ਸੰਤਤ ਹੀ. ਸਤਸੰਗਤਿ ਸੰਗ; ਸੁਰੰਗ ਰਤੇ, ਜਸੁ ਗਾਵਤ ਹੈ ॥
santat hee. satasangat sang; surang rate, jas gaavat hai |
Sant Singh KhalsaThe Saints dwell in the Saadh Sangat, the Company of the Holy; imbued with pure celestial love, they sing the Lord's Praises.
Manmohan SinghMeeting with the saints, the congregation of saints and imbued with sublime love, the Guru sings the Lord's praise.
Manmohan Singh (Punjabi)ਸਾਧੂਆਂ ਅਤੇ ਸਾਧ-ਸੰਗਤ ਨਾਲ ਜੁੜ ਕੇ ਅਤੇ ਸ਼੍ਰੇਸ਼ਟਾ ਪ੍ਰੇਮ ਨਾਲ ਰੰਗੀਜ, ਗੁਰੂ ਜੀ ਸਾਈਂ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਜੋ ਪੁਰਸ਼ ਆਪ ਕੀ ਸਤਿਸੰਗਤਿ ਕੇ ਸੰਗ ਮਿਲਕਰ (ਸੰਤਤਿ) ਨਿਰੰਤਰ ਹੀ ਸ੍ਰੇਸ਼ਟ ਪਰੇਮ ਰੰਗ ਮੇਂ ਰਤੇ ਹੂਏ ਹਰੀ ਕਾ ਜਸ ਗਾਇਨ ਕਰਤੇ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਨੇ ਇਸ ਵਿਚ) ਬ੍ਰਿਤੀ ਜੋੜੀ ਹੈ ਅਤੇ (ਜੋ) ਸਦਾ ਇੱਕ ਰਸ ਸਤਸੰਗ ਵਿਚ (ਜੁੜ ਕੇ) ਸੋਹਣੇ ਰੰਗ ਵਿਚ ਰੰਗੀਜ ਕੇ ਹਰੀ ਦਾ ਜਸ ਗਾਉਂਦੇ ਹਨ,ਪਦ ਅਰਥ ਸੰਤਤ ਹੀ = ਸਦਾ ਹੀ, ਇਕ ਰੱਸ (संततं = always)। ਸਤਸੰਗਤਿ ਸੰਗ = ਸਤਸੰਗ ਵਿਚ।
SikhNet (Spanish)Los Santos habitan en la Saad Sangat, la Compañía de los Santos, e imbuidos en el Amor Celestial Puro, ellos cantan las Alabanzas de Dios.
ਧ੍ਰਮ ਪੰਥੁ ਧਰਿਓ, ਧਰਨੀਧਰ ਆਪਿ; ਰਹੇ ਲਿਵ ਧਾਰਿ, ਨ ਧਾਵਤ ਹੈ ॥
dhram panth dhario, dharaneedhar aap; rahe liv dhaar, na dhaavat hai |
Sant Singh KhalsaThe Support of the Earth has established this Path of Dharma; He Himself remains lovingly attuned to the Lord, and does not wander in distraction.
Manmohan SinghThe Guru, the support of the earth, has established this path of truth. He himself remains attuned to the Lord and runs not after another.
Manmohan Singh (Punjabi)ਧਰਤੀ ਦੇ ਆਸਰੇ, ਗੁਰਾਂ ਨੇ ਇਹ ਸੱਚ ਦਾ ਮਾਰਗ ਅਸਥਾਪਨ ਕੀਤਾ ਹੈ। ਉਹ ਖੁਦ ਪ੍ਰਭੂ ਨਾਲ ਪਿਰਹੜੀ ਪਾਈ ਰਖਦੇ ਹਨ ਅਤੇ ਹੋਰ ਕਿਸੇ ਮਗਰ ਨਹੀਂ ਦੌੜਦੇ।
Fareedkot Teekaਧਰਤੀ ਕੇ ਧਾਰਨੇਹਾਰੇ ਪਰਮੇਸਰ ਨੇ ਹੀ ਗੁਰੂ ਸਰੂਪ ਹੋ ਕਰ ਧਰਮ ਕਾ ਪੰਥ ਭਗਤੀ ਮਾਰਗ ਧਾਰਨ ਕੀਆ ਹੈ। ਤਿਸੀ ਕੇ ਬੀਚ ਆਪ ਬ੍ਰਿਤੀ ਕੋ ਧਾਰ ਰਹੇ ਹੋ, ਭਾਵ ਲਗਾਇ ਰਹੇ ਹੋ, ਤਿਸ ਸੇ ਕਬੀ ਧਾਵਤੇ ਨਹੀਂ ਹੋ॥
Prof. Sahib Singh(ਉਹ ਕਿਸੇ ਹੋਰ ਪਾਸੇ) ਭਟਕਦੇ ਨਹੀਂ ਫਿਰਦੇ। (ਇਹ ਸਤਿਗੁਰੂ ਵਾਲਾ) ਧਰਮ ਦਾ ਰਾਹ ਧਰਤੀ-ਦੇ-ਆਸਰੇ ਹਰੀ ਨੇ ਆਪ ਚਲਾਇਆ ਹੈ।ਪਦ ਅਰਥ ਧਰਿਓ = ਥਾਪਿਆ ਹੈ। ਧਰਨੀਧਰ = ਧਰਤੀ ਦਾ ਆਸਰਾ, ਅਕਾਲ ਪੁਰਖ। ਲਿਵ ਧਰਿ = ਬ੍ਰਿਤੀ ਟਿਕਾ ਕੇ। ਨ ਧਾਵਤ ਹੈ = ਭਟਕਦੇ ਨਹੀਂ।
SikhNet (Spanish)El Soporte de la Tierra ha establecido este Sendero del Dharma; Él Mismo permanece amorosamente entonado en el Señor y no vaga en distracciones.
ਮਥੁਰਾ ਭਨਿ. ਭਾਗ ਭਲੇ ਉਨੑ ਕੇ; ਮਨ ਇਛਤ ਹੀ ਫਲ ਪਾਵਤ ਹੈ ॥
mathuraa bhan. bhaag bhale una ke; man ichhat hee fal paavat hai |
Sant Singh KhalsaSo speaks Mat'huraa: those blessed with good fortune receive the fruits of their minds' desires.
Manmohan SinghGood is the fortune of those, who serving the Guru, obtain their heart desired fruits, recites Mathura, the bard.
Manmohan Singh (Punjabi)ਚੰਗੇ ਹਨ ਨਸੀਬ ਉਨ੍ਹਾਂ ਦੇ ਜੋ ਗੁਰਾਂ ਦੀ ਘਾਲ ਕਮਾ, ਆਪਣੇ ਚਿੱਤ-ਚਾਹੁੰਦੇ ਮੇਵੇ ਪਾਉਂਦੇ ਹਨ, ਉਚਾਰਨ ਕਰਦਾ ਹੈ ਮਥਰਾ ਭੱਟ।
Fareedkot Teekaਸ੍ਰੀ ਮਥਰਾ ਜੀ ਕਹਿਤੇ ਹੈਂ: ਤਿਨ ਪੁਰਸ਼ੋਂ ਕੇ ਭਲੇ ਭਾਗ ਹੈਂ, ਜੋ ਆਪ ਕੀ ਸੇਵਾ ਕਰ ਕੇ ਮਨ ਇੱਛਤ ਫਲੋਂ ਕੋ ਪਾਵਤੇ ਹੈਂ॥
Prof. Sahib Singhਹੇ ਮਥੁਰਾ! ਜੋ ਮਨੁੱਖ ਗੁਰੂ (ਰਾਮਦਾਸ ਜੀ) ਦੇ ਚਰਨਾਂ ਵਿਚ ਮਨ ਜੋੜਦੇ ਹਨ, ਉਹਨਾਂ ਦੇ ਭਾਗ ਚੰਗੇ ਹਨ, ਉਹ ਮਨ-ਭਾਉਂਦੇ ਫਲ ਪਾਂਦੇ ਹਨ।ਪਦ ਅਰਥ ਭਨਿ = ਆਖ। ਉਨ੍ਹ੍ਹ ਕੇ = ਉਹਨਾਂ ਮਨੁੱਖਾਂ ਦੇ। ਮਨ ਇਛਤ ਫਲ = ਮਨ-ਭਾਉਂਦੇ ਫਲ।
SikhNet (Spanish)Así habla Madhura, los bendecidos con una buena Fortuna reciben los frutos de los deseos de su mente,
ਰਵਿ ਕੇ ਸੁਤ ਕੋ, ਤਿਨੑ ਤ੍ਰਾਸੁ ਕਹਾ; ਜੁ ਚਰੰਨ ਗੁਰੂ, ਚਿਤੁ ਲਾਵਤ ਹੈ ॥੩॥
rav ke sut ko, tina traas kahaa; ju charan guroo, chit laavat hai |3|
Sant Singh KhalsaThose who focus their consciousness on the Guru's Feet, they do not fear the judgement of Dharamraj. ||3||
Manmohan SinghThey, who fix their attention on the Guru's feet, why should they dread the Righteous judge, the son of the sun?
Manmohan Singh (Punjabi)ਜੋ ਗੁਰਾਂ ਦੇ ਪੈਰਾਂ ਨਾਲ ਆਪਣੀ ਬਿਰਤੀ ਨੂੰ ਜੋੜਦੇ ਹਨ, ਉਨ੍ਹਾਂ ਨੂੰ ਸੂਰਜ ਦੇ ਪੁਤ੍ਰ ਧਰਮਰਾਜੇ ਦਾ ਡਰ ਕਿਸ ਤਰ੍ਹਾਂ ਹੋ ਸਕਦਾ ਹੈ?
Fareedkot Teekaਸੂਰਜ ਕੇ ਪੁਤ੍ਰ ਧਰਮ ਰਾਜਾ ਕਾ (ਤ੍ਰਾਸੁ) ਭੈ ਤਿਨੋਂ ਕੋ ਕਿਆ ਹੈ, ਭਾਵ ਨਹੀਂ ਹੈ, ਜੋ ਪੁਰਸ ਸਤਗੁਰ ਜੀ ਆਪ ਕੇ ਚਰਨੋਂ ਮੇਂ ਚਿਤ ਕੋ ਲਗਾਵਤੇ ਹੈਂ॥੩॥
Prof. Sahib Singhਉਹਨਾਂ ਨੂੰ ਧਰਮ ਰਾਜ ਦਾ ਡਰ ਕਿਥੇ ਰਹਿੰਦਾ ਹੈ? (ਬਿਲਕੁਲ ਨਹੀਂ ਰਹਿੰਦਾ) ॥੩॥ਪਦ ਅਰਥ ਰਵਿ ਕੇ ਸੁਤ ਕੋ = ਧਰਮ ਰਾਜ ਦਾ। ਤ੍ਰਾਸੁ = ਡਰ। ਕਹਾ = ਕਿਥੇ? ਰਵਿ = ਸੂਰਜ। ਸੁਤ = ਪੁੱਤਰ। ਜੁ = ਜਿਹੜੇ ਬੰਦੇ। ਰਵਿਸੁਤ = ਧਰਮਰਾਜ ॥੩॥
SikhNet (Spanish)quienes enfocan su Conciencia a los Pies del Guru, no le temen al Juicio de Dharamrall. (3)