ੴ

ਸਿੱਖਬਾਣੀ · SikhBani

Ang 749

Sri Guru Granth Sahib · Raag Soohee · 4 shabads, 36 lines
Translations
Shabad Guru Arjan Dev Ji Raag Soohee continued from Ang 748

ਭਾਗਠੜੇ ਹਰਿ ਸੰਤ ਤੁਮੑਾਰੇ; ਜਿਨੑ ਘਰਿ ਧਨੁ ਹਰਿ ਨਾਮਾ ॥

bhaagattharre har sant tumaare; jina ghar dhan har naamaa |

Sant Singh KhalsaYour Saints are very fortunate; their homes are filled with the wealth of the Lord's Name.
Manmohan SinghFortunate are Thine saints, O Lord Master, in whose home the wealth of Thy Name abides.
Manmohan Singh (Punjabi)ਕਰਮਾਂ ਵਾਲੇ ਹਨ ਤੇਰੇ ਸਾਧੂ, ਹੇ ਸੁਆਮੀ ਮਾਲਕ! ਜਿਨ੍ਹਾਂ ਨੇ ਘਰ ਵਿੱਚ ਤੇਰੇ ਨਾਮ ਦੀ ਦੌਲ ਵਸਦੀ ਹੈ।
Fareedkot Teekaਹੇ ਹਰੀ! ਜਿਨ ਕੇ ਘਰ ਮੇਂ ਹਰ ਪ੍ਰਕਾਰ ਤੇਰੇ ਨਾਮੋਂ ਰੂਪ ਹੀ ਧਨ ਹੈ, ਸੋ ਤੁਮਾਰੇ ਸੰਤ ਸ਼ਾਹੂਕਾਰ ਹੈਂ॥
Prof. Sahib Singhਹੇ ਹਰੀ! ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ।

ਪਦ ਅਰਥ ਭਾਗਠੜੇ = ਭਾਗਾਂ ਵਾਲੇ। ਹਰਿ = ਹੇ ਹਰੀ! ਘਰਿ = ਹਿਰਦੇ-ਘਰ ਵਿਚ।

SikhNet (Spanish)Afortunados son Tus Santos, pues sus hogares están llenos de la Riqueza del Nombre del Señor.

ਪਰਵਾਣੁ ਗਣੀ ਸੇਈ ਇਹ ਆਏ; ਸਫਲ ਤਿਨਾ ਕੇ ਕਾਮਾ ॥੧॥

paravaan ganee seee ih aae; safal tinaa ke kaamaa |1|

Sant Singh KhalsaTheir birth is approved, and their actions are fruitful. ||1||
Manmohan SinghApproved is accounted their advent into this world and fruitful are their deeds.
Manmohan Singh (Punjabi)ਪਰਵਾਣਿਤ ਗਿਣਿਆ ਜਾਂਦਾ ਹੈ, ਉਨ੍ਹਾਂ ਦਾ ਇਸ ਜਗ ਵਿੱਚ ਆਗਮਨ ਅਤੇ ਫਲਦਾਇਕ ਹਨ ਉਨ੍ਹਾਂ ਦੇ ਕੰਮ।
Fareedkot Teekaਇਸ ਸੰਸਾਰ ਮੇਂ ਆਏ ਸੇਈ ਪਰਵਾਣ ਗਿਣੀਤੇ ਹੈਂ ਅਰ ਸਭ ਕਰਮ ਭੀ ਤਿਨੋਂ ਕੇ ਸਫਲ ਹੈਂ॥੧॥
Prof. Sahib Singhਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ (ਸੰਸਾਰਕ) ਕੰਮ (ਭੀ) ਸਿਰੇ ਚੜ੍ਹ ਜਾਂਦੇ ਹਨ ॥੧॥

ਪਦ ਅਰਥ ਗਣੀ = ਗਣੀਂ, ਮੈਂ ਗਿਣਦਾ ਹਾਂ ॥੧॥

SikhNet (Spanish)Su venida al mundo es aprobada, su trabajo es realizado. (1)

ਮੇਰੇ ਰਾਮ; ਹਰਿ ਜਨ ਕੈ ਹਉ ਬਲਿ ਜਾਈ ॥

mere raam; har jan kai hau bal jaaee |

Sant Singh KhalsaO my Lord, I am a sacrifice to the humble servants of the Lord.
Manmohan SinghMy Lord, I am a sacrifice unto the God's attendants.
Manmohan Singh (Punjabi)ਮੇਰੇ ਸੁਆਮੀ, ਵਾਹਿਗੁਰੂ ਦੇ ਸੇਵਕਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਹੇ ਮੇਰੇ ਰਾਮ! ਸੰਤਾਂ ਕਉ ਮੈਂ ਬਲਿਹਾਰ ਜਾਵਾਂ॥
Prof. Sahib Singhਹੇ ਮੇਰੇ ਰਾਮ! (ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ)।

ਪਦ ਅਰਥ ਕੈ = ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।

SikhNet (Spanish)Oh Señor, ofrezco mi ser en sacrificio a Tus Devotos.

ਕੇਸਾ ਕਾ ਕਰਿ ਚਵਰੁ ਢੁਲਾਵਾ; ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥

kesaa kaa kar chavar dtulaavaa; charan dhoorr mukh laaee |1| rahaau |

Sant Singh KhalsaI make my hair into a fan, and wave it over them; I apply the dust of their feet to my face. ||1||Pause||
Manmohan SinghMaking the whisk of my hair, I wave it over them and the dust of their feet, I apply to my face. Pause.
Manmohan Singh (Punjabi)ਆਪਣੇ ਵਾਲਾਂ ਦੀ ਚੌਰ ਬਣਾ ਕੇ, ਮੈਂ ਉਨ੍ਹਾਂ ਉਤੇ ਝੁਲਾਉਂਦਾ ਹਾਂ ਅਤੇ ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਮਲਦਾ ਹਾਂ। ਠਹਿਰਾਉ।
Fareedkot Teekaਕੇਸਾਂ ਕਾ ਚੌਰ ਕਰ ਕੇ ਤਿਨ ਕੇ ਊਪਰ ਝੂਲਾਵਾਂ ਔਰ ਚਰਨੋਂ ਕੀ ਧੂੜ ਮੁਖ ਕੋ ਲਾਵਾਂ॥੧॥ ਰਹਾਉ ॥
Prof. Sahib Singhਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ ॥੧॥ ਰਹਾਉ ॥

ਪਦ ਅਰਥ ਕਰਿ = ਬਣਾ ਕੇ। ਢੁਲਾਵਾ = ਢੁਲਾਵਾਂ, ਮੈਂ ਝੁਲਾਵਾਂ। ਮੁਖਿ = ਮੂੰਹ ਉਤੇ। ਲਾਈ = ਲਾਈਂ, ਮੈਂ ਲਾਵਾਂ ॥੧॥ ਰਹਾਉ ॥

SikhNet (Spanish)El Chauri de mi cabello lo ondeo sobre sus Sagradas Cabezas y unjo en mi frente el Polvo de Sus Pies.(1-Pausa)

ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ॥

janam maran duhahoo meh naahee; jan praupakaaree aae |

Sant Singh KhalsaThose generous, humble beings are above both birth and death.
Manmohan SinghBoth above birth and death are the philanthropic persons who come to do good to others.
Manmohan Singh (Punjabi)ਜੰਮਣ ਮਰਨ ਦੋਨਾਂ ਤੋਂ ਉਚੇਰੇ ਹਨ ਉਹ ਜਗਤ-ਮਿੱਤ੍ਰ ਪੁਰਸ਼ ਜੋ ਹੋਰਨਾਂ ਦਾ ਭਲਾ ਕਰਨ ਆਉਂਦੇ ਹਨ।
Fareedkot Teekaਜਨਮ ਮਰਨ ਦੋਨੋਂ ਮੇਂ ਨਹੀਂ ਹੈਂ, ਸੰਤ ਜਨ ਤੋ ਪਰਉਪਕਾਰ ਕੇ ਲੀਏ ਆਏ ਹੈਂ॥
Prof. Sahib Singhਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ।

ਪਦ ਅਰਥ ਮਹਿ = ਵਿਚ। ਪਰਉਪਕਾਰੀ = ਦੂਜਿਆਂ ਦਾ ਭਲਾ ਕਰਨ ਵਾਲੇ।

SikhNet (Spanish)Más allá de la muerte están Tus Santos, pues vienen al mundo sólo para hacer el bien a otros.

ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥੨॥

jeea daan de bhagatee laaein; har siau lain milaae |2|

Sant Singh KhalsaThey give the gift of the soul, and practice devotional worship; they inspire others to meet the Lord. ||2||
Manmohan SinghThey give me the gift of spiritual life apply men to divine devotion and make men meet with God.
Manmohan Singh (Punjabi)ਉਹ ਰੂਹਾਨੀ ਜੀਵਨ ਦੀ ਦਾਤ ਦਿੰਦੇ ਹਨ, ਬੰਦਿਆਂ ਨੂੰ ਰੱਬੀ ਸ਼ਰਧਾ-ਪ੍ਰੇਮ ਨਾਲ ਜੋੜਦੇ ਹਨ ਅਤੇ ਇਨਸਾਨਾਂ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ।
Fareedkot Teekaਜੀਵੋਂ ਕੋ ਉਪਦੇਸ਼ ਦਾਨ ਦੇ ਕਰ ਭਗਤੀ ਮੇਂ ਲਾਉਤੇ ਹੈਂ ਔਰ ਹਰੀ ਸੇ ਮਿਲਾਇ ਲੇਤੇ ਹੈਂ॥੨॥
Prof. Sahib Singhਸੰਤ ਜਨ (ਹੋਰਨਾਂ ਨੂੰ) ਆਤਮਕ ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ ॥੨॥

ਪਦ ਅਰਥ ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇ = ਦੇ ਕੇ। ਲਾਇਨਿ = ਲਾਂਦੇ ਹਨ। ਲੈਨਿ ਮਿਲਾਏ = ਮਿਲਾਇ ਲੈਨਿ, ਮਿਲਾ ਲੈਂਦੇ ਹਨ ॥੨॥

SikhNet (Spanish)Nos bendicen a todos con la vida del Alma y guiándonos hacia Tu Alabanza nos unen a Ti. (2)

ਸਚਾ ਅਮਰੁ ਸਚੀ ਪਾਤਿਸਾਹੀ; ਸਚੇ ਸੇਤੀ ਰਾਤੇ ॥

sachaa amar sachee paatisaahee; sache setee raate |

Sant Singh KhalsaTrue are their commands, and true are their empires; they are attuned to the Truth.
Manmohan SinghTrue is their order, true their empire and with the True Lord they arm imbued.
Manmohan Singh (Punjabi)ਸੱਚਾ ਹੈ ਉਨ੍ਹਾਂ ਦਾ ਹੁਕਮ, ਸੱਚੀ ਉਨ੍ਹਾਂ ਦੀ ਸਲਤਨਤ ਅਤੇ ਸੱਚੇ ਸੁਆਮੀ ਨਾਲ ਹੀ ਰੰਗੇ ਹੋਏ ਹਨ।
Fareedkot Teekaਸੱਚਾ ਹੈ ਹੁਕਮ ਔ ਸੱਚੀ ਹੀ ਪਾਤਸ਼ਾਹੀ ਹੈ, ਭਾਵ ਤਿਨੋਂ ਕੀ ਪਾਤਸ਼ਾਹੀ ਕਾ ਕਬੀ ਅਭਾਵ ਨਹੀਂ। ਔ ਸੱਚ ਵਾਹਿਗੁਰੂ ਕੇ ਸਾਥ ਰੰਗੇ ਹੂਏ ਹੈਂ॥
Prof. Sahib Singhਹੇ ਭਾਈ! ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਅਮਰੁ = ਹੁਕਮ। ਸਚੇ ਸੇਤੀ = ਸਦਾ-ਥਿਰ ਪ੍ਰਭੂ ਨਾਲ। ਰਾਤੇ = ਰੰਗੇ ਰਹਿੰਦੇ ਹਨ।

SikhNet (Spanish)Verdad es el Comando del Señor; Verdad es Su Régimen.

ਸਚਾ ਸੁਖੁ ਸਚੀ ਵਡਿਆਈ; ਜਿਸ ਕੇ ਸੇ ਤਿਨਿ ਜਾਤੇ ॥੩॥

sachaa sukh sachee vaddiaaee; jis ke se tin jaate |3|

Sant Singh KhalsaTrue is their happiness, and true is their greatness. They know the Lord, to whom they belong. ||3||
Manmohan SinghTrue is their happiness and true their praise. They know Him to whom they belong.
Manmohan Singh (Punjabi)ਸੱਚੀ ਹੈ ਉਨ੍ਹਾਂ ਦੀ ਖੁਸ਼ੀ ਅਤੇ ਸੱਚੀ ਉਨ੍ਹਾਂ ਦੀ ਕੀਰਤੀ। ਉਹ ਉਸ ਨੂੰ ਜਾਣਦੇ ਹਨ ਜਿਸ ਦੀ ਉਹ ਮਲਕੀਅਤ ਹੈ।
Fareedkot Teekaਪੁਨ: (ਸਚਾ ਸੁਖੁ) ਆਤਮ ਸੁਖ ਮੇਂ ਮਗਨ ਹੈਂ ਇਸੀ ਸੇ ਸਚੀ ਵਡਿਆਈ ਹੈ। ਹੇ ਵਾਹਿਗੁਰੂ! ਤੇਰੇ ਜੋ ਦਾਸ ਹੈਂ (ਤਿਨਿ) ਤੈਨੇ ਹੀ ਉਨ ਕੇ ਗੁਣ ਜਾਣੇ ਹੈਂ॥੩॥
Prof. Sahib Singhਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ॥੩॥

ਪਦ ਅਰਥ ਜਿਸ ਕੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ} ਜਿਸ (ਪਰਮਾਤਮਾ) ਦੇ। ਸੇ = (ਬਣੇ ਹੋਏ) ਸਨ। ਤਿਨਿ = ਉਸ (ਪਰਮਾਤਮਾ) ਨੇ। ਜਾਤੇ = ਪਛਾਣੇ, ਡੂੰਘੀ ਸਾਂਝ ਪਾਈ ॥੩॥

SikhNet (Spanish)Los Santos están imbuidos en el Amor del Uno Verdadero; son bendecidos con la Verdadera Felicidad y Gloria, y Aquél a Quien pertenecen, los toma como Suyos.(3)

ਪਖਾ ਫੇਰੀ ਪਾਣੀ ਢੋਵਾ; ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥

pakhaa feree paanee dtovaa; har jan kai peesan pees kamaavaa |

Sant Singh KhalsaI wave the fan over them, carry water for them, and grind corn for the humble servants of the Lord.
Manmohan SinghI wave the fan, draw water and grind corn for God's slave.
Manmohan Singh (Punjabi)ਮੈਂ ਵਾਹਿਗੁਰੂ ਦੇ ਗੁਮਾਸ਼ਤੇ ਲਈ ਪੱਖੀ ਝੱਲਦਾ ਹਾਂ, ਜਲ ਢੋਂਦਾ ਅਤੇ ਪੀਹਣ ਪੀਂਹਦਾ ਹਾਂ।
Fareedkot Teekaਮੇਰੇ ਕੋ ਭੀ ਇਹੀ ਸਰਧਾ ਦੇਹੋ ਜੋ ਤਿਨ ਕੇ ਅਸਥਾਨੋਂ ਮੇਂ ਪੱਖਾ ਕਰਾਂ ਤੇ ਪਰਕ੍ਰਮਾ ਲਵਾਂ ਤੇ ਪਾਨੀ ਢੋਵਾਂ, ਭਾਵ ਉਨ ਕੀ ਸੇਵਾ ਮੇਂ ਹਰ ਪ੍ਰਕਾਰ ਤਤਪਰ ਰਹਾਂ। ਔਰ ਸੰਤੋਂ ਕੇ (ਪੀਸਣੁ) ਚੱਕੀ ਪੀਸਣੇ ਕੀ ਸੇਵਾ ਕਮਾਵਾਂ॥
Prof. Sahib Singhਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ।

ਪਦ ਅਰਥ ਫੇਰੀ = ਫੇਰੀਂ, ਮੈਂ ਫੇਰਾਂ। ਢੋਵਾ = ਢੋਵਾਂ, ਮੈਂ ਢੋਵਾਂ। ਜਨ ਕੈ = ਜਨਾਂ ਦੇ ਘਰ ਵਿਚ। ਪੀਸਣੁ = ਚੱਕੀ। ਪੀਸਿ = ਪੀਹ ਕੇ। ਕਮਾਵਾ = ਕਮਾਵਾਂ, ਮੈਂ ਸੇਵਾ ਕਰਾਂ।

SikhNet (Spanish)Muevo el abanico sobre sus cabezas, les traigo agua, les muelo maíz,

ਨਾਨਕ ਕੀ ਪ੍ਰਭ ਪਾਸਿ ਬੇਨੰਤੀ; ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥

naanak kee prabh paas benantee; tere jan dekhan paavaa |4|7|54|

Sant Singh KhalsaNanak offers this prayer to God - please, grant me the sight of Your humble servants. ||4||7||54||
Manmohan SinghNanak makes a supplication to his Lord, "Bless me with the vision of Thine attendants".
Manmohan Singh (Punjabi)ਨਾਨਕ ਆਪਣੇ ਸਾਹਿਬ ਕੋਲ ਪ੍ਰਾਰਥਨਾ ਕਰਦਾ ਹੈ, "ਮੈਨੂੰ ਆਪਣੇ ਸੇਵਕਾਂ ਦਾ ਦਰਸ਼ਨ ਪਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਆਪ ਕੇ ਪਾਸ ਏਹ ਮੇਰੀ ਬੇਨਤੀ ਹੈ ਤੇਰੇ ਸੰਤ ਜਨਾਂ ਕਾ ਦੀਦਾਰ ਪਾਵਤਾ ਰਹਾਂ॥੪॥੭॥੫੪॥☬ਸਨਮੁਖ ਬੇਨਤੀ:
Prof. Sahib Singhਹੇ ਭਾਈ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ-ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ ॥੪॥੭॥੫੪॥

ਪਦ ਅਰਥ ਦੇਖਣੁ ਪਾਵਾ = ਦੇਖਣ ਪਾਵਾਂ, ਦੇਖ ਸਕਾਂ ॥੪॥੭॥੫੪॥

SikhNet (Spanish)la oración de Nanak a su Señor es, oh Dios, bendíceme con la Visión de Tus Santos.(4-7-54)

Open this shabad (11 lines, Angs 748-749) →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਪਾਰਬ੍ਰਹਮ ਪਰਮੇਸਰ ਸਤਿਗੁਰ; ਆਪੇ ਕਰਣੈਹਾਰਾ ॥

paarabraham paramesar satigur; aape karanaihaaraa |

Sant Singh KhalsaThe True Guru is the Transcendent Lord, the Supreme Lord God; He Himself is the Creator Lord.
Manmohan SinghThe True Guru is the Primal Being and the Transcendent Lord. He Himself is the Creator.
Manmohan Singh (Punjabi)ਸੱਚੇ ਗੁਰੂ ਜੀ ਆਦਿ ਪੁਰਖ ਅਤੇ ਪਰਮ ਪ੍ਰਭੂ ਹਨ। ਉਹ ਆਪ ਹੀ ਸਿਰਜਨਹਾਰ ਹਨ।
Fareedkot Teekaਹੇ ਪਾਰਬ੍ਰਹਮ! ਹੇ ਪਰਮੇਸ੍ਵਰ! ਹੇ ਸਤ ਸਰੂਪ! ਹੇ ਸਰਬ ਕੇ ਪੂਜ! ਸਭ ਕੁਛ ਤੂੰ ਆਪ ਹੀ ਕਰਨੇਹਾਰਾ ਹੈਂ॥
Prof. Sahib Singhਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ।

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ! ਸਤਿਗੁਰ = ਹੇ ਸਤਿਗੁਰ! ਆਪੇ = (ਤੂੰ) ਆਪ ਹੀ। ਕਰਣੈਹਾਰਾ = ਕਰਨ-ਯੋਗ, ਕਰ ਸਕਣ ਵਾਲਾ।

SikhNet (Spanish)Eres Trascendente, oh Señor, Dios de dioses, el Guru Verdadero, el Creador;

ਚਰਣ ਧੂੜਿ ਤੇਰੀ ਸੇਵਕੁ ਮਾਗੈ; ਤੇਰੇ ਦਰਸਨ ਕਉ ਬਲਿਹਾਰਾ ॥੧॥

charan dhoorr teree sevak maagai; tere darasan kau balihaaraa |1|

Sant Singh KhalsaYour servant begs for the dust of Your feet. I am a sacrifice to the Blessed Vision of Your Darshan. ||1||
Manmohan SinghThy slave prays for the dust of Thine feet and is a sacrifice unto Thine vision.
Manmohan Singh (Punjabi)ਤੇਰਾ ਗੋਲਾ ਤੇਰੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ ਅਤੇ ਤੇਰੇ ਦੀਦਾਰ ਉਤੋਂ ਘੋਲ ਜਾਂਦਾ ਹੈ।
Fareedkot Teekaਮੈਂ ਸੇਵਕ ਤੇਰੇ ਚਰਣੋਂ ਕੀ ਧੂੜ ਮਾਂਗਤਾ ਹੂੰ, ਮੈਂ ਬਲਿਹਾਰ ਜਾਵਾਂ ਤੇਰੇ ਦਰਸਨ ਕੋ ਭੀ ਚਾਹਤਾ ਹੂੰ॥੧॥
Prof. Sahib Singh(ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ ॥੧॥

ਪਦ ਅਰਥ ਮਾਗੈ = ਮੰਗਦਾ ਹੈ। ਕਉ = ਤੋਂ। ਬਲਿਹਾਰਾ = ਸਦਕੇ ॥੧॥

SikhNet (Spanish)sólo busco el Polvo de Tus Pies. Oh Dios, ofrezco mi ser en sacrificio a Tu Visión. (1)

ਮੇਰੇ ਰਾਮ ਰਾਇ; ਜਿਉ ਰਾਖਹਿ ਤਿਉ ਰਹੀਐ ॥

mere raam raae; jiau raakheh tiau raheeai |

Sant Singh KhalsaO my Sovereign Lord, as You keep me, so do I remain.
Manmohan SinghO my God-Guru, the king, as Thou keepest me, so do I live.
Manmohan Singh (Punjabi)ਹੇ ਮੇਰੇ ਰੱਬ-ਰੂਪ-ਗੁਰੂ! ਪਾਤਿਸ਼ਾਹ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ।
Fareedkot Teekaਮੇਰੇ ਰਾਮ ਰਾਜਾ ਜਿਉਂ ਰਾਖੇਂ ਤਿਸੀ ਤਰਾਂ ਰਹੀਤਾ ਹੈ॥
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ।

ਪਦ ਅਰਥ ਰਾਮਰਾਇ = ਹੇ ਪ੍ਰਭੂ-ਪਾਤਿਸ਼ਾਹ! ਰਾਖਹਿ = ਤੂੰ ਰੱਖਦਾ ਹੈਂ। ਰਹੀਐ = ਰਹਿ ਸਕੀਦਾ ਹੈ।

SikhNet (Spanish)Oh Señor, mi Rey, consérvame en Tu Voluntad;

ਤੁਧੁ ਭਾਵੈ. ਤਾ ਨਾਮੁ ਜਪਾਵਹਿ; ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥

tudh bhaavai. taa naam japaaveh; sukh teraa ditaa laheeai |1| rahaau |

Sant Singh KhalsaWhen it pleases You, I chant Your Name. You alone can grant me peace. ||1||Pause||
Manmohan SinghWhen it so pleases Thee, then makest me remember the Name. Thou alone blesseth me with peace. Pause.
Manmohan Singh (Punjabi)ਜਦ ਮੈਨੂੰ ਇਸ ਤਰ੍ਹਾਂ ਭਾਉਂਦਾ ਹੈ, ਤਦ ਤੂੰ ਮੇਰੇ ਪਾਸੋਂ ਨਾਲ ਦਾ ਸਿਮਰਨ ਕਰਵਾਉਂਦਾ ਹੈ। ਕੇਵਲ ਤੂੰ ਹੀ ਮੇਰੇ ਆਰਾਮ ਚੈਨ ਬਖਸ਼ਦਾ ਹੈਂ। ਠਹਿਰਾਉ।
Fareedkot Teekaਤੇਰੇ ਕੋ ਭਾਵੇ ਤਾਂ ਨਾਮ ਜਪਾਵਤਾ ਹੈਂ, ਸਭ ਸੁਖੋਂ ਕਾ ਸਮਦਾਇ ਤੇਰਾ ਹੀ ਦੀਆ ਲਈਤਾ ਹੈ॥੧॥ ਰਹਾਉ ॥
Prof. Sahib Singhਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ॥੧॥ ਰਹਾਉ ॥

ਪਦ ਅਰਥ ਤੁਧੁ ਭਾਵੈ = ਜੇ ਤੈਨੂੰ ਚੰਗਾ ਲੱਗੇ। ਲਹੀਐ = ਲੈ ਸਕੀਦਾ ਹੈ ॥੧॥ ਰਹਾਉ ॥

SikhNet (Spanish)cuando lo deseas, medito en Tu Nombre y eres solamente Tú Quien me bendice con todo Éxtasis.(1-Pausa)

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ; ਜਿਸੁ ਤੂੰ ਆਪਿ ਕਰਾਇਹਿ ॥

mukat bhugat jugat teree sevaa; jis toon aap karaaeihi |

Sant Singh KhalsaLiberation, comfort and proper lifestyle come from serving You; You alone cause us to serve You.
Manmohan SinghSalvation Worldly comforts and life's department are obtained through Thine service, which thou Thyself makest man perform.
Manmohan Singh (Punjabi)ਮੋਖਸ਼, ਸੰਸਾਰੀ ਆਰਾਮ ਅਤੇ ਜੀਵਨ ਰਹੁ-ਰੀਤੀ ਤੇਰੀ ਚਾਕਰੀ ਰਾਹੀਂ ਪਰਾਪਤ ਹੁੰਦੇ ਹਨ, ਜਿਸ ਨੂੰ ਤੂੰ ਖੁਦ ਹੀ ਇਨਸਾਨ ਪਾਸੋਂ ਕਰਵਾਉਂਦਾ ਹੈਂ।
Fareedkot Teekaਮੁਕਤਿ ਔ (ਭੁਗਤਿ) ਸੰਸਾਰ ਸੁਖ ਕੀ ਜੁਗਤੀ ਤੇਰੀ ਸੇਵਾ ਮੇਂ ਹੀ ਹੈ, ਕਰਤਾ ਵਹੁ ਹੈ ਜਿਸ ਸੇ ਤੂੰ ਸੇਵਾ ਕਰਾਉਤਾ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ।

ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੁਗਤਿ = ਦੁਨੀਆ ਦੇ ਸੁਖਾਂ ਦੇ ਭੋਗ। ਜੁਗਤਿ = ਚੰਗੀ ਜੀਵਨ-ਮਰਯਾਦਾ।

SikhNet (Spanish)La emancipación, los gozos del mundo y el desapego se obtienen a través de Tu Servicio.

ਤਹਾ ਬੈਕੁੰਠੁ. ਜਹ ਕੀਰਤਨੁ ਤੇਰਾ; ਤੂੰ ਆਪੇ ਸਰਧਾ ਲਾਇਹਿ ॥੨॥

tahaa baikuntth. jeh keeratan teraa; toon aape saradhaa laaeihi |2|

Sant Singh KhalsaThat place is heaven, where the Kirtan of the Lord's Praises are sung. You Yourself instill faith into us. ||2||
Manmohan SinghHeaven is there where Thine praises are sung. O my Guru, thou thyself createst faith in the man.
Manmohan Singh (Punjabi)ਸੱਚ-ਖੰਡ ਹੈ ਜਿਥੇ ਤੇਰਾ ਜੱਸ ਗਾਇਆ ਜਾਂਦਾ ਹੈ। ਹੇ ਮੇਰੇ ਗੁਰੂਦੇਵ! ਤੂੰ ਖੁਦ ਹੀ ਬੰਦੇ ਵਿੱਚ ਭਰੋਸਾ ਉਤਪੰਨ ਕਰਦਾ ਹੈਂ।
Fareedkot Teekaਜਹਾਂ ਤੇਰਾ ਕੀਰਤਨ ਹੋਤਾ ਹੈ ਤਹਾਂ ਹੀ ਬੈਕੁੰਠ ਹੈ, ਭਾਵ ਸਰਬ ਸੁਖੋਂ ਕੀ ਪਰਾਪਤੀ ਹੈ ਔਰ ਕੀਰਤਨ ਮੇਂ ਤੂੰ ਆਪੇ ਹੀ ਸਰਧਾ ਲਾਉਤਾ ਹੈਂ॥੨॥
Prof. Sahib Singhਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ ॥੨॥

ਪਦ ਅਰਥ ਤਹਾ = ਉਥੇ ਹੀ। ਜਹ = ਜਿਥੇ ॥੨॥

SikhNet (Spanish)El cielo es donde uno Te alaba, pero sólo Tú traes Fe al hombre.(2)

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ; ਤਨੁ ਮਨੁ ਹੋਇ ਨਿਹਾਲਾ ॥

simar simar simar naam jeevaa; tan man hoe nihaalaa |

Sant Singh KhalsaMeditating, meditating, meditating in remembrance on the Naam, I live; my mind and body are enraptured.
Manmohan SinghMeditating, meditating, meditating on Thy Name, O Lord, live I, and my body and soul are enraptured.
Manmohan Singh (Punjabi)ਤੇਰੇ ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰਨ ਨਾਲ ਮੈਂ ਜੀਉਂਦਾ ਹਾਂ ਅਤੇ ਮੇਰੀ ਦੇਹ ਤੇ ਆਤਮਾ ਪ੍ਰਸੰਨ ਹੋ ਗਏ ਹਨ, ਹੇ ਸਾਈਂ।
Fareedkot Teekaਮਨ ਤਨ ਬਾਣੀ ਕਰ ਕੇ ਨਾਮ ਕੋ ਸਿਮਰ ਕੇ ਜੀਉਤਾ ਹੂੰ ਅਰ ਤਨ ਮਨ ਕਰ ਕੇ (ਨਿਹਾਲਾ) ਸੁਖੀ ਹੋਇਆ ਹਾਂ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ।

ਪਦ ਅਰਥ ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਨਿਹਾਲਾ = ਪ੍ਰਸੰਨ, ਖਿੜਿਆ ਹੋਇਆ।

SikhNet (Spanish)Vivo sólo si puedo meditar en Tu Nombre; así mi mente y mi cuerpo se santifican.

ਚਰਣ ਕਮਲ ਤੇਰੇ ਧੋਇ ਧੋਇ ਪੀਵਾ; ਮੇਰੇ ਸਤਿਗੁਰ ਦੀਨ ਦਇਆਲਾ ॥੩॥

charan kamal tere dhoe dhoe peevaa; mere satigur deen deaalaa |3|

Sant Singh KhalsaI wash Your Lotus Feet, and drink in this water, O my True Guru, O Merciful to the meek. ||3||
Manmohan SinghI wash Thine lotus feet and drink the wash, O my True Guru, Merciful to the meek.
Manmohan Singh (Punjabi)ਮੈਂ ਤੇਰੇ ਕੰਵਲ-ਰੂਪੀ ਚਰਨ ਧੋਂਦਾਂ ਹਾਂ ਅਤੇ ਧੋਣ ਪੀਂਦਾ ਹਾਂ, ਹੇ ਮਸਕੀਨਾਂ ਉਤੇ ਮਿਹਰਬਾਨ, ਮੇਰੇ ਸੱਚੇ ਗੁਰਦੇਵ ਜੀ!
Fareedkot Teekaਹੇ ਮੇਰੇ ਸਤਿਗੁਰ ਦੀਨ ਦਇਆਲ! ਤੇਰੇ ਚਰਣ ਕਮਲੋਂ ਕੋ ਧੋਇ ਧੋਇ ਕੇ ਪੀਵਾਂ ਏਹੁ ਸਰਧਾ ਦੇਹੋ॥੩॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ ॥੩॥

ਪਦ ਅਰਥ ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਧੋਇ = ਧੋ ਕੇ। ਪੀਵਾ = ਪੀਵਾਂ ॥੩॥

SikhNet (Spanish)Busco beber el agua que lava Tus Pies de Loto, oh Señor Compasivo con el débil, mi Guru Verdadero.(3)

ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ; ਜਿਤੁ ਤੁਮਰੈ ਦੁਆਰੈ ਆਇਆ ॥

kurabaan jaaee us velaa suhaavee; jit tumarai duaarai aaeaa |

Sant Singh KhalsaI am a sacrifice to that most wonderful time when I came to Your Door.
Manmohan SinghI am a sacrifice unto the beauteous time, when I came to Thy door.
Manmohan Singh (Punjabi)ਮੈਂ ਉਸ ਸੁੰਦਰ ਸਮੇਂ ਤੋਂ ਸਦਕੇ ਜਾਂਦਾ ਹਾਂ, ਜਦ ਮੈਂ ਤੇਰੇ ਦਰ ਤੇ ਪੁੱਜਾ ਸਾਂ।
Fareedkot Teekaਕੁਰਬਾਨ ਜਾਤਾ ਹੂੰ ਉਸ ਵੇਲੇ ਕੀ ਸੋਭਨੀਕ ਘੜੀ ਉਪਰੋਂ ਜਿਸ ਸਮੇਂ ਮੇਂ ਤੁਮਾਰੇ ਦੁਆਰੇ ਪਰ ਆਇਆ ਹਾਂ॥
Prof. Sahib Singh(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ।

ਪਦ ਅਰਥ ਜਾਈ = ਜਾਈਂ, ਮੈਂ ਜਾਂਦਾ ਹਾਂ। ਉਸੁ ਵੇਲਾ ਸੁਹਾਵੀ = ਉਸ ਸੋਹਣੀ ਘੜੀ ਤੋਂ। ਜਿਤੁ = ਜਿਸ ਵਿਚ, ਜਿਸ ਵੇਲੇ। ਦੁਆਰੈ = ਦਰ ਤੇ।

SikhNet (Spanish)Bendito fue el maravilloso momento en que llegué a Tu Puerta;

ਨਾਨਕ ਕਉ. ਪ੍ਰਭ ਭਏ ਕ੍ਰਿਪਾਲਾ; ਸਤਿਗੁਰੁ ਪੂਰਾ ਪਾਇਆ ॥੪॥੮॥੫੫॥

naanak kau. prabh bhe kripaalaa; satigur pooraa paaeaa |4|8|55|

Sant Singh KhalsaGod has become compassionate to Nanak; I have found the Perfect True Guru. ||4||8||55||
Manmohan SinghThe Lord has become compassionate unto Nanak and he has obtained the Perfect True Guru.
Manmohan Singh (Punjabi)ਸੁਆਮੀ ਨਾਨਕ ਉਤੇ ਦਇਆਵਾਨ ਹੋ ਗਿਆ ਹੈ, ਅਤੇ ਉਸ ਨੂੰ ਪੂਰਨ ਸੱਚੇ ਗੁਰੂ ਜੀ ਪਰਾਪਤ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪਰਮੇਸਰ! ਜਬ ਆਪ ਮੇਰੇ ਪਰ ਕਿਰਪਾਲੂ ਹੂਏ ਹੋ, ਤਬ ਮੇਰੇ ਕੋ ਸਤਿਗੁਰੂ ਪੂਰਾ ਪਰਾਪਤਿ ਹੋਇਆ ਹੈ, ਵਾ ਸਤਿਗੁਰਾਂ ਦੁਆਰਾ ਪੂਰਾ ਗਿਆਨ ਪਾਇਆ ਹੈ॥੪॥੮॥੫੫॥☬ਪੁਨਾ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ ॥੪॥੮॥੫੫॥

ਪਦ ਅਰਥ ਕਉ = ਨੂੰ, ਉਤੇ ॥੪॥੮॥੫੫॥

SikhNet (Spanish)Tú tuviste Compasión de mí y yo Te obtuve, oh mi Guru Perfecto.(4-8-55)

Open this shabad →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਤੁਧੁ ਚਿਤਿ ਆਏ. ਮਹਾ ਅਨੰਦਾ; ਜਿਸੁ ਵਿਸਰਹਿ. ਸੋ ਮਰਿ ਜਾਏ ॥

tudh chit aae. mahaa anandaa; jis visareh. so mar jaae |

Sant Singh KhalsaWhen You come to mind, I am totally in bliss. One who forgets You might just as well be dead.
Manmohan SinghContemplating Thee, O Lord, supreme bliss wells up. He who forgets Thee, He mets his end.
Manmohan Singh (Punjabi)ਤੈਨੂੰ ਯਾਦ ਕਰਨ ਦੁਆਰਾ ਪਰਮ ਖੁਸ਼ੀ ਉਤਪੰਨ ਹੁੰਦੀ ਹੈ, ਹੇ ਸੁਆਮੀ! ਜੋ ਤੈਨੂੰ ਭੁਲਾਉਂਦਾ ਹੈ, ਉਹ ਮਰ ਜਾਂਦਾ ਹੈ।
Fareedkot Teekaਜਿਸ ਕੋ ਤੂੰ ਚਿਤਿ ਆਵੇਂ ਤਿਸ ਕੋ ਬਡਾ ਅਨੰਦ ਹੋਤਾ ਹੈ ਔਰ ਜਿਸ ਕੋ ਤੂੰ ਵਿਸਰਹਿ ਸੋ ਜਨਮਤਾ ਮਰਤਾ ਹੈ॥
Prof. Sahib Singhਹੇ ਪ੍ਰ੍ਰਭੂ! ਜੇ ਤੂੰ ਚਿੱਤ ਵਿਚ ਆ ਵੱਸੇਂ, ਤਾਂ ਬੜਾ ਸੁਖ ਮਿਲਦਾ ਹੈ। ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ।

ਪਦ ਅਰਥ ਚਿਤਿ = ਚਿੱਤ ਵਿਚ। ਵਿਸਰਹਿ = ਤੂੰ ਵਿਸਰ ਜਾਂਦਾ ਹੈਂ। ਮਰਿ ਜਾਏ = ਆਤਮਕ ਮੌਤ ਸਹੇੜ ਲੈਂਦਾ ਹੈ।

SikhNet (Spanish)Alabándote, oh Señor, uno está siempre en Éxtasis; Abandonándote uno muere.

ਦਇਆਲੁ ਹੋਵਹਿ ਜਿਸੁ ਊਪਰਿ ਕਰਤੇ; ਸੋ ਤੁਧੁ ਸਦਾ ਧਿਆਏ ॥੧॥

deaal hoveh jis aoopar karate; so tudh sadaa dhiaae |1|

Sant Singh KhalsaThat being, whom You bless with Your Mercy, O Creator Lord, constantly meditates on You. ||1||
Manmohan SinghHe, unto whom Thou becomest merciful, O Creator; He ever meditates on Thee.
Manmohan Singh (Punjabi)ਜਿਸ ਉਤੇ ਤੂੰ ਮਿਹਰਵਾਨ ਹੋ ਜਾਂਦਾ ਹੈ, ਹੇ ਸਿਰਜਣਹਾਰ! ਉਹ ਹਮੇਸ਼ਾਂ ਹੀ ਤੇਰਾ ਆਰਾਧਨ ਕਰਦਾ ਹੈ।
Fareedkot Teekaਹੇ ਕਰਤੇ! ਜਿਸ ਪਰ ਤੂੰ ਦਿਆਲ ਹੋਤਾ ਹੈਂ, ਸੋ ਪੁਰਸ਼ ਤੁਮ ਕੋ ਸਦਾ ਧਿਆਵਤਾ ਹੈ॥੧॥
Prof. Sahib Singhਹੇ ਕਰਤਾਰ! ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥

ਪਦ ਅਰਥ ਕਰਤੇ = ਹੇ ਕਰਤਾਰ! ॥੧॥

SikhNet (Spanish)Oh Señor Creador, aquél que tiene Tu Misericordia, te contempla para siempre.(1)

ਮੇਰੇ ਸਾਹਿਬ. ਤੂੰ, ਮੈ ਮਾਣੁ ਨਿਮਾਣੀ ॥

mere saahib. toon, mai maan nimaanee |

Sant Singh KhalsaO my Lord and Master, You are the honor of the dishonored such as me.
Manmohan SinghMy Master, of me dishonoured, Thou art the honour.
Manmohan Singh (Punjabi)ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ।
Fareedkot Teekaਹੇ ਮੇਰੇ ਸਾਹਿਬ! ਤੂੰ ਹੀ ਮੈਂ ਨਿਮਾਣੀ ਕੋ ਮਾਣ ਦੇਨੇ ਵਾਲਾ ਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ।

ਪਦ ਅਰਥ ਸਾਹਿਬ = ਹੇ ਸਾਹਿਬ! ਮੈ = ਮੇਰਾ।

SikhNet (Spanish)Oh Maestro mío, eres el Único Soporte del que no lo tiene;

ਅਰਦਾਸਿ ਕਰੀ ਪ੍ਰਭ ਅਪਨੇ ਆਗੈ; ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥

aradaas karee prabh apane aagai; sun sun jeevaa teree baanee |1| rahaau |

Sant Singh KhalsaI offer my prayer to You, God; listening, listening to the Word of Your Bani, I live. ||1||Pause||
Manmohan SinghI pray to Thee, O my Lord and live by hearing, hearing Thine divine, Gurbani. Pause.
Manmohan Singh (Punjabi)ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ ਈਸ਼ਵਰੀ ਗੁਰਬਾਣੀ ਸੁਣ ਸੁਣ ਕੇ ਜੀਉਂਦਾ ਹਾਂ, ਹੇ ਮੇਰੇ ਸਾਹਿਬ! ਠਹਿਰਾਉ।
Fareedkot Teekaਹੇ ਪ੍ਰਭੂ! ਮੈਂ ਆਪ ਕੇ ਆਗੇ ਬੇਨਤੀ ਕਰਤੀ ਹਾਂ, ਸੁਣ ਸੁਣ ਕੇ ਮੈਂ ਤੇਰੀ ਬਾਨੀ ਕੋ ਜੀਵਤੀ ਹੂੰ, ਭਾਵ ਤੇਰੇ ਨਾਮ ਕੋ ਸ੍ਵਾਸਾਂ ਪ੍ਰਯੰਤ ਸੁਨਾਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, (ਮੇਹਰ ਕਰ) ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥

ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ। ਸੁਣਿ = ਸੁਣ ਕੇ। ਜੀਵਾ = ਜੀਵਾਂ, ਆਤਮਕ ਜੀਵਨ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥

SikhNet (Spanish)Te rezo siempre y sólo vivo si puedo escuchar Tu Palabra. (1-Pausa)

ਚਰਣ ਧੂੜਿ ਤੇਰੇ ਜਨ ਕੀ ਹੋਵਾ; ਤੇਰੇ ਦਰਸਨ ਕਉ ਬਲਿ ਜਾਈ ॥

charan dhoorr tere jan kee hovaa; tere darasan kau bal jaaee |

Sant Singh KhalsaMay I become the dust of the feet of Your humble servants. I am a sacrifice to the Blessed Vision of Your Darshan.
Manmohan SinghMay I become the dust of the feet of Thine slaves. Unto Thine vision, O Lord I am a sacrifice.
Manmohan Singh (Punjabi)ਮੈਂ ਤੇਰੇ ਗੋਲਿਆਂ ਦੇ ਪੈਰਾਂ ਦੀ ਖਾਕ ਹੋ ਜਾਵਾਂ। ਤੇਰੇ ਦੀਦਾਰ ਉਤੇ, ਹੇ ਸੁਆਮੀ! ਮੈਂ ਘੋਲੀ ਜਾਂਦਾ ਹਾਂ।
Fareedkot Teekaਤੁਮਾਰੇ ਦਾਸੋਂ ਕੇ ਚਰਨੋਂ ਕੀ ਧੂੜ ਹੋਵਾਂ ਔ ਤੇਰੇ ਦਰਸ ਕੌ ਬਲਿਹਾਰੇ ਜਾਊਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂੜ ਬਣਿਆ ਰਹਾਂ।

ਪਦ ਅਰਥ ਹੋਵਾ = ਹੋਵਾਂ। ਕਉ = ਤੋਂ। ਬਲਿ = ਸਦਕੇ। ਜਾਈ = ਜਾਈਂ, ਮੈਂ ਜਾਂਦਾ ਹਾਂ।

SikhNet (Spanish)Déjame ser como el Polvo que pisan Tus Santos; déjame ofrecer mi ser en sacrificio a Tu Visión.

ਅੰਮ੍ਰਿਤ ਬਚਨ ਰਿਦੈ ਉਰਿ ਧਾਰੀ; ਤਉ ਕਿਰਪਾ ਤੇ ਸੰਗੁ ਪਾਈ ॥੨॥

amrit bachan ridai ur dhaaree; tau kirapaa te sang paaee |2|

Sant Singh KhalsaI enshrine Your Ambrosial Word within my heart. By Your Grace, I have found the Company of the Holy. ||2||
Manmohan SinghThine Ambrosial Word, O Lord, I enshrine in my mind and by Thy grace I obtain the saints' society.
Manmohan Singh (Punjabi)ਤੇਰੀ ਅੰਮ੍ਰਿਤਮਈ ਕਲਾਮ ਮੈਂ ਆਪਣੀ ਮਨ ਵਿੱਚ ਟਿਕਾਉਂਦਾ ਹਾਂ, ਹੇ ਪ੍ਰਭੂ! ਅਤੇ ਤੇਰੀ ਦਇਆ ਦੁਆਰਾ ਮੈਂ ਸਤਿ ਸੰਗਤ ਨੂੰ ਪਰਾਪਤ ਹੁੰਦਾ ਹਾਂ।
Fareedkot Teekaਔ ਅੰਮ੍ਰਿਤ ਰੂਪ ਤੇਰੇ ਬੇਦ ਰੂਪ ਬਚਨ ਅਧਕ ਜਾਨ ਕਰ, ਭਾਵ ਮਹਾਂ ਵਾਕ ਰਿਦੇ ਮੇਂ ਧਾਰਨ ਕਰੂੰ। ਹੇ ਵਾਹਿਗੁਰੂ! ਪ੍ਰਿਥਮੇ ਤੁਮਾਰੀ ਕ੍ਰਿਪਾ ਹੋਇ ਤੋ ਸੰਗ ਪਾਈਤਾ ਹੈ॥੨॥
Prof. Sahib Singh(ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਿਲ ਵਿਚ ਹਿਰਦੇ ਵਿਚ ਵਸਾਈ ਰੱਖਾਂ, ਤੇਰੀ ਕਿਰਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤਿ ਪ੍ਰਾਪਤ ਕਰਾਂ ॥੨॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਵਾਲੇ। ਉਰਿ = ਹਿਰਦੇ ਵਿਚ। ਤਉ = ਤੇਰੀ {तव}। ਤੇ = ਤੋਂ, ਨਾਲ। ਸੰਗੁ = ਸਾਥ। ਪਾਈ = ਪਾਈਂ, ਮੈਂ ਪਾਵਾਂ ॥੨॥

SikhNet (Spanish)Déjame enaltecer Tu Palabra Ambrosial en mi mente. Es sólo por Tu Gracia que soy bendecido con Tu Compañía. (2)

ਅੰਤਰ ਕੀ ਗਤਿ. ਤੁਧੁ ਪਹਿ ਸਾਰੀ; ਤੁਧੁ ਜੇਵਡੁ. ਅਵਰੁ ਨ ਕੋਈ ॥

antar kee gat. tudh peh saaree; tudh jevadd. avar na koee |

Sant Singh KhalsaI place the state of my inner being before You; there is no other as great as You.
Manmohan SinghI place my mind's condition before Thee, None is so great as Thee, O God.
Manmohan Singh (Punjabi)ਆਪਣੇ ਮਨ ਦੀ ਅਵਸਥਾ ਮੈਂ ਤੇਰੇ ਅੱਗੇ ਰੱਖਦਾ ਹਾਂ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ, ਹੇ ਵਾਹਿਗੁਰੂ!
Fareedkot Teekaਅੰਤਰ ਕੀ ਗਤੀ ਤੇਰੇ ਪਾਸ ਹੀ ਕਹੀ ਹੈ, ਕਿਉਂਕਿ ਤੇਰੇ ਜੈਸਾ ਵਡਾ ਔਰ ਕੋਈ ਨਹੀਂ॥
Prof. Sahib Singhਹੇ ਭਾਈ! ਆਪਣੇ ਦਿਲ ਦੀ ਹਾਲਤ ਤੇਰੇ ਅੱਗੇ ਖੋਲ੍ਹ ਕੇ ਰੱਖ ਦਿੱਤੀ ਹੈ। ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ।

ਪਦ ਅਰਥ ਗਤਿ = ਹਾਲਤ, ਅਵਸਥਾ। ਸਾਰੀ = ਖੋਲ੍ਹੀ ਹੈ।

SikhNet (Spanish)Lo íntimo de mi ser lo pongo ante Ti; no hay nadie más Grandioso que Tú.

ਜਿਸ ਨੋ ਲਾਇ ਲੈਹਿ ਸੋ ਲਾਗੈ; ਭਗਤੁ ਤੁਹਾਰਾ ਸੋਈ ॥੩॥

jis no laae laihi so laagai; bhagat tuhaaraa soee |3|

Sant Singh KhalsaHe alone is attached, whom You attach; he alone is Your devotee. ||3||
Manmohan SinghHe whom Thou attachest; he gets attached to Thee. He alone is Thy devoted serf, O Lord.
Manmohan Singh (Punjabi)ਜਿਸ ਨੂੰ ਤੂੰ ਤੋੜਦਾ ਹੈ, ਉਹ ਹੀ ਤੇਰੇ ਨਾਲ ਜੁੜਦਾ ਹੈ। ਕੇਵਲ ਉਹ ਹੀ ਤੇਰਾ ਜਾਂ-ਨਿਸਾਰ ਨਫਰ ਹੈ, ਹੇ ਸੁਆਮੀ!
Fareedkot Teekaਜਿਸ ਕੋ ਤੂੰ ਅਪਨੀ ਓਰ ਲਾ ਲਏਂ ਸੋ ਲਗਤਾ ਹੈ ਅਰ ਵਹੀ ਤੁਮਾਰਾ ਭਗਤ ਹੈ॥੩॥
Prof. Sahib Singhਜਿਸ ਮਨੁੱਖ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਹ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ। ਉਹੀ ਤੇਰਾ (ਅਸਲ) ਭਗਤ ਹੈ ॥੩॥

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਨੇ' ਦੇ ਕਾਰਨ ਉਡ ਗਿਆ ਹੈ}। ਸੋਈ = ਉਹ ਹੀ ॥੩॥

SikhNet (Spanish)Aquél a quien atraes a Tu Servicio, se vuelve tan dedicado que llega a ser Tu Devoto. (3)

ਦੁਇ ਕਰ ਜੋੜਿ. ਮਾਗਉ ਇਕੁ ਦਾਨਾ; ਸਾਹਿਬਿ ਤੁਠੈ ਪਾਵਾ ॥

due kar jorr. maagau ik daanaa; saahib tutthai paavaa |

Sant Singh KhalsaWith my palms pressed together, I beg for this one gift; O my Lord and Master, if it pleases You, I shall obtain it.
Manmohan SinghWith both the hands joined together, I pray for the bounty of Thy Name, O Lord, Through Thy pleasure alone can I receive it.
Manmohan Singh (Punjabi)ਦੋਵੇਂ ਹੱਥ ਬੰਨ੍ਹ ਕੇ ਮੈਂ ਤੇਰੇ ਨਾਮ ਦੀ ਦਾਤ ਦੀ ਯਾਚਨਾ ਕਰਦਾ ਹਾਂ, ਹੇ ਸੁਆਮੀ ਨੂੰ ਕੇਵਲ ਤੇਰੀ ਖੁਸ਼ੀ ਰਾਹੀਂ ਹੀ ਮੈਂ ਇਸ ਨੂੰ ਪਰਾਪਤ ਕਰ ਸਕਦਾ ਹਾਂ।
Fareedkot Teekaਦੋਨੋਂ ਹਾਥ ਜੋੜ ਕਰ ਮੈਂ ਏਕ ਦਾਨ ਮਾਂਗਤਾ ਹੂੰ, ਹੇ ਸਾਹਿਬ! ਏਹ ਦਾਨ ਮੈਂ ਆਪ ਕੇ ਪ੍ਰਸਿੰਨ ਹੂਏ ਤੇ ਪਾਵਾਂਗਾ॥
Prof. Sahib Singhਹੇ ਪ੍ਰਭੂ! ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਪਾਸੋਂ) ਇਕ ਦਾਨ ਮੰਗਦਾ ਹਾਂ। ਹੇ ਸਾਹਿਬ! ਤੇਰੇ ਤ੍ਰੁੱਠਣ ਨਾਲ ਹੀ ਮੈਂ (ਇਹ ਦਾਨ) ਲੈ ਸਕਦਾ ਹਾਂ।

ਪਦ ਅਰਥ ਕਰ = ਹੱਥ {ਬਹੁ-ਵਚਨ}। ਜੋੜਿ = ਜੋੜ ਕੇ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਸਾਹਿਬ ਤੁਠੈ = ਜੇ ਸਾਹਿਬ ਤ੍ਰੁੱਠ ਪਏ। ਪਾਵਾ = ਪਾਵਾਂ, ਮੈਂ ਪ੍ਰਾਪਤ ਕਰਾਂ।

SikhNet (Spanish)Con mis palmas juntas Te rezo, oh Dios;

ਸਾਸਿ ਸਾਸਿ ਨਾਨਕੁ ਆਰਾਧੇ; ਆਠ ਪਹਰ ਗੁਣ ਗਾਵਾ ॥੪॥੯॥੫੬॥

saas saas naanak aaraadhe; aatth pehar gun gaavaa |4|9|56|

Sant Singh KhalsaWith each and every breath, Nanak adores You; twenty-four hours a day, I sing Your Glorious Praises. ||4||9||56||
Manmohan SinghWith every breath, Nanak meditates on Thee, O Lord and sings Thy praises throughout the eight-watches.
Manmohan Singh (Punjabi)ਆਪਣੇ ਹਰ ਸੁਆਸ ਨਾਲ, ਨਾਨਕ ਤੇਰਾ ਸਿਮਰਨ ਕਰਦਾ ਹੈ, ਹੇ ਸਾਹਿਬ! ਅਤੇ ਅੱਠੇ ਪਹਿਰ ਹੀ ਤੇਰਾ ਜੱਸ ਗਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਵਾਸ ਸ੍ਵਾਸ ਮੇਰਾ ਮਨ ਤੇਰੇ ਕੋ ਅਰਾਧੇ ਅਰ ਰਸਨਾ ਕਰ ਕੇ ਆਠ ਪਹਰ ਤੇਰੇ ਗੁਣ ਗਾਵਾਂ॥੪॥੯॥੫੬॥
Prof. Sahib Singh(ਮੇਹਰ ਕਰ) ਨਾਨਕ ਹਰੇਕ ਸਾਹ ਦੇ ਨਾਲ ਤੇਰਾ ਅਰਾਧਨ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ ॥੪॥੯॥੫੬॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਗਾਵਾ = ਗਾਵਾਂ ॥੪॥੯॥੫੬॥

SikhNet (Spanish)Bendíceme con Tu Misericordia para que viva siempre en Ti y Te alabe noche y día. (4-9-56)

Open this shabad →

Shabad Guru Arjan Dev Ji Raag Soohee continues on Ang 750

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਜਿਸ ਕੇ ਸਿਰ ਊਪਰਿ. ਤੂੰ ਸੁਆਮੀ; ਸੋ ਦੁਖੁ ਕੈਸਾ ਪਾਵੈ ॥

jis ke sir aoopar. toon suaamee; so dukh kaisaa paavai |

Sant Singh KhalsaWhen You stand over our heads, O Lord and Master, how can we suffer in pain?
Manmohan SinghHow can he, over whose head Thou art, O Lord, suffer pain?
Manmohan Singh (Punjabi)ਜਿਸ ਦੇ ਸੀਸ ਉਤੇ ਤੂੰ ਹੈ, ਹੇ ਸਾਹਿਬ! ਉਹ ਤਕਲੀਫ ਕਿਸ ਤਰ੍ਹਾਂ ਪਾ ਸਕਦਾ ਹੈ?
Fareedkot Teekaਹੇ ਸ੍ਵਾਮੀ! ਜਿਸ ਕੇ ਸਿਰ ਊਪਰ ਤੂੰ ਹਾਥ ਰਖਨੇ ਵਾਲਾ ਹੈਂ, ਸੋ ਕੈਸਾ ਦੁਖ ਪਾਵੇਗਾ, ਭਾਵ ਦੁਖ ਨਹੀਂ ਪਾਵੇਗਾ॥
Prof. Sahib Singhਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ।

ਪਦ ਅਰਥ ਜਿਸ ਕੇ = {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}। ਸੁਆਮੀ = ਹੇ ਸੁਆਮੀ!

SikhNet (Spanish)Oh Señor, aquél a quien proteges, ¿cómo puede sufrir dolor?

ਬੋਲਿ. ਨ ਜਾਣੈ, ਮਾਇਆ ਮਦਿ ਮਾਤਾ; ਮਰਣਾ ਚੀਤਿ. ਨ ਆਵੈ ॥੧॥

bol. na jaanai, maaeaa mad maataa; maranaa cheet. na aavai |1|

Sant Singh KhalsaThe mortal being does not know how to chant Your Name - he is intoxicated with the wine of Maya, and the thought of death does not even enter his mind. ||1||
Manmohan SinghIntoxicated with the wine of wealth, the mortal knows not how to utter the True Name and thinks not of death.
Manmohan Singh (Punjabi)ਧਨ-ਦੌਲਤ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਪ੍ਰਾਣੀ ਸੱਚੇ ਨਾਮ ਦੇ ਉਚਾਰਨ ਕਰਨ ਨੂੰ ਨਹੀਂ ਜਾਣਦਾ ਅਤੇ ਮੌਤ ਨੂੰ ਯਾਦ ਹੀ ਨਹੀਂ ਕਰਦਾ।
Fareedkot Teekaਜੋ ਮਾਯਾ ਕੇ ਮਦ ਵਿੱਚ ਮੱਤਾ ਹੋਇਆ ਹੈ ਵਹੁ ਸੁਭ ਵਾਕ ਵਾ ਨਾਮ ਬੋਲ ਭੀ ਨਹੀਂ ਜਾਨਤਾ ਔਰ ਮਰਨਾ ਉਸ ਕੌ ਯਾਦ ਨਹੀਂ ਆਵਤਾ॥੧॥☬ਕਿਉਂਕਿ:
Prof. Sahib Singhਉਹ ਮਨੁੱਖ, ਜੋ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ ॥੧॥

ਪਦ ਅਰਥ ਬੋਲਿ ਨ ਜਾਣੈ = ਬੋਲਣ ਨਹੀਂ ਜਾਣਦਾ। ਮਦਿ = ਅਹੰਕਾਰ ਵਿਚ। ਮਾਤਾ = ਮਸਤ। ਮਰਣਾ = ਮੌਤ, ਮੌਤ ਦਾ ਸਹਿਮ। ਚੀਤਿ = ਚਿੱਤ ਵਿਚ ॥੧॥

SikhNet (Spanish)Pero el que está intoxicado con Maya no sabe cómo recitar Tu Palabra y no recuerda que va a morir.(1)

ਮੇਰੇ ਰਾਮ ਰਾਇ; ਤੂੰ ਸੰਤਾ ਕਾ. ਸੰਤ ਤੇਰੇ ॥

mere raam raae; toon santaa kaa. sant tere |

Sant Singh KhalsaO my Sovereign Lord, You belong to the Saints, and the Saints belong to You.
Manmohan SinghO my sovereign Lord, Thou belongest to the saints and the saints belong to Thee.
Manmohan Singh (Punjabi)ਹੇ ਮੇਰੇ ਪਾਤਿਸ਼ਾਹ ਪਰਮੇਸ਼ਰ ਨੂੰ ਤੂੰ ਸਾਧੂਆਂ ਦਾ ਹੈਂ ਅਤੇ ਸਾਧੂ ਤੇਰੇ ਹਨ।
Fareedkot Teekaਹੇ ਮੇਰੇ ਰਾਮ ਰਾਇ! ਤੂੰ ਸੰਤੋਂ ਕਾ ਰਾਖਾ ਹੈਂ ਸੰਤ ਤੇਰੇ ਆਸਰੇ ਹੈਂ॥
Prof. Sahib Singhਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ (ਆਪਣੇ) ਸੰਤਾਂ ਦਾ (ਰਾਖਾ) ਹੈਂ, (ਤੇਰੇ) ਸੰਤ ਤੇਰੇ (ਆਸਰੇ ਰਹਿੰਦੇ ਹਨ)।

ਪਦ ਅਰਥ ਰਾਮਰਾਇ = ਹੇ ਪ੍ਰਭੂ-ਪਾਤਿਸ਼ਾਹ!

SikhNet (Spanish)Oh Señor mío, mi Rey, perteneces a los Santos que pertenecen a Ti.

Open this shabad (11 lines, Angs 749-750) →

Ang 749 of 1430