ੴ

ਸਿੱਖਬਾਣੀ · SikhBani

Ang 672

Sri Guru Granth Sahib · Raag Dhanaasree · 4 shabads, 36 lines
Translations
Shabad Guru Arjan Dev Ji Raag Dhanaasree continued from Ang 671

ਅਲੰਕਾਰ ਮਿਲਿ. ਥੈਲੀ ਹੋਈ ਹੈ; ਤਾ ਤੇ ਕਨਿਕ ਵਖਾਨੀ ॥੩॥

alankaar mil. thailee hoee hai; taa te kanik vakhaanee |3|

Sant Singh KhalsaWhen golden ornaments are melted down into a lump, they are still said to be gold. ||3||
Manmohan SinghWhen gold ornaments melt into a lump, even then, they are said to be nothing but gold.
Manmohan Singh (Punjabi)ਜਦ ਸੋਨੇ ਦੇ ਗਹਿਣੇ ਪਿਘਲ ਕੇ ਇੱਕ ਰੈਣੀ ਬਣ ਜਾਂਦੇ ਹਨ, ਤਦ ਵੀ ਉਹ ਸੋਨਾ ਹੀ ਆਖੇ ਜਾਂਣੇ ਹਨ।
Fareedkot Teekaਜਬ (ਅਲੰਕਾਰ) ਭੂਸਨੋਂ ਕੋ ਮਿਲਾਇ ਕਰ, ਭਾਵ ਤੋੜ ਢਾਲ ਕੇ (ਥੈਲੀ) ਰੇਣੀ ਅਰਥਾਤ ਡਲੀ ਕਰ ਲਈ ਤਬ ਸੋ-ਡਲੀ (ਕਨਿਕ) ਸੁਵਰਨ ਹੀ ਕਹੀਤਾ ਹੈ। ਤੈਸੇ ਹੀ ਬਿਬੇਕ ਅਗਨੀ ਸੇ ਨਾਮ ਰੂਪ ਕੌ ਮਿਥਿਆ ਭਾਵਨਾ ਰੂਪ ਢਾਲਣਾ ਕਰ ਕੇ ਚੇਤਨ ਸਤਾ ਰੂਪ ਥੈਲੀ ਕਰ ਲਈ ਹੈ, ਤਿਸੀ ਤੇ ਪਰਪੰਚ ਕੌ ਬ੍ਰਹਮ ਰੂਪ ਕਹੀਤਾ ਹੈ॥੩॥
Prof. Sahib Singh(ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥

ਪਦ ਅਰਥ ਅਲੰਕਾਰ = ਗਹਣੇ। ਮਿਲਿ = ਮਿਲ ਕੇ। ਥੈਲੀ = ਰੈਣੀ, ਢੇਲੀ। ਤਾ ਤੇ = ਉਸ (ਰੈਣੀ) ਤੋਂ। ਕਨਿਕ = ਸੋਨਾ ॥੩॥

SikhNet (Spanish)Así como los ornamentos dorados fueron echados al fuego y fundidos, y siguen siendo oro. (3)

ਪ੍ਰਗਟਿਓ ਜੋਤਿ. ਸਹਜ ਸੁਖ ਸੋਭਾ; ਬਾਜੇ ਅਨਹਤ ਬਾਨੀ ॥

pragattio jot. sehaj sukh sobhaa; baaje anahat baanee |

Sant Singh KhalsaThe Divine Light has illuminated me, and I am filled with celestial peace and glory; the unstruck melody of the Lord's Bani resounds within me.
Manmohan SinghThe diving light has become manifest unto me, I am filled with poise, peace and Lord's praise, and celestial strain rings within me.
Manmohan Singh (Punjabi)ਨਿਰੰਕਾਰੀ ਨੂਰ ਮੇਰੇ ਉਤੇ ਨਾਜ਼ਲ ਹੋ ਗਿਆ ਹੈ, ਮੈਂ ਅਡੋਲਤਾ, ਆਰਾਮ ਤੇ ਪ੍ਰਭੂ ਦੀ ਕੀਰਤੀ ਨਾਲ ਭਰਪੂਰ ਹਾਂ ਅਤੇ ਬੈਕੁੰਠੀ-ਕੀਰਤਨ ਮੇਰੇ ਅੰਦਰ ਗੂੰਜਦਾ ਹੈ।
Fareedkot Teekaਜਬ ਪੂਰਬ ਰੀਤ ਸੇ ਜੋਤਿ ਸਰੂਪ ਰਿਦੇ ਮੇਂ ਪ੍ਰਗਟਿਆ, ਭਾਵ ਸੇ ਸਾਖਿਆਤਕਾਰ ਹੂਆ, ਤਬ ਸਹਿਜੇ ਹੀ ਸੁਖ ਅਰ ਸੋਭਾ ਪ੍ਰਾਪਤਿ ਭਈ। ਤਿਸੀ ਤੇ ਬੇਦ ਬਾਣੀ ਵਾ ਗੁਰਬਾਣੀ ਕਰ ਅਨਹਤ ਵਾਜੇ ਵਾ ਸੋਹੰ ਆਦੀ ਬਾਜੇ ਬਜਤੇ ਭਏ ਹੈਂ॥
Prof. Sahib Singh(ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।

ਪਦ ਅਰਥ ਸਹਜ ਸੁਖ = ਆਤਮਕ ਅਡੋਲਤਾ ਦੇ ਆਨੰਦ। ਬਾਜੇ = ਵੱਜਦੇ ਹਨ। ਅਨਹਤ = ਇਕ-ਰਸ, ਲਗਾਤਾਰ। ਬਾਨੀ = ਸਿਫ਼ਤ-ਸਾਲਾਹ ਵਾਲੀ ਗੁਰਬਾਣੀ।

SikhNet (Spanish)Mi mente está iluminada con la Divina Luz de Dios, y está llena de Gloria, de Paz y de la Alabanza a Dios y en mi interior resuena la Melodía Celestial del Bani del Señor.

ਕਹੁ ਨਾਨਕ. ਨਿਹਚਲ ਘਰੁ ਬਾਧਿਓ; ਗੁਰਿ. ਕੀਓ ਬੰਧਾਨੀ ॥੪॥੫॥

kahu naanak. nihachal ghar baadhio; gur. keeo bandhaanee |4|5|

Sant Singh KhalsaSays Nanak, I have built my eternal home; the Guru has constructed it for me. ||4||5||
Manmohan SinghSays Nanak, I have built an eternal mansion for myself and the Guru has constructed it.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਆਪਣੇ ਲਈ ਸਦੀਵੀ ਸਥਿਰ ਮੰਦਰ ਬਣਾ ਲਿਆ ਹੈ। ਗੁਰੂ ਜੀ ਨੇ ਇਸ ਨੂੰ ਬਣਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਅਬ ਅਚਲ ਘਰ ਬਾਂਧਿਆ ਹੈ, ਭਾਵ ਸੇ ਅਦ੍ਵੈਤ ਨਿਸਚਾ ਅਚਲ ਹੂਆ ਹੈ। ਗੁਰ ਮ੍ਰਿਯਾਦਾ ਮੇਂ ਮਨ ਕੋ ਪ੍ਰਾਪਤਿ ਕੀਆ ਹੈ॥੪॥੫॥☬ਪਦਾਰਥੋਂ ਕੇ ਭੋਗੋਂ ਤੇ ਅਤ੍ਰਿਪਤੀ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥

ਪਦ ਅਰਥ ਨਿਹਚਲ = ਅਟੱਲ। ਗੁਰਿ = ਗੁਰੂ ਨੇ। ਬੰਧਾਨੀ = ਮਰਯਾਦਾ ॥੪॥੫॥

SikhNet (Spanish)Dice Nanak, he construido mi Hogar Eterno, el Guru lo construyó para mí. (4-5)

Open this shabad (11 lines, Angs 671-672) →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਵਡੇ ਵਡੇ ਰਾਜਨ ਅਰੁ ਭੂਮਨ; ਤਾ ਕੀ ਤ੍ਰਿਸਨ. ਨ ਬੂਝੀ ॥

vadde vadde raajan ar bhooman; taa kee trisan. na boojhee |

Sant Singh KhalsaThe desires of the greatest of the great kings and landlords cannot be satisfied.
Manmohan SinghThe craving of even the great kings and the big land-lords is not quenched.
Manmohan Singh (Punjabi)ਵੱਡੇ ਵੱਡੇ ਰਾਜਿਆਂ ਅਤੇ ਭਾਰੀ ਵਿਸਵੇਦਾਰਾਂ, ਉਨ੍ਹਾਂ ਦੀ ਖਾਹਿਸ਼ ਵੀ ਨਵਿਰਤ ਨਹੀਂ ਹੁੰਦੀ।
Fareedkot Teekaਵਡੇ ਵਡੇ ਰਾਜਨ ਔਰ (ਭੂਮਨ) ਪ੍ਰਿਥਵੀ ਕੀ ਮਾਲਕੀ ਵਾਲੇ ਜ਼ਿਮੀਦਾਰ ਵਾ ਚਕ੍ਰਵਰਤੀ ਪਾਤਿਸ਼ਾਹਿ ਜੇਤੇ ਭਏ ਹੈਂ, ਤਿਨੋਂ ਕੀ ਭੀ ਤ੍ਰਿਸਨਾ ਨਹੀਂ ਬੁਝਤੀ ਭਈ, ਭਾਵ ਸੇ ਦੂਰ ਨਾ ਭਈ ਹੈ॥
Prof. Sahib Singh(ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ।

ਪਦ ਅਰਥ ਰਾਜਨ = ਰਾਜੇ। ਭੂਮਨ = ਜ਼ਿਮੀਂ ਦੇ ਮਾਲਕ। ਤਾ ਕੀ = ਉਹਨਾਂ ਦੀ। ਤ੍ਰਿਸਨ = ਲਾਲਚ, ਤ੍ਰੇਹ।

SikhNet (Spanish)La terrible ansiedad de grandes reyes y terratenientes no fue sofocada, ellos se dejaron involucrar en la Maya,

ਲਪਟਿ ਰਹੇ ਮਾਇਆ ਰੰਗ ਮਾਤੇ; ਲੋਚਨ. ਕਛੂ ਨ ਸੂਝੀ ॥੧॥

lapatt rahe maaeaa rang maate; lochan. kachhoo na soojhee |1|

Sant Singh KhalsaThey remain engrossed in Maya, intoxicated with the pleasures of their wealth; their eyes see nothing else at all. ||1||
Manmohan SinghIntoxicated with the pleasure of wealth, they remain engrossed in it and their eyes see not anything else.
Manmohan Singh (Punjabi)ਧਨ-ਦੌਲਤ ਦੀ ਖੁਸ਼ੀ ਵਿੱਚ ਮਤਵਾਲੇ ਹੋਏ ਹੋਏ, ਉਹ ਇਸ ਵਿੱਚ ਖੱਚਤ ਰਹਿੰਦੇ ਹਨ। ਉਹਨਾਂ ਨੂੰ ਅੱਖਾਂ ਤੋਂ ਹੋਰ ਕੁਝ ਦਿਸਦਾ ਹੀ ਨਹੀਂ।
Fareedkot Teekaਮਾਯਾ ਕੇ (ਰੰਗ) ਅਨੰਦ ਮੇਂ ਮਸਤ ਹੂਏ ਤਿਸੀ ਮੇਂ ਹੀ ਲੰਪਟ ਹੋ ਰਹੇ, ਤਿਨੋਂ ਕੋ ਨੇਤ੍ਰੋਂ ਕਰ ਸੰਸਾਰ ਕੀ ਅਨਿਤਤਾ ਕੁਛ ਨ ਸੁਝਤੀ ਭਈ॥੧॥
Prof. Sahib Singhਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥

ਪਦ ਅਰਥ ਲਪਟਿ ਰਹੇ = ਚੰਬੜੇ ਰਹਿੰਦੇ ਹਨ। ਮਾਤੇ = ਮਸਤ। ਲੋਚਨ = ਅੱਖਾਂ ॥੧॥

SikhNet (Spanish)pues sus ojos no podían ver. (1)

ਬਿਖਿਆ ਮਹਿ; ਕਿਨ ਹੀ. ਤ੍ਰਿਪਤਿ ਨ ਪਾਈ ॥

bikhiaa meh; kin hee. tripat na paaee |

Sant Singh KhalsaNo one has ever found satisfaction in sin and corruption.
Manmohan SinghIn sin none has ever been satiated.
Manmohan Singh (Punjabi)ਪਾਪ (ਵਿਸ਼ੇ ਵਿਕਾਰ) ਵਿੱਚ ਕਦੇ ਕਿਸੇ ਨੂੰ ਰੱਜ ਨਹੀਂ ਆਇਆ।
Fareedkot Teekaਹੇ ਭਾਈ! ਇਨ ਵਿਸਅਹੁੰ ਮੇਂ ਕਿਸੀ ਨੇ ਤ੍ਰਿਪਤੀ ਨਹੀਂ ਪਾਈ ਹੈ॥
Prof. Sahib Singhਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ।

ਪਦ ਅਰਥ ਬਿਖਿਆ = ਮਾਇਆ। ਕਿਨ ਹੀ = ਕਿਨਿ ਹੀ {ਲਫ਼ਜ਼ 'ਕਿਨਿ ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਕਿਸੇ ਨੇ ਭੀ। ਤ੍ਰਿਪਤਿ = ਸ਼ਾਂਤੀ, ਰਜੇਵਾਂ।

SikhNet (Spanish)Nadie podía saciar su sed, ni su deseo, eran como la madera que,

ਜਿਉ ਪਾਵਕੁ. ਈਧਨਿ ਨਹੀ ਧ੍ਰਾਪੈ; ਬਿਨੁ ਹਰਿ. ਕਹਾ ਅਘਾਈ ॥ ਰਹਾਉ ॥

jiau paavak. eedhan nahee dhraapai; bin har. kahaa aghaaee | rahaau |

Sant Singh KhalsaThe flame is not satisfied by more fuel; how can one be satisfied without the Lord? ||Pause||
Manmohan SinghAs the fire is satiated not with any fuel, so how can the mortal be content without the Lord? Pause.
Manmohan Singh (Punjabi)ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ ਏਸ ਤਰ੍ਹਾਂ ਸੁਆਮੀ ਦੇ ਬਾਝੋਂ ਪ੍ਰਾਣੀ ਕਿਸ ਤਰ੍ਹਾਂ ਸੰਤੁਸ਼ਟ ਹੋ ਸਕਦਾ ਹੈ? ਠਹਿਰਾਓ।
Fareedkot Teekaਜੈਸੇ ਅਗਨੀ ਲਕੜੀਓਂ ਸੇ ਨਹੀਂ (ਧ੍ਰਾਪੈ) ਤ੍ਰਿਪਤ ਹੋਤੀ। ਤਾਂ ਤੇ ਹਰੀ ਕੇ ਨਾਮ ਸੇ ਬਿਨਾਂ ਕੈਸੇ ਤ੍ਰਿਪਤੀ ਹੋਵੇ, ਭਾਵ ਨਾਮ ਬਿਨਾਂ ਕੋਈ ਤ੍ਰਿਪਤ ਨਹੀਂ ਹੋਤਾ॥ ਰਹਾਉ ॥
Prof. Sahib Singhਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ਰਹਾਉ॥

ਪਦ ਅਰਥ ਪਾਵਕੁ = ਅੱਗ। ਈਧਨਿ = ਈਧਨ ਨਾਲ, ਬਾਲਣ ਨਾਲ। ਧ੍ਰਾਪੈ = ਰੱਜਦੀ। ਕਹਾ = ਕਿੱਥੇ? ਅਘਾਈ = ਰੱਜਦਾ ਹੈ ॥ਰਹਾਉ॥

SikhNet (Spanish)mientras más se echa al fuego más fuego crea, pero ¿quien puede estar contento sin el Señor? (Pausa)

ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ; ਤਾ ਕੀ. ਮਿਟੈ ਨ ਭੂਖਾ ॥

din din karat bhojan bahu binjan; taa kee. mittai na bhookhaa |

Sant Singh KhalsaDay after day, he eats his meals with many different foods, but his hunger is not eradicated.
Manmohan SinghDay by day man takes viands and many victuals, but his hunger is sated not.
Manmohan Singh (Punjabi)ਰੋਜ਼ ਬਰੋਜ਼ ਇਨਸਾਨ ਖਾਣੇ ਤੇ ਅਨੇਕਾਂ ਆਹਾਰ ਛਕਦਾ ਹੈ, ਪਰ ਉਸ ਦੀ ਖੁਦਿਆ ਮਿਟਦੀ ਨਹੀਂ।
Fareedkot Teekaਦਿਨ ਦਿਨ ਮੇਂ ਨਾਨਾ ਪ੍ਰਕਾਰ ਕੇ ਜੋ (ਬਿੰਜਨ) ਮੇਵੇ ਮਿਸਟਾਨ ਸਲੂਣੇ ਆਦੀ ਭੋਜਨੋਂ ਕਾ ਖਾਣਾ ਕਰਤੇ ਹੈਂ, ਤਿਨੋਂ ਕਰ ਕੇ ਤਿਨ ਕੀ ਤ੍ਰਿਸਨਾ ਭੂਖ ਨਹੀਂ ਮਿਟਤੀ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ।

ਪਦ ਅਰਥ ਦਿਨੁ ਦਿਨੁ = ਹਰ ਰੋਜ਼। ਬਿੰਜਨ = {व्यंजन} ਸੁਆਦਲੇ ਖਾਣੇ। ਤਾ ਕੀ = ਉਸ (ਮਨੁੱਖ) ਦੀ।

SikhNet (Spanish)Día con día uno come más y más, sin embargo uno no queda satisfecho,

ਉਦਮੁ ਕਰੈ ਸੁਆਨ ਕੀ ਨਿਆਈ; ਚਾਰੇ ਕੁੰਟਾ ਘੋਖਾ ॥੨॥

audam karai suaan kee niaaee; chaare kunttaa ghokhaa |2|

Sant Singh KhalsaHe runs around like a dog, searching in the four directions. ||2||
Manmohan SinghHe makes effort like a dog and searches in four directions.
Manmohan Singh (Punjabi)ਉਹ ਕੁੱਤੇ ਦੀ ਤਰ੍ਹਾਂ ਜਤਨ ਕਰਦਾ ਹੈ ਅਤੇ ਚੌਹੀਂ ਪਾਸੀਂ ਖੋਜਦਾ ਫਿਰਦਾ ਹੈ।
Fareedkot Teekaਤ੍ਰਿਸ਼ਨਾ ਕਰ ਕੇ ਜੀਵ ਕੂਕਰ ਕੇ ਸਮਾਨ ਉਦਮ ਕਰਤਾ ਹੈ, ਚਾਰੇ ਦਿਸਾ ਕੌ ਲਾਭ ਹੇਤ (ਘੋਖਾ) ਵੀਚਾਰਤਾ ਹੈ ਕਿ ਮੁਝ ਕੋ ਕਿਸ ਸੇ ਲਾਭ ਹੋਗਾ॥੨॥
Prof. Sahib Singh(ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥

ਪਦ ਅਰਥ ਸੁਆਨ = ਕੁੱਤਾ। ਨਿਆਈ = ਵਾਂਗ। ਘੋਖਾ = ਭਾਲਦਾ ਫਿਰਦਾ ਹੈ ॥੨॥

SikhNet (Spanish)y como perro, corre detrás de esto o aquello y por todas direcciones. (2)

ਕਾਮਵੰਤ ਕਾਮੀ ਬਹੁ ਨਾਰੀ; ਪਰ ਗ੍ਰਿਹ ਜੋਹ. ਨ ਚੂਕੈ ॥

kaamavant kaamee bahu naaree; par grih joh. na chookai |

Sant Singh KhalsaThe lustful, lecherous man desires many women, and he never stops peeking into the homes of others.
Manmohan SinghThe lustful and sensuous man desires many women and his spying of others homes ceases not.
Manmohan Singh (Punjabi)ਵਿਸ਼ਈ ਤੇ ਵੈਲੀ ਪੁਰਸ਼ ਬਹੁਤੀਆਂ ਇਸਤਰੀਆਂ ਲੋਚਦਾ ਹੈ ਤੇ ਉਸ ਦਾ ਪਰਾਏ ਘਰ ਤਕਾਉਣਾ ਮੁਕਦਾ ਨਹੀਂ।
Fareedkot Teekaਕਾਮਵੰਤ ਹੋ ਕਰ ਕਾਮ ਵਾ ਇਸਤ੍ਰੀਆਂ ਅਨੇਕੋਂ ਸਾਥ ਸਪਰਸ ਕਰਤਾ ਹੈ, ਤਾਂ ਵੀ ਪਰਾਏ ਘਰ ਅਰਥਾਤ ਪਰ ਇਸਤ੍ਰੀਓਂ ਕਾ (ਜੋਹ) ਦੇਖਣਾ ਇਸ ਸੇ ਨਹੀਂ (ਚੂਕੈ) ਹਟਤਾ ਹੈ॥
Prof. Sahib Singhਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ।

ਪਦ ਅਰਥ ਕਾਮਵੰਤ = ਕਾਮ-ਵਾਸਨਾ ਵਾਲਾ। ਕਾਮੀ = ਵਿਸ਼ਈ। ਪਰ ਗ੍ਰਿਹ ਜੋਹ = ਪਰਾਏ ਘਰ ਦੀ ਤੱਕ। ਜੋਰ = ਤੱਕ, ਮੰਦ ਦ੍ਰਿਸ਼ਟੀ, ਭੈੜੀ ਵਿਕਾਰ = ਭਰੀ ਨਿਗਾਹ।

SikhNet (Spanish)El que vive en la lujuria, ninguna mujer lo logra satisfacer y se mete en los hogares de otros,

ਦਿਨ ਪ੍ਰਤਿ ਕਰੈ. ਕਰੈ ਪਛੁਤਾਪੈ; ਸੋਗ ਲੋਭ ਮਹਿ ਸੂਕੈ ॥੩॥

din prat karai. karai pachhutaapai; sog lobh meh sookai |3|

Sant Singh KhalsaDay after day, he commits adultery again and again, and then he regrets his actions; he wastes away in misery and greed. ||3||
Manmohan SinghDay by day he commits adultery and then regrets, In woe and greed he withers away.
Manmohan Singh (Punjabi)ਰੋਜ਼-ਬ-ਰੋਜ਼ ਉਹ ਬਦਫੈਲੀ ਕਰਦਾ ਤੇ ਅਫਸੋਸ ਕਰਦਾ ਹੈ। ਗਮ ਅਤੇ ਲਾਲਚ ਵਿੱਚ ਉਹ ਸੁਕਦਾ ਜਾਂਦਾ ਹੈ।
Fareedkot Teekaਇਹ ਜੀਵ ਦਿਨ ਦਿਨ ਪ੍ਰਤੀ ਭੋਗੋਂ ਕੋ ਭੋਗ ਕਰ ਕਰ ਕੇ ਪਸਚਾਤਾਪ ਕਰਤਾ ਹੈ ਔਰ ਲੋਭ ਮੋਹਿ ਆਦੀ ਵਿਕਾਰੋਂ ਮੇਂ ਸੁਕਤਾ ਜਾਤਾ ਹੈ ਵਾ ਲੋਭ ਮੋਹ ਇਸ ਕੇ ਰਿਦੇ ਮੇਂ ਸੁੰਕਤੇ ਅਰਥਾਤ ਫੈਲ ਜਾਤੇ ਹੈਂ॥੩॥☬ਪ੍ਰਸ਼ਨ: ਸੰਤੋਂ ਕੋ ਕੈਸੇ ਅਨੰਦਾ ਹੋਤਾ ਹੈ?☬ਉਤਰੁ:
Prof. Sahib Singhਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥

ਪਦ ਅਰਥ ਦਿਨ ਪ੍ਰਤਿ = ਹਰ ਰੋਜ਼। ਸੂਕੈ = ਸੁੱਕਦਾ ਜਾਂਦਾ ਹੈ ॥੩॥

SikhNet (Spanish)comete errores y luego siente todo tipo de culpas; la tristeza y la depresión lo toman con sus garras. (3)

ਹਰਿ ਹਰਿ ਨਾਮੁ ਅਪਾਰ ਅਮੋਲਾ; ਅੰਮ੍ਰਿਤੁ ਏਕੁ ਨਿਧਾਨਾ ॥

har har naam apaar amolaa; amrit ek nidhaanaa |

Sant Singh KhalsaThe Name of the Lord, Har, Har, is incomparable and priceless; it is the treasure of Ambrosial Nectar.
Manmohan SinghUnrivalled and invaluable is the Lord God's Name It is a treasure of ambrosia.
Manmohan Singh (Punjabi)ਲਾਸਾਣੀ ਤੇ ਨਿਰਮੋਲਕ ਹੈ ਸੁਆਮੀ ਵਾਹਿਗੁਰੂ ਦਾ ਨਾਮ। ਇਹ ਅੰਮ੍ਰਿਤ ਦਾ ਇੱਕ ਖ਼ਜ਼ਾਨਾਂ ਹੈ।
Fareedkot Teekaਹਰਿ ਹਰਿ ਨਾਮ ਜੋ ਅਪਾਰ ਔ ਅਮੋਲਕ ਹੈ, ਸੋ ਏਕ ਅੰਮ੍ਰਿਤ ਕਾ ਸਮੁੰਦਰ ਤਿਨੋਂ ਕੇ ਪਾਸ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ।

ਪਦ ਅਰਥ ਨਿਧਾਨਾ = ਖ਼ਜ਼ਾਨਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।

SikhNet (Spanish)Infinito e Invaluable es el Nombre del Señor, el Tesoro del Néctar.

ਸੂਖੁ ਸਹਜੁ ਆਨੰਦੁ ਸੰਤਨ ਕੈ; ਨਾਨਕ ਗੁਰ ਤੇ ਜਾਨਾ ॥੪॥੬॥

sookh sehaj aanand santan kai; naanak gur te jaanaa |4|6|

Sant Singh KhalsaThe Saints abide in peace, poise and bliss; O Nanak, through the Guru, this is known. ||4||6||
Manmohan SinghNanak, peace, poise and pleasure is with the saints and through the Guru, Nanak has come to know this.
Manmohan Singh (Punjabi)ਆਰਾਮ, ਅਡੋਲਤਾ ਅਤੇ ਅਨੰਦ ਸਾਧੂਆਂ ਦੇ ਪਾਸ ਹੈ। ਗੁਰਾਂ ਦੇ ਰਾਹੀਂ ਨਾਨਕ ਨੇ ਇਸ ਨੂੰ ਜਾਣ ਲਿਆ ਹੈ।
Fareedkot Teekaਤਿਸੀ ਤੇ ਤਿਨ ਸੰਤੋਂ ਕੋ ਸਹਜੇ ਹੀ ਸੁਖ ਅਨੰਦ ਰਹਿਤਾ ਹੈ॥☬ਪ੍ਰਸ਼ਨ: ਸੋ ਨਾਮ ਤਿਨ ਕੋ ਕਹਾਂ ਸੇ ਮਿਲਾ ਹੈ?☬ਉਤਰ: ਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮ ਅੰਮ੍ਰਿਤ ਤਿਨ ਸੰਤੋਂ ਨੇ ਗੁਰੋਂ ਤੇ ਜਾਣਿਆ ਹੈ॥੪॥੬॥☬ਤਿਨ ਸੰਤੋਂ ਕੇ ਚਿਤ ਮੇਂ ਔਰ ਸੁਖ ਕਿਉਂ ਨਹੀਂ ਵਸਤਾ ਹੈ? ਤਿਸ ਪਰ ਕਹਿਤੇ ਹੈਂ:
Prof. Sahib Singh(ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥

ਪਦ ਅਰਥ ਸਹਜੁ = ਆਤਮਕ ਅਡੋਲਤਾ। ਕੈ = ਦੇ (ਹਿਰਦੇ) ਵਿਚ। ਤੇ = ਤੋਂ, ਪਾਸੋਂ ॥੪॥੬॥

SikhNet (Spanish)Dice Nanak, todo Éxtasis, todo Equilibrio y toda Paz, está con los Santos, ésta es la Sabiduría que el Guru me ha impartido. (4-6)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਃ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਲਵੈ ਨ ਲਾਗਨ. ਕਉ ਹੈ ਕਛੂਐ; ਜਾ ਕਉ ਫਿਰਿ ਇਹੁ ਧਾਵੈ ॥

lavai na laagan. kau hai kachhooai; jaa kau fir ihu dhaavai |

Sant Singh KhalsaNothing which this mortal being runs after, can compare to it.
Manmohan SinghNothing, that this man repeatedly runs after, equals the Lord's Name.
Manmohan Singh (Punjabi)ਕੋਈ ਵਸਤੂ ਭੀ ਜਿਸ ਦੇ ਮਗਰ ਇਹ ਮਨੁੱਖ ਮੁੜ ਮੁੜ ਕੇ ਭੱਜਿਆ ਫਿਰਦਾ ਹੈ, ਪ੍ਰਭੂ ਦੇ ਨਾਮ ਦੇ ਤੁੱਲ ਨਹੀਂ।
Fareedkot Teekaਤਿਸ ਆਤਮ ਸੁਖ ਕੇ (ਲਵੈ) ਪਾਸ ਵਾ ਸਮਾਨ ਹੋਣੇ ਵਾਲਾ ਕੁਛ ਸੁਖ ਨਹੀਂ ਹੈ, ਜਿਸ ਸੁਖ ਕੋ ਅਧਕ ਜਾਣਕੇ (ਫਿਰਿ) ਉਲਟ ਕਰ ਕੇ ਇਹ ਮਨ ਧਾਵਣਾ ਕਰੇ॥
Prof. Sahib Singhਹੇ ਭਾਈ! ਇਹ ਮਨੁੱਖ ਜਿਸ ਜਿਸ ਮਾਇਕ ਪਦਾਰਥ ਦੀ ਖ਼ਾਤਰ ਭਟਕਦਾ ਫਿਰਦਾ ਹੈ, ਉਹਨਾਂ ਵਿਚੋਂ ਕੋਈ ਭੀ ਚੀਜ਼ (ਪਰਮਾਤਮਾ ਦੇ ਨਾਮ-ਅੰਮ੍ਰਿਤ ਦੀ) ਬਰਾਬਰੀ ਨਹੀਂ ਕਰ ਸਕਦੀ।

ਪਦ ਅਰਥ ਲਵੈ ਨ = ਨੇੜੇ ਨਹੀਂ ਪਹੁੰਚ ਸਕਦੀ। ਕਛੂਐ = ਕੋਈ ਭੀ ਚੀਜ਼। ਜਾ ਕਉ = ਜਿਸ ਦੀ ਖ਼ਾਤਰ। ਫਿਰਿ = ਮੁੜ ਮੁੜ। ਧਾਵੈ = ਦੌੜਦਾ ਹੈ।

SikhNet (Spanish)Nada que uno persiga puede igualar al Señor.

ਜਾ ਕਉ ਗੁਰਿ ਦੀਨੋ. ਇਹੁ ਅੰਮ੍ਰਿਤੁ; ਤਿਸ ਹੀ ਕਉ ਬਨਿ ਆਵੈ ॥੧॥

jaa kau gur deeno. ihu amrit; tis hee kau ban aavai |1|

Sant Singh KhalsaHe alone comes to have it, whom the Guru blesses with this Ambrosial Nectar. ||1||
Manmohan SinghHe, whom the Guru blesses with this Nectar, him does it befit.
Manmohan Singh (Punjabi)ਜਿਸ ਨੂੰ ਗੁਰੂ ਜੀ ਇਹ ਈਸ਼ਵਰੀ ਰਸ ਪ੍ਰਦਾਨ ਕਰਦੇ ਹਨ, ਉਸ ਨੂੰ ਇਹ ਸਸ਼ੋਭਤ ਕਰ ਦਿੰਦਾ ਹੈ।
Fareedkot Teekaਜਿਸ ਕੋ ਸਤਿਗੁਰੋਂ ਨੇ ਇਹ ਨਾਮ ਅੰਮ੍ਰਿਤ ਦੀਆ ਹੈ, ਤਿਸੀ ਕੋ ਇਹ ਆਤਮ ਰਸ ਬਨ ਆਵਤਾ ਹੈ, ਭਾਵ ਯਹਿ ਤਿਸੀ ਕੋ ਪ੍ਰਾਪਤਿ ਹੋਤਾ ਹੈ॥੧॥
Prof. Sahib Singhਗੁਰੂ ਨੇ ਜਿਸ ਮਨੁੱਖ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਦੇ ਦਿੱਤਾ, ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਪੈਂਦੀ ਹੈ ॥੧॥

ਪਦ ਅਰਥ ਗੁਰਿ = ਗੁਰੂ ਨੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤਿਸ ਹੀ ਕਉ = {ਲਫ਼ਜ਼ 'ਤਿਸੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਬਨਿ ਆਵੈ = ਸੋਭਦਾ ਹੈ ॥੧॥

SikhNet (Spanish)Sólo aquél a quien el Guru bendice, toma el Néctar del Señor. (1)

ਜਾ ਕਉ ਆਇਓ ਏਕੁ ਰਸਾ ॥

jaa kau aaeo ek rasaa |

Sant Singh KhalsaThe desire to eat, to wear new clothes, and all other desires,
Manmohan SinghHe, who tastes the one Lord's Name-Nectar, in his mind abide not the craving of eating and wearing or another. Pause.
Manmohan Singh (Punjabi)ਜੋ ਇੱਕ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਨੂੰ ਚੱਖਦਾ ਹੈ, ਉਸ ਦੇ ਮਨ ਵਿੱਚ ਖਾਣ, ਪਾਣ ਅਤੇ ਹੋਰ ਭੁੱਖ ਨਹੀਂ ਵੱਸਦੀ। ਠਹਿਰਾਓ।
Fareedkot Teekaਜਿਨ ਪੁਰਸੋਂ ਕੋ ਏਕ ਨਾਮ ਕਾ ਰਸ ਆਇਆ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ,
SikhNet (Spanish)Sólo aquél que prueba el Sabor del Señor Único,

ਖਾਨ ਪਾਨ ਆਨ ਨਹੀ ਖੁਧਿਆ; ਤਾ ਕੈ ਚਿਤਿ. ਨ ਬਸਾ ॥ ਰਹਾਉ ॥

khaan paan aan nahee khudhiaa; taa kai chit. na basaa | rahaau |

Sant Singh KhalsaDo not abide in the mind of one who comes to know the subtle essence of the One Lord. ||Pause||
Manmohan SinghHe, who receives even a drop of the Name-Nectar,
Manmohan Singh (Punjabi)ਜਿਸ ਨੂੰ ਨਾਮ-ਅੰਮ੍ਰਿਤ ਦੀ ਇਕ ਕਣੀ ਵੀ ਪ੍ਰਾਪਤ ਹੋ ਜਾਂਦੀ ਹੈ,
Fareedkot Teekaਔਰ ਖਾਨ ਪਾਨ ਕੀ (ਖੁਧਿਆ) ਭੂਖ ਤਿਨ ਕੋ ਨਹੀਂ ਰਹਤੀ ਹੈ, ਕਿਉਂਕਿ ਔਰ ਰਸ ਤਿਨ ਕੇ ਚਿਤ ਮੇਂ ਵਸਾ ਨਹੀਂ ਹੈ॥ ਰਹਾਉ ॥
Prof. Sahib Singhਉਸ ਨੂੰ ਖਾਣ-ਪੀਣ ਆਦਿਕ ਦੀ ਕੋਈ ਹੋਰ ਭੁੱਖ ਨਹੀਂ ਰਹਿੰਦੀ, ਕੋਈ ਹੋਰ ਭੁੱਖ ਉਸ ਦੇ ਚਿੱਤ ਵਿਚ ਨਹੀਂ ਟਿਕ ਸਕਦੀ ਰਹਾਉ॥

ਪਦ ਅਰਥ ਖੁਧਿਆ = ਭੁੱਖ। ਆਨ = ਕੋਈ ਹੋਰ। ਤਾ ਕੈ ਚਿਤਿ = ਉਸ ਦੇ ਚਿੱਤ ਵਿਚ ॥ਰਹਾਉ॥

SikhNet (Spanish)es liberado del hambre y su mente entra en el Contentamiento. (Pausa)

ਮਉਲਿਓ ਮਨੁ ਤਨੁ ਹੋਇਓ ਹਰਿਆ; ਏਕ ਬੂੰਦ ਜਿਨਿ ਪਾਈ ॥

maulio man tan hoeo hariaa; ek boond jin paaee |

Sant Singh KhalsaThe mind and body blossom forth in abundance, when one receives even a drop of this Nectar.
Manmohan Singhhis mind and body bloom and are reverdured.
Manmohan Singh (Punjabi)ਉਸ ਦੀ ਆਤਮਾ ਤੇ ਦੇਹ ਪ੍ਰਫੁੱਲਤ ਤੇ ਹਰੀਆਂ ਭਰੀਆਂ ਥੀ ਵੰਞਦੀਆਂ ਹਨ।
Fareedkot Teekaਤਿਨੋਂ ਕਾ ਮਨ ਤਨ ਪ੍ਰਫੁਲਤ ਹੋ ਕਰ ਹਰਾ ਹੂਆ ਹੈ, ਭਾਵ ਮਨ ਸੁਭ ਗੁਣੋਂ ਸਹਿਤ ਹੂਆ ਅਰ ਤਨ ਭੀ ਸਫਲਾ ਹੂਆ ਹੈ, ਜਿਨੋਂ ਨੇ ਏਕ ਨਾਮ ਕੀ ਸੁਆਂਤ ਬੂੰਦ ਗੁਰੋਂ ਤੇ ਪਾਈ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ (ਨਾਮ-ਜਲ ਦੀ) ਸਿਰਫ਼ ਇਕ ਬੂੰਦ ਹੀ ਹਾਸਲ ਕਰ ਲਈ, ਉਸ ਦਾ ਮਨ ਖਿੜ ਪੈਂਦਾ ਹੈ ਉਸ ਦਾ ਸਰੀਰ (ਆਤਮਕ ਜਲ ਨਾਲ) ਹਰਾ ਹੋ ਆਉਂਦਾ ਹੈ।

ਪਦ ਅਰਥ ਮਉਲਿਓ = ਖਿੜ ਪਿਆ। ਜਿਨਿ = ਜਿਸ (ਮਨੁੱਖ) ਨੇ।

SikhNet (Spanish)Aquél que es bendecido con una partícula de Su Gloria, su cuerpo y mente florecen,

ਬਰਨਿ. ਨ ਸਾਕਉ, ਉਸਤਤਿ ਤਾ ਕੀ; ਕੀਮਤਿ. ਕਹਣੁ ਨ ਜਾਈ ॥੨॥

baran. na saakau, usatat taa kee; keemat. kehan na jaaee |2|

Sant Singh KhalsaI cannot express His glory; I cannot describe His worth. ||2||
Manmohan SinghI can describe not his glory and tell not his worth.
Manmohan Singh (Punjabi)ਮੈਂ ਉਸ ਦੀ ਪ੍ਰਭਤਾ ਵਰਣਨ ਅਤੇ ਉਸ ਦੀ ਮੁੱਲ ਦਾਸ ਨਹੀਂ ਸਕਦਾ।
Fareedkot Teekaਤਿਨੋਂ ਕੀ ਉਸਤਤੀ ਮੈਂ ਬਰਣਨ ਨਹੀਂ ਕਰ ਸਕਤਾ ਹੂੰ ਔ ਤਿਨੋਂ ਕੇ ਗੁਣੋਂ ਕੀ ਕੀਮਤਿ ਕਹੀ ਨਹੀਂ ਜਾਤੀ ਹੈ॥੨॥
Prof. Sahib Singhਹੇ ਭਾਈ! ਮੈਂ ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ, ਉਸ ਮਨੁੱਖ (ਦੇ ਆਤਮਕ ਜੀਵਨ) ਦੀ ਕੀਮਤ ਨਹੀਂ ਦੱਸੀ ਜਾ ਸਕਦੀ ॥੨॥

ਪਦ ਅਰਥ ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ। ਤਾ ਕੀ = ਉਸ (ਮਨੁੱਖ) ਦੀ ॥੨॥

SikhNet (Spanish)su grandeza es indescriptible y su valor se vuelve inapreciable. (2)

ਘਾਲ. ਨ ਮਿਲਿਓ, ਸੇਵ. ਨ ਮਿਲਿਓ; ਮਿਲਿਓ ਆਇ ਅਚਿੰਤਾ ॥

ghaal. na milio, sev. na milio; milio aae achintaa |

Sant Singh KhalsaWe cannot meet the Lord by our own efforts, nor can we meet Him through service; He comes and meets us spontaneously.
Manmohan SinghThrough effort, the Lord, meets not nor meets He through service: He comes and meets all too spontaneously.
Manmohan Singh (Punjabi)ਕਰੜੀ ਤਪੱਸਿਆ ਰਾਹੀਂ ਸੁਆਮੀ ਮਿਲਦਾ ਨਹੀਂ, ਨਾਂ ਹੀ ਉਹ ਮਿਲਦਾ ਹੈ ਸੇਵਾ ਟਹਿਲ ਰਾਹੀਂ, ਪਰ, ਆਉਂਦਾ ਤੇ ਮਿਲਦਾ ਹੈ ਉਹ ਨਿਰੋਲ ਆਪਣੇ ਆਪ ਹੀ (ਆਪਣੀ ਮੌਜ਼ ਤੇ ਮੇਹਰ ਦੁਆਰਾ)।
Fareedkot Teekaਜੋ ਵਾਹਿਗੁਰੂ ਵਡੇ ਤਪ ਜਪ ਆਦੀ ਸਾਧਨੋਂ ਕੀ ਘਾਲ ਤੇ ਭੀ ਨਹੀਂ ਮਿਲਾ ਥਾ ਔਰ ਸਾਮਾਨ ਸੇਵਾ ਕਰਣੇ ਤੇ ਭੀ ਨਹੀਂ ਪ੍ਰਾਪਤ ਹੂਆ ਥਾ, ਸੋ ਹਰੀ ਗੁਰੋਂ ਕੀ ਕਿਰਪਾ ਤੇ ਤਿਨ ਕੋ ਅਚਿੰਤ ਹੀ ਆਇ ਮਿਲਾ ਹੈ॥
Prof. Sahib Singhਹੇ ਭਾਈ! ਇਹ ਨਾਮ-ਰਸ (ਆਪਣੀ ਕਿਸੇ) ਮੇਹਨਤ ਨਾਲ ਨਹੀਂ ਮਿਲਦਾ, ਆਪਣੀ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ, ਉਸ ਨੂੰ ਉਸ ਦੇ ਚਿਤ-ਚੇਤੇ ਤੋਂ ਬਾਹਰਾ ਹੀ ਪ੍ਰਾਪਤ ਹੋ ਗਿਆ।

ਪਦ ਅਰਥ ਘਾਲ = ਮੇਹਨਤ। ਅਚਿੰਤਾ = ਉਸ ਦੇ ਚਿਤ-ਚੇਤੇ ਤੋਂ ਬਾਹਰਾ ਹੀ।

SikhNet (Spanish)Uno no encuentra al Señor forzando voluntades, ni muestras de servicio,

ਜਾ ਕਉ ਦਇਆ ਕਰੀ ਮੇਰੈ ਠਾਕੁਰਿ; ਤਿਨਿ ਗੁਰਹਿ ਕਮਾਨੋ ਮੰਤਾ ॥੩॥

jaa kau deaa karee merai tthaakur; tin gureh kamaano mantaa |3|

Sant Singh KhalsaOne who is blessed by my Lord Master's Grace, practices the Teachings of the Guru's Mantra. ||3||
Manmohan SinghHe, unto whom my Lord extends His mercy, practises the Guru's instruction.
Manmohan Singh (Punjabi)ਜਿਸ ਉਤੇ ਸਾਹਿਬ ਆਪਣੀ ਰਹਿਮਤ ਕਰਦਾ ਹੈ, ਉਹ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ।
Fareedkot Teekaਪਰੰਤੂ ਜਿਨ ਕੋ ਮੇਰੇ ਠਾਕਰ ਵਾਹਿਗੁਰੂ ਨੇ ਦਇਆ ਕਰੀ ਹੈ, ਤਿਨੋਂ ਨੇ ਗੁਰੋਂ ਕਾ ਨਾਮ ਮੰਤ੍ਰ ਕਮਾਇਆ ਹੈ, ਤਿਸੀ ਕਰ ਕੇ ਤਿਨ ਕੋ ਅਚਿੰਤ ਹਰੀ ਮਿਲਾ ਹੈ॥੩॥
Prof. Sahib Singhਪਿਆਰੇ ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉਤੇ ਅਮਲ ਕੀਤਾ ॥੩॥

ਪਦ ਅਰਥ ਠਾਕੁਰਿ = ਠਾਕੁਰ ਨੇ। ਤਿਨਿ = ਉਸ (ਮਨੁੱਖ) ਨੇ। ਗੁਰਹਿ ਮੰਤਾ = ਗੁਰੂ ਦਾ ਹੀ ਉਪਦੇਸ਼ ॥੩॥

SikhNet (Spanish)sino sólo de forma totalmente espontánea. Aquél que goza de la Compasión de Dios, practica el Mantra del Guru. (3)

ਦੀਨ ਦੈਆਲ ਸਦਾ ਕਿਰਪਾਲਾ; ਸਰਬ ਜੀਆ ਪ੍ਰਤਿਪਾਲਾ ॥

deen daiaal sadaa kirapaalaa; sarab jeea pratipaalaa |

Sant Singh KhalsaHe is merciful to the meek, always kind and compassionate; He cherishes and nurtures all beings.
Manmohan SinghThe Lord is merciful to the meek and ever compassionate and He cherishes all the beings.
Manmohan Singh (Punjabi)ਸਾਹਿਬ ਹਮੇਸ਼ਾਂ ਮਸਕੀਨਾਂ ਉਤੇ ਮਿਹਰਬਾਨ ਅਤੇ ਦਇਆਲੂ ਹੈ। ਉਹ ਸਾਰੇ ਜੀਵਾਂ ਨੂੰ ਪਾਲਦਾ-ਪੋਸਦਾ ਹੈ।
Fareedkot Teekaਦੀਨੋਂ ਪਰ ਦਿਆਲ ਜੋ ਵਾਹਿਗੁਰੂ ਸਦਾ ਕਿਰਪਾਲ ਹੋ ਕਰ ਸਰਬ ਜੀਵੋਂ ਕੀ ਪ੍ਰਤਿਪਾਲਨਾ ਕਰਤਾ ਹੈ॥
Prof. Sahib Singhਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਦਾ ਹੀ ਮੇਹਰਬਾਨ ਰਹਿੰਦਾ ਹੈ, ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।
SikhNet (Spanish)El Señor es Bondadoso con el pobre, siempre es Misericordioso,

ਓਤਿ ਪੋਤਿ ਨਾਨਕ ਸੰਗਿ ਰਵਿਆ; ਜਿਉ ਮਾਤਾ ਬਾਲ ਗੋੁਪਾਲਾ ॥੪॥੭॥

ot pot naanak sang raviaa; jiau maataa baal guopaalaa |4|7|

Sant Singh KhalsaThe Lord is mingled with Nanak, through and through; He cherishes him, like the mother her child. ||4||7||
Manmohan SinghThe Lord is mingled with Nanak like wrap and woof and cherishes him as the mother does her child.
Manmohan Singh (Punjabi)ਤਾਣੇ ਮੇਟੇ ਦੀ ਮਾਨੰਦ ਸੁਆਮੀ ਨਾਨਕ ਨਾਲ ਮਿਲਿਆ ਹੋਇਆ ਹੈ ਅਤੇ ਉਸ ਨੂੰ ਇਸ ਤਰ੍ਹਾਂ ਪਾਲਦਾ-ਪੋਸਦਾ ਹੈ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਅਕਾਲ ਪੁਰਖ ਤਿਨ ਜਨੋਂ ਵਾ ਹਮਾਰੇ ਸਾਥ ਤਾਣੇ ਪੇਟੇ ਵਤ (ਰਵਿਆ) ਮਿਲਾ ਹੂਆ ਹੈ ਔਰ ਜੈਸੇ ਮਾਤਾ ਬਾਲਕ ਕੀ ਰਖਿਆ ਕਰਤੀ ਹੈ, ਤੈਸੇ ਗੋਪਾਲ ਹਮਾਰਾ ਸਹਾਇਕ ਹੈ॥੪॥੭॥
Prof. Sahib Singhਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿਚ ਟਿਕਾ ਰੱਖਦੀ ਹੈ, ਹੇ ਨਾਨਕ! ਇਸੇ ਤਰ੍ਹਾਂ ਉਹ ਗੋਪਾਲ-ਪ੍ਰਭੂ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ (ਜਿਸ ਨੂੰ ਹਰਿ-ਨਾਮ ਦਾ ਸੁਆਦ ਆ ਜਾਂਦਾ ਹੈ) ॥੪॥੭॥

ਪਦ ਅਰਥ ਓਤਿ ਪੋਤਿ = ਤਾਣੇ ਪੇਟੇ ਵਾਂਗ। ਓਤ = ਉਣਿਆ ਹੋਇਆ। ਪੋਤ = ਪ੍ਰੋਤਾ ਹੋਇਆ। ਸੰਗਿ = ਨਾਲ। ਗਪਾਲਾ = {ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲਾ' ਪੜ੍ਹਨਾ ਹੈ} ਪਰਮਾਤਮਾ ॥੪॥੭॥

SikhNet (Spanish)sostiene toda la vida y compenetra todo mi ser, trama y urdimbre. Él me cuida, así como la madre a su bebé. (4-7)

Open this shabad →

Shabad Guru Arjan Dev Ji Raag Dhanaasree

ਧਨਾਸਰੀ ਮਹਲਾ ੫ ॥

dhanaasaree mahalaa 5 |

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਬਾਰਿ ਜਾਉ. ਗੁਰ ਅਪੁਨੇ ਊਪਰਿ; ਜਿਨਿ. ਹਰਿ ਹਰਿ ਨਾਮੁ ਦ੍ਰਿੜੑਾਯਾ ॥

baar jaau. gur apune aoopar; jin. har har naam drirraayaa |

Sant Singh KhalsaI am a sacrifice to my Guru, who has implanted the Name of the Lord, Har, Har, within me.
Manmohan SinghI am a sacrifice unto my Guru, who has implanted the Lord God's Name within me,
Manmohan Singh (Punjabi)ਮੈਂ ਆਪਣੇ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਮੇਰੇ ਅੰਦਰ ਸੁਆਮੀ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ,
Fareedkot Teekaਮੈਂ ਅਪਨੇ ਤਿਸ ਸਤਿਗੁਰ ਪਰ ਬਲਿਹਾਰਣੇ ਜਾਤਾ ਹੂੰ, ਜਿਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਮੇਰੇ ਕੋ ਹਰਿ ਹਰਿ ਨਾਮ ਦ੍ਰਿੜਾਇਆ ਹੈ॥
Prof. Sahib Singhਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ;

ਪਦ ਅਰਥ ਬਾਰਿ ਜਾਉ = {ਜਾਉਂ} ਮੈਂ ਸਦਕੇ ਜਾਂਦਾ ਹਾਂ। ਜਿਨਿ = ਜਿਸ (ਗੁਰੂ) ਨੇ।

SikhNet (Spanish)En sacrificio ofrezco mi ser a mi Guru, Quién ha inscrito el Nombre del Señor en mi frente

ਮਹਾ ਉਦਿਆਨ ਅੰਧਕਾਰ ਮਹਿ; ਜਿਨਿ ਸੀਧਾ ਮਾਰਗੁ ਦਿਖਾਯਾ ॥੧॥

mahaa udiaan andhakaar meh; jin seedhaa maarag dikhaayaa |1|

Sant Singh KhalsaIn the utter darkness of the wilderness, He showed me the straight path. ||1||
Manmohan Singhand who showed me the straight path in the great wilderness and darkness.
Manmohan Singh (Punjabi)ਤੇ ਜਿਸ ਨੇ ਮੈਨੂੰ ਭਾਰੇ ਬੀਆਬਾਨ ਅਤੇ ਅਨ੍ਹੇਰੇ ਵਿੱਚ ਸਿੱਧ ਰਸਤਾ ਵਿਲਾਖਿਆ ਹੈ।
Fareedkot Teekaਮਹਾਂ ਉਜਾੜ ਰੂਪ ਸੰਸਾਰ ਔ ਅਗਿਆਨ ਅੰਧੇਰੇ ਮੇਂ ਜਿਨੋਂ ਨੇ ਨਾਮ ਰੂਪੀ ਸੀਧਾ ਰਸਤਾ ਦਿਖਾਇਆ ਹੈ॥੧॥
Prof. Sahib Singhਜਿਸ ਨੇ ਇਸ ਵੱਡੇ ਅਤੇ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ (ਸੰਸਾਰ-) ਜੰਗਲ ਵਿਚ (ਆਤਮਕ ਜੀਵਨ ਪ੍ਰਾਪਤ ਕਰਨ ਲਈ) ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ ॥੧॥

ਪਦ ਅਰਥ ਉਦਿਆਨ = ਜੰਗਲ। ਅੰਧਕਾਰ = ਘੁੱਪ ਹਨੇਰਾ। ਮਾਰਗੁ = ਰਸਤਾ ॥੧॥

SikhNet (Spanish)y me ha guiado por el Sendero Verdadero a través de la selva del mundo. (1)

ਹਮਰੇ ਪ੍ਰਾਨ; ਗੁਪਾਲ ਗੋਬਿੰਦ ॥

hamare praan; gupaal gobind |

Sant Singh KhalsaThe Lord of the universe, the Cherisher of the world, He is my breath of life.
Manmohan SinghMy Lord, the cherisher of the world and the Master of universe is my very life.
Manmohan Singh (Punjabi)ਜਗਤ ਦਾ ਪਾਲਣ-ਪੋਸਣਹਾਰ ਅਤੇ ਆਲਮ ਦਾ ਮਾਲਕ, ਮੇਰਾ ਸੁਆਮੀ, ਮੈਂਡੀ ਜਿੰਦ-ਜਾਨ ਹੈ।
Fareedkot Teekaਹਮਾਰੇ ਪ੍ਰਾਣੋਂ ਕਾ ਆਸਰਾ ਗੋਬਿੰਦ ਗੁਪਾਲ ਹੈਂ॥
Prof. Sahib Singhਹੇ ਭਾਈ! ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ,

ਪਦ ਅਰਥ ਪ੍ਰਾਨ = ਜਿੰਦ, ਜਿੰਦ ਦਾ ਆਸਰਾ। ਗੁਪਾਲ = ਗੋਪਾਲ, ਸ੍ਰਿਸ਼ਟੀ ਦਾ ਪਾਲਣ ਵਾਲਾ।

SikhNet (Spanish)Mi Señor, el Soporte del mundo, es para mí, mi respiración vital,

ਈਹਾ ਊਹਾ ਸਰਬ ਥੋਕ ਕੀ; ਜਿਸਹਿ ਹਮਾਰੀ ਚਿੰਦ ॥੧॥ ਰਹਾਉ ॥

eehaa aoohaa sarab thok kee; jiseh hamaaree chind |1| rahaau |

Sant Singh KhalsaHere and hereafter, he takes care of everything for me. ||1||Pause||
Manmohan SinghHere and hereafter, He is concerned about me regarding everything. Pause.
Manmohan Singh (Punjabi)ਏਥੇ ਤੇ ਓਥੇ ਹਰ ਵਸਤੂ ਬਾਰੇ ਉਸ ਨੂੰ ਮੇਰੀ ਚਿੰਤਾ ਹੈ। ਠਹਿਰਾਉ।
Fareedkot Teekaਇਸ ਲੋਕ ਅਰ ਪਰਲੋਕ ਮੇਂ ਸਭ ਬਸਤੂਓਂ ਕੀ, ਜਿਸ ਕੋ ਹਮਾਰੀ ਚਿੰਤਾ ਹੈ, ਭਾਵ ਸੇ ਦੋਨੋਂ ਲੋਕੋਂ ਮੇਂ ਸਰਬ ਪਦਾਰਥ ਦੇਤਾ ਹੈ॥੧॥ ਰਹਾਉ ॥
Prof. Sahib Singhਜਿਸ ਨੂੰ (ਇਸ ਲੋਕ ਵਿਚ ਪਰੋਲਕ ਵਿਚ) ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫ਼ਿਕਰ ਹੈ ॥੧॥ ਰਹਾਉ ॥

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ। ਜਿਸਹਿ = ਜਿਸ (ਪ੍ਰਭੂ) ਨੂੰ। ਚਿੰਦ = ਚਿੰਤਾ, ਫ਼ਿਕਰ, ਧਿਆਨ ॥੧॥ ਰਹਾਉ ॥

SikhNet (Spanish)pues Él me atiende en todo lo que necesito aquí y aquí después. (1-Pausa)

ਜਾ ਕੈ ਸਿਮਰਨਿ. ਸਰਬ ਨਿਧਾਨਾ; ਮਾਨੁ ਮਹਤੁ ਪਤਿ ਪੂਰੀ ॥

jaa kai simaran. sarab nidhaanaa; maan mehat pat pooree |

Sant Singh KhalsaMeditating on Him in remembrance, I have found all treasures, respect, greatness and perfect honor.
Manmohan SinghThrough His meditation, I have attained all treasures, respect, greatness and perfect honour.
Manmohan Singh (Punjabi)ਉਸ ਦੀ ਬੰਦਗੀ ਦੁਆਰਾ ਮੈਂ ਸਮੂਹ ਖਜਾਨੇ, ਆਦਰ, ਵਡਿਆਈ ਅਤੇ ਪੂਰਨ ਇੱਜ਼ਤ ਪ੍ਰਾਪਤ ਹੋ ਗਏ ਹਨ।
Fareedkot Teekaਜਿਸ ਵਾਹਿਗੁਰੂ ਕੇ ਸਿਮਰਣ ਕਰਨ ਸੇ ਸਰਬ ਨਿਧੋਂ ਕਾ ਘਰ ਗਿਆਨ ਪ੍ਰਾਪਤਿ ਹੋਤਾ ਹੈ ਔ ਮਾਨ (ਮਹਤੁ) ਅਧਕ ਵਾ ਮੁਰਾਤਬੇ ਕਰ ਕੇ ਪੂਰੀ ਵਡਿਆਈ ਅਰ ਪ੍ਰਤਿਸ਼ਟਾ ਹੋਤੀ ਹੈ॥
Prof. Sahib Singhਹੇ ਭਾਈ! (ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ, ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਪੂਰੀ ਇੱਜ਼ਤ ਮਿਲਦੀ ਹੈ,

ਪਦ ਅਰਥ ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਨਿਧਾਨ = ਖ਼ਜ਼ਾਨੇ। ਮਾਨੁ = ਆਦਰ। ਮਹਤੁ = ਵਡਿਆਈ। ਪਤਿ = ਇੱਜ਼ਤ।

SikhNet (Spanish)Meditando en Él, uno es bendecido con todos los Tesoros, y obtiene Honor y Gloria.

ਨਾਮੁ ਲੈਤ. ਕੋਟਿ ਅਘ ਨਾਸੇ; ਭਗਤ ਬਾਛਹਿ ਸਭਿ ਧੂਰੀ ॥੨॥

naam lait. kott agh naase; bhagat baachheh sabh dhooree |2|

Sant Singh KhalsaRemembering His Name, millions of sins are erased; all His devotees long for the dust of His feet. ||2||
Manmohan SinghRemembering His Name, millions of sins are erased. All the saints long for the dust of Lord's feet.
Manmohan Singh (Punjabi)ਉਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਮਿੱਟ ਜਾਂਦੇ ਹਨ। ਸਾਰੇ ਜਗਤ ਸਾਹਿਬ ਦੇ ਪੈਰਾਂ ਦੀ ਧੂੜ ਨੂੰ ਲੋਚਦੇ ਹਨ।
Fareedkot Teekaਜਿਸ ਕੇ ਨਾਮ ਕੇ ਉਚਾਰਨੇ ਸੇ ਕੋਟਾਨ ਕੋਟ ਪਾਪ ਚੂਰ ਹੋ ਜਾਤੇ ਹੈਂ, ਤਿਸੀ ਕੀ ਚਰਣ ਧੂੜ ਕੋ ਸੰਪੂਰਣ ਭਗਤ ਬਾਂਛਤੇ ਹੈਂ॥੨॥
Prof. Sahib Singhਜਿਸ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ। (ਹੇ ਭਾਈ!) ਸਾਰੇ ਭਗਤ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ॥੨॥

ਪਦ ਅਰਥ ਲੈਤ = ਲੈਂਦਿਆਂ, ਸਿਮਰਦਿਆਂ। ਅਘ = ਪਾਪ। ਬਾਛਹਿ = ਚਾਹੁੰਦੇ ਹਨ। ਸਭਿ = ਸਾਰੇ। ਧੂਰੀ = ਚਰਨ-ਧੂੜ ॥੨॥

SikhNet (Spanish)Pronunciando Su Nombre, de muchas faltas y errores somos lavados, sí, el Polvo de Sus Pies es lo que Sus Devotos añoran en verdad. (2)

ਸਰਬ ਮਨੋਰਥ. ਜੇ ਕੋ ਚਾਹੈ; ਸੇਵੈ ਏਕੁ ਨਿਧਾਨਾ ॥

sarab manorath. je ko chaahai; sevai ek nidhaanaa |

Sant Singh KhalsaIf someone wishes for the fulfillment of all his hopes and desires, he should serve the one supreme treasure.
Manmohan SinghIf some one desire the fulfillment of all aspirations of one's mind, one should serve the One Supreme Treasure.
Manmohan Singh (Punjabi)ਜੇਕਰ ਕੋਈ ਜਣਾ ਆਪਣੇ ਚਿੱਤ ਦੀਆਂ ਸਾਰੀਆਂ ਖਾਹਿਸ਼ਾ ਦੀ ਪੂਰਨਤਾ ਲੋੜਦਾ ਹੈ, ਤਾਂ ਉਸ ਨੂੰ ਹਰੀ-ਰੂਪੀ ਅਦੁੱਤੀ, ਖਜਾਨੇ ਦੀ ਸੇਵਾ ਕਰਨੀ ਚਾਹੀਦੀ ਹੈ।
Fareedkot Teekaਤਾਂ ਤੇ ਹੇ ਭਾਈ! ਸਰਬ ਮਨੋਰਥੋਂ ਕੋ ਜੋ ਕੋਈ ਪੂਰਨ ਕੀਆ ਚਾਹਤਾ ਹੋਵੈ, ਸੋ ਜਨ ਏਕ ਨਾਮ ਨਿਧੀਓਂ ਕੇ ਘਰ ਕਾ ਸੇਵਨ ਕਰੇ॥
Prof. Sahib Singhਹੇ ਭਾਈ! ਜੋ ਕੋਈ ਮਨੁੱਖ ਸਾਰੀਆਂ ਮੁਰਾਦਾਂ (ਪੂਰੀਆਂ ਕਰਨੀਆਂ) ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ) ਉਹ ਉਸ ਇੱਕ ਪਰਮਾਤਮਾ ਦੀ ਸੇਵਾ-ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖ਼ਜ਼ਾਨਾ ਹੈ।

ਪਦ ਅਰਥ ਮਨੋਰਥ = ਮਨੋ-ਕਾਮਨਾ, ਮਨ ਦੀਆਂ ਮੁਰਾਦਾਂ। ਕੋ = ਕੋਈ ਮਨੁੱਖ। ਸੇਵੈ = ਸਿਮਰਨ ਕਰੇ।

SikhNet (Spanish)Si uno busca la satisfacción de todos los deseos de la mente, debería servir a este Tesoro de Virtud,

ਪਾਰਬ੍ਰਹਮ ਅਪਰੰਪਰ ਸੁਆਮੀ; ਸਿਮਰਤ ਪਾਰਿ ਪਰਾਨਾ ॥੩॥

paarabraham aparanpar suaamee; simarat paar paraanaa |3|

Sant Singh KhalsaHe is the Supreme Lord God, infinite Lord and Master; meditating on Him in remembrance, one is carried across. ||3||
Manmohan SinghHe is my Supreme and infinite Lord and meditating on Him, man swims across.
Manmohan Singh (Punjabi)ਉਹ ਮੇਰਾ ਸ਼੍ਰੋਮਣੀ ਅਤੇ ਬੇਅੰਤ ਸਾਹਿਬ ਹੈ। ਉਸ ਦਾ ਆਰਾਧਨ ਕਰਨ ਨਾਲ ਬੰਦਾ ਪਾਰ ਉੱਤਰ ਜਾਂਦਾ ਹੈ।
Fareedkot Teekaਪਾਰਬ੍ਰਹਮ ਜੋ ਸਰਬ ਅਪਰੋਂ ਤੇ ਪਰਾ ਰੂਪ ਸ੍ਵਾਮੀ ਹੈ, ਤਿਸ ਕੋ ਸਿਮਰਤਿਆਂ ਹੋਇਆਂ ਇਸ ਜੀਵ ਕਾ ਸੰਸਾਰ ਤੇ ਪਾਰ (ਪਰਾਨਾ) ਪੜਨਾ ਹੋ ਜਾਤਾ ਹੈ॥੩॥
Prof. Sahib Singhਹੇ ਭਾਈ! ਸਾਰੇ ਜਗਤ ਦੇ ਮਾਲਕ ਬੇਅੰਤ ਪਰਮਾਤਮਾ ਦਾ ਸਿਮਰਨ ਕੀਤਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੩॥

ਪਦ ਅਰਥ ਅਪਰੰਪਰ = ਬੇਅੰਤ। ਪਾਰਿ ਪਰਨਾ = ਪਾਰ ਲੰਘ ਜਾਈਦਾ ਹੈ ॥੩॥

SikhNet (Spanish)pues Él es nuestro Único Maestro, Infinito y Trascendente. Habitando en Él, uno es llevado a través. (3)

ਸੀਤਲ ਸਾਂਤਿ ਮਹਾ ਸੁਖੁ ਪਾਇਆ; ਸੰਤਸੰਗਿ ਰਹਿਓ ਓਲੑਾ ॥

seetal saant mahaa sukh paaeaa; santasang rahio olaa |

Sant Singh KhalsaI have found total peace and tranquility in the Society of the Saints; my honor has been preserved.
Manmohan SinghMeeting the saint society, I am blessed with comfort, peace and supreme bliss and my honour is preserved.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਮੈਨੂੰ ਧੀਰਜ, ਠੰਢ-ਚੈਨ ਅਤੇ ਪਰਮ ਪ੍ਰਸੰਨਤਾ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਮੇਰੀ ਇੱਜ਼ਤ-ਆਬਰੂ ਬੱਚ ਗਈ ਹੈ।
Fareedkot Teekaਸ਼ਾਂਤੀ ਆਦੀ ਗੁਣੋਂ ਕੋ ਪਾਇਕਰ ਹਮਾਰਾ ਮਨ ਸੀਤਲ ਹੂਆ ਹੈ ਔਰ (ਮਹਾਂ ਸੁਖੁ) ਆਤਮ ਸੁਖ ਕੌ ਪਾਯਾ ਹੈ, ਅਰੁ ਸੰਤੋਂ ਕੇ ਸੰਗ ਕਰ ਹਮਾਰਾ (ਓਲ੍ਹਾ) ਪੜਦਾ ਰਹਾ ਹੈ॥
Prof. Sahib Singhਹੇ ਨਾਨਕ! (ਉਸ ਮਨੁੱਖ ਦਾ ਹਿਰਦਾ) ਠੰਢਾ-ਠਾਰ ਰਹਿੰਦਾ ਹੈ, ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ, ਉਸ ਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ (ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦੇ)

ਪਦ ਅਰਥ ਸੀਤਲ = ਠੰਢਾ। ਸੰਗਿ = ਸੰਗਤਿ ਵਿਚ। ਓਲ੍ਹ੍ਹਾ = ਪਰਦਾ, ਇੱਜ਼ਤ।

SikhNet (Spanish)Fui bendecido con un Éxtasis inmenso, y estuve en Paz y también en Contentamiento cuando encontré el Refugio de los Santos.

ਹਰਿ ਧਨੁ ਸੰਚਨੁ. ਹਰਿ ਨਾਮੁ ਭੋਜਨੁ; ਇਹੁ ਨਾਨਕ ਕੀਨੋ ਚੋਲੑਾ ॥੪॥੮॥

har dhan sanchan. har naam bhojan; ihu naanak keeno cholaa |4|8|

Sant Singh KhalsaTo gather in the Lord's wealth, and to taste the food of the Lord's Name - Nanak has made this his feast. ||4||8||
Manmohan SinghTo gather's the wealth of God's Name and to taste the feed of God's Name: Yea, Nanak has make these his dainties of life.
Manmohan Singh (Punjabi)ਈਸ਼ਵਰੀ-ਦੌਲਤ ਇਕੱਤਰ ਕਰਨੀ ਤੇ ਈਸ਼ਵਰ ਦੇ ਨਾਮ ਨੂੰ ਆਪਣਾ ਖਾਣਾ ਬਣਾਉਣਾ, ਨਾਨਕ ਨੇ ਇਨ੍ਹਾਂ ਨੂੰ ਆਪਣੀਆਂ ਨਿਆਮ੍ਹਤਾਂ ਬਣਾਇਆਂ ਹੈ।
Fareedkot Teekaਹਰਿ ਨਾਮ ਧਨ ਕੌ ਸੰਚਨ ਕਰ ਕੇ ਹਰਿ ਨਾਮ ਹੀ (ਚੋਲ੍ਹਾ) ਚੰਗਾ ਭੋਜਨ ਕੀਆ ਹੈ। ਵਾ ਭੈਣੀ ਨਾਮ ਗਾਉਂ ਮੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੇ ਹਜ਼ੂਰ ਏਕ ਮਾਈ ਚੂਰੀ ਲੇ ਆਈ। ਤਿਸ ਕਾ ਪ੍ਰੇਮ ਜਾਨ ਕਰ ਆਪ ਖਾਈ, ਪ੍ਰਸੰਨ ਹੋ ਕਰ ਕਹਾ, 'ਮਾਈ ਇਸ ਭੋਜਨ ਕਾ ਨਾਮ ਕਿਆ ਹੈ'। ਮਾਈ ਨੇ ਕਹਾ, 'ਮੈਂ ਚੋਲਾ ਕਰ ਕੇ ਲਿਆਈ ਹੂੰ'। ਸੁਨ ਕਰ ਤਿਸ ਕੇ ਪ੍ਰਥਾਇ ਸ਼ਬਦ ਕੀਆ ਅਰ ਹੁਕਮ ਕੀਆ ਇਸ ਨਗਰ ਕਾ ਨਾਮੁ ਆਜ ਸੇ ਚੋਲਾ ਹੂਆ, ਸੋ ਚੋਲਾ ਸਾਹਿਬ ਪ੍ਰਸਿਧ ਹੈ॥੪॥੮॥☬ਸਤਸੰਗਤਿ ਕੀ ਮਹਿਮਾਂ ਰੂਪੁ ਉਪਦੇਸੁ ਕਰਤੇ ਹੈਂ:
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਨੂੰ (ਆਪਣੇ ਆਤਮਾ ਵਾਸਤੇ) ਭੋਜਨ ਬਣਾਇਆ ਹੈ ਸੁਆਦਲਾ ਖਾਣਾ ਬਣਾਇਆ ਹੈ ॥੪॥੮॥

ਪਦ ਅਰਥ ਸੰਚਨੁ = ਇਕੱਠਾ ਕਰਨਾ। ਚੋਲ੍ਹ੍ਹਾ = ਸੁਆਦਲਾ ਖਾਣਾ ॥੪॥੮॥

SikhNet (Spanish)Entonces atesoré y tomé parte sólo de la Riqueza del Señor. El saborear el Nombre del Señor, Nanak lo ha convertido en su celebración. (4-8)

Open this shabad →

Ang 672 of 1430