ੴ

ਸਿੱਖਬਾਣੀ · SikhBani

Ang 526

Sri Guru Granth Sahib · Raag Gujri · 3 shabads, 35 lines
Translations
Shabad Bhagat Trilochan Ji Raag Gujri continued from Ang 525

ਭਰਮੇ ਭੂਲੀ; ਰੇ ਜੈ ਚੰਦਾ ॥

bharame bhoolee; re jai chandaa |

Sant Singh KhalsaDeluded by doubt, O Jai Chand,
Manmohan SinghThe world hast gone astray in doubt, O Jaichand,
Manmohan Singh (Punjabi)ਦੁਨੀਆਂ ਵਹਿਮ ਦੇ ਅੰਦਰ ਕੁਰਾਹੇ ਪਈ ਹੋਈ ਹੈ, ਹੇ ਜੈ ਚੰਦ,
Fareedkot Teekaਹੇ ਜੈ ਚੰਦਾ! ਪਖੰਡੀ ਭੇਖੀਓਂ ਕੀ ਬੁਧੀ ਭਰਮ ਮੇਂ ਭੂਲੀ ਹੈ॥
Prof. Sahib Singhਹੇ ਜੈ ਚੰਦ! ਸਾਰੀ ਲੋਕਾਈ (ਇਸੇ ਭੁਲੇਖੇ ਵਿਚ) ਭੁੱਲੀ ਪਈ ਹੈ (ਕਿ ਨਿਰਾ ਫ਼ਕੀਰੀ ਭੇਖ ਧਾਰਿਆਂ ਪਰਮਾਤਮਾ ਮਿਲ ਪੈਂਦਾ ਹੈ),

ਪਦ ਅਰਥ ਰੇ = ਹੇ ਭਾਈ!

SikhNet (Spanish)Engañado por la duda, oh Yai Chand,

ਨਹੀ ਨਹੀ ਚੀਨੑਿਆ; ਪਰਮਾਨੰਦਾ ॥੧॥ ਰਹਾਉ ॥

nahee nahee cheenaa; paramaanandaa |1| rahaau |

Sant Singh Khalsayou have not realized the Lord, the embodiment of supreme bliss. ||1||Pause||
Manmohan Singhand hast not realised Lord, the Embodiment of supreme bliss. Pause.
Manmohan Singh (Punjabi)ਅਤੇ ਇਸ ਨੇ ਪਰਮ ਪ੍ਰਸੰਨਤਾ ਸਰੂਪ ਪ੍ਰਭੂ ਨੂੰ ਅਨੁਭਵ ਨਹੀਂ ਕੀਤਾ। ਠਹਿਰਾਉ।
Fareedkot Teekaਪਰਮਾਨੰਦ ਅਕਾਲ ਪੁਰਖ ਕੌ ਨ ਤੋ ਭੇਖੀ ਉਦਾਸੀਓਂ ਨੇ ਜਾਨਾ ਹੈ ਅਰ ਨਾ ਭੇਖੀ ਸੰਨਿਆਸੀਓਂ ਨੇ ਹੀ ਜਾਨਾ ਹੈ॥੧॥ ਰਹਾਉ ॥
Prof. Sahib Singhਇਸ ਤਰ੍ਹਾਂ ਪਰਮਾਨੰਦ ਨੂੰ ਪ੍ਰਭੂ ਦੀ ਸੋਝੀ ਕਦੇ ਭੀ ਨਹੀਂ ਪੈਂਦੀ ॥੧॥ ਰਹਾਉ ॥

ਪਦ ਅਰਥ ਨਹੀ ਨਹੀ = ਬਿਲਕੁਲ ਨਹੀਂ। ਚੀਨ੍ਹ੍ਹਿਆ = ਪਛਾਣਿਆ। ਪਰਮਾਨੰਦ = ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਨੂੰ ॥੧॥ ਰਹਾਉ ॥

SikhNet (Spanish)no has tomado Conciencia del Señor, la Encarnación de Supremo Éxtasis. (1‑Pausa)

ਘਰਿ ਘਰਿ ਖਾਇਆ. ਪਿੰਡੁ ਬਧਾਇਆ; ਖਿੰਥਾ ਮੁੰਦਾ ਮਾਇਆ ॥

ghar ghar khaaeaa. pindd badhaaeaa; khinthaa mundaa maaeaa |

Sant Singh KhalsaYou eat in each and every house, fattening your body; you wear the patched coat and the ear-rings of the beggar, for the sake of wealth.
Manmohan SinghThou wanderest, eating in every house, hast fattened thy body and wearest a patched coat and ear - rings for the sake of wealth.
Manmohan Singh (Punjabi)ਤੂੰ ਹਰ ਗ੍ਰਿਹ ਵਿੱਚ ਖਾਂਦਾ ਫਿਰਦਾ ਹੈ, ਤੂੰ ਆਪਣਾ ਸਰੀਰ ਮੋਟਾ ਕਰ ਲਿਆ ਹੈ ਅਤੇ ਧਨ-ਦੌਲਤ ਦੀ ਖਾਤਰ ਖੱਫਣੀ ਤੇ ਮੁੰਦ੍ਰਾ ਪਾਈ ਫਿਰਦਾ ਹੈ।
Fareedkot Teekaਘਰੋਂ ਘਰੋਂ ਸੇ ਟੁਕੜੋਂ ਕੋ ਮਾਂਗ ਮਾਂਗ ਕਰ ਖਾਇਆ ਔ (ਪਿੰਡੁ) ਸਰੀਰ ਕੋ ਬਢਾਇ ਲਿਆ ਹੈ। ਮਾਇਆ ਮੇਂ ਪੜਾ ਰਹਾ ਉਪਰ ਸੇ ਖਿੰਥਾ ਔਰ ਮੁੰਦ੍ਰਾ ਜੋਗ ਕੀ ਨਿਸਾਨੀ ਧਾਰਨ ਕਰੀ ਹੈ॥
Prof. Sahib Singh(ਜਿਸ ਮਨੁੱਖ ਨੇ) ਘਰ ਘਰ ਤੋਂ (ਮੰਗ ਕੇ ਟੁੱਕਰ) ਖਾ ਲਿਆ, (ਆਪਣੇ) ਸਰੀਰ ਨੂੰ ਚੰਗਾ ਪਾਲ ਲਿਆ, ਗੋਦੜੀ ਪਹਿਨ ਲਈ, ਮੁੰਦ੍ਰਾਂ ਭੀ ਪਾ ਲਈਆਂ, (ਪਰ ਸਭ ਕੁਝ) ਮਾਇਆ ਦੀ ਖ਼ਾਤਰ ਹੀ (ਕੀਤਾ),

ਪਦ ਅਰਥ ਘਰਿ ਘਰਿ = ਹਰੇਕ ਘਰ ਵਿਚ, ਹਰੇਕ ਘਰ ਤੋਂ, ਘਰ ਘਰ ਤੋਂ। ਪਿੰਡੁ = ਸਰੀਰ। ਬਧਾਇਆ = ਮੋਟਾ ਕਰ ਲਿਆ। ਖਿੰਥਾ = ਗੋਦੜੀ।

SikhNet (Spanish)Uno pordiosea de puerta en puerta para engordar el cuerpo, y crea la ilusión del gran Yogui usando el abrigo y los aretes.

ਭੂਮਿ ਮਸਾਣ ਕੀ ਭਸਮ ਲਗਾਈ; ਗੁਰ ਬਿਨੁ. ਤਤੁ ਨ ਪਾਇਆ ॥੨॥

bhoom masaan kee bhasam lagaaee; gur bin. tat na paaeaa |2|

Sant Singh KhalsaYou apply the ashes of cremation to your body, but without a Guru, you have not found the essence of reality. ||2||
Manmohan SinghTo thy body, thou hast applied the ashes of crematorium, but being without a Guru, thou hast not found the reality.
Manmohan Singh (Punjabi)ਤੂੰ ਆਪਣੀ ਦੇਹ ਨੂੰ ਸਿਵਿਆਂ ਦੀ ਸੁਆਹ ਮਲੀ ਹੋਈ ਹੈ, ਪ੍ਰੰਤੂ ਗੁਰਾਂ ਦੇ ਬਾਝੋਂ ਤੈਨੂੰ ਅਸਲੀਅਤ ਦਾ ਪਤਾ ਨਹੀਂ ਲੱਗਾ।
Fareedkot Teekaਸਰੀਰ ਮੇਂ ਮਸਾਣ ਭੂਮਕਾ ਕੀ ਰਾਖ ਲਗਾਇ ਲਈ, ਭਾਵ ਮਸਾਣੋਂ ਮੇਂ ਨਿਵਾਸ ਕੀਆ, ਤਉ ਕਿਆ ਹੂਆ ਜੇਕਰ ਗੁਰੋਂ ਬਿਨਾਂ ਤਤ੍ਵ ਕੋ ਨਹੀਂ ਪਾਇਆ ਹੈ॥੨॥
Prof. Sahib Singhਮਸਾਣਾਂ ਦੀ ਧਰਤੀ ਦੀ ਸੁਆਹ ਭੀ (ਪਿੰਡੇ) ਮਲ ਲਈ, ਪਰ ਜੇ ਉਹ ਗੁਰੂ ਦੇ ਰਾਹ ਤੇ ਨਹੀਂ ਤੁਰਿਆ ਤਾਂ ਇਸ ਤਰ੍ਹਾਂ ਤੱਤ ਦੀ ਪ੍ਰਾਪਤੀ ਨਹੀਂ ਹੁੰਦੀ ॥੨॥

ਪਦ ਅਰਥ ਮਸਾਣ ਭੂਮਿ = ਉਹ ਧਰਤੀ ਜਿਥੇ ਮੁਰਦੇ ਸਾੜੀਦੇ ਹਨ। ਭਸਮ = ਸੁਆਹ। ਤਤੁ = ਅਸਲੀਅਤ ॥੨॥

SikhNet (Spanish)Uno se unta el cuerpo con las cenizas de un crematorio, pero sin el Guru, no realiza la Quintaesencia de la Realidad. (2)

ਕਾਇ ਜਪਹੁ ਰੇ. ਕਾਇ ਤਪਹੁ ਰੇ; ਕਾਇ ਬਿਲੋਵਹੁ ਪਾਣੀ ॥

kaae japahu re. kaae tapahu re; kaae bilovahu paanee |

Sant Singh KhalsaWhy bother to chant your spells? Why bother to practice austerities? Why bother to churn water?
Manmohan SinghO why mutter spells, O why practise austerities and why churn water?
Manmohan Singh (Punjabi)ਹੇ, ਕਿਉਂ ਮੰਤ੍ਰ ਰਟਦਾ ਹੈ, ਹੇ, ਕਿਉਂ ਮੁਸ਼ੱਕਤਾਂ ਸਾਧਦਾ ਹੈ ਅਤੇ ਕਿਉਂ ਜਲ ਨੂੰ ਰਿੜਕਦਾ ਹੈ?
Fareedkot Teekaਅਰੇ ਕਿਉਂ ਪਾਖੰਡ ਸੇ ਜਪ ਕਰਤੇ ਹੋ, ਕਿਉਂ ਤਪ ਕਰਤੇ ਹੋ, ਕਿਉਂਕਿ ਇਹ ਤੋ ਪਾਨੀ ਕਾ ਮਥਨਾ ਕਰਤੇ ਹੋ॥
Prof. Sahib Singhਕਿਉਂ (ਗਿਣੇ ਮਿਥੇ) ਜਪ ਕਰਦੇ ਹੋ? ਕਿਉਂ ਤਪ ਸਾਧਦੇ ਹੋ? ਕਾਹਦੇ ਲਈ ਪਾਣੀ ਰਿੜਕਦੇ ਹੋ? (ਹਠ ਨਾਲ ਕੀਤੇ ਹੋਏ ਇਹ ਸਾਧਨ ਤਾਂ ਪਾਣੀ ਰਿੜਕਣ ਸਮਾਨ ਹਨ);

ਪਦ ਅਰਥ ਕਾਇ = ਕਾਹਦੇ ਲਈ? ਜਪਹੁ = ਜਪ ਕਰਦੇ ਹੋ। ਰੇ = ਹੇ ਭਾਈ! ਬਿਲੋਵਹੁ = ਰਿੜਕਦੇ ਹੋ।

SikhNet (Spanish)¿Para qué molestarse en recitar embrujos, realizar austeridades o batir el agua?

ਲਖ ਚਉਰਾਸੀਹ ਜਿਨੑਿ ਉਪਾਈ; ਸੋ ਸਿਮਰਹੁ ਨਿਰਬਾਣੀ ॥੩॥

lakh chauraaseeh jina upaaee; so simarahu nirabaanee |3|

Sant Singh KhalsaMeditate on the Lord of Nirvaanaa, who has created the 8.4 million species of beings. ||3||
Manmohan SinghMeditate thou on the Immaculate Lord, who has created the eighty four lakhs of existences.
Manmohan Singh (Punjabi)ਤੂੰ ਉਸ ਪਵਿੱਤਰ ਪ੍ਰਭੂ ਦਾ ਚਿੰਤਨ ਕਰ, ਜਿਸ ਨੇ ਚੁਰਾਸੀ ਲੱਖ ਜੂਨੀਆਂ ਪੈਦਾ ਕੀਤੀਆਂ ਹਨ।
Fareedkot Teekaਇਹ ਚੌਰਾਸੀ ਲਾਖ ਜੋਨ ਕੀ ਸ੍ਰਿਸ੍ਟ ਜਿਸ ਕਰਤਾ ਪੁਰਖ ਨਿਰਬਾਨੀ ਕੇ ਉਤਪੰਨ ਕਰੀ ਹੈ ਤਿਸ ਕੋ ਸਿਮਰਨ ਕਰੋ॥੩॥
Prof. Sahib Singhਉਸ ਵਾਸ਼ਨਾ-ਰਹਿਤ ਪ੍ਰਭੂ ਨੂੰ (ਹਰ ਵੇਲੇ) ਯਾਦ ਕਰੋ, ਜਿਸ ਨੇ ਚੌਰਾਸੀ ਲੱਖ (ਜੋਨਿ ਵਾਲੀ ਸ੍ਰਿਸ਼ਟੀ) ਪੈਦਾ ਕੀਤੀ ਹੈ ॥੩॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਨਿਰਬਾਣੀ = ਵਾਸ਼ਨਾ-ਰਹਿਤ ਪ੍ਰਭੂ ॥੩॥

SikhNet (Spanish)Medita en el Señor de Nirvana, Quien ha creado las 8.4 millones de especies. (3)

ਕਾਇ ਕਮੰਡਲੁ ਕਾਪੜੀਆ ਰੇ; ਅਠਸਠਿ ਕਾਇ ਫਿਰਾਹੀ ॥

kaae kamanddal kaaparreea re; atthasatth kaae firaahee |

Sant Singh KhalsaWhy bother to carry the water-pot, O saffron-robed Yogi? Why bother to visit the sixty-eight holy places of pilgrimage?
Manmohan SinghO Ochre - coloured Yogi, why carriest thou a water-pot and why wanderest thou to thy sixty eight holy places?
Manmohan Singh (Punjabi)ਹੇ ਭਗਵੇਂ ਵੇਸ ਵਾਲੇ ਯੋਗੀ, ਤੂੰ ਕਿਉਂ ਕਰ-ਮੰਡਲੀ ਚੁੱਕੀ ਫਿਰਦਾ ਹੈ ਅਤੇ ਕਾਹਦੇ ਲਈ ਅਠਾਹਟ ਤੀਰਥਾਂ ਉਤੇ ਰਟਨ ਕਰਦਾ ਹੈ?
Fareedkot Teekaਕਿਉਂ ਕਮੰਡਲ ਧਾਰਨ ਕਰਤੇ ਹੋ, ਕਿਉਂ ਕਾਪੜੀਏ ਬਨਤੇ ਹੋ, ਕਿਉਂ ਅਠ ਸਠ ਤੀਰਥੋਂ ਮੇਂ ਭ੍ਰਮਣ ਕਰਤੇ ਹੋ॥
Prof. Sahib Singhਹੇ ਕਾਪੜੀਏ! (ਹੱਥ ਵਿਚ) ਖੱਪਰ ਕਾਹਦੇ ਲਈ ਪਕੜਦਾ ਹੈਂ ਤੇ ਅਠਾਹਠ ਤੀਰਥਾਂ ਤੇ ਭਟਕਣ ਫਿਰਦਾ ਹੈਂ (ਇੰਜ ਕਰਨ ਦਾ ਕੋਈ ਲਾਭ ਨਹੀਂ)?

ਪਦ ਅਰਥ ਕਮੰਡਲੁ = {ਸੰ: कमण्डल} ਮਿੱਟੀ ਜਾਂ ਲੱਕੜ ਦਾ ਪਿਆਲਾ ਆਦਿਕ ਜੋ ਸਾਧੂ ਲੋਕ ਪਾਣੀ ਪੀਣ ਲਈ ਪਾਸ ਰੱਖਦੇ ਹਨ, ਖੱਪਰ। ਕਾਪੜੀਆ = ਟਾਕੀਆਂ ਦੀ ਬਣੀ ਹੋਈ ਗੋਦੜੀ ਪਹਿਨਣ ਵਾਲਾ। ਰੇ = ਹੇ! ਹੇ ਭਾਈ! ਹੇ ਜੈ ਚੰਦ! ਅਠਸਠਿ = ਅਠਾਹਠ ਤੀਰਥ।

SikhNet (Spanish)¿Por qué, oh hombre de vestimenta ocre, merodeas cargando tu porra de agua, por los sesenta y ocho lugares de peregrinaje?

ਬਦਤਿ ਤ੍ਰਿਲੋਚਨੁ. ਸੁਨੁ ਰੇ ਪ੍ਰਾਣੀ; ਕਣ ਬਿਨੁ. ਗਾਹੁ ਕਿ ਪਾਹੀ ॥੪॥੧॥

badat trilochan. sun re praanee; kan bin. gaahu ki paahee |4|1|

Sant Singh KhalsaSays Trilochan, listen, mortal: you have no corn - what are you trying to thresh? ||4||1||
Manmohan SinghSays Trilochan, hear, O mortal, having no corn what is it that thou thrashest?
Manmohan Singh (Punjabi)ਤ੍ਰਿਲੋਚਨ ਆਖਦਾ ਹੈ, ਸੁਣ! ਹੇ ਫਾਨੀ ਬੰਦੇ! ਜਦ ਦਾਣੇ ਨਹੀਂ ਹਨ, ਤੂੰ ਗਾਹ ਕਾਹਦੇ ਲਈ ਪਾਉਂਦਾ ਹੈ?
Fareedkot Teekaਸ੍ਰੀ ਤ੍ਰਿਲੋਚਨ ਜੀ ਕਹਤੇ ਹੈਂ: ਹੇ ਪ੍ਰਾਣੀ ਸਰਵਨ ਕਰੋ! ਜਿਸ ਮੇਂ ਕਣ ਨਹੀਂ ਹੈ ਐਸੇ ਪਰਾਲ ਕੋ ਗਾਹਨੇ ਸੇ ਕਿਆ ਪਾਉਗੇ ਅਰਥਾਤ ਨਾਮ ਸਿਮਰਨ ਸੇ ਬਿਨਾਂ ਅੰਨ ਸਭ ਕਰਮੋਂ ਮੇਂ ਪਰਸਰਮ ਹੀ ਹੋਗਾ॥੪॥੧॥☬ਅੰਤ ਕਾਲ ਕੀ ਵਾਸਨਾ ਅਨੁਸਾਰ ਜੀਵੋਂ ਕੋ ਜੂਨੀ ਕੀ ਪ੍ਰਾਪਤੀ ਦਿਖਾਵਤੇ ਹੈਂ:
Prof. Sahib Singhਤ੍ਰਿਲੋਚਨ ਆਖਦਾ ਹੈ: ਹੇ ਬੰਦੇ! ਸੁਣ! ਜੇ (ਭਰੀਆਂ ਵਿਚ) ਅੰਨ ਦੇ ਦਾਣੇ ਨਹੀਂ, ਤਾਂ ਗਾਹ ਪਾਣ ਦਾ ਕੋਈ ਲਾਭ ਨਹੀਂ ॥੪॥੧॥

ਪਦ ਅਰਥ ਬਦਤਿ = ਆਖਦਾ ਹੈ। ਕਣ = ਦਾਣੇ। ਕਿ = ਕਾਹਦੇ ਲਈ? ॥੪॥੧॥

SikhNet (Spanish)Dice Trilochan, oh hombre, ¿porqué si no hay grano ahí, haces gestos de estarle pegando para separarlo? (4-1)

Open this shabad (12 lines, Angs 525-526) →

Shabad Bhagat Trilochan Ji Raag Gujri

ਗੂਜਰੀ ॥

goojaree |

Sant Singh KhalsaGoojaree:
Manmohan SinghGujri.
Manmohan Singh (Punjabi)ਗੂਜਰੀ।
SikhNet (Spanish)Guyuri

ਅੰਤਿ ਕਾਲਿ ਜੋ ਲਛਮੀ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ ॥

ant kaal jo lachhamee simarai; aisee chintaa meh je marai |

Sant Singh KhalsaAt the very last moment, one who thinks of wealth, and dies in such thoughts,
Manmohan SinghAt the last moment, he has thinks of wealth and dies in such a thought,
Manmohan Singh (Punjabi)ਅਖੀਰ ਦੇ ਸਮਨੂੰ, ਜੇ ਕੋਈ ਧਨ-ਦੌਲਤ ਨੂੰ ਯਾਦ ਕਰਦਾ ਹੈ ਤੇ ਐਸੇ ਫਿਕਰ ਵਿੱਚ ਮਰ ਜਾਂਦਾ ਹੈ।
Fareedkot Teekaਪਰਮੇਸਰ ਕਾ ਨਾਮ ਭੁਲਾ ਕਰ ਜੇ ਅੰਤਕਾਲ ਮੇਂ ਮਾਇਆ, ਭਾਵ ਧਨ ਕਾ ਸਿਮਰਨ ਕਰਤਾ ਹੈ ਇਸ ਚਿੰਤਾ ਮੇਂ ਜੋ ਮਰ ਜਾਤਾ ਹੈ॥
Prof. Sahib Singhਜੋ ਮਨੁੱਖ ਮਰਨ ਵੇਲੇ ਧਨ-ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿਚ ਹੀ ਮਰ ਜਾਂਦਾ ਹੈ,

ਪਦ ਅਰਥ ਅੰਤਿ ਕਾਲਿ = ਅੰਤ ਦੇ ਵੇਲੇ, ਮਰਨ ਸਮੇਂ। ਲਛਮੀ = ਮਾਇਆ, ਧਨ। ਸਿਮਰੈ = ਚੇਤੇ ਕਰਦਾ ਹੈ।

SikhNet (Spanish)Si uno muere pensando en dinero y se deja llevar por esa preocupación,

ਸਰਪ ਜੋਨਿ; ਵਲਿ ਵਲਿ ਅਉਤਰੈ ॥੧॥

sarap jon; val val aautarai |1|

Sant Singh Khalsashall be reincarnated over and over again, in the form of serpents. ||1||
Manmohan Singhis born again and again as the serpent species.
Manmohan Singh (Punjabi)ਤਾਂ ਉਹ ਮੁੜ ਮੁੜ ਕੇ ਸੱਪ ਦੀ ਜੂਨੀ ਵਿੱਚ ਪੈਂਦਾ ਹੈ।
Fareedkot Teekaਸੋ (ਵਲਿ ਵਲਿ) ਬਾਰੰਬਾਰ ਸਰਪ ਕੀ ਜੂਨ ਮੇਂ ਆਵਤਾ ਹੈ॥੧॥
Prof. Sahib Singhਉਹ ਮੁੜ ਮੁੜ ਸੱਪ ਦੀ ਜੂਨੇ ਪੈਂਦਾ ਹੈ ॥੧॥

ਪਦ ਅਰਥ ਵਲਿ ਵਲਿ = ਮੁੜ ਮੁੜ। ਅਉਤਰੈ = ਜੰਮਦਾ ਹੈ ॥੧॥

SikhNet (Spanish)nace y renace como serpiente. (1)

ਅਰੀ ਬਾਈ; ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥

aree baaee; gobid naam mat beesarai | rahaau |

Sant Singh KhalsaO sister, do not forget the Name of the Lord of the Universe. ||Pause||
Manmohan SinghO sister do not ever forget the Name of the Master of the world. Pause.
Manmohan Singh (Punjabi)ਹੇ ਭੈਣੇ! ਮੈਨੂੰ ਸ੍ਰਿਸ਼ਟੀ ਦੇ ਸੁਆਮੀ ਦਾ ਨਾਮ ਕਦੇ ਭੀ ਨਾਂ ਭੁੱਲੇ। ਠਹਿਰਾਉ।
Fareedkot Teekaਅਰੀ ਸਖੀ! ਮੇਰੇ ਕੋ ਗੋਬਿੰਦ ਨਾਮ ਮਤ ਭੂਲ ਜਾਇ॥ ਰਹਾਉ ॥
Prof. Sahib Singhਹੇ ਭੈਣ! (ਮੇਰੇ ਲਈ ਅਰਦਾਸ ਕਰ) ਮੈਨੂੰ ਕਦੇ ਪਰਮਾਤਮਾ ਦਾ ਨਾਮ ਨਾਹ ਭੁੱਲੇ (ਤਾਂ ਜੁ ਅੰਤ ਵੇਲੇ ਭੀ ਉਹ ਪਰਮਾਤਮਾ ਹੀ ਚੇਤੇ ਆਵੇ) ਰਹਾਉ॥

ਪਦ ਅਰਥ ਅਰੀ ਬਾਈ = ਹੇ ਭੈਣ! ਮਤਿ = ਮਤਾਂ, ਨਾਹ ॥ ਰਹਾਉ॥

SikhNet (Spanish)Oh amor, no me permitas olvidarme del Nombre del Maestro de la Tierra. (Pausa)

ਅੰਤਿ ਕਾਲਿ. ਜੋ ਇਸਤ੍ਰੀ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ ॥

ant kaal. jo isatree simarai; aisee chintaa meh je marai |

Sant Singh KhalsaAt the very last moment, he who thinks of women, and dies in such thoughts,
Manmohan SinghAt the last moment, he who thinks of a woman, and dies in such a thought,
Manmohan Singh (Punjabi)ਅਖੀਰ ਦੇ ਵੇਲੇ ਜਿਹੜਾ ਕੋਈ ਔਰਤ ਦਾ ਧਿਆਨ ਧਾਰਦਾ ਹੈ ਅਤੇ ਜੇਕਰ ਉਹ ਐਹੋ ਜੇਹੇ ਖਿਆਲ ਵਿੱਚ ਮਰ ਜਾਂਦਾ ਹੈ,
Fareedkot Teekaਅੰਤ ਸਮੈਂ ਜੋ ਪੁਰਖ ਇਸਤ੍ਰੀ ਕਾ ਸਿਮਰਨ ਕਰਤਾ ਹੈ ਔਰ ਇਸੀ ਚਿੰਤਾ ਮੇਂ ਮਰ ਜਾਇ॥
Prof. Sahib Singhਜੋ ਮਨੁੱਖ ਮਰਨ ਸਮੇਂ (ਆਪਣੀ) ਇਸਤ੍ਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿਚ ਪ੍ਰਾਣ ਤਿਆਗ ਦੇਂਦਾ ਹੈ,
SikhNet (Spanish)Aquél que muriendo piensa en una mujer y muere con esa preocupación,

ਬੇਸਵਾ ਜੋਨਿ; ਵਲਿ ਵਲਿ ਅਉਤਰੈ ॥੨॥

besavaa jon; val val aautarai |2|

Sant Singh Khalsashall be reincarnated over and over again as a prostitute. ||2||
Manmohan Singhhe is born again and again as a prostitute.
Manmohan Singh (Punjabi)ਤਾਂ ਉਹ ਮੁੜ ਮੁੜ ਕੇ ਵੇਸਵਾ ਦੀ ਜੂਨੀ ਪੈਂਦਾ ਹੈ।
Fareedkot Teekaਤੋ ਬਾਰੰਬਾਰ ਬੇਸਿਆ ਕੀ ਜੂਨ ਮੇਂ ਆਵਤਾ ਹੈ॥੨॥
Prof. Sahib Singhਉਹ ਮੁੜ ਮੁੜ ਵੇਸਵਾ ਦਾ ਜਨਮ ਲੈਂਦਾ ਹੈ ॥੨॥
SikhNet (Spanish)renace una y otra vez como prostituta. (2)

ਅੰਤਿ ਕਾਲਿ. ਜੋ ਲੜਿਕੇ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ ॥

ant kaal. jo larrike simarai; aisee chintaa meh je marai |

Sant Singh KhalsaAt the very last moment, one who thinks of his children, and dies in such thoughts,
Manmohan SinghAt the last moment, he who thinks of the sons and dies in such a thought,
Manmohan Singh (Punjabi)ਅਖੀਰ ਦੇ ਵੇਲੇ ਜਿਹੜਾ ਕੋਈ ਪੁੱਤਰਾਂ ਦਾ ਖਿਆਲ ਕਰਦਾ ਹੈ ਜੇਕਰ ਉਹ ਐਹੋ ਜੇਹੇ ਖਿਆਲ ਵਿੱਚ ਹੀ ਮਰ ਜਾਂਦਾ ਹੈ,
Fareedkot Teekaਅੰਤਕਾਲ ਜੋ ਲੜਕੋਂ ਕੋ ਸਿਮਰਤਾ ਹੈ ਔਰ ਇਸੀ ਚਿੰਤਾ ਮੇਂ ਜੋ ਮਰਤਾ ਹੈ॥
Prof. Sahib Singhਜੋ ਮਨੁੱਖ ਅੰਤ ਵੇਲੇ (ਆਪਣੇ) ਪੁੱਤ੍ਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁੱਤ੍ਰਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ,
SikhNet (Spanish)Aquél que muriendo piensa en sus hijos y muere con esa preocupación,

ਸੂਕਰ ਜੋਨਿ; ਵਲਿ ਵਲਿ ਅਉਤਰੈ ॥੩॥

sookar jon; val val aautarai |3|

Sant Singh Khalsashall be reincarnated over and over again as a pig. ||3||
Manmohan Singhhe is born again as the swine species.
Manmohan Singh (Punjabi)ਉਹ ਮੁੜ ਮੁੜ ਕੇ ਸੂਰ ਦੀ ਜੂਨੀ ਪੈਂਦਾ ਹੈ।
Fareedkot Teekaਸੋ ਬਾਰੰਬਾਰ ਸੂਕਰ ਕੀ ਜੋਨਿ ਮੇਂ ਆਵਤਾ ਹੈ॥੩॥
Prof. Sahib Singhਉਹ ਸੂਰ ਦੀ ਜੂਨੇ ਮੁੜ ਮੁੜ ਜੰਮਦਾ ਹੈ ॥੩॥

ਪਦ ਅਰਥ ਸੂਕਰ = ਸੂਰ ॥੩॥

SikhNet (Spanish)nace y renace como cerdo. (3)

ਅੰਤਿ ਕਾਲਿ. ਜੋ ਮੰਦਰ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ ॥

ant kaal. jo mandar simarai; aisee chintaa meh je marai |

Sant Singh KhalsaAt the very last moment, one who thinks of mansions, and dies in such thoughts,
Manmohan SinghAt the last moment, he who thinks of mansions and if he dies in such thought,
Manmohan Singh (Punjabi)ਅਖੀਰ ਦੇ ਵੇਲੇ ਜੋ ਮਹਿਲ-ਮਾੜੀਆਂ ਦਾ ਖਿਆਲ ਕਰਦਾ ਹੈ ਅਤੇ ਜੇਕਰ ਉਹ ਐਹੋ ਜੇਹੇ ਧਿਆਨ ਅੰਦਰ ਮਰ ਜਾਂਦਾ ਹੈ,
Fareedkot Teekaਅੰਤ ਸਮੇਂ ਜੋ ਮੰਦਰੋਂ ਕਾ ਸਿਮਰਨ ਕਰਤਾ ਹੈ ਔਰ ਇਸੀ ਚਿੰਤਾ ਮੇਂ ਜੋ ਮਰਤਾ ਹੈ॥
Prof. Sahib Singhਜੋ ਮਨੁੱਖ ਅਖ਼ੀਰ ਵੇਲੇ (ਆਪਣੇ) ਘਰ ਮਹਲ-ਮਾੜੀਆਂ ਦੇ ਹਾਹੁਕੇ ਲੈਂਦਾ ਹੈ ਤੇ ਇਹਨਾਂ ਹਾਹੁਕਿਆਂ ਵਿਚ ਸਰੀਰ ਛੱਡ ਜਾਂਦਾ ਹੈ,
SikhNet (Spanish)Aquél que muriendo piensa en sus mansiones y entonces muere con esa preocupación,

ਪ੍ਰੇਤ ਜੋਨਿ; ਵਲਿ ਵਲਿ ਅਉਤਰੈ ॥੪॥

pret jon; val val aautarai |4|

Sant Singh Khalsashall be reincarnated over and over again as a goblin. ||4||
Manmohan Singhhe is born again and again as a goblin.
Manmohan Singh (Punjabi)ਤਾਂ ਉਹ ਮੁੜ ਮੁੜ ਕੇ ਭੂਤ ਦੀ ਜੂਨ ਵਿੱਚ ਪੈਂਦਾ ਹੈ।
Fareedkot Teekaਸੋ ਬਾਰੰਬਾਰ ਪ੍ਰੇਤ ਜੋਨ ਮੇਂ ਆਵਤਾ ਹੈ॥੪॥
Prof. Sahib Singhਉਹ ਮੁੜ ਮੁੜ ਪ੍ਰੇਤ ਬਣਦਾ ਹੈ ॥੪॥
SikhNet (Spanish)toma su reencarnación como un espíritu maligno. (4)

ਅੰਤਿ ਕਾਲਿ. ਨਾਰਾਇਣੁ ਸਿਮਰੈ; ਐਸੀ ਚਿੰਤਾ ਮਹਿ ਜੇ ਮਰੈ ॥

ant kaal. naaraaein simarai; aisee chintaa meh je marai |

Sant Singh KhalsaAt the very last moment, one who thinks of the Lord, and dies in such thoughts,
Manmohan SinghAt the last moment, he who thinks the Lords, and if he dies in such a thought;
Manmohan Singh (Punjabi)ਅਖੀਰ ਦੇ ਵੇਲੇ ਜਿਹੜਾ ਕੋਈ ਪ੍ਰਭੂ ਦਾ ਧਿਆਨ ਧਾਰਦਾ ਹੈ ਅਤੇ ਉਹ ਐਹੋ ਜੇਹੇ ਖਿਆਲ ਵਿੱਚ ਪ੍ਰਾਣ ਤਿਆਗਦਾ ਹੈ;
Fareedkot Teekaਅੰਤ ਸਮਿਆਂ ਮੇਂ ਜੋ ਨਾਰਾਇਣ ਕਾ ਸਿਮਰਨ ਕਰਤਾ ਹੈ ਔਰ ਐਸੀ, ਭਾਵ ਨਾਰਾਇਣ ਕੇ ਗੁਣੋਂ ਕੀ ਚਿੰਤਾਵਨੀ ਮੇਂ ਜੋ ਮਰਤਾ ਹੈ॥
Prof. Sahib Singhਤ੍ਰਿਲੋਚਨ ਆਖਦਾ ਹੈ, ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ,
SikhNet (Spanish)Aquél que habita en el Señor y muere meditando en Él, dice Trilochan,

ਬਦਤਿ ਤਿਲੋਚਨੁ. ਤੇ ਨਰ ਮੁਕਤਾ; ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥

badat tilochan. te nar mukataa; peetanbar vaa ke ridai basai |5|2|

Sant Singh Khalsasays Trilochan, that man shall be liberated; the Lord shall abide in his heart. ||5||2||
Manmohan SinghSays Tirlochan, that man is emancipated and the yellow - robed Lord abides in his heart.
Manmohan Singh (Punjabi)ਤ੍ਰਿਲੋਚਨ ਜੀ ਆਖਦੇ ਹਨ, ਉਹ ਇਨਸਾਨ ਮੋਖਸ਼ ਹੋ ਜਾਂਦਾ ਹੈ ਅਤੇ ਪੀਲੇ-ਬਸਤਰਾਂ ਵਾਲਾ ਪ੍ਰਭੂ ਉਸ ਦੇ ਦਿਲ ਅੰਦਰ ਨਿਵਾਸ ਕਰ ਲੈਂਦਾ ਹੈ।
Fareedkot Teekaਸ੍ਰੀ ਤ੍ਰਿਲੋਚਨ ਜੀ ਕਹਤੇ ਹੈਂ: ਉਸ ਪੁਰਖ ਕੇ ਹ੍ਰਿਦ੍ਯੇ (ਪੀਤੰਬਰੁ) ਪੀਤ ਬਸਨ ਧਾਰੀ ਭਗਵਾਨ ਬਸਤਾ ਹੈ ਵੁਹ ਪੁਰਖ ਸੰਸਾਰ ਬੰਧਨੋਂ ਤੇ ਮੁਕਤ ਹੋਤਾ ਹੈ॥੫॥੨॥☬ਕਿਸੀ ਨੇ ਜੈ ਦੇਵ ਜੀ ਕੇ ਪ੍ਰਤਿ ਇਹ ਪ੍ਰਸ਼ਨ ਕੀਆ ਕਿ ਜੀਵ ਸਰਬ ਦੁਖ ਅਰ ਜਮ ਆਦਿ ਕੇ ਭੈ ਸੇ ਕੈਸੇ ਛੁਟੇ? ਤਿਸ ਪ੍ਰਤੀ ਉੱਤ੍ਰ ਕਹਤੇ ਹੈਂ:
Prof. Sahib Singhਉਹ ਮਨੁੱਖ (ਧਨ, ਇਸਤ੍ਰੀ, ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ) ਆਜ਼ਾਦ ਹੋ ਜਾਂਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ ॥੫॥੨॥

ਪਦ ਅਰਥ ਬਦਤਿ = ਆਖਦਾ ਹੈ। ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਪੀਤੰਬਰੁ = (ਪੀਤ-ਅੰਬਰ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ, ਪਰਮਾਤਮਾ। ਵਾ ਕੇ = ਉਸ ਦੇ ॥੫॥੨॥

ਭਗਤ-ਬਾਣੀ ਦੇ ਵਿਰੋਧੀ ਸੱਜਣ ਤ੍ਰਿਲੋਚਨ ਜੀ ਦੇ ਇਹਨਾਂ ਦੋਹਾਂ ਸ਼ਬਦਾਂ ਬਾਰੇ ਇਉਂ ਲਿਖਦੇ ਹਨ-"ਗੂਜਰੀ ਰਾਗ ਵਾਲਾ ਸ਼ਬਦ ਕਿਸੇ ਜੈਚੰਦ ਨਾਮੀ ਉਦਾਸੀ ਨਾਲ ਚਰਚਾ ਦਾ ਹੈ। ਰਾਗ ਗੂਜਰੀ ਦੇ ਦੋਵੇਂ ਸ਼ਬਦ ਪੁਰਾਣਕ ਮਤ ਦੇ ਲੇਖਾਂ ਅਨੁਸਾਰ ਕਰਮਾਂ ਪਰ ਵਿਚਾਰ ਹੈ; ਜਿਹਾ ਕਿ 'ਅੰਤ ਕਾਲਿ ਜੋ ਲਛਮੀ ਸਿਮਰੈ'। ਭਗਤ ਜੀ ਨੇ ਪਤਾ ਨਹੀਂ ਕਿਵੇਂ ਕਿਆਫ਼ਾ ਲਾਇਆ ਕਿ ਇਸ ਤਰ੍ਹਾਂ ਕਰਨ ਵਾਲਾ ਇਸ ਜੂਨ ਅੰਦਰ ਜਾਵੇਗਾ। ਕਰਤੇ ਦੀਆਂ ਬਾਤਾਂ ਕਰਤਾ ਹੀ ਜਾਣ ਸਕਦਾ ਹੈ। ਇਸੇ ਰਾਗ ਦਾ ਦੂਜਾ ਸ਼ਬਦ 'ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ' ਵਾਲਾ ਹੈ।" ਇਉਂ ਜਾਪਦਾ ਹੈ ਕਿ ਸਾਡੇ ਵੀਰ ਨੇ ਭਗਤਾਂ ਦੀ ਬਾਣੀ ਦੇ ਵਿਰੁੱਧ ਕੁਝ ਨ ਕੁਝ ਲਿਖਣ ਦੀ ਸਹੁੰ ਖਾਧੀ ਹੋਈ ਹੈ। ਕਈ ਥਾਈਂ ਤਾਂ ਸਾਫ਼ ਪਿਆ ਦਿੱਸਦਾ ਹੈ ਕਿ ਵਿਰੋਧੀ ਸੱਜਣ ਨੇ ਸ਼ਬਦਾਂ ਨੂੰ ਗਹੁ ਨਾਲ ਪੜ੍ਹਨ ਦੀ ਖੇਚਲ ਭੀ ਨਹੀਂ ਕੀਤੀ। ਇਥੇ ਹੀ ਵੇਖੋ। ਗੂਜਰੀ ਰਾਗ ਵਿਚ ਤ੍ਰਿਲੋਚਨ ਜੀ ਦਾ "ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ" ਵਾਲਾ ਸ਼ਬਦ ਨਹੀਂ ਹੈ। ਤੇ, ਪਹਿਲਾਂ ਲਿਖਦੇ ਹਨ ਕਿ ਗੂਜਰੀ ਰਾਗ ਦੇ ਦੋਵੇਂ ਸ਼ਬਦ ਕਰਮਾਂ ਪਰ ਵਿਚਾਰ ਹੈ। ਤ੍ਰਿਲੋਚਨ ਜੀ ਦਾ ਪਹਿਲਾ ਸ਼ਬਦ "ਅੰਤਰ ਮਲਿ, ਨਿਰਮਲੁ ਨਹੀ ਕੀਨਾ" ਗਹੁ ਨਾਲ ਪੜ੍ਹ ਕੇ ਵੇਖੋ। ਇਥੇ ਕਰਮਾਂ ਬਾਰੇ ਕੋਈ ਜ਼ਿਕਰ ਨਹੀਂ ਹੈ। ਸਾਰੇ ਸ਼ਬਦ ਵਿਚ ਭੇਖ ਦਾ ਖੰਡਣ ਕੀਤਾ ਹੋਇਆ ਹੈ, ਤੇ ਪਰਮਾਤਮਾ ਨਾਲ ਜਾਣ-ਪਛਾਣ ਪਾਣ ਤੇ ਜ਼ੋਰ ਦਿੱਤਾ ਗਿਆ ਹੈ। ਇਹੀ ਆਸ਼ਾ ਗੁਰਮਤਿ ਦਾ ਹੈ। ਪਰ ਸਾਡੇ ਸੱਜਣ ਜੀ ਲਿਖਦੇ ਹਨ ਕਿ "ਭਗਤ

SikhNet (Spanish)es liberado y en él habita el Señor de ropaje dorado. (5‑2)

Open this shabad →

Shabad Bhagat Jaidev Ji Raag Gujri

ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪ ॥

goojaree sree jaidev jeeo kaa padaa ghar 4 |

Sant Singh KhalsaGoojaree, Padhay Of Jai Dayv Jee, Fourth House:
Manmohan SinghGujri. Reverend Sire Jaidev.
Manmohan Singh (Punjabi)ਗੂਜਰੀ ਮਾਣਨੀਯ ਮਹਾਰਾਜ ਜੈਦੇਵ ਜੀ।
Prof. Sahib Singhਰਾਗ ਗੂਜਰੀ, ਘਰ ੪ ਵਿੱਚ ਭਗਤ ਜੈਦੇਵ ਜੀ ਦੀ ਬੰਦਾਂ ਵਾਲੀ ਬਾਣੀ।
SikhNet (Spanish)Guyuri, padas de Sri Yai Dev yi, Cuarta Casa

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਪਰਮਾਦਿ ਪੁਰਖਮਨੋਪਿਮੰ; ਸਤਿ ਆਦਿ ਭਾਵ ਰਤੰ ॥

paramaad purakhamanopiman; sat aad bhaav ratan |

Sant Singh KhalsaIn the very beginning, was the Primal Lord, unrivalled, the Lover of Truth and other virtues.
Manmohan SinghIn the very beginning was the Unrivalled Lord, who loves the qualities like truthfulness etc.
Manmohan Singh (Punjabi)ਐਨ ਅਰੰਭ ਵਿੱਚ ਲਾਸਾਨੀ ਪ੍ਰਭੂ ਜੀ, ਜੋ ਸਚਾਈ ਆਦਿਕ ਦੇ ਫਲਵਲਿਆਂ ਨੂੰ ਪਿਆਰ ਕਰਦਾ ਹੈ।
Fareedkot Teekaਪਰੇ ਹੈਂ ਵਾ ਸ੍ਰੇਸ੍ਟ ਹੈਂ ਆਦਿ ਹੈਂ ਸਰਬ ਪ੍ਰਪੰਚ ਕੀ ਪੁਰਖ ਨਰਕ ਤੇ ਰਖਿਆ ਕਰਤਾ, ਵਾ ਪੂਰਨ ਅਨੂਪਮ ਉਪਮਾ ਜਿਸ ਕੀ ਅਪ੍ਰਮਾਨ, ਭਾਵ ਬਿਅੰਤ ਹੈ ਸਤਿ ਆਦੀ ਕਰ ਕੇ ਚਿੰਤਨ ਅਰ ਆਨੰਦ ਭਾਵ ਕਹੀਏ ਵਿਸੇਸਨ ਤਿਨਾ ਵਿਸੇਸਨਾ ਮੇਂ ਰਤ ਕਹੀਏ ਮਿਲਾ ਹੂਆ ਤਦ ਰੂਪ ਹੈ ਵਾ ਭਾਵ ਵਾਲੇ ਜੋ ਹੈਂ ਤਿਨ ਮੇਂ (ਰਤੰ) ਪ੍ਰੀਤੀ ਵਾਲਾ ਹੈ॥
Prof. Sahib Singhਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ, ਸਭ ਦਾ ਮੂਲ ਹੈ, ਸਭ ਵਿਚ ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਉਸ ਵਿਚ ਥਿਰਤਾ ਆਦਿਕ (ਸਾਰੇ) ਗੁਣ ਮੌਜੂਦ ਹਨ।

ਪਦ ਅਰਥ ਪਰਮਾਦਿ = ਪਰਮ-ਆਦਿ। ਪਰਮ = ਸਭ ਤੋਂ ਉੱਚਾ। ਆਦਿ = (ਸਭ ਦਾ) ਮੁੱਢ। ਪੁਰਖਮਨੋਪਿਮੰ = ਪੁਰਖੰ-ਅਨੋਪਿਮੰ {पुरूषं-अनुपिमं}। ਪੁਰਖ = ਸਭ ਵਿਆਪਕ। ਅਨੋਪਿਮ = {ਅਨ-ਉਪਮ} ਜਿਸ ਵਰਗਾ ਹੋਰ ਕੋਈ ਨਹੀਂ। ਸਤਿ = ਸਦਾ-ਥਿਰ ਰਹਿਣ ਵਾਲਾ। ਆਦਿ = ਆਦਿਕ। ਭਾਵ = ਗੁਣ। ਰਤੰ = ਰੱਤਾ ਹੋਇਆ, ਸੰਯੁਕਤ। ਸਤਿ ਆਦਿ ਭਾਵ ਰਤੰ = ਜਿਸ ਵਿਚ ਥਿਰਤਾ ਆਦਿਕ ਗੁਣ ਮੌਜੂਦ ਹਨ।

SikhNet (Spanish)Desde el Principio es el Purusha de Gloria Incomparable; sí, Él Quien ama la Verdad y las virtudes.

ਪਰਮਦਭੁਤੰ ਪਰਕ੍ਰਿਤਿ ਪਰੰ; ਜਦਿਚਿੰਤਿ ਸਰਬ ਗਤੰ ॥੧॥

paramadabhutan parakrit paran; jadichint sarab gatan |1|

Sant Singh KhalsaHe is absolutely wonderful, transcending creation; remembering Him, all are emancipated. ||1||
Manmohan SinghHe is supremely wonderful and beyond Nature; by remembering whom, all secure salvation.
Manmohan Singh (Punjabi)ਉਹ ਪਰਮ ਅਸਚਰਜ ਅਤੇ ਕੁਦਰਤ ਤੋਂ ਪਰੇ ਹੈ, ਜਿਸ ਦਾ ਸਿਮਰਨ ਕਰਨ ਦੁਆਰਾ ਸਾਰੇ ਮੁਕਤੀ ਪਾ ਲੈਂਦੇ ਹਨ।
Fareedkot Teekaਪਰ ਕਹੀਏ ਉਤਕ੍ਰਿਸਟ ਸ੍ਰੇਸ੍ਟ ਅਦਭੁਤ ਅਸਚਰਜ ਰੂਪ ਪਰਕ੍ਰਿਤੀ ਕੋ ਜਗਤ ਕਾ ਉਪਾਦਾਨ ਕਾਰਨ ਹੈ ਤਿਸ ਕੇ ਪਰੇ ਹੈ, ਯਤ ਜੋ ਅਚਿਤ ਦਕਾਰ ਕਾ ਤਕਾਰ ਹੂਆ ਦੋ ਰੂਪ ਵਿਆਕਰਨ ਸੇ ਜਾਨਨੇ, ਵਾ ਜਦ ਕਹੀਏ ਜੇਕਰ ਚਿੰਤਨ ਕਰਨਾ ਹੈ ਤਾਂ ਜੋ ਸਰਬ ਮੇਂ ਗਤਿ ਹੈ ਤਿਸ ਕਾ ਕਰ॥੧॥
Prof. Sahib Singhਉਹ ਪ੍ਰਭੂ ਬਹੁਤ ਹੀ ਅਸਚਰਜ ਹੈ, ਮਾਇਆ ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਪ ਸੋਚ-ਮੰਡਲ ਵਿਚ ਨਹੀਂ ਆ ਸਕਦਾ, ਅਤੇ ਉਹ ਹਰ ਥਾਂ ਅੱਪੜਿਆ ਹੋਇਆ ਹੈ ॥੧॥

ਪਦ ਅਰਥ ਪਰਮਦਭੁਤੰ = ਪਰੰ-ਅਦਭੁਤੰ। ਪਰੰ = ਬਹੁਤ ਹੀ। ਅਦਭੁਤ = ਅਸਚਰਜ। ਪਰਕ੍ਰਿਤਿ = ਪ੍ਰਕ੍ਰਿਤਿ, {प्रकृति}, ਮਾਇਆ। ਪਰਕ੍ਰਿਤਿ ਪਰੰ = ਮਾਇਆ ਤੋਂ ਪਾਰ। ਜਦਿਚਿੰਤਿ = ਜਦ-ਅਚਿੰਤਿ {यत्-अचिन्त्य}। ਜਦ = ਜੋ। ਅਚਿੰਤਿ = {अचिन्त्य incomprehensible} ਜਿਸ ਦਾ ਮੁਕੰਮਲ ਸਰੂਪ ਸੋਚ = ਮੰਡਲ ਵਿਚ ਨਹੀਂ ਆ ਸਕਦਾ। ਸਰਬ ਗਤੰ = ਜੋ ਹਰ ਥਾਂ ਅੱਪੜਿਆ ਹੋਇਆ ਹੈ ॥੧॥

SikhNet (Spanish)Él es la Maravilla de maravillas, más allá de la naturaleza y quien sea que medita en Él es liberado. (1)

ਕੇਵਲ; ਰਾਮ ਨਾਮ ਮਨੋਰਮੰ ॥

keval; raam naam manoraman |

Sant Singh KhalsaDwell only upon the beauteous Name of the Lord,
Manmohan SinghUtter thou only the beauteous Name of the Lord,
Manmohan Singh (Punjabi)ਤੂੰ ਸਿਰਫ ਸਾਈਂ ਦੇ ਸੁੰਦਰ ਨਾਮ ਦਾ ਉਚਾਰਨ ਕਰ,
Fareedkot Teekaਕੇਵਲ ਸੁਧ ਰਾਮ ਹੈ ਜਿਸ ਕਾ ਨਾਮ (ਮਨੋਰਮੰ) ਸੁੰਦ੍ਰ ਵਾ ਮਨ ਆਦਿ ਮੇਂ ਰਮਾ ਹੂਆ॥
Prof. Sahib Singhਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ,

ਪਦ ਅਰਥ ਮਨੋਰਮੰ = {मनोरमं}, ਮਨ ਨੂੰ ਮੋਹਣ ਵਾਲਾ, ਸੁੰਦਰ। ਬਦਿ = {वद् to utter} ਬੋਲ, ਉੱਚਾਰ।

SikhNet (Spanish)Habita entonces sólo en el Único Nombre y tenlo en tu mente;

ਬਦਿ ਅੰਮ੍ਰਿਤ; ਤਤ ਮਇਅੰ ॥

bad amrit; tat meian |

Sant Singh Khalsathe embodiment of ambrosial nectar and reality.
Manmohan Singhwho is the embodiment of Nectar and Reality.
Manmohan Singh (Punjabi)ਜੋ ਅੰਮ੍ਰਿਤ ਅਤੇ ਅਸਲੀਅਤ ਦਾ ਸਰੂਪ ਹੈ।
Fareedkot Teekaਬਦਿ ਕਹੁ ਤਿਸ ਕੇ ਨਾਮ ਵਾ ਜਸ ਕਉ ਸੋ ਕੈਸਾ ਹੈ? ਅੰਮ੍ਰਿਤੁ ਅਰ ਤਤ ਸਾਰ ਰੂਪ ਹੈ॥
Prof. Sahib Singhਜੋ ਅੰਮ੍ਰਿਤ-ਭਰਪੂਰ ਹੈ, ਜੋ ਅਸਲੀਅਤ-ਰੂਪ ਹੈ,

ਪਦ ਅਰਥ ਅੰਮ੍ਰਿਤ ਮਇਅੰ = ਅੰਮ੍ਰਿਤ ਨਾਲ ਭਰਪੂਰ; ਅੰਮ੍ਰਿਤ-ਰੂਪ।

SikhNet (Spanish)sí, contempla el Nombre Ambrosial que es la Quintaesencia del mundo visible.

ਨ ਦਨੋਤਿ ਜਸਮਰਣੇਨ; ਜਨਮ ਜਰਾਧਿ, ਮਰਣ ਭਇਅੰ ॥੧॥ ਰਹਾਉ ॥

n danot jasamaranen; janam jaraadh, maran bheian |1| rahaau |

Sant Singh KhalsaRemembering Him in meditation, the fear of birth, old age and death will not trouble you. ||1||Pause||
Manmohan SinghBy remembering whom, the fear of birth, old age and death befalls not the man. Pause.
Manmohan Singh (Punjabi)ਜਿਸ ਨੂੰ ਆਰਾਧਨ ਕਰਨ ਦੁਆਰਾ, ਪੈਦਾਇਸ਼, ਬੁਢੇਪੇ ਅਤੇ ਮੌਤ ਦਾ ਡਰ ਇਨਸਾਨ ਨੂੰ ਨਹੀਂ ਵਾਪਰਦਾ। ਠਹਿਰਾਉ।
Fareedkot Teekaਜਿਸ ਕੇ ਸਿਮਰਨ ਕਰ ਕੇ ਜਨਮ ਮਰਨ ਜਰਾ ਆਦਿ ਤੀਨ ਅਵਸਥਾ ਆਧਿ ਮਨ ਕੇ ਦੁਖ ਬਿਆਧਿ ਸਰੀਰ ਕੇ ਉਪਾਧ ਪਿਤ੍ਰ ਦੇਵਤਾ ਕਰ ਦੁਖ ਭੈ ਜਮ ਆਦਿ ਸਤ੍ਰੂ ਕਾ, ਇਨ ਕੀ (ਦਨੋਤਿ) ਪੀੜਾ ਨਹੀਂ ਰਹਤੀ ਹੈ॥੧॥ ਰਹਾਉ ॥
Prof. Sahib Singhਅਤੇ ਜਿਸ ਦੇ ਸਿਮਰਨ ਨਾਲ ਜਨਮ ਮਰਨ, ਬੁਢੇਪਾ, ਚਿੰਤਾ, ਫ਼ਿਕਰ ਅਤੇ ਮੌਤ ਦਾ ਡਰ ਦੁੱਖ ਨਹੀਂ ਦੇਂਦਾ ॥੧॥ ਰਹਾਉ ॥

ਪਦ ਅਰਥ ਦਨੋਤਿ = {दु = to afflict, ਦੁੱਖ ਦੇਣਾ} ਦੁੱਖ ਦੇਂਦਾ ਹੈ। ਜਸਮਰਣੇਨ = ਜਸ-ਸਮਰਣੇਨ {यस्य-स्मरणेन} ਜਸ = ਜੱਸ, ਜਿਸ ਦਾ। ਸਮਰਣੇਨ = ਸਿਮਰਨ ਕਰਨ ਨਾਲ। ਜਰਾਧਿ = (ਜਰਾ-ਆਧਿ। ਜਰਾ = ਬੁਢੇਪਾ। ਆਧਿ = ਰੋਗ, ਮਾਨਸਕ ਰੋਗ) ਬੁਢੇਪੇ ਦਾ ਰੋਗ, ਬੁਢੇਪਾ। ਭਇਅੰ = ਭਯ, ਡਰ ॥੧॥ ਰਹਾਉ ॥

SikhNet (Spanish)Alabándolo, ni la edad te acaba, ni eres controlado por el nacimiento y la muerte. (1‑Pausa)

ਇਛਸਿ ਜਮਾਦਿ ਪਰਾਭਯੰ; ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥

eichhas jamaad paraabhayan; jas svasat sukrit kritan |

Sant Singh KhalsaIf you desire to escape the fear of the Messenger of Death, then praise the Lord joyfully, and do good deeds.
Manmohan SinghIf thou desirest to shake off the fear of the Death's courier, etc, then do the virtuous deed of singing the praise of the joyful Lord.
Manmohan Singh (Punjabi)ਜੇਕਰ ਤੂੰ ਮੌਤ ਦੇ ਦੂਤ ਆਦਿਕ ਤੇ ਡਰ ਨੂੰ ਪਰੇ ਕਰਨਾ ਚਾਹੁੰਦਾ ਹੈ, ਤਦ ਤੂੰ ਅਨੰਦ ਸਰੂਪ ਸੁਆਮੀ ਦੀ ਕੀਰਤੀ ਗਾਇਨ ਕਰਨ ਦੇ ਸ਼ੁਭ ਕਾਰਜ ਨੂੰ ਕਰ।
Fareedkot Teekaਜੋ ਇਛਾ ਕਰਤਾ ਹੈ ਜਮ ਆਦਿ ਕੇ ਭੈ ਤੇ ਪਰੇ ਹੋਨੇ ਕੀ, ਵਾ ਪਰਾਭਾਵ ਨਿਰਾਦਰ ਕਰਨਾ ਚਾਹੇ ਜਮ ਕਾ ਆਦਕਾ ਸੇ ਕ੍ਰਤਬ (ਸ੍ਵਸਤਿ) ਕਲ੍ਯਾਨ ਸਰੂਪ ਕਾ ਜਸ (ਸੁਕ੍ਰਿਤ) ਪੁੰਨ ਰੂਪ ਤਿਸਨੂੰ ਕਰ, ਪੁਨਾ ਜਿਸ ਕੇ ਜਸ ਤੇ ਜਮ ਆਦਿ ਕੇ ਭੈ ਸੇ ਰਹਿਤ ਹੋਈਦਾ ਹੈ, ਸੋ ਕੈਸਾ ਹੈ?
Prof. Sahib Singhਜੇ ਤੂੰ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ ਹੈਂ, ਜੇ ਤੂੰ ਸੋਭਾ ਤੇ ਸੁਖ ਚਾਹੁੰਦਾ ਹੈਂ ਤਾਂ ਸ਼ੁਭ ਕਾਰਜ ਕਰ; ਤੇ ਉਸ ਪ੍ਰਭੂ ਦੀ ਸਰਨ ਪਉ ਜੋ ਸਭ ਨੂੰ ਨਾਸ ਕਰਨ ਦੇ ਸਮਰੱਥ ਹੈ,

ਪਦ ਅਰਥ ਇਛਸਿ = ਇੱਛਸਿ {इच्छसि}, ਜੋ ਤੂੰ ਚਾਹੁੰਦਾ ਹੈਂ। ਜਮਾਦਿ = ਜਮ-ਆਦਿ, ਜਮ ਆਦਿਕ। ਪਰਾਭਯੰ = {Skt. पराभवं, ਪਰਾਭਵੰ। भ = to become. पराभु = to defeat.} (ਕਿਸੇ ਨੂੰ) ਜਿੱਤਣਾ, (ਕਿਸੇ ਨੂੰ) ਸ਼ਿਕੱਸਤ ਦੇਣੀ। ਜਸੁ = ਸੋਭਾ, ਵਡਿਆਈ। ਸ੍ਵਸਤਿ {Skt. स्वस्ति} ਕਲਿਆਣ, ਸੁਖ। ਸੁਕ੍ਰਿਤ = ਭਲਾਈ, ਨੇਕ ਕੰਮ। ਸੁਕ੍ਰਿਤ ਕ੍ਰਿਤੰ = ਨੇਕ ਕੰਮ ਕਰਨਾ।

SikhNet (Spanish)Si buscas vencer a Yama, la muerte, alaba al Señor. Glorifícalo y haz buenas acciones,

ਭਵ ਭੂਤ ਭਾਵ. ਸਮਬੵਿਅੰ; ਪਰਮੰ ਪ੍ਰਸੰਨਮਿਦੰ ॥੨॥

bhav bhoot bhaav. samabayian; paraman prasanamidan |2|

Sant Singh KhalsaIn the past, present and future, He is always the same; He is the embodiment of supreme bliss. ||2||
Manmohan SinghIn the present, past and future, the Lord is equally pervading, and is the embodiment of supreme bliss.
Manmohan Singh (Punjabi)ਵਰਤਮਾਨ, ਪਿਛਲੇ ਅਤੇ ਅਗਲੇ ਸਮਨੂੰ ਅੰਦਰ ਪ੍ਰਭੂ ਇਕਰਸ ਵਿਆਪਕ ਅਤੇ ਮਹਾਨ ਅਨੰਦ ਸਰੂਪ ਹੈ।
Fareedkot Teekaਭਾਵ ਵਰਤਮਾਨ ਭੂਤ ਬਤੀਤ ਭਾਵ ਭਾਵੀ ਆਗੇ ਸੰਭਲੀ ਪ੍ਰਕਾਰ ਅਬਿਨਾਸੀ ਹੈ, ਤਿੰਨਾਂ ਕਾਲਾਂ ਮੇਂ ਪਰਮ ਪ੍ਰਸੰਨ ਨਿਤ ਅਨੰਤ ਇਦੰ, ਏਹੁ ਜੋ ਇਸ ਪੂਰਬ ਲਖਣ ਸਹਿਤ ਕਹਾ ਹੈ॥੨॥
Prof. Sahib Singhਜੋ ਹੁਣ ,ਪਿਛਲੇ ਸਮੇ ਤੇ ਅਗਾਂਹ ਲਈ ਸਦਾ ਹੀ ਪੂਰਨ ਤੌਰ ਤੇ ਨਾਸ-ਰਹਿਤ ਹੈ ਜੋ ਸਭ ਤੋਂ ਉੱਚੀ ਹਸਤੀ ਹੈ, ਤੇ ਜੋ ਸਦਾ ਖਿੜਿਆ ਰਹਿੰਦਾ ਹੈ ॥੨॥

ਪਦ ਅਰਥ ਭਵ = ਹੁਣ ਵਾਲਾ ਸਮਾ। ਭੂਤ = ਗੁਜ਼ਰ ਚੁੱਕਾ ਸਮਾ। ਭਾਵ = {ਭਾਵ੍ਯ} ਆਉਣ ਵਾਲਾ ਸਮਾ। ਸਮਬ੍ਯ੍ਯਿਅੰ = ਸੰ-ਅਬ੍ਯ੍ਯਿਅੰ {सं-अव्यवं; ਸੰ-ਅਵ੍ਯਯੰ। ਵ੍ਯਯੰ=ਬ੍ਯ੍ਯਿਅ, ਨਾਸ। ਅਵ੍ਯਯ=ਅਬ੍ਯ੍ਯਿਅ, ਨਾਸ ਰਹਿਤ। ਸੰ = ਪੂਰਨ ਤੌਰ ਤੇ} ਪੂਰਨ ਤੌਰ ਤੇ ਨਾਸ-ਰਹਿਤ। ਪ੍ਰਸੰਨਮਿਦੰ = ਪ੍ਰਸੰਨੰ-ਇਦੰ, {प्रसन्नं-इदं}। ਇਦੰ = ਇਹ (ਪਰਮਾਤਮਾ) ॥੨॥

SikhNet (Spanish)pues el Señor es, fue y siempre será el Mismo, es la Encarnación del Éxtasis Supremo. (2)

ਲੋਭਾਦਿ ਦ੍ਰਿਸਟਿ ਪਰ ਗ੍ਰਿਹੰ; ਜਦਿਬਿਧਿ ਆਚਰਣੰ ॥

lobhaad drisatt par grihan; jadibidh aacharanan |

Sant Singh KhalsaIf you seek the path of good conduct, forsake greed, and do not look upon other men's property and women.
Manmohan SinghIf thou seekest the way to good conduct, then give up spying, greed etc, and other's property and woman.
Manmohan Singh (Punjabi)ਜੇਕਰ ਤੂੰ ਸ਼ੁਭ ਚਾਲ-ਚੱਲਣ ਦਾ ਮਾਰਗ ਢੂੰਡਦਾ ਹੈ, ਤਾਂ ਲਾਲਚ ਆਦਿਕ ਅਤੇ ਹੋਰਨਾਂ ਦੀ ਜਾਇਦਾਦ ਤੇ ਔਰਤ ਨੂੰ ਤਾੜਨਾ ਛੱਡ ਦੇ।
Fareedkot Teekaਲੋਭ ਆਦਿਕੋਂ ਕਰ ਜੇ ਕੋ ਦ੍ਰਿਸ਼ਟੀ ਪਰਾਏ ਗ੍ਰਿਹ ਇਸਤ੍ਰੀ ਆਦਿ ਪਦਾਰਥੋਂ ਮੇਂ ਹੈ, ਵਾ ਜਦ ਕਾ ਜਤ ਦਕਾਰ ਸੇ ਤਕਾਰ ਅਕਾਰ ਦੇ ਹੂਏ ਅਵਿਧੀ ਹੂਆ ਨਛੇਧ॥
Prof. Sahib Singhਲੋਭ ਆਦਿਕ (ਵਿਕਾਰ) ਛੱਡ ਦੇਹ, ਪਰਾਏ ਘਰ ਵਲ ਤੱਕਣਾ ਛੱਡ ਦੇ, ਉਹ ਆਚਰਨ ਤਜ ਦੇਹ ਜੋ ਮਰਯਾਦਾ ਦੇ ਉਲਟ ਹੈ,

ਪਦ ਅਰਥ ਲੋਭਾਦਿ = ਲੋਭ-ਆਦਿ, ਲੋਭ ਆਦਿਕ। ਦ੍ਰਿਸਟਿ = ਨਜ਼ਰ। ਗ੍ਰਿਹ = ਘਰ। ਪਰ = ਪਰਾਇਆ। ਜਦਿਬਿਧਿ = ਜਦ-ਅਬਿਧਿ {यत्-अविधि}। ਜਦ = {यत्} ਜੋ। ਅਬਿਧਿ = ਅ-ਬਿਧਿ, ਵਿਧੀ ਦੇ ਉਲਟ, ਮਰਯਾਦਾ ਦੇ ਵਿਰੁੱਧ, ਮੰਦਾ। ਅਬਿਧਿ ਆਚਰਨ = ਮੰਦਾ ਆਚਰਨ।

SikhNet (Spanish)Por eso, busca tener una conducta piadosa, que abandone la codicia

ਤਜਿ ਸਕਲ ਦੁਹਕ੍ਰਿਤ ਦੁਰਮਤੀ; ਭਜੁ ਚਕ੍ਰਧਰ ਸਰਣੰ ॥੩॥

taj sakal duhakrit duramatee; bhaj chakradhar saranan |3|

Sant Singh KhalsaRenounce all evil actions and evil inclinations, and hurry to the Sanctuary of the Lord. ||3||
Manmohan SinghLay aside all evil deeds and evil inclinations and hasten to the sanctuary of Lord, the Holder of quoit.
Manmohan Singh (Punjabi)ਸਾਰੇ ਮੰਦੇ ਕਰਮਾਂ ਅਤੇ ਮੰਦੀਆਂ ਰੁਚੀਆਂ ਨੂੰ ਤਲਾਜਲੀ ਦੇ ਦੇਹ ਅਤੇ ਚੱਕਰ ਧਾਰਨ ਕਰਨ ਵਾਲੇ ਪ੍ਰਭੂ ਦੀ ਸ਼ਰਣਾਗਤ ਵਿੱਚ ਦੌੜ ਜਾ।
Fareedkot Teekaਹੋਰ ਦੁਹ ਕ੍ਰਿਤ ਹਿੰਸਾ ਨਿੰਦਾ ਆਦਿ ਦੁਰਮਤੀ ਜੋ ਖੋਟੀ ਸਿਖਿਆ ਹੈ, ਵਾ ਹੇ ਜੀਵ ਖੋਟੀ ਬੁਧੀ ਵਾਲੇ! ਪੂਰਬ ਉਕਤ ਸਕਲ ਤਜ। ਜਦਿ ਕਹੀਏ ਜੋ ਬਿਧੀ ਅਚਾਰ ਹੈ, ਸੋ ਭਜ ਸੇਵਨ ਕਰ, ਭਜ ਧਾਂਤੂ ਸੇਵਨੇ ਅਰਥ ਮੇਂ ਹੈ ਨਾਮ ਸਿਮਰਨ ਜੋ ਭਜਨ ਹੈ, ਸੋ ਮਾਨਸੀ ਕਰਮ ਹੈ, ਚਕ੍ਰ ਧਰ ਕੀ ਸਰਨ ਕੋ ਪਰਾਪਤਿ ਹੋ ਜੋ ਬਿਘਨ ਦੂਰ ਕਰੈ ਜੈਸੇ ਗਜ ਕੋ ਛੁਡਾਇਆ ਹੈ। ਵਾ ਜੋ ਲੋਭ ਆਦਿਕ ਬਿਕਾਰ ਹੈਂ ਇਨੋਂ ਕਰ ਜੋ ਪਰਾਏ ਘਰੋਂ ਮੇਂ ਦ੍ਰਿਸ਼ਟੀ ਕਰਨੀ ਹੈ ਅਰ ਜੋ ਔਰ (ਅਬਿਧਿ), ਭਾਵ ਅਸੁਭ ਕਰਮ ਹੈਂ, ਹੇ ਖੋਟੀ ਬੁਧੀ ਵਾਲੇ ਪੁਰਸ! ਇਨ ਸਭ ਖੋਟੇ ਕਰਮੋਂ ਕੋ ਤਜ ਕਰ ਕੇ ਸੁਦਰਸਨ ਚਕ੍ਰ ਧਾਰਨੇ ਹਾਰੇ ਬਿਸ਼ਨੂੰ ਕੀ ਸਰਨ ਕੋ (ਭਜ) ਪ੍ਰਾਪਤਿ ਹੋਹੁ॥੩॥
Prof. Sahib Singhਸਾਰੇ ਮੰਦੇ ਕੰਮ ਛੱਡ ਦੇਹ, ਹੁਰਮਤਿ ਤਿਆਗ ਦੇਹ, ਤੇ ਪ੍ਰਭੂ ਦੀ ਸ਼ਰਨ ਭਜ ਤੇ ਕਰ ॥੩॥

ਪਦ ਅਰਥ ਤਜਿ = ਛੱਡ ਦੇਹ। ਸਕਲ = ਸਾਰੇ। ਦੁਹਕ੍ਰਿਤ = ਦੁਹ-ਕ੍ਰਿਤ, ਭੈੜੇ ਕੰਮ। ਦੁਰਮਤੀ = ਭੈੜੀ ਮੱਤ। ਭਜੁ = ਜਾਓ, ਪਵੋ। ਚਕ੍ਰਧਰ = ਚੱਕ੍ਰਧਾਰੀ, ਸੁਦਰਸ਼ਨ ਚੱਕ੍ਰਧਾਰੀ, ਉਹ ਪ੍ਰਭੂ ਜਿਸ ਦੇ ਹੱਥ ਵਿਚ ਸੁਦਰਸ਼ਨ ਚੱਕ੍ਰ ਹੈ, ਉਹ ਪ੍ਰਭੂ ਜੋ ਸਭ ਨੂੰ ਨਾਸ ਭੀ ਕਰ ਸਕਦਾ ਹੈ ॥੩॥

SikhNet (Spanish)y no pongas los ojos en el hogar de otro hombre, abandona los malos modales y los deseos, y busca el Refugio del Señor. (3)

ਹਰਿ ਭਗਤ ਨਿਜ ਨਿਹਕੇਵਲਾ; ਰਿਦ ਕਰਮਣਾ ਬਚਸਾ ॥

har bhagat nij nihakevalaa; rid karamanaa bachasaa |

Sant Singh KhalsaWorship the immaculate Lord, in thought, word and deed.
Manmohan SinghIn thought, deed and word embrace thou the devotional service of thy Immaculate Lord.
Manmohan Singh (Punjabi)ਖਿਆਲ, ਅਮਲ ਅਤੇ ਬਚਨ-ਬਿਲਾਸ ਵਿੱਚ ਤੂੰ ਆਪਣੇ ਪਵਿੱਤ੍ਰ ਪ੍ਰਭੂ ਦੀ ਪ੍ਰੇਮਮਈ ਸੇਵਾ ਅਖਤਿਆਰ ਕਰ।
Fareedkot Teekaਜਿਸ ਨੇ ਹਰੀ ਕੀ (ਨਿਜ) ਆਪ ਕੇਵਲ ਸੁਧ ਰਿਦੇ ਸਰੀਰ ਬਾਨੀ ਕਰ ਗ੍ਰਹਨ ਕਰੀ ਹੈ॥
Prof. Sahib Singhਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਤੋਂ ਪਵਿਤ੍ਰ ਹੁੰਦੇ ਹਨ (ਭਾਵ, ਭਗਤਾਂ ਦਾ ਮਨ ਪਵਿਤ੍ਰ, ਬੋਲ ਪਵਿਤ੍ਰ ਅਤੇ ਕੰਮ ਵੀ ਪਵਿਤ੍ਰ ਹੁੰਦੇ ਹਨ)।

ਪਦ ਅਰਥ ਹਰਿ ਭਗਤ ਨਿਜ = ਹਰੀ ਦੇ ਨਿਜ ਭਗਤ, ਪ੍ਰਭੂ ਦੇ ਆਪਣੇ ਭਗਤ, ਪ੍ਰਭੂ ਦੇ ਪਿਆਰੇ ਭਗਤ। ਨਿਹਕੇਵਲ {निस्-कैवल्य} ਪੂਰਨ ਤੌਰ ਤੇ ਪਵਿਤ੍ਰ। ਕਰਮਣਾ = {कर्मणा = in action। ਸੰਸਕ੍ਰਿਤ ਲਫ਼ਜ਼ 'ਕਰਮਨ' (कर्मन्) ਤੋਂ 'ਕਰਮਣਾ' (कमर्णा) ਕਰਣ ਕਾਰਕ Instrumental case ਇਕ-ਵਚਨ ਹੈ} ਕੰਮ ਦੀ ਰਾਹੀਂ ਕਰਤੂਤ ਤੋਂ। ਬਚਸਾ = {बचसा। ਸੰਸਕ੍ਰਿਤ ਦੇ ਲਫ਼ਜ਼ 'ਵਚਸ' (वचस्) ਤੋਂ 'ਵਚਸਾ' ਕਰਣ ਕਾਰਕ ਇਕ-ਵਚਨ} ਬਚਨ ਦੀ ਰਾਹੀਂ, (in word)।

SikhNet (Spanish)Oh hombre, habita en el Señor con tu palabra, tus obras y tu pensamiento,

ਜੋਗੇਨ ਕਿੰ. ਜਗੇਨ ਕਿੰ; ਦਾਨੇਨ ਕਿੰ ਤਪਸਾ ॥੪॥

jogen kin. jagen kin; daanen kin tapasaa |4|

Sant Singh KhalsaWhat is the good of practicing Yoga, giving feasts and charity, and practicing penance? ||4||
Manmohan SinghWhat is the good of practising Yoga and penance and what of giving feasts and what of alms?
Manmohan Singh (Punjabi)ਯੋਗ ਤੇ ਤਪੱਸਿਆ ਕਮਾਉਣ ਦਾ ਕੀ ਲਾਭ ਹੈ ਅਤੇ ਕੀ ਹੈ ਭੋਜਨ ਛਕਾਉਣ ਅਤੇ ਪੁੰਨ ਕਰਨ ਦਾ?
Fareedkot Teekaਸੋ ਤਿਸ ਕੋ ਜੋਗ ਅਰ ਜਗ ਤਪ ਅਰ ਦਾਨ ਕਰਨੇ ਕਾ ਕਿਆ ਪ੍ਰਯੋਜਨ ਹੈ, ਭੋਗ ਮੋਖ ਸਭ ਫਲ ਭਗਤੀ ਸੇ ਪ੍ਰਾਪਤਿ ਹੈਂ॥੪॥
Prof. Sahib Singhਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ ਪ੍ਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ? (ਭਾਵ, ਭਗਤ ਜਾਣਦੇ ਹਨ ਕਿ ਜੋਗ-ਸਾਧਨ, ਜੱਗ, ਦਾਨ ਅਤੇ ਤਪ ਕਰਨ ਤੋਂ ਕੋਈ ਆਤਮਕ ਲਾਭ ਨਹੀਂ ਹੋ ਸਕਦਾ, ਪ੍ਰਭੂ ਦੀ ਭਗਤੀ ਹੀ ਅਸਲੀ ਕਰਣੀ ਹੈ) ॥੪॥

ਪਦ ਅਰਥ ਕਿੰ = ਕੀਹ ਲਾਭ ਹੈ? (ਨੋਟ: ਜਦੋਂ ਸੰਸਕ੍ਰਿਤ ਲਫ਼ਜ਼ 'ਕਿੰ' ਦਾ ਅਰਥ ਹੋਵੇ 'ਇਸ ਦਾ ਕੀਹ ਲਾਭ ਹੈ? ਕੋਈ ਲਾਭ ਨਹੀਂ' ਤਾਂ ਜਿਸ ਲਫ਼ਜ਼ ਨਾਲ ਇਹ ਵਰਤਿਆ ਜਾਂਦਾ ਹੈ ਉਸ ਨੂੰ ਕਰਣ ਕਾਰਕ Instrumental case ਵਿਚ ਲਿਖੀਦਾ ਹੈ। ਤਾਹੀਏਂ ਲਫ਼ਜ਼ ਜੋਗੇਨ, ਜਗੇਨ, ਦਾਨੇਨ ਅਤੇ 'ਤਪਸਾ' ਕਰਣ ਕਾਰਕ ਵਿਚ ਵਰਤੇ ਗਏ ਹਨ)। ਤਪਸਾ = {ਲਫ਼ਜ਼ 'ਵਚਸਾ' ਵਾਂਗ 'ਤਪਸਾ' ਭੀ ਕਰਣ ਕਾਰਕ ਇਕ-ਵਚਨ ਹੈ, ਅਸਲ ਲਫ਼ਜ਼ ਹੈ 'ਤਪਸ' (तपस्)} ਤਪ ਦੀ ਰਾਹੀਂ। ਕਿੰ ਤਪਸਾ = ਤਪ ਦੀ ਰਾਹੀਂ ਕੀਹ ਲਾਭ? ਤਪ ਕਰਨ ਤੋਂ ਕੋਈ ਲਾਭ ਨਹੀਂ ॥੪॥

SikhNet (Spanish)pues hay muy poco mérito en las prácticas extremosas de los Yaines, en las caridades y en las austeridades. (4)

ਗੋਬਿੰਦ ਗੋਬਿੰਦੇਤਿ ਜਪਿ ਨਰ; ਸਕਲ ਸਿਧਿ ਪਦੰ ॥

gobind gobindet jap nar; sakal sidh padan |

Sant Singh KhalsaMeditate on the Lord of the Universe, the Lord of the Universe, O man; He is the source of all the spiritual powers of the Siddhas.
Manmohan SinghO man, meditate thou on God, the World - Lord, who is the seat of all the supernatural powers.
Manmohan Singh (Punjabi)ਹੇ ਬੰਦੇ! ਤੂੰ ਸ੍ਰਿਸ਼ਟੀ ਦੇ ਸੁਆਮੀ, ਵਾਹਿਗੁਰੂ ਦਾ ਸਿਮਰਨ ਕਰ ਜੋ ਸਾਰੀਆਂ ਕਰਾਮਾਤੀ ਸ਼ਕਤੀਆਂ ਦਾ ਅਸਥਾਨ ਹੈ।
Fareedkot Teekaਹੇ ਨਰ! ਗੋਬਿੰਦ ਗੋਬਿੰਦ ਐਸੇ ਜਾਪ ਕਰ ਜੋ ਜਾਪ ਸਭ ਸਿਧੀਓਂ ਕਾ (ਪਦੰ) ਆਸਰਾ ਹੈ॥
Prof. Sahib Singhਗੋਬਿੰਦ ਦਾ ਭਜਨ ਕਰ, ਗੋਬਿੰਦ ਨੂੰ ਜਪ, ਉਹੀ ਸਾਰੀਆਂ ਸਿੱਧੀਆਂ ਦਾ ਖ਼ਜ਼ਾਨਾ ਹੈ।

ਪਦ ਅਰਥ ਗੋਬਿੰਦੇਤਿ = ਗੋਬਿੰਦ-ਇਤਿ। ਇਤਿ = ਇਹ, ਇਉਂ। ਨਰ = ਹੇ ਨਰ! ਸਕਲ ਸਿਧਿ ਪਦੰ = ਸਾਰੀਆਂ ਸਿੱਧੀਆਂ ਦਾ ਟਿਕਾਣਾ।

SikhNet (Spanish)Oh hombre, recita el Nombre de Gobind para que tu corazón esté satisfecho en todas sus formas.

ਜੈਦੇਵ ਆਇਉ ਤਸ ਸਫੁਟੰ; ਭਵ ਭੂਤ ਸਰਬ ਗਤੰ ॥੫॥੧॥

jaidev aaeiau tas safuttan; bhav bhoot sarab gatan |5|1|

Sant Singh KhalsaJai Dayv has openly come to Him; He is the salvation of all, in the past, present and future. ||5||1||
Manmohan SinghJai Dev has openly come into the sanctuary of Him, who gives salvation to all the present past and future.
Manmohan Singh (Punjabi)ਜੈ ਦੇਵ ਜ਼ਾਹਿਰਾ ਤੌਰ ਤੇ (ਦਿਲੋਂ ਵੱਜੋਂ) ਉਸ ਦੀ ਸ਼ਰਣੀ ਆਇਆ ਹੈ, ਜੋ ਵਰਤਮਾਨ ਪਿਛਲੇ ਅਤੇ ਅਗਲੇ ਸਮਨੂੰ ਅੰਦਰ ਸਾਰਿਆਂ ਨੂੰ ਮੁਕਤੀ ਸਖਸ਼ਦਾ ਹੈ।
Fareedkot Teekaਸ੍ਰੀ ਜੈ ਦੇਵ ਜੀ ਕਹਤੇ ਹੈਂ: ਜੋ (ਭਵ ਭੂਤ ਸਰਬ ਗਤੰ) ਭਵਿਖ੍ਯਤ ਕਾਲ ਭੂਤ ਕਾਲ ਬਰਤਮਾਨ ਕਾਲ ਮੇਂ ਸਰਬ ਮੇਂ ਏਕ ਰਸ ਪੂਰਨ ਪਰਾਪਤਿ ਹੈ ਮੈਂ (ਸਫੁਟੰ) ਪ੍ਰਗਟ (ਤ) ਤਿਸ ਕੀ (ਸ) ਸਰਣ ਮੇਂ ਆਇਆ ਹੂੰ॥੫॥੧॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਜੈਦੇਵ ਭੀ ਹੋਰ ਆਸਰੇ ਸਾਰੇ ਛੱਡ ਕੇ ਉਸੇ ਦੀ ਸਰਨ ਆਇਆ ਹੈ, ਉਹ ਹੁਣ ਭੀ, ਪਿਛਲੇ ਸਮੇ ਭੀ (ਅਗਾਂਹ ਨੂੰ ਭੀ) ਹਰ ਵੇਲੇ ਹਰ ਥਾਂ ਮੌਜੂਦ ਹੈ ॥੫॥੧॥

ਪਦ ਅਰਥ ਤਸ = ਤੱਸ੍ਯ, ਉਸ ਦੀ (ਸਰਨ)। ਸਫੁਟੰ = ਪ੍ਰਤੱਖ ਤੌਰ ਤੇ, ਖੁਲ੍ਹਮ ਖੁਲ੍ਹਾ।੫ ॥੫॥੧॥

* ਨੋਟ: ਭਗਤ ਜੈਦੇਵ ਜੀ ਦਾ ਇਹ ਸ਼ਬਦ ਗੂਜਰੀ ਰਾਗ ਵਿਚ ਹੈ। ਇਸੇ ਹੀ ਰਾਗ ਦੇ ਸ਼ੁਰੂ ਵਿਚ ਗੁਰੂ ਨਾਨਕ ਦੇਵ ਜੀ ਦਾ ਇਕ ਸ਼ਬਦ ਹੈ। ਦੋਹਾਂ ਨੂੰ ਆਮ੍ਹੋ ਸਾਹਮਣੇ ਰੱਖ ਕੇ ਪੜ੍ਹੀਏ ਤਾਂ ਪ੍ਰਤੱਖ ਪ੍ਰਤੀਤ ਹੁੰਦਾ ਹੈ ਕਿ ਸ਼ਬਦ ਉਚਾਰਨ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜੈਦੇਵ ਜੀ ਦਾ ਇਹ ਸ਼ਬਦ ਮੌਜੂਦ ਸੀ। ਗੁਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਹੇਠ ਦਿੱਤਾ ਜਾਂਦਾ ਹੈ: ਗੂਜਰੀ ਮਹਲਾ ੧ ਘਰੁ ੪ ਭਗਤਿਪ੍ਰੇਮ ਆਰਾਧਿਤੰ, ਸਚੁ ਪਿਆਸ ਪਰਮ ਹਿਤੰ ॥ ਬਿਲਲਾਪ ਬਿਲਲ ਬਿਨੰਤੀਆ, ਸੁਖ ਭਾਇ ਚਿਤ ਹਿਤੰ ॥੧॥ ਜਪਿ ਮਨ ਨਾਮੁ ਹਰਿ ਸਰਣੀ ॥ ਸੰਸਾਰ ਸਾਗਰ ਤਾਰਿ ਤਾਰਣ, ਰਮ ਨਾਮ ਕਰਿ ਕਰਣੀ ॥੧॥ਰਹਾਉ॥ ਏ ਮਨ ਮਿਰਤ ਸੁਭ ਚਿੰਤੰ, ਗੁਰ ਸਬਦਿ ਹਰਿ ਰਮਣੰ ॥ ਮਤਿ ਤਤੁ ਗਿਆਨੰ, ਕਲਿਆਣ ਨਿਧਾਨੰ, ਹਰਿ ਨਾਮ ਮਨਿ ਰਮਣੰ ॥੨॥ ਚਲ ਚਿਤ ਵਿਤ ਭ੍ਰਮਾ ਭ੍ਰਮੰ ਜਗੁ ਮੋਹ ਮਗਨ ਹਿੰਤ ॥ ਥਿਰੁ ਨਾਮੁ ਭਗਤ ਦਿੜੰ ਮਤੀ, ਗੁਰ ਵਾਕਿ ਸਬਦ ਰਤੰ ॥੩॥ ਭਰਮਾਤਿ ਭਰਮੁ ਨ ਚੂਕਈ, ਜਗੁ ਜਨਮਿ ਬਿਆਧਿ ਖਪੰ ॥ ਅਸਥਾਨੁ ਹਰਿ ਨਿਹਕੇਵਲੰ, ਸਤਿ ਮਤੀ ਨਾਮ ਤਪੰ ॥੪॥ ਇਹੁ ਜਗੁ ਮੋਹ ਹੇਤ ਬਿਆਪਿਤੰ, ਦੁਖੁ ਅਧਿਕ ਜਨਮ ਮਰਣੰ ॥ ਭਜੁ ਸਰਣਿ ਸਤਿਗੁਰ ਊਬਰਹਿ, ਹਰਿ ਨਾਮੁ ਰਿਦ ਰਮਣੰ ॥੫॥ ਗੁਰਮਤਿ ਨਿਹਚਲ ਮਨਿ ਮਨੁ ਮਨੰ ਸਹਜ ਬੀਚਾਰੰ ॥ ਸੋ ਮਨੁ ਨਿਰਮਲੁ, ਜਿਤੁ ਸਾਚੁ ਅੰਤਰਿ, ਗਿਆਨ ਰਤਨੁ ਸਾਰੰ ॥੬॥ ਭੈ ਭਾਇ ਭਗਤਿ ਤਰੁ ਭਵਜਲੁ ਮਨਾ, ਚਿਤੁ ਲਾਇ ਹਰਿ ਚਰਣੀ ॥ ਹਰਿ ਨਾਮੁ ਹਿਰਦੈ ਪਵਿਤ੍ਰੁ ਪਾਵਨੁ, ਇਹੁ ਸਰੀਰੁ ਤਉ ਸਰਣੀ ॥੭॥ ਲਬ

SikhNet (Spanish)Yai Dev se ha postrado ante la Presencia del Señor, Él es la Salvación de todos, en el pasado, en el presente y en el futuro. (5‑1)

Open this shabad →

Ang 526 of 1430