ੴ

ਸਿੱਖਬਾਣੀ · SikhBani

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥

fareedaa gor nimaanee sadd kare nighariaa ghar aau
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1382 · 2 lines
Translations

ਫਰੀਦਾ. ਗੋਰ ਨਿਮਾਣੀ, ਸਡੁ ਕਰੇ; ਨਿਘਰਿਆ. ਘਰਿ ਆਉ ॥

fareedaa. gor nimaanee, sadd kare; nighariaa. ghar aau |

Sant Singh KhalsaFareed, the poor grave calls out, "O homeless one, come back to your home.
Manmohan SinghFarid! The poor grave calls out, "O homeless come to thy Home".
Manmohan Singh (Punjabi)ਫਰੀਦ! ਕਬਰ ਪੁਕਾਰਦੀ ਹੈ, "ਓ ਬੇਘਰ ਤੂੰ ਆਪਣੇ ਧਾਮ ਨੂੰ ਆ।"
Fareedkot Teekaਸ੍ਰੀ ਫਰੀਦ ਜੀ ਕਹਤੇ ਹੈਂ: ਜੋ (ਗੋਰ) ਕਬਰ (ਨਿਮਾਣੀ) ਨੀਵੀਂ ਹੈ, ਸੋ ਜਿੰਦ ਨੂੰ (ਸਡੁ) ਸੱਦਣਾ ਕਰਤੀ ਹੈ, ਹੇ ਨਿਘਰਿਆ! ਮੈਂ ਜੋ ਤੇਰਾ ਘਰ ਹਾਂ, ਏਥੇ ਆਉ॥
Prof. Sahib Singhਹੇ ਫਰੀਦ! ਕਬਰ ਵਿਚਾਰੀ (ਬੰਦੇ ਨੂੰ) ਵਾਜ ਮਾਰ ਰਹੀ ਹੈ (ਤੇ ਆਖਦੀ ਹੈ-) ਹੇ ਬੇ-ਘਰੇ ਜੀਵ! (ਆਪਣੇ) ਘਰ ਵਿਚ ਆ,

ਪਦ ਅਰਥ ਨਿਮਾਣੀ = ਵਿਚਾਰੀ। ਸਡੁ = ਸੱਦਾ, ਵਾਜ। ਸਡੁ ਕਰੇ = ਵਾਜ ਮਾਰ ਰਹੀ ਹੈ। ਨਿਘਰਿਆ = ਹੇ ਬੇ-ਘਰੇ ਜੀਵ! ਘਰਿ = ਘਰ ਵਿਚ।

SikhNet (Spanish)Farid, la pobre tumba grita, oh, ser sin hogar, regresa a tu hogar,

ਸਰਪਰ ਮੈਥੈ ਆਵਣਾ; ਮਰਣਹੁ. ਨਾ ਡਰਿਆਹੁ ॥੯੩॥

sarapar maithai aavanaa; maranahu. naa ddariaahu |93|

Sant Singh KhalsaYou shall surely have to come to me; do not be afraid of death." ||93||
Manmohan SinghThou shall assuredly come to me, so fear not thy death.
Manmohan Singh (Punjabi)ਤੂੰ ਨਿਸਚਿਤ ਹੀ ਮੇਰੇ ਕੋਲ ਆਉਣਾ ਹੈ ਇਸ ਲਈ ਤੂੰ ਆਪਣੀ ਮੌਤ ਤੋਂ ਭੈ ਨਾਂ ਖਾ।
Fareedkot Teeka(ਸਰਪਰ) ਓੜਕ ਨੂੰ ਤੇਰਾ ਆਵਣਾ ਮੇਰੇ ਪਾਸ ਹੀ ਹੋਣਾ ਹੈ, ਤਾਂ ਤੇ ਮਰਨੇ ਕਾ ਡਰ ਰਿਦੇ ਮੇਂ ਨਾ ਲਿਆਉ॥੯੩॥
Prof. Sahib Singh(ਭਾਵ) ਆਖ਼ਿਰ ਨੂੰ (ਤੂੰ) ਮੇਰੇ ਪਾਸ ਹੀ ਆਉਣਾ ਹੈ (ਤਾਂ ਫਿਰ) ਮੌਤ ਤੋਂ (ਇਤਨਾ) ਨਾਹ ਡਰ ॥੯੩॥

ਪਦ ਅਰਥ ਸਰਪਰ = ਆਖ਼ਿਰ ਨੂੰ। ਮੈਥੈ = ਮੇਰੇ ਪਾਸ ॥੯੩॥

SikhNet (Spanish)de seguro tendrás que regresar, no tengas temor de la muerte. (93)
Answers quote the Granth verbatim with Ang citations. AI commentary is not Gurbani and not a religious ruling.