ੴ

ਸਿੱਖਬਾਣੀ · SikhBani

Ang 665

Sri Guru Granth Sahib · Raag Dhanaasree · 4 shabads, 58 lines
Translations
Shabad Guru Amardas Ji Raag Dhanaasree continued from Ang 664

ਪ੍ਰਭ ਸਾਚੇ ਕੀ. ਸਾਚੀ ਕਾਰ ॥

prabh saache kee. saachee kaar |

Sant Singh KhalsaTrue is service to the True Lord God.
Manmohan SinghTrue is the service of the True Lord.
Manmohan Singh (Punjabi)ਸੱਚੀ ਹੈ ਸੇਵਾ ਸੱਚੇ ਸੁਆਮੀ ਦੀ।
Fareedkot Teekaਤਿਸ ਸਚੇ ਪ੍ਰਭੂ ਕੀ ਸਚੀ (ਕਾਰ) ਸੇਵਾ ਜੋ ਕਰਤੇ ਹੈਂ॥
Prof. Sahib Singhਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਇਹ ਅਟੱਲ ਮਰਯਾਦਾ ਹੈ,

ਪਦ ਅਰਥ ਸਾਚੀ ਕਾਰ = ਅਟੱਲ ਮਰਯਾਦਾ।

SikhNet (Spanish)Verdadero es el Servicio al Señor Verdadero.

ਨਾਨਕ; ਨਾਮਿ ਸਵਾਰਣਹਾਰ ॥੪॥੪॥

naanak; naam savaaranahaar |4|4|

Sant Singh KhalsaO Nanak, the Naam is the Embellisher. ||4||4||
Manmohan SinghNanak, the Lord's Name, is the embellisher of man.
Manmohan Singh (Punjabi)ਨਾਨਕ, ਸਾਈਂ ਦਾ ਨਾਮ ਬੰਦੇ ਨੂੰ ਉੱਤਮ ਸ਼ੋਭਨੀਕ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਾਮਿ) ਨਾਮੀ ਹਰੀ ਆਪ ਹੀ ਤਿਨੋਂ ਕੇ ਸਵਾਰਨੇਹਾਰਾ ਹੋਤਾ ਹੈ॥੪॥੪॥☬ਹਰਿ ਸੇਵਕੋਂ ਕੀ ਮਹਿੰਮਾ ਔ ਬੇਮੁਖੋਂ ਕੀ ਨਿਖੇਧੀ ਕਰਤੇ ਹੈਂ:
Prof. Sahib Singhਕਿ ਹੇ ਨਾਨਕ! ਉਹ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾ ਦੇਣ ਵਾਲਾ ਹੈ ॥੪॥੪॥

ਪਦ ਅਰਥ ਸਵਾਰਣਹਾਰ = ਜੀਵਨ ਸੋਹਣਾ ਬਣਾ ਸਕਣ ਵਾਲਾ ॥੪॥੪॥

* ਨੋਟ: ਲਫ਼ਜ਼ 'ਮਹਲਾ' ਦੇ ਨਾਲ ਵਰਤੇ ਅੰਕ ੧, ੨, ੩, ੪, ੫, ੯ ਨੂੰ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਅਤੇ ਨਾਵਾਂ ਪੜ੍ਹਨਾ ਹੈ।

SikhNet (Spanish)Dice Nanak, el Nombre del Señor es lo que embellece. (4-4)

Open this shabad (19 lines, Angs 664-665) →

Shabad Guru Amardas Ji Raag Dhanaasree

ਧਨਾਸਰੀ ਮਹਲਾ ੩ ॥

dhanaasaree mahalaa 3 |

Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.

ਜੋ ਹਰਿ ਸੇਵਹਿ; ਤਿਨ ਬਲਿ ਜਾਉ ॥

jo har seveh; tin bal jaau |

Sant Singh KhalsaI am a sacrifice to those who serve the Lord.
Manmohan SinghI am a sacrifice unto those who serve their Lord.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਆਪਣੇ ਸਾਈਂ ਦੀ ਸੇਵਾ ਕਰਦੇ ਹਨ।
Fareedkot Teekaਜੋ ਹਰੀ ਕੋ ਸੇਵਤੇ ਹੈਂ, ਮੈਂ ਤਿਨੋਂ ਕੇ ਬਲਿਹਾਰਨੇ ਜਾਤਾ ਹੂੰ॥
Prof. Sahib Singh(ਹੇ ਭਾਈ! ਗੁਰਬਾਣੀ ਦਾ ਆਸਰਾ ਲੈ ਕੇ) ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।

ਪਦ ਅਰਥ ਸੇਵਹਿ = ਸੇਂਵਦੇ ਹਨ, ਸਿਮਰਦੇ ਹਨ। ਜਾਉ = ਜਾਉਂ, ਮੈਂ ਜਾਂਦਾ ਹਾਂ। ਬਲਿ = ਕੁਰਬਾਨ।

SikhNet (Spanish)Ofrezco mi ser en sacrificio a aquéllos que sirven a su Señor.

ਤਿਨ ਹਿਰਦੈ ਸਾਚੁ; ਸਚਾ ਮੁਖਿ ਨਾਉ ॥

tin hiradai saach; sachaa mukh naau |

Sant Singh KhalsaThe Truth is in their hearts, and the True Name is on their lips.
Manmohan SinghIn their heart is Truth and the True Name is on their tongue.
Manmohan Singh (Punjabi)ਉਨ੍ਹਾਂ ਦੇ ਦਿਲ ਵਿੱਚ ਸੱਚ ਹੈ ਅਤੇ ਸੱਚਾ ਨਾਮ ਹੀ ਉਨ੍ਹਾਂ ਦੀ ਜਬਾਨ ਤੇ।
Fareedkot Teekaਕਿਉਂਕਿ ਤਿਨ ਕੇ ਹਿਰਦੇ ਮੇਂ ਭੀ ਸਚ ਹੈ ਔਰ ਮੁਖ ਮੇਂ ਭੀ ਸਚਾ ਨਾਮ ਹੈ॥
Prof. Sahib Singhਉਹਨਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ, ਉਹਨਾਂ ਦੇ ਮੂੰਹ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ।

ਪਦ ਅਰਥ ਹਿਰਦੈ = ਹਿਰਦੇ ਵਿਚ। ਸਾਚੁ = ਸਦਾ ਕਾਇਮ ਰਹਿਣ ਵਾਲਾ ਹਰੀ। ਮੁਖਿ = ਮੂੰਹ ਵਿਚ। ਸਚਾ = ਸਦਾ-ਥਿਰ।

SikhNet (Spanish)En su corazón vive el Nombre Verdadero y ese Nombre Verdadero también está en su boca.

ਸਾਚੋ ਸਾਚੁ ਸਮਾਲਿਹੁ; ਦੁਖੁ ਜਾਇ ॥

saacho saach samaalihu; dukh jaae |

Sant Singh KhalsaDwelling upon the Truest of the True, their pains are dispelled.
Manmohan SinghMeditating on the Truest of the True, their sorrow departs.
Manmohan Singh (Punjabi)ਸਚਿਆਰਾ ਦੇ ਪਰਮ ਸਚਿਆਰ ਦਾ ਸਿਮਰਨ ਕਰਨ ਦੁਆਰਾ ਉਨ੍ਹਾਂ ਦਾ ਗਮ ਦੂਰ ਹੋ ਜਾਂਦਾ ਹੈ।
Fareedkot Teekaਜਬ ਸਚੋ ਸਚ ਸਮਾਲੋਗੇ ਤਬ ਤੁਮਾਰਾ ਜਨਮ ਮਰਣ ਰੂਪ ਦੁਖ ਜਾਵੇਗਾ
Prof. Sahib Singhਹੇ ਭਾਈ! ਸਦਾ-ਥਿਰ ਪ੍ਰਭੂ ਨੂੰ ਹੀ (ਹਿਰਦੇ ਵਿਚ) ਸੰਭਾਲ ਕੇ ਰੱਖਿਆ ਕਰੋ (ਇਸ ਦੀ ਬਰਕਤਿ ਨਾਲ ਹਰੇਕ) ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ ਹੀ। ਸਮਾਲਿਹੁ = (ਹੇ ਭਾਈ!) ਸਾਂਭ ਕੇ ਰੱਖਿਆ ਕਰੋ।

SikhNet (Spanish)Meditando en la Verdad, todos sus sufrimientos se esfuman. A través del Nombre Verdadero,

ਸਾਚੈ ਸਬਦਿ; ਵਸੈ ਮਨਿ ਆਇ ॥੧॥

saachai sabad; vasai man aae |1|

Sant Singh KhalsaThrough the True Word of the Shabad, the Lord comes to dwell in their minds. ||1||
Manmohan SinghThrough the True Name, the Lord comes to abide in their mind.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਪ੍ਰਭੂ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਟਿਕ ਜਾਂਦਾ ਹੈ।
Fareedkot Teekaਤਾਂ ਤੇ ਹੇ ਭਾਈ! ਸਤਿਗੁਰੋਂ ਕੇ ਸਚੇ (ਸਬਦਿ) ਉਪਦੇਸ਼ ਕਰ ਕੇ ਹਰੀ ਮਨ ਮੇਂ ਨਿਵਾਸ ਕਰੇਗਾ॥੧॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੁੜਿਆਂ (ਹਰਿ-ਨਾਮ) ਮਨ ਵਿਚ ਆ ਵੱਸਦਾ ਹੈ ॥੧॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ ॥੧॥

SikhNet (Spanish)el Señor viene a habitar en la mente. (1)

ਗੁਰਬਾਣੀ ਸੁਣਿ; ਮੈਲੁ ਗਵਾਏ ॥

gurabaanee sun; mail gavaae |

Sant Singh KhalsaListening to the Word of Gurbani, filth is washed off,
Manmohan SinghHearing the Guru's hymns, they wash off their filth,
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸ੍ਰਵਣ ਕਰ ਕੇ ਉਹ ਆਪਣੀ (ਅੰਦਰਲੀ) ਮੈਲ ਨੂੰ ਧੋ ਸੁੱਟਦੇ ਹਨ,
Fareedkot Teekaਜਬ ਸਤਿਗੁਰੋਂ ਕੀ ਬਾਣੀ ਸ੍ਰਵਣ ਕਰ ਕੇ ਇਹ ਜੀਵ ਪਾਪੋਂ ਕੀ ਮੈਲ ਕੋ ਗਵਾਏ॥
Prof. Sahib Singhਹੇ ਭਾਈ! ਗੁਰੂ ਦੀ ਬਾਣੀ ਸੁਣਿਆ ਕਰ, (ਇਹ ਬਾਣੀ ਮਨ ਵਿਚੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦੀ ਹੈ।

ਪਦ ਅਰਥ ਸੁਣਿ = (ਹੇ ਭਾਈ!) ਸੁਣਿਆ ਕਰ।

SikhNet (Spanish)Escuchando los Himnos del Guru, ellos se purifican

ਸਹਜੇ ਹਰਿ ਨਾਮੁ; ਮੰਨਿ ਵਸਾਏ ॥੧॥ ਰਹਾਉ ॥

sahaje har naam; man vasaae |1| rahaau |

Sant Singh Khalsaand they naturally enshrine the Lord's Name in their minds. ||1||Pause||
Manmohan Singhand spontaneously enshrine the Lord's Name is their mind. Pause.
Manmohan Singh (Punjabi)ਅਤੇ ਪ੍ਰਭੂ ਦੇ ਨਾਮ ਨੂੰ ਸੁਖੈਨ ਹੀ ਆਪਣੀ ਅੰਤਰ ਆਤਮੇ ਟਿਕਾ ਲੈਂਦੇ ਹਨ। ਠਹਿਰਾਉ।
Fareedkot Teekaਤਬ ਸਹਜੇ ਹੀ ਹਰਿ ਨਾਮ ਕੋ ਮਨ ਮੇਂ ਵਸਾਇ ਲੇਤਾ ਹੈ॥੧॥ ਰਹਾਉ ॥
Prof. Sahib Singh(ਇਹ ਬਾਣੀ) ਆਤਮਕ ਅਡੋਲਤਾ ਵਿਚ (ਟਿਕਾ ਕੇ) ਪਰਮਾਤਮਾ ਦਾ ਨਾਮ ਮਨ ਵਿਚ ਵਸਾ ਦੇਂਦੀ ਹੈ ॥੧॥ ਰਹਾਉ ॥

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਮੰਨਿ = ਮਨਿ, ਮਨ ਵਿਚ ॥੧॥ ਰਹਾਉ ॥

SikhNet (Spanish)y fácilmente enaltecen en su mente el Nombre del Señor (1-Pausa)

ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥

koorr kusat trisanaa agan bujhaae |

Sant Singh KhalsaOne who conquers fraud, deceit and the fire of desire
Manmohan SinghHe, who stills his falsehood, fraud and the fire of desire,
Manmohan Singh (Punjabi)ਜੋ ਆਪਣੇ ਝੂਠ, ਫਰੇਬ ਅਤੇ ਖਾਹਿਸ਼ ਦੀ ਅੱਗ ਨੂੰ ਸ਼ਾਂਤ ਕਰਦਾ ਹੈ,
Fareedkot Teekaਇਸ ਪ੍ਰਕਾਰ ਜਬ ਝੂਠ ਔ (ਕੁਸਤੁ) ਖੋਟੇ ਹਠ ਕੋ ਔ ਤ੍ਰਿਸ਼ਨਾ ਅਗਨੀ ਕੋ ਬੁਝਾਏ॥
Prof. Sahib Singh(ਹੇ ਭਾਈ! ਗੁਰੂ ਦੀ ਬਾਣੀ ਮਨ ਵਿਚੋਂ) ਝੂਠ ਫ਼ਰੇਬ ਮੁਕਾ ਦੇਂਦੀ ਹੈ, ਤ੍ਰਿਸ਼ਨਾ ਦੀ ਅੱਗ ਬੁਝਾ ਦੇਂਦੀ ਹੈ।

ਪਦ ਅਰਥ ਕੂੜੁ ਕੁਸਤੁ = ਝੂਠ ਫ਼ਰੇਬ। ਅਗਨਿ = ਅੱਗ।

SikhNet (Spanish)Aquél que acaba con la falsedad, termina con su fraude,

ਅੰਤਰਿ ਸਾਂਤਿ; ਸਹਜਿ ਸੁਖੁ ਪਾਏ ॥

antar saant; sehaj sukh paae |

Sant Singh Khalsafinds tranquility, peace and pleasure within.
Manmohan Singhprocures peace, poise and pleasure in his mind.
Manmohan Singh (Punjabi)ਉਹ ਆਪਣੇ ਹਿਰਦੇ ਅੰਦਰ ਠੰਢ-ਚੈਨ, ਅਡੋਲਤਾ ਤੇ ਖੁਸ਼ੀ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਤਬ ਅੰਤਸਕਰਣ ਅੰਤਰ ਸ਼ਾਂਤੀ ਔ ਗਿਆਨ ਸੁਖ ਕੌ ਪਾਵੇ ਹੈ॥
Prof. Sahib Singh(ਗੁਰਬਾਣੀ ਦੀ ਬਰਕਤਿ ਨਾਲ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਟਿਕ ਜਾਈਦਾ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
SikhNet (Spanish)extingue el fuego del deseo y procura para sí mismo Paz,

ਗੁਰ ਕੈ ਭਾਣੈ ਚਲੈ; ਤਾ ਆਪੁ ਜਾਇ ॥

gur kai bhaanai chalai; taa aap jaae |

Sant Singh KhalsaIf one walks in harmony with the Guru's Will, he eliminates his self-conceit.
Manmohan SinghIf man walks in the Guru's will then, his ego is stilled,
Manmohan Singh (Punjabi)ਜੇਕਰ ਇਨਸਾਨ ਗੁਰਾਂ ਦੀ ਰਜ਼ਾ ਅੰਦਰ ਟੁਰੇ, ਤਦ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ,
Fareedkot Teekaਸਤਿਗੁਰੋਂ ਕੇ ਭਾਣੇ ਮੇਂ ਚਲੈ ਤਬ ਆਪਾ ਭਾਵ ਜਾਤਾ ਹੈ॥
Prof. Sahib Singh(ਜਦੋਂ ਮਨੁੱਖ ਗੁਰਬਾਣੀ ਅਨੁਸਾਰ) ਗੁਰੂ ਦੀ ਰਜ਼ਾ ਵਿਚ ਤੁਰਦਾ ਹੈ, ਤਦੋਂ (ਉਸ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ,

ਪਦ ਅਰਥ ਭਾਣੈ = ਰਜ਼ਾ ਵਿਚ। ਆਪੁ = ਆਪਾ-ਭਾਵ।

SikhNet (Spanish)compostura y placer en su mente. Si el hombre camina en la Voluntad del Guru,

ਸਾਚੁ ਮਹਲੁ ਪਾਏ; ਹਰਿ ਗੁਣ ਗਾਇ ॥੨॥

saach mehal paae; har gun gaae |2|

Sant Singh KhalsaHe finds the True Mansion of the Lord's Presence, singing the Glorious Praises of the Lord. ||2||
Manmohan Singhand he attains to the True Mansion by singing God's praise.
Manmohan Singh (Punjabi)ਅਤੇ ਰੱਬ ਦਾ ਜੱਸ ਗਾਇਨ ਕਰ, ਉਹ ਸੱਚੇ ਟਿਕਾਣੇ ਨੂੰ ਪਾ ਲੈਂਦਾ ਹੈ।
Fareedkot Teekaਪੁਨਾ ਹਰੀ ਕੇ ਗੁਣ ਗਾਇ ਕਰ ਸਚ (ਮਹਲੁ) ਸਰੂਪ ਕੋ ਜੀਵ ਪਾਵਤਾ ਹੈ॥੨॥
Prof. Sahib Singhਤਦੋਂ ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਸਦਾ-ਥਿਰ ਰਹਿਣ ਵਾਲਾ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ (ਪ੍ਰਭੂ ਚਰਨਾਂ ਵਿਚ ਲੀਨ ਰਹਿੰਦਾ ਹੈ) ॥੨॥

ਪਦ ਅਰਥ ਮਹਲੁ = ਟਿਕਾਣਾ ॥੨॥

SikhNet (Spanish)su ego es aplacado y logra llegar hasta la Mansión Verdadera cantando la Alabanza de Dios. (2)

ਨ ਸਬਦੁ ਬੂਝੈ; ਨ ਜਾਣੈ ਬਾਣੀ ॥

n sabad boojhai; na jaanai baanee |

Sant Singh KhalsaThe blind, self-willed manmukh does not understand the Shabad; he does not know the Word of the Guru's Bani,
Manmohan SinghThe blind apostate neither knows the Name, nor understands the Gurbani,
Manmohan Singh (Punjabi)ਅੰਨ੍ਹਾ ਅਧਰਮੀ ਨਾਂ ਤਾਂ ਨਾਮ ਨੂੰ ਜਾਣਦਾ ਹੈ, ਨਾਂ ਹੀ ਗੁਰਾਂ ਦੀ ਬਾਣੀ ਨੂੰ ਸਮਝਦਾ ਹੈ,
Fareedkot Teekaਜੋ ਮਨਮੁਖ (ਸਬਦਿ) ਬ੍ਰਹਮ ਵਾ ਗੁਰ ਉਪਦੇਸ਼ ਕੋ ਬੂਝਤੇ ਨਹੀਂ ਔਰ ਨਾ ਗੁਰੂ ਕੀ ਵਾ ਰਾਮ ਨਾਮ ਉਤਮ ਬਾਣੀ ਕੋ ਜਾਨਤੇ ਹੈਂ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਨਾਹ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਨਾਹ ਗੁਰੂ ਦੀ ਬਾਣੀ ਨਾਲ ਡੂੰਘੀ ਸਾਂਝ ਪਾਂਦਾ ਹੈ,

ਪਦ ਅਰਥ ਬੂਝੈ = ਸਮਝਦਾ। ਜਾਣੈ = ਸਾਂਝ ਪਾਂਦਾ।

SikhNet (Spanish)El apóstata ciego, ni conoce el Nombre, ni entiende el Gurbani,

ਮਨਮੁਖਿ ਅੰਧੇ; ਦੁਖਿ ਵਿਹਾਣੀ ॥

manamukh andhe; dukh vihaanee |

Sant Singh Khalsaand so he passes his life in misery.
Manmohan Singhand so he passes his life in misery.
Manmohan Singh (Punjabi)ਅਤੇ ਇਸ ਲਈ ਉਸ ਦੀ ਉਮਰ ਕਸ਼ਟ ਵਿੱਚ ਹੀ ਬੀਤਦੀ ਹੈ।
Fareedkot Teekaਤਿਨ ਅਗਿਆਨ ਕਰ ਅੰਧੇ ਮਨਮੁਖੋਂ ਕੀ ਦੁਖ ਮੇਂ ਹੀ ਆਯੂ ਬੀਤੀ ਹੈ॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ, ਤੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਉਸ ਮਨੁੱਖ ਦੀ ਉਮਰ) ਦੁੱਖ ਵਿਚ ਹੀ ਗੁਜ਼ਰਦੀ ਹੈ।

ਪਦ ਅਰਥ ਦੁਖਿ = ਦੁੱਖ ਵਿਚ। ਵਿਹਾਣੀ = ਬੀਤਦੀ ਹੈ।

SikhNet (Spanish)por eso pasa su vida en la miseria. Si él encuentra al Guru Verdadero, e

ਸਤਿਗੁਰੁ ਭੇਟੇ; ਤਾ ਸੁਖੁ ਪਾਏ ॥

satigur bhette; taa sukh paae |

Sant Singh KhalsaBut if he meets the True Guru, then he finds peace,
Manmohan SinghIf he meets the True Guru, then attains he the peace,
Manmohan Singh (Punjabi)ਜੇਕਰ ਉਹ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਆਰਾਮ ਪਾ ਲੈਂਦਾ ਹੈ,
Fareedkot Teekaਜਬ ਸਤਿਗੁਰ ਇਸ ਜੀਵ ਕੋ ਮਿਲੈ ਤਬ ਇਹ ਸੁਖੋਂ ਕੌ ਪਾਵੈ ਹੈ॥
Prof. Sahib Singhਜਦੋਂ ਉਸ ਨੂੰ ਗੁਰੂ ਮਿਲ ਪੈਂਦਾ ਹੈ, ਤਦੋਂ ਉਹ ਆਤਮਕ ਆਨੰਦ ਹਾਸਲ ਕਰਦਾ ਹੈ,

ਪਦ ਅਰਥ ਭੇਟੇ = ਮਿਲਦਾ ਹੈ। ਤਾਂ = ਤਦੋਂ।

SikhNet (Spanish)ntonces logra la Paz,

ਹਉਮੈ ਵਿਚਹੁ ਠਾਕਿ ਰਹਾਏ ॥੩॥

haumai vichahu tthaak rahaae |3|

Sant Singh Khalsaand the ego within is silenced. ||3||
Manmohan Singhand from within him the ego is stilled and silenced.
Manmohan Singh (Punjabi)ਤੇ ਉਸ ਦੇ ਅੰਦਰੋਂ ਹੰਕਾਰ ਨਵਿਰਤ ਤੇ ਨਾਸ ਹੋ ਜਾਂਦਾ ਹੈ।
Fareedkot Teekaਹਉਮੈਂ ਕੋ ਹਿਰਦੇ ਤੇ (ਠਾਕਿ) ਰੋਕ ਰਖੈ॥੩॥
Prof. Sahib Singhਗੁਰੂ ਉਸ ਦੇ ਮਨ ਵਿਚੋਂ ਹਉਮੈ ਮਾਰ ਮੁਕਾਂਦਾ ਹੈ ॥੩॥

ਪਦ ਅਰਥ ਵਿਚਹੁ = ਮਨ ਵਿਚੋਂ। ਠਾਕਿ = ਰੋਕ ਕੇ ॥੩॥

SikhNet (Spanish)pues en su interior el ego es apaciguado y calmado. (3)

ਕਿਸ ਨੋ ਕਹੀਐ; ਦਾਤਾ ਇਕੁ ਸੋਇ ॥

kis no kaheeai; daataa ik soe |

Sant Singh KhalsaWho else should I speak to? The One Lord is the Giver of all.
Manmohan SinghWhom else should I address, when He, the Lord, is the sole Donor?
Manmohan Singh (Punjabi)ਮੈਂ ਹੋਰ ਕੀਹਨੂੰ ਨਿਵੇਦਨ ਕਰਾਂ, ਜਦ ਕਿ ਕੇਵਲ ਉਹ ਸਾਹਿਬ ਦੀ ਦਾਤਾਰ ਹੈ?
Fareedkot Teekaਤਾਂ ਤੇ ਹੇ ਭਾਈ! ਔਰ ਕਿਸਨੋਂ ਕਹੀਐ, ਇਕ ਸੋਈ ਦਾਤਾ ਹੈ॥
Prof. Sahib Singhਪਰ, ਹੇ ਭਾਈ! (ਪਰਮਾਤਮਾ ਤੋਂ ਬਿਨਾ) ਹੋਰ ਕਿਸੇ ਅੱਗੇ ਅਰਜ਼ੋਈ ਕੀਤੀ ਨਹੀਂ ਜਾ ਸਕਦੀ। ਸਿਰਫ਼ ਪਰਮਾਤਮਾ ਹੀ (ਗੁਰੂ ਦੇ ਮਿਲਾਪ ਦੀ ਦਾਤਿ) ਦੇਣ ਵਾਲਾ ਹੈ।

ਪਦ ਅਰਥ ਕਿਸ ਨੋ = {ਲਫ਼ਜ਼ 'ਕਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।

SikhNet (Spanish)¿A quien más me voy a dirigir, cuando Él, el Señor es el Donador Íntegro?

ਕਿਰਪਾ ਕਰੇ; ਸਬਦਿ ਮਿਲਾਵਾ ਹੋਇ ॥

kirapaa kare; sabad milaavaa hoe |

Sant Singh KhalsaWhen He grants His Grace, then we obtain the Word of the Shabad.
Manmohan SinghWhen the Lord extends His mercy, then does the mortal attain His Name.
Manmohan Singh (Punjabi)ਜਦ ਪ੍ਰਭੂ ਆਪਣੀ ਰਹਿਮਤ ਧਾਰਦਾ ਹੈ, ਤਦ ਪ੍ਰਾਣੀ ਉਸ ਦੇ ਨਾਮ ਨੂੰ ਪਾ ਲੈਂਦਾ ਹੈ।
Fareedkot Teekaਜਬ ਵਹੁ ਆਪ ਕਿਰਪਾ ਕਰੇ ਤਬ ਗੁਰਾਂ ਕਾ ਮਿਲਾਪ ਹੋਤਾ ਹੈ॥
Prof. Sahib Singhਜਦੋਂ ਪਰਮਾਤਮਾ (ਇਹ) ਕਿਰਪਾ ਕਰਦਾ ਹੈ, ਤਦੋਂ ਗੁਰੂ ਦੇ ਸ਼ਬਦ ਵਿਚ ਜੁੜਿਆਂ (ਪ੍ਰਭੂ ਨਾਲ) ਮਿਲਾਪ ਹੋ ਜਾਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Cuando el Señor extiende Su Misericordia,

ਮਿਲਿ ਪ੍ਰੀਤਮ, ਸਾਚੇ ਗੁਣ ਗਾਵਾ ॥

mil preetam, saache gun gaavaa |

Sant Singh KhalsaMeeting with my Beloved, I sing the Glorious Praises of the True Lord.
Manmohan SinghMeeting with the Loved Guru, I sing the True Lord's praise.
Manmohan Singh (Punjabi)ਪਿਆਰੇ ਗੁਰਾਂ ਨੂੰ ਮਿਲ ਕੇ, ਮੈਂ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਜਬ ਅਪਨੇ ਪ੍ਰੀਤਮ ਸਤਿਗੁਰੋਂ ਕੋ ਮਿਲ ਕਰ ਸਾਚੇ ਕੇ ਗੁਣੋਂ ਕੋ ਗਾਵੋਂ॥
Prof. Sahib Singh(ਜੇ ਪ੍ਰਭੂ ਦੀ ਮੇਹਰ ਹੋਵੇ, ਤਾਂ) ਮੈਂ ਪ੍ਰੀਤਮ-ਗੁਰੂ ਨੂੰ ਮਿਲ ਕੇ ਸਦਾ-ਥਿਰ ਪ੍ਰਭੂ ਦੇ ਗੀਤ ਗਾ ਸਕਦਾ ਹਾਂ।

ਪਦ ਅਰਥ ਮਿਲਿ = ਮਿਲ ਕੇ।

SikhNet (Spanish)entonces el mortal es entonado en Su Nombre.

ਨਾਨਕ ਸਾਚੇ ਸਾਚਾ ਭਾਵਾ ॥੪॥੫॥

naanak saache saachaa bhaavaa |4|5|

Sant Singh KhalsaO Nanak, becoming truthful, I have become pleasing to the True Lord. ||4||5||
Manmohan SinghBe being truthful, O Nanak, I have become pleasing to the True One.
Manmohan Singh (Punjabi)ਸਤਿਵਾਦੀ ਹੋਣ ਕਰਕੇ ਹੇ ਨਾਨਕ! ਮੈਂ ਸਤਿਪੁਰਖ ਨੂੰ ਚੰਗਾ ਲੱਗਣ ਲੱਗ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਬ ਮੈਂ ਸਾਚਾ ਹੋ ਕਰ ਤਿਸ ਸਚ ਸਰੂਪ ਕੋ ਭਾਵੋਂ॥੪॥੫॥☬ਸਰਬ ਵਿਕਾਰੋਂ ਕਾ ਮੂਲ ਮਨ ਕੋ ਜਨਾਵਤੇ ਹੂਏ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਸਦਾ-ਥਿਰ ਪ੍ਰਭੂ ਦਾ ਨਾਮ ਜਪ ਜਪ ਕੇ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗ ਸਕਦਾ ਹਾਂ ॥੪॥੫॥

ਪਦ ਅਰਥ ਸਾਚੇ ਭਾਵਾ = ਸਦਾ-ਥਿਰ ਪ੍ਰਭੂ ਨੂੰ ਚੰਗੀ ਲੱਗਾਂ {ਭਾਵਾਂ}। ਗਾਵਾ = ਗਾਵਾਂ ॥੪॥੫॥

SikhNet (Spanish)Viviendo en la Verdad, oh dice Nanak, he complacido al Señor, al Uno Verdadero. (4-5)

Open this shabad →

Shabad Guru Amardas Ji Raag Dhanaasree

ਧਨਾਸਰੀ ਮਹਲਾ ੩ ॥

dhanaasaree mahalaa 3 |

Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.

ਮਨੁ ਮਰੈ; ਧਾਤੁ ਮਰਿ ਜਾਇ ॥

man marai; dhaat mar jaae |

Sant Singh KhalsaWhen the mind is conquered, its turbulent wanderings are stopped.
Manmohan SinghWhen the mind is conquered then conquering the mind?
Manmohan Singh (Punjabi)ਜਦ ਮਨ ਕਾਬੂ ਆ ਜਾਂਣਾ ਹੈ ਤਾਂ ਇਨਸਾਨ ਦਾ ਭਟਕਣਾ ਮੁੱਕ ਜਾਂਦਾ ਹੈ।
Fareedkot Teekaਜਬ ਗੁਰੋਂ ਕੀ ਕਿਰਪਾ ਤੇ ਇਹ ਮਨ ਮਰੈ ਤਬ ਇਸ ਜੀਵ ਕਾ ਚੌਰਾਸੀ ਮੇਂ (ਧਾਤੁ) ਧਾਵਣਾ ਮਰ ਜਾਤਾ ਹੈ ਅਰਥਾਤ ਦੂਰ ਹੋਤਾ ਹੈ; ਵਾ ਜਬ ਮਨ ਕਾ ਧਾਵਣਾ ਦੂਰ ਹੋਵੈ ਤਬ ਮਨ ਮਰ ਜਾਤਾ ਹੈ॥
Prof. Sahib Singh(ਹੇ ਭਾਈ! ਉਸ ਹਰਿ-ਨਾਮ ਦੀ ਬਰਕਤਿ ਨਾਲ ਮਨੁੱਖ ਦਾ) ਮਨ ਵਿਕਾਰਾਂ ਦਾ ਅਸਰ ਨਹੀਂ ਕਬੂਲਦਾ, ਮਨ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਪਦ ਅਰਥ ਮਰੈ = (ਵਿਕਾਰਾਂ ਵਲੋਂ) ਮਰ ਜਾਂਦਾ ਹੈ (ਵਿਕਾਰਾਂ ਦਾ ਅਸਰ ਨਹੀਂ ਕਬੂਲਦਾ)। ਧਾਤੁ = ਦੌੜ ਭੱਜ, ਤ੍ਰਿਸ਼ਨਾ।

SikhNet (Spanish)Cuando la mente se pone en Paz, entonces las andanzas del hombre cesan.

ਬਿਨੁ ਮਨ ਮੂਏ; ਕੈਸੇ ਹਰਿ ਪਾਇ ॥

bin man mooe; kaise har paae |

Sant Singh KhalsaWithout conquering the mind, how can the Lord be found?
Manmohan SinghHow can God be obtained, without conquering them mind.
Manmohan Singh (Punjabi)ਮਨ ਨੂੰ ਜਿੱਤਣ ਦੇ ਬਾਝੋਂ ਵਾਹਿਗੁਰੂ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
Fareedkot Teekaਮਨ ਕੇ ਮੂਏ ਬਿਨਾਂ ਇਹ ਜੀਵ ਹਰੀ ਕੌ ਕੈਸੇ ਪਾਵੇ, ਭਾਵ ਸੇ ਨਹੀਂ ਪਾਵਤਾ ਹੈ॥
Prof. Sahib Singhਜਦ ਤਕ ਮਨ ਵਿਕਾਰਾਂ ਵਲੋਂ ਅਛੋਹ ਨਹੀਂ ਹੁੰਦਾ, ਮਨੁੱਖ ਪਰਮਾਤਮਾ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦਾ।

ਪਦ ਅਰਥ ਕੈਸੇ ਪਾਇ = ਕਿਵੇਂ ਪ੍ਰਾਪਤ ਕਰੇ? ਨਹੀਂ ਮਿਲ ਸਕਦਾ।

SikhNet (Spanish)¿Cómo puede uno vivir el Estado Divino sin conquistar la mente?

ਇਹੁ ਮਨੁ ਮਰੈ; ਦਾਰੂ ਜਾਣੈ ਕੋਇ ॥

eihu man marai; daaroo jaanai koe |

Sant Singh KhalsaRare is the one who knows the medicine to conquer the mind.
Manmohan SinghRare is the one, who knows the medicine to subdue this mind.
Manmohan Singh (Punjabi)ਕੋਈ ਵਿਰਲਾ ਜਣਾ ਹੀ ਇਸ ਮਨ ਨੂੰ ਵੱਸ ਕਰਨ ਦੀ ਦਵਾਈ ਜਾਣਦਾ ਹੈ।
Fareedkot Teekaਇਹ ਮਨ ਜਿਸ ਕਰ ਕੇ ਮਰੇ ਸੋ ਦਾਰੂ ਕੋਈ ਜਾਣਤਾ ਹੈ॥
Prof. Sahib Singhਹੇ ਭਾਈ! ਕੋਈ ਵਿਰਲਾ ਮਨੁੱਖ ਉਹ ਦਵਾਈ ਜਾਣਦਾ ਹੈ, ਜਿਸ ਦੇ ਵਰਤਣ ਨਾਲ ਇਹ ਮਨ ਵਿਕਾਰਾਂ ਦਾ ਅਸਰ ਕਬੂਲਣੋਂ ਹਟ ਜਾਏ।

ਪਦ ਅਰਥ ਕੋਇ = ਕੋਈ ਵਿਰਲਾ।

SikhNet (Spanish)Extraordinario es aquél que conoce la medicina para controlar la mente.

ਮਨੁ ਸਬਦਿ ਮਰੈ; ਬੂਝੈ ਜਨੁ ਸੋਇ ॥੧॥

man sabad marai; boojhai jan soe |1|

Sant Singh KhalsaThe mind is conquered through the Word of the Shabad; this is known to the Lord's humble servant. ||1||
Manmohan SinghThat man alone, knows that the mind's subdued through the Name,
Manmohan Singh (Punjabi)ਕੇਵਲ ਓਹੀ ਜਣਾ ਹੀ ਜਾਣਦਾ ਹੈ ਕਿ ਮਨ ਨਾਮ ਰਾਹੀਂ ਹੀ ਵੱਸ ਆਉਂਦਾ ਹੈ।
Fareedkot Teekaਗੁਰੋਂ ਕੇ ਸਬਦ ਰੂਪੀ ਮਸਾਲੇ ਸਾਥ ਮਨ ਮਰਤਾ ਹੈ, ਪਰੰਤੂ ਸੋਈ ਇਸ ਦਾਰੂ ਕੋ ਸਮਝਤਾ ਹੈ ਜਿਸ ਪਰ ਗੁਰੋਂ ਕੀ ਕਿਰਪਾ ਹੋਤੀ ਹੈ॥੧॥
Prof. Sahib Singh(ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ) ਉਹ ਮਨੁੱਖ ਸਮਝ ਲੈਂਦਾ ਹੈ ਕਿ ਗੁਰੂ ਦੇ ਸ਼ਬਦ ਵਿਚ ਜੁੜਿਆਂ ਮਨ ਵਿਕਾਰਾਂ ਵਲੋਂ ਅਛੋਹ ਹੋ ਜਾਂਦਾ ਹੈ ॥੧॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੋਇ ਜਨੁ = ਉਹੀ ਮਨੁੱਖ ॥੧॥

SikhNet (Spanish)Sólo puede la mente ser dominada a través del Nombre del Señor. (1)

ਜਿਸ ਨੋ ਬਖਸੇ; ਹਰਿ ਦੇ ਵਡਿਆਈ ॥

jis no bakhase; har de vaddiaaee |

Sant Singh KhalsaThe Lord forgives him, and blesses him with glory.
Manmohan SinghHe, whom the Lord pardons, him, He blesses with glory.
Manmohan Singh (Punjabi)ਜਿਸ ਨੂੰ ਸਾਈਂ ਮਾਫ ਕਰ ਦਿੰਦਾ ਹੈ, ਉਸ ਨੂੰ ਉਹ ਪ੍ਰਭਤਾ ਪ੍ਰਦਾਨ ਕਰਦਾ ਹੈ।
Fareedkot Teekaਜਿਸ ਕੋ ਹਰੀ ਅਪਣੀ ਬਖਸ਼ਸ਼ ਕਰ ਕੇ ਵਡਿਆਈ ਦੇਤਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਜਿਸ ਨੂੰ ਇੱਜ਼ਤ ਦੇਂਦਾ ਹੈ,

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਦੇ = ਦੇਂਦਾ ਹੈ। ਵਡਿਆਈ = ਇੱਜ਼ਤ।

SikhNet (Spanish)Aquél a quien el Señor perdona, a él lo bendice con Gloria y por la Gracia del Guru,

ਗੁਰ ਪਰਸਾਦਿ; ਵਸੈ ਮਨਿ ਆਈ ॥ ਰਹਾਉ ॥

gur parasaad; vasai man aaee | rahaau |

Sant Singh KhalsaBy Guru's Grace, the Lord comes to dwell in the mind. ||Pause||
Manmohan SinghBy Guru's grace, the Lord comes to abide in his mind. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੁਆਮੀ ਆ ਕੇ ਉਸ ਦੇ ਚਿੱਤ ਵਿੱਚ ਟਿਥ ਜਾਂਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕਿਰਪਾ ਤੇ ਤਿਸੀ ਕੇ ਮਨ ਮੇਂ ਭਗਤੀ ਆਇ ਵਸਤੀ ਹੈ; ਵਾ ਵਾਹਿਗੁਰੂ ਕੀ ਕਿਰਪਾ ਤੇ ਇਸੀ ਕਾ ਮਨ ਵਸ ਆਇ ਜਾਤਾ ਹੈ॥ ਰਹਾਉ ॥
Prof. Sahib Singhਉਸ ਮਨੁੱਖ ਦੇ ਮਨ ਵਿਚ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ) ਆ ਵੱਸਦਾ ਹੈ ਰਹਾਉ॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਆਈ = ਆਇ, ਆ ਕੇ ॥ਰਹਾਉ॥

SikhNet (Spanish)el Señor viene a habitar en su mente. (Pausa)

ਗੁਰਮੁਖਿ; ਕਰਣੀ ਕਾਰ ਕਮਾਵੈ ॥

guramukh; karanee kaar kamaavai |

Sant Singh KhalsaThe Gurmukh does good deeds,
Manmohan SinghWhen the holy man does virtuous deeds and actions,
Manmohan Singh (Punjabi)ਜਦ ਨੇਕ ਬੰਦਾ ਪਵਿੱਤਰ ਅਮਲ ਕਰਦਾ ਹੈ,
Fareedkot Teekaਜਬ ਗੁਰੋਂ ਦੁਆਰੇ (ਕਰਣੀ) ਭਗਤੀ ਕੀ ਕਾਰ ਇਹ ਜੀਵ ਕਮਾਵੈ॥
Prof. Sahib Singhਹੇ ਭਾਈ! ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਵਲੋਂ ਮਿਲੀ) ਕਰਨ-ਜੋਗ ਕਾਰ ਕਰਨੀ ਸ਼ੁਰੂ ਕਰ ਦੇਂਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਕਰਣੀ = ਕਰਣੀਯ, ਕਰਨ-ਯੋਗ।

SikhNet (Spanish)Cuando el Santo realiza acciones virtuosas,

ਤਾ ਇਸੁ ਮਨ ਕੀ ਸੋਝੀ ਪਾਵੈ ॥

taa is man kee sojhee paavai |

Sant Singh Khalsaand so, he comes to understand this mind.
Manmohan Singhthen alone, he comes to understand this mind.
Manmohan Singh (Punjabi)ਕੇਵਲ ਤਦ ਹੀ ਉਸ ਨੂੰ ਇਸ ਮਨ ਦੀ ਸਮਝ ਆਉਂਦੀ ਹੈ।
Fareedkot Teekaਤਬ ਇਸ ਮਨ ਕੀ ਸੋਝੀ ਕੋ ਪਾਵਤਾ ਹੈ॥
Prof. Sahib Singhਤਦੋਂ ਉਸ ਨੂੰ ਇਸ ਮਨ (ਨੂੰ ਵੱਸ ਵਿਚ ਰੱਖਣ) ਦੀ ਸਮਝ ਆ ਜਾਂਦੀ ਹੈ।

ਪਦ ਅਰਥ ਤਾ = ਤਦੋਂ।

SikhNet (Spanish)entonces llega a entender su mente.

ਮਨੁ ਮੈ ਮਤੁ; ਮੈਗਲ ਮਿਕਦਾਰਾ ॥

man mai mat; maigal mikadaaraa |

Sant Singh KhalsaThe mind is intoxicated, like the elephant with wine.
Manmohan SinghThe mind is intoxicated, like an elephant with the wine of self-conceit.
Manmohan Singh (Punjabi)ਮਨ ਹੰਕਾਰ ਦੀ ਸ਼ਰਾਬ ਨਾਲ ਹਾਥੀ ਦੀ ਤਰ੍ਹਾਂ ਨਸ਼ਈ ਹੋਇਆ ਹੋਇਆ ਹੈ।
Fareedkot Teekaਇਹ ਮਨ (ਮੈਗਲ) ਹਸਤੀ ਕੇ (ਮਿਕਦਾਰਾ) ਤੁਲ ਹੰਕਾਰ ਰੂਪੀ (ਮੈ) ਸ਼ਰਾਬ ਕਰ ਮਸਤ ਹੋ ਰਹਾ ਹੈ॥
Prof. Sahib Singh(ਤਦੋਂ ਮਨੁੱਖ ਸਮਝ ਲੈਂਦਾ ਹੈ ਕਿ) ਮਨ (ਹਉਮੈ ਦੇ) ਨਸ਼ੇ ਵਿਚ ਮਸਤ ਹੋ ਕੇ (ਮਸਤ) ਹਾਥੀ ਵਰਗਾ ਹੋਇਆ ਰਹਿੰਦਾ ਹੈ,

ਪਦ ਅਰਥ ਮੈ ਮਤੁ = ਨਸ਼ੇ ਵਿਚ ਮਸਤ। ਮੈ = ਸ਼ਰਾਬ, ਹਉਮੈ ਦੀ ਸ਼ਰਾਬ। ਮੈਗਲ = ਹਾਥੀ। ਮਿਕਦਾਰਾ = ਜੇਡਾ, ਬਰਾਬਰ।

SikhNet (Spanish)La mente está intoxicada como la del elefante,

ਗੁਰੁ; ਅੰਕਸੁ ਮਾਰਿ ਜੀਵਾਲਣਹਾਰਾ ॥੨॥

gur; ankas maar jeevaalanahaaraa |2|

Sant Singh KhalsaThe Guru places the harness upon it, and rejuvenates it. ||2||
Manmohan SinghThe Guru applies the goad of the Name and regenerates it.
Manmohan Singh (Punjabi)ਗੁਰੂ ਜੀ ਨਾਮ ਦਾ ਕੁੰਡਾ ਮਾਰ ਕੇ ਇਸ ਨੂੰ ਈਸ਼ਵਰ ਪਰਾਇਣ ਕਰ ਦਿੰਦੇ ਹਨ।
Fareedkot Teekaਗੁਰੂ ਇਸ ਕੋ ਸਬਦ ਅੰਕਸ ਮਾਰ ਕਰ ਕੇ ਪਰਮੇਸਰ ਕੀ ਤਰਫ ਜੀਵਾਲਨੇਹਾਰਾ ਹੈ॥੨॥
Prof. Sahib Singhਗੁਰੂ ਹੀ (ਆਪਣੇ ਸ਼ਬਦ ਦਾ) ਕੁੰਡਾ ਵਰਤ ਕੇ (ਵਿਕਾਰਾਂ ਵਿਚ ਆਤਮਕ ਮੌਤੇ ਮਰੇ ਹੋਏ ਮਨ ਨੂੰ) ਆਤਮਕ ਜੀਵਨ ਦੇਣ ਦੀ ਸਮਰਥਾ ਰੱਖਦਾ ਹੈ ॥੨॥

ਪਦ ਅਰਥ ਅੰਕਸੁ = ਲੋਹੇ ਦੀ ਸੀਖ਼ ਜਿਸ ਨਾਲ ਹਾਥੀ ਨੂੰ ਮਹਾਵਤ ਤੋਰਦਾ ਹੈ। ਜੀਵਾਲਣਹਾਰਾ = ਜਿਵਾਲਣ ਦੀ ਸਮਰਥਾ ਵਾਲਾ ॥੨॥

SikhNet (Spanish)con el vino de la arrogancia, pero El Guru utiliza el fuete del Nombre y la regenera. (2)

ਮਨੁ ਅਸਾਧੁ; ਸਾਧੈ ਜਨੁ ਕੋਈ ॥

man asaadh; saadhai jan koee |

Sant Singh KhalsaThe mind is undisciplined; only a rare few can discipline it.
Manmohan SinghThe mind is uncontrollable. Some rare one controls it.
Manmohan Singh (Punjabi)ਮਨੂਆ ਅਜਿੱਤ ਹੈ, ਕੋਈ ਵਿਰਲਾ ਜਣਾ ਹੀ ਇਸ ਨੂੰ ਜਿੱਤਦਾ ਹੈ।
Fareedkot Teekaਇਸ ਅਸਾਧ ਮਨ ਕੋ ਕੋਈ ਗੁਰਮੁਖਿ ਜਨ ਹੀ ਸਾਧਤਾ ਹੈ॥
Prof. Sahib Singhਹੇ ਭਾਈ! ਇਹ ਮਨ ਬੜੀ ਮੁਸ਼ਕਿਲ ਨਾਲ ਵੱਸ ਵਿਚ ਆਉਂਦਾ ਹੈ, ਕੋਈ ਵਿਰਲਾ ਮਨੁੱਖ ਇਸ ਨੂੰ ਵੱਸ ਵਿਚ ਲਿਆਉਂਦਾ ਹੈ।

ਪਦ ਅਰਥ ਅਸਾਧੁ = ਵੱਸ ਵਿਚ ਇਹ ਨਾਹ ਆ ਸਕਣ ਵਾਲਾ। ਸਾਧੈ = ਵੱਸ ਵਿਚ ਲਿਆਉਂਦਾ ਹੈ। ਕੋਈ = ਕੋਈ ਵਿਰਲਾ।

SikhNet (Spanish)La mente es incontrolable y sólo algunos cuantos la logran domar.

ਅਚਰੁ ਚਰੈ; ਤਾ ਨਿਰਮਲੁ ਹੋਈ ॥

achar charai; taa niramal hoee |

Sant Singh KhalsaIf someone eats the uneatable, then he becomes immaculate.
Manmohan SinghIf one eats the uneatable, then alone he is rendered immaculate.
Manmohan Singh (Punjabi)ਜੇਕਰ ਇਨਸਾਨ ਅਖਾਧ ਨੂੰ ਖਾ ਜਾਵੇ, ਕੇਵਲ ਤਦ ਹੀ ਇਹ ਪਵਿੱਤਰ ਹੁੰਦਾ ਹੈ।
Fareedkot Teekaਅਚਰ ਜੋ ਕਾਮ ਕ੍ਰੋਧਾਦੀ ਹੈਂ ਤਿਨੋਂ ਕੋ ਜਬੀ (ਚਰੈ) ਖਾਇ ਲੇਵੈ, ਭਾਵ ਦੂਰ ਕਰੈ; ਵਾ ਜਬ ਰਾਮ ਨਾਮ ਅਚਰ ਵਸਤੂ ਕੌ (ਚਰੈ) ਧਾਰੈ ਤਬ ਇਹ ਮਨ ਨਿਰਮਲ ਹੋਤਾ ਹੈ॥
Prof. Sahib Singhਜਦੋਂ ਮਨੁੱਖ (ਗੁਰੂ ਦੀ ਸਰਨ ਪੈ ਕੇ ਮਨ ਦੇ) ਅਸਾਧ ਰੋਗ (ਕਾਮਾਦਿਕ) ਨੂੰ ਮੁਕਾ ਲੈਂਦਾ ਹੈ, ਤਦੋਂ (ਇਸ ਦਾ ਮਨ) ਪਵਿੱਤਰ ਹੋ ਜਾਂਦਾ ਹੈ।

ਪਦ ਅਰਥ ਚਰੈ = ਖਾ ਲੈਂਦਾ ਹੈ, ਮਾਰ ਮੁਕਾਂਦਾ ਹੈ। ਅਚਰੁ = ਜੇਹੜਾ ਖਾਧਾ ਨਾਹ ਜਾ ਸਕੇ।

SikhNet (Spanish)Si uno realiza lo imposible, sólo así la mente se vuelve Inmaculada,

ਗੁਰਮੁਖਿ; ਇਹੁ ਮਨੁ ਲਇਆ ਸਵਾਰਿ ॥

guramukh; ihu man leaa savaar |

Sant Singh KhalsaAs Gurmukh, his mind is embellished.
Manmohan SinghThrough the Guru, this mind is embellished.
Manmohan Singh (Punjabi)ਗੁਰਾਂ ਦੇ ਰਾਹੀਂ ਇਹ ਮਨ ਸਸ਼ੋਭਤ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਨੇ ਇਸ ਮਨ ਕੌ ਸਵਾਰ ਲੀਆ ਹੈ॥
Prof. Sahib Singhਗੁਰੂ ਦੀ ਸਰਨ ਪਏ ਰਹਿਣ ਵਾਲਾ ਮਨੁੱਖ ਇਸ ਮਨ ਨੂੰ ਸੋਹਣਾ ਬਣਾ ਲੈਂਦਾ ਹੈ,
SikhNet (Spanish)y a través del Guru es embellecida.

ਹਉਮੈ ਵਿਚਹੁ ਤਜੈ ਵਿਕਾਰ ॥੩॥

haumai vichahu tajai vikaar |3|

Sant Singh KhalsaEgotism and corruption are eradicated from within. ||3||
Manmohan SinghThen one sheds, from within, him, ego and sin.
Manmohan Singh (Punjabi)ਤਾਂ ਆਦਮੀ ਆਪਣੇ ਅੰਦਰੋਂ ਹੰਕਾਰ ਤੇ ਪਾਪ ਨੂੰ ਕੱਢ ਦਿੰਦਾ ਹੈ।
Fareedkot Teekaਕਿਉਂਕਿ ਤਿਨੋਂ ਨੇ ਅੰਤਸਕਰਣ ਵਿਚੋਂ ਹਉਮੈਂ ਆਦਿਕ ਵਿਕਾਰ ਤਿਆਗ ਦੀਏ ਹੈਂ॥੩॥
Prof. Sahib Singhਤੇ ਆਪਣੇ ਅੰਦਰੋਂ ਹਉਮੈ ਆਦਿਕ ਵਿਕਾਰਾਂ ਨੂੰ ਕੱਢ ਦੇਂਦਾ ਹੈ ॥੩॥
SikhNet (Spanish)Es entonces cuando uno se deshace de su ego y de sus errores. (3)

ਜੋ ਧੁਰਿ ਰਖਿਅਨੁ. ਮੇਲਿ ਮਿਲਾਇ ॥

jo dhur rakhian. mel milaae |

Sant Singh KhalsaThose whom the Primal Lord keeps united in His Union,
Manmohan SinghThey, whom the Primal Being keeps united in His union,
Manmohan Singh (Punjabi)ਜਿਨ੍ਹਾਂ ਨੂੰ ਆਦੀ ਨਿਰੰਕਾਰ ਆਪਣੇ ਮਿਲਾਪ ਅੰਦਰ ਮਿਲਾਈ ਰੱਖਦਾ ਹੈ,
Fareedkot Teekaਜੋ ਜਨ ਧੁਰੋਂ ਸਤ ਸੰਗਤ ਕੇ ਮੇਲ ਮੇਂ ਮਿਲਾਇ ਕਰ ਰਾਖ ਲਏ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਉਸ (ਪਰਮਾਤਮਾ) ਨੇ ਧੁਰ ਤੋਂ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ,

ਪਦ ਅਰਥ ਰਖਿਅਨੁ = ਉਸ (ਪਰਮਾਤਮਾ) ਨੇ ਰੱਖੇ ਹਨ। ਮਿਲਾਇ ਰਖਿਅਨੁ = ਉਸ ਨੇ ਮਿਲਾ ਰੱਖੇ ਹਨ। ਜੋ = ਜਿਨ੍ਹਾਂ (ਮਨੁੱਖਾਂ) ਨੂੰ।

SikhNet (Spanish)A quienes el Ser Primordial conserva Consigo en Su Unión,

ਕਦੇ. ਨ ਵਿਛੁੜਹਿ; ਸਬਦਿ ਸਮਾਇ ॥

kade. na vichhurreh; sabad samaae |

Sant Singh Khalsashall never be separated from Him; they are merged in the Word of the Shabad.
Manmohan Singhseparate not ever and remain merged in His Name.
Manmohan Singh (Punjabi)ਉਹ ਕਦਾਚਿੱਤ ਜੁਦਾ ਨਹੀਂ ਹੁੰਦੇ ਅਤੇ ਉਸ ਦੇ ਨਾਮ ਅੰਦਰ ਲੀਨ ਰਹਿੰਦੇ ਹਨ।
Fareedkot Teekaਵਹੁ (ਸਬਦਿ) ਬ੍ਰਹਮ ਮੇਂ ਸਮਾਇ ਕਰ ਪੁਨਾ ਕਬੀ ਨਹੀਂ ਵਿਛੜਤੇ ਹੈਂ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿ ਕੇ ਕਦੇ ਭੀ (ਪ੍ਰਭੂ ਤੋਂ) ਨਹੀਂ ਵਿਛੁੜਦੇ।

ਪਦ ਅਰਥ ਵਿਛੁੜਹਿ = ਵਿਛੁੜਦੇ। ਸਬਦਿ = ਸ਼ਬਦ ਵਿਚ। ਸਮਾਇ = ਲੀਨ ਹੋ ਕੇ।

SikhNet (Spanish)nunca más se vuelven a separar y permanecen inmersos en Su Nombre.

ਆਪਣੀ ਕਲਾ; ਆਪੇ ਪ੍ਰਭੁ ਜਾਣੈ ॥

aapanee kalaa; aape prabh jaanai |

Sant Singh KhalsaOnly God Himself knows His own power.
Manmohan SinghHis own power, the Lord Himself knows,
Manmohan Singh (Punjabi)ਆਪਣੀ ਸ਼ਕਤੀ ਨੂੰ ਪ੍ਰਭੂ ਆਪ ਹੀ ਜਾਣਦਾ ਹੈ।
Fareedkot Teekaਅਪਣੀ (ਕਲਾ) ਸ਼ਕਤੀ ਕੋ ਜੋ ਪ੍ਰਭੂ ਆਪੇ ਹੀ ਜਾਣਤਾ ਹੈ॥
Prof. Sahib Singhਪਰ, ਹੇ ਭਾਈ! ਪ੍ਰਭੂ ਆਪ ਹੀ ਆਪਣੀ ਗੁੱਝੀ ਤਾਕਤ ਜਾਣਦਾ ਹੈ (ਕਿ ਕਿਸ ਨੂੰ ਉਹ ਆਪਣੇ ਨਾਲ ਜੋੜੀ ਰੱਖਦਾ ਹੈ)।

ਪਦ ਅਰਥ ਕਲਾ = ਸੱਤਿਆ, ਤਾਕਤ। ਆਪੇ = ਆਪ ਹੀ।

SikhNet (Spanish)Su Propio Poder, sólo el Mismo Señor lo conoce.

ਨਾਨਕ; ਗੁਰਮੁਖਿ ਨਾਮੁ ਪਛਾਣੈ ॥੪॥੬॥

naanak; guramukh naam pachhaanai |4|6|

Sant Singh KhalsaO Nanak, the Gurmukh realizes the Naam, the Name of the Lord. ||4||6||
Manmohan SinghNanak, it is through the Guru, that the mortal realises the Name.
Manmohan Singh (Punjabi)ਨਾਨਕ, ਗੁਰਾਂ ਦੇ ਰਾਹੀਂ ਹੀ ਪ੍ਰਾਣੀ ਨਾਮ ਨੂੰ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਨਾਮ ਕੋ ਜਪ ਕਰ ਗੁਰਮੁਖਿ ਅਪਨੇ ਸਰੂਪ ਕੌ ਪਛਾਣਤੇ ਹੈਂ॥੪॥੬॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨਾਲ ਸਾਂਝ ਬਣਾਈ ਰੱਖਦਾ ਹੈ ॥੪॥੬॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੪॥੬॥

SikhNet (Spanish)Es a través del Guru que el mortal toma Conciencia del Nombre de Dios. (4-6)

Open this shabad →

Shabad Guru Amardas Ji Raag Dhanaasree continues on Ang 666

ਧਨਾਸਰੀ ਮਹਲਾ ੩ ॥

dhanaasaree mahalaa 3 |

Sant Singh KhalsaDhanaasaree, Third Mehl:
Manmohan SinghDhanasri 3rd Guru.
Manmohan Singh (Punjabi)ਧਨਾਸਰੀ ਤੀਜੀ ਪਾਤਿਸ਼ਾਹੀ।
SikhNet (Spanish)Dhanasri, Mejl Guru Amar Das, Tercer Canal Divino.

ਕਾਚਾ ਧਨੁ ਸੰਚਹਿ; ਮੂਰਖ ਗਾਵਾਰ ॥

kaachaa dhan sancheh; moorakh gaavaar |

Sant Singh KhalsaThe ignorant fools amass false wealth.
Manmohan SinghThe ignorant fools amass the perishable wealth.
Manmohan Singh (Punjabi)ਬੇਸਮਝ ਤੇ ਬੇਵਕੂਫ ਨਾਸਵੰਤ ਦੌਲਤ ਨੂੰ ਇਕੱਤਰ ਕਰਦੇ ਹਨ।
Fareedkot Teekaਵਿਵਹਾਰਕ ਧਨ ਕਚੇ ਕਉ (ਮੂਰਖ ਗਵਾਰ) ਅਤੀ ਮੂਰਖ ਸੰਚਨ ਕਰਤੇ ਹੈਂ॥
Prof. Sahib Singhਹੇ ਭਾਈ! ਮੂਰਖ ਅੰਞਾਣ ਲੋਕ (ਸਿਰਫ਼ ਦੁਨੀਆ ਵਾਲਾ) ਨਾਸਵੰਤ ਧਨ (ਹੀ) ਜੋੜਦੇ ਰਹਿੰਦੇ ਹਨ।

ਪਦ ਅਰਥ ਕਾਚਾ = ਕੱਚਾ, ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ। ਸੰਚਹਿ = ਇਕੱਠਾ ਕਰਦੇ ਹਨ।

SikhNet (Spanish)Los seres tontos e ignorantes tratan de incrementar las riquezas perecederas,

ਮਨਮੁਖ ਭੂਲੇ; ਅੰਧ ਗਾਵਾਰ ॥

manamukh bhoole; andh gaavaar |

Sant Singh KhalsaThe blind, foolish, self-willed manmukhs have gone astray.
Manmohan SinghThe blind, unwise and apostates are gone astray.
Manmohan Singh (Punjabi)ਇਹ ਅੰਨ੍ਹੇ, ਇਆਣੇ ਤੇ ਅਧਰਮੀ ਕੁਰਾਹੇ ਪਏ ਹੋਏ ਹਨ।
Fareedkot Teekaਸੋ ਸਨਮੁਖ ਮਨ ਕਰ ਕੇ ਅੰਧੇ, ਤਨ ਕਰ ਕੇ ਗਵਾਰ ਔ ਬਾਣੀ ਕਰ ਭੂਲੇ ਹੂਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਹੋਏ। ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ।

SikhNet (Spanish)esos ciegos apostatas son desviados del Sendero.

ਬਿਖਿਆ ਕੈ ਧਨਿ; ਸਦਾ ਦੁਖੁ ਹੋਇ ॥

bikhiaa kai dhan; sadaa dukh hoe |

Sant Singh KhalsaPoisonous wealth brings constant pain.
Manmohan SinghThe poisonous wealth ever causes anguish.
Manmohan Singh (Punjabi)ਪ੍ਰਾਣ-ਨਾਸ਼ਕ ਦੌਲਤ ਹਮੇਸ਼ਾਂ ਦੁਖ ਹੀ ਦਿੰਦੀ ਹੈ।
Fareedkot Teekaਵਿਸ਼ਿਅਹੁੰ ਕੇ ਧਨ ਸੇ ਸਦਾ ਦੁਖ ਹੀ ਹੋਤਾ ਹੈ॥
Prof. Sahib Singhਹੇ ਭਾਈ! ਮਾਇਆ ਦੇ ਧਨ ਨਾਲ ਸਦਾ ਦੁੱਖ (ਹੀ) ਮਿਲਦਾ ਹੈ।

ਪਦ ਅਰਥ ਬਿਖਿਆ = ਮਾਇਆ। ਕੈ ਧਨਿ = ਦੇ ਧਨ ਨਾਲ।

SikhNet (Spanish)Esas riquezas fatalmente causan angustia,

ਨਾ ਸਾਥਿ ਜਾਇ; ਨ ਪਰਾਪਤਿ ਹੋਇ ॥੧॥

naa saath jaae; na paraapat hoe |1|

Sant Singh KhalsaIt will not go with you, and it will not yield any profit. ||1||
Manmohan SinghIt goes not with the man, nor does it yield any profit.
Manmohan Singh (Punjabi)ਨਾਂ ਇਹ ਬੰਦੇ ਦੇ ਨਾਲ ਜਾਂਦੀ ਹੈ, ਨਾਂ ਹੀ ਇਸ ਤੋਂ ਕੁਝ ਲਾਭ ਹੁੰਦਾ ਹੈ।
Fareedkot Teekaਵੋਹ ਧਨੁ ਪ੍ਰਿਥਮੇ ਤੋ ਪ੍ਰਾਪਤ ਨਹੀਂ ਹੋਤਾ, ਜੇ ਹੋ ਭੀ ਜਾਤਾ ਹੈ ਤਉ ਅੰਤ ਕੋ ਸਾਥ ਨਹੀਂ ਜਾਤਾ ਹੈ॥੧॥
Prof. Sahib Singhਇਹ ਧਨ ਨਾਹ ਹੀ ਮਨੁੱਖ ਦੇ ਨਾਲ ਜਾਂਦਾ ਹੈ, ਅਤੇ, ਨਾਹ ਹੀ (ਇਸ ਨੂੰ ਜੋੜ ਜੋੜ ਕੇ) ਸੰਤੋਖ ਪ੍ਰਾਪਤ ਹੁੰਦਾ ਹੈ ॥੧॥

ਪਦ ਅਰਥ ਪਰਾਪਤਿ = ਰਜੇਵਾਂ, ਤਸੱਲੀ, ਸੰਤੋਖ ॥੧॥

SikhNet (Spanish)pues no se van con el mortal ni tampoco le proporcionan una verdadera utilidad. (1)

ਸਾਚਾ ਧਨੁ; ਗੁਰਮਤੀ ਪਾਏ ॥

saachaa dhan; guramatee paae |

Sant Singh KhalsaTrue wealth is obtained through the Guru's Teachings.
Manmohan SinghThe True riches are obtained through the Guru's instruction,
Manmohan Singh (Punjabi)ਸੱਚਾ ਧਨ ਪਦਾਰਥ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੁੰਦਾ ਹੈ,
Fareedkot Teekaਨਾਮ ਰੂਪੀ ਸਚਾ ਧਨ ਗੁਰਮਤੀ ਪੁਰਸ਼ ਪਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਮਤਿ ਉਤੇ ਤੁਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਗੁਰਮਤੀ = ਗੁਰੂ ਦੀ ਮਤਿ ਉੱਤੇ ਤੁਰ ਕੇ।

SikhNet (Spanish)Las verdaderas riquezas son obtenidas a través de la Instrucción del Guru

ਕਾਚਾ ਧਨੁ. ਫੁਨਿ ਆਵੈ ਜਾਏ ॥ ਰਹਾਉ ॥

kaachaa dhan. fun aavai jaae | rahaau |

Sant Singh KhalsaFalse wealth continues coming and going. ||Pause||
Manmohan Singhand the false wealth ever continues coming and going. Pause.
Manmohan Singh (Punjabi)ਅਤੇ ਕੂੜੀ ਦੌਲਤ ਹਮੇਸ਼ਾਂ ਆਉਂਦੀ ਤੇ ਜਾਂਦੀ ਰਹਿੰਦੀ ਹੈ। ਠਹਿਰਾਉ।
Fareedkot Teekaਪੁਨਾ ਏਹ ਕਾਚਾ ਧਨ ਮਾਇਕੀ ਪਦਾਰਥ ਆਵੈ ਜਾਵੈ, ਭਾਵ ਯੇਹਿ ਆਗਮਾ ਪਾਈ ਜਾਨ ਕੇ ਤਿਸ ਕਾ ਹਰਖ ਸੋਗ ਨਹੀਂ ਕਰਤੇ ਹੈਂ॥
Prof. Sahib Singh(ਪਰ ਦੁਨੀਆ ਵਾਲਾ) ਨਾਸਵੰਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਹੈ ਕਦੇ ਹੱਥੋਂ ਨਿਕਲ ਜਾਂਦਾ ਹੈ ਰਹਾਉ॥

ਪਦ ਅਰਥ ਫੁਨਿ = ਮੁੜ ਮੁੜ। ਆਵੈ = ਮਿਲਦਾ ਹੈ, ਲੱਭਦਾ ਹੈ। ਜਾਏ = ਹੱਥੋਂ ਖੁੱਸ ਜਾਂਦਾ ਹੈ ॥ਰਹਾਉ॥

SikhNet (Spanish)y las riquezas falsas continúan yendo y viniendo. (Pausa)

ਮਨਮੁਖਿ ਭੂਲੇ; ਸਭਿ ਮਰਹਿ ਗਵਾਰ ॥

manamukh bhoole; sabh mareh gavaar |

Sant Singh KhalsaThe foolish self-willed manmukhs all go astray and die.
Manmohan SinghAll the silly, disbelievers go astray and die away.
Manmohan Singh (Punjabi)ਸਾਰੇ ਬੇਸਮਝ ਬੇਮੁਖ ਕੁਰਾਹੇ ਪੈ ਮਰ ਵੰਞਦੇ ਹਨ।
Fareedkot Teekaਮਨਮੁਖ ਮੂਰਖ ਨਾਮ ਸੇ ਭੂਲੇ ਹੂਏ ਸਭੀ ਜਨਮਤੇ ਮਰਤੇ ਹੈਂ॥
Prof. Sahib Singhਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਮਾਇਆ ਦੇ ਮੋਹ ਦੇ ਕਾਰਨ) ਕੁਰਾਹੇ ਪੈ ਕੇ ਸਭ ਆਤਮਕ ਮੌਤ ਸਹੇੜ ਲੈਂਦੇ ਹਨ,

ਪਦ ਅਰਥ ਸਭਿ = ਸਾਰੇ। ਮਰਹਿ = ਆਤਮਕ ਜੀਵਨ ਗਵਾ ਲੈਂਦੇ ਹਨ।

SikhNet (Spanish)Los tontos mal creyentes se pierden y mueren lejos,

ਭਵਜਲਿ ਡੂਬੇ; ਨ ਉਰਵਾਰਿ. ਨ ਪਾਰਿ ॥

bhavajal ddoobe; na uravaar. na paar |

Sant Singh KhalsaThey drown in the terrifying world-ocean, and they cannot reach either this shore, or the one beyond.
Manmohan SinghThey are drowned in the dreadful world ocean and they get to neither this shore nor that.
Manmohan Singh (Punjabi)ਉਹ ਭਿਆਨਕ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਨਾਂ ਇਸ ਕਿਨਾਰੇ ਲੱਗਦੇ ਹਨ ਅਤੇ ਨਾਂ ਉਸ।
Fareedkot Teekaਅਰੁ ਸੰਸਾਰ ਸਮੁੰਦ੍ਰ ਮੇਂ ਡੂਬੇ ਹੂਏ ਨਾ ਉਰਾਰ ਤੇ ਨਾ ਪਾਰ ਹੀ ਹੋਤੇ ਹੈਂ॥
Prof. Sahib Singhਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਨਾਹ ਉਰਲੇ ਬੰਨੇ ਰਹਿੰਦੇ ਹਨ, ਨਾਹ ਪਾਰਲੇ ਬੰਨੇ (ਨਾਹ ਇਹ ਮਾਇਆ ਸਾਥ ਤੋੜ ਨਿਬਾਹੁੰਦੀ ਹੈ, ਨਾਹ ਨਾਮ-ਧਨ ਜੋੜਿਆ ਹੁੰਦਾ ਹੈ)।

ਪਦ ਅਰਥ ਭਵਜਲਿ = ਸੰਸਾਰ-ਸਮੁੰਦਰ ਵਿਚ। ਉਰਵਾਰਿ = ਉਰਲੇ ਬੰਨੇ। ਪਾਰਿ = ਪਾਰਲੇ ਬੰਨੇ।

SikhNet (Spanish)pues se ahogan en el terrible océano del mundo y no alcanzan ni una ni la otra orilla.

ਸਤਿਗੁਰੁ ਭੇਟੇ; ਪੂਰੈ ਭਾਗਿ ॥

satigur bhette; poorai bhaag |

Sant Singh KhalsaBut by perfect destiny, they meet the True Guru;
Manmohan SinghThrough perfect destiny they meet the True Guru,
Manmohan Singh (Punjabi)ਪੂਰਨ ਪ੍ਰਾਲਬਧ ਰਾਹੀਂ, ਉਹ ਸੱਚੇ ਗੁਰੂ ਨੂੰ ਮਿਲ ਪੈਦੇ ਹਨ,
Fareedkot Teekaਜਿਨੋਂ ਕੋ ਪੂਰੇ ਭਾਗੋਂ ਕਰ ਸਤਿਗੁਰ (ਭੇਟੇ) ਮਿਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ,

ਪਦ ਅਰਥ ਭੇਟੇ = ਮਿਲਦਾ ਹੈ। ਭਾਗਿ = ਕਿਸਮਤ ਨਾਲ।

SikhNet (Spanish)A través de un Destino Perfecto, aquéllos que conocen al Guru Verdadero son imbuidos en el Nombre de Dios,

ਸਾਚਿ ਰਤੇ; ਅਹਿਨਿਸਿ ਬੈਰਾਗਿ ॥੨॥

saach rate; ahinis bairaag |2|

Sant Singh Khalsaimbued with the True Name, day and night, they remain detached from the world. ||2||
Manmohan Singhand, imbued with the True Name day and night, remain detached.
Manmohan Singh (Punjabi)ਅਤੇ ਸੱਚੇ ਨਾਮ ਨਾਲ ਰੰਗੇ ਹੋਏ ਦਿਨ ਰਾਤ ਨਿਰਲੇਪ ਰਹਿੰਦੇ ਹਨ।
Fareedkot Teekaਸੋ ਪੁਰਸ਼ ਸਚੇ ਨਾਮ ਮੇਂ ਦਿਨੇ ਰਾਤ ਰਤੇ ਹੈਂ ਔਰ ਸੰਸਾਰ ਤੇ (ਬੈਰਾਗਿ) ਉਦਾਸ ਹੂਏ ਹੈਂ; ਵਾ (ਬੈਰਾਗਿ) ਪ੍ਰੇਮ ਕਰ ਕੇ ਸਚੇ ਨਾਮ ਮੇਂ ਦਿਨੇ ਰਾਤ ਰਤੇ ਹੈਂ॥੨॥
Prof. Sahib Singhਉਹ ਦਿਨ ਰਾਤ (ਹਰ ਵੇਲੇ) ਸਦਾ-ਥਿਰ ਹਰਿ-ਨਾਮ ਵਿਚ ਮਗਨ ਰਹਿੰਦੇ ਹਨ (ਨਾਮ ਦੀ ਬਰਕਤਿ ਨਾਲ ਮਾਇਆ ਵਲੋਂ) ਉਪਰਾਮਤਾ ਵਿਚ ਟਿਕੇ ਰਹਿੰਦੇ ਹਨ ॥੨॥

ਪਦ ਅਰਥ ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਮਸਤ। ਅਹਿ = ਦਿਨ। ਨਿਸਿ = ਰਾਤ। ਬੈਰਾਗਿ = ਵੈਰਾਗ ਵਿਚ ॥੨॥

SikhNet (Spanish)y así noche y día permanecen desapegados. (2)

ਚਹੁ ਜੁਗ ਮਹਿ; ਅੰਮ੍ਰਿਤੁ ਸਾਚੀ ਬਾਣੀ ॥

chahu jug meh; amrit saachee baanee |

Sant Singh KhalsaThroughout the four ages, the True Bani of His Word is Ambrosial Nectar.
Manmohan SinghThroughout the four yugas, the true Gurbani is the only ambrosia.
Manmohan Singh (Punjabi)ਚਾਰਾਂ ਹੀ ਯੁਗਾਂ ਅੰਦਰ ਸੱਚੀ ਗੁਰਬਾਣੀ ਹੀ ਵਾਹਿਦ ਅੰਮ੍ਰਿਤ ਸੁਧਾਰਸ ਹੈ।
Fareedkot Teekaਚਾਰੋਂ ਜੁਗੋਂ ਮਹਿ ਅੰਮ੍ਰਿਤ ਕਰਨੇ ਵਾਲੀ ਵਾ ਅੰਮ੍ਰਿਤ ਰੂਪ ਸਚੀ ਬਾਣੀ ਸਤਿਗੁਰੋਂ ਕੀ ਹੈ॥
Prof. Sahib Singhਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਵੰਡਦੀ ਹੈ),

ਪਦ ਅਰਥ ਚਹੁ ਜੁਗ ਮਹਿ = ਚੌਹਾਂ ਜੁਗਾਂ ਵਿਚ, ਸਦਾ ਹੀ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ। ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ।

SikhNet (Spanish)A través de las cuatro épocas, el Verdadero Gurbani es la única Ambrosia,

ਪੂਰੈ ਭਾਗਿ; ਹਰਿ ਨਾਮਿ ਸਮਾਣੀ ॥

poorai bhaag; har naam samaanee |

Sant Singh KhalsaBy perfect destiny, one is absorbed in the True Name.
Manmohan SinghBy perfect good fortune, the, man is absorbed in the Lord's Name.
Manmohan Singh (Punjabi)ਪੂਰਨ ਚੰਗੀ ਕਿਸਮਤ ਦੁਆਰਾ ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੁੰਦਾ ਹੈ।
Fareedkot Teekaਪੂਰੇ ਭਾਗੋਂ ਵਾਲ੍ਯੋਂ ਕੀ ਤਿਸ ਬਾਣੀ ਕੇ ਜਾਪ ਸੇ ਹਰੀ ਨਾਮੀ ਮੇਂ ਬੁਧੀ ਸਮਾਣੀ ਹੈ॥
Prof. Sahib Singhਪੂਰੀ ਕਿਸਮਤ ਨਾਲ (ਮਨੁੱਖ ਇਸ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ।

ਪਦ ਅਰਥ ਨਾਮਿ = ਨਾਮ ਵਿਚ।

SikhNet (Spanish)y por un Destino Perfecto, uno es absorbido en el Nombre del Señor.

ਸਿਧ ਸਾਧਿਕ, ਤਰਸਹਿ ਸਭਿ ਲੋਇ ॥

sidh saadhik, taraseh sabh loe |

Sant Singh KhalsaThe Siddhas, the seekers and all men long for the Name.
Manmohan SinghThe adepts, the strivers and all the men long for the Name.
Manmohan Singh (Punjabi)ਪੂਰਨ ਪੁਰਸ਼, ਅਭਿਆਸੀ ਅਤੇ ਸਾਰੇ ਇਨਸਾਨ ਨਾਮ ਨੂੰ ਲੋਚਦੇ ਹਨ।
Fareedkot Teekaਸਿਧ ਔ ਸਾਧਨਾ ਕਰਨੇਵਾਲੇ ਆਦੀ ਸਭ ਲੋਕ ਤਿਸ ਬਾਣੀ ਕੋ ਤਰਸਦੇ ਹੈਂ॥
Prof. Sahib Singhਹੇ ਭਾਈ! ਕਰਾਮਾਤੀ ਜੋਗੀ ਤੇ ਸਾਧਨਾਂ ਕਰਨ ਵਾਲੇ ਜੋਗੀ ਸਾਰੇ ਹੀ ਜਗਤ ਵਿਚ (ਇਸ ਬਾਣੀ ਦੀ ਖ਼ਾਤਰ) ਤਰਲੇ ਲੈਂਦੇ ਹਨ,

ਪਦ ਅਰਥ ਸਿਧ = ਕਰਾਮਾਤੀ ਜੋਗੀ। ਸਾਧਿਕ = ਸਾਧਨਾਂ ਕਰਨ ਵਾਲੇ। ਸਭਿ = ਸਾਰੇ। ਲੋਇ = ਲੋਕ ਵਿਚ, ਜਗਤ ਵਿਚ।

SikhNet (Spanish)Los Siddhas, los buscadores y todos los seres humanos, añoran el Nombre,

ਪੂਰੈ ਭਾਗਿ; ਪਰਾਪਤਿ ਹੋਇ ॥੩॥

poorai bhaag; paraapat hoe |3|

Sant Singh KhalsaIt is obtained only by perfect destiny. ||3||
Manmohan SinghBut it is through perfect destiny that it is obtained.
Manmohan Singh (Punjabi)ਪਰ ਪੂਰਨ ਕਰਮਾਂ ਰਾਹੀਂ ਇਹ ਪਾਇਆ ਜਾਂਦਾ ਹੈ।
Fareedkot Teekaਪਰੰਤੂ ਵਹੁ ਪੂਰੇ ਭਾਗੋਂ ਕਰ ਕੇ ਹੀ ਪ੍ਰਾਪਤਿ ਹੋਤੀ ਹੈ॥੩॥
Prof. Sahib Singhਪਰ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਗੁਰਬਾਣੀ) ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ॥੩॥
SikhNet (Spanish)pero es obtenido sólo a través de un Destino Perfecto. (3)

ਸਭੁ ਕਿਛੁ ਸਾਚਾ; ਸਾਚਾ ਹੈ ਸੋਇ ॥

sabh kichh saachaa; saachaa hai soe |

Sant Singh KhalsaThe True Lord is everything; He is True.
Manmohan SinghThe True Lord is everything and True is He.
Manmohan Singh (Punjabi)ਸੱਚਾ ਸਾਹਿਬ ਸਾਰਾ ਕੁਝ ਹੈ, ਉਹ ਸੱਚਾ ਸਾਹਿਬ ਹੀ ਹੈ।
Fareedkot Teekaਜਿਨੋਂ ਕੋ ਸਚਾ ਧਨ ਪ੍ਰਾਪਤਿ ਭਯਾ ਹੈ, ਤਿਨੋਂ ਕਾ ਸਭ ਕਿਛ (ਸਾਚਾ) ਸਫਲ ਹੈ॥
Prof. Sahib Singhਹੇ ਭਾਈ! ਜੇਹੜਾ ਕੋਈ ਵਿਰਲਾ ਮਨੁੱਖ ਪਵਿੱਤ੍ਰ-ਸਰੂਪ ਪਰਮਾਤਮਾ ਨਾਲ ਸਾਂਝ ਪਾਂਦਾ ਹੈ ਉਸ ਨੂੰ ਹਰੇਕ ਸ਼ੈ ਉਸ ਸਦਾ-ਥਿਰ ਪ੍ਰਭੂ ਦਾ ਰੂਪ ਦਿੱਸਦੀ ਹੈ,

ਪਦ ਅਰਥ ਸਭੁ ਕਿਛੁ = ਹਰੇਕ ਚੀਜ਼। ਸਾਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੋਇ = ਉਹ (ਪ੍ਰਭੂ) ਹੀ।

SikhNet (Spanish)Él Señor Verdadero lo es Todo, Él es Verdad,

ਊਤਮ ਬ੍ਰਹਮੁ; ਪਛਾਣੈ ਕੋਇ ॥

aootam braham; pachhaanai koe |

Sant Singh KhalsaOnly a few realize the exalted Lord God.
Manmohan SinghRare is the person, who realise the sublime Lord.
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਸ੍ਰੇਸ਼ਟ ਸੁਆਮੀ ਨੂੰ ਅਨੁਭਵ ਕਰਦਾ ਹੈ।
Fareedkot Teekaਤਾਂ ਤੇ ਕੋਈ ਵਿਰਲਾ ਉਤਮ ਅਰਥਾਤ ਸਾਧਨ ਸਪੰਨ ਹੋ ਕਰ ਬ੍ਰਹਮ ਕੌ ਪਛਾਣਤਾ ਹੈ॥☬ਸੋ ਪਛਾਨਣੇ ਵਾਲਾ ਐਸੇ ਜਾਨਤਾ ਹੋ:
Prof. Sahib Singhਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਵੱਸਦਾ ਦਿੱਸਦਾ ਹੈ।

ਪਦ ਅਰਥ ਕੋਇ = ਕੋਈ ਵਿਰਲਾ ਮਨੁੱਖ। ਪਛਾਣੈ = ਸਾਂਝ ਪਾਂਦਾ ਹੈ।

SikhNet (Spanish)excepcional es aquella persona que logra vivenciar al Sublime Señor,

ਸਚੁ ਸਾਚਾ; ਸਚੁ ਆਪਿ ਦ੍ਰਿੜਾਏ ॥

sach saachaa; sach aap drirraae |

Sant Singh KhalsaHe is the Truest of the True; He Himself implants the True Name within.
Manmohan SinghThe Truest of the true, Himself implants the True Name in the mind.
Manmohan Singh (Punjabi)ਸਚਿਆਰਾਂ ਦਾ ਪਰਮ ਸਚਿਆਰ, ਖੁਦ ਹੀ ਸੱਚੇ ਨਾਮ ਨੂੰ ਅੰਤਰ ਆਤਮੇ ਪੱਕਾ ਕਰਦਾ ਹੈ।
Fareedkot Teekaਸਾਚਾ ਵਾਹਿਗੁਰੂ (ਸਚੁ) ਨਿਸਚੇ ਕਰ ਕੇ ਸਚਾ ਨਾਮ ਆਪੇ ਹੀ ਦ੍ਰਿੜਾਵਤਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾ-ਥਿਰ ਨਾਮ ਆਪ ਹੀ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ।

ਪਦ ਅਰਥ ਸਚੁ ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚੁ = ਸਦਾ-ਥਿਰ ਹਰਿ-ਨਾਮ। ਦ੍ਰਿੜਾਏ = (ਹਿਰਦੇ ਵਿਚ) ਪੱਕਾ ਕਰਦਾ ਹੈ।

SikhNet (Spanish)La Verdad de las verdades. Él Mismo implanta el Nombre Verdadero en la mente.

Open this shabad (19 lines, Angs 665-666) →

Ang 665 of 1430