ੴ

ਸਿੱਖਬਾਣੀ · SikhBani

ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥

paarabraham prabh simareeai piaare darasan kau bal jaau 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 431, 432 · 26 lines
Translations

ਆਸਾ ਮਹਲਾ ੫ ਬਿਰਹੜੇ ਘਰੁ ੪, ਛੰਤਾ ਕੀ ਜਤਿ ॥

aasaa mahalaa 5 biraharre ghar 4, chhantaa kee jat | Ang 431

Sant Singh KhalsaAasaa, Fifth Mehl, Birharray ~ Songs Of Separation, To Be Sung In The Tune Of The Chhants. Fourth House:
Manmohan SinghAsa 5th Guru. Separation hymns on the tune of the Chhands (Metre).
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਵਿਛੋੜੇ ਦੇ ਸ਼ਬਦ, ਛੰਦਾਂ ਦੀ ਸੁਰ ਉਤੇ।
Fareedkot Teekaਜੋ ਵਿਯੋਗ ਦਸਾ ਮੇਂ ਵਾਕ ਕਹੇ ਜਾ ਮੇ ਉਨ ਕਾ ਨਾਮ ਬਿਰਹੜੇ ਹੈਂ ਵਾ ਏਹ ਭੀ ਏਕ ਛੰਦੋ ਕੀ ਜਾਤੀ ਹੈ।
Prof. Sahib Singhਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਿਰਹੜੇ ਛੰਤਾਂ ਕੀ ਜਤਿ'।
SikhNet (Spanish)Asa, Mejl Guru Aryan, Quinto Canal Divino, Bijare. (Cantos de Separación para ser recitados en el tono de Chants, Cuarta Casa)

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 431

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace. He is obtained to.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ; ਦਰਸਨ ਕਉ ਬਲਿ ਜਾਉ ॥੧॥

paarabraham prabh simareeai piaare; darasan kau bal jaau |1| Ang 431

Sant Singh KhalsaRemember the Supreme Lord God, O Beloved, and make yourself a sacrifice to the Blessed Vision of His Darshan. ||1||
Manmohan SinghContemplate on the Supreme Lord Master and be a sacrifice unto His sight, O my dear.
Manmohan Singh (Punjabi)ਸ਼ਰੋਮਣੀ ਸਾਹਿਬ ਮਾਲਕ ਦਾ ਆਰਾਧਨ ਕਰ ਅਤੇ ਉਸ ਦੇ ਦੀਦਾਰ ਉਤੋਂ ਘੋਲੀ ਜਾ। ਹੇ ਮੇਰੇ ਪ੍ਰੀਤਮ!
Fareedkot Teekaਹੇ ਪਿਆਰੇ! ਪ੍ਰਭੂ ਕਾ ਸਿਮਰਨ ਕਰੀਏ ਔਰ ਦਰਸਨ ਕੇ ਹੇਤ ਪ੍ਰਭ ਪਰ ਸੇ ਬਲਿਹਾਰ ਜਾਈਏ॥੧॥
Prof. Sahib Singhਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਬਲਿ ਜਾਉ = ਮੈਂ ਕੁਰਬਾਨ ਜਾਂਦਾ ਹਾਂ (ਜਾਉਂ) ॥੧॥

SikhNet (Spanish)Vamos a contemplar a nuestro Señor Trascendente, a nuestro Maestro Verdadero y ofrezcamos nuestro ser en sacrificio a la Visión de Su Darshan. (1)

ਜਿਸੁ ਸਿਮਰਤ, ਦੁਖ ਬੀਸਰਹਿ ਪਿਆਰੇ; ਸੋ ਕਿਉ ਤਜਣਾ ਜਾਇ ॥੨॥

jis simarat, dukh beesareh piaare; so kiau tajanaa jaae |2| Ang 431

Sant Singh KhalsaRemembering Him, sorrows are forgotten, O Beloved; how can one forsake Him? ||2||
Manmohan SinghHow can He be forsaken, O dear, by remembering whom sorrow are forgotten?
Manmohan Singh (Punjabi)ਉਹ ਕਿਸ ਤਰ੍ਹਾਂ ਤਿਆਗਿਆ ਜਾ ਸਕਦਾ ਹੈ ਹੇ ਪ੍ਰੀਤਮ! ਜਿਸਦਾ ਚਿੰਤਨ ਕਰਨ ਦੁਆਰਾ ਗਮ ਭੁੱਲ ਜਾਂਦੇ ਹਨ।
Fareedkot Teekaਹੇ ਪਿਆਰੇ! ਜਿਸ ਕੇ ਸਿਮਰਨੇ ਸੇ ਸਭ ਦੁਖ ਭੂਲ ਜਾਤੇ ਹੈਂ ਉਸ ਕੇ ਸਿਮਰਨ ਕੋ ਕੈਸੇ ਤਿਆਗ੍ਯਾ ਜਾਵੈ ਅਰਥਾਤ ਨਾ ਤਯਾਗੀਯੇ॥੨॥
Prof. Sahib Singhਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ ॥੨॥

ਪਦ ਅਰਥ ਬੀਸਰਹਿ = ਭੁੱਲ ਜਾਂਦੇ ਹਨ। ਸੋ = ਉਸ (ਪ੍ਰਭੂ) ਨੂੰ ॥੨॥

SikhNet (Spanish)Meditando en Él, nuestra aflicción termina; oh hermano, ¿por qué abandonar a tal Señor? (2)

ਇਹੁ ਤਨੁ ਵੇਚੀ ਸੰਤ ਪਹਿ ਪਿਆਰੇ; ਪ੍ਰੀਤਮੁ ਦੇਇ ਮਿਲਾਇ ॥੩॥

eihu tan vechee sant peh piaare; preetam dee milaae |3| Ang 431

Sant Singh KhalsaI would sell this body to the Saint, O Beloved, if he would lead me to my Dear Lord. ||3||
Manmohan SinghO dear, I would sell this body to the saint, if he causes me to meet my Beloved.
Manmohan Singh (Punjabi)ਮੇਰੇ ਪਿਆਰਿਆ! ਇਹ ਦੇਹ ਮੈਂ ਸਾਧੂਆਂ ਕੋਲ ਫ਼ਰੋਖਤ ਕਰ ਦਿਆਂਗਾ। ਜੇਕਰ ਉਹ ਮੈਨੂੰ ਮੇਰੇ ਦਿਲਬਰ ਨਾਲ ਮਿਲਾ ਦੇਣ।
Fareedkot Teekaਹੇ ਪਿਆਰੇ! ਇਸ ਸਰੀਰ ਕੋ ਗੁਰੂ ਸੰਤ ਕੇ ਪਾਸ ਬੇਚ ਦੀਜੀਏ ਅਰਥਾਤ ਅਪਨਾ ਸ੍ਵਤ੍ਵ ਇਸਮੇਂ ਨਾ ਰਖੀਏ ਔਰ ਇਹ ਅਰਦਾਸ ਸੰਤੋਂ ਸੇ ਕਰੀਏ ਕਿ ਮੁਝੇ ਪਿਆਰੇ ਸੇ ਮਿਲਾਪ ਕਰਾਇ ਦੇਹੁ॥੩॥
Prof. Sahib Singhਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥

ਪਦ ਅਰਥ ਵੇਚੀ = ਵੇਚੀਂ; ਮੈਂ ਵੇਚ ਦਿਆਂ। ਸੰਤ ਪਹਿ = ਗੁਰੂ ਦੇ ਪਾਸ। ਦੇਇ ਮਿਲਾਇ = ਮਿਲਾ ਦੇਂਦਾ ਹੈ ॥੩॥

SikhNet (Spanish)Entrégate al Santo, Él te puede guiar hacia tu Amor. (3)

ਸੁਖ ਸੀਗਾਰ ਬਿਖਿਆ ਕੇ ਫੀਕੇ; ਤਜਿ ਛੋਡੇ ਮੇਰੀ ਮਾਇ ॥੪॥

sukh seegaar bikhiaa ke feeke; taj chhodde meree maae |4| Ang 431

Sant Singh KhalsaThe pleasures and adornments of corruption are insipid and useless; I have forsaken and abandoned them, O my Mother. ||4||
Manmohan SinghThe pleasures and decoration of sin are futile and I have forsaken and abandoned them, O Mother.
Manmohan Singh (Punjabi)ਪਾਪਾਂ ਦੀਆਂ ਖੁਸ਼ੀਆਂ ਅਤੇ ਹਾਰ ਸ਼ਿੰਗਾਰ ਫਿਕਲੇ ਹਨ। ਉਹਨਾਂ ਦੀ ਫਾਰਖਤੀ ਅਤੇ ਤਲਾਂਜਲੀ ਦੇ ਦਿੱਤੀ ਹੈ, ਹੇ ਮਾਤਾ!
Fareedkot Teekaਹੇ (ਮੇਰੀ ਮਾਇ) ਮੇਰੇ ਭਾਈ ਸੰਤ ਜਨੋ! ਬਿਖ੍ਯੋਂ ਕੇ ਜਿਤਨੇ ਸੁਖ ਔਰ ਸਿੰਗਾਰ ਹੈਂ ਸਭ (ਫੀਕੇ) ਨਿਰਸ ਹੈਂ, ਤਾਂ ਤੇ ਹੇ ਮੇਰੀ ਮਾਇ! ਮੈਨੇ ਤਿਆਗ ਛੋਡੇ ਹੈਂ॥੪॥
Prof. Sahib Singhਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ ॥੪॥

ਪਦ ਅਰਥ ਬਿਖਿਆ = ਮਾਇਆ। ਮਾਇ = ਹੇ ਮਾਂ! ॥੪॥

SikhNet (Spanish)Y deja ya los placeres insípidos de Maya y sus dulces embrujos. (4)

ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ; ਸਤਿਗੁਰ ਚਰਨੀ ਪਾਇ ॥੫॥

kaam krodh lobh taj ge piaare; satigur charanee paae |5| Ang 431

Sant Singh KhalsaLust, anger and greed left me, O Beloved, when I fell at the Feet of the True Guru. ||5||
Manmohan SinghLust, wrath and avarice forsook me O dear when I fell at the feet of the True Guru.
Manmohan Singh (Punjabi)ਜਦ ਮੈਂ ਸੱਚੇ ਗੁਰਾਂ ਦੇ ਪੈਰਾਂ ਤੇ ਢਹਿ ਪਿਆ, ਹੇ ਪ੍ਰੀਤਮ! ਤਾਂ ਮਿਥਨ ਹੁਲਾਸ ਹਰਖ ਅਤੇ ਲਾਲਚ ਮੈਨੂੰ ਛੱਡ ਗਏ।
Fareedkot Teekaਹੇ ਪਿਆਰੇ! ਜਬ ਸਤਗੁਰੋਂ ਨੇ ਚਰਨੀ ਪਾਇ ਲੀਏ ਤਬ ਕਾਮ ਕ੍ਰੋਧਾਦਿ ਸਭੀ ਹਮ ਕੋ ਛੋਡ ਕਰ ਚਲੇ ਗਏ ਹੈਂ॥੫॥
Prof. Sahib Singhਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ ॥੫॥

ਪਦ ਅਰਥ ਪਾਇ = ਪੈ ਕੇ, ਪਿਆਂ ॥੫॥

SikhNet (Spanish)Deja ya tu lujuria, tu enojo, tu envidia y póstrate a los Pies del Guru. (5)

ਜੋ ਜਨ ਰਾਤੇ ਰਾਮ ਸਿਉ ਪਿਆਰੇ; ਅਨਤ ਨ ਕਾਹੂ ਜਾਇ ॥੬॥

jo jan raate raam siau piaare; anat na kaahoo jaae |6| Ang 431

Sant Singh KhalsaThose humble beings who are imbued with the Lord, O Beloved, do not go anywhere else. ||6||
Manmohan SinghThe persons, who are imbued with the Lord, O dear, go not anywhere else.
Manmohan Singh (Punjabi)ਜਿਹੜੇ ਪੁਰਸ਼ ਪ੍ਰਭੂ ਨਾਲ ਰੰਗੀਜੇ ਹਨ ਹੇ ਪ੍ਰੀਤਮ! ਉਹ ਹੋਰ ਕਿਧਰੇ ਨਹੀਂ ਜਾਂਦੇ।
Fareedkot Teekaਹੇ ਪਿਆਰੇ! ਜੋ ਦਾਸ ਰਾਮ ਕੇ ਸਾਥ ਰਾਤੇ ਹੈਂ, ਸੋ ਫਿਰ ਔਰ ਜਗਾਂ ਨਹੀਂ ਜਾਤੇ ਹੈਂ॥੬॥
Prof. Sahib Singhਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ ॥੬॥

ਪਦ ਅਰਥ ਅਨਤ = (अन्यत्र्।) ਕਿਸੇ ਹੋਰ ਥਾਂ। ਜਾਇ = ਜਾਂਦਾ ॥੬॥

SikhNet (Spanish)Aquéllos que están imbuidos en su Señor no vacilan más. (6)

ਹਰਿ ਰਸੁ ਜਿਨੑੀ ਚਾਖਿਆ ਪਿਆਰੇ; ਤ੍ਰਿਪਤਿ ਰਹੇ ਆਘਾਇ ॥੭॥

har ras jinaee chaakhiaa piaare; tripat rahe aaghaae |7| Ang 431

Sant Singh KhalsaThose who have tasted the Lord's sublime essence, O Beloved, remain satisfied and satiated. ||7||
Manmohan SinghThey who have tasted God's essence, O dear, remain satiated and sated.
Manmohan Singh (Punjabi)ਜਿਹਨਾਂ ਨੇ ਵਾਹਿਗੁਰੂ ਦੇ ਜੌਹਰ ਨੂੰ ਚੱਖਿਆ ਹੈ ਉਹ ਰੱਜੇ ਤੇ ਧ੍ਰਾਪੇ ਰਹਿੰਦੇ ਹਨ, ਹੇ ਪਿਆਰਿਆ!
Fareedkot Teekaਹੇ ਪਿਆਰੇ! ਜਿਨੋਂ ਨੇ ਹਰਿ ਰਸ ਕਾ ਸ੍ਵਾਦ ਚਖਿਆ ਹੈ, ਸੋ ਸੰਤ ਮਨ ਬਾਣੀ ਕਰ ਤ੍ਰਿਪਤ ਹੋ ਰਹੇ ਹੈਂ॥੭॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ ॥੭॥

ਪਦ ਅਰਥ ਰਹੇ ਆਘਾਇ = ਰੱਜੇ ਰਹਿੰਦੇ ਹਨ ॥੭॥

SikhNet (Spanish)Sí, aquéllos que probaron la Esencia del Señor fueron saciados e iluminados. (7)

ਅੰਚਲੁ ਗਹਿਆ ਸਾਧ ਕਾ, ਨਾਨਕ; ਭੈ ਸਾਗਰੁ. ਪਾਰਿ ਪਰਾਇ ॥੮॥੧॥੩॥

anchal gahiaa saadh kaa, naanak; bhai saagar. paar paraae |8|1|3| Ang 431

Sant Singh KhalsaOne who grasps the Hem of the Gown of the Holy Saint, O Nanak, crosses over the terrible world-ocean. ||8||1||3||
Manmohan SinghHe, who seizes the skirt of the saint, O Nanak, crosses over the terrible world ocean.
Manmohan Singh (Punjabi)ਜੋ ਸੰਤਾਂ ਦੇ ਪੱਲੇ ਨੂੰ ਪਕੜਦੇ ਹਨ, ਹੇ ਨਾਨਕ! ਉਹ ਭਿਆਨਕ ਸੰਸਾਰ ਦੇ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸਾਧੂਓਂ ਕਾ (ਅੰਚਲੁ) ਪਲਾ ਪਕੜਾ ਹੈ, ਸੋ ਸੰਸਾਰ ਰੂਪ ਸਮੁੰਦਰ ਸੇ ਪਾਰ ਪੜੇ ਹੈਂ॥੮॥੧॥੩॥☬ਬੇਨਤੀ ਕਾ ਪਰਕਾਰ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੮॥੧॥੩॥

ਪਦ ਅਰਥ ਅੰਚਲੁ = ਪੱਲਾ। ਗਹਿਆ = ਫੜਿਆ। ਸਾਧ = ਗੁਰੂ। ਭੈ = ਭਿਆਨਕ। ਪਾਰਿ ਪਰਾਇ = ਪਾਰਿ ਪਰੈ ॥੮॥੧॥੩॥

* ਨੋਟ: ਬਿਰਹੜੇ-ਬਿਰਹੁ-ਭਰੇ। ਇਹ 'ਬਿਰਹੜੇ' ਗਿਣਤੀ ਵਿਚ ੩ ਹਨ, ਅਸਟਪਦੀਆਂ ਵਿਚ ਹੀ ਗਿਣੇ ਗਏ ਹਨ। ਜਤਿ-ਚਾਲ। ਇਹਨਾਂ ਦੀ ਚਾਲ ਛੰਤਾਂ ਵਾਲੀ ਹੈ। * ਨੋਟ: ਅੰਕ ੧ ਦਾ ਭਾਵ ਹੈ 'ਬਿਰਹੜਾ' ਨੰ: ੧। * ਵੇਰਵਾ: ਅੰਕ ੩-ਪਿਛਲੀਆਂ ੨ ਅਸ਼ਟਪਦੀਆਂ ਮਹਲਾ ੫ ਅਤੇ ਇਹ ੧ ਬਿਰਹੜਾ, ਜੋੜ = ੩।

SikhNet (Spanish)Aquél que se aferra a la Túnica del Santo, nada a través del mar del miedo. (8‑1-3)

ਜਨਮ ਮਰਣ ਦੁਖੁ ਕਟੀਐ ਪਿਆਰੇ; ਜਬ ਭੇਟੈ ਹਰਿ ਰਾਇ ॥੧॥

janam maran dukh katteeai piaare; jab bhettai har raae |1| Ang 431

Sant Singh KhalsaThe pains of birth and death are removed, O Beloved, when the mortal meets with the Lord, the King. ||1||
Manmohan SinghThe pain of birth and death is removed, O dear, when man meets God, the King.
Manmohan Singh (Punjabi)ਜਦ ਆਦਮੀ ਵਾਹਿਗੁਰੂ ਪਾਤਸ਼ਾਹ ਨੂੰ ਮਿਲ ਪੈਂਦਾ ਹੈ। ਉਸ ਦੀ ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਹੇ ਪਿਆਰੇ ਹਰਿ ਰਾਇ! ਜਬ ਜੀਵ ਤੇਰੇ ਕੋ (ਭੇਟੈ) ਮਿਲੇ ਤਬ ਤਿਸ ਕਾ ਜਨਮ ਮਰਨ ਕਾ ਦੁਖ ਕਾਟਾ ਜਾਤਾ ਹੈ॥੧॥
Prof. Sahib Singhਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ॥੧॥

ਪਦ ਅਰਥ ਕਟੀਐ = ਕੱਟਿਆ ਜਾਂਦਾ ਹੈ। ਹਰਿਰਾਇ = ਪ੍ਰਭੂ-ਪਾਤਿਸ਼ਾਹ ॥੧॥

SikhNet (Spanish)Cuando uno encuentra a su Señor, las penas de nacimientos y muertes son disipadas. (1)

ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ; ਜੀਵਨੁ ਦਰਸੁ ਦਿਖਾਇ ॥੨॥

sundar sughar sujaan prabh meraa; jeevan daras dikhaae |2| Ang 431

Sant Singh KhalsaGod is so Beautiful, so Refined, so Wise - He is my very life! Reveal to me Your Darshan! ||2||
Manmohan SinghThe beauteous, accomplished and Omniscient Lord is my very life. Show me Thy vision, O Master.
Manmohan Singh (Punjabi)ਸੁਹਣਾ ਕਾਮਲ ਅਤੇ ਸਰਬੱਗ ਸੁਆਮੀ ਮੇਰੀ ਜਿੰਦ ਜਾਨ ਹੈ, ਮੈਨੂੰ ਆਪਣਾ ਦਰਸ਼ਨ ਵਿਖਾਲ ਹੇ ਮਾਲਕ!
Fareedkot Teekaਹੇ ਸੁੰਦਰ ਔਰ (ਸੁਘਰੁ) ਚਤੁਰ! ਤੂੰ (ਸੁਜਾਣੁ) ਸੁਸਟੂ ਗਿਆਤ ਵਾਲਾ ਮੇਰਾ ਜੀਵਨ ਰੂਪ ਸ੍ਵਾਮੀ ਹੈਂ ਮੇਰੇ ਕੋ ਅਪਨਾ ਦਰਸਨ ਦਿਖਲਾਉ॥੨॥
Prof. Sahib Singh(ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ॥੨॥

ਪਦ ਅਰਥ ਸੁਘਰੁ = ਸੁਘੜ, ਸੋਹਣੀ ਆਤਮਕ ਘਾੜਤ ਵਾਲਾ, ਸੁਚੱਜਾ। ਸੁਜਾਣੁ = ਸਿਆਣਾ। ਜੀਵਨੁ = ਜ਼ਿੰਦਗੀ। ਦਿਖਾਇ = ਵਿਖਾਂਦਾ ਹੈ ॥੨॥

SikhNet (Spanish)El Bello, Virtuoso y Omnisapiente Señor es la Vida de mi vida; me muero por tener Su Visión. (2)

ਜੋ ਜੀਅ, ਤੁਝ ਤੇ ਬੀਛੁਰੇ ਪਿਆਰੇ; ਜਨਮਿ ਮਰਹਿ. ਬਿਖੁ ਖਾਇ ॥੩॥

jo jeea, tujh te beechhure piaare; janam mareh. bikh khaae |3| Ang 431

Sant Singh KhalsaThose beings who are separated from You, O Beloved, are born only to die; they eat the poison of corruption. ||3||
Manmohan SinghThe mortals who are separated from Thee, O my Beloved, are born only to die and eat the poison of sins.
Manmohan Singh (Punjabi)ਜਿਹੜੇ ਜੀਵ ਤੇਰੇ ਨਾਲੋਂ ਵਿਛੜੇ ਹਨ, ਹੇ ਮੇਰੇ ਪ੍ਰੀਤਮ! ਉਹ ਕੇਵਲ ਮਰਨ ਲਈ ਹੀ ਜੰਮੇ ਹਨ।
Fareedkot Teekaਹੇ ਪਿਆਰੇ! ਜੋ ਜੀਵ ਤੇਰੇ ਸੇ ਬੀਛਰੇ ਹੈਂ, ਸੋ ਬਿਖਿਓਂ ਰੂਪ ਬਿਖ ਕੋ ਖਾਇ ਕਰ, ਭਾਵ ਭੋਗਤੇ ਹੂਏ ਜਨਮਤੇ ਮਰਤੇ ਹੈਂ॥੩॥
Prof. Sahib Singhਹੇ ਪਿਆਰੇ ਪ੍ਰਭੂ! ਜੇਹੜੇ ਜੀਵ ਤੈਥੋਂ ਵਿਛੁੜ ਜਾਂਦੇ ਹਨ ਉਹ (ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਮਨੁੱਖਾ ਜਨਮ ਵਿਚ ਆਏ ਹੋਏ ਭੀ ਆਤਮਕ ਮੌਤੇ ਮਰ ਜਾਂਦੇ ਹਨ ॥੩॥

ਪਦ ਅਰਥ ਜੀਅ = {'ਜੀਉ' ਤੋਂ ਬਹੁ-ਵਚਨ}। ਤੇ = ਤੋਂ। ਬਿਖੁ = ਜ਼ਹਰ। ਖਾਇ = ਖਾ ਕੇ ॥੩॥

SikhNet (Spanish)Oh Amor, aquél que se separa de Ti, ha nacido sólo para morir, y lame sólo el veneno. (3)

ਜਿਸੁ ਤੂੰ ਮੇਲਹਿ. ਸੋ ਮਿਲੈ ਪਿਆਰੇ; ਤਿਸ ਕੈ ਲਾਗਉ ਪਾਇ ॥੪॥

jis toon meleh. so milai piaare; tis kai laagau paae |4| Ang 431

Sant Singh KhalsaHe alone meets You, whom You cause to meet, O Beloved; I fall at his feet. ||4||
Manmohan SinghHe alone meets Thee, O my Love, whom Thou causeth to meet. I fall at his feet.
Manmohan Singh (Punjabi)ਉਹ ਪਾਪਾਂ ਦੀ ਜ਼ਹਿਰ ਖਾਂਦੇ ਹਨ। ਕੇਵਲ ਓਹੀ ਤੈਨੂੰ ਮਿਲਦਾ ਹੈ, ਹੇ ਜਾਨੀ! ਜਿਸ ਨੂੰ ਤੂੰ ਮਿਲਾਉਂਦਾ ਹੈ।
Fareedkot Teekaਹੇ ਪਿਆਰੇ! ਜਿਸ ਕੋ ਤੂੰ ਮਿਲਾ ਲੇਤਾ ਹੈਂ, ਸੋ ਮਿਲਤਾ ਹੈ, ਜੋ ਮਿਲਾ ਹੈ ਮੈਂ ਤਿਸ ਕੇ ਚਰਨੀ ਲਾਗਤਾ ਹੂੰ॥੪॥
Prof. Sahib Singh(ਪਰ,) ਹੇ ਪਿਆਰੇ ਜੀਵ! (ਜੀਵਾਂ ਦੇ ਕੀਹ ਵੱਸ?) ਜਿਸ ਜੀਵ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ਉਹੀ ਤੈਨੂੰ ਮਿਲਦਾ ਹੈ। ਮੈਂ ਉਸ (ਵਡ-ਭਾਗੀ) ਦੇ ਚਰਨੀਂ ਲੱਗਦਾ ਹਾਂ ॥੪॥

ਪਦ ਅਰਥ ਤਿਸ ਕੈ ਪਾਇ = ਉਸ ਦੀ ਪੈਰੀਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ ॥੪॥

SikhNet (Spanish)Pero aquél que Tú deseas encontrar, Te encuentra; y yo me postro a Sus Pies. (4)

ਜੋ ਸੁਖੁ. ਦਰਸਨੁ ਪੇਖਤੇ ਪਿਆਰੇ; ਮੁਖ ਤੇ. ਕਹਣੁ ਨ ਜਾਇ ॥੫॥

jo sukh. darasan pekhate piaare; mukh te. kehan na jaae |5| Ang 431

Sant Singh KhalsaThat happiness which one receives by beholding Your Darshan, O Beloved, cannot be described in words. ||5||
Manmohan SinghThe happiness, man receives by seeing the sight of the Beloved cannot be told by mouth.
Manmohan Singh (Punjabi)ਮੈਂ ਉਸ ਦੇ ਪੈਰੀਂ ਪੈਂਦਾ ਹਾਂ, ਜਿਹੜੀ ਖੁਸ਼ੀ ਦਿਲਬਰ ਦਾ ਦੀਦਾਰ ਦੇਖ ਕੇ ਬੰਦਾ ਹਾਸਲ ਕਰਦਾ ਹੈ, ਉਹ ਮੂੰਹ ਦੇ ਨਾਲ ਆਖੀ ਨਹੀਂ ਜਾ ਸਕਦੀ।
Fareedkot Teekaਹੇ ਪ੍ਯਾਰੇ! ਜੋ ਸੁਖ ਆਪ ਕਾ ਦਰਸਨ ਦੇਖਨੇ ਸੇ ਮਿਲਤਾ ਹੈ ਵਹੁ ਮੁਖ ਸੇ ਕਹਾ ਨਹੀਂ ਜਾਤਾ ਹੈ॥੫॥
Prof. Sahib Singhਹੇ ਪਿਆਰੇ (ਪ੍ਰਭੂ)! ਤੇਰਾ ਦਰਸਨ ਕੀਤਿਆਂ ਜੇਹੜਾ ਆਨੰਦ (ਅਨੁਭਵ ਹੁੰਦਾ ਹੈ) ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ ॥੫॥

ਪਦ ਅਰਥ ਪੇਖਤੇ = ਵੇਖਦਿਆਂ। ਮੁਖ ਤੇ = ਮੂੰਹੋਂ ॥੫॥

SikhNet (Spanish)La Dicha que uno recibe al tener la Visión del Señor, nadie la puede expresar. (5)

ਸਾਚੀ ਪ੍ਰੀਤਿ. ਨ ਤੁਟਈ ਪਿਆਰੇ; ਜੁਗੁ ਜੁਗੁ ਰਹੀ ਸਮਾਇ ॥੬॥

saachee preet. na tuttee piaare; jug jug rahee samaae |6| Ang 431

Sant Singh KhalsaTrue Love cannot be broken, O Beloved; throughout the ages, it remains. ||6||
Manmohan SinghThe true love of the Beloved snaps not. It lasts all the ages through.
Manmohan Singh (Punjabi)ਦਿਲਬਰ ਦਾ ਸੱਚਾ ਪਿਆਰ ਟੁੱਟਦਾ ਨਹੀਂ, ਇਹ ਸਾਰਿਆਂ ਜੁਗਾਂ ਅੰਦਰ ਰਹਿੰਦਾ ਹੈ।
Fareedkot Teekaਹੇ ਪ੍ਯਾਰੇ! ਜਿਨ ਕੀ ਤੇਰੇ ਸੇ ਸਾਚੀ ਪ੍ਰੀਤ ਹੈ, ਸੋ ਕਬੀ ਨਹੀਂ ਤੂਟਤੀ, ਜੁਗੋਂ ਜੁਗੋਂ ਮੇਂ ਸਮਾਇ ਰਹੀ ਹੈ॥੬॥
Prof. Sahib Singhਹੇ ਪਿਆਰੇ! ਜਿਸ ਨੇ ਸਦਾ-ਥਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ, ਉਸ ਦਾ ਉਹ ਪਿਆਰ ਕਦੇ ਟੁੱਟ ਨਹੀਂ ਸਕਦਾ, ਉਹ ਪਿਆਰ ਤਾਂ ਜੁਗਾਂ ਪ੍ਰਯੰਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ॥੬॥

ਪਦ ਅਰਥ ਤੁਟਈ = ਤੁਟਏ, ਤੁਟੈ, ਟੁੱਟਦੀ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ ਲਈ ॥੬॥

SikhNet (Spanish)El Verdadero Amor no se puede destruir; perdura a través de todas las épocas. (6)

ਜੋ ਤੁਧੁ ਭਾਵੈ ਸੋ ਭਲਾ. ਪਿਆਰੇ; ਤੇਰੀ ਅਮਰੁ ਰਜਾਇ ॥੭॥

jo tudh bhaavai so bhalaa. piaare; teree amar rajaae |7| Ang 432

Sant Singh KhalsaWhatever pleases You is good, O Beloved; Your Will is Eternal. ||7||
Manmohan SinghWhatever pleases Thee, that is good, O Love, Eternal is Thy will.
Manmohan Singh (Punjabi)ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ, ਓਹੀ ਸਰੇਸ਼ਟ ਹੈ, ਹੇ ਪਿਆਰਿਆ! ਤੂੰ ਅਟੱਲ ਹੈਂ ਅਤੇ ਤੇਰਾ ਫੁਰਮਾਨ।
Fareedkot Teekaਹੇ ਪ੍ਯਾਰੇ! ਜੋ ਤੁਝੇ ਭਾਵਤਾ ਹੈ ਹਮਾਰੇ ਕੋ ਸੋਈ ਭਲਾ ਲਾਗਤਾ ਹੈ ਅਰੁ ਤੇਰੀ (ਰਜਾਇ) ਆਗ੍ਯਾ ਅਮਰ, ਭਾਵ ਅਮੇਟ ਹੈ॥੭॥
Prof. Sahib Singhਹੇ ਪਿਆਰੇ (ਪ੍ਰਭੂ)! ਤੇਰਾ ਹੁਕਮ ਅਮਿੱਟ ਹੈ, ਜੀਵਾਂ ਵਾਸਤੇ ਉਹੀ ਕੰਮ ਭਲਾਈ ਵਾਲਾ ਹੈ ਜੇਹੜਾ ਤੈਨੂੰ ਚੰਗਾ ਲੱਗਦਾ ਹੈ ॥੭॥

ਪਦ ਅਰਥ ਅਮਰੁ = ਨਾਹ ਮਰਨ ਵਾਲੀ। ਰਜਾਇ = ਰਜ਼ਾ, ਭਾਣਾ, ਹੁਕਮ ॥੭॥

SikhNet (Spanish)Lo que sea que Te Complace es Bueno, oh Bienamado, Tu Voluntad es Eterna. (7)

ਨਾਨਕ. ਰੰਗਿ ਰਤੇ ਨਾਰਾਇਣੈ ਪਿਆਰੇ; ਮਾਤੇ ਸਹਜਿ ਸੁਭਾਇ ॥੮॥੨॥੪॥

naanak. rang rate naaraaeinai piaare; maate sehaj subhaae |8|2|4| Ang 432

Sant Singh KhalsaNanak, those who are imbued with the Love of the All-Pervading Lord, O Beloved, remain intoxicated with His Love, in natural ease. ||8||2||4||
Manmohan SinghNanak, who are imbued with the love of the All-pervading-Lord, they remain instinctively inebriated, O dear.
Manmohan Singh (Punjabi)ਹੇ ਨਾਨਕ! ਜੋ ਸਰਵ ਵਿਆਪਕ ਸੁਆਮੀ ਦੀ ਪ੍ਰੀਤ ਨਾਲ ਰੰਗੇ ਹੋਏ ਹਨ, ਉਹ ਸੁਭਾਵਕ ਹੀ ਮਤਵਾਲੇ ਰਹਿੰਦੇ ਹਨ। ਹੇ ਪ੍ਰੀਤਮ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਨਾਰਾਇਣੈ)! ਆਪ ਕੇ ਪਿਆਰੇ (ਰੰਗਿ) ਪ੍ਰੇਮ ਮੇਂ ਹਮ ਰਾਤੇ ਹੂਏ ਸਾਂਤ ਸੁਭਾਉ ਕਰ ਮਸਤ ਰਹਤੇ ਹੈਂ॥੮॥੨॥੪॥
Prof. Sahib Singhਹੇ ਨਾਨਕ! (ਆਖ-) ਹੇ ਪਿਆਰੇ! ਜੇਹੜੇ ਮਨੁੱਖ ਨਾਰਾਇਣ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ਉਹ ਉਸ ਪ੍ਰੇਮ ਵਿਚ ਮਸਤ ਰਹਿੰਦੇ ਹਨ ॥੮॥੨॥੪॥

ਪਦ ਅਰਥ ਮਾਤੇ = ਮਸਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ। ਰੰਗਿ = ਰੰਗ ਵਿਚ, ਪਿਆਰ ਵਿਚ ॥੮॥੨॥੪॥

SikhNet (Spanish)Dice Nanak, quienes están imbuidos en el Amor del Todo Prevaleciente Señor, oh Bienamado, permanecen intoxicados en Su Amor, con natural facilidad. (8‑2-4)

ਸਭ ਬਿਧਿ ਤੁਮ ਹੀ ਜਾਨਤੇ ਪਿਆਰੇ; ਕਿਸੁ ਪਹਿ ਕਹਉ ਸੁਨਾਇ ॥੧॥

sabh bidh tum hee jaanate piaare; kis peh khau sunaae |1| Ang 432

Sant Singh KhalsaYou know all about my condition, O Beloved; who can I speak to about it? ||1||
Manmohan SinghThou knowest all the condition of mine, O Love. To whom should I tell and narrate it?
Manmohan Singh (Punjabi)ਤੂੰ ਮੇਰੀ ਸਾਰੀ ਦਸ਼ਾ ਨੂੰ ਜਾਣਦਾ ਹੈਂ, ਹੇ ਪਿਆਰਿਆ! ਮੈਂ ਕੀਹਦੇ ਕੋਲ ਇਸਨੂੰ ਆਖਾਂ ਤੇ ਬਿਆਨ ਕਰਾਂ?
Fareedkot Teekaਹੇ ਪ੍ਯਾਰੇ! ਤੁਮ ਸਭ ਬਿਧਿ ਕੋ ਜਾਨਤੇ ਹੋ ਤੇਰੇ ਸੇ ਬਿਨਾ ਹਮ ਅਪਨੀ ਬਿਥ੍ਯਾ ਕਿਸ ਕੇ ਪਾਸ ਜਾਇ ਕਰ ਕਹ ਕੇ ਸੁਨਾਵੈਂ॥੧॥
Prof. Sahib Singhਹੇ ਪਿਆਰੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਦਾਤਾਂ ਦੇਣ ਦੇ) ਸਾਰੇ ਤਰੀਕੇ ਤੂੰ ਆਪ ਹੀ ਜਾਣਦਾ ਹੈਂ। ਮੈਂ ਹੋਰ ਕਿਸ ਨੂੰ ਸੁਣਾ ਕੇ ਆਖਾਂ? ॥੧॥

ਪਦ ਅਰਥ ਬਿਧਿ = ਢੰਗ। ਪਹਿ = ਪਾਸ। ਕਹਉ = ਕਹਉਂ, ਮੈਂ ਆਖਾਂ। ਸੁਨਾਇ = ਸੁਣਾ ਕੇ ॥੧॥

SikhNet (Spanish)Oh Amor, Tú conoces mi más íntimo estado; ¿quién otro podría ser mi confidente? (1)

ਤੂੰ ਦਾਤਾ ਜੀਆ ਸਭਨਾ ਕਾ; ਤੇਰਾ ਦਿਤਾ ਪਹਿਰਹਿ ਖਾਇ ॥੨॥

toon daataa jeea sabhanaa kaa; teraa ditaa pahireh khaae |2| Ang 432

Sant Singh KhalsaYou are the Giver of all beings; they eat and wear what You give them. ||2||
Manmohan SinghThou art the Giver of all the beings they eat and wear what Thou givest them.
Manmohan Singh (Punjabi)ਤੂੰ ਸਾਰਿਆਂ ਜੀਵਾਂ ਦਾ ਦਾਤਾਰ ਹੈਂ, ਜਿਹੜਾ ਕੁਝ ਤੂੰ ਦਿੰਦਾ ਹੈਂ, ਉਸ ਨੂੰ ਹੀ ਉਹ ਖਾਂਦੇ ਅਤੇ ਪਹਿਨਦੇ ਹਨ।
Fareedkot Teekaਤੂੰ ਸਭ ਜੀਵੋਂ ਕਾ ਦਾਤਾ ਹੈਂ, ਤੇਰਾ ਹੀ ਦੀਆ ਹਮ ਖਾਤੇ ਪਹਿਨਤੇ ਹੈਂ॥੨॥
Prof. Sahib Singhਹੇ ਪ੍ਰਭੂ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੀ ਹੈਂ। (ਸਾਰੇ ਜੀਵ ਤੇਰੇ ਦਿੱਤੇ ਬਸਤ੍ਰ ਪਹਿਨਦੇ ਹਨ, (ਹਰੇਕ ਜੀਵ ਤੇਰਾ ਦਿੱਤਾ ਅੰਨ) ਖਾਂਦਾ ਹੈ ॥੨॥

ਪਦ ਅਰਥ ਪਹਿਰਹਿ = ਪਹਿਨਦੇ ਹਨ। ਖਾਇ = ਖਾਂਦਾ ਹੈ ॥੨॥

SikhNet (Spanish)Eres nuestro Señor Benévolo; todos recibimos sustento y albergo en Ti. (2)

ਸੁਖੁ ਦੁਖੁ. ਤੇਰੀ ਆਗਿਆ ਪਿਆਰੇ; ਦੂਜੀ. ਨਾਹੀ ਜਾਇ ॥੩॥

sukh dukh. teree aagiaa piaare; doojee. naahee jaae |3| Ang 432

Sant Singh KhalsaPleasure and pain come by Your Will, O Beloved; they do not come from any other. ||3||
Manmohan SinghWeal and woe are in They, will, O Beloved There is not another from where they emanate.
Manmohan Singh (Punjabi)ਖੁਸ਼ੀ ਤੇ ਗ਼ਮੀ ਤੇਰੀ ਰਜਾ ਅੰਦਰ ਹਨ ਹੇ ਪ੍ਰੀਤਮ! ਹੋਰ ਕੋਈ ਨਹੀਂ ਜਿਥੋਂ ਉਹ ਉਤਪੰਨ ਹੁੰਦੇ ਹਨ।
Fareedkot Teekaਹੇ ਪ੍ਯਾਰੇ! ਸੁਖੁ ਦੁਖੁ ਸਭ ਤੇਰੀ ਹੀ ਆਗ੍ਯਾ ਮੇਂ ਹੈ, ਤੇਰੇ ਬਿਨਾਂ ਦੂਸਰੀ ਜਗਾ ਨਹੀਂ ਹੈ॥੩॥
Prof. Sahib Singhਹੇ ਪਿਆਰੇ ਪ੍ਰਭੂ! ਤੇਰੇ ਹੁਕਮ ਵਿਚ ਹੀ (ਜੀਵ ਨੂੰ) ਕਦੇ ਸੁਖ ਮਿਲਦਾ ਹੈ ਕਦੇ ਦੁੱਖ। (ਤੈਥੋਂ ਬਿਨਾ ਜੀਵ ਵਾਸਤੇ) ਕੋਈ ਹੋਰ (ਆਸਰੇ ਦੀ) ਥਾਂ ਨਹੀਂ ਹੈ ॥੩॥

ਪਦ ਅਰਥ ਆਗਿਆ = ਹੁਕਮ। ਜਾਇ = ਥਾਂ ॥੩॥

SikhNet (Spanish)Dolor y placer son Tu Voluntad, oh Amor, no existe otro que lo dé. (3)

ਜੋ ਤੂੰ ਕਰਾਵਹਿ ਸੋ ਕਰੀ ਪਿਆਰੇ; ਅਵਰੁ ਕਿਛੁ. ਕਰਣੁ ਨ ਜਾਇ ॥੪॥

jo toon karaaveh so karee piaare; avar kichh. karan na jaae |4| Ang 432

Sant Singh KhalsaWhatever You cause me to do, that I do, O Beloved; I cannot do anything else. ||4||
Manmohan SinghMy Beloved, what Thou causeth me to do, that alone I do Anything else I cannot do.
Manmohan Singh (Punjabi)ਮੈਡੇ ਦਿਲਬਰਾ! ਜਿਹੜਾ ਕੁਝ ਤੂੰ ਕਰਾਉਂਦਾ ਹੈਂ, ਕੇਵਲ ਓਹੀ ਮੈਂ ਕਰਦਾ ਹਾਂ, ਹੋਰ ਕੁਝ ਮੈਂ ਕਰ ਹੀ ਨਹੀਂ ਸਕਦਾ।
Fareedkot Teekaਹੇ ਪ੍ਯਾਰੇ! ਜੋ ਤੂੰ ਕਰਾਉਤਾ ਹੈਂ, ਸੋ ਹਮ ਕਰਤੇ ਹੈਂ, ਬਿਨਾਂ ਤੇਰੀ ਆਗ੍ਯਾ ਕੇ ਹਮ ਸੇ ਕਛੁ ਕੀਆ ਨਹੀਂ ਜਾਤਾ ॥੪॥
Prof. Sahib Singhਹੇ ਪਿਆਰੇ ਪ੍ਰਭੂ! ਮੈਂ ਉਹੀ ਕੁਝ ਕਰ ਸਕਦਾ ਹਾਂ ਜੋ ਤੂੰ ਮੈਥੋਂ ਕਰਾਂਦਾ ਹੈਂ (ਤੈਥੋਂ ਆਕੀ ਹੋ ਕੇ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ॥੪॥

ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ। ਅਵਰੁ = ਹੋਰ ॥੪॥

SikhNet (Spanish)Y lo que Tú deseas, eso hago y nada más. (4)

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ; ਜਿਤੁ ਜਪੀਐ ਹਰਿ ਨਾਉ ॥੫॥

din rain sabh suhaavane piaare; jit japeeai har naau |5| Ang 432

Sant Singh KhalsaAll my days and nights are blessed, O Beloved, when I chant and meditate on the Lord's Name. ||5||
Manmohan SinghEmbellished are all the days and nights, O my Love, when God's Name is remembered.
Manmohan Singh (Punjabi)ਸੁਭਾਇਮਾਨ ਹਨ ਸਾਰੇ ਦਿਹਾੜੇ ਅਤੇ ਰਾਤਰੀਆਂ ਹੇ ਮੇਰੇ ਪ੍ਰੀਤਮਾਂ! ਜਦ ਵਾਹਿਗੁਰੂ ਦਾ ਨਾਮ ਸਿਮਰਿਆ ਜਾਂਦਾ ਹੈ।
Fareedkot Teekaਹੇ ਹਰੀ ਪ੍ਯਾਰੇ! ਜਿਨ ਕਰ ਤੇਰਾ ਨਾਮ ਜਪੀਏ ਸੋ ਦਿਨੁ ਰੈਨ ਸਭ ਸੁਹਾਵਣੇ ਲਗਤੇ ਹੈਂ॥੫॥
Prof. Sahib Singhਹੇ ਪਿਆਰੇ ਹਰੀ! ਉਹ ਹਰੇਕ ਦਿਨ ਰਾਤ ਸਾਰੇ ਸੋਹਣੇ ਲੱਗਦੇ ਹਨ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ॥੫॥

ਪਦ ਅਰਥ ਰੈਣਿ = ਰਾਤ। ਸੁਹਾਵਣੇ = ਸੋਹਣੇ, ਸੁਖਦਾਈ। ਜਿਤੁ = ਜਿਸ ਵਿਚ ॥੫॥

SikhNet (Spanish)Benditos son los días y las noches en los que uno habita en el Naam, el Nombre del Señor. (5)

ਸਾਈ ਕਾਰ ਕਮਾਵਣੀ ਪਿਆਰੇ; ਧੁਰਿ ਮਸਤਕਿ ਲੇਖੁ ਲਿਖਾਇ ॥੬॥

saaee kaar kamaavanee piaare; dhur masatak lekh likhaae |6| Ang 432

Sant Singh KhalsaHe does the deeds, O Beloved, which are pre-ordained, and inscribed upon his forehead. ||6||
Manmohan SinghThe mortal does the deeds, which are pre-ordained on his forehead, O my dear.
Manmohan Singh (Punjabi)ਪ੍ਰਾਣੀ ਓਹੀ ਕੰਮ ਕਰਦਾ ਹੈ, ਜਿਹੜੇ ਮੁਢ ਤੋਂ ਉਸ ਦੇ ਮੱਥੇ ਤੇ ਲਿਖੇ ਹੋਏ ਹਨ ਹੇ ਮੇਰੇ ਸਨੇਹੀਆ!
Fareedkot Teekaਹੇ ਪ੍ਯਾਰੇ! ਹਮ ਜੀਵ ਜੌ ਆਦਿ ਸੇ ਅਪਨੇ ਮਸਤਕ ਮੇਂ ਲੇਖੁ ਲਿਖਾ ਆਏ ਹੈਂ ਸੋਈ ਕਾਰ ਕਮਾਵਣੀ ਕਰਤੇ ਹੈਂ॥੬॥
Prof. Sahib Singhਹੇ ਪਿਆਰੇ ਪ੍ਰਭੂ! ਤੇਰੀ ਧੁਰ ਦਰਗਾਹ ਤੋਂ (ਆਪ ਆਪਣੇ) ਮੱਥੇ (ਕਰਮਾਂ ਦਾ ਜੇਹੜਾ) ਲੇਖਾ ਲਿਖਾ ਕੇ (ਅਸੀਂ ਜੀਵ ਆਏ ਹਾਂ, ਉਸ ਲੇਖ ਅਨੁਸਾਰ) ਉਹੀ ਕੰਮ (ਅਸੀਂ ਜੀਵ) ਕਰ ਸਕਦੇ ਹਾਂ ॥੬॥

ਪਦ ਅਰਥ ਸਾਈ = ਉਹੀ। ਧੁਰਿ = ਧੁਰ ਤੋਂ। ਮਸਤਕਿ = ਮੱਥੇ ਉਤੇ। ਲਿਖਾਇ = ਲਿਖਾ ਕੇ ॥੬॥

SikhNet (Spanish)Hacemos y vivimos así como está escrito por Él en nuestro destino. (6)

ਏਕੋ ਆਪਿ ਵਰਤਦਾ ਪਿਆਰੇ; ਘਟਿ ਘਟਿ ਰਹਿਆ ਸਮਾਇ ॥੭॥

eko aap varatadaa piaare; ghatt ghatt rahiaa samaae |7| Ang 432

Sant Singh KhalsaThe One is Himself prevailing everywhere, O Beloved; He is pervading in each and every heart. ||7||
Manmohan SinghThe One Lord Himself is pervading every where, O my dear, in every Heart he is contained.
Manmohan Singh (Punjabi)ਇਕੋ ਸਾਈਂ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਹੇ ਮੇਰੇ ਪ੍ਰੀਤਮਾਂ! ਹਰ ਦਿਲ ਅੰਦਰ ਉਹ ਰਮਿਆ ਹੋਇਆ ਹੈ।
Fareedkot Teekaਹੇ ਪ੍ਯਾਰੇ! ਤੂੰ ਏਕ ਹੀ ਆਪ ਸਭ ਘਟੋਂ ਮੇਂ ਬਰਤ ਰਹਾ ਹੈ ਅਰੁ ਬਾਹਰ ਭੀ ਤੂੰ ਹੀ ਸਮਾਇ ਰਹਾ ਹੈਂ॥੭॥
Prof. Sahib Singhਹੇ ਪਿਆਰੇ ਪ੍ਰਭੂ! ਤੂੰ ਇਕ ਆਪ ਹੀ (ਸਾਰੇ ਜਗਤ ਵਿਚ) ਮੌਜੂਦ ਹੈਂ, ਹਰੇਕ ਸਰੀਰ ਵਿਚ ਤੂੰ ਆਪ ਹੀ ਟਿਕਿਆ ਹੋਇਆ ਹੈਂ ॥੭॥

ਪਦ ਅਰਥ ਏਕੋ ਆਪਿ = ਪਰਮਾਤਮਾ ਇਕ ਆਪ ਹੀ। ਘਟਿ ਘਟਿ = ਹਰੇਕ ਘਟ ਵਿਚ ॥੭॥

SikhNet (Spanish)Tú prevaleces en todos los corazones; Tú eres el Único Hacedor. (7)

ਸੰਸਾਰ ਕੂਪ ਤੇ. ਉਧਰਿ ਲੈ ਪਿਆਰੇ; ਨਾਨਕ. ਹਰਿ ਸਰਣਾਇ ॥੮॥੩॥੨੨॥੧੫॥੨॥੪੨॥

sansaar koop te. udhar lai piaare; naanak. har saranaae |8|3|22|15|2|42| Ang 432

Sant Singh KhalsaLift me up out of the deep pit of the world, O Beloved; Nanak has taken to Your Sanctuary. ||8||3||22||15||2||42||
Manmohan SinghNanak has entered Thine sanctuary, O Beloved God. Take him out of the world well.
Manmohan Singh (Punjabi)ਨਾਨਕ ਨੇ ਤੇਰੀ ਸ਼ਰਣਾਗਤੀ ਸੰਭਾਲੀ ਹੈ, ਪ੍ਰੀਤਮ ਵਾਹਿਗੁਰੂ ਉਸ ਨੂੰ ਜਗਤ ਦੇ ਖੂਹ ਵਿਚੋਂ ਬਾਹਰ ਕੱਢ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਪਿਆਰੇ! ਮੇਰੇ ਕੋ ਸੰਸਾਰ ਰੂਪ ਕੂਪ ਸੇ ਉਧਾਰ ਲੇ ਅਰਥਾਤ ਨਿਕਾਲ ਲੇ, ਭਾਵ ਜਨਮ ਮਰਨ ਸੇ ਰਹਿਤ ਕਰ ਲੇਹੁ, ਮੈਂ ਤੇਰੀ ਸਰਣਾਗਤਿ ਹੂੰ॥੮॥੩॥੨੨॥੧੫॥੨॥੪੨॥☬ਬਾਬਾ ਕਾਲੂ ਜੀ ਸ੍ਰੀ ਗੁਰੂ ਨਾਨਕ ਜੀ ਕੋ ਪੰਡਿਤ ਕੇ ਪਾਸ ਪਢਾਨੇ ਕੋ ਲੇ ਗਏ। ਤਹਾਂ ਏਕ ਦਿਨ ਪਢ ਕਰ ਦੂਸਰੇ ਦਿਨ ਪੰਡਿਤ ਕੋ ਉਪਦੇਸ ਰੂਪ ਪਟੀ ਪੜਾਈ।
Prof. Sahib Singhਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ਮੈਨੂੰ (ਮਾਇਆ ਦੇ ਮੋਹ-ਭਰੇ) ਸੰਸਾਰ-ਖੂਹ ਵਿਚੋਂ ਕੱਢ ਲੈ ॥੮॥੩॥੨੨॥੧੫॥੨॥੪੨॥

ਪਦ ਅਰਥ ਕੂਪ = ਖੂਹ। ਤੇ = ਤੋਂ, ਵਿਚੋਂ। ਉਧਰਿ ਲੈ = ਬਚਾ ਲੈ ॥੮॥੩॥੨੨॥੧੫॥੨॥੪੨॥

* ਵੇਰਵਾ: ਬਿਰਹੜੇ = ੩। ਅਸਟਪਦੀਆ ਮ: ੧ = ੨੨। ਅਸਟਪਦੀਆ ਮ: ੩ = ੧੫। ਅਸਟਪਦੀਆ ਮ: ੫ = ੨। ਜੋੜ = ੪੨।

SikhNet (Spanish)Sácame del profundo pozo del mundo, oh Bienamado, Nanak ha llegado a Tu Santuario.(8‑3‑22-15-2-42)
Answers quote the Granth verbatim with Ang citations. AI commentary is not Gurbani and not a religious ruling.