ਅਗਮੁ ਅਨੰਤੁ ਅਨਾਦਿ; ਆਦਿ ਜਿਸੁ. ਕੋਇ. ਨ ਜਾਣੈ ॥
agam anant anaad; aad jis. koe. na jaanai |
Sant Singh KhalsaThe Lord is Inaccessible, Infinite, Eternal and Primordial; no one knows His beginning.
Manmohan SinghUnfathomable, Infinite and Eternal is the Lord, whose beginning no one knows.
Manmohan Singh (Punjabi)ਬੇਥਾਹ, ਬੇਅੰਤ ਅਤੇ ਆਰੰਭ-ਰਹਿਤ ਹੈ ਪ੍ਰਭੂ ਜਿਸ ਦੇ ਮੁਢ ਨੂੰ ਕੋਈ ਭੀ ਨਹੀਂ ਜਾਣਦਾ।
Fareedkot Teekaਜਿਸ ਮਨ ਬਾਣੀ ਸੇ ਅਗੰਮ ਅਨੰਤ ਸਰੂਪ ਅਨਾਦਿ ਵਾਹਿਗੁਰੂ ਕੀ ਆਦਿ ਕੋ ਕੋਈ ਨਹੀਂ ਜਾਨਤਾ ਹੈ॥
Prof. Sahib Singhਜੋ ਅਕਾਲ ਪੁਰਖ ਅਪਹੁੰਚ ਹੈ, ਅਨੰਤ ਹੈ, ਅਨਾਦਿ ਹੈ, ਜਿਸ ਦਾ ਮੁੱਢ ਕੋਈ ਨਹੀਂ ਜਾਣਦਾ,ਪਦ ਅਰਥ ਅਗਮੁ = ਅਪਹੁੰਚ। ਅਨੰਤੁ = ਬੇਅੰਤ। ਅਨਾਦਿ = (ਅਨ-ਆਦਿ) ਜਿਸ ਦਾ ਮੁੱਢ ਲੱਭ ਨਹੀਂ ਸਕਦਾ। ਆਦਿ = ਮੁੱਢ।
SikhNet (Spanish)El Señor es Inaccesible, Infinito, Eterno y Primordial, nadie conoce Su comienzo.
ਸਿਵ ਬਿਰੰਚਿ ਧਰਿ ਧੵਾਨੁ; ਨਿਤਹਿ ਜਿਸੁ ਬੇਦੁ ਬਖਾਣੈ ॥
siv biranch dhar dhayaan; niteh jis bed bakhaanai |
Sant Singh KhalsaShiva and Brahma meditate on Him; the Vedas describe Him again and again.
Manmohan SinghSuch is the Lord, whom the Shiva and Brahma contemplate and whom the Vedas ever describe.
Manmohan Singh (Punjabi)ਐਸਾ ਹੈ ਪ੍ਰਭੂ ਜਿਸ ਦਾ ਸ਼ਿਵਜੀ ਅਤੇ ਬ੍ਰਹਮਾ ਚਿੰਤਨ ਕਰਦੇ ਹਨ ਅਤੇ ਜਿਸ ਨੂੰ ਵੇਦ ਸਦਾ ਹੀ ਵਰਨਣ ਕਰਦੇ ਹਨ।
Fareedkot Teekaਸ਼ਿਵਜੀ ਔ ਬ੍ਰਹਮਾ ਆਦੀ ਜਿਸ ਕੇ ਧਿਆਨ ਕੋ ਧਾਰਤੇ ਹੈਂ ਔ ਵੇਦ ਨਿਤ ਜਿਸ ਕੇ ਜਸ ਕੋ ਕਹਿਤੇ ਹੈਂ। ਸ਼ਿਵਜੀ ਜਿਸ ਕਾ ਧਿਆਨ ਧਾਰਤੇ ਹੈਂ ਔ ਬ੍ਰਹਮਾ ਜੀ ਜਿਸ ਕੇ ਜਸ ਕੋ ਵੇਦੋਂ ਸਹਿਤ ਨਿਤ ਉਚਾਰਨ ਕਰਤੇ ਹੈਂ॥
Prof. Sahib Singhਜਿਸ ਦਾ ਧਿਆਨ ਸਦਾ ਸ਼ਿਵ ਤੇ ਬ੍ਰਹਮਾ ਧਰ ਰਹੇ ਹਨ ਤੇ ਜਿਸ ਦੇ (ਗੁਣਾਂ) ਨੂੰ ਵੇਦ ਵਰਣਨ ਕਰ ਰਿਹਾ ਹੈ।ਪਦ ਅਰਥ ਬਿਰੰਚਿ = ਬ੍ਰਹਮਾ। ਨਿਤਹਿ = ਸਦਾ। ਬਖਾਣੈ = ਬਿਆਨ ਕਰਦਾ ਹੈ।
SikhNet (Spanish)Shiva y Brahma meditan en Él, los Vedas Lo describen una y otra vez.
ਨਿਰੰਕਾਰੁ ਨਿਰਵੈਰੁ; ਅਵਰੁ. ਨਹੀ ਦੂਸਰ ਕੋਈ ॥
nirankaar niravair; avar. nahee doosar koee |
Sant Singh KhalsaThe Lord is Formless, beyond hate and vengeance; there is no one else like Him.
Manmohan SinghFormless the Uninimical is he and without Him there is not another second.
Manmohan Singh (Punjabi)ਸਰੂਪ-ਰਹਿਤ ਅਤੇ ਦੁਸ਼ਮਨੀ-ਵਿਹੁਣ ਹੈ ਉਹ ਅਤੇ ਉਸ ਦੇ ਬਗੈਰ ਕੋਈ ਹੋਰ ਦੂਜਾ ਹੈ ਹੀ ਨਹੀਂ।
Fareedkot Teekaਐਸਾ ਜੋ ਨਿਰੰਕਾਰ ਨਿਰਵੈਰ ਹੈ ਤਿਸ ਕੇ ਸਦਰਸ ਔਰ ਦੂਸਰਾ ਕੋਈ ਨਹੀਂ ਹੈ॥
Prof. Sahib Singhਉਹ ਅਕਾਲ ਪੁਰਖ ਅਕਾਰ-ਰਹਿਤ ਹੈ, ਵੈਰ-ਰਹਿਤ ਹੈ, ਕੋਈ ਹੋਰ ਉਸ ਦੇ ਸਮਾਨ ਨਹੀਂ ਹੈ,
SikhNet (Spanish)El Señor no tiene Forma, más allá del odio y de la venganza y no hay nadie más como Él.
ਭੰਜਨ ਗੜ੍ਹਣ ਸਮਥੁ; ਤਰਣ ਤਾਰਣ ਪ੍ਰਭੁ ਸੋਈ ॥
bhanjan garrhan samath; taran taaran prabh soee |
Sant Singh KhalsaHe creates and destroys - He is All-powerful; God is the Boat to carry all across.
Manmohan SinghHe, the Lord is All-powerful to destroy and to create and is a ship to ferry across.
Manmohan Singh (Punjabi)ਉਹ ਪ੍ਰਭੂ ਨਾਸ ਕਰਨ ਅਤੇ ਰਚਨ ਨੂੰ ਸਰਬ-ਸ਼ਕਤੀਵਾਨ ਹੈ ਅਤੇ ਪਾਰ ਹੋਣ ਲਈ ਇਕ ਜਹਾਜ ਹੈ।
Fareedkot Teekaਭੰਨਣ ਘੜਣ ਕੋ ਸਮਰਥ ਔ ਭਵਸਿੰਧ ਕੇ ਤਾਰਨੇ ਕੋ (ਤਰਣ) ਜਹਾਜ ਵਤ ਸੋਈ ਪ੍ਰਭੂ ਹੈ॥
Prof. Sahib Singhਉਹ ਜੀਵਾਂ ਨੂੰ ਪੈਦਾ ਕਰਨ ਤੇ ਮਾਰਨ ਦੀ ਤਾਕਤ ਰੱਖਣ ਵਾਲਾ ਹੈ, ਉਹ ਪ੍ਰਭੂ (ਜੀਵਾਂ ਨੂੰ ਸੰਸਾਰ-ਸਾਗਰ ਤੋਂ) ਤਾਰਣ ਲਈ ਜਹਾਜ਼ ਹੈ।ਪਦ ਅਰਥ ਭੰਜਨ ਗੜ੍ਹਣ ਸਮਥੁ = ਜੀਵਾਂ ਨੂੰ ਨਾਸ ਕਰਨ ਤੇ ਪੈਦਾ ਕਰਨ ਦੇ ਸਮਰੱਥ। ਤਰਣ ਤਾਰਣ = ਤਾਰਣ ਲਈ ਜਹਾਜ਼। ਤਰਣ = ਜਹਾਜ਼।
SikhNet (Spanish)Él crea y destruye, es Todopoderoso y es la Barca para llevarnos a todos a través.
ਨਾਨਾ ਪ੍ਰਕਾਰ. ਜਿਨਿ ਜਗੁ ਕੀਓ; ਜਨੁ ਮਥੁਰਾ ਰਸਨਾ ਰਸੈ ॥
naanaa prakaar. jin jag keeo; jan mathuraa rasanaa rasai |
Sant Singh KhalsaHe created the world in its various aspects; His humble servant Mat'huraa delights in His Praises.
Manmohan SinghWith his tongue, Mathura, the slave, joyfully recites the praise of Him, who has created the world in many ways.
Manmohan Singh (Punjabi)ਆਪਣੀ ਜੀਭਾ ਨਾਲ ਗੋਲਾ ਮਥਰਾ, ਉਸ ਦੀ ਉਸਤਤੀ ਖੁਸ਼ੀ ਨਾਲ ਊਚਾਰਦਾ ਹੈ, ਜਿਸ ਨੇ ਅਨੇਕਾਂ ਤਰੀਕਿਆਂ ਨਾਲ ਸੰਸਾਰ ਨੂੰ ਰਚਿਆ ਹੈ।
Fareedkot Teekaਸ੍ਰੀ 'ਮਥਰਾ' ਭੱਟ ਜੀ ਕਹਿਤੇ ਹੈਂ: ਜਿਸ ਅਕਾਲ ਪੁਰਖ ਜੀ ਨੇ ਇਹ ਨਾਨਾ ਪ੍ਰਕਾਰ ਕਾ ਜਗਤ ਕੀਆ ਹੈ ਮੈਂ ਤਿਸ ਕਾ ਜਨ ਹੂੰ, ਸੋ ਰਸਨਾ ਕਰ ਕੇ ਜਿਸ ਕੇ ਨਾਮ ਕੋ (ਰਸੈ) ਜਪਤਾ ਹੂੰ॥
Prof. Sahib Singhਜਿਸ ਅਕਾਲ ਪੁਰਖ ਨੇ ਕਈ ਤਰ੍ਹਾਂ ਦਾ ਜਗਤ ਰਚਿਆ ਹੈ, ਉਸ ਨੂੰ ਦਾਸ ਮਥੁਰਾ ਜੀਭ ਨਾਲ ਜਪਦਾ ਹੈ।ਪਦ ਅਰਥ ਨਾਨਾ ਪ੍ਰਕਾਰ = ਕਈ ਤਰ੍ਹਾਂ ਦਾ। ਜਿਨਿ = ਜਿਸ (ਅਕਾਲ ਪੁਰਖ) ਨੇ। ਰਸਨਾ ਰਸੈ = ਜੀਭ ਨਾਲ (ਉਸ ਨੂੰ) ਜਪਦਾ ਹੈ।
SikhNet (Spanish)Él creó al mundo en sus varios aspectos. Su Humilde Sirviente, Madhura, se deleita en Su Alabanza.
ਸ੍ਰੀ ਸਤਿ ਨਾਮੁ ਕਰਤਾ ਪੁਰਖੁ; ਗੁਰ ਰਾਮਦਾਸ ਚਿਤਹ ਬਸੈ ॥੧॥
sree sat naam karataa purakh; gur raamadaas chitah basai |1|
Sant Singh KhalsaSat Naam, the Great and Supreme True Name of God, the Personification of Creativity, dwells in the Consciousness of Guru Raam Daas. ||1||
Manmohan SinghThe praise worthy True Name of the Creator-Lord abides in the mind of Guru Ram Dass.
Manmohan Singh (Punjabi)ਸਿਰਜਣਹਾਰ-ਸੁਆਮੀ ਦਾ ਉਪਮਾਯੋਗ ਸਚਾ ਨਾਮ ਗੁਰੂ ਰਾਮਦਾਸ ਜੀ ਦੇ ਮਨ ਅੰਦਰ ਵਸਦਾ ਹੈ।
Fareedkot Teekaਸੋਈ (ਸ੍ਰੀ) ਸੁਭਾਇਵਾਨ ਕਰਤਾ ਪੁਰਖ ਕਾ ਸਤਿਨਾਮੁ ਹੈ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਕੇ ਚਿਤ ਮੇਂ ਵਸਤਾ ਹੈ॥੧॥
Prof. Sahib Singhਉਹੀ ਸਤਿਨਾਮੁ ਕਰਤਾ ਪੁਰਖ ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ ਵੱਸਦਾ ਹੈ ॥੧॥ਪਦ ਅਰਥ ਗੁਰ ਰਾਮਦਾਸ ਚਿਤਹ = ਗੁਰੂ ਰਾਮਦਾਸ ਦੇ ਹਿਰਦੇ ਵਿਚ ॥੧॥
SikhNet (Spanish)Sat Nam, el Supremo y Grandioso Nombre Verdadero de Dios, Creatividad Personificada, habita en la Conciencia de Guru Ram Das. (1)