ ਇਕ-ਵਚਨ ਹੈ}। ਕਿਤੁ ਵੇਲਾ = ਕਿਸ ਵੇਲੇ?

SikhNet (Spanish)¿Qué momento es el más propicio para alabar al Señor?

ਅਨਦਿਨੁ ਨਾਮੇ ਰਤਿਆ; ਸਚੇ ਸਚੀ ਸੋਇ ॥

anadin naame ratiaa; sache sachee soe |

Sant Singh KhalsaNight and day, one who is attuned to the Name of the True Lord is true.
Manmohan SinghBy remaining night and day, imbued with God's Name, the true Person has true reputation.
Manmohan Singh (Punjabi)ਰੈਣ ਦਿਹੁੰ ਹਰੀ ਨਾਮ ਨਾਲ ਰੰਗੇ ਰਹਿਣ ਦੁਆਰਾ ਸੱਚੇ ਆਦਮੀ ਦੀ ਸੱਚੀ ਹੀ ਸ਼ੁਹਰਤ ਹੈ।
Fareedkot Teekaਜੋ ਪੁਰਸ ਰਾਤ੍ਰ ਦਿਨੁ ਹਰੀ ਨਾਮ ਤਥਾ ਭਗਤਿ ਮੇਂ ਰਤੇ ਹੈਂ, ਤਿਨ ਸਚੇ ਪੁਰਸੋਂ ਕੀ ਸਚੀ ਸੋਭਾ ਹੈ। ਭਾਵ ਏਹਿ ਕਿ ਜੋ ਗੁਰਮੁਖਿ ਹੈਂ ਵਹੁ ਸਰਬ ਬ੍ਯੋਹਾਰੋਂ ਕੇ ਬੀਚ ਸਦਾ ਹੀ ਵਾਹਿਗੁਰੂ ਕੋ ਚਿਤ ਮੇਂ ਰਖਤੇ ਹੈਂ। ਯਥਾ-☬"ਊਠਤ ਬੈਠਤ ਸੋਵਤ ਨਾਮ ॥☬ਕਹੁ ਨਾਨਕ ਜਨ ਕੇ ਸਦ ਕਾਮ॥"☬ਤਾਂ ਤੇ ਐਸੇ ਹੀ ਪੁਰਸ ਸੋਭਾ ਕੋ ਪ੍ਰਾਪਤਿ ਹੋਤੇ ਹੈਂ॥
Prof. Sahib Singhਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ? ਨਾਮੇ = ਨਾਮਿ ਹੀ, ਨਾਮ ਵਿਚ ਹੀ। ਸੋਇ = ਸੋਭਾ।

SikhNet (Spanish)Cuando la mente es henchida con el Nombre del Señor y el Uno Verdadero es aclamado en la mente como Verdad

ਇਕੁ ਤਿਲੁ ਪਿਆਰਾ ਵਿਸਰੈ; ਭਗਤਿ ਕਿਨੇਹੀ ਹੋਇ ॥

eik til piaaraa visarai; bhagat kinehee hoe |

Sant Singh KhalsaIf someone forgets the Beloved Lord, even for an instant, what sort of devotion is that?
Manmohan SinghWhen one Forgets the Beloved even for a moment, what sort of devotional service is that?
Manmohan Singh (Punjabi)ਜਦ ਇਨਸਾਨ ਇਕ ਮੁਹਤ ਭਰ ਲਈ ਭੀ ਪ੍ਰੀਤਮ ਨੂੰ ਭੁਲ ਜਾਵੇ, ਉਹ ਕਿਸ ਕਿਸਮ ਦੀ ਪਰੇਮ-ਮਈ ਸੇਵਾ ਹੈ?
Fareedkot Teekaਤਿਨ ਕਾ ਐਸਾ ਨਿਸਚਾ ਹੈ ਕਿ ਜਬ ਇਕ ਤਿਲ ਥੋੜਾ, ਭਾਵ ਸ੍ਵਾਸ ਮਾਤ੍ਰ ਭੀ ਪ੍ਯਾਰਾ ਵਾਹਿਗੁਰੂ ਮਨ ਸੇ ਬਿਸਰ ਜਾਵੇ, ਤਬ ਫਿਰ ਭਗਤੀ (ਕਿਨੇਹੀ) ਕੈਸੀ ਹੀ, ਭਾਵ ਏਹਿ ਕਿ ਵੋਹ ਭਗਤੀ ਨਹੀਂ ਹੈ॥
Prof. Sahib Singhਉਹ ਕਾਹਦੀ ਭਗਤੀ ਹੋਈ, ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ?

ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ। ਕਿਨੇਹੀ = ਕਿਹੋ ਜਿਹੀ?

SikhNet (Spanish)Vivimos apegados a la Gran Ilusión y se nos olvida el Gran Dador, el Dador de la Paz.

ਮਨੁ ਤਨੁ ਸੀਤਲੁ ਸਾਚ ਸਿਉ; ਸਾਸੁ. ਨ ਬਿਰਥਾ ਕੋਇ ॥੧॥

man tan seetal saach siau; saas. na birathaa koe |1|

Sant Singh KhalsaOne whose mind and body are cooled and soothed by the True Lord-no breath of his is wasted. ||1||
Manmohan SinghOne whose soul and body are cool, with the True Name, no breath of his goes in vain.
Manmohan Singh (Punjabi)ਜਿਸ ਦੀ ਆਤਮਾ ਤੇ ਦੇਹ ਸੱਚੇ ਨਾਮ ਨਾਲ ਠੰਢੇ ਹੋਏ ਹਨ, ਉਸ ਦਾ ਕੋਈ ਸੁਆਸ ਭੀ ਬੇਅਰਥ ਨਹੀਂ ਜਾਂਦਾ।
Fareedkot Teekaਔਰੁ ਤਿਨ ਪੁਰਸੋਂ ਕਾ ਮਨੁ ਤਨੁ ਸਚੇ ਕੀ ਭਗਤੀ ਕਰਨੀ ਸੇ ਸੀਤਲ ਭਯਾ ਹੈ, ਔਰੁ ਏਕ ਸ੍ਵਾਸੁ ਭੀ ਹਰੀ ਕੇ ਸਿਮਰਨ ਸੇ ਬਿਨਾ ਬ੍ਰਿਥਾ ਨਹੀਂ ਜਾਤਾ ਹੈ, ਭਾਵ ਏਹਿ ਕਿ ਸ੍ਵਾਸ ਸ੍ਵਾਸ ਭਜਨੁ ਕਰਤੇ ਹੈਂ॥੧॥
Prof. Sahib Singhਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ, ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ ॥੧॥

ਪਦ ਅਰਥ ਸਾਚੁ ਸਿਉ = ਸਦਾ-ਥਿਰ ਪ੍ਰਭੂ ਦੇ ਨਾਲ। ਸਾਸੁ = ਸੁਆਸ॥੧॥

SikhNet (Spanish)Cuando la Verdad del Señor llega a consolar al cuerpo y a la mente, ni una sola respiración es desperdiciada. 1()

ਮੇਰੇ ਮਨ; ਹਰਿ ਕਾ ਨਾਮੁ ਧਿਆਇ ॥

mere man; har kaa naam dhiaae |

Sant Singh KhalsaO my mind, meditate on the Name of the Lord.
Manmohan SinghO my soul! meditate on the Name of God.
Manmohan Singh (Punjabi)ਹੇ ਮੇਰੀ ਜਿੰਦੜੀਏ! ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਪ੍ਯਾਰੇ! ਹਰੀ ਕਾ ਨਾਮੁ ਜਪੁ ਔਰੁ ਬਿਸਨ ਕਾ ਧ੍ਯਾਨੁ ਕਰੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ।
SikhNet (Spanish)Oh mi mente, medita en el Nombre del Señor

ਸਾਚੀ ਭਗਤਿ ਤਾ ਥੀਐ; ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥

saachee bhagat taa theeai; jaa har vasai man aae |1| rahaau |

Sant Singh KhalsaTrue devotional worship is performed when the Lord comes to dwell in the mind. ||1||Pause||
Manmohan SinghThen alone the true worship is performed if God comes and dwells within man's mind. Pause.
Manmohan Singh (Punjabi)ਕੇਵਲ ਤਦ ਹੀ ਸੱਚੀ ਉਪਾਸ਼ਨਾ ਹੁੰਦੀ ਹੈ ਜੇਕਰ ਵਾਹਿਗੁਰੂ ਆ ਕੇ ਮਨੁੱਖ ਦੇ ਚਿੱਤ ਅੰਦਰ ਟਿਕ ਜਾਵੇ। ਠਹਿਰਾਉ।
Fareedkot Teekaਕਿਉਂਕਿ ਹਰਿ ਨਾਮੁ ਜਪਨੇ ਕਰ ਜਬ ਹਰੀ ਮਨ ਮੇਂ ਆਇ ਕਰ ਬਸੇ, ਤਬ ਸਚੀ ਭਗਤੀ ਹੋਤੀ ਹੈ॥੧॥ ਰਹਾਉ ॥
Prof. Sahib Singhਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ, ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ ॥੧॥ ਰਹਾਉ ॥

ਪਦ ਅਰਥ ਤਾ = ਤਦੋਂ। ਥੀਐ = ਹੋ ਸਕਦੀ ਹੈ। ਜਾ = ਜਦੋਂ। ਮਨਿ = ਮਨ ਵਿਚ॥੧॥ਰਹਾਉ॥

SikhNet (Spanish)Pues la Verdadera Alabanza se da cuando el Señor llega a ti. (1-Pausa)

ਸਹਜੇ ਖੇਤੀ ਰਾਹੀਐ; ਸਚੁ ਨਾਮੁ ਬੀਜੁ ਪਾਇ ॥

sahaje khetee raaheeai; sach naam beej paae |

Sant Singh KhalsaWith intuitive ease, cultivate your farm, and plant the Seed of the True Name.
Manmohan SinghIn mental poise, cultivate the farm and sow the seed of the True Name.
Manmohan Singh (Punjabi)ਆਤਮਕ-ਟਿਕਾਉ ਅੰਦਰ ਪੈਲੀ ਨੂੰ ਕਾਸ਼ਤ ਕਰ ਅਤੇ ਸੱਚੇ ਨਾਮ ਦਾ ਬੀ ਬੀਜ।
Fareedkot Teekaਜਿਨੋਂ ਨੇ ਧੀਰਜਾਦਿ ਗੁਣੋਂ ਕਰ ਅੰਤਹਿਕਰਣ ਰੂਪੀ ਖੇਤੀ ਕੀ ਭੂਮਕਾ (ਰਾਹੀ) ਵਾਹੀ ਔਰੁ ਸਤਿਨਾਮ ਕਾ ਬੀਜੁ ਪਾਇਆ ਹੈ॥
Prof. Sahib Singhਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ;

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਰਾਹੀਐ = ਬੀਜਣੀ ਚਾਹੀਦੀ ਹੈ। ਸਚੁ = ਸਦਾ-ਥਿਰ ਰਹਿਣ ਵਾਲਾ। ਪਾਇ = ਪਾ ਕੇ, ਬੀਜ ਕੇ।

SikhNet (Spanish)Si cultivamos con aplomo nuestra granja y sembramos la semilla del Nombre Verdadero

ਖੇਤੀ ਜੰਮੀ ਅਗਲੀ; ਮਨੂਆ ਰਜਾ ਸਹਜਿ ਸੁਭਾਇ ॥

khetee jamee agalee; manooaa rajaa sehaj subhaae |

Sant Singh KhalsaThe seedlings have sprouted luxuriantly, and with intuitive ease, the mind is satisfied.
Manmohan SinghThe seedlings have luxuriantly sprouted and naturally the mind is well satisfied.
Manmohan Singh (Punjabi)ਫਸਲ ਨਿਹਾਇਤ ਚੰਗੀ ਉਗ ਆਈ ਹੈ ਅਤੇ ਕੁਦਰਤੀ ਤੌਰ ਤੇ ਮਨ ਐਨ ਤ੍ਰਿਪਤ ਹੋ ਗਿਆ ਹੈ।
Fareedkot Teekaਤਿਨ ਕੀ ਖੇਤੀ (ਅਗਲੀ) ਬਹੁਤ ਜੰਮੀ ਹੈ, ਭਾਵ ਏਹਿ ਕਿ ਨਵਧਾ ਭਗਤੀ ਰੂਪੁ ਜਮਾਉ ਘਣਾ ਭਯਾ ਹੈ, ਔਰੁ ਉਨ ਕਾ ਮਨੁ ਔਰੁ ਪਦਾਰਥੋਂ ਸੇ (ਰਜਾ) ਤ੍ਰਿਪਤਿ ਭਯਾ ਹੈ, ਔਰ (ਸਹਜਿ ਸੁਭਾਇ) ਸਾਂਤਿ ਸ੍ਵਭਾਵ ਹੂਆ ਹੈ॥
Prof. Sahib Singhਤਾਂ ਇਹ ਫ਼ਸਲ ਬਹੁਤ ਉੱਗਦੀ ਹੈ, ਇਹ ਫ਼ਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਤੇ ਪ੍ਰੇਮ ਵਿਚ ਜੁੜ ਕੇ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।

ਪਦ ਅਰਥ ਅਗਲੀ = ਬਹੁਤੀ। ਸੁਭਾਇ = ਪ੍ਰੇਮ ਵਿਚ (ਟਿਕ ਕੇ)।

SikhNet (Spanish)la cosecha será abundante y la mente saciada de manera natural.

ਗੁਰ ਕਾ ਸਬਦੁ ਅੰਮ੍ਰਿਤੁ ਹੈ; ਜਿਤੁ ਪੀਤੈ ਤਿਖ ਜਾਇ ॥

gur kaa sabad amrit hai; jit peetai tikh jaae |

Sant Singh KhalsaThe Word of the Guru's Shabad is Ambrosial Nectar; drinking it in, thirst is quenched.
Manmohan SinghGuru's Word is Nectar by drinking which thirst is quenched.
Manmohan Singh (Punjabi)ਗੁਰਾਂ ਦੀ ਬਾਣੀ ਸੁਧਾ-ਰਸ ਹੈ, ਜਿਸ ਨੂੰ ਪਾਨ ਕਰਨ ਦੁਆਰਾ ਤੇਹ ਬੁਝ ਜਾਂਦੀ ਹੈ।
Fareedkot Teekaਗੁਰੋਂ ਕਾ ਸਬਦੁ ਅੰਮ੍ਰਿਤ ਰੂਪ ਹੈ, ਜਿਸ ਕੇ ਪਾਨ ਕਰਨ ਸੇ ਤ੍ਰਿਸਨਾ ਰੂਪੁ ਤ੍ਰਿਖਾ ਨਿਬ੍ਰਿਤਿ ਹੋ ਜਾਤੀ ਹੈ॥
Prof. Sahib Singhਸਤਿਗੁਰੂ ਦਾ ਸ਼ਬਦ (ਐਸਾ) ਅੰਮ੍ਰਿਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।

ਪਦ ਅਰਥ ਜਿਤੁ = ਜਿਸ ਦੀ ਰਾਹੀਂ (ਲਫ਼ਜ਼ 'ਜਿਸ' ਤੋਂ ਅਧਿਕਰਣ ਕਾਰਕ ਇਕ-ਵਚਨ)। ਜਿਤੁ ਪੀਤੈ = ਜਿਸ ਦੇ ਪੀਣ ਨਾਲ। ਤਿਖ = ਪਿਆਸ।

SikhNet (Spanish)La Palabra del Guru es el Néctar, aplaca tu sed con Él.

ਇਹੁ ਮਨੁ ਸਾਚਾ. ਸਚਿ ਰਤਾ; ਸਚੇ ਰਹਿਆ ਸਮਾਇ ॥੨॥

eihu man saachaa. sach rataa; sache rahiaa samaae |2|

Sant Singh KhalsaThis true mind is attuned to Truth, and it remains permeated with the True One. ||2||
Manmohan SinghThis true soul then is dyed in the True Name and remains absorbed in the True Lord.
Manmohan Singh (Punjabi)ਇਹ ਸੱਚੀ-ਆਤਮਾ ਤਾ ਸੱਚੇ ਨਾਮ ਵਿੱਚ ਰੰਗੀ ਜਾਂਦੀ ਹੈ ਅਤੇ ਸੱਚੇ-ਸੁਆਮੀ ਅੰਦਰ ਲੀਨ ਰਹਿੰਦੀ ਹੈ।
Fareedkot Teekaਤਾਂ ਤੇ ਇਹੁ ਮਨੁ ਤਿਨੋਂ ਕਾ (ਸਚਿ) ਪਰਮੇਸ੍ਵਰ ਮੇਂ ਰਤਾ ਹੂਆ ਸਚਾ ਹੋ ਕਰ ਕੇ ਤਿਸ ਸਚ ਸਰੂਪ ਵਾਹਿਗੁਰੂ ਮੇਂ ਸਮਾਇ ਰਹਿਆ ਹੈ॥੨॥
Prof. Sahib Singh(ਨਾਮ-ਅੰਮ੍ਰਿਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ ॥੨॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ॥੨॥

SikhNet (Spanish)Tu mente se vuelve verdadera al estar entonada y fundida en la Verdad. (2)

ਆਖਣੁ ਵੇਖਣੁ ਬੋਲਣਾ; ਸਬਦੇ ਰਹਿਆ ਸਮਾਇ ॥

aakhan vekhan bolanaa; sabade rahiaa samaae |

Sant Singh KhalsaIn speaking, in seeing and in words, remain immersed in the Shabad.
Manmohan SinghIn its speech, sight and utterance, this soul remains permeated in the Name.
Manmohan Singh (Punjabi)ਆਪਣੇ ਬਚਨ-ਬਿਲਾਸ, ਦ੍ਰਿਸ਼ਟੀ ਅਤੇ ਬੋਲ-ਬਾਣੀ ਅੰਦਰ ਇਹ ਆਤਮਾ ਨਾਮ ਅੰਦਰ ਰਮੀ ਰਹਿੰਦੀ ਹੈ।
Fareedkot Teekaਔਰ ਜੋ ਰਸਨਾ ਕਰ ਕਥਾ ਪ੍ਰਸੰਗੋਂ ਕਾ (ਆਖਣਾ) ਪੜਨਾ, ਔਰੁ ਨੇਤ੍ਰੋਂ ਕਰ ਦੇਖਨਾ, ਔਰੁ ਜੋ ਸ੍ਵਭਾਵਕ ਹੀ ਬਚਨ ਕਾ ਬੋਲਨਾ ਹੈ, ਸੋ ਸਭ (ਸਬਦੇ) ਬ੍ਰਹਮ ਸਰੂਪ ਮੇਂ ਸਮਾਇ ਰਹਿਆ ਹੈ। ਭਾਵ ਏਹਿ ਕਿ ਪਰਮੇਸ੍ਵਰ ਸੰਬੰਧੀ ਕਥਾ ਕਰਨੀ ਔਰ ਜਹਾਂ ਤਕ ਦ੍ਰਿਸਟੀ ਜਾਤੀ ਹੈ, ਸੋ ਸਰਬ ਪਰਮੇਸ੍ਵਰ ਸਰੂਪ ਹੀ ਦੇਖਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ (ਭਾਵ, ਜੇਹੜੇ ਬੰਦੇ ਸਦਾ ਸਿਫ਼ਤ-ਸਾਲਾਹ ਵਿਚ ਹੀ ਮਗਨ ਰਹਿੰਦੇ ਹਨ) ਤੇ ਹਰ ਪਾਸੇ ਪਰਮਾਤਮਾ ਨੂੰ ਹੀ (ਵੇਖਦੇ ਹਨ),

ਪਦ ਅਰਥ ਸਬਦੇ = ਸ਼ਬਦ ਵਿਚ ਹੀ, ਸਿਫ਼ਤ-ਸਾਲਾਹ ਦੀ ਬਾਣੀ ਵਿਚ ਹੀ।

SikhNet (Spanish)Los que ven, hablan y cantan testificando el Sonido del Shabd

ਬਾਣੀ ਵਜੀ ਚਹੁ ਜੁਗੀ; ਸਚੋ ਸਚੁ ਸੁਣਾਇ ॥

baanee vajee chahu jugee; sacho sach sunaae |

Sant Singh KhalsaThe Word of the Guru's Bani vibrates throughout the four ages. As Truth, it teaches Truth.
Manmohan SinghGurbani has become renowned in the four ages and it preaches nothing but Truth.
Manmohan Singh (Punjabi)ਗੁਰਬਾਣੀ ਚੌਹਾਂ ਹੀ ਯੁਗਾਂ ਅੰਦਰ ਪਰਸਿੱਧ ਹੋ ਗਈ ਹੈ ਅਤੇ ਇਹ ਨਿਰੋਲ-ਸੱਚ ਦਾ ਪਰਚਾਰ ਕਰਦੀ ਹੈ।
Fareedkot Teekaਐਸੇ ਮਹਾਤਮਾਂ ਜਨੋਂ ਕੇ ਜਸ ਕੀ (ਬਾਣੀ) ਆਵਾਜ ਚਾਰੋਂ ਜੁਗੋਂ ਮੇਂ (ਵਜੀ) ਪ੍ਰਗਟ ਹੋ ਰਹੀ ਹੈ, ਭਾਵ ਏਹਿ ਕਿ ਸਦਾ ਤਿਨ ਕਾ ਜਸੁ ਹੋ ਰਹਾ ਹੈ, ਕਿਉਂਕਿ ਸੋ ਮਹਾਤਮਾਂ ਜਨ ਸਚ ਨਾਮ ਕੋ (ਸਚੁ) ਨਿਸਚੇ ਕਰ ਕੇ ਜਗ੍ਯਾਸੂ ਜਨੋਂ ਕੋ ਸੁਨਾਵਤੇ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ।

ਪਦ ਅਰਥ ਵਜੀ = ਮਸ਼ਹੂਰ ਹੋ ਗਈ। ਚਹੁ ਜੁਗੀ = ਚਹੁਆਂ ਜੁਗਾਂ ਵਿਚ, ਸਦਾ ਲਈ। ਸਚੋ ਸਚੁ = ਸੱਚ ਹੀ ਸੱਚ, ਸਦਾ-ਥਿਰ ਪ੍ਰਭੂ ਦਾ ਨਾਮ ਹੀ।

SikhNet (Spanish)Su Palabra es escuchada a través de las Cuatro épocas y la Verdad es proclamada

ਹਉਮੈ ਮੇਰਾ ਰਹਿ ਗਇਆ; ਸਚੈ ਲਇਆ ਮਿਲਾਇ ॥

haumai meraa reh geaa; sachai leaa milaae |

Sant Singh KhalsaEgotism and possessiveness are eliminated, and the True One absorbs them into Himself.
Manmohan SinghThe True One merges him in Himself, whose egotism and egoism stand eliminated.
Manmohan Singh (Punjabi)ਸਤਿਪੁਰਖ ਉਸ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ, ਜਿਸ ਦੀ ਹੰਗਤਾ ਤੇ ਅਪਣੱਤ ਦੂਰ ਹੋ ਜਾਂਦੇ ਹਨ।
Fareedkot Teekaਔਰ ਉਨ ਕਾ ਮਨ ਅਹੰਤਾ ਔਰ ਅਨੇਕ ਪ੍ਰਕਾਰ ਕੀ ਮਮਤਾ ਸੇ ਰਹਤ ਭਯਾ ਹੈ, ਤਾਂ ਤੇ ਐਸੇ ਪੁਰਸ਼ੋਂ ਕਾ ਮਨ ਵਾਹਿਗੁਰੂ ਨੇ ਅਪਨੇ ਸਾਥ ਮਿਲਾਇ ਲੀਆ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਅਪਣੱਤ ਦੂਰ ਹੋ ਜਾਂਦੀ ਹੈ।

ਪਦ ਅਰਥ ਰਹਿ ਗਇਆ = ਮੁੱਕ ਗਿਆ। ਸਚੈ = ਸਦਾ-ਥਿਰ ਪ੍ਰਭੂ ਨੇ।

SikhNet (Spanish)Su ego se desvanece y el Uno Verdadero se funde en su ser.

ਤਿਨ ਕਉ ਮਹਲੁ ਹਦੂਰਿ ਹੈ; ਜੋ ਸਚਿ ਰਹੇ ਲਿਵ ਲਾਇ ॥੩॥

tin kau mehal hadoor hai; jo sach rahe liv laae |3|

Sant Singh KhalsaThose who remain lovingly absorbed in the True One see the Mansion of His Presence close at hand. ||3||
Manmohan SinghThey, who remain absorbed in True Lord love, see His place just close at hand.
Manmohan Singh (Punjabi)ਜਿਹੜੇ ਸੱਚੇ-ਸੁਆਮੀ ਦੇ ਸਨੇਹ ਅੰਦਰ ਲੀਨ ਰਹਿੰਦੇ ਹਨ, ਉਨ੍ਹਾਂ ਲਈ ਉਸ ਦਾ ਮੰਦਰ ਸਾਹਮਣੇ ਦਿਸਦਾ ਹੈ।
Fareedkot Teekaਤਿਨ ਪੁਰਸ਼ੋਂ ਕੋ ਵਾਹਿਗੁਰੂ ਕਾ (ਮਹਲੁ) ਸ੍ਵਰੂਪ (ਹਦੂਰਿ) ਅਪ੍ਰੋਖ ਹੈ, ਔਰ ਸਚ ਰੂਪ ਮੇਂ (ਲਿਵ) ਬ੍ਰਿਤੀ ਲਗਾਇ ਰਹੇ ਹੈਂ॥੩॥
Prof. Sahib Singhਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੩॥

ਪਦ ਅਰਥ ਮਹਲੁ = ਟਿਕਾਣਾ॥੩॥

SikhNet (Spanish)viven en la Presencia del Señor, estando su ser entonado en la Verdad de Dios (3)

ਨਦਰੀ ਨਾਮੁ ਧਿਆਈਐ; ਵਿਣੁ ਕਰਮਾ. ਪਾਇਆ ਨ ਜਾਇ ॥

nadaree naam dhiaaeeai; vin karamaa. paaeaa na jaae |

Sant Singh KhalsaBy His Grace, we meditate on the Naam, the Name of the Lord. Without His Mercy, it cannot be obtained.
Manmohan SinghBy God's grace, His Name is meditated upon. Without His favour, it cannot be obtained.
Manmohan Singh (Punjabi)ਹਰੀ ਦੀ ਦਇਆ ਦੁਆਰਾ ਉਸ ਦਾ ਨਾਮ ਸਿਮਰiਆ ਜਾਂਦਾ ਹੈ। ਉਸ ਦੀ ਰਹਿਮਤ ਦੇ ਬਗੈਰ ਇਹ ਹਾਸਲ ਨਹੀਂ ਹੁੰਦਾ।
Fareedkot Teekaਨਦਰੀ ਜੋ ਵਾਹਿਗੁਰੂ ਹੈ ਤਿਸ ਕਾ ਨਾਮੁ ਗੁਰਾਂ ਦ੍ਵਾਰੇ ਸਿਮਰੀਦਾ ਹੈ, ਸੋ ਗੁਰੂ ਪਰਮੇਸ੍ਵਰ ਕੀ ਕ੍ਰਿਪਾ ਵਾ ਸ਼ੁਭ ਕਰਮਾਂ ਤੇ ਬਿਨਾਂ ਪ੍ਰਾਪਤਿ ਨਹੀਂ ਹੋਤਾ ਹੈ॥
Prof. Sahib Singhਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ।

ਪਦ ਅਰਥ ਨਦਰੀ = (ਪਰਮਾਤਮਾ ਦੀ ਮਿਹਰ ਦੀ) ਨਿਗਾਹ ਨਾਲ। ਕਰਮ = ਬਖ਼ਸ਼ਸ਼। ਵਿਣੁ ਕਰਮਾ = ਪਰਮਾਤਮਾ ਦੀ ਮਿਹਰ ਤੋਂ ਬਿਨਾ।

SikhNet (Spanish)Meditamos en el Nombre del Señor sólo en el momento en que Su Gracia se posa sobre nosotros pero sin un Destino verdadero, es imposible Encontrarlo, nadie lo ha hecho.

ਪੂਰੈ ਭਾਗਿ ਸਤਸੰਗਤਿ ਲਹੈ; ਸਤਗੁਰੁ ਭੇਟੈ ਜਿਸੁ ਆਇ ॥

poorai bhaag satasangat lahai; satagur bhettai jis aae |

Sant Singh KhalsaThrough perfect good destiny, one finds the Sat Sangat, the True Congregation, and one comes to meet the True Guru.
Manmohan SinghThrough the perfect good luck he, meets, obtains the society of saints.
Manmohan Singh (Punjabi)ਪੂਰਨ ਚੰਗੇ ਨਸੀਬਾਂ ਰਾਹੀਂ ਜਿਸ ਨੂੰ ਸਚੇ ਗੁਰੂ ਜੀ ਆ ਕੇ ਮਿਲ ਪੈਦੇ ਹਨ, ਉਹ ਸਾਧ-ਸੰਗਤ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਹੇ ਮਨ! ਜਬ ਪੂਰਨ ਭਾਗੋਂ ਸੇ ਇਸ ਕੋ ਸੰਸਾਰੁ ਮੇਂ ਆਇ ਕਰ ਸਤਿਗੁਰੂ (ਭੇਟੇ) ਮਿਲੇ, ਤਬ ਤਿਨ ਕੀ ਸਤਸੰਗਤ ਕਰ ਨਾਮ ਕੋ (ਲਹੇ) ਪ੍ਰਾਪਤਿ ਹੋਤਾ ਹੈ॥
Prof. Sahib Singhਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਮਿਲ ਜਾਂਦੀ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,

ਪਦ ਅਰਥ ਭੇਟੇ ਜਿਸੁ = ਜਿਸ ਨੂੰ ਮਿਲਦਾ ਹੈ। ਆਇ = ਆ ਕੇ।

SikhNet (Spanish)Aquél que goza de ese Destino llega a la Saad Sangat, la Sociedad de los Santos y recibe en su mente al Guru Verdadero.

ਅਨਦਿਨੁ ਨਾਮੇ ਰਤਿਆ; ਦੁਖੁ ਬਿਖਿਆ ਵਿਚਹੁ ਜਾਇ ॥

anadin naame ratiaa; dukh bikhiaa vichahu jaae |

Sant Singh KhalsaNight and day, remain attuned to the Naam, and the pain of corruption shall be dispelled from within.
Manmohan SinghBy remaining imbued with God's Name, night and day, annoying evil gets dispelled from within the man.
Manmohan Singh (Punjabi)ਹਰੀ ਨਾਮ ਨਾਲ ਰੈਣ ਦਿਹੁੰ, ਰੰਗੇ ਰਹਿਣ ਦੁਆਰਾ ਦੁਖਦਾਈ ਬਦੀ ਬੰਦੇ ਦੇ ਅੰਦਰੋਂ ਦੂਰ ਹੋ ਜਾਂਦੀ ਹੈ।
Fareedkot Teekaਜੋ ਤਿਸ ਹਰੀ ਨਾਮ ਮੇਂ ਨਿਸ ਦਿਨ ਰਤੇ ਹੂਏ ਹੈਂ, ਤਿਨ ਕੇ ਰਿਦੇ ਸੇ ਬਿਸੇ ਬਿਕਾਰੋਂ ਕਾ ਦੁਖੁ ਜਾਤਾ ਰਹਿਤਾ ਹੈ॥
Prof. Sahib Singh(ਇਸ ਦੀ ਬਰਕਤਿ ਨਾਲ) ਹਰ ਵੇਲੇ ਪ੍ਰਭੂ ਦੇ ਨਾਮ (-ਰੰਗ) ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਬਿਖਿਆ = ਮਾਇਆ। ਦੁਖੁ ਬਿਖਿਆ = ਮਾਇਆ ਦਾ ਮੋਹ-ਰੂਪ ਦੁੱਖ।

SikhNet (Spanish)Su mente se llena del Nombre del Señor para siempre y el dolor de la maldad no se le vuelve a acercar.

ਨਾਨਕ. ਸਬਦਿ ਮਿਲਾਵੜਾ; ਨਾਮੇ ਨਾਮਿ ਸਮਾਇ ॥੪॥੨੨॥੫੫॥

naanak. sabad milaavarraa; naame naam samaae |4|22|55|

Sant Singh KhalsaO Nanak, merging with the Shabad through the Name, one is immersed in the Name. ||4||22||55||
Manmohan SinghNanak, by merging with the Name of the Lord, one obtains union with God.
Manmohan Singh (Punjabi)ਨਾਨਕ, ਨਾਮ ਸਰੂਪ-ਸਾਹਿਬ ਦੇ ਨਾਮ ਨਾਲ ਅਭੇਦ ਹੋਣ ਦੁਆਰਾ ਇਨਸਾਨ ਦਾ ਵਾਹਿਗੁਰੂ ਨਾਲ ਮਿਲਾਪ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਨ ਪੁਰਸੋਂ ਕਾ (ਸਬਦਿ) ਬ੍ਰਹਮ ਸੇ (ਮਿਲਾਵੜਾ) ਮਿਲਾਪ ਭਯਾ ਹੈ, (ਨਾਮੇ ਨਾਮਿ) ਨਾਮ ਕਰ ਕੇ ਨਾਮੀ ਵਾਹਿਗੁਰੂ ਮੇਂ ਅਭੇਦ ਹੂਏ ਹੈਂ॥੪॥੨੨॥੫੫॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ (ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਉਹ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੨॥੫੫॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਾਮੇ ਨਾਮਿ = ਵਿਚ ਹੀ॥੪॥

SikhNet (Spanish)Dice Nanak, sólo el Bani de la Palabra del Shabd nos puede unir al Señor. Es a través del Nombre del Señor que nos fundimos en Él. (4-22-55)

Open this shabad →

Shabad Guru Amardas Ji Siree Raag continues on Ang 36

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, Third Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਆਪਣਾ ਭਉ ਤਿਨ ਪਾਇਓਨੁ; ਜਿਨ ਗੁਰ ਕਾ ਸਬਦੁ ਬੀਚਾਰਿ ॥

aapanaa bhau tin paaeon; jin gur kaa sabad beechaar |

Sant Singh KhalsaThose who contemplate the Word of the Guru's Shabad are filled with the Fear of God.
Manmohan SinghThey who deliberate over Guru's hymns are blessed by the Lord with His fear.
Manmohan Singh (Punjabi)ਜੋ ਗੁਰਾਂ ਦੀ ਬਾਣੀ ਨੂੰ ਆਪਣੇ ਧਿਆਨ ਅੰਦਰ ਟਿਕਾਉਂਦੇ ਹਨ, ਉਨ੍ਹਾਂ ਨੂੰ ਸੁਆਮੀ ਆਪਣੇ ਡਰ ਦੀ ਦਾਤ ਦਿੰਦਾ ਹੈ।
Fareedkot Teekaਪਰਮੇਸ੍ਵਰ ਨੇ ਅਪਣਾ ਭੈ ਉਨ ਕੇ ਰਿਦੇ ਮੇਂ ਪਾਇਆ ਹੈ, ਜਿਨੋਂ ਨੇ ਗੁਰੋਂ ਕੇ ਉਪਦੇਸ਼ ਕਾ ਵੀਚਾਰ ਕੀਆ ਹੈ॥
Prof. Sahib Singhਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ।

ਪਦ ਅਰਥ ਪਾਇਓਨੁ = ਪਾਇਆ ਉਨਿ, ਉਸ ਪਰਮਾਤਮਾ ਨੇ ਪਾਇਆ। ਭਉ = ਡਰ, ਅਦਬ। ਤਿਨ = ਉਹਨਾਂ ਦੇ (ਹਿਰਦੇ ਵਿਚ)।

SikhNet (Spanish)La Reverencia por el Señor la tienen sólo aquéllos que meditan en la Palabra del Guru.

ਸਤਸੰਗਤੀ ਸਦਾ ਮਿਲਿ ਰਹੇ; ਸਚੇ ਕੇ ਗੁਣ ਸਾਰਿ ॥

satasangatee sadaa mil rahe; sache ke gun saar |

Sant Singh KhalsaThey remain forever merged with the Sat Sangat, the True Congregation; they dwell upon the Glories of the True One.
Manmohan SinghThey ever remain united with society of saints and ponder over the excellences of the True One.
Manmohan Singh (Punjabi)ਉਹ ਹਮੇਸ਼ਾਂ ਸਾਧ-ਸੰਗਤ ਅੰਦਰ ਜੁੜੇ ਰਹਿੰਦੇ ਹਨ, ਅਤੇ ਸਤਿਪੁਰਖ ਦੀਆਂ ਸ਼੍ਰੇਸ਼ਟਤਾਈਆਂ ਦਾ ਧਿਆਨ ਧਾਰਦੇ ਹਨ।
Fareedkot Teekaਐਸੇ ਪੁਰਸ਼ ਸਤਸੰਗਤੋਂ ਮੇਂ ਸਦੀਵ ਹੀ ਮਿਲ ਰਹੇ ਹੈਂ ਔਰ ਸਚੇ ਪਰਮੇਸ੍ਵਰ ਕੇ ਗੁਣੋਂ ਕੋ (ਸਾਰਿ) ਸਮਾਲਤੇ ਹੈਂ, ਭਾਵ ਇਹ ਕਿ ਪਰਮੇਸ੍ਵਰ ਕੇ (ਗੁਨ) ਉਪਕਾਰੋਂ ਕੋ ਭੁਲਾਉਤੇ ਨਹੀਂ ਹੈ॥
Prof. Sahib Singhਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤਿ ਵਿਚ ਮਿਲੇ ਰਹਿੰਦੇ ਹਨ।

ਪਦ ਅਰਥ ਸਚੇ ਕੇ = ਸਦਾ-ਥਿਰ ਪ੍ਰਭੂ। ਸਾਰਿ = (ਹਿਰਦੇ ਵਿਚ) ਸੰਭਾਲ ਕੇ।

SikhNet (Spanish)Ellos se unen a la Saad Sangat, la Sociedad de los Santos, y los méritos del Uno Verdadero les son revelados.

ਦੁਬਿਧਾ ਮੈਲੁ ਚੁਕਾਈਅਨੁ; ਹਰਿ ਰਾਖਿਆ ਉਰ ਧਾਰਿ ॥

dubidhaa mail chukaaeean; har raakhiaa ur dhaar |

Sant Singh KhalsaThey cast off the filth of their mental duality, and they keep the Lord enshrined in their hearts.
Manmohan SinghThey cast of filth of double mindedness and keep God clasped to their heart.
Manmohan Singh (Punjabi)ਉਹ ਦੁਚਿੱਤੇ-ਪਨ ਦੀ ਗਿਲਾਜ਼ਤ ਨੂੰ ਪਰ੍ਹੇ ਸੁਟ ਪਾਉਂਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Fareedkot Teekaਤਾਂ ਤੇ (ਦੁਬਿਧਾ) ਦ੍ਵੈਤ ਭਾਵਨਾ ਰੂਪੀ ਮੈਲੁ (ਚੁਕਾਈਅਨੁ) ਨਿਬ੍ਰਿਤਿ ਕਰੀ ਹੈ, ਔਰ ਹਰੀ ਕੋ ਆਪਨੇ ਰਿਦੇ ਮੇਂ ਧਾਰਨ ਕਰ ਰਾਖਿਆ ਹੈ॥
Prof. Sahib Singhਉਸ (ਪਰਮਾਤਮਾ) ਨੇ ਆਪ ਉਹਨਾਂ ਬੰਦਿਆਂ ਦੀ ਦੁਬਿਧਾ ਦੀ ਮੈਲ ਦੂਰ ਕਰ ਦਿੱਤੀ ਹੈ, ਉਹ ਬੰਦੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।

ਪਦ ਅਰਥ ਦੁਬਿਧਾ = ਦੁ-ਕਿਸਮਾ-ਪਨ, ਮੇਰ-ਤੇਰ, ਡਾਂਵਾਂ ਡੋਲ ਹਾਲਤ। ਚੁਕਾਈਅਨੁ = ਚੁਕਾਈ ਉਨਿ, ਉਸ ਪਰਮਾਤਮਾ ਨੇ ਦੂਰ ਕਰ ਦਿੱਤੀ। ਉਰ ਧਾਰਿ = ਹਿਰਦੇ ਵਿਚ ਧਾਰ ਕੇ।

SikhNet (Spanish)Ellos limpian las inmundicias de su duda y llevan al Señor en su corazón.

ਸਚੀ ਬਾਣੀ ਸਚੁ ਮਨਿ; ਸਚੇ ਨਾਲਿ ਪਿਆਰੁ ॥੧॥

sachee baanee sach man; sache naal piaar |1|

Sant Singh KhalsaTrue is their speech, and true are their minds. They are in love with the True One. ||1||
Manmohan SinghTrue is their speech, true their mind and with True Lord do they bear affection.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਬੋਲ ਚਾਲ, ਸੱਚਾ ਉਨ੍ਹਾਂ ਦਾ ਚਿੱਤ ਅਤੇ ਸਚੇ ਸੁਆਮੀ ਦੀ ਸਾਥ ਹੀ ਉਨ੍ਹਾਂ ਦੀ ਪ੍ਰੀਤ ਹੈ।
Fareedkot Teekaਸੋ ਮਹਾਤਮਾ ਜਨ ਬਾਣੀ ਭੀ (ਸਚੀ) ਪਰਮੇਸ੍ਵਰ ਸੰਬੰਧੀ ਬੋਲਤੇ ਹੈਂ, ਔਰ ਮਨ ਕਰ ਕੇ ਭੀ ਸਚੁ ਸਰੂਪੁ ਵਾਹਿਗੁਰੂ ਕਾ ਧ੍ਯਾਨ ਕਰਤੇ ਹੈਂ, ਪੁਨਃ ਤਨ ਕਰ ਕੇ ਭੀ ਸਚੇ ਪਰਮੇਸ੍ਵਰ ਸੇ ਪ੍ਯਾਰ ਕਰਤੇ ਹੈਂ॥੧॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ॥੧॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਮਨਿ = ਮਨ ਵਿਚ॥੧॥

SikhNet (Spanish)Su discurso es verdadero, su mente también lo es, y no aman a nadie más que al Uno Verdadero. (1)

ਮਨ ਮੇਰੇ; ਹਉਮੈ ਮੈਲੁ ਭਰ ਨਾਲਿ ॥

man mere; haumai mail bhar naal |

Sant Singh KhalsaO my mind, you are filled with the filth of egotism.
Manmohan SinghO my mind! thou art filled with the dirt of ego.
Manmohan Singh (Punjabi)ਹੇ ਮੇਰੇ ਮਨੂਏ! ਤੂੰ ਹੰਕਾਰ ਦੀ ਗੰਦਗੀ ਨਾਲ ਭਰਿਆ ਹੋਇਆ ਹੈ।
Fareedkot Teekaਹੇ ਮੇਰੇ ਮਨ! ਜੀਵ ਤੋ ਅਹੰਤਾ ਮਮਤਾ ਰੂਪੀ ਮੈਲ ਕੇ ਸਾਥ (ਭਰ) ਪੂਰਨ ਹੋ ਰਹੇ ਹੈਂ॥
Prof. Sahib Singhਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ (ਪ੍ਰਬਲ) ਹੈ।

ਪਦ ਅਰਥ ਭਰਨਾਲਿ = ਭਰਨਾਲ ਵਿਚ, ਸਮੁੰਦਰ ਵਿਚ, ਸੰਸਾਰ-ਸਮੁੰਦਰ ਵਿਚ {ਵੇਖੋ ਭਾਈ ਗੁਰਦਾਸ ਜੀ ਵਾਰ ੨੬, ਪਉੜੀ ੮}।

SikhNet (Spanish)Oh mi mente, estás manchada con la suciedad del ego.

ਹਰਿ ਨਿਰਮਲੁ ਸਦਾ ਸੋਹਣਾ; ਸਬਦਿ ਸਵਾਰਣਹਾਰੁ ॥੧॥ ਰਹਾਉ ॥

har niramal sadaa sohanaa; sabad savaaranahaar |1| rahaau |

Sant Singh KhalsaThe Immaculate Lord is eternally Beautiful. We are adorned with the Word of the Shabad. ||1||Pause||
Manmohan SinghThe Immaculate Lord is ever beautiful. His word is the regenerator of man. Pause.
Manmohan Singh (Punjabi)ਪਵਿੱਤਰ ਪ੍ਰਭੂ ਸਦਾ ਹੀ ਸੁੰਦਰ ਹੈ। ਉਸ ਦੀ ਬਾਣੀ ਬੰਦੇ ਦਾ ਸੁਧਾਰ ਕਰਣਹਾਰ ਹੈ। ਠਹਿਰਾਉ।
Fareedkot Teekaਔਰ ਹਰੀ ਜੋ ਹੈ, ਸੋ ਅਹੰਤਾ ਮਮਤਾ ਰੂਪੀ ਮੈਲ ਸੇ ਰਹਿਤ ਹੈ, ਪੁਨਃ ਸੁੰਦਰ ਸਰੂਪ ਹੈ, ਭਾਵ ਏਹ ਕਿ ਅਸੰਗਤਾਦਿ ਸੁੰਦਰਤਾ ਸਹਿਤ ਹੈਂ। ਗੁਰੋਂ ਕਾ ਜੋ (ਸਬਦਿ) ਉਪਦੇਸ਼ ਹੈ, ਸੋ ਸਵਾਰਣ ਵਾਲਾ ਅਰਥਾਤ ਅਹੰਤਾ ਮਮਤਾ ਮੈਲ ਸੇ ਰਹਿਤ ਕਰਨੇ ਵਾਲਾ ਹੈ॥
Prof. Sahib Singhਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ। (ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ॥੧॥ ਰਹਾਉ ॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ)। ਸਵਾਰਣਹਾਰੁ = ਸੋਹਣਾ ਬਣਾਣ ਦੇ ਸਮਰੱਥ॥੧॥ਰਹਾਉ॥

SikhNet (Spanish)Sólo la Palabra del Señor te puede volver pura y beatificar. (1-Pausa)

ਸਚੈ ਸਬਦਿ ਮਨੁ ਮੋਹਿਆ; ਪ੍ਰਭਿ ਆਪੇ ਲਏ ਮਿਲਾਇ ॥

sachai sabad man mohiaa; prabh aape le milaae |

Sant Singh KhalsaGod joins to Himself those whose minds are fascinated with the True Word of His Shabad.
Manmohan SinghThe Lord unites with Himself those, whose soul the True Word has fascinated.
Manmohan Singh (Punjabi)ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਸੱਚੇ ਸ਼ਬਦ ਨੇ ਮੋਹਤ ਕਰ ਲਿਆ ਹੈ।
Fareedkot Teekaਸਚੇ ਗੁਰ ਸਬਦਿ ਕਰ ਕੇ ਤਿਨ ਪੁਰਸ਼ੋਂ ਕਾ ਮਨ ਮੋਹਿਤ ਹੂਆ ਹੈ, ਸੋ ਵਾਹਿਗੁਰੂ ਨੇ ਕਿਰਪਾ ਕਰ ਕੇ ਆਪ ਸਤ ਸੰਗਤਿ ਮੇਂ ਮਿਲਾਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।

ਪਦ ਅਰਥ ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ। ਪ੍ਰਭਿ = ਪ੍ਰਭੂ ਨੇ।

SikhNet (Spanish)Aquéllos que aman la Palabra Verdadera, el Señor los une en Su Propio Ser. Su Alma se sumerge en el Alma Universal, en el Nombre del Señor.

ਅਨਦਿਨੁ ਨਾਮੇ ਰਤਿਆ; ਜੋਤੀ ਜੋਤਿ ਸਮਾਇ ॥

anadin naame ratiaa; jotee jot samaae |

Sant Singh KhalsaNight and day, they are attuned to the Naam, and their light is absorbed into the Light.
Manmohan SinghNight and day, they remain imbued with God's Name and their light is absorbed in the Supreme Light.
Manmohan Singh (Punjabi)ਰੈਣ ਦਿਹੁੰ ਉਸ ਹਰੀ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਰੋਸ਼ਨੀ ਪਰਮ ਰੋਸ਼ਨੀ ਅੰਦਰ ਲੀਨ ਹੋ ਜਾਂਦੀ ਹੈ।
Fareedkot Teekaਫਿਰਿ ਰਾਤ ਦਿਨੇ ਨਾਮ ਕੇ ਬੀਚ ਰੰਗਿਆ ਹੋਇਆ ਉਨ ਪੁਰਸ਼ੋਂ ਕੀ (ਜੋਤਿ) ਚੈਤੰਨ ਸਤਾ (ਜੋਤੀ) ਵਾਹਿਗੁਰੂ ਮੇਂ ਸਮਾਇ ਗਈ ਹੈ॥
Prof. Sahib Singhਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਜੋਤੀ = ਪਰਮਾਤਮਾ ਦੀ ਜੋਤਿ ਵਿਚ।

SikhNet (Spanish)Es a través de la luz interior que Dios nos es revelado

ਜੋਤੀ ਹੂ ਪ੍ਰਭੁ ਜਾਪਦਾ; ਬਿਨੁ ਸਤਗੁਰ. ਬੂਝ ਨ ਪਾਇ ॥

jotee hoo prabh jaapadaa; bin satagur. boojh na paae |

Sant Singh KhalsaThrough His Light, God is revealed. Without the True Guru, understanding is not obtained.
Manmohan SinghThrough (inner) light alone, the Lord is revealed. Without the true Guru understanding is not procured.
Manmohan Singh (Punjabi)ਕੇਵਲ (ਅੰਦਰੂਨੀ) ਚਾਨਣ ਰਾਹੀਂ ਹੀ ਸਾਹਿਬ ਪਰਗਟ ਹੁੰਦਾ ਹੈ। ਸੱਚੇ ਗੁਰਾਂ ਦੇ ਬਗੈਰ ਗਿਆਤ ਪਰਾਪਤ ਨਹੀਂ ਹੁੰਦੀ।
Fareedkot Teeka(ਜੋਤੀ) ਸੂਰਜ ਚੰਦ੍ਰਮਾਦਿਕ ਜੈਸੇ ਸੂਰਜ ਕੀ ਸਤਾ ਕੋ ਪਾਇ ਕਰ ਕੇ ਨੇਤ੍ਰ ਸੂਰਜ ਕੋ ਦੇਖਤੇ ਹੈਂ, ਤੈਸੇ ਤਿਸ (ਜੋਤੀ) ਵਾਹਿਗੁਰੂ ਕੀ (ਜੋਤ) ਚੈਤੰਨ ਸੱਤਾ ਕੋ ਪਾਇ ਕਰ ਕੇ ਹੀ ਤਿਸ ਕੋ ਜਾਨੀਤਾ ਹੈ। ਪਰੰਤੂ ਸਤਿਗੁਰੋਂ ਸੇ ਬਿਨਾਂ ਏਹ ਐਸੀ (ਬੂਝ) ਸਮਝ ਪ੍ਰਾਪਤਿ ਨਹੀਂ ਹੋਤੀ ਹੈ, ਭਾਵ ਏਹ ਕਿ ਆਤਮਾ ਕੋ ਸਰਬ ਮੇਂ ਏਕ ਰਸ ਵ੍ਯਾਪਕ ਔਰ ਸਰਬ ਕਾ ਪ੍ਰਕਾਸਕੂ ਸਮਝਨਾ ਸਤਿਗੁਰੂ ਕੇ ਉਪਦੇਸ਼ ਸੇ ਹੋਤਾ ਹੈ॥
Prof. Sahib Singhਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ।

ਪਦ ਅਰਥ ਹੂ = ਤੋਂ ਹੀ। ਜੋਤੀ ਹੂ = ਅੰਦਰਲੇ ਚਾਨਣ ਤੋਂ ਹੀ। ਜਾਪਦਾ = ਦਿੱਸਦਾ ਹੈ। ਬੂਝ = ਸਮਝ।

SikhNet (Spanish)y esa Luz surge del Guru Verdadero.

ਜਿਨ ਕਉ ਪੂਰਬਿ ਲਿਖਿਆ; ਸਤਗੁਰੁ ਭੇਟਿਆ ਤਿਨ ਆਇ ॥੨॥

jin kau poorab likhiaa; satagur bhettiaa tin aae |2|

Sant Singh KhalsaThe True Guru comes to meet those who have such pre-ordained destiny. ||2||
Manmohan SinghThe True Guru comes and meets those, for whom there is such a pre-ordained writ.
Manmohan Singh (Punjabi)ਸੱਚੇ ਗੁਰੂ ਜੀ ਆ ਕੇ ਉਨ੍ਹਾਂ ਨੂੰ ਮਿਲ ਪੈਦੇ ਹਨ, ਜਿਨ੍ਹਾਂ ਲਈ ਪਰਾਪੂਰਬਲੀ ਐਸੀ ਲਿਖਤਾਕਾਰ ਹੁੰਦੀ ਹੈ।
Fareedkot Teekaਜਿਨ ਕੋ ਪੂਰਬ ਜਨਮੋਂ ਕਾ ਪੁੰਨ ਲਿਖਾ ਹੂਆ ਥਾ, ਜਗਤ ਮੇਂ ਆਇ ਕਰ ਤਿਨ ਕੋ ਸਤਿਗੁਰੂ ਕਾ ਮਿਲਾਪੁ ਹੂਆ ਹੈ॥੨॥
Prof. Sahib Singh(ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ॥੨॥

ਪਦ ਅਰਥ ਭੇਟਿਆ = ਮਿਲਿਆ॥੨॥

SikhNet (Spanish)Los que gozan de ese Destino, reciben al Guru en sus brazos. (2)

ਵਿਣੁ ਨਾਵੈ. ਸਭ ਡੁਮਣੀ; ਦੂਜੈ ਭਾਇ ਖੁਆਇ ॥

vin naavai. sabh ddumanee; doojai bhaae khuaae |

Sant Singh KhalsaWithout the Name, all are miserable. In the love of duality, they are ruined.
Manmohan SinghWithout the Name every one is miserable and is ruined by duality.
Manmohan Singh (Punjabi)ਨਾਮ ਦੇ ਬਗੈਰ ਹਰ ਕੋਈ ਅਵਾਜਾਰ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਤਬਾਹ ਕਰ ਛਡਿਆ ਹੈ।
Fareedkot Teekaਹੇ ਭਾਈ! ਬਿਨਾਂ ਹਰੀ ਨਾਮ ਤੇ ਸਭ ਸ੍ਰਿਸਟੀ (ਡੁਮਣੀ) ਦੁਖੀ ਵਾ ਦੁਚਿਤੀ ਹੈ, ਕਿਉਂਕਿ ਦ੍ਵੈਤ ਭਾਵਨਾ ਕਰ ਕੇ (ਖੁਆਇ) ਭੂਲੀ ਹੂਈ ਹੈ॥
Prof. Sahib Singhਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ।

ਪਦ ਅਰਥ ਡੁਮਣੀ = ਦੁ-ਮਨੀ, ਦੁ-ਦਿੱਤੀ, ਦੁਬਿਧਾ ਵਿਚ ਫਸੀ ਹੋਈ। ਦੂਜੈ ਭਾਇ = ਹੋਰ ਪਿਆਰ ਵਿਚ। ਖੁਆਇ = ਖੁੰਝ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ।

SikhNet (Spanish)Sin el Nombre del Señor todos sufren y se retuercen por la dualidad.

ਤਿਸੁ ਬਿਨੁ. ਘੜੀ ਨ ਜੀਵਦੀ; ਦੁਖੀ ਰੈਣਿ ਵਿਹਾਇ ॥

tis bin. gharree na jeevadee; dukhee rain vihaae |

Sant Singh KhalsaWithout Him, I cannot survive even for an instant, and my life-night passes in anguish.
Manmohan SinghWithout Him (the soul) cannot live in peace even for an instant and passes her night (life) in anguish.
Manmohan Singh (Punjabi)ਉਸ ਦੇ ਬਾਝੋਂ (ਆਤਮਾ) ਮੁਹਤ ਭਰ ਭੀ ਸੁਖੀ ਨਹੀਂ ਜੀਉਂਦੀ ਤੇ ਆਪਣੀ ਰਾਤਰੀ (ਜੀਵਨ) ਤਕਲੀਫ ਵਿੱਚ ਗੁਜਾਰਦੀ ਹੈ।
Fareedkot Teekaਤਿਸ ਵਾਹਿਗੁਰੂ ਸੇ ਬਿਨਾ ਏਕ ਘੜੀ ਮਾਤ੍ਰ ਭੀ ਸ੍ਰਿਸਟੀ ਸੁਖ ਪੂਰਬਕ ਨਹੀਂ ਜੀਵਤੀ ਹੈ, ਤਾਂ ਤੇ ਤਿਨ ਕੀ ਰਾਤ੍ਰ ਭਾਵ ਅਵਸਥਾ ਦੁਖੋਂ ਸਹਿਤ ਬਿਤੀਤ ਹੋਤੀ ਹੈ॥
Prof. Sahib Singhਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ।

ਪਦ ਅਰਥ ਤਿਸੁ ਬਿਨ = ਉਸ (ਨਾਮ) ਤੋਂ ਬਿਨਾ। ਜੀਵਦੀ = ਆਤਮਕ ਜੀਵਨ ਪ੍ਰਾਪਤ ਕਰਦੀ। ਰੈਣਿ = (ਜ਼ਿੰਦਗੀ ਦੀ) ਰਾਤ। ਦੁਖੀ = ਦੁੱਖਾਂ ਵਿਚ।

SikhNet (Spanish)No vivo ni un instante sin Él, si así lo hiciera, mis noches pasarían en pleno sufrimiento.

ਭਰਮਿ ਭੁਲਾਣਾ ਅੰਧੁਲਾ; ਫਿਰਿ ਫਿਰਿ ਆਵੈ ਜਾਇ ॥

bharam bhulaanaa andhulaa; fir fir aavai jaae |

Sant Singh KhalsaWandering in doubt, the spiritually blind come and go in reincarnation, over and over again.
Manmohan SinghThe blind one, gone astray in doubt, continues coming and going over and over again
Manmohan Singh (Punjabi)ਵਹਿਮਾਂ ਅੰਦਰ ਘੁਸਿਆ ਹੋਇਆ ਅੰਨ੍ਹਾ ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਯਾਂ ਤੇ ਭਰਮਿ ਕਰ ਕੇ ਭੂਲਾ ਹੂਆ (ਅੰਧੁਲਾ) ਅਗਯਾਨੀ ਜੀਵ (ਫਿਰਿ ਫਿਰਿ) ਵਾਰੰਵਾਰ ਚੌਰਾਸੀ ਮੇਂ (ਆਵੈ ਜਾਇ) ਜਨਮਤਾ ਔਰ ਮਰਤਾ ਹੈ॥☬ਪ੍ਰਸ਼ਨ: ਐਸਾ ਜੀਵ ਕਬੀ ਚੌਰਾਸੀ ਤੇ ਛੁਟਤਾ ਭੀ ਹੈ ਵਾ ਨਹੀਂ?☬ਉੱਤਰ:
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ।

ਪਦ ਅਰਥ ਅੰਧੁਲਾ = (ਮਾਇਆ ਦੇ ਮੋਹ ਵਿਚ) ਅੰਨ੍ਹਾ।

SikhNet (Spanish)El que vive en la duda y en la oscuridad, va y viene en vano.

ਨਦਰਿ ਕਰੇ ਪ੍ਰਭੁ ਆਪਣੀ; ਆਪੇ ਲਏ ਮਿਲਾਇ ॥੩॥

nadar kare prabh aapanee; aape le milaae |3|

Sant Singh KhalsaWhen God Himself bestows His Glance of Grace, He blends us into Himself. ||3||
Manmohan SinghIf the Lord shows His mercy, He blends man with Himself.6
Manmohan Singh (Punjabi)ਜੇਕਰ ਸਾਹਿਬ ਆਪਣੀ ਰਹਿਮਤ ਧਾਰੇ, ਤਾਂ ਉਹ ਇਨਸਾਨ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਜਬ ਵਾਹਿਗੁਰੂ ਅਪਨੀ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ, ਤੋ ਆਪ ਹੀ ਆਪਨੇ ਸਾਥ ਅਭੇਦ ਕਰ ਲੇਤਾ ਹੈ॥੩॥☬ਨਨੂੰ: ਪਰਮੇਸ੍ਵਰ ਕੀ ਕਿਰਪਾ ਦ੍ਰਿਸ੍ਟੀ ਹੋਨੇ ਮੇਂ ਕੌਨ ਸਾ ਪ੍ਰਤਿਬੰਧੁ ਹੈ?☬ਉੱਤਰ:
Prof. Sahib Singhਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥

ਪਦ ਅਰਥ ਪ੍ਰਭੂ ਆਪੇ ਲਏ ਮਿਲਾਇ = {ਨੋਟ: ਵੇਖੋ ਬੰਦ ਨੰ: ੨ ਵਿਚ "ਪ੍ਰਭਿ ਆਪੇ ਲਏ ਮਿਲਾਇ।'' ਇਹਨਾਂ ਦੇ ਅਰਥਾਂ ਵਿਚ ਦੇ ਵਿਆਕਰਨਿਕ ਫ਼ਰਕ ਦਾ ਧਿਆਨ ਰੱਖਣ ਦੀ ਲੋੜ ਹੈ}॥੩॥

SikhNet (Spanish)Aquél que obtiene Su Gracia, el Señor lo une a Su Ser. (3)

Open this shabad (19 lines, Angs 35-36) →

Ang 35 of 1430