ੴ

ਸਿੱਖਬਾਣੀ · SikhBani

ਹਰਿ ਜੀਉ ਜਾ ਤੂ ਮੇਰਾ ਮਿਤ੍ਰੁ ਹੈ ਤਾ ਕਿਆ ਮੈ ਕਾੜਾ ॥

har jeeo jaa too meraa mitru hai taa kiaa mai kaarraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1097, 1098 · 9 lines
Translations

ਪਵੜੀ ॥

pavarree | Ang 1097

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਜੀਉ. ਜਾ ਤੂ ਮੇਰਾ ਮਿਤ੍ਰੁ ਹੈ; ਤਾ ਕਿਆ ਮੈ ਕਾੜਾ ॥

har jeeo. jaa too meraa mitru hai; taa kiaa mai kaarraa | Ang 1097

Sant Singh KhalsaO Dear Lord, when You are my friend, what sorrow can afflict me?
Manmohan SinghO my Venerable Lord, what sorrow can I have, When Thou are my Friend.
Manmohan Singh (Punjabi)ਹੇ ਮੇਰੇ ਪੂਜਯ ਪ੍ਰਭੂ! ਜਦ ਤੂੰ ਮੇਰਾ ਸੱਜਣ ਹੈਂ, ਤਦ ਮੈਨੂੰ ਕਾਹਦਾ ਝੋਰਾ ਹੋ ਸਕਦਾ ਹੈ।
Fareedkot Teekaਹੇ ਹਰਿ ਜੀਉ! ਜਾਂ ਤੂੰ ਮੇਰਾ ਮਿਤ੍ਰ ਹੈਂ ਤਾਂ ਮੈਨੂੰ ਕਿਆ ਝੋਰਾ ਹੈ॥
Prof. Sahib Singhਹੇ ਹਰੀ ਜੀ! ਜਦੋਂ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿ ਸਕਦਾ,

ਪਦ ਅਰਥ ਕਾੜਾ = ਧੋਖਾ, ਫ਼ਿਕਰ।

SikhNet (Spanish)Oh Dios, cuando te concibo como mi Amigo ningún sufrimiento me aflige,

ਜਿਨੀ ਠਗੀ. ਜਗੁ ਠਗਿਆ; ਸੇ ਤੁਧੁ ਮਾਰਿ ਨਿਵਾੜਾ ॥

jinee tthagee. jag tthagiaa; se tudh maar nivaarraa | Ang 1097

Sant Singh KhalsaYou have beaten off and destroyed the cheats that cheat the world.
Manmohan SinghThe cheats who cheat the world, Thou has beaten them, O Lord.
Manmohan Singh (Punjabi)ਜੋ (ਵਿਕਾਰ-ਰੂਪੀ) ਛਲੀਏ, ਸ਼ਸਾਰ ਨੂੰ ਛਲਦੇ ਹਨ, ਉਨ੍ਹਾਂ ਨੂੰ ਤੂੰ ਮਾਰ ਕੇ ਦੂਰ ਕਰ ਦਿੱਤਾ ਹੈ, ਹੇ ਸਾਈਂ!
Fareedkot Teekaਜਿਨ ਕਾਮਾਦਿਕਾਂ ਠਗਾਂ ਨੇ ਜਗਤ ਕੋ ਠਗਿਆ ਹੈ, ਸੋ ਤੈਨੇ ਮੇਰੇ ਸੇ ਮਾਰ ਕੇ ਨਿਵਰਤ ਕੀਏ ਹੈਂ॥
Prof. Sahib Singh(ਕਿਉਂਕਿ) ਜਿਨ੍ਹਾਂ (ਕਾਮਾਦਿਕ) ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ ਉਹ ਤੂੰ (ਮੇਰੇ ਅੰਦਰੋਂ) ਮਾਰ ਕੇ ਭਜਾ ਦਿੱਤੇ ਹਨ,

ਪਦ ਅਰਥ ਜਿਨੀ ਠਗੀ = ਜਿਨ੍ਹਾਂ (ਕਾਮਾਦਿਕ) ਠੱਗਾਂ ਨੇ। ਨਿਵਾੜਾ = ਨਿਵਾਰੇ, ਭਜਾ ਦਿੱਤੇ।

SikhNet (Spanish)sí, el deseo que ha engañado a los hombres, lo has silenciado en mi interior,

ਗੁਰਿ. ਭਉਜਲੁ ਪਾਰਿ ਲੰਘਾਇਆ; ਜਿਤਾ ਪਾਵਾੜਾ ॥

gur. bhaujal paar langhaaeaa; jitaa paavaarraa | Ang 1097

Sant Singh KhalsaThe Guru has carried me across the terrifying world-ocean, and I have won the battle.
Manmohan SinghThe Guru has ferried me across the dreadful world ocean, and I have won the strife.
Manmohan Singh (Punjabi)ਗੁਰਾਂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਦਾ ਹੈ ਤੇ ਮੈਂ ਝਗੜਾ ਜਿੱਤ ਲਿਆ ਹੈ।
Fareedkot Teekaਔ ਗੁਰੋਂ ਦਵਾਰੇ ਸੰਸਾਰ ਸੇ ਤੈਨੇ ਪਾਰ ਲੰਘਾਇਆ ਹੈ, ਪੁਨਃ ਜੁਧ ਕਰ ਬਿਕਾਰਾਂ ਕੋ ਜੀਤਿਆ ਹੈ॥
Prof. Sahib Singhਗੁਰੂ ਦੀ ਰਾਹੀਂ ਤੂੰ ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ, ਮੈਂ ਮਾਇਆ ਦੇ ਜੰਜਾਲ ਜਿੱਤ ਲਏ ਹਨ।

ਪਦ ਅਰਥ ਗੁਰਿ = ਗੁਰੂ ਦੀ ਰਾਹੀਂ। ਭਉਜਲੁ = ਸੰਸਾਰ-ਸਮੁੰਦਰ। ਜਿਤਾ = ਜਿੱਤ ਲਿਆ। ਪਾਵਾੜਾ = ਧੰਧੇ, ਜੰਜਾਲ।

SikhNet (Spanish)y ahora logro cruzar el mar de las existencias y me sobrepongo a todas las barreras.

ਗੁਰਮਤੀ ਸਭਿ ਰਸ ਭੋਗਦਾ; ਵਡਾ ਆਖਾੜਾ ॥

guramatee sabh ras bhogadaa; vaddaa aakhaarraa | Ang 1097

Sant Singh KhalsaThrough the Guru's Teachings, I enjoy all the pleasures in the great world-arena.
Manmohan SinghBy the Guru's instruction; enjoy I all the pleasures in the great world-arena.
Manmohan Singh (Punjabi)ਗੁਰਾਂ ਦੀ ਸਿਖਮਤ ਦੁਆਰਾ, ਮੈਂ ਜਗਤ ਦੇ ਵੱਡੇ ਅਖਾੜੇ ਵਿੱਚ ਸਾਰੀਆਂ ਖੁਸ਼ੀਆਂ ਮਾਣਦਾ ਹਾਂ।
Fareedkot Teekaਵੱਡਾ ਅਖਾੜਾ, ਭਾਵ ਜੋ ਸੰਸਾਰ ਹੈ ਇਸ ਮੇਂ ਗੁਰੋਂ ਕੀ ਮਤ ਕਰ ਕੇ ਸਭ ਰਸੋਂ ਕੋ ਭੋਗਤਾ ਹੂੰ॥
Prof. Sahib Singhਹੁਣ ਮੈਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਸਾਰੇ ਰੰਗ ਮਾਣਦਾ ਹਾਂ, ਮੈਂ ਇਸ ਵੱਡੇ ਜਗਤ-ਅਖਾੜੇ (ਨੂੰ ਜਿੱਤ ਲਿਆ ਹੈ)।

ਪਦ ਅਰਥ ਸਭਿ = ਸਾਰੇ।

SikhNet (Spanish)A través de la Palabra del Guru, disfruto de Dicha en el teatro del mundo y disciplino mis facultades.

ਸਭਿ ਇੰਦ੍ਰੀਆ. ਵਸਿ ਕਰਿ ਦਿਤੀਓ; ਸਤਵੰਤਾ ਸਾੜਾ ॥

sabh indreea. vas kar diteeo; satavantaa saarraa | Ang 1097

Sant Singh KhalsaThe True Lord has brought all my senses and organs under my control.
Manmohan SinghOur True Lord has put under my control all my organs.
Manmohan Singh (Punjabi)ਸਾਡੇ ਸੱਚੇ ਸੁਆਮੀ ਨੇ ਮੇਰੇ ਸਾਰੇ ਇੰਦਰੇ ਮੇਰੇ ਅਧੀਨ ਕਰ ਦਿੱਤੇ ਹਨ।
Fareedkot Teekaਸਭ ਇੰਦ੍ਰਆਂ ਭੀ ਵਸ ਕਰ ਦਿਤੀਆਂ ਹੈਂ ਔ ਸਤਵੰਤਾ ਹੂਆ ਹੂੰ, ਏਹੀ (ਸਾੜਾ) ਬਸਤ੍ਰ ਪਹਰਿਆ ਹੈ; ਵਾ ਹੇ (ਸਤਵੰਤਾ) ਪਰਮੇਸਰ! ਤੂੰ (ਸਾੜਾ) ਹਮਾਰਾ ਰਾਖਾ ਹੈਂ॥
Prof. Sahib Singhਤੂੰ ਮੇਰਾ ਸਤਵੰਤਾ ਸਾਈਂ (ਮੇਰੇ ਸਿਰ ਉਤੇ) ਹੈਂ, ਤੂੰ ਮੇਰੀਆਂ ਸਾਰੀਆਂ ਇੰਦ੍ਰੀਆਂ ਮੇਰੇ ਕਾਬੂ ਵਿਚ ਕਰ ਦਿੱਤੀਆਂ ਹਨ,

ਪਦ ਅਰਥ ਸਤਵੰਤਾ = ਉੱਚੇ ਆਚਰਨ ਵਾਲਾ। ਸਾੜਾ = ਸਾਡਾ।

SikhNet (Spanish)Cuando las uno, entonces permanecen unidas y no luchan más en mi contra.

ਜਿਤੁ ਲਾਈਅਨਿ. ਤਿਤੈ ਲਗਦੀਆ; ਨਹ ਖਿੰਜੋਤਾੜਾ ॥

jit laaeean. titai lagadeea; neh khinjotaarraa | Ang 1098

Sant Singh KhalsaWherever I join them, there they are joined; they do not struggle against me.
Manmohan SinghWhithersoever I yoke them, thither they are yoked and they struggle not with me.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਉਨ੍ਹਾਂ ਨੂੰ ਜੋੜਦਾ ਹਾਂ, ਉੱਥੇ ਹੀ ਉਹ ਜੁੜ ਜਾਂਦੇ ਹਨ ਅਤੇ ਮੇਰੇ ਨਾਲ ਬਖੇੜਾ ਨਹੀਂ ਕਰਦੇ।
Fareedkot Teekaਅਬ ਜਹਾਂ ਇੰਦ੍ਰੀਆਂ ਲਗਾਈਤੀਆਂ ਹੈਂ ਤਹਾਂ ਹੀ ਲਗਤੀਆਂ ਹੈਂ ਔ ਆਪੋ ਆਪਣੇ ਵਿਸੇ ਕੀ ਤਰਫ (ਖਿੰਜੋਤਾੜਾ) ਖੈਂਚਤੀਆਂ ਨਹੀਂ॥
Prof. Sahib Singhਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ)।

ਪਦ ਅਰਥ ਜਿਤੁ = ਜਿਸ ਪਾਸੇ। ਲਾਈਅਨਿ = ਲਾਈ ਦੀਆਂ ਹਨ। ਖਿੰਜੋਤਾੜਾ = ਖਿੱਚੋਤਾਣ।

SikhNet (Spanish)Obtengo el fruto de los deseos de mi corazón,

ਜੋ ਇਛੀ ਸੋ ਫਲੁ ਪਾਇਦਾ; ਗੁਰਿ ਅੰਦਰਿ ਵਾੜਾ ॥

jo ichhee so fal paaeidaa; gur andar vaarraa | Ang 1098

Sant Singh KhalsaI obtain the fruits of my desires; the Guru has directed me within.
Manmohan SinghI obtain the fruit that I desire and the Guru has driven me inward.
Manmohan Singh (Punjabi)ਮੈਂ ਉਹੀ ਫਲ ਪਾ ਲੈਂਦਾ ਹਾਂ, ਜਿਸ ਨੂੰ ਮੈਂ ਲੋੜਦਾ ਹਾਂ, ਅਤੇ ਗੁਰਾਂ ਨੇ ਮੈਨੂੰ ਮੇਰੇ ਅੰਦਰਵਾਰ ਦਾਖ਼ਲ ਕਰ ਦਿੱਤਾ ਹੈ।
Fareedkot Teekaਜੋ ਮੇਰਾ ਮਨ ਇਛਤਾ ਹੈ, ਸੋਈ ਫਲ ਪਾਵਤਾ ਹੈ ਔਰ ਗੁਰੋਂ ਨੇ ਮਨ ਕੋ ਅੰਦਰ ਵਾੜਿਆ ਹੈ, ਭਾਵ ਅੰਤਰ ਮੁਖ ਕੀਆ ਹੈ॥
Prof. Sahib Singhਗੁਰੂ ਨੇ (ਮੇਰੇ ਮਨ ਨੂੰ) ਅੰਦਰ ਵਲ ਪਰਤਾ ਦਿੱਤਾ ਹੈ, ਹੁਣ ਮੈਂ ਜੋ ਕੁਝ ਇੱਛਾ ਕਰਦਾ ਹਾਂ ਉਹੀ ਫਲ ਪ੍ਰਾਪਤ ਕਰ ਲੈਂਦਾ ਹਾਂ।

ਪਦ ਅਰਥ ਇਛੀ = ਮੈਂ ਇੱਛਾ ਕਰਦਾ ਹਾਂ। ਗੁਰਿ = ਗੁਰੂ ਨੇ। ਅੰਦਰਿ ਵਾੜਾ = ਅੰਦਰਲੇ ਪਾਸੇ (ਮਨ ਨੂੰ) ਪਰਤਾ ਦਿੱਤਾ।

SikhNet (Spanish)pues mi Guru me lleva hasta mi interior.

ਗੁਰੁ ਨਾਨਕੁ ਤੁਠਾ. ਭਾਇਰਹੁ; ਹਰਿ ਵਸਦਾ ਨੇੜਾ ॥੧੦॥

gur naanak tutthaa. bhaaeirahu; har vasadaa nerraa |10| Ang 1098

Sant Singh KhalsaWhen Guru Nanak is pleased, O Siblings of Destiny, the Lord is seen to be dwelling near at hand. ||10||
Manmohan SinghO brethren, when Guru Nanak is pleased, the Lord is seen abiding near.
Manmohan Singh (Punjabi)ਹੇ ਭਰਓ! ਜਦ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੁੰਦੇ ਹਨ, ਤਾਂ ਸਾਈਂ ਨੇੜੇ ਹੀ ਵਸਦਾ ਦਿਸ ਆਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਜਨੋਂ ਗੁਰੂ ਜਬ ਪ੍ਰਸੰਨ ਹੂਆ, ਤਬ ਹਰੀ ਕੋ ਨੇੜੇ ਹੀ ਜਾਣਿਆਂ ਹੈ, ਕਿਉਂ ਜੋ ਘਟ ਘਟ ਮੇਂ ਪੂਰਨ ਹੈ॥੧੦॥
Prof. Sahib Singhਹੇ ਭਰਾਵੋ! ਮੇਰੇ ਉਤੇ ਗੁਰੂ ਨਾਨਕ ਪਰਸੰਨ ਹੋ ਪਿਆ ਹੈ, (ਉਸ ਦੀ ਮੇਹਰ ਨਾਲ) ਮੈਨੂੰ ਪ੍ਰਭੂ (ਆਪਣੇ) ਨੇੜੇ ਵੱਸਦਾ ਦਿੱਸਦਾ ਹੈ ॥੧੦॥

ਪਦ ਅਰਥ ਭਾਇਰਹੁ = ਹੇ ਭਰਾਵੋ! ॥੧੦॥

SikhNet (Spanish)Oh hermanos, mi Dios habita tan cerca de mí, por la Misericordia de Nanak, mi Guru. (10)
Answers quote the Granth verbatim with Ang citations. AI commentary is not Gurbani and not a religious ruling.