ੴ

ਸਿੱਖਬਾਣੀ · SikhBani

ਨਾਨਕਿ ਨਾਮੁ ਨਿਰੰਜਨ ਜਾਨੵਉ ਕੀਨੀ ਭਗਤਿ ਪ੍ਰੇਮ ਲਿਵ ਲਾਈ ॥

naanak naam niranjan jaanyau keenee bhagat prem liv laaee
Bhatt Keerat ਭੱਟ ਕੀਰਤੁ · Svaiyay Fourth Mehl · Ang 1406 · 4 lines
Translations

ਨਾਨਕਿ ਨਾਮੁ ਨਿਰੰਜਨ ਜਾਨੵਉ; ਕੀਨੀ ਭਗਤਿ ਪ੍ਰੇਮ ਲਿਵ ਲਾਈ ॥

naanak naam niranjan jaanyau; keenee bhagat prem liv laaee |

Sant Singh KhalsaGuru Nanak realized the Immaculate Naam, the Name of the Lord. He was lovingly attuned to loving devotional worship of the Lord.
Manmohan SinghNanak realised the immaculate Name and lovingly fixed his attention on the Lord's devotional service.
Manmohan Singh (Punjabi)ਨਾਨਕ ਨੇ ਪਵਿੱਤਰ ਨਾਮ ਨੂੰ ਅਨੁਭਵ ਕੀਤਾ ਅਤੇ ਪਿਆਰ ਨਾਲ ਸੁਆਮੀ ਦੀ ਅਨੁਰਾਗੀ ਸੇਵਾ ਅੰਦਰ ਆਪਣੀ ਬਿਰਤੀ ਜੋੜੀ।
Fareedkot Teekaਪ੍ਰਥਮੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਿਰੰਜਨ ਕੇ ਨਾਮ ਕੋ ਜਾਣਿਆ ਹੈ ਔ ਬ੍ਰਿਤੀ ਲਗਾਇ ਕੇ ਪ੍ਰੇਮਾ ਭਗਤੀ ਕਰੀ ਹੈ॥
Prof. Sahib Singh(ਗੁਰੂ) ਨਾਨਕ (ਦੇਵ ਜੀ) ਨੇ ਨਿਰੰਜਨ ਦਾ ਨਾਮ ਪਛਾਣਿਆ, ਪ੍ਰੇਮ ਨਾਲ ਬ੍ਰਿਤੀ ਜੋੜ ਕੇ ਭਗਤੀ ਕੀਤੀ।

ਪਦ ਅਰਥ ਨਾਨਕਿ = ਨਾਨਕ ਨੇ। ਜਾਨ੍ਯ੍ਯਉ = ਪਛਾਣਿਆ ਹੈ।

SikhNet (Spanish)Guru Nanak tomó Conciencia del Inmaculado Naam, el Nombre del Señor,

ਤਾ ਤੇ, ਅੰਗਦੁ ਅੰਗ ਸੰਗਿ ਭਯੋ ਸਾਇਰੁ; ਤਿਨਿ, ਸਬਦ ਸੁਰਤਿ ਕੀ ਨੀਵ ਰਖਾਈ ॥

taa te, angad ang sang bhayo saaeir; tin, sabad surat kee neev rakhaaee |

Sant Singh KhalsaGur Angad was with Him, life and limb, like the ocean; He showered His consciousness with the Word of the Shabad.
Manmohan SinghFrom him became manifest, like the ocean, Angad, who ever lived in his presence. He rained the Lord's Name on the mortal's mind.
Manmohan Singh (Punjabi)ਉਨ੍ਹਾਂ ਤੋਂ ਸਮੁੰਦਰ ਦੀ ਮਾਨੰਦ ਅੰਗਦ ਪਰਗਟ ਹੋਇਆ, ਜੋ ਸਦਾ ਉਨ੍ਹਾਂ ਦੀ ਹਜੂਰੀ ਅੰਦਰ ਵਸਦਾ ਸੀ ਸਉਸਲੇ ਪ੍ਰਾਣੀਆਂ ਦੇ ਹਿਰਦਿਆਂ ਅੰਦਰ ਮਾਲਕ ਦੇ ਨਾਮ ਦਾ ਮੀਂਹ ਵਰਸਾਇਆ।
Fareedkot Teekaਤਿਸ ਸ੍ਰੀ ਗੁਰ ਨਾਨਕ ਦੇਵ ਜੀ ਕੇ ਅੰਗ ਸੰਗ ਮਿਲ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ (ਸਾਇਰੁ) ਕਵੀਸ਼ਰ ਭਏ ਹੈਂ, ਭਾਵ ਵਾਹਿਗੁਰੂ ਕੇ ਜਸ ਕਰਤਾ ਹੂਏ ਹੈਂ। ਤਿਨੋਂ ਨੇ (ਸਬਦ) ਬ੍ਰਹਮ ਕੀ (ਸੁਰਤਿ) ਗਿਆਨ ਰੂਪ ਬ੍ਰਹਮ ਪ੍ਰਾਪਤੀ ਕੀ ਨਿਉ ਰਖੀ ਹੈ, ਭਾਵ ਗਿਆਨ ਸੇ ਪਰਮੇਸ੍ਵਰ ਪਰਾਪਤ ਹੋਤਾ ਹੈ; ਵਾ ਉਪਦੇਸ ਰੂਪ ਅੰਮ੍ਰਿਤ ਕੀ ਵਰਖਾ ਕਰੀ ਹੈ॥
Prof. Sahib Singhਉਹਨਾਂ ਤੋਂ ਸਮੁੰਦਰ-ਰੂਪ ਗੁਰੂ ਅੰਗਦ ਦੇਵ ਜੀ (ਹੋਏ, ਜੋ) ਸਦਾ ਉਹਨਾਂ ਦੀ ਹਜ਼ੂਰੀ ਵਿਚ ਟਿਕੇ ਤੇ ਜਿਨ੍ਹਾਂ ਨੇ 'ਸ਼ਬਦ ਸੁਰਤ' ਦੀ ਵਰਖਾ ਕੀਤੀ (ਭਾਵ, ਸ਼ਬਦ ਦੇ ਧਿਆਨ ਦੀ ਖੁਲ੍ਹੀ ਵੰਡ ਵੰਡੀ)।

ਪਦ ਅਰਥ ਤਾ ਤੇ = ਉਸ (ਗੁਰੂ ਨਾਨਕ) ਤੋਂ। ਸਾਇਰੁ = ਸਮੁੰਦਰ। ਤਿਨਿ = ਉਸ (ਗੁਰੂ ਅੰਗਦ ਦੇਵ ਜੀ) ਨੇ। ਵਰਖਾਈ = ਵਰਖਾ।

SikhNet (Spanish)Él estaba entonado amorosamente en la Alabanza del Señor. Guru Angad estaba con Él, en vida y coyuntura, como el Océano. Él roció Su Conciencia con la Palabra del Shabd.

ਗੁਰ ਅਮਰਦਾਸ ਕੀ ਅਕਥ ਕਥਾ ਹੈ; ਇਕ ਜੀਹ ਕਛੁ ਕਹੀ, ਨ ਜਾਈ ॥

gur amaradaas kee akath kathaa hai; ik jeeh kachh kahee, na jaaee |

Sant Singh KhalsaThe Unspoken Speech of Guru Amar Daas cannot be expressed with only one tongue.
Manmohan SinghIneffable is the story of Guru Amar Dass, which cannot, at all, be told, with one tongue.
Manmohan Singh (Punjabi)ਅਕਹਿ ਹੈ ਗੁਰੂ ਅਮਰਦਾਸ ਜੀ ਦੀ ਵਾਰਤਾ, ਜੋ ਇਕ ਜੀਭ ਨਾਲ ਉਕਾ ਹੀ ਆਖੀ ਨਹੀਂ ਜਾ ਸਕਦੀ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਤੋ ਕਥਾ ਅਕਥ ਰੂਪ ਹੈ, ਏਕ ਜਿਹਵਾ ਸੇ ਕੁਛ ਕਹੀ ਨਹੀਂ ਜਾਤੀ ਹੈ॥
Prof. Sahib Singhਗੁਰੂ ਅਮਰਦਾਸ ਜੀ ਦੀ ਕਥਾ ਕਥਨ ਤੋਂ ਪਰੇ ਹੈ, (ਗੁਰੂ ਅਮਰਦਾਸ ਜੀ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ), ਮੇਰੀ ਇਕ ਜੀਭ ਹੈ, ਇਸ ਨਾਲ ਕੁਛ ਆਖੀ ਨਹੀਂ ਜਾ ਸਕਦੀ।

ਪਦ ਅਰਥ ਜੀਹ = ਜੀਭ।

SikhNet (Spanish)El Impronunciable Discurso de Guru Amar Das no podría ser expresado con sólo una boca.

ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ; ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥

sodtee srisatt sakal taaran kau; ab gur raamadaas kau milee baddaaee |3|

Sant Singh KhalsaGuru Raam Daas of the Sodhi dynasty has now been blessed with Glorious Greatness, to carry the whole world across. ||3||
Manmohan SinghSodhi Guru Ram Dass has now obtained glory, in order to ferry across the whole world.
Manmohan Singh (Punjabi)ਸਾਰੀ ਦੁਨੀਆ ਦਾ ਪਾਰ ਉਤਾਰਾ ਕਰਨ ਦੇ ਲਈ ਹੁਣ ਸੋਢੀ ਗੁਰੂ ਰਾਮਦਾਸ ਜੀ ਨੂੰ ਪ੍ਰਭਤਾ ਪਰਾਪਤ ਹੋਈ ਹੈ।
Fareedkot Teekaਸੰਪੂਰਨ ਸ੍ਰਿਸ਼ਟੀ ਕੇ ਤਾਰਨੇ ਕੋ ਅਬ ਸੋਢੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋ ਜਗਤ ਕੀ ਗੁਰਿਆਈ ਰੂਪ ਵਡਿਆਈ ਮਿਲੀ ਹੈ॥੩॥☬ਅਬ ਅਤੀ ਨਿਮ੍ਰਤਾ ਸਹਿਤ ਬੇਨਤੀ ਕਰਤੇ ਹੈਂ:
Prof. Sahib Singhਹੁਣ (ਗੁਰੂ ਅਮਰਦਾਸ ਜੀ ਤੋਂ) ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੀ ਗੁਰੂ ਰਾਮਦਾਸ (ਜੀ) ਨੂੰ ਵਡਿਆਈ ਮਿਲੀ ਹੈ ॥੩॥

ਪਦ ਅਰਥ ਤਾਰਣ ਕਉ = ਤਾਰਨ ਲਈ ॥੩॥

SikhNet (Spanish)Guru Ram Das, de la Dinastía Sodhi, ha sido bendecido con la Grandeza Suprema de llevar al mundo a través. (3)
Answers quote the Granth verbatim with Ang citations. AI commentary is not Gurbani and not a religious ruling.