ੴ

ਸਿੱਖਬਾਣੀ · SikhBani

Ang 168

Sri Guru Granth Sahib · Raag Gauree · 3 shabads, 33 lines
Translations
Shabad Guru Ramdas Ji Raag Gauree

ਗਉੜੀ ਬੈਰਾਗਣਿ ਮਹਲਾ ੪ ॥

gaurree bairaagan mahalaa 4 |

Sant Singh KhalsaGauree Bairaagan, Fourth Mehl:
Manmohan SinghGauri Bairagan, 4th Guru.
Manmohan Singh (Punjabi)ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
SikhNet (Spanish)Gauri Bairagan, Mejl Guru Ram Das, Cuarto Canal Divino.

ਜਿਉ ਜਨਨੀ ਸੁਤੁ ਜਣਿ ਪਾਲਤੀ; ਰਾਖੈ ਨਦਰਿ ਮਝਾਰਿ ॥

jiau jananee sut jan paalatee; raakhai nadar majhaar |

Sant Singh KhalsaJust as the mother, having given birth to a son, feeds him and keeps him in her vision
Manmohan SinghAs the mother having given birth to a son, nourishes him, and keeps him in her view.
Manmohan Singh (Punjabi)ਜਿਸ ਤਰ੍ਹਾਂ ਮਾਤਾ ਪੁੱਤ੍ਰ ਨੂੰ ਜਨਮ ਦੇ ਕੇ ਉਸ ਨੂੰ ਪਾਲਦੀ ਪੋਸਦੀ ਹੈ, ਅਤੇ ਉਸ ਨੂੰ ਆਪਣੀ ਨਿਗ੍ਹਾ ਵਿੱਚ ਰਖਦੀ ਹੈ।
Fareedkot Teekaਜੈਸੇ ਮਾਤਾ ਪੁਤ੍ਰ ਕੋ ਉਤਪਤ ਕਰ ਕੇ ਪਾਲਤੀ ਹੈ ਔਰ ਨਜਰ ਮੇਂ ਰਾਖਤੀ ਹੈ॥
Prof. Sahib Singhਜਿਵੇਂ ਮਾਂ ਪੁੱਤਰ ਨੂੰ ਜਨਮ ਦੇ ਕੇ (ਉਸ ਨੂੰ) ਆਪਣੀ ਨਜ਼ਰ ਹੇਠ ਰੱਖਦੀ ਹੈ ਤੇ ਪਾਲਦੀ ਹੈ।

ਪਦ ਅਰਥ ਜਨਨੀ = ਮਾਂ। ਜਣਿ = ਜੰਮ ਕੇ, ਜਨਮ ਦੇ ਕੇ। ਨਦਰਿ ਮਝਾਰਿ = ਨਜ਼ਰ ਹੇਠ।

SikhNet (Spanish)Así como la madre cría a su hijo y lo cuida;

ਅੰਤਰਿ ਬਾਹਰਿ ਮੁਖਿ ਦੇ ਗਿਰਾਸੁ; ਖਿਨੁ ਖਿਨੁ ਪੋਚਾਰਿ ॥

antar baahar mukh de giraas; khin khin pochaar |

Sant Singh Khalsa- indoors and outdoors, she puts food in his mouth; each and every moment, she caresses him.
Manmohan SinghIn and out of doors she puts morsels in his mouth, and every now and then, fondles him,
Manmohan Singh (Punjabi)ਘਰ ਦੇ ਅੰਦਰ ਤੇ ਬਾਹਰ ਉਹ ਉਸ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ ਅਤੇ ਹਰ ਲਮ੍ਹੇ ਤੇ ਮੁਹਤ ਉਸ ਨੂੰ ਪੁਚਕਾਰਦੀ ਹੈ,
Fareedkot Teekaਅੰਦਰ ਬਾਹਰ ਜਾਤੀ ਹੂਈ ਮੁਖ ਮੇਂ ਅਸਥਨ ਰੂਪ ਗਿਰਾਸ ਦੇਤੀ ਹੈ, ਔਰ ਖਿਨ ਖਿਨ ਮੇਂ ਪਲੋਸਤੀ ਪਾਲਤੀ ਹੈ॥
Prof. Sahib Singh(ਘਰ ਵਿਚ) ਅੰਦਰ ਬਾਹਰ (ਕੰਮ ਕਰਦੀ ਹੋਈ ਭੀ) ਖਿਨ ਖਿਨ ਪਿਆਰ ਕਰ ਕੇ (ਉਸ ਪੁੱਤਰ ਦੇ) ਮੂੰਹ ਵਿਚ ਗਿਰਾਹੀ ਦੇਂਦੀ ਰਹਿੰਦੀ ਹੈ।

ਪਦ ਅਰਥ ਮੁਖਿ = ਮੂੰਹ ਵਿਚ। ਦੇ = ਦੇਂਦੀ ਹੈ। ਗਿਰਾਸੁ = ਗਿਰਾਹੀ। ਪੋਚਾਰਿ = ਪੁਚਕਾਰ ਕੇ, ਪਿਆਰ ਕਰ ਕੇ।

SikhNet (Spanish)lo alimenta todo el tiempo y lo acaricia a cada momento;

ਤਿਉ ਸਤਿਗੁਰੁ. ਗੁਰਸਿਖ ਰਾਖਤਾ; ਹਰਿ ਪ੍ਰੀਤਿ ਪਿਆਰਿ ॥੧॥

tiau satigur. gurasikh raakhataa; har preet piaar |1|

Sant Singh KhalsaIn just the same way, the True Guru protects His GurSikhs, who love their Beloved Lord. ||1||
Manmohan Singhso the True Guru watches over the gur-sikh, who bears love and affection to God.
Manmohan Singh (Punjabi)ਇਸੇ ਤਰ੍ਹਾਂ ਸੱਚੇ ਗੁਰੂ ਜੀ ਗੁਰਸਿਖ ਦੀ ਨਿਗਾਹਬਾਨੀ ਕਰਦੇ ਹਨ, ਜਿਸ ਦਾ ਵਾਹਿਗੁਰੂ ਨਾਲ ਪ੍ਰੇਮ ਤੇ ਸਨੇਹ ਹੈ।
Fareedkot Teekaਤੈਸੇ ਹੀ ਪੂਜਯ ਜੋ ਸਤਿਗੁਰੂ ਹੈਂ, ਸੋ ਸਿਖ ਕੋ ਮਨ ਬਾਣੀ ਕਰ ਹਰੀ ਕਾ ਪ੍ਰੇਮ ਦੇ ਕਰ ਰਖ੍ਯਾ ਕਰਤੇ ਹੈਂ॥੧॥
Prof. Sahib Singhਇਸੇ ਤਰ੍ਹਾਂ ਗੁਰੂ ਸਤਿਗੁਰੂ ਸਿੱਖਾਂ ਨੂੰ ਪਰਮਾਤਮਾ ਦੀ ਪ੍ਰੀਤਿ (ਦੀ ਆਤਮਕ ਖ਼ੁਰਾਕ) ਦੇ ਕੇ ਪਿਆਰ ਨਾਲ ਸੰਭਾਲਦਾ ਹੈ ॥੧॥

ਪਦ ਅਰਥ ਸਿਖ ਰਾਖਤਾ = ਸਿੱਖਾਂ ਨੂੰ ਰੱਖਦਾ ਹੈ। ਪਿਆਰਿ = ਪਿਆਰ ਨਾਲ ॥੧॥

SikhNet (Spanish)así el Guru Verdadero conserva al Devoto en el Amor Eterno del Señor. (1)

ਮੇਰੇ ਰਾਮ. ਹਮ ਬਾਰਿਕ; ਹਰਿ ਪ੍ਰਭ ਕੇ ਹੈ ਇਆਣੇ ॥

mere raam. ham baarik; har prabh ke hai eaane |

Sant Singh KhalsaO my Lord, we are just the ignorant children of our Lord God.
Manmohan SinghMy Master, we are the ignorant children of the Lord God.
Manmohan Singh (Punjabi)ਮੇਰੇ ਮਾਲਕ, ਅਸੀਂ ਵਾਹਿਗੁਰੂ ਸੁਆਮੀ ਦੇ ਨਾਦਾਨ ਬੱਚੇ ਹਾਂ।
Fareedkot Teekaਹੇ ਭਾਈ! ਹਮ ਪੂਰਬ ਕਾਲ ਮੇਂ ਇਆਣੇ ਅਰਥਾਤ ਅਗ੍ਯਾਤ ਥੇ॥
Prof. Sahib Singhਹੇ ਮੇਰੇ ਰਾਮ! ਹੇ ਹਰੀ! ਹੇ ਪ੍ਰਭੂ! ਅਸੀਂ ਤੇਰੇ ਅੰਞਾਣ ਬੱਚੇ ਹਾਂ।

ਪਦ ਅਰਥ ਰਾਮ = ਹੇ ਰਾਮ!

SikhNet (Spanish)Oh Señor, nosotros somos Tus Bebés Inocentes.

ਧੰਨੁ ਧੰਨੁ ਗੁਰੂ. ਗੁਰੁ ਸਤਿਗੁਰੁ ਪਾਧਾ; ਜਿਨਿ ਹਰਿ ਉਪਦੇਸੁ ਦੇ. ਕੀਏ ਸਿਆਣੇ ॥੧॥ ਰਹਾਉ ॥

dhan dhan guroo. gur satigur paadhaa; jin har upades de. kee siaane |1| rahaau |

Sant Singh KhalsaHail, hail, to the Guru, the Guru, the True Guru, the Divine Teacher who has made me wise through the Lord's Teachings. ||1||Pause||
Manmohan SinghHail! hail unto the great Guru, the True Guru and the Divine teacher, who has rendered me wise by imparting God's instruction. Pause.
Manmohan Singh (Punjabi)ਸ਼ਾਬਾਸ਼! ਸ਼ਾਬਾਸ਼ ਹੈ ਵਿਸ਼ਾਲ ਗੁਰੂ, ਸੱਚੇ ਗੁਰੂ ਅਤੇ ਇਲਾਹੀ ਉਸਤਾਦ ਨੂੰ ਜਿਸ ਨੇ ਮੈਨੂੰ ਵਾਹਿਗੁਰੂ ਦੀ ਸਿਖ-ਮਤ ਦੇ ਕੇ ਅਕਲਮੰਦ ਬਣਾ ਦਿੱਤਾ ਹੈ। ਠਹਿਰਾਉ।
Fareedkot Teekaਜਬ ਹਰੀ ਪ੍ਰਭੂ ਕੇ ਹੂਏ ਤਬ ਮਨ ਤਨ ਕਰ ਕੇ ਧੰਨ੍ਯਤਾ ਯੋਗ੍ਯ ਜੋ ਪੂਜਯ ਸਤਗੁਰੂ ਵੱਡਾ ਪਾਧਾ ਹੈ ਤਿਸ ਨੇ ਹਰੀ ਕਾ ਉਪਦੇਸ ਦੇ ਕਰ ਹਮ (ਸਿਆਣੇ) ਗਿਆਤ ਗੇਯ ਕੀਏ ਹੈਂ॥੧॥ ਰਹਾਉ ॥
Prof. Sahib Singhਸ਼ਾਬਾਸ਼ੇ ਉਪਦੇਸ਼-ਦਾਤੇ ਗੁਰੂ ਸਤਿਗੁਰੂ ਨੂੰ, ਜਿਸ ਨੇ ਹਰਿ-ਨਾਮ ਦਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਪਾਧਾ = ਪਾਂਧਾ, ਪੜ੍ਹਾਣ ਵਾਲਾ। ਜਿਨਿ = ਜਿਸ ਨੇ। ਦੇ = ਦੇ ਕੇ ॥੧॥ ਰਹਾਉ ॥

SikhNet (Spanish)Bendito seas, oh Guru Maestro, pues instruyéndonos en la Sabiduría del Señor, nos has vuelto Sabios. (1-Pausa)

ਜੈਸੀ ਗਗਨਿ ਫਿਰੰਤੀ ਊਡਤੀ; ਕਪਰੇ ਬਾਗੇ ਵਾਲੀ ॥

jaisee gagan firantee aooddatee; kapare baage vaalee |

Sant Singh KhalsaThe white flamingo circles through the sky,
Manmohan SinghAs the white robed flamingo circles and flies about in the sky,
Manmohan Singh (Punjabi)ਜਿਵੇ ਚਿਟੇ ਬਸਤਰਾਂ ਵਾਲੀ ਕੂੰਜ ਅਸਮਾਨ ਵਿੱਚ ਚੱਕਰ ਕਟਦੀ ਤੇ ਉਡੀ ਫਿਰਦੀ ਹੈ,
Fareedkot Teekaਜੈਸੇ ਕੂੰਜ ਬਗੇ ਕਪੜੇ ਭਾਵ ਪਰੋਂ ਵਾਲੀ ਅਕਾਸ ਮੇਂ ਊਡਤੀ ਫਿਰਤੀ ਹੂਈ॥
Prof. Sahib Singhਜਿਵੇਂ ਚਿੱਟੇ ਖੰਭਾਂ ਵਾਲੀ (ਕੂੰਜ) ਆਸਮਾਨ ਵਿਚ ਉੱਡਦੀ ਫਿਰਦੀ ਹੈ,

ਪਦ ਅਰਥ ਗਗਨਿ = ਆਕਾਸ਼ ਵਿਚ। ਬਾਗੇ = ਬੱਗੇ, ਚਿੱਟੇ। ਕਪਰੇ ਵਾਲੀ = ਕੱਪੜਿਆਂ ਵਾਲੀ, ਖੰਭਾਂ ਵਾਲੀ।

SikhNet (Spanish)Como la blanca golondrina que cruza los cielos,

ਓਹ ਰਾਖੈ ਚੀਤੁ. ਪੀਛੈ ਬਿਚਿ ਬਚਰੇ; ਨਿਤ ਹਿਰਦੈ ਸਾਰਿ ਸਮਾਲੀ ॥

oeh raakhai cheet. peechhai bich bachare; nit hiradai saar samaalee |

Sant Singh Khalsabut she keeps her young ones in her mind; she has left them behind, but she constantly remembers them in her heart.
Manmohan SinghBut she keeps her thoughts in her young ones, left behind and within her heart ever remembers them,
Manmohan Singh (Punjabi)ਪਰ ਉਹ ਮਗਰ ਛਡੇ ਹੋਏ ਬੱਚਿਆਂ ਵਿੱਚ ਆਪਣਾ ਖਿਆਲ ਰਖਦੀ ਹੈ ਅਤੇ ਆਪਣੇ ਦਿਲ ਵਿੱਚ ਸਦਾ ਉਨ੍ਹਾਂ ਨੂੰ ਯਾਦ ਕਰਦੀ ਹੈ।
Fareedkot Teekaਵਹੁ ਪੀਛੇ ਬਚੇ ਮੇਂ ਚਿਤ ਰਾਖਤੀ ਹੈ, ਪੁਨਾ ਨਿਤੰਪ੍ਰਤੀ ਹ੍ਰਿਦੇ ਮੇਂ ਸਾਰ ਸਮਾਲਤੀ ਹੈ॥
Prof. Sahib Singhਪਰ ਉਹ ਪਿੱਛੇ (ਰਹੇ ਹੋਏ ਆਪਣੇ) ਨਿੱਕੇ ਨਿੱਕੇ ਬੱਚਿਆਂ ਵਿਚ ਆਪਣਾ ਚਿੱਤ ਰੱਖਦੀ ਹੈ, ਸਦਾ ਉਹਨਾਂ ਨੂੰ ਆਪਣੇ ਹਿਰਦੇ ਵਿਚ ਸਾਂਭਦੀ ਹੈ ਸੰਭਾਲਦੀ ਹੈ।

ਪਦ ਅਰਥ ਬਿਚਿ = ਵਿਚ। ਬਚਰੇ = ਨਿੱਕੇ ਨਿੱਕੇ ਬੱਚੇ। ਸਾਰਿ = ਸਾਂਭ ਕੇ।

SikhNet (Spanish)conservando a sus crías en su mente;

ਤਿਉ ਸਤਿਗੁਰ ਸਿਖ. ਪ੍ਰੀਤਿ ਹਰਿ ਹਰਿ ਕੀ; ਗੁਰੁ ਸਿਖ ਰਖੈ ਜੀਅ ਨਾਲੀ ॥੨॥

tiau satigur sikh. preet har har kee; gur sikh rakhai jeea naalee |2|

Sant Singh KhalsaIn just the same way, the True Guru loves His Sikhs. The Lord cherishes His GurSikhs, and keeps them clasped to His Heart. ||2||
Manmohan SinghSo the true Guru, by infusing the love of the Lord God in the disciple of the Guru, keeps the Gur-sikh clasped to his heart.
Manmohan Singh (Punjabi)ਇਸੇ ਤਰ੍ਹਾਂ ਸੱਚਾ ਗੁਰੂ ਗੁਰੂ ਦੇ ਸਿਖ ਅੰਦਰ ਵਾਹਿਗੁਰੂ ਸੁਆਮੀ ਦਾ ਪ੍ਰੇਮ ਫੂਕ ਕੇ ਗੁਰ-ਸਿੱਖ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਤੈਸੇ ਹੀ ਸਤਿਗੁਰੂ ਜੋ ਹੈਂ ਸਿਖ ਕੋ ਹਰਿ ਹਰਿ ਨਾਮ ਜਪਨ ਕੀ ਪ੍ਰੀਤੀ ਦੇਤੇ ਹੈਂ, ਪੁਨਾ ਗੁਰੂ ਸਿਖ ਕੋ ਜੀਅ ਕੇ ਸਾਥ ਰਖਤੇ ਹੈਂ ਅਰਥਾਤ ਰਖਿਆ ਕਰਤੇ ਹੈਂ॥੨॥
Prof. Sahib Singhਇਸੇ ਤਰ੍ਹਾਂ ਗੁਰੂ ਤੇ ਸਿੱਖ ਦੀ ਪ੍ਰੀਤਿ ਹੈ, ਗੁਰੂ ਆਪਣੇ ਸਿੱਖਾਂ ਨੂੰ ਹਰੀ ਦੀ ਪ੍ਰੀਤਿ ਦੇ ਕੇ ਉਹਨਾਂ ਨੂੰ ਆਪਣੀ ਜਿੰਦ ਦੇ ਨਾਲ ਰੱਖਦਾ ਹੈ ॥੨॥

ਪਦ ਅਰਥ ਜੀਅ ਨਾਲੀ = ਜਿੰਦ ਨਾਲ ॥੨॥

SikhNet (Spanish)así el Guru ama a sus Seguidores y los conserva en su corazón. El Señor cuida de sus hijos. (2)

ਜੈਸੇ ਕਾਤੀ. ਤੀਸ ਬਤੀਸ ਹੈ; ਵਿਚਿ ਰਾਖੈ ਰਸਨਾ. ਮਾਸ ਰਤੁ ਕੇਰੀ ॥

jaise kaatee. tees batees hai; vich raakhai rasanaa. maas rat keree |

Sant Singh KhalsaJust as the tongue, made of flesh and blood, is protected within the scissors of the thirty-two teeth
Manmohan SinghAs God preserves the tongue made of flesh and blood within the scissors of thirty or thirty two teeth.
Manmohan Singh (Punjabi)ਜਿਸ ਤਰ੍ਹਾਂ ਵਾਹਿਗੁਰੂ ਗੋਸ਼ਤ ਤੇ ਲਹੂ ਦੀ ਬਣੀ ਹੋਈ ਜੀਭ ਦੀ ਤੀਹ ਜਾ ਬੱਤੀ ਦੰਦਾ ਦੀ ਕੈਂਚੀ ਦੇ ਵਿਚੋਂ ਰੱਖਿਆ ਕਰਦਾ ਹੈ।
Fareedkot Teekaਪੁਨਾ ਜੈਸੇ ਦਾਂਤੋਂ ਰੂਪੀ ਕਤਰਨੀ ਭਾਵ ਕੈਂਚੀ ਤੀਸ ਵਾ ਬਤੀਸ ਦਾਂਤੋਂ ਕੀ ਹੈ, ਅਰਥਾਤ ਕਿਸੀ ਕੇ ਤੀਸ ਕਿਸੀ ਕੇ ਬਤੀ ਦਾਂਤ ਹੋਤੇ ਹੈਂ, ਤਿਨ ਕੇ ਬੀਚ ਜੋ ਰਸਨਾ ਮਾਸ ਅਰ ਰਤ ਕੀ ਬਨੀ ਹੂਈ ਹੈ, ਸੋ ਰਾਖੇ ਹੈਂ॥
Prof. Sahib Singhਜਿਵੇਂ ਤੀਹਾਂ ਬੱਤੀਆਂ (ਦੰਦਾਂ) ਦੀ ਕੈਂਚੀ ਹੈ (ਉਸ ਕੈਂਚੀ) ਵਿਚ (ਪਰਮਾਤਮਾ) ਮਾਸ ਤੇ ਲਹੂ ਦੀ ਬਣੀ ਹੋਈ ਜੀਭ ਨੂੰ (ਬਚਾ ਕੇ) ਰੱਖਦਾ ਹੈ।

ਪਦ ਅਰਥ ਕਾਤੀ ਤੀਸ ਬਤੀਸ = ਤੀਹਾਂ ਬੱਤੀਆਂ (ਦੰਦਾਂ) ਦੀ ਕੈਂਚੀ। ਰਸਨਾ = ਜੀਭ। ਰਤੁ = ਲਹੂ। ਕੇਰੀ = ਦੀ।

SikhNet (Spanish)La lengua carnosa y roja vive resguardada por los treinta y dos dientes.

ਕੋਈ ਜਾਣਹੁ. ਮਾਸ ਕਾਤੀ ਕੈ ਕਿਛੁ ਹਾਥਿ ਹੈ; ਸਭ ਵਸਗਤਿ ਹੈ. ਹਰਿ ਕੇਰੀ ॥

koee jaanahu. maas kaatee kai kichh haath hai; sabh vasagat hai. har keree |

Sant Singh Khalsawho thinks that the power lies in the flesh or the scissors? Everything is in the Power of the Lord.
Manmohan SinghYet anyone may not understand that tongue or scissors have some power to do so. Everything is in the control of God.
Manmohan Singh (Punjabi)ਕੋਈ ਜਣਾ ਇਹ ਨ ਸਮਝੇ ਕਿ ਇਸ ਤਰ੍ਹਾਂ ਕਰਨਾ ਜੀਭ ਜਾਂ ਕੈਂਚੀ ਦੇ ਕੁਝ ਵਸ ਵਿੱਚ ਹੈ। ਹਰ ਸ਼ੈ ਵਾਹਿਗੁਰੂ ਦੇ ਅਖਤਿਆਰ ਵਿੱਚ ਹੈ।
Fareedkot Teekaਜੇ ਕਰ ਕੋਈ ਐਸੇ ਸਮਝੇ ਕਿ (ਮਾਸ) ਰਸਨਾ ਔਰ (ਕਾਤੀ) ਕਤਰਨੀ ਕੇ ਕੁਛ ਹਾਥ ਮੇਂ ਅਰਥਾਤ ਅਧੀਨ ਹੈ, ਭਾਵ ਯਹਿ ਕਿ ਰਸਨਾ ਕਹੇ ਕਿ ਮੇਂ ਅਪਨੇ ਬਲ ਕਰ ਦਾਂਤੋਂ ਕੇ ਕਾਟਨੇ ਸੇ ਬਚਤੀ ਹੂੰ ਔ ਦਾਂਤ ਕਹੈ ਕਿ ਹਮਾਰੇ ਮਧ ਜੋ ਜਿਹਬਾ ਹੈ ਹਮ ਦਯਾ ਕਰ ਤਿਸ ਕੋ ਨਹੀਂ ਕਾਟਤੇ ਹੈਂ ਤਬ ਸਭ ਝੂਠ ਸਮਝਨਾ। ਇਹ ਦਾਂਤ ਪੁਨਾ ਰਸਨਾ ਔਰ ਸਭ ਕੀ ਗਤੀ ਇਸਥਿਤੀ ਹਰੀ ਕੇ ਅਧੀਨ ਹੈ॥
Prof. Sahib Singhਕੋਈ ਮਨੁੱਖ ਪਿਆ ਸਮਝੇ ਕਿ (ਬਚ ਕੇ ਰਹਿਣਾ ਜਾਂ ਬਚਾ ਕੇ ਰੱਖਣਾ) ਮਾਸ ਦੀ ਜੀਭ ਦੇ ਹੱਥ ਵਿਚ ਹੈ ਜਾਂ (ਦੰਦਾਂ ਦੀ) ਕੈਂਚੀ ਦੇ ਵੱਸ ਵਿਚ ਹੈ, ਇਹ ਤਾਂ ਪਰਮਾਤਮਾ ਦੇ ਵੱਸ ਵਿਚ ਹੀ ਹੈ।

ਪਦ ਅਰਥ ਵਸਗਤਿ = ਇਖ਼ਤਿਆਰ ਵਿਚ।

SikhNet (Spanish)Oh, ¿qué poder podrá tener esa lengua? Mira, el Poder sólo está en el Señor.

ਤਿਉ ਸੰਤ ਜਨਾ ਕੀ, ਨਰ ਨਿੰਦਾ ਕਰਹਿ; ਹਰਿ ਰਾਖੈ ਪੈਜ. ਜਨ ਕੇਰੀ ॥੩॥

tiau sant janaa kee, nar nindaa kareh; har raakhai paij. jan keree |3|

Sant Singh KhalsaIn just the same way, when someone slanders the Saint, the Lord preserves the honor of His servant. ||3||
Manmohan Singhsimilarly, when man calumniates the saintly person, God preserves the honour of His slave.
Manmohan Singh (Punjabi)ਇਸੇ ਤਰ੍ਹਾਂ ਹੀ ਜਦ ਬੰਦਾ ਸਾਧ ਰੂਪ ਪੁਰਸ਼ਾਂ ਦੀ ਬਦਖੋਈ ਕਰਦਾ ਹੈ ਤਾਂ ਵਾਹਿਗੁਰੂ ਆਪਣੇ ਨਫਰ ਦੀ ਪੱਤ-ਆਬਰੂ ਨੂੰ ਬਚਾਉਂਦਾ ਹੈ।
Fareedkot Teekaਤੈਸੇ ਹੀ ਲੋਗ ਸੰਤ ਜਨੋਂ ਕੀ ਨਿੰਦਾ ਕਰਤੇ ਹੈਂ, ਪਰੰਤੂ ਹਰੀ ਅਪਨੇ ਜਨੋਂ ਕੀ ਪੈਜ ਰਖਤਾ ਹੈ॥੩॥
Prof. Sahib Singhਇਸੇ ਤਰ੍ਹਾਂ ਲੋਕ ਤਾਂ ਸੰਤ ਜਨਾਂ ਦੀ ਨਿੰਦਾ ਕਰਦੇ ਹਨ, ਪਰ ਪਰਮਾਤਮਾ ਆਪਣੇ ਸੇਵਕਾਂ ਦੀ ਲਾਜ (ਹੀ) ਰੱਖਦਾ ਹੈ ॥੩॥

ਪਦ ਅਰਥ ਪੈਜ = ਇੱਜ਼ਤ ॥੩॥

SikhNet (Spanish)Los labios que calumnian a los Santos no pueden hacerles ningún daño, pues el Señor está ahí para salvar y proteger el Honor de Sus Devotos. (3)

ਭਾਈ. ਮਤ ਕੋਈ ਜਾਣਹੁ, ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ॥

bhaaee. mat koee jaanahu, kisee kai kichh haath hai; sabh kare karaaeaa |

Sant Singh KhalsaO Siblings of Destiny, let none think that they have any power. All act as the Lord causes them to act.
Manmohan SinghMy brothers, let no one should deem, that any man has any power. Every one acts as the Lord causes him to act.
Manmohan Singh (Punjabi)ਮੇਰੇ ਭਰਾਓ! ਕੋਈ ਇਹ ਨਾਂ ਸਮਝੇ ਕਿ ਕਿਸੇ ਦੇ ਕੁਝ ਵੱਸ ਵਿੱਚ ਹੈ। ਹਰ ਕੋਈ ਉਹ ਕੁਝ ਕਰਦਾ ਹੈ ਜਿਹੜਾ ਸਾਹਿਬ ਉਸ ਕੋਲੋ ਕਰਾਉਂਦਾ ਹੈ।
Fareedkot Teekaਹੇ ਭਾਈ! ਮਤ ਕੋਈ ਸਮਝੋ ਕਿਸੀ ਕੇ ਕੁਛ ਹਾਥਿ ਹੈ ਸਭ ਪੁਰਸ ਤਿਸੀ ਕਾ ਕਰਾਯਾ ਕਰਤੇ ਹੈਂ॥
Prof. Sahib Singh(ਹੇ ਭਾਈ!) ਮਤਾਂ ਕੋਈ ਸਮਝੋ ਕਿ ਕਿਸੇ ਮਨੁੱਖ ਦੇ ਕੁਝ ਵੱਸ ਵਿਚ ਹੈ। ਇਹ ਤਾਂ ਸਭ ਕੁਝ ਪਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਕਰਾਂਦਾ ਹੈ।

ਪਦ ਅਰਥ ਹਾਥਿ = ਹੱਥ ਵਿਚ।

SikhNet (Spanish)Oh hermanos, sepan que todo está en las Manos del Señor.

ਜਰਾ ਮਰਾ ਤਾਪੁ, ਸਿਰਤਿ ਸਾਪੁ; ਸਭੁ ਹਰਿ ਕੈ ਵਸਿ ਹੈ; ਕੋਈ ਲਾਗਿ ਨ ਸਕੈ, ਬਿਨੁ ਹਰਿ ਕਾ ਲਾਇਆ ॥

jaraa maraa taap, sirat saap; sabh har kai vas hai; koee laag na sakai, bin har kaa laaeaa |

Sant Singh KhalsaOld age, death, fever, poisons and snakes - everything is in the Hands of the Lord. Nothing can touch anyone without the Lord's Order.
Manmohan SinghOld age, death, fever, frailthorn and snake, are all in the power of God, and without being ordered by God, none can touch the mortal.
Manmohan Singh (Punjabi)ਬੁਢੇਪਾ ਮੌਤ, ਬੁਖਾਰ, ਸਿਲਤ ਅਤੇ ਸ੍ਰਪ ਸਾਰੇ ਰੱਬ ਦੇ ਅਧਿਕਾਰ ਵਿੱਚ ਹਨ। ਰੱਬ ਦੇ ਹੁਕਮ ਕਰਨ ਦੇ ਬਗੈਰ ਕੋਈ ਪ੍ਰਾਣੀ ਨੂੰ ਛੂਹ ਨਹੀਂ ਸਕਦਾ।
Fareedkot Teekaਬੁਢੇਪਾ ਔਰ ਮਰਨਾ, ਤਾਪੁ (ਸਿਰਤਿ) ਸੂਖਨ ਕਾਂਟਾ, ਵਾ ਆਧਾ ਸੀਸ ਦੁਖਨਾ ਔਰ (ਸਾਪ) ਸਰਾਪ ਲਗਨਾ, ਵਾ ਸਰਪ ਨੇ ਕਾਟਨਾ ਆਦਿ ਸਭ ਹਰਿ ਕੇ ਅਧੀਨ ਹੈਂ, ਕੋਈ ਬਿਨਾਂ ਹਰੀ ਕੇ ਲਗਾਏ ਨਹੀਂ ਲਗ ਸਕਤਾ॥
Prof. Sahib Singhਬੁਢੇਪਾ, ਮੌਤ, ਸਿਰ-ਪੀੜ, ਤਾਪ ਆਦਿਕ ਹਰੇਕ (ਦੁਖ-ਕਲੇਸ਼) ਪਰਮਾਤਮਾ ਦੇ ਵੱਸ ਵਿਚ ਹੈ। ਪਰਮਾਤਮਾ ਦੇ ਲਾਣ ਤੋਂ ਬਿਨਾ ਕੋਈ ਰੋਗ (ਕਿਸੇ ਜੀਵ ਨੂੰ) ਲੱਗ ਨਹੀਂ ਸਕਦਾ।

ਪਦ ਅਰਥ ਜਰਾ = ਬੁਢੇਪਾ। ਮਰਾ = ਮੌਤ। ਤਾਪੁ ਸਾਪੁ = ਤਾਪ ਸ੍ਰਾਪ, ਤਾਪ ਆਦਿਕ। ਸਿਰਤਿ = ਸਿਰ-ਪੀੜ।

SikhNet (Spanish)Edad, muerte, enfermedad, dolor, sólo están en el Poder de Dios, nadie te puede dañar en verdad.

ਐਸਾ ਹਰਿ ਨਾਮੁ. ਮਨਿ ਚਿਤਿ ਨਿਤਿ ਧਿਆਵਹੁ. ਜਨ ਨਾਨਕ; ਜੋ ਅੰਤੀ ਅਉਸਰਿ. ਲਏ ਛਡਾਇਆ ॥੪॥੭॥੧੩॥੫੧॥

aisaa har naam. man chit nit dhiaavahu. jan naanak; jo antee aausar. le chhaddaaeaa |4|7|13|51|

Sant Singh KhalsaWithin your conscious mind, O servant Nanak, meditate forever on the Name of the Lord, who shall deliver you in the end. ||4||7||13||51||
Manmohan SinghWithin thy mind and heart, O servant Nanak, ever, meditate on the Name of such God, who shall deliver thee, at the last moment.
Manmohan Singh (Punjabi)ਆਪਣੇ ਹਿਰਦੇ ਅਤੇ ਦਿਲ ਅੰਦਰ ਹੈ ਨੌਕਰ ਨਾਨਕ ਐਹੋ ਜੇਹੇ ਵਾਹਿਗੁਰੂ ਦੇ ਨਾਮ ਦਾ ਹਰ ਵੇਲੇ ਆਰਾਧਨ ਕਰ ਜਿਹੜਾ, ਅਖੀਰ ਦੇ ਵੇਲੇ ਤੇਰੀ ਖਲਾਸੀ ਕਰਾਏਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਅੰਤ ਸਮੇਂ ਜਮਦੂਤੋਂ ਸੇ ਛੁਡਾਇ ਲੇਵੇ, ਐਸਾ ਹਰਿ ਕਾ ਨਾਮ ਮਨ ਚਿਤ ਕਰ ਕੇ ਨਿਤ ਹੀ ਜਪੋ॥੭॥੧੩॥੫੧॥☬ਗੁਰੂ ਜੀ ਸਿੱਖ ਕੇ ਪੂਛਨੇ ਸੇ ਸਤਿਗੁਰੂ ਕਾ ਲੱਖਣੁ ਕਹਤੇ ਹੋਏ ਉਪਦੇਸੁ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਜੇਹੜਾ ਹਰਿ-ਨਾਮ ਅਖ਼ੀਰਲੇ ਸਮੇ (ਜਮ ਆਦਿਕਾਂ ਤੋਂ) ਛੁਡਾ ਲੈਂਦਾ ਹੈ ਉਸ ਨੂੰ ਆਪਣੇ ਮਨ ਵਿਚ ਚਿੱਤ ਵਿਚ ਸਦਾ ਸਿਮਰਦੇ ਰਹੋ ॥੪॥੭॥੧੩॥੫੧॥

ਪਦ ਅਰਥ ਮਨਿ = ਮਨ ਵਿਚ। ਚਿਤਿ = ਚਿੱਤ ਵਿਚ। ਅੰਤੀ ਅਉਸਰਿ = ਅਖ਼ੀਰਲੇ ਸਮੇ ॥੪॥

SikhNet (Spanish)Habita entonces en el Naam, el Nombre del Señor, Quien nos salva a todos al final. (4-7-13-51)

Open this shabad →

Shabad Guru Ramdas Ji Raag Gauree

ਗਉੜੀ ਬੈਰਾਗਣਿ ਮਹਲਾ ੪ ॥

gaurree bairaagan mahalaa 4 |

Sant Singh KhalsaGauree Bairaagan, Fourth Mehl:
Manmohan SinghGauri Bairagan, 4th Guru.
Manmohan Singh (Punjabi)ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
SikhNet (Spanish)Gauri Bairagan, Mejl Guru Ram Das, Cuarto Canal Divino.

ਜਿਸੁ ਮਿਲਿਐ. ਮਨਿ ਹੋਇ ਅਨੰਦੁ; ਸੋ ਸਤਿਗੁਰੁ ਕਹੀਐ ॥

jis miliai. man hoe anand; so satigur kaheeai |

Sant Singh KhalsaMeeting Him, the mind is filled with bliss. He is called the True Guru.
Manmohan SinghHe, by meeting whom, the mind receives joy is called the True Guru.
Manmohan Singh (Punjabi)ਜਿਸ ਨੂੰ ਮਿਲਣ ਦੁਆਰਾ ਚਿੱਤ ਨੂੰ ਖੁਸ਼ੀ ਪ੍ਰਾਪਤ ਹੈ, ਉਹ ਸੱਚਾ ਗੁਰੂ ਆਖਿਆ ਜਾਂਦਾ ਹੈ।
Fareedkot Teekaਜਿਸ ਕੇ ਮਿਲਨੇ ਕਰ ਕੇ ਮਨ ਮੇਂ ਅਨੰਦ ਹੋਵੇ ਸੋ ਸਤਿਗੁਰੂ ਕਹੀਤਾ ਹੈ॥
Prof. Sahib Singhਜਿਸ ਦੇ ਮਿਲਿਆਂ ਮਨ ਵਿਚ ਆਨੰਦ ਪੈਦਾ ਹੋ ਜਾਏ, ਉਸ ਨੂੰ ਹੀ ਗੁਰੂ ਕਿਹਾ ਜਾ ਸਕਦਾ ਹੈ।

ਪਦ ਅਰਥ ਮਨਿ = ਮਨ ਵਿਚ।

SikhNet (Spanish)Cuando uno encuentra al Guru Verdadero se llena de Dicha.

ਮਨ ਕੀ ਦੁਬਿਧਾ. ਬਿਨਸਿ ਜਾਇ; ਹਰਿ ਪਰਮ ਪਦੁ ਲਹੀਐ ॥੧॥

man kee dubidhaa. binas jaae; har param pad laheeai |1|

Sant Singh KhalsaDouble-mindedness departs, and the supreme status of the Lord is obtained. ||1||
Manmohan SinghMind's double-mindedness departs, and the celestial supreme status is obtained.
Manmohan Singh (Punjabi)ਚਿੱਤ ਦਾ ਦੁਚਿੱਤਾਪਣ ਦੂਰ ਹੋ ਜਾਂਦਾ ਹੈ ਅਤੇ ਬੈਕੁੰਠੀ ਮਹਾਨ ਮਰਤਬਾ ਮਿਲ ਜਾਂਦਾ ਹੈ।
Fareedkot Teekaਐਸੇ ਗੁਰੋਂ ਦ੍ਵਾਰੇ ਜਬ ਮਨ ਕੀ ਦੁਬਿਧਾ ਨਸਟ ਹੋ ਜਾਵੇ ਤਬ ਹਰੀ ਕਾ ਜੋ ਪਰਮ ਅਸਥਾਨ ਹੈ, ਸੋ ਲਹੀਤਾ ਹੈ, ਅਰਥਾਤ ਪ੍ਰਾਪਤਿ ਹੋਤਾ ਹੈ॥੧॥
Prof. Sahib Singh(ਜਿਸ ਦੇ ਮਿਲਾਪ ਨਾਲ) ਮਨ ਦੀ ਡਾਵਾਂ ਡੋਲ ਹਾਲਤ ਮੁੱਕ ਜਾਏ, ਪਰਮਾਤਮਾ ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਏ, ਉਹੋ ਹੀ ਗੁਰੂ ਹੈ ॥੧॥

ਪਦ ਅਰਥ ਦੁਬਿਧਾ = ਦੁਚਿੱਤਾ-ਪਨ, ਡਾਵਾਂ-ਡੋਲ ਦਸ਼ਾ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ ॥੧॥

SikhNet (Spanish)A través de Él, la dualidad de la mente desaparece y uno logra el Estado más elevado de Éxtasis. (1)

ਮੇਰਾ ਸਤਿਗੁਰੁ ਪਿਆਰਾ; ਕਿਤੁ ਬਿਧਿ ਮਿਲੈ ॥

meraa satigur piaaraa; kit bidh milai |

Sant Singh KhalsaHow can I meet my Beloved True Guru?
Manmohan SinghBy what means shall I meet my beloved, True Guru.
Manmohan Singh (Punjabi)ਮੈਂ ਕਿਸ ਤ੍ਰੀਕੇ ਨਾਲ ਆਪਣੇ ਪ੍ਰੀਤਮ ਸੱਚੇ ਗੁਰਾਂ ਨੂੰ ਮਿਲਾਂ।
Fareedkot Teekaਮੇਰਾ ਸਤਿਗੁਰ ਪਿਆਰਾ ਕਿਸ ਪ੍ਰਕਾਰ ਮਿਲੈ?
Prof. Sahib Singh(ਹੇ ਭਾਈ! ਦੱਸ) ਮੇਰਾ ਪਿਆਰਾ ਗੁਰੂ (ਮੈਨੂੰ) ਕਿਸ ਤਰੀਕੇ ਨਾਲ ਮਿਲ ਸਕਦਾ ਹੈ?

ਪਦ ਅਰਥ ਕਿਤੁ ਬਿਧਿ = ਕਿਸ ਤਰੀਕੇ ਨਾਲ?

SikhNet (Spanish)¿Cómo puede uno encontrar al Bienamado, al Guru Verdadero?

ਹਉ ਖਿਨੁ ਖਿਨੁ ਕਰੀ ਨਮਸਕਾਰੁ; ਮੇਰਾ ਗੁਰੁ ਪੂਰਾ. ਕਿਉ ਮਿਲੈ ॥੧॥ ਰਹਾਉ ॥

hau khin khin karee namasakaar; meraa gur pooraa. kiau milai |1| rahaau |

Sant Singh KhalsaEach and every moment, I humbly bow to Him. How will I meet my Perfect Guru? ||1||Pause||
Manmohan SinghEvery moment I make obeisance unto my Guru. How shall I attain to my perfect Guru? Pause.
Manmohan Singh (Punjabi)ਹਰਿ ਮੁਹਤ ਮੈਂ ਆਪਣੇ ਗੁਰੂ ਨੂੰ ਪਰਣਾਮ ਕਰਦਾ ਹਾਂ। ਆਪਣੇ ਪੂਰਨ ਗੁਰਾਂ ਨੂੰ ਮੈਂ ਕਿਸ ਤਰ੍ਹਾਂ ਪ੍ਰਾਪਤ ਹੋਵਾਂ? ਠਹਿਰਾਉ।
Fareedkot Teekaਮੈਂ ਬਾਰੰਬਾਰ ਨਮਸਕਾਰ ਕਰਤਾ ਹੂੰ, ਮੇਰਾ ਗੁਰੂ ਪੂਰਾ ਕਿਉਂ ਕਰ ਮਿਲੇ? ॥੧॥ ਰਹਾਉ ॥
Prof. Sahib Singh(ਜੇਹੜਾ ਮਨੁੱਖ ਮੈਨੂੰ ਇਹ ਦੱਸੇ ਕਿ) ਮੇਰਾ ਗੁਰੂ ਮੈਨੂੰ ਕਿਵੇਂ ਮਿਲ ਸਕਦਾ ਹੈ (ਉਸ ਦੇ ਅੱਗੇ) ਮੈਂ ਹਰ ਖਿਨ ਸਿਰ ਨਿਵਾਂਦਾ ਹਾਂ ॥੧॥ ਰਹਾਉ ॥

ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ। ਕਿਉ = ਕਿਵੇਂ? ॥੧॥ ਰਹਾਉ ॥

SikhNet (Spanish)A Él Lo saludo por siempre y para siempre y Le pregunto: ¿cómo puede uno Encontrarte, oh Señor? (1-Pausa)

ਕਰਿ ਕਿਰਪਾ ਹਰਿ ਮੇਲਿਆ; ਮੇਰਾ ਸਤਿਗੁਰੁ ਪੂਰਾ ॥

kar kirapaa har meliaa; meraa satigur pooraa |

Sant Singh KhalsaGranting His Grace, the Lord has led me to meet my Perfect True Guru.
Manmohan SinghShowing His mercy, God has united me with my perfect True Guru.
Manmohan Singh (Punjabi)ਆਪਣੀ ਮਿਹਰ ਧਾਰ ਕੇ ਵਾਹਿਗੁਰੂ ਨੇ ਮੈਨੂੰ ਮੇਰੇ ਮੁਕੰਮਲ ਸੱਚੇ ਗੁਰਾਂ ਨਾਲ ਜੋੜ ਦਿਤਾ ਹੈ।
Fareedkot Teekaਜਬ ਹੇ ਹਰੀ! ਤੈਨੇਂ ਕਿਰਪਾ ਕਰ ਕੇ ਮੇਰਾ ਸਤਿਗੁਰੂ ਪੂਰਾ ਮਿਲਾਇਆ॥
Prof. Sahib Singhਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਮੇਰਾ ਪੂਰਾ ਗੁਰੂ ਮਿਲਾ ਦਿੱਤਾ,

ਪਦ ਅਰਥ ਕਰਿ = ਕਰ ਕੇ।

SikhNet (Spanish)El Señor, en Su Misericordia, me unió con el Guru Verdadero,

ਇਛ ਪੁੰਨੀ ਜਨ ਕੇਰੀਆ; ਲੇ ਸਤਿਗੁਰ ਧੂਰਾ ॥੨॥

eichh punee jan kereea; le satigur dhooraa |2|

Sant Singh KhalsaThe desire of His humble servant has been fulfilled. I have received the dust of the Feet of the True Guru. ||2||
Manmohan SinghBy having rue the dust of the feet of the True Guru the desire of this serf is fulfilled.
Manmohan Singh (Punjabi)ਸੱਚੇ ਗੁਰਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਦੁਆਰਾ ਉਸ ਦੇ ਨਫਰ ਦੀ ਇਛਿਆ ਪੂਰਨ ਹੋ ਗਈ ਹੈ।
Fareedkot Teekaਤਬ ਤਿਨ ਸਤਗੁਰੋਂ ਕੀ ਚਰਨ ਧੂਰ ਲੇ ਕਰ ਮੁਝ ਦਾਸ ਕੀ ਇਛਾ ਪੂਰੀ ਹੋ ਗਈ॥੨॥
Prof. Sahib Singhਗੁਰੂ ਦੇ ਚਰਨਾਂ ਦੀ ਧੂੜ ਹਾਸਲ ਕਰ ਕੇ ਉਸ ਮਨੁੱਖ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਜਾਂਦੀ ਹੈ ॥੨॥

ਪਦ ਅਰਥ ਪੁੰਨੀ = ਪੂਰੀ ਹੋ ਗਈ। ਕੇਰੀਆ = ਦੀ। ਲੇ = ਲੈ ਕੇ ॥੨॥

SikhNet (Spanish)y con el Polvo de los Pies del Guru todos mis deseos han sido complacidos. (2)

ਹਰਿ ਭਗਤਿ ਦ੍ਰਿੜਾਵੈ. ਹਰਿ ਭਗਤਿ ਸੁਣੈ; ਤਿਸੁ ਸਤਿਗੁਰ ਮਿਲੀਐ ॥

har bhagat drirraavai. har bhagat sunai; tis satigur mileeai |

Sant Singh KhalsaThose who meet the True Guru implant devotional worship to the Lord, and listen to this devotional worship of the Lord.
Manmohan SinghHe alone is deemed to have met the True Guru, who enshrines God's devotional service, and hears lord's meditation.
Manmohan Singh (Punjabi)ਕੇਵਲ ਉਹੀ ਸੱਚੇ ਗੁਰਾਂ ਨੂੰ ਮਿਲ ਪਿਆ ਜਾਣਿਆ ਜਾਂਦਾ ਹੈ, ਜੋ ਵਾਹਿਗੁਰੂ ਦੀ ਅਨੁਰਾਗੀ ਸੇਵਾ ਧਾਰਨ ਕਰਦਾ ਹੈ, ਅਤੇ ਸੁਆਮੀ ਦੇ ਸਿਮਰਨ ਨੂੰ ਸ਼੍ਰਵਣ ਕਰਦਾ ਹੈ।
Fareedkot Teekaਤਿਸ ਗੁਰੂ ਕੋ ਮਿਲੀਏ ਜੋ ਹਰੀ ਕੀ ਭਗਤੀ ਦ੍ਰਿੜ ਕਰਾਵੈ, ਪੁਨਾ ਭਗਤੀ ਕਾ ਹੀ ਬਚਨ ਆਪ ਸੁਣੈ॥
Prof. Sahib Singh(ਹੇ ਭਾਈ!) ਉਸ ਗੁਰੂ ਨੂੰ ਮਿਲਣਾ ਚਾਹੀਦਾ ਹੈ ਜੇਹੜਾ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਬਿਠਾ ਦੇਂਦਾ ਹੈ (ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ (ਸ਼ੌਕ ਨਾਲ) ਸੁਣਦਾ ਹੈ,

ਪਦ ਅਰਥ ਦ੍ਰਿੜਾਵੈ = (ਹਿਰਦੇ ਵਿਚ) ਪੱਕੀ ਕਰ ਦੇਂਦਾ ਹੈ।

SikhNet (Spanish)Escucho y enaltezco la Alabanza del Señor, a través del Guru,

ਤੋਟਾ. ਮੂਲਿ ਨ ਆਵਈ; ਹਰਿ ਲਾਭੁ ਨਿਤਿ ਦ੍ਰਿੜੀਐ ॥੩॥

tottaa. mool na aavee; har laabh nit drirreeai |3|

Sant Singh KhalsaThey never suffer any loss; they continually earn the profit of the Lord. ||3||
Manmohan SinghHe never suffers loss, and ever earns the profit of Gods Name.
Manmohan Singh (Punjabi)ਉਸ ਨੂੰ ਕਦਾਚਿੱਤ ਘਾਟਾ ਨਹੀਂ ਪੈਂਦਾ ਤੇ ਉਹ ਹਮੇਸ਼ਾਂ ਰੱਬ ਦੇ ਨਾਮ ਦਾ ਨਫਾ ਕਮਾਉਂਦਾ ਹੈ।
Fareedkot Teekaਜਿਸ ਕਾ ਕਦਾਚਿਤ ਤੋਟਾ ਨਹੀਂ ਆਵਤਾ ਹੈ ਤਿਸ ਨਾਮ ਕਾ ਲਾਭ ਹੀ ਤਿਨ ਗੁਰੋਂ ਸੇ ਨਿਤਪ੍ਰਤਿ ਦ੍ਰਿੜੀਏ॥੩॥
Prof. Sahib Singh(ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਨਾਮ-ਧਨ ਦੀ ਖੱਟੀ ਸਦਾ ਖੱਟਦਾ ਹੈ (ਤੇ ਇਸ ਖੱਟੀ ਵਿਚ) ਕਦੇ ਘਾਟਾ ਨਹੀਂ ਪੈਂਦਾ ॥੩॥

ਪਦ ਅਰਥ ਤੋਟਾ = ਘਾਟਾ। ਮੂਲਿ ਨ = ਬਿਲਕੁਲ ਨਹੀਂ। ਆਵਈ = ਆਵੈ, ਆਉਂਦਾ ॥੩॥

SikhNet (Spanish)es así como no sufro ni una pérdida más y obtengo mucha riqueza.(3)

ਜਿਸ ਕਉ ਰਿਦੈ ਵਿਗਾਸੁ ਹੈ; ਭਾਉ ਦੂਜਾ ਨਾਹੀ ॥

jis kau ridai vigaas hai; bhaau doojaa naahee |

Sant Singh KhalsaOne whose heart blossoms forth, is not in love with duality.
Manmohan SinghHe within whose heart is Divine pleasure entertains not another's love.
Manmohan Singh (Punjabi)ਜਿਸ ਦੇ ਦਿਲ ਅੰਦਰ ਰਬੀ ਖੁਸ਼ੀ ਹੈ, ਉਹ ਦਵੈਤ ਭਾਵ ਧਾਰਨ ਨਹੀਂ ਕਰਦਾ।
Fareedkot Teekaਜਿਸ ਕੇ ਰਿਦੇ ਮੇਂ ਗ੍ਯਾਨ ਰੂਪੀ ਪ੍ਰਕਾਸ ਹੋਇਆ ਹੈ ਔਰ ਦ੍ਵੈਤ ਭਾਵ ਨਹੀਂ ਹੈ॥
Prof. Sahib Singhਹੇ ਨਾਨਕ! ਜਿਸ ਗੁਰੂ ਨੂੰ (ਧੁਰੋਂ ਪ੍ਰਭੂ ਵਲੋਂ) ਹਿਰਦੇ ਦਾ ਖਿੜਾਉ ਮਿਲਿਆ ਹੋਇਆ ਹੈ (ਜਿਸ ਦੇ ਅੰਦਰ) ਪਰਮਾਤਮਾ ਤੋਂ ਬਿਨਾ ਕੋਈ ਹੋਰ ਮੋਹ ਨਹੀਂ,

ਪਦ ਅਰਥ ਰਿਦੈ = ਹਿਰਦੇ ਦਾ। ਵਿਗਾਸੁ = ਖਿੜਾਉ। ਭਾਉ ਦੂਜਾ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਮੋਹ।

SikhNet (Spanish)Aquél que tiene su corazón en flor y no conoce la dualidad,

ਨਾਨਕ. ਤਿਸੁ ਗੁਰ ਮਿਲਿ ਉਧਰੈ; ਹਰਿ ਗੁਣ ਗਾਵਾਹੀ ॥੪॥੮॥੧੪॥੫੨॥

naanak. tis gur mil udharai; har gun gaavaahee |4|8|14|52|

Sant Singh KhalsaO Nanak, meeting the Guru, one is saved, singing the Glorious Praises of the Lord. ||4||8||14||52||
Manmohan SinghNanak, the mortal is saved by meeting the Guru, who makes me sing God's praises.
Manmohan Singh (Punjabi)ਨਾਨਕ ਪ੍ਰਾਣੀ ਉਸ ਗੁਰੂ ਨੂੰ ਭੇਟ ਕੇ ਪਾਰ ਉਤਰ ਜਾਂਦਾ ਹੈ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਵਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਕੇ ਗੁਣੋਂ ਕਾ ਗਾ੍ਯਨ ਕਰਵਾਤਾ ਹੈ ਤਿਸ ਗੁਰੂ ਕੋ ਮਿਲ ਕਰ ਉਧਰ ਜਾਈਤਾ ਹੈ॥੪॥੧੪॥੫੨॥
Prof. Sahib Singhਉਸ ਗੁਰੂ ਨੂੰ ਮਿਲ ਕੇ ਮਨੁੱਖ (ਵਿਕਾਰਾਂ ਤੋਂ) ਬਚ ਨਿਕਲਦਾ ਹੈ (ਉਸ ਗੁਰੂ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਗੁਣ ਗਾਂਦੇ ਹਨ ॥੪॥੮॥੧੪॥੫੨॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਉਧਰੈ = (ਵਿਕਾਰਾਂ ਤੋਂ) ਬਚ ਜਾਂਦਾ ਹੈ। ਗਾਵਾਹੀ = ਗਾਵਹਿ, ਗਾਂਦੇ ਹਨ ॥੪॥

* ਨੋਟ: ਗਉੜੀ ਬੈਰਾਗਣਿ = ੮ ਸ਼ਬਦ, ਗਉੜੀ ਗੁਆਰੇਰੀ = ੬ ਸ਼ਬਦ, ਗਉੜੀ ਮ: ੩ = ੧੮ ਸ਼ਬਦ, ਗਉੜੀ ਮ: ੧ = ੨੦ ਸ਼ਬਦ; ਕੁੱਲ ਜੋੜ = ੫੨.

SikhNet (Spanish)dice Nanak, encuentra al Guru, Quien lo salva; y de esa manera él dedica su vida a cantar las Alabanzas del Señor. (4-8-14-52)

Open this shabad →

Shabad Guru Ramdas Ji Raag Gauree continues on Ang 169

ਮਹਲਾ ੪ ਗਉੜੀ ਪੂਰਬੀ ॥

mahalaa 4 gaurree poorabee |

Sant Singh KhalsaFourth Mehl, Gauree Poorbee:
Manmohan Singh4th Guru, Gauri Purbi.
Manmohan Singh (Punjabi)ਪਾਤਸ਼ਾਹੀ ਚੌਥੀ, ਗਊੜੀ ਪੂਰਬੀ।
SikhNet (Spanish)Gauri Purbi, Mejl Guru Ram Das, Cuarto Canal Divino.

ਹਰਿ ਦਇਆਲਿ ਦਇਆ ਪ੍ਰਭਿ ਕੀਨੀ; ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥

har deaal deaa prabh keenee; merai man tan mukh har bolee |

Sant Singh KhalsaThe Merciful Lord God showered me with His Mercy; with mind and body and mouth, I chant the Lord's Name.
Manmohan SinghThe merciful lord God showered His benediction and with my soul body and mouth, I utter God's name.
Manmohan Singh (Punjabi)ਮਿਹਰਬਾਨ ਵਾਹਿਗੁਰੂ ਸੁਆਮੀ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ ਅਤੇ ਆਪਣੀ ਆਤਮਾ ਦੇਹਿ ਤੇ ਮੂੰਹ ਨਾਲ ਮੈਂ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਹਾਂ।
Fareedkot Teekaਜਬ ਹੀ ਦਿਆਲੁ ਪ੍ਰਭੂ ਨੇ ਦਯਾ ਕਰੀ ਤਬ ਮੇਰੇ ਮਨ ਮੇਂ ਹਰੀ ਕਾ ਧਿਆਨ ਹੂਆ ਔਰ ਸਰੀਰ ਕਰ ਭਗਤੀ ਪੂਜਨਾਦਿ, ਪੁਨਾ ਮੁਖ ਸੇ ਹਰੀ ਕਾ ਨਾਮ ਉਚਾਰਣ ਹੋਤਾ ਭਇਆ, ਭਾਵ ਏਹਿ ਕਿ ਬਾਣੀ ਪਰਮੇਸ੍ਵਰ ਪਰਾਇਣ ਹੋਈ॥
Prof. Sahib Singhਦਇਆਲ ਹਰਿ-ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ ਤੇ ਉਸ ਮੇਰੇ ਮਨ ਵਿਚ ਤਨ ਵਿਚ ਮੇਰੇ ਮੂੰਹ ਵਿਚ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਰੱਖ ਦਿੱਤੀ।

ਪਦ ਅਰਥ ਦਇਆਲਿ = ਦਇਆਲ ਨੇ। ਪ੍ਰਭਿ = ਪ੍ਰਭੂ ਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਮੁਖਿ = ਮੂੰਹ ਵਿਚ। ਹਰਿ ਬੋਲੀ = ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ।

SikhNet (Spanish)El Señor, en Su Misericordia, fue Benévolo y me bendijo con la Palabra del Shabd,

ਗੁਰਮੁਖਿ ਰੰਗੁ ਭਇਆ ਅਤਿ ਗੂੜਾ; ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥

guramukh rang bheaa at goorraa; har rang bheenee meree cholee |1|

Sant Singh KhalsaAs Gurmukh, I have been dyed in the deep and lasting color of the Lord's Love. The robe of my body is drenched with His Love. ||1||
Manmohan SinghThrough the Guru, I have acquired very fast and deep colour, and my body jacket is drenched with God's love.
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਪਰਮ ਪੱਕੀ ਤੇ ਸੰਘਣੀ ਰੰਗਤ ਅਖਤਿਆਰ ਕਰ ਲਈ ਹੈ ਅਤੇ ਮੇਰੀ ਦੇਹਿ ਦੀ ਕੁੜਤੀ ਵਾਹਿਗੁਰੂ ਦੀ ਪ੍ਰੀਤਿ ਨਾਲ ਗੱਚ ਹੋ ਗਈ ਹੈ।
Fareedkot Teekaਗੁਰੋਂ ਦ੍ਵਾਰੇ ਅਤੀ ਸਘਨ ਪ੍ਰੇਮ ਹੂਆ, ਤਿਸੀ ਹਰੀ ਕੇ (ਰੰਗੁ) ਅਨੰਦ ਮੇਂ ਮੇਰੀ (ਚੋਲੀ) ਬੁਧੀ ਭੀਗ ਰਹੀ ਹੈ॥੧॥
Prof. Sahib Singhਮੇਰੇ ਹਿਰਦੇ ਦੀ ਚੋਲੀ (ਭਾਵ, ਮੇਰਾ ਹਿਰਦਾ) ਪ੍ਰਭੂ-ਨਾਮ ਦੇ ਰੰਗ ਵਿਚ ਭਿੱਜ ਗਈ, ਗੁਰੂ ਦੀ ਸਰਨ ਪੈ ਕੇ ਉਹ ਰੰਗ ਬਹੁਤ ਗੂੜ੍ਹਾ ਹੋ ਗਿਆ ॥੧॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰੰਗਿ = ਰੰਗ ਵਿਚ। ਭੀਨੀ = ਭਿੱਜ ਗਈ ॥੧॥

SikhNet (Spanish)y así fui teñido del Rojo Carmesí de Dios y mis ropajes ahora brillan relucientes. (1)

ਅਪੁਨੇ ਹਰਿ ਪ੍ਰਭ ਕੀ; ਹਉ ਗੋਲੀ ॥

apune har prabh kee; hau golee |

Sant Singh KhalsaI am the maid-servant of my Lord God.
Manmohan SinghI am the maid-servant of my Lord God.
Manmohan Singh (Punjabi)ਆਪਣੇ ਵਾਹਿਗੁਰੂ ਸੁਆਮੀ ਦੀ ਮੈਂ ਦਾਸੀ ਹਾਂ।
Fareedkot Teekaਮੈਂ ਅਪਨੇ ਹਰੀ ਪ੍ਰਭੂ ਕੀ ਗੋਲੀ ਹਾਂ॥
Prof. Sahib Singhਮੈਂ ਆਪਣੇ ਹਰੀ ਦੀ ਪ੍ਰਭੂ ਦੀ ਦਾਸੀ (ਬਣ ਗਈ) ਹਾਂ।

ਪਦ ਅਰਥ ਹਉ = ਮੈਂ। ਗੋਲੀ = ਦਾਸੀ।

SikhNet (Spanish)Soy el Esclavo perpetuo de mi Señor.

ਜਬ ਹਮ. ਹਰਿ ਸੇਤੀ ਮਨੁ ਮਾਨਿਆ; ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥

jab ham. har setee man maaniaa; kar deeno jagat sabh gol amolee |1| rahaau |

Sant Singh KhalsaWhen my mind surrendered to the Lord, He made all the world my slave. ||1||Pause||
Manmohan SinghWhen my mind was propitiated with God, He made the whole world an unpaid slave of mine. Pause.
Manmohan Singh (Punjabi)ਜਦ ਵਾਹਿਗੁਰੂ ਦੇ ਨਾਲ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਤਾਂ ਉਸ ਨੇ ਸਾਰੇ ਸੰਸਾਰ ਨੂੰ ਬਿਨਾ ਦਾਮ ਮੇਰਾ ਗੁਲਾਮ ਬਣਾ ਦਿਤਾ। ਠਹਿਰਾਉ।
Fareedkot Teekaਕਿਉਂਕਿ ਜਬ ਹਮਾਰਾ ਮਨ ਹਰੀ ਕੇ ਸਾਥ ਮਾਨਿਆ ਤਬ ਪ੍ਰਭੂ ਨੇ ਸੰਪੂਰਨ ਜਗਤ ਹਮਾਰਾ ਬਿਨ ਮੋਲ ਕੇ ਦਾਸ ਕਰ ਦੀਆ ਹੈ, ਭਾਵ ਏਹਿ ਕਿ ਸਭ ਜਗਤ ਸੇਵਾ ਕਰਨੇ ਲਾਗ ਗਿਆ ਹੈ॥੧॥ ਰਹਾਉ ॥
Prof. Sahib Singhਜਦੋਂ ਮੇਰਾ ਮਨ ਪਰਮਾਤਮਾ (ਦੀ ਯਾਦ ਦੇ) ਨਾਲ ਗਿੱਝ ਗਿਆ, ਪਰਮਾਤਮਾ ਨੇ ਸਾਰੇ ਜਗਤ ਨੂੰ ਮੇਰਾ ਬੇ-ਮੁੱਲਾ ਦਾਸ ਬਣਾ ਦਿੱਤਾ ॥੧॥ ਰਹਾਉ ॥

ਪਦ ਅਰਥ ਸੇਤੀ = ਨਾਲ। ਗੋਲ = ਗੋਲਾ, ਸੇਵਕ। ਅਮੋਲੀ = ਬਿਨਾ ਮੁੱਲ ਦਿੱਤਿਆਂ ॥੧॥ ਰਹਾਉ ॥

SikhNet (Spanish)Cuando mi mente se complació con el Señor, el mundo entero se puso a mis pies, sin condición. (1-Pausa)

ਕਰਹੁ ਬਿਬੇਕੁ. ਸੰਤ ਜਨ ਭਾਈ; ਖੋਜਿ ਹਿਰਦੈ ਦੇਖਿ ਢੰਢੋਲੀ ॥

karahu bibek. sant jan bhaaee; khoj hiradai dekh dtandtolee |

Sant Singh KhalsaConsider this well, O Saints, O Siblings of Destiny - search your own hearts, seek and find Him there.
Manmohan SinghHave deep deliberation, O good people brothers, and seek search and see God within your heart.
Manmohan Singh (Punjabi)ਤੀਬਰ ਵੀਚਾਰ ਕਰੋ ਹੇ ਭਲਿਓ ਪੁਰਸ਼ੋ, ਮੇਰੇ ਭਰਾਓ! ਅਤੇ ਢੂੰਡ ਭਾਲ ਕੇ ਵਾਹਿਗੁਰੂ ਨੂੰ ਆਪਣੇ ਦਿਲ ਅੰਦਰ ਹੀ ਵੇਖ ਲਓ।
Fareedkot Teekaਹੇ ਭਾਈ! ਸੰਤ ਜਨੋਂ ਦੁਆਰਾ (ਬਿਬੇਕੁ) ਵਿਚਾਰ ਕਰੋ ਖੋਜੋ, ਕਿਉਂਕਿ ਜਿਸ ਕੋ ਬਾਹਰ ਤੀਰਥਾਦਿਕੋਂ ਮੇਂ ਢੂੰਢਤੇ ਹੈਂ, ਸੋ ਵਾਹਗੁਰੂ ਢੂੰਢ ਕਰ ਅਪਨੇ ਹ੍ਰਿਦ੍ਯ ਮੇਂ ਦੇਖ ਲਵੋਗੇ॥☬ਕਦਾਚਿਤ ਐਸੀ ਅਸੰਕਾ ਹੋ ਕਿ ਹ੍ਰਿਦ੍ਯ ਮੇਂ ਕੈਸੇ ਹੈਂ? ਤਿਸ ਕਾ ਸਮਾਧਾਨ:
Prof. Sahib Singhਹੇ ਸੰਤ ਜਨ ਭਰਾਵੋ! ਤੁਸੀ ਆਪਣੇ ਹਿਰਦੇ ਵਿਚ ਖੋਜ-ਭਾਲ ਕਰ ਕੇ ਵੇਖ ਕੇ ਵਿਚਾਰ ਕਰੋ (ਤੁਹਾਨੂੰ ਇਹ ਗੱਲ ਪਰਤੱਖ ਦਿੱਸ ਪਏਗੀ.

ਪਦ ਅਰਥ ਬਿਬੇਕੁ = ਪਰਖ। ਖੋਜਿ = ਖੋਜ ਕੇ। ਦੇਖਿ = ਵੇਖ। ਢੰਢੋਲੀ = ਢੰਢੋਲਿ, ਭਾਲ ਕਰ ਕੇ।

SikhNet (Spanish)Discriminen oh Santos, y busquen en su corazón,

ਹਰਿ ਹਰਿ ਰੂਪੁ ਸਭ ਜੋਤਿ ਸਬਾਈ; ਹਰਿ ਨਿਕਟਿ ਵਸੈ, ਹਰਿ ਕੋਲੀ ॥੨॥

har har roop sabh jot sabaaee; har nikatt vasai, har kolee |2|

Sant Singh KhalsaThe Beauty and the Light of the Lord, Har, Har, is present in all. In all places, the Lord dwells near by, close at hand. ||2||
Manmohan SinghThe beauty and light of the Lord God is contained among all and everywhere. god abides near and close to every one.
Manmohan Singh (Punjabi)ਵਾਹਿਗੁਰੂ ਸੁਆਮੀ ਦੀ ਸੁੰਦਰਤਾ ਤੇ ਰੋਸ਼ਨੀ ਸਾਰਿਆਂ ਅੰਦਰ ਤੇ ਹਰ ਥਾਂ ਰਮ ਰਹੀ ਹੈ। ਵਾਹਿਗੁਰੂ ਹਰ ਇਕਸੁ ਦੇ ਲਾਗੇ ਤੇ ਐਨ ਪਾਸ ਵਸਦਾ ਹੈ।
Fareedkot Teekaਸਰਬ ਤਰਾਂ ਸੇ ਹਰੀ ਕੇ ਹਰੇਕ ਰੂਪ ਹੈਂ॥☬ਪ੍ਰਸ਼ਨ: ਹਰੀ ਕੇ ਸਰਬ ਰੂਪ ਕੈਸੇ ਹੈਂ? ਉਤਰੁ: ਸੰਪੂਰਨ ਜੋਤ ਅਰਥਾਤ ਚੇਤਨ ਸਤਾ ਉਸੀ ਕੀ ਹੀ ਸਭ ਜੀਵੋਂ ਮੇਂ ਆਈ ਹੂਈ ਹੈ ਔਰ ਹਰੀ ਨਿਕਟ ਸੇ ਨਿਕਟ ਬਸਤਾ ਹੈ। ਭਾਵ ਏਹਿ ਕਿ ਹਾਥ ਪਾਉਂ ਆਦਿ ਅੰਗ ਜੋ ਅਪਨੇ ਨੇੜੇ ਹੈਂ, ਸੋ ਇਨ ਸੇ ਭੀ ਨੇੜੇ ਹੈ। ਕਿਉਂਕਿ ਅੰਗ ਮਮਤਾ ਕਾ ਵਿਖ੍ਯ ਹੈ ਆਤਮਾ ਹੰਤਾ ਕਾ ਵਿਖ੍ਯ ਹੈ॥☬ਜੀਵੋਂ ਕੀ ਬੁਧੀ ਤੁਛ ਜਾਨ ਕਰ ਕਹੈ ਅਰਥ ਕੇ ਦ੍ਰਿੜ ਨਮਿਤ, ਪੁਨਾ ਥੂਨੀ ਖੰਨਨ ਨਯਾਇ ਸੇ ਕਹਤੇ ਹੈਂ:
Prof. Sahib Singhਕਿ ਇਹ ਸਾਰਾ ਜਗਤ) ਪਰਮਾਤਮਾ ਦਾ ਹੀ ਰੂਪ ਹੈ, ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਦੀ ਹੀ ਜੋਤਿ ਵੱਸ ਰਹੀ ਹੈ। ਪਰਮਾਤਮਾ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਕੋਲ ਵੱਸਦਾ ਹੈ ॥੨॥

ਪਦ ਅਰਥ ਸਬਾਈ = ਸਾਰੀ ਸ੍ਰਿਸ਼ਟੀ ਵਿਚ। ਨਿਕਟਿ = ਨੇੜੇ। ਕੋਲੀ = ਕੋਲ ॥੨॥

SikhNet (Spanish)pues la Luz del Señor lo compenetra todo. ¡Qué cerca, oh qué cerca está Él! (2)

Open this shabad (11 lines, Angs 168-169) →

Ang 168 of 1430