ਹਮ ਅਵਗੁਣਿ ਭਰੇ. ਏਕੁ ਗੁਣੁ ਨਾਹੀ; ਅੰਮ੍ਰਿਤੁ ਛਾਡਿ. ਬਿਖੈ ਬਿਖੁ ਖਾਈ ॥
ham avagun bhare. ek gun naahee; amrit chhaadd. bikhai bikh khaaee |
Sant Singh KhalsaI am overflowing with sins and demerits; I have no merits or virtues at all. I abandoned the Ambrosial Nectar, and I drank poison instead.
Manmohan SinghI am brimful with sins and have not even a single virtue. Abandoning Nectar, I eat nothing but poison.
Manmohan Singh (Punjabi)ਮੈਂ ਪਾਪਾਂ ਨਾਲ ਪਰੀਪੂਰਨ ਹਾਂ ਅਤੇ ਮੇਰੇ ਵਿੱਚ ਇਕ ਭੀ ਨੇਕੀ ਨਹੀਂ। ਆਬਿ-ਹਿਯਾਤ ਨੂੰ ਤਿਆਗ, ਮੈਂ ਕੇਵਲ ਜ਼ਹਿਰ ਨੂੰ ਹੀ ਖਾਂਦਾ ਹਾਂ।
Fareedkot Teekaਹਮ ਅਵਗੁਣੋਂ ਕੇ ਭਰੇ ਹੂਏ ਥੇ, ਹਮਾਰੇ ਮੇਂ ਏਕ ਗੁਣ ਨਹੀਂ ਥਾ, ਨਾਮ ਅੰਮ੍ਰਿਤ ਕੋ ਛਾਡ ਕਰ ਵਿਖ ਰੂਪ ਵਿਖਿਅਹੁੰ ਕੋ ਖਾਤੇ ਥੇ॥
Prof. Sahib Singhਅਸੀਂ ਅਉਗਣਾਂ ਨਾਲ ਭਰੇ ਹੋਏ ਹਾਂ, (ਸਾਡੇ ਵਿਚ) ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ (-ਨਾਮ) ਨੂੰ ਛੱਡ ਕੇ ਅਸਾਂ ਨਿਰੀ ਵਿਹੁ ਹੀ ਖਾਧੀ ਹੈ।ਪਦ ਅਰਥ ਬਿਖੁ = ਜ਼ਹਿਰ। ਬਿਖੈ ਬਿਖੁ = ਜ਼ਹਿਰ ਹੀ ਜ਼ਹਿਰ। ਬਿਖੈ ਬਿਖੁ ਖਾਈ = ਅਸਾਂ ਨਿਰੋਲ ਵਿਹੁ ਹੀ ਖਾਧੀ ਹੈ।
SikhNet (Spanish)Mis faltas y deméritos me sobrepasan, no tengo Méritos o Virtudes para nada, abandoné el Néctar Ambrosial,
ਮਾਯਾ ਮੋਹ ਭਰਮ ਪੈ ਭੂਲੇ; ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥
maayaa moh bharam pai bhoole; sut daaraa siau preet lagaaee |
Sant Singh KhalsaI am attached to Maya, and deluded by doubt; I have fallen in love with my children and spouse.
Manmohan SinghFalling into love of riches and doubt, I am wandering about and have contracted affection with my sons and wife.
Manmohan Singh (Punjabi)ਧੰਨ-ਦੌਲਤ ਦੀ ਮੁਹੱਬਤ ਅਤੇ ਸੰਦੇਹ ਅੰਦਰ ਡਿਗ ਮੈਂ ਭੰਬਲ ਭੂਸੇ ਖਾ ਰਿਹਾ ਹਾਂ ਅਤੇ ਮੈਂ ਆਪਣੇ ਪੁਤਰ ਅਤੇ ਵਹੁਟੀ ਨਾਲ ਪਿਆਰ ਪਾਇਆ ਹੋਇਆ ਹੈ।
Fareedkot Teekaਮਾਯਾ ਕੇ ਮੋਹ ਕਰ ਕੇ ਭਰਮ ਮੇਂ ਪੜ ਕਰ ਅਪਨੇ ਸਰੂਪ ਸੇ ਭੂਲੇ ਥੇ ਔ ਹਮ ਨੇ ਪੁਤ੍ਰ, ਇਸਤ੍ਰੀ ਆਦੀ ਝੂਠੇ ਪਦਾਰਥੋਂ ਮੇਂ ਪ੍ਰੀਤੀ ਲਗਾਈ ਥੀ॥
Prof. Sahib Singhਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ, ਤੇ ਪੁੱਤਰ ਇਸਤ੍ਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ।ਪਦ ਅਰਥ ਪੈ = ਪੈ ਕੇ। ਸੁਤ = ਪੁੱਤਰ। ਦਾਰਾ = ਇਸਤ੍ਰੀ। ਸਉ = ਨਾਲ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।
SikhNet (Spanish)y en vez tomé veneno, vivo apegado a Maya y engañado por la duda he caído enamorado de mis hijos y mi pareja.
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
eik utam panth sunio gur sangat; tih milant jam traas mittaaee |
Sant Singh KhalsaI have heard that the most exalted Path of all is the Sangat, the Guru's Congregation. Joining it, the fear of death is taken away.
Manmohan SinghI have heard that the Guru's congregation alone is the sublime path, adhering to which, the fear of death is shed.
Manmohan Singh (Punjabi)ਮੈਂ ਸੁਣਿਆ ਹੈ ਕਿ ਕੇਵਲ ਗੁਰਾਂ ਦੀ ਸੰਗਤ ਦਾ ਰਸਤਾ ਹੀ ਸ਼੍ਰੇਸ਼ਟ ਹੈ ਜਿਸ ਨਾਲ ਜੁੜਨ ਦੁਆਰਾ, ਮੌਤ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਹੇ ਸਤਿਗੁਰੋ! ਹਮਨੇ ਜਬ ਆਪ ਕੀ ਸੰਗਤਿ ਰੂਪ ਏਕ ਉਤਮ ਪੰਥ ਸ੍ਰਵਨ ਕੀਆ, ਸੋ ਤਿਸ ਤੇ ਮਿਲਾਪ ਹੋਣੇ ਤੇ ਤਬ ਹਮਨੇ ਜਮ ਕੀ ਤ੍ਰਾਸ ਮਿਟਾਇ ਦਈ ਹੈ॥
Prof. Sahib Singhਅਸਾਂ ਸਤਿਗੁਰੂ ਦੀ ਸੰਗਤ ਵਾਲਾ ਇਕ ਉੱਚਾ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ।ਪਦ ਅਰਥ ਤਿਹ ਮਿਲੰਤ = ਉਸ ਵਿਚ ਮਿਲ ਕੇ। ਤ੍ਰਾਸ = ਡਰ।
SikhNet (Spanish)He escuchado que el Sendero más Exaltado es el de la Saad Sangat, la Congregación del Guru, acercándome a Ella, el temor de la muerte es removido.
ਇਕ ਅਰਦਾਸਿ, ਭਾਟ ਕੀਰਤਿ ਕੀ; ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥
eik aradaas, bhaatt keerat kee; gur raamadaas raakhahu saranaaee |4|58|
Sant Singh KhalsaKeerat the poet offers this one prayer: O Guru Raam Daas, save me! Take me into Your Sanctuary! ||4||58||
Manmohan SinghKirat the minstrel, makes a supplication, O Guru Ram Dass, keep thou me ever under thy protection.
Manmohan Singh (Punjabi)ਕੀਰਤ, ਢਾਦੀ, ਇਕ ਬੇਨਤੀ ਕਰਦਾ ਹੈ, ਹੇ ਗੁਰੂ ਰਾਮਦਾਸ! ਤੂੰ ਮੈਨੂੰ ਸਦੀਵ ਹੀ ਆਪਣੀ ਪਨਾਹ ਤਾਬੇ ਰੱਖ।
Fareedkot Teekaਸ੍ਰੀ 'ਕੀਰਤਿ' ਭੱਟ ਜੀ ਕਹਿਤੇ ਹੈਂ: ਮੈਂ ਦਾਸ ਕੀ ਏਕ ਆਪ ਆਗੇ ਅਰਦਾਸ ਹੈ, ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਅਬ ਹਮ ਕੋ ਅਪਨੀ ਸਰਣਾਗਤ ਹੀ ਰਾਖੀਏ॥੪॥੫੮॥
Prof. Sahib Singh'ਕੀਰਤ' ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨੀ ਰੱਖੋ ॥੪॥੫੮॥ਪਦ ਅਰਥ ਭਾਟ = ਭੱਟ। ਗੁਰ = ਹੇ ਗੁਰੂ! ॥੪॥੫੮॥
* ਨੋਟ: ਭੱਟ ਕੀਰਤ ਦੇ ੪ ਸਵਈਏ।
SikhNet (Spanish)Kirat, el poeta, ofrece su oración, oh Guru Ram Das, sálvame y llévame a tu Santuario.(4-58)