ੴ

ਸਿੱਖਬਾਣੀ · SikhBani

Ang 1273

Sri Guru Granth Sahib · Raag Malaar · 3 shabads, 34 lines
Translations
Shabad Guru Arjan Dev Ji Raag Malaar

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar Mejl Guru Aryan, Quinto Canal Divino.

ਹੇ ਗੋਬਿੰਦ ਹੇ ਗੋਪਾਲ; ਹੇ ਦਇਆਲ ਲਾਲ ॥੧॥ ਰਹਾਉ ॥

he gobind he gopaal; he deaal laal |1| rahaau |

Sant Singh KhalsaO Lord of the Universe, O Lord of the World, O Dear Merciful Beloved. ||1||Pause||
Manmohan SinghO Lord of the World, O Cherisher of the Universe, O my Compassionate Beloved. Pause.
Manmohan Singh (Punjabi)ਹੇ ਸੰਸਾਰ ਦੇ ਸੁਆਮੀ! ਹੇ ਆਲਮ ਦੇ ਪਾਲਣ ਪੋਸਣਹਾਰ, ਹੇ ਮੇਰੇ ਮਇਆਵਾਨ ਪ੍ਰੀਤਮ। ਠਹਿਰਾਉ।
Fareedkot Teekaਹੇ ਗੋਬਿੰਦ! ਹੇ ਗੁਪਾਲ! ਹੇ ਦ੍ਯਾਲ ਲਾਲ ਜੀ! ॥੧॥ ਰਹਾਉ ॥
Prof. Sahib Singhਹੇ ਗੋਬਿੰਦ! ਹੇ ਗੋਪਾਲ! ਹੇ ਦਇਆ ਦੇ ਸੋਮੇ! ਹੇ ਸੋਹਣੇ ਪ੍ਰਭੂ! ॥੧॥ ਰਹਾਉ ॥

ਪਦ ਅਰਥ ਦਇਆਲ = ਹੇ ਦਇਆ ਦੇ ਸੋਮੇ! ਲਾਲ = ਹੇ ਸੋਹਣੇ ਪ੍ਰਭੂ! ॥੧॥ ਰਹਾਉ ॥

SikhNet (Spanish)Oh, Señor del Universo, oh Señor del Mundo, oh, Querido y Misericordioso Bienamado. (1-Pausa)

ਪ੍ਰਾਨ ਨਾਥ ਅਨਾਥ ਸਖੇ; ਦੀਨ ਦਰਦ ਨਿਵਾਰ ॥੧॥

praan naath anaath sakhe; deen darad nivaar |1|

Sant Singh KhalsaYou are the Master of the breath of life, the Companion of the lost and forsaken, the Destroyer of the pains of the poor. ||1||
Manmohan SinghThou are the Lord of the vital-breath, the Comrade of the Masterless and the Destroyer of the pain of the poor.
Manmohan Singh (Punjabi)ਤੂੰ ਜਿੰਦ-ਜਾਨ ਦਾ ਸੁਆਮੀ, ਨਿਖਸਮਿਆਂ ਦਾ ਸਾਥੀ ਅਤੇ ਗਰੀਬ ਦਾ ਦੁਖ ਦੂਰ ਕਰਨਹਾਰ ਹੈ।
Fareedkot Teekaਹੇ ਪ੍ਰਾਨ ਰੂਪ! ਹੇ ਅਨਾਥੋਂ ਕੇ ਨਾਥ! ਹੇ ਮਿਤ੍ਰ! ਹੇ ਦੀਨੋਂ ਕੇ ਦਰਦ ਨਿਵਾਰਨੇਹਾਰੇ! ॥੧॥
Prof. Sahib Singhਹੇ ਜਿੰਦ ਦੇ ਮਾਲਕ! ਹੇ ਨਿਖਸਮਿਆਂ ਦੇ ਸਹਾਈ! ਹੇ ਗ਼ਰੀਬਾਂ ਦੇ ਦਰਦ ਦੂਰ ਕਰਨ ਵਾਲੇ! ॥੧॥

ਪਦ ਅਰਥ ਪ੍ਰਾਨ ਨਾਥ = ਹੇ ਪ੍ਰਾਣਾਂ ਦੇ ਮਾਲਕ! ਅਨਾਥ ਸਖੇ = ਹੇ ਨਿਖਸਮਿਆਂ ਦੇ ਮਿੱਤਰ! ਦੀਨ ਦਰਦ ਨਿਵਾਰ = ਹੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲੇ! ॥੧॥

SikhNet (Spanish)Eres el Maestro de la Respiración de la Vida, el Compañero del perdido y el olvidado; el Destructor de las penas del pobre. (1)

ਹੇ ਸਮ੍ਰਥ ਅਗਮ ਪੂਰਨ; ਮੋਹਿ ਮਇਆ ਧਾਰਿ ॥੨॥

he samrath agam pooran; mohi meaa dhaar |2|

Sant Singh KhalsaO All-powerful, Inaccessible, Perfect Lord, please shower me with Your Mercy. ||2||
Manmohan SinghO my Omnipotent, Unfathomable and Omnipresent Lord, show thou mercy unto me.
Manmohan Singh (Punjabi)ਹੇ ਮੇਰੇ ਸਰੱਬ-ਸ਼ਕਤੀਵਾਨ, ਅਥਾਹ ਅਤੇ ਸਰੱਬ-ਵਿਆਪਕ ਸੁਆਮੀ, ਤੂੰ ਮੇਰੇ ਉਤੇ ਮਿਹਰਬਾਨੀ ਕਰ।
Fareedkot Teekaਹੇ ਸਮਰਥ! ਹੇ ਅਗਮ! ਹੇ ਪੂਰਨ! ਮੁਝ ਪੁਰ ਕ੍ਰਿਪਾ ਦ੍ਰਿਸਟੀ ਧਾਰਨ ਕਰੁ॥੨॥☬ਜੇ ਕਹੇ ਕਿਆ ਚਾਹਤੇ ਹੋ? ਸੋ ਕਹਤੇ ਹੈਂ:
Prof. Sahib Singhਹੇ ਸਭ ਤਾਕਤਾਂ ਦੇ ਮਾਲਕ! ਹੇ ਅਪਹੁੰਚ! ਹੇ ਸਰਬ-ਵਿਆਪਕ! ਮੇਰੇ ਉਤੇ ਮਿਹਰ ਕਰ! ॥੨॥

ਪਦ ਅਰਥ ਸਮ੍ਰਥ = ਹੇ ਸਭ ਤਾਕਤਾਂ ਦੇ ਮਾਲਕ! ਅਗਮ = ਹੇ ਅਪਹੁੰਚ! ਪੂਰਨ = ਹੇ ਸਰਬ-ਵਿਆਪਕ! ਮੋਹਿ = ਮੇਰੇ ਉੱਤੇ। ਮਇਆ ਧਾਰਿ = ਦਇਆ ਕਰ ॥੨॥

SikhNet (Spanish)Oh, Todopoderoso e Inaccesible Señor del Universo, por favor rocía Tu Misericordia sobre mí. (2)

ਅੰਧ ਕੂਪ ਮਹਾ ਭਇਆਨ; ਨਾਨਕ ਪਾਰਿ ਉਤਾਰ ॥੩॥੮॥੩੦॥

andh koop mahaa bheaan; naanak paar utaar |3|8|30|

Sant Singh KhalsaPlease, carry Nanak across the terrible, deep dark pit of the world to the other side. ||3||8||30||
Manmohan SinghFerry Thou me across the very terrible, blind well of the world, says Nanak.
Manmohan Singh (Punjabi)ਤੂੰ ਮੈਨੂੰ ਸੰਸਾਰ ਦੇ ਪਰਮ ਭਿਆਨਕ, ਅੰਨ੍ਹੇ ਖੂਹ ਤੋਂ ਪਾਰ ਕਰ ਦੇ, ਗੁਰੂ ਜੀ ਫੁਰਮਾਉਂਦੇ ਹਨ।
Fareedkot Teekaਸੰਸਾਰ ਰੂਪੀ ਜੋ ਅਤੀ ਭੈਦਾਇਕ ਅੰਧੇਰਾ ਕੂਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਇਸ ਸੇ ਪਾਰ ਉਤਾਰ ਦੀਜੀਏ॥੩॥੮॥੩੦॥☬ਦ੍ਰਿਸ੍ਟਾਂਤੋਂ ਕਰ ਜਗ੍ਯਾਸੂ ਕੀ ਪ੍ਰੀਤ ਬਰਨਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ! ਇਹ ਸੰਸਾਰ) ਬੜਾ ਡਰਾਉਣਾ ਖੂਹ ਹੈ ਜਿਸ ਵਿਚ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ (ਮੈਨੂੰ ਇਸ ਵਿਚੋਂ) ਪਾਰ ਲੰਘਾ ਲੈ ॥੩॥੮॥੩੦॥

ਪਦ ਅਰਥ ਅੰਧ ਕੂਪ = ਅੰਨ੍ਹਾ ਖੂਹ, ਉਹ ਖੂਹ ਜਿਸ ਵਿਚ ਘੁੱਪ ਹਨੇਰਾ ਹੈ। ਭਇਆਨ = ਡਰਾਉਣਾ। ਨਾਨਕ = ਹੇ ਨਾਨਕ! ॥੩॥੮॥੩੦॥

SikhNet (Spanish)Por favor, conduce a Nanak a través del terrible, oscuro y profundo pozo del mundo hasta el otro lado. (3-8-30)

Open this shabad →

Shabad Guru Nanak Dev Ji Raag Malaar

ਮਲਾਰ ਮਹਲਾ ੧ ਅਸਟਪਦੀਆ ਘਰੁ ੧ ॥

malaar mahalaa 1 asattapadeea ghar 1 |

Sant Singh KhalsaMalaar, First Mehl, Ashtpadheeyaa, First House:
Manmohan SinghMalar 1st Guru. Ashtpadies.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਮਲਾਰ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Malhar Mejl Guru Nanak, Primer Canal Divino, Ashtapadis, Primera Casa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਚਕਵੀ ਨੈਨ ਨੀਂਦ ਨਹਿ ਚਾਹੈ; ਬਿਨੁ ਪਿਰ. ਨੀਂਦ, ਨ ਪਾਈ ॥

chakavee nain naneed neh chaahai; bin pir. naneed, na paaee |

Sant Singh KhalsaThe chakvi bird does not long for sleepy eyes; without her beloved, she does not sleep.
Manmohan SinghThe she-ruddy goose desires not sleepy eyes and has no sleep, without her beloved.
Manmohan Singh (Punjabi)ਸੁਰਖਾਬਾਣੀ ਨਿੰਦ੍ਰਾਵਲੇ ਨੇਤ੍ਰਾਂ ਨਹੀਂ ਚਾਹੁੰਦੀ ਅਤੇ ਆਪਣੇ ਪ੍ਰੀਤਮ ਦੇ ਬਾਝੋਂ ਉਸ ਨੂੰ ਨੀਂਦ੍ਰ ਨਹੀਂ ਪੈਦੀ।
Fareedkot Teekaਚਕਵੀ ਨੈਨੋਂ ਕਰ ਨਿੰਦ੍ਰਾ ਨਹੀਂ ਚਾਹਤੀ, ਕਿਉਂਕਿ ਪਤੀ ਚਕਵੇ ਸੇ ਬਿਨਾਂ ਨੀਂਦ ਨਹੀਂ ਪਾਵਤੀ ਹੈ॥
Prof. Sahib Singhਚਕਵੀ (ਰਾਤ ਨੂੰ) ਆਪਣੇ ਪਿਆਰੇ (ਚਕਵੇ) ਤੋਂ ਬਿਨਾ ਸੌ ਨਹੀਂ ਸਕਦੀ, ਉਹ ਆਪਣੀਆਂ ਅੱਖਾਂ ਵਿਚ ਨੀਂਦ ਦਾ ਆਉਣਾ ਪਸੰਦ ਨਹੀਂ ਕਰਦੀ।
SikhNet (Spanish)La pajarita Chakvi no añora los ojos dormilones, pues sin su Bienamado no logra conciliar el sueño.

ਸੂਰੁ ਚਰ੍ਹੈ. ਪ੍ਰਿਉ ਦੇਖੈ ਨੈਨੀ; ਨਿਵਿ ਨਿਵਿ ਲਾਗੈ ਪਾਂਈ ॥੧॥

soor charhai. priau dekhai nainee; niv niv laagai paanee |1|

Sant Singh KhalsaWhen the sun rises, she sees her beloved with her eyes; she bows and touches his feet. ||1||
Manmohan SinghWhen the sun rises, she sees her beloved, with her eyes and bowing low, touches His feet,
Manmohan Singh (Punjabi)ਜਦ ਸੂਰਜ ਚੜ੍ਹ ਆਉਂਦਾ ਹੈ, ਉਹ ਆਪਣੀਆਂ ਅੱਖਾਂ ਨਾਲ ਆਪਣੇ ਪ੍ਰੀਤਮ ਨੂੰ ਵੇਖਦੀ ਹੈ ਅਤੇ ਨੀਵੀਂ ਝੁਕ, ਉਸ ਦੇ ਪੈਰੀ ਪੈਦੀ ਹੈ।
Fareedkot Teekaਜਬ ਸੂਰਜ ਉਦੇ ਹੋਤਾ ਹੈ ਤਬ ਪਤੀ ਕੇ ਨੇਤ੍ਰੋਂ ਕਰ ਦੇਖਤੀ ਹੈ, ਤਬ ਨਿਵ ਨਿਵ ਕਰ ਚਰਨੀ ਲਾਗਤੀ ਹੈ, ਭਾਵ ਸੂਰਜ ਕੋ ਮਥਾ ਟੇਕਤੀ ਹੈ। ਤੈਸੇ ਹੀ ਜਗ੍ਯਾਸੂ ਗੁਰੂ ਰੂਪ ਸੂਰਜ ਕੇ ਮਿਲਣੇ ਸੇ ਪਰਮੇਸ੍ਵਰ ਪਤੀ ਕੋ ਪ੍ਰਤਖ ਦੇਖਤਾ ਹੈ ਔਰ ਗੁਰੋਂ ਕੋ ਨਿਮਸਕਾਰ ਕਰਤਾ ਹੈ॥੧॥
Prof. Sahib Singhਜਦੋਂ ਸੂਰਜ ਚੜ੍ਹਦਾ ਹੈ, ਚਕਵੀ ਆਪਣੇ ਪਿਆਰੇ (ਚਕਵੇ) ਨੂੰ ਅੱਖੀਂ ਵੇਖਦੀ ਹੈ, ਲਿਫ ਲਿਫ ਕੇ ਉਸ ਦੇ ਪੈਰੀਂ ਲੱਗਦੀ ਹੈ ॥੧॥

ਪਦ ਅਰਥ ਸੂਰੁ = ਸੂਰਜ। ਚਰ੍ਹੈ = ਚੜ੍ਹਦਾ ਹੈ। ਨੈਨੀ = ਅੱਖਾਂ ਨਾਲ। ਪਾਂਈ = ਪੈਰੀਂ ॥੧॥

SikhNet (Spanish)Cuando el sol levanta ella ve a su Bienamado con sus ojos, se postra y toca Sus Pies. (1)

ਪਿਰ ਭਾਵੈ; ਪ੍ਰੇਮੁ ਸਖਾਈ ॥

pir bhaavai; prem sakhaaee |

Sant Singh KhalsaThe Love of my Beloved is pleasing; it is my Companion and Support.
Manmohan SinghThe Love of my Beloved is dear unto me, It shall be my succourer in the yond.
Manmohan Singh (Punjabi)ਮੇਰੇ ਪ੍ਰੀਤਮ ਦਾ ਪਿਆਰਾ ਮੈਨੂੰ ਭਾਉਂਦਾ ਹੈ। ਪਰਲੋਕ ਵਿੱਚ ਇਹ ਮੇਰਾ ਸਹਾਇਕ ਹੋਵੇਗਾ।
Fareedkot Teeka(ਪਿਰ) ਪਤੀ ਸਹਾਈ ਦਾ ਪ੍ਰੇਮ ਮੇਰੇ ਕੋ ਭਾਵਤਾ ਹੈ॥
Prof. Sahib Singhਮੈਨੂੰ ਸਦਾ-ਸਹਾਈ ਪ੍ਰੀਤਮ-ਪ੍ਰਭੂ ਦਾ ਪ੍ਰੇਮ ਪਿਆਰਾ ਲੱਗਦਾ ਹੈ।

ਪਦ ਅਰਥ ਪਿਰ ਪ੍ਰੇਮੁ = ਪਿਆਰੇ ਦਾ ਪ੍ਰੇਮ। ਸਖਾਈ = ਮਿਤ੍ਰ, ਸਾਥੀ।

SikhNet (Spanish)El Amor del Bienamado es Complaciente, es mi Compañía y Soporte,

ਤਿਸੁ ਬਿਨੁ ਘੜੀ. ਨਹੀ ਜਗਿ ਜੀਵਾ; ਐਸੀ ਪਿਆਸ ਤਿਸਾਈ ॥੧॥ ਰਹਾਉ ॥

tis bin gharree. nahee jag jeevaa; aisee piaas tisaaee |1| rahaau |

Sant Singh KhalsaWithout Him, I cannot live in this world even for an instant; such is my hunger and thirst. ||1||Pause||
Manmohan SinghWithout Him, I can live not in this world, even for an instant, such is my hunger and thirst for Him. Pause.
Manmohan Singh (Punjabi)ਉਸ ਦੇ ਬਾਝੋਂ, ਮੈਂ ਇਕ ਮੁਹਤ ਭਰ ਭੀ ਇਸ ਜਗਤ ਵਿੱਚ ਜੀਊਦੀ ਨਹੀਂ ਰਹਿ ਸਕਦੀ। ਇਹੋ ਜੇਹੀ ਹੈ ਮੇਰੀ ਭੁਖ ਤੇ ਤਰੇਹ ਉਸ ਲਈ। ਠਹਿਰਾਉ।
Fareedkot Teekaਤਿਸ ਸੇ ਬਿਨਾਂ ਘੜੀ ਮਾਤ੍ਰ ਭੀ ਜਗਤ ਮੇਂ ਜੀਵਨ ਨਹੀਂ ਹੋਤਾ ਹੈ, ਤਿਸ ਕੀ ਐਸੀ ਚਾਹ ਕਰ ਪਿਆਸੀ ਹੋ ਰਹੀ ਹੂੰ॥੧॥ ਰਹਾਉ ॥☬ਪ੍ਰੀਤ ਮੇਂ ਦ੍ਰਿਸ੍ਟਾਂਤ ਕਹਤੇ ਹੈਂ:
Prof. Sahib Singhਮੇਰੇ ਅੰਦਰ ਉਸਦੇ ਮਿਲਾਪ ਦੀ ਇਤਨੀ ਤੀਬਰ ਤਾਂਘ ਹੈ ਕਿ ਮੈਂ ਜਗਤ ਵਿਚ ਉਸ ਤੋਂ ਬਿਨਾ ਇਕ ਘੜੀ ਭੀ ਜੀਊ ਨਹੀਂ ਸਕਦੀ ॥੧॥ ਰਹਾਉ ॥

ਪਦ ਅਰਥ ਜਗਿ = ਜਗਤ ਵਿਚ। ਜੀਵਾ = ਮੈਂ ਜੀਊ ਸਕਦੀ। ਤਿਸਾਈ = ਤ੍ਰਿਖਾ, ਤ੍ਰੇਹ, ਤਾਂਘ ॥੧॥ ਰਹਾਉ ॥

SikhNet (Spanish)sin Él no podría vivir en este mundo ni por un instante. Tal es mi hambre y mi sed. (1-Pausa)

ਸਰਵਰਿ ਕਮਲੁ ਕਿਰਣਿ ਆਕਾਸੀ; ਬਿਗਸੈ ਸਹਜਿ ਸੁਭਾਈ ॥

saravar kamal kiran aakaasee; bigasai sehaj subhaaee |

Sant Singh KhalsaThe lotus in the pool blossoms forth intuitively and naturally, with the rays of the sun in the sky.
Manmohan SinghThe lotus in the tank, naturally blossoms seeing the rays of the sun, in the sky.
Manmohan Singh (Punjabi)ਤਾਲਾਬ ਵਿੱਚ ਦਾ ਕੰਵਲ, ਅਸਮਾਨ ਵਿਚਲੇ ਸੂਰਜ ਦੀਆਂ ਕਿਰਨਾ ਵੇਖ ਕੇ ਕੁਦਰਤਨ ਹੀ ਖਿੜ ਜਾਂਦਾ ਹੈ।
Fareedkot Teekaਅਕਾਸ ਇਸਥਿਤ ਸੂਰਜ ਕੀ ਕਿਰਣ ਜਬ ਸਰੋਵਰ ਮੇਂ ਕਮਲ ਕੋ ਸਪਰਸ ਕਰਤੀ ਹੈ ਤਬ ਸਹਿਜ ਸੁਭਾਇ ਬਿਗਸ ਆਵਤਾ ਹੈ। ਤੈਸੇ ਹੀ ਸਤਸੰਗ ਤਲਾਵ ਮੇਂ ਇਸਥਿਤ ਜਗ੍ਯਾਸੂ ਕਮਲ ਕੋ ਜਬ ਚਿਦਾਕਾਸ ਮੇਂ ਇਸਥਿਤ ਗੁਰੂ ਸੂਰਜ ਕੀ ਵਾਕ ਕਿਰਣ ਕਾ ਸਪਰਸ ਹੂਆ, ਤਬ ਗ੍ਯਾਨ ਪਾਇ ਕਰ ਖਿੜ ਆਵਤਾ ਹੈ॥
Prof. Sahib Singhਕੌਲ (ਫੁੱਲ) ਸਰੋਵਰ ਵਿਚ ਹੁੰਦਾ ਹੈ, (ਸੂਰਜ ਦੀ) ਕਿਰਨ ਆਕਾਸ਼ਾਂ ਵਿਚ ਹੁੰਦੀ ਹੈ, (ਫਿਰ ਭੀ ਉਸ ਕਿਰਨ ਨੂੰ ਤੱਕ ਕੇ ਕੌਲ ਫੁੱਲ) ਸੁਤੇ ਹੀ ਖਿੜ ਪੈਂਦਾ ਹੈ।

ਪਦ ਅਰਥ ਸਰਵਰਿ = ਸਰੋਵਰ ਵਿਚ। ਆਕਾਸੀ = ਆਕਾਸਾਂ ਵਿਚ। ਬਿਗਸੈ = ਖਿੜ ਪੈਂਦਾ ਹੈ। ਸਹਜਿ ਸੁਭਾਈ = ਸੁਤੇ ਹੀ, ਬਿਨਾ ਕਿਸੇ ਉਚੇਚੇ ਜਤਨ ਦੇ।

SikhNet (Spanish)El loto en el estanque florece de manera natural e intuitiva con los rayos del Sol en el cielo.

ਪ੍ਰੀਤਮ ਪ੍ਰੀਤਿ ਬਨੀ ਅਭ ਐਸੀ; ਜੋਤੀ ਜੋਤਿ ਮਿਲਾਈ ॥੨॥

preetam preet banee abh aisee; jotee jot milaaee |2|

Sant Singh KhalsaSuch is the love for my Beloved which imbues me; my light has merged into the Light. ||2||
Manmohan SinghSuch an affection I have cultivated in my mind for my Beloved, That my light has blended with His supreme Light.
Manmohan Singh (Punjabi)ਆਪਣੇ ਹਿਰਦੇ ਅੰਦਰ ਮੈਂ ਆਪਣੇ ਪਿਆਰੇ ਨਾਲ ਇਹੋ ਜੇਹੀ ਪਿਰਹੜੀ ਪਾ ਲਈ ਹੈ, ਕਿ ਮੇਰਾ ਨੂਰ ਉਸ ਦੇ ਪਰਮ ਨੂਰ ਨਾਲ ਅਭੇਦ ਹੋ ਗਿਆ ਹੈ।
Fareedkot Teeka(ਅਭਿ) ਰਿਦੇ ਵਿਖੇ ਪ੍ਰੀਤਮ ਪਰਮੇਸ੍ਵਰ ਕੀ ਐਸੀ ਪ੍ਰੀਤੀ ਬਨੀ ਹੈ, ਤਿਸ ਪ੍ਰੀਤੀ ਨੇ (ਜੋਤੀ) ਪਰਮੇਸ੍ਵਰ ਮੇਂ ਜੋਤਿ ਮਿਲਾਇ ਦਈ ਹੈ॥੨॥
Prof. Sahib Singh(ਪ੍ਰੇਮੀ ਦੇ) ਹਿਰਦੇ ਵਿਚ ਆਪਣੇ ਪ੍ਰੀਤਮ ਦੀ ਅਜੇਹੀ ਪ੍ਰੀਤ ਬਣਦੀ ਹੈ ਕਿ ਉਸ ਦੀ ਆਤਮਾ ਪ੍ਰੀਤਮ ਦੀ ਆਤਮਾ ਵਿਚ ਮਿਲ ਜਾਂਦੀ ਹੈ ॥੨॥

ਪਦ ਅਰਥ ਅਭਿ = ਹਿਰਦੇ ਵਿਚ ॥੨॥

SikhNet (Spanish)Tal es mi Amor por mi Bienamado que anega mi ser. Mi luz se ha fundido en la Luz Divina. (2)

ਚਾਤ੍ਰਿਕੁ. ਜਲ ਬਿਨੁ ਪ੍ਰਿਉ ਪ੍ਰਿਉ ਟੇਰੈ; ਬਿਲਪ ਕਰੈ ਬਿਲਲਾਈ ॥

chaatrik. jal bin priau priau tterai; bilap karai bilalaaee |

Sant Singh KhalsaWithout water, the rainbird cries out, "Pri-o! Pri-o! - Beloved! Beloved!" It cries and wails and laments.
Manmohan SinghWithout water, the sparrow hawk cries, "O beloved, O my beloved" and wails and laments.
Manmohan Singh (Punjabi)ਪਾਣੀ ਦੇ ਬਗੈਰ, ਬਬੀਹਾ, "ਪ੍ਰੀਤਮਾ, ਹੇ ਮੇਰੇ ਪ੍ਰੀਤਮ"! ਪੁਕਾਰਦਾ ਹੈ ਅਤੇ ਰੋਂਦਾ ਤੇ ਵਿਰਲਾਪ ਕਰਦਾ ਹੈ।
Fareedkot Teekaਪਪੀਹਾ ਜਲ ਸੇ ਬਿਨਾਂ ਪਤੀ ਪਤੀ ਪੁਕਾਰਤਾ ਹੈ ਔਰ ਸ੍ਵਾਂਤੀ ਬੂੰਦ ਬਿਨਾਂ ਬਿਲਲਾਈ ਹੋ ਕਰ ਬਿਲਾਪ ਕਰਤਾ ਹੈ॥
Prof. Sahib Singh(ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਜਲ ਤੋਂ ਬਿਨਾ ਪਪੀਹਾ 'ਪ੍ਰਿਉ, ਪ੍ਰਿਉ' ਕੂਕਦਾ ਹੈ, ਮਾਨੋ, ਵਿਰਲਾਪ ਕਰਦਾ ਹੈ, ਤਰਲੇ ਲੈਂਦਾ ਹੈ।

ਪਦ ਅਰਥ ਟੇਰੈ = ਬੋਲਦਾ ਹੈ। ਚਾਤ੍ਰਿਕੁ = ਪਪੀਹਾ। ਬਿਲਲਾਈ = ਵਿਲਕਦਾ ਹੈ, ਤਰਲੇ ਲੈਂਦਾ ਹੈ।

SikhNet (Spanish)Sin agua, el pajarillo trina pio, pio, Bienamado, Bienamado. Llora, sufre y se lamenta.

ਘਨਹਰ ਘੋਰ ਦਸੌ ਦਿਸਿ ਬਰਸੈ; ਬਿਨੁ ਜਲ ਪਿਆਸ. ਨ ਜਾਈ ॥੩॥

ghanahar ghor dasau dis barasai; bin jal piaas. na jaaee |3|

Sant Singh KhalsaThe thundering clouds rain down in the ten directions; its thirst is not quenched until it catches the rain-drop in its mouth. ||3||
Manmohan SinghThe roaring cloud rains in ten directions, but without the rain drop its thirst departs not.
Manmohan Singh (Punjabi)ਘੋਰਦਾ ਹੋਇਆ ਬੱਦਲ ਦੱਸੀ ਪਾਸੀ ਵਰ੍ਹਦਾ ਹੈ, ਪਰੰਤੂ ਮੀਹ ਦੀ ਕਣੀ ਬਗੈਰ ਇਸ ਦੀ ਤ੍ਰੇਹ ਨਹੀਂ ਬੁਝਦੀ।
Fareedkot Teekaਬਾਦਲ (ਘੋਰ) ਗਰਜ ਕਰ ਦਸੋਂ ਦਿਸਾ ਮੇਂ ਬਰਸਦਾ ਹੈ, ਪਰੰਤੂ ਸ੍ਵਾਂਤ ਬੂੰਦ ਬਿਨਾਂ ਕਿਸੀ ਕੀ ਪ੍ਯਾਸ ਨਹੀਂ ਜਾਤੀ। ਤੈਸੇ ਹੀ ਗੁਰੂ ਬਾਦਲ ਸਰਬ ਓਰ ਮੇਂ ਉਪਦੇਸ ਕਰਤਾ ਔਰੁ ਪੁਰਸੋਂ ਕੋ ਵਾ ਅਨੇਕ ਪਦਾਰਥ ਪ੍ਰਾਪਤਿ ਹੋਨ, ਪਰੰਤੂ ਨਾਮ ਬਿਨਾਂ ਚਿਤ ਚਾਤ੍ਰਿਕ ਕੀ ਪ੍ਯਾਸ ਨਹੀਂ ਜਾਤੀ॥੩॥
Prof. Sahib Singhਬੱਦਲ ਗੱਜ ਕੇ ਦਸੀਂ ਪਾਸੀਂ ਵਰ੍ਹਦਾ ਹੈ, ਪਰ ਪਪੀਹੇ ਦੀ ਪਿਆਸ ਸ੍ਵਾਂਤੀ ਬੂੰਦ ਤੋਂ ਬਿਨਾ ਦੂਰ ਨਹੀਂ ਹੁੰਦੀ ॥੩॥

ਪਦ ਅਰਥ ਘਨਹਰ = ਬੱਦਲ। ਘੋਰ = ਗਰਜ। ਦਸੌ ਦਿਸਿ = ਦਸੀਂ ਪਾਸੀਂ ॥੩॥

SikhNet (Spanish)Las nubes relampagueantes dejan caer la lluvia en las diez direcciones. Su sed no es sofocada hasta que logra atrapar una gota en su pico. (3)

ਮੀਨ ਨਿਵਾਸ ਉਪਜੈ ਜਲ ਹੀ ਤੇ; ਸੁਖ ਦੁਖ ਪੁਰਬਿ ਕਮਾਈ ॥

meen nivaas upajai jal hee te; sukh dukh purab kamaaee |

Sant Singh KhalsaThe fish lives in water, from which it was born. It finds peace and pleasure according to its past actions.
Manmohan SinghThe fish, which is born and lives in water, obtains weal and woe according to its past deeds.
Manmohan Singh (Punjabi)ਮੱਛੀ, ਜੋ ਪਾਣੀ ਵਿੱਚ ਜੰਮਦੀ ਅਤੇ ਰਹਿੰਦੀ ਹੈ, ਆਪਣੇ ਪੂਰਬਲੇ ਕਰਮਾਂ ਅਨੁਸਾਰ ਖੁਸ਼ੀ ਅਤੇ ਗ਼ਮੀ ਨੂੰ ਪਰਾਪਤ ਹੁੰਦੀ ਹੈ।
Fareedkot Teekaਮਛੀ ਜਲ ਮੇਂ ਉਪਜਤੀ ਹੈ ਔਰ ਜਲ ਮੇਂ ਨਿਵਾਸ ਹੈ, ਪਰੰਤੂ ਪੂਰਬ ਕਮਾਈ ਅਨੁਸਾਰ ਦੁਖ ਸੁਖ ਭੋਗਤੀ ਹੈ॥
Prof. Sahib Singhਮੱਛੀ ਪਾਣੀ ਵਿਚ ਪੈਦਾ ਹੁੰਦੀ ਹੈ, ਪਾਣੀ ਵਿਚ ਵੱਸਦੀ ਹੈ, ਪੂਰਬਲੀ ਕਮਾਈ ਅਨੁਸਾਰ ਉਹ ਪਾਣੀ ਵਿਚ ਹੀ ਸੁਖ ਦੁਖ ਸਹਾਰਦੀ ਹੈ।

ਪਦ ਅਰਥ ਮੀਨ = ਮੱਛੀ। ਤੇ = ਤੋਂ। ਪੁਰਬਿ ਕਮਾਈ = ਪੂਰਬਲੀ ਕਮਾਈ ਅਨੁਸਾਰ।

SikhNet (Spanish)El pez vive en el agua en la que ha nacido, y de acuerdo con sus acciones pasadas encuentra paz y placer,

ਖਿਨੁ ਤਿਲੁ ਰਹਿ ਨ ਸਕੈ ਪਲੁ. ਜਲ ਬਿਨੁ; ਮਰਨੁ ਜੀਵਨੁ ਤਿਸੁ ਤਾਂਈ ॥੪॥

khin til reh na sakai pal. jal bin; maran jeevan tis taanee |4|

Sant Singh KhalsaIt cannot survive without water for a moment, even for an instant. Life and death depend on it. ||4||
Manmohan SinghShe can live not without water even for an instant, a moment and a trice, Her death and life depends upon it.
Manmohan Singh (Punjabi)ਪਾਣੀ ਦੇ ਬਗੈਰ ਉਹ ਇਕ ਛਿਨ, ਲਮ੍ਹੇ ਅਤੇ ਮੁਹਤ ਭਰ ਲਈ ਭੀ ਜੀਉਂਦੀ ਨਹੀਂ ਰਹਿ ਸਕਦੀ। ਉਸ ਦੀ ਮੌਤ ਅਤੇ ਜਿੰਦਗੀ ਇਸ ਉਤੇ ਨਿਰਭਰ ਹੈ।
Fareedkot Teekaਖਿਨ ਤਿਲ ਅਰਥਾਤ ਸ੍ਵਾਸ ਪਲ ਮਾਤ੍ਰ ਭੀ ਜਲ ਬਿਨੁ ਸੁਖੀ ਨਹੀਂ ਰਹਿ ਸਕਤੀ। ਵਿਜੋਗ ਕਰ ਮਰਣ, ਸੰਜੋਗ ਕਰ ਤਿਸ ਮੱਛੀ ਤਾਂਈ ਜੀਵਨਾ, ਭਾਵ ਸੁਖੁ ਹੋਤਾ ਹੈ। ਤੈਸੇ ਹੀ ਜਗ੍ਯਾਸੂ ਕੀ ਸੁਭ ਬੁੱਧੀ ਨਾਮ ਤੇ ਉਪਜਤੀ ਹੈ, ਨਾਮ ਮੇਂ ਨਿਵਾਸ ਹੈ। ਪੂਰਬ ਕਰਮ ਅਨੁਸਾਰ ਦੁਖ ਸੁਖ ਭੋਗਤੀ ਹੈ, ਪਰੰਤੂ ਨਾਮ ਸੇ ਬਿਨਾਂ ਖਿਨ ਤਿਲ ਮਾਤ੍ਰ ਰਹਿ ਨਹੀਂ ਸਕਤੀ। ਨਾਮ ਜਪ ਕਰ ਜੀਵਣਾ ਅਰ ਨਾਮ ਸੇ ਬਿਨਾਂ ਮਰਣਾ ਹੋਤਾ ਹੈ, ਭਾਵ ਸੇ ਮੁਰਝਾਇ ਜਾਤੀ ਹੈ॥੪॥
Prof. Sahib Singhਪਾਣੀ ਤੋਂ ਬਿਨਾ ਉਹ ਇਕ ਖਿਨ ਭਰ ਤਿਲ ਭਰ ਪਲ ਭਰ ਭੀ ਜੀਊ ਨਹੀਂ ਸਕਦੀ। ਉਸ ਦਾ ਮਰਨ ਜੀਊਣ (ਉਸ ਦੀ ਸਾਰੀ ਉਮਰ ਦਾ ਵਸੇਬਾ) ਉਸ ਪਾਣੀ ਨਾਲ ਹੀ (ਸੰਭਵ) ਹੈ ॥੪॥

ਪਦ ਅਰਥ ਤਿਸੁ ਤਾਂਈ = ਉਸ ਪਾਣੀ ਨਾਲ ਹੀ ॥੪॥

SikhNet (Spanish)pero sin agua no sobrevive ni un momento, ni siquiera por un instante. La vida y la muerte dependen de ella. (4)

ਧਨ ਵਾਂਢੀ. ਪਿਰੁ ਦੇਸ ਨਿਵਾਸੀ; ਸਚੇ ਗੁਰ ਪਹਿ ਸਬਦੁ ਪਠਾਈਂ ॥

dhan vaandtee. pir des nivaasee; sache gur peh sabad patthaaenee |

Sant Singh KhalsaThe soul-bride is separated from her Husband Lord, who lives in His Own Country. He sends the Shabad, His Word, through the True Guru.
Manmohan SinghThe bride separated from her groom, who resides in his own country. She sends Him a message through the True Guru.
Manmohan Singh (Punjabi)ਪਤਨੀ ਆਪਣੇ ਪਤੀ ਜੋ ਆਪਣੇ ਨਿਜ ਦੇ ਵਤਨ ਵਿੱਚ ਵਸਦਾ ਹੈ, ਨਾਲੋਂ ਵਿਛੜੀ ਹੋਈ ਹੈ। ਸੱਚੇ ਗੁਰਾਂ ਦੇ ਰਾਹੀਂ ਉਹ ਉਸ ਨੂੰ ਸੰਦੇਸਾ ਘਲਦੀ ਹੈ।
Fareedkot Teekaਮੈਂ ਇਸਤ੍ਰੀ ਵਿਛੁੜੀ ਹੂਈ ਥੀ ਔਰ ਪਤੀ ਰਿਦੇ ਅਸਥਾਨ ਕਾ ਨਿਵਾਸੀ ਗੁਰੋਂ ਨੇ (ਸਬਦੁ) ਉਪਦੇਸ ਦੇ ਕਰ ਸਚੇ ਗੁਰੂ ਪਾਸ ਮੇਰੇ ਕੋ ਭੇਜ ਦੀਆ ਹੈ, ਭਾਵ ਪ੍ਰਾਪਤਿ ਕਰ ਦੀਆ ਹੈ॥
Prof. Sahib Singhਪਤੀ-ਪ੍ਰਭੂ (ਜੀਵ-ਇਸਤ੍ਰੀ ਦੇ ਹਿਰਦੇ) ਘਰ ਵਿਚ ਹੀ ਵੱਸਦਾ ਹੈ, ਉਸ ਤੋਂ ਵਿਛੁੜੀ ਹੋਈ ਜੀਵ-ਇਸਤ੍ਰੀ ਜਦੋਂ ਸੱਚੇ ਗੁਰੂ ਦੀ ਰਾਹੀਂ (ਗੁਰੂ ਦੀ ਬਾਣੀ ਦੀ ਰਾਹੀਂ) ਸਨੇਹਾ ਭੇਜਦੀ ਹੈ,

ਪਦ ਅਰਥ ਧਨ = ਜੀਵ-ਇਸਤ੍ਰੀ। ਵਾਂਢੀ = ਪਰਦੇਸਣ, ਵਿਛੁੜੀ ਹੋਈ। ਪਹਿ = ਪਾਸ, ਰਾਹੀਂ। ਸਬਦੁ = ਸਨੇਹਾ। ਪਠਾਂਈ = ਭੇਜਦੀ ਹੈ।

SikhNet (Spanish)La novia Alma es separada de su Señor Esposo, el Cuál vive en Su propio País, y Él manda el Shabd, Su Palabra por medio del Guru Verdadero.

ਗੁਣ ਸੰਗ੍ਰਹਿ ਪ੍ਰਭੁ ਰਿਦੈ ਨਿਵਾਸੀ; ਭਗਤਿ ਰਤੀ ਹਰਖਾਈ ॥੫॥

gun sangreh prabh ridai nivaasee; bhagat ratee harakhaaee |5|

Sant Singh KhalsaShe gathers virtues, and enshrines God within her heart. Imbued with devotion, she is happy. ||5||
Manmohan SinghShe obtains many virtues, enshrines her Lord in her mind and imbued with His devotional service becomes Happy.
Manmohan Singh (Punjabi)ਉਹ ਨੇਕੀਆਂ ਨੂੰ ਇਕੱਤਰ ਕਰਦੀ ਹੈ, ਆਪਣੇ ਸਿਰ ਦੇ ਸਾਈਂ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੀ ਹੈ ਅਤੇ ਉਸ ਦੀ ਪ੍ਰੇਮ-ਮਈ ਸੇਵਾ ਨਾਲ ਰੰਗੀਜ ਕੇ ਖੁਸ਼ ਹੁੰਦੀ ਹੈ।
Fareedkot Teekaਪ੍ਰਭੂ ਕੋ ਰਿਦੇ ਮੇਂ ਨਿਵਾਸੀ ਜਾਣਕੈ ਗੁਣ ਗ੍ਰਹਿਣ ਕੀਏ ਹੈਂ, ਭਗਤੀ ਮੇਂ ਰਤੀ ਹੂਈ ਅਨੰਦ ਹੂਈ ਹੂੰ॥੫॥
Prof. Sahib Singhਤੇ ਆਤਮਕ ਗੁਣ ਇਕੱਠੇ ਕਰਦੀ ਹੈ, ਤਦੋਂ ਹਿਰਦੇ ਵਿਚ ਹੀ ਵੱਸਦਾ ਪ੍ਰਭੂ-ਪਤੀ ਉਸ ਦੇ ਅੰਦਰ ਪਰਗਟ ਹੋ ਜਾਂਦਾ ਹੈ, ਜੀਵ-ਇਸਤ੍ਰੀ ਉਸ ਦੀ ਭਗਤੀ ਦੇ ਰੰਗ ਵਿਚ ਰੰਗੀਜ ਕੇ ਪ੍ਰਸੰਨ ਹੁੰਦੀ ਹੈ ॥੫॥

ਪਦ ਅਰਥ ਸੰਗ੍ਰਹਿ = ਇਕੱਠੇ ਕਰ ਕੇ। ਹਰਖਾਈ = ਖ਼ੁਸ਼ ਹੁੰਦੀ ਹੈ ॥੫॥

SikhNet (Spanish)Ella reúne las virtudes y enaltece a Dios en su corazón, y anegada en Devoción vive feliz. (5)

ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ; ਗੁਰ ਭਾਵੈ. ਪ੍ਰਿਉ ਪਾਈਂ ॥

priau priau karai sabhai hai jetee; gur bhaavai. priau paaenee |

Sant Singh KhalsaEveryone cries out, "Beloved! Beloved!" But she alone finds her Beloved, who is pleasing to the Guru.
Manmohan SinghEvery one cries out, "Beloved, my Beloved", but he alone obtains the beloved, who is pleasing to the Guru.
Manmohan Singh (Punjabi)ਹਰ ਕੋਈ ਪੁਕਾਰਦਾ ਹੈ, "ਪ੍ਰੀਤਮ, ਮੇਰਾ ਪ੍ਰੀਤਮ" ਪਰੰਤੂ ਕੇਵਲ ਉਹੀ ਪ੍ਰੀਤਮ ਨੂੰ ਪਾਉਂਦਾ ਹੈ, ਜੋ ਗੁਰਦੇਵ ਜੀ ਨੂੰ ਚੰਗਾ ਲੱਗਦਾ ਹੈ।
Fareedkot Teekaਜਿਤਨੀ ਹੈਂ ਸਭੀ ਪਤੀ ਪਤੀ ਕਰਤੀ ਹੈਂ, ਪਰੰਤੂ ਗੁਰੂ ਕੋ ਜੋ ਭਾਵਤੀ ਹੈਂ, ਸੋ ਪਤੀ ਕੋ ਪਾਵਤੀ ਹੈਂ॥
Prof. Sahib Singhਜਿਹੜੀ ਭੀ ਲੁਕਾਈ ਹੈ ਸਾਰੀ ਹੀ ਪਤੀ-ਪ੍ਰਭੂ ਦਾ ਨਾਮ ਲੈਂਦੀ ਹੈ, ਪਰ ਜਿਹੜੀ ਜੀਵ-ਇਸਤ੍ਰੀ ਗੁਰੂ ਨੂੰ ਚੰਗੀ ਲੱਗਦੀ ਹੈ ਉਹ ਪਤੀ-ਪ੍ਰਭੂ ਨੂੰ ਮਿਲ ਪੈਂਦੀ ਹੈ।

ਪਦ ਅਰਥ ਹੈ ਜੇਤੀ = ਜਿਤਨੀ ਹੀ (ਲੁਕਾਈ) ਹੈ। ਗੁਰ ਭਾਵੇ = ਗੁਰੂ ਨੂੰ ਚੰਗਾ ਲੱਗੇ।

SikhNet (Spanish)Todos alzan su voz Bienamado, Bienamado, pero sólo la que complace al Guru encuentra a su Bienamado.

ਪ੍ਰਿਉ ਨਾਲੇ ਸਦ ਹੀ ਸਚਿ ਸੰਗੇ; ਨਦਰੀ ਮੇਲਿ ਮਿਲਾਈ ॥੬॥

priau naale sad hee sach sange; nadaree mel milaaee |6|

Sant Singh KhalsaOur Beloved is always with us; through the Truth, He blesses us with His Grace, and unites us in His Union. ||6||
Manmohan SinghThe Beloved is with us. He ever associates with the True Through His grace, He unites the mortal in His union.
Manmohan Singh (Punjabi)ਪ੍ਰੀਤਮ ਸਾਡੇ ਨਾਲ ਹੈ। ਉਹ ਸਦੀਵ ਹੀ ਸਚਿਆਰਾ ਦੇ ਅੰਗ ਸੰਗ ਹੈ। ਆਪਣੀ ਦਇਆ ਰਾਹੀਂ ਉਹ ਪ੍ਰਾਣੀ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Fareedkot Teekaਪਤੀ ਸਾਚਾ ਸਦੀਵ ਇਸ ਕੇ ਸਾਥ ਹੈ, ਭਾਵ ਈਸ੍ਵਰ ਜੀਵ ਕੇ ਸਦਾ ਸਾਥ ਹੈ ਅਰ ਜੀਵ ਈਸਰ ਕੇ ਸਾਥ ਹੈ ਅਰਥਾਤ ਵਾਸਤਵ ਤੇ ਓਤਪੋਤ ਹੈ। ਪਰੰਤੂ (ਨਦਰੀ) ਗੁਰੂ ਤਿਸ ਪਤੀ ਕੇ ਮੇਲ ਮੇਂ ਮਿਲਾਇ ਦੇਤਾ ਹੈ, ਪ੍ਰਾਪਤਿ ਕੀ ਪ੍ਰਾਪਤੀ ਹੈ ਕਰ ਕੰਕਨ ਸਮ॥੬॥
Prof. Sahib Singhਪਤੀ-ਪ੍ਰਭੂ ਤਾਂ ਸਦਾ ਹੀ ਹਰੇਕ ਜੀਵ-ਇਸਤ੍ਰੀ ਦੇ ਨਾਲ ਹੈ ਅੰਗ-ਸੰਗ ਹੈ, ਜੇਹੜੀ ਉਸ ਸਦਾ-ਥਿਰ ਵਿਚ ਜੁੜਦੀ ਹੈ ਗੁਰੂ ਮਿਹਰ ਦੀ ਨਜ਼ਰ ਕਰ ਕੇ ਉਸ ਨੂੰ ਆਪਣੇ ਸ਼ਬਦ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦੇਂਦਾ ਹੈ ॥੬॥

ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ (ਜੋੜ ਕੇ)। ਮੇਲਿ = (ਆਪਣੇ ਸ਼ਬਦ ਵਿਚ) ਮੇਲ ਕੇ ॥੬॥

SikhNet (Spanish)El Bienamado está siempre en nosotros. Mediante la Verdad, Él nos bendice en Su Gracia y nos une con Él. (6)

ਸਭ ਮਹਿ. ਜੀਉ ਜੀਉ ਹੈ ਸੋਈ; ਘਟਿ ਘਟਿ ਰਹਿਆ ਸਮਾਈ ॥

sabh meh. jeeo jeeo hai soee; ghatt ghatt rahiaa samaaee |

Sant Singh KhalsaHe is the life of the soul in each and every soul; He permeates and pervades each and every heart.
Manmohan SinghHe, the Lord is the life within all the lives and is pervading all the hearts.
Manmohan Singh (Punjabi)ਉਹ ਪ੍ਰਭੂ ਸਮੂਹ ਜਿੰਦਗੀਆਂ ਅੰਦਰ ਦੀ ਜਿੰਦ-ਜਾਨ ਹੈ ਅਤੇ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ!
Fareedkot Teekaਸਭੀ ਜੀਵੋਂ ਮੇਂ (ਜੀਉ) ਸਤਾ ਰੂਪ ਸੋਈ ਹੈ ਔਰ (ਘਟਿ ਘਟਿ) ਸਰਬ ਸਰੀਰੋਂ ਮੇਂ ਬ੍ਯਾਪਕ ਹੋ ਰਹਾ ਹੈ॥
Prof. Sahib Singhਹਰੇਕ ਜੀਵ ਵਿਚ ਪ੍ਰਭੂ ਦੀ ਦਿੱਤੀ ਜਿੰਦ ਰੁਮਕ ਰਹੀ ਹੈ, ਉਹ ਪ੍ਰਭੂ ਆਪ ਹੀ ਹਰੇਕ ਦੀ ਜਿੰਦ (ਆਸਰਾ) ਹੈ। ਪ੍ਰਭੂ ਹਰੇਕ ਸਰੀਰ ਵਿਚ ਵਿਆਪਕ ਹੈ।
SikhNet (Spanish)Ella es la Vida del Alma en cada uno y prevalece compenetrando todos los corazones.

ਗੁਰ ਪਰਸਾਦਿ ਘਰ ਹੀ ਪਰਗਾਸਿਆ; ਸਹਜੇ ਸਹਜਿ ਸਮਾਈ ॥੭॥

gur parasaad ghar hee paragaasiaa; sahaje sehaj samaaee |7|

Sant Singh KhalsaBy Guru's Grace, He is revealed within the home of my heart; I am intuitively, naturally, absorbed into Him. ||7||
Manmohan SinghBy the Guru's grace, the Lord has become manifest in my very home and I have easily merged in Him,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਮੇਰੇ ਮੇਰੇ ਗ੍ਰਹਿ ਅੰਦਰ ਹੀ ਪਰਗਟ ਹੋ ਗਿਆ ਹੈ ਅਤੇ ਮੈਂ ਸੁਖੈਨ ਹੀ ਉਸ ਵਿੱਚ ਲੀਨ ਹੋ ਗਿਆ ਹਾਂ।
Fareedkot Teekaਗੁਰੋਂ ਕੀ ਕ੍ਰਿਪਾ ਕਰ (ਘਰ) ਮੇਂ ਹੀ ਪ੍ਰਗਟ ਹੂਆ ਹੈ ਅਰ ਸ੍ਵਭਾਵਕ ਹੀ ਸਹਿਜ ਪਦ ਮੇਂ ਸਮਾਈ ਹੂਈ ਹੈ॥੭॥
Prof. Sahib Singhਗੁਰੂ ਦੀ ਕਿਰਪਾ ਨਾਲ ਜਿਸ ਜੀਵ ਦੇ ਹਿਰਦੇ ਵਿਚ ਹੀ ਪਰਗਟ ਹੋ ਪੈਂਦਾ ਹੈ ਉਹ ਜੀਵ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੭॥

ਪਦ ਅਰਥ ਘਰ ਹੀ = ਘਰਿ ਹੀ, ਘਰ ਵਿਚ ਹੀ, ਹਿਰਦੇ ਵਿਚ ਹੀ। ਸਹਜੇ = ਅਡੋਲ ਆਤਮਕ ਅਵਸਥਾ ਵਿਚ ॥੭॥

SikhNet (Spanish)Por la Gracia del Guru, Dios es revelado en el hogar de mi corazón, y de manera natural e intuitiva permanezco absorto en Él. (7)

ਅਪਨਾ ਕਾਜੁ ਸਵਾਰਹੁ ਆਪੇ; ਸੁਖਦਾਤੇ ਗੋਸਾਂਈਂ ॥

apanaa kaaj savaarahu aape; sukhadaate gosaanenee |

Sant Singh KhalsaHe Himself shall resolve all your affairs, when you meet with the Giver of peace, the Lord of the World.
Manmohan SinghMeeting with the Bliss-giving Lord, O man, thyself arrange thou thy affair.
Manmohan Singh (Punjabi)ਖੁਸ਼ੀ-ਬਖਸ਼ਣਹਾਰ ਸੁਆਮੀ ਨਾਲ ਮਿਲ ਕੇ, ਹੇ ਬੰਦੇ! ਤੂੰ ਖੁਦ ਹੀ ਆਪਣਾ ਕਾਰਜ ਰਾਸ ਕਰ ਲੈ।
Fareedkot Teekaਹੇ ਭਾਈ! ਸੁਖਦਾਤੇ ਗੋਸਾਈ ਗੁਰੋਂ ਕੋ ਮਿਲਕਰ ਤੁਮ ਅਪਨੇ ਕਾਰਜ ਕੋ ਆਪ ਹੀ ਸਵਾਰ ਲੇਵੋ॥
Prof. Sahib Singhਹੇ ਧਰਤੀ ਦੇ ਖਸਮ! ਹੇ ਜੀਵਾਂ ਨੂੰ ਸੁਖ ਦੇਣ ਵਾਲੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਨਾ ਤੇਰਾ ਆਪਣਾ ਹੀ ਕੰਮ ਹੈ, ਇਸ) ਆਪਣੇ ਕੰਮ ਨੂੰ ਤੂੰ ਆਪ ਹੀ ਸਿਰੇ ਚਾੜ੍ਹਦਾ ਹੈਂ।

ਪਦ ਅਰਥ ਗੋਸਾਈ = ਹੇ ਧਰਤੀ ਦੇ ਖਸਮ!

SikhNet (Spanish)Él Mismo resolverá todos tus asuntos cuando encuentres al Dador de Paz, al Señor del Mundo.

ਗੁਰ ਪਰਸਾਦਿ ਘਰ ਹੀ ਪਿਰੁ ਪਾਇਆ; ਤਉ ਨਾਨਕ. ਤਪਤਿ ਬੁਝਾਈ ॥੮॥੧॥

gur parasaad ghar hee pir paaeaa; tau naanak. tapat bujhaaee |8|1|

Sant Singh KhalsaBy Guru's Grace, you shall find your Husband Lord within your own home; then, O Nanak, the fire within you shall be quenched. ||8||1||
Manmohan SinghWhen by the Guru's grace, man finds the Love in his very home, then is his inner-fire quenched.
Manmohan Singh (Punjabi)ਜਦ ਗੁਰਾਂ ਦੀ ਦਇਆ ਦੁਆਰਾ, ਬੰਦਾ ਆਪਣੇ ਘਰ ਵਿੱਚ ਹੀ ਪ੍ਰੀਤਮ ਨੂੰ ਪਾ ਲੈਂਦਾ ਹੈ ਤਦ ਉਸ ਦੀ ਅੰਦਰਲੀ ਅੱਗ ਬੁਝ ਜਾਂਦੀ ਹੈ।
Fareedkot Teekaਗੁਰੋਂ ਕੀ ਪ੍ਰਸੰਤਾ ਕਰ ਜਬ ਰਿਦੇ ਮੇਂ ਹੀ ਪਤੀ ਕੋ ਪਾਇ ਲੀਆ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਵਿਛੋੜੇ ਕੀ ਤਪਤ ਬੁਝ ਗਈ, ਭਾਵ ਨਿਬ੍ਰਿਤਿ ਕਰੀ ਹੈ॥੮॥੧॥☬ਸਰੀਰ, ਧਨਾਦਿ ਸਭ ਮਿਥ੍ਯਾ ਬਰਨਨ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਕਿਰਪਾ ਨਾਲ ਜਿਸ ਦੇ ਹਿਰਦੇ-ਘਰ ਵਿਚ ਹੀ ਪ੍ਰਭੂ-ਪਤੀ ਪਰਗਟ ਹੋ ਪੈਂਦਾ ਹੈ ਉਸ ਦੀ ਮਾਇਆ ਦੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ॥੮॥੧॥

ਪਦ ਅਰਥ ਤਪਤਿ = ਸੜਨ ॥੮॥੧॥

SikhNet (Spanish)Por la Gracia del Guru podrás ver a tu Señor Esposo en el interior de tu propio hogar y entonces tu fuego interior será sofocado. (8-1)

Open this shabad →

Shabad Guru Nanak Dev Ji Raag Malaar continues on Ang 1274

ਮਲਾਰ ਮਹਲਾ ੧ ॥

malaar mahalaa 1 |

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.

ਜਾਗਤੁ ਜਾਗਿ ਰਹੈ ਗੁਰ ਸੇਵਾ; ਬਿਨੁ ਹਰਿ. ਮੈ ਕੋ ਨਾਹੀ ॥

jaagat jaag rahai gur sevaa; bin har. mai ko naahee |

Sant Singh KhalsaRemain awake and aware, serving the Guru; except for the Lord, no one is mine.
Manmohan SinghAwake, ever awake remain I in the Guru's service and without God, no one is mine.
Manmohan Singh (Punjabi)ਜਾਗਦਾ, ਸਦਾ ਜਾਗਦਾ ਰਹਿੰਦਾ ਹਾਂ ਮੈਂ ਗੁਰਾਂ ਦੀ ਟਹਿਲ ਸੇਵਾ ਅੰਦਰ ਅਤੇ ਹਰੀ ਦੇ ਬਗੈਰ ਮੇਰਾ ਕੋਈ ਨਹੀਂ।
Fareedkot Teeka(ਜਾਗਤੁ) ਸਾਵਧਾਨ ਹੋ ਕਰ ਜਾਗਤੇ ਜੋ ਗੁਰੂ ਹੈਂ ਹਮ ਤਿਨ ਗੁਰੋਂ ਕੀ ਸੇਵਾ ਮੇਂ ਜਾਗ ਰਹੇ ਹੈਂ ਔਰ ਹਰੀ ਸੇ ਬਿਨਾਂ ਮੇਰਾ ਕੋਈ ਨਹੀਂ॥☬ਔਰ ਜਗਤ ਕੈਸਾ ਹੈ? ਸੋ ਕਹਤੇ ਹੈਂ:
Prof. Sahib Singhਉਸੇ ਮਨੁੱਖ ਦਾ ਜੀਵਨ ਸਫਲ ਹੈ ਜੋ ਗੁਰੂ ਦੀ ਦੱਸੀ ਸੇਵਾ ਵਿਚ ਤੱਤਪਰ ਰਹਿ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ। ਪਰਮਾਤਮਾ ਦੀ ਜੋਤਿ ਤੋਂ ਬਿਨਾ ਸਾਡੇ ਇਸ ਸਰੀਰ ਦੀ ਕੋਈ ਪਾਂਇਆਂ ਨਹੀਂ ਹੈ;

ਪਦ ਅਰਥ ਜਾਗਤੁ ਰਹੈ = ਜਾਗਦਾ ਰਹਿੰਦਾ ਹੈ, ਸੁਚੇਤ ਰਹਿੰਦਾ ਹੈ। ਜਾਗਿ = ਜਾਗ ਕੇ, ਸੁਚੇਤ ਹੋ ਕੇ। ਮੈ ਕੋ ਨਾਹੀ = ਮੇਰੀ ਕੋਈ ਪਾਂਇਆਂ ਨਹੀਂ।

SikhNet (Spanish)Permanece conciente y despierto sirviendo al Guru. Fuera del Señor nadie es mío.

ਅਨਿਕ ਜਤਨ ਕਰਿ ਰਹਣੁ. ਨ ਪਾਵੈ; ਆਚੁ ਕਾਚੁ ਢਰਿ ਪਾਂਹੀ ॥੧॥

anik jatan kar rehan. na paavai; aach kaach dtar paanhee |1|

Sant Singh KhalsaEven by making all sorts of efforts, you shall not remain here; it shall melt like glass in the fire. ||1||
Manmohan SinghInspite of making various efforts, the body stays not and melts away like glass in the fire.
Manmohan Singh (Punjabi)ਅਨੇਕਾਂ ਉਪਰਾਲੇ ਕਰਨ ਦੇ ਬਾਵਜੂਦ, ਦੇਹ ਠਹਿਰਦੀ ਨਹੀਂ ਅਤੇ ਅੱਗ ਵਿੱਚ ਕੱਚ ਦੀ ਮਾਨੰਦ ਢਲ ਜਾਂਦੀ ਹੈ।
Fareedkot Teekaਅਨੇਕ ਜਤਨੋਂ ਕਰ ਰਹਿਣਾ ਨਹੀਂ ਪਾਵਤਾ ਹੈ ਅਰਥਾਤ ਨਾਸਵੰਤ ਹੈ। ਕੈਸੇ? ਦ੍ਰਿਸ੍ਟਾਂਤ: ਜੈਸੇ ਆਗ ਕੀ ਆਂਚ ਸੇ ਕੰਚ ਢਲ ਪੜਤਾ ਹੈ॥੧॥
Prof. Sahib Singh(ਜਦੋਂ ਜੋਤਿ ਨਿਕਲ ਜਾਏ ਤਾਂ) ਅਨੇਕਾਂ ਜਤਨ ਕਰਨ ਨਾਲ ਭੀ ਇਹ ਸਰੀਰ ਟਿਕਿਆ ਨਹੀਂ ਰਹਿ ਸਕਦਾ। ਜਿਵੇਂ ਅੱਗ ਦਾ ਸੇਕ ਕੱਚ ਨੂੰ ਢਾਲ ਦੇਂਦਾ ਹੈ, ਤਿਵੇਂ ਇਹ ਸਰੀਰ (ਜੋਤਿ ਤੋਂ ਬਿਨਾ) ਢਹਿ ਢੇਰੀ ਹੋ ਜਾਂਦੇ ਹਨ ॥੧॥

ਪਦ ਅਰਥ ਆਚੁ = ਸੇਕ। ਕਾਚੁ = ਕੱਚ। ਢਹਿ ਪਾਂਹੀ = ਢਲ ਪੈਂਦੇ ਹਨ, ਨਾਸ ਹੋ ਜਾਂਦੇ ਹਨ ॥੧॥

SikhNet (Spanish)Aún haciendo todo tipo de esfuerzos no podrás permanecer aquí y te disolverás como vidrio en el fuego. (1)

ਇਸੁ ਤਨ ਧਨ ਕਾ; ਕਹਹੁ ਗਰਬੁ ਕੈਸਾ ॥

eis tan dhan kaa; kahahu garab kaisaa |

Sant Singh KhalsaTell me - why are you so proud of your body and wealth?
Manmohan SinghSay, O man, why thou take pride on this body and wealth?
Manmohan Singh (Punjabi)ਦੱਸ, ਹੇ ਬੰਦੇ! ਤੂੰ ਇਸ ਦੇਹ ਅਤੇ ਦੌਲਤ ਦਾ ਕਿਉਂ ਹੰਕਾਰ ਕਰਦਾ ਹੈ?
Fareedkot Teekaਹੇ ਭਾਈ! ਇਸ ਤਨ ਔਰ ਧਨ ਕਾ ਗਰਬ (ਕੈਸਾ) ਕ੍ਯਾ ਹੈ?
Prof. Sahib Singhਹੇ ਝੱਲੇ ਮਨੁੱਖ! ਦੱਸ, ਇਸ ਸਰੀਰ ਦਾ ਇਸ ਧਨ-ਦੌਲਤ ਦਾ ਕੀਹ ਮਾਣ ਕਰਨਾ ਹੋਇਆ?

ਪਦ ਅਰਥ ਕਰਹੁ = ਦੱਸੋ। ਗਰਬੁ = ਅਹੰਕਾਰ।

SikhNet (Spanish)Dime, ¿por qué te enorgullece tanto tu cuerpo y tu riqueza? ¿Qué no sabes que desvanecerán en un instante?

ਬਿਨਸਤ ਬਾਰ. ਨ ਲਾਗੈ ਬਵਰੇ; ਹਉਮੈ ਗਰਬਿ ਖਪੈ ਜਗੁ ਐਸਾ ॥੧॥ ਰਹਾਉ ॥

binasat baar. na laagai bavare; haumai garab khapai jag aisaa |1| rahaau |

Sant Singh KhalsaThey shall vanish in an instant; O madman, this is how the world is wasting away, in egotism and pride. ||1||Pause||
Manmohan SinghThey take no time in perishing. O mad man, in such a way the world is wasting away in pride and ego. Pause.
Manmohan Singh (Punjabi)ਨਸ਼ਟ ਹੋਣ ਲਈ ਉਹ ਕੋਈ ਸਮਾਂ ਨਹੀਂ ਲੈਂਦੇ, ਹੇ ਪਗਲੇ ਪ੍ਰਾਣੀ! ਹੰਕਾਰ ਅਤੇ ਗਰੁਰ ਅੰਦਰ ਇਸਤਰ੍ਹਾਂ ਦੁਨੀਆਂ ਬਰਬਾਦ ਹੋ ਰਹੀ ਹੈ। ਠਹਿਰਾਉ।
Fareedkot Teekaਹੇ ਬਾਵਰੇ! ਇਸ ਕੋ ਬਿਨਸਤੇ ਹੂਏ ਦੇਰੀ ਨਹੀਂ ਲਾਗਤੀ ਅਰ ਜੀਵ ਹੰਤਾ ਮਮਤਾ ਕਰ ਗਰਬ ਮੇਂ ਖਪਤਾ ਹੈ, ਐਸਾ ਜਗਤੁ ਹੈ॥੧॥ ਰਹਾਉ ॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singhਇਹਨਾਂ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਜਗਤ ਵਿਅਰਥ ਹੀ (ਸਰੀਰ ਦੀ) ਹਉਮੈ ਵਿਚ (ਧਨ ਦੇ) ਮਾਣ ਵਿਚ ਖ਼ੁਆਰ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਬਾਰ = ਚਿਰ। ਬਵਰੇ = ਹੇ ਕਮਲੇ ਮਨੁੱਖ! ਗਰਬਿ = ਅਹੰਕਾਰ ਵਿਚ। ਖਪੈ = ਖ਼ੁਆਰ ਹੁੰਦਾ ਹੈ ॥੧॥ ਰਹਾਉ ॥

SikhNet (Spanish)Oh, ser trastornado, entiende que con egoísmo y orgullo el mundo entero está siendo desperdiciado. (1-Pausa)

ਜੈ ਜਗਦੀਸ ਪ੍ਰਭੂ ਰਖਵਾਰੇ; ਰਾਖੈ ਪਰਖੈ ਸੋਈ ॥

jai jagadees prabhoo rakhavaare; raakhai parakhai soee |

Sant Singh KhalsaHail to the Lord of the Universe, God, our Saving Grace; He judges and saves the mortal beings.
Manmohan SinghHail! Hail is unto the Master, who is the Lord and the saviour of the world. He, the Lord protects and assays the mortals.
Manmohan Singh (Punjabi)ਵਾਹ ਵਾਹ! ਹੇ ਮਾਲਕ ਨੂੰ ਜੋ ਸੰਸਾਰ ਦਾ ਸੁਆਮੀ ਅਤੇ ਰਖਿਅਕ ਹੈ। ਉਹ ਸੁਆਮੀ ਹੀ ਪ੍ਰਾਣੀਆਂ ਦੀ ਰੱਖਿਆ ਅਤੇ ਪ੍ਰੀਖਿਆ ਕਰਦਾ ਹੈ।
Fareedkot Teekaਹੇ ਜਗਦੀਸ! ਪ੍ਰਭੂ ਰਖ੍ਯਾ ਕਰਨੇਹਾਰੇ ਤੇਰੀ ਜ੍ਯ ਹੋ। ਤੂੰ (ਰਾਖੈ) ਪਾਲਣਾ ਕਰਤਾ ਹੈ ਔਰ (ਸੋਈ) ਤੂੰ ਹੀ ਸਭ ਖੋਟੇ ਖਰੇ ਜੀਵੋਂ ਕੇ ਕਰਮੋਂ ਕੋ ਪਰਖਤਾ ਹੈ॥
Prof. Sahib Singhਹੇ ਜਗਤ ਦੇ ਮਾਲਕ! ਹੇ ਪ੍ਰਭੂ! ਹੇ ਜੀਵਾਂ ਦੇ ਰਾਖੇ! ਤੇਰੀ (ਸਦਾ) ਜੈ ਹੋਵੇ! (ਹੇ ਝੱਲੇ ਜੀਵ! ਸਦਾ ਉਸ ਰੱਖਣਹਾਰ ਪ੍ਰਭੂ ਦਾ ਆਸਰਾ ਲੈ)। ਉਹ (ਜਗਦੀਸ਼) ਹੀ ਵਿਕਾਰਾਂ ਤੋਂ ਬਚਾਂਦਾ ਹੈ ਤੇ ਜੀਵਾਂ ਦੇ ਜੀਵਨ ਨੂੰ ਪੜਾਤਲਦਾ ਰਹਿੰਦਾ ਹੈ।

ਪਦ ਅਰਥ ਜਗਦੀਸ = ਹੇ ਜਗਤ ਦੇ ਮਾਲਕ! (ਜਗਤ-ਈਸ਼)। ਸੋਈ = ਉਹ (ਪ੍ਰਭੂ) ਹੀ।

SikhNet (Spanish)Hosanna al Señor del Universo, Dios, nuestra Gracia Salvadora, Quién juzga y salva a los mortales.

ਜੇਤੀ ਹੈ. ਤੇਤੀ ਤੁਝ ਹੀ ਤੇ; ਤੁਮੑ ਸਰਿ ਅਵਰੁ. ਨ ਕੋਈ ॥੨॥

jetee hai. tetee tujh hee te; tuma sar avar. na koee |2|

Sant Singh KhalsaAll that is, belongs to You. No one else is equal to You. ||2||
Manmohan SinghAs much as the creation is, that much belongs to Thee, O Lord. None else is equal to Thee.
Manmohan Singh (Punjabi)ਜਿੰਨੀ ਭੀ ਰਚਨਾ ਹੈ, ਓਨੀ ਹੀ ਤੇਰੀ ਮਲਕੀਅਤ ਹੈ, ਹੇ ਸੁਆਮੀ! ਕੋਈ ਹੋਰ ਤੇਰੇ ਬਰਾਬਰ ਦਾ ਨਹੀਂ।
Fareedkot Teekaਜਿਤਨੀ ਸ੍ਰਿਸ੍ਟੀ ਹੈ ਸਭ ਤੁਝ ਤੇ ਉਤਪਤ ਹੂਈ ਹੈ, ਤੁਮਾਰੇ ਤੁਲ ਕੋਈ ਔਰ ਨਹੀਂ ਹੈ॥੨॥
Prof. Sahib Singhਹੇ ਪ੍ਰਭੂ! ਜਿਤਨੀ ਭੀ ਲੁਕਾਈ ਹੈ, ਇਹ ਸਾਰੀ ਹੀ ਤੇਰੇ ਪਾਸੋਂ ਹੀ (ਦਾਤਾਂ) ਮੰਗਦੀ ਹੈ। ਤੇਰੇ ਵਰਗਾ ਹੋਰ ਕੋਈ ਨਹੀਂ ਹੈ ॥੨॥

ਪਦ ਅਰਥ ਤੇ = ਤੋਂ। ਸਰਿ = ਬਰਾਬਰ ॥੨॥

SikhNet (Spanish)Todo lo que existe Te pertenece y nadie Te puede igualar. (2)

ਜੀਅ ਉਪਾਇ ਜੁਗਤਿ ਵਸਿ ਕੀਨੀ; ਆਪੇ ਗੁਰਮੁਖਿ ਅੰਜਨੁ ॥

jeea upaae jugat vas keenee; aape guramukh anjan |

Sant Singh KhalsaCreating all beings and creatures, their ways and means are under Your control; You bless the Gurmukhs with the ointment of spiritual wisdom.
Manmohan SinghCreating the beings, Thou keep under Thy control their life-deportment and Thyself bless them with the collyrium of gnosis through the Guru.
Manmohan Singh (Punjabi)ਜੀਵ ਨੂੰ ਰਚ ਕੇ, ਤੂੰ ਉਨ੍ਹਾਂ ਦੀ ਜੀਵਨ-ਰਹੁ ਰੀਤੀ ਨੂੰ ਆਪਣੇ ਇਖਤਿਆਰ ਵਿੱਚ ਰਖਦਾ ਹੈ ਅਤੇ ਗੁਰਾਂ ਦੇ ਰਾਹੀਂ, ਖੁਦ ਹੀ ਉਹਨਾਂ ਨੂੰ ਬ੍ਰਹਮ ਗਿਆਨ ਦਾ ਸੁਰਮਾ ਬਖਸ਼ਦਾ ਹੈ।
Fareedkot Teekaਜੀਵੋਂ ਕੋ ਉਤਪੰਨ੍ਯ ਕਰ ਕੇ ਜੁਗਤੀ ਸੇ ਸ੍ਰਿਸ੍ਟੀ ਵਸ ਕਰੀ ਹੂਈ ਹੈ, ਆਪੇ ਗੁਰੋਂ ਦ੍ਵਾਰੇ ਗ੍ਯਾਨ ਦੇਤਾ ਹੈ॥
Prof. Sahib Singhਸਾਰੇ ਜੀਵ ਪੈਦਾ ਕਰ ਕੇ ਜੀਵਾਂ ਦੀ ਜੀਵਨ-ਜੁਗਤਿ ਉਸ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ, (ਸਹੀ ਆਤਮਕ ਜੀਵਨ ਦੀ ਸੂਝ ਵਾਸਤੇ) ਉਹ ਆਪ ਹੀ ਗੁਰੂ ਦੀ ਰਾਹੀਂ (ਗਿਆਨ ਦਾ) ਸੁਰਮਾ ਦੇਂਦਾ ਹੈ।

ਪਦ ਅਰਥ ਉਪਾਇ = ਪੈਦਾ ਕਰ ਕੇ। ਜੁਗਤਿ = (ਜੀਵਨ ਦਾ) ਢੰਗ। ਵਸਿ = ਵੱਸ ਵਿਚ। ਅੰਜਨੁ = ਸੁਰਮਾ।

SikhNet (Spanish)Habiendo creado a los seres y criaturas, sus formas y maneras están bajo tu control, y así bendices a los Gurmukjs con el Bálsamo de la Sabiduría Espiritual. Mi Eterno e Inconquistable Señor está sobre las cabezas de todos,

ਅਮਰੁ ਅਨਾਥ, ਸਰਬ ਸਿਰਿ ਮੋਰਾ; ਕਾਲ ਬਿਕਾਲ ਭਰਮ ਭੈ ਖੰਜਨੁ ॥੩॥

amar anaath, sarab sir moraa; kaal bikaal bharam bhai khanjan |3|

Sant Singh KhalsaMy Eternal, Unmastered Lord is over the heads of all. He is the Destroyer of death and rebirth, doubt and fear. ||3||
Manmohan SinghMy Eternal 'and Masterless Lord is over the head of all He is the Destroyer of death, birth, doubt and dread.
Manmohan Singh (Punjabi)ਮੇਰਾ ਅਕਾਲ ਅਤੇ ਮਾਲਕ-ਰਹਿਤ ਸੁਆਮੀ ਸਾਰਿਆਂ ਦੇ ਸੀਸ ਉਤੇ ਹੈ। ਉਹ ਮਰਣ ਜੰਮਣ ਸੰਦੇਹ ਅਤੇ ਡਰ ਦੇ ਨਾਸ ਕਰਨ ਵਾਲਾ ਹੈ।
Fareedkot Teekaਪੁਨਹ ਅਮਰ ਹੈ, ਅਨਾਥ ਹੈ ਅਰਥਾਤ ਤੇਰਾ ਕੋਈ ਸ੍ਵਾਮੀ ਨਹੀਂ ਔਰ ਸਿਰੋਮਣੀ ਹੈ। (ਕਾਲ ਬਿਕਾਲ) ਜਨਮ ਮਰਨ ਕੇ ਭਰਮ ਰੂਪ ਭੈ ਕੇ ਭੰਜਨਹਾਰ ਹੈ॥੩॥
Prof. Sahib Singhਪਰਮਾਤਮਾ ਸਦਾ ਅਟੱਲ ਹੈ, ਉਸ ਦੇ ਉੱਪਰ ਹੋਰ ਕੋਈ ਖਸਮ ਨਹੀਂ, ਉਹ ਸਭ ਦਾ ਸ਼ਿਰੋਮਣੀ ਹੈ, ਜੀਵਾਂ ਦੇ ਜਨਮ ਮਰਨ ਦੇ ਗੇੜ, ਭਟਕਣਾ ਤੇ ਡਰ-ਸਹਿਮ ਨਾਸ ਕਰਨ ਵਾਲਾ ਹੈ ॥੩॥

ਪਦ ਅਰਥ ਸਿਰਿ ਮੋਰਾ = (ਮੌਲਿ = ਤਾਜ) ਸ਼ਿਰੋਮਣੀ। ਬਿਕਾਲ = ਜਨਮ। ਖੰਜਨੁ = ਨਾਸ ਕਰਨ ਵਾਲਾ ॥੩॥

SikhNet (Spanish)Él es el Destructor de la muerte, de las reencarnaciones, la duda y el miedo. (3)

Open this shabad (21 lines, Angs 1273-1274) →

Ang 1273 of 1430