ੴ

ਸਿੱਖਬਾਣੀ · SikhBani

ਜੋ ਹਰਿ ਸੇਵਹਿ ਤਿਨ ਬਲਿ ਜਾਉ ॥

jo har seveh tin bal jaau
Guru Amardas Ji ਗੁਰੂ ਅਮਰਦਾਸ ਜੀ · Raag Dhanaasree · Ang 665 · 19 lines
Translations

ਧਨਾਸਰੀ ਮਹਲਾ ੩ ॥

dhanaasaree mahalaa 3 |

Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.

ਜੋ ਹਰਿ ਸੇਵਹਿ; ਤਿਨ ਬਲਿ ਜਾਉ ॥

jo har seveh; tin bal jaau |

Sant Singh KhalsaI am a sacrifice to those who serve the Lord.
Manmohan SinghI am a sacrifice unto those who serve their Lord.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਸਾਈਂ ਦੀ ਸੇਵਾ ਕਰਦੇ ਹਨ।
Fareedkot Teekaਜੋ ਹਰੀ ਕੋ ਸੇਵਤੇ ਹੈਂ, ਮੈਂ ਤਿਨੋਂ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singh(ਹੇ ਭਾਈ! ਗੁਰਬਾਣੀ ਦਾ ਆਸਰਾ ਲੈ ਕੇ) ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਸੇਵਹਿ = ਸੇਂਵਦੇ ਹਨ, ਸਿਮਰਦੇ ਹਨ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਕੁਰਬਾਨ।

SikhNet (Spanish)Ofrezco mi ser en sacrificio a aquéllos que sirven a su Señor.

ਤਿਨ ਹਿਰਦੈ ਸਾਚੁ; ਸਚਾ ਮੁਖਿ ਨਾਉ ॥

tin hiradai saach; sachaa mukh naau |

Sant Singh KhalsaThe Truth is in their hearts, and the True Name is on their lips.
Manmohan SinghIn their heart is Truth and the True Name is on their tongue.
Manmohan Singh (Punjabi)ਉਨ੍ਹਾਂ ਦੇ ਦਿਲ ਵਿੱਚ ਸੱਚ ਹੈ ਅਤੇ ਸੱਚਾ ਨਾਮ ਹੀ ਉਨ੍ਹਾਂ ਦੀ ਜਬਾਨ ਤੇ।
Fareedkot Teekaਕਿਉਂਕਿ ਤਿਨ ਕੇ ਹਿਰਦੇ ਮੇਂ ਭੀ ਸਚ ਹੈ ਔਰ ਮੁਖ ਮੇਂ ਭੀ ਸਚਾ ਨਾਮ ਹੈ॥
Prof. Sahib Singhਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਸਾਚੁ = ਸਦਾ ਕਾਇਮ ਰਹਿਣ ਵਾਲਾ ਹਰੀ। ਮੁਖਿ = ਮੂੰਹ ਵਿਚ। ਸਚਾ = ਸਦਾ-ਥਿਰ।

SikhNet (Spanish)En su corazón vive el Nombre Verdadero y ese Nombre Verdadero también está en su boca.

ਸਾਚੋ ਸਾਚੁ ਸਮਾਲਿਹੁ; ਦੁਖੁ ਜਾਇ ॥

saacho saach samaalihu; dukh jaae |

Sant Singh KhalsaDwelling upon the Truest of the True, their pains are dispelled.
Manmohan SinghMeditating on the Truest of the True, their sorrow departs.
Manmohan Singh (Punjabi)ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਨ ਦੁਆਰਾ ਉਨ੍ਹਾਂ ਦਾ ਗਮ ਦੂਰ ਹੋ ਜਾਂਦਾ ਹੈ।
Fareedkot Teekaਜਬ ਸਚੋ ਸਚ ਸਮਾਲੋਗੇ ਤਬ ਤੁਮਾਰਾ ਜਨਮ ਮਰਣ ਰੂਪ ਦੁਖ ਜਾਵੇਗਾ
Prof. Sahib Singhਹੇ ਭਾਈ! ਸਦਾ-ਥਿਰ ਪ੍ਰਭੂ ਨੂੰ ਹੀ (ਹਿਰਦੇ ਵਿਚ) ਸੰਭਾਲ ਕੇ ਰੱਖਿਆ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ ਹੀ। ਸਮਾਲਿਹੁ = (ਹੇ ਭਾਈ!) ਸਾਂਭ ਕੇ ਰੱਖਿਆ ਕਰੋ।

SikhNet (Spanish)Meditando en la Verdad, todos sus sufrimientos se esfuman. A través del Nombre Verdadero,

ਸਾਚੈ ਸਬਦਿ; ਵਸੈ ਮਨਿ ਆਇ ॥੧॥

saachai sabad; vasai man aae |1|

Sant Singh KhalsaThrough the True Word of the Shabad, the Lord comes to dwell in their minds. ||1||
Manmohan SinghThrough the True Name, the Lord comes to abide in their mind.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਪ੍ਰਭੂ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਤਾਂ ਤੇ ਹੇ ਭਾਈ! ਸਤਿਗੁਰੋਂ ਕੇ ਸਚੇ (ਸਬਦਿ) ਉਪਦੇਸ਼ ਕਰ ਕੇ ਹਰੀ ਮਨ ਮੇਂ ਨਿਵਾਸ ਕਰੇਗਾ॥੧॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ ॥੧॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ ॥੧॥

SikhNet (Spanish)el Señor viene a habitar en la mente. (1)

ਗੁਰਬਾਣੀ ਸੁਣਿ; ਮੈਲੁ ਗਵਾਏ ॥

gurabaanee sun; mail gavaae |

Sant Singh KhalsaListening to the Word of Gurbani, filth is washed off,
Manmohan SinghHearing the Guru's hymns, they wash off their filth,
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸ੍ਰਵਣ ਕਰ ਕੇ ਉਹ ਆਪਣੀ (ਅੰਦਰਲੀ) ਮੈਲ ਨੂੰ ਧੋ ਸੁੱਟਦੇ ਹਨ,
Fareedkot Teekaਜਬ ਸਤਿਗੁਰੋਂ ਕੀ ਬਾਣੀ ਸ੍ਰਵਣ ਕਰ ਕੇ ਇਹ ਜੀਵ ਪਾਪੋਂ ਕੀ ਮੈਲ ਕੋ ਗਵਾਏ॥
Prof. Sahib Singhਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ।

ਪਦ ਅਰਥ ਸੁਣਿ = (ਹੇ ਭਾਈ!) ਸੁਣਿਆ ਕਰ।

SikhNet (Spanish)Escuchando los Himnos del Guru, ellos se purifican

ਸਹਜੇ ਹਰਿ ਨਾਮੁ; ਮੰਨਿ ਵਸਾਏ ॥੧॥ ਰਹਾਉ ॥

sahaje har naam; man vasaae |1| rahaau |

Sant Singh Khalsaand they naturally enshrine the Lord's Name in their minds. ||1||Pause||
Manmohan Singhand spontaneously enshrine the Lord's Name is their mind. Pause.
Manmohan Singh (Punjabi)ਅਤੇ ਪ੍ਰਭੂ ਦੇ ਨਾਮ ਨੂੰ ਸੁਖੈਨ ਹੀ ਆਪਣੀ ਅੰਤਰ ਆਤਮੇ ਟਿਕਾ ਲੈਂਦੇ ਹਨ। ਠਹਿਰਾਉ।
Fareedkot Teekaਤਬ ਸਹਜੇ ਹੀ ਹਰਿ ਨਾਮ ਕੋ ਮਨ ਮੇਂ ਵਸਾਇ ਲੇਤਾ ਹੈ॥੧॥ ਰਹਾਉ ॥
Prof. Sahib Singh(ਇਹ ਬਾਣੀ) ਆਤਮਕ ਅਡੋਲਤਾ ਵਿਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ ॥੧॥ ਰਹਾਉ ॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਮੰਨਿ = ਮਨਿ, ਮਨ ਵਿਚ ॥੧॥ ਰਹਾਉ ॥

SikhNet (Spanish)y fácilmente enaltecen en su mente el Nombre del Señor (1-Pausa)

ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥

koorr kusat trisanaa agan bujhaae |

Sant Singh KhalsaOne who conquers fraud, deceit and the fire of desire
Manmohan SinghHe, who stills his falsehood, fraud and the fire of desire,
Manmohan Singh (Punjabi)ਜੋ ਆਪਣੇ ਝੂਠ, ਫਰੇਬ ਅਤੇ ਖਾਹਿਸ਼ ਦੀ ਅੱਗ ਨੂੰ ਸ਼ਾਂਤ ਕਰਦਾ ਹੈ,
Fareedkot Teekaਇਸ ਪ੍ਰਕਾਰ ਜਬ ਝੂਠ ਔ (ਕੁਸਤੁ) ਖੋਟੇ ਹਠ ਕੋ ਔ ਤ੍ਰਿਸ਼ਨਾ ਅਗਨੀ ਕੋ ਬੁਝਾਏ॥
Prof. Sahib Singh(ਹੇ ਭਾਈ! ਗੁਰੂ ਦੀ ਬਾਣੀ ਮਨ ਵਿਚੋਂ) ਝੂਠ ਫ਼ਰੇਬ ਮੁਕਾ ਦੇਂਦੀ ਹੈ, ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦੀ ਹੈ।

ਪਦ ਅਰਥ ਕੂੜੁ ਕੁਸਤੁ = ਝੂਠ ਫ਼ਰੇਬ। ਅਗਨਿ = ਅੱਗ।

SikhNet (Spanish)Aquél que acaba con la falsedad, termina con su fraude,

ਅੰਤਰਿ ਸਾਂਤਿ; ਸਹਜਿ ਸੁਖੁ ਪਾਏ ॥

antar saant; sehaj sukh paae |

Sant Singh Khalsafinds tranquility, peace and pleasure within.
Manmohan Singhprocures peace, poise and pleasure in his mind.
Manmohan Singh (Punjabi)ਉਹ ਆਪਣੇ ਹਿਰਦੇ ਅੰਦਰ ਠੰਢ-ਚੈਨ, ਅਡੋਲਤਾ ਤੇ ਖੁਸ਼ੀ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਤਬ ਅੰਤਸਕਰਣ ਅੰਤਰ ਸ਼ਾਂਤੀ ਔ ਗਿਆਨ ਸੁਖ ਕੌ ਪਾਵੇ ਹੈ॥
Prof. Sahib Singh(ਗੁਰਬਾਣੀ ਦੀ ਬਰਕਤਿ ਨਾਲ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
SikhNet (Spanish)extingue el fuego del deseo y procura para sí mismo Paz,

ਗੁਰ ਕੈ ਭਾਣੈ ਚਲੈ; ਤਾ ਆਪੁ ਜਾਇ ॥

gur kai bhaanai chalai; taa aap jaae |

Sant Singh KhalsaIf one walks in harmony with the Guru's Will, he eliminates his self-conceit.
Manmohan SinghIf man walks in the Guru's will then, his ego is stilled,
Manmohan Singh (Punjabi)ਜੇਕਰ ਇਨਸਾਨ ਗੁਰਾਂ ਦੀ ਰਜ਼ਾ ਅੰਦਰ ਟੁਰੇ, ਤਦ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ,
Fareedkot Teekaਸਤਿਗੁਰੋਂ ਕੇ ਭਾਣੇ ਮੇਂ ਚਲੈ ਤਬ ਆਪਾ ਭਾਵ ਜਾਤਾ ਹੈ॥
Prof. Sahib Singh(ਜਦੋਂ ਮਨੁੱਖ ਗੁਰਬਾਣੀ ਅਨੁਸਾਰ) ਗੁਰੂ ਦੀ ਰਜ਼ਾ ਵਿਚ ਤੁਰਦਾ ਹੈ, ਤਦੋਂ (ਉਸ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ,

ਪਦ ਅਰਥ ਭਾਣੈ = ਰਜ਼ਾ ਵਿਚ। ਆਪੁ = ਆਪਾ-ਭਾਵ।

SikhNet (Spanish)compostura y placer en su mente. Si el hombre camina en la Voluntad del Guru,

ਸਾਚੁ ਮਹਲੁ ਪਾਏ; ਹਰਿ ਗੁਣ ਗਾਇ ॥੨॥

saach mehal paae; har gun gaae |2|

Sant Singh KhalsaHe finds the True Mansion of the Lord's Presence, singing the Glorious Praises of the Lord. ||2||
Manmohan Singhand he attains to the True Mansion by singing God's praise.
Manmohan Singh (Punjabi)ਅਤੇ ਰੱਬ ਦਾ ਜੱਸ ਗਾਇਨ ਕਰ, ਉਹ ਸੱਚੇ ਟਿਕਾਣੇ ਨੂੰ ਪਾ ਲੈਂਦਾ ਹੈ।
Fareedkot Teekaਪੁਨਾ ਹਰੀ ਕੇ ਗੁਣ ਗਾਇ ਕਰ ਸਚ (ਮਹਲੁ) ਸਰੂਪ ਕੋ ਜੀਵ ਪਾਵਤਾ ਹੈ॥੨॥
Prof. Sahib Singhਤਦੋਂ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਸਦਾ-ਥਿਰ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ (ਪ੍ਰਭੂ ਚਰਨਾਂ ਵਿਚ ਲੀਨ ਰਹਿੰਦਾ ਹੈ) ॥੨॥

ਪਦ ਅਰਥ ਮਹਲੁ = ਟਿਕਾਣਾ ॥੨॥

SikhNet (Spanish)su ego es aplacado y logra llegar hasta la Mansión Verdadera cantando la Alabanza de Dios. (2)

ਨ ਸਬਦੁ ਬੂਝੈ; ਨ ਜਾਣੈ ਬਾਣੀ ॥

n sabad boojhai; na jaanai baanee |

Sant Singh KhalsaThe blind, self-willed manmukh does not understand the Shabad; he does not know the Word of the Guru's Bani,
Manmohan SinghThe blind apostate neither knows the Name, nor understands the Gurbani,
Manmohan Singh (Punjabi)ਅੰਨ੍ਹਾ ਅਧਰਮੀ ਨਾਂ ਤਾਂ ਨਾਮ ਨੂੰ ਜਾਣਦਾ ਹੈ, ਨਾਂ ਹੀ ਗੁਰਾਂ ਦੀ ਬਾਣੀ ਨੂੰ ਸਮਝਦਾ ਹੈ,
Fareedkot Teekaਜੋ ਮਨਮੁਖ (ਸਬਦਿ) ਬ੍ਰਹਮ ਵਾ ਗੁਰ ਉਪਦੇਸ਼ ਕੋ ਬੂਝਤੇ ਨਹੀਂ ਔਰ ਨਾ ਗੁਰੂ ਕੀ ਵਾ ਰਾਮ ਨਾਮ ਉਤਮ ਬਾਣੀ ਕੋ ਜਾਨਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਨਾਹ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਨਾਹ ਗੁਰੂ ਦੀ ਬਾਣੀ ਨਾਲ ਡੂੰਘੀ ਸਾਂਝ ਪਾਂਦਾ ਹੈ,

ਪਦ ਅਰਥ ਬੂਝੈ = ਸਮਝਦਾ। ਜਾਣੈ = ਸਾਂਝ ਪਾਂਦਾ।

SikhNet (Spanish)El apóstata ciego, ni conoce el Nombre, ni entiende el Gurbani,

ਮਨਮੁਖਿ ਅੰਧੇ; ਦੁਖਿ ਵਿਹਾਣੀ ॥

manamukh andhe; dukh vihaanee |

Sant Singh Khalsaand so he passes his life in misery.
Manmohan Singhand so he passes his life in misery.
Manmohan Singh (Punjabi)ਅਤੇ ਇਸ ਲਈ ਉਸ ਦੀ ਉਮਰ ਕਸ਼ਟ ਵਿੱਚ ਹੀ ਬੀਤਦੀ ਹੈ।
Fareedkot Teekaਤਿਨ ਅਗਿਆਨ ਕਰ ਅੰਧੇ ਮਨਮੁਖੋਂ ਕੀ ਦੁਖ ਮੇਂ ਹੀ ਆਯੂ ਬੀਤੀ ਹੈ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ, ਤੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਉਸ ਮਨੁੱਖ ਦੀ ਉਮਰ) ਦੁੱਖ ਵਿਚ ਹੀ ਗੁਜ਼ਰਦੀ ਹੈ।

ਪਦ ਅਰਥ ਦੁਖਿ = ਦੁੱਖ ਵਿਚ। ਵਿਹਾਣੀ = ਬੀਤਦੀ ਹੈ।

SikhNet (Spanish)por eso pasa su vida en la miseria. Si él encuentra al Guru Verdadero, e

ਸਤਿਗੁਰੁ ਭੇਟੇ; ਤਾ ਸੁਖੁ ਪਾਏ ॥

satigur bhette; taa sukh paae |

Sant Singh KhalsaBut if he meets the True Guru, then he finds peace,
Manmohan SinghIf he meets the True Guru, then attains he the peace,
Manmohan Singh (Punjabi)ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਆਰਾਮ ਪਾ ਲੈਂਦਾ ਹੈ,
Fareedkot Teekaਜਬ ਸਤਿਗੁਰ ਇਸ ਜੀਵ ਕੋ ਮਿਲੈ ਤਬ ਇਹ ਸੁਖੋਂ ਕੌ ਪਾਵੈ ਹੈ॥
Prof. Sahib Singhਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਹ ਆਤਮਕ ਆਨੰਦ ਹਾਸਲ ਕਰਦਾ ਹੈ,

ਪਦ ਅਰਥ ਭੇਟੇ = ਮਿਲਦਾ ਹੈ। ਤਾਂ = ਤਦੋਂ।

SikhNet (Spanish)ntonces logra la Paz,

ਹਉਮੈ ਵਿਚਹੁ ਠਾਕਿ ਰਹਾਏ ॥੩॥

haumai vichahu tthaak rahaae |3|

Sant Singh Khalsaand the ego within is silenced. ||3||
Manmohan Singhand from within him the ego is stilled and silenced.
Manmohan Singh (Punjabi)ਤੇ ਉਸ ਦੇ ਅੰਦਰੋਂ ਹੰਕਾਰ ਨਵਿਰਤ ਤੇ ਨਾਸ ਹੋ ਜਾਂਦਾ ਹੈ।
Fareedkot Teekaਹਉਮੈਂ ਕੋ ਹਿਰਦੇ ਤੇ (ਠਾਕਿ) ਰੋਕ ਰਖੈ॥੩॥
Prof. Sahib Singhਗੁਰੂ ਉਸ ਦੇ ਮਨ ਵਿਚੋਂ ਹਉਮੈ ਮਾਰ ਮੁਕਾਂਦਾ ਹੈ ॥੩॥

ਪਦ ਅਰਥ ਵਿਚਹੁ = ਮਨ ਵਿਚੋਂ। ਠਾਕਿ = ਰੋਕ ਕੇ ॥੩॥

SikhNet (Spanish)pues en su interior el ego es apaciguado y calmado. (3)

ਕਿਸ ਨੋ ਕਹੀਐ; ਦਾਤਾ ਇਕੁ ਸੋਇ ॥

kis no kaheeai; daataa ik soe |

Sant Singh KhalsaWho else should I speak to? The One Lord is the Giver of all.
Manmohan SinghWhom else should I address, when He, the Lord, is the sole Donor?
Manmohan Singh (Punjabi)ਮੈਂ ਹੋਰ ਕੀਹਨੂੰ ਨਿਵੇਦਨ ਕਰਾਂ, ਜਦ ਕਿ ਕੇਵਲ ਉਹ ਸਾਹਿਬ ਦੀ ਦਾਤਾਰ ਹੈ?
Fareedkot Teekaਤਾਂ ਤੇ ਹੇ ਭਾਈ! ਔਰ ਕਿਸਨੋਂ ਕਹੀਐ, ਇਕ ਸੋਈ ਦਾਤਾ ਹੈ॥
Prof. Sahib Singhਪਰ, ਹੇ ਭਾਈ! (ਪਰਮਾਤਮਾ ਤੋਂ ਬਿਨਾ) ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ। ਸਿਰਫ਼ ਪਰਮਾਤਮਾ ਹੀ (ਗੁਰੂ ਦੇ ਮਿਲਾਪ ਦੀ ਦਾਤਿ) ਦੇਣ ਵਾਲਾ ਹੈ।

ਪਦ ਅਰਥ ਕਿਸ ਨੋ = {ਲਫ਼ਜ਼ 'ਕਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।

SikhNet (Spanish)¿A quien más me voy a dirigir, cuando Él, el Señor es el Donador Íntegro?

ਕਿਰਪਾ ਕਰੇ; ਸਬਦਿ ਮਿਲਾਵਾ ਹੋਇ ॥

kirapaa kare; sabad milaavaa hoe |

Sant Singh KhalsaWhen He grants His Grace, then we obtain the Word of the Shabad.
Manmohan SinghWhen the Lord extends His mercy, then does the mortal attain His Name.
Manmohan Singh (Punjabi)ਜਦ ਪ੍ਰਭੂ ਆਪਣੀ ਰਹਿਮਤ ਧਾਰਦਾ ਹੈ, ਤਦ ਪ੍ਰਾਣੀ ਉਸ ਦੇ ਨਾਮ ਨੂੰ ਪਾ ਲੈਂਦਾ ਹੈ।
Fareedkot Teekaਜਬ ਵਹੁ ਆਪ ਕਿਰਪਾ ਕਰੇ ਤਬ ਗੁਰਾਂ ਕਾ ਮਿਲਾਪ ਹੋਤਾ ਹੈ॥
Prof. Sahib Singhਜਦੋਂ ਪਰਮਾਤਮਾ (ਇਹ) ਕਿਰਪਾ ਕਰਦਾ ਹੈ, ਤਦੋਂ ਗੁਰੂ ਦੇ ਸ਼ਬਦ ਵਿਚ ਜੁੜਿਆਂ (ਪ੍ਰਭੂ ਨਾਲ) ਮਿਲਾਪ ਹੋ ਜਾਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Cuando el Señor extiende Su Misericordia,

ਮਿਲਿ ਪ੍ਰੀਤਮ, ਸਾਚੇ ਗੁਣ ਗਾਵਾ ॥

mil preetam, saache gun gaavaa |

Sant Singh KhalsaMeeting with my Beloved, I sing the Glorious Praises of the True Lord.
Manmohan SinghMeeting with the Loved Guru, I sing the True Lord's praise.
Manmohan Singh (Punjabi)ਪਿਆਰੇ ਗੁਰਾਂ ਨੂੰ ਮਿਲ ਕੇ, ਮੈਂ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਜਬ ਅਪਨੇ ਪ੍ਰੀਤਮ ਸਤਿਗੁਰੋਂ ਕੋ ਮਿਲ ਕਰ ਸਾਚੇ ਕੇ ਗੁਣੋਂ ਕੋ ਗਾਵੋਂ॥
Prof. Sahib Singh(ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੍ਰੀਤਮ-ਗੁਰੂ ਨੂੰ ਮਿਲ ਕੇ ਸਦਾ-ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ।

ਪਦ ਅਰਥ ਮਿਲਿ = ਮਿਲ ਕੇ।

SikhNet (Spanish)entonces el mortal es entonado en Su Nombre.

ਨਾਨਕ ਸਾਚੇ ਸਾਚਾ ਭਾਵਾ ॥੪॥੫॥

naanak saache saachaa bhaavaa |4|5|

Sant Singh KhalsaO Nanak, becoming truthful, I have become pleasing to the True Lord. ||4||5||
Manmohan SinghBe being truthful, O Nanak, I have become pleasing to the True One.
Manmohan Singh (Punjabi)ਸਤਿਵਾਦੀ ਹੋਣ ਕਰਕੇ ਹੇ ਨਾਨਕ! ਮੈਂ ਸਤਿਪੁਰਖ ਨੂੰ ਚੰਗਾ ਲੱਗਣ ਲੱਗ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਬ ਮੈਂ ਸਾਚਾ ਹੋ ਕਰ ਤਿਸ ਸਚ ਸਰੂਪ ਕੋ ਭਾਵੋਂ॥੪॥੫॥☬ਸਰਬ ਵਿਕਾਰੋਂ ਕਾ ਮੂਲ ਮਨ ਕੋ ਜਨਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਸਦਾ-ਥਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ॥੪॥੫॥

ਪਦ ਅਰਥ ਸਾਚੇ ਭਾਵਾ = ਸਦਾ-ਥਿਰ ਪ੍ਰਭੂ ਨੂੰ ਚੰਗੀ ਲੱਗਾਂ {ਭਾਵਾਂ}। ਗਾਵਾ = ਗਾਵਾਂ ॥੪॥੫॥

SikhNet (Spanish)Viviendo en la Verdad, oh dice Nanak, he complacido al Señor, al Uno Verdadero. (4-5)
Answers quote the Granth verbatim with Ang citations. AI commentary is not Gurbani and not a religious ruling.