ੴ

ਸਿੱਖਬਾਣੀ · SikhBani

ਸਾਚਾ ਸਚੁ ਸੋਈ ਅਵਰੁ ਨ ਕੋਈ ॥

saachaa sach soee avar na koee
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1020, 1021 · 50 lines
Translations

ਮਾਰੂ ਸੋਲਹੇ ਮਹਲਾ ੧ ॥

maaroo solahe mahalaa 1 | Ang 1020

Sant Singh KhalsaMaaroo, Solahas, First Mehl:
Manmohan SinghMaru Solhas, 1st Guru.
Manmohan Singh (Punjabi)ਮਾਰੂ ਸੋਲਹੇ ਪਹਿਲੀ ਪਾਤਿਸ਼ਾਹੀ।
Fareedkot Teekaਸੋਲਹਾ ਨਾਮ ਸੋਲਾਂ ਪਉੜੀਓਂ ਕੇ ਸਬਦੋਂ ਕਾ ਹੈ। ਯਦਪੀ ਕਹੀਂ ਇਕੀ ਕਹੀਂ ਨੌ ਪੌੜੀ ਹੈਂ ਤਦ ਭੀ ਬਹੁਲਤਾ ਸੋਲਾਂ ਪਉੜੀਆਂ ਕੀ ਹੈ।
Prof. Sahib Singhਰਾਗ ਮਾਰੂ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।

ਪਦ ਅਰਥ ਸੋਲਹੇ = ੧੬ ਬੰਦਾਂ ਵਾਲੇ ਸ਼ਬਦ। ਆਮ ਤੌਰ ਤੇ ਤਾਂ ਹਰੇਕ ਵਿਚ ੧੬ ਬੰਦ (ਪਦ) ਹਨ, ਪਰ ਘੱਟ ਵਧ ਭੀ ਮਿਲਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਸੋਲਹੇ ਅਸ਼ਟਪਦੀਆਂ ਦੇ ਮੁੱਕਣ ਤੇ ਦਰਜ ਹਨ। ਇਹਨਾਂ ਨੂੰ ਅਸ਼ਟਪਦੀਆਂ ਹੀ ਸਮਝਣਾ ਚਾਹੀਦਾ ਹੈ। 'ਸੋਲਹੇ' ਸਿਰਫ਼ ਮਾਰੂ ਰਾਗ ਵਿਚ ਹਨ। ਇਹਨਾਂ ਵਿਚ 'ਰਹਾਉ' ਦੀ ਤੁਕ ਨਹੀਂ ਹੈ।

SikhNet (Spanish)Maru Sojilas, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1020

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਸਾਚਾ ਸਚੁ ਸੋਈ; ਅਵਰੁ. ਨ ਕੋਈ ॥

saachaa sach soee; avar. na koee | Ang 1020

Sant Singh KhalsaThe True Lord is True; there is no other at all.
Manmohan SinghHe, the True Lord, alone is true. There is not any other.
Manmohan Singh (Punjabi)ਉਹ ਸੱਚਾ ਸੁਆਮੀ ਹੀ ਕੇਵਲ ਸੱਚਾ ਹੈ। ਹੋਰ ਕੋਈ ਨਹੀਂ।
Fareedkot Teekaਨਿਸਚੇ ਕਰ ਕੇ ਸਾਚਾ ਸੋਈ ਤੂੰ ਹੈਂ ਤੇਰੇ ਬਿਨਾਂ ਅਵਰ ਕੋਈ ਨਹੀਂ॥
Prof. Sahib Singhਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਸਦਾ ਅਟੱਲ ਰਹਿਣ ਵਾਲਾ ਹੈ। ਕੋਈ ਹੋਰ ਉਸ ਵਰਗਾ ਨਹੀਂ ਹੈ।

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਸਚੁ = ਸਦਾ-ਥਿਰ, ਅਟੱਲ। ਸੋਈ = ਉਹ ਪਰਮਾਤਮਾ ਹੀ।

SikhNet (Spanish)Sólo Tú, oh Dios, eres nuestro Señor Verdadero, no, no hay nadie más.

ਜਿਨਿ ਸਿਰਜੀ; ਤਿਨ ਹੀ ਫੁਨਿ ਗੋਈ ॥

jin sirajee; tin hee fun goee | Ang 1020

Sant Singh KhalsaHe who created, shall in the end destroy.
Manmohan SinghHe, who created the world, shall ultimately destroy it.
Manmohan Singh (Punjabi)ਜਿਸ ਨੇ ਸੰਸਾਰ ਰਚਿਆ ਹੈ, ਓੜਕ ਨੂੰ ਉਹ ਹੀ ਇਸ ਨੂੰ ਨਾਸ ਕਰ ਦੇਵੇਗਾ।
Fareedkot Teeka(ਜਿਨਿ) ਸ੍ਰਿਸਟੀ ਬਨਾਈ ਹੈ (ਤਿਨ) ਤੈਨੇ ਬਹੁੜੋ (ਗੋਈ) ਬੁਲਾ ਲਈ; ਵਾ ਅਪਨੇ ਸਾਥ ਮਿਲਾਇ ਲਈ; ਵਾ ਲੁਕਾਇ, ਭਾਵ ਪਰਲੋ ਕਰੀ ਹੈ॥
Prof. Sahib Singhਜਿਸ (ਪ੍ਰਭੂ) ਨੇ (ਇਹ ਰਚਨਾ) ਰਚੀ ਹੈ ਉਸੇ ਨੇ ਹੀ ਮੁੜ ਨਾਸ ਕੀਤਾ ਹੈ (ਉਹੀ ਇਸ ਨੂੰ ਨਾਸ ਕਰਨ ਵਾਲਾ ਹੈ)।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਿਰਜੀ = ਪੈਦਾ ਕੀਤੀ। ਤਿਨ ਹੀ = ਤਿਨਿ ਹੀ, {ਨੋਟ: ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉਡ ਗਈ ਹੈ}। ਫੁਨਿ = ਮੁੜ, ਫਿਰ {पुनः}। ਗੋਈ = ਨਾਸ ਕੀਤੀ ਹੈ।

SikhNet (Spanish)Sí, sólo Tú nos creaste a todos y toda disolución viene también a través de Tu Voluntad.

ਜਿਉ ਭਾਵੈ. ਤਿਉ ਰਾਖਹੁ ਰਹਣਾ; ਤੁਮ ਸਿਉ ਕਿਆ ਮੁਕਰਾਈ ਹੇ ॥੧॥

jiau bhaavai. tiau raakhahu rahanaa; tum siau kiaa mukaraaee he |1| Ang 1020

Sant Singh KhalsaAs it pleases You, so You keep me, and so I remain; what excuse could I offer to You? ||1||
Manmohan SinghAs it pleases Thee to keep me, so do I live, O my Lord, what excuse can I make before Thee?
Manmohan Singh (Punjabi)ਜਿਕਰ ਤੂੰ ਮੈਨੂੰ ਰਖਣਾਜ ਚਾਹੁੰਦਾ ਹੈਂ, ਉਕਰ ਹੀ ਮੈਂ ਰਹਿੰਦਾ ਹਾਂ, ਹੇ ਮੇਰੇ ਸੁਆਮੀ, ਤੇਰੇ ਮੂਹਰੇ ਮੈਂ ਕੀ ਉਜ਼ਰ ਕਰ ਸਕਦਾ ਹਾਂ?
Fareedkot Teekaਜਿਉਂ ਤੇਰੇ ਕੋ ਰਾਖਿਆ ਭਾਵੈ ਤਿਉਂ ਹਮ ਜੀਵੋਂ ਨੇ ਰਹਣਾ ਹੈ, ਆਪ ਕੇ ਸਾਥ ਕਿਆ (ਮੁਕਰਾਈ) ਮੁਕਰਿਆ ਜਾਤਾ ਹੈ ਅਰਥਾਤ ਨਹੀਂ ਮੁਕਰਿਆ ਜਾਤਾ; ਭਾਵ ਤੂੰ ਅੰਤਰਜਾਮੀ ਹੈਂ। ਜੈਸਾ ਕਰਮ ਦੇਖਤਾ ਹੈਂ ਤੈਸਾ ਫਲ ਦੇਤਾ ਹੈਂ, ਪਾਪ ਵਾਲਾ ਛੁਟ ਨਹੀਂ ਸਕਤਾ॥੧॥
Prof. Sahib Singhਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਸਾਨੂੰ ਜੀਵਾਂ ਨੂੰ ਤੂੰ ਰੱਖਦਾ ਹੈਂ, ਤਿਵੇਂ ਹੀ ਅਸੀਂ ਰਹਿ ਸਕਦੇ ਹਾਂ। ਅਸੀਂ ਜੀਵ ਤੇਰੇ (ਹੁਕਮ) ਅੱਗੇ ਕੋਈ ਨਹਿ-ਨੁੱਕਰ ਨਹੀਂ ਕਰ ਸਕਦੇ ॥੧॥

ਪਦ ਅਰਥ ਮੁਕਰਾਈ = ਨਹ-ਨੁੱਕਰ, ਇਨਕਾਰ ॥੧॥

SikhNet (Spanish)Oh Dios, así como Tú deseas que habite, habito. No Te puedo negar.(1)

ਆਪਿ ਉਪਾਏ; ਆਪਿ ਖਪਾਏ ॥

aap upaae; aap khapaae | Ang 1020

Sant Singh KhalsaYou Yourself create, and You Yourself destroy.
Manmohan SinghThou Thyself create and Thyself destroy.
Manmohan Singh (Punjabi)ਤੂੰ ਆਪੇ ਹੀ ਪੈਦਾ ਕਰਦਾ ਹੈਂ ਅਤੇ ਆਪੇ ਹੀ ਨਾਸ ਕਰਦਾ ਹੈਂ।
Fareedkot Teekaਆਪ ਹੀ ਤੂੰ ਸ੍ਰਿਸ਼ਟੀ ਕੋ ਉਤਪਤ ਕਰਤਾ ਹੈਂ, ਪੁਨਃ ਆਪ ਹੀ ਤੂੰ ਖਪਾਵਤਾ ਹੈਂ॥
Prof. Sahib Singhਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਮਾਰਦਾ ਹੈ।

ਪਦ ਅਰਥ ਖਪਾਏ = ਨਾਸ ਕਰਦਾ ਹੈ।

SikhNet (Spanish)Tú, desde Ti Mismo, creas y luego destruyes todo,

ਆਪੇ; ਸਿਰਿ ਸਿਰਿ; ਧੰਧੈ ਲਾਏ ॥

aape; sir sir; dhandhai laae | Ang 1020

Sant Singh KhalsaYou yourself link each and every person to their tasks.
Manmohan SinghThou, of Thyself, put everyone to task.
Manmohan Singh (Punjabi)ਤੂੰ ਆਪ ਹੀ ਹਰ ਜਣੇ ਨੂੰ ਕੰਮ ਲਾਉਂਦਾ ਹੈਂ।
Fareedkot Teekaਆਪ ਹੀ ਤੈਨੇ ਸਰਬ ਸਿਰ ਧੰਧਿਆਂ ਮੇਂ ਸਭ ਜੀਵ ਲਾਏ ਹੈਂ॥
Prof. Sahib Singhਆਪ ਹੀ ਹਰੇਕ ਜੀਵ ਨੂੰ ਉਸ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦੁਨੀਆ ਦੇ ਧੰਧੇ ਵਿਚ ਲਾਂਦਾ ਹੈ।

ਪਦ ਅਰਥ ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ (ਕੀਤੇ ਕਰਮਾਂ ਦੇ ਲੇਖ ਲਿਖ ਕੇ)। ਧੰਧੈ = ਧੰਧੇ ਵਿਚ, ਕਿਰਤ-ਕਾਰ ਵਿਚ।

SikhNet (Spanish)y desde Ti Mismo, nos alineas a Tu Propósito.

ਆਪੇ ਵੀਚਾਰੀ ਗੁਣਕਾਰੀ; ਆਪੇ ਮਾਰਗਿ ਲਾਈ ਹੇ ॥੨॥

aape veechaaree gunakaaree; aape maarag laaee he |2| Ang 1020

Sant Singh KhalsaYou contemplate Yourself, You Yourself make us worthy; You Yourself place us on the Path. ||2||
Manmohan SinghThou Thyself are the Reflector and the Benefactor and Thee put one on Thy path.
Manmohan Singh (Punjabi)ਤੂੰ ਆਪ ਵੀਚਾਰਵਾਨ ਹੈਂ, ਆਪ ਹੀ ਭਲਾ ਕਰਨ ਵਾਲਾ ਅਤੇ ਆਪ ਹੀ ਬੰਦੇ ਨੂੰ ਆਪਣੇ ਰਸਤੇ ਤੇ ਪਾਉਂਦਾ ਹੈ।
Fareedkot Teekaਹੇ ਪਿਆਰੇ! ਆਪ ਹੀ ਤੈਨੇ ਵੀਚਾਰੀ ਹੈ, ਜੋ ਤੀਨੋਂ ਗੁਣੋਂ ਕਰ ਸ੍ਰਿਸਟੀ ਹੋਤੀ ਹੈ ਆਪ ਹੀ ਤੈਨੇ ਰਸਤਿਓਂ ਮੇਂ ਲਾਈ ਹੈ, ਭਾਵ ਆਪੋ ਆਪਣੇ ਬਰਨਾਸਰਮੋਂ ਕੇ ਰਸਤਿਓਂ ਮੇਂ ਲਗਾਈ ਹੈ॥੨॥
Prof. Sahib Singhਪ੍ਰਭੂ ਆਪ ਹੀ ਜੀਵਾਂ ਦੇ ਕਰਮਾਂ ਨੂੰ ਵਿਚਾਰਨ ਵਾਲਾ ਹੈ, ਆਪ ਹੀ (ਜੀਵਾਂ ਦੇ ਅੰਦਰ) ਗੁਣ ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਸਤੇ ਉਤੇ ਲਾਂਦਾ ਹੈ ॥੨॥

ਪਦ ਅਰਥ ਵੀਚਾਰੀ = ਜੀਵਾਂ ਦੇ ਕੀਤੇ ਕਰਮਾਂ ਨੂੰ ਵਿਚਾਰਨ ਵਾਲਾ। ਗੁਣਕਾਰੀ = (ਜੀਵਾਂ ਦੇ ਅੰਦਰ) ਗੁਣ ਪੈਦਾ ਕਰਨ ਵਾਲਾ। ਮਾਰਗਿ = (ਸਹੀ ਜੀਵਨ-) ਰਸਤੇ ਉਤੇ ॥੨॥

SikhNet (Spanish)Sí, por Ti Mismo, nos haces meditar en Ti y lograr la Virtud, y por Ti Mismo, nos guías en Tu Sendero. (2)

ਆਪੇ ਦਾਨਾ; ਆਪੇ ਬੀਨਾ ॥

aape daanaa; aape beenaa | Ang 1020

Sant Singh KhalsaYou Yourself are all-wise, You Yourself are all-knowing.
Manmohan SinghThou Thyself are wise and Thyself omniscient.
Manmohan Singh (Punjabi)ਤੂੰ ਆਪ ਸਿਆਣਾ ਹੈਂ ਅਤੇ ਆਪ ਹੀ ਸਰਬੱਗ।
Fareedkot Teekaਆਪੇ ਹੀ ਮਨ ਕੇ ਸੰਕਲਪੋਂ ਕੋ ਤੂੰ ਜਾਨਣੇ ਵਾਲਾ ਹੈਂ, ਆਪੇ ਹੀ ਤੂੰ ਬਾਹਰਲੇ ਕਰਮਾਂ ਕੇ ਦੇਖਣੇ ਵਾਲਾ ਹੈਂ; ਵਾ (ਦਾਨਾ) ਦਾਤਾ ਅਰੁ (ਬੀਨਾ) ਚਤੁਰੁ ਹੈਂ॥
Prof. Sahib Singhਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,

ਪਦ ਅਰਥ ਦਾਨਾ = (ਜੀਵਾਂ ਦੇ ਦਿਲ ਦੀ) ਜਾਣਨ ਵਾਲਾ। ਬੀਨਾ = (ਜੀਵਾਂ ਦੇ ਕੀਤੇ ਕੰਮ) ਵੇਖਣ ਵਾਲਾ।

SikhNet (Spanish)Tú, por Ti Mismo, eres Sabio y Todo Observador,

ਆਪੇ ਆਪੁ ਉਪਾਇ ਪਤੀਨਾ ॥

aape aap upaae pateenaa | Ang 1020

Sant Singh KhalsaYou Yourself created the Universe, and You are pleased.
Manmohan SinghThou Thyself created the universe and then enjoy Thy creation.
Manmohan Singh (Punjabi)ਖ਼ੁਦ ਆਲਮ ਨੂੰ ਰੱਚ ਕੇ ਤੂੰ ਪ੍ਰਸੰਨ ਹੁੰਦਾ ਹੈਂ।
Fareedkot Teekaਅਪਨੇ ਆਪ ਹੀ ਸ੍ਰਿਸ੍ਟੀ ਕੋ ਉਪਾਇਕੇ ਪਤਿਆਇਆ ਹੈ॥
Prof. Sahib Singhਆਪ ਹੀ ਜੀਵਾਂ ਦੇ ਕੀਤੇ ਕਰਮਾਂ ਨੂੰ ਵੇਖਣ ਵਾਲਾ ਹੈ। ਪ੍ਰਭੂ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕਰ ਕੇ (ਆਪ ਹੀ ਇਸ ਨੂੰ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ। ਉਪਾਇ = (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕਰ ਕੇ। ਪਤੀਨਾ = ਪਤੀਜਦਾ ਹੈ, ਖ਼ੁਸ਼ ਹੁੰਦਾ ਹੈ।

SikhNet (Spanish)y creando Tus Maravillas, estás Complacido con ellas.

ਆਪੇ ਪਉਣੁ ਪਾਣੀ ਬੈਸੰਤਰੁ; ਆਪੇ ਮੇਲਿ ਮਿਲਾਈ ਹੇ ॥੩॥

aape paun paanee baisantar; aape mel milaaee he |3| Ang 1020

Sant Singh KhalsaYou Yourself are the air, water and fire; You Yourself unite in Union. ||3||
Manmohan SinghThou Thyself are air, water and fire and Thyself unites one in Thine union.
Manmohan Singh (Punjabi)ਤੂੰ ਆਪ ਹਵਾ, ਜਲ ਅਤੇ ਅੱਗ ਹੈਂ ਅਤੇ ਆਪ ਹੀ ਇਨਸਾਨ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈਂ।
Fareedkot Teekaਆਪੇ ਹੀ ਪੌਣ ਪਾਣੀ ਬੈਸੰਤਰ ਰੂਪ ਹੈਂ, ਤੂੰ ਆਪ ਹੀ ਇਨ ਕਾ ਮੇਲ ਮਿਲਾਵਣੇ ਵਾਲਾ ਹੈਂ॥੩॥
Prof. Sahib Singhਪਰਮਾਤਮਾ ਆਪ ਹੀ (ਆਪਣੇ ਆਪ ਤੋਂ) ਹਵਾ ਪਾਣੀ ਅੱਗ (ਆਦਿਕ ਤੱਤ ਪੈਦਾ ਕਰਨ ਵਾਲਾ) ਹੈ, ਪ੍ਰਭੂ ਨੇ ਆਪ ਹੀ (ਇਹਨਾਂ ਤੱਤਾਂ ਨੂੰ) ਇਕੱਠਾ ਕਰ ਕੇ ਜਗਤ-ਰਚਨਾ ਕੀਤੀ ਹੈ ॥੩॥

ਪਦ ਅਰਥ ਬੈਸੰਤਰੁ = ਅੱਗ। ਮੇਲਿ = (ਸਭ ਤੱਤਾਂ ਨੂੰ) ਇਕੱਠਾ ਕਰ ਕੇ ॥੩॥

SikhNet (Spanish)Desde Ti Mismo, has creado el aire, el agua y el fuego, y por Ti Mismo los has unido a Tu Ser.(3)

ਆਪੇ ਸਸਿ ਸੂਰਾ; ਪੂਰੋ ਪੂਰਾ ॥

aape sas sooraa; pooro pooraa | Ang 1020

Sant Singh KhalsaYou Yourself are the moon, the sun, the most perfect of the perfect.
Manmohan SinghThou Thyself are the moon, the sun and the most Perfect of the perfect.
Manmohan Singh (Punjabi)ਤੂੰ ਆਪ ਹੀ ਚੰਦ੍ਰਮਾ, ਸੂਰਜ ਅਤੇ ਪੂਰਿਆਂ ਦਾ ਪਰਮ ਪੂਰਾ ਹੈਂ।
Fareedkot Teekaਆਪੇ ਹੀ ਤੂੰ ਪੂਰਾ ਚੰਦ੍ਰਮਾ ਹੈਂ, ਆਪ ਹੀ ਤੂੰ ਸੂਰਜ ਹੈਂ, ਭਾਵ ਧ੍ਯਾਨ ਰੂਪੁ ਚੰਦ੍ਰਮਾ ਔ ਗ੍ਯਾਨ ਰੂਪ ਤੂੰ ਆਪ ਹੀ ਹੈਂ॥
Prof. Sahib Singhਹਰ ਥਾਂ ਚਾਨਣ ਦੇਣ ਵਾਲਾ ਪਰਮਾਤਮਾ ਆਪ ਹੀ ਸੂਰਜ ਹੈ ਆਪ ਹੀ ਚੰਦ੍ਰਮਾ ਹੈ,

ਪਦ ਅਰਥ ਸਸਿ = {शशि} ਚੰਦ੍ਰਮਾ। ਸੂਰਾ = ਸੂਰਜ। ਪੂਰੋ ਪੂਰਾ = ਹਰ ਥਾਂ ਪੂਰਨ, ਹਰ ਥਾਂ ਆਪਣਾ ਚਾਨਣ ਦੇਣ ਵਾਲਾ।

SikhNet (Spanish)Sí, Tú el Uno Perfecto, eres el sol y la luna, y también el Héroe como Guru,

ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥

aape giaan dhiaan gur sooraa | Ang 1020

Sant Singh KhalsaYou Yourself are spiritual wisdom, meditation, and the Guru, the Warrior Hero.
Manmohan SinghThou Thyself are gnosis, meditation and the valiant Guru.
Manmohan Singh (Punjabi)ਤੂੰ ਆਪ ਹੀ ਬ੍ਰਹਮ-ਗਿਅਤਾ, ਸਿਮਰਨ ਅਤੇ ਵਰਿਆਮ ਗੁਰੂ ਹੈਂ।
Fareedkot Teekaਗੁਰੂ ਸੂਰਮਾ ਰੂਪ ਹੋ ਕੇ ਗਿਆਨ ਧਿਆਨ ਕੇ ਦੇਣੇ ਵਾਲਾ ਭੀ ਤੂੰ ਆਪ ਹੀ ਹੈਂ ॥
Prof. Sahib Singhਪ੍ਰਭੂ ਆਪ ਹੀ ਗਿਆਨ ਦਾ ਮਾਲਕ ਤੇ ਸੁਰਤ ਦਾ ਮਾਲਕ ਸੂਰਮਾ ਗੁਰੂ ਹੈ।

ਪਦ ਅਰਥ ਗਿਆਨਿ = ਗਿਆਨ ਦਾ ਮਾਲਕ। ਧਿਆਨਿ = ਧਿਆਨ ਦਾ ਮਾਲਕ। ਸੂਰਾ = ਸੂਰਮਾ।

SikhNet (Spanish)ya que toda Sabiduría y Contemplación está contenida en Ti.

ਕਾਲੁ ਜਾਲੁ ਜਮੁ ਜੋਹਿ. ਨ ਸਾਕੈ; ਸਾਚੇ ਸਿਉ ਲਿਵ ਲਾਈ ਹੇ ॥੪॥

kaal jaal jam johi. na saakai; saache siau liv laaee he |4| Ang 1020

Sant Singh KhalsaThe Messenger of Death, and his noose of death, cannot touch one, who is lovingly focused on You, O True Lord. ||4||
Manmohan SinghThe Yama and his noose of death can touch him not, who is attuned to Thee, O True, Lord.
Manmohan Singh (Punjabi)ਯਮ ਅਤੇ ਉਸ ਦੀ ਮੌਤ ਦੀ ਫਾਹੀ ਉਸ ਨੂੰ ਛੋਹ ਨਹੀਂ ਸਕਦੇ ਜੇ ਤੇਰੇ ਨਾਲ ਪਿਆਰ ਕਰਦਾ ਹੈ, ਹੇ ਸੱਚੇ ਸੁਆਮੀ।
Fareedkot Teekaਹੇ ਸਾਚੇ! ਜਿਨੋਂ ਨੇ ਤੇਰੇ ਸਾਥ ਲਿਵ ਲਾਈ ਹੈ, (ਕਾਲੁ) ਨਸ੍ਟ ਕਰਨੇ ਵਾਲਾ ਜਮੁ ਜਾਲ ਲੈ ਕਰ ਤਿਨ ਕੋ ਦੇਖ ਨਹੀਂ ਸਕਤਾ ਵਾ ਦਬਾ ਨਹੀਂ ਸਕਤਾ॥੪॥
Prof. Sahib Singhਜਿਸ ਭੀ ਜੀਵ ਨੇ ਉਸ ਸਦਾ-ਥਿਰ ਪ੍ਰਭੂ ਨਾਲ ਪ੍ਰੇਮ-ਲਗਨ ਲਾਈ ਹੈ ਜਮ-ਰਾਜ ਉਸ ਵਲ ਤੱਕ ਭੀ ਨਹੀਂ ਸਕਦਾ ॥੪॥

ਪਦ ਅਰਥ ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਲਿਵ = ਲਗਨ ॥੪॥

SikhNet (Spanish)Ni Yama, ni sus mensajeros de la muerte, pueden atrapar al hombre, si éste está entonado en Ti, oh Dios.(4)

ਆਪੇ ਪੁਰਖੁ; ਆਪੇ ਹੀ ਨਾਰੀ ॥

aape purakh; aape hee naaree | Ang 1020

Sant Singh KhalsaYou Yourself are the male, and You Yourself are the female.
Manmohan SinghThou Thyself are the male and Thy self the female.
Manmohan Singh (Punjabi)ਤੂੰ ਆਪ ਨਰ ਹੈ ਅਤੇ ਆਪ ਹੀ ਮਦੀਨ।
Fareedkot Teekaਆਪ ਹੀ ਤੂੰ (ਪੁਰਖੁ) ਈਸ੍ਵਰ ਹੈਂ ਔ ਆਪ ਹੀ ਤੂੰ (ਨਾਰੀ) ਮਾਇਆ ਹੈਂ॥
Prof. Sahib Singh(ਹਰੇਕ) ਮਰਦ ਭੀ ਪ੍ਰਭੂ ਆਪ ਹੀ ਹੈ ਤੇ (ਹਰੇਕ) ਇਸਤ੍ਰੀ ਭੀ ਆਪ ਹੀ ਹੈ,
SikhNet (Spanish)Tú Mismo eres lo masculino y también lo femenino,

ਆਪੇ ਪਾਸਾ; ਆਪੇ ਸਾਰੀ ॥

aape paasaa; aape saaree | Ang 1020

Sant Singh KhalsaYou Yourself are the chess-board, and You Yourself are the chessman.
Manmohan SinghThou Thyself are the chess-board and Thyself the chess-man.
Manmohan Singh (Punjabi)ਤੂੰ ਆਪ ਸ਼ਤਰੰਜ ਹੈਂ ਅਤੇ ਆਪ ਹੀ ਨਰਦ।
Fareedkot Teekaਆਪੇ ਹੀ ਤੂੰ ਤੀਨ ਗੁਨ ਰੂਪ ਪਾਸਾ ਹੈਂ ਔ ਆਪ ਹੀ ਤੂੰ ਜੀਵ ਰੂਪ (ਸਾਰੀ) ਨਰਦ ਹੈਂ॥
Prof. Sahib Singhਪ੍ਰਭੂ ਆਪ ਹੀ (ਇਹ ਜਗਤ-ਰੂਪ) ਚਉਪੜ (ਦੀ ਖੇਡ) ਹੈ ਤੇ ਆਪ ਹੀ (ਚਉਪੜ ਦੀਆਂ ਜੀਵ-) ਨਰਦਾਂ ਹੈ।

ਪਦ ਅਰਥ ਪਾਸਾ = ਚਉਪੜ, ਸੰਸਾਰ ਦਾ ਆਕਾਰ। ਸਾਰੀ = ਨਰਦਾਂ, ਜੀਵ।

SikhNet (Spanish)y Tú Mismo eres la tabla de ajedrez y el ajedrez

ਆਪੇ ਪਿੜ ਬਾਧੀ ਜਗੁ ਖੇਲੈ; ਆਪੇ ਕੀਮਤਿ ਪਾਈ ਹੇ ॥੫॥

aape pirr baadhee jag khelai; aape keemat paaee he |5| Ang 1020

Sant Singh KhalsaYou Yourself staged the drama in the arena of the world, and You Yourself evaluate the players. ||5||
Manmohan SinghThou Thyself has set the world arena to play and Thyself appraise the players.
Manmohan Singh (Punjabi)ਤੂੰ ਆਪ ਜਗਤ ਦਾ ਅਖਾੜਾ ਖੇੜਣ ਲਈ ਬੰਨ੍ਹਿਆ ਹੈ ਅਤੇ ਆਪ ਹੀ ਖਿਲਾੜਿਆਂ ਦਾ ਮੁਲ ਪਾਉਂਦਾ ਹੈ।
Fareedkot Teekaਆਪੇ ਹੀ ਤੂੰ (ਪਿੜ ਬਾਧੀ) ਦ੍ਰਿੜ ਹੋ ਕਰ ਵਾ ਹਠ ਬੰਨੁ ਕਰ ਅਰਥਾਤ ਕਾਲ ਰੂਪ ਹੋ ਕਰ ਜਗਤ ਮੇਂ ਖੇਲ ਰਹਿਆ ਹੈਂ, ਆਪੇ ਹੀ ਜਗ੍ਯਾਸੀ ਰੂਪ ਹੋ ਕੇ ਕੀਮਤਿ ਪਾਈ ਹੈ ਅਰਥਾਤ ਜਗਤ ਕੋ ਮਿਥ੍ਯਾ ਜਾਣ ਰਹਿਆ ਹੈਂ॥੫॥
Prof. Sahib Singhਪਰਮਾਤਮਾ ਨੇ ਆਪ ਹੀ ਇਹ ਜਗਤ (ਚਉਪੜ ਦੀ ਖੇਡ-ਰੂਪ) ਪਿੜ ਤਿਆਰ ਕੀਤਾ ਹੈ, ਆਪ ਹੀ ਇਸ ਖੇਡ ਨੂੰ ਪਰਖ ਰਿਹਾ ਹੈ ॥੫॥

ਪਦ ਅਰਥ ਕੀਮਤਿ = ਮੁੱਲ, ਕਦਰ, ਪਰਖ ॥੫॥

SikhNet (Spanish)y el estrado y el teatro y los jugadores y las figuras y el juez imparcial.(5)

ਆਪੇ ਭਵਰੁ ਫੁਲੁ ਫਲੁ ਤਰਵਰੁ ॥

aape bhavar ful fal taravar | Ang 1020

Sant Singh KhalsaYou Yourself are the bumble bee, the flower, the fruit and the tree.
Manmohan SinghThou Thyself are the bumble-bee, flower, fruit and tree.
Manmohan Singh (Punjabi)ਤੂੰ ਆਪ ਹੀ ਭਉਰਾ, ਪੁਸ਼ਪ, ਮੇਵਾ ਅਤੇ ਬਿਰਛ ਹੈਂ।
Fareedkot Teekaਆਪੇ ਹੀ ਭਵਰ ਰੂਪ ਜਗ੍ਯਾਸੀ ਪੁਨਾ ਧਰਮ ਰੂਪ ਫੁਲ ਔ ਗ੍ਯਾਨ ਰੂਪ ਫਲੁ ਪੁਨਾ ਬ੍ਰਿਛ ਵੈਰਾਗ ਰੂਪ॥
Prof. Sahib Singh(ਹੇ ਪ੍ਰਭੂ!) ਤੂੰ ਆਪ ਹੀ ਭੌਰਾ ਹੈਂ, ਆਪ ਹੀ ਫੁੱਲ ਹੈਂ, ਤੂੰ ਆਪ ਹੀ ਫਲ ਹੈਂ, ਤੇ ਆਪ ਹੀ ਰੁੱਖ ਹੈਂ।

ਪਦ ਅਰਥ ਤਰਵਰੁ = ਰੁੱਖ।

SikhNet (Spanish)Tú Mismo eres el árbol, la flor, el fruto y la abeja negra,

ਆਪੇ ਜਲੁ ਥਲੁ ਸਾਗਰੁ ਸਰਵਰੁ ॥

aape jal thal saagar saravar | Ang 1020

Sant Singh KhalsaYou Yourself are the water, the desert, the ocean and the pool.
Manmohan SinghThou Thyself are water, desert, ocean and tank.
Manmohan Singh (Punjabi)ਤੂੰ ਆਪ ਹੀ ਪਾਣੀ, ਮਾਰੂਬਲ ਸਮੁੰਦਰ ਅਤੇ ਤਾਲਾਬ ਹੈਂ।
Fareedkot Teekaਆਪ ਹੀ ਨਾਮ ਜਲ ਕਾ ਅਸਥਾਨ ਅਰਥਾਤ ਬੇਦ ਰੂਪ ਸਮੁੰਦਰ ਹੈਂ ਔ ਆਪ ਹੀ ਸਤਿਸੰਗ ਰੂਪ ਮਾਨ ਸਰੋਵਰ ਹੈਂ॥
Prof. Sahib Singhਤੂੰ ਆਪ ਹੀ ਪਾਣੀ ਹੈਂ, ਆਪ ਹੀ ਸੁੱਕੀ ਧਰਤੀ ਹੈਂ, ਤੂੰ ਆਪ ਹੀ ਸਮੁੰਦਰ ਹੈਂ ਆਪ ਹੀ ਤਲਾਬ ਹੈਂ।

ਪਦ ਅਰਥ ਥਲੁ = ਸੁੱਕੀ ਧਰਤੀ। ਸਾਗਰੁ = ਸਮੁੰਦਰ। ਸਰਵਰੁ = ਤਲਾਬ।

SikhNet (Spanish)también eres la tierra y el mar, el pez y la tortuga,

ਆਪੇ ਮਛੁ ਕਛੁ ਕਰਣੀਕਰੁ; ਤੇਰਾ ਰੂਪੁ. ਨ ਲਖਣਾ ਜਾਈ ਹੇ ॥੬॥

aape machh kachh karaneekar; teraa roop. na lakhanaa jaaee he |6| Ang 1020

Sant Singh KhalsaYou Yourself are the great fish, the tortoise, the Cause of causes; Your form cannot be known. ||6||
Manmohan SinghThou Thyself are the big fish, tortoise and the Cause of causes. Thine from can be known not.
Manmohan Singh (Punjabi)ਤੂੰ ਆਪ ਹੀ ਵੱਡੀ ਮੱਛੀ, ਕੱਛੂ ਅਤੇ ਹੇਤੂਆਂ ਦਾ ਹੇਤੂ ਹੈਂ। ਤੈਡਾਂ ਸਰੂਪ ਜਾਣਿਆ ਨਹੀਂ ਜਾ ਸਕਦਾ।
Fareedkot Teekaਆਪ ਹੀ ਮਛ ਰੂਪ ਔ ਆਪ ਹੀ ਤੂੰ ਕਛੂ ਅਵਤਾਰ ਕੀ ਕਰਨੀ ਕੋ ਕਰਤਾ ਭ੍ਯਾ ਹੈ। ਹੇ ਭਗਵਨ! ਤੇਰਾ ਰੂਪ ਨਹੀਂ ਲਖਿਆ ਜਾਤਾ॥੬॥
Prof. Sahib Singhਤੂੰ ਆਪ ਹੀ ਮੱਛ ਹੈਂ ਆਪ ਹੀ ਕੱਛੂ ਹੈਂ। (ਹੇ ਪ੍ਰਭੂ!) ਤੇਰਾ ਸਹੀ ਸਰੂਪ ਕੀਹ ਹੈ-ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਤੂੰ ਆਪ ਹੀ (ਆਪਣੇ ਆਪ ਤੋਂ) ਸਾਰੀ ਰਚਨਾ ਰਚਣ ਵਾਲਾ ਹੈਂ ॥੬॥

ਪਦ ਅਰਥ ਕਰਨੀ ਕਰੁ = ਜਗਤ ਦੀ ਰਚਨਾ ਰਚਨ ਵਾਲਾ ॥੬॥

SikhNet (Spanish)el Creador, el Acto y la Causa, oh Dios, ¿Quién puede saber lo que eres en realidad?(6)

ਆਪੇ ਦਿਨਸੁ; ਆਪੇ ਹੀ ਰੈਣੀ ॥

aape dinas; aape hee rainee | Ang 1020

Sant Singh KhalsaYou Yourself are the day, and You Yourself are the night.
Manmohan SinghThou Thyself are the day and Thyself he night.
Manmohan Singh (Punjabi)ਤੂੰ ਆਪ ਹੀ ਦਿਨ ਹੈਂ ਅਤੇ ਆਪ ਹੀ ਰਾਤ।
Fareedkot Teekaਆਪ ਹੀ ਤੂੰ ਦਿਨ ਹੈਂ, ਆਪ ਹੀ ਤੂੰ ਰਾਤ ਹੈਂ, ਭਾਵ ਗ੍ਯਾਨ ਅਰ ਵਿਦ੍ਯਾ ਰੂਪ ਤੂੰ ਆਪ ਹੀ ਹੈਂ॥
Prof. Sahib Singhਪਰਮਾਤਮਾ ਆਪ ਹੀ ਦਿਨ ਹੈ ਆਪ ਹੀ ਰਾਤ ਹੈ,

ਪਦ ਅਰਥ ਦਿਨਸੁ = ਦਿਨ। ਰੈਣੀ = {रजनि} ਰਾਤ।

SikhNet (Spanish)Eres el día y también la noche y Tú Mismo estás complacido con la Palabra del Guru,

ਆਪਿ ਪਤੀਜੈ; ਗੁਰ ਕੀ ਬੈਣੀ ॥

aap pateejai; gur kee bainee | Ang 1020

Sant Singh KhalsaYou Yourself are pleased by the Word of the Guru's Bani.
Manmohan SinghThou Thyself are pleased with the Guru's word.
Manmohan Singh (Punjabi)ਤੂੰ ਆਪੇ ਹੀ ਗੁਰਾਂ ਦੀ ਬਾਣੀ ਨਾਲ ਪ੍ਰਸੰਨ ਹੁੰਦਾ ਹੈਂ।
Fareedkot Teekaਆਪ ਹੀ ਤੂੰ ਗੁਰਬਚਨੋਂ ਪਰ ਜਗ੍ਯਾਸੂ ਹੋ ਕੇ ਪਤੀਜਤਾ ਹੈਂ॥
Prof. Sahib Singhਉਹ ਆਪ ਹੀ ਗੁਰੂ ਦੇ ਬਚਨਾਂ ਦੀ ਰਾਹੀਂ ਖ਼ੁਸ਼ ਹੋ ਰਿਹਾ ਹੈ।

ਪਦ ਅਰਥ ਪਤੀਜੈ = ਖ਼ੁਸ਼ ਹੁੰਦਾ ਹੈ। ਬੈਣੀ = ਬਚਨਾਂ ਦੀ ਰਾਹੀਂ।

SikhNet (Spanish)y época tras época eres siempre el Mismo

ਆਦਿ ਜੁਗਾਦਿ ਅਨਾਹਦਿ ਅਨਦਿਨੁ; ਘਟਿ ਘਟਿ ਸਬਦੁ ਰਜਾਈ ਹੇ ॥੭॥

aad jugaad anaahad anadin; ghatt ghatt sabad rajaaee he |7| Ang 1020

Sant Singh KhalsaFrom the very beginning, and throughout the ages, the unstruck sound current resounds, night and day; in each and every heart, the Word of the Shabad, echoes Your Will. ||7||
Manmohan SinghFrom the very beginning and the beginning of ages, Thou are ever Imperishable, Thine will, O Lord resounds in every heart.
Manmohan Singh (Punjabi)ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਤੂੰ ਸਦਾ ਹੀ ਅਬਿਨਾਸੀ ਹੈਂ। ਤੇਰੀ ਰਜ਼ਾ, ਹੇ ਸਾਹਿਬ! ਸਾਰਿਆਂ ਦਿਲਾਂ ਅੰਦਰ ਗੂੰਜਦੀ ਹੈ।
Fareedkot Teekaਹੇ ਹੁਕਮ ਕੇ ਕਰਨੇਹਾਰੇ! ਸਦਾ ਸਦਾ ਏਕ ਰਸ ਰਾਤ ਦਿਨ ਘਟ ਘਟ ਮੇਂ ਬ੍ਰਹਮ ਰੂਪ ਤੂੰ ਹੈਂ॥੭॥
Prof. Sahib Singhਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਭੀ ਆਦਿ ਤੋਂ ਹੈ, ਉਸ ਦਾ ਕਦੇ ਨਾਸ ਨਹੀਂ ਹੋ ਸਕਦਾ, ਹਰ ਵੇਲੇ ਹਰੇਕ ਸਰੀਰ ਵਿਚ ਉਸੇ ਰਜ਼ਾ ਦੇ ਮਾਲਕ ਦੀ ਜੀਵਨ-ਰੌ ਰੁਮਕ ਰਹੀ ਹੈ ॥੭॥

ਪਦ ਅਰਥ ਅਨਾਹਦਿ = ਨਾਸ-ਰਹਿਤ। ਰਜਾਈ = ਰਜ਼ਾ ਦੇ ਮਾਲਕ ਪ੍ਰਭੂ ਦਾ ॥੭॥

SikhNet (Spanish)y cada corazón hace eco de la Palabra que surge de Tu Voluntad.(7)

ਆਪੇ ਰਤਨੁ ਅਨੂਪੁ ਅਮੋਲੋ ॥

aape ratan anoop amolo | Ang 1020

Sant Singh KhalsaYou Yourself are the jewel, incomparably beautiful and priceless.
Manmohan SinghThou Thyself are the peerless and peerless jewel.
Manmohan Singh (Punjabi)ਤੂੰ ਆਪ ਹੀ ਲਾਸਾਨੀ ਅਤੇ ਅਣਮੁੱਲਾ ਜਵੇਹਰ ਹੈਂ।
Fareedkot Teekaਅਨੂਪ ਅਮੋਲਕ ਵੈਰਾਗ ਰਤਨ ਆਪ ਹੀ ਹੈਂ॥
Prof. Sahib Singhਪ੍ਰਭੂ ਆਪ ਹੀ ਇਕ ਐਸਾ ਰਤਨ ਹੈ ਜਿਸ ਵਰਗਾ ਹੋਰ ਕੋਈ ਨਹੀਂ ਤੇ ਜਿਸ ਦਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਅਨੂਪੁ = ਬੇ-ਮਿਸਾਲ। ਅਮੋਲੋ = ਜਿਸ ਦਾ ਮੁੱਲ ਨਾਹ ਪੈ ਸਕੇ।

SikhNet (Spanish)Tú Mismo eres la Joya Invaluable de Belleza Incomparable.

ਆਪੇ ਪਰਖੇ; ਪੂਰਾ ਤੋਲੋ ॥

aape parakhe; pooraa tolo | Ang 1020

Sant Singh KhalsaYou Yourself are the Assessor, the Perfect Weigher.
Manmohan SinghThou thyself are the Assayer and the Perfect Weigher.
Manmohan Singh (Punjabi)ਤੂੰ ਆਪ ਹੀ ਸਰਾਫ਼ ਅਤੇ ਪੂਰਨ ਹਾੜਨਹਾਰ ਹੈਂ।
Fareedkot Teekaਆਪੇ ਪਰਖਨੇ ਵਾਲਾ ਪੂਰਾ ਗੁਰੂ ਹੈਂ ਅਰ ਯਥਾਰਥ ਵੀਚ ਰੂਪ ਪੂਰਾ ਤੋਲ ਭੀ ਆਪ ਹੈਂ॥
Prof. Sahib Singhਪ੍ਰਭੂ ਆਪ ਹੀ ਉਸ ਰਤਨ ਨੂੰ ਪਰਖਦਾ ਹੈ, ਤੇ ਠੀਕ ਤਰ੍ਹਾਂ ਤੋਲਦਾ ਹੈ।
SikhNet (Spanish)Tú Mismo Te pruebas y Te encuentras Perfecto.

ਆਪੇ ਕਿਸ ਹੀ, ਕਸਿ ਬਖਸੇ; ਆਪੇ ਦੇ. ਲੈ ਭਾਈ ਹੇ ॥੮॥

aape kis hee, kas bakhase; aape de. lai bhaaee he |8| Ang 1021

Sant Singh KhalsaYou Yourself test and forgive. You Yourself give and take, O Siblings of Destiny. ||8||
Manmohan SinghAssaying some, He Himself pardons them and Himself gives and resumes His bounties, O brother.
Manmohan Singh (Punjabi)ਉਹ ਕਈਆਂ ਨੂੰ ਪਰਖ ਕੇ ਖ਼ੁਦ ਮਾਫ਼ੀ ਦੇ ਦਿੰਦਾ ਹੈ ਅਤੇ ਖ਼ੁਦ ਹੀ ਦਾਤਾਂ ਦਿੰਦਾ ਅਤੇ ਵਾਪਸ ਲੈ ਲੈਂਦਾ ਹੈ, ਹੇ ਵੀਰ!
Fareedkot Teekaਆਪ ਹੀ ਕਿਸੀ ਕੋ (ਕਸਿ) ਤਾੜਨਾ ਕਰਤਾ ਹੈਂ ਅਰ ਆਪੇ ਬਖਸ਼ਤਾ ਹੈਂ। ਹੇ ਭਾਵਤ ਰੂਪ! ਤੂੰ ਆਪੇ ਗ੍ਯਾਨ ਦੇਤਾ ਹੈਂ ਔ ਅਗ੍ਯਾਨ ਕੋ ਲੈ ਲੇਤਾ ਹੈਂ॥੮॥
Prof. Sahib Singhਪ੍ਰਭੂ ਆਪ ਹੀ ਕਿਸੇ ਰਤਨ-ਜੀਵ ਨੂੰ ਕਸਵੱਟੀ ਤੇ ਲਾ ਕੇ ਪਰਵਾਨ ਕਰਦਾ ਹੈ, ਤੇ, ਪ੍ਰਭੂ ਆਪ ਹੀ ਜਗਤ ਦੀ ਵਣਜ-ਵਪਾਰ ਦੀ ਕਾਰ ਚਲਾ ਰਿਹਾ ਹੈ (ਰਤਨ ਦੇਂਦਾ ਹੈ ਤੇ ਰਤਨ ਲੈਂਦਾ ਹੈ) ॥੮॥

ਪਦ ਅਰਥ ਕਸਿ = ਕਸਵੱਟੀ ਤੇ ਲਾ ਕੇ। ਦੇ = ਦੇਂਦਾ ਹੈ। ਲੈ = ਲੈਂਦਾ ਹੈ। ਦੇ ਲੈ = ਦੇਂਦਾ ਲੈਂਦਾ ਹੈ, ਵਣਜ ਵਪਾਰ ਕਰਦਾ ਹੈ ॥੮॥

SikhNet (Spanish)Sí, Tú por Ti Mismo Te pruebas en Tu Propia Piedra Filosofal, y reconociendo Tu Propio Valor, das y tomas Tus generosos Regalos.(8)

ਆਪੇ ਧਨਖੁ; ਆਪੇ ਸਰਬਾਣਾ ॥

aape dhanakh; aape sarabaanaa | Ang 1021

Sant Singh KhalsaHe Himself is the bow, and He Himself is the archer.
Manmohan SinghHe Himself is the bow and Himself the Bowman.
Manmohan Singh (Punjabi)ਉਹ ਆਪ ਕਮਾਨ ਹੈ ਅਤੇ ਆਪ ਹੀ ਕਮਾਨ ਵਾਲਾ।
Fareedkot Teekaਆਪੇ ਹੀ ਬੁਧੀ ਰੂਪ ਧਨਖ ਹੈਂ ਔ ਆਪੇ ਹੀ ਪ੍ਰੇਮ ਰੂਪ (ਸਰ) ਤੀਰ (ਬਾਣਾ) ਬਣਿਆ ਹੈਂ॥
Prof. Sahib Singhਪਰਮਾਤਮਾ ਆਪ ਹੀ ਧਨਖ ਹੈ (ਆਪ ਹੀ ਤੀਰ ਹੈ) ਆਪ ਹੀ ਤੀਰ-ਅੰਦਾਜ਼ ਹੈ।

ਪਦ ਅਰਥ ਸਰ = ਤੀਰ। ਸਰਬਾਣਾ = {शरवाणि} ਤੀਰ ਚਲਾਣ ਵਾਲਾ, ਤੀਰ-ਅੰਦਾਜ਼।

SikhNet (Spanish)Eres el arco y también el arquero,

ਆਪੇ ਸੁਘੜੁ ਸਰੂਪੁ ਸਿਆਣਾ ॥

aape sugharr saroop siaanaa | Ang 1021

Sant Singh KhalsaHe Himself is all-wise, beautiful and all-knowing.
Manmohan SinghHe Himself is Omniscient beauteous and wise.
Manmohan Singh (Punjabi)ਉਹ ਆਪ ਹੀ ਸਰਬਗ, ਸੋਹਣਾ-ਸੁਨੱਖਾ ਅਤੇ ਅਕਲਮੰਦ ਹੈ।
Fareedkot Teekaਆਪੇ ਹੀ ਸੁੰਦ੍ਰ ਸਰੂਪ ਸਿਆਣਾ ਅਤੀ ਚਤੁਰ ਹੈਂ॥
Prof. Sahib Singhਆਪ ਹੀ ਸੁਚੱਜਾ ਸੋਹਣਾ ਤੇ ਸਿਆਣਾ ਹੈ।

ਪਦ ਅਰਥ ਸੁਘੜੁ = ਸੋਹਣੀ ਘਾੜਤ ਵਾਲਾ, ਸੁਚੱਜਾ। ਸਰੂਪੁ = ਸੋਹਣੇ ਰੂਪ ਵਾਲਾ।

SikhNet (Spanish)Todo Sabio, Bien Proporcionado y de Bella Forma.

ਕਹਤਾ ਬਕਤਾ ਸੁਣਤਾ ਸੋਈ; ਆਪੇ ਬਣਤ ਬਣਾਈ ਹੇ ॥੯॥

kahataa bakataa sunataa soee; aape banat banaaee he |9| Ang 1021

Sant Singh KhalsaHe is the speaker, the orator and the listener. He Himself made what is made. ||9||
Manmohan SinghHe alone is the Utterer, Orator, and the Hearer, He Himself has made the entire make.
Manmohan Singh (Punjabi)ਕੇਵਲ ਉਹ ਹੀ ਕਹਿਣ ਵਾਲਾ, ਬੋਲਣਹਾਰ ਅਤੇ ਸੁਣਨ ਵਾਲਾ ਹੈ। ਉਸ ਨੇ ਖ਼ੁਦ ਹੀ ਸਾਰੀ ਘਾੜਤ ਘੜੀ ਹੈ।
Fareedkot Teekaਬਕਤਾ ਹੋ ਕੇ ਕਹਣੇ ਵਾਲਾ ਭੀ ਆਪ ਹੈਂ ਔ ਸੁਣਤਾ ਭੀ (ਸੋਈ) ਤੂੰ ਹੀ ਹੈਂ। ਹੇ ਸਵਾਮੀ! ਸਭ ਤੈਨੇ ਆਪ ਹੀ ਬਣਤ ਬਣਾਈ ਹੂਈ ਹੈ॥੯॥
Prof. Sahib Singhਹਰ ਥਾਂ ਬੋਲਣ ਵਾਲਾ ਸੁਣਨ ਵਾਲਾ ਉਹੀ ਆਪ ਹੀ ਹੈ ਜਿਸ ਨੇ ਇਹ ਜਗਤ-ਰਚਨਾ ਰਚੀ ਹੈ ॥੯॥

ਪਦ ਅਰਥ ਬਕਤਾ = ਬੋਲਣ ਵਾਲਾ ॥੯॥

SikhNet (Spanish)Eres el que recita y también el que escucha, Quien ha traído a todos a la existencia. (9)

ਪਉਣੁ ਗੁਰੂ; ਪਾਣੀ ਪਿਤ ਜਾਤਾ ॥

paun guroo; paanee pit jaataa | Ang 1021

Sant Singh KhalsaAir is the Guru, and water is known to be the father.
Manmohan SinghThe air is deemed to be the Guru, water the father,
Manmohan Singh (Punjabi)ਹਵਾ ਗੁਰੂ, ਜਲ ਬਾਬਲ ਜਾਣਿਆਂ ਜਾਂਦਾ,
Fareedkot Teekaਜਗਤ ਕਾ ਪੌਣ ਗੁਰੂ ਹੈ ਔ ਪਾਣੀ ਪਿਤਾ ਜਾਣਿਆ ਹੈ॥
Prof. Sahib Singhਹਵਾ (ਜੋ ਸਰੀਰਾਂ ਲਈ ਇਉਂ ਹੈ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਵਾਸਤੇ ਹੈ) ਪ੍ਰਭੂ ਆਪ ਹੀ ਹੈ।

ਪਦ ਅਰਥ ਜਾਤਾ = ਜਾਣਿਆ ਜਾਂਦਾ ਹੈ।

SikhNet (Spanish)Tú Mismo eres el aire, el Guru; también el agua, el Padre.

ਉਦਰ ਸੰਜੋਗੀ; ਧਰਤੀ ਮਾਤਾ ॥

audar sanjogee; dharatee maataa | Ang 1021

Sant Singh KhalsaThe womb of the great mother earth gives birth to all.
Manmohan Singhand the earth our mother, whose belly gives us all the things we need.
Manmohan Singh (Punjabi)ਅਤੇ ਜ਼ਮੀਨ ਜਿਸ ਦਾ ਪੇਟ ਸਾਨੂੰ ਸਭ ਲੋੜੀਂਦੀਆਂ ਸ਼ੈਆਂ ਦਿੰਦਾ ਹੈ, ਸਾਡੀ ਅੰਮੜੀ ਜਾਣੀ ਜਾਂਦੀ ਹੈ।
Fareedkot Teekaਪੇਟ ਕੇ ਸੰਜੋਗ ਵਾਲੀ ਮਾਤਾ ਧਰਤੀ ਹੈ॥
Prof. Sahib Singhਪਾਣੀ (ਜੋ ਸਭ ਜੀਵਾਂ ਦਾ) ਪਿਉ (ਹੈ, ਇਹ ਭੀ) ਪ੍ਰਭੂ ਆਪ ਹੀ ਹੈ। ਧਰਤੀ (ਜੇਹੜੀ ਇਸ ਵਾਸਤੇ ਜੀਵਾਂ ਦੀ) ਮਾਂ ਅਖਵਾਣ-ਜੋਗ ਹੈ ਕਿ ਇਹ ਮਾਂ ਵਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿਚ ਰਖਦੀ ਹੈ ਤੇ ਪੇਟ ਵਿਚੋਂ ਪੈਦਾ ਕਰਦੀ ਹੈ-ਇਹ ਭੀ ਪਰਮਾਤਮਾ ਆਪ ਹੀ ਹੈ (ਕਿਉਂਕਿ ਸਭ ਕੁਝ ਪਰਮਾਤਮਾ ਨੇ ਆਪਣੇ ਆਪ ਤੋਂ ਪਰਗਟ ਕੀਤਾ ਹੈ)।

ਪਦ ਅਰਥ ਉਦਰ ਸੰਜੋਗੀ = ਪੇਟ ਦੇ ਸੰਜੋਗ ਕਰ ਕੇ।

SikhNet (Spanish)La tierra es nuestra Madre, que de su vientre nos da todo lo necesario para la vida;

ਰੈਣਿ ਦਿਨਸੁ ਦੁਇ ਦਾਈ ਦਾਇਆ; ਜਗੁ ਖੇਲੈ ਖੇਲਾਈ ਹੇ ॥੧੦॥

rain dinas due daaee daaeaa; jag khelai khelaaee he |10| Ang 1021

Sant Singh KhalsaNight and day are the two nurses, male and female; the world plays in this play. ||10||
Manmohan SinghNight and day are the two female and male nurses, Made to play thus the world plays in their lap.
Manmohan Singh (Punjabi)ਰਾਤ ਅਤੇ ਦਿਨ ਦੋਨੋਂ ਉਪਮਾਤਾ ਅਤੇ ਉਪਪਿਤਾ ਹਨ। ਇਸ ਤਰ੍ਹਾਂ ਖਿਡਾਇਆ ਹੋਇਆ ਸੰਸਾਰ ਉਨ੍ਹਾਂ ਦੀ ਝੋਲੀ ਵਿੱਚ ਖੇਡਦਾ ਹੈ।
Fareedkot Teekaਰਾਤ ਔ ਦਿਨ ਦੋਵੈ ਦਾਈ ਪੁਨਃ ਦਾਇਆ ਹੈਂ। ਇਨ ਮੇਂ ਜੀਵ (ਖੇਲਾਈ) ਖਿਲਾਯਾ ਹੂਆ ਖੇਲ ਰਹਿਆ ਹੈ, ਭਾਵ ਦਿਨ ਰਾਤ੍ਰ ਜੀਵੋਂ ਕੀ ਚੇਸਟਾ ਕਰਵਾ ਰਹੇ ਹੈਂ॥੧੦॥
Prof. Sahib Singhਦਿਨ ਤੇ ਰਾਤ (ਜੋ ਜੀਵਾਂ ਵਾਸਤੇ) ਦੋਵੇਂ ਖਿਡਾਵੀ ਤੇ ਖਿਡਾਵਾ ਹਨ (ਤੇ ਇਹਨਾਂ ਦੇ ਪ੍ਰਭਾਵ ਵਿਚ) ਜਗਤ ਖੇਡ ਰਿਹਾ ਹੈ, ਇਹ ਭੀ ਉਹ ਆਪ ਹੀ ਹੈ, ਇਹ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਹੈ ॥੧੦॥

ਪਦ ਅਰਥ ਰੈਣਿ = ਰਾਤ। ਦੁਇ = ਦੋਵੇਂ। ਦਾਇਆ = ਖਿਡਾਵਾ ॥੧੦॥

SikhNet (Spanish)noche y día, el mundo juega en el regazo de esas dos enfermeras. (10)

ਆਪੇ ਮਛੁਲੀ; ਆਪੇ ਜਾਲਾ ॥

aape machhulee; aape jaalaa | Ang 1021

Sant Singh KhalsaYou Yourself are the fish, and You Yourself are the net.
Manmohan SinghThou Thyself are the fish and Thyself the grazer.
Manmohan Singh (Punjabi)ਤੂੰ ਆਪ ਮੱਛੀ ਹੈਂ ਅਤੇ ਆਪ ਹੀ ਜਾਲ।
Fareedkot Teekaਆਪ ਹੀ ਜੀਵ ਰੂਪ ਮਛਲੀ ਹੈ ਔ ਆਪ ਹੀ ਮੋਹ ਰੂਪ ਜਾਲ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਮੱਛੀ ਹੈਂ ਤੇ ਆਪ ਹੀ (ਮੱਛੀ ਨੂੰ ਫਸਾਣ ਵਾਲਾ) ਜਾਲ ਹੈਂ;

ਪਦ ਅਰਥ ਜਾਲਾ = (ਮੱਛੀ ਨੂੰ ਫਸਾਣ ਵਾਲਾ) ਜਾਲ।

SikhNet (Spanish)Tú Mismo eres el pez y también la red.

ਆਪੇ ਗਊ. ਆਪੇ ਰਖਵਾਲਾ ॥

aape gaoo. aape rakhavaalaa | Ang 1021

Sant Singh KhalsaYou Yourself are the cows, and You yourself are their keeper.
Manmohan SinghThou Thyself are the cows and Thyself the grazer.
Manmohan Singh (Punjabi)ਤੂੰ ਆਪ ਗਾਂ ਹੈਂ ਅਤੇ ਆਪ ਹੀ ਵਾਗੀ।
Fareedkot Teekaਆਪੇ ਇੰਦ੍ਰੀਆਂ ਰੂਪ ਗਊ ਹੈ ਆਪੇ ਰਾਖਾ ਸਾਖੀ ਚੇਤਨ ਹੈ॥
Prof. Sahib Singhਤੂੰ ਆਪ ਹੀ ਗਾਂ ਹੈ ਤੇ ਆਪ ਹੀ ਗਾਈਆਂ ਦਾ ਰਾਖਾ ਹੈਂ।
SikhNet (Spanish)Eres la oveja y el pastor.

ਸਰਬ ਜੀਆ ਜਗਿ ਜੋਤਿ ਤੁਮਾਰੀ; ਜੈਸੀ ਪ੍ਰਭਿ ਫੁਰਮਾਈ ਹੇ ॥੧੧॥

sarab jeea jag jot tumaaree; jaisee prabh furamaaee he |11| Ang 1021

Sant Singh KhalsaYour Light fills all the beings of the world; they walk according to Your Command, O God. ||11||
Manmohan SinghThine Light pervades all the beings of the world, who walk as is Thy will, O Lord.
Manmohan Singh (Punjabi)ਤੇਰਾ ਪ੍ਰਕਾਸ਼ ਜਹਾਨ ਦੇ ਸਾਰੇ ਜੀਵਾਂ ਅੰਦਰ ਵਿਆਪਕ ਹੈ ਜੋ ਤੇਰੀ ਰਜ਼ਾ ਅਨੁਸਾਰ ਟਰਦੇ ਹਨ, ਹੇ ਪ੍ਰਭੂ!
Fareedkot Teekaਸਰਬ ਜਗਤ ਕੇ ਜੀਆਂ ਮੇਂ ਤੁਮਾਰੀ ਜੋਤਿ ਹੈ। ਹੇ ਪ੍ਰਭੂ! ਜੈਸੀ ਤੁਮਨੇ ਆਗ੍ਯਾ ਫੁਰਮਾਈ ਹੈ, ਤੈਸੇ ਸ੍ਰਿਸਟੀ ਵਰਤ ਰਹੀ ਹੈ॥੧੧॥
Prof. Sahib Singhਸਾਰੇ ਜੀਵਾਂ ਵਿਚ ਸਾਰੇ ਜਗਤ ਵਿਚ ਤੇਰੀ ਹੀ ਜੋਤਿ ਮੌਜੂਦ ਹੈ। ਜਗਤ ਵਿਚ ਉਹੀ ਕੁਝ ਵਰਤ ਰਿਹਾ ਹੈ ਜਿਵੇਂ ਪ੍ਰਭੂ ਨੇ ਹੁਕਮ ਕੀਤਾ ਹੈ (ਹੁਕਮ ਕਰ ਰਿਹਾ ਹੈ) ॥੧੧॥

ਪਦ ਅਰਥ ਜਗਿ = ਜਗਤ ਵਿਚ। ਪ੍ਰਭਿ = ਪ੍ਰਭੂ ਨੇ ॥੧੧॥

SikhNet (Spanish)Oh Dios dentro de todo está Tu Luz y todos son llevados así como es Tu Voluntad. (11)

ਆਪੇ ਜੋਗੀ; ਆਪੇ ਭੋਗੀ ॥

aape jogee; aape bhogee | Ang 1021

Sant Singh KhalsaYou Yourself are the Yogi, and You Yourself are the enjoyer.
Manmohan SinghThou Thyself are the Yogi and Thyself the enjoyer,
Manmohan Singh (Punjabi)ਤੂੰ ਆਪ ਯੋਗੀ ਹੈਂ ਅਤੇ ਆਪ ਹੀ ਅਨੰਦ ਮਾਣਨਹਾਰ।
Fareedkot Teekaਆਪੇ ਹੀ ਜੋਗੀ ਹੈ ਆਪੇ ਹੀ ਭੋਗੀ ਹੋ ਰਹਾ ਹੈ, ਆਪੇ ਆਪ ਸੁਤੰਤ੍ਰ ਵਾ ਪਰਤਖ ਹੀ (ਜੋਗੀ) ਸਿਵ (ਭੋਗੀ) ਕ੍ਰਿਸਨ ਹੋ ਰਹਾ ਹੈ॥
Prof. Sahib Singh(ਮਾਇਆ ਤੋਂ ਨਿਰਲੇਪ ਹੋਣ ਕਰਕੇ) ਪ੍ਰਭੂ ਆਪ ਹੀ ਜੋਗੀ ਹੈ, (ਤੇ ਸਾਰੇ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ (ਸਾਰੇ ਪਦਾਰਥਾਂ ਨੂੰ) ਭੋਗਣ ਵਾਲਾ ਹੈ।
SikhNet (Spanish)Tú Mismo disfrutas y también estás desapegado.

ਆਪੇ ਰਸੀਆ; ਪਰਮ ਸੰਜੋਗੀ ॥

aape raseea; param sanjogee | Ang 1021

Sant Singh KhalsaYou Yourself are the reveller; You form the supreme Union.
Manmohan SinghThou Thyself are the Reveller and the great Uniter.
Manmohan Singh (Punjabi)ਤੂੰ ਆਪ ਹੀ ਰੰਗ-ਰਲੀਆਂ ਕਰਨ ਵਾਲਾ ਅਤੇ ਵੱਡਾ ਜੋੜਨਹਾਰ ਹੈਂ।
Fareedkot Teekaਆਪੇ ਹੀ (ਰਸੀਆ) ਪ੍ਰੇਮੀ (ਪਰਮ ਸੰਜੋਗੀ) ਵੱਡੇ ਭਾਗਾਂ ਵਾਲਾ ਵਾ ਬ੍ਰਹਮ ਹੋ ਰਹਾ ਹੈ॥
Prof. Sahib Singhਸਭ ਤੋਂ ਵੱਡੇ ਸੰਜੋਗ (ਮਿਲਾਪ) ਦੇ ਕਾਰਨ (ਸਭ ਜੀਵਾਂ ਵਿਚ ਰਮਿਆ ਹੋਣ ਕਰਕੇ) ਪ੍ਰਭੂ ਆਪ ਹੀ ਸਾਰੇ ਰਸ ਮਾਣ ਰਿਹਾ ਹੈ।

ਪਦ ਅਰਥ ਰਸੀਆ = ਰਸ ਮਾਣਨ ਵਾਲਾ।

SikhNet (Spanish)Tú eres Quien se nos revela y Quien está intrínsecamente entretejido punto a punto con nosotros.

ਆਪੇ ਵੇਬਾਣੀ ਨਿਰੰਕਾਰੀ; ਨਿਰਭਉ ਤਾੜੀ ਲਾਈ ਹੇ ॥੧੨॥

aape vebaanee nirankaaree; nirbhau taarree laaee he |12| Ang 1021

Sant Singh KhalsaYou Yourself are speechless, formless and fearless, absorbed in the primal ecstasy of deep meditation. ||12||
Manmohan SinghThou Thyself are without speech, without form, without fear and wrapt in trance.
Manmohan Singh (Punjabi)ਤੂੰ ਆਪ ਹੀ ਬੋਲ ਬਾਣੀ ਰਹਿਤ, ਸਰੂਪ-ਰਹਿਤ, ਨਿੱਡਰ ਅਤੇ ਸਮਾਧੀ ਅੰਦਰ ਲੀਨ ਹੈਂ।
Fareedkot Teekaਆਪ ਹੀ ਉਜਾੜੋਂ ਮੇਂ ਰਹਿਣੇ ਵਾਲਾ ਵਾ ਨਿਰਦੁਖ ਹੈ ਔ ਆਪ ਹੀ ਸਰੀਰ ਤੇ ਰਹਿਤ ਹੈ। ਹੇ ਨਿਰਭੌ ਸਰੂਪ! ਆਪ ਹੀ ਤੂੰ ਸਮਾਧੀ ਲਗਾਇ ਰਹਿਆ ਹੈਂ॥੧੨॥
Prof. Sahib Singhਪ੍ਰਭੂ ਆਪ ਹੀ ਉਜਾੜ ਵਿਚ ਰਹਿਣ ਵਾਲਾ ਹੈ, ਪ੍ਰਭੂ ਆਪ ਨਿਰ-ਆਕਾਰ ਹੈ, ਉਸ ਨੂੰ ਕਿਸੇ ਤੋਂ ਡਰ ਨਹੀਂ। ਉਹ ਆਪ ਹੀ ਆਪਣੇ ਸਰੂਪ ਵਿਚ ਸੁਰਤ ਜੋੜਨ ਵਾਲਾ ਹੈ ॥੧੨॥

ਪਦ ਅਰਥ ਵੇਬਾਣੀ = ਜੰਗਲ ਵਿਚ ਰਹਿਣ ਵਾਲਾ ਤਿਆਗੀ। ਨਿਰੰਕਾਰੀ = ਆਕਾਰ-ਰਹਿਤ ॥੧੨॥

SikhNet (Spanish)Tú Mismo estás en Silencio, no tienes Forma y tampoco Miedo, ya que estás envuelto en Tu Ser.(12)

ਖਾਣੀ ਬਾਣੀ; ਤੁਝਹਿ ਸਮਾਣੀ ॥

khaanee baanee; tujheh samaanee | Ang 1021

Sant Singh KhalsaThe sources of creation and speech are contained within You, Lord.
Manmohan SinghAll sources of creation and speech are contained in Thee, O Lord.
Manmohan Singh (Punjabi)ਉਤਪਤੀ ਅਤੇ ਤੇਰੇ ਬਚਨ-ਬਿਲਾਸ ਦੇ ਸਾਰੇ ਨਿਕਾਸ, ਤੇਰੇ ਅੰਦਰ ਹੀ ਲੀਨ ਹੋਏ ਹੋਏ ਹਨ, ਹੇ ਸੁਆਮੀ।
Fareedkot Teekaਚਾਰੇ ਖਾਣੀਆਂ ਔ ਬਾਣੀਆਂ ਸਭ ਤੇਰੇ ਮੇਂ ਸਮਾਈਆਂ ਹੂਈਆਂ ਹੈਂ॥
Prof. Sahib Singhਹੇ ਪ੍ਰਭੂ! ਚੌਹਾਂ ਖਾਣੀਆਂ ਦੇ ਜੀਵ ਤੇ ਉਹਨਾਂ ਦੀਆਂ ਬੋਲੀਆਂ ਭੀ ਤੇਰੇ ਵਿਚ ਹੀ ਸਮਾ ਜਾਂਦੀਆਂ ਹਨ।

ਪਦ ਅਰਥ ਖਾਣੀ = ਜੀਵਾਂ ਦੀ ਉਤਪੱਤੀ ਦੀਆਂ ਚਾਰ ਖਾਣਾਂ। ਬਾਣੀ = ਚਾਰ ਬਾਣੀਆਂ।

SikhNet (Spanish)Oh Dios, las fuentes de la Creación y de la Comunicación están contenidas en Ti.

ਜੋ ਦੀਸੈ; ਸਭ ਆਵਣ ਜਾਣੀ ॥

jo deesai; sabh aavan jaanee | Ang 1021

Sant Singh KhalsaAll that is seen, is coming and going.
Manmohan SinghAll that seems, is subject to coming and going.
Manmohan Singh (Punjabi)ਸਾਰਾ ਕੁਛ ਜੋ ਦਿਸਦਾ ਹੈ, ਆਉਣ ਤੇ ਜਾਣ ਦੇ ਅਧੀਨ ਹੈ।
Fareedkot Teekaਜੋ ਦ੍ਰਿਸਟੀ ਮੇਂ ਆਵਤੀ ਹੈਂ ਸਭ ਆਵਣੇ ਜਾਣੇ ਵਾਲੀ ਹੈਂ॥
Prof. Sahib Singhਜਗਤ ਵਿਚ ਜੋ ਕੁਝ ਦਿੱਸ ਰਿਹਾ ਹੈ ਉਹ ਜੰਮਣ ਮਰਨ ਦੇ ਗੇੜ ਵਿਚ ਹੈ।
SikhNet (Spanish)Y todo lo que parece, sólo va y viene.

ਸੇਈ ਸਾਹ ਸਚੇ ਵਾਪਾਰੀ; ਸਤਿਗੁਰਿ ਬੂਝ ਬੁਝਾਈ ਹੇ ॥੧੩॥

seee saah sache vaapaaree; satigur boojh bujhaaee he |13| Ang 1021

Sant Singh KhalsaThey are the true bankers and traders, whom the True Guru has inspired to understand. ||13||
Manmohan SinghThey are the bankers and the true traders, whom the True Guru has imparted understanding.
Manmohan Singh (Punjabi)ਉਹ ਹੀ ਸ਼ਾਹੂਕਾਰ ਹਨ ਅਤੇ ਸੱਚੇ ਸੁਦਾਗਰ ਹਨ, ਜਿੰਨ੍ਹਾਂ ਨੂੰ ਸੱਚੇ ਗੁਰਾਂ ਨੇ ਸਮਝ ਦਰਸਾਈ ਹੈ।
Fareedkot Teekaਸੇਈ ਵਾਪਾਰੀ ਸਚੇ ਸਾਹ ਹੈਂ, ਜਿਨ ਕੋ ਸਤਿਗੁਰੋਂ ਨੇ ਸਮਝ ਸਮਝਾਈ ਹੈ॥੧੩॥
Prof. Sahib Singhਜਿਨ੍ਹਾਂ ਬੰਦਿਆਂ ਨੂੰ ਸਤਿਗੁਰੂ ਨੇ (ਸਹੀ ਜੀਵਨ ਦੀ) ਸੂਝ ਦਿੱਤੀ ਹੈ ਉਹੀ ਕਦੇ ਘਾਟਾ ਨਾਹ ਖਾਣ ਵਾਲੇ ਸ਼ਾਹ ਹਨ ਤੇ ਵਪਾਰੀ ਹਨ ॥੧੩॥

ਪਦ ਅਰਥ ਸੇਈ = ਉਹੀ ਬੰਦੇ। ਸਤਿਗੁਰਿ = ਗੁਰੂ ਨੇ ॥੧੩॥

SikhNet (Spanish)Los verdaderos comerciantes y mercaderes sólo serán aquellos que son sabios en la Sabiduría del Guru Verdadero.(13)

ਸਬਦੁ ਬੁਝਾਏ; ਸਤਿਗੁਰੁ ਪੂਰਾ ॥

sabad bujhaae; satigur pooraa | Ang 1021

Sant Singh KhalsaThe Word of the Shabad is understood through the Perfect True Guru.
Manmohan SinghThe perfect True Guru preaches and instructs the mortal.
Manmohan Singh (Punjabi)ਆਪਣੇ ਉਪਦੇਸ਼ ਦੁਆਰਾ ਪੂਰਨ ਸੱਚੇ ਗੁਰੂ ਜੀ ਪ੍ਰਾਣੀ ਨੂੰ ਸਿਖਮਤ ਦਿੰਦੇ ਹਨ।
Fareedkot Teekaਸਤਿਗੁਰੁ ਪੂਰਾ ਉਪਦੇਸ ਕਰ ਸਮਝਾਉਤਾ ਹੈ॥
Prof. Sahib Singhਹੇ ਪ੍ਰਭੂ! (ਤੇਰਾ ਰੂਪ) ਪੂਰਾ ਸਤਿਗੁਰੂ (ਤੇਰੀ ਸਿਫ਼ਤ-ਸਾਲਾਹ ਦੀ) ਬਾਣੀ (ਤੇਰੇ ਪੈਦਾ ਕੀਤੇ ਜੀਵਾਂ ਨੂੰ) ਸਮਝਾਂਦਾ ਹੈ।
SikhNet (Spanish)Es a través del Guru Perfecto que Tu Palabra, oh Dios, nos es revelada

ਸਰਬ ਕਲਾ ਸਾਚੇ ਭਰਪੂਰਾ ॥

sarab kalaa saache bharapooraa | Ang 1021

Sant Singh KhalsaThe True Lord is overflowing with all powers.
Manmohan SinghThe True Lord is brimful with all the might.
Manmohan Singh (Punjabi)ਸੱਚਾ ਸੁਆਮੀ ਸਾਰੀਆਂ ਸ਼ਕਤੀਆਂ ਨਾਲ ਪਰੀ-ਪੂਰਨ ਹੈ।
Fareedkot Teekaਹੇ ਸਾਚੇ! ਤੂੰ ਸਰਬ ਕਲਾ ਕਰ ਪੂਰਨ ਹੈਂ॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ (ਆਪਣੀ ਸਾਰੀ ਰਚਨਾ ਵਿਚ) ਹਰ ਥਾਂ ਮੌਜੂਦ ਹੈਂ।
SikhNet (Spanish)y así tomamos Conciencia de Ti, nuestro Eterno, Pleno y Todo Perfecto Señor.

ਅਫਰਿਓ ਵੇਪਰਵਾਹੁ ਸਦਾ ਤੂ; ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥

afario veparavaahu sadaa too; naa tis til na tamaaee he |14| Ang 1021

Sant Singh KhalsaYou are beyond our grasp, and forever independent. You do not have even an iota of greed. ||14||
Manmohan SinghEver Unseizable and Independent is my Lord, He has not even an iota of avarice.
Manmohan Singh (Punjabi)ਸਦੀਵ ਹੀ ਅ-ਫੜ ਅਤੇ ਸੁਤੰਤਰ ਹੈ ਮੇਰਾ ਸੁਆਮੀ। ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾਂ ਨਹੀਂ।
Fareedkot Teekaਹੇ ਈਸ੍ਵਰ! ਅਮੋੜ ਔ ਚਾਹਿ ਤੇ ਰਹਿਤ ਵਾ ਜਗਤ ਪਰਵਾਹਿ ਤੇ ਰਹਿਤੇ ਤੂੰ ਸਦਾ ਹੈਂ। ਤਿਲ ਮਾਤ੍ਰ ਪਦਾਰਥੋਂ ਕੀ ਤਮਾਂ ਨਹੀਂ ਹੈ ਔ (ਤਿਸੁ) ਤ੍ਰਿਸਨਾ ਨਹੀਂ, ਭਾਵ ਸਮਾਨ ਵਸੇਸ ਲੋਭ ਨਹੀਂ ਹੈ; ਵਾ ਜੋ (ਨਾ) ਪੁਰਸੁ ਪ੍ਰਮਾਤਮਾ ਤੂੰ ਹੈਂ ਤਿਸ ਤੈਨੂੰ ਤਿਲ ਮਾਤ੍ਰ ਤਮਾਂ ਨਹੀਂ ਹੈ॥੧੪॥
Prof. Sahib Singhਕੋਈ ਜੀਵ ਤੇਰੇ ਹੁਕਮ ਨੂੰ ਮੋੜ ਨਹੀਂ ਸਕਦਾ, (ਇਤਨੇ ਵੱਡੇ ਖਲਜਗਨ ਦਾ ਮਾਲਕ ਹੋ ਕੇ ਭੀ) ਤੂੰ ਸਦਾ ਬੇ-ਫ਼ਿਕਰ ਹੈਂ। (ਪਰਮਾਤਮਾ ਆਪਣੇ ਪੈਦਾ ਕੀਤੇ ਜੀਵਾਂ ਵਾਸਤੇ ਸਭ ਕੁਝ ਕਰਦਾ ਹੈ, ਪਰ) ਉਸ ਨੂੰ (ਆਪਣੇ ਵਾਸਤੇ) ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੧੪॥

ਪਦ ਅਰਥ ਅਫਰਿਓ = ਅਟੱਲ ਹੁਕਮ ਵਾਲਾ। ਤਿਸੁ = ਉਸ (ਪ੍ਰਭੂ) ਨੂੰ। ਤਿਲੁ = ਤਿਲ ਜਿਤਨਾ ਭੀ। ਤਮਾਈ = ਤਮ੍ਹਾ, ਲਾਲਚ ॥੧੪॥

SikhNet (Spanish)Inalcanzable eres Tú, Autosuficiente y sin ninguna pizca de Avaricia.(14)

ਕਾਲੁ ਬਿਕਾਲੁ ਭਏ ਦੇਵਾਨੇ ॥

kaal bikaal bhe devaane | Ang 1021

Sant Singh KhalsaBirth and death are meaningless, for those
Manmohan SinghBirth and death end for him,
Manmohan Singh (Punjabi)ਮੌਤ ਅਤੇ ਜਨਮ ਉਸ ਲਈ ਮੁੱਕ ਜਾਂਦੇ ਹਨ,
Fareedkot Teekaਜਨਮ ਮਰਨ ਕਮਲੇ ਹੋ ਗਏ, ਭਾਵ ਸੇ ਤਿਨ ਕੇ ਰਦੀ ਹੋ ਗਏ॥
Prof. Sahib Singhਜਨਮ ਤੇ ਮਰਨ ਉਸ ਮਨੁੱਖ ਦੇ ਨੇੜੇ ਨਹੀਂ ਢੁਕਦੇ (ਉਸ ਨੂੰ ਵੇਖ ਕੇ ਝੱਲੇ ਹੋ ਜਾਂਦੇ ਹਨ, ਸਹਮ ਜਾਂਦੇ ਹਨ),

ਪਦ ਅਰਥ ਕਾਲੁ = ਮੌਤ, ਮਰਨ। ਬਿਕਾਲੁ = ਜਨਮ।

SikhNet (Spanish)La vida y la muerte dejan de tener valor para aquél en cuyo interior reside la Esencia Dadora de Paz de la Palabra del Shabd del Guru,

ਸਬਦੁ ਸਹਜ ਰਸੁ ਅੰਤਰਿ ਮਾਨੇ ॥

sabad sehaj ras antar maane | Ang 1021

Sant Singh Khalsawho enjoy the sublime celestial essence of the Shabad within their minds.
Manmohan Singhwho within his mind enjoys the Name's celestial elixir.
Manmohan Singh (Punjabi)ਜੋ ਆਪਣੇ ਹਿਰਦੇ ਅੰਦਰ ਨਾਮ ਦੇ ਬੈਕੁੰਠੀ ਅੰਮ੍ਰਿਤ ਨੂੰ ਮਾਣਦਾ ਹੈ।
Fareedkot Teekaਹੇ ਬ੍ਰਹਮ ਰੂਪ! ਤੇਰੇ ਰਸੁ ਕੋ ਜੋ ਸ੍ਵਭਾਵਕ ਅੰਤਰ ਮਾਨੇ ਅਰਥਾਤ ਭੋਗਤੇ ਹੈਂ॥
Prof. Sahib Singh(ਜੇਹੜਾ ਮਨੁੱਖ) ਆਪਣੇ ਹਿਰਦੇ ਵਿਚ ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਵਸਾਂਦਾ ਹੈ ਤੇ ਆਤਮਕ ਅਡੋਲਤਾ ਦਾ ਰਸ ਮਾਣਦਾ ਹੈ।

ਪਦ ਅਰਥ ਸਹਜ ਰਸੁ = ਆਤਮਕ ਅਡੋਲਤਾ ਦਾ ਆਨੰਦ। ਮਾਨੇ = ਮਾਣਿਆ ਹੈ।

SikhNet (Spanish)ese ser es emancipado de seguro y logra vivir en Tranquilidad,

ਆਪੇ ਮੁਕਤਿ ਤ੍ਰਿਪਤਿ ਵਰਦਾਤਾ; ਭਗਤਿ ਭਾਇ ਮਨਿ ਭਾਈ ਹੇ ॥੧੫॥

aape mukat tripat varadaataa; bhagat bhaae man bhaaee he |15| Ang 1021

Sant Singh KhalsaHe Himself is the Giver of liberation, satisfaction and blessings, to those devotees who love Him in their minds. ||15||
Manmohan SinghThe Lord Himself blesses him with salvation, satiation and bounties to whose mind the Lord's love-worship is sweet.
Manmohan Singh (Punjabi)ਸੁਆਮੀ ਖ਼ੁਦ ਉਸ ਨੂੰ ਮੋਖਸ਼, ਸੰਤੁਸ਼ਟਤਾ ਅਤੇ ਦਾਤਾਂ ਬਖ਼ਸ਼ਦਾ ਹੈ, ਜਿਸ ਦੇ ਚਿੱਤ ਨੂੰ ਸੁਆਮੀ ਦੀ ਪ੍ਰੇਮ-ਮਈ ਉਪਾਸ਼ਨਾ ਮਿੱਠੀ ਲਗਦੀ ਹੈ।
Fareedkot Teekaਜਿਨੋਂ ਕੇ ਮਨ ਮੇਂ ਪ੍ਰੇਮਾ ਭਗਤੀ ਭਾਈ ਹੈ, ਤਿਨੋਂ ਕੋ ਤੂੰ ਆਪੇ ਮੁਕਤੀ ਔ ਤ੍ਰਿਪਤੀ ਪੁਨਾਂ ਵਰੋਂ ਕਾ ਦਾਤਾ ਹੂਆ ਹੈਂ॥੧੫॥
Prof. Sahib Singh(ਪ੍ਰਭੂ ਦੀ ਬਖ਼ਸ਼ੀ ਹੋਈ ਪ੍ਰਭੂ-ਚਰਨਾਂ ਦੀ) ਪ੍ਰੀਤ ਦੀ ਰਾਹੀਂ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਭਗਤੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਸ ਨੂੰ ਪ੍ਰਭੂ (ਆਪ ਹੀ ਵਿਕਾਰਾਂ ਤੋਂ) ਖ਼ਲਾਸੀ ਦੇਣ ਵਾਲਾ ਹੈ ਆਪ ਹੀ (ਮਾਇਆ ਦੀ ਤ੍ਰਿਸ਼ਨਾ ਤੋਂ) ਤ੍ਰਿਪਤੀ ਦੇਣ ਵਾਲਾ ਹੈ, ਤੇ ਆਪ ਹੀ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧੫॥

ਪਦ ਅਰਥ ਮੁਕਤਿ ਦਾਤਾ = ਵਿਕਾਰਾਂ ਤੋਂ ਖ਼ਲਾਸੀ ਦੇਣ ਵਾਲਾ। ਤ੍ਰਿਪਤਿ ਦਾਤਾ = ਮਾਇਆ ਵਲੋਂ ਸੰਤੋਖ ਦੇਣ ਵਾਲਾ। ਵਰ ਦਾਤਾ = ਬਖ਼ਸ਼ਸ਼ਾਂ ਕਰਨ ਵਾਲਾ। ਭਾਇ = ਪ੍ਰੇਮ ਦੀ ਰਾਹੀਂ। ਮਨਿ = ਮਨ ਵਿਚ। ਭਗਤਿ ਭਾਇ = ਜਿਸ ਨੂੰ ਪਰਮਾਤਮਾ ਦੀ ਭਗਤੀ ਪਿਆਰੀ ਲੱਗੀ ਹੈ ॥੧੫॥

SikhNet (Spanish)se convierte en el dador de Bendiciones y en su mente adora sólo a su Señor.(15)

ਆਪਿ ਨਿਰਾਲਮੁ; ਗੁਰ ਗਮ ਗਿਆਨਾ ॥

aap niraalam; gur gam giaanaa | Ang 1021

Sant Singh KhalsaHe Himself is immaculate; by contact with the Guru, spiritual wisdom is obtained.
Manmohan SinghThe Lord Himself is Immaculate and His comprehension is obtained from the Guru.
Manmohan Singh (Punjabi)ਸਾਈਂ ਖ਼ੁਦ ਪਵਿੱਤ੍ਰ ਹੈ ਤੇ ਉਸ ਦੀ ਗਿਆਤ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ।
Fareedkot Teekaਹੇ ਪਰਮੇਸਰ! ਤੂੰ (ਨਿਰਾਲਮੁ) ਨਿਰਾਲਾ ਹੈਂ। ਆਪ ਕਾ ਗੁਰੋਂ ਦਵਾਰੇ ਸੇ ਗ੍ਯਾਨ ਹੋਤਾ ਹੈ॥
Prof. Sahib Singhਹੇ ਪ੍ਰਭੂ! (ਇਤਨਾ ਬੇਅੰਤ ਜਗਤ ਰਚ ਕੇ) ਤੂੰ ਆਪ (ਇਸ ਦੇ ਮੋਹ ਤੋਂ) ਨਿਰਲੇਪ ਹੈਂ। ਹੇ ਪ੍ਰਭੂ! (ਤੇਰੇ ਰੂਪ) ਗੁਰੂ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਹੋ ਸਕਦੀ ਹੈ।

ਪਦ ਅਰਥ ਨਿਰਾਲਮੁ = ਨਿਰਲੇਪ। ਗੁਰ ਗਮ ਗਿਆਨਾ = ਗੁਰੂ ਦੀ ਰਾਹੀਂ ਜਿਸ ਨਾਲ ਜਾਣ-ਪਛਾਣ ਬਣਦੀ ਹੈ।

SikhNet (Spanish)Desapegado estás, oh Señor, Tu Sabiduría se alcanza si uno se entona en el Guru.

ਜੋ ਦੀਸੈ; ਤੁਝ ਮਾਹਿ ਸਮਾਨਾ ॥

jo deesai; tujh maeh samaanaa | Ang 1021

Sant Singh KhalsaWhatever is seen, shall merge into You.
Manmohan SinghWhatsoever is seen shall merge in Thee in the end.
Manmohan Singh (Punjabi)ਜਹਿੜਾ ਕੁੱਛ ਭੀ ਦਿਸਦਾ ਹੈ, ਅੰਤ ਨੂੰ ਤੇਰੇ ਵਿੱਚ ਲੀਨ ਹੋ ਜਾਵੇਗਾ।
Fareedkot Teekaਜੋ ਦੇਖੀਤਾ ਹੈ ਸਭ ਤੇਰੇ ਮੇਂ ਸਮਾਇਆ ਹੂਆ ਹੈ ਅਰਥਾਤ ਤੇਰਾ ਰੂਪ ਹੈ॥
Prof. Sahib Singh(ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਸਭ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ।
SikhNet (Spanish)Todo lo que parece, se inmerge en Ti al final.

ਨਾਨਕੁ ਨੀਚੁ. ਭਿਖਿਆ ਦਰਿ ਜਾਚੈ; ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥

naanak neech. bhikhiaa dar jaachai; mai deejai naam vaddaaee he |16|1| Ang 1021

Sant Singh KhalsaNanak, the lowly, begs for charity at Your Door; please, bless him with the glorious greatness of Your Name. ||16||1||
Manmohan SinghLowly Nanak asks for alms at thine door. Bless thou him with the greatness of Thy Name.
Manmohan Singh (Punjabi)ਮਸਕੀਨ ਨਾਨਕ ਤੇਰੇ ਬੂਹੇ ਉਤੇ ਖੈਰ ਮੰਗਦਾ ਹੈ ਤੂੰ ਉਸ ਨੂੰ ਆਪਣੇ ਨਾਮ ਦੀ ਬਜ਼ੁਰਗੀ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੁਝ ਨੀਚ, ਭਾਵ ਦਾਸ ਕੋ ਅਪਨੇ ਨਾਮ ਕੀ ਵਡਿਆਈ ਦੀਜੀਏ, ਮੈਂ ਆਪ ਕੇ ਦ੍ਵਾਰੇ ਯਹੀ ਭਿਖ੍ਯਾ ਮਾਂਗਤਾ ਹੂੰ॥੧੬॥੧॥☬ਸਰਬ ਰੂਪ ਕਹ ਕਰ ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਗ਼ਰੀਬ ਨਾਨਕ ਤੇਰੇ ਦਰ ਤੋਂ (ਨਾਮ ਦਾ) ਖ਼ੈਰ ਮੰਗਦਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਇਹੀ ਮੇਰੇ ਵਾਸਤੇ ਸਭ ਤੋਂ ਉੱਚੀ ਇੱਜ਼ਤ ਹੈ ॥੧੬॥੧॥

ਪਦ ਅਰਥ ਭਿਖਿਆ = ਨਾਮ ਦਾ ਖੈਰ। ਦਰਿ = (ਤੇਰੇ) ਦਰ ਤੇ। ਜਾਚੈ = ਮੰਗਦਾ ਹੈ। ਮੈ = ਮੈਨੂੰ ॥੧੬॥੧॥

SikhNet (Spanish)Oh Dios, yo, una pobre piltrafa, Te imploro, bendíceme con la Gloria de Tu Nombre. (16-1)
Answers quote the Granth verbatim with Ang citations. AI commentary is not Gurbani and not a religious ruling.