ੴ

ਸਿੱਖਬਾਣੀ · SikhBani

ਸੁੰਨ ਕਲਾ ਅਪਰੰਪਰਿ ਧਾਰੀ ॥

sun kalaa aparanpar dhaaree
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1037, 1038 · 52 lines
Translations

ਮਾਰੂ ਮਹਲਾ ੧ ॥

maaroo mahalaa 1 | Ang 1037

Sant Singh KhalsaMaaroo, First Mehl:
Manmohan SinghMaru 1st Guru.
Manmohan Singh (Punjabi)ਮਾਰੂ ਪਹਿਲੀ ਪਾਤਿਸ਼ਾਹੀ।
SikhNet (Spanish)Maru, Mejl Guru Nanak, Primer Canal Divino.

ਸੁੰਨ ਕਲਾ ਅਪਰੰਪਰਿ ਧਾਰੀ ॥

sun kalaa aparanpar dhaaree | Ang 1037

Sant Singh KhalsaIn the Primal Void, the Infinite Lord assumed His Power.
Manmohan SinghThe Infinite Lord has enshrined His might within all.
Manmohan Singh (Punjabi)ਬੇਅੰਤ ਪ੍ਰਭੂ ਨੇ ਆਪਣੀ ਸ਼ਕਤੀ ਸਾਰਿਆਂ ਅੰਦਰ ਟਿਕਾਈ ਹੋਈ ਹੈ।
Fareedkot Teekaਅਫੁਰ ਅਪਰੰਪਰ ਨੇ ਸਭ ਮੇਂ ਅਪਨੀ ਸਤਾ ਧਾਰੀ ਹੈ॥
Prof. Sahib Singhਉਸ ਪਰਮਾਤਮਾ ਨੇ, ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਤੇ ਜੋ ਨਿਰੋਲ ਆਪ ਹੀ ਆਪ ਹੈ, ਆਪਣੀ ਤਾਕਤ ਆਪ ਹੀ ਬਣਾਈ ਹੋਈ ਹੈ।

ਪਦ ਅਰਥ ਅਪਰੰਪਰ = ਉਹ ਪ੍ਰਭੂ ਜੋ ਪਰੇ ਤੋਂ ਪਰੇ ਹੈ, ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ। ਅਪਰੰਪਰਿ = ਅਪਰੰਪਰ ਨੇ, ਉਸ ਪ੍ਰਭੂ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ। ਸੁੰਨ = {शुन्य} ਸੁੰਞ, ਉਹ ਜਿਸ ਤੋਂ ਬਿਨਾ ਹੋਰ ਸੁੰਞ ਹੀ ਸੁੰਞ ਹੈ, ਉਹ ਪ੍ਰਭੂ ਜਿਸ ਤੋਂ ਬਿਨਾ ਕੁਝ ਭੀ ਨਹੀਂ, ਪ੍ਰਭੂ ਆਪ ਹੀ ਆਪ ਹੈ। ਸੰਨ ਅਪਰੰਪਰਿ = ਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਤੇ ਜੋ ਸਿਰਫ਼ ਆਪ ਹੀ ਆਪ ਹੈ। ਕਲਾ = ਸੱਤਿਆ। ਧਾਰੀ = ਧਾਰਨ ਕੀਤੀ ਹੋਈ ਹੈ।

SikhNet (Spanish)El Señor Supremo se sentó en Su Trance Profundo.

ਆਪਿ ਨਿਰਾਲਮੁ ਅਪਰ ਅਪਾਰੀ ॥

aap niraalam apar apaaree | Ang 1037

Sant Singh KhalsaHe Himself is unattached, infinite and incomparable.
Manmohan SinghHe Himself is detached, endless and unequalled.
Manmohan Singh (Punjabi)ਉਹ ਖ਼ੁਦ ਨਿਰਲੇਪ, ਅੰਤ-ਰਹਿਤ ਅਤੇ ਬੇ-ਮਿਸਾਲ ਹੈ।
Fareedkot Teekaਆਪ (ਅਪਰ ਅਪਾਰੀ) ਪਰਮੇਸਰ ਨਿਰਾਲਮ ਹੈ ਅਰਥਾਤ ਨਿਰਲੇਪ ਹੈ॥
Prof. Sahib Singhਉਹ ਅਪਰ ਤੇ ਅਪਾਰ ਪ੍ਰਭੂ ਆਪਣੇ ਸਹਾਰੇ ਆਪ ਹੀ ਹੈ (ਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ)।

ਪਦ ਅਰਥ ਨਿਰਾਲਮੁ = {निरालम्ब} ਜੋ ਆਪਣੇ ਸਹਾਰੇ ਆਪ ਹੀ ਹੈ, ਜਿਸ ਨੂੰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ (ਆਲੰਬ-ਸਹਾਰਾ)। ਅਪਾਰ = ਜਿਸ ਦਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।

SikhNet (Spanish)Sí, el Uno Infinito y Desapegado, y así, de Él Mismo creó la Naturaleza,

ਆਪੇ ਕੁਦਰਤਿ ਕਰਿ ਕਰਿ ਦੇਖੈ; ਸੁੰਨਹੁ ਸੁੰਨੁ ਉਪਾਇਦਾ ॥੧॥

aape kudarat kar kar dekhai; sunahu sun upaaeidaa |1| Ang 1037

Sant Singh KhalsaHe Himself exercised His Creative Power, and He gazes upon His creation; from the Primal Void, He formed the Void. ||1||
Manmohan SinghCreating constitution and creation, the Lord Himself sees them and from His Latent might He has brought forth the souls.
Manmohan Singh (Punjabi)ਬੰਧਾਨ ਅਤੇ ਰਚਨਾ ਨੂੰ ਰਚ ਕੇ, ਸੁਆਮੀ ਖ਼ੁਦ ਉਨ੍ਹਾਂ ਨੂੰ ਵੇਖਦਾ ਹੈ, ਅਤੇ ਆਪਣੀ ਗੁਪਤ ਸ਼ਕਤੀ ਤੋਂ ਉਸ ਨੇ ਰੂਹਾਂ ਪੈਦਾ ਕੀਤੀਆਂ ਹਨ।
Fareedkot Teeka(ਕੁਦਰਤਿ) ਪਰਮੇਸਰ ਆਪ ਹੀ ਜਗਤ ਕੋ ਕਰ ਕਰ ਕੇ ਦੇਖਤਾ ਹੈ, ਅਫੁਰ ਉਤਪੰਨ ਕਰਤਾ ਹੈ। ਭਾਵ ਵਾਸਤਵ ਤੇ ਕੁਛ ਹੂਆ ਹੀ ਨਹੀਂ, ਕਿਉਂਕਿ ਬ੍ਰਹਮ ਤੇ ਭਿੰਨ ਸਤਾ ਕਛੂ ਨਜਰ ਨਹੀਂ ਆਵਤੀ; ਵਾ ਅਫੁਰ ਪਰਮੇਸਰ ਆਪ ਸੇ (ਸੁੰਨ) ਆਕਸਾਦਿਕੋਂ ਕੋ ਉਤਪਤਿ ਕਰਤਾ ਭ੍ਯਾ ਹੈ॥੧॥
Prof. Sahib Singhਉਹ ਪਰਮਾਤਮਾ ਨਿਰੋਲ ਉਹ ਹਾਲਤ ਭੀ ਆਪ ਹੀ ਪੈਦਾ ਕਰਦਾ ਹੈ ਜਦੋਂ ਉਸ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਹੁੰਦਾ, ਤੇ ਆਪ ਹੀ ਆਪਣੀ ਕੁਦਰਤਿ ਰਚ ਕੇ ਵੇਖਦਾ ਹੈ ॥੧॥

ਪਦ ਅਰਥ ਸੁੰਨਹੁ ਸੁੰਨੁ = ਨਿਰੋਲ ਸੁੰਨ ਹਾਲਤ, ਨਿਰੋਲ ਉਹ ਹਾਲਤ ਜਦੋਂ ਉਸ ਦੇ ਆਪਣੇ ਆਪੇ ਤੋਂ ਬਿਨਾ ਹੋਰ ਕੁਝ ਭੀ ਨਹੀਂ ਹੁੰਦਾ ॥੧॥

SikhNet (Spanish)y mira, la naturaleza inanimada brotó de ese caos donde se encontraba.(1)

ਪਉਣੁ ਪਾਣੀ ਸੁੰਨੈ ਤੇ ਸਾਜੇ ॥

paun paanee sunai te saaje | Ang 1037

Sant Singh KhalsaFrom this Primal Void, He fashioned air and water.
Manmohan SinghFrom His Absolute-self, He has created the air and water.
Manmohan Singh (Punjabi)ਆਪਣੀ ਨਿਰਗੁਣ ਵਿਅਕਤੀ ਤੋਂ ਉਸ ਨੇ ਹਵਾ ਅਤੇ ਜਲ ਰਚੇ ਹਨ।
Fareedkot Teekaਪਉਣ ਪਾਣੀ ਆਦੀ ਤਤ ਸੁੰਨ ਤੇ ਹੀ ਬਣੇ ਹੈਂ॥
Prof. Sahib Singhਹਵਾ ਪਾਣੀ (ਆਦਿਕ ਤੱਤ) ਉਹ ਨਿਰੋਲ ਆਪਣੇ ਆਪੇ ਤੋਂ ਪੈਦਾ ਕਰਦਾ ਹੈ।

ਪਦ ਅਰਥ ਸੁੰਨੈ ਤੇ = ਸੁੰਨ ਤੋਂ ਹੀ, ਨਿਰੋਲ ਆਪਣੇ ਆਪੇ ਤੋਂ ਹੀ।

SikhNet (Spanish)De Su Ser Absoluto vino el aire, el agua, el Universo entero,

ਸ੍ਰਿਸਟਿ ਉਪਾਇ; ਕਾਇਆ ਗੜ ਰਾਜੇ ॥

srisatt upaae; kaaeaa garr raaje | Ang 1037

Sant Singh KhalsaHe created the universe, and the king in the fortress of the body.
Manmohan SinghCreating the world, He has appointed mind the King of the body fortress.
Manmohan Singh (Punjabi)ਸੰਸਾਰ ਨੂੰ ਪੈਦਾ ਕਰਕੇ, ਉਸ ਨੇ ਮਨ ਨੂੰ ਸ਼ਰੀਰ ਦੇ ਕਿਲੇ ਦਾ ਪਾਤਿਸ਼ਾਹ ਨੀਅਤ ਕੀਤਾ ਹੈ।
Fareedkot Teekaਇਨ ਸੇ ਸ੍ਰਿਸ੍ਟੀ ਉਤਪਤਿ ਕਰ ਕੇ ਕਾਇਆਂ ਰੂਪ ਗੜ ਮੇਂ ਆਪ ਹੀ ਬਿਰਾਜ ਰਹਿਆ ਹੈ ਵਾ ਪ੍ਰਕਾਸ ਰਹਾ ਹੈ, ਭਾਵ ਮਾਨੁਖ ਦੇਹ ਕੋ ਅਪਨੀ ਪ੍ਰਾਪਤੀ ਕਾ ਅਸਥਾਨ ਜਾਨਿਆ ਹੈ॥
Prof. Sahib Singhਸ੍ਰਿਸ਼ਟੀ ਪੈਦਾ ਕਰ ਕੇ (ਆਪਣੇ ਆਪੇ ਤੋਂ ਹੀ) ਸਰੀਰ ਤੇ ਸਰੀਰ-ਕਿਲ੍ਹਿਆਂ ਦੇ ਰਾਜੇ (ਜੀਵ) ਪੈਦਾ ਕਰਦਾ ਹੈ।

ਪਦ ਅਰਥ ਕਾਇਆ ਗੜ ਰਾਜੇ = ਸਰੀਰ-ਕਿਲ੍ਹਿਆਂ ਦੇ ਰਾਜੇ, ਜੀਵ।

SikhNet (Spanish)la fortaleza del cuerpo y dentro de ese cuerpo, la realeza de la mente.

ਅਗਨਿ ਪਾਣੀ ਜੀਉ ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥੨॥

agan paanee jeeo jot tumaaree; sune kalaa rahaaeidaa |2| Ang 1037

Sant Singh KhalsaYour Light pervades fire, water and souls; Your Power rests in the Primal Void. ||2||
Manmohan SinghWithin the fire, water and the living beings, is Thy Light, O Lord and in Thy Absolute-self lies the power of creation.
Manmohan Singh (Punjabi)ਅੱਗ, ਨੀਰ ਅਤੇ ਜੀਵਾਂ ਅੰਦਰ ਤੇਰਾ ਨੂਰ ਹੈ, ਹੇ ਸੁਆਮੀ! ਅਤੇ ਤੇਰੀ ਨਿਰਗੁਣ ਵਿਅਕਤੀ ਅੰਦਰ ਰਚਨਾ ਦੀ ਸ਼ਕਤੀ ਟਿਕੀ ਹੋਈ ਹੈ।
Fareedkot Teekaਅਗਨੀ, ਪਾਣੀ ਆਦਿਕੋਂ ਕਾ ਸਰੀਰ ਰਚਿਆ ਹੈ, ਔ ਜੀਵ ਕਲਾ ਜੋ ਤੁਮਾਰੀ ਦੇਹ ਬੀਚ ਹੈ, ਸੋ ਉਸ ਕੀ ਜੋਤਿ ਹੈ, ਪੁਨਃ (ਸੁੰਨੇ) ਅਫੁਰ ਵਿਖੇ ਹੀ ਜੀਵ ਕਲਾ ਕੋ ਇਸਥਿਤ ਕਰਤਾ ਹੈ॥੨॥
Prof. Sahib Singhਹੇ ਪ੍ਰਭੂ! ਅੱਗ ਪਾਣੀ ਆਦਿਕ ਤੱਤਾਂ ਦੇ ਬਣੇ ਸਰੀਰ ਵਿਚ ਜੀਵਾਤਮਾ ਤੇਰੀ ਹੀ ਜੋਤਿ ਹੈ। ਤੂੰ ਨਿਰੋਲ ਆਪਣੇ ਆਪੇ ਵਿਚ ਆਪਣੀ ਸ਼ਕਤੀ ਟਿਕਾਈ ਰੱਖਦਾ ਹੈਂ ॥੨॥

ਪਦ ਅਰਥ ਜੀਉ = ਜੀਵਾਤਮਾ। ਸੁੰਨੇ = ਸੁੰਨ ਵਿਚ ਹੀ, ਨਿਰੋਲ ਆਪਣੇ ਆਪ ਵਿਚ ਹੀ ॥੨॥

SikhNet (Spanish)Dentro del fuego y del aire, en el cuerpo, Él infundió Su Propia Luz, sí, en Su Ser Absoluto no está Manifiesto todo el Poder de la Creación. (2)

ਸੁੰਨਹੁ; ਬ੍ਰਹਮਾ ਬਿਸਨੁ ਮਹੇਸੁ ਉਪਾਏ ॥

sunahu; brahamaa bisan mahes upaae | Ang 1037

Sant Singh KhalsaFrom this Primal Void, Brahma, Vishnu and Shiva issued forth.
Manmohan SinghFrom the Absolute Lord issued forth the Brahma, Vishnu and Shiva.
Manmohan Singh (Punjabi)ਨਿਰਗੁਣ ਪ੍ਰਭੂ ਤੋਂ ਹੀ ਬ੍ਰਹਮਾ ਵਿਸ਼ਨੂੰ ਅਤੇ ਸ਼ਿਵਜੀ ਪੈਦਾ ਹੋਏ ਸਨ।
Fareedkot Teekaਅਫੁਰ ਤੋਂ ਹੀ ਬ੍ਰਹਮਾ, ਬਿਸਨੁ, ਸਿਵ ਉਪਜੇ ਹੈਂ॥
Prof. Sahib Singhਬ੍ਰਹਮਾ ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਪੈਦਾ ਕੀਤੇ।

ਪਦ ਅਰਥ ਮਹੇਸੁ = ਸ਼ਿਵ।

SikhNet (Spanish)De Su Ser Absoluto vino Brahma, Vishnu y Shiva.

ਸੁੰਨੇ ਵਰਤੇ ਜੁਗ ਸਬਾਏ ॥

sune varate jug sabaae | Ang 1037

Sant Singh KhalsaThis Primal Void is pervasive throughout all the ages.
Manmohan SinghFrom the Absolute Lord have emanated all the ages.
Manmohan Singh (Punjabi)ਨਿਰਗੁਣ ਪ੍ਰਭੂ ਤੋਂ ਹੀ ਸਾਰੇ ਯੁੱਗ ਉਤਪੰਨ ਹੋਏ ਹਨ।
Fareedkot Teekaਅਫੁਰ ਸਰੂਪ ਮੇਂ ਸਭ ਜੁਗ ਵਰਤਤੇ ਹੈਂ॥
Prof. Sahib Singhਸਾਰੇ ਅਨੇਕਾਂ ਜੁਗ ਨਿਰੋਲ ਉਸ ਦੇ ਆਪਣੇ ਆਪੇ ਵਿਚ ਹੀ ਬੀਤਦੇ ਗਏ।

ਪਦ ਅਰਥ ਵਰਤੇ = ਬੀਤ ਗਏ। ਸਬਾਏ = ਸਾਰੇ।

SikhNet (Spanish)Sí, Su Ser Absoluto se manifestó a Sí Mismo en todo el Universo,

ਇਸੁ ਪਦ ਵੀਚਾਰੇ. ਸੋ ਜਨੁ ਪੂਰਾ; ਤਿਸੁ ਮਿਲੀਐ ਭਰਮੁ ਚੁਕਾਇਦਾ ॥੩॥

eis pad veechaare. so jan pooraa; tis mileeai bharam chukaaeidaa |3| Ang 1037

Sant Singh KhalsaThat humble being who contemplates this state is perfect; meeting with him, doubt is dispelled. ||3||
Manmohan SinghPerfect if he person, who deliberates over this state. Meeting with the doubt is dispelled.
Manmohan Singh (Punjabi)ਪੂਰਨ ਹੈ ਉਹ ਪੁਰਸ਼ ਜੋ ਇਸ ਅਵਸਥਾ ਨੂੰ ਸੋਚਦਾ ਸਮਝਦਾ ਹੈ। ਉਸ ਨਾਲ ਮਿਲਣ ਦੁਆਰਾ ਸੰਦੇਹ ਦੂਰ ਹੋ ਜਾਂਦਾ ਹੈ।
Fareedkot Teekaਇਸ ਸੁੰਨ (ਪਦ) ਸਰੂਪ ਕਾ ਜੋ ਬੀਚਾਰ ਕਰੇ ਸੋ ਜਨ ਪੂਰਾ ਹੈ, ਪਰੰਤੂ ਜੇ ਤਿਸ ਕੋ ਮਿਲੀਏ ਤੌ ਭਰਮ ਕੋ (ਚੁਕਾਇਦਾ) ਦੂਰ ਕਰ ਲੇਤਾ ਹੈ॥੩॥
Prof. Sahib Singhਜੇਹੜਾ ਮਨੁੱਖ ਇਸ (ਹੈਰਾਨ ਕਰਨ ਵਾਲੀ) ਹਾਲਤ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਹੋਰ ਹੋਰ ਆਸਰੇ ਭਾਲਣ ਦੀ) ਉਕਾਈ ਨਹੀਂ ਖਾਂਦਾ। ਅਜੇਹੇ ਪੂਰਨ ਮਨੁੱਖ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਹੋਰਨਾਂ ਦੀ ਭਟਕਣਾ ਭੀ ਦੂਰ ਕਰ ਦੇਂਦਾ ਹੈ ॥੩॥

ਪਦ ਅਰਥ ਪਦ = ਅਵਸਥਾ, ਆਤਮਕ ਅਵਸਥਾ। ਵੀਚਾਰੇ = ਆਪਣੇ ਸੋਚ = ਮੰਡਲ ਵਿਚ ਟਿਕਾਂਦਾ ਹੈ। ਪੂਰਾ = ਜੋ ਕੋਈ ਉਕਾਈ ਨਹੀਂ ਖਾਂਦਾ ॥੩॥

SikhNet (Spanish)y mira, aquél que logra descubrir el Misterio de este Estado, Él, el Señor lo encuentra y deshace todas sus dudas.(3)

ਸੁੰਨਹੁ; ਸਪਤ ਸਰੋਵਰ ਥਾਪੇ ॥

sunahu; sapat sarovar thaape | Ang 1037

Sant Singh KhalsaFrom this Primal Void, the seven seas were established.
Manmohan SinghOut of the Lord's Dormant Might, were the seven oceans established.
Manmohan Singh (Punjabi)ਸੁਆਮੀ ਦੀ ਅਲੋਪ ਸ਼ਕਤੀ ਤੋਂ ਹੀ ਸੱਤੇ ਸਮੁੰਦਰ ਅਸਥਾਪਨ ਹੋਏ ਹਨ।
Fareedkot Teekaਅਫੁਰ ਤੋਂ ਹੀ (ਸਪਤ) ਮਹਤਪਤਿ ਕੇ ਅਰਥਾਤ ਉਤਮ ਸਤਸੰਗ ਰੂਪ ਤਲਾਵ ਬਾਣਾਏ ਹੈਂ॥
Prof. Sahib Singhਪਰਮਾਤਮਾ ਨੇ (ਜੀਵਾਂ ਦੇ ਪੰਜ ਗਿਆਨ ਇੰਦ੍ਰੇ ਮਨ ਤੇ ਬੱਧ-ਇਹ) ਸੱਤ ਸਰੋਵਰ ਭੀ ਨਿਰੋਲ ਆਪਣੇ ਆਪੇ ਤੋਂ ਬਣਾਏ ਹਨ।

ਪਦ ਅਰਥ ਸਪਤ ਸਰੋਵਰ = ਸਤ ਸਰੋਵਰ (ਪੰਜ ਗਿਆਨ ਇੰਦ੍ਰੇ, ਮਨ, ਬੱਧ)।

SikhNet (Spanish)De Su Ser Absoluto vinieron los siete mares y Él, Quien creó la Creación,

ਜਿਨਿ ਸਾਜੇ; ਵੀਚਾਰੇ ਆਪੇ ॥

jin saaje; veechaare aape | Ang 1037

Sant Singh KhalsaThe One who created them, Himself contemplates them.
Manmohan SinghHe, who has created them; he, of Himself, keeps watch over them.
Manmohan Singh (Punjabi)ਜਿਸ ਨੇ ਉਨ੍ਹਾਂ ਨੂੰ ਰਚਿਆ ਹੈ, ਉਹ ਖ਼ੁਦ ਹੀ ਉਨ੍ਹਾਂ ਦਾ ਧਿਆਨ ਰਖਦਾ ਹੈ।
Fareedkot Teekaਜਿਸ ਨੇ ਬਣਾਏ ਹੈਂ, ਸੋ ਆਪ ਹੀ ਤਿਨ ਕੀ ਮਿਰਜਾਦਾ ਕਾ ਬੀਚਾਰੁ ਕਰਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹ ਆਪ ਹੀ ਉਹਨਾਂ ਨੂੰ ਆਪਣੇ ਸੋਚ-ਮੰਡਲ ਵਿਚ ਰੱਖਦਾ ਹੈ।

ਪਦ ਅਰਥ ਜਿਨਿ = ਜਿਸ ਪਰਮਾਤਮਾ ਨੇ। ਵੀਚਾਰੇ = ਆਪਣੀ ਸੋਚ = ਮੰਡਲ ਵਿਚ ਰੱਖਦਾ ਹੈ।

SikhNet (Spanish)también la ha estado cuidando.

ਤਿਤੁ ਸਤ ਸਰਿ ਮਨੂਆ ਗੁਰਮੁਖਿ ਨਾਵੈ; ਫਿਰਿ ਬਾਹੁੜਿ ਜੋਨਿ. ਨ ਪਾਇਦਾ ॥੪॥

tit sat sar manooaa guramukh naavai; fir baahurr jon. na paaeidaa |4| Ang 1037

Sant Singh KhalsaThat human being who becomes Gurmukh, who bathes in the pool of Truth, is not cast into the womb of reincarnation again. ||4||
Manmohan SinghThe soul, which by the Guru's grace, bathes in that true tank of the saints' congregations, after-wards enters not existences again.
Manmohan Singh (Punjabi)ਆਤਮਾ, ਜੋ ਗੁਰਾਂ ਦੀ ਦਇਆ ਦੁਆਰਾ ਸਾਧ ਸੰਗਤ ਦੇ ਉਸ ਸੱਚੇ ਸਰੋਵਰ ਅੰਦਰ ਇਸ਼ਨਾਨ ਕਰਦੀ ਹੈ, ਉਹ ਮਰਗੋਂ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਂਦੀ।
Fareedkot Teekaਤਿਸ (ਸਤਸਰਿ) ਸਤਸੰਗ ਰੂਪ ਸਚੇ ਸਰ ਮੇਂ ਮਨ ਗੁਰਾਂ ਦੁਆਰੇ ਗ੍ਯਾਨ ਵਾ ਨਾਮ ਜਲ ਮੇਂ ਸਨਾਨ ਕਰੇ, ਜਿਸ ਮੇਂ ਪੂਰਬ ਮਹਾਤਮਾ ਸਨਾਨ ਕਰਤੇ ਰਹੇ ਹੈਂ, ਵਹੁ ਫੇਰ ਜੋਨੀਯੋਂ ਮੇਂ ਨਹੀਂ ਪਾਈਤਾ ਹੈ॥੪॥
Prof. Sahib Singhਜਿਸ ਮਨੁੱਖ ਦਾ ਮਨ ਗੁਰੂ ਦੀ ਸਰਨ ਪੈ ਕੇ ਉਸ ਸ਼ਾਂਤੀ ਦੇ ਸਰ (ਪ੍ਰਭੂ) ਵਿਚ ਇਸ਼ਨਾਨ ਕਰਦਾ ਹੈ, ਉਹ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪੈਂਦਾ ॥੪॥

ਪਦ ਅਰਥ ਤਿਤੁ = ਉਸ ਵਿਚ। ਸਤ ਸਰਿ = ਸ਼ਾਂਤੀ ਦੇ ਸਰ ਵਿਚ। ਤਿਤੁ ਸਤ ਸਰਿ = ਉਸ ਸ਼ਾਂਤੀ-ਦੇ-ਸਰ (ਪ੍ਰਭੂ) ਵਿਚ। ਬਾਹੁੜਿ = ਮੁੜ ॥੪॥

SikhNet (Spanish)Si la mente se baña en el Lago de la Verdad, por la Gracia del Guru, uno no es colocado en otro vientre otra vez.(4)

ਸੁੰਨਹੁ; ਚੰਦੁ ਸੂਰਜੁ ਗੈਣਾਰੇ ॥

sunahu; chand sooraj gainaare | Ang 1037

Sant Singh KhalsaFrom this Primal Void, came the moon, the sun and the earth.
Manmohan SinghFrom the Absolute Lord came the moon, the sun and the firmament.
Manmohan Singh (Punjabi)ਨਿਰਗੁਣ ਸੁਆਮੀ ਤੋਂ ਹੀ ਚੰਦਰਮਾ, ਸੂਰਜ ਅਤੇ ਅਸਮਾਨ ਉਤਪੰਨ ਹੋਏ ਹਨ।
Fareedkot Teekaਅਫੁਰ ਤੋਂ ਚੰਦੁ, ਸੂਰਜੁ ਅਕਾਸ ਮੇਂ ਹੈ॥
Prof. Sahib Singhਚੰਦ ਸੂਰਜ ਆਕਾਸ਼ ਭੀ ਪ੍ਰਭੂ ਦੇ ਨਿਰੋਲ ਆਪਣੇ ਹੀ ਆਪੇ ਤੋਂ ਬਣੇ।

ਪਦ ਅਰਥ ਗੈਣਾਰੈ = ਆਕਾਸ਼।

SikhNet (Spanish)De Su Ser Absoluto vino la luna, el sol y la cúpula celeste,

ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥

tis kee jot tribhavan saare | Ang 1037

Sant Singh KhalsaHis Light pervades all the three worlds.
Manmohan SinghHis light is contained in all the three worlds.
Manmohan Singh (Punjabi)ਉਸ ਦਾ ਪ੍ਰਕਾਸ਼ ਸਾਰੇ, ਤਿੰਨਾਂ ਲੋਆਂ ਅੰਦਰ, ਰਮਿਆ ਹੋਇਆ ਹੈ।
Fareedkot Teekaਤਿਸ ਕੀ (ਜੋਤਿ) ਸੱਤਾ ਤੀਨੋਂ ਭਵਣੋਂ ਮੇਂ ਹੈ॥
Prof. Sahib Singhਉਸ ਦੀ ਆਪਣੀ ਹੀ ਜੋਤਿ ਸਾਰੇ ਤਿੰਨਾਂ ਭਵਨਾਂ ਵਿਚ ਪਸਰ ਰਹੀ ਹੈ।
SikhNet (Spanish)y mira, Él infundió en los tres mundos Su Luz Infinita.

ਸੁੰਨੇ ਅਲਖ ਅਪਾਰ ਨਿਰਾਲਮੁ; ਸੁੰਨੇ ਤਾੜੀ ਲਾਇਦਾ ॥੫॥

sune alakh apaar niraalam; sune taarree laaeidaa |5| Ang 1037

Sant Singh KhalsaThe Lord of this Primal Void is unseen, infinite and immaculate; He is absorbed in the Primal Trance of Deep Meditation. ||5||
Manmohan SinghThe Unqualitied Lord is Unseeable, Infinite and Immaculate and He the Absolute Lord is seated in trance.
Manmohan Singh (Punjabi)ਨਿਰਗੁਣ ਸਰੂਪ ਸੁਆਮੀ ਅਦ੍ਰਿਸ਼ਟ, ਅਨੰਤ ਅਤੇ ਪਾਵਨ ਪਵਿੱਤਰ ਹੈ ਅਤੇ ਸੁਤੰਤਰ ਸੁਆਮੀ ਹੀ ਸਮਾਧੀ ਅੰਦਰ ਇਸਥਿਤ ਹੈ।
Fareedkot Teeka(ਸੁੰਨੇ) ਸੁੰਨ ਸਰੂਪਤਾ ਕਰ ਕੇ ਵਾਸਤਵ ਤੇ ਤਾੜੀ ਅਲਖ ਔ ਅਪਾਰ ਪੁਨ ਨਿਰਲੇਪ ਹੈ ਔ ਅਪਨੇ ਅਫੁਰ ਸਰੂਪ ਮੇਂ ਹੀ ਲਗਾਵਤਾ ਹੈ॥੫॥
Prof. Sahib Singhਉਹ ਅਦ੍ਰਿਸ਼ਟ ਤੇ ਬੇਅੰਤ ਪਰਮਾਤਮਾ ਨਿਰੋਲ ਆਪਣੇ ਆਪੇ ਵਿਚ ਕਿਸੇ ਹੋਰ ਆਸਰੇ ਤੋਂ ਬੇ-ਮੁਥਾਜ ਰਹਿੰਦਾ ਹੈ, ਤੇ ਆਪਣੇ ਹੀ ਆਪੇ ਵਿਚ ਮਸਤ ਰਹਿੰਦਾ ਹੈ ॥੫॥

ਪਦ ਅਰਥ ਸੁੰਨੇ = ਸੁੰਨ ਵਿਚ ਹੀ, ਨਿਰੋਲ ਆਪਣੇ ਆਪ ਵਿਚ ਹੀ ॥੫॥

SikhNet (Spanish)Él, por Sí Mismo es Absoluto, Insondable e Infinito, Entonado en Sí.(5)

ਸੁੰਨਹੁ ਧਰਤਿ ਅਕਾਸੁ ਉਪਾਏ ॥

sunahu dharat akaas upaae | Ang 1037

Sant Singh KhalsaFrom this Primal Void, the earth and the Akaashic Ethers were created.
Manmohan SinghThrough his hidden omnipotence, He has created the earth and the sky.
Manmohan Singh (Punjabi)ਆਪਣੀ ਗੁਪਤ ਅਧਾਰ ਸ਼ਕਤੀ ਤੋਂ ਉਸ ਨੇ ਧਰਤੀ ਅਤੇ ਅਸਮਾਨ ਰਚੇ ਹਨ।
Fareedkot Teekaਅਫੁਰ ਤੋਂ ਹੀ ਧਰਤੀ, ਅਕਾਸਾਦਿ ਉਪਾਏ ਹੈਂ॥
Prof. Sahib Singhਪਰਮਾਤਮਾ ਨੇ ਧਰਤੀ ਆਕਾਸ਼ ਨਿਰੋਲ ਆਪਣੇ ਆਪੇ ਤੋਂ ਹੀ ਪੈਦਾ ਕੀਤੇ।
SikhNet (Spanish)De Su Ser Absoluto vino la tierra y el cielo,

ਬਿਨੁ ਥੰਮਾ ਰਾਖੇ; ਸਚੁ ਕਲ ਪਾਏ ॥

bin thamaa raakhe; sach kal paae | Ang 1037

Sant Singh KhalsaHe supports them without any visible support, by exercising His True Power.
Manmohan SinghInfusing His true might the Lord has sustained them without pillars.
Manmohan Singh (Punjabi)ਆਪਣੀ ਸੱਚੀ ਸੱਤਿਆ ਫੂਕ ਕੇ ਸੁਆਮੀ ਨੇ ਉਨ੍ਹਾਂ ਨੂੰ ਬਗ਼ੈਰ ਥਮਲਿਆਂ ਦੇ ਥੰਮਿਆ ਹੋਇਆ ਹੈ।
Fareedkot Teekaਬਿਨਾਂ ਆਸਰੇ ਤੇ ਅਪਨੀ ਸਚੀ ਸਕਤੀ ਪਾਇਕੇ ਰਖੇ ਹੈਂ॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪਣੀ ਤਾਕਤ ਦੇ ਸਹਾਰੇ ਹੀ ਬਿਨਾ ਕਿਸੇ ਹੋਰ ਥੰਮ੍ਹਾਂ ਦੇ ਟਿਕਾਈ ਰੱਖਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਕਲ = ਸੱਤਿਆ।

SikhNet (Spanish)y ve, ellos se conservaron firmes, sin un soporte visible, excepto el Poder de la Verdad del Señor.

ਤ੍ਰਿਭਵਣ ਸਾਜਿ ਮੇਖੁਲੀ ਮਾਇਆ; ਆਪਿ ਉਪਾਇ ਖਪਾਇਦਾ ॥੬॥

tribhavan saaj mekhulee maaeaa; aap upaae khapaaeidaa |6| Ang 1037

Sant Singh KhalsaHe fashioned the three worlds, and the rope of Maya; He Himself creates and destroys. ||6||
Manmohan SinghThe Lord has created the three world sand the roper mammon, of Himself, He creates and destroys.
Manmohan Singh (Punjabi)ਸੁਆਮੀ ਨੇ ਤਿੰਨੇ ਜਹਾਨ ਅਤੇ ਫੰਧਾ ਪਾਉਣ ਵਾਲੀ ਮੋਹਨੀ ਮਾਇਆ ਰਚੀ ਹੈ। ਖ਼ੁਦ ਹੀ ਉਹ ਰਚਦਾ ਅਤੇ ਸੰਘਾਰ ਕਰਦਾ ਹੈ।
Fareedkot Teekaਤਿੰਨਾਂ ਭਵਨਾਂ ਕੋ ਬਨਾਇਕੇ (ਮੇਖੁਲੀ) ਗੋਦੜੀ ਵਾਹੜੀ ਤਿੜਾਗੀ ਰੂਪ ਮਾਇਆ ਮੇਂ ਪਾਇਆ ਹੈ, ਭਾਵ ਦਬਾਇ ਵਾ ਕੈਦ ਮਾਇਆ ਨੇ ਕਰ ਲੀਆ ਹੈ। ਪੁਨਃ ਆਪੇ ਹੀ ਉਤਪਤ ਕਰ ਕੇ ਫੇਰ ਖਪਾਇ ਦੇਤਾ ਹੈ॥੬॥
Prof. Sahib Singhਤਿੰਨੇ ਭਵਨ ਪੈਦਾ ਕਰ ਕੇ ਪਰਮਾਤਮਾ ਆਪ ਹੀ ਇਹਨਾਂ ਨੂੰ ਮਾਇਆ ਦੀ ਤੜਾਗੀ (ਵਿਚ ਬੰਨ੍ਹੀ ਰੱਖਦਾ ਹੈ)। ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ ॥੬॥

ਪਦ ਅਰਥ ਮੇਖੁਲੀ = ਤੜਾਗੀ। ਖਪਾਇਦਾ = ਨਾਸ ਕਰਦਾ ਹੈ ॥੬॥

SikhNet (Spanish)Creando los tres mundos, Él creó el cordón de Maya, con el que los juntó y, creando, Él desde Sí Mismo destruyó todo.(6)

ਸੁੰਨਹੁ ਖਾਣੀ ਸੁੰਨਹੁ ਬਾਣੀ ॥

sunahu khaanee sunahu baanee | Ang 1037

Sant Singh KhalsaFrom this Primal Void, came the four sources of creation, and the power of speech.
Manmohan SinghOut of the Absolute Lord have welled up the four sources of creation and from sources of creation and from the Absolute Lord the speech.
Manmohan Singh (Punjabi)ਨਿਰਗੁਣ ਬ੍ਰਹਮ ਤੋਂ ਹੀ ਉਤਪਤੀ ਦੇ ਚਾਰੇ ਸੌਮੇ ਪੈਦਾ ਹੋਏ ਹਨ ਅਤੇ ਨਿਰਗੁਣ ਬ੍ਰਹਮ ਤੋਂ ਹੀ ਬੋਲ ਬਾਣੀ।
Fareedkot Teekaਅਫੁਰ ਤੇ ਹੀ ਚਾਰੇ ਖਾਣੀਆਂ ਔ ਪਰਾ, ਪਸੰਤੀ ਆਦਿ ਬਾਣੀਆਂ ਹੈਂ॥
Prof. Sahib Singhਪ੍ਰਭੂ ਨਿਰੋਲ ਆਪਣੇ ਆਪੇ ਤੋਂ ਹੀ ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਬਣਾਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ।

ਪਦ ਅਰਥ ਸੁੰਨਹੁ = ਸੁੰਨ ਤੋਂ ਹੀ, ਨਿਰੋਲ ਆਪਣੇ ਆਪ ਤੋਂ ਹੀ।

SikhNet (Spanish)De Su Ser Absoluto vinieron las cuatro fuentes de la Creación y del habla.

ਸੁੰਨਹੁ ਉਪਜੀ; ਸੁੰਨਿ ਸਮਾਣੀ ॥

sunahu upajee; sun samaanee | Ang 1037

Sant Singh KhalsaThey were created from the Void, and they will merge into the Void.
Manmohan SinghAll that springs from the Profound Lord, merges in the Profound Lord.
Manmohan Singh (Punjabi)ਸਾਰਾ ਕੁੱਛ ਜੋ ਅਫੁਰ ਸੁਆਮੀ ਤੋਂ ਪੈਦਾ ਹੁੰਦਾ ਹੈ, ਅਫੁਰ ਸੁਆਮੀ ਅੰਦਰ ਹੀ ਲੀਨ ਥੀ ਵੰਝਦਾ ਹੈ।
Fareedkot Teekaਸੁੰਨ ਤੇ ਉਪਜ ਕਰ ਸੁੰਨ ਮੇਂ ਹੀ ਸ੍ਰਿਸਟੀ ਸਮਾਈ ਹੈ॥
Prof. Sahib Singhਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿਚ ਹੀ ਸਮਾ ਜਾਂਦੀ ਹੈ।

ਪਦ ਅਰਥ ਉਪਜੀ = ਪੈਦਾ ਹੁੰਦੀ ਹੈ। ਸੁੰਨਿ = ਨਿਰੋਲ ਉਸ ਦੇ ਆਪਣੇ ਆਪੇ ਵਿਚ।

SikhNet (Spanish)Sí, todo eso vino del Ser Absoluto Inmerso en el Absoluto Ser y a través de Su Palabra,

ਉਤਭੁਜੁ ਚਲਤੁ ਕੀਆ ਸਿਰਿ ਕਰਤੈ; ਬਿਸਮਾਦੁ ਸਬਦਿ ਦੇਖਾਇਦਾ ॥੭॥

autabhuj chalat keea sir karatai; bisamaad sabad dekhaaeidaa |7| Ang 1037

Sant Singh KhalsaThe Supreme Creator created the play of Nature; through the Word of His Shabad, He stages His Wondrous Show. ||7||
Manmohan SinghThe supreme creator-Lord has created the play of vegetation and by His word has shown the wondrous show.
Manmohan Singh (Punjabi)ਸ੍ਰੋਮਣੀ ਸਿਰਜਣਹਾਰ ਸੁਆਮੀ ਨੇ ਹੀ ਬਨਾਸਪਤੀ ਦੀ ਖੇਡ ਰਚੀ ਹੈ ਅਤੇ ਆਪਣੇ ਬਚਨ ਦੁਆਰਾ ਅਸਚਰਜ ਖੇਲ ਵਿਖਾਸ ਦਿੱਤੀ ਹੈ।
Fareedkot Teekaਕਰਤੇ ਨੇ ਸ੍ਰੇਸਟ ਉਤਭੁਜ ਆਦਿ ਖਾਣੀਓਂ ਕਾ ਭੀ ਇਕ ਕੌਤਕ ਹੀ ਕੀਆ ਹੂਆ ਹੈ, (ਬਿਸਮਾਦੁ) ਅਸਚਰਜ ਰੂਪ ਬ੍ਰਹਮ ਆਪ ਹੀ ਸਭ ਕੌਤਕ ਦਿਖਾਵਤਾ ਹੈ॥੭॥
Prof. Sahib Singhਸਭ ਤੋਂ ਪਹਿਲਾਂ ਕਰਤਾਰ ਨੇ ਜਗਤ-ਰਚਨਾ ਦਾ ਕੁਝ ਅਜੇਹਾ ਕੌਤਕ ਹੀ ਰਚਿਆ ਜਿਵੇਂ ਧਰਤੀ ਵਿਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ। ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਦੇਂਦਾ ਹੈ ॥੭॥

ਪਦ ਅਰਥ ਸਿਰਿ = ਸਿਰ ਤੇ, ਸਭ ਤੋਂ ਪਹਿਲਾਂ। ਉਤਭੁਜ ਚਲਤੁ = ਉਤਭੁਜ ਦਾ ਤਮਾਸ਼ਾ, ਜਿਵੇਂ ਧਰਤੀ ਵਿਚੋਂ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ ਇਹੋ ਜਿਹਾ ਹੀ ਜਗਤ-ਰਚਨਾ ਦਾ ਕੌਤਕ। ਕਰਤੈ = ਕਰਤਾਰ ਨੇ। ਬਿਸਮਾਦੁ = ਹੈਰਾਨ ਕਰਨ ਵਾਲਾ ਚਲਤ। ਸਬਦਿ = ਆਪਣੇ ਸ਼ਬਦ (ਹੁਕਮ) ਦੀ ਰਾਹੀਂ ॥੭॥

SikhNet (Spanish)creó Sus Maravillas, como todo lo que brotó de la matriz de la tierra.(7)

ਸੁੰਨਹੁ; ਰਾਤਿ ਦਿਨਸੁ ਦੁਇ ਕੀਏ ॥

sunahu; raat dinas due kee | Ang 1037

Sant Singh KhalsaFrom this Primal Void, He made both night and day;
Manmohan SinghFrom His absolute-self, He has made both the night and day.
Manmohan Singh (Punjabi)ਆਪਣੀ ਨਿਰਗੁਣ ਵਿਅਕਤੀ ਤੋਂ ਉਸ ਨੇ ਦੌਵੇਂ ਰਾਤ ਅਤੇ ਦਿਨ ਬਣਾਏ ਹਨ।
Fareedkot Teekaਸੁੰਨ ਥੀਂ ਹੀ ਰਾਤ ਦਿਨ ਦੋਨੋਂ ਕੀਏ ਹੈਂ॥
Prof. Sahib Singhਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ ਦੋਵੇਂ ਦਿਨ ਤੇ ਰਾਤ ਬਣਾ ਦਿੱਤੇ।

ਪਦ ਅਰਥ ਦੁਇ = ਦੋਵੇਂ।

SikhNet (Spanish)Sí, de Su Ser Absoluto, vino la noche y el día,

ਓਪਤਿ ਖਪਤਿ; ਸੁਖਾ ਦੁਖ ਦੀਏ ॥

opat khapat; sukhaa dukh dee | Ang 1037

Sant Singh Khalsacreation and destruction, pleasure and pain.
Manmohan SinghFrom the Lord have come creation, destruction, pleasure and pain.
Manmohan Singh (Punjabi)ਪ੍ਰਭੂ ਤੋਂ ਹੀ ਉਤਪਤੀ, ਬਰਬਾਦੀ, ਪੀੜ ਅਤੇ ਪ੍ਰਸੰਨਤਾ ਪੈਦਾ ਹੌਹੇ ਹਨ।
Fareedkot Teekaਉਤਪਤੀ ਔ ਖਪਾਇ ਸੁਖ ਤਥਾ ਦੁਖ ਸਭ ਦੀਏ ਹੈਂ॥
Prof. Sahib Singhਆਪ ਹੀ ਜੀਵਾਂ ਨੂੰ ਜਨਮ ਤੇ ਮਰਨ, ਸੁਖ ਤੇ ਦੁਖ ਦੇਂਦਾ ਹੈ।

ਪਦ ਅਰਥ ਓਪਤਿ = ਉਤਪੱਤੀ। ਖਪਤਿ = ਨਾਸ, ਪਰਲੌ।

SikhNet (Spanish)la resurrección, la disolución, el placer y el dolor.

ਸੁਖ ਦੁਖ ਹੀ ਤੇ ਅਮਰੁ ਅਤੀਤਾ; ਗੁਰਮੁਖਿ ਨਿਜ ਘਰੁ ਪਾਇਦਾ ॥੮॥

sukh dukh hee te amar ateetaa; guramukh nij ghar paaeidaa |8| Ang 1037

Sant Singh KhalsaThe Gurmukh is immortal, untouched by pleasure and pain. He obtains the home of his own inner being. ||8||
Manmohan SinghThe Guru-ward remains detached from weal and woe and becoming ever-stable gets at his own home.
Manmohan Singh (Punjabi)ਗੁਰੂ ਸਮਰਪਣ ਖ਼ੁਸ਼ੀ ਅਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਸਦੀਵੀ ਸਥਿਰ ਹੋ, ਆਪਣੇ ਨਿੱਜ ਦੇ ਧਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਅਮਰ ਸੁਖ ਦੁਖ ਤੇ ਰਹਿਤ ਹੈਂ, ਪੁਨਃ ਗੁਰੋਂ ਦੁਆਰੇ ਤਿਸ ਨਿਜ ਰੂਪ ਕੋ ਪਾਈਤਾ ਹੈ॥੮॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਸੁਖਾਂ ਦੁਖਾਂ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ, ਉਹ ਉਸ ਘਰ ਨੂੰ ਲੱਭ ਲੈਂਦਾ ਹੈ ਜੇਹੜਾ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ (ਭਾਵ, ਉਹ ਸਦਾ ਲਈ ਪ੍ਰਭੂ-ਚਰਨਾਂ ਵਿਚ ਜੁੜ ਜਾਂਦਾ ਹੈ) ॥੮॥

ਪਦ ਅਰਥ ਅਮਰੁ = ਜਿਸ ਨੂੰ ਮੌਤ ਨਾਹ ਆਵੇ, ਜਿਸ ਨੂੰ ਆਤਮਕ ਮੌਤ ਪੋਹ ਨ ਸਕੇ। ਅਤੀਤ = (ਮਾਇਆ ਦੇ ਪਰਭਾਵ ਤੋਂ) ਪਰੇ ਲੰਘਿਆ ਹੋਇਆ ॥੮॥

SikhNet (Spanish)El Gurmukj es inmortal y el dolor y el placer no lo tocan y logra penetrar en el hogar de su propio Ser interior.(8)

ਸਾਮ ਵੇਦੁ ਰਿਗੁ; ਜੁਜਰੁ ਅਥਰਬਣੁ ॥

saam ved rig; jujar atharaban | Ang 1038

Sant Singh KhalsaThe Saam Veda, the Rig Veda, the Jujar Veda and the At'harva Veda
Manmohan SinghThe white Veda of the Gold age, the yellow one of the Silver-age, the red one of the Brass-age and the black one of the Iron-age,
Manmohan Singh (Punjabi)ਸਤਿਯੁਗ ਦਾ ਚਿੱਟਾ ਵੇਦ, ਤ੍ਰੇਤੇ ਦਾ ਪੀਲਾ ਵੇਦ, ਦੁਆਪਰ ਦਾ ਲਾਲ ਵੇਦ ਅਤੇ ਕਲਜੁਗ ਦਾ ਕਾਲਾ ਵੇਦ;
Fareedkot Teekaਸਾਮ, ਰਿਗ, ਜੁਜਰ, ਅਥਰਬਣ ਜੋ ਇਹ ਚਾਰੇ ਵੇਦ ਹੈਂ॥
Prof. Sahib Singhਸਾਮ ਰਿਗ ਜਜੁਰ ਅਥਰਬਣ-ਇਹ ਚਾਰੇ ਵੇਦ ਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ ਪ੍ਰਗਟੇ।

ਪਦ ਅਰਥ ਰਿਗੁ = ਰਿਗ ਵੇਦ। ਜੁਜਰੁ = ਜਜੁਰ ਵੇਦ।

SikhNet (Spanish)El Sama Veda, el Rig Veda, el Yayur Veda y el Atharva Veda, que Brahma recitó de sus labios,

ਬ੍ਰਹਮੇ ਮੁਖਿ; ਮਾਇਆ ਹੈ ਤ੍ਰੈ ਗੁਣ ॥

brahame mukh; maaeaa hai trai gun | Ang 1038

Sant Singh Khalsaform the mouth of Brahma; they speak of the three gunas, the three qualities of Maya.
Manmohan Singhuttered through the mouth of Brahma speak of the three qualities of mammon.
Manmohan Singh (Punjabi)ਬ੍ਰਹਮੇ ਦੇ ਮੂੰਹ ਰਾਹੀਂ ਉਚਾਰਨ ਕੀਤਾ ਹੋਇਆ, ਸਭ ਮੋਹਨੀ ਦੇ ਤਿੰਨਾਂ ਸੁਭਾਵਾਂ ਦਾ ਵਰਨਣ ਕਰਦੇ ਹਨ।
Fareedkot Teekaਇਨ ਬੇਦੋਂ ਕੋ ਪਰਵਿਰਤ ਕਰਤੇ ਬ੍ਰਹਮੇ ਆਦਿ ਜੋ (ਮੁਖ) ਸ੍ਰੇਸ੍ਟ ਹੈਂ, ਤਿਨ ਕੀ ਤੀਨੋਂ ਗੁਨੋਂ ਕਰ ਉਤਪਤੀ ਹੈ॥
Prof. Sahib Singhਬ੍ਰਹਮਾ ਦੀ ਰਾਹੀਂ (ਵੇਦ ਬਣੇ), ਮਾਇਆ ਦੇ ਤਿੰਨੇ ਗੁਣ ਭੀ ਉਸ ਦੇ ਆਪੇ ਤੋਂ ਹੀ ਪੈਦਾ ਹੋਏ।

ਪਦ ਅਰਥ ਬ੍ਰਹਮੇ ਮੁਖਿ = ਬ੍ਰਹਮਾ ਦੀ ਰਾਹੀਂ।

SikhNet (Spanish)involucran al ser humano en la Maya de las tres modalidades.

ਤਾ ਕੀ ਕੀਮਤਿ ਕਹਿ. ਨ ਸਕੈ ਕੋ; ਤਿਉ ਬੋਲੇ ਜਿਉ ਬੋਲਾਇਦਾ ॥੯॥

taa kee keemat keh. na sakai ko; tiau bole jiau bolaaeidaa |9| Ang 1038

Sant Singh KhalsaNone of them can describe His worth. We speak as He inspires us to speak. ||9||
Manmohan SinghNone of them can utter his worth As, he makes one speak, so speaks he.
Manmohan Singh (Punjabi)ਉਨ੍ਹਾਂ ਵਿਚੋਂ ਕੋਈ ਭੀ ਉਸ ਦਾ ਮੁਲ ਦਸ ਨਹੀਂ ਸਕਦਾ। ਜਿਸ ਤਰ੍ਹਾਂ ਉਹ ਬੁਲਾਉਦਾਂ ਹੈ, ਉਸੇ ਤਰ੍ਹਾਂ ਹੀ ਉਹ ਬੋਲਦਾ ਹੈ।
Fareedkot Teekaਤਿਸ ਕੀ ਕੀਮਤ ਕੋਈ ਨਹੀਂ ਕਹਿ ਸਕਤਾ, ਕਿਉਂਕਿ ਏਹੁ ਜੀਉ ਪ੍ਰਤੰਤ੍ਰ ਹੈਂ ਜਿਉਂ ਬੁਲਾਵਤਾ ਹੈ ਤਿਉਂ ਹੀ ਬੋਲਤਾ ਹੈ॥੯॥
Prof. Sahib Singhਕੋਈ ਜੀਵ ਉਸ ਪਰਮਾਤਮਾ ਦਾ ਮੁੱਲ ਨਹੀਂ ਪਾ ਸਕਦਾ। ਜੀਵ ਉਸੇ ਤਰ੍ਹਾਂ ਹੀ ਬੋਲ ਸਕਦਾ ਹੈ ਜਿਵੇਂ ਪ੍ਰਭੂ ਆਪ ਪ੍ਰੇਰਨਾ ਕਰਦਾ ਹੈ ॥੯॥

ਪਦ ਅਰਥ ਤਾ ਕੀ = ਉਸ (ਪਰਮਾਤਮਾ) ਦੀ ॥੯॥

SikhNet (Spanish)A Él, al Dios, nadie Lo puede valorar, uno recita Su Alabanza como es Su Voluntad. (9)

ਸੁੰਨਹੁ; ਸਪਤ ਪਾਤਾਲ ਉਪਾਏ ॥

sunahu; sapat paataal upaae | Ang 1038

Sant Singh KhalsaFrom the Primal Void, He created the seven nether regions.
Manmohan SinghFrom His absolute-self, the creator has created the seven nether worlds.
Manmohan Singh (Punjabi)ਆਪਣੀ ਨਿਰਗੁਣ ਵਿਅਕਤੀ ਤੋਂ ਸਿਰਜਣਹਾਰ ਨੇ ਸੱਤ ਪਇਆਲ ਰਚੇ ਹਨ।
Fareedkot Teekaਅਫੁਰ ਸਰੂਪ ਤੇ ਹੀ ਸਤ ਪਤਾਲ ਉਤਪਤ ਕੀਏ ਹੈਂ॥
Prof. Sahib Singhਪ੍ਰਭੂ ਨੇ ਨਿਰੋਲ ਆਪਣੇ ਆਪੇ ਤੋਂ ਹੀ ਸੱਤ ਪਾਤਾਲ (ਤੇ ਸੱਤ ਆਕਾਸ਼) ਪੈਦਾ ਕੀਤੇ,

ਪਦ ਅਰਥ ਸਪਤ = ਸੱਤ।

SikhNet (Spanish)De Su Ser Absoluto fueron creados los siete bajos mundos,

ਸੁੰਨਹੁ; ਭਵਣ ਰਖੇ ਲਿਵ ਲਾਏ ॥

sunahu; bhavan rakhe liv laae | Ang 1038

Sant Singh KhalsaFrom the Primal Void, He established this world to lovingly dwell upon Him.
Manmohan SinghFrom His absolute-self, he has established this world to embrace love for Him.
Manmohan Singh (Punjabi)ਆਪਣੀ ਨਿਰਗੁਣ ਵਿਅਕਤੀ ਤੋਂ ਆਪਣੇ ਨਾਲ ਪ੍ਰੇਮ ਪਾਉਣ ਲਈ, ਉਸ ਨੇ ਇਹ ਸੰਸਾਰ ਸਥਾਪਨ ਕੀਤਾ ਹੈ।
Fareedkot Teekaਅਫੁਰ ਤੋਂ ਬਿਸਨ ਆਦਿਕੋਂ ਨੇ ਬਲੁ ਲੈ ਕੇ ਲਿਵ ਲਾਇਕੇ ਚੌਦਾਂ ਭਵਨ ਰਖੇ ਹੈਂ, ਭਾਵ ਅਫੁਰ ਸਰੂਪ ਕੀ ਸਤਾ ਬਿਨਾਂ ਕੁਛ ਨਹੀਂ ਕਰਤੇ॥☬ਤਿਸ ਪਾਸ ਐਸੇ ਬੇਨਤੀ ਕਰੇ:
Prof. Sahib Singhਨਿਰੋਲ ਆਪਣੇ ਆਪੇ ਤੋਂ ਹੀ ਤਿੰਨੇ ਭਵਨ ਬਣਾ ਕੇ ਪੂਰੇ ਧਿਆਨ ਨਾਲ ਉਹਨਾਂ ਦੀ ਸੰਭਾਲ ਕਰਦਾ ਹੈ।

ਪਦ ਅਰਥ ਲਿਵ ਲਾਏ = ਲਿਵ ਲਾ ਕੇ, ਧਿਆਨ ਨਾਲ।

SikhNet (Spanish)que descansan sólo en Su Absoluto Ser,

ਆਪੇ ਕਾਰਣੁ ਕੀਆ ਅਪਰੰਪਰਿ; ਸਭੁ ਤੇਰੋ ਕੀਆ ਕਮਾਇਦਾ ॥੧੦॥

aape kaaran keea aparanpar; sabh tero keea kamaaeidaa |10| Ang 1038

Sant Singh KhalsaThe Infinite Lord Himself created the creation. Everyone acts as You make them act, Lord. ||10||
Manmohan SinghOf Himself the Infinite Lord has made the world, Everyone acts as is His will.
Manmohan Singh (Punjabi)ਖ਼ਦ ਹੀ ਅੰਨਤ ਪ੍ਰਭੂ ਨੇ ਜਗਤ ਬਣਾਇਆ ਹੈ। ਹਰ ਕੋਈ ਉਸ ਦੀ ਰਜ਼ਾ ਅਨੁਸਾਰ ਕੰਮ ਕਰਦਾ ਹੈ।
Fareedkot Teekaਹੇ ਅਪਰੰਪਰ! ਤੈਨੇ ਆਪ ਹੀ ਕਾਰਣ ਰੂਪ ਹੋਇਕੈ ਸੰਸਾਰ ਕੋ ਕੀਆ ਹੈ ਔ ਸਭ ਸੰਸਾਰ ਤੇਰਾ ਹੁਕਮ ਕੀਆ ਹੂਆ ਕਮਾਉਤਾ ਹੈ॥੧੦॥
Prof. Sahib Singhਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਭੀ ਨਹੀਂ ਹੈ ਆਪ ਹੀ ਜਗਤ-ਰਚਨਾ ਦਾ ਮੁੱਢ ਬਣਾਇਆ। ਹੇ ਪ੍ਰਭੂ! ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ ਕਰਮ ਕਰਦਾ ਹੈ ॥੧੦॥

ਪਦ ਅਰਥ ਅਪਰੰਪਰਿ = ਅਪਰੰਪਰ ਨੇ। ਸਭੁ = ਹਰੇਕ ਜੀਵ ॥੧੦॥

SikhNet (Spanish)sí, el Señor Infinito por Sí Mismo lo causó todo y todo sucedió tal y como fue Su Voluntad.(10)

ਰਜ ਤਮ ਸਤ ਕਲ; ਤੇਰੀ ਛਾਇਆ ॥

raj tam sat kal; teree chhaaeaa | Ang 1038

Sant Singh KhalsaYour Power is diffused through the three gunas: raajas, taamas and satva.
Manmohan SinghThy power O Lord, is diffused in the three modes of optimism, egotism and pessimism.
Manmohan Singh (Punjabi)ਤੈਂਡੀ ਸਤਿਆਂ, ਹੇ ਸੁਆਮੀ! ਪਉਣ, ਅਗਨੀ ਅਤੇ ਪਾਣੀ ਦੀਆਂ ਤਿੰਨਾਂ ਅਵਸਥਾਵਾਂ ਅੰਦਰ ਫੈਲੀ ਹੋਈ ਹੈ।
Fareedkot Teekaਰਜ, ਤਮ, ਸਤ ਮੇਂ ਭੀ ਤੇਰੀ ਸਕਤੀ ਕਾ (ਛਾਇਆ) ਆਸਰਾ ਹੈ॥
Prof. Sahib Singh(ਮਾਇਆ ਦੇ ਤਿੰਨ ਗੁਣ) ਰਜੋ ਤਮੋ ਤੇ ਸਤੋ (ਹੇ ਪ੍ਰਭੂ!) ਤੇਰੀ ਹੀ ਤਾਕਤ ਦੇ ਆਸਰੇ ਬਣੇ।

ਪਦ ਅਰਥ ਰਜ ਤਮ ਸਤ = ਮਾਇਆ ਦੇ ਤਿੰਨੇ ਗੁਣ। ਕਲ = ਸੱਤਿਆ। ਛਾਇਆ = ਆਸਰਾ, ਸਾਇਆ।

SikhNet (Spanish)Los tres Modos Védicos, el Sáttvico, el Rayásico y el Tamásico, evolucionaron de Su Ser,

ਜਨਮ ਮਰਣ ਹਉਮੈ ਦੁਖੁ ਪਾਇਆ ॥

janam maran haumai dukh paaeaa | Ang 1038

Sant Singh KhalsaThrough egotism, they suffer the pains of birth and death.
Manmohan SinghThrough pride, the mortal suffers the pang of birth and death.
Manmohan Singh (Punjabi)ਹੰਕਾਰ ਦੇ ਰਾਹੀਂ ਪ੍ਰਾਣੀ ਜੰਮਣ ਅਤੇ ਮਰਨ ਦਾ ਕਸ਼ਟ ਉਠਾਉਂਦਾ ਹੈ।
Fareedkot Teekaਜਿਸ ਗੁਣੋਂ ਕਰ ਹੰਤਾ, ਮਮਤਾ ਕੋ ਧਾਰ ਕੇ ਜੀਵ ਨੇ ਜਨਮ ਮਰਣ ਰੂਪ ਦੁਖ ਪਾਇਆ ਹੈ॥
Prof. Sahib Singhਜੀਵਾਂ ਵਾਸਤੇ ਜੰਮਣਾ ਤੇ ਮਰਨਾ ਤੂੰ ਆਪ ਹੀ ਪੈਦਾ ਕੀਤਾ, ਹਉਮੈ ਦਾ ਦੁੱਖ ਭੀ ਤੂੰ ਆਪ ਹੀ (ਜੀਵਾਂ ਦੇ ਅੰਦਰ) ਪਾ ਦਿੱਤਾ ਹੈ।
SikhNet (Spanish)también el nacimiento, la muerte y el dolor del ego.

ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ; ਗੁਣਿ ਚਉਥੈ ਮੁਕਤਿ ਕਰਾਇਦਾ ॥੧੧॥

jis no kripaa kare har guramukh; gun chauthai mukat karaaeidaa |11| Ang 1038

Sant Singh KhalsaThose blessed by His Grace become Gurmukh; they attain the fourth state, and are liberated. ||11||
Manmohan SinghTo whomsoever, the Lord shows mercy, by the Guru's grace; attaining unto the fourth state, he is emancipated.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਜਿਸ ਕਿਸੇ ਤੇ ਸੁਆਮੀ ਮਿਹਰ ਧਾਰਦਾ ਹੈ; ਚੌਥੀ ਅਵਸਥਾ ਨੂੰ ਪ੍ਰਾਪਤ ਹੋ, ਉਹ ਮੁਕਤ ਹੋ ਜਾਂਦਾ ਹੈ।
Fareedkot Teekaਜਿਸ ਕੋ ਹੇ ਹਰੀ! ਤੂੰ ਗੁਰੋਂ ਦੁਆਰੇ ਕ੍ਰਿਪਾ ਕਰਤਾ ਹੈਂ, ਉਸ ਕੋ ਤੋ (ਗੁਣਿ ਚਉਥੈ) ਤੁਰੀਆ ਪਦ ਮੇਂ ਪ੍ਰਾਪਤ ਕਰ ਕੇ ਜਨਮ ਮਰਨ ਕੇ ਦੁਖੋਂ ਸੇ (ਮੁਕਤਿ) ਛੁਡਾਵਣਾ ਕਰਾਵਤਾ ਹੈਂ॥੧੨॥
Prof. Sahib Singhਪਰਮਾਤਮਾ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਨੂੰ ਗੁਰੂ ਦੀ ਸਰਨ ਪਾ ਕੇ (ਤਿੰਨਾਂ ਗੁਣਾਂ ਤੋਂ ਉਤਾਂਹ) ਚੌਥੀ ਅਵਸਥਾ ਵਿਚ ਅਪੜਾਂਦਾ ਹੈ ਤੇ (ਮਾਇਆ ਦੇ ਮੋਹ ਤੋਂ) ਮੁਕਤੀ ਦੇਂਦਾ ਹੈ ॥੧੧॥

ਪਦ ਅਰਥ ਗੁਣਿ ਚਉਥੈ = ਚੌਥੇ ਗੁਣ ਵਿਚ ॥੧੧॥

SikhNet (Spanish)Aquél sobre quien recae Su Misericordia, él, por la Gracia del Guru, es Emancipado, obteniendo el Cuarto Estado.(11)

ਸੁੰਨਹੁ ਉਪਜੇ; ਦਸ ਅਵਤਾਰਾ ॥

sunahu upaje; das avataaraa | Ang 1038

Sant Singh KhalsaFrom the Primal Void, the ten incarnations welled up.
Manmohan SinghOut of the Unqualitied Lord, have come the ten incarnations.
Manmohan Singh (Punjabi)ਨਿਰਗੁਣ ਪ੍ਰਭੂ ਤੋਂ ਹੀ ਦਸ ਪੈਗ਼ੰਬਰ ਉਤਪੰਨ ਹੋਏ ਹਨ।
Fareedkot Teekaਸੁੰਨ ਸੇ ਦਸ ਅਵਤਾਰ ਉਤਪੰਨ ਹੂਏ ਹੈਂ॥
Prof. Sahib Singhਪ੍ਰਭੂ ਦੇ ਨਿਰੋਲ ਆਪਣੇ ਆਪੇ ਤੋਂ ਹੀ (ਵਿਸ਼ਨੂ ਦੇ) ਦਸ ਅਵਤਾਰ ਪੈਦਾ ਹੋਏ।
SikhNet (Spanish)De Su Ser Absoluto vinieron las diez encarnaciones y la expansión total de millones de universos,

ਸ੍ਰਿਸਟਿ ਉਪਾਇ. ਕੀਆ ਪਾਸਾਰਾ ॥

srisatt upaae. keea paasaaraa | Ang 1038

Sant Singh KhalsaCreating the Universe, He made the expanse.
Manmohan SinghCreating the universe, the Lord has extended the extension.
Manmohan Singh (Punjabi)ਕੁਲ ਆਲਮ ਨੂੰ ਰੱਚ ਕੇ, ਸਾਹਿਬ ਨੇ ਖਿਲਾਰਾ ਖਿਲਾਰਿਆ ਹੈ।
Fareedkot Teekaਉਸੀ ਨੇ ਸ੍ਰਿਸਟੀ ਕੋ ਉਪਾਇ ਕੈ ਪਸਾਰਾ ਕੀਆ ਹੈ॥
Prof. Sahib Singh(ਨਿਰੋਲ ਆਪਣੇ ਆਪੇ ਤੋਂ ਹੀ ਪਰਮਾਤਮਾ ਨੇ) ਸ੍ਰਿਸ਼ਟੀ ਪੈਦਾ ਕਰ ਕੇ ਇਹ ਜਗਤ-ਖਿਲਾਰਾ ਖਿਲਾਰਿਆ।
SikhNet (Spanish)de los dioses, de los seres malvados, de sirvientes de Shiva

ਦੇਵ ਦਾਨਵ ਗਣ ਗੰਧਰਬ ਸਾਜੇ; ਸਭਿ ਲਿਖਿਆ ਕਰਮ ਕਮਾਇਦਾ ॥੧੨॥

dev daanav gan gandharab saaje; sabh likhiaa karam kamaaeidaa |12| Ang 1038

Sant Singh KhalsaHe fashioned the demi-gods and demons, the heavenly heralds and celestial musicians; everyone acts according to their past karma. ||12||
Manmohan SinghThe Lord has made the gods, demons, heavenly heralds and celestial musicians. Everyone does the deed writ in his destiny.
Manmohan Singh (Punjabi)ਸਾਹਿਬ ਨੇ ਦੇਵਤੇ, ਰਾਖਸ਼, ਇਲਾਹੀ ਏਲਚੀ ਅਤੇ ਸਵਰਗੀ ਰਾਗੀ ਰਚੇ ਹਨ। ਹਰ ਕੋਈ ਆਪਣੀ ਪ੍ਰਾਲਭਧ ਵਿੱਚ ਲਿਖੇ ਹੋਏ ਅਮਲ ਕਮਾਉਂਦਾ ਹੈ।
Fareedkot Teekaਦੇਵਤਾ, ਦਾਨੋਂ, ਸਿਵਾਂ ਕੇ ਗਣ, ਗੰਧਰਬ ਦੇਵਤਿਓਂ ਕੇ ਰਾਗੀ, ਇਹ ਬਣਾ ਕੇ ਸਭ ਕੇ ਮਸਤਕ ਪਰ ਲਿਖ ਦੀਆ ਹੈ। ਉਸੀ ਅਨੁਸਾਰ ਸਭ ਸੰਸਾਰ ਕਰਮੋਂ ਕੋ ਕਮਾਵਤਾ ਹੈ॥੧੨॥
Prof. Sahib Singhਦੇਵਤੇ, ਦੈਂਤ, ਸ਼ਿਵ ਜੀ ਦੇ ਗਣ, (ਦੇਵਤਿਆਂ ਦੇ ਰਾਗੀ) ਗੰਧਰਬ-ਇਹ ਸਾਰੇ ਹੀ ਪਰਮਾਤਮਾ ਨੇ ਨਿਰੋਲ ਆਪਣੇ ਆਪੇ ਤੋਂ ਪੈਦਾ ਕੀਤੇ। ਸਭ ਜੀਵ ਧੁਰੋਂ ਪ੍ਰਭੂ ਦੇ ਹੁਕਮ ਵਿਚ ਹੀ ਆਪਣੇ ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ ਕਰਮ ਕਮਾ ਰਹੇ ਹਨ ॥੧੨॥

ਪਦ ਅਰਥ ਦਾਨਵ = ਦੈਂਤ। ਗਣ = ਸ਼ਿਵਜੀ ਦੇ ਖ਼ਾਸ ਉਪਾਸਕ। ਗੰਧਰਬ = ਦੇਵਤਿਆਂ ਦੇ ਰਾਗੀ। ਸਭਿ = ਸਾਰੇ ॥੧੨॥

SikhNet (Spanish)y de los músicos celestiales, todos y cada uno actuaron como estaba inscrito en su destino.(12)

ਗੁਰਮੁਖਿ ਸਮਝੈ; ਰੋਗੁ. ਨ ਹੋਈ ॥

guramukh samajhai; rog. na hoee | Ang 1038

Sant Singh KhalsaThe Gurmukh understands, and does not suffer the disease.
Manmohan SinghHe who knows by the Guru's grace, is afflicted not.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਜਾਣ ਲੈਂਦਾ ਉਸ ਨੂੰ ਬੀਮਾਰੀ ਨਹੀਂ ਚਿਮੜਦੀ।
Fareedkot Teekaਜੋ ਗੁਰੋਂ ਦੁਆਰੇ ਸਮਝਤਾ ਹੈ ਤਿਸ ਕੋ ਜਨਮਾਦੀ ਰੋਗ ਨਹੀਂ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਇਸ ਬੇਅੰਤ ਕਲਾ ਨੂੰ) ਸਮਝਦਾ ਹੈ (ਉਹ ਉਸ ਦੀ ਯਾਦ ਤੋਂ ਨਹੀਂ ਖੁੰਝਦਾ, ਤੇ) ਉਸ ਨੂੰ ਕੋਈ ਰੋਗ (ਵਿਕਾਰ) ਪੋਹ ਨਹੀਂ ਸਕਦਾ।
SikhNet (Spanish)Aquél que Lo conoce a través del Guru, no sufre más,

ਇਹ ਗੁਰ ਕੀ ਪਉੜੀ; ਜਾਣੈ ਜਨੁ ਕੋਈ ॥

eih gur kee paurree; jaanai jan koee | Ang 1038

Sant Singh KhalsaHow rare are those who understand this ladder of the Guru.
Manmohan SinghSome rare person, realises this ladder of the Guru.
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਇਸ ਗੁਰਾਂ ਦੀ ਪਉੜੀ ਨੂੰ ਅਨੁਭਵ ਕਰਦਾ ਹੈ।
Fareedkot Teekaਇਹੁ ਗੁਰ ਉਪਦੇਸ਼ ਕੀ ਪਉੜੀ ਕੋਈ ਪੁਰਸ ਜਾਨਤਾ ਹੈ॥
Prof. Sahib Singhਪਰ ਕੋਈ ਵਿਰਲਾ ਬੰਦਾ ਗੁਰੂ ਦੀ ਦੱਸੀ ਹੋਈ ਇਸ (ਸਿਮਰਨ ਦੀ) ਪੌੜੀ (ਦਾ ਭੇਤ) ਸਮਝਦਾ ਹੈ।

ਪਦ ਅਰਥ ਗੁਰ ਕੀ ਪਉੜੀ = ਗੁਰੂ ਦੇ ਦੱਸੇ ਰਾਹ ਤੇ ਤੁਰਨਾ। ਕੋਈ = ਕੋਈ ਵਿਰਲਾ।

SikhNet (Spanish)pero extraordinario es aquél que logra ver la Escalera del Guru,

ਜੁਗਹ ਜੁਗੰਤਰਿ ਮੁਕਤਿ ਪਰਾਇਣ; ਸੋ ਮੁਕਤਿ ਭਇਆ ਪਤਿ ਪਾਇਦਾ ॥੧੩॥

jugah jugantar mukat paraaein; so mukat bheaa pat paaeidaa |13| Ang 1038

Sant Singh KhalsaThroughout the ages, they are dedicated to liberation, and so they become liberated; thus they are honored. ||13||
Manmohan SinghWhosoever is dedicated unto the Guru; He remains detached all the ages through, is emancipated and obtains honor.
Manmohan Singh (Punjabi)ਜੋ ਕੋਈ ਭੀ ਗੁਰਾਂ ਦੇ ਸਮਰਪਣ ਥੀ ਵੰਝਦਾ ਹੈ ਉਹ ਸਮੂਹ ਯੁਗਾਂ ਅੰਦਰ ਨਿਰਲੇਪ ਰਹਿੰਦਾ ਹੈ, ਮੋਖਸ਼ ਹੋ ਜਾਂਦਾ ਹੈ ਅਤੇ ਇੱਜ਼ਤ ਆਬਰੂ ਪਾਉਂਦਾ ਹੈ।
Fareedkot Teekaਜੋ ਜਾਨਤਾ ਹੈ, ਸੋ ਸਦਾ ਹੀ ਮੁਕਤਿ ਮੇਂ ਤਤਪਰ ਹੈ, ਭਾਵ ਸੇ ਵਹੁ ਜੀਵਨ ਮੁਕਤ ਹੈ, ਪਤੀ ਕੋ ਪਾਇਕੈ ਸੰਸਾਰ ਸੇ ਮੁਕਤ ਹੂਆ ਹੈ॥੧੩॥
Prof. Sahib Singhਜੁਗਾਂ ਜੁਗਾਂ ਤੋਂ ਹੀ (ਗੁਰੂ ਦੀ ਇਹ ਪੌੜੀ ਜੀਵਾਂ ਦੀ) ਮੁਕਤੀ ਦਾ ਵਸੀਲਾ ਬਣੀ ਆ ਰਹੀ ਹੈ। (ਜੇਹੜਾ ਮਨੁੱਖ ਸਿਮਰਨ ਦੀ ਇਸ ਪੌੜੀ ਦਾ ਆਸਰਾ ਲੈਂਦਾ ਹੈ) ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਪਾਂਦਾ ਹੈ ॥੧੩॥

ਪਦ ਅਰਥ ਪਰਾਇਣ = ਆਸਰਾ। ਜੁਗਹ ਜੁਗੰਤਰਿ = ਅਨੇਕਾਂ ਹੀ ਜੁਗਾਂ ਤੋਂ। ਪਤਿ = ਇਜ਼ਤ ॥੧੩॥

SikhNet (Spanish)pues es el único camino a la Emancipación y a la Gloria.(13)

ਪੰਚ ਤਤੁ; ਸੁੰਨਹੁ ਪਰਗਾਸਾ ॥

panch tat; sunahu paragaasaa | Ang 1038

Sant Singh KhalsaFrom the Primal Void, the five elements became manifest.
Manmohan SinghFrom the Absolute Lord, have become manifest the five elements.
Manmohan Singh (Punjabi)ਨਿਰਗੁਣ ਸਰੂਪ ਸੁਆਮੀ ਤੋਂ ਹੀ ਪੰਜ ਮੂਲ ਅੰਸ਼ ਪ੍ਰਗਟ ਹੋਏ ਹਨ।
Fareedkot Teekaਪੰਚ ਤਤੋਂ ਕਾ ਭੀ ਸੁੰਨ ਸੇ ਹੀ ਪ੍ਰਕਾਸ ਹੂਆ ਹੈ॥
Prof. Sahib Singhਪੰਜਾਂ ਤੱਤਾਂ ਤੋਂ ਬਣਿਆ ਇਹ ਮਾਨੁਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪਰਗਟ ਹੋਇਆ।

ਪਦ ਅਰਥ ਪੰਚ ਤਤੁ = ਪੰਜ ਤੱਤਾਂ ਤੋਂ ਬਣਿਆ ਸਰੀਰ।

SikhNet (Spanish)De Su Ser Absoluto salieron los cuatro elementos

ਦੇਹ ਸੰਜੋਗੀ; ਕਰਮ ਅਭਿਆਸਾ ॥

deh sanjogee; karam abhiaasaa | Ang 1038

Sant Singh KhalsaThey joined to form the body, which engages in actions.
Manmohan SinghAssembled of those, the body practises various deeds.
Manmohan Singh (Punjabi)ਉਨ੍ਹਾਂ ਤੋਂ ਇਕੱਤ੍ਰ ਹੋ ਸਰੀਰ ਅਨੇਕਾਂ ਅਮਲ ਕਮਾਉਂਦਾ ਹੈ।
Fareedkot Teekaਇਨ ਸੇ ਦੇਹ ਕਾ ਸੰਜੋਗੀ ਹੋ ਕੇ ਜੀਵ ਕਰਮੋਂ ਕਾ ਅਭ੍ਯਾਸ ਕਰਨੇ ਲਾਗਾ ਹੈ॥
Prof. Sahib Singhਇਸ ਸਰੀਰ ਦੇ ਸੰਜੋਗ ਕਰਕੇ ਜੀਵ ਕਰਮਾਂ ਵਿਚ ਰੁੱਝ ਪੈਂਦਾ ਹੈ।

ਪਦ ਅਰਥ ਦੇਹ = ਸਰੀਰ। ਸੰਜੋਗੀ = ਸੰਜੋਗ ਦੀ ਰਾਹੀਂ, ਸੰਬੰਧ ਬਣਨ ਨਾਲ।

SikhNet (Spanish)y de ellos surgió el cuerpo ensamblado, para que pudiera actuar.

ਬੁਰਾ ਭਲਾ ਦੁਇ. ਮਸਤਕਿ ਲੀਖੇ; ਪਾਪੁ ਪੁੰਨੁ ਬੀਜਾਇਦਾ ॥੧੪॥

buraa bhalaa due. masatak leekhe; paap pun beejaaeidaa |14| Ang 1038

Sant Singh KhalsaBoth bad and good are written on the forehead, the seeds of vice and virtue. ||14||
Manmohan SinghBoth the bad and good deeds are written on man's brow and he sows the seeds of sin and virtue.
Manmohan Singh (Punjabi)ਦੋਵੇਂ ਮੰਦੇ ਤੇ ਚੰਗੇ ਅਮਲ ਬੰਦੇ ਦੇ ਮੱਥੇ ਉੱਤੇ ਲਿਖੇ ਹੋਏ ਹਨ ਅਤੇ ਉਹ ਬਦੀ ਅਤੇ ਨੇਕੀ ਦਾ ਬੀਜ ਬੀਜਦਾ ਹੈ।
Fareedkot Teekaਬੁਰਾ ਭਲਾ ਜੋ ਕੀਆ ਸੋ ਮਸਤਕ ਪਰ ਲਿਖੇ ਗਏ, ਇਸ ਪਾਪ ਪੁੰਨ ਕੇ ਬੀਜ ਕਰ ਕੇ ਹੀ ਇਹ ਜੀਉ ਆਉਤਾ ਜਾਤਾ ਹੈ॥੧੪॥
Prof. Sahib Singhਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ, ਇਸ ਤਰ੍ਹਾਂ ਜੀਵ ਪਾਪ ਤੇ ਪੁੰਨ (ਦੇ ਬੀਜ) ਬੀਜਦਾ ਹੈ (ਤੇ ਉਹਨਾਂ ਦਾ ਫਲ ਭੋਗਦਾ ਹੈ) ॥੧੪॥

ਪਦ ਅਰਥ ਦੁਇ = ਦੋਵੇਂ। ਮਸਤਕਿ = ਮੱਥੇ ਉਤੇ ॥੧੪॥

SikhNet (Spanish)Lo bueno y lo malo fueron inscritos en la frente del ser humano y las semillas de la Virtud y la maldad, fueron sembradas.(14)

ਊਤਮ ਸਤਿਗੁਰ ਪੁਰਖ ਨਿਰਾਲੇ ॥

aootam satigur purakh niraale | Ang 1038

Sant Singh KhalsaThe True Guru, the Primal Being, is sublime and detached.
Manmohan SinghSublime and detached is the Lord incarnate True Guru.
Manmohan Singh (Punjabi)ਸ੍ਰੇਸ਼ਟ ਅਤੇ ਨਿਰਲੇਪ ਹਨ ਸੁਆਮੀ-ਸਰੂਪ ਸੱਚੇ ਗੁਰਦੇਵ ਜੀ।
Fareedkot Teekaਸੋ ਸਤਿਗੁਰੂ ਉਤਮ ਪੁਰਖ ਹੈਂ ਵਹੁ ਇਨ ਸੇ ਨਿਰਾਲੇ ਹੂਏ ਹੈਂ॥
Prof. Sahib Singhਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਸਤਿਗੁਰੂ ਦੇ (ਸਨਮੁਖ ਰਹਿਣ ਵਾਲੇ) ਮਨੁੱਖ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਪਦ ਅਰਥ ਨਿਰਾਲੇ = ਨਿਰਲੇਪ। ਸਤਿਗੁਰ ਪੁਰਖ

SikhNet (Spanish)El Guru Verdadero, el Purusha Sublime, es el Único Ser Desapegado.

ਸਬਦਿ ਰਤੇ; ਹਰਿ ਰਸਿ ਮਤਵਾਲੇ ॥

sabad rate; har ras matavaale | Ang 1038

Sant Singh KhalsaAttuned to the Word of the Shabad, He is intoxicated with the sublime essence of the Lord.
Manmohan SinghHe is imbued with the Name and is inebriated with God's elixir.
Manmohan Singh (Punjabi)ਉਹ ਨਾਮ ਨਾਲ ਰੰਗੇ ਅਤੇ ਵਾਹਿਗੁਰੂ ਦੇ ਅੰਮ੍ਰਿਤ ਨਾਲ ਖੀਵੇ ਹੋਏ ਹੌਹੇ ਹਨ।
Fareedkot Teekaਜੋ ਹਰੀ ਕੇ ਰਸ ਮੇਂ ਮਸਤ ਹੋਇਕੈ ਬ੍ਰਹਮ ਮੇਂ ਰਤੇ ਹੈਂ॥
Prof. Sahib Singhਸਤਿਗੁਰੂ ਪੁਰਖ ਦੇ ਸ਼ਬਦ ਵਿਚ ਰੱਤੇ ਹੋਏ ਪ੍ਰਭੂ ਦੇ ਨਾਮ-ਰਸ ਵਿਚ ਮਸਤ ਰਹਿੰਦੇ ਹਨ।

ਪਦ ਅਰਥ ਸਬਦਿ ਰਤੇ = ਜੋ ਬੰਦੇ ਸਤਿਗੁਰ ਪੁਰਖ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ। ਹਰਿ ਰਸਿ = ਹਰੀ ਦੇ ਰਸ ਵਿਚ।

SikhNet (Spanish)Imbuido en Su Palabra uno queda embebido en Dios.

ਰਿਧਿ ਬੁਧਿ ਸਿਧਿ ਗਿਆਨੁ, ਗੁਰੂ ਤੇ ਪਾਈਐ; ਪੂਰੈ ਭਾਗਿ ਮਿਲਾਇਦਾ ॥੧੫॥

ridh budh sidh giaan, guroo te paaeeai; poorai bhaag milaaeidaa |15| Ang 1038

Sant Singh KhalsaRiches, intellect, miraculous spiritual powers and spiritual wisdom are obtained from the Guru; through perfect destiny, they are received. ||15||
Manmohan SinghRiches, intellect, perfection and gnosis are obtained from the Guru. It is through perfect destiny that one meets with the Guru.
Manmohan Singh (Punjabi)ਧਨ ਸੰਪਦਾ, ਅਕਲ, ਪੂਰਨਤਾ ਅਤੇ ਬ੍ਰਹਮ-ਬੋਧ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ। ਪੂਰਨ ਪ੍ਰਾਲਭਧ ਰਾਹੀਂ ਇਨਸਾਨ ਗੁਰਾਂ ਨਾਲ ਮਿਲਦਾ ਹੈ।
Fareedkot Teekaਐਸੇ ਗੁਰੂ ਤੇ ਜੋ ਗ੍ਯਾਨ ਪਾਈਐ ਤੌ ਰਿਧੀ, ਸਿਧੀ ਔ ਬੁਧੀ ਸਭ ਪ੍ਰਾਪਤਿ ਹੋਤੀ ਹੈ, ਪਰੰਤੂ ਪੂਰੇ ਭਾਗੋਂ ਵਾਲਾ ਪੁਰਸ ਐਸੇ ਗੁਰੋਂ ਸੇ ਮਨੁ ਮਿਲਾਵਤਾ ਹੈ॥੧੫॥
Prof. Sahib Singhਆਤਮਕ ਤਾਕਤਾਂ ਉੱਚੀ ਅਕਲ ਤੇ ਪਰਮਾਤਮਾ ਨਾਲ ਡੂੰਘੀ ਸਾਂਝ (ਦੀ ਦਾਤਿ) ਗੁਰੂ ਤੋਂ ਹੀ ਮਿਲਦੀ ਹੈ। ਚੰਗੇ ਭਾਗਾਂ ਨਾਲ ਗੁਰੂ (ਸਰਨ ਆਏ ਜੀਵ ਨੂੰ ਪ੍ਰਭੂ-ਚਰਨਾਂ ਵਿਚ) ਜੋੜ ਦੇਂਦਾ ਹੈ ॥੧੫॥

ਪਦ ਅਰਥ ਰਿਧਿ ਸਿਧਿ = ਆਤਮਕ ਤਾਕਤਾਂ। ਗੁਰੂ ਤੇ = ਗੁਰੂ ਤੋਂ ॥੧੫॥

SikhNet (Spanish)De Él, uno recibe poderes psíquicos extras, Sabiduría y gozos mundanos, pero es a través del Destino perfecto que uno es guiado hasta el Guru. 15

ਇਸੁ ਮਨ ਮਾਇਆ ਕਉ; ਨੇਹੁ ਘਨੇਰਾ ॥

eis man maaeaa kau; nehu ghaneraa | Ang 1038

Sant Singh KhalsaThis mind is so in love with Maya.
Manmohan SinghThis mind has great love of mammon.
Manmohan Singh (Punjabi)ਇਸ ਮਨ ਦਾ ਧਨ-ਦੌਲਤ ਨਾਲ ਬਹੁਤਾ ਪਿਆਰ ਹੈ।
Fareedkot Teekaਇਸ ਮਨ ਕੋ ਮਾਇਆ ਕਾ ਬਹੁਤ ਪ੍ਰੇਮ ਹੈ॥
Prof. Sahib Singhਹੇ ਗਿਆਨਵਾਨ ਪੁਰਸ਼ੋ! ਇਸ ਮਨ ਨੂੰ ਮਾਇਆ ਦਾ ਬਹੁਤ ਮੋਹ ਚੰਬੜਿਆ ਰਹਿੰਦਾ ਹੈ;

ਪਦ ਅਰਥ ਕਉ = ਨੂੰ। ਘਨੇਰਾ = ਬਹੁਤ।

SikhNet (Spanish)Esta mente está profundamente apegada a Maya,

ਕੋਈ ਬੂਝਹੁ ਗਿਆਨੀ; ਕਰਹੁ ਨਿਬੇਰਾ ॥

koee boojhahu giaanee; karahu niberaa | Ang 1038

Sant Singh KhalsaOnly a few are spiritually wise enough to understand and know this.
Manmohan SinghLet some divine know and discriminate it.
Manmohan Singh (Punjabi)ਕੋਈ ਬ੍ਰਹਮਬੇਤਾ ਇਸ ਨੂੰ ਸੋਚ ਸਮਝ ਕੇ ਨਿਰਣੇਯ ਕਰੇ।
Fareedkot Teekaਕੋਈ ਗ੍ਯਾਨੀਆਂ ਪਾਸੋਂ ਸਮਝੋ ਔ ਨਬੇੜਾ ਕਰੋ॥
Prof. Sahib Singh(ਇਸ ਦੇ ਰਾਜ਼ ਨੂੰ) ਸਮਝੋ ਤੇ ਇਸ ਮੋਹ ਨੂੰ ਖ਼ਤਮ ਕਰੋ।

ਪਦ ਅਰਥ ਨਿਬੇਰਾ = ਫ਼ੈਸਲਾ। ਨਿਬੇਰਾ ਕਰਹੁ = (ਮਾਇਆ ਦਾ ਨੇਹੁ) ਮੁਕਾ ਦਿਉ।

SikhNet (Spanish)oh Sabios, conozcan esto y discriminen, pues la esperanza, el deseo, el ego y la duda,

ਆਸਾ ਮਨਸਾ ਹਉਮੈ ਸਹਸਾ; ਨਰੁ ਲੋਭੀ ਕੂੜੁ ਕਮਾਇਦਾ ॥੧੬॥

aasaa manasaa haumai sahasaa; nar lobhee koorr kamaaeidaa |16| Ang 1038

Sant Singh KhalsaIn hope and desire, egotism and skepticism, the greedy man acts falsely. ||16||
Manmohan SinghInvolved in hope, desire, ego and doubt, the greedy man practises falsehood.
Manmohan Singh (Punjabi)ਉਮੈਦ, ਖਾਹਿਸ਼, ਹੰਕਾਰ ਅਤੇ ਭਰਮ ਅੰਦਰ ਗ੍ਰਸਿਆ ਹੋਇਆ ਲਾਲਚੀ ਬੰਦਾ ਝੂਠ ਦੀ ਕਿਰਤ ਦਰਦਾ ਹੈ।
Fareedkot Teekaਮਨ ਕੀ ਜੋ ਆਸਾ ਹੈ ਔ (ਹਉਮੈ) ਹੰਕਾਰ ਜੋ ਨਾ ਪ੍ਰਾਪਤੀ ਮੇਂ ਸੰਸਾ ਹੈ ਇਤ੍ਯਾਦੀ, ਪੁਨਃ ਝੂਠੁ ਕੋ ਲੋਭੀ ਨਰੁ ਕਮਾਵਤਾ ਹੈ॥੧੬॥
Prof. Sahib Singhਜੇਹੜਾ ਮਨੁੱਖ ਲੋਭ ਦੇ ਪ੍ਰਭਾਵ ਹੇਠ ਨਿੱਤ ਮਾਇਆ ਦੇ ਮੋਹ ਦਾ ਧੰਧਾ ਹੀ ਕਰਦਾ ਰਹਿੰਦਾ ਹੈ ਉਸ ਨੂੰ (ਦੁਨੀਆ ਦੀਆਂ) ਆਸਾਂ ਕਾਮਨਾਂ ਹਉਮੈ ਸਹਮ (ਆਦਿਕ) ਚੰਬੜੇ ਰਹਿੰਦੇ ਹਨ ॥੧੬॥

ਪਦ ਅਰਥ ਮਨਸਾ = {मनीषा = desire, wish} ਕਾਮਨਾ। ਸਹਸਾ = ਸਹਮ ॥੧੬॥

SikhNet (Spanish)son los atributos del avaro, que vive apegado a la ilusión.(16)

ਸਤਿਗੁਰ ਤੇ ਪਾਏ ਵੀਚਾਰਾ ॥

satigur te paae veechaaraa | Ang 1038

Sant Singh KhalsaFrom the True Guru, contemplative meditation is obtained.
Manmohan SinghObtaining Divine comprehension from the True Guru,
Manmohan Singh (Punjabi)ਪ੍ਰਾਣੀ ਸੱਚੇ ਗੁਰਾਂ ਪਾਸੋਂ ਈਸ਼ਵਰੀ ਗਿਆਤ ਪ੍ਰਾਪਤ ਕਰ ਕੇ,
Fareedkot Teekaਜੋ ਸਤਿਗੁਰੋਂ ਤੇ ਵੀਚਾਰ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਪਾਸੋਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦੀ ਦਾਤਿ) ਪ੍ਰਾਪਤ ਕਰ ਲੈਂਦਾ ਹੈ,

ਪਦ ਅਰਥ ਤੇ = ਤੋਂ। ਵੀਚਾਰ = ਪ੍ਰਭੂ ਦੇ ਗੁਣਾਂ ਦੀ ਵਿਚਾਰ।

SikhNet (Spanish)Uno obtiene la Sabiduría a través del Guru Verdadero y uno se entona en la Casa de la Verdad,

ਸੁੰਨ ਸਮਾਧਿ; ਸਚੇ ਘਰ ਬਾਰਾ ॥

sun samaadh; sache ghar baaraa | Ang 1038

Sant Singh KhalsaAnd then, one dwells with the True Lord in His celestial home, the Primal State of Absorption in Deepest Samaadhi.
Manmohan Singhthe mortal abides within the Lord's True Home in the state of seedless trance.
Manmohan Singh (Punjabi)ਸੁਆਮੀ ਦੇ ਸੱਚੇ ਧਾਮ ਅੰਦਰ ਅਫੁਰ ਤਾੜੀ ਦੀ ਅਵਸਥਾ ਵਿੱਚ ਨਿਵਾਸ ਕਰਦਾ ਹੈ।
Fareedkot Teekaਪੁਨ: ਸਤ ਸਰੂਪ ਪਰਮੇਸਰ ਕੇ ਬਾਰ ਸਤਸੰਗ ਮੇਂ ਰਹਿ ਕਰਿ ਵਹੁ ਅਫੁਰ ਸਮਾਧ ਮੇਂ ਰਹਿਤਾ ਹੈ॥
Prof. Sahib Singhਉਹ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ, ਉਸ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।

ਪਦ ਅਰਥ ਸਚੇ ਘਰ ਬਾਰਾ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ।

SikhNet (Spanish)del Trance Inmaculado y en su interior resuena la Blanca y Pura Melodía de la Palabra,

ਨਾਨਕ. ਨਿਰਮਲ ਨਾਦੁ ਸਬਦ ਧੁਨਿ; ਸਚੁ ਰਾਮੈ ਨਾਮਿ ਸਮਾਇਦਾ ॥੧੭॥੫॥੧੭॥

naanak. niramal naad sabad dhun; sach raamai naam samaaeidaa |17|5|17| Ang 1038

Sant Singh KhalsaO Nanak, the immaculate sound current of the Naad, and the Music of the Shabad resound; one merges into the True Name of the Lord. ||17||5||17||
Manmohan SinghNanak, within him resounds the immaculate music of the Name and he merges in the Lord's True Name.
Manmohan Singh (Punjabi)ਨਾਨਕ, ਉਸ ਦੇ ਅੰਦਰ ਨਾਮ ਦਾ ਪਵਿੱਤਰ ਰਾਗ ਗੂੰਜਦਾ ਹੈ ਅਤੇ ਉਹ ਪ੍ਰਭੂ ਦੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਨਿਰਮਲ ਬਾਣੀ ਕਰਿ ਗੁਰੋਂ ਕਾ ਉਪਦੇਸ ਉਚਾਰਤਾ ਹੈ, ਨਿਸਚੇ ਕਰ ਕੇ ਰਾਮ ਜੋ ਨਾਮੀ ਹੈ ਤਿਸ ਮੇਂ ਸਮਾਉਂਦਾ ਹੈ॥੧੭॥੫॥੧੭॥
Prof. Sahib Singhਹੇ ਨਾਨਕ! ਉਸ ਮਨੁੱਖ ਦੇ ਅੰਦਰ ਸਦਾ-ਥਿਰ ਪ੍ਰਭੂ ਵੱਸਿਆ ਰਹਿੰਦਾ ਹੈ ਸਿਫ਼ਤ-ਸਾਲਾਹ ਦੀ ਰੌ ਬਣੀ ਰਹਿੰਦੀ ਹੈ ਜੀਵਨ ਨੂੰ ਪਵਿੱਤ੍ਰ ਕਰਨ ਵਾਲਾ ਰਾਗ (ਜਿਹਾ) ਹੁੰਦਾ ਰਹਿੰਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧੭॥੫॥੧੭॥

ਪਦ ਅਰਥ ਨਾਦੁ = ਰਾਗ। ਧੁਨਿ = ਰੌ। ਰਾਮੈ ਨਾਮਿ = ਪਰਮਾਤਮਾ ਦੇ ਨਾਮ ਵਿਚ ॥੧੭॥੫॥੧੭॥

SikhNet (Spanish)y así se inmerge en el Nombre Verdadero del Señor.(17-5-17)
Answers quote the Granth verbatim with Ang citations. AI commentary is not Gurbani and not a religious ruling.