ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 424
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਰਾਗੁ ਆਸਾ ਮਹਲਾ ੩ ਅਸਟਪਦੀਆ ਘਰੁ ੮ ਕਾਫੀ ॥
raag aasaa mahalaa 3 asattapadeea ghar 8 kaafee | Ang 424
Sant Singh KhalsaRaag Aasaa, Third Mehl, Ashtpadheeyaa, Eighth House, Kaafee:
Manmohan SinghAsa Measure 3rd Guru. Ashtpadis, Kafi.
Manmohan Singh (Punjabi)ਰਾਗ ਆਸਾ ਤੀਜੀ ਪਾਤਸ਼ਾਹੀ। ਅਸ਼ਟਪਦੀਆਂ ਕਾਫੀ।
Prof. Sahib Singhਰਾਗ ਆਸਾ, ਘਰ ੮ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ 'ਕਾਫੀ'।
SikhNet (Spanish)Asa, Mejl Guru Amar Das, Tercer Canal Divino, Ashtapadis, Kafi.
ਗੁਰ ਤੇ ਸਾਂਤਿ ਊਪਜੈ; ਜਿਨਿ ਤ੍ਰਿਸਨਾ ਅਗਨਿ ਬੁਝਾਈ ॥
gur te saant aoopajai; jin trisanaa agan bujhaaee | Ang 424
Sant Singh KhalsaPeace emanates from the Guru; He puts out the fire of desire.
Manmohan SinghIt is from the Guru that peace is evolved, which quenches the fire of desire.
Manmohan Singh (Punjabi)ਗੁਰਾਂ ਤੋਂ ਹੀ ਠੰਢ ਚੈਨ ਪੈਦਾ ਹੁੰਦੀ ਹੈ, ਜੋ ਖਾਹਿਸ਼ ਦੀ ਅੱਗ ਨੂੰ ਬੁਝਾ ਦਿੰਦੀ ਹੈ।
Fareedkot Teekaਜਿਸ ਸਾਂਤ ਕਰ ਕੇ ਸੇਵਕੋਂ ਨੇ ਤ੍ਰਿਸ਼ਨਾ ਰੂਪ ਅਗਨ ਬੁਝਾਈ ਹੈ, ਸੋ ਸਾਂਤ ਗੁਰੋਂ ਕੀ ਸੇਵਾ ਸੇ ਉਤਪੰਨ ਹੋਤੀ ਹੈ॥
Prof. Sahib Singhਗੁਰੂ ਪਾਸੋਂ ਹੀ ਆਤਮਕ ਠੰਢ ਪ੍ਰਾਪਤ ਹੁੰਦੀ ਹੈ ਤੇ ਉਸ ਦੇ ਹੀ ਕਾਰਨ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ।ਪਦ ਅਰਥ ਤੇ = ਤੋਂ, ਪਾਸੋਂ। ਊਪਜੈ = ਪੈਦਾ ਹੁੰਦੀ ਹੈ। ਜਿਨਿ = ਜਿਸ (ਗੁਰੂ) ਨੇ।
SikhNet (Spanish)Del Guru viene todo Éxtasis, el Guru sofoca el fuego de nuestro deseo.
ਗੁਰ ਤੇ ਨਾਮੁ ਪਾਈਐ; ਵਡੀ ਵਡਿਆਈ ॥੧॥
gur te naam paaeeai; vaddee vaddiaaee |1| Ang 424
Sant Singh KhalsaThe Naam, the Name of the Lord, is obtained from the Guru; it is the greatest greatness. ||1||
Manmohan SinghFrom the Guru, God's Name and great glory are obtained.
Manmohan Singh (Punjabi)ਗੁਰਾਂ ਪਾਸੋਂ ਵਾਹਿਗੁਰੂ ਦਾ ਨਾਮ ਅਤੇ ਭਾਰੀ ਪ੍ਰਭਤਾ ਪ੍ਰਾਪਤ ਹੁੰਦੇ ਹਨ।
Fareedkot Teekaਗੁਰੋਂ ਸੇ ਨਾਮ ਪਾਈਤਾ ਹੈ, ਭਾਵ ਮਿਲਤਾ ਹੈ ਅਰ ਨਾਮ ਕਰ ਵਡੀ ਵਡਿਆਈ ਹੋਤੀ ਹੈ॥੧॥
Prof. Sahib Singhਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ ਤੇ (ਜਿਸ ਦੀ ਬਰਕਤਿ ਨਾਲ ਲੋਕ ਪਰਲੋਕ ਵਿਚ) ਵੱਡਾ ਆਦਰ ਪ੍ਰਾਪਤ ਹੁੰਦਾ ਹੈ ॥੧॥ਪਦ ਅਰਥ ਵਡਿਆਈ = ਆਦਰ-ਮਾਣ ॥੧॥
SikhNet (Spanish)Sí, recibimos el Naam, el Nombre del Señor a través del Guru y también toda la Gloria. (1)
ਏਕੋ ਨਾਮੁ; ਚੇਤਿ ਮੇਰੇ ਭਾਈ ॥
eko naam; chet mere bhaaee | Ang 424
Sant Singh KhalsaKeep the One Name in your consciousness, O my Siblings of Destiny.
Manmohan SinghThe Lord's One Name, remember thou, O my brother.
Manmohan Singh (Punjabi)ਸੁਆਮੀ ਦੇ ਇੱਕ ਨਾਮ ਨੂੰ ਤੂੰ ਚੇਤੇ ਕਰ, ਹੇ ਮੇਰੇ ਵੀਰ!
Prof. Sahib Singhਹੇ ਮੇਰੇ ਭਾਈ! (ਜੇ ਤੂੰ ਵਿਕਾਰਾਂ ਦੀ ਅੱਗ ਤੋਂ ਬਚਣਾ ਚਾਹੁੰਦਾ ਹੈਂ ਤਾਂ) ਇਕ ਪਰਮਾਤਮਾ ਦਾ ਨਾਮ ਸਿਮਰਦਾ ਰਹੁ।ਪਦ ਅਰਥ ਚੇਤਿ = ਸਿਮਰ। ਭਾਈ = ਹੇ ਭਾਈ!
SikhNet (Spanish)Alaba entonces sólo el Naam, el Nombre del Señor, oh hermano;
ਜਗਤੁ ਜਲੰਦਾ ਦੇਖਿ ਕੈ; ਭਜਿ ਪਏ ਸਰਣਾਈ ॥੧॥ ਰਹਾਉ ॥
jagat jalandaa dekh kai; bhaj pe saranaaee |1| rahaau | Ang 424
Sant Singh KhalsaSeeing the world on fire, I have hurried to the Lord's Sanctuary. ||1||Pause||
Manmohan SinghSeeing the world in fire, I have hastened to God's sanctuary. Pause
Manmohan Singh (Punjabi)ਸੰਸਾਰ ਨੂੰ ਸੜਦਾ ਹੋਇਆ ਵੇਖ ਕੇ, ਮੈਂ ਦੌੜ ਕੇ ਵਾਹਿਗੁਰੂ ਦੀ ਓਟ ਲਈ ਹੈ। ਠਹਿਰਾਉ।
Fareedkot Teekaਹੇ ਮੇਰੇ ਭਾਈ! ਗੁਰੋਂ ਦ੍ਵਾਰਾ ਏਕ ਨਾਮ ਕੋ ਚੇਤ, ਜਗਤ ਕੋ ਆਸਾ ਤ੍ਰਿਸ਼ਨਾ ਰੂਪ ਅਗਨਿ ਮੇਂ ਜਲਤਾ ਹੂਆ ਦੇਖ ਕਰ ਹਮ ਭਾਗ ਕਰ ਗੁਰੋਂ ਕੀ ਸ਼ਰਣ ਪੜੇ ਹੈਂ॥੧॥ ਰਹਾਉ ॥
Prof. Sahib Singhਜਗਤ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ ਮੈਂ ਤਾਂ (ਗੁਰੂ ਦੀ) ਸਰਨ ਦੌੜ ਕੇ ਆ ਪਿਆ ਹਾਂ ॥੧॥ ਰਹਾਉ ॥ਪਦ ਅਰਥ ਭਜਿ = ਦੌੜ ਕੇ ॥੧॥ ਰਹਾਉ ॥
SikhNet (Spanish)viendo el mundo ardiendo en fuego, he buscado el Refugio del Señor. (1‑Pausa)
ਗੁਰ ਤੇ. ਗਿਆਨੁ ਊਪਜੈ; ਮਹਾ ਤਤੁ ਬੀਚਾਰਾ ॥
gur te. giaan aoopajai; mahaa tat beechaaraa | Ang 424
Sant Singh KhalsaSpiritual wisdom emanates from the Guru; reflect upon the supreme essence of reality.
Manmohan SinghFrom the Guru, gnosis is obtained and the mortal reflects upon the Supreme Reality.
Manmohan Singh (Punjabi)ਗੁਰਾਂ ਪਾਸੋਂ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ, ਅਤੇ ਪ੍ਰਾਣੀ ਪਰਮ ਅਸਲੀਅਤ ਨੂੰ ਸੋਚਦਾ ਸਮਝਦਾ ਹੈ।
Fareedkot Teekaਗੁਰੋਂ ਸੇ ਮਹਾਵਾਕ ਕੇ ਉਪਦੇਸ ਕਰ ਤਤ ਮਿਥ੍ਯਾ ਕੇ ਬਿਚਾਰ ਦ੍ਵਾਰੇ ਗ੍ਯਾਨ ਉਪਜਤਾ ਹੈ॥
Prof. Sahib Singhਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ, ਤੇ ਉਸ ਤੋਂ ਹੀ ਸਭ ਤੋਂ ਵੱਡੀ ਅਸਲੀਅਤ ਦਾ ਸ੍ਰੇਸ਼ਟ ਵਿਚਾਰ ਮਿਲਦਾ ਹੈ।ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ। ਤਤੁ = ਅਸਲੀਅਤ।
SikhNet (Spanish)Del Guru viene toda Sabiduría y uno habita en la Quintaesencia de lo Real.
ਗੁਰ ਤੇ. ਘਰੁ ਦਰੁ ਪਾਇਆ; ਭਗਤੀ ਭਰੇ ਭੰਡਾਰਾ ॥੨॥
gur te. ghar dar paaeaa; bhagatee bhare bhanddaaraa |2| Ang 424
Sant Singh KhalsaThrough the Guru, the Lord's Mansion and His Court are attained; His devotional worship is overflowing with treasures. ||2||
Manmohan SinghThrough the Guru man attains Lord's mansion and court and the treasure full of His devotional service.
Manmohan Singh (Punjabi)ਗੁਰਾਂ ਦੇ ਰਾਹੀਂ ਇਨਸਾਨ ਸਾਹਿਬ ਦੇ ਮਹਿਲ ਅਤੇ ਦਰਬਾਰ ਅਤੇ ਉਸ ਦੀ ਪ੍ਰੇਮ-ਮਈ ਸੇਵਾ ਦੇ ਪਰੀਪੂਰਨ ਖ਼ਜ਼ਾਨਿਆਂ ਨੂੰ ਪਾ ਲੈਦਾ ਹੈ।
Fareedkot Teekaਜਿਸ ਪੁਰਖ ਕਾ ਅੰਤਹਕਰਨ ਰੂਪ ਭੰਡਾਰਾ ਭਗਤੀ ਕਰ (ਭਰੇ) ਪੂਰਨ ਹੈ, (ਘਰੁ) ਸ੍ਵਰੂਪ ਕਾ (ਦਰੁ) ਦਰਵਾਜਾ ਗੁਰੋਂ ਸੇ ਤਿਸ ਨੇ ਹੀ ਪਾਯਾ ਹੈ॥੨॥
Prof. Sahib Singhਗੁਰੂ ਪਾਸੋਂ ਹੀ ਪਰਮਾਤਮਾ ਦਾ ਟਿਕਾਣਾ ਲੱਭਦਾ ਹੈ ਤੇ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੨॥ਪਦ ਅਰਥ ਭੰਡਾਰਾ = ਖ਼ਜ਼ਾਨੇ ॥੨॥
SikhNet (Spanish)En el Guru uno encuentra su hogar, la Puerta del Señor y el Tesoro de Alabanza. (2)
ਗੁਰਮੁਖਿ ਨਾਮੁ ਧਿਆਈਐ; ਬੂਝੈ ਵੀਚਾਰਾ ॥
guramukh naam dhiaaeeai; boojhai veechaaraa | Ang 424
Sant Singh KhalsaThe Gurmukh meditates on the Naam; he achieves reflective meditation and understanding.
Manmohan SinghThrough the Guru, one dwells on the Name and realises the worth of Lord's meditation.
Manmohan Singh (Punjabi)ਗੁਰਾਂ ਦੇ ਰਾਹੀਂ, ਆਦਮੀ ਨਾਮ ਦਾ ਸਿਮਰਨ ਕਰਦਾ ਹੈ, ਤੇ ਸਾਈਂ ਦੀ ਬੰਦਗੀ ਦੀ ਕਦਰ ਨੂੰ ਅਨੁਭਵ ਕਰ ਲੈਦਾ ਹੈ।
Fareedkot Teekaਗੁਰਮੁਖਿ ਜੋ ਹੈਂ ਸਮਝ ਬਿਚਾਰ ਕੇ ਨਾਮ ਧ੍ਯਾਉਤੇ ਹੈਂ॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ਤੇ ਇਸ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ।
SikhNet (Spanish)A través del Guru, uno repite el Naam, el Nombre del Señor y conociendo Su Esencia,
ਗੁਰਮੁਖਿ ਭਗਤਿ ਸਲਾਹ ਹੈ; ਅੰਤਰਿ ਸਬਦੁ ਅਪਾਰਾ ॥੩॥
guramukh bhagat salaah hai; antar sabad apaaraa |3| Ang 424
Sant Singh KhalsaThe Gurmukh is the Lord's devotee, immersed in His Praises; the Infinite Word of the Shabad dwells within him. ||3||
Manmohan SinghThrough the Guru is the saint dedicated to God's praise and in his mind is enshrined the Infinite Name.
Manmohan Singh (Punjabi)ਗੁਰਾਂ ਦੇ ਰਾਹੀਂ ਸੰਤ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦੇ ਸਮਰਪਣ ਹੋ ਜਾਂਦਾ ਹੈ ਅਤੇ ਉਸ ਦੇ ਮਨ ਅੰਦਰ ਆਰਾਪਾਰ-ਰਹਿਤ ਨਾਮ ਟਿਕ ਜਾਂਦਾ ਹੈ।
Fareedkot Teekaਔਰ ਗੁਰਮੁਖ ਭਗਤੀ ਕਰ ਕੇ ਵਾਹਗੁਰੂ ਕੀ ਉਸਤਤੀ ਕਰਤੇ ਹੈਂ, ਤਿਨ ਕੇ ਅੰਤਸਕਰਣ ਮੇਂ ਅਪਾਰ ਬ੍ਰਹਮ ਦਿਖਾਈ ਪੜਤਾ ਹੈ, ਭਾਵ ਸਾਖ੍ਯਾਤ ਹੋਤਾ ਹੈ॥੩॥
Prof. Sahib Singhਗੁਰੂ ਦੀ ਸਰਨ ਆਇਆਂ ਪਰਮਾਤਮਾ ਦੀ ਭਗਤੀ ਸਿਫ਼ਤ-ਸਾਲਾਹ ਪ੍ਰਾਪਤ ਹੁੰਦੀ ਹੈ, ਹਿਰਦੇ ਵਿਚ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆ ਵੱਸਦਾ ਹੈ ॥੩॥ਪਦ ਅਰਥ ਸਲਾਹ = ਸਿਫ਼ਤ-ਸਾਲਾਹ। ਅੰਤਰਿ = ਹਿਰਦੇ ਵਿਚ। ਅਪਾਰਾ = ਬੇਅੰਤ ਦਾ ॥੩॥
SikhNet (Spanish)habita en Ella. A través del Guru, el Devoto se dedica a la Alabanza del Señor y la Palabra Infinita es enaltecida en su mente. (3)
ਗੁਰਮੁਖਿ ਸੂਖੁ ਊਪਜੈ; ਦੁਖੁ. ਕਦੇ ਨ ਹੋਈ ॥
guramukh sookh aoopajai; dukh. kade na hoee | Ang 424
Sant Singh KhalsaHappiness emanates from the Gurmukh; he never suffers pain.
Manmohan SinghThrough the Guru man attains happiness and never suffers any sorrow.
Manmohan Singh (Punjabi)ਗੁਰਾਂ ਦੇ ਰਾਹੀਂ ਇਨਸਾਨ ਖੁਸ਼ੀ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਨੂੰ ਰੰਜ ਕਦਾਚਿੱਤ ਨਹੀਂ ਵਾਪਰਦਾ।
Fareedkot Teekaਗੁਰਮੁਖੋਂ ਕੇ ਸੁਖ ਉਪਜਤਾ ਹੈ ਜਿਸ ਮੇਂ ਦੁਖੁ ਕਭੀ ਨਹੀਂ ਹੋਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ, ਤੇ ਕੋਈ ਦੁੱਖ ਪੋਹ ਨਹੀਂ ਸਕਦਾ।
SikhNet (Spanish)A través del Guru se obtiene el Éxtasis que disipa la tristeza para siempre.
ਗੁਰਮੁਖਿ ਹਉਮੈ ਮਾਰੀਐ; ਮਨੁ ਨਿਰਮਲੁ ਹੋਈ ॥੪॥
guramukh haumai maareeai; man niramal hoee |4| Ang 424
Sant Singh KhalsaThe Gurmukh conquers his ego, and his mind is immaculately pure. ||4||
Manmohan SinghThrough the Guru, one's ego is stilled and the soul becomes pure.
Manmohan Singh (Punjabi)ਗੁਰਾਂ ਦੇ ਰਾਹੀਂ ਆਦਮੀ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ ਅਤੇ ਆਤਮਾ ਪਵਿੱਤਰ ਥੀ ਵੰਞਦੀ ਹੈ।
Fareedkot Teekaਗੁਰਮੁਖ ਦ੍ਵਾਰੇ ਹੰਤਾ ਮਮਤਾ ਮਾਰੀਏ, ਤਬ ਮਨ ਕੀ ਬ੍ਰਿਤੀ ਸੁਧ ਹੋਤੀ ਹੈ॥੪॥
Prof. Sahib Singhਗੁਰੂ ਦੀ ਸਰਨ ਪਿਆਂ (ਅੰਦਰੋਂ) ਹਉਮੈ ਦੂਰ ਕਰ ਸਕੀਦੀ ਹੈ, ਮਨ ਪਵਿੱਤ੍ਰ ਹੋ ਜਾਂਦਾ ਹੈ ॥੪॥ਪਦ ਅਰਥ ਨਿਰਮਲੁ = ਪਵਿੱਤ੍ਰ ॥੪॥
SikhNet (Spanish)A través del Guru uno calma su ego y la mente se purifica. (4)
ਸਤਿਗੁਰਿ ਮਿਲਿਐ. ਆਪੁ ਗਇਆ; ਤ੍ਰਿਭਵਣ ਸੋਝੀ ਪਾਈ ॥
satigur miliai. aap geaa; tribhavan sojhee paaee | Ang 424
Sant Singh KhalsaMeeting the True Guru, self-conceit is removed, and understanding of the three worlds is obtained.
Manmohan SinghMeeting the True, man's self-conceit is removed and he obtains the knowledge of the three worlds.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਬੰਦੇ ਦੀ ਸਵੈ-ਹੰਗਤਾ ਦੂਰ ਹੋ ਜਾਂਦੀ ਹੈ ਅਤੇ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਪ੍ਰਾਪਤ ਹੋ ਜਾਂਦੀ ਹੈ।
Fareedkot Teekaਸਤਗੁਰੋਂ ਸੇ ਮਿਲਨੇ ਕਰ ਕੇ ਆਪਾ ਭਾਉ ਦੂਰ ਹੋ ਗਿਆ ਹੈ ਔਰ ਤੀਨੋਂ ਲੋਕੋਂ ਕੀ ਸੂਝ ਪਾਈ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਹਉਮੈ ਅਹੰਕਾਰ ਨਾਸ ਹੋ ਜਾਂਦਾ ਹੈ, ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤਿੰਨਾਂ ਹੀ ਭਵਨਾਂ ਵਿਚ ਵਿਆਪਕ ਹੈ,ਪਦ ਅਰਥ ਆਪੁ = ਆਪਾ-ਭਾਵ, ਹਉਮੈ।
SikhNet (Spanish)Encontrando al Verdadero Guru uno se libera del dominio de su ego y conoce la realidad de las tres Gunas.
ਨਿਰਮਲ ਜੋਤਿ ਪਸਰਿ ਰਹੀ; ਜੋਤੀ ਜੋਤਿ ਮਿਲਾਈ ॥੫॥
niramal jot pasar rahee; jotee jot milaaee |5| Ang 424
Sant Singh KhalsaThe Immaculate Divine Light is pervading and permeating everywhere; one's light merges into the Light. ||5||
Manmohan SinghHe then beholds the Lord's immaculate Light diffused everywhere and his light blends with the Supreme Light.
Manmohan Singh (Punjabi)ਉਹ ਤਦ ਪ੍ਰਭੂ ਦੇ ਪਵਿੱਤਰ ਪ੍ਰਕਾਸ਼ ਨੂੰ ਹਰ ਥਾਂ ਵਿਆਪਕ ਵੇਖਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਜੋਤੀ ਕੀ ਜੋ ਸੁਧ ਜੋਤ ਫੈਲ ਰਹੀ ਹੈ, ਤਿਸੀ ਮੇਂ ਅਪਨੀ ਜੋਤਿ ਮਿਲਾਈ ਹੈ॥੫॥
Prof. Sahib Singhਹਰ ਥਾਂ ਪਰਮਾਤਮਾ ਦੀ ਹੀ ਪਵਿੱਤ੍ਰ ਜੋਤਿ ਪ੍ਰਕਾਸ਼ ਕਰ ਰਹੀ ਹੈ, (ਇਸ ਤਰ੍ਹਾਂ) ਪਰਮਾਤਮਾ ਦੀ ਜੋਤਿ ਵਿਚ ਸੁਰਤਿ ਜੁੜ ਜਾਂਦੀ ਹੈ ॥੫॥ਪਦ ਅਰਥ ਪਸਰਿ ਰਹੀ = ਖਿੱਲਰੀ ਹੋਈ ਹੈ ॥੫॥
SikhNet (Spanish)Uno ve la Luz Pura del Señor prevaleciendo en todo y su luz se sumerge en la Luz Total. (5)
ਪੂਰੈ ਗੁਰਿ. ਸਮਝਾਇਆ; ਮਤਿ ਊਤਮ ਹੋਈ ॥
poorai gur. samajhaaeaa; mat aootam hoee | Ang 424
Sant Singh KhalsaThe Perfect Guru instructs, and one's intellect becomes sublime.
Manmohan SinghWhen the Perfect Guru instructs, man's intellect becomes sublime.
Manmohan Singh (Punjabi)ਜਦ ਪੂਰਨ ਗੁਰਦੇਵ ਜੀ ਸਿਖਮਤ ਦਿੰਦੇ ਹਨ, ਤਾਂ ਆਦਮੀ ਦੀ ਅਕਲ ਸ਼੍ਰੇਸ਼ਟ ਹੋ ਜਾਂਦੀ ਹੈ।
Fareedkot Teekaਪੂਰੇ ਗੁਰੋਂ ਨੇ ਜੋ ਉਪਦੇਸ਼ ਸਮਝਾਇਆ ਹੈ ਤਿਸ ਕਰ ਕੇ ਮੇਰੀ ਬੁਧਿ ਉਤਮ ਭਈ ਹੈ॥
Prof. Sahib Singhਪੂਰੇ ਗੁਰੂ ਦੇ (ਆਤਮਕ ਜੀਵਨ ਦੀ ਸੂਝ) ਸਮਝਾਉਣ ਨਾਲ ਅਕਲ ਸ੍ਰੇਸ਼ਟ ਹੋ ਜਾਂਦੀ ਹੈ,ਪਦ ਅਰਥ ਗੁਰਿ = ਗੁਰੂ ਨੇ। ਊਤਮ = ਸ੍ਰੇਸ਼ਟ।
SikhNet (Spanish)Cuando es instruida por el Perfecto Guru, la mente se vuelve sublime
ਅੰਤਰੁ ਸੀਤਲੁ ਸਾਂਤਿ ਹੋਇ; ਨਾਮੇ ਸੁਖੁ ਹੋਈ ॥੬॥
antar seetal saant hoe; naame sukh hoee |6| Ang 424
Sant Singh KhalsaA cooling and soothing peace comes within, and through the Naam, peace is obtained. ||6||
Manmohan SinghFrom within he is cooled and pacified, and through the Lord's Name he obtains happiness.
Manmohan Singh (Punjabi)ਅੰਦਰਵਾਰੇ ਉਹ ਠੰਡਾ ਤੇ ਧੀਰਜਵਾਨ ਹੋ ਵੰਞਦਾ ਹੈ, ਅਤੇ ਸਾਈਂ ਦੇ ਨਾਮ ਰਾਹੀਂ ਉਹ ਖੁਸ਼ੀ ਹਾਸਲ ਕਰ ਲੈਦਾ ਹੈ।
Fareedkot Teekaਤਿਸੀ ਕਰ ਕੇ ਅੰਤਸਕਰਣ ਮੇਂ ਸਾਂਤਿ ਰੂਪ ਸੀਤਲਤਾ ਪ੍ਰਾਪਤਿ ਹੋਈ ਹੈ ਔਰ ਤਿਸੀ ਨਾਮ ਕੇ ਉਪਦੇਸ ਦ੍ਵਾਰੇ ਸੁਖ ਕੀ ਪ੍ਰਾਪਤੀ ਹੋਈ ਹੈ॥੬॥
Prof. Sahib Singhਹਿਰਦਾ (ਵਿਕਾਰਾਂ ਦੀ ਸੜਨ ਤੋਂ ਬਚ ਕੇ) ਠੰਢਾ-ਠਾਰ ਹੋਇਆ ਰਹਿੰਦਾ ਹੈ ਤੇ ਹਰਿ-ਨਾਮ ਦੀ ਰਾਹੀਂ ਆਨੰਦ ਪ੍ਰਾਪਤ ਹੁੰਦਾ ਹੈ ॥੬॥ਪਦ ਅਰਥ ਅੰਤਰੁ = ਅੰਦਰਲਾ, ਹਿਰਦਾ {ਲਫ਼ਜ਼ 'ਅੰਤਰਿ' ਅਤੇ 'ਅੰਤਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ} ॥੬॥
SikhNet (Spanish)y en el interior uno es refrescado y confortado. Sí, a través del Naam, el Nombre del Señor, uno logra el Éxtasis. (6)
ਪੂਰਾ ਸਤਿਗੁਰੁ ਤਾਂ ਮਿਲੈ; ਜਾਂ ਨਦਰਿ ਕਰੇਈ ॥
pooraa satigur taan milai; jaan nadar kareee | Ang 424
Sant Singh KhalsaOne meets the Perfect True Guru only when the Lord bestows His Glance of Grace.
Manmohan SinghIf the Lord casts His merciful glance, then alone the perfect Guru is met.
Manmohan Singh (Punjabi)ਜੇਕਰ ਸਾਹਿਬ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਕੇਵਲ ਤਦ ਹੀ ਪੂਰਨ ਗੁਰੂ ਜੀ ਮਿਲਦੇ ਹਨ।
Fareedkot Teekaਪਰੰਤੂ ਪੂਰਾ ਸਤਿਗੁਰ ਤਬ ਮਿਲਤਾ ਹੈ, ਜਬ ਵਾਹਗੁਰੂ ਦ੍ਰਿਸ੍ਟ ਕਰਤਾ ਹੈ॥
Prof. Sahib Singh(ਪਰ) ਪੂਰਾ ਗੁਰੂ ਭੀ ਤਦੋਂ ਹੀ ਮਿਲਦਾ ਹੈ, ਜਦੋਂ ਪਰਮਾਤਮਾ ਆਪ ਮੇਹਰ ਦੀ ਨਿਗਾਹ ਕਰਦਾ ਹੈ,ਪਦ ਅਰਥ ਕਰੇਈ = ਕਰੇਇ, ਕਰਦਾ ਹੈ।
SikhNet (Spanish)Cuando por la Misericordia del Señor encuentras al Perfecto Guru,
ਕਿਲਵਿਖ ਪਾਪ ਸਭ ਕਟੀਅਹਿ; ਫਿਰਿ ਦੁਖੁ ਬਿਘਨੁ. ਨ ਹੋਈ ॥੭॥
kilavikh paap sabh katteeeh; fir dukh bighan. na hoee |7| Ang 424
Sant Singh KhalsaAll sins and vices are eradicated, and one shall never again suffer pain or distress. ||7||
Manmohan SinghThen all the sins and vices of the mortal are eradicated and he, again suffers not distress and obstruction.
Manmohan Singh (Punjabi)ਤਦ ਜੀਵ ਦੇ ਸਾਰੇ ਅਪਰਾਧ ਤੇ ਗੁਨਾਹ ਨਾਸ ਹੋ ਜਾਂਦੇ ਹਨ ਅਤੇ ਉਸ ਨੂੰ ਮੁੜ ਕੇ ਕੋਈ ਤਕਲੀਫ ਤੇ ਔਕੜ ਨਹੀਂ ਵਾਪਰਦੀ।
Fareedkot Teekaਪੂਰਬ ਜਨਮ ਕੇ (ਕਿਲਵਿਖ) ਪਾਪ ਔਰ ਇਸ ਜਨਮ ਕੇ ਪਾਪ ਵਾ ਭਾਰੀ ਅਰ ਸਮਾਨ ਪਾਪ ਸਭ ਕਾਟੇ ਜਾਤੇ ਹੈਂ, ਫਿਰ ਕਿਸੀ ਤਰਹ ਕਾ ਦੁਖੁ ਔਰ ਬਿਘਨ ਨਹੀਂ ਹੋਤਾ ਹੈ॥
Prof. Sahib Singhਇਸ ਤਰ੍ਹਾਂ ਸਾਰੇ ਪਾਪ ਵਿਕਾਰ ਕੱਟੇ ਜਾਂਦੇ ਹਨ, ਮੁੜ ਕੋਈ ਦੁੱਖ ਪੋਹ ਨਹੀਂ ਸਕਦਾ, ਤੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੭॥ਪਦ ਅਰਥ ਕਿਲਵਿਖ = ਪਾਪ। ਕਟੀਅਹਿ = ਕੱਟੇ ਜਾਂਦੇ ਹਨ। ਬਿਘਨੁ = ਰੁਕਾਵਟ ॥੭॥
SikhNet (Spanish)todas tus faltas son cubiertas y no te involucras más en el dolor. (7)
ਆਪਣੈ ਹਥਿ ਵਡਿਆਈਆ; ਦੇ ਨਾਮੇ ਲਾਏ ॥
aapanai hath vaddiaaeea; de naame laae | Ang 425
Sant Singh KhalsaGlory is in His Hands; He bestows His Name, and attaches us to it.
Manmohan SinghThe glories are in the Lord's hand. He Himself grants them and attaches man with the Name.
Manmohan Singh (Punjabi)ਬਜ਼ੂਰਗੀਆਂ ਸਾਹਿਬ ਦੇ ਹੱਥ ਹਨ। ਉਹ ਖੁਦ ਉਨ੍ਹਾਂ ਨੂੰ ਬਖਸ਼ਦਾ ਹੈ ਅਤੇ ਆਪਣੇ ਨਾਮ ਨਾਲ ਜੋੜਦਾ ਹੈ।
Fareedkot Teekaਅਕਾਲ ਪੁਰਖ ਨੇ ਵਡਿਆਈਆਂ ਅਪਨੇ ਹਾਥ ਮੇਂ ਰਖੀਆ ਹੂਈਆਂ ਹੈਂ, ਸੋ ਜਿਸ ਕੋ ਨਾਮ ਮੇਂ ਲਗਾਉਤਾ ਹੈ ਤਿਸ ਕੋ ਦੇਤਾ ਹੈ॥
Prof. Sahib Singhਸਾਰੀਆਂ ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ, ਉਹ ਆਪ ਹੀ (ਇੱਜ਼ਤ) ਬਖ਼ਸ਼ ਕੇ (ਜੀਵ ਨੂੰ) ਆਪਣੇ ਨਾਮ ਵਿਚ ਜੋੜਦਾ ਹੈ।ਪਦ ਅਰਥ ਹਥਿ = ਹੱਥ ਵਿਚ। ਦੇ = ਦੇ ਕੇ। ਨਾਮੇ = ਨਾਮ ਵਿਚ।
SikhNet (Spanish)En las Manos de Dios está la Gloria; es por Su Gracia que eres absorbido en la Contemplación de Su Nombre.
ਨਾਨਕ. ਨਾਮੁ ਨਿਧਾਨੁ, ਮਨਿ ਵਸਿਆ; ਵਡਿਆਈ ਪਾਏ ॥੮॥੪॥੨੬॥
naanak. naam nidhaan, man vasiaa; vaddiaaee paae |8|4|26| Ang 425
Sant Singh KhalsaO Nanak, the treasure of the Naam abides within the mind, and glory is obtained. ||8||4||26||
Manmohan SinghThe Name treasure is enshrined, within Nanak's mind and so he is blessed with glory.
Manmohan Singh (Punjabi)ਨਾਮ ਦਾ ਖਜਾਨਾ ਨਾਨਕ ਦੇ ਰਿਦੇ ਅੰਦਰ ਟਿਕਿਆ ਹੈ। ਇਸ ਲਈ ਉਸ ਨੂੰ ਬਜੂਰਗੀ ਦੀ ਦਾਤ ਪ੍ਰਾਪਤ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮੁ ਖਜਾਨਾ ਗੁਰਮੁਖੋਂ ਕੇ ਮਨ ਮੇਂ ਬਸਿਆ ਹੈ ਇਸੀ ਤੇ ਸੋ ਵਡਿਆਈ ਪਾਉਤੇ ਹੈਂ॥੮॥੧॥੪॥☬ਪ੍ਰਸ਼ਨ: ਸੁਖੁ ਕੈਸੇ ਮਿਲੈ ਅਰ ਵਡਿਆਈ ਕੈਸੇ ਪ੍ਰਾਪਤ ਹੋਇ?☬ਉੱਤਰ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਸ ਦਾ ਨਾਮ-ਖ਼ਜ਼ਾਨਾ ਆ ਵੱਸਦਾ ਹੈ ਉਹ ਮਨੁੱਖ (ਲੋਕ ਪਰਲੋਕ ਵਿਚ) ਆਦਰ-ਮਾਣ ਪਾਂਦਾ ਹੈ ॥੮॥੪॥੨੬॥ਪਦ ਅਰਥ ਨਿਧਾਨੁ = ਖ਼ਜ਼ਾਨਾ। ਮਨਿ = ਮਨ ਵਿਚ ॥੮॥੪॥੨੬॥
* ਨੋਟ: ਇਹ ਅਸਟਪਦੀਆਂ ਰਾਗ ਆਸਾ ਅਤੇ ਰਾਗ ਕਾਫੀ ਦੋਹਾਂ ਮਿਲਵੇਂ ਰਾਗਾਂ ਵਿਚ ਗਾਣੀਆਂ ਹਨ।
SikhNet (Spanish)Nanak atesora el Nombre en su mente y así es bendecido con Gloria. (8‑4‑26)