ਮਾਰੂ ਮਹਲਾ ੧ ॥
maaroo mahalaa 1 |
Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.
ਸੁੰਨ ਕਲਾ ਅਪਰੰਪਰਿ ਧਾਰੀ ॥
sun kalaa aparanpar dhaaree |
Sant Singh KhalsaIn the Primal Void, the Infinite Lord assumed His Power.
Manmohan SinghThe Infinite Lord has enshrined His might within all.
Manmohan Singh (Punjabi)ਬੇਅੰਤ ਪ੍ਰਭੂ ਨੇ ਆਪਣੀ ਸ਼ਕਤੀ ਸਾਰਿਆਂ ਅੰਦਰ ਟਿਕਾਈ ਹੋਈ ਹੈ।
Fareedkot Teekaਅਫੁਰ ਅਪਰੰਪਰ ਨੇ ਸਭ ਮੇਂ ਅਪਨੀ ਸਤਾ ਧਾਰੀ ਹੈ॥
Prof. Sahib Singhਉਸ ਪਰਮਾਤਮਾ ਨੇ, ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਤੇ ਜੋ ਨਿਰੋਲ ਆਪ ਹੀ ਆਪ ਹੈ, ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ।ਪਦ ਅਰਥ ਅਪਰੰਪਰ = ਉਹ ਪ੍ਰਭੂ ਜੋ ਪਰੇ ਤੋਂ ਪਰੇ ਹੈ, ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ। ਅਪਰੰਪਰਿ = ਅਪਰੰਪਰ ਨੇ, ਉਸ ਪ੍ਰਭੂ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ। ਸੁੰਨ = {शुन्य} ਸੁੰਞ, ਉਹ ਜਿਸ ਤੋਂ ਬਿਨਾ ਹੋਰ ਸੁੰਞ ਹੀ ਸੁੰਞ ਹੈ, ਉਹ ਪ੍ਰਭੂ ਜਿਸ ਤੋਂ ਬਿਨਾ ਕੁਝ ਭੀ ਨਹੀਂ, ਪ੍ਰਭੂ ਆਪ ਹੀ ਆਪ ਹੈ। ਸੰਨ ਅਪਰੰਪਰਿ = ਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਤੇ ਜੋ ਸਿਰਫ਼ ਆਪ ਹੀ ਆਪ ਹੈ। ਕਲਾ = ਸੱਤਿਆ। ਧਾਰੀ = ਧਾਰਨ ਕੀਤੀ ਹੋਈ ਹੈ।
SikhNet (Spanish)El Señor Supremo se sentó en Su Trance Profundo.
ਆਪਿ ਨਿਰਾਲਮੁ ਅਪਰ ਅਪਾਰੀ ॥
aap niraalam apar apaaree |
Sant Singh KhalsaHe Himself is unattached, infinite and incomparable.
Manmohan SinghHe Himself is detached, endless and unequalled.
Manmohan Singh (Punjabi)ਉਹ ਖ਼ੁਦ ਨਿਰਲੇਪ, ਅੰਤ-ਰਹਿਤ ਅਤੇ ਬੇ-ਮਿਸਾਲ ਹੈ।
Fareedkot Teekaਆਪ (ਅਪਰ ਅਪਾਰੀ) ਪਰਮੇਸਰ ਨਿਰਾਲਮ ਹੈ ਅਰਥਾਤ ਨਿਰਲੇਪ ਹੈ॥
Prof. Sahib Singhਉਹ ਅਪਰ ਤੇ ਅਪਾਰ ਪ੍ਰਭੂ ਆਪਣੇ ਸਹਾਰੇ ਆਪ ਹੀ ਹੈ (ਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ)।ਪਦ ਅਰਥ ਨਿਰਾਲਮੁ = {निरालम्ब} ਜੋ ਆਪਣੇ ਸਹਾਰੇ ਆਪ ਹੀ ਹੈ, ਜਿਸ ਨੂੰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ (ਆਲੰਬ-ਸਹਾਰਾ)। ਅਪਾਰ = ਜਿਸ ਦਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।
SikhNet (Spanish)Sí, el Uno Infinito y Desapegado, y así, de Él Mismo creó la Naturaleza,
ਆਪੇ ਕੁਦਰਤਿ ਕਰਿ ਕਰਿ ਦੇਖੈ; ਸੁੰਨਹੁ ਸੁੰਨੁ ਉਪਾਇਦਾ ॥੧॥
aape kudarat kar kar dekhai; sunahu sun upaaeidaa |1|
Sant Singh KhalsaHe Himself exercised His Creative Power, and He gazes upon His creation; from the Primal Void, He formed the Void. ||1||
Manmohan SinghCreating constitution and creation, the Lord Himself sees them and from His Latent might He has brought forth the souls.
Manmohan Singh (Punjabi)ਬੰਧਾਨ ਅਤੇ ਰਚਨਾ ਨੂੰ ਰਚ ਕੇ, ਸੁਆਮੀ ਖ਼ੁਦ ਉਨ੍ਹਾਂ ਨੂੰ ਵੇਖਦਾ ਹੈ, ਅਤੇ ਆਪਣੀ ਗੁਪਤ ਸ਼ਕਤੀ ਤੋਂ ਉਸ ਨੇ ਰੂਹਾਂ ਪੈਦਾ ਕੀਤੀਆਂ ਹਨ।
Fareedkot Teeka(ਕੁਦਰਤਿ) ਪਰਮੇਸਰ ਆਪ ਹੀ ਜਗਤ ਕੋ ਕਰ ਕਰ ਕੇ ਦੇਖਤਾ ਹੈ, ਅਫੁਰ ਉਤਪੰਨ ਕਰਤਾ ਹੈ। ਭਾਵ ਵਾਸਤਵ ਤੇ ਕੁਛ ਹੂਆ ਹੀ ਨਹੀਂ, ਕਿਉਂਕਿ ਬ੍ਰਹਮ ਤੇ ਭਿੰਨ ਸਤਾ ਕਛੂ ਨਜਰ ਨਹੀਂ ਆਵਤੀ; ਵਾ ਅਫੁਰ ਪਰਮੇਸਰ ਆਪ ਸੇ (ਸੁੰਨ) ਆਕਸਾਦਿਕੋਂ ਕੋ ਉਤਪਤਿ ਕਰਤਾ ਭ੍ਯਾ ਹੈ॥੧॥
Prof. Sahib Singhਉਹ ਪਰਮਾਤਮਾ ਨਿਰੋਲ ਉਹ ਹਾਲਤ ਭੀ ਆਪ ਹੀ ਪੈਦਾ ਕਰਦਾ ਹੈ ਜਦੋਂ ਉਸ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਹੁੰਦਾ, ਤੇ ਆਪ ਹੀ ਆਪਣੀ ਕੁਦਰਤਿ ਰਚ ਕੇ ਵੇਖਦਾ ਹੈ ॥੧॥ਪਦ ਅਰਥ ਸੁੰਨਹੁ ਸੁੰਨੁ = ਨਿਰੋਲ ਸੁੰਨ ਹਾਲਤ, ਨਿਰੋਲ ਉਹ ਹਾਲਤ ਜਦੋਂ ਉਸ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਹੁੰਦਾ ॥੧॥
SikhNet (Spanish)y mira, la naturaleza inanimada brotó de ese caos donde se encontraba.(1)
ਪਉਣੁ ਪਾਣੀ ਸੁੰਨੈ ਤੇ ਸਾਜੇ ॥
paun paanee sunai te saaje |
Sant Singh KhalsaFrom this Primal Void, He fashioned air and water.
Manmohan SinghFrom His Absolute-self, He has created the air and water.
Manmohan Singh (Punjabi)ਆਪਣੀ ਨਿਰਗੁਣ ਵਿਅਕਤੀ ਤੋਂ ਉਸ ਨੇ ਹਵਾ ਅਤੇ ਜਲ ਰਚੇ ਹਨ।
Fareedkot Teekaਪਉਣ ਪਾਣੀ ਆਦੀ ਤਤ ਸੁੰਨ ਤੇ ਹੀ ਬਣੇ ਹੈਂ॥
Prof. Sahib Singhਹਵਾ ਪਾਣੀ (ਆਦਿਕ ਤੱਤ) ਉਹ ਨਿਰੋਲ ਆਪਣੇ ਆਪੇ ਤੋਂ ਪੈਦਾ ਕਰਦਾ ਹੈ।ਪਦ ਅਰਥ ਸੁੰਨੈ ਤੇ = ਸੁੰਨ ਤੋਂ ਹੀ, ਨਿਰੋਲ ਆਪਣੇ ਆਪੇ ਤੋਂ ਹੀ।
SikhNet (Spanish)De Su Ser Absoluto vino el aire, el agua, el Universo entero,
ਸ੍ਰਿਸਟਿ ਉਪਾਇ; ਕਾਇਆ ਗੜ ਰਾਜੇ ॥
srisatt upaae; kaaeaa garr raaje |
Sant Singh KhalsaHe created the universe, and the king in the fortress of the body.
Manmohan SinghCreating the world, He has appointed mind the King of the body fortress.
Manmohan Singh (Punjabi)ਸੰਸਾਰ ਨੂੰ ਪੈਦਾ ਕਰਕੇ, ਉਸ ਨੇ ਮਨ ਨੂੰ ਸ਼ਰੀਰ ਦੇ ਕਿਲੇ ਦਾ ਪਾਤਿਸ਼ਾਹ ਨੀਅਤ ਕੀਤਾ ਹੈ।
Fareedkot Teekaਇਨ ਸੇ ਸ੍ਰਿਸ੍ਟੀ ਉਤਪਤਿ ਕਰ ਕੇ ਕਾਇਆਂ ਰੂਪ ਗੜ ਮੇਂ ਆਪ ਹੀ ਬਿਰਾਜ ਰਹਿਆ ਹੈ ਵਾ ਪ੍ਰਕਾਸ ਰਹਾ ਹੈ, ਭਾਵ ਮਾਨੁਖ ਦੇਹ ਕੋ ਅਪਨੀ ਪ੍ਰਾਪਤੀ ਕਾ ਅਸਥਾਨ ਜਾਨਿਆ ਹੈ॥
Prof. Sahib Singhਸ੍ਰਿਸ਼ਟੀ ਪੈਦਾ ਕਰ ਕੇ (ਆਪਣੇ ਆਪੇ ਤੋਂ ਹੀ) ਸਰੀਰ ਤੇ ਸਰੀਰ-ਕਿਲ੍ਹਿਆਂ ਦੇ ਰਾਜੇ (ਜੀਵ) ਪੈਦਾ ਕਰਦਾ ਹੈ।ਪਦ ਅਰਥ ਕਾਇਆ ਗੜ ਰਾਜੇ = ਸਰੀਰ-ਕਿਲ੍ਹਿਆਂ ਦੇ ਰਾਜੇ, ਜੀਵ।
SikhNet (Spanish)la fortaleza del cuerpo y dentro de ese cuerpo, la realeza de la mente.
ਅਗਨਿ ਪਾਣੀ ਜੀਉ ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥੨॥
agan paanee jeeo jot tumaaree; sune kalaa rahaaeidaa |2|
Sant Singh KhalsaYour Light pervades fire, water and souls; Your Power rests in the Primal Void. ||2||
Manmohan SinghWithin the fire, water and the living beings, is Thy Light, O Lord and in Thy Absolute-self lies the power of creation.
Manmohan Singh (Punjabi)ਅੱਗ, ਨੀਰ ਅਤੇ ਜੀਵਾਂ ਅੰਦਰ ਤੇਰਾ ਨੂਰ ਹੈ, ਹੇ ਸੁਆਮੀ! ਅਤੇ ਤੇਰੀ ਨਿਰਗੁਣ ਵਿਅਕਤੀ ਅੰਦਰ ਰਚਨਾ ਦੀ ਸ਼ਕਤੀ ਟਿਕੀ ਹੋਈ ਹੈ।
Fareedkot Teekaਅਗਨੀ, ਪਾਣੀ ਆਦਿਕੋਂ ਕਾ ਸਰੀਰ ਰਚਿਆ ਹੈ, ਔ ਜੀਵ ਕਲਾ ਜੋ ਤੁਮਾਰੀ ਦੇਹ ਬੀਚ ਹੈ, ਸੋ ਉਸ ਕੀ ਜੋਤਿ ਹੈ, ਪੁਨਃ (ਸੁੰਨੇ) ਅਫੁਰ ਵਿਖੇ ਹੀ ਜੀਵ ਕਲਾ ਕੋ ਇਸਥਿਤ ਕਰਤਾ ਹੈ॥੨॥
Prof. Sahib Singhਹੇ ਪ੍ਰਭੂ! ਅੱਗ ਪਾਣੀ ਆਦਿਕ ਤੱਤਾਂ ਦੇ ਬਣੇ ਸਰੀਰ ਵਿਚ ਜੀਵਾਤਮਾ ਤੇਰੀ ਹੀ ਜੋਤਿ ਹੈ। ਤੂੰ ਨਿਰੋਲ ਆਪਣੇ ਆਪੇ ਵਿਚ ਆਪਣੀ ਸ਼ਕਤੀ ਟਿਕਾਈ ਰੱਖਦਾ ਹੈਂ ॥੨॥ਪਦ ਅਰਥ ਜੀਉ = ਜੀਵਾਤਮਾ। ਸੁੰਨੇ = ਸੁੰਨ ਵਿਚ ਹੀ, ਨਿਰੋਲ ਆਪਣੇ ਆਪ ਵਿਚ ਹੀ ॥੨॥
SikhNet (Spanish)Dentro del fuego y del aire, en el cuerpo, Él infundió Su Propia Luz, sí, en Su Ser Absoluto no está Manifiesto todo el Poder de la Creación. (2)
ਸੁੰਨਹੁ; ਬ੍ਰਹਮਾ ਬਿਸਨੁ ਮਹੇਸੁ ਉਪਾਏ ॥
sunahu; brahamaa bisan mahes upaae |
Sant Singh KhalsaFrom this Primal Void, Brahma, Vishnu and Shiva issued forth.
Manmohan SinghFrom the Absolute Lord issued forth the Brahma, Vishnu and Shiva.
Manmohan Singh (Punjabi)ਨਿਰਗੁਣ ਪ੍ਰਭੂ ਤੋਂ ਹੀ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਪੈਦਾ ਹੋਏ ਸਨ।
Fareedkot Teekaਅਫੁਰ ਤੋਂ ਹੀ ਬ੍ਰਹਮਾ, ਬਿਸਨੁ, ਸਿਵ ਉਪਜੇ ਹੈਂ॥
Prof. Sahib Singhਬ੍ਰਹਮਾ ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਪੈਦਾ ਕੀਤੇ।ਪਦ ਅਰਥ ਮਹੇਸੁ = ਸ਼ਿਵ।
SikhNet (Spanish)De Su Ser Absoluto vino Brahma, Vishnu y Shiva.
ਸੁੰਨੇ ਵਰਤੇ ਜੁਗ ਸਬਾਏ ॥
sune varate jug sabaae |
Sant Singh KhalsaThis Primal Void is pervasive throughout all the ages.
Manmohan SinghFrom the Absolute Lord have emanated all the ages.
Manmohan Singh (Punjabi)ਨਿਰਗੁਣ ਪ੍ਰਭੂ ਤੋਂ ਹੀ ਸਾਰੇ ਯੁੱਗ ਉਤਪੰਨ ਹੋਏ ਹਨ।
Fareedkot Teekaਅਫੁਰ ਸਰੂਪ ਮੇਂ ਸਭ ਜੁਗ ਵਰਤਤੇ ਹੈਂ॥
Prof. Sahib Singhਸਾਰੇ ਅਨੇਕਾਂ ਜੁਗ ਨਿਰੋਲ ਉਸ ਦੇ ਆਪਣੇ ਆਪੇ ਵਿਚ ਹੀ ਬੀਤਦੇ ਗਏ।ਪਦ ਅਰਥ ਵਰਤੇ = ਬੀਤ ਗਏ। ਸਬਾਏ = ਸਾਰੇ।
SikhNet (Spanish)Sí, Su Ser Absoluto se manifestó a Sí Mismo en todo el Universo,
ਇਸੁ ਪਦ ਵੀਚਾਰੇ. ਸੋ ਜਨੁ ਪੂਰਾ; ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥
eis pad veechaare. so jan pooraa; tis mileeai bharam chukaaeidaa |3|
Sant Singh KhalsaThat humble being who contemplates this state is perfect; meeting with him, doubt is dispelled. ||3||
Manmohan SinghPerfect if he person, who deliberates over this state. Meeting with the doubt is dispelled.
Manmohan Singh (Punjabi)ਪੂਰਨ ਹੈ ਉਹ ਪੁਰਸ਼ ਜੋ ਇਸ ਅਵਸਥਾ ਨੂੰ ਸੋਚਦਾ ਸਮਝਦਾ ਹੈ। ਉਸ ਨਾਲ ਮਿਲਣ ਦੁਆਰਾ ਸੰਦੇਹ ਦੂਰ ਹੋ ਜਾਂਦਾ ਹੈ।
Fareedkot Teekaਇਸ ਸੁੰਨ (ਪਦ) ਸਰੂਪ ਕਾ ਜੋ ਬੀਚਾਰ ਕਰੇ ਸੋ ਜਨ ਪੂਰਾ ਹੈ, ਪਰੰਤੂ ਜੇ ਤਿਸ ਕੋ ਮਿਲੀਏ ਤੌ ਭਰਮ ਕੋ (ਚੁਕਾਇਦਾ) ਦੂਰ ਕਰ ਲੇਤਾ ਹੈ॥੩॥
Prof. Sahib Singhਜੇਹੜਾ ਮਨੁੱਖ ਇਸ (ਹੈਰਾਨ ਕਰਨ ਵਾਲੀ) ਹਾਲਤ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਹੋਰ ਹੋਰ ਆਸਰੇ ਭਾਲਣ ਦੀ) ਉਕਾਈ ਨਹੀਂ ਖਾਂਦਾ। ਅਜੇਹੇ ਪੂਰਨ ਮਨੁੱਖ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਹੋਰਨਾਂ ਦੀ ਭਟਕਣਾ ਭੀ ਦੂਰ ਕਰ ਦੇਂਦਾ ਹੈ ॥੩॥ਪਦ ਅਰਥ ਪਦ = ਅਵਸਥਾ, ਆਤਮਕ ਅਵਸਥਾ। ਵੀਚਾਰੇ = ਆਪਣੇ ਸੋਚ = ਮੰਡਲ ਵਿਚ ਟਿਕਾਂਦਾ ਹੈ। ਪੂਰਾ = ਜੋ ਕੋਈ ਉਕਾਈ ਨਹੀਂ ਖਾਂਦਾ ॥੩॥
SikhNet (Spanish)y mira, aquél que logra descubrir el Misterio de este Estado, Él, el Señor lo encuentra y deshace todas sus dudas.(3)
ਸੁੰਨਹੁ; ਸਪਤ ਸਰੋਵਰ ਥਾਪੇ ॥
sunahu; sapat sarovar thaape |
Sant Singh KhalsaFrom this Primal Void, the seven seas were established.
Manmohan SinghOut of the Lord's Dormant Might, were the seven oceans established.
Manmohan Singh (Punjabi)ਸੁਆਮੀ ਦੀ ਅਲੋਪ ਸ਼ਕਤੀ ਤੋਂ ਹੀ ਸੱਤੇ ਸਮੁੰਦਰ ਅਸਥਾਪਨ ਹੋਏ ਹਨ।
Fareedkot Teekaਅਫੁਰ ਤੋਂ ਹੀ (ਸਪਤ) ਮਹਤਪਤਿ ਕੇ ਅਰਥਾਤ ਉਤਮ ਸਤਸੰਗ ਰੂਪ ਤਲਾਵ ਬਾਣਾਏ ਹੈਂ॥
Prof. Sahib Singhਪਰਮਾਤਮਾ ਨੇ (ਜੀਵਾਂ ਦੇ ਪੰਜ ਗਿਆਨ ਇੰਦ੍ਰੇ ਮਨ ਤੇ ਬੱਧ-ਇਹ) ਸੱਤ ਸਰੋਵਰ ਭੀ ਨਿਰੋਲ ਆਪਣੇ ਆਪੇ ਤੋਂ ਬਣਾਏ ਹਨ।ਪਦ ਅਰਥ ਸਪਤ ਸਰੋਵਰ = ਸਤ ਸਰੋਵਰ (ਪੰਜ ਗਿਆਨ ਇੰਦ੍ਰੇ, ਮਨ, ਬੱਧ)।
SikhNet (Spanish)De Su Ser Absoluto vinieron los siete mares y Él, Quien creó la Creación,
ਜਿਨਿ ਸਾਜੇ; ਵੀਚਾਰੇ ਆਪੇ ॥
jin saaje; veechaare aape |
Sant Singh KhalsaThe One who created them, Himself contemplates them.
Manmohan SinghHe, who has created them; he, of Himself, keeps watch over them.
Manmohan Singh (Punjabi)ਜਿਸ ਨੇ ਉਨ੍ਹਾਂ ਨੂੰ ਰਚਿਆ ਹੈ, ਉਹ ਖ਼ੁਦ ਹੀ ਉਨ੍ਹਾਂ ਦਾ ਧਿਆਨ ਰਖਦਾ ਹੈ।
Fareedkot Teekaਜਿਸ ਨੇ ਬਣਾਏ ਹੈਂ, ਸੋ ਆਪ ਹੀ ਤਿਨ ਕੀ ਮਿਰਜਾਦਾ ਕਾ ਬੀਚਾਰੁ ਕਰਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹ ਆਪ ਹੀ ਉਹਨਾਂ ਨੂੰ ਆਪਣੇ ਸੋਚ-ਮੰਡਲ ਵਿਚ ਰੱਖਦਾ ਹੈ।ਪਦ ਅਰਥ ਜਿਨਿ = ਜਿਸ ਪਰਮਾਤਮਾ ਨੇ। ਵੀਚਾਰੇ = ਆਪਣੀ ਸੋਚ = ਮੰਡਲ ਵਿਚ ਰੱਖਦਾ ਹੈ।
SikhNet (Spanish)también la ha estado cuidando.
ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ; ਫਿਰਿ ਬਾਹੁੜਿ ਜੋਨਿ. ਨ ਪਾਇਦਾ ॥੪॥
tit sat sar manooaa guramukh naavai; fir baahurr jon. na paaeidaa |4|
Sant Singh KhalsaThat human being who becomes Gurmukh, who bathes in the pool of Truth, is not cast into the womb of reincarnation again. ||4||
Manmohan SinghThe soul, which by the Guru's grace, bathes in that true tank of the saints' congregations, after-wards enters not existences again.
Manmohan Singh (Punjabi)ਆਤਮਾ, ਜੋ ਗੁਰਾਂ ਦੀ ਦਇਆ ਦੁਆਰਾ ਸਾਧ ਸੰਗਤ ਦੇ ਉਸ ਸੱਚੇ ਸਰੋਵਰ ਅੰਦਰ ਇਸ਼ਨਾਨ ਕਰਦੀ ਹੈ, ਉਹ ਮਰਗੋਂ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦੀ।
Fareedkot Teekaਤਿਸ (ਸਤਸਰਿ) ਸਤਸੰਗ ਰੂਪ ਸਚੇ ਸਰ ਮੇਂ ਮਨ ਗੁਰਾਂ ਦੁਆਰੇ ਗ੍ਯਾਨ ਵਾ ਨਾਮ ਜਲ ਮੇਂ ਸਨਾਨ ਕਰੇ, ਜਿਸ ਮੇਂ ਪੂਰਬ ਮਹਾਤਮਾ ਸਨਾਨ ਕਰਤੇ ਰਹੇ ਹੈਂ, ਵਹੁ ਫੇਰ ਜੋਨੀਯੋਂ ਮੇਂ ਨਹੀਂ ਪਾਈਤਾ ਹੈ॥੪॥
Prof. Sahib Singhਜਿਸ ਮਨੁੱਖ ਦਾ ਮਨ ਗੁਰੂ ਦੀ ਸਰਨ ਪੈ ਕੇ ਉਸ ਸ਼ਾਂਤੀ ਦੇ ਸਰ (ਪ੍ਰਭੂ) ਵਿਚ ਇਸ਼ਨਾਨ ਕਰਦਾ ਹੈ, ਉਹ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪੈਂਦਾ ॥੪॥ਪਦ ਅਰਥ ਤਿਤੁ = ਉਸ ਵਿਚ। ਸਤ ਸਰਿ = ਸ਼ਾਂਤੀ ਦੇ ਸਰ ਵਿਚ। ਤਿਤੁ ਸਤ ਸਰਿ = ਉਸ ਸ਼ਾਂਤੀ-ਦੇ-ਸਰ (ਪ੍ਰਭੂ) ਵਿਚ। ਬਾਹੁੜਿ = ਮੁੜ ॥੪॥
SikhNet (Spanish)Si la mente se baña en el Lago de la Verdad, por la Gracia del Guru, uno no es colocado en otro vientre otra vez.(4)
ਸੁੰਨਹੁ; ਚੰਦੁ ਸੂਰਜੁ ਗੈਣਾਰੇ ॥
sunahu; chand sooraj gainaare |
Sant Singh KhalsaFrom this Primal Void, came the moon, the sun and the earth.
Manmohan SinghFrom the Absolute Lord came the moon, the sun and the firmament.
Manmohan Singh (Punjabi)ਨਿਰਗੁਣ ਸੁਆਮੀ ਤੋਂ ਹੀ ਚੰਦਰਮਾ, ਸੂਰਜ ਅਤੇ ਅਸਮਾਨ ਉਤਪੰਨ ਹੋਏ ਹਨ।
Fareedkot Teekaਅਫੁਰ ਤੋਂ ਚੰਦੁ, ਸੂਰਜੁ ਅਕਾਸ ਮੇਂ ਹੈ॥
Prof. Sahib Singhਚੰਦ ਸੂਰਜ ਆਕਾਸ਼ ਭੀ ਪ੍ਰਭੂ ਦੇ ਨਿਰੋਲ ਆਪਣੇ ਹੀ ਆਪੇ ਤੋਂ ਬਣੇ।ਪਦ ਅਰਥ ਗੈਣਾਰੈ = ਆਕਾਸ਼।
SikhNet (Spanish)De Su Ser Absoluto vino la luna, el sol y la cúpula celeste,
ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥
tis kee jot tribhavan saare |
Sant Singh KhalsaHis Light pervades all the three worlds.
Manmohan SinghHis light is contained in all the three worlds.
Manmohan Singh (Punjabi)ਉਸ ਦਾ ਪ੍ਰਕਾਸ਼ ਸਾਰੇ, ਤਿੰਨਾਂ ਲੋਆਂ ਅੰਦਰ, ਰਮਿਆ ਹੋਇਆ ਹੈ।
Fareedkot Teekaਤਿਸ ਕੀ (ਜੋਤਿ) ਸੱਤਾ ਤੀਨੋਂ ਭਵਣੋਂ ਮੇਂ ਹੈ॥
Prof. Sahib Singhਉਸ ਦੀ ਆਪਣੀ ਹੀ ਜੋਤਿ ਸਾਰੇ ਤਿੰਨਾਂ ਭਵਨਾਂ ਵਿਚ ਪਸਰ ਰਹੀ ਹੈ।
SikhNet (Spanish)y mira, Él infundió en los tres mundos Su Luz Infinita.
ਸੁੰਨੇ ਅਲਖ ਅਪਾਰ ਨਿਰਾਲਮੁ; ਸੁੰਨੇ ਤਾੜੀ ਲਾਇਦਾ ॥੫॥
sune alakh apaar niraalam; sune taarree laaeidaa |5|
Sant Singh KhalsaThe Lord of this Primal Void is unseen, infinite and immaculate; He is absorbed in the Primal Trance of Deep Meditation. ||5||
Manmohan SinghThe Unqualitied Lord is Unseeable, Infinite and Immaculate and He the Absolute Lord is seated in trance.
Manmohan Singh (Punjabi)ਨਿਰਗੁਣ ਸਰੂਪ ਸੁਆਮੀ ਅਦ੍ਰਿਸ਼ਟ, ਅਨੰਤ ਅਤੇ ਪਾਵਨ ਪਵਿੱਤਰ ਹੈ ਅਤੇ ਸੁਤੰਤਰ ਸੁਆਮੀ ਹੀ ਸਮਾਧੀ ਅੰਦਰ ਇਸਥਿਤ ਹੈ।
Fareedkot Teeka(ਸੁੰਨੇ) ਸੁੰਨ ਸਰੂਪਤਾ ਕਰ ਕੇ ਵਾਸਤਵ ਤੇ ਤਾੜੀ ਅਲਖ ਔ ਅਪਾਰ ਪੁਨ ਨਿਰਲੇਪ ਹੈ ਔ ਅਪਨੇ ਅਫੁਰ ਸਰੂਪ ਮੇਂ ਹੀ ਲਗਾਵਤਾ ਹੈ॥੫॥
Prof. Sahib Singhਉਹ ਅਦ੍ਰਿਸ਼ਟ ਤੇ ਬੇਅੰਤ ਪਰਮਾਤਮਾ ਨਿਰੋਲ ਆਪਣੇ ਆਪੇ ਵਿਚ ਕਿਸੇ ਹੋਰ ਆਸਰੇ ਤੋਂ ਬੇ-ਮੁਥਾਜ ਰਹਿੰਦਾ ਹੈ, ਤੇ ਆਪਣੇ ਹੀ ਆਪੇ ਵਿਚ ਮਸਤ ਰਹਿੰਦਾ ਹੈ ॥੫॥ਪਦ ਅਰਥ ਸੁੰਨੇ = ਸੁੰਨ ਵਿਚ ਹੀ, ਨਿਰੋਲ ਆਪਣੇ ਆਪ ਵਿਚ ਹੀ ॥੫॥
SikhNet (Spanish)Él, por Sí Mismo es Absoluto, Insondable e Infinito, Entonado en Sí.(5)
ਸੁੰਨਹੁ ਧਰਤਿ ਅਕਾਸੁ ਉਪਾਏ ॥
sunahu dharat akaas upaae |
Sant Singh KhalsaFrom this Primal Void, the earth and the Akaashic Ethers were created.
Manmohan SinghThrough his hidden omnipotence, He has created the earth and the sky.
Manmohan Singh (Punjabi)ਆਪਣੀ ਗੁਪਤ ਅਧਾਰ ਸ਼ਕਤੀ ਤੋਂ ਉਸ ਨੇ ਧਰਤੀ ਅਤੇ ਅਸਮਾਨ ਰਚੇ ਹਨ।
Fareedkot Teekaਅਫੁਰ ਤੋਂ ਹੀ ਧਰਤੀ, ਅਕਾਸਾਦਿ ਉਪਾਏ ਹੈਂ॥
Prof. Sahib Singhਪਰਮਾਤਮਾ ਨੇ ਧਰਤੀ ਆਕਾਸ਼ ਨਿਰੋਲ ਆਪਣੇ ਆਪੇ ਤੋਂ ਹੀ ਪੈਦਾ ਕੀਤੇ।
SikhNet (Spanish)De Su Ser Absoluto vino la tierra y el cielo,
ਬਿਨੁ ਥੰਮਾ ਰਾਖੇ; ਸਚੁ ਕਲ ਪਾਏ ॥
bin thamaa raakhe; sach kal paae |
Sant Singh KhalsaHe supports them without any visible support, by exercising His True Power.
Manmohan SinghInfusing His true might the Lord has sustained them without pillars.
Manmohan Singh (Punjabi)ਆਪਣੀ ਸੱਚੀ ਸੱਤਿਆ ਫੂਕ ਕੇ ਸੁਆਮੀ ਨੇ ਉਨ੍ਹਾਂ ਨੂੰ ਬਗ਼ੈਰ ਥਮਲਿਆਂ ਦੇ ਥੰਮਿਆ ਹੋਇਆ ਹੈ।
Fareedkot Teekaਬਿਨਾਂ ਆਸਰੇ ਤੇ ਅਪਨੀ ਸਚੀ ਸਕਤੀ ਪਾਇਕੇ ਰਖੇ ਹੈਂ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਤਾਕਤ ਦੇ ਸਹਾਰੇ ਹੀ ਬਿਨਾ ਕਿਸੇ ਹੋਰ ਥੰਮ੍ਹਾਂ ਦੇ ਟਿਕਾਈ ਰੱਖਦਾ ਹੈ।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਕਲ = ਸੱਤਿਆ।
SikhNet (Spanish)y ve, ellos se conservaron firmes, sin un soporte visible, excepto el Poder de la Verdad del Señor.
ਤ੍ਰਿਭਵਣ ਸਾਜਿ ਮੇਖੁਲੀ ਮਾਇਆ; ਆਪਿ ਉਪਾਇ ਖਪਾਇਦਾ ॥੬॥
tribhavan saaj mekhulee maaeaa; aap upaae khapaaeidaa |6|
Sant Singh KhalsaHe fashioned the three worlds, and the rope of Maya; He Himself creates and destroys. ||6||
Manmohan SinghThe Lord has created the three world sand the roper mammon, of Himself, He creates and destroys.
Manmohan Singh (Punjabi)ਸੁਆਮੀ ਨੇ ਤਿੰਨੇ ਜਹਾਨ ਅਤੇ ਫੰਧਾ ਪਾਉਣ ਵਾਲੀ ਮੋਹਨੀ ਮਾਇਆ ਰਚੀ ਹੈ। ਖ਼ੁਦ ਹੀ ਉਹ ਰਚਦਾ ਅਤੇ ਸੰਘਾਰ ਕਰਦਾ ਹੈ।
Fareedkot Teekaਤਿੰਨਾਂ ਭਵਨਾਂ ਕੋ ਬਨਾਇਕੇ (ਮੇਖੁਲੀ) ਗੋਦੜੀ ਵਾਹੜੀ ਤਿੜਾਗੀ ਰੂਪ ਮਾਇਆ ਮੇਂ ਪਾਇਆ ਹੈ, ਭਾਵ ਦਬਾਇ ਵਾ ਕੈਦ ਮਾਇਆ ਨੇ ਕਰ ਲੀਆ ਹੈ। ਪੁਨਃ ਆਪੇ ਹੀ ਉਤਪਤ ਕਰ ਕੇ ਫੇਰ ਖਪਾਇ ਦੇਤਾ ਹੈ॥੬॥
Prof. Sahib Singhਤਿੰਨੇ ਭਵਨ ਪੈਦਾ ਕਰ ਕੇ ਪਰਮਾਤਮਾ ਆਪ ਹੀ ਇਹਨਾਂ ਨੂੰ ਮਾਇਆ ਦੀ ਤੜਾਗੀ (ਵਿਚ ਬੰਨ੍ਹੀ ਰੱਖਦਾ ਹੈ)। ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ ॥੬॥ਪਦ ਅਰਥ ਮੇਖੁਲੀ = ਤੜਾਗੀ। ਖਪਾਇਦਾ = ਨਾਸ ਕਰਦਾ ਹੈ ॥੬॥
SikhNet (Spanish)Creando los tres mundos, Él creó el cordón de Maya, con el que los juntó y, creando, Él desde Sí Mismo destruyó todo.(6)
ਸੁੰਨਹੁ ਖਾਣੀ ਸੁੰਨਹੁ ਬਾਣੀ ॥
sunahu khaanee sunahu baanee |
Sant Singh KhalsaFrom this Primal Void, came the four sources of creation, and the power of speech.
Manmohan SinghOut of the Absolute Lord have welled up the four sources of creation and from sources of creation and from the Absolute Lord the speech.
Manmohan Singh (Punjabi)ਨਿਰਗੁਣ ਬ੍ਰਹਮ ਤੋਂ ਹੀ ਉਤਪਤੀ ਦੇ ਚਾਰੇ ਸੌਮੇ ਪੈਦਾ ਹੋਏ ਹਨ ਅਤੇ ਨਿਰਗੁਣ ਬ੍ਰਹਮ ਤੋਂ ਹੀ ਬੋਲ ਬਾਣੀ।
Fareedkot Teekaਅਫੁਰ ਤੇ ਹੀ ਚਾਰੇ ਖਾਣੀਆਂ ਔ ਪਰਾ, ਪਸੰਤੀ ਆਦਿ ਬਾਣੀਆਂ ਹੈਂ॥
Prof. Sahib Singhਪ੍ਰਭੂ ਨਿਰੋਲ ਆਪਣੇ ਆਪੇ ਤੋਂ ਹੀ ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਬਣਾਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ।ਪਦ ਅਰਥ ਸੁੰਨਹੁ = ਸੁੰਨ ਤੋਂ ਹੀ, ਨਿਰੋਲ ਆਪਣੇ ਆਪ ਤੋਂ ਹੀ।
SikhNet (Spanish)De Su Ser Absoluto vinieron las cuatro fuentes de la Creación y del habla.
ਸੁੰਨਹੁ ਉਪਜੀ; ਸੁੰਨਿ ਸਮਾਣੀ ॥
sunahu upajee; sun samaanee |
Sant Singh KhalsaThey were created from the Void, and they will merge into the Void.
Manmohan SinghAll that springs from the Profound Lord, merges in the Profound Lord.
Manmohan Singh (Punjabi)ਸਾਰਾ ਕੁੱਛ ਜੋ ਅਫੁਰ ਸੁਆਮੀ ਤੋਂ ਪੈਦਾ ਹੁੰਦਾ ਹੈ, ਅਫੁਰ ਸੁਆਮੀ ਅੰਦਰ ਹੀ ਲੀਨ ਥੀ ਵੰਝਦਾ ਹੈ।
Fareedkot Teekaਸੁੰਨ ਤੇ ਉਪਜ ਕਰ ਸੁੰਨ ਮੇਂ ਹੀ ਸ੍ਰਿਸਟੀ ਸਮਾਈ ਹੈ॥
Prof. Sahib Singhਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿਚ ਹੀ ਸਮਾ ਜਾਂਦੀ ਹੈ।ਪਦ ਅਰਥ ਉਪਜੀ = ਪੈਦਾ ਹੁੰਦੀ ਹੈ। ਸੁੰਨਿ = ਨਿਰੋਲ ਉਸ ਦੇ ਆਪਣੇ ਆਪੇ ਵਿਚ।
SikhNet (Spanish)Sí, todo eso vino del Ser Absoluto Inmerso en el Absoluto Ser y a través de Su Palabra,
ਉਤਭੁਜੁ ਚਲਤੁ ਕੀਆ ਸਿਰਿ ਕਰਤੈ; ਬਿਸਮਾਦੁ ਸਬਦਿ ਦੇਖਾਇਦਾ ॥੭॥
autabhuj chalat keea sir karatai; bisamaad sabad dekhaaeidaa |7|
Sant Singh KhalsaThe Supreme Creator created the play of Nature; through the Word of His Shabad, He stages His Wondrous Show. ||7||
Manmohan SinghThe supreme creator-Lord has created the play of vegetation and by His word has shown the wondrous show.
Manmohan Singh (Punjabi)ਸ੍ਰੋਮਣੀ ਸਿਰਜਣਹਾਰ ਸੁਆਮੀ ਨੇ ਹੀ ਬਨਾਸਪਤੀ ਦੀ ਖੇਡ ਰਚੀ ਹੈ ਅਤੇ ਆਪਣੇ ਬਚਨ ਦੁਆਰਾ ਅਸਚਰਜ ਖੇਲ ਵਿਖਾਸ ਦਿੱਤੀ ਹੈ।
Fareedkot Teekaਕਰਤੇ ਨੇ ਸ੍ਰੇਸਟ ਉਤਭੁਜ ਆਦਿ ਖਾਣੀਓਂ ਕਾ ਭੀ ਇਕ ਕੌਤਕ ਹੀ ਕੀਆ ਹੂਆ ਹੈ, (ਬਿਸਮਾਦੁ) ਅਸਚਰਜ ਰੂਪ ਬ੍ਰਹਮ ਆਪ ਹੀ ਸਭ ਕੌਤਕ ਦਿਖਾਵਤਾ ਹੈ॥੭॥
Prof. Sahib Singhਸਭ ਤੋਂ ਪਹਿਲਾਂ ਕਰਤਾਰ ਨੇ ਜਗਤ-ਰਚਨਾ ਦਾ ਕੁਝ ਅਜੇਹਾ ਕੌਤਕ ਹੀ ਰਚਿਆ ਜਿਵੇਂ ਧਰਤੀ ਵਿਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ। ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਦੇਂਦਾ ਹੈ ॥੭॥ਪਦ ਅਰਥ ਸਿਰਿ = ਸਿਰ ਤੇ, ਸਭ ਤੋਂ ਪਹਿਲਾਂ। ਉਤਭੁਜ ਚਲਤੁ = ਉਤਭੁਜ ਦਾ ਤਮਾਸ਼ਾ, ਜਿਵੇਂ ਧਰਤੀ ਵਿਚੋਂ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ ਇਹੋ ਜਿਹਾ ਹੀ ਜਗਤ-ਰਚਨਾ ਦਾ ਕੌਤਕ। ਕਰਤੈ = ਕਰਤਾਰ ਨੇ। ਬਿਸਮਾਦੁ = ਹੈਰਾਨ ਕਰਨ ਵਾਲਾ ਚਲਤ। ਸਬਦਿ = ਆਪਣੇ ਸ਼ਬਦ (ਹੁਕਮ) ਦੀ ਰਾਹੀਂ ॥੭॥
SikhNet (Spanish)creó Sus Maravillas, como todo lo que brotó de la matriz de la tierra.(7)
ਸੁੰਨਹੁ; ਰਾਤਿ ਦਿਨਸੁ ਦੁਇ ਕੀਏ ॥
sunahu; raat dinas due kee |
Sant Singh KhalsaFrom this Primal Void, He made both night and day;
Manmohan SinghFrom His absolute-self, He has made both the night and day.
Manmohan Singh (Punjabi)ਆਪਣੀ ਨਿਰਗੁਣ ਵਿਅਕਤੀ ਤੋਂ ਉਸ ਨੇ ਦੌਵੇਂ ਰਾਤ ਅਤੇ ਦਿਨ ਬਣਾਏ ਹਨ।
Fareedkot Teekaਸੁੰਨ ਥੀਂ ਹੀ ਰਾਤ ਦਿਨ ਦੋਨੋਂ ਕੀਏ ਹੈਂ॥
Prof. Sahib Singhਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਦੋਵੇਂ ਦਿਨ ਤੇ ਰਾਤ ਬਣਾ ਦਿੱਤੇ।ਪਦ ਅਰਥ ਦੁਇ = ਦੋਵੇਂ।
SikhNet (Spanish)Sí, de Su Ser Absoluto, vino la noche y el día,
ਓਪਤਿ ਖਪਤਿ; ਸੁਖਾ ਦੁਖ ਦੀਏ ॥
opat khapat; sukhaa dukh dee |
Sant Singh Khalsacreation and destruction, pleasure and pain.
Manmohan SinghFrom the Lord have come creation, destruction, pleasure and pain.
Manmohan Singh (Punjabi)ਪ੍ਰਭੂ ਤੋਂ ਹੀ ਉਤਪਤੀ, ਬਰਬਾਦੀ, ਪੀੜ ਅਤੇ ਪ੍ਰਸੰਨਤਾ ਪੈਦਾ ਹੌਹੇ ਹਨ।
Fareedkot Teekaਉਤਪਤੀ ਔ ਖਪਾਇ ਸੁਖ ਤਥਾ ਦੁਖ ਸਭ ਦੀਏ ਹੈਂ॥
Prof. Sahib Singhਆਪ ਹੀ ਜੀਵਾਂ ਨੂੰ ਜਨਮ ਤੇ ਮਰਨ, ਸੁਖ ਤੇ ਦੁਖ ਦੇਂਦਾ ਹੈ।ਪਦ ਅਰਥ ਓਪਤਿ = ਉਤਪੱਤੀ। ਖਪਤਿ = ਨਾਸ, ਪਰਲੌ।
SikhNet (Spanish)la resurrección, la disolución, el placer y el dolor.
ਸੁਖ ਦੁਖ ਹੀ ਤੇ ਅਮਰੁ ਅਤੀਤਾ; ਗੁਰਮੁਖਿ ਨਿਜ ਘਰੁ ਪਾਇਦਾ ॥੮॥
sukh dukh hee te amar ateetaa; guramukh nij ghar paaeidaa |8|
Sant Singh KhalsaThe Gurmukh is immortal, untouched by pleasure and pain. He obtains the home of his own inner being. ||8||
Manmohan SinghThe Guru-ward remains detached from weal and woe and becoming ever-stable gets at his own home.
Manmohan Singh (Punjabi)ਗੁਰੂ ਸਮਰਪਣ ਖ਼ੁਸ਼ੀ ਅਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਸਦੀਵੀ ਸਥਿਰ ਹੋ, ਆਪਣੇ ਨਿੱਜ ਦੇ ਧਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਅਮਰ ਸੁਖ ਦੁਖ ਤੇ ਰਹਿਤ ਹੈਂ, ਪੁਨਃ ਗੁਰੋਂ ਦੁਆਰੇ ਤਿਸ ਨਿਜ ਰੂਪ ਕੋ ਪਾਈਤਾ ਹੈ॥੮॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸੁਖਾਂ ਦੁਖਾਂ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ, ਉਹ ਉਸ ਘਰ ਨੂੰ ਲੱਭ ਲੈਂਦਾ ਹੈ ਜੇਹੜਾ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ (ਭਾਵ, ਉਹ ਸਦਾ ਲਈ ਪ੍ਰਭੂ-ਚਰਨਾਂ ਵਿਚ ਜੁੜ ਜਾਂਦਾ ਹੈ) ॥੮॥ਪਦ ਅਰਥ ਅਮਰੁ = ਜਿਸ ਨੂੰ ਮੌਤ ਨਾਹ ਆਵੇ, ਜਿਸ ਨੂੰ ਆਤਮਕ ਮੌਤ ਪੋਹ ਨ ਸਕੇ। ਅਤੀਤ = (ਮਾਇਆ ਦੇ ਪਰਭਾਵ ਤੋਂ) ਪਰੇ ਲੰਘਿਆ ਹੋਇਆ ॥੮॥
SikhNet (Spanish)El Gurmukj es inmortal y el dolor y el placer no lo tocan y logra penetrar en el hogar de su propio Ser interior.(8)