ਗੁਰੂ ਸਮਰਥੁ, ਗਹਿ ਕਰੀਆ ਧ੍ਰੁਵ; ਬੁਧਿ ਸੁਮਤਿ ਸਮ੍ਹਾਰਨ ਕਉ ॥
guroo samarath, geh kareea dhruv; budh sumat samhaaran kau |
Sant Singh KhalsaI have grasped hold of the All-powerful Guru; He has made my mind steady and stable, and embellished me with clear consciousness.
Manmohan SinghI have grasped the all-powerful Guru, to stabilize my intellect and to embellish my sublime understanding.
Manmohan Singh (Punjabi)ਆਪਣੀ ਅਕਲ ਨੂੰ ਅਸਥਿਰ ਅਤੇ ਆਪਣੀ ਸ਼੍ਰੇਸ਼ਟ ਸਮਝ ਨੂੰ ਸ਼ਸ਼ੋਭਤ ਕਰਨ ਲਈ, ਮੈਂ ਸਰਬ-ਸ਼ਕਤੀਵਾਨ ਗੁਰਦੇਵ ਜੀ ਨੂੰ ਪਕੜਿਆ ਹੈ!
Fareedkot Teekaਸਰਬ ਕਲਾ ਸਮਰਥ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਕੀ ਬੁਧੀ ਪ੍ਰੇਮ ਕੀ ਖੈਂਚ ਸਾਥ (ਗਹਿ) ਪਕੜਕੇ ਸ੍ਰੇਸਟ ਮਤ ਕੇ ਸੰਮਾਲਨੇ ਵਾਸਤੇ, ਭਾਵ ਭਗਤੀ ਕੀ ਪਰਵਿਰਤੀ ਵਾਸਤੇ (ਆ) ਸਰਬ ਓਰ ਤੇ (ਧ੍ਰੁਵ) ਅਚਲ ਕਰੀ ਹੈ॥
Prof. Sahib Singhਅਡੋਲ ਬੁੱਧ ਤੇ ਉੱਚੀ ਮੱਤ ਪ੍ਰਾਪਤ ਕਰਨ ਲਈ ਮੈਂ ਉਸ (ਗੁਰੂ) ਦੀ ਸਰਨ ਲਈ ਹੈ,ਪਦ ਅਰਥ ਗਹਿ ਕਰੀਆ = ਪਕੜ ਲਿਆ ਹੈ (ਭਾਵ, ਸਰਨ ਲਈ ਹੈ)। ਧ੍ਰੁਵ = ਅਡੋਲ। ਸੁਮਤਿ = ਚੰਗੀ ਮੱਤ। ਸਮਾਰਨ ਕਉ = ਸੰਭਾਲਣ ਲਈ, ਪ੍ਰਾਪਤ ਕਰਨ ਲਈ।
SikhNet (Spanish)Me he aferrado al Guru Todopoderoso. Él ha vuelto a mi mente quieta y estable y me ha embellecido con una Conciencia Clara
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ; ਅਘ ਪੁੰਜ ਤਰੰਗ ਨਿਵਾਰਨ ਕਉ ॥
fun dhram dhujaa faharant sadaa; agh punj tarang nivaaran kau |
Sant Singh KhalsaAnd, His Banner of Righteousness waves proudly forever, to defend against the waves of sin.
Manmohan SinghAgain, his flag of righteousness ever flutters to ward off all the waves of sins.
Manmohan Singh (Punjabi)ਪੁੰਨਾਂ, ਪਾਪਾਂ ਦੀਆਂ ਸਾਰੀਆਂ ਲਹਿਰਾਂ ਨੂੰ ਪਰੇ ਹਟਾਉਣ ਲਈ ਉਨ੍ਹਾਂ ਦਾ ਸਚਾਈ ਦਾ ਝੰਡਾ ਹਮੇਸ਼ਾਂ ਲਹਿਰਾਉਂਦਾ ਹੈ।
Fareedkot Teekaਆਪ ਕੇ ਦ੍ਵਾਰੇ ਪਰ ਧਰਮ ਕੀ ਧੁਜਾ ਸੰਸਾਰ ਸਮੁੰਦ੍ਰ ਕੇ ਜੋ ਪਾਪੋਂ ਕੇ ਪੁੰਜ ਰੂਪੀ (ਤਰੰਗ) ਲਹਿਰਾਂ ਹੈ ਤਿਨੋਂ ਕੇ ਨਿਵਾਰਨੇ ਕੋ ਸਦਾ (ਫਹਰੰਤਿ) ਝੂਲ ਰਹੀ ਹੈ॥
Prof. Sahib Singhਜਿਸ ਸਮਰੱਥ ਗੁਰੂ ਦਾ ਧਰਮ ਦਾ ਝੰਡਾ ਸਦਾ ਝੁੱਲ ਰਿਹਾ ਹੈ। ਪਾਪਾਂ ਦੇ ਪੁੰਜ ਤੇ ਤਰੰਗ (ਆਪਣੇ ਅੰਦਰੋਂ) ਦੂਰ ਕਰਨ ਲਈ (ਮੈਂ ਗੁਰੂ ਦੀ ਸ਼ਰਨ ਲਈ ਹੈ)।ਪਦ ਅਰਥ ਧ੍ਰੰਮ ਧੁਜਾ = ਧਰਮ ਦਾ ਝੰਡਾ। ਫਹਰੰਤਿ = ਝੁੱਲ ਰਿਹਾ ਹੈ। ਅਘ = ਪਾਪ। ਪੁੰਜ = ਸਮੂਹ, ਢੇਰ। ਤਰੰਗ = ਲਹਿਰਾਂ।
SikhNet (Spanish)y Su Estandarte de Rectitud hondea en lo alto para siempre, para defendernos de las olas de la maldad.
ਮਥੁਰਾ ਜਨ, ਜਾਨਿ ਕਹੀ ਜੀਅ ਸਾਚੁ; ਸੁ ਅਉਰ ਕਛੂ. ਨ ਬਿਚਾਰਨ ਕਉ ॥
mathuraa jan, jaan kahee jeea saach; su aaur kachhoo. na bichaaran kau |
Sant Singh KhalsaHis humble servant Mat'hraa knows this as true, and speaks it from his soul; there is nothing else to consider.
Manmohan SinghKnowing it as such in his mind, Methura, the slave, has recited the truth. Save this, there is naught else that one may reflect upon.
Manmohan Singh (Punjabi)ਇਸ ਨੂੰ ਆਪਣੇ ਮਨ ਵਿੱਚ ਇਸ ਤਰ੍ਹਾਂ ਜਾਣ ਕੇ ਗੋਲੇ ਮਥਰੇ ਨੇ ਸੰਚ ਆਖਿਆ ਹੈ। ਇਸ ਤੋਂ ਛੁਟ ਹੋਰ ਕੁਝ ਭੀ ਨਹੀਂ, ਜਿਸ ਨੂੰ ਕਿ ਬੰਦਾ ਸੋਚੇ ਅਤੇ ਵਿਚਾਰੇ।
Fareedkot Teekaਸ੍ਰੀ ਮਥਰਾ ਜੀ ਕਹਿਤੇ ਹੈਂ: (ਜਨ) ਦਾਸ ਨੇ ਇਹ ਬਾਤ ਜੀ ਮੇਂ ਮਤ ਜਾਣ ਕਰ ਕੇ ਉਚਾਰਨ ਕਰੀ ਹੈ ਔਰ ਕੁਛ ਵਿਚਾਰਨੇ ਕੋ ਇਸ ਮੇਂ ਸੰਸਾ ਨਹੀਂ ਹੈ॥
Prof. Sahib Singhਦਾਸ ਮਥੁਰਾ ਨੇ ਹਿਰਦੇ ਵਿਚ ਸੋਚ-ਸਮਝ ਕੇ ਇਹ ਸੱਚ ਆਖਿਆ ਹੈ, ਇਸ ਤੋਂ ਬਿਨਾ ਕੋਈ ਹੋਰ ਵਿਚਾਰਨ-ਜੋਗ ਗੱਲ ਨਹੀਂ ਹੈ,ਪਦ ਅਰਥ ਜਾਨਿ ਕਹੀ ਜੀਅ = ਹਿਰਦੇ ਵਿਚ ਸੋਚ ਕੇ ਆਖੀ ਹੈ। ਬਿਚਾਰਨ ਕਉ = ਵਿਚਾਰਨ-ਯੋਗ ਗੱਲ। ਅਉਰ ਕਛੂ = ਹੋਰ ਕੋਈ ਗੱਲ।
SikhNet (Spanish)Madhura, este humilde Sirviente conoce esto como Verdad y lo habla desde su Alma, no hay nada más que considerar.
ਹਰਿ ਨਾਮੁ ਬੋਹਿਥੁ ਬਡੌ ਕਲਿ ਮੈ; ਭਵ ਸਾਗਰ ਪਾਰਿ ਉਤਾਰਨ ਕਉ ॥੨॥
har naam bohith baddau kal mai; bhav saagar paar utaaran kau |2|
Sant Singh KhalsaIn this Dark Age of Kali Yuga, the Lord's Name is the Great Ship, to carry us all across the terrifying world-ocean, safely to the other side. ||2||
Manmohan SinghIn the Dark age, God's Name is a great ship to ferry across the world ocean.
Manmohan Singh (Punjabi)ਇਸ ਕਾਲੇ ਯੁਗ ਅੰਦਰ, ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਵਾਹਿਗੁਰੂ ਦਾ ਨਾਮ ਇਕ ਵੱਡਾ ਜਹਾਜ ਹੈ।
Fareedkot Teekaਇਸ ਕਲਿਯੁਗ ਮੇਂ ਪੁਰਸ਼ੋਂ ਕੋ ਸੰਸਾਰ ਸਮੁੰਦ੍ਰ ਸੇ ਪਾਰ ਉਤਾਰਨੇ ਕੋ ਬਡਾ (ਬੋਹਿਥੁ) ਜਹਾਜ ਰੂਪ ਹਰਿ ਨਾਮ ਹੀ ਹੈ॥੨॥
Prof. Sahib Singhਕਿ ਸੰਸਾਰ-ਸਾਗਰ ਤੋਂ ਪਾਰ ਉਤਾਰਨ ਲਈ ਹਰੀ ਦਾ ਨਾਮ ਹੀ ਕਲਜੁਗ ਵਿਚ ਵੱਡਾ ਜਹਾਜ਼ ਹੈ (ਅਤੇ ਉਹ ਨਾਮ ਸਮਰੱਥ ਗੁਰੂ ਤੋਂ ਮਿਲਦਾ ਹੈ) ॥੨॥ਪਦ ਅਰਥ ਬੋਹਿਥੁ = ਜਹਾਜ਼। ਕਲਿ ਮੈ = ਕਲਜੁਗ ਵਿੱਚ ॥੨॥
SikhNet (Spanish)En esta Era de oscuridad de Kali, el Nombre del Señor es el Gran Barco, para llevarnos a salvo a través del océano del mundo. (2)