ੴ

ਸਿੱਖਬਾਣੀ · SikhBani

Ang 431

Sri Guru Granth Sahib · Raag Aasaa · 2 shabads, 36 lines
Translations
Shabad Guru Arjan Dev Ji Raag Aasaa

ਆਸਾਵਰੀ ਮਹਲਾ ੫ ਘਰੁ ੩ ॥

aasaavaree mahalaa 5 ghar 3 |

Sant Singh KhalsaAasaavaree, Fifth Mehl, Third House:
Manmohan SinghAsawari 5th Guru.
Manmohan Singh (Punjabi)ਆਸਾਵਰੀ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾਵਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asaavari, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੇਰੇ ਮਨ; ਹਰਿ ਸਿਉ ਲਾਗੀ ਪ੍ਰੀਤਿ ॥

mere man; har siau laagee preet |

Sant Singh KhalsaMy mind is in love with the Lord.
Manmohan SinghWithin my mind I have imbibed love with God.
Manmohan Singh (Punjabi)ਆਪਣੇ ਰਿਦੈ ਅੰਦਰ ਮੈਂ ਵਾਹਿਗੁਰੂ ਨਾਲ ਪਿਆਰ ਪਾ ਲਿਆ ਹੈ।
Fareedkot Teekaਹੇ ਭਾਈ! ਮੇਰੇ ਮਨੁ ਕੀ ਹਰਿ ਸੇ ਪ੍ਰੀਤ ਲਗੀ ਹੈ॥
Prof. Sahib Singhਹੇ ਮੇਰੇ ਮਨ! ਜਿਸ ਮਨੁੱਖ ਦੀ ਪ੍ਰੀਤ ਪਰਮਾਤਮਾ ਨਾਲ ਬਣ ਜਾਂਦੀ ਹੈ,

ਪਦ ਅਰਥ ਮਨ = ਹੇ ਮਨ!

SikhNet (Spanish)Mi mente está enamorada del Señor

ਸਾਧਸੰਗਿ ਹਰਿ ਹਰਿ ਜਪਤ; ਨਿਰਮਲ ਸਾਚੀ ਰੀਤਿ ॥੧॥ ਰਹਾਉ ॥

saadhasang har har japat; niramal saachee reet |1| rahaau |

Sant Singh KhalsaIn the Saadh Sangat, the Company of the Holy, I meditate on the Lord, Har, Har; my lifestyle is pure and true. ||1||Pause||
Manmohan SinghIn the society of saints I dwell on the Lord God, and pure and true has become my way of life.
Manmohan Singh (Punjabi)ਸਤਿਸੰਗਤ ਅੰਦਰ ਮੈਂ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦਾ ਹਾਂ ਅਤੇ ਪਵਿੱਤਰ ਤੇ ਸੱਚੀ ਹੋ ਗਈ ਹੈ ਮੇਰੀ ਜੀਵਨ ਰਹੁ-ਰੀਤੀ।
Fareedkot Teekaਸਾਧੂਓਂ ਕੇ ਸੰਗ ਕਰ ਕੇ ਹਰਿ ਹਰਿ ਜਪਤੇ ਹੂਏ ਸਚੀ ਔ ਸੁਧ ਰੀਤੀ ਹੂਈ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਜਪਦਿਆਂ ਉਸ ਦੀ ਇਹੋ ਰੋਜ਼ਾਨਾ ਪਵਿਤ੍ਰ ਕਾਰ ਬਣ ਜਾਂਦੀ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸੰਗਿ = ਸੰਗਤਿ ਵਿਚ। ਜਪਤ = ਜਪਦਿਆਂ। ਰੀਤਿ = ਮਰਯਾਦਾ ॥੧॥ ਰਹਾਉ ॥

SikhNet (Spanish)y en la Sociedad de los Santos ella habita en Dios, y puras se han vuelto sus maneras. (1‑Pausa)

ਦਰਸਨ ਕੀ ਪਿਆਸ ਘਣੀ; ਚਿਤਵਤ ਅਨਿਕ ਪ੍ਰਕਾਰ ॥

darasan kee piaas ghanee; chitavat anik prakaar |

Sant Singh KhalsaI have such a great thirst for the Blessed Vision of His Darshan; I think of him in so many ways.
Manmohan SinghFor Lord's sight I have a great thirst and I think of Him in many a way.
Manmohan Singh (Punjabi)ਸੁਆਮੀ ਦੇ ਦੀਦਾਰ ਦੀ ਮੈਨੂੰ ਡਾਢੀ ਤ੍ਰੇਹ ਹੈ ਅਤੇ ਮੈਂ ਬਹੁਤਿਆਂ ਤਰੀਕਿਆਂ ਨਾਲ ਉਸ ਨੂੰ ਯਾਦ ਕਰਦਾ ਹਾਂ।
Fareedkot Teekaਮੁਝੇ ਹਰਿ ਦਰਸਨ ਕੀ ਬੜੀ ਪ੍ਯਾਸ ਹੈ, ਅਨੇਕ ਪ੍ਰਕਾਰ ਸੇ ਮੈਂ ਯਹੀ ਚਿਤਵਨ ਕਰਤਾ ਹੂੰ॥
Prof. Sahib Singhਹੇ ਪ੍ਰਭੂ! ਤੇਰੇ ਅਨੇਕਾਂ ਕਿਸਮਾਂ ਦੇ ਗੁਣਾਂ ਨੂੰ ਯਾਦ ਕਰਦਿਆਂ (ਮੇਰੇ ਅੰਦਰ) ਤੇਰੇ ਦਰਸਨ ਦੀ ਤਾਂਘ ਬਹੁਤ ਬਣ ਗਈ ਹੈ,

ਪਦ ਅਰਥ ਘਣੀ = ਬਹੁਤ। ਚਿਤਵਤ = ਚੇਤਾ ਕਰਦਿਆਂ।

SikhNet (Spanish)Añoro Su Visión y pienso en Él de muchas formas;

ਕਰਹੁ ਅਨੁਗ੍ਰਹੁ ਪਾਰਬ੍ਰਹਮ; ਹਰਿ ਕਿਰਪਾ ਧਾਰਿ ਮੁਰਾਰਿ ॥੧॥

karahu anugrahu paarabraham; har kirapaa dhaar muraar |1|

Sant Singh KhalsaSo be Merciful, O Supreme Lord; shower Your Mercy upon me, O Lord, Destroyer of pride. ||1||
Manmohan SinghBe merciful O my Transcendent Lord. Show mercy unto me. O God, the Enemy of pride.
Manmohan Singh (Punjabi)ਮਿਹਰਬਾਨ ਹੋਵੋ, ਹੇ ਮੇਰੇ ਪ੍ਰਭੂ! ਮੇਰੇ ਉਤੇ ਰਹਿਮ ਕਰੋ, ਹੇ ਹੰਕਾਰ ਦੇ ਵੈਰੀ ਵਾਹਿਗੁਰੂ!
Fareedkot Teekaਹੇ (ਮੁਰਾਰਿ) ਪਾਰਬ੍ਰਹਮ! ਕ੍ਰਿਪਾ ਧਾਰ ਕਰ ਕੇ ਅਨੁਗ੍ਰਹੁ ਕਰੋ॥੧॥
Prof. Sahib Singhਹੇ ਪਾਰਬ੍ਰਹਮ! ਹੇ ਮੁਰਾਰੀ! ਮੇਹਰ ਕਰ, ਕਿਰਪਾ ਕਰ (ਦੀਦਾਰ ਬਖ਼ਸ਼) ॥੧॥

ਪਦ ਅਰਥ ਅਨੁਗ੍ਰਹੁ = ਕਿਰਪਾ। ਮੁਰਾਰਿ = {ਮੁਰ-ਅਰਿ} ਹੇ ਪ੍ਰਭੂ! ॥੧॥

SikhNet (Spanish)sé Compasivo, oh mi Señor Trascendente, ten Compasión de mí, oh Dios. (1)

ਮਨੁ ਪਰਦੇਸੀ ਆਇਆ; ਮਿਲਿਓ ਸਾਧ ਕੈ ਸੰਗਿ ॥

man paradesee aaeaa; milio saadh kai sang |

Sant Singh KhalsaMy stranger soul has come to join the Saadh Sangat.
Manmohan SinghWandering in many existences, my stranger soul has come and joined the saints guild.
Manmohan Singh (Punjabi)ਬਹੁਤੀਆਂ ਜੂਨੀਆਂ ਅੰਦਰ ਭਟਕਦੀ ਹੋਈ ਮੇਰੀ ਪ੍ਰਦੇਸਣ ਆਤਮਾਂ ਆ ਕੇ ਸਤਿਸੰਗਤ ਨਾਲ ਜੁੜ ਗਈ ਹੈ।
Fareedkot Teekaਹੇ ਮਨ! ਯਹ ਜੀਵ ਪਰਦੇਸੀ ਚੌਰਾਸੀ ਮੇਂ ਸੇ ਭ੍ਰਮਤਾ ਹੂਆ ਆਯਾ ਹੈ ਅਬ ਸਾਧੁ ਸੰਗ ਮੇਂ ਮਿਲਾ ਹੈ॥
Prof. Sahib Singhਅਨੇਕਾਂ ਜੂਨਾਂ ਵਿਚ ਭਟਕਦਾ ਜਦੋਂ ਕੋਈ ਮਨ ਗੁਰੂ ਦੀ ਸੰਗਤਿ ਵਿਚ ਆ ਮਿਲਦਾ ਹੈ,

ਪਦ ਅਰਥ ਪਰਦੇਸੀ = ਕਈ ਦੇਸਾਂ (ਜੂਨਾਂ) ਵਿਚ ਭਟਕਦਾ। ਸਾਧ = ਗੁਰੂ।

SikhNet (Spanish)Mi mente, pasando a través de muchos nacimientos, se encontró con su Señor cuando se unió con los Santos.

ਜਿਸੁ ਵਖਰ ਕਉ ਚਾਹਤਾ; ਸੋ ਪਾਇਓ. ਨਾਮਹਿ ਰੰਗਿ ॥੨॥

jis vakhar kau chaahataa; so paaeo. naameh rang |2|

Sant Singh KhalsaThat commodity, which I longed for, I have found in the Love of the Naam, the Name of the Lord. ||2||
Manmohan SinghThe commodity which I longed for, that I have found in the Love of Lord's Name.
Manmohan Singh (Punjabi)ਜਿਸ ਮਾਲ ਦੀ ਮੈਂ ਤਾਂਘ ਰੱਖਦਾ ਸੀ ਉਹ ਮੈਨੂੰ ਸੁਆਮੀ ਦੇ ਨਾਮ ਦੀ ਪ੍ਰੀਤ ਵਿੱਚੋਂ ਮਿਲ ਗਿਆ ਹੈ।
Fareedkot Teekaਜਿਸ ਮੁਕ੍ਤ ਸੌਦੇ ਕੋ ਚਾਹਤਾ ਥਾ, ਸੋ ਨਾਮ ਕੇ ਪ੍ਰੇਮ ਕਰ ਕੇ ਅਬ ਪਾਯਾ ਹੈ॥੨॥☬ਐਸੇ ਬੇਨਤੀ ਕਰੇ:
Prof. Sahib Singhਜਿਸ (ਉੱਚੇ ਆਤਮਕ ਜੀਵਨ ਦੇ) ਸੌਦੇ ਨੂੰ ਉਹ ਸਦਾ ਤਰਸਦਾ ਆ ਰਿਹਾ ਸੀ ਉਹ ਉਸ ਨੂੰ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਜੁੜਿਆਂ ਮਿਲ ਜਾਂਦਾ ਹੈ ॥੨॥

ਪਦ ਅਰਥ ਚਾਹਤਾ = ਲੋੜਦਾ। ਨਾਮਹਿ ਰੰਗਿ = ਨਾਮ ਦੇ ਪਿਆਰ ਵਿਚ ॥੨॥

SikhNet (Spanish)Y lo que añoraba, lo encontró en el Amor del Naam, el Nombre del Señor. (2)

ਜੇਤੇ ਮਾਇਆ ਰੰਗ ਰਸ; ਬਿਨਸਿ ਜਾਹਿ ਖਿਨ ਮਾਹਿ ॥

jete maaeaa rang ras; binas jaeh khin maeh |

Sant Singh KhalsaThere are so many pleasures and delights of Maya, but they pass away in an instant.
Manmohan SinghAs many as are the revelments and relishes of wealth, they all pass away in an instant.
Manmohan Singh (Punjabi)ਜਿੰਨੀਆਂ ਭੀ ਧਨ-ਦੌਲਤ ਦੀਆਂ ਰੰਗ ਰਲੀਆਂ ਅਤੇ ਸੁਆਦ ਹਨ ਊਹ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ।
Fareedkot Teekaਜਿਤਨੇ ਮਾਯਾ ਕੇ ਰੰਗ ਰਸ ਹੈਂ ਸਭ ਖ੍ਯਣ ਮੇਂ ਨਾਸ ਹੋ ਜਾਤੇ ਹੈਂ॥
Prof. Sahib Singhਮਾਇਆ ਦੇ ਜਿਤਨੇ ਭੀ ਕੌਤਕ ਤੇ ਸੁਆਦਲੇ ਪਦਾਰਥ ਦਿੱਸ ਰਹੇ ਹਨ ਇਕ ਖਿਨ ਵਿਚ ਨਾਸ ਹੋ ਜਾਂਦੇ ਹਨ,

ਪਦ ਅਰਥ ਜੇਤੇ = ਜਿਤਨੇ ਭੀ।

SikhNet (Spanish)Variadas son las dichas de Maya, pero se esfuman en un segundo.

ਭਗਤ ਰਤੇ ਤੇਰੇ ਨਾਮ ਸਿਉ; ਸੁਖੁ ਭੁੰਚਹਿ ਸਭ ਠਾਇ ॥੩॥

bhagat rate tere naam siau; sukh bhuncheh sabh tthaae |3|

Sant Singh KhalsaYour devotees are imbued with Your Name; they enjoy peace everywhere. ||3||
Manmohan SinghThine saints are imbued with Thy Name, and they enjoy peace at all the places.
Manmohan Singh (Punjabi)ਤੈਡੇ ਸਾਧੂ ਤੈਡੇ ਨਾਮ ਨਾਲ ਰੰਗੀਜੇ ਹਨ ਅਤੇ ਸਾਰੀਆਂ ਥਾਵਾਂ ਤੇ ਸੁਖ ਮਾਣਦੇ ਹਨ।
Fareedkot Teekaਹੇ ਹਰੀ! ਭਗਤ ਜਨ ਤੇਰੇ ਨਾਮ ਸੇ ਜੋ ਰਤੇ ਹੂਏ ਹੈਂ ਵਹੁ ਸਰਬ ਸਥਾਨੋਂ ਮੇਂ ਸੁਖ (ਭੁੰਚਹਿ) ਭੋਗਤੇ ਹੈਂ ਅਰਥਾਤ ਉਨ ਕਾ ਸੁਖ ਕਭੀ ਭੰਗ ਨਹੀਂ ਹੋਤਾ ਹੈ॥੩॥
Prof. Sahib Singhਤੇਰੇ ਭਗਤ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਥਾਂ ਅਨੰਦ ਮਾਣਦੇ ਹਨ ॥੩॥

ਪਦ ਅਰਥ ਭੁੰਚਹਿ = ਮਾਣਦੇ ਹਨ। ਸਭ ਠਾਇ = ਹਰ ਥਾਂ। ਠਾਇ = ਥਾਂ ਵਿਚ। ਠਾਉ = ਥਾਂ ॥੩॥

SikhNet (Spanish)Los Devotos están imbuidos en el Naam, el Nombre del Señor y gozan de Bondad por todas partes. (3)

ਸਭੁ ਜਗੁ ਚਲਤਉ ਪੇਖੀਐ; ਨਿਹਚਲੁ. ਹਰਿ ਕੋ ਨਾਉ ॥

sabh jag chaltau pekheeai; nihachal. har ko naau |

Sant Singh KhalsaThe entire world is seen to be passing away; only the Lord's Name is lasting and stable.
Manmohan SinghThe entire world is seen passing away, but ever stable is God's Name.
Manmohan Singh (Punjabi)ਸਾਰਾ ਜਹਾਨ ਟੁਰਿਆ ਜਾਂਦਾ ਵੇਖੀਦਾ ਹੈ, ਸਦੀਵੀ ਸਥਿਰ ਹੈ ਵਾਹਿਗੁਰੂ ਦਾ ਨਾਮ।
Fareedkot Teekaਸਾਰਾ ਸੰਸਾਰ ਨਾਸਵੰਤ ਦਿਖਲਾਈ ਪੜਤਾ ਹੈ, ਏਕ ਹਰਿ ਕਾ ਨਾਮ (ਨਿਹਚਲੁ) ਅਬਿਨਾਸੀ ਹੈ॥
Prof. Sahib Singhਸਾਰਾ ਸੰਸਾਰ ਨਾਸਵੰਤ ਦਿੱਸ ਰਿਹਾ ਹੈ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ।

ਪਦ ਅਰਥ ਚਲਤਉ = ਨਾਸਵੰਤ। ਨਾਉ = ਨਾਮ। ਕੋ = ਦਾ।

SikhNet (Spanish)El mundo entero es transitorio; sólo el Naam, el Nombre del Señor, es Eterno.

ਕਰਿ ਮਿਤ੍ਰਾਈ. ਸਾਧ ਸਿਉ; ਨਿਹਚਲੁ ਪਾਵਹਿ ਠਾਉ ॥੪॥

kar mitraaee. saadh siau; nihachal paaveh tthaau |4|

Sant Singh KhalsaSo make friends with the Holy Saints, so that you may obtain a lasting place of rest. ||4||
Manmohan SinghMake thou friendship with the saint, that thou mayest obtain an eternal abode.
Manmohan Singh (Punjabi)ਤੂੰ ਸੰਤਾਂ ਨਾਲ ਯਾਰੀ ਗੰਢ ਤਾਂ ਜੋ ਤੈਨੂੰ ਅਬਿਨਾਸੀ ਅਸਥਾਨ ਪ੍ਰਾਪਤ ਹੋ ਜਾਵੇ।
Fareedkot Teekaਸਾਧੋਂ ਸੇ (ਮਿਤ੍ਰਾਈ) ਮਿਤ੍ਰਤਾ ਕਰੁ ਤੌ ਅਬਿਨਾਸੀ ਸਥਾਨ ਪਾਵੈਗਾ॥੪॥
Prof. Sahib Singhਗੁਰੂ ਨਾਲ ਪਿਆਰ ਪਾ (ਉਸ ਪਾਸੋਂ ਇਹ ਹਰਿ-ਨਾਮ ਮਿਲੇਗਾ, ਤੇ) ਤੂੰ ਉਹ ਟਿਕਾਣਾ ਲੱਭ ਲਏਂਗਾ ਜੇਹੜਾ ਕਦੀ ਭੀ ਨਾਸ ਹੋਣ ਵਾਲਾ ਨਹੀਂ ॥੪॥

ਪਦ ਅਰਥ ਪਾਵਹਿ = ਤੂੰ ਪਾ ਲਏਂਗਾ। {ਲਫ਼ਜ਼ 'ਠਾਇ' ਅਤੇ 'ਠਾਉ' ਦਾ ਫ਼ਰਕ ਚੇਤੇ ਰਹੇ} ॥੪॥

SikhNet (Spanish)Entonces, congéniate con el Santo para que tengas el Estado Eterno. (4)

ਮੀਤ ਸਾਜਨ ਸੁਤ ਬੰਧਪਾ; ਕੋਊ. ਹੋਤ ਨ ਸਾਥ ॥

meet saajan sut bandhapaa; koaoo. hot na saath |

Sant Singh KhalsaFriends, acquaintances, children and relatives - none of these shall be your companion.
Manmohan SinghFriends, intimates, sons and relations, none shall be a companion of thine.
Manmohan Singh (Punjabi)ਮਿੱਤਰ, ਯਾਰ, ਪੁੱਤਰ, ਅਤੇ ਰਿਸ਼ਤੇਦਾਰ ਕੋਈ ਭੀ ਤੇਰਾ ਸਾਥੀ ਨਹੀਂ ਹੋਣਾ।
Fareedkot Teeka(ਮੀਤ) ਉਪਕਾਰ ਕਰਤਾ, ਸਾਜਨ, ਅਕ੍ਰਿਤਮ ਉੁਪਕਾਰੀ, ਪੁਤ੍ਰ, ਭਾਈ, ਕੋਈ ਸਾਥੀ ਨਹੀਂ ਹੋਤਾ॥
Prof. Sahib Singhਮਿੱਤਰ, ਸੱਜਣ, ਪੁੱਤਰ, ਰਿਸ਼ਤੇਦਾਰ-ਕੋਈ ਭੀ ਸਦਾ ਦੇ ਸਾਥੀ ਨਹੀਂ ਬਣ ਸਕਦੇ।

ਪਦ ਅਰਥ ਬੰਧਪਾ = ਰਿਸ਼ਤੇਦਾਰ।

SikhNet (Spanish)Tus amigos, compañeros, hijos y parientes no te acompañarán al final;

ਏਕੁ ਨਿਵਾਹੂ ਰਾਮ ਨਾਮ; ਦੀਨਾ ਕਾ ਪ੍ਰਭੁ ਨਾਥ ॥੫॥

ek nivaahoo raam naam; deenaa kaa prabh naath |5|

Sant Singh KhalsaThe Lord's Name alone shall go with you; God is the Master of the meek. ||5||
Manmohan SinghLord's Name alone is the mortals partisan, and Lord is the Master of the meek.
Manmohan Singh (Punjabi)ਕੇਵਲ ਸੁਆਮੀ ਦਾ ਨਾਮ ਹੀ ਪ੍ਰਾਣੀ ਦਾ ਪੱਖੀ ਹੈ। ਸਾਹਿਬ ਮਸਕੀਨਾਂ ਦਾ ਮਾਲਕ ਹੈ।
Fareedkot Teekaਏਕ ਦੀਨੋਂ ਕਾ ਨਾਥ ਜੋ ਪ੍ਰਭੂ ਰਾਮ ਹੈ, ਸੋ ਨਿਬਾਹ ਕਰਤਾ ਹੈ॥੫॥
Prof. Sahib Singhਸਦਾ ਸਾਥ ਨਿਬਾਹੁਣ ਵਾਲਾ ਸਿਰਫ਼ ਉਸ ਪਰਮਾਤਮਾ ਦਾ ਨਾਮ ਹੀ ਹੈ ਜੇਹੜਾ ਗਰੀਬਾਂ ਦਾ ਰਾਖਾ ਹੈ ॥੫॥

ਪਦ ਅਰਥ ਨਿਵਾਹੂ = ਸਦਾ ਨਿਭਣ ਵਾਲਾ। ਦੀਨਾ ਕਾ = ਗਰੀਬਾਂ ਦਾ। ਨਾਥ = ਖਸਮ ॥੫॥

SikhNet (Spanish)sólo el Naam, el Nombre del Señor permanecerá contigo, pues es el Soporte de los que no tienen ninguno. (5)

ਚਰਨ ਕਮਲ ਬੋਹਿਥ ਭਏ; ਲਗਿ ਸਾਗਰੁ ਤਰਿਓ ਤੇਹ ॥

charan kamal bohith bhe; lag saagar tario teh |

Sant Singh KhalsaThe Lord's Lotus Feet are the Boat; attached to Them, you shall cross over the world-ocean.
Manmohan SinghLord's lotus feet are the ship and getting attached with them, I have crossed the world ocean.
Manmohan Singh (Punjabi)ਪ੍ਰਭੂ ਦੇ ਕੰਵਲ ਪੈਰ ਜਹਾਜ਼ ਹਨ, ਉਹਨਾਂ ਦੇ ਨਾਲ ਜੁੜ ਕੇ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਜਿਨ ਕੋ ਅਕਾਲ ਪੁਰਖੁ ਕੇ ਚਰਨ ਕਮਲ (ਬੋਹਿਥ) ਜਹਾਜ ਰੂਪ ਪ੍ਰਾਪਤਿ ਭਏ ਹੈਂ, (ਤੇਹ) ਤਿਨ ਕੇ ਆਸਰੇ ਸਾਰਾ ਸੰਸਾਰੁ ਸਾਗਰ ਤਰਾ ਹੈ॥
Prof. Sahib Singhਜਿਸ ਮਨੁੱਖ ਦੇ ਵਾਸਤੇ ਗੁਰੂ ਦੇ ਸੋਹਣੇ ਕੋਮਲ ਚਰਨ ਜਹਾਜ਼ ਬਣ ਗਏ ਉਹ ਇਹਨਾਂ ਚਰਨਾਂ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।

ਪਦ ਅਰਥ ਬੋਹਿਥ = ਜਹਾਜ਼। ਤੇਹ ਲਗਿ = ਉਹਨਾਂ (ਚਰਨਾਂ) ਨਾਲ ਲੱਗ ਕੇ।

SikhNet (Spanish)Los Pies de Loto del Señor son el Barco con el que uno cruza el mar de la existencia,

ਭੇਟਿਓ ਪੂਰਾ ਸਤਿਗੁਰੂ; ਸਾਚਾ ਪ੍ਰਭ ਸਿਉ ਨੇਹ ॥੬॥

bhettio pooraa satiguroo; saachaa prabh siau neh |6|

Sant Singh KhalsaMeeting with the Perfect True Guru, I embrace True Love for God. ||6||
Manmohan SinghMeeting the perfect True Guru, I have come to embrace true love with the Lord.
Manmohan Singh (Punjabi)ਪੂਰਨ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਮੇਰਾ ਠਾਕਰ ਨਾਲ ਸੱਚਾ ਪ੍ਰੇਮ ਪੈ ਗਿਆ ਹੈ।
Fareedkot Teekaਪਰੰਤੂ ਤਬ ਤਰਾ ਹੈ, ਜਬ ਪੂਰਾ ਸਤਿਗੁਰੂ ਮਿਲਾ ਹੈ, ਪੁਨ ਪ੍ਰਭੂ ਸੇ ਸਚਾ ਪ੍ਰੇਮ ਲਗਾ ਹੈ॥੬॥☬ਅਰੁ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦਾ ਪਰਮਾਤਮਾ ਨਾਲ ਸਦਾ ਲਈ ਪੱਕਾ ਪਿਆਰ ਬਣ ਗਿਆ ॥੬॥

ਪਦ ਅਰਥ ਨੇਹ = ਪਿਆਰ ॥੬॥

SikhNet (Spanish)es así como uno se encuentra con el Perfecto Guru y ama verdaderamente a su Señor, el Dios. (6)

ਸਾਧ ਤੇਰੇ ਕੀ ਜਾਚਨਾ; ਵਿਸਰੁ ਨ. ਸਾਸਿ ਗਿਰਾਸਿ ॥

saadh tere kee jaachanaa; visar na. saas giraas |

Sant Singh KhalsaThe prayer of Your Holy Saints is, "May I never forget You, for even one breath or morsel of food."
Manmohan SinghThy saints prayer is, "O Lord, forget me not even for the duration of a breath, and a morsel".
Manmohan Singh (Punjabi)ਤੇਰੇ ਸੰਤ ਦੀ ਅਰਦਾਸ ਹੈ, ਹੇ ਪ੍ਰਭੂ ਮੈਨੂੰ ਇੱਕ ਸੁਆਸ ਤੇ ਬੁਰਕੀ ਦੇ ਸਮੇਂ ਲਈ ਭੀ ਨਾਂ ਭੁਲਾ।
Fareedkot Teekaਹੇ ਪਰਮੇਸ੍ਵਰ! ਤੇਰੇ ਪਾਸ ਹਮ ਸਾਧੋਂ ਕੀ ਯਹੀ ਜਾਚਨਾ ਹੈ ਕਿ ਹੇ ਸ੍ਵਾਮੀ ਸਾਸਿ ਗਿਰਾਸ ਹਮ ਕੋ ਕਦੇ ਨ ਬਿਸਰੁ॥
Prof. Sahib Singhਹੇ ਪ੍ਰਭੂ! ਤੇਰੇ ਸੇਵਕ ਦੀ (ਤੇਰੇ ਪਾਸੋਂ ਸਦਾ ਇਹੀ) ਮੰਗ ਹੈ ਕਿ ਸਾਹ ਲੈਂਦਿਆਂ ਰੋਟੀ ਖਾਂਦਿਆਂ ਕਦੇ ਭੀ ਨਾਹ ਵਿੱਸਰ।

ਪਦ ਅਰਥ ਸਾਧ = ਸੇਵਕ। ਜਾਚਨਾ = ਮੰਗ। ਸਾਸਿ ਗਿਰਾਸਿ = ਹਰੇਕ ਸਾਹ ਨਾਲ ਤੇ ਗਿਰਾਹੀ ਨਾਲ।

SikhNet (Spanish)La oración de los Santos dice, “Oh Señor, no me abandones ni siquiera por un instante,

ਜੋ ਤੁਧੁ ਭਾਵੈ ਸੋ ਭਲਾ; ਤੇਰੈ ਭਾਣੈ ਕਾਰਜ ਰਾਸਿ ॥੭॥

jo tudh bhaavai so bhalaa; terai bhaanai kaaraj raas |7|

Sant Singh KhalsaWhatever is pleasing to Your Will is good; by Your Sweet Will, my affairs are adjusted. ||7||
Manmohan SinghWhatever pleases Thee O God, that is good. By Thine will the affairs are adjusted.
Manmohan Singh (Punjabi)ਜਿਹੜਾ ਕੁਝ ਤੈਨੂੰ ਭਾਉਂਦਾ ਹੈ, ਹੇ ਵਾਹਿਗੁਰੂ! ਓਹੀ ਚੰਗਾ ਹੈ। ਤੇਰੀ ਰਜਾ ਦੁਆਰਾ ਕੰਮ ਕਾਜ ਦਰੁਸਤ ਹੁੰਦੇ ਹਨ।
Fareedkot Teekaਜੋ ਆਪ ਕੋ ਭਾਵਤਾ ਹੈ, ਸੋਈ ਭਲਾ ਹੈ ਤੇਰੇ ਹੁਕਮ ਮੇਂ ਕਾਰਜ ਰਾਸ ਹੋਤਾ ਹੈ॥੭॥
Prof. Sahib Singhਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਤੇਰੀ ਰਜ਼ਾ ਵਿਚ ਤੁਰਿਆਂ ਤੇਰੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੭॥

ਪਦ ਅਰਥ ਰਾਸਿ = ਠੀਕ (ਹੋ ਜਾਂਦਾ ਹੈ) ॥੭॥

SikhNet (Spanish)pues sólo es Bueno lo que a Ti Te gusta, en Tu Voluntad obtenemos la Gloria”. (7)

ਸੁਖ ਸਾਗਰ ਪ੍ਰੀਤਮ ਮਿਲੇ; ਉਪਜੇ ਮਹਾ ਅਨੰਦ ॥

sukh saagar preetam mile; upaje mahaa anand |

Sant Singh KhalsaI have met my Beloved, the Ocean of Peace, and Supreme Bliss has welled up within me.
Manmohan SinghI have met my Beloved, the ocean of peace, and in me has accrued the Supreme bliss.
Manmohan Singh (Punjabi)ਮੈਂ ਆਰਾਮ ਦੇ ਸਮੁੰਦਰ ਆਪਣੇ ਪਿਆਰੇ ਨੂੰ ਮਿਲ ਪਿਆ ਹਾਂ। ਅਤੇ ਮੇਰੇ ਅੰਦਰ ਪਰਮ ਖੁਸ਼ੀ ਪੈਦਾ ਹੋ ਗਈ ਹੈ।
Fareedkot Teekaਸਿਖੋਂ ਕੇ ਸਮੁੰਦਰ ਪਰੀਤਮ ਸਤਿਗੁਰ ਜਬ ਮਿਲੇ ਹੈਂ ਤਬ ਮਹਾਂ ਅਨੰਦ ਉਪਜੇ ਹੈਂ। ਕੈਸੇ ਉਪਜੇ ਹੈਂ?
Prof. Sahib Singhਸੁਖਾਂ ਦਾ ਸਮੁੰਦਰ ਪ੍ਰੀਤਮ-ਪ੍ਰਭੂ ਜੀ ਜਿਸ ਮਨੁੱਖ ਨੂੰ ਮਿਲ ਪੈਂਦੇ ਹਨ ਉਸ ਦੇ ਅੰਦਰ ਬੜਾ ਆਨੰਦ ਪੈਦਾ ਹੋ ਜਾਂਦਾ ਹੈ,

ਪਦ ਅਰਥ ਸੁਖ ਸਾਗਰ = ਸੁਖਾਂ ਦਾ ਸਮੁੰਦਰ।

SikhNet (Spanish)Nos encontramos con nuestro Señor, el Océano de Paz, y en nosotros brota una Felicidad Inmensa.

ਕਹੁ ਨਾਨਕ. ਸਭ ਦੁਖ ਮਿਟੇ; ਪ੍ਰਭ ਭੇਟੇ ਪਰਮਾਨੰਦ ॥੮॥੧॥੨॥

kahu naanak. sabh dukh mitte; prabh bhette paramaanand |8|1|2|

Sant Singh KhalsaSays Nanak, all my pains have been eradicated, meeting with God, the Lord of Supreme Bliss. ||8||1||2||
Manmohan SinghSays Nanak, by meeting Lord, the embodiment of immense joy, all my ailments have been cured.
Manmohan Singh (Punjabi)ਗੁਰੂ ਜੀ ਆਖਦੇ ਹਨ ਅਨੰਤ ਪ੍ਰਸੰਨਤਾ ਦੇ ਪ੍ਰਸੂਤ ਸੁਆਮੀ ਨੂੰ ਮਿਲਣ ਦੁਆਰਾ ਮੇਰੇ ਸਾਰੇ ਰੋਗ ਨਵਿਰਤ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਜਿਤਨੇ ਦੁਖ ਥੇ, ਸੋ ਸਭ ਮਿਟੇ ਹੈਂ ਪ੍ਰਭ ਪਰਮਾਨੰਦ ਰੂਪ ਮਿਲੇ ਹੈਂ॥੮॥੧॥੨॥੩੯॥
Prof. Sahib Singhਨਾਨਕ ਆਖਦਾ ਹੈ- ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਜੀ ਜਿਸ ਨੂੰ ਮਿਲਦੇ ਹਨ ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ॥੮॥੧॥੨॥

ਪਦ ਅਰਥ ਭੇਟੇ = ਮਿਲੇ। ਪਰਮਾਨੰਦ = ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ॥੮॥੧॥੨॥

* ਨੋਟ: ਇਹ ਅਸਟਪਦੀ ਆਸਾਵਰੀ ਰਾਗਣੀ ਵਿਚ ਗਾਈ ਜਾਣ ਵਾਲੀ ਹੈ, ਘਰੁ ਤੀਜੇ ਵਿਚ। * ਵੇਰਵਾ: ਆਸਾਵਰੀ ਦੀ ਅਸਟਪਦੀ ਮ: ੫ = ੧। ਆਸਾ ਦੀ ਅਸਟਪਦੀ ਮ: ੫ = ੧ । ਜੋੜ = ੨। ਮ: ੧ = ੨੨। ਮ: ੩ = ੧੫। ਕੁਲ ਜੋੜ = ੩੯।

SikhNet (Spanish)Dice Nanak, todas nuestras aflicciones desaparecen cuando nos encontramos con el Señor de Éxtasis. (8‑1‑2)

Open this shabad →

Shabad Guru Arjan Dev Ji Raag Aasaa continues on Ang 432

ਆਸਾ ਮਹਲਾ ੫ ਬਿਰਹੜੇ ਘਰੁ ੪, ਛੰਤਾ ਕੀ ਜਤਿ ॥

aasaa mahalaa 5 biraharre ghar 4, chhantaa kee jat |

Sant Singh KhalsaAasaa, Fifth Mehl, Birharray ~ Songs Of Separation, To Be Sung In The Tune Of The Chhants. Fourth House:
Manmohan SinghAsa 5th Guru. Separation hymns on the tune of the Chhands (Metre).
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਵਿਛੋੜੇ ਦੇ ਸ਼ਬਦ, ਛੰਦਾਂ ਦੀ ਸੁਰ ਉਤੇ।
Fareedkot Teekaਜੋ ਵਿਯੋਗ ਦਸਾ ਮੇਂ ਵਾਕ ਕਹੇ ਜਾ ਮੇ ਉਨ ਕਾ ਨਾਮ ਬਿਰਹੜੇ ਹੈਂ ਵਾ ਏਹ ਭੀ ਏਕ ਛੰਦੋ ਕੀ ਜਾਤੀ ਹੈ।
Prof. Sahib Singhਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਿਰਹੜੇ ਛੰਤਾਂ ਕੀ ਜਤਿ'।
SikhNet (Spanish)Asa, Mejl Guru Aryan, Quinto Canal Divino, Bijare. (Cantos de Separación para ser recitados en el tono de Chants, Cuarta Casa)

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace. He is obtained to.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ; ਦਰਸਨ ਕਉ ਬਲਿ ਜਾਉ ॥੧॥

paarabraham prabh simareeai piaare; darasan kau bal jaau |1|

Sant Singh KhalsaRemember the Supreme Lord God, O Beloved, and make yourself a sacrifice to the Blessed Vision of His Darshan. ||1||
Manmohan SinghContemplate on the Supreme Lord Master and be a sacrifice unto His sight, O my dear.
Manmohan Singh (Punjabi)ਸ਼ਰੋਮਣੀ ਸਾਹਿਬ ਮਾਲਕ ਦਾ ਆਰਾਧਨ ਕਰ ਅਤੇ ਉਸ ਦੇ ਦੀਦਾਰ ਉਤੋਂ ਘੋਲੀ ਜਾ। ਹੇ ਮੇਰੇ ਪ੍ਰੀਤਮ!
Fareedkot Teekaਹੇ ਪਿਆਰੇ! ਪ੍ਰਭੂ ਕਾ ਸਿਮਰਨ ਕਰੀਏ ਔਰ ਦਰਸਨ ਕੇ ਹੇਤ ਪ੍ਰਭ ਪਰ ਸੇ ਬਲਿਹਾਰ ਜਾਈਏ॥੧॥
Prof. Sahib Singhਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਬਲਿ ਜਾਉ = ਮੈਂ ਕੁਰਬਾਨ ਜਾਂਦਾ ਹਾਂ (ਜਾਉਂ) ॥੧॥

SikhNet (Spanish)Vamos a contemplar a nuestro Señor Trascendente, a nuestro Maestro Verdadero y ofrezcamos nuestro ser en sacrificio a la Visión de Su Darshan. (1)

ਜਿਸੁ ਸਿਮਰਤ, ਦੁਖ ਬੀਸਰਹਿ ਪਿਆਰੇ; ਸੋ ਕਿਉ ਤਜਣਾ ਜਾਇ ॥੨॥

jis simarat, dukh beesareh piaare; so kiau tajanaa jaae |2|

Sant Singh KhalsaRemembering Him, sorrows are forgotten, O Beloved; how can one forsake Him? ||2||
Manmohan SinghHow can He be forsaken, O dear, by remembering whom sorrow are forgotten?
Manmohan Singh (Punjabi)ਉਹ ਕਿਸ ਤਰ੍ਹਾਂ ਤਿਆਗਿਆ ਜਾ ਸਕਦਾ ਹੈ ਹੇ ਪ੍ਰੀਤਮ! ਜਿਸਦਾ ਚਿੰਤਨ ਕਰਨ ਦੁਆਰਾ ਗਮ ਭੁੱਲ ਜਾਂਦੇ ਹਨ।
Fareedkot Teekaਹੇ ਪਿਆਰੇ! ਜਿਸ ਕੇ ਸਿਮਰਨੇ ਸੇ ਸਭ ਦੁਖ ਭੂਲ ਜਾਤੇ ਹੈਂ ਉਸ ਕੇ ਸਿਮਰਨ ਕੋ ਕੈਸੇ ਤਿਆਗ੍ਯਾ ਜਾਵੈ ਅਰਥਾਤ ਨਾ ਤਯਾਗੀਯੇ॥੨॥
Prof. Sahib Singhਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ ॥੨॥

ਪਦ ਅਰਥ ਬੀਸਰਹਿ = ਭੁੱਲ ਜਾਂਦੇ ਹਨ। ਸੋ = ਉਸ (ਪ੍ਰਭੂ) ਨੂੰ ॥੨॥

SikhNet (Spanish)Meditando en Él, nuestra aflicción termina; oh hermano, ¿por qué abandonar a tal Señor? (2)

ਇਹੁ ਤਨੁ ਵੇਚੀ ਸੰਤ ਪਹਿ ਪਿਆਰੇ; ਪ੍ਰੀਤਮੁ ਦੇਇ ਮਿਲਾਇ ॥੩॥

eihu tan vechee sant peh piaare; preetam dee milaae |3|

Sant Singh KhalsaI would sell this body to the Saint, O Beloved, if he would lead me to my Dear Lord. ||3||
Manmohan SinghO dear, I would sell this body to the saint, if he causes me to meet my Beloved.
Manmohan Singh (Punjabi)ਮੇਰੇ ਪਿਆਰਿਆ! ਇਹ ਦੇਹ ਮੈਂ ਸਾਧੂਆਂ ਕੋਲ ਫ਼ਰੋਖਤ ਕਰ ਦਿਆਂਗਾ। ਜੇਕਰ ਉਹ ਮੈਨੂੰ ਮੇਰੇ ਦਿਲਬਰ ਨਾਲ ਮਿਲਾ ਦੇਣ।
Fareedkot Teekaਹੇ ਪਿਆਰੇ! ਇਸ ਸਰੀਰ ਕੋ ਗੁਰੂ ਸੰਤ ਕੇ ਪਾਸ ਬੇਚ ਦੀਜੀਏ ਅਰਥਾਤ ਅਪਨਾ ਸ੍ਵਤ੍ਵ ਇਸਮੇਂ ਨਾ ਰਖੀਏ ਔਰ ਇਹ ਅਰਦਾਸ ਸੰਤੋਂ ਸੇ ਕਰੀਏ ਕਿ ਮੁਝੇ ਪਿਆਰੇ ਸੇ ਮਿਲਾਪ ਕਰਾਇ ਦੇਹੁ॥੩॥
Prof. Sahib Singhਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥

ਪਦ ਅਰਥ ਵੇਚੀ = ਵੇਚੀਂ; ਮੈਂ ਵੇਚ ਦਿਆਂ। ਸੰਤ ਪਹਿ = ਗੁਰੂ ਦੇ ਪਾਸ। ਦੇਇ ਮਿਲਾਇ = ਮਿਲਾ ਦੇਂਦਾ ਹੈ ॥੩॥

SikhNet (Spanish)Entrégate al Santo, Él te puede guiar hacia tu Amor. (3)

ਸੁਖ ਸੀਗਾਰ ਬਿਖਿਆ ਕੇ ਫੀਕੇ; ਤਜਿ ਛੋਡੇ ਮੇਰੀ ਮਾਇ ॥੪॥

sukh seegaar bikhiaa ke feeke; taj chhodde meree maae |4|

Sant Singh KhalsaThe pleasures and adornments of corruption are insipid and useless; I have forsaken and abandoned them, O my Mother. ||4||
Manmohan SinghThe pleasures and decoration of sin are futile and I have forsaken and abandoned them, O Mother.
Manmohan Singh (Punjabi)ਪਾਪਾਂ ਦੀਆਂ ਖੁਸ਼ੀਆਂ ਅਤੇ ਹਾਰ ਸ਼ਿੰਗਾਰ ਫਿਕਲੇ ਹਨ। ਉਹਨਾਂ ਦੀ ਫਾਰਖਤੀ ਅਤੇ ਤਲਾਂਜਲੀ ਦੇ ਦਿੱਤੀ ਹੈ, ਹੇ ਮਾਤਾ!
Fareedkot Teekaਹੇ (ਮੇਰੀ ਮਾਇ) ਮੇਰੇ ਭਾਈ ਸੰਤ ਜਨੋ! ਬਿਖ੍ਯੋਂ ਕੇ ਜਿਤਨੇ ਸੁਖ ਔਰ ਸਿੰਗਾਰ ਹੈਂ ਸਭ (ਫੀਕੇ) ਨਿਰਸ ਹੈਂ, ਤਾਂ ਤੇ ਹੇ ਮੇਰੀ ਮਾਇ! ਮੈਨੇ ਤਿਆਗ ਛੋਡੇ ਹੈਂ॥੪॥
Prof. Sahib Singhਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ ॥੪॥

ਪਦ ਅਰਥ ਬਿਖਿਆ = ਮਾਇਆ। ਮਾਇ = ਹੇ ਮਾਂ! ॥੪॥

SikhNet (Spanish)Y deja ya los placeres insípidos de Maya y sus dulces embrujos. (4)

ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ; ਸਤਿਗੁਰ ਚਰਨੀ ਪਾਇ ॥੫॥

kaam krodh lobh taj ge piaare; satigur charanee paae |5|

Sant Singh KhalsaLust, anger and greed left me, O Beloved, when I fell at the Feet of the True Guru. ||5||
Manmohan SinghLust, wrath and avarice forsook me O dear when I fell at the feet of the True Guru.
Manmohan Singh (Punjabi)ਜਦ ਮੈਂ ਸੱਚੇ ਗੁਰਾਂ ਦੇ ਪੈਰਾਂ ਤੇ ਢਹਿ ਪਿਆ, ਹੇ ਪ੍ਰੀਤਮ! ਤਾਂ ਮਿਥਨ ਹੁਲਾਸ ਹਰਖ ਅਤੇ ਲਾਲਚ ਮੈਨੂੰ ਛੱਡ ਗਏ।
Fareedkot Teekaਹੇ ਪਿਆਰੇ! ਜਬ ਸਤਗੁਰੋਂ ਨੇ ਚਰਨੀ ਪਾਇ ਲੀਏ ਤਬ ਕਾਮ ਕ੍ਰੋਧਾਦਿ ਸਭੀ ਹਮ ਕੋ ਛੋਡ ਕਰ ਚਲੇ ਗਏ ਹੈਂ॥੫॥
Prof. Sahib Singhਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ ॥੫॥

ਪਦ ਅਰਥ ਪਾਇ = ਪੈ ਕੇ, ਪਿਆਂ ॥੫॥

SikhNet (Spanish)Deja ya tu lujuria, tu enojo, tu envidia y póstrate a los Pies del Guru. (5)

ਜੋ ਜਨ ਰਾਤੇ ਰਾਮ ਸਿਉ ਪਿਆਰੇ; ਅਨਤ ਨ ਕਾਹੂ ਜਾਇ ॥੬॥

jo jan raate raam siau piaare; anat na kaahoo jaae |6|

Sant Singh KhalsaThose humble beings who are imbued with the Lord, O Beloved, do not go anywhere else. ||6||
Manmohan SinghThe persons, who are imbued with the Lord, O dear, go not anywhere else.
Manmohan Singh (Punjabi)ਜਿਹੜੇ ਪੁਰਸ਼ ਪ੍ਰਭੂ ਨਾਲ ਰੰਗੀਜੇ ਹਨ ਹੇ ਪ੍ਰੀਤਮ! ਉਹ ਹੋਰ ਕਿਧਰੇ ਨਹੀਂ ਜਾਂਦੇ।
Fareedkot Teekaਹੇ ਪਿਆਰੇ! ਜੋ ਦਾਸ ਰਾਮ ਕੇ ਸਾਥ ਰਾਤੇ ਹੈਂ, ਸੋ ਫਿਰ ਔਰ ਜਗਾਂ ਨਹੀਂ ਜਾਤੇ ਹੈਂ॥੬॥
Prof. Sahib Singhਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ ॥੬॥

ਪਦ ਅਰਥ ਅਨਤ = (अन्यत्र्।) ਕਿਸੇ ਹੋਰ ਥਾਂ। ਜਾਇ = ਜਾਂਦਾ ॥੬॥

SikhNet (Spanish)Aquéllos que están imbuidos en su Señor no vacilan más. (6)

ਹਰਿ ਰਸੁ ਜਿਨੑੀ ਚਾਖਿਆ ਪਿਆਰੇ; ਤ੍ਰਿਪਤਿ ਰਹੇ ਆਘਾਇ ॥੭॥

har ras jinaee chaakhiaa piaare; tripat rahe aaghaae |7|

Sant Singh KhalsaThose who have tasted the Lord's sublime essence, O Beloved, remain satisfied and satiated. ||7||
Manmohan SinghThey who have tasted God's essence, O dear, remain satiated and sated.
Manmohan Singh (Punjabi)ਜਿਹਨਾਂ ਨੇ ਵਾਹਿਗੁਰੂ ਦੇ ਜੌਹਰ ਨੂੰ ਚੱਖਿਆ ਹੈ ਉਹ ਰੱਜੇ ਤੇ ਧ੍ਰਾਪੇ ਰਹਿੰਦੇ ਹਨ, ਹੇ ਪਿਆਰਿਆ!
Fareedkot Teekaਹੇ ਪਿਆਰੇ! ਜਿਨੋਂ ਨੇ ਹਰਿ ਰਸ ਕਾ ਸ੍ਵਾਦ ਚਖਿਆ ਹੈ, ਸੋ ਸੰਤ ਮਨ ਬਾਣੀ ਕਰ ਤ੍ਰਿਪਤ ਹੋ ਰਹੇ ਹੈਂ॥੭॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ ॥੭॥

ਪਦ ਅਰਥ ਰਹੇ ਆਘਾਇ = ਰੱਜੇ ਰਹਿੰਦੇ ਹਨ ॥੭॥

SikhNet (Spanish)Sí, aquéllos que probaron la Esencia del Señor fueron saciados e iluminados. (7)

ਅੰਚਲੁ ਗਹਿਆ ਸਾਧ ਕਾ, ਨਾਨਕ; ਭੈ ਸਾਗਰੁ. ਪਾਰਿ ਪਰਾਇ ॥੮॥੧॥੩॥

anchal gahiaa saadh kaa, naanak; bhai saagar. paar paraae |8|1|3|

Sant Singh KhalsaOne who grasps the Hem of the Gown of the Holy Saint, O Nanak, crosses over the terrible world-ocean. ||8||1||3||
Manmohan SinghHe, who seizes the skirt of the saint, O Nanak, crosses over the terrible world ocean.
Manmohan Singh (Punjabi)ਜੋ ਸੰਤਾਂ ਦੇ ਪੱਲੇ ਨੂੰ ਪਕੜਦੇ ਹਨ, ਹੇ ਨਾਨਕ! ਉਹ ਭਿਆਨਕ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਾਧੂਓਂ ਕਾ (ਅੰਚਲੁ) ਪਲਾ ਪਕੜਾ ਹੈ, ਸੋ ਸੰਸਾਰ ਰੂਪ ਸਮੁੰਦਰ ਸੇ ਪਾਰ ਪੜੇ ਹੈਂ॥੮॥੧॥੩॥☬ਬੇਨਤੀ ਕਾ ਪਰਕਾਰ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੮॥੧॥੩॥

ਪਦ ਅਰਥ ਅੰਚਲੁ = ਪੱਲਾ। ਗਹਿਆ = ਫੜਿਆ। ਸਾਧ = ਗੁਰੂ। ਭੈ = ਭਿਆਨਕ। ਪਾਰਿ ਪਰਾਇ = ਪਾਰਿ ਪਰੈ ॥੮॥੧॥੩॥

* ਨੋਟ: ਬਿਰਹੜੇ-ਬਿਰਹੁ-ਭਰੇ। ਇਹ 'ਬਿਰਹੜੇ' ਗਿਣਤੀ ਵਿਚ ੩ ਹਨ, ਅਸਟਪਦੀਆਂ ਵਿਚ ਹੀ ਗਿਣੇ ਗਏ ਹਨ। ਜਤਿ-ਚਾਲ। ਇਹਨਾਂ ਦੀ ਚਾਲ ਛੰਤਾਂ ਵਾਲੀ ਹੈ। * ਨੋਟ: ਅੰਕ ੧ ਦਾ ਭਾਵ ਹੈ 'ਬਿਰਹੜਾ' ਨੰ: ੧। * ਵੇਰਵਾ: ਅੰਕ ੩-ਪਿਛਲੀਆਂ ੨ ਅਸ਼ਟਪਦੀਆਂ ਮਹਲਾ ੫ ਅਤੇ ਇਹ ੧ ਬਿਰਹੜਾ, ਜੋੜ = ੩।

SikhNet (Spanish)Aquél que se aferra a la Túnica del Santo, nada a través del mar del miedo. (8‑1-3)

ਜਨਮ ਮਰਣ ਦੁਖੁ ਕਟੀਐ ਪਿਆਰੇ; ਜਬ ਭੇਟੈ ਹਰਿ ਰਾਇ ॥੧॥

janam maran dukh katteeai piaare; jab bhettai har raae |1|

Sant Singh KhalsaThe pains of birth and death are removed, O Beloved, when the mortal meets with the Lord, the King. ||1||
Manmohan SinghThe pain of birth and death is removed, O dear, when man meets God, the King.
Manmohan Singh (Punjabi)ਜਦ ਆਦਮੀ ਵਾਹਿਗੁਰੂ ਪਾਤਸ਼ਾਹ ਨੂੰ ਮਿਲ ਪੈਂਦਾ ਹੈ। ਉਸ ਦੀ ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਹੇ ਪਿਆਰੇ ਹਰਿ ਰਾਇ! ਜਬ ਜੀਵ ਤੇਰੇ ਕੋ (ਭੇਟੈ) ਮਿਲੇ ਤਬ ਤਿਸ ਕਾ ਜਨਮ ਮਰਨ ਕਾ ਦੁਖ ਕਾਟਾ ਜਾਤਾ ਹੈ॥੧॥
Prof. Sahib Singhਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ॥੧॥

ਪਦ ਅਰਥ ਕਟੀਐ = ਕੱਟਿਆ ਜਾਂਦਾ ਹੈ। ਹਰਿਰਾਇ = ਪ੍ਰਭੂ-ਪਾਤਿਸ਼ਾਹ ॥੧॥

SikhNet (Spanish)Cuando uno encuentra a su Señor, las penas de nacimientos y muertes son disipadas. (1)

ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ; ਜੀਵਨੁ ਦਰਸੁ ਦਿਖਾਇ ॥੨॥

sundar sughar sujaan prabh meraa; jeevan daras dikhaae |2|

Sant Singh KhalsaGod is so Beautiful, so Refined, so Wise - He is my very life! Reveal to me Your Darshan! ||2||
Manmohan SinghThe beauteous, accomplished and Omniscient Lord is my very life. Show me Thy vision, O Master.
Manmohan Singh (Punjabi)ਸੁਹਣਾ ਕਾਮਲ ਅਤੇ ਸਰਬੱਗ ਸੁਆਮੀ ਮੇਰੀ ਜਿੰਦ ਜਾਨ ਹੈ, ਮੈਨੂੰ ਆਪਣਾ ਦਰਸ਼ਨ ਵਿਖਾਲ ਹੇ ਮਾਲਕ!
Fareedkot Teekaਹੇ ਸੁੰਦਰ ਔਰ (ਸੁਘਰੁ) ਚਤੁਰ! ਤੂੰ (ਸੁਜਾਣੁ) ਸੁਸਟੂ ਗਿਆਤ ਵਾਲਾ ਮੇਰਾ ਜੀਵਨ ਰੂਪ ਸ੍ਵਾਮੀ ਹੈਂ ਮੇਰੇ ਕੋ ਅਪਨਾ ਦਰਸਨ ਦਿਖਲਾਉ॥੨॥
Prof. Sahib Singh(ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ॥੨॥

ਪਦ ਅਰਥ ਸੁਘਰੁ = ਸੁਘੜ, ਸੋਹਣੀ ਆਤਮਕ ਘਾੜਤ ਵਾਲਾ, ਸੁਚੱਜਾ। ਸੁਜਾਣੁ = ਸਿਆਣਾ। ਜੀਵਨੁ = ਜ਼ਿੰਦਗੀ। ਦਿਖਾਇ = ਵਿਖਾਂਦਾ ਹੈ ॥੨॥

SikhNet (Spanish)El Bello, Virtuoso y Omnisapiente Señor es la Vida de mi vida; me muero por tener Su Visión. (2)

ਜੋ ਜੀਅ, ਤੁਝ ਤੇ ਬੀਛੁਰੇ ਪਿਆਰੇ; ਜਨਮਿ ਮਰਹਿ. ਬਿਖੁ ਖਾਇ ॥੩॥

jo jeea, tujh te beechhure piaare; janam mareh. bikh khaae |3|

Sant Singh KhalsaThose beings who are separated from You, O Beloved, are born only to die; they eat the poison of corruption. ||3||
Manmohan SinghThe mortals who are separated from Thee, O my Beloved, are born only to die and eat the poison of sins.
Manmohan Singh (Punjabi)ਜਿਹੜੇ ਜੀਵ ਤੇਰੇ ਨਾਲੋਂ ਵਿਛੜੇ ਹਨ, ਹੇ ਮੇਰੇ ਪ੍ਰੀਤਮ! ਉਹ ਕੇਵਲ ਮਰਨ ਲਈ ਹੀ ਜੰਮੇ ਹਨ।
Fareedkot Teekaਹੇ ਪਿਆਰੇ! ਜੋ ਜੀਵ ਤੇਰੇ ਸੇ ਬੀਛਰੇ ਹੈਂ, ਸੋ ਬਿਖਿਓਂ ਰੂਪ ਬਿਖ ਕੋ ਖਾਇ ਕਰ, ਭਾਵ ਭੋਗਤੇ ਹੂਏ ਜਨਮਤੇ ਮਰਤੇ ਹੈਂ॥੩॥
Prof. Sahib Singhਹੇ ਪਿਆਰੇ ਪ੍ਰਭੂ! ਜੇਹੜੇ ਜੀਵ ਤੈਥੋਂ ਵਿਛੁੜ ਜਾਂਦੇ ਹਨ ਉਹ (ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਮਨੁੱਖਾ ਜਨਮ ਵਿਚ ਆਏ ਹੋਏ ਭੀ ਆਤਮਕ ਮੌਤੇ ਮਰ ਜਾਂਦੇ ਹਨ ॥੩॥

ਪਦ ਅਰਥ ਜੀਅ = {'ਜੀਉ' ਤੋਂ ਬਹੁ-ਵਚਨ}। ਤੇ = ਤੋਂ। ਬਿਖੁ = ਜ਼ਹਰ। ਖਾਇ = ਖਾ ਕੇ ॥੩॥

SikhNet (Spanish)Oh Amor, aquél que se separa de Ti, ha nacido sólo para morir, y lame sólo el veneno. (3)

ਜਿਸੁ ਤੂੰ ਮੇਲਹਿ. ਸੋ ਮਿਲੈ ਪਿਆਰੇ; ਤਿਸ ਕੈ ਲਾਗਉ ਪਾਇ ॥੪॥

jis toon meleh. so milai piaare; tis kai laagau paae |4|

Sant Singh KhalsaHe alone meets You, whom You cause to meet, O Beloved; I fall at his feet. ||4||
Manmohan SinghHe alone meets Thee, O my Love, whom Thou causeth to meet. I fall at his feet.
Manmohan Singh (Punjabi)ਉਹ ਪਾਪਾਂ ਦੀ ਜ਼ਹਿਰ ਖਾਂਦੇ ਹਨ। ਕੇਵਲ ਓਹੀ ਤੈਨੂੰ ਮਿਲਦਾ ਹੈ, ਹੇ ਜਾਨੀ! ਜਿਸ ਨੂੰ ਤੂੰ ਮਿਲਾਉਂਦਾ ਹੈ।
Fareedkot Teekaਹੇ ਪਿਆਰੇ! ਜਿਸ ਕੋ ਤੂੰ ਮਿਲਾ ਲੇਤਾ ਹੈਂ, ਸੋ ਮਿਲਤਾ ਹੈ, ਜੋ ਮਿਲਾ ਹੈ ਮੈਂ ਤਿਸ ਕੇ ਚਰਨੀ ਲਾਗਤਾ ਹੂੰ॥੪॥
Prof. Sahib Singh(ਪਰ,) ਹੇ ਪਿਆਰੇ ਜੀਵ! (ਜੀਵਾਂ ਦੇ ਕੀਹ ਵੱਸ?) ਜਿਸ ਜੀਵ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ਉਹੀ ਤੈਨੂੰ ਮਿਲਦਾ ਹੈ। ਮੈਂ ਉਸ (ਵਡ-ਭਾਗੀ) ਦੇ ਚਰਨੀਂ ਲੱਗਦਾ ਹਾਂ ॥੪॥

ਪਦ ਅਰਥ ਤਿਸ ਕੈ ਪਾਇ = ਉਸ ਦੀ ਪੈਰੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ ॥੪॥

SikhNet (Spanish)Pero aquél que Tú deseas encontrar, Te encuentra; y yo me postro a Sus Pies. (4)

ਜੋ ਸੁਖੁ. ਦਰਸਨੁ ਪੇਖਤੇ ਪਿਆਰੇ; ਮੁਖ ਤੇ. ਕਹਣੁ ਨ ਜਾਇ ॥੫॥

jo sukh. darasan pekhate piaare; mukh te. kehan na jaae |5|

Sant Singh KhalsaThat happiness which one receives by beholding Your Darshan, O Beloved, cannot be described in words. ||5||
Manmohan SinghThe happiness, man receives by seeing the sight of the Beloved cannot be told by mouth.
Manmohan Singh (Punjabi)ਮੈਂ ਉਸ ਦੇ ਪੈਰੀਂ ਪੈਂਦਾ ਹਾਂ, ਜਿਹੜੀ ਖੁਸ਼ੀ ਦਿਲਬਰ ਦਾ ਦੀਦਾਰ ਦੇਖ ਕੇ ਬੰਦਾ ਹਾਸਲ ਕਰਦਾ ਹੈ, ਉਹ ਮੂੰਹ ਦੇ ਨਾਲ ਆਖੀ ਨਹੀਂ ਜਾ ਸਕਦੀ।
Fareedkot Teekaਹੇ ਪ੍ਯਾਰੇ! ਜੋ ਸੁਖ ਆਪ ਕਾ ਦਰਸਨ ਦੇਖਨੇ ਸੇ ਮਿਲਤਾ ਹੈ ਵਹੁ ਮੁਖ ਸੇ ਕਹਾ ਨਹੀਂ ਜਾਤਾ ਹੈ॥੫॥
Prof. Sahib Singhਹੇ ਪਿਆਰੇ (ਪ੍ਰਭੂ)! ਤੇਰਾ ਦਰਸਨ ਕੀਤਿਆਂ ਜੇਹੜਾ ਆਨੰਦ (ਅਨੁਭਵ ਹੁੰਦਾ ਹੈ) ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ ॥੫॥

ਪਦ ਅਰਥ ਪੇਖਤੇ = ਵੇਖਦਿਆਂ। ਮੁਖ ਤੇ = ਮੂੰਹੋਂ ॥੫॥

SikhNet (Spanish)La Dicha que uno recibe al tener la Visión del Señor, nadie la puede expresar. (5)

ਸਾਚੀ ਪ੍ਰੀਤਿ. ਨ ਤੁਟਈ ਪਿਆਰੇ; ਜੁਗੁ ਜੁਗੁ ਰਹੀ ਸਮਾਇ ॥੬॥

saachee preet. na tuttee piaare; jug jug rahee samaae |6|

Sant Singh KhalsaTrue Love cannot be broken, O Beloved; throughout the ages, it remains. ||6||
Manmohan SinghThe true love of the Beloved snaps not. It lasts all the ages through.
Manmohan Singh (Punjabi)ਦਿਲਬਰ ਦਾ ਸੱਚਾ ਪਿਆਰ ਟੁੱਟਦਾ ਨਹੀਂ, ਇਹ ਸਾਰਿਆਂ ਜੁਗਾਂ ਅੰਦਰ ਰਹਿੰਦਾ ਹੈ।
Fareedkot Teekaਹੇ ਪ੍ਯਾਰੇ! ਜਿਨ ਕੀ ਤੇਰੇ ਸੇ ਸਾਚੀ ਪ੍ਰੀਤ ਹੈ, ਸੋ ਕਬੀ ਨਹੀਂ ਤੂਟਤੀ, ਜੁਗੋਂ ਜੁਗੋਂ ਮੇਂ ਸਮਾਇ ਰਹੀ ਹੈ॥੬॥
Prof. Sahib Singhਹੇ ਪਿਆਰੇ! ਜਿਸ ਨੇ ਸਦਾ-ਥਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ, ਉਸ ਦਾ ਉਹ ਪਿਆਰ ਕਦੇ ਟੁੱਟ ਨਹੀਂ ਸਕਦਾ, ਉਹ ਪਿਆਰ ਤਾਂ ਜੁਗਾਂ ਪ੍ਰਯੰਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ॥੬॥

ਪਦ ਅਰਥ ਤੁਟਈ = ਤੁਟਏ, ਤੁਟੈ, ਟੁੱਟਦੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ ਲਈ ॥੬॥

SikhNet (Spanish)El Verdadero Amor no se puede destruir; perdura a través de todas las épocas. (6)

Open this shabad (26 lines, Angs 431-432) →

Ang 431 of 1430