ੴ

ਸਿੱਖਬਾਣੀ · SikhBani

Ang 1038

Sri Guru Granth Sahib · Raag Maaroo · 2 shabads, 44 lines
Translations
Shabad Guru Nanak Dev Ji Raag Maaroo continued from Ang 1037

ਸਾਮ ਵੇਦੁ ਰਿਗੁ; ਜੁਜਰੁ ਅਥਰਬਣੁ ॥

saam ved rig; jujar atharaban |

Sant Singh KhalsaThe Saam Veda, the Rig Veda, the Jujar Veda and the At'harva Veda
Manmohan SinghThe white Veda of the Gold age, the yellow one of the Silver-age, the red one of the Brass-age and the black one of the Iron-age,
Manmohan Singh (Punjabi)ਸਤਿਯੁਗ ਦਾ ਚਿੱਟਾ ਵੇਦ, ਤ੍ਰੇਤੇ ਦਾ ਪੀਲਾ ਵੇਦ, ਦੁਆਪਰ ਦਾ ਲਾਲ ਵੇਦ ਅਤੇ ਕਲਜੁਗ ਦਾ ਕਾਲਾ ਵੇਦ;
Fareedkot Teekaਸਾਮ, ਰਿਗ, ਜੁਜਰ, ਅਥਰਬਣ ਜੋ ਇਹ ਚਾਰੇ ਵੇਦ ਹੈਂ॥
Prof. Sahib Singhਸਾਮ ਰਿਗ ਜਜੁਰ ਅਥਰਬਣ-ਇਹ ਚਾਰੇ ਵੇਦ ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ ਪ੍ਰਗਟੇ।

ਪਦ ਅਰਥ ਰਿਗੁ = ਰਿਗ ਵੇਦ। ਜੁਜਰੁ = ਜਜੁਰ ਵੇਦ।

SikhNet (Spanish)El Sama Veda, el Rig Veda, el Yayur Veda y el Atharva Veda, que Brahma recitó de sus labios,

ਬ੍ਰਹਮੇ ਮੁਖਿ; ਮਾਇਆ ਹੈ ਤ੍ਰੈ ਗੁਣ ॥

brahame mukh; maaeaa hai trai gun |

Sant Singh Khalsaform the mouth of Brahma; they speak of the three gunas, the three qualities of Maya.
Manmohan Singhuttered through the mouth of Brahma speak of the three qualities of mammon.
Manmohan Singh (Punjabi)ਬ੍ਰਹਮੇ ਦੇ ਮੂੰਹ ਰਾਹੀਂ ਉਚਾਰਨ ਕੀਤਾ ਹੋਇਆ, ਸਭ ਮੋਹਨੀ ਦੇ ਤਿੰਨਾਂ ਸੁਭਾਵਾਂ ਦਾ ਵਰਨਣ ਕਰਦੇ ਹਨ।
Fareedkot Teekaਇਨ ਬੇਦੋਂ ਕੋ ਪਰਵਿਰਤ ਕਰਤੇ ਬ੍ਰਹਮੇ ਆਦਿ ਜੋ (ਮੁਖ) ਸ੍ਰੇਸ੍ਟ ਹੈਂ, ਤਿਨ ਕੀ ਤੀਨੋਂ ਗੁਨੋਂ ਕਰ ਉਤਪਤੀ ਹੈ॥
Prof. Sahib Singhਬ੍ਰਹਮਾ ਦੀ ਰਾਹੀਂ (ਵੇਦ ਬਣੇ), ਮਾਇਆ ਦੇ ਤਿੰਨੇ ਗੁਣ ਭੀ ਉਸ ਦੇ ਆਪੇ ਤੋਂ ਹੀ ਪੈਦਾ ਹੋਏ।

ਪਦ ਅਰਥ ਬ੍ਰਹਮੇ ਮੁਖਿ = ਬ੍ਰਹਮਾ ਦੀ ਰਾਹੀਂ।

SikhNet (Spanish)involucran al ser humano en la Maya de las tres modalidades.

ਤਾ ਕੀ ਕੀਮਤਿ ਕਹਿ. ਨ ਸਕੈ ਕੋ; ਤਿਉ ਬੋਲੇ ਜਿਉ ਬੋਲਾਇਦਾ ॥੯॥

taa kee keemat keh. na sakai ko; tiau bole jiau bolaaeidaa |9|

Sant Singh KhalsaNone of them can describe His worth. We speak as He inspires us to speak. ||9||
Manmohan SinghNone of them can utter his worth As, he makes one speak, so speaks he.
Manmohan Singh (Punjabi)ਉਨ੍ਹਾਂ ਵਿਚੋਂ ਕੋਈ ਭੀ ਉਸ ਦਾ ਮੁਲ ਦਸ ਨਹੀਂ ਸਕਦਾ। ਜਿਸ ਤਰ੍ਹਾਂ ਉਹ ਬੁਲਾਉਦਾਂ ਹੈ, ਉਸੇ ਤਰ੍ਹਾਂ ਹੀ ਉਹ ਬੋਲਦਾ ਹੈ।
Fareedkot Teekaਤਿਸ ਕੀ ਕੀਮਤ ਕੋਈ ਨਹੀਂ ਕਹਿ ਸਕਤਾ, ਕਿਉਂਕਿ ਏਹੁ ਜੀਉ ਪ੍ਰਤੰਤ੍ਰ ਹੈਂ ਜਿਉਂ ਬੁਲਾਵਤਾ ਹੈ ਤਿਉਂ ਹੀ ਬੋਲਤਾ ਹੈ॥੯॥
Prof. Sahib Singhਕੋਈ ਜੀਵ ਉਸ ਪਰਮਾਤਮਾ ਦਾ ਮੁੱਲ ਨਹੀਂ ਪਾ ਸਕਦਾ। ਜੀਵ ਉਸੇ ਤਰ੍ਹਾਂ ਹੀ ਬੋਲ ਸਕਦਾ ਹੈ ਜਿਵੇਂ ਪ੍ਰਭੂ ਆਪ ਪ੍ਰੇਰਨਾ ਕਰਦਾ ਹੈ ॥੯॥

ਪਦ ਅਰਥ ਤਾ ਕੀ = ਉਸ (ਪਰਮਾਤਮਾ) ਦੀ ॥੯॥

SikhNet (Spanish)A Él, al Dios, nadie Lo puede valorar, uno recita Su Alabanza como es Su Voluntad. (9)

ਸੁੰਨਹੁ; ਸਪਤ ਪਾਤਾਲ ਉਪਾਏ ॥

sunahu; sapat paataal upaae |

Sant Singh KhalsaFrom the Primal Void, He created the seven nether regions.
Manmohan SinghFrom His absolute-self, the creator has created the seven nether worlds.
Manmohan Singh (Punjabi)ਆਪਣੀ ਨਿਰਗੁਣ ਵਿਅਕਤੀ ਤੋਂ ਸਿਰਜਣਹਾਰ ਨੇ ਸੱਤ ਪਇਆਲ ਰਚੇ ਹਨ।
Fareedkot Teekaਅਫੁਰ ਸਰੂਪ ਤੇ ਹੀ ਸਤ ਪਤਾਲ ਉਤਪਤ ਕੀਏ ਹੈਂ॥
Prof. Sahib Singhਪ੍ਰਭੂ ਨੇ ਨਿਰੋਲ ਆਪਣੇ ਆਪੇ ਤੋਂ ਹੀ ਸੱਤ ਪਾਤਾਲ (ਤੇ ਸੱਤ ਆਕਾਸ਼) ਪੈਦਾ ਕੀਤੇ,

ਪਦ ਅਰਥ ਸਪਤ = ਸੱਤ।

SikhNet (Spanish)De Su Ser Absoluto fueron creados los siete bajos mundos,

ਸੁੰਨਹੁ; ਭਵਣ ਰਖੇ ਲਿਵ ਲਾਏ ॥

sunahu; bhavan rakhe liv laae |

Sant Singh KhalsaFrom the Primal Void, He established this world to lovingly dwell upon Him.
Manmohan SinghFrom His absolute-self, he has established this world to embrace love for Him.
Manmohan Singh (Punjabi)ਆਪਣੀ ਨਿਰਗੁਣ ਵਿਅਕਤੀ ਤੋਂ ਆਪਣੇ ਨਾਲ ਪ੍ਰੇਮ ਪਾਉਣ ਲਈ, ਉਸ ਨੇ ਇਹ ਸੰਸਾਰ ਸਥਾਪਨ ਕੀਤਾ ਹੈ।
Fareedkot Teekaਅਫੁਰ ਤੋਂ ਬਿਸਨ ਆਦਿਕੋਂ ਨੇ ਬਲੁ ਲੈ ਕੇ ਲਿਵ ਲਾਇਕੇ ਚੌਦਾਂ ਭਵਨ ਰਖੇ ਹੈਂ, ਭਾਵ ਅਫੁਰ ਸਰੂਪ ਕੀ ਸਤਾ ਬਿਨਾਂ ਕੁਛ ਨਹੀਂ ਕਰਤੇ॥☬ਤਿਸ ਪਾਸ ਐਸੇ ਬੇਨਤੀ ਕਰੇ:
Prof. Sahib Singhਨਿਰੋਲ ਆਪਣੇ ਆਪੇ ਤੋਂ ਹੀ ਤਿੰਨੇ ਭਵਨ ਬਣਾ ਕੇ ਪੂਰੇ ਧਿਆਨ ਨਾਲ ਉਹਨਾਂ ਦੀ ਸੰਭਾਲ ਕਰਦਾ ਹੈ।

ਪਦ ਅਰਥ ਲਿਵ ਲਾਏ = ਲਿਵ ਲਾ ਕੇ, ਧਿਆਨ ਨਾਲ।

SikhNet (Spanish)que descansan sólo en Su Absoluto Ser,

ਆਪੇ ਕਾਰਣੁ ਕੀਆ ਅਪਰੰਪਰਿ; ਸਭੁ ਤੇਰੋ ਕੀਆ ਕਮਾਇਦਾ ॥੧੦॥

aape kaaran keea aparanpar; sabh tero keea kamaaeidaa |10|

Sant Singh KhalsaThe Infinite Lord Himself created the creation. Everyone acts as You make them act, Lord. ||10||
Manmohan SinghOf Himself the Infinite Lord has made the world, Everyone acts as is His will.
Manmohan Singh (Punjabi)ਖ਼ਦ ਹੀ ਅੰਨਤ ਪ੍ਰਭੂ ਨੇ ਜਗਤ ਬਣਾਇਆ ਹੈ। ਹਰ ਕੋਈ ਉਸ ਦੀ ਰਜ਼ਾ ਅਨੁਸਾਰ ਕੰਮ ਕਰਦਾ ਹੈ।
Fareedkot Teekaਹੇ ਅਪਰੰਪਰ! ਤੈਨੇ ਆਪ ਹੀ ਕਾਰਣ ਰੂਪ ਹੋਇਕੈ ਸੰਸਾਰ ਕੋ ਕੀਆ ਹੈ ਔ ਸਭ ਸੰਸਾਰ ਤੇਰਾ ਹੁਕਮ ਕੀਆ ਹੂਆ ਕਮਾਉਤਾ ਹੈ॥੧੦॥
Prof. Sahib Singhਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਹੈ ਆਪ ਹੀ ਜਗਤ-ਰਚਨਾ ਦਾ ਮੁੱਢ ਬਣਾਇਆ। ਹੇ ਪ੍ਰਭੂ! ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ ਕਰਮ ਕਰਦਾ ਹੈ ॥੧੦॥

ਪਦ ਅਰਥ ਅਪਰੰਪਰਿ = ਅਪਰੰਪਰ ਨੇ। ਸਭੁ = ਹਰੇਕ ਜੀਵ ॥੧੦॥

SikhNet (Spanish)sí, el Señor Infinito por Sí Mismo lo causó todo y todo sucedió tal y como fue Su Voluntad.(10)

ਰਜ ਤਮ ਸਤ ਕਲ; ਤੇਰੀ ਛਾਇਆ ॥

raj tam sat kal; teree chhaaeaa |

Sant Singh KhalsaYour Power is diffused through the three gunas: raajas, taamas and satva.
Manmohan SinghThy power O Lord, is diffused in the three modes of optimism, egotism and pessimism.
Manmohan Singh (Punjabi)ਤੈਂਡੀ ਸਤਿਆਂ, ਹੇ ਸੁਆਮੀ! ਪਉਣ, ਅਗਨੀ ਅਤੇ ਪਾਣੀ ਦੀਆਂ ਤਿੰਨਾਂ ਅਵਸਥਾਵਾਂ ਅੰਦਰ ਫੈਲੀ ਹੋਈ ਹੈ।
Fareedkot Teekaਰਜ, ਤਮ, ਸਤ ਮੇਂ ਭੀ ਤੇਰੀ ਸਕਤੀ ਕਾ (ਛਾਇਆ) ਆਸਰਾ ਹੈ॥
Prof. Sahib Singh(ਮਾਇਆ ਦੇ ਤਿੰਨ ਗੁਣ) ਰਜੋ ਤਮੋ ਤੇ ਸਤੋ (ਹੇ ਪ੍ਰਭੂ!) ਤੇਰੀ ਹੀ ਤਾਕਤ ਦੇ ਆਸਰੇ ਬਣੇ।

ਪਦ ਅਰਥ ਰਜ ਤਮ ਸਤ = ਮਾਇਆ ਦੇ ਤਿੰਨੇ ਗੁਣ। ਕਲ = ਸੱਤਿਆ। ਛਾਇਆ = ਆਸਰਾ, ਸਾਇਆ।

SikhNet (Spanish)Los tres Modos Védicos, el Sáttvico, el Rayásico y el Tamásico, evolucionaron de Su Ser,

ਜਨਮ ਮਰਣ ਹਉਮੈ ਦੁਖੁ ਪਾਇਆ ॥

janam maran haumai dukh paaeaa |

Sant Singh KhalsaThrough egotism, they suffer the pains of birth and death.
Manmohan SinghThrough pride, the mortal suffers the pang of birth and death.
Manmohan Singh (Punjabi)ਹੰਕਾਰ ਦੇ ਰਾਹੀਂ ਪ੍ਰਾਣੀ ਜੰਮਣ ਅਤੇ ਮਰਨ ਦਾ ਕਸ਼ਟ ਉਠਾਉਂਦਾ ਹੈ।
Fareedkot Teekaਜਿਸ ਗੁਣੋਂ ਕਰ ਹੰਤਾ, ਮਮਤਾ ਕੋ ਧਾਰ ਕੇ ਜੀਵ ਨੇ ਜਨਮ ਮਰਣ ਰੂਪ ਦੁਖ ਪਾਇਆ ਹੈ॥
Prof. Sahib Singhਜੀਵਾਂ ਵਾਸਤੇ ਜੰਮਣਾ ਤੇ ਮਰਨਾ ਤੂੰ ਆਪ ਹੀ ਪੈਦਾ ਕੀਤਾ, ਹਉਮੈ ਦਾ ਦੁੱਖ ਭੀ ਤੂੰ ਆਪ ਹੀ (ਜੀਵਾਂ ਦੇ ਅੰਦਰ) ਪਾ ਦਿੱਤਾ ਹੈ।
SikhNet (Spanish)también el nacimiento, la muerte y el dolor del ego.

ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ; ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥

jis no kripaa kare har guramukh; gun chauthai mukat karaaeidaa |11|

Sant Singh KhalsaThose blessed by His Grace become Gurmukh; they attain the fourth state, and are liberated. ||11||
Manmohan SinghTo whomsoever, the Lord shows mercy, by the Guru's grace; attaining unto the fourth state, he is emancipated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜਿਸ ਕਿਸੇ ਤੇ ਸੁਆਮੀ ਮਿਹਰ ਧਾਰਦਾ ਹੈ; ਚੌਥੀ ਅਵਸਥਾ ਨੂੰ ਪ੍ਰਾਪਤ ਹੋ, ਉਹ ਮੁਕਤ ਹੋ ਜਾਂਦਾ ਹੈ।
Fareedkot Teekaਜਿਸ ਕੋ ਹੇ ਹਰੀ! ਤੂੰ ਗੁਰੋਂ ਦੁਆਰੇ ਕ੍ਰਿਪਾ ਕਰਤਾ ਹੈਂ, ਉਸ ਕੋ ਤੋ (ਗੁਣਿ ਚਉਥੈ) ਤੁਰੀਆ ਪਦ ਮੇਂ ਪ੍ਰਾਪਤ ਕਰ ਕੇ ਜਨਮ ਮਰਨ ਕੇ ਦੁਖੋਂ ਸੇ (ਮੁਕਤਿ) ਛੁਡਾਵਣਾ ਕਰਾਵਤਾ ਹੈਂ॥੧੨॥
Prof. Sahib Singhਪਰਮਾਤਮਾ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਪਾ ਕੇ (ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੀ ਅਵਸਥਾ ਵਿਚ ਅਪੜਾਂਦਾ ਹੈ ਤੇ (ਮਾਇਆ ਦੇ ਮੋਹ ਤੋਂ) ਮੁਕਤੀ ਦੇਂਦਾ ਹੈ ॥੧੧॥

ਪਦ ਅਰਥ ਗੁਣਿ ਚਉਥੈ = ਚੌਥੇ ਗੁਣ ਵਿਚ ॥੧੧॥

SikhNet (Spanish)Aquél sobre quien recae Su Misericordia, él, por la Gracia del Guru, es Emancipado, obteniendo el Cuarto Estado.(11)

ਸੁੰਨਹੁ ਉਪਜੇ; ਦਸ ਅਵਤਾਰਾ ॥

sunahu upaje; das avataaraa |

Sant Singh KhalsaFrom the Primal Void, the ten incarnations welled up.
Manmohan SinghOut of the Unqualitied Lord, have come the ten incarnations.
Manmohan Singh (Punjabi)ਨਿਰਗੁਣ ਪ੍ਰਭੂ ਤੋਂ ਹੀ ਦਸ ਪੈਗ਼ੰਬਰ ਉਤਪੰਨ ਹੋਏ ਹਨ।
Fareedkot Teekaਸੁੰਨ ਸੇ ਦਸ ਅਵਤਾਰ ਉਤਪੰਨ ਹੂਏ ਹੈਂ॥
Prof. Sahib Singhਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਹੋਏ।
SikhNet (Spanish)De Su Ser Absoluto vinieron las diez encarnaciones y la expansión total de millones de universos,

ਸ੍ਰਿਸਟਿ ਉਪਾਇ. ਕੀਆ ਪਾਸਾਰਾ ॥

srisatt upaae. keea paasaaraa |

Sant Singh KhalsaCreating the Universe, He made the expanse.
Manmohan SinghCreating the universe, the Lord has extended the extension.
Manmohan Singh (Punjabi)ਕੁਲ ਆਲਮ ਨੂੰ ਰੱਚ ਕੇ, ਸਾਹਿਬ ਨੇ ਖਿਲਾਰਾ ਖਿਲਾਰਿਆ ਹੈ।
Fareedkot Teekaਉਸੀ ਨੇ ਸ੍ਰਿਸਟੀ ਕੋ ਉਪਾਇ ਕੈ ਪਸਾਰਾ ਕੀਆ ਹੈ॥
Prof. Sahib Singh(ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ) ਸ੍ਰਿਸ਼ਟੀ ਪੈਦਾ ਕਰ ਕੇ ਇਹ ਜਗਤ-ਖਿਲਾਰਾ ਖਿਲਾਰਿਆ।
SikhNet (Spanish)de los dioses, de los seres malvados, de sirvientes de Shiva

ਦੇਵ ਦਾਨਵ ਗਣ ਗੰਧਰਬ ਸਾਜੇ; ਸਭਿ ਲਿਖਿਆ ਕਰਮ ਕਮਾਇਦਾ ॥੧੨॥

dev daanav gan gandharab saaje; sabh likhiaa karam kamaaeidaa |12|

Sant Singh KhalsaHe fashioned the demi-gods and demons, the heavenly heralds and celestial musicians; everyone acts according to their past karma. ||12||
Manmohan SinghThe Lord has made the gods, demons, heavenly heralds and celestial musicians. Everyone does the deed writ in his destiny.
Manmohan Singh (Punjabi)ਸਾਹਿਬ ਨੇ ਦੇਵਤੇ, ਰਾਖਸ਼, ਇਲਾਹੀ ਏਲਚੀ ਅਤੇ ਸਵਰਗੀ ਰਾਗੀ ਰਚੇ ਹਨ। ਹਰ ਕੋਈ ਆਪਣੀ ਪ੍ਰਾਲਭਧ ਵਿੱਚ ਲਿਖੇ ਹੋਏ ਅਮਲ ਕਮਾਉਂਦਾ ਹੈ।
Fareedkot Teekaਦੇਵਤਾ, ਦਾਨੋਂ, ਸਿਵਾਂ ਕੇ ਗਣ, ਗੰਧਰਬ ਦੇਵਤਿਓਂ ਕੇ ਰਾਗੀ, ਇਹ ਬਣਾ ਕੇ ਸਭ ਕੇ ਮਸਤਕ ਪਰ ਲਿਖ ਦੀਆ ਹੈ। ਉਸੀ ਅਨੁਸਾਰ ਸਭ ਸੰਸਾਰ ਕਰਮੋਂ ਕੋ ਕਮਾਵਤਾ ਹੈ॥੧੨॥
Prof. Sahib Singhਦੇਵਤੇ, ਦੈਂਤ, ਸ਼ਿਵ ਜੀ ਦੇ ਗਣ, (ਦੇਵਤਿਆਂ ਦੇ ਰਾਗੀ) ਗੰਧਰਬ-ਇਹ ਸਾਰੇ ਹੀ ਪਰਮਾਤਮਾ ਨੇ ਨਿਰੋਲ ਆਪਣੇ ਆਪੇ ਤੋਂ ਪੈਦਾ ਕੀਤੇ। ਸਭ ਜੀਵ ਧੁਰੋਂ ਪ੍ਰਭੂ ਦੇ ਹੁਕਮ ਵਿਚ ਹੀ ਆਪਣੇ ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ ਕਰਮ ਕਮਾ ਰਹੇ ਹਨ ॥੧੨॥

ਪਦ ਅਰਥ ਦਾਨਵ = ਦੈਂਤ। ਗਣ = ਸ਼ਿਵਜੀ ਦੇ ਖ਼ਾਸ ਉਪਾਸਕ। ਗੰਧਰਬ = ਦੇਵਤਿਆਂ ਦੇ ਰਾਗੀ। ਸਭਿ = ਸਾਰੇ ॥੧੨॥

SikhNet (Spanish)y de los músicos celestiales, todos y cada uno actuaron como estaba inscrito en su destino.(12)

ਗੁਰਮੁਖਿ ਸਮਝੈ; ਰੋਗੁ. ਨ ਹੋਈ ॥

guramukh samajhai; rog. na hoee |

Sant Singh KhalsaThe Gurmukh understands, and does not suffer the disease.
Manmohan SinghHe who knows by the Guru's grace, is afflicted not.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਜਾਣ ਲੈਂਦਾ ਉਸ ਨੂੰ ਬੀਮਾਰੀ ਨਹੀਂ ਚਿਮੜਦੀ।
Fareedkot Teekaਜੋ ਗੁਰੋਂ ਦੁਆਰੇ ਸਮਝਤਾ ਹੈ ਤਿਸ ਕੋ ਜਨਮਾਦੀ ਰੋਗ ਨਹੀਂ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਇਸ ਬੇਅੰਤ ਕਲਾ ਨੂੰ) ਸਮਝਦਾ ਹੈ (ਉਹ ਉਸ ਦੀ ਯਾਦ ਤੋਂ ਨਹੀਂ ਖੁੰਝਦਾ, ਤੇ) ਉਸ ਨੂੰ ਕੋਈ ਰੋਗ (ਵਿਕਾਰ) ਪੋਹ ਨਹੀਂ ਸਕਦਾ।
SikhNet (Spanish)Aquél que Lo conoce a través del Guru, no sufre más,

ਇਹ ਗੁਰ ਕੀ ਪਉੜੀ; ਜਾਣੈ ਜਨੁ ਕੋਈ ॥

eih gur kee paurree; jaanai jan koee |

Sant Singh KhalsaHow rare are those who understand this ladder of the Guru.
Manmohan SinghSome rare person, realises this ladder of the Guru.
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਇਸ ਗੁਰਾਂ ਦੀ ਪਉੜੀ ਨੂੰ ਅਨੁਭਵ ਕਰਦਾ ਹੈ।
Fareedkot Teekaਇਹੁ ਗੁਰ ਉਪਦੇਸ਼ ਕੀ ਪਉੜੀ ਕੋਈ ਪੁਰਸ ਜਾਨਤਾ ਹੈ॥
Prof. Sahib Singhਪਰ ਕੋਈ ਵਿਰਲਾ ਬੰਦਾ ਗੁਰੂ ਦੀ ਦੱਸੀ ਹੋਈ ਇਸ (ਸਿਮਰਨ ਦੀ) ਪੌੜੀ (ਦਾ ਭੇਤ) ਸਮਝਦਾ ਹੈ।

ਪਦ ਅਰਥ ਗੁਰ ਕੀ ਪਉੜੀ = ਗੁਰੂ ਦੇ ਦੱਸੇ ਰਾਹ ਤੇ ਤੁਰਨਾ। ਕੋਈ = ਕੋਈ ਵਿਰਲਾ।

SikhNet (Spanish)pero extraordinario es aquél que logra ver la Escalera del Guru,

ਜੁਗਹ ਜੁਗੰਤਰਿ ਮੁਕਤਿ ਪਰਾਇਣ; ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥

jugah jugantar mukat paraaein; so mukat bheaa pat paaeidaa |13|

Sant Singh KhalsaThroughout the ages, they are dedicated to liberation, and so they become liberated; thus they are honored. ||13||
Manmohan SinghWhosoever is dedicated unto the Guru; He remains detached all the ages through, is emancipated and obtains honor.
Manmohan Singh (Punjabi)ਜੋ ਕੋਈ ਭੀ ਗੁਰਾਂ ਦੇ ਸਮਰਪਣ ਥੀ ਵੰਝਦਾ ਹੈ ਉਹ ਸਮੂਹ ਯੁਗਾਂ ਅੰਦਰ ਨਿਰਲੇਪ ਰਹਿੰਦਾ ਹੈ, ਮੋਖਸ਼ ਹੋ ਜਾਂਦਾ ਹੈ ਅਤੇ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਜੋ ਜਾਨਤਾ ਹੈ, ਸੋ ਸਦਾ ਹੀ ਮੁਕਤਿ ਮੇਂ ਤਤਪਰ ਹੈ, ਭਾਵ ਸੇ ਵਹੁ ਜੀਵਨ ਮੁਕਤ ਹੈ, ਪਤੀ ਕੋ ਪਾਇਕੈ ਸੰਸਾਰ ਸੇ ਮੁਕਤ ਹੂਆ ਹੈ॥੧੩॥
Prof. Sahib Singhਜੁਗਾਂ ਜੁਗਾਂ ਤੋਂ ਹੀ (ਗੁਰੂ ਦੀ ਇਹ ਪੌੜੀ ਜੀਵਾਂ ਦੀ) ਮੁਕਤੀ ਦਾ ਵਸੀਲਾ ਬਣੀ ਆ ਰਹੀ ਹੈ। (ਜੇਹੜਾ ਮਨੁੱਖ ਸਿਮਰਨ ਦੀ ਇਸ ਪੌੜੀ ਦਾ ਆਸਰਾ ਲੈਂਦਾ ਹੈ) ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਪਾਂਦਾ ਹੈ ॥੧੩॥

ਪਦ ਅਰਥ ਪਰਾਇਣ = ਆਸਰਾ। ਜੁਗਹ ਜੁਗੰਤਰਿ = ਅਨੇਕਾਂ ਹੀ ਜੁਗਾਂ ਤੋਂ। ਪਤਿ = ਇਜ਼ਤ ॥੧੩॥

SikhNet (Spanish)pues es el único camino a la Emancipación y a la Gloria.(13)

ਪੰਚ ਤਤੁ; ਸੁੰਨਹੁ ਪਰਗਾਸਾ ॥

panch tat; sunahu paragaasaa |

Sant Singh KhalsaFrom the Primal Void, the five elements became manifest.
Manmohan SinghFrom the Absolute Lord, have become manifest the five elements.
Manmohan Singh (Punjabi)ਨਿਰਗੁਣ ਸਰੂਪ ਸੁਆਮੀ ਤੋਂ ਹੀ ਪੰਜ ਮੂਲ ਅੰਸ਼ ਪ੍ਰਗਟ ਹੋਏ ਹਨ।
Fareedkot Teekaਪੰਚ ਤਤੋਂ ਕਾ ਭੀ ਸੁੰਨ ਸੇ ਹੀ ਪ੍ਰਕਾਸ ਹੂਆ ਹੈ॥
Prof. Sahib Singhਪੰਜਾਂ ਤੱਤਾਂ ਤੋਂ ਬਣਿਆ ਇਹ ਮਾਨੁਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ ਹੋਇਆ।

ਪਦ ਅਰਥ ਪੰਚ ਤਤੁ = ਪੰਜ ਤੱਤਾਂ ਤੋਂ ਬਣਿਆ ਸਰੀਰ।

SikhNet (Spanish)De Su Ser Absoluto salieron los cuatro elementos

ਦੇਹ ਸੰਜੋਗੀ; ਕਰਮ ਅਭਿਆਸਾ ॥

deh sanjogee; karam abhiaasaa |

Sant Singh KhalsaThey joined to form the body, which engages in actions.
Manmohan SinghAssembled of those, the body practises various deeds.
Manmohan Singh (Punjabi)ਉਨ੍ਹਾਂ ਤੋਂ ਇਕੱਤ੍ਰ ਹੋ ਸਰੀਰ ਅਨੇਕਾਂ ਅਮਲ ਕਮਾਉਂਦਾ ਹੈ।
Fareedkot Teekaਇਨ ਸੇ ਦੇਹ ਕਾ ਸੰਜੋਗੀ ਹੋ ਕੇ ਜੀਵ ਕਰਮੋਂ ਕਾ ਅਭ੍ਯਾਸ ਕਰਨੇ ਲਾਗਾ ਹੈ॥
Prof. Sahib Singhਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿਚ ਰੁੱਝ ਪੈਂਦਾ ਹੈ।

ਪਦ ਅਰਥ ਦੇਹ = ਸਰੀਰ। ਸੰਜੋਗੀ = ਸੰਜੋਗ ਦੀ ਰਾਹੀਂ, ਸੰਬੰਧ ਬਣਨ ਨਾਲ।

SikhNet (Spanish)y de ellos surgió el cuerpo ensamblado, para que pudiera actuar.

ਬੁਰਾ ਭਲਾ ਦੁਇ. ਮਸਤਕਿ ਲੀਖੇ; ਪਾਪੁ ਪੁੰਨੁ ਬੀਜਾਇਦਾ ॥੧੪॥

buraa bhalaa due. masatak leekhe; paap pun beejaaeidaa |14|

Sant Singh KhalsaBoth bad and good are written on the forehead, the seeds of vice and virtue. ||14||
Manmohan SinghBoth the bad and good deeds are written on man's brow and he sows the seeds of sin and virtue.
Manmohan Singh (Punjabi)ਦੋਵੇਂ ਮੰਦੇ ਤੇ ਚੰਗੇ ਅਮਲ ਬੰਦੇ ਦੇ ਮੱਥੇ ਉੱਤੇ ਲਿਖੇ ਹੋਏ ਹਨ ਅਤੇ ਉਹ ਬਦੀ ਅਤੇ ਨੇਕੀ ਦਾ ਬੀਜ ਬੀਜਦਾ ਹੈ।
Fareedkot Teekaਬੁਰਾ ਭਲਾ ਜੋ ਕੀਆ ਸੋ ਮਸਤਕ ਪਰ ਲਿਖੇ ਗਏ, ਇਸ ਪਾਪ ਪੁੰਨ ਕੇ ਬੀਜ ਕਰ ਕੇ ਹੀ ਇਹ ਜੀਉ ਆਉਤਾ ਜਾਤਾ ਹੈ॥੧੪॥
Prof. Sahib Singhਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) ॥੧੪॥

ਪਦ ਅਰਥ ਦੁਇ = ਦੋਵੇਂ। ਮਸਤਕਿ = ਮੱਥੇ ਉਤੇ ॥੧੪॥

SikhNet (Spanish)Lo bueno y lo malo fueron inscritos en la frente del ser humano y las semillas de la Virtud y la maldad, fueron sembradas.(14)

ਊਤਮ ਸਤਿਗੁਰ ਪੁਰਖ ਨਿਰਾਲੇ ॥

aootam satigur purakh niraale |

Sant Singh KhalsaThe True Guru, the Primal Being, is sublime and detached.
Manmohan SinghSublime and detached is the Lord incarnate True Guru.
Manmohan Singh (Punjabi)ਸ੍ਰੇਸ਼ਟ ਅਤੇ ਨਿਰਲੇਪ ਹਨ ਸੁਆਮੀ-ਸਰੂਪ ਸੱਚੇ ਗੁਰਦੇਵ ਜੀ।
Fareedkot Teekaਸੋ ਸਤਿਗੁਰੂ ਉਤਮ ਪੁਰਖ ਹੈਂ ਵਹੁ ਇਨ ਸੇ ਨਿਰਾਲੇ ਹੂਏ ਹੈਂ॥
Prof. Sahib Singhਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਸਤਿਗੁਰੂ ਦੇ (ਸਨਮੁਖ ਰਹਿਣ ਵਾਲੇ) ਮਨੁੱਖ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਨਿਰਾਲੇ = ਨਿਰਲੇਪ। ਸਤਿਗੁਰ ਪੁਰਖ

SikhNet (Spanish)El Guru Verdadero, el Purusha Sublime, es el Único Ser Desapegado.

ਸਬਦਿ ਰਤੇ; ਹਰਿ ਰਸਿ ਮਤਵਾਲੇ ॥

sabad rate; har ras matavaale |

Sant Singh KhalsaAttuned to the Word of the Shabad, He is intoxicated with the sublime essence of the Lord.
Manmohan SinghHe is imbued with the Name and is inebriated with God's elixir.
Manmohan Singh (Punjabi)ਉਹ ਨਾਮ ਨਾਲ ਰੰਗੇ ਅਤੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਖੀਵੇ ਹੋਏ ਹੌਹੇ ਹਨ।
Fareedkot Teekaਜੋ ਹਰੀ ਕੇ ਰਸ ਮੇਂ ਮਸਤ ਹੋਇਕੈ ਬ੍ਰਹਮ ਮੇਂ ਰਤੇ ਹੈਂ॥
Prof. Sahib Singhਸਤਿਗੁਰੂ ਪੁਰਖ ਦੇ ਸ਼ਬਦ ਵਿਚ ਰੱਤੇ ਹੋਏ ਪ੍ਰਭੂ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ।

ਪਦ ਅਰਥ ਸਬਦਿ ਰਤੇ = ਜੋ ਬੰਦੇ ਸਤਿਗੁਰ ਪੁਰਖ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ। ਹਰਿ ਰਸਿ = ਹਰੀ ਦੇ ਰਸ ਵਿਚ।

SikhNet (Spanish)Imbuido en Su Palabra uno queda embebido en Dios.

ਰਿਧਿ ਬੁਧਿ ਸਿਧਿ ਗਿਆਨੁ, ਗੁਰੂ ਤੇ ਪਾਈਐ; ਪੂਰੈ ਭਾਗਿ ਮਿਲਾਇਦਾ ॥੧੫॥

ridh budh sidh giaan, guroo te paaeeai; poorai bhaag milaaeidaa |15|

Sant Singh KhalsaRiches, intellect, miraculous spiritual powers and spiritual wisdom are obtained from the Guru; through perfect destiny, they are received. ||15||
Manmohan SinghRiches, intellect, perfection and gnosis are obtained from the Guru. It is through perfect destiny that one meets with the Guru.
Manmohan Singh (Punjabi)ਧਨ ਸੰਪਦਾ, ਅਕਲ, ਪੂਰਨਤਾ ਅਤੇ ਬ੍ਰਹਮ-ਬੋਧ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ। ਪੂਰਨ ਪ੍ਰਾਲਭਧ ਰਾਹੀਂ ਇਨਸਾਨ ਗੁਰਾਂ ਨਾਲ ਮਿਲਦਾ ਹੈ।
Fareedkot Teekaਐਸੇ ਗੁਰੂ ਤੇ ਜੋ ਗ੍ਯਾਨ ਪਾਈਐ ਤੌ ਰਿਧੀ, ਸਿਧੀ ਔ ਬੁਧੀ ਸਭ ਪ੍ਰਾਪਤਿ ਹੋਤੀ ਹੈ, ਪਰੰਤੂ ਪੂਰੇ ਭਾਗੋਂ ਵਾਲਾ ਪੁਰਸ ਐਸੇ ਗੁਰੋਂ ਸੇ ਮਨੁ ਮਿਲਾਵਤਾ ਹੈ॥੧੫॥
Prof. Sahib Singhਆਤਮਕ ਤਾਕਤਾਂ ਉੱਚੀ ਅਕਲ ਤੇ ਪਰਮਾਤਮਾ ਨਾਲ ਡੂੰਘੀ ਸਾਂਝ (ਦੀ ਦਾਤਿ) ਗੁਰੂ ਤੋਂ ਹੀ ਮਿਲਦੀ ਹੈ। ਚੰਗੇ ਭਾਗਾਂ ਨਾਲ ਗੁਰੂ (ਸਰਨ ਆਏ ਜੀਵ ਨੂੰ ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੫॥

ਪਦ ਅਰਥ ਰਿਧਿ ਸਿਧਿ = ਆਤਮਕ ਤਾਕਤਾਂ। ਗੁਰੂ ਤੇ = ਗੁਰੂ ਤੋਂ ॥੧੫॥

SikhNet (Spanish)De Él, uno recibe poderes psíquicos extras, Sabiduría y gozos mundanos, pero es a través del Destino perfecto que uno es guiado hasta el Guru. 15

ਇਸੁ ਮਨ ਮਾਇਆ ਕਉ; ਨੇਹੁ ਘਨੇਰਾ ॥

eis man maaeaa kau; nehu ghaneraa |

Sant Singh KhalsaThis mind is so in love with Maya.
Manmohan SinghThis mind has great love of mammon.
Manmohan Singh (Punjabi)ਇਸ ਮਨ ਦਾ ਧਨ-ਦੌਲਤ ਨਾਲ ਬਹੁਤਾ ਪਿਆਰ ਹੈ।
Fareedkot Teekaਇਸ ਮਨ ਕੋ ਮਾਇਆ ਕਾ ਬਹੁਤ ਪ੍ਰੇਮ ਹੈ॥
Prof. Sahib Singhਹੇ ਗਿਆਨਵਾਨ ਪੁਰਸ਼ੋ! ਇਸ ਮਨ ਨੂੰ ਮਾਇਆ ਦਾ ਬਹੁਤ ਮੋਹ ਚੰਬੜਿਆ ਰਹਿੰਦਾ ਹੈ;

ਪਦ ਅਰਥ ਕਉ = ਨੂੰ। ਘਨੇਰਾ = ਬਹੁਤ।

SikhNet (Spanish)Esta mente está profundamente apegada a Maya,

ਕੋਈ ਬੂਝਹੁ ਗਿਆਨੀ; ਕਰਹੁ ਨਿਬੇਰਾ ॥

koee boojhahu giaanee; karahu niberaa |

Sant Singh KhalsaOnly a few are spiritually wise enough to understand and know this.
Manmohan SinghLet some divine know and discriminate it.
Manmohan Singh (Punjabi)ਕੋਈ ਬ੍ਰਹਮਬੇਤਾ ਇਸ ਨੂੰ ਸੋਚ ਸਮਝ ਕੇ ਨਿਰਣੇਯ ਕਰੇ।
Fareedkot Teekaਕੋਈ ਗ੍ਯਾਨੀਆਂ ਪਾਸੋਂ ਸਮਝੋ ਔ ਨਬੇੜਾ ਕਰੋ॥
Prof. Sahib Singh(ਇਸ ਦੇ ਰਾਜ਼ ਨੂੰ) ਸਮਝੋ ਤੇ ਇਸ ਮੋਹ ਨੂੰ ਖ਼ਤਮ ਕਰੋ।

ਪਦ ਅਰਥ ਨਿਬੇਰਾ = ਫ਼ੈਸਲਾ। ਨਿਬੇਰਾ ਕਰਹੁ = (ਮਾਇਆ ਦਾ ਨੇਹੁ) ਮੁਕਾ ਦਿਉ।

SikhNet (Spanish)oh Sabios, conozcan esto y discriminen, pues la esperanza, el deseo, el ego y la duda,

ਆਸਾ ਮਨਸਾ ਹਉਮੈ ਸਹਸਾ; ਨਰੁ ਲੋਭੀ ਕੂੜੁ ਕਮਾਇਦਾ ॥੧੬॥

aasaa manasaa haumai sahasaa; nar lobhee koorr kamaaeidaa |16|

Sant Singh KhalsaIn hope and desire, egotism and skepticism, the greedy man acts falsely. ||16||
Manmohan SinghInvolved in hope, desire, ego and doubt, the greedy man practises falsehood.
Manmohan Singh (Punjabi)ਉਮੈਦ, ਖਾਹਿਸ਼, ਹੰਕਾਰ ਅਤੇ ਭਰਮ ਅੰਦਰ ਗ੍ਰਸਿਆ ਹੋਇਆ ਲਾਲਚੀ ਬੰਦਾ ਝੂਠ ਦੀ ਕਿਰਤ ਦਰਦਾ ਹੈ।
Fareedkot Teekaਮਨ ਕੀ ਜੋ ਆਸਾ ਹੈ ਔ (ਹਉਮੈ) ਹੰਕਾਰ ਜੋ ਨਾ ਪ੍ਰਾਪਤੀ ਮੇਂ ਸੰਸਾ ਹੈ ਇਤ੍ਯਾਦੀ, ਪੁਨਃ ਝੂਠੁ ਕੋ ਲੋਭੀ ਨਰੁ ਕਮਾਵਤਾ ਹੈ॥੧੬॥
Prof. Sahib Singhਜੇਹੜਾ ਮਨੁੱਖ ਲੋਭ ਦੇ ਪ੍ਰਭਾਵ ਹੇਠ ਨਿੱਤ ਮਾਇਆ ਦੇ ਮੋਹ ਦਾ ਧੰਧਾ ਹੀ ਕਰਦਾ ਰਹਿੰਦਾ ਹੈ ਉਸ ਨੂੰ (ਦੁਨੀਆ ਦੀਆਂ) ਆਸਾਂ ਕਾਮਨਾਂ ਹਉਮੈ ਸਹਮ (ਆਦਿਕ) ਚੰਬੜੇ ਰਹਿੰਦੇ ਹਨ ॥੧੬॥

ਪਦ ਅਰਥ ਮਨਸਾ = {मनीषा = desire, wish} ਕਾਮਨਾ। ਸਹਸਾ = ਸਹਮ ॥੧੬॥

SikhNet (Spanish)son los atributos del avaro, que vive apegado a la ilusión.(16)

ਸਤਿਗੁਰ ਤੇ ਪਾਏ ਵੀਚਾਰਾ ॥

satigur te paae veechaaraa |

Sant Singh KhalsaFrom the True Guru, contemplative meditation is obtained.
Manmohan SinghObtaining Divine comprehension from the True Guru,
Manmohan Singh (Punjabi)ਪ੍ਰਾਣੀ ਸੱਚੇ ਗੁਰਾਂ ਪਾਸੋਂ ਈਸ਼ਵਰੀ ਗਿਆਤ ਪ੍ਰਾਪਤ ਕਰ ਕੇ,
Fareedkot Teekaਜੋ ਸਤਿਗੁਰੋਂ ਤੇ ਵੀਚਾਰ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦੀ ਦਾਤਿ) ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਤੇ = ਤੋਂ। ਵੀਚਾਰ = ਪ੍ਰਭੂ ਦੇ ਗੁਣਾਂ ਦੀ ਵਿਚਾਰ।

SikhNet (Spanish)Uno obtiene la Sabiduría a través del Guru Verdadero y uno se entona en la Casa de la Verdad,

ਸੁੰਨ ਸਮਾਧਿ; ਸਚੇ ਘਰ ਬਾਰਾ ॥

sun samaadh; sache ghar baaraa |

Sant Singh KhalsaAnd then, one dwells with the True Lord in His celestial home, the Primal State of Absorption in Deepest Samaadhi.
Manmohan Singhthe mortal abides within the Lord's True Home in the state of seedless trance.
Manmohan Singh (Punjabi)ਸੁਆਮੀ ਦੇ ਸੱਚੇ ਧਾਮ ਅੰਦਰ ਅਫੁਰ ਤਾੜੀ ਦੀ ਅਵਸਥਾ ਵਿੱਚ ਨਿਵਾਸ ਕਰਦਾ ਹੈ।
Fareedkot Teekaਪੁਨ: ਸਤ ਸਰੂਪ ਪਰਮੇਸਰ ਕੇ ਬਾਰ ਸਤਸੰਗ ਮੇਂ ਰਹਿ ਕਰਿ ਵਹੁ ਅਫੁਰ ਸਮਾਧ ਮੇਂ ਰਹਿਤਾ ਹੈ॥
Prof. Sahib Singhਉਹ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਸਚੇ ਘਰ ਬਾਰਾ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ।

SikhNet (Spanish)del Trance Inmaculado y en su interior resuena la Blanca y Pura Melodía de la Palabra,

ਨਾਨਕ. ਨਿਰਮਲ ਨਾਦੁ ਸਬਦ ਧੁਨਿ; ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥

naanak. niramal naad sabad dhun; sach raamai naam samaaeidaa |17|5|17|

Sant Singh KhalsaO Nanak, the immaculate sound current of the Naad, and the Music of the Shabad resound; one merges into the True Name of the Lord. ||17||5||17||
Manmohan SinghNanak, within him resounds the immaculate music of the Name and he merges in the Lord's True Name.
Manmohan Singh (Punjabi)ਨਾਨਕ, ਉਸ ਦੇ ਅੰਦਰ ਨਾਮ ਦਾ ਪਵਿੱਤਰ ਰਾਗ ਗੂੰਜਦਾ ਹੈ ਅਤੇ ਉਹ ਪ੍ਰਭੂ ਦੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਨਿਰਮਲ ਬਾਣੀ ਕਰਿ ਗੁਰੋਂ ਕਾ ਉਪਦੇਸ ਉਚਾਰਤਾ ਹੈ, ਨਿਸਚੇ ਕਰ ਕੇ ਰਾਮ ਜੋ ਨਾਮੀ ਹੈ ਤਿਸ ਮੇਂ ਸਮਾਉਂਦਾ ਹੈ॥੧੭॥੫॥੧੭॥
Prof. Sahib Singhਹੇ ਨਾਨਕ! ਉਸ ਮਨੁੱਖ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ ਸਿਫ਼ਤ-ਸਾਲਾਹ ਦੀ ਰੌ ਬਣੀ ਰਹਿੰਦੀ ਹੈ ਜੀਵਨ ਨੂੰ ਪਵਿੱਤ੍ਰ ਕਰਨ ਵਾਲਾ ਰਾਗ (ਜਿਹਾ) ਹੁੰਦਾ ਰਹਿੰਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੭॥੫॥੧੭॥

ਪਦ ਅਰਥ ਨਾਦੁ = ਰਾਗ। ਧੁਨਿ = ਰੌ। ਰਾਮੈ ਨਾਮਿ = ਪਰਮਾਤਮਾ ਦੇ ਨਾਮ ਵਿਚ ॥੧੭॥੫॥੧੭॥

SikhNet (Spanish)y así se inmerge en el Nombre Verdadero del Señor.(17-5-17)

Open this shabad (52 lines, Angs 1037-1038) →

Shabad Guru Nanak Dev Ji Raag Maaroo continues on Ang 1039

ਮਾਰੂ ਮਹਲਾ ੧ ॥

maaroo mahalaa 1 |

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਜਹ ਦੇਖਾ; ਤਹ ਦੀਨ ਦਇਆਲਾ ॥

jeh dekhaa; teh deen deaalaa |

Sant Singh KhalsaWherever I look, I see the Lord, merciful to the meek.
Manmohan SinghWherever I see, there I find my Master, Merciful to the meek.
Manmohan Singh (Punjabi)ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਆਪਣੇ ਮਸਕੀਨ ਤੇ ਮਿਹਰਬਾਨ ਮਾਲਕ ਨੂੰ ਪਾਉਂਦਾ ਹਾਂ।
Fareedkot Teekaਹੇ ਦੀਨ ਦਇਆਲ! ਜਹਾਂ ਦੇਖਤਾ ਹੂੰ ਤਹਾਂ ਤੂੰ ਹੀ ਹੈਂ॥
Prof. Sahib Singhਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਦਿੱਸਦਾ ਹੈ।

ਪਦ ਅਰਥ ਦੇਖਾ = ਮੈਂ ਵੇਖਦਾ ਹਾਂ।

SikhNet (Spanish)En donde sea que veo, ahí veo al Señor Compasivo, sí, Él, nuestro Señor Misericordioso, ni va ni viene.

ਆਇ ਨ ਜਾਈ; ਪ੍ਰਭੁ ਕਿਰਪਾਲਾ ॥

aae na jaaee; prabh kirapaalaa |

Sant Singh KhalsaGod is compassionate; He does not come or go in reincarnation.
Manmohan SinghMy compassionate Lord comes and goes not.
Manmohan Singh (Punjabi)ਮੇਰਾ ਦਇਆਵਾਨ ਸੁਆਮੀ ਆਉਂਦਾ ਅਤੇ ਜਾਂਦਾ ਨਹੀਂ।
Fareedkot Teekaਹੇ ਸਾਮ੍ਰਥ ਕ੍ਰਿਪਾਲ! ਨਾ ਕਹੀਂ ਆਵਤਾ ਹੈਂ ਨ ਜਾਤਾ ਹੀ ਹੈਂ॥
Prof. Sahib Singhਉਹ ਕਿਰਪਾ ਦਾ ਸੋਮਾ ਪ੍ਰਭੂ ਨਾਹ ਜੰਮਦਾ ਹੈ ਨਾਹ ਮਰਦਾ ਹੈ।

ਪਦ ਅਰਥ ਆਇ ਨ ਜਾਈ = ਨਾਹ ਜੰਮਦਾ ਹੈ ਨਾਹ ਮਰਦਾ ਹੈ।

SikhNet (Spanish)De manera misteriosa Él prevalece en todo.

ਜੀਆ ਅੰਦਰਿ ਜੁਗਤਿ ਸਮਾਈ; ਰਹਿਓ ਨਿਰਾਲਮੁ ਰਾਇਆ ॥੧॥

jeea andar jugat samaaee; rahio niraalam raaeaa |1|

Sant Singh KhalsaHe pervades all beings in His mysterious way; the Sovereign Lord remains detached. ||1||
Manmohan SinghAmongst all the beings, He is contained in a mysterious way but the king, Himself, remains detached.
Manmohan Singh (Punjabi)ਮੇਰਾ ਪ੍ਰਭੂ ਸਾਰਿਆਂ ਜੀਵਾਂ ਅੰਦਰ ਉਹ ਗੈਬੀ ਤਰੀਕੇ ਨਾਲ ਰਮਿਆ ਹੋਇਆ ਹੈ ਅਤੇ ਨਾਲ ਹੀ ਨਿਰਲੇਪ ਰਹਿੰਦਾ ਹੈ।
Fareedkot Teekaਸਭ ਜੀਆ ਕੇ ਅੰਤਰ ਤੇਰੀ ਜੁਗਤੀ ਸਮਾਈ ਹੂਈ ਹੈ, ਭਾਵ ਅਨੇਕ ਪ੍ਰਕਾਰ ਕੇ ਬਿਉਹਾਰਾਂ ਦੇ ਕਰਨੇ ਵਾਲੀ ਅਕਲ ਪ੍ਰਾਪਤਿ ਕਰੀ ਹੈ। ਪਰੰਤੂ ਹੇ ਰਾਜਾ! ਤੂੰ ਸਭ ਸੇ ਨਿਰਾਲਮ ਰਹਿਆ ਹੂਆ ਹੈ॥੧॥
Prof. Sahib Singhਸਭ ਜੀਵਾਂ ਦੇ ਅੰਦਰ (ਉਸੇ ਦੀ ਸਿਖਾਈ ਹੋਈ) ਜੀਵਨ-ਜਾਚ ਗੁਪਤ ਵਰਤ ਰਹੀ ਹੈ (ਭਾਵ, ਹਰੇਕ ਜੀਵ ਉਸੇ ਪਰਮਾਤਮਾ ਦੇ ਆਸਰੇ ਜਿਊ ਰਿਹਾ ਹੈ, ਪਰ) ਉਹ ਪਾਤਿਸ਼ਾਹ ਆਪ ਹੋਰ ਆਸਰਿਆਂ ਤੋਂ ਬੇ-ਮੁਥਾਜ ਰਹਿੰਦਾ ਹੈ ॥੧॥

ਪਦ ਅਰਥ ਜੁਗਤਿ = ਜੀਵਨ ਦੀ ਜਾਚ। ਸਮਾਈ = ਟਿਕੀ ਹੋਈ ਹੈ। ਨਿਰਾਲਮੁ = {निरालम्ब} ਜਿਸ ਨੂੰ ਕਿਸੇ ਆਸਰੇ ਦੀ ਲੋੜ ਨਹੀਂ। ਰਾਇਆ = ਰਾਜਾ, ਪਰਮਾਤਮਾ ॥੧॥

SikhNet (Spanish)El Dios Soberano se conserva desapegado. (1)

ਜਗੁ ਤਿਸ ਕੀ ਛਾਇਆ; ਜਿਸੁ ਬਾਪੁ ਨ ਮਾਇਆ ॥

jag tis kee chhaaeaa; jis baap na maaeaa |

Sant Singh KhalsaThe world is a reflection of Him; He has no father or mother.
Manmohan SinghThe world is the reflection of Him, who has no father and mother.
Manmohan Singh (Punjabi)ਜਗਤ ਉਸ ਦਾ ਪ੍ਰਤੀਬਿੰਬ ਹੈ, ਜਿਸ ਦਾ ਕੋਈ ਪਿਤਾ ਅਤੇ ਮਾਤਾ ਨਹੀਂ।
Fareedkot Teekaਜਗਤ ਤਿਸ ਤੇਰੀ (ਛਾਇਆ) ਸੱਤਾ ਕਰ ਕੇ ਹੈ ਜਿਸ ਤੇਰਾ ਕੋਈ ਮਾਤਾ ਪਿਤਾ ਨਹੀਂ॥
Prof. Sahib Singh(ਅਸਲ ਸਦਾ ਟਿਕੀ ਰਹਿਣ ਵਾਲੀ ਹਸਤੀ ਤਾਂ ਪਰਮਾਤਮਾ ਆਪ ਹੈ) ਜਗਤ ਉਸ ਪਰਮਾਤਮਾ ਦਾ ਪਰਛਾਵਾਂ ਹੈ (ਜਦੋਂ ਚਾਹੇ ਆਪਣੇ ਇਸ ਪਰਛਾਵੇਂ ਨੂੰ ਆਪਣੇ ਆਪ ਵਿਚ ਹੀ ਗੁੰਮ ਕਰ ਲੈਂਦਾ ਹੈ)। ਉਹ ਪਰਮਾਤਮਾ ਦਾ ਨਾਹ ਕੋਈ ਪਿਉ ਨਾਹ ਮਾਂ,

ਪਦ ਅਰਥ ਛਾਇਆ = ਪਰਛਾਵਾਂ, ਅਕਸ, ਪ੍ਰਤਿਬਿੰਬ।

SikhNet (Spanish)El mundo es una Reflexión de Quien no tiene ni padre ni madre, tampoco hermano ni hermana,

ਨਾ ਤਿਸੁ ਭੈਣ, ਨ ਭਰਾਉ ਕਮਾਇਆ ॥

naa tis bhain, na bharaau kamaaeaa |

Sant Singh KhalsaHe has not acquired any sister or brother.
Manmohan SinghHe has earned neither a sister nor a brother.
Manmohan Singh (Punjabi)ਉਸ ਨੇ ਨਾਂ ਕੋਈ ਭੈਣ ਤੇ ਨਾਂ ਹੀ ਵੀਰ ਖੱਟਿਆ ਹੈ।
Fareedkot Teekaਔ ਨਾ ਤਿਸ ਤੇਰਾ ਭਾਈ, ਨਾ ਭੈਣ ਔ ਨਾ ਕੋਈ (ਕਮਾਇਆ) ਸੇਵਕ ਹੀ ਹੈ॥
Prof. Sahib Singhਨਾਹ ਕੋਈ ਭੈਣ ਨਾਹ ਭਾਈ ਤੇ ਨਾਹ ਕੋਈ ਸੇਵਕ।

ਪਦ ਅਰਥ ਭਰਾਉ = ਭਰਾ, ਭਾਈ। ਕਮਾਇਆ = ਕਾਮਾ, ਨੌਕਰ।

SikhNet (Spanish)no ha nacido ni ha muerto, no pertenece a ninguna clase o clan,

ਨਾ ਤਿਸੁ ਓਪਤਿ ਖਪਤਿ ਕੁਲ ਜਾਤੀ; ਓਹੁ ਅਜਰਾਵਰੁ ਮਨਿ ਭਾਇਆ ॥੨॥

naa tis opat khapat kul jaatee; ohu ajaraavar man bhaaeaa |2|

Sant Singh KhalsaThere is no creation or destruction for Him; He has no ancestry or social status. The Ageless Lord is pleasing to my mind. ||2||
Manmohan SinghHe is without birth, death, lineage and caste, He, who ages not, is pleasing to my mind.
Manmohan Singh (Punjabi)ਉਹ ਜੰਮਣ, ਮਰਣ, ਵੰਸ਼ ਅਤੇ ਜਾਤ ਦੇ ਬਗੈਰ ਹੈ। ਉਹ, ਜੋ ਬਿਰਧ ਨਹੀਂ ਹੁੰਦਾ, ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਨਾ ਤਿਸ ਤੇਰੀ ਉਤਪਤੀ ਨਾ ਨਾਸ ਨਾ ਕੁਲਨਾ ਜਾਤੀ ਹੈ। ਜੋ ਤੂੰ ਅਮਰੁ ਅਰ ਅਜਰਾ ਦੇਵਤ੍ਯਾਂ ਤੇ (ਵਰੁ) ਸ੍ਰੇਸਟ ਹੈਂ, ਸੋ ਸਭ ਕੇ ਮਨ ਮੇਂ ਭਾਇਆ ਹੈਂ॥੨॥
Prof. Sahib Singhਨਾਹ ਉਸ ਨੂੰ ਜਨਮ ਤੇ ਨਾਹ ਮੌਤ, ਨਾਹ ਉਸ ਦੀ ਕੋਈ ਕੁਲ ਤੇ ਨਾਹ ਜਾਤਿ। ਉਸ ਨੂੰ ਬੁਢੇਪਾ ਨਹੀਂ ਵਿਆਪ ਸਕਦਾ, ਉਹ ਮਹਾਨ ਸ੍ਰੇਸ਼ਟ ਹਸਤੀ ਹੈ (ਜਗਤ ਦੇ ਸਭ ਜੀਵਾਂ ਦੇ) ਮਨ ਵਿਚ ਉਹੀ ਪਿਆਰਾ ਲੱਗਦਾ ਹੈ ॥੨॥

ਪਦ ਅਰਥ ਓਪਤਿ = ਜਨਮ। ਖਪਤਿ = ਨਾਸ। ਅਜਰਾਵਰੁ = {ਅਜਰ = ਅਵਰੁ}। ਅਜਰ = ਜਰਾ-ਰਹਿਤ, ਜਿਸ ਨੂੰ ਬੁਢੇਪਾ ਨਾਹ ਆ ਸਕੇ। ਅਵਰੁ = ਸ੍ਰੇਸ਼ਟ। ਮਨਿ = (ਜਗਤ ਦੇ ਜੀਵਾਂ ਦੇ) ਮਨ ਵਿਚ ॥੨॥

SikhNet (Spanish)oh, ese Ser Inmemorial está complaciendo a mi mente.(2)

ਤੂ ਅਕਾਲ ਪੁਰਖੁ; ਨਾਹੀ ਸਿਰਿ ਕਾਲਾ ॥

too akaal purakh; naahee sir kaalaa |

Sant Singh KhalsaYou are the Deathless Primal Being. Death does not hover over Your head.
Manmohan SinghThou are the immortal Lord. Over Thy head death is not.
Manmohan Singh (Punjabi)ਤੂੰ ਅਬਿਨਾਸ਼ੀ ਪ੍ਰਭੂ ਹੈਂ ਪ੍ਰਭੂ ਹੈਂ। ਤੇਰੇ ਸੀਸ ਉੱਤੇ ਮੌਤ ਨਹੀਂ।
Fareedkot Teekaਤੂੰ ਅਕਾਲ ਪੁਰਖ ਹੈਂ ਤੇਰੇ ਸਿਰ ਪਰ ਕਾਲ ਨਹੀਂ ਹੈ॥
Prof. Sahib Singhਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ।

ਪਦ ਅਰਥ ਸਿਰਿ = ਸਿਰ ਉਤੇ।

SikhNet (Spanish)Oh Dios, eres Inmortal, el Purusha, sobre Tu Cabeza la muerte no se acerca.

ਤੂ ਪੁਰਖੁ ਅਲੇਖ, ਅਗੰਮ ਨਿਰਾਲਾ ॥

too purakh alekh, agam niraalaa |

Sant Singh KhalsaYou are the unseen inaccessible and detached Primal Lord.
Manmohan SinghThou are the Ineffable, Inaccessible and Detached Lord.
Manmohan Singh (Punjabi)ਤੂੰ ਅਕੱਥ, ਪਹੁੰਚ ਤੋਂ ਪਰੇ ਅਤੇ ਨਿਰਲੇਪ ਸੁਆਮੀ ਹੈਂ।
Fareedkot Teekaਤੂੰ ਅਲੇਖ ਪੁਰਖ ਅਗੰਮ ਨਿਰਾਲਾ ਹੈਂ॥
Prof. Sahib Singhਤੂੰ ਸਰਬ-ਵਿਆਪਕ ਹੈਂ, ਅਲੇਖ ਹੈਂ, ਅਪਹੁੰਚ ਅਤੇ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਹੈਂ।

ਪਦ ਅਰਥ ਅਲੇਖ = ਜਿਸ ਦੀ ਤਸਵੀਰ ਨਾਹ ਬਣਾਈ ਜਾ ਸਕੇ। ਅਗੰਮ = ਅਪਹੁੰਚ। ਪੁਰਖੁ = ਸਭ ਜੀਵਾਂ ਵਿਚ ਵਿਆਪਕ।

SikhNet (Spanish)Insondable, Infinito, y Desapegado eres Tú.

ਸਤ ਸੰਤੋਖਿ ਸਬਦਿ ਅਤਿ ਸੀਤਲੁ; ਸਹਜ ਭਾਇ ਲਿਵ ਲਾਇਆ ॥੩॥

sat santokh sabad at seetal; sehaj bhaae liv laaeaa |3|

Sant Singh KhalsaYou are true and content; the Word of Your Shabad is cool and soothing. Through it, we are lovingly, intuitively attuned to You. ||3||
Manmohan SinghTrue, content and very cool are Thou, O Lord, Through calm and cool temperament, one is attuned to thee.
Manmohan Singh (Punjabi)ਸੱਚਾ, ਸੰਤੁਸ਼ਟ ਅਤੇ ਪਰਮ ਠੰਢਾ ਹੈਂ ਤੂੰ ਹੇ ਸੁਆਮੀ! ਸ਼ਾਂਤ ਅਤੇ ਠੰਡੇ ਸੁਭਾਅ ਰਾਹੀਂ ਇਨਸਾਨ ਦੀ ਤੇਰੇ ਨਾਲ ਪ੍ਰੀਤ ਪੈਂਦੀ ਹੈ।
Fareedkot Teekaਸਤਿ, ਸੰਤੋਖ ਸਹਿਤ ਪੁਨਃ ਗੁਰ ਸਬਦ ਕਰ ਜੋ ਅਤੀ ਸੀਤਲ ਹੂਏ ਹੈਂ, ਤਿਨੋਂ ਨੇ ਤੇਰੇ ਮੇਂ ਨਿਰਜਤਨ ਹੀ ਬ੍ਰਿਤੀ ਕੋ ਲਗਾਇਆ ਹੈ॥੩॥
Prof. Sahib Singhਜਿਸ ਮਨੁੱਖ ਨੇ ਸੇਵਾ ਸੰਤੋਖ (ਵਾਲੇ ਜੀਵਨ) ਵਿਚ (ਰਹਿ ਕੇ) ਗੁਰੂ ਦੇ ਸ਼ਬਦ (ਜੁੜ ਕੇ) ਪੂਰਨ ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) ਤੇਰੇ ਚਰਨਾਂ ਵਿਚ ਸੁਰਤ ਜੋੜੀ ਹੈ ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ ॥੩॥

ਪਦ ਅਰਥ ਸਤ = ਦਾਨ, ਸੇਵਾ। ਸਤ ਸੰਤੋਖਿ = ਸੇਵਾ ਤੇ ਸੰਤੋਖ ਵਿਚ (ਰਹਿ ਕੇ)। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)। ਸੀਤਲੁ = ਠੰਢਾ, ਸ਼ਾਂਤ। ਸਹਜ = ਆਤਮਕ ਅਡੋਲਤਾ। ਭਾਇ = ਭਾਵ ਨਾਲ। ਸਹਜ ਭਾਇ = ਆਤਮਕ ਅਡੋਲਤਾ ਦੇ ਭਾਵ ਨਾਲ, ਪੂਰਨ ਅਡੋਲ ਆਤਮਕ ਅਵਸਥਾ ਵਿਚ (ਟਿਕ ਕੇ) ॥੩॥

SikhNet (Spanish)Eres el Ser Compasivo, Contento y Fresco, conocido a través de la Palabra, y uno está entonado en Ti, a través del Equilibrio.(3)

ਤ੍ਰੈ ਵਰਤਾਇ; ਚਉਥੈ ਘਰਿ ਵਾਸਾ ॥

trai varataae; chauthai ghar vaasaa |

Sant Singh KhalsaThe three qualities are pervasive; the Lord dwells in His home, the fourth state.
Manmohan SinghThe world moves in the three modes, whilst Thou, O Lord abide in the home of the fourth state.
Manmohan Singh (Punjabi)ਸੰਸਾਰ ਤਿੰਨਾਂ ਅਵਸਥਾਵਾਂ ਅੰਦਰ ਵਰਤਦਾ ਹੈ ਜਦ ਕਿ ਤੂੰ, ਹੇ ਸੁਆਮੀ! ਚੌਥੀ ਦਸ਼ਾ ਦੇ ਘਰ ਵਸਦਾ ਹੈਂ।
Fareedkot Teekaਤ੍ਰੈ ਗੁਨੋਂ ਕੇ (ਵਰਤਾਇ) ਤਿਆਗ ਕੇ ਤੁਰੀਆ ਸਰੂਪ ਮੇਂ ਵਾਸਾ ਕੀਆ ਹੈ॥
Prof. Sahib Singhਮਾਇਆ ਦੇ ਤਿੰਨ ਗੁਣਾਂ ਦਾ ਪਸਾਰਾ ਪਸਾਰ ਕੇ ਪਰਮਾਤਮਾ ਆਪ (ਇਹਨਾਂ ਤੋਂ ਉਤਾਂਹ) ਚੌਥੇ ਘਰ ਵਿਚ ਟਿਕਿਆ ਰਹਿੰਦਾ ਹੈ (ਜਿਥੇ ਤਿੰਨ ਗੁਣਾਂ ਦੀ ਪਹੁੰਚ ਨਹੀਂ ਹੋ ਸਕਦੀ)।

ਪਦ ਅਰਥ ਵਰਤਾਇ = ਵਰਤਾ ਕੇ, ਵੰਡ ਕੇ, ਪਸਾਰਾ ਪਸਾਰ ਕੇ। ਘਰਿ = ਘਰ ਵਿਚ।

SikhNet (Spanish)El mundo se mueve y tiene su existencia dentro de los tres modos,

ਕਾਲ ਬਿਕਾਲ; ਕੀਏ ਇਕ ਗ੍ਰਾਸਾ ॥

kaal bikaal; kee ik graasaa |

Sant Singh KhalsaHe has made death and birth into a bite of food.
Manmohan SinghThou has over powered or made a morsel of death and birth.
Manmohan Singh (Punjabi)ਤੂੰ ਮੌਤ ਅਤੇ ਪੈਦਾਇਸ਼ ਨੂੰ ਕਾਬੂ ਕਰ ਲਿਆ ਜਾਂ ਇਕ ਬੁਰਕੀ ਬਣਾ ਲਈ ਹੈ।
Fareedkot Teekaਮਰਣ ਜੰਮਣ ਦੋਨੋਂ ਇਕ ਗ੍ਰਾਸ ਕੀਏ ਹੈਂ, ਭਾਵ ਨਾਸ ਕੀਏ ਹੈਂ॥
Prof. Sahib Singhਜਨਮ ਤੇ ਮਰਨ ਉਸ ਨੇ ਇਕ ਗਿਰਾਹੀ ਕਰ ਲਏ ਹੋਏ ਹਨ (ਉਸ ਨੂੰ ਨਾਹ ਜਨਮ ਹੈ ਨਾਹ ਮੌਤ)।

ਪਦ ਅਰਥ ਬਿਕਾਲ = {ਕਾਲ ਦੇ ਉਲਟ} ਜਨਮ। ਗ੍ਰਾਸਾ = ਗਿਰਾਹੀ।

SikhNet (Spanish)mientras que Tú habitas en el Cuarto Estado de Éxtasis.

ਨਿਰਮਲ ਜੋਤਿ ਸਰਬ ਜਗਜੀਵਨੁ; ਗੁਰਿ. ਅਨਹਦ ਸਬਦਿ ਦਿਖਾਇਆ ॥੪॥

niramal jot sarab jagajeevan; gur. anahad sabad dikhaaeaa |4|

Sant Singh KhalsaThe immaculate Light is the Life of the whole world. The Guru reveals the unstruck melody of the Shabad. ||4||
Manmohan SinghThe immaculate Light of the Lord is the life of the whole world. By the Guru's grace, the unstuck melody is realised.
Manmohan Singh (Punjabi)ਪ੍ਰਭੂ ਦਾ ਪਵਿੱਤ੍ਰ ਪ੍ਰਕਾਸ਼ ਸਾਰੇ ਜਹਾਨ ਦੀ ਜਿੰਦ ਜਾਨ ਹੈ। ਗੁਰਾਂ ਦੀ ਦਇਆ ਦੁਆਰਾ, ਸੁਤੇ ਸਿਧ ਹੋਣ ਵਾਲਾ ਕੀਰਤਨ ਅਨੁਭਵ ਕੀਤਾ ਜਾਂਦਾ ਹੈ।
Fareedkot Teekaਹੇ (ਜਗ ਜੀਵਨੁ) ਪਰਮੇਸਰ! ਤੇਰੀ ਨਿਰਮਲ ਜੋਤ ਸਰਬ ਮੇਂ ਹੈ। ਗੁਰੋਂ ਨੇ ਉਪਦੇਸ ਦੇ ਕਰਿ ਸੋ ਤਿਸ ਤੇਰੇ ਕੋ ਇਕ ਰਸ ਦਿਖਾਇਆ ਹੈ॥੪॥
Prof. Sahib Singhਸਾਰੇ ਜੀਵਾਂ ਵਿਚ ਪਰਮਾਤਮਾ ਦੀ ਪਵਿੱਤ੍ਰ ਜੋਤਿ (ਚਾਨਣ ਕਰ ਰਹੀ ਹੈ), ਉਹ ਜਗਤ ਦੀ ਜ਼ਿੰਦਗੀ ਦਾ ਸਹਾਰਾ ਹੈ। ਜਿਸ ਮਨੁੱਖ ਨੂੰ ਗੁਰੂ ਨੇ ਇਕ-ਰਸ ਆਪਣੇ ਸ਼ਬਦ ਵਿਚ ਜੋੜਿਆ ਹੈ ਉਸ ਨੂੰ ਉਸ (ਜਗਜੀਵਨ) ਦਾ ਦੀਦਾਰ ਕਰਾ ਦਿੱਤਾ ਹੈ ॥੪॥

ਪਦ ਅਰਥ ਜਗ ਜੀਵਨੁ = ਜਗਤ ਦਾ ਜੀਵਨ ਪ੍ਰਭੂ। ਗੁਰਿ = ਗੁਰੂ ਨੇ। ਅਨਹਦ = ਇਕ-ਰਸ। ਸਬਦਿ = ਸ਼ਬਦ ਦੀ ਰਾਹੀਂ ॥੪॥

SikhNet (Spanish)Sí, has conquistado y estás más allá del nacimiento y de la muerte, eres la Vida de toda vida, Luz Pura, uno toma Conciencia de Ti a través de la Melodía Divina de la Palabra, por la Gracia del Guru.(4)

ਊਤਮ ਜਨ ਸੰਤ ਭਲੇ; ਹਰਿ ਪਿਆਰੇ ॥

aootam jan sant bhale; har piaare |

Sant Singh KhalsaSublime and good are those humble Saints, the Beloveds of the Lord.
Manmohan SinghSublime and commendable are the holy persons, who are the beloveds of God.
Manmohan Singh (Punjabi)ਚੰਗੇ ਅਤੇ ਸ਼੍ਰੇਸ਼ਟ ਹਨ ਨੇਕ ਪੁਰਸ਼, ਜੋ ਵਾਹਿਗੁਰੂ ਦੇ ਲਾਡਲੇ ਹਨ।
Fareedkot Teekaਹੇ ਹਰੀ! ਤੇਰੇ ਪਿਆਰੇ ਸੰਤ ਜਨ ਚੰਗੇ ਊਤਮ ਹੈਂ॥
Prof. Sahib Singhਜੇਹੜੇ ਬੰਦੇ ਪਰਮਾਤਮਾ ਦੇ ਪਿਆਰੇ ਹਨ ਉਹ ਸ੍ਰੇਸ਼ਟ ਜੀਵਨ ਵਾਲੇ ਹਨ ਉਹ ਸੰਤ ਹਨ ਉਹ ਭਲੇ ਹਨ,
SikhNet (Spanish)Benditos sean los Santos, Bienamados de Dios,

ਹਰਿ ਰਸ ਮਾਤੇ; ਪਾਰਿ ਉਤਾਰੇ ॥

har ras maate; paar utaare |

Sant Singh KhalsaThey are intoxicated with the sublime essence of the Lord, and are carried across to the other side.
Manmohan SinghThey are inebriated with the Lord's elixir and are ferried across.
Manmohan Singh (Punjabi)ਉਹ ਪ੍ਰਭੂ ਦੇ ਅੰਮ੍ਰਿਤ ਨਾਲ ਮਤਵਾਲੇ ਹੋਏ ਹੋਏ ਹਨ।
Fareedkot Teekaਹੇ ਹਰੀ! ਤੇਰੇ ਰਸ ਮੇਂ ਮਾਤੇ ਹੂਏ ਤੈਨੇ ਪਾਰ ਉਤਾਰੇ ਹੈਂ॥
Prof. Sahib Singhਉਹ ਪਰਮਾਤਮਾ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ, ਪਰਮਾਤਮਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

ਪਦ ਅਰਥ ਮਾਤੇ = ਮਸਤ।

SikhNet (Spanish)pues ellos están siempre imbuidos en el Amor del Señor y emancipan a otros.

ਨਾਨਕ ਰੇਣ ਸੰਤ ਜਨ ਸੰਗਤਿ; ਹਰਿ ਗੁਰ ਪਰਸਾਦੀ ਪਾਇਆ ॥੫॥

naanak ren sant jan sangat; har gur parasaadee paaeaa |5|

Sant Singh KhalsaNanak is the dust of the Society of the Saints; by Guru's Grace, he finds the Lord. ||5||
Manmohan SinghNanak is the dust of the society of the pious persons and by the Guru's grace, he has obtained his Lord.
Manmohan Singh (Punjabi)ਨਾਨਕ ਪਵਿੱਤਰ ਪੁਰਸ਼ਾਂ ਦੇ ਸਮਾਗਮ ਦੀ ਧੂੜ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਉਸ ਨੇ ਆਪਣੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਜਿਨੋਂ ਨੇ ਗੁਰ ਸੰਗਤਿ ਕੀ ਕ੍ਰਿਪਾ ਕਰ ਤੇਰੇ ਕੋ ਪਾਇਆ ਹੈ, ਤਿਨ ਸੰਤ ਜਨੋਂ ਨੇ ਚਰਨੋਂ ਕੀ ਮੇਰੇ ਕੋ ਧੂੜੀ ਦੇਹੁ॥੫॥
Prof. Sahib Singhਹੇ ਨਾਨਕ! ਉਹਨਾਂ ਸੰਤ ਜਨਾਂ ਦੀ ਸੰਗਤ ਕਰ ਉਹਨਾਂ ਦੇ ਚਰਨਾਂ ਦੀ ਧੂੜ ਲੈ, ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਲੱਭ ਲਿਆ ਹੈ ॥੫॥

ਪਦ ਅਰਥ ਰੇਣ = ਚਰਨਾਂ ਦੀ ਧੂੜ ॥੫॥

SikhNet (Spanish)Nanak busca ser el Polvo que los Santos pisan, sí, es a través del Santo del Guru que uno llega hasta Dios.(5)

ਤੂ ਅੰਤਰਜਾਮੀ ਜੀਅ ਸਭਿ ਤੇਰੇ ॥

too antarajaamee jeea sabh tere |

Sant Singh KhalsaYou are the Inner-knower, the Searcher of hearts. All beings belong to You.
Manmohan SinghThou, O Lord, are the Inner-knower and all the beings are Thine.
Manmohan Singh (Punjabi)ਤੂੰ ਹੇ ਸੁਆਮੀ! ਅੰਦਰਲੀਆਂ ਜਾਣਨਹਾਰ ਹੈਂ ਅਤੇ ਸਾਰੇ ਜੀਵ ਤੈਂਡੇ ਹਨ।
Fareedkot Teekaਤੂੰ ਅੰਤਰ ਕਾ ਪ੍ਰੇਰਕ ਹੈਂ, ਪੁਨਃ ਇਹ ਜੀਉ ਸਭ ਤੇਰੇ ਕੀਏ ਹੂਏ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਜੀਵ ਤੇਰੇ (ਹੀ ਪੈਦਾ ਕੀਤੇ ਹੋਏ) ਹਨ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ।

ਪਦ ਅਰਥ ਸਭਿ = ਸਾਰੇ।

SikhNet (Spanish)Oh Dios, el Íntimo conocedor de todos los corazones; toda vida pertenece a Ti.

Open this shabad (46 lines, Angs 1038-1039) →

Ang 1038 of 1430