ੴ

ਸਿੱਖਬਾਣੀ · SikhBani

ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥

har deaal deaa prabh keenee merai man tan mukh har bolee
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 168, 169 · 11 lines
Translations

ਮਹਲਾ ੪ ਗਉੜੀ ਪੂਰਬੀ ॥

mahalaa 4 gaurree poorabee | Ang 168

Sant Singh KhalsaFourth Mehl, Gauree Poorbee:
Manmohan Singh4th Guru, Gauri Purbi.
Manmohan Singh (Punjabi)ਪਾਤਸ਼ਾਹੀ ਚੌਥੀ, ਗਊੜੀ ਪੂਰਬੀ।
SikhNet (Spanish)Gauri Purbi, Mejl Guru Ram Das, Cuarto Canal Divino.

ਹਰਿ ਦਇਆਲਿ ਦਇਆ ਪ੍ਰਭਿ ਕੀਨੀ; ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥

har deaal deaa prabh keenee; merai man tan mukh har bolee | Ang 168

Sant Singh KhalsaThe Merciful Lord God showered me with His Mercy; with mind and body and mouth, I chant the Lord's Name.
Manmohan SinghThe merciful lord God showered His benediction and with my soul body and mouth, I utter God's name.
Manmohan Singh (Punjabi)ਮਿਹਰਬਾਨ ਵਾਹਿਗੁਰੂ ਸੁਆਮੀ ਨੇ ਆਪਣੀ ਰਹਿਮਤ ਨਿਛਾਵਰ ਕੀਤੀ ਹੈ ਅਤੇ ਆਪਣੀ ਆਤਮਾ ਦੇਹਿ ਤੇ ਮੂੰਹ ਨਾਲ ਮੈਂ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਹਾਂ।
Fareedkot Teekaਜਬ ਹੀ ਦਿਆਲੁ ਪ੍ਰਭੂ ਨੇ ਦਯਾ ਕਰੀ ਤਬ ਮੇਰੇ ਮਨ ਮੇਂ ਹਰੀ ਕਾ ਧਿਆਨ ਹੂਆ ਔਰ ਸਰੀਰ ਕਰ ਭਗਤੀ ਪੂਜਨਾਦਿ, ਪੁਨਾ ਮੁਖ ਸੇ ਹਰੀ ਕਾ ਨਾਮ ਉਚਾਰਣ ਹੋਤਾ ਭਇਆ, ਭਾਵ ਏਹਿ ਕਿ ਬਾਣੀ ਪਰਮੇਸ੍ਵਰ ਪਰਾਇਣ ਹੋਈ॥
Prof. Sahib Singhਦਇਆਲ ਹਰਿ-ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ ਤੇ ਉਸ ਮੇਰੇ ਮਨ ਵਿਚ ਤਨ ਵਿਚ ਮੇਰੇ ਮੂੰਹ ਵਿਚ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਰੱਖ ਦਿੱਤੀ।

ਪਦ ਅਰਥ ਦਇਆਲਿ = ਦਇਆਲ ਨੇ। ਪ੍ਰਭਿ = ਪ੍ਰਭੂ ਨੇ। ਮਨਿ = ਮਨ ਵਿਚ। ਤਨਿ = ਤਨ ਵਿਚ। ਮੁਖਿ = ਮੂੰਹ ਵਿਚ। ਹਰਿ ਬੋਲੀ = ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ।

SikhNet (Spanish)El Señor, en Su Misericordia, fue Benévolo y me bendijo con la Palabra del Shabd,

ਗੁਰਮੁਖਿ ਰੰਗੁ ਭਇਆ ਅਤਿ ਗੂੜਾ; ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥

guramukh rang bheaa at goorraa; har rang bheenee meree cholee |1| Ang 168

Sant Singh KhalsaAs Gurmukh, I have been dyed in the deep and lasting color of the Lord's Love. The robe of my body is drenched with His Love. ||1||
Manmohan SinghThrough the Guru, I have acquired very fast and deep colour, and my body jacket is drenched with God's love.
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਪਰਮ ਪੱਕੀ ਤੇ ਸੰਘਣੀ ਰੰਗਤ ਅਖਤਿਆਰ ਕਰ ਲਈ ਹੈ ਅਤੇ ਮੇਰੀ ਦੇਹਿ ਦੀ ਕੁੜਤੀ ਵਾਹਿਗੁਰੂ ਦੀ ਪ੍ਰੀਤਿ ਨਾਲ ਗੱਚ ਹੋ ਗਈ ਹੈ।
Fareedkot Teekaਗੁਰੋਂ ਦ੍ਵਾਰੇ ਅਤੀ ਸਘਨ ਪ੍ਰੇਮ ਹੂਆ, ਤਿਸੀ ਹਰੀ ਕੇ (ਰੰਗੁ) ਅਨੰਦ ਮੇਂ ਮੇਰੀ (ਚੋਲੀ) ਬੁਧੀ ਭੀਗ ਰਹੀ ਹੈ॥੧॥
Prof. Sahib Singhਮੇਰੇ ਹਿਰਦੇ ਦੀ ਚੋਲੀ (ਭਾਵ, ਮੇਰਾ ਹਿਰਦਾ) ਪ੍ਰਭੂ-ਨਾਮ ਦੇ ਰੰਗ ਵਿਚ ਭਿੱਜ ਗਈ, ਗੁਰੂ ਦੀ ਸਰਨ ਪੈ ਕੇ ਉਹ ਰੰਗ ਬਹੁਤ ਗੂੜ੍ਹਾ ਹੋ ਗਿਆ ॥੧॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰੰਗਿ = ਰੰਗ ਵਿਚ। ਭੀਨੀ = ਭਿੱਜ ਗਈ ॥੧॥

SikhNet (Spanish)y así fui teñido del Rojo Carmesí de Dios y mis ropajes ahora brillan relucientes. (1)

ਅਪੁਨੇ ਹਰਿ ਪ੍ਰਭ ਕੀ; ਹਉ ਗੋਲੀ ॥

apune har prabh kee; hau golee | Ang 168

Sant Singh KhalsaI am the maid-servant of my Lord God.
Manmohan SinghI am the maid-servant of my Lord God.
Manmohan Singh (Punjabi)ਆਪਣੇ ਵਾਹਿਗੁਰੂ ਸੁਆਮੀ ਦੀ ਮੈਂ ਦਾਸੀ ਹਾਂ।
Fareedkot Teekaਮੈਂ ਅਪਨੇ ਹਰੀ ਪ੍ਰਭੂ ਕੀ ਗੋਲੀ ਹਾਂ॥
Prof. Sahib Singhਮੈਂ ਆਪਣੇ ਹਰੀ ਦੀ ਪ੍ਰਭੂ ਦੀ ਦਾਸੀ (ਬਣ ਗਈ) ਹਾਂ।

ਪਦ ਅਰਥ ਹਉ = ਮੈਂ। ਗੋਲੀ = ਦਾਸੀ।

SikhNet (Spanish)Soy el Esclavo perpetuo de mi Señor.

ਜਬ ਹਮ. ਹਰਿ ਸੇਤੀ ਮਨੁ ਮਾਨਿਆ; ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥

jab ham. har setee man maaniaa; kar deeno jagat sabh gol amolee |1| rahaau | Ang 168

Sant Singh KhalsaWhen my mind surrendered to the Lord, He made all the world my slave. ||1||Pause||
Manmohan SinghWhen my mind was propitiated with God, He made the whole world an unpaid slave of mine. Pause.
Manmohan Singh (Punjabi)ਜਦ ਵਾਹਿਗੁਰੂ ਦੇ ਨਾਲ ਮੇਰੇ ਚਿੱਤ ਦੀ ਨਿਸ਼ਾ ਹੋ ਗਈ ਤਾਂ ਉਸ ਨੇ ਸਾਰੇ ਸੰਸਾਰ ਨੂੰ ਬਿਨਾ ਦਾਮ ਮੇਰਾ ਗੁਲਾਮ ਬਣਾ ਦਿਤਾ। ਠਹਿਰਾਉ।
Fareedkot Teekaਕਿਉਂਕਿ ਜਬ ਹਮਾਰਾ ਮਨ ਹਰੀ ਕੇ ਸਾਥ ਮਾਨਿਆ ਤਬ ਪ੍ਰਭੂ ਨੇ ਸੰਪੂਰਨ ਜਗਤ ਹਮਾਰਾ ਬਿਨ ਮੋਲ ਕੇ ਦਾਸ ਕਰ ਦੀਆ ਹੈ, ਭਾਵ ਏਹਿ ਕਿ ਸਭ ਜਗਤ ਸੇਵਾ ਕਰਨੇ ਲਾਗ ਗਿਆ ਹੈ॥੧॥ ਰਹਾਉ ॥
Prof. Sahib Singhਜਦੋਂ ਮੇਰਾ ਮਨ ਪਰਮਾਤਮਾ (ਦੀ ਯਾਦ ਦੇ) ਨਾਲ ਗਿੱਝ ਗਿਆ, ਪਰਮਾਤਮਾ ਨੇ ਸਾਰੇ ਜਗਤ ਨੂੰ ਮੇਰਾ ਬੇ-ਮੁੱਲਾ ਦਾਸ ਬਣਾ ਦਿੱਤਾ ॥੧॥ ਰਹਾਉ ॥

ਪਦ ਅਰਥ ਸੇਤੀ = ਨਾਲ। ਗੋਲ = ਗੋਲਾ, ਸੇਵਕ। ਅਮੋਲੀ = ਬਿਨਾ ਮੁੱਲ ਦਿੱਤਿਆਂ ॥੧॥ ਰਹਾਉ ॥

SikhNet (Spanish)Cuando mi mente se complació con el Señor, el mundo entero se puso a mis pies, sin condición. (1-Pausa)

ਕਰਹੁ ਬਿਬੇਕੁ. ਸੰਤ ਜਨ ਭਾਈ; ਖੋਜਿ ਹਿਰਦੈ ਦੇਖਿ ਢੰਢੋਲੀ ॥

karahu bibek. sant jan bhaaee; khoj hiradai dekh dtandtolee | Ang 168

Sant Singh KhalsaConsider this well, O Saints, O Siblings of Destiny - search your own hearts, seek and find Him there.
Manmohan SinghHave deep deliberation, O good people brothers, and seek search and see God within your heart.
Manmohan Singh (Punjabi)ਤੀਬਰ ਵੀਚਾਰ ਕਰੋ ਹੇ ਭਲਿਓ ਪੁਰਸ਼ੋ, ਮੇਰੇ ਭਰਾਓ! ਅਤੇ ਢੂੰਡ ਭਾਲ ਕੇ ਵਾਹਿਗੁਰੂ ਨੂੰ ਆਪਣੇ ਦਿਲ ਅੰਦਰ ਹੀ ਵੇਖ ਲਓ।
Fareedkot Teekaਹੇ ਭਾਈ! ਸੰਤ ਜਨੋਂ ਦੁਆਰਾ (ਬਿਬੇਕੁ) ਵਿਚਾਰ ਕਰੋ ਖੋਜੋ, ਕਿਉਂਕਿ ਜਿਸ ਕੋ ਬਾਹਰ ਤੀਰਥਾਦਿਕੋਂ ਮੇਂ ਢੂੰਢਤੇ ਹੈਂ, ਸੋ ਵਾਹਗੁਰੂ ਢੂੰਢ ਕਰ ਅਪਨੇ ਹ੍ਰਿਦ੍ਯ ਮੇਂ ਦੇਖ ਲਵੋਗੇ॥☬ਕਦਾਚਿਤ ਐਸੀ ਅਸੰਕਾ ਹੋ ਕਿ ਹ੍ਰਿਦ੍ਯ ਮੇਂ ਕੈਸੇ ਹੈਂ? ਤਿਸ ਕਾ ਸਮਾਧਾਨ:
Prof. Sahib Singhਹੇ ਸੰਤ ਜਨ ਭਰਾਵੋ! ਤੁਸੀ ਆਪਣੇ ਹਿਰਦੇ ਵਿਚ ਖੋਜ-ਭਾਲ ਕਰ ਕੇ ਵੇਖ ਕੇ ਵਿਚਾਰ ਕਰੋ (ਤੁਹਾਨੂੰ ਇਹ ਗੱਲ ਪਰਤੱਖ ਦਿੱਸ ਪਏਗੀ.

ਪਦ ਅਰਥ ਬਿਬੇਕੁ = ਪਰਖ। ਖੋਜਿ = ਖੋਜ ਕੇ। ਦੇਖਿ = ਵੇਖ। ਢੰਢੋਲੀ = ਢੰਢੋਲਿ, ਭਾਲ ਕਰ ਕੇ।

SikhNet (Spanish)Discriminen oh Santos, y busquen en su corazón,

ਹਰਿ ਹਰਿ ਰੂਪੁ ਸਭ ਜੋਤਿ ਸਬਾਈ; ਹਰਿ ਨਿਕਟਿ ਵਸੈ, ਹਰਿ ਕੋਲੀ ॥੨॥

har har roop sabh jot sabaaee; har nikatt vasai, har kolee |2| Ang 168

Sant Singh KhalsaThe Beauty and the Light of the Lord, Har, Har, is present in all. In all places, the Lord dwells near by, close at hand. ||2||
Manmohan SinghThe beauty and light of the Lord God is contained among all and everywhere. god abides near and close to every one.
Manmohan Singh (Punjabi)ਵਾਹਿਗੁਰੂ ਸੁਆਮੀ ਦੀ ਸੁੰਦਰਤਾ ਤੇ ਰੋਸ਼ਨੀ ਸਾਰਿਆਂ ਅੰਦਰ ਤੇ ਹਰ ਥਾਂ ਰਮ ਰਹੀ ਹੈ। ਵਾਹਿਗੁਰੂ ਹਰ ਇਕਸੁ ਦੇ ਲਾਗੇ ਤੇ ਐਨ ਪਾਸ ਵਸਦਾ ਹੈ।
Fareedkot Teekaਸਰਬ ਤਰਾਂ ਸੇ ਹਰੀ ਕੇ ਹਰੇਕ ਰੂਪ ਹੈਂ॥☬ਪ੍ਰਸ਼ਨ: ਹਰੀ ਕੇ ਸਰਬ ਰੂਪ ਕੈਸੇ ਹੈਂ? ਉਤਰੁ: ਸੰਪੂਰਨ ਜੋਤ ਅਰਥਾਤ ਚੇਤਨ ਸਤਾ ਉਸੀ ਕੀ ਹੀ ਸਭ ਜੀਵੋਂ ਮੇਂ ਆਈ ਹੂਈ ਹੈ ਔਰ ਹਰੀ ਨਿਕਟ ਸੇ ਨਿਕਟ ਬਸਤਾ ਹੈ। ਭਾਵ ਏਹਿ ਕਿ ਹਾਥ ਪਾਉਂ ਆਦਿ ਅੰਗ ਜੋ ਅਪਨੇ ਨੇੜੇ ਹੈਂ, ਸੋ ਇਨ ਸੇ ਭੀ ਨੇੜੇ ਹੈ। ਕਿਉਂਕਿ ਅੰਗ ਮਮਤਾ ਕਾ ਵਿਖ੍ਯ ਹੈ ਆਤਮਾ ਹੰਤਾ ਕਾ ਵਿਖ੍ਯ ਹੈ॥☬ਜੀਵੋਂ ਕੀ ਬੁਧੀ ਤੁਛ ਜਾਨ ਕਰ ਕਹੈ ਅਰਥ ਕੇ ਦ੍ਰਿੜ ਨਮਿਤ, ਪੁਨਾ ਥੂਨੀ ਖੰਨਨ ਨਯਾਇ ਸੇ ਕਹਤੇ ਹੈਂ:
Prof. Sahib Singhਕਿ ਇਹ ਸਾਰਾ ਜਗਤ) ਪਰਮਾਤਮਾ ਦਾ ਹੀ ਰੂਪ ਹੈ, ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਦੀ ਹੀ ਜੋਤਿ ਵੱਸ ਰਹੀ ਹੈ। ਪਰਮਾਤਮਾ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਕੋਲ ਵੱਸਦਾ ਹੈ ॥੨॥

ਪਦ ਅਰਥ ਸਬਾਈ = ਸਾਰੀ ਸ੍ਰਿਸ਼ਟੀ ਵਿਚ। ਨਿਕਟਿ = ਨੇੜੇ। ਕੋਲੀ = ਕੋਲ ॥੨॥

SikhNet (Spanish)pues la Luz del Señor lo compenetra todo. ¡Qué cerca, oh qué cerca está Él! (2)

ਹਰਿ ਹਰਿ ਨਿਕਟਿ ਵਸੈ, ਸਭ ਜਗ ਕੈ; ਅਪਰੰਪਰ ਪੁਰਖੁ ਅਤੋਲੀ ॥

har har nikatt vasai, sabh jag kai; aparanpar purakh atolee | Ang 169

Sant Singh KhalsaThe Lord, Har, Har, dwells close by, all over the world. He is Infinite, All-powerful and Immeasurable.
Manmohan Singhthe Countless, omnipotent and Immeasurable Lord Master dwells close to the entire world.
Manmohan Singh (Punjabi)ਬੇ-ਹਦ ਸਰਬ ਸ਼ਕਤੀਵਾਨ ਅਤੇ ਅਮਾਪ ਸੁਆਮੀ ਮਾਲਕ ਸਾਰੀ ਦੁਨੀਆਂ ਦੇ ਲਾਗੇ ਰਹਿੰਦਾ ਹੈ।
Fareedkot Teekaਹਰੀ ਜੋ ਹਰੇ ਕਰਨੇ ਵਾਲਾ ਅਪਰੰਪਰ ਅਤੋਲ ਪੁਰਖ ਹੈ, ਸੋ ਸਭ ਜਗਤ ਕੇ ਨਿਕਟ ਵਸਤਾ ਹੈ॥
Prof. Sahib Singhਉਹ ਪਰਮਾਤਮਾ, ਜੋ ਪਰੇ ਤੋਂ ਪਰੇ ਹੈ ਜੋ ਸਰਬ-ਵਿਆਪਕ ਹੈ ਜਿਸ ਦੇ ਗੁਣ-ਸਮੂਹ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਸਾਰੇ ਜਗਤ ਦੇ ਨੇੜੇ ਵੱਸ ਰਿਹਾ ਹੈ।

ਪਦ ਅਰਥ ਅਪਰੰਪਰ = ਪਰੇ ਤੋਂ ਪਰੇ।

SikhNet (Spanish)El Señor, Jar, Jar, está muy cerca, en todo el mundo. Él es Infinito, Omnipotente e Inconmensurable.

ਹਰਿ ਹਰਿ ਪ੍ਰਗਟੁ ਕੀਓ, ਗੁਰਿ ਪੂਰੈ; ਸਿਰੁ ਵੇਚਿਓ. ਗੁਰ ਪਹਿ ਮੋਲੀ ॥੩॥

har har pragatt keeo, gur poorai; sir vechio. gur peh molee |3| Ang 169

Sant Singh KhalsaThe Perfect Guru has revealed the Lord, Har, Har, to me. I have sold my head to the Guru. ||3||
Manmohan SinghThe Perfect Guru, to whom I have sold my head for consideration has made the Lord master manifest unto me.
Manmohan Singh (Punjabi)ਪੂਰਨ ਗੁਰੂ ਨੇ ਜਿਸ ਕੋਲ ਮੈਂ ਆਪਣਾ ਸੀਸ ਮੁੱਲ ਵੇਚ ਦਿਤਾ ਹੈ, ਸੁਆਮੀ ਮਾਲਕ ਮੈਨੂੰ ਪਰਤੱਖ ਵਿਖਾਲ ਦਿਤਾ ਹੈ।
Fareedkot Teekaਜਬ ਗੁਰੂ ਪੂਰਿਓਂ ਕੇ ਪਾਸ ਹਮ ਸੀਸ ਮੋਲ ਬੇਚ ਦੀਆ ਅਰਥਾਤ ਆਪਾ ਭਾਵ ਤਿਆਗ ਦੀਆ ਤਬ ਹਰਿ ਹਰਿ ਪ੍ਰਗਟ ਕੀਓ॥੩॥☬ਜੇ ਕਹੇ ਐਸੇ ਨਿਸਚੇ ਕਾ ਕਾਰਣ ਭਗਤੀ ਹੈ, ਸੋ ਮੈਂ ਕੈਸੇ ਕਰੋਂ? ਤਿਸ ਪਰ ਕਹਤੇ ਹੈਂ:
Prof. Sahib Singhਉਸ ਪਰਮਾਤਮਾ ਨੂੰ ਪੂਰੇ ਗੁਰੂ ਨੇ ਮੇਰੇ ਅੰਦਰ ਪਰਗਟ ਕੀਤਾ ਹੈ, (ਇਸ ਵਾਸਤੇ) ਮੈਂ ਆਪਣਾ ਸਿਰ ਗੁਰੂ ਪਾਸ ਮੁੱਲ ਤੋਂ ਵੇਚ ਦਿੱਤਾ ਹੈ (ਭਾਵ, ਆਪਣਾ ਕੋਈ ਹੱਕ-ਦਾਅਵਾ ਨਹੀਂ ਰੱਖਿਆ ਜਿਵੇਂ ਮੁੱਲ ਲੈ ਕੇ ਵੇਚੀ ਕਿਸੇ ਚੀਜ਼ ਉੱਤੇ ਹੱਕ ਨਹੀਂ ਰਹਿ ਜਾਂਦਾ) ॥੩॥

ਪਦ ਅਰਥ ਗੁਰਿ = ਗੁਰੂ ਨੇ। ਮੋਲੀ = ਮੁੱਲ ਤੋਂ ॥੩॥

SikhNet (Spanish)El Señor Jar, Jar, me fue revelado por el Guru, a Quien yo Le he entregado mi cabeza. (3)

ਹਰਿ ਜੀ ਅੰਤਰਿ ਬਾਹਰਿ, ਤੁਮ ਸਰਣਾਗਤਿ; ਤੁਮ ਵਡ ਪੁਰਖ ਵਡੋਲੀ ॥

har jee antar baahar, tum saranaagat; tum vadd purakh vaddolee | Ang 169

Sant Singh KhalsaO Dear Lord, inside and outside, I am in the protection of Your Sanctuary; You are the Greatest of the Great, All-powerful Lord.
Manmohan SinghO Venerable God, within and without, I am under Thine protection. Of the great Thou art the greatest Lord.
Manmohan Singh (Punjabi)ਹੇ ਪੂਜਨੀਯ ਵਾਹਿਗੁਰੂ ਅੰਦਰਿ ਤੇ ਬਾਹਿਰ ਮੈਂ ਤੇਰੀ ਪਨਾਹ ਤਾਬੇ ਹਾਂ, ਤੂੰ ਵਿਸ਼ਾਲਾ ਦਾ ਪ੍ਰੇਮ ਵਿਸ਼ਾਲ ਸੁਆਮੀ ਹੈ।
Fareedkot Teekaਜੋ ਹਰਿ ਜੀ (ਅੰਤਰਿ) ਸਰੀਰ ਮੇਂ (ਬਾਹਰਿ) ਬ੍ਰਹਮੰਡ ਮੇਂ ਬਿਆਪਕ ਹੈ ਤੁਮ ਉਸ ਕੀ ਸਰਣ ਮੇਂ ਆਓ, ਪੁਨਾ ਤੁਮ ਐਸੇ ਜਾਣੋ ਕਿ ਬ੍ਰਹਮਾਦਿਕ ਜੋ ਬਡੇ ਪੁਰਖ ਹੈਂ ਤਿਨ ਸੇ ਭੀ (ਵਡੋਲੀ) ਵੱਡਾ ਹੈ॥
Prof. Sahib Singhਹੇ ਹਰੀ! (ਸਾਰੇ ਜਗਤ ਵਿਚ ਸਭ ਜੀਵਾਂ ਦੇ) ਅੰਦਰ ਬਾਹਰ ਤੂੰ ਵੱਸ ਰਿਹਾ ਹੈਂ। ਮੈਂ ਤੇਰੀ ਸਰਨ ਆਇਆ ਹਾਂ। ਮੇਰੇ ਵਾਸਤੇ ਤੂੰ ਹੀ ਸਭ ਤੋਂ ਵੱਡਾ ਮਾਲਕ ਹੈਂ।

ਪਦ ਅਰਥ ਤੁਮ ਸਰਣਾਗਤਿ = ਤੇਰੀ ਸਰਨ ਆਇਆ ਹਾਂ। ਵਡੋਲੀ = ਵੱਡਾ।

SikhNet (Spanish)Oh Tú, lo más Alto de lo alto, por dentro y por fuera de mi ser, busco Tu Refugio.

ਜਨੁ ਨਾਨਕੁ. ਅਨਦਿਨੁ ਹਰਿ ਗੁਣ ਗਾਵੈ; ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥

jan naanak. anadin har gun gaavai; mil satigur gur vecholee |4|1|15|53| Ang 169

Sant Singh KhalsaServant Nanak sings the Glorious Praises of the Lord, night and day, meeting the Guru, the True Guru, the Divine Intermediary. ||4||1||15||53||
Manmohan SinghMeeting the Exalted true Guru, the mediator, serf Nanak, night and day chants, the glories of God.
Manmohan Singh (Punjabi)ਵਿਚੌਲੇ ਉਤਕ੍ਰਿਸਟਤ ਸੱਚੇ ਗੁਰਾਂ ਨੂੰ ਭੇਟ ਕੇ ਨਫਰ ਨਾਨਕ ਰੋਣ ਦਿਹੁੰ ਵਾਹਿਗੁਰੂ ਦੇ ਗੁਣਾ ਦਾ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਕੇ ਸਾਥ ਮਿਲ ਕਰ ਦਾਸ ਨਿਰੰਤਰ ਹਰੀ ਕੇ ਗੁਣ ਗਾਵਤੇ ਹੈਂ। ਕੈਸੇ ਹੈਂ? ਗੁਰੂ ਜੋ ਵਿਚੋਲੀ ਅਰਥਾਤ ਪਰਮੇਸ੍ਵਰ ਕੇ ਮਿਲਾਵਣੇ ਵਾਲੇ ਬਡੇ ਬਕੀਲੀ ਕਰਨੇ ਵਾਲੇ ਹੈਂ॥੪॥੧॥੧੫॥੫੩॥
Prof. Sahib Singhਦਾਸ ਨਾਨਕ ਗੁਰੂ-ਵਿਚੋਲੇ ਨੂੰ ਮਿਲ ਕੇ ਹਰ ਰੋਜ਼ ਹਰੀ ਦੇ ਗੁਣ ਗਾਂਦਾ ਹੈ ॥੪॥੧॥੧੫॥੫੩॥

ਪਦ ਅਰਥ ਅਨਦਿਨੁ = ਹਰ ਰੋਜ਼। ਵੇਚੋਲੀ = ਵਕੀਲ, ਵਿਛੋਲਾ ॥੪॥

SikhNet (Spanish)Nanak vive siempre en Tu Alabanza, al encontrar a Tu Emisario, el Guru.(4-1-15-53)
Answers quote the Granth verbatim with Ang citations. AI commentary is not Gurbani and not a religious ruling.