ਸਾਰਗ ਮਹਲਾ ੪ ॥
saarag mahalaa 4 |
Sant Singh KhalsaSaarang, Fourth Mehl:
Manmohan SinghSarang 4th Guru.
Manmohan Singh (Punjabi)ਸਾਰੰਗ ਚੌਥੀ ਪਾਤਿਸ਼ਾਹੀ।
SikhNet (Spanish)Sarang, Mejl Guru Ram Das, Cuarto Canal Divino.
ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥
har har amrit naam dehu piaare |
Sant Singh KhalsaO my Beloved Lord, Har, Har, please bless me with Your Ambrosial Name.
Manmohan SinghO Lord God, my Beloved, bless Thou me with Thine Nectar Name.
Manmohan Singh (Punjabi)ਹੇ ਸੁਆਮੀ ਵਾਹਿਗੁਰੂ, ਮੇਰੇ ਪ੍ਰੀਤਮ! ਤੂੰ ਮੈਨੂੰ ਆਪਣਾ ਸੁਧਾਸਰੂਪ-ਨਾਮ ਪਰਦਾਨ ਕਰ।
Fareedkot Teekaਹੇ ਹਰੀ ਪਿਆਰੇ! ਆਪਨਾ ਨਾਮ ਅੰਮ੍ਰਿਤ ਹਰ ਪਰਕਾਰੋਂ ਸੇ ਮੇਰੇ ਕੋ ਦੀਜੀਏ॥
Prof. Sahib Singhਹੇ ਪਿਆਰੇ ਗੁਰੂ! ਮੈਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼।ਪਦ ਅਰਥ ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ।
SikhNet (Spanish)Oh Dios, bendíceme con Tu Nombre de Néctar. Sí, con quien sea que esté el Guru Complacido,
ਜਿਨ ਊਪਰਿ. ਗੁਰਮੁਖਿ ਮਨੁ ਮਾਨਿਆ; ਤਿਨ ਕੇ ਕਾਜ ਸਵਾਰੇ ॥੧॥ ਰਹਾਉ ॥
jin aoopar. guramukh man maaniaa; tin ke kaaj savaare |1| rahaau |
Sant Singh KhalsaThose whose minds are pleased to be Gurmukh - the Lord completes their projects. ||1||Pause||
Manmohan SinghThey with whom the mind of the Supreme Guru, is pleased; their tasks are accomplished. Pause.
Manmohan Singh (Punjabi)ਜਿਨ੍ਹਾਂ ਦੇ ਨਾਲ ਮੁਖੀ ਗੁਰਦੇਵ ਜੀ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਉਹਨਾਂ ਦੇ ਕਾਰਜ ਸੌਰ ਜਾਂਦੇ ਹਨ। ਠਹਿਰਾਉ।
Fareedkot Teekaਜਿਨ ਗੁਰਮੁਖੋਂ ਪਰ ਆਪ ਕਾ ਮਨ ਮਾਨਿਆ ਹੈ, ਤਿਨ ਜਗਿਆਸੂਓਂ ਕੇ ਕਾਰਜ ਆਪ ਨੇ ਸਵਾਰ ਦੀਏ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਦਾ ਮਨ ਪਤੀਜ ਜਾਂਦਾ ਹੈ, (ਗੁਰੂ) ਉਹਨਾਂ ਦੇ ਸਾਰੇ ਕੰਮ ਸਵਾਰ ਦੇਂਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ ਮਨੁ = ਗੁਰੂ ਦਾ ਮਨ। ਮਾਨਿਆ = ਪਤੀਜ ਜਾਂਦਾ ਹੈ। ਕਾਜ = ਸਾਰੇ ਕੰਮ। ਸਵਾਰੇ = (ਗੁਰੂ) ਸਵਾਰ ਦੇਂਦਾ ਹੈ ॥੧॥ ਰਹਾਉ ॥
SikhNet (Spanish)las tareas de ese ser son realizadas por Él. (1-Pausa)
ਜੋ ਜਨ ਦੀਨ ਭਏ. ਗੁਰ ਆਗੈ; ਤਿਨ ਕੇ ਦੂਖ ਨਿਵਾਰੇ ॥
jo jan deen bhe. gur aagai; tin ke dookh nivaare |
Sant Singh KhalsaThose humble beings who become meek before the Guru-their pains are taken away.
Manmohan SinghThe Persons, who become humble before the Guru; their sufferings the Guru dispels.
Manmohan Singh (Punjabi)ਜਿਹੜੇ ਪੁਰਸ਼, ਗੁਰਾਂ ਮੂਹਰੇ ਨਿਮਾਣੇ ਹੋ ਜਾਂਦੇ ਹਨ, ਉਨ੍ਹਾਂ ਦੇ ਦੁਖੜੇ, ਗੁਰੂ ਜੀ ਦੂਰ ਕਰ ਦਿੰਦੇ ਹਨ।
Fareedkot Teekaਜੋ ਪੁਰਸ਼ ਗੁਰਾਂ ਕੇ ਆਗੇ ਦੀਨ ਭਏ ਹੈਂ, ਤਿਨ ਕੇ ਜਨਮਾਦਿ ਦੁਖ ਨਿਬਿਰਤ ਕਰ ਦੀਏ ਹੈਂ॥੧॥
Prof. Sahib Singhਜਿਹੜੇ ਮਨੁੱਖ ਨਿਮਾਣੇ ਹੋ ਕੇ ਗੁਰੂ ਦੇ ਦਰ ਤੇ ਢਹਿ ਪੈਂਦੇ ਹਨ, (ਗੁਰੂ) ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।ਪਦ ਅਰਥ ਦੀਨ = ਨਿਮਾਣੇ। ਨਿਵਾਰੇ = ਦੂਰ ਕਰ ਦੇਂਦਾ ਹੈ।
SikhNet (Spanish)Los que se someten al Guru, sus penas desaparecen y para siempre alaban a Su Dios en la Presencia del Guru,
ਅਨਦਿਨੁ ਭਗਤਿ ਕਰਹਿ ਗੁਰ ਆਗੈ; ਗੁਰ ਕੈ ਸਬਦਿ ਸਵਾਰੇ ॥੧॥
anadin bhagat kareh gur aagai; gur kai sabad savaare |1|
Sant Singh KhalsaNight and day, they perform devotional worship services to the Guru; they are embellished with the Word of the Guru's Shabad. ||1||
Manmohan SinghNight and day they serve before the Guru and are embellished with the Guru's word.
Manmohan Singh (Punjabi)ਰੈਣ ਅਤੇ ਦਿਨ ਉਹ ਗੁਰਾਂ ਦੇ ਮੂਹਰੇ ਸੇਵਾ ਕਮਾਉਂਦੇ ਹਨ ਅਤੇ ਗੁਰਾਂ ਦੀ ਬਾਣੀ ਨਾਲ ਸ਼ਸ਼ੋਭਤ ਹੁੰਦੇ ਹਨ।
Fareedkot Teekaਗੁਰੋਂ ਕੇ ਸਬਦ ਕਰ ਸਵਾਰੇ ਹੂਏ ਜਗਿਆਸੂ ਜਨ ਰਾਤ੍ਰ ਦਿਨ ਗੁਰਾਂ ਕੇ ਆਗੇ ਭਗਤੀ ਕਮਾਵਤੇ ਹੈਂ॥੧॥
Prof. Sahib Singhਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਹਨਾਂ ਦੇ ਜੀਵਨ) ਸੋਹਣੇ ਬਣ ਜਾਂਦੇ ਹਨ ॥੧॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਹਿ = ਕਰਦੇ ਹਨ {ਬਹੁ-ਵਚਨ}। ਗੁਰ ਆਗੈ = ਗੁਰੂ ਦੀ ਹਜ਼ੂਰੀ ਵਿਚ, ਗੁਰੂ ਦੇ ਸਨਮੁਖ ਰਹਿ ਕੇ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੧॥
SikhNet (Spanish)embelezados con la Palabra del Guru. (1)
ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ; ਰਸੁ ਗਾਵਹਿ ਰਸੁ ਬੀਚਾਰੇ ॥
hiradai naam amrit ras rasanaa; ras gaaveh ras beechaare |
Sant Singh KhalsaWithin their hearts is the ambrosial essence of the Naam, the Name of the Lord; they savor this essence, sing the praises of this essence, and contemplate this essence.
Manmohan SinghWithin their mind is the immortalising Name-Nectar. With their tongue, they hymn the praise of the Name-Nectar, and it is the Name-Nectar, the they reflect upon.
Manmohan Singh (Punjabi)ਉਨ੍ਹਾਂ ਦੇ ਅੰਤਰ ਆਤਮੇ ਸੁਰਜੀਤ ਕਰਨ ਵਾਲਾ ਅੰਮ੍ਰਿਤਮਈ ਨਾਮ ਹੈ। ਆਪਣੀ ਜੀਹਭਾ ਨਾਲ ਉਹ ਅੰਮ੍ਰਿਤਮਈ ਨਾਮ ਦੀ ਉਸਤਤੀ ਗਾਇਨ ਕਰਦੇ ਹਨ ਅਤੇ ਅੰਮ੍ਰਿਤਮਈ ਨਾਮ ਦਾ ਹੀ ਚਿੰਤਨ ਕਰਦੇ ਹਨ।
Fareedkot Teekaਤਿਨ ਕੇ ਹਿਰਦੇ ਮੇਂ ਨਾਮ ਅੰਮ੍ਰਿਤ ਰਸ ਹੈ ਔਰ ਰਸਨਾ ਕਰ ਕੇ ਭੀ ਤਿਸ ਰਸ ਕੋ ਗਾਵਤੇ ਹੈਂ ਔਰ ਮਨ ਕਰ ਕੇ ਤਿਸ ਰਸ ਕੋ ਬੀਚਾਰਤੇ ਹੈਂ॥
Prof. Sahib Singhਜਿਹੜੇ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵਸਾਂਦੇ ਹਨ, ਜੀਭ ਨਾਲ ਉਸ ਨੂੰ ਸਲਾਹੁੰਦੇ ਹਨ, ਮਨ ਵਿਚ ਉਸ ਨਾਮ-ਰਸ ਨੂੰ ਵਿਚਾਰਦੇ ਹਨ,ਪਦ ਅਰਥ ਹਿਰਦੈ = ਹਿਰਦੇ ਵਿਚ। ਨਾਮੁ ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਰਸਨਾ = ਜੀਭ ਨਾਲ। ਗਾਵਹਿ = ਗਾਂਦੇ ਹਨ। ਬੀਚਾਰੇ = ਬੀਚਾਰਿ, ਮਨ ਵਿਚ ਵਸਾ ਕੇ।
SikhNet (Spanish)En el interior de su corazón vive el Nombre, en sus labios el Néctar del Nombre y ellos meditan sólo en la Esencia del Señor.
ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨੑਿਆ; ਓਇ ਪਾਵਹਿ ਮੋਖ ਦੁਆਰੇ ॥੨॥
gur parasaad amrit ras cheenaa; oe paaveh mokh duaare |2|
Sant Singh KhalsaBy Guru's Grace, they are aware of this ambrosial essence; they find the Gate of Salvation. ||2||
Manmohan SinghRealising the immortalising Name-Nectar, by the Guru's grace, they obtain the door of salvation.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸੁਰਜੀਤ ਕਰਨ ਵਾਲੇ ਨਾਮ ਅੰਮ੍ਰਿਤ ਨੂੰ ਅਨੁਭਵ ਕਰਕੇ ਉਹ ਮੁਕਤੀ ਦੇ ਦਰ ਨੂੰ ਪਾ ਲੈਂਦੇ ਹਨ।
Fareedkot Teekaਗੁਰੋਂ ਕੀ ਕਿਰਪਾ ਕਰ ਜਿਨੋਂ ਨੇ ਅੰਮ੍ਰਿਤ ਰਸ ਕੋ ਜਾਣਿਆ ਹੈ ਵਹੁ ਪੁਰਸ਼ (ਮੋਖ ਦੁਆਰੇ) ਗਿਆਨ ਕੋ ਪਾਵਤੇ ਹੈਂ॥੨॥
Prof. Sahib Singhਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨੂੰ (ਆਪਣੇ ਅੰਦਰ) ਪਛਾਣ ਲਿਆ, ਉਹ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ ਦਰਵਾਜ਼ਾ ਲੱਭ ਲੈਂਦੇ ਹਨ ॥੨॥ਪਦ ਅਰਥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਚੀਨ੍ਹ੍ਹਿਆ = ਪਛਾਣ ਲਿਆ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ} ਉਹ ਬੰਦੇ। ਮੋਖ ਦੁਆਰੇ = (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਰਸਤਾ ॥੨॥
SikhNet (Spanish)Ellos toman Conciencia de la Esencia del Señor por la Gracia del Guru y llegan hasta la Puerta de la Salvación. (2)
ਸਤਿਗੁਰੁ ਪੁਰਖੁ ਅਚਲੁ. ਅਚਲਾ ਮਤਿ; ਜਿਸੁ ਦ੍ਰਿੜਤਾ ਨਾਮੁ ਅਧਾਰੇ ॥
satigur purakh achal. achalaa mat; jis drirrataa naam adhaare |
Sant Singh KhalsaThe True is the Primal Being, Unmoving and Unchanging. One who takes the Support of the Naam, the Name of the Lord - his intellect becomes focused and steady.
Manmohan SinghMoveless is the Divine True Guru; leaning on the Lord's Name, whose mind has become stable and stationary.
Manmohan Singh (Punjabi)ਅਹਿੱਲ ਹਨ ਰੱਬ ਰੂਪ ਸੱਚੇ ਗੁਰੂ ਜੀ, ਪ੍ਰਭੂ ਦੇ ਨਾਮ ਦਾ ਆਸਰਾ ਲੈ, ਜਿਨ੍ਹਾਂ ਦਾ ਮਨ ਸਥਿਰ ਅਤੇ ਅਸਥਿਤ ਹੋ ਗਿਆ ਹੈ।
Fareedkot Teekaਸਤਿਗੁਰ ਪੁਰਖ ਅਚਲ ਹੈ ਔਰ ਅਚਲ ਹੀ ਤਿਸ ਕੀ ਮਤ ਹੈ, ਜਿਸ ਕੀ ਨਾਮ ਮੇਂ ਹੀ ਦ੍ਰਿੜਤਾ ਹੈ ਪੁਨਾ ਤਿਸੀ ਨਾਮ ਕਾ ਆਸਰਾ ਹੈ॥
Prof. Sahib Singhਜਿਹੜਾ ਗੁਰੂ-ਪੁਰਖ ਅਡੋਲ-ਚਿੱਤ ਰਹਿਣ ਵਾਲਾ ਹੈ, ਜਿਸ ਦੀ ਮੱਤ (ਵਿਕਾਰਾਂ ਦੇ ਟਾਕਰੇ ਤੇ) ਸਦਾ ਅਹਿੱਲ ਰਹਿੰਦੀ ਹੈ, ਜਿਸ ਦੇ ਅੰਦਰ ਸਦਾ ਅਡੋਲਤਾ ਟਿਕੀ ਰਹਿੰਦੀ ਹੈ ਜਿਸ ਨੂੰ ਸਦਾ ਹਰਿ-ਨਾਮ ਦਾ ਸਹਾਰਾ ਹੈ,ਪਦ ਅਰਥ ਅਚਲੁ = ਅਡੋਲ-ਚਿੱਤ। ਅਚਲਾ ਮਤਿ = (ਮਾਇਆ ਦੇ ਟਾਕਰੇ ਤੇ) ਅਡੋਲ ਰਹਿਣ ਵਾਲੀ ਮੱਤ ਵਾਲਾ। ਜਿਸੁ ਦ੍ਰਿੜਤਾ = ਜਿਸ ਦੇ ਅੰਦਰ ਅਡੋਲਤਾ ਹੈ। ਅਧਾਰੇ = ਆਸਰਾ।
SikhNet (Spanish)Inmutable es el Estado del Guru y, apoyándome en el Nombre del Señor, mi mente queda establecida en Dios.
ਤਿਸੁ ਆਗੈ ਜੀਉ ਦੇਵਉ ਅਪੁਨਾ; ਹਉ. ਸਤਿਗੁਰ ਕੈ ਬਲਿਹਾਰੇ ॥੩॥
tis aagai jeeo devau apunaa; hau. satigur kai balihaare |3|
Sant Singh KhalsaI offer my soul to Him; I am a sacrifice to my True Guru. ||3||
Manmohan SinghBefore him tender I my soul. Unto the True Guru, I am a sacrifice.
Manmohan Singh (Punjabi)ਉਨ੍ਹਾਂ ਦੇ ਮੂਹਰੇ ਮੈਂ ਆਪਣੀ ਜਿੰਦੜੀ ਭੇਟਾ ਰੱਖਦਾ ਹਾਂ। ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਤਿਸ ਗੁਰੂ ਕੇ ਆਗੇ ਮੈਂ ਅਪਨਾ ਜੀਉ ਦੇਤਾ ਹੂੰ, ਸੋ ਤਿਨ ਸਤਿਗੁਰੋਂ ਕੇ ਬਲਿਹਾਰਨੇ ਜਾਤਾ ਹੂੰ॥੩॥
Prof. Sahib Singhਉਸ ਗੁਰੂ ਦੇ ਅੱਗੇ ਮੈਂ ਆਪਣੀ ਜਿੰਦ ਭੇਟ ਕਰਦਾ ਹਾਂ, ਉਸ ਗੁਰੂ ਤੋਂ ਮੈਂ (ਸਦਾ) ਸਦਕੇ ਜਾਂਦਾ ਹਾਂ ॥੩॥ਪਦ ਅਰਥ ਜੀਉ = ਜਿੰਦ। ਦੇਵਉ = ਦੇਵਉਂ, ਮੈਂ ਭੇਟਾ ਕਰਦਾ ਹਾਂ। ਹਉ = ਮੈਂ ॥੩॥
SikhNet (Spanish)Oh, ofrezco mi ser al Guru y entrego mi Alma a Él. (3)
ਮਨਮੁਖ ਭ੍ਰਮਿ ਦੂਜੈ ਭਾਇ ਲਾਗੇ; ਅੰਤਰਿ ਅਗਿਆਨ ਗੁਬਾਰੇ ॥
manamukh bhram doojai bhaae laage; antar agiaan gubaare |
Sant Singh KhalsaThe self-willed manmukhs are stuck in doubt and attached to duality; the darkness of spiritual ignorance is within them.
Manmohan SinghDeluded by doubt, the egocentrics are attached to duality and within them is the darkness of spiritual ignorance.
Manmohan Singh (Punjabi)ਸੰਦੇਹ ਦੇ ਬਹਿਕਾਏ ਹੋਏ ਮਨ ਮਤੀਏ ਦਵੈਤ-ਭਾਵ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਅੰਦਰ ਆਤਮਕ ਬੇਸਮਝੀ ਦਾ ਅਨ੍ਹੇਰਾ ਹੈ।
Fareedkot Teekaਜੋ ਮਨਮੁਖ ਜਨ ਭਰਮ ਕਰ ਦੁਵੈਤ ਭਾਵਨਾ ਮੇਂ ਲਾਗੇ ਹੂਏ ਹੈਂ, ਤਿਨ ਕੇ ਅੰਤਰ ਅਗਿਆਨ ਹੈ ਔਰ ਇਸੀ ਘੋਰ ਅੰਧੇਰੇ ਮੇਂ ਪੜੇ ਹੂਏ ਹੈਂ॥
Prof. Sahib Singh(ਗੁਰੂ ਵਾਲਾ ਪਾਸਾ ਛੱਡ ਕੇ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਵਾਲੀ ਦੌੜ-ਭੱਜ ਦੇ ਕਾਰਨ ਮਾਇਆ ਦੇ ਮੋਹ ਵਿਚ (ਹੀ) ਫਸੇ ਰਹਿੰਦੇ ਹਨ, ਉਹਨਾਂ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਬਣਿਆ ਰਹਿੰਦਾ ਹੈ)।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਭ੍ਰਮਿ = ਭਟਕਣਾ ਵਿਚ ਪੈ ਕੇ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ। ਅਗਿਆਨ ਗੁਬਾਰੇ = ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ।
SikhNet (Spanish)Los soberbios Manmukjs, guiados por su ego, se apegan al otro, y en su interior reside la oscuridad de la ignorancia.
ਸਤਿਗੁਰੁ ਦਾਤਾ ਨਦਰਿ. ਨ ਆਵੈ; ਨਾ ਉਰਵਾਰਿ. ਨ ਪਾਰੇ ॥੪॥
satigur daataa nadar. na aavai; naa uravaar. na paare |4|
Sant Singh KhalsaThey do not see the True Guru, the Giver; they are not on this shore, or the other. ||4||
Manmohan SinghThe beneficent True Guru, they see not. They remain even in midstream, neither on this shore, nor on the yonder one.
Manmohan Singh (Punjabi)ਦਾਤਾਰ ਸੱਚੇ ਗੁਰਾਂ ਨੂੰ ਉਹ ਨਹੀਂ ਵੇਖਦੇ। ਉਹ ਲਦੀ ਦੇ ਵਿਚਕਾਰ ਰਹਿੰਦੇ ਹਨ, ਨਾਂ ਇਸ ਕਿਨਾਰੇ ਤੇ ਨਾਂ ਹੀ ਪਰਲੇ ਤੇ।
Fareedkot Teekaਸਤਿਗੁਰੂ ਨਾਮ ਕਾ ਦਾਤਾ ਤਿਨ ਕੋ ਨਦਰ ਨਹੀਂ ਆਵਤਾ ਹੈ। ਸੋ ਇਸੀ ਸੇ ਨਾਂ ਉਰਾਰ ਕੇ ਰਹਿਤੇ ਹੈਂ ਨਾਂ ਪਾਰ ਹੋਤੇ ਹੈਂ ਅਰਥਾਤ ਅਧ ਬੀਚ ਹੀ ਰਹਿਤੇ ਹੈਂ, ਭਾਵ ਸੇ ਉਨ ਕੇ ਲੋਕ ਪ੍ਰਲੋਕ ਭ੍ਰਿਸ਼ਟ ਹੈਂ॥੪॥
Prof. Sahib Singhਉਹਨਾਂ ਨੂੰ ਨਾਮ ਦੀ ਦਾਤ ਦੇਣ ਵਾਲਾ ਗੁਰੂ ਦਿੱਸਦਾ ਹੀ ਨਹੀਂ, ਉਹ ਮਨੁੱਖ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਨਾਹ ਉਰਲੇ ਪਾਸੇ ਨਾਹ ਪਾਰਲੇ ਪਾਸੇ (ਪਹੁੰਚ ਸਕਦੇ ਹਨ, ਸੰਸਾਰ-ਸਮੁੰਦਰ ਦੇ ਵਿਚ ਹੀ ਗੋਤੇ ਖਾਂਦੇ ਰਹਿੰਦੇ ਹਨ) ॥੪॥ਪਦ ਅਰਥ ਨਦਰਿ ਨ ਆਵੈ = (ਉਹਨਾਂ ਨੂੰ) ਦਿੱਸਦਾ ਨਹੀਂ, (ਉਹਨਾਂ ਨੂੰ) ਕਦਰ ਨਹੀਂ ਪੈਂਦੀ। ਉਰਵਾਰਿ = (ਸੰਸਾਰ-ਸਮੁੰਦਰ ਤੋਂ) ਉਰਲੇ ਪਾਸੇ ॥੪॥
SikhNet (Spanish)Ellos no logran ver al Bondadoso Guru y así permanecen en medio y a merced del flujo de la vida. (4)
ਸਰਬੇ ਘਟਿ ਘਟਿ ਰਵਿਆ ਸੁਆਮੀ; ਸਰਬ ਕਲਾ ਕਲ ਧਾਰੇ ॥
sarabe ghatt ghatt raviaa suaamee; sarab kalaa kal dhaare |
Sant Singh KhalsaOur Lord and Master is permeating and pervading each and every heart; He is supremely Potent to exercise His Might.
Manmohan SinghThe Omnipotent Lord is exercising His power. He is pervading all and every heart.
Manmohan Singh (Punjabi)ਸਰਬ-ਸ਼ਕਤੀਵਾਨ ਸਾਹਿਬ ਆਪਣੀ ਸ਼ਕਤੀ ਵਰਤ ਰਿਹਾ ਹੈ। ਉਹ ਸਾਰੇ ਅਤੇ ਹਰ ਦਿਲ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਸਰਬ ਕਲਾ ਸੰਪੁੰਨ੍ਯ ਜੋ ਅਪਨੀ ਸਤਾ ਧਾਰਨ ਕਰ ਰਹਾ ਹੈ, ਸੋ ਸੁਆਮੀ ਤੂੰ ਸਰਬ ਘਟੋਂ ਮੇਂ ਬਿਆਪਿਆ ਹੂਆ ਹੈਂ॥
Prof. Sahib Singhਜਿਹੜਾ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ, ਹਰੇਕ ਸਰੀਰ ਵਿਚ ਮੌਜੂਦ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ, ਆਪਣੀ ਸੱਤਿਆ ਨਾਲ ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ।ਪਦ ਅਰਥ ਸਰਬੇ = ਸਭਨਾਂ ਵਿਚ। ਘਟਿ ਘਟਿ = ਹਰੇਕ ਸਰੀਰ ਵਿਚ। ਰਵਿਆ = ਮੌਜੂਦ। ਸਰਬ ਕਲਾ = ਸਾਰੀਆਂ ਤਾਕਤਾਂ ਦਾ ਮਾਲਕ। ਕਲ = ਸੱਤਿਆ, ਤਾਕਤ। ਧਾਰੇ = ਟਿਕਾ ਰਿਹਾ ਹੈ।
SikhNet (Spanish)El Maestro prevalece en los corazones, sí, Él es Todopoderoso y Todo Capaz.
ਨਾਨਕੁ ਦਾਸਨਿ ਦਾਸੁ ਕਹਤ ਹੈ; ਕਰਿ ਕਿਰਪਾ ਲੇਹੁ ਉਬਾਰੇ ॥੫॥੩॥
naanak daasan daas kehat hai; kar kirapaa lehu ubaare |5|3|
Sant Singh KhalsaNanak, the slave of His slaves, says, please, be merciful and save me! ||5||3||
Manmohan SinghSays Nanak, the slave of the Lord's slaves, "Mercifully emancipate Thou me, O Lord".
Manmohan Singh (Punjabi)ਸਾਹਿਬ ਦੇ ਗੋਲਿਆਂ ਦਾ ਗੋਲਾ, ਨਾਨਕ ਆਖਦਾ ਹੈ "ਮਿਹਰ ਧਾਰ ਕੇ ਤੂੰ ਮੇਰਾ ਪਾਰ ਉਤਾਰਾ ਕਰ, ਹੇ ਸਾਹਿਬ!"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੇ ਦਾਸੋਂ ਕਾ ਦਾਸ ਬੇਨਤੀ ਕਰਤਾ ਹੂੰ: ਜੋ ਆਪ ਕਿਰਪਾ ਕਰ ਕੇ ਮੇਰੇ ਕੋ (ਉਬਾਰੇ) ਬਚਾਇ ਲੀਜੀਏ॥੫॥੩॥☬ਉੁਪਦੇਸ਼:
Prof. Sahib Singhਉਸ ਦੇ ਦਰ ਤੇ ਉਸ ਦੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ ਕਿ ਹੇ ਪ੍ਰਭੂ!) ਮਿਹਰ ਕਰ ਕੇ ਮੈਨੂੰ (ਇਸ ਸੰਸਾਰ-ਸਮੁੰਦਰ ਤੋਂ) ਬਚਾਈ ਰੱਖ ॥੫॥੩॥ਪਦ ਅਰਥ ਨਾਨਕੁ ਕਹਤ = ਨਾਨਕ ਆਖਦਾ ਹੈ। ਕਰਿ = ਕਰ ਕੇ ॥੫॥੩॥
SikhNet (Spanish)Dice Nanak, el Esclavo de los Esclavos del Señor, oh Dios, sálvame por Tu Misericordia.(5-3)