ੴ

ਸਿੱਖਬਾਣੀ · SikhBani

Ang 424

Sri Guru Granth Sahib · Raag Aasaa · 2 shabads, 47 lines
Translations
Shabad Guru Amardas Ji Raag Aasaa continued from Ang 423

ਨਾਮੇ. ਤ੍ਰਿਸਨਾ ਅਗਨਿ ਬੁਝੈ; ਨਾਮੁ ਮਿਲੈ ਤਿਸੈ ਰਜਾਈ ॥੧॥ ਰਹਾਉ ॥

naame. trisanaa agan bujhai; naam milai tisai rajaaee |1| rahaau |

Sant Singh KhalsaThrough the Naam, the fire of desire is extinguished; the Naam is obtained by His Will. ||1||Pause||
Manmohan SinghThrough the Name the fire of desire is extinguished and by His will, His name is obtained. Pause.
Manmohan Singh (Punjabi)ਨਾਮ ਦੇ ਜਰੀਏ ਖਾਹਿਸ਼ ਦੀ ਅੱਗ ਬੁਝ ਜਾਂਦੀ ਹੈ। ਉਸ ਦੇ ਭਾਣੇ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਨਾਮ ਹੀ ਤੇ ਤ੍ਰਿਸਨਾ ਅਗਨਿ ਬੂਝਤੀ ਹੈ, ਪਰੰਤੂ ਸੋ ਨਾਮ ਤਿਸ (ਰਜਾਈ) ਪਰਮੇਸ੍ਵਰ ਕੀ ਆਗਿਆ ਸੇ ਮਿਲਤਾ ਹੈ॥੧॥ ਰਹਾਉ ॥
Prof. Sahib Singh(ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬੁੱਝਦੀ ਹੈ, ਤੇ ਇਹ ਨਾਮ ਉਸ ਮਾਲਕ ਦੀ ਰਜ਼ਾ ਅਨੁਸਾਰ ਮਿਲਦਾ ਹੈ (ਗੁਰੂ ਦੀ ਰਾਹੀਂ) ॥੧॥ ਰਹਾਉ ॥

ਪਦ ਅਰਥ ਨਾਮੇ = ਨਾਮ ਦੀ ਰਾਹੀਂ ਹੀ। ਤਿਸੈ ਰਜਾਈ = ਉਸ ਪਰਮਾਤਮਾ ਦੀ ਰਜ਼ਾ ਨਾਲ ਹੀ ॥੧॥ ਰਹਾਉ ॥

SikhNet (Spanish)A través del Naam, el Nombre del Señor, el fuego del deseo es sosegado, pero uno es bendecido con el Nombre por la Voluntad Divina. (1‑Pausa)

ਕਲਿ ਕੀਰਤਿ; ਸਬਦੁ ਪਛਾਨੁ ॥

kal keerat; sabad pachhaan |

Sant Singh KhalsaIn the Dark Age of Kali Yuga, realize the Word of the Shabad.
Manmohan SinghIn the Dark age, realise thou the Lord's praise.
Manmohan Singh (Punjabi)ਕਾਲੇ ਸਮੇ ਅੰਦਰ ਤੂੰ ਸੁਆਮੀ ਦੀ ਸਿਫ਼ਤ ਸਨਾ ਨੂੰ ਅਨੁਭਵ ਕਰ।
Fareedkot Teekaਕਲਿਜੁਗ ਮੇਂ ਕੀਰਤਨ ਕਰ ਕੇ ਬ੍ਰਹਮ ਕੋ ਪਛਾਨੀਤਾ ਹੈ॥
Prof. Sahib Singhਇਸ ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤੇ ਗੁਰੂ ਦੇ ਸ਼ਬਦ ਨਾਲ ਜਾਣ-ਪਛਾਣ ਪਾਈ ਰੱਖ।

ਪਦ ਅਰਥ ਕੀਰਤਿ = ਸਿਫ਼ਤ-ਸਾਲਾਹ। ਕਲਿ = ਇਸ ਜਗਤ ਵਿਚ।

SikhNet (Spanish)Conoce la Esencia de la Palabra del Señor en esta época obscura,

ਏਹਾ ਭਗਤਿ; ਚੂਕੈ ਅਭਿਮਾਨੁ ॥

ehaa bhagat; chookai abhimaan |

Sant Singh KhalsaBy this devotional worship, egotism is eliminated.
Manmohan SinghWith this worship one's ego is stilled.
Manmohan Singh (Punjabi)ਇਸ ਉਪਾਸ਼ਨਾ ਨਾਲ ਆਦਮੀ ਦਾ ਅੰਹਕਾਰ ਦੂਰ ਹੋ ਜਾਂਦਾ ਹੈ।
Fareedkot Teekaਏਹੀ ਬਡੀ ਭਗਤੀ ਹੈ ਅਰ ਇਸੀ ਸੇ ਅਭਿਮਾਨ ਨਿਬ੍ਰਿਤ ਹੋਤਾ ਹੈ॥
Prof. Sahib Singhਇਹ ਪਰਮਾਤਮਾ ਦੀ ਭਗਤੀ ਹੀ ਹੈ ਜਿਸ ਨਾਲ ਮਨ ਵਿਚੋਂ ਅਹੰਕਾਰ ਦੂਰ ਹੁੰਦਾ ਹੈ,

ਪਦ ਅਰਥ ਚੂਕੈ = ਮੁੱਕਦਾ ਹੈ।

SikhNet (Spanish)y en la Verdadera Alabanza dejarás a un lado tu ego.

ਸਤਿਗੁਰੁ ਸੇਵਿਐ; ਹੋਵੈ ਪਰਵਾਨੁ ॥

satigur seviai; hovai paravaan |

Sant Singh KhalsaServing the True Guru, one becomes approved.
Manmohan SinghBy serving the True Guru, the man is approved.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਇਨਸਾਨ ਕਬੂਲ ਥੀ ਵੰਞਦਾ ਹੈ।
Fareedkot Teekaਸਤਿਗੁਰੋਂ ਕੀ ਸੇਵਾ ਕਰ ਕੇ ਜੀਵ ਪ੍ਰਮਾਣੀਕ ਹੋਤਾ ਹੈ॥
Prof. Sahib Singhਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।

ਪਦ ਅਰਥ ਸੇਵਿਐ = ਸੇਵਾ ਕੀਤਿਆਂ।

SikhNet (Spanish)Conoce a Aquél Ser que ha creado el deseo en ti,

ਜਿਨਿ ਆਸਾ ਕੀਤੀ; ਤਿਸ ਨੋ ਜਾਨੁ ॥੨॥

jin aasaa keetee; tis no jaan |2|

Sant Singh KhalsaSo know the One, who created hope and desire. ||2||
Manmohan SinghDo thou realise Him who has created desire in thee.
Manmohan Singh (Punjabi)ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੇਰੇ ਅੰਦਰ ਖ਼ਾਹਿਸ਼ ਪੈਦਾ ਕੀਤੀ ਹੈ।
Fareedkot Teekaਜਿਸ ਨੇ ਯਹ ਆਸਾ ਉਤਪੰਨ ਕਰੀ ਹੈ ਤਿਸ ਕੋ ਤੂੰ ਜਾਨਣਾ ਕਰ॥੨॥
Prof. Sahib Singhਉਸ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਜਿਸ ਨੇ ਆਸਾ (ਮਨੁੱਖ ਦੇ ਮਨ ਵਿਚ) ਪੈਦਾ ਕੀਤੀ ਹੈ ॥੨॥

ਪਦ ਅਰਥ ਜਿਨਿ = ਜਿਸ ਪਰਮਾਤਮਾ ਨੇ ॥੨॥

SikhNet (Spanish)y sirviendo al Verdadero Guru serás aprobado. (2)

ਤਿਸੁ ਕਿਆ ਦੀਜੈ; ਜਿ ਸਬਦੁ ਸੁਣਾਏ ॥

tis kiaa deejai; ji sabad sunaae |

Sant Singh KhalsaWhat shall we offer to one who proclaims the Word of the Shabad?
Manmohan SinghWhat shalt thou offer to him who reads out Guru's hymns to thee;
Manmohan Singh (Punjabi)ਤੂੰ ਉਸ ਨੂੰ ਕੀ ਭੇਟਾ ਕਰੇਗਾ, ਜੋ ਤੈਨੂੰ ਗੁਰੂ ਦੀ ਬਾਣੀ ਸ੍ਰਵਣ ਕਰਾਉਂਦਾ ਹੈ,
Fareedkot Teekaਜੋ ਸਤਗੁਰੁ ਸਬਦੁ ਉਪਦੇਸੁ ਸੁਨਾਉਤਾ ਹੈ ਤਿਸ ਕੋ ਕਿਆ ਦੀਜੀਏ॥
Prof. Sahib Singhਉਸ ਨੂੰ ਕੇਹੜੀ ਭੇਟਾ ਦੇਣੀ ਚਾਹੀਦੀ ਹੈ, ਜੇਹੜਾ (ਗੁਰੂ) ਆਪਣਾ ਸ਼ਬਦ ਸੁਣਾਂਦਾ ਹੈ,

ਪਦ ਅਰਥ ਤਿਸੁ = ਉਸ (ਗੁਰੂ) ਨੂੰ। ਦੀਜੈ = ਦੇਈਏ। ਜਿ = ਜੇਹੜਾ।

SikhNet (Spanish)¿Qué podemos ofrecer a aquél que nos recita la Palabra del Señor?

ਕਰਿ ਕਿਰਪਾ; ਨਾਮੁ ਮੰਨਿ ਵਸਾਏ ॥

kar kirapaa; naam man vasaae |

Sant Singh KhalsaBy His Grace, the Naam is enshrined within our minds.
Manmohan Singhand mercifully enshrines the Name in thy mind?
Manmohan Singh (Punjabi)ਅਤੇ ਮਿਹਰ ਧਾਰ ਕੇ ਤੇਰੇ ਚਿੱਤ ਅੰਦਰ ਨਾਮ ਨੂੰ ਟਿਕਾਉਂਦਾ ਹੈ?
Fareedkot Teekaਔਰ ਕ੍ਰਿਪਾ ਕਰ ਕੇ ਮਨ ਮੇਂ ਨਾਮ ਕੋ ਬਸਾਇ ਦੇਤਾ ਹੈ॥
Prof. Sahib Singhਤੇ ਮੇਹਰ ਕਰ ਕੇ ਪਰਮਾਤਮਾ ਦਾ ਨਾਮ (ਸਾਡੇ) ਮਨ ਵਿਚ ਵਸਾਂਦਾ ਹੈ?

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)¿Qué a Aquél que, a través de Su Gracia, el Naam, el Nombre del Señor es enaltecido en nuestra mente?

ਇਹੁ ਸਿਰੁ ਦੀਜੈ; ਆਪੁ ਗਵਾਏ ॥

eihu sir deejai; aap gavaae |

Sant Singh KhalsaOffer your head, and shed your self-conceit.
Manmohan SinghShedding thy self-conceit offer thou thy this head unto him.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਤਿਆਗ ਕੇ ਤੂੰ ਆਪਣਾ ਇਹ ਸੀਸ ਉਸ ਦੀ ਭੇਟਾ ਕਰ ਦੇ।
Fareedkot Teekaਜਬ ਆਪਾ ਭਾਉ ਦੂਰ ਕਰ ਕੇ ਇਹ ਸੀਸ ਤਿਸ ਕੋ ਦੀਜੀਏ॥
Prof. Sahib Singhਉਸ (ਗੁਰੂ) ਅਗੇ ਇਹ ਸਿਰ ਭੇਟਾ ਕਰਕੇ (ਹੰਕਾਰ ਨੂੰ ਮਾਰ ਕੇ) ਆਪਾ-ਭਾਵ ਦੂਰ ਕਰਨਾ ਚਾਹਿਦਾ ਹੈ।

ਪਦ ਅਰਥ ਆਪੁ = ਆਪਾ-ਭਾਵ, ਹਉਮੈ। ਗਵਾਇ = ਗਵਾ ਕੇ।

SikhNet (Spanish)A tal Ser ofrécele tu cabeza y conociendo la

ਹੁਕਮੈ ਬੂਝੇ; ਸਦਾ ਸੁਖੁ ਪਾਏ ॥੩॥

hukamai boojhe; sadaa sukh paae |3|

Sant Singh KhalsaOne who understands the Lord's Command finds lasting peace. ||3||
Manmohan SinghHe who understands Lord's command, obtains eternal peace.
Manmohan Singh (Punjabi)ਜੋ ਸੁਆਮੀ ਦੇ ਫੁਰਮਾਨ ਨੂੰ ਸਮਝਦਾ ਹੈ, ਉਹ ਸਦੀਵ ਆਰਾਮ ਨੂੰ ਪਾ ਲੈਦਾ ਹੈ।
Fareedkot Teekaਸਤਗੁਰੋਂ ਕੇ ਹੁਕਮੁ ਕੋ ਬੂਝੀਐ ਤਬ ਨਿਤ੍ਯ ਸੁਖੁ ਪ੍ਰਾਪਤ ਹੋਤਾ ਹੈ॥੩॥
Prof. Sahib Singhਤੇ ਜੋ ਇਸ ਤਰ੍ਹਾਂ ਹੰਕਾਰ ਨੂੰ ਮਾਰਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੩॥
SikhNet (Spanish)Voluntad del Señor obtendrás el Éxtasis Eterno. (3)

ਆਪਿ ਕਰੇ; ਤੈ ਆਪਿ ਕਰਾਏ ॥

aap kare; tai aap karaae |

Sant Singh KhalsaHe Himself does, and causes others to do.
Manmohan SinghThe Lord Himself does and Himself causes others to do.
Manmohan Singh (Punjabi)ਪ੍ਰਭੂ ਖੁਦ ਕਰਦਾ ਹੈ ਅਤੇ ਖੁਦ ਹੀ ਹੋਰਨਾ ਤੋਂ ਕਰਾਉਂਦਾ ਹੈ।
Fareedkot Teekaਆਪੇ ਹੀ ਕਰਤੇ ਨੇ ਜੀਵ ਕਰੇ ਹੈਂ ਔਰੁ ਆਪ ਹੀ ਤਿਨ ਸੇਂ ਕਰਮ ਕਰਾਉਤਾ ਹੈ॥
Prof. Sahib Singhਪਰਮਾਤਮਾ ਸਭ ਕੁਝ ਆਪ ਹੀ ਕਰ ਰਿਹਾ ਹੈ, ਅਤੇ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ।

ਪਦ ਅਰਥ ਤੈ = ਅਤੇ।

SikhNet (Spanish)El Señor Mismo realiza los actos y hace que otros los hagan,

ਆਪੇ ਗੁਰਮੁਖਿ; ਨਾਮੁ ਵਸਾਏ ॥

aape guramukh; naam vasaae |

Sant Singh KhalsaHe Himself enshrines His Name in the mind of the Gurmukh.
Manmohan SinghHimself he installs the Name in mind of the pious person.
Manmohan Singh (Punjabi)ਖੁਦ ਹੀ ਉਹ ਪਵਿੱਤਰ ਪੁਰਸ਼ ਦੇ ਚਿੱਤ ਅੰਦਰ ਨਾਮ ਅਸਥਾਪਨ ਕਰਦਾ ਹੈ।
Fareedkot Teekaਆਪ ਹੀ ਗੁਰੋਂ ਦ੍ਵਾਰੇ ਹੋ ਕਰ ਮਨ ਮੇਂ ਨਾਮ ਬਸਾਉਤਾ ਹੈ॥
Prof. Sahib Singhਉਹ ਆਪ ਹੀ ਗੁਰੂ ਦੀ ਰਾਹੀਂ (ਮਨੁੱਖ ਦੇ ਮਨ ਵਿਚ ਆਪਣਾ) ਨਾਮ ਵਸਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)y cuando así Le place, nos hace enaltecer Su Nombre en nuestra mente a través del Guru.

ਆਪਿ ਭੁਲਾਵੈ; ਆਪਿ ਮਾਰਗਿ ਪਾਏ ॥

aap bhulaavai; aap maarag paae |

Sant Singh KhalsaHe Himself misleads us, and He Himself puts us back on the Path.
Manmohan SinghHe Himself misleads and Himself puts on the right path.
Manmohan Singh (Punjabi)ਉਹ ਆਪੇ ਕੁਰਾਹੇ ਪਾਉਂਦਾ ਹੈ ਅਤੇ ਆਪੇ ਹੀ ਠੀਕ ਰਾਹੇ ਪਾਉਂਦਾ ਹੈ।
Fareedkot Teekaਆਪ ਹੀ ਭੂਲਾਉਤਾ ਹੈ ਆਪ ਹੀ ਰਸਤੇ ਪਾਉਤਾ ਹੈ॥
Prof. Sahib Singhਪਰਮਾਤਮਾ ਆਪ ਹੀ ਕੁਰਾਹੇ ਪਾਂਦਾ ਹੈ ਆਪ ਹੀ ਸਹੀ ਰਸਤੇ ਪਾਂਦਾ ਹੈ।

ਪਦ ਅਰਥ ਮਾਰਗਿ = ਰਸਤੇ ਉਤੇ।

SikhNet (Spanish)El Señor Mismo nos desvía y nos vuelve a poner en el Verdadero Sendero,

ਸਚੈ ਸਬਦਿ; ਸਚਿ ਸਮਾਏ ॥੪॥

sachai sabad; sach samaae |4|

Sant Singh KhalsaThrough the True Word of the Shabad, we merge into the True Lord. ||4||
Manmohan SinghThrough the True Name the mortal merges into the True One.
Manmohan Singh (Punjabi)ਸੱਚੇ ਨਾਮ ਦੇ ਰਾਹੀਂ ਪ੍ਰਾਣੀ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਆਪ ਹੀ ਸਚੇ ਸਬਦ ਕੇ ਉਪਦੇਸ਼ ਕਰ ਅਪਨੇ ਸਚ ਸਰੂਪ ਮੇਂ (ਸਮਾਇ) ਮਿਲਾਇ ਲੇਤਾ ਹੈ॥੪॥
Prof. Sahib Singh(ਜਿਸ ਮਨੁੱਖ ਨੂੰ ਸਹੀ ਰਸਤੇ ਪਾਂਦਾ ਹੈ ਉਹ ਮਨੁੱਖ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥

SikhNet (Spanish)y a través de la Verdadera Palabra, hace que uno se inmerja en Su ser. (4)

ਸਚਾ ਸਬਦੁ; ਸਚੀ ਹੈ ਬਾਣੀ ॥

sachaa sabad; sachee hai baanee |

Sant Singh KhalsaTrue is the Shabad, and True is the Word of the Lord's Bani.
Manmohan SinghTrue is the Lord and true is His Gurbani.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਸੱਚੀ ਹੈ ਉਸ ਦੀ ਗੁਰਬਾਣੀ।
Fareedkot Teekaਤਿਸ ਕਾ ਮਹਾਂ ਵਾਰ ਰੂਪ ਸਬਦ ਸਚਾ ਹੈ ਅਰ ਰਾਮ ਨਾਮ ਰੂਪ ਬਾਣੀ ਭੀ ਸਚੀ ਹੈ; ਵਾ ਸਚਾ (ਸਬਦੁ) ਬ੍ਰਹਮ ਹੈ ਅਰ ਸਚੀ ਹੀ ਤਿਸ ਕੀ ਬੇਦ ਰੂਪ ਬਾਣੀ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ,
SikhNet (Spanish)Verdad es la Palabra; sí, Verdad es la Palabra del Señor,

ਗੁਰਮੁਖਿ ਜੁਗਿ ਜੁਗਿ; ਆਖਿ ਵਖਾਣੀ ॥

guramukh jug jug; aakh vakhaanee |

Sant Singh KhalsaIn each and every age, the Gurmukhs speak it and chant it.
Manmohan SinghIn every age the holy persons utter and recite it.
Manmohan Singh (Punjabi)ਹਰ ਯੁੱਗ ਅੰਦਰ ਮਹਾਤਮਾ ਪੁਰਸ਼ ਇਸ ਦਾ ਉਚਾਰਨ ਤੇ ਕਥਨ ਕਰਦੇ ਹਨ।
Fareedkot Teekaਸੋ ਬਾਣੀ ਗੁਰਮੁਖੋਂ ਨੇ ਜੁਗੋਂ ਜੁਗੋਂ ਮੇਂ (ਆਖਿ) ਮੁਖ ਕਰ ਕੇ ਵਖਿਆਨ ਕਰੀ ਹੈ॥
Prof. Sahib Singhਜੋ ਹਰੇਕ ਜੁਗ ਵਿਚ ਲੁਕਾਈ ਗੁਰੂ ਦੀ ਰਾਹੀਂ ਉਚਾਰਦੀ ਆਈ ਹੈ (ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ)।

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।

SikhNet (Spanish)y a través de las épocas los hombres La han recitado por la Gracia del Guru.

ਮਨਮੁਖਿ; ਮੋਹਿ ਭਰਮਿ ਭੋਲਾਣੀ ॥

manamukh; mohi bharam bholaanee |

Sant Singh KhalsaThe self-willed manmukhs are deluded by doubt and attachment.
Manmohan SinghThe self-willed are gone astray in worldly love and doubt.
Manmohan Singh (Punjabi)ਆਪ-ਹੁਦਰੇ ਸੰਸਾਰੀ ਮਮਤਾ ਅਤੇ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਮਨਮੁਖੋਂ ਕੀ ਬੁਧੀ ਮੋਹ ਅਰ ਭਰਮ ਮੇਂ ਭੁਲ ਰਹੀ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਹਰੇਕ ਜੁਗ ਵਿਚ ਹੀ) ਮਾਇਆ ਦੇ ਮੋਹ ਵਿਚ ਫਸਿਆ ਰਿਹਾ, ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਿਹਾ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੋਹਿ = ਮੋਹ ਵਿਚ। ਭਰਮਿ = ਭਟਕਣਾ ਵਿਚ।

SikhNet (Spanish)Desde su ego los hombres son desviados por la duda, pues sin el Naam,

ਬਿਨੁ ਨਾਵੈ; ਸਭ ਫਿਰੈ ਬਉਰਾਣੀ ॥੫॥

bin naavai; sabh firai bauraanee |5|

Sant Singh KhalsaWithout the Name, everyone wanders around insane. ||5||
Manmohan SinghWithout the Name every one wanders about like a mad man.
Manmohan Singh (Punjabi)ਨਾਮ ਦੇ ਬਗੈਰ ਹਰ ਕੋਈ ਪਾਗਲ ਪੁਰਸ਼ ਦੀ ਮਾਨਿਦ ਭਟਕਦਾ ਫਿਰਦਾ ਹੈ।
Fareedkot Teekaਬਿਨਾਂ ਨਾਮ ਕੇ ਸਾਰੀ ਸ੍ਰਿਸ਼ਟੀ (ਬਉਰਾਣੀ) ਕਮਲੀ ਫਿਰਤੀ ਹੈ॥੫॥☬ਪ੍ਰਸ਼ਨ: ਮਾਇਆ ਕੀ ਪ੍ਰਬਲਤਾ ਕਿਸੀ ਲੋਕ ਮੇਂ ਹੈ?
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝ ਕੇ (ਹਰੇਕ ਜੁਗ ਵਿਚ ਹੀ) ਝੱਲੀ ਲੁਕਾਈ ਭਟਕਦੀ ਰਹੀ ਹੈ ॥੫॥

ਪਦ ਅਰਥ ਬਉਰਾਣੀ = ਕਮਲੀ, ਪਾਗਲ ॥੫॥

SikhNet (Spanish)el Nombre del Señor, el mundo vaga como loco. (5)

ਤੀਨਿ ਭਵਨ ਮਹਿ; ਏਕਾ ਮਾਇਆ ॥

teen bhavan meh; ekaa maaeaa |

Sant Singh KhalsaThroughout the three worlds, is the one Maya.
Manmohan SinghThroughout the three worlds the one mammon holds its away.
Manmohan Singh (Punjabi)ਤਿੰਨਾਂ ਪੁਰੀਆਂ ਅੰਦਰ ਇਕ ਮੋਹਣੀ ਦਾ ਹੀ ਬੋਲ ਬਾਲਾ ਹੈ।
Fareedkot Teekaਹੇ ਭਾਈ! ਯਹ ਏਕਾ ਮਾਯਾ ਤੀਨਹੂੰ ਲੋਕ ਮੇਂ ਹੈ॥
Prof. Sahib Singhਤਿੰਨਾਂ ਹੀ ਭਵਨਾਂ ਵਿਚ ਇਕ ਮਾਇਆ ਦਾ ਹੀ ਪ੍ਰਭਾਵ ਚਲਿਆ ਆ ਰਿਹਾ ਹੈ।
SikhNet (Spanish)A través de las tres Gunas, Maya

ਮੂਰਖਿ ਪੜਿ ਪੜਿ; ਦੂਜਾ ਭਾਉ ਦ੍ਰਿੜਾਇਆ ॥

moorakh parr parr; doojaa bhaau drirraaeaa |

Sant Singh KhalsaThe fool reads and reads, but holds tight to duality.
Manmohan SinghThe fool reads much and holds fast to duality.
Manmohan Singh (Punjabi)ਮੂੜ੍ਹ ਘਣੇਰਾ ਪੜ੍ਹਦਾ ਹੈ, ਅਤੇ ਦਵੈਤ ਭਾਵ ਨੂੰ ਘੁੱਟ ਕੇ ਫੜੀ ਰਖਦਾ ਹੈ।
Fareedkot Teekaਮੂਰਖ ਨੇ ਪੜ ਕਰ ਕੇ ਦ੍ਵੈਤ ਭਾਉ ਕੋ ਦ੍ਰਿੜ ਕੀਆ ਔਰ ਕਰਾਯਾ ਹੈ॥
Prof. Sahib Singhਮੂਰਖ ਮਨੁੱਖ ਨੇ (ਗੁਰੂ ਤੋਂ ਖੁੰਝ ਕੇ ਸਿੰਮ੍ਰਿਤੀਆਂ ਸ਼ਾਸਤਰ ਆਦਿਕ) ਪੜ੍ਹ ਪੜ੍ਹ ਕੇ (ਆਪਣੇ ਅੰਦਰ ਸਗੋਂ) ਮਾਇਆ ਦਾ ਪਿਆਰ ਹੀ ਪੱਕਾ ਕੀਤਾ।

ਪਦ ਅਰਥ ਮੂਰਖਿ = ਮੂਰਖ ਨੇ।

SikhNet (Spanish)mantiene su embrujo. Los supuestos sabios leen muchos libros, pero se aferran al otro,

ਬਹੁ ਕਰਮ ਕਮਾਵੈ; ਦੁਖੁ ਸਬਾਇਆ ॥

bahu karam kamaavai; dukh sabaaeaa |

Sant Singh KhalsaHe performs all sorts of rituals, but still suffers terrible pain.
Manmohan SinghHe performs many ceremonies but suffers great pain.
Manmohan Singh (Punjabi)ਉਹ ਘਣੇਰੇ ਸੰਸਕਾਰ ਕਰਦਾ ਹੈ, ਪ੍ਰੰਤੂ ਬਹੁਤ ਤਕਲਫ਼ਿ ਉਠਾਉਂਦਾ ਹੈ।
Fareedkot Teekaਬਹੁ ਪਰਕਾਰ ਕੇ ਕਰਮ ਕਰਤਾ ਹੈ ਸੰਪੂਰਣ ਦੁਖ ਪਾਉਤਾ ਹੈ, ਭਾਵ ਆਨ ਦੇਵੋਂ ਕੀ ਉਪਾਸ਼ਨਾ ਸੇ ਬਹੁਤ ਦੁਖ ਹੋਤਾ ਹੈ॥
Prof. Sahib Singhਮੂਰਖ ਮਨੁੱਖ (ਗੁਰੂ ਤੋਂ ਖੁੰਝ ਕੇ ਸ਼ਾਸਤ੍ਰਾਂ ਅਨੁਸਾਰ ਮਿਥੇ) ਅਨੇਕਾਂ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹੇੜਦਾ ਹੈ।

ਪਦ ਅਰਥ ਕਰਮ = (ਮਿਥੇ ਹੋਏ ਧਾਰਮਿਕ) ਕੰਮ। ਸਬਾਇਆ = ਸਾਰਾ ਹੀ।

SikhNet (Spanish)y aunque se mantienen en la rectitud, sufren gran dolor

ਸਤਿਗੁਰੁ ਸੇਵਿ; ਸਦਾ ਸੁਖੁ ਪਾਇਆ ॥੬॥

satigur sev; sadaa sukh paaeaa |6|

Sant Singh KhalsaServing the True Guru, eternal peace is obtained. ||6||
Manmohan SinghBy serving the True Guru alone he can obtain eternal peace.
Manmohan Singh (Punjabi)ਕੇਵਲ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਹੀ ਉਹ ਸਦੀਵੀ ਆਰਾਮ ਨੂੰ ਪਾ ਸਕਦਾ ਹੈ।
Fareedkot Teekaਸਤਗੁਰੋਂ ਕੀ ਸੇਵਾ ਕਰਨੇ ਸੇ ਗੁਰਮੁਖੋਂ ਨੇ ਨਿਤ੍ਯ ਸੁਖ ਪਾਇਆ ਹੈ॥੬॥
Prof. Sahib Singhਗੁਰੂ ਦੀ ਦੱਸੀ ਸੇਵਾ ਕਰ ਕੇ ਹੀ ਮਨੁੱਖ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੬॥
SikhNet (Spanish)y obtienen la Paz sólo cuando sirven al Verdadero Guru. (6)

ਅੰਮ੍ਰਿਤੁ ਮੀਠਾ; ਸਬਦੁ ਵੀਚਾਰਿ ॥

amrit meetthaa; sabad veechaar |

Sant Singh KhalsaReflective meditation upon the Shabad is such sweet nectar.
Manmohan SinghThe meditation on the name is a sweet Nectar.
Manmohan Singh (Punjabi)ਸਾਹਿਬ ਦਾ ਸਿਮਰਨ ਮਿੱਠੜਾ ਆਬਿ-ਹਿਯਾਤ ਹੈ।
Fareedkot Teekaਸਤਿਗੁਰੋਂ ਕੇ ਸਬਦ ਕਾ ਵੀਚਾਰ ਅੰਮ੍ਰਿਤ ਸੇ ਮੀਠਾ ਹੈ॥
Prof. Sahib Singhਗੁਰੂ ਦਾ ਸ਼ਬਦ (ਮਤ) ਮਿੱਠਾ ਅੰਮ੍ਰਿਤ ਹੈ ਜਿਸ ਨੂੰ ਵਿਚਾਰ ਕੇ,

ਪਦ ਅਰਥ ਅੰਮ੍ਰਿਤ ਸਬਦੁ = ਆਤਮਕ ਜੀਵਨ ਦੇਣ ਵਾਲਾ ਸ਼ਬਦ।

SikhNet (Spanish)Uno sorbe del Néctar, viviendo en la Palabra del Señor.

ਅਨਦਿਨੁ ਭੋਗੇ; ਹਉਮੈ ਮਾਰਿ ॥

anadin bhoge; haumai maar |

Sant Singh KhalsaNight and day, one enjoys it, subduing his ego.
Manmohan SinghBy stilling his ego, the mortal can enjoy it night and day.
Manmohan Singh (Punjabi)ਆਪਣੀ ਹੰਗਤਾ ਨੂੰ ਮੇਸਣ ਦੁਆਰਾ, ਪ੍ਰਾਣੀ ਰੈਣ ਦਿਹੁੰ ਇਸ ਨੂੰ ਮਾਣ ਸਕਦਾ ਹੈ।
Fareedkot Teekaਜਿਨੋਂ ਨੇ ਹੰਤਾ ਮਮਤਾ ਮਾਰੀ ਹੈ, ਸੋ ਰਾਤ ਦਿਨ ਅਨੰਦ ਕੋ ਭੋਗਤੇ ਹੈਂ॥
Prof. Sahib Singhਤੇ ਹਉਮੈ ਦੂਰ ਕਰ ਕੇ (ਵਡ-ਭਾਗੀ ਮਨੁੱਖ) ਆਤਮਕ ਜੀਵਨ ਦੇਣ ਵਾਲਾ ਸੁਆਦਲਾ ਨਾਮ-ਰਸ ਹਰ ਵੇਲੇ ਮਾਣ ਸਕਦਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼। ਮਾਰਿ = ਮਾਰ ਕੇ।

SikhNet (Spanish)Habiendo calmado su ego, se regocija noche y día,

ਸਹਜਿ ਅਨੰਦਿ; ਕਿਰਪਾ ਧਾਰਿ ॥

sehaj anand; kirapaa dhaar |

Sant Singh KhalsaWhen the Lord showers His Mercy, we enjoy celestial bliss.
Manmohan SinghHe, unto whom the Lord shows mercy is blessed with Divine bliss.
Manmohan Singh (Punjabi)ਜਿਸ ਉਤੇ ਸੁਆਮੀ ਦਇਆ ਕਰਦਾ ਹੈ, ਊਸ ਨੂੰ ਰੱਬੀ ਖੁਸ਼ੀ ਦੀ ਦਾਤ ਮਿਲਦੀ ਹੈ।
Fareedkot Teekaਜਿਨਾਂ ਪਰ ਉਨ ਮਹਾਤਮਾਓਂ ਨੇ ਕ੍ਰਿਪਾ ਧਾਰੀ ਹੈ ਵਹ ਸ੍ਵਭਾਵਕ ਹੀ ਅਨੰਦ ਰਹਤੇ ਹੈਂ॥
Prof. Sahib Singhਇੰਜ (ਗੁਰੂ) ਦੀ ਕਿਰਪਾ ਨਾਲ ਮਨੁੱਖ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਲੈਂਦਾ ਹੈ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਅਨੰਦਿ = ਆਨੰਦ ਵਿਚ।

SikhNet (Spanish)y a través de la Gracia del Señor goza del Éxtasis del Equilibrio.

ਨਾਮਿ ਰਤੇ; ਸਦਾ ਸਚਿ ਪਿਆਰਿ ॥੭॥

naam rate; sadaa sach piaar |7|

Sant Singh KhalsaImbued with the Naam, love the True Lord forever. ||7||
Manmohan SinghHe is imbued with the Name and ever loves the True Lord.
Manmohan Singh (Punjabi)ਉਹ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਹਮੇਸ਼ਾਂ ਸੱਚੇ ਸੁਆਮੀ ਨਾਲ ਪ੍ਰੇਮ ਕਰਦਾ ਹੈ।
Fareedkot Teekaਸਚੇ ਨਾਮੀ ਕੇ ਪ੍ਰੇਮ ਮੇਂ ਸਦਾ ਰਾਤੇ ਹੂਏ ਹੈਂ॥੭॥
Prof. Sahib Singhਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ-ਪਿਆਰ ਵਿਚ ਮਗਨ ਰਹਿੰਦੇ ਹਨ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੭॥

ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਸਚਿ = ਸਦਾ-ਥਿਰ ਵਿਚ। ਪਿਆਰਿ = ਪਿਆਰ ਵਿਚ ॥੭॥

SikhNet (Spanish)Sí, aquéllos que están imbuidos en el Naam, en el Nombre del Señor, aman siempre la Verdad. (7)

ਹਰਿ ਜਪਿ ਪੜੀਐ; ਗੁਰਸਬਦੁ ਵੀਚਾਰਿ ॥

har jap parreeai; gurasabad veechaar |

Sant Singh KhalsaMeditate on the Lord, and read and reflect upon the Guru's Shabad.
Manmohan SinghReflecting over Gurbani one should read and think of God.
Manmohan Singh (Punjabi)ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਤੂੰ ਵਾਹਿਗੁਰੂ ਬਾਰੇ ਪੜ੍ਹ ਤੇ ਉਸ ਨੂੰ ਚੇਤੇ ਕਰ।
Fareedkot Teekaਹਰਿ ਨਾਮ ਜਪ ਕੋ ਸਤ ਸ਼ਾਸਤ੍ਰੋਂ ਕਰ ਪਢੀਏ, ਗੁਰ ਸਬਦ ਕਾ ਬੀਚਾਰ ਕਰੀਏ॥
Prof. Sahib Singhਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ (ਤੇ ਅੰਦਰੋਂ) ਪਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ।

ਪਦ ਅਰਥ ਜਪਿ = ਜਪ ਕੇ, ਜਪੀਏ। ਵੀਚਾਰਿ = ਵਿਚਾਰ ਕੇ।

SikhNet (Spanish)Uno debe de leer del Señor, habitar en Él y meditar en la Palabra del Guru,

ਹਰਿ ਜਪਿ ਪੜੀਐ; ਹਉਮੈ ਮਾਰਿ ॥

har jap parreeai; haumai maar |

Sant Singh KhalsaSubdue your ego and meditate on the Lord.
Manmohan SinghBy meditating on God and reading of Him man's self-conceit is stilled.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰਨ ਅਤੇ ਉਸ ਮੁਤੱਲਕ ਪੜ੍ਹਨ ਦੁਆਰਾ ਇਨਸਾਨ ਦੀ ਸ਼ਵੈ-ਹੰਗਤਾ ਨਵਿਰਤ ਹੋ ਜਾਂਦੀ ਹੈ।
Fareedkot Teekaਔਰ ਹੰਤਾ ਮਮਤਾ ਕੋ ਮਾਰ ਕਰ ਕੇ ਹਰਿ ਹੀ ਜਪੀਐ ਹਰਿ ਹੀ ਪੜੀਐ ਅਰਥਾਤ ਜਿਸ ਸ਼ਾਸਤ੍ਰ ਮੇਂ ਹਰਿ ਗੁਨ ਨ ਹੋਂ ਸੋ ਤਿਆਗੀਏ॥
Prof. Sahib Singhਹਉਮੈ ਦੂਰ ਕਰ ਕੇ ਪਰਮਾਤਮਾ ਦਾ ਨਾਮ ਹੀ ਪੜ੍ਹਨਾ ਚਾਹੀਦਾ ਹੈ।
SikhNet (Spanish)pues de esta forma el ego es taimado.

ਹਰਿ ਜਪੀਐ; ਭਇ ਸਚਿ ਪਿਆਰਿ ॥

har japeeai; bhe sach piaar |

Sant Singh KhalsaMeditate on the Lord, and be imbued with fear and love of the True One.
Manmohan SinghImbued with His fear and hearty love, One ought to remember God.
Manmohan Singh (Punjabi)ਉਸ ਦੇ ਡਰ ਅਤੇ ਦਿਲੀ ਪ੍ਰੀਤ ਨਾਲ ਰੰਗੀਜ ਕੇ ਆਦਮੀ ਨੂੰ ਵਾਹਿਗੁਰੂ ਦਾ ਆਰਾਧਨ ਕਰਨਾ ਚਾਹੀਦਾ ਹੈ।
Fareedkot Teekaਭੈ ਅਰ ਪਿਆਰ ਧਾਰ ਕਰ ਸਚੇ ਹਰੀ ਕੋ ਜਪੀਐ॥
Prof. Sahib Singhਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ ਸਦਾ-ਥਿਰ ਹਰੀ ਦੇ ਪ੍ਰੇਮ ਵਿਚ ਮਸਤ ਹੋ ਕੇ ਹਰੀ-ਨਾਮ ਦਾ ਜਾਪ ਹੀ ਕਰਨਾ ਚਾਹੀਦਾ ਹੈ।

ਪਦ ਅਰਥ ਭਇ = ਭਉ ਵਿਚ।

SikhNet (Spanish)Dice Nanak, uno debe contemplar al Señor e imbuirse en Su Amor y en Su Reverencia,

ਨਾਨਕ ਨਾਮੁ; ਗੁਰਮਤਿ ਉਰ ਧਾਰਿ ॥੮॥੩॥੨੫॥

naanak naam; guramat ur dhaar |8|3|25|

Sant Singh KhalsaO Nanak, enshrine the Naam within your heart, through the Guru's Teachings. ||8||3||25||
Manmohan SinghNanak, enshrine thou the Name in thy mind under Guru's instruction.
Manmohan Singh (Punjabi)ਨਾਨਕ, ਗੁਰਾਂ ਦੇ ਉਪਦੇਸ਼ ਤਾਬੇ ਤੂੰ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਗੁਰਮਤ ਸੇ ਨਾਮ ਕੋ ਹਿਰਦ੍ਯ ਮੇਂ ਧਾਰਨ ਕਰੀਏ ਤਬ ਆਸਾ ਤ੍ਰਿਸ਼ਨਾ ਨਿਬ੍ਰਤ ਹੋਤੀ ਹੈ॥੮॥੩॥☬ਗੁਰੋਂ ਕੀ ਮਹਿਮਾ ਉਚਾਰਣ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੮॥੩॥੨੫॥
SikhNet (Spanish)enaltecer el Nombre en su corazón a través del Shabd de la Palabra del Guru. (8‑3‑25)

Open this shabad (35 lines, Angs 423-424) →

Shabad Guru Amardas Ji Raag Aasaa continues on Ang 425

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਰਾਗੁ ਆਸਾ ਮਹਲਾ ੩ ਅਸਟਪਦੀਆ ਘਰੁ ੮ ਕਾਫੀ ॥

raag aasaa mahalaa 3 asattapadeea ghar 8 kaafee |

Sant Singh KhalsaRaag Aasaa, Third Mehl, Ashtpadheeyaa, Eighth House, Kaafee:
Manmohan SinghAsa Measure 3rd Guru. Ashtpadis, Kafi.
Manmohan Singh (Punjabi)ਰਾਗ ਆਸਾ ਤੀਜੀ ਪਾਤਸ਼ਾਹੀ। ਅਸ਼ਟਪਦੀਆਂ ਕਾਫੀ।
Prof. Sahib Singhਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ 'ਕਾਫੀ'।
SikhNet (Spanish)Asa, Mejl Guru Amar Das, Tercer Canal Divino, Ashtapadis, Kafi.

ਗੁਰ ਤੇ ਸਾਂਤਿ ਊਪਜੈ; ਜਿਨਿ ਤ੍ਰਿਸਨਾ ਅਗਨਿ ਬੁਝਾਈ ॥

gur te saant aoopajai; jin trisanaa agan bujhaaee |

Sant Singh KhalsaPeace emanates from the Guru; He puts out the fire of desire.
Manmohan SinghIt is from the Guru that peace is evolved, which quenches the fire of desire.
Manmohan Singh (Punjabi)ਗੁਰਾਂ ਤੋਂ ਹੀ ਠੰਢ ਚੈਨ ਪੈਦਾ ਹੁੰਦੀ ਹੈ, ਜੋ ਖਾਹਿਸ਼ ਦੀ ਅੱਗ ਨੂੰ ਬੁਝਾ ਦਿੰਦੀ ਹੈ।
Fareedkot Teekaਜਿਸ ਸਾਂਤ ਕਰ ਕੇ ਸੇਵਕੋਂ ਨੇ ਤ੍ਰਿਸ਼ਨਾ ਰੂਪ ਅਗਨ ਬੁਝਾਈ ਹੈ, ਸੋ ਸਾਂਤ ਗੁਰੋਂ ਕੀ ਸੇਵਾ ਸੇ ਉਤਪੰਨ ਹੋਤੀ ਹੈ॥
Prof. Sahib Singhਗੁਰੂ ਪਾਸੋਂ ਹੀ ਆਤਮਕ ਠੰਢ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ।

ਪਦ ਅਰਥ ਤੇ = ਤੋਂ, ਪਾਸੋਂ। ਊਪਜੈ = ਪੈਦਾ ਹੁੰਦੀ ਹੈ। ਜਿਨਿ = ਜਿਸ (ਗੁਰੂ) ਨੇ।

SikhNet (Spanish)Del Guru viene todo Éxtasis, el Guru sofoca el fuego de nuestro deseo.

ਗੁਰ ਤੇ ਨਾਮੁ ਪਾਈਐ; ਵਡੀ ਵਡਿਆਈ ॥੧॥

gur te naam paaeeai; vaddee vaddiaaee |1|

Sant Singh KhalsaThe Naam, the Name of the Lord, is obtained from the Guru; it is the greatest greatness. ||1||
Manmohan SinghFrom the Guru, God's Name and great glory are obtained.
Manmohan Singh (Punjabi)ਗੁਰਾਂ ਪਾਸੋਂ ਵਾਹਿਗੁਰੂ ਦਾ ਨਾਮ ਅਤੇ ਭਾਰੀ ਪ੍ਰਭਤਾ ਪ੍ਰਾਪਤ ਹੁੰਦੇ ਹਨ।
Fareedkot Teekaਗੁਰੋਂ ਸੇ ਨਾਮ ਪਾਈਤਾ ਹੈ, ਭਾਵ ਮਿਲਤਾ ਹੈ ਅਰ ਨਾਮ ਕਰ ਵਡੀ ਵਡਿਆਈ ਹੋਤੀ ਹੈ॥੧॥
Prof. Sahib Singhਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ ਤੇ (ਜਿਸ ਦੀ ਬਰਕਤਿ ਨਾਲ ਲੋਕ ਪਰਲੋਕ ਵਿਚ) ਵੱਡਾ ਆਦਰ ਪ੍ਰਾਪਤ ਹੁੰਦਾ ਹੈ ॥੧॥

ਪਦ ਅਰਥ ਵਡਿਆਈ = ਆਦਰ-ਮਾਣ ॥੧॥

SikhNet (Spanish)Sí, recibimos el Naam, el Nombre del Señor a través del Guru y también toda la Gloria. (1)

ਏਕੋ ਨਾਮੁ; ਚੇਤਿ ਮੇਰੇ ਭਾਈ ॥

eko naam; chet mere bhaaee |

Sant Singh KhalsaKeep the One Name in your consciousness, O my Siblings of Destiny.
Manmohan SinghThe Lord's One Name, remember thou, O my brother.
Manmohan Singh (Punjabi)ਸੁਆਮੀ ਦੇ ਇੱਕ ਨਾਮ ਨੂੰ ਤੂੰ ਚੇਤੇ ਕਰ, ਹੇ ਮੇਰੇ ਵੀਰ!
Prof. Sahib Singhਹੇ ਮੇਰੇ ਭਾਈ! (ਜੇ ਤੂੰ ਵਿਕਾਰਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈਂ ਤਾਂ) ਇਕ ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਪਦ ਅਰਥ ਚੇਤਿ = ਸਿਮਰ। ਭਾਈ = ਹੇ ਭਾਈ!

SikhNet (Spanish)Alaba entonces sólo el Naam, el Nombre del Señor, oh hermano;

ਜਗਤੁ ਜਲੰਦਾ ਦੇਖਿ ਕੈ; ਭਜਿ ਪਏ ਸਰਣਾਈ ॥੧॥ ਰਹਾਉ ॥

jagat jalandaa dekh kai; bhaj pe saranaaee |1| rahaau |

Sant Singh KhalsaSeeing the world on fire, I have hurried to the Lord's Sanctuary. ||1||Pause||
Manmohan SinghSeeing the world in fire, I have hastened to God's sanctuary. Pause
Manmohan Singh (Punjabi)ਸੰਸਾਰ ਨੂੰ ਸੜਦਾ ਹੋਇਆ ਵੇਖ ਕੇ, ਮੈਂ ਦੌੜ ਕੇ ਵਾਹਿਗੁਰੂ ਦੀ ਓਟ ਲਈ ਹੈ। ਠਹਿਰਾਉ।
Fareedkot Teekaਹੇ ਮੇਰੇ ਭਾਈ! ਗੁਰੋਂ ਦ੍ਵਾਰਾ ਏਕ ਨਾਮ ਕੋ ਚੇਤ, ਜਗਤ ਕੋ ਆਸਾ ਤ੍ਰਿਸ਼ਨਾ ਰੂਪ ਅਗਨਿ ਮੇਂ ਜਲਤਾ ਹੂਆ ਦੇਖ ਕਰ ਹਮ ਭਾਗ ਕਰ ਗੁਰੋਂ ਕੀ ਸ਼ਰਣ ਪੜੇ ਹੈਂ॥੧॥ ਰਹਾਉ ॥
Prof. Sahib Singhਜਗਤ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ ਮੈਂ ਤਾਂ (ਗੁਰੂ ਦੀ) ਸਰਨ ਦੌੜ ਕੇ ਆ ਪਿਆ ਹਾਂ ॥੧॥ ਰਹਾਉ ॥

ਪਦ ਅਰਥ ਭਜਿ = ਦੌੜ ਕੇ ॥੧॥ ਰਹਾਉ ॥

SikhNet (Spanish)viendo el mundo ardiendo en fuego, he buscado el Refugio del Señor. (1‑Pausa)

ਗੁਰ ਤੇ. ਗਿਆਨੁ ਊਪਜੈ; ਮਹਾ ਤਤੁ ਬੀਚਾਰਾ ॥

gur te. giaan aoopajai; mahaa tat beechaaraa |

Sant Singh KhalsaSpiritual wisdom emanates from the Guru; reflect upon the supreme essence of reality.
Manmohan SinghFrom the Guru, gnosis is obtained and the mortal reflects upon the Supreme Reality.
Manmohan Singh (Punjabi)ਗੁਰਾਂ ਪਾਸੋਂ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ, ਅਤੇ ਪ੍ਰਾਣੀ ਪਰਮ ਅਸਲੀਅਤ ਨੂੰ ਸੋਚਦਾ ਸਮਝਦਾ ਹੈ।
Fareedkot Teekaਗੁਰੋਂ ਸੇ ਮਹਾਵਾਕ ਕੇ ਉਪਦੇਸ ਕਰ ਤਤ ਮਿਥ੍ਯਾ ਕੇ ਬਿਚਾਰ ਦ੍ਵਾਰੇ ਗ੍ਯਾਨ ਉਪਜਤਾ ਹੈ॥
Prof. Sahib Singhਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤੇ ਉਸ ਤੋਂ ਹੀ ਸਭ ਤੋਂ ਵੱਡੀ ਅਸਲੀਅਤ ਦਾ ਸ੍ਰੇਸ਼ਟ ਵਿਚਾਰ ਮਿਲਦਾ ਹੈ।

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਤਤੁ = ਅਸਲੀਅਤ।

SikhNet (Spanish)Del Guru viene toda Sabiduría y uno habita en la Quintaesencia de lo Real.

ਗੁਰ ਤੇ. ਘਰੁ ਦਰੁ ਪਾਇਆ; ਭਗਤੀ ਭਰੇ ਭੰਡਾਰਾ ॥੨॥

gur te. ghar dar paaeaa; bhagatee bhare bhanddaaraa |2|

Sant Singh KhalsaThrough the Guru, the Lord's Mansion and His Court are attained; His devotional worship is overflowing with treasures. ||2||
Manmohan SinghThrough the Guru man attains Lord's mansion and court and the treasure full of His devotional service.
Manmohan Singh (Punjabi)ਗੁਰਾਂ ਦੇ ਰਾਹੀਂ ਇਨਸਾਨ ਸਾਹਿਬ ਦੇ ਮਹਿਲ ਅਤੇ ਦਰਬਾਰ ਅਤੇ ਉਸ ਦੀ ਪ੍ਰੇਮ-ਮਈ ਸੇਵਾ ਦੇ ਪਰੀਪੂਰਨ ਖ਼ਜ਼ਾਨਿਆਂ ਨੂੰ ਪਾ ਲੈਦਾ ਹੈ।
Fareedkot Teekaਜਿਸ ਪੁਰਖ ਕਾ ਅੰਤਹਕਰਨ ਰੂਪ ਭੰਡਾਰਾ ਭਗਤੀ ਕਰ (ਭਰੇ) ਪੂਰਨ ਹੈ, (ਘਰੁ) ਸ੍ਵਰੂਪ ਕਾ (ਦਰੁ) ਦਰਵਾਜਾ ਗੁਰੋਂ ਸੇ ਤਿਸ ਨੇ ਹੀ ਪਾਯਾ ਹੈ॥੨॥
Prof. Sahib Singhਗੁਰੂ ਪਾਸੋਂ ਹੀ ਪਰਮਾਤਮਾ ਦਾ ਟਿਕਾਣਾ ਲੱਭਦਾ ਹੈ ਤੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੨॥

ਪਦ ਅਰਥ ਭੰਡਾਰਾ = ਖ਼ਜ਼ਾਨੇ ॥੨॥

SikhNet (Spanish)En el Guru uno encuentra su hogar, la Puerta del Señor y el Tesoro de Alabanza. (2)

ਗੁਰਮੁਖਿ ਨਾਮੁ ਧਿਆਈਐ; ਬੂਝੈ ਵੀਚਾਰਾ ॥

guramukh naam dhiaaeeai; boojhai veechaaraa |

Sant Singh KhalsaThe Gurmukh meditates on the Naam; he achieves reflective meditation and understanding.
Manmohan SinghThrough the Guru, one dwells on the Name and realises the worth of Lord's meditation.
Manmohan Singh (Punjabi)ਗੁਰਾਂ ਦੇ ਰਾਹੀਂ, ਆਦਮੀ ਨਾਮ ਦਾ ਸਿਮਰਨ ਕਰਦਾ ਹੈ, ਤੇ ਸਾਈਂ ਦੀ ਬੰਦਗੀ ਦੀ ਕਦਰ ਨੂੰ ਅਨੁਭਵ ਕਰ ਲੈਦਾ ਹੈ।
Fareedkot Teekaਗੁਰਮੁਖਿ ਜੋ ਹੈਂ ਸਮਝ ਬਿਚਾਰ ਕੇ ਨਾਮ ਧ੍ਯਾਉਤੇ ਹੈਂ॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ਤੇ ਇਸ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)A través del Guru, uno repite el Naam, el Nombre del Señor y conociendo Su Esencia,

ਗੁਰਮੁਖਿ ਭਗਤਿ ਸਲਾਹ ਹੈ; ਅੰਤਰਿ ਸਬਦੁ ਅਪਾਰਾ ॥੩॥

guramukh bhagat salaah hai; antar sabad apaaraa |3|

Sant Singh KhalsaThe Gurmukh is the Lord's devotee, immersed in His Praises; the Infinite Word of the Shabad dwells within him. ||3||
Manmohan SinghThrough the Guru is the saint dedicated to God's praise and in his mind is enshrined the Infinite Name.
Manmohan Singh (Punjabi)ਗੁਰਾਂ ਦੇ ਰਾਹੀਂ ਸੰਤ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦੇ ਸਮਰਪਣ ਹੋ ਜਾਂਦਾ ਹੈ ਅਤੇ ਉਸ ਦੇ ਮਨ ਅੰਦਰ ਆਰਾਪਾਰ-ਰਹਿਤ ਨਾਮ ਟਿਕ ਜਾਂਦਾ ਹੈ।
Fareedkot Teekaਔਰ ਗੁਰਮੁਖ ਭਗਤੀ ਕਰ ਕੇ ਵਾਹਗੁਰੂ ਕੀ ਉਸਤਤੀ ਕਰਤੇ ਹੈਂ, ਤਿਨ ਕੇ ਅੰਤਸਕਰਣ ਮੇਂ ਅਪਾਰ ਬ੍ਰਹਮ ਦਿਖਾਈ ਪੜਤਾ ਹੈ, ਭਾਵ ਸਾਖ੍ਯਾਤ ਹੋਤਾ ਹੈ॥੩॥
Prof. Sahib Singhਗੁਰੂ ਦੀ ਸਰਨ ਆਇਆਂ ਪਰਮਾਤਮਾ ਦੀ ਭਗਤੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ, ਹਿਰਦੇ ਵਿਚ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆ ਵੱਸਦਾ ਹੈ ॥੩॥

ਪਦ ਅਰਥ ਸਲਾਹ = ਸਿਫ਼ਤ-ਸਾਲਾਹ। ਅੰਤਰਿ = ਹਿਰਦੇ ਵਿਚ। ਅਪਾਰਾ = ਬੇਅੰਤ ਦਾ ॥੩॥

SikhNet (Spanish)habita en Ella. A través del Guru, el Devoto se dedica a la Alabanza del Señor y la Palabra Infinita es enaltecida en su mente. (3)

ਗੁਰਮੁਖਿ ਸੂਖੁ ਊਪਜੈ; ਦੁਖੁ. ਕਦੇ ਨ ਹੋਈ ॥

guramukh sookh aoopajai; dukh. kade na hoee |

Sant Singh KhalsaHappiness emanates from the Gurmukh; he never suffers pain.
Manmohan SinghThrough the Guru man attains happiness and never suffers any sorrow.
Manmohan Singh (Punjabi)ਗੁਰਾਂ ਦੇ ਰਾਹੀਂ ਇਨਸਾਨ ਖੁਸ਼ੀ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਨੂੰ ਰੰਜ ਕਦਾਚਿੱਤ ਨਹੀਂ ਵਾਪਰਦਾ।
Fareedkot Teekaਗੁਰਮੁਖੋਂ ਕੇ ਸੁਖ ਉਪਜਤਾ ਹੈ ਜਿਸ ਮੇਂ ਦੁਖੁ ਕਭੀ ਨਹੀਂ ਹੋਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਤੇ ਕੋਈ ਦੁੱਖ ਪੋਹ ਨਹੀਂ ਸਕਦਾ।
SikhNet (Spanish)A través del Guru se obtiene el Éxtasis que disipa la tristeza para siempre.

ਗੁਰਮੁਖਿ ਹਉਮੈ ਮਾਰੀਐ; ਮਨੁ ਨਿਰਮਲੁ ਹੋਈ ॥੪॥

guramukh haumai maareeai; man niramal hoee |4|

Sant Singh KhalsaThe Gurmukh conquers his ego, and his mind is immaculately pure. ||4||
Manmohan SinghThrough the Guru, one's ego is stilled and the soul becomes pure.
Manmohan Singh (Punjabi)ਗੁਰਾਂ ਦੇ ਰਾਹੀਂ ਆਦਮੀ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ ਅਤੇ ਆਤਮਾ ਪਵਿੱਤਰ ਥੀ ਵੰਞਦੀ ਹੈ।
Fareedkot Teekaਗੁਰਮੁਖ ਦ੍ਵਾਰੇ ਹੰਤਾ ਮਮਤਾ ਮਾਰੀਏ, ਤਬ ਮਨ ਕੀ ਬ੍ਰਿਤੀ ਸੁਧ ਹੋਤੀ ਹੈ॥੪॥
Prof. Sahib Singhਗੁਰੂ ਦੀ ਸਰਨ ਪਿਆਂ (ਅੰਦਰੋਂ) ਹਉਮੈ ਦੂਰ ਕਰ ਸਕੀਦੀ ਹੈ, ਮਨ ਪਵਿੱਤ੍ਰ ਹੋ ਜਾਂਦਾ ਹੈ ॥੪॥

ਪਦ ਅਰਥ ਨਿਰਮਲੁ = ਪਵਿੱਤ੍ਰ ॥੪॥

SikhNet (Spanish)A través del Guru uno calma su ego y la mente se purifica. (4)

ਸਤਿਗੁਰਿ ਮਿਲਿਐ. ਆਪੁ ਗਇਆ; ਤ੍ਰਿਭਵਣ ਸੋਝੀ ਪਾਈ ॥

satigur miliai. aap geaa; tribhavan sojhee paaee |

Sant Singh KhalsaMeeting the True Guru, self-conceit is removed, and understanding of the three worlds is obtained.
Manmohan SinghMeeting the True, man's self-conceit is removed and he obtains the knowledge of the three worlds.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਬੰਦੇ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।
Fareedkot Teekaਸਤਗੁਰੋਂ ਸੇ ਮਿਲਨੇ ਕਰ ਕੇ ਆਪਾ ਭਾਉ ਦੂਰ ਹੋ ਗਿਆ ਹੈ ਔਰ ਤੀਨੋਂ ਲੋਕੋਂ ਕੀ ਸੂਝ ਪਾਈ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਹਉਮੈ ਅਹੰਕਾਰ ਨਾਸ ਹੋ ਜਾਂਦਾ ਹੈ, ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤਿੰਨਾਂ ਹੀ ਭਵਨਾਂ ਵਿਚ ਵਿਆਪਕ ਹੈ,

ਪਦ ਅਰਥ ਆਪੁ = ਆਪਾ-ਭਾਵ, ਹਉਮੈ।

SikhNet (Spanish)Encontrando al Verdadero Guru uno se libera del dominio de su ego y conoce la realidad de las tres Gunas.

ਨਿਰਮਲ ਜੋਤਿ ਪਸਰਿ ਰਹੀ; ਜੋਤੀ ਜੋਤਿ ਮਿਲਾਈ ॥੫॥

niramal jot pasar rahee; jotee jot milaaee |5|

Sant Singh KhalsaThe Immaculate Divine Light is pervading and permeating everywhere; one's light merges into the Light. ||5||
Manmohan SinghHe then beholds the Lord's immaculate Light diffused everywhere and his light blends with the Supreme Light.
Manmohan Singh (Punjabi)ਉਹ ਤਦ ਪ੍ਰਭੂ ਦੇ ਪਵਿੱਤਰ ਪ੍ਰਕਾਸ਼ ਨੂੰ ਹਰ ਥਾਂ ਵਿਆਪਕ ਵੇਖਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਜੋਤੀ ਕੀ ਜੋ ਸੁਧ ਜੋਤ ਫੈਲ ਰਹੀ ਹੈ, ਤਿਸੀ ਮੇਂ ਅਪਨੀ ਜੋਤਿ ਮਿਲਾਈ ਹੈ॥੫॥
Prof. Sahib Singhਹਰ ਥਾਂ ਪਰਮਾਤਮਾ ਦੀ ਹੀ ਪਵਿੱਤ੍ਰ ਜੋਤਿ ਪ੍ਰਕਾਸ਼ ਕਰ ਰਹੀ ਹੈ, (ਇਸ ਤਰ੍ਹਾਂ) ਪਰਮਾਤਮਾ ਦੀ ਜੋਤਿ ਵਿਚ ਸੁਰਤਿ ਜੁੜ ਜਾਂਦੀ ਹੈ ॥੫॥

ਪਦ ਅਰਥ ਪਸਰਿ ਰਹੀ = ਖਿੱਲਰੀ ਹੋਈ ਹੈ ॥੫॥

SikhNet (Spanish)Uno ve la Luz Pura del Señor prevaleciendo en todo y su luz se sumerge en la Luz Total. (5)

ਪੂਰੈ ਗੁਰਿ. ਸਮਝਾਇਆ; ਮਤਿ ਊਤਮ ਹੋਈ ॥

poorai gur. samajhaaeaa; mat aootam hoee |

Sant Singh KhalsaThe Perfect Guru instructs, and one's intellect becomes sublime.
Manmohan SinghWhen the Perfect Guru instructs, man's intellect becomes sublime.
Manmohan Singh (Punjabi)ਜਦ ਪੂਰਨ ਗੁਰਦੇਵ ਜੀ ਸਿਖਮਤ ਦਿੰਦੇ ਹਨ, ਤਾਂ ਆਦਮੀ ਦੀ ਅਕਲ ਸ਼੍ਰੇਸ਼ਟ ਹੋ ਜਾਂਦੀ ਹੈ।
Fareedkot Teekaਪੂਰੇ ਗੁਰੋਂ ਨੇ ਜੋ ਉਪਦੇਸ਼ ਸਮਝਾਇਆ ਹੈ ਤਿਸ ਕਰ ਕੇ ਮੇਰੀ ਬੁਧਿ ਉਤਮ ਭਈ ਹੈ॥
Prof. Sahib Singhਪੂਰੇ ਗੁਰੂ ਦੇ (ਆਤਮਕ ਜੀਵਨ ਦੀ ਸੂਝ) ਸਮਝਾਉਣ ਨਾਲ ਅਕਲ ਸ੍ਰੇਸ਼ਟ ਹੋ ਜਾਂਦੀ ਹੈ,

ਪਦ ਅਰਥ ਗੁਰਿ = ਗੁਰੂ ਨੇ। ਊਤਮ = ਸ੍ਰੇਸ਼ਟ।

SikhNet (Spanish)Cuando es instruida por el Perfecto Guru, la mente se vuelve sublime

ਅੰਤਰੁ ਸੀਤਲੁ ਸਾਂਤਿ ਹੋਇ; ਨਾਮੇ ਸੁਖੁ ਹੋਈ ॥੬॥

antar seetal saant hoe; naame sukh hoee |6|

Sant Singh KhalsaA cooling and soothing peace comes within, and through the Naam, peace is obtained. ||6||
Manmohan SinghFrom within he is cooled and pacified, and through the Lord's Name he obtains happiness.
Manmohan Singh (Punjabi)ਅੰਦਰਵਾਰੇ ਉਹ ਠੰਡਾ ਤੇ ਧੀਰਜਵਾਨ ਹੋ ਵੰਞਦਾ ਹੈ, ਅਤੇ ਸਾਈਂ ਦੇ ਨਾਮ ਰਾਹੀਂ ਉਹ ਖੁਸ਼ੀ ਹਾਸਲ ਕਰ ਲੈਦਾ ਹੈ।
Fareedkot Teekaਤਿਸੀ ਕਰ ਕੇ ਅੰਤਸਕਰਣ ਮੇਂ ਸਾਂਤਿ ਰੂਪ ਸੀਤਲਤਾ ਪ੍ਰਾਪਤਿ ਹੋਈ ਹੈ ਔਰ ਤਿਸੀ ਨਾਮ ਕੇ ਉਪਦੇਸ ਦ੍ਵਾਰੇ ਸੁਖ ਕੀ ਪ੍ਰਾਪਤੀ ਹੋਈ ਹੈ॥੬॥
Prof. Sahib Singhਹਿਰਦਾ (ਵਿਕਾਰਾਂ ਦੀ ਸੜਨ ਤੋਂ ਬਚ ਕੇ) ਠੰਢਾ-ਠਾਰ ਹੋਇਆ ਰਹਿੰਦਾ ਹੈ ਤੇ ਹਰਿ-ਨਾਮ ਦੀ ਰਾਹੀਂ ਆਨੰਦ ਪ੍ਰਾਪਤ ਹੁੰਦਾ ਹੈ ॥੬॥

ਪਦ ਅਰਥ ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰਿ' ਅਤੇ 'ਅੰਤਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ} ॥੬॥

SikhNet (Spanish)y en el interior uno es refrescado y confortado. Sí, a través del Naam, el Nombre del Señor, uno logra el Éxtasis. (6)

ਪੂਰਾ ਸਤਿਗੁਰੁ ਤਾਂ ਮਿਲੈ; ਜਾਂ ਨਦਰਿ ਕਰੇਈ ॥

pooraa satigur taan milai; jaan nadar kareee |

Sant Singh KhalsaOne meets the Perfect True Guru only when the Lord bestows His Glance of Grace.
Manmohan SinghIf the Lord casts His merciful glance, then alone the perfect Guru is met.
Manmohan Singh (Punjabi)ਜੇਕਰ ਸਾਹਿਬ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਕੇਵਲ ਤਦ ਹੀ ਪੂਰਨ ਗੁਰੂ ਜੀ ਮਿਲਦੇ ਹਨ।
Fareedkot Teekaਪਰੰਤੂ ਪੂਰਾ ਸਤਿਗੁਰ ਤਬ ਮਿਲਤਾ ਹੈ, ਜਬ ਵਾਹਗੁਰੂ ਦ੍ਰਿਸ੍ਟ ਕਰਤਾ ਹੈ॥
Prof. Sahib Singh(ਪਰ) ਪੂਰਾ ਗੁਰੂ ਭੀ ਤਦੋਂ ਹੀ ਮਿਲਦਾ ਹੈ, ਜਦੋਂ ਪਰਮਾਤਮਾ ਆਪ ਮੇਹਰ ਦੀ ਨਿਗਾਹ ਕਰਦਾ ਹੈ,

ਪਦ ਅਰਥ ਕਰੇਈ = ਕਰੇਇ, ਕਰਦਾ ਹੈ।

SikhNet (Spanish)Cuando por la Misericordia del Señor encuentras al Perfecto Guru,

ਕਿਲਵਿਖ ਪਾਪ ਸਭ ਕਟੀਅਹਿ; ਫਿਰਿ ਦੁਖੁ ਬਿਘਨੁ. ਨ ਹੋਈ ॥੭॥

kilavikh paap sabh katteeeh; fir dukh bighan. na hoee |7|

Sant Singh KhalsaAll sins and vices are eradicated, and one shall never again suffer pain or distress. ||7||
Manmohan SinghThen all the sins and vices of the mortal are eradicated and he, again suffers not distress and obstruction.
Manmohan Singh (Punjabi)ਤਦ ਜੀਵ ਦੇ ਸਾਰੇ ਅਪਰਾਧ ਤੇ ਗੁਨਾਹ ਨਾਸ ਹੋ ਜਾਂਦੇ ਹਨ ਅਤੇ ਉਸ ਨੂੰ ਮੁੜ ਕੇ ਕੋਈ ਤਕਲੀਫ ਤੇ ਔਕੜ ਨਹੀਂ ਵਾਪਰਦੀ।
Fareedkot Teekaਪੂਰਬ ਜਨਮ ਕੇ (ਕਿਲਵਿਖ) ਪਾਪ ਔਰ ਇਸ ਜਨਮ ਕੇ ਪਾਪ ਵਾ ਭਾਰੀ ਅਰ ਸਮਾਨ ਪਾਪ ਸਭ ਕਾਟੇ ਜਾਤੇ ਹੈਂ, ਫਿਰ ਕਿਸੀ ਤਰਹ ਕਾ ਦੁਖੁ ਔਰ ਬਿਘਨ ਨਹੀਂ ਹੋਤਾ ਹੈ॥
Prof. Sahib Singhਇਸ ਤਰ੍ਹਾਂ ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ, ਮੁੜ ਕੋਈ ਦੁੱਖ ਪੋਹ ਨਹੀਂ ਸਕਦਾ, ਤੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੭॥

ਪਦ ਅਰਥ ਕਿਲਵਿਖ = ਪਾਪ। ਕਟੀਅਹਿ = ਕੱਟੇ ਜਾਂਦੇ ਹਨ। ਬਿਘਨੁ = ਰੁਕਾਵਟ ॥੭॥

SikhNet (Spanish)todas tus faltas son cubiertas y no te involucras más en el dolor. (7)

Open this shabad (20 lines, Angs 424-425) →

Ang 424 of 1430