ੴ

ਸਿੱਖਬਾਣੀ · SikhBani

Ang 908

Sri Guru Granth Sahib · Raag Raamkalee · 2 shabads, 32 lines
Translations
Shabad Guru Nanak Dev Ji Raag Raamkalee continued from Ang 907

ਬ੍ਰਹਮਾ ਬਿਸਨੁ ਮਹੇਸ ਇਕ ਮੂਰਤਿ; ਆਪੇ ਕਰਤਾ ਕਾਰੀ ॥੧੨॥

brahamaa bisan mahes ik moorat; aape karataa kaaree |12|

Sant Singh KhalsaBrahma, Vishnu and Shiva are manifestations of the One God. He Himself is the Doer of deeds. ||12||
Manmohan SinghThe One Lord as created the forms of Brahma, Vishnu and Shiva and He Himself is the Doer of deeds.
Manmohan Singh (Punjabi)ਇਕ ਸੁਆਮੀ ਨੇ ਬ੍ਰਹਮਾਂ ਵਿਸ਼ਨੂੰ ਅਤੇ ਸ਼ਿਵਜੀ ਦੇ ਸਰੂਪ ਰਚੇ ਹਨ ਅਤੇ ਉਹ ਖੁਦ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ।
Fareedkot Teekaਬ੍ਰਹਮਾ, ਬਿਸਨ, ਸਿਵ, ਆਦਿਕ ਸਭ ਕਾ ਏਕ ਜੋ ਸਰੂਪ ਹੈ, ਕਰਤਾ ਸੋ ਆਪ ਹੀ (ਕਾਰੀ) ਕਰਨੇਹਾਰ ਅਰਥਾਤ ਰਚਨੇ ਵਾਲਾ ਹੈ॥੧੨॥
Prof. Sahib Singh(ਹੇ ਅਉਧੂ! ਉਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਕਰਤਾਰ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਉਸ ਇਕ ਪਰਮਾਤਮਾ (ਦੀ ਇਕ ਇਕ ਤਾਕਤ) ਦਾ ਸਰੂਪ (ਮਿਥੇ ਗਏ) ਹਨ ॥੧੨॥

ਪਦ ਅਰਥ ਮਹੇਸ = ਸ਼ਿਵ। ਇਕ ਮੂਰਤਿ = ਇਕ ਪਰਮਾਤਮਾ ਦਾ ਹੀ ਰੂਪ ॥੧੨॥

SikhNet (Spanish)Brahma, Vishnú y Shiva son manifestaciones del Único Señor, Él es el Hacedor. (12)

ਕਾਇਆ ਸੋਧਿ ਤਰੈ ਭਵ ਸਾਗਰੁ; ਆਤਮ ਤਤੁ ਵੀਚਾਰੀ ॥੧੩॥

kaaeaa sodh tarai bhav saagar; aatam tat veechaaree |13|

Sant Singh KhalsaOne who purifies his body, crosses over the terrifying world-ocean; he contemplates the essence of his own soul. ||13||
Manmohan SinghHe who assays his body and reflects over the quintessence of his self, crosses the terrible world-ocean.
Manmohan Singh (Punjabi)ਜੋ ਆਪਣੀ ਦੇਹ ਨੂੰ ਪਰਖਦਾ ਹੈ ਅਤੇ ਆਪਣੇ ਆਪ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਜਿਨੋਂ ਨੇ ਸਰੀਰ ਸੋਧਿਆ ਹੈ, ਭਾਵ ਸਰੀਰ ਇੰਦ੍ਰੇ ਮਨ ਆਦਿਕੋਂ ਸੇ ਜੋ ਪਰੇ ਹੈਂ, ਸੋ ਜਾਨਿਆ ਹੈ। ਸੋ ਆਤਮਾ ਕੋ ਵੀਚਾਰਨੇ ਵਾਲਾ ਹੋ ਕੇ ਸੰਸਾਰ ਸਮੁੰਦਰ ਕੋ ਤਰ ਗਏ ਹੈਂ॥੧੩॥
Prof. Sahib Singh(ਹੇ ਅਉਧੂ! ਉਹ ਮਨੁੱਖ) ਹਰੇਕ ਆਤਮਾ ਦੇ ਮਾਲਕ ਪਰਮਾਤਮਾ (ਦੀ ਯਾਦ) ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਤੇ (ਜੰਗਲਾਂ ਪਹਾੜਾਂ ਵਿਚ ਭਟਕਣ ਦੇ ਥਾਂ) ਆਪਣੇ ਸਰੀਰ ਨੂੰ (ਵਿਕਾਰਾਂ ਵਲੋਂ) ਪਵਿਤ੍ਰ ਰੱਖ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧੩॥

ਪਦ ਅਰਥ ਸੋਧਿ = ਸੋਧ ਕੇ, ਸੁੱਧ ਕਰ ਕੇ। ਆਤਮ ਤਤੁ = ਆਤਮ ਦਾ ਮੂਲ ਪਰਮਾਤਮਾ ॥੧੩॥

SikhNet (Spanish)Aquél que se purifica, nada a través del aterrador océano del mundo y así contempla la Esencia de su propia Alma.(13)

ਗੁਰ ਸੇਵਾ ਤੇ. ਸਦਾ ਸੁਖੁ ਪਾਇਆ; ਅੰਤਰਿ ਸਬਦੁ ਰਵਿਆ ਗੁਣਕਾਰੀ ॥੧੪॥

gur sevaa te. sadaa sukh paaeaa; antar sabad raviaa gunakaaree |14|

Sant Singh KhalsaServing the Guru, he finds everlasting peace; deep within, the Shabad permeates him, coloring him with virtue. ||14||
Manmohan SinghThrough the Guru's service, everlasting peace is attained and within one permeates the efficacious Name of the Lord.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਰਾਹੀਂ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਇਨਸਾਨ ਦੇ ਅੰਦਰ ਸੁਆਮੀ ਦਾ ਲਾਭਦਾਇਕ ਨਾਮ ਰਮ ਜਾਂਦਾ ਹੈ।
Fareedkot Teekaਅਪਨੇ ਅੰਤਰ ਬ੍ਰਹਮ ਰਵਿਆ ਹੂਆ ਜਾਨਿਆ ਹੈ, ਤਿਨ ਮੇਂ ਏਹੀ ਸੁੰਦਰ ਗੁਨ ਹੈਂ ਔ ਤਿਨੋਂ ਨੇ ਗੁਰੋਂ ਕੀ ਸੇਵਾ ਤੇ (ਸਦਾ ਸੁਖੁ) ਅਚੁਤ ਸੁਖ ਕੋ ਪਾਇਆ ਹੈ॥੧੪॥
Prof. Sahib Singh(ਹੇ ਅਉਧੂ! ਉਸ ਮਨੁੱਖ ਨੇ) ਗੁਰੂ ਦੀ ਦੱਸੀ ਸੇਵਾ ਤੋਂ ਹੀ ਸਦਾ ਲਈ ਆਤਮਕ ਆਨੰਦ ਲੱਭ ਲਿਆ ਹੈ, ਉਸ ਦੇ ਅੰਦਰ (ਸੁੱਚੇ) ਆਤਮਕ ਗੁਣ ਪੈਦਾ ਕਰਨ ਵਾਲਾ ਗੁਰੂ ਦਾ ਸ਼ਬਦ ਸਦਾ ਟਿਕਿਆ ਰਹਿੰਦਾ ਹੈ ॥੧੪॥

ਪਦ ਅਰਥ ਅੰਤਰਿ = ਅੰਦਰ, ਹਿਰਦੇ ਵਿਚ। ਰਵਿਆ = ਚੇਤੇ ਰੱਖਿਆ, ਮੁੜ ਮੁੜ ਵਸਾਇਆ। ਗੁਣਕਾਰੀ = ਆਤਮਕ ਗੁਣ ਦੇਣ ਵਾਲਾ ॥੧੪॥

SikhNet (Spanish)Uno logra el Éxtasis duradero a través del Servicio del Guru, pues en el interior, la Palabra del Shabd lo compenetra todo dándole el color de la Virtud. (14)

ਆਪੇ ਮੇਲਿ ਲਏ ਗੁਣਦਾਤਾ; ਹਉਮੈ ਤ੍ਰਿਸਨਾ ਮਾਰੀ ॥੧੫॥

aape mel le gunadaataa; haumai trisanaa maaree |15|

Sant Singh KhalsaThe Giver of virtue unites with Himself, one who conquers egotism and desire. ||15||
Manmohan SinghThe Giver of virtue, unites with Himself the mortal who stills his ego and desire.
Manmohan Singh (Punjabi)ਨੇਕੀ ਬਖਸ਼ਣਹਾਰ (ਹਰੀ) ਉਸ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੋ ਆਪਦੀ ਹੰਗਤਾ ਤੇ ਖਾਹਿਸ਼ ਨੂੰ ਮੇਟ ਸੁੱਟਦਾ ਹੈ।
Fareedkot Teekaਜਿਨੋਂ ਨੇ ਹਉਮੈ ਔ ਤ੍ਰਿਸ਼ਨਾ ਮਾਰੀ ਹੈ, (ਗੁਣਦਾਤਾ) ਪਰਮੇਸਰ ਨੇ ਵਹੁ ਅਪਨੇ ਮੇਂ ਮੇਲ ਲੀਏ ਹੈਂ॥੧੫॥
Prof. Sahib Singh(ਹੇ ਅਉਧੂ! ਜਿਸ ਉਤੇ ਮੇਹਰ ਕਰਦਾ ਹੈ ਉਸ ਨੂੰ) ਆਤਮਕ ਗੁਣ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੀ (ਗੁਰਮੁਖਾਂ ਦੀ) ਸੰਗਤ ਵਿਚ ਮਿਲਾਂਦਾ ਹੈ, ਉਸ ਦੇ ਅੰਦਰੋਂ ਹਉਮੈ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਦੇਂਦਾ ਹੈ ॥੧੫॥

ਪਦ ਅਰਥ ਮਾਰੀ = ਮਾਰਿ, ਮਾਰ ਕੇ ॥੧੫॥

SikhNet (Spanish)El Señor Mismo nos une en Su Ser cuando calmamos la ansiedad y el ego. (15)

ਤ੍ਰੈ ਗੁਣ ਮੇਟੇ. ਚਉਥੈ ਵਰਤੈ; ਏਹਾ ਭਗਤਿ ਨਿਰਾਰੀ ॥੧੬॥

trai gun mette. chauthai varatai; ehaa bhagat niraaree |16|

Sant Singh KhalsaEradicating the three qualities, dwell in the fourth state. This is the unparalleled devotional worship. ||16||
Manmohan SinghAbandoning the three modes, one should abide in the fourth state. Singular is this devotional service of the Lord.
Manmohan Singh (Punjabi)ਤਿੰਨਾਂ ਅਵਸਥਾਵਾਂ ਨੂੰ ਤਿਆਗ ਇਨਸਾਨ ਨੂੰ ਚੌਥੀ ਦਸ਼ਾ ਅੰਦਰ ਵੱਸਣਾ ਉਚਿਤ ਹੈ। ਨਿਰਾਲੀ ਹੈ ਸੁਆਮੀ ਦੀ ਇਹ ਪ੍ਰੇਮਮਈ ਸੇਵਾ।
Fareedkot Teekaਤੀਨੋਂ ਗੁਣੋਂ ਕੋ ਮੇਟ ਕੇ (ਚਉਥੈ) ਤੁਰੀਆਂ ਪਦ ਮੇਂ ਵਰਤਤੇ ਹੈਂ, ਏਹੀ ਉਨ ਕੀ (ਨਿਰਾਰੀ) ਪਰਾ ਭਗਤੀ ਹੈ॥੧੬॥
Prof. Sahib Singh(ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਲੈਂਦਾ ਹੈ, ਉਸ ਉੱਚੀ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਇਹਨਾਂ ਤਿੰਨਾਂ ਦਾ ਜ਼ੋਰ ਨਹੀਂ ਚੜ੍ਹਦਾ, (ਜੰਗਲਾਂ ਪਹਾੜਾਂ ਵਿਚ ਭਟਕਣ ਨਾਲੋਂ ਉਸ ਨੂੰ) ਇਹ ਭਗਤੀ ਹੀ ਅਨੋਖੀ ਖਿੱਚ ਪਾਂਦੀ ਹੈ ॥੧੬॥

ਪਦ ਅਰਥ ਚਉਥੈ = ਚੌਥੇ ਦਰਜੇ ਵਿਚ, ਉਸ ਆਤਮਕ ਅਵਸਥਾ ਵਿਚ ਜਿਥੇ ਮਾਇਆ ਦੇ ਤਿੰਨ ਗੁਣ ਪੋਹ ਨਹੀਂ ਸਕਦੇ ॥੧੬॥

SikhNet (Spanish)Aquél que abandona la Maya de las tres Gunas y habita en el Cuarto Estado, vive como un verdadero y desapegado Devoto de Dios. (16)

ਗੁਰਮੁਖਿ ਜੋਗ ਸਬਦਿ. ਆਤਮੁ ਚੀਨੈ; ਹਿਰਦੈ ਏਕੁ ਮੁਰਾਰੀ ॥੧੭॥

guramukh jog sabad. aatam cheenai; hiradai ek muraaree |17|

Sant Singh KhalsaThis is the Yoga of the Gurmukh: Through the Shabad, he understands his own soul, and he enshrines within his heart the One Lord. ||17||
Manmohan SinghThe Yog of the pious person is this, that through the Guru's instruction, he searches his own-self and enshrines within his mind the One Lord, the Enemy of pride.
Manmohan Singh (Punjabi)ਪਵਿੱਤਰ ਪੁਰਸ਼ ਦਾ ਯੋਗ ਇਹ ਹੈ ਕਿ ਗੁਰਾਂ ਦੇ ਉਪਦੇਸ਼ ਰਾਹੀਂ ਉਹ ਆਪਣੇ ਆਪ ਨੂੰ ਖੋਜਦਾ ਹੈ ਅਤੇ ਹੰਕਾਰ ਦੇ ਵੈਰੀ ਅਦੁੱਤੀ ਸੁਆਮੀ ਨੂੰ ਆਪਣੇ ਅੰਤਸ਼ਕਰਨ ਅੰਦਰ ਟਿਕਾਉਂਦਾ ਹੈ।
Fareedkot Teekaਗੁਰੋਂ ਦਵਾਰੇ ਉਪਦੇਸ਼ ਸਾਥ (ਜੋਗੁ) ਮਿਲਕੈ ਆਤਮਾ ਕੋ ਏਕ (ਮੁਰਾਰੀ) ਪਰਮੇਸਰ ਰੂਪ ਹਿਰਦੇ ਮੇਂ ਪਹਿਚਾਨਿਆ ਹੈ॥੧੭॥
Prof. Sahib Singh(ਹੇ ਅਉਧੂ!) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਨ ਦੇ ਜੋਗ (-ਸਾਧਨ) ਦੀ ਰਾਹੀਂ ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਤੇ ਆਪਣੇ ਹਿਰਦੇ ਵਿਚ ਇਕ ਪਰਮਾਤਮਾ (ਦੀ ਯਾਦ ਤੇ ਪ੍ਰੀਤ) ਨੂੰ ਵਸਾਈ ਰੱਖਦਾ ਹੈ ॥੧੭॥

ਪਦ ਅਰਥ ਜੋਗ ਸਬਦਿ = ਸ਼ਬਦ-ਰੂਪ ਜੋਗ ਦੀ ਰਾਹੀਂ। ਚੀਨੈ = ਪਛਾਣਦਾ ਹੈ ॥੧੭॥

SikhNet (Spanish)La Yoga del Ser Conciente en Dios es aquélla que busca su Ser a través de la Palabra y enaltece al Señor en su corazón. (17)

ਮਨੂਆ ਅਸਥਿਰੁ ਸਬਦੇ ਰਾਤਾ; ਏਹਾ ਕਰਣੀ ਸਾਰੀ ॥੧੮॥

manooaa asathir sabade raataa; ehaa karanee saaree |18|

Sant Singh KhalsaImbued with the Shabad, his mind becomes steady and stable; this is the most excellent action. ||18||
Manmohan SinghImbued with the Name, his mind becomes steady. This alone is the sublime avocation.
Manmohan Singh (Punjabi)ਨਾਮ ਨਾਲ ਰੰਗੀਜ ਉਸ ਦਾ ਮਨ ਨਿਹਚਲ ਹੋ ਜਾਂਦਾ ਹੈ। ਕੇਵਲ ਇਹ ਹੀ ਸ੍ਰੇਸ਼ਟ ਕਾਰਵਿਹਾਰ ਹੈ।
Fareedkot Teekaਤਿਨ ਕਾ ਮਨ ਜੋ ਸਬਦ ਮੇਂ ਰਾਤਾ ਹੈ ਪੁਨਾ ਇਸੀ ਸੇ ਮਨ ਉਨ ਕਾ ਇਸਥਿਰ ਹੂਆ ਹੈ, ਤਿਨੋਂ ਕੀ ਇਹ ਕਰਣੀ ਸ੍ਰੇਸਟ ਹੈ॥੧੮॥
Prof. Sahib Singh(ਹੇ ਅਉਧੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਸਦਾ) ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ। (ਇਸ ਵਾਸਤੇ ਉਸ ਦਾ) ਮਨ (ਵਿਕਾਰਾਂ ਵਲ ਡੋਲਣ ਦੇ ਥਾਂ ਪ੍ਰਭੂ-ਪ੍ਰੀਤ ਵਿਚ) ਟਿਕਿਆ ਰਹਿੰਦਾ ਹੈ। (ਮਨੁੱਖਾ ਜੀਵਨ ਵਿਚ) ਇਹ ਹੀ ਕਰਨ-ਜੋਗ ਕਾਰ ਉਸ ਨੂੰ ਸ੍ਰੇਸ਼ਟ ਜਾਪਦੀ ਹੈ ॥੧੮॥

ਪਦ ਅਰਥ ਸਬਦੇ = ਸਬਦਿ ਹੀ, ਸ਼ਬਦ ਵਿਚ ਹੀ। ਸਾਰੀ = ਸ੍ਰੇਸ਼ਟ। ਕਰਣੀ = {करणीय} ਕਰਨ-ਯੋਗ ਕਾਰ ॥੧੮॥

SikhNet (Spanish)Su mente permanece quieta e imbuida en Ella; ésta es su acción más piadosa. (18)

ਬੇਦੁ ਬਾਦੁ ਨ ਪਾਖੰਡੁ. ਅਉਧੂ; ਗੁਰਮੁਖਿ ਸਬਦਿ ਬੀਚਾਰੀ ॥੧੯॥

bed baad na paakhandd. aaudhoo; guramukh sabad beechaaree |19|

Sant Singh KhalsaThis true hermit does not enter into religious debates or hypocrisy; the Gurmukh contemplates the Shabad. ||19||
Manmohan SinghHe, the detached one enters not into religious controversies and practises not hypocrisy, but by Guru's grace reflects on the Lord's Name.
Manmohan Singh (Punjabi)ਉਹ ਤਿਆਗੀ ਧਾਰਮਕ ਬਹਿਸ ਮੁਬਾਹਿਸਿਆਂ ਵਿੱਚ ਨਹੀਂ ਪੈਂਦਾ ਤੇ ਨਾਂ ਹੀ ਦੰਭ ਰਚਦਾ ਹੈ, ਪ੍ਰੰਤੂ ਗੁਰਾਂ ਦੀ ਦਇਆ ਦੁਆਰਾ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਹੇ ਅਵਧੂ! ਜੋ ਗੁਰੋਂ ਦੁਆਰੇ ਸਬਦ ਕੇ ਬੀਚਾਰੀ ਹੂਏ ਹੈਂ। ਬੇਦੋਂ ਕਾ ਝਗੜਾ ਔਰ ਪਖੰਡ ਉਨਮੈਂ ਨਹੀਂ ਹੈ॥੧੯॥
Prof. Sahib Singhਹੇ ਅਉਧੂ! ਵੇਦ (ਆਦਿਕ ਧਰਮ-ਪੁਸਤਕਾਂ) ਨੂੰ (ਪੜ੍ਹ ਕੇ ਉਹਨਾਂ ਦੀ) ਚਰਚਾ ਨੂੰ (ਉਹ ਮਨੁੱਖ) ਨਹੀਂ ਕਬੂਲਦਾ (ਪਸੰਦ ਨਹੀਂ ਕਰਦਾ, ਆਤਮਕ ਜੀਵਨ ਦੇ ਰਾਹ ਵਿਚ ਇਸ ਨੂੰ ਉਹ) ਪਖੰਡ (ਸਮਝਦਾ ਹੈ)। ਉਹ ਤਾਂ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉੱਚੀ ਆਤਮਕ ਵਿਚਾਰ ਦਾ ਮਾਲਕ ਬਣਦਾ ਹੈ ॥੧੯॥

ਪਦ ਅਰਥ ਬਾਦੁ = ਝਗੜਾ, ਚਰਚਾ। ਸਬਦਿ = ਸ਼ਬਦ ਦੀ ਰਾਹੀਂ। ਬੀਚਾਰੀ = ਵਿਚਾਰਵਾਨ ॥੧੯॥

SikhNet (Spanish)Viviendo desapegado, no se involucra ni en la contienda ni se enorgullece de su Sabiduría. No engaña a nadie; por la Gracia del Guru medita en la Palabra.(19)

ਗੁਰਮੁਖਿ ਜੋਗੁ ਕਮਾਵੈ ਅਉਧੂ; ਜਤੁ ਸਤੁ ਸਬਦਿ ਵੀਚਾਰੀ ॥੨੦॥

guramukh jog kamaavai aaudhoo; jat sat sabad veechaaree |20|

Sant Singh KhalsaThe Gurmukh practices Yoga - he is the true hermit; he practices abstinence and truth, and contemplates the Shabad. ||20||
Manmohan SinghHe, who practises chastity and truth and ponders over the Name is the pious Yogi, who practises the Real Yog.
Manmohan Singh (Punjabi)ਜੋ ਪ੍ਰਹੇਜ਼ਗਾਰੀ ਅਤੇ ਸੱਚ ਦੀ ਕਿਰਤ ਕਰਦਾ ਹੈ ਅਤੇ ਨਾਮ ਨੂੰ ਸਿਮਰਦਾ ਹੈ, ਓਹੀ ਪਵਿੱਤਰ ਯੋਗੀ ਹੈ ਜੋ ਅਸਲ ਯੋਗ ਨੂੰ ਕਮਾਉਂਦਾ ਹੈ।
Fareedkot Teekaਹੇ ਅਉਧੂ! ਵਹੁ ਗੁਰਮੁਖਿ ਜੋਗ ਕੋ ਕਮਾਵਤੇ ਹੈਂ ਜਿਨੋਂ ਨੇ ਜਤ ਔ ਸਤ ਧਾਰਿਆ ਹੈ ਪੁਨਾ ਗੁਰ ਉਪਦੇਸ ਕੋ ਬੀਚਾਰਿਆ ਹੈ॥੨੦॥
Prof. Sahib Singhਹੇ ਅਉਧੂ! (ਜਿਸ ਮਨੁੱਖ ਨੂੰ ਪਰਮਾਤਮਾ ਉੱਧਾਰਦਾ ਹੈ ਉਹ) ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਇਹੀ ਜੋਗ (ਉਹ) ਕਮਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਉੱਚੀ ਆਤਮਕ ਵਿਚਾਰ ਦਾ ਮਾਲਕ ਬਣਦਾ ਹੈ, ਇਹੀ ਹੈ ਉਸ ਦਾ ਜਤ ਤੇ ਸਤ (ਕਾਇਮ ਰੱਖਣ ਦਾ ਤਰੀਕਾ) ॥੨੦॥

ਪਦ ਅਰਥ ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹੈ ॥੨੦॥

SikhNet (Spanish)Tal es la Yoga que él practica; para él, vivir en la Palabra del Shabd es practicar la Verdad y la Castidad. (20)

ਸਬਦਿ ਮਰੈ. ਮਨੁ ਮਾਰੇ ਅਉਧੂ; ਜੋਗ ਜੁਗਤਿ ਵੀਚਾਰੀ ॥੨੧॥

sabad marai. man maare aaudhoo; jog jugat veechaaree |21|

Sant Singh KhalsaOne who dies in the Shabad and conquers his mind is the true hermit; he understands the Way of Yoga. ||21||
Manmohan SinghThe Yogi, who dies through the Name and overpowers his mind, comes to realise the way of Yog.
Manmohan Singh (Punjabi)ਜੋ ਨਾਮ ਦੇ ਰਾਹੀਂ ਮਰ ਵੰਞਦਾ ਹੈ ਅਤੇ ਆਪਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਉਹ ਯੋਗੀ ਯੋਗ ਦੇ ਮਾਰਗ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਹੇ ਅਵਧੂ! ਪੁਨਾ ਕੈਸੇ ਹੈਂ? ਵਹੁ ਗੁਰ ਉਪਦੇਸ ਕਰ ਕੇ ਆਪ ਮਰੇ ਹੈਂ ਔਰੋਂ ਕੋ ਅੰਤਸਕਰਣ ਕੇ ਸੰਕਲਪ ਮਾਰੇ ਹੈਂ ਪੁਨਾ ਜੋਗ ਕੀ ਜੁਗਤੀ ਬੀਚਾਰੀ ਹੈ॥੨੧॥
Prof. Sahib Singhਹੇ ਅਉਧੂ! ਉਸ ਮਨੁੱਖ ਨੇ ਜੋਗ ਦੀ (ਪਰਮਾਤਮਾ ਨਾਲ ਜੁੜਨ ਦੀ) ਇਹ ਜੁਗਤਿ ਸਮਝੀ ਹੈ ਕਿ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਹਉਮੈ ਮਮਤਾ ਆਦਿਕ ਵਲੋਂ) ਮੁਰਦਾ ਹੋ ਜਾਂਦਾ ਹੈ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਕਾਬੂ ਵਿਚ ਰੱਖਦਾ ਹੈ ॥੨੧॥

ਪਦ ਅਰਥ ਮਰੈ = ਵਿਕਾਰਾਂ ਵਲੋਂ ਮਰਦਾ ਹੈ, ਅਜੇਹੀ ਆਤਮਕ ਅਵਸਥਾ ਵਿਚ ਪਹੁੰਚਦਾ ਹੈ ਜਿਥੇ ਵਿਕਾਰ ਪੋਹ ਨਹੀਂ ਸਕਦੇ। ਵੀਚਾਰੀ = ਵਿਚਾਰ ਲਈ ਹੈ, ਸਮਝ ਲਈ ਹੈ ॥੨੧॥

SikhNet (Spanish)Conquista su mente inmersa en la Palabra del Shabd; para él ese es el Sendero de la Yoga (21)

ਮਾਇਆ ਮੋਹੁ ਭਵਜਲੁ ਹੈ ਅਵਧੂ; ਸਬਦਿ ਤਰੈ ਕੁਲ ਤਾਰੀ ॥੨੨॥

maaeaa mohu bhavajal hai avadhoo; sabad tarai kul taaree |22|

Sant Singh KhalsaAttachment to Maya is the terrifying world-ocean; through the Shabad, the true hermit saves himself, and his ancestors as well. ||22||
Manmohan SinghO Yogi, through the love of riches, the mortal is drowned in the terrible ocean. Through the Name, he saves himself and saves his lineage, too.
Manmohan Singh (Punjabi)ਹੇ ਯੋਗੀ, ਧਨ ਦੌਲਤ ਦੇ ਪਿਆਰ ਰਾਹੀਂ ਪ੍ਰਾਣੀ ਡਰਾਉਣੇ ਸਮੁੰਦਰ ਅੰਦਰ ਡੁੱਬ ਜਾਂਦਾ ਹੈ। ਨਾਮ ਦੇ ਰਾਹੀਂ ਉਹ ਖੁਦ ਬਚ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਬਚਾ ਲੈਂਦਾ ਹੈ।
Fareedkot Teekaਹੇ ਅਵਧੂ! ਮਾਇਆ ਕਾ ਜੋ ਮੋਹੁ ਹੈ ਏਹੀ ਸਮੁੰਦ੍ਰ ਹੈ। ਜੋ ਗੁਰ ਉਪਦੇਸ ਕਰ ਕੇ ਮੋਹ ਕੋ ਤਰੇ ਹੈਂ, ਤਿਨੋਂ ਨੇ ਅਪਨੀ ਕੁਲ ਤਾਰੀ ਹੈ॥੨੨॥
Prof. Sahib Singhਹੇ ਅਉਧੂ! ਮਾਇਆ ਦਾ ਮੋਹ ਘੁੰਮਣ ਘੇਰੀ ਹੈ (ਜਿਸ ਮਨੁੱਖ ਦਾ ਪਰਮਾਤਮਾ ਉੱਧਾਰ ਕਰਦਾ ਹੈ ਉਹ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਇਸ ਵਿਚੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨੨॥

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ, ਘੁੰਮਣ-ਘੇਰੀ ॥੨੨॥

SikhNet (Spanish)El amor a Maya nos ahoga en el mar de la existencia; el Amor a la Palabra del Shabd nos lleva a través junto con todas nuestras generaciones. (22)

ਸਬਦਿ ਸੂਰ. ਜੁਗ ਚਾਰੇ ਅਉਧੂ; ਬਾਣੀ ਭਗਤਿ ਵੀਚਾਰੀ ॥੨੩॥

sabad soor. jug chaare aaudhoo; baanee bhagat veechaaree |23|

Sant Singh KhalsaContemplating the Shabad, you shall be a hero throughout the four ages, O hermit; contemplate the Word of the Guru's Bani in devotion. ||23||
Manmohan SinghContemplating over the Name and the Saint-Guru's hymns, O Yogi, thou shalt become a hero, through the four ages.
Manmohan Singh (Punjabi)ਨਾਮ ਦਾ ਅਤੇ ਸੰਤ-ਗੁਰਾਂ ਦੀ ਬਾਣੀ ਦਾ ਚਿੰਤਨ ਕਰਨ ਦੁਆਰਾ ਹੇ ਯੋਗੀ! ਤੂੰ ਚਾਰੇ ਹੀ ਯੁਗਾਂ ਅੰਦਰ ਸੂਰਮਾ ਥੀ ਵੰਞੇਗਾਂ।
Fareedkot Teekaਹੇ ਅਵਧੂ! ਗੁਰ ਉਪਦੇਸ ਸੂਰਜ ਸਮ ਚਾਰੋਂ ਜਗੋਂ ਜਗ੍ਯਾਸੀਓਂ ਕੇ ਰਿਦੇ ਮੇਂ ਪ੍ਰਕਾਸ਼ਨੇ ਵਾਲਾ ਹੈ ਔਰ ਗੁਰੋਂ ਕੀ ਬਾਣੀ ਭਗਤੀ ਸਰੂਪ ਬੀਚਾਰੀ ਹੈ॥੨੩॥
Prof. Sahib Singhਹੇ ਅਉਧੂ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਚੌਹਾਂ ਜੁਗਾਂ ਵਿਚ ਹੀ ਸੂਰਮੇ ਹਨ (ਭਾਵ, ਕਿਸੇ ਭੀ ਸਮੇ ਵਿਚ ਕਾਮਾਦਿਕ ਵਿਕਾਰ ਉਹਨਾਂ ਉਤੇ ਜ਼ੋਰ ਨਹੀਂ ਪਾ ਸਕਦੇ)। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਉਹ ਪਰਮਾਤਮਾ ਦੀ ਭਗਤੀ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦੇ ਹਨ ॥੨੩॥

ਪਦ ਅਰਥ ਸੂਰ = ਸੂਰਮੇ। ਬਾਣੀ = ਬਚਨ। ਭਗਤਿ ਵੀਚਾਰੀ = ਭਗਤੀ ਦੀ ਵਿਚਾਰ ਵਾਲੇ ॥੨੩॥

SikhNet (Spanish)La Palabra del Shabd nos convierte en héroes a través de las cuatro épocas, si con toda dedicación vivimos meditando en la Palabra (23)

ਏਹੁ ਮਨੁ ਮਾਇਆ ਮੋਹਿਆ ਅਉਧੂ; ਨਿਕਸੈ ਸਬਦਿ ਵੀਚਾਰੀ ॥੨੪॥

ehu man maaeaa mohiaa aaudhoo; nikasai sabad veechaaree |24|

Sant Singh KhalsaThis mind is enticed by Maya, O hermit; contemplating the Shabad, you shall find release. ||24||
Manmohan SinghThis soul is bewitched by wealth, O Yogi. Deliberating on the Name, it is released from captivity.
Manmohan Singh (Punjabi)ਇਹ ਆਤਮਾਂ ਧਨ-ਦੌਲਤ ਨੇ ਮੋਹ ਲਈ ਹੈ, ਹੇ ਯੋਗੀ! ਨਾਮ ਦਾ ਆਰਾਧਨ ਕਰਨ ਦੁਆਰਾ ਇਹ ਕੈਦ ਤੋਂ ਛੁੱਟ ਜਾਂਦੀ ਹੈ।
Fareedkot Teekaਹੇ ਅਵਧੂ! ਏਹੁ ਮਨੁ ਮਾਇਆ ਕਾ ਮੋਹਿਆ ਹੂਆ ਹੈ ਪੁਨਾ ਗੁਰ ਉਪਦੇਸ ਕੇ ਬੀਚਾਰਨੇ ਤੇ ਨਿਕਸਤਾ ਹੈ॥੨੪॥
Prof. Sahib Singhਹੇ ਅਉਧੂ! ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ (ਪਰ ਇਸ ਵਿਚੋਂ ਨਿਕਲਣ ਦਾ ਇਹ ਤਰੀਕਾ ਨਹੀਂ ਕਿ ਮਨੁੱਖ ਜੰਗਲਾਂ ਵਿਚ ਜਾਂ ਪਹਾੜਾਂ ਦੀਆਂ ਗੁਫ਼ਾਂ ਵਿਚ ਜਾ ਕੇ ਟਿਕੇ, ਇਸ ਵਿਚੋਂ) ਉਹ ਮਨੁੱਖ ਨਿਕਲਦਾ ਹੈ ਜੋ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ॥੨੪॥

ਪਦ ਅਰਥ ਨਿਕਸੈ = ਨਿਕਲਦਾ ਹੈ। ਵੀਚਾਰੀ = ਵਿਚਾਰਵਾਨ ਹੋ ਕੇ ॥੨੪॥

SikhNet (Spanish)La mente es engañada por Maya y, sólo viviendo en la Palabra del Shabd, uno se puede liberar de esa ilusión. (24)

ਆਪੇ ਬਖਸੇ ਮੇਲਿ ਮਿਲਾਏ; ਨਾਨਕ ਸਰਣਿ ਤੁਮਾਰੀ ॥੨੫॥੯॥

aape bakhase mel milaae; naanak saran tumaaree |25|9|

Sant Singh KhalsaHe Himself forgives, and unites in His Union; Nanak seeks Your Sanctuary, Lord. ||25||9||
Manmohan SinghO Nanak, He pardons those meets them, who seek Thine protection by associating with the saints.
Manmohan Singh (Punjabi)ਨਾਨਕ, ਸਤਿਸੰਗਤ ਨਾਲ ਜੁੜ ਕੇ, ਤੂੰ ਖੁਦ ਹੀ ਹੇ ਸੁਆਮੀ! ਉਹਨਾਂ ਨੂੰ ਮਾਫ ਕਰ ਦਿੰਦਾ ਹੈਂ, ਜੋ ਤੇਰੀ ਪਨਾਹ (ਓਟ) ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਤਿਸੰਗ ਕੇ ਮੇਲ ਮੇਂ ਮਿਲਾਏ ਹੈਂ ਅਰੁ ਜਿਨੋਂ ਨੇ ਤੁਮਾਰੀ ਅਰਥਾਤ ਤੁਮਾਰੇ ਸਰੀਖੇ ਮਹਾਤਮਾ ਕੀ ਸਰਣ ਲਈ ਹੈ, ਸੋ ਤਿਨ ਕੋ ਪਰਮੇਸਰ ਨੇ ਆਪ ਹੀ ਬਖਸਿਆ ਹੈ॥੨੫॥੯॥☬ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਏਕ ਜੋਗੀ ਕੋ ਦੇਖਾ ਕਿ ਬਾਹਰਲੇ ਚਿੰਨ ਜੋਗ ਕੇ ਹੈਂ ਔ ਧਾਰਨਾ ਤੇ ਰਹਿਤ ਹੈ। ਤਿਸ ਪ੍ਰਤੀ ਅੰਤਰੀਵ ਜੋਗ ਦਾ ਉਪਦੇਸ ਕਰਤੇ ਹੈਂ:
Prof. Sahib Singhਸੋ, ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ-ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਮਾਇਆ ਦੇ ਮੋਹ ਵਿਚ ਫਸਣ ਤੋਂ ਬਚਾ ਲੈ)। (ਮਾਇਆ ਦੇ ਮੋਹ ਤੋਂ ਬਚਣਾ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ, ਅਰਦਾਸ ਸੁਣ ਕੇ) ਪਰਮਾਤਮਾ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਆਪਣੀ ਸੰਗਤ ਵਿਚ ਮਿਲਾਂਦਾ ਹੈ ॥੨੫॥੯॥

ਪਦ ਅਰਥ ਮੇਲਿ = ਮੇਲ ਵਿਚ, ਸੰਗਤ ਵਿਚ ॥੨੫॥੯॥

SikhNet (Spanish)Nanak reza, oh Dios, busco Tu Santuario; perdóname y úneme con Tu Ser. (25-9)

Open this shabad (27 lines, Angs 907-908) →

Shabad Guru Amardas Ji Raag Raamkalee continues on Ang 909

ਰਾਮਕਲੀ ਮਹਲਾ ੩ ਅਸਟਪਦੀਆ ॥

raamakalee mahalaa 3 asattapadeea |

Sant Singh KhalsaRaamkalee, Third Mehl, Ashtpadheeyaa:
Manmohan SinghRamkali 3rd Guru. Ashtpadis
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Ramkali, Mejl Guru Amar Das, Tercer Canal Divino, Ashtapadis.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ; ਖਿੰਥਾ ਕਰਿ ਤੂ ਦਇਆ ॥

saramai deea mundraa kanee paae jogee; khinthaa kar too deaa |

Sant Singh KhalsaMake humility your ear-rings, Yogi, and compassion your patched coat.
Manmohan SinghPut the rings of modesty in thine ears, O Yogi and make compassion thy patched coat
Manmohan Singh (Punjabi)ਸ਼ਰਮ-ਹਯਾ ਦੀਆਂ ਵਾਲੀਆਂ ਤੂੰ ਆਪਣੇ ਕੰਨਾਂ ਵਿੱਚ ਪਾ, ਹੇ ਯੋਗੀ! ਅਤੇ ਦਯਾ ਕਰਨ ਨੂੰ ਤੂੰ ਆਪਣੀ ਖਫਣੀ ਬਣਾ।
Fareedkot Teekaਹੇ ਜੋਗੀ! ਜੋ ਤਨ ਮਨ ਸੇ ਵਿਸ੍ਯੋਂ ਕੇ ਗ੍ਰਹਣ ਮੇਂ (ਸਰਮੈ) ਲਜਾ ਕਰਨੀ ਹੈ ਏਹੀ ਮੁੰਦ੍ਰਾ ਤੂੰ ਕੰਨੀ ਪਾਇ, ਪੁਨਾ ਜੋ ਦੀਨੋ ਪੈ ਦਇਆ ਕਰਨੀ ਹੈ ਏਹ ਖਿੰਥਾ ਪਹਿਰਨੀ ਕਰਿ॥
Prof. Sahib Singhਹੇ ਜੋਗੀ! (ਇਹਨਾਂ ਕੱਚ ਦੀਆਂ ਮੁੰਦ੍ਰਾਂ ਦੇ ਥਾਂ) ਤੂੰ ਆਪਣੇ ਕੰਨਾਂ ਵਿਚ (ਉੱਚਾ ਆਤਮਕ ਜੀਵਨ ਬਣਾਣ ਲਈ) ਮਿਹਨਤ ਦੀਆਂ ਮੁੰਦ੍ਰਾਂ ਪਾ ਲੈ, ਅਤੇ ਦਇਆ ਨੂੰ ਤੂੰ ਆਪਣੀ ਕਫ਼ਨੀ ਬਣਾ।

ਪਦ ਅਰਥ ਸਰਮ = ਮਿਹਨਤ (ਉੱਚਾ ਆਤਮਕ ਜੀਵਨ ਬਣਾਣ ਲਈ ਮਿਹਨਤ)। ਜੋਗੀ = ਹੇ ਜੋਗੀ! ਖਿੰਥਾ = ਕਫ਼ਨੀ, ਗੋਦੜੀ। ਕਰਿ = ਬਣਾ।

SikhNet (Spanish)Haz de la Humildad tus aretes, oh Yogui, y haz de la Compasión tu túnica.

ਆਵਣੁ ਜਾਣੁ ਬਿਭੂਤਿ ਲਾਇ ਜੋਗੀ; ਤਾ ਤੀਨਿ ਭਵਣ ਜਿਣਿ ਲਇਆ ॥੧॥

aavan jaan bibhoot laae jogee; taa teen bhavan jin leaa |1|

Sant Singh KhalsaLet coming and going be the ashes you apply to your body, Yogi, and then you shall conquer the three worlds. ||1||
Manmohan SinghApply thou the fear of birth and death to thy body as ashes, O Yogi, then shalt thou conquer the three worlds.
Manmohan Singh (Punjabi)ਜੰਮਣ ਅਤੇ ਮਰਨ ਦੇ ਡਰ ਦੀ ਸੁਆਹ ਤੂੰ ਆਪਣੇ ਪਿੰਡੇ ਨੂੰ ਮਲ, ਹੇ ਯੋਗੀ! ਤਦ ਤੂੰ ਤਿੰਨਾਂ ਹੀ ਜਹਾਨਾਂ ਨੂੰ ਜਿੱਤ ਲਵੇਗਾਂ।
Fareedkot Teekaਹੇ ਜੋਗੀ! ਇਸ ਸੰਸਾਰ ਕੋ ਆਵਣੇ ਜਾਵਣੇ ਵਾਲਾ ਨਾਸ ਰੂਪ ਜਾਣ ਏਹੀ ਬਿਭੂਤ ਕੋ ਲਾਇ ਲੈ। ਤਾਂ ਤੂੰ ਏਹੁ ਜਾਣੀ ਕੇ ਮੈਂਨੇ ਤ੍ਰਿਲੋਕੀ ਕੋ ਹੀ ਜੀਤ ਲੀਆ ਹੈ॥੧॥
Prof. Sahib Singhਹੇ ਜੋਗੀ! ਜਨਮ ਮਰਨ ਦੇ ਗੇੜ ਦਾ ਡਰ ਚੇਤੇ ਰੱਖ-ਇਹ ਸੁਆਹ ਤੂੰ ਆਪਣੇ ਪਿੰਡੇ ਉਤੇ ਮਲ। (ਜੇ ਤੂੰ ਇਹ ਉੱਦਮ ਕਰੇਂਗਾ, ਤਾਂ ਸਮਝ ਲਈਂ ਕਿ) ਤੂੰ ਜਗਤ ਦਾ ਮੋਹ ਜਿੱਤ ਲਿਆ ॥੧॥

ਪਦ ਅਰਥ ਆਵਣੁ ਜਾਣੁ = ਜਨਮ ਮਰਨ ਦਾ ਗੇੜ (ਜਨਮ ਮਰਨ ਦੇ ਗੇੜ ਦਾ ਡਰ)। ਬਿਭੂਤਿ = ਸੁਆਹ। ਤੀਨਿ ਭਵਣ = ਤਿੰਨ ਭਵਣ, (ਆਕਾਸ਼, ਪਾਤਾਲ, ਮਾਤ ਲੋਕ,) ਸਾਰਾ ਜਗਤ, ਜਗਤ ਦਾ ਮੋਹ। ਜਿਣਿ ਲਇਆ = ਜਿੱਤ ਲਿਆ ॥੧॥

SikhNet (Spanish)Unta tu cuerpo con el Misterio de la trasmigración y así conquista las tres Gunas. (1)

ਐਸੀ ਕਿੰਗੁਰੀ ਵਜਾਇ ਜੋਗੀ ॥

aisee kinguree vajaae jogee |

Sant Singh KhalsaPlay that harp, Yogi,
Manmohan SinghStrike thou such strains on thy lyre, O Yogi,
Manmohan Singh (Punjabi)ਤੂੰ ਐਹੋ ਜਿਹੀ ਵੀਣਾ ਵਜਾ, ਹੇ ਯੋਗੀ!
Fareedkot Teekaਹੇ ਜੋਗੀ! ਬ੍ਰਹਮ ਚਿੰਤਨ ਰੂਪ ਜੋ ਕਿੰਗੁਰੀ ਹੈ ਐਸੀ ਤੂੰ ਕਿੰਗੁਰੀ ਬਜਾਇ॥
Prof. Sahib Singhਹੇ ਜੋਗੀ! ਤੂੰ ਅਜਿਹੀ ਵੀਣਾ ਵਜਾਇਆ ਕਰ,

ਪਦ ਅਰਥ ਕਿੰਗੁਰੀ = ਵੀਣਾ।

SikhNet (Spanish)Oh Yogui, toca esas cuerdas de la cítara,

ਜਿਤੁ ਕਿੰਗੁਰੀ ਅਨਹਦੁ ਵਾਜੈ; ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ ॥

jit kinguree anahad vaajai; har siau rahai liv laae |1| rahaau |

Sant Singh Khalsawhich vibrates the unstruck sound current, and remain lovingly absorbed in the Lord. ||1||Pause||
Manmohan Singhthat the Lyre may emit the celestial strain and thou mayest remain absorbed in God's love. Pause.
Manmohan Singh (Punjabi)ਜਿਹੜੀ ਵੀਣਾ ਬੈਕੁੰਠੀ ਕੀਰਤਨ ਦੀ ਧੁਨੀ ਉਠਾਵੇ ਅਤੇ ਤੂੰ ਵਾਹਿਗੁਰੂ ਦੀ ਪ੍ਰੀਤ ਅੰਦਰ ਲੀਨ ਹੋਇਆ ਰਹੇਂ। ਠਹਿਰਾਓ।
Fareedkot Teekaਜਿਸ ਕਿੰਗਰੀ ਕੇ ਬਜਾਵਨੇ ਸੇ ਏਕ ਰਸ ਪਰਮੇਸ੍ਵਰ ਪ੍ਰਗਟ ਹੋਵੈ ਔਰ ਤਿਸੀ ਹਰੀ ਸਾਥ ਲਿਵ ਲਗਾਇ ਰਹੈ॥੧॥ ਰਹਾਉ ॥
Prof. Sahib Singhਜਿਸ ਵੀਣਾ ਦੇ ਵਜਾਣ ਨਾਲ (ਮਨੁੱਖ ਦੇ ਅੰਦਰ) ਉੱਚੇ ਆਤਮਕ ਜੀਵਨ ਦਾ ਇੱਕ-ਰਸ ਆਨੰਦ ਪੈਦਾ ਹੋ ਜਾਂਦਾ ਹੈ, ਅਤੇ ਮਨੁੱਖ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਜਿਤੁ ਕਿੰਗੁਰੀ = ਜਿਸ ਕਿੰਗੁਰੀ ਦੀ ਰਾਹੀਂ, ਜਿਸ ਵੀਣਾ ਦੇ ਵਜਾਣ ਨਾਲ। ਅਨਹਦੁ = ਬਿਨਾ ਵਜਾਏ ਵੱਜਦਾ ਰਾਗ, ਇਕ-ਰਸ ਹੋ ਰਿਹਾ ਰਾਗ, ਉੱਚੇ ਆਤਮਕ ਜੀਵਨ ਦਾ ਇਕ-ਰਸ ਆਨੰਦ। ਵਾਜੈ = ਵੱਜਣ ਲੱਗ ਪੈਂਦਾ ਹੈ। ਲਿਵ = ਲਗਨ ॥੧॥ ਰਹਾਉ ॥

SikhNet (Spanish)que emitan la Melodía Divina de la Palabra del Shabd para que de esa forma te entones en Dios. (1-Pausa)

ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ; ਅੰਮ੍ਰਿਤ ਨਾਮੁ ਭੁਗਤਿ ਪਾਈ ॥

sat santokh pat kar jholee jogee; amrit naam bhugat paaee |

Sant Singh KhalsaMake truth and contentment your plate and pouch, Yogi; take the Ambrosial Naam as your food.
Manmohan SinghMake truth thy platter and contentment thy wallet. Put the ambrosial Name therein as thy food.
Manmohan Singh (Punjabi)ਸੱਚ ਨੂੰ ਆਪਣੀ ਚਿੱਪੀ ਬਣਾ ਅਤੇ ਸਬਰ ਸਿਦਕ ਨੂੰ ਆਪਣੀ ਗੁਥਲੀ ਅਤੇ ਨਾਮ ਅੰਮ੍ਰਿਤ ਦਾ ਭੋਜਨ ਉਸ ਵਿੱਚ ਪਾ।
Fareedkot Teekaਹੇ ਜੋਗੀ! ਸਤ ਬੋਲਣ ਰੂਪ ਪਾਤ੍ਰ ਅਰਥਾਤ ਚਿਪੀ ਬਨਾਉ ਔ ਸੰਤੋਖ ਧਾਰਨ ਰੂਪ ਝੋਲੀ ਕਰਿ। ਪੁਨਹ ਜੋ ਨਾਮ ਅੰਮ੍ਰਿਤ ਰੂਪ ਜਪਨਾ ਹੈ ਏਹੀ ਭਗਤੀ ਕੋ ਤੂੰ ਪਾਈ, ਭਾਵ ਏਹੀ ਭੋਜਨ ਖਾਇ॥
Prof. Sahib Singhਹੇ ਜੋਗੀ! (ਦੂਜਿਆਂ ਦੀ) ਸੇਵਾ (ਕਰਿਆ ਕਰ, ਅਤੇ ਆਪਣੇ ਅੰਦਰ) ਸੰਤੋਖ (ਧਾਰਨ ਕਰ, ਇਹਨਾਂ ਦੋਹਾਂ) ਨੂੰ ਖੱਪਰ ਅਤੇ ਝੋਲੀ ਬਣਾ। ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ ਹਿਰਦੇ ਵਿਚ ਵਸਾਈ ਰੱਖੋ) ਇਹ ਚੂਰਮਾ ਪਾ (ਤੂੰ ਆਪਣੇ ਖੱਪਰ ਵਿਚ)।

ਪਦ ਅਰਥ ਸਤੁ = ਦਾਨ, ਸੇਵਾ। ਪਤੁ = ਪਾਤਰ, ਖੱਪਰ। ਕਰਿ = ਬਣਾ। ਹੇ ਜੋਗੀ = ਹੇ ਜੋਗੀ! ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਭੁਗਤਿ = ਚੂਰਮਾ, ਭੋਜਨ।

SikhNet (Spanish)Que la Verdad, el Contentamiento y el Honor sean tu morral y que tu alimento sea el Néctar del Nombre.

ਧਿਆਨ ਕਾ ਕਰਿ ਡੰਡਾ ਜੋਗੀ; ਸਿੰਙੀ ਸੁਰਤਿ ਵਜਾਈ ॥੨॥

dhiaan kaa kar ddanddaa jogee; singee surat vajaaee |2|

Sant Singh KhalsaMake meditation your walking stick, Yogi, and make higher consciousness the horn you blow. ||2||
Manmohan SinghMake meditation thy staff, O Yogi and Divine knowledge the horn to blow.
Manmohan Singh (Punjabi)ਸਿਮਰਨ ਨੂੰ ਆਪਣਾ ਸੋਟਾ ਬਣਾ, ਹੇ ਯੋਗੀ! ਅਤੇ ਬ੍ਰਹਿਮ ਗਿਆਨ ਨੂੰ ਆਪਣੇ ਵਜਾਉਣ ਵਾਲਾ ਸਿੰਙ।
Fareedkot Teekaਹੇ ਜੋਗੀ! ਤੂੰ ਪਰਮੇਸ੍ਵਰ ਕੇ ਧ੍ਯਾਨ ਕਾ ਡੰਡਾ ਕਰਿ ਔ ਸਿੰਙੀ ਸੁਸ੍ਟ ਪ੍ਰੀਤੀ ਕਾ ਬਜਾਵਣਾ ਕਰਿ॥੨॥
Prof. Sahib Singhਹੇ ਜੋਗੀ! ਪ੍ਰਭੂ-ਚਰਨਾਂ ਵਿਚ ਚਿੱਤ ਜੋੜੀ ਰੱਖਣ ਨੂੰ ਤੂੰ (ਆਪਣੇ ਹੱਥ ਦਾ) ਡੰਡਾ ਬਣਾ; ਪ੍ਰਭੂ ਵਿਚ ਸੁਰਤ ਟਿਕਾਈ ਰੱਖ-ਇਹ ਸਿੰਙੀ ਵਜਾਇਆ ਕਰ ॥੨॥

ਪਦ ਅਰਥ ਸਿੰਙੀ = ਛੋਟਾ ਜਿਹਾ ਸਿੰਙ ਜੋ ਭੰਡਾਰਾ ਵਰਤਣ ਵੇਲੇ ਜੋਗੀ ਵਜਾਂਦਾ ਹੈ ॥੨॥

SikhNet (Spanish)Que la Contemplación sea tu palo y deja que tu mente cante como el corno. (2)

ਮਨੁ ਦ੍ਰਿੜੁ ਕਰਿ, ਆਸਣਿ ਬੈਸੁ ਜੋਗੀ; ਤਾ ਤੇਰੀ ਕਲਪਣਾ ਜਾਈ ॥

man drirr kar, aasan bais jogee; taa teree kalapanaa jaaee |

Sant Singh KhalsaMake your stable mind the Yogic posture you sit in, Yogi, and then you shall be rid of your tormenting desires.
Manmohan SinghLet the composed mind be thy sitting posture, then shalt thou be rid of the tormenting desire O yogi.
Manmohan Singh (Punjabi)ਅਸਥਿਰ ਮਨ ਨੂੰ ਤੂੰ ਆਪਦਾ ਬੈਠਣ ਦਾ ਢੰਗ ਬਣਾ, ਤਦ ਹੀ ਤੂੰ ਦੁਖਦਾਈ ਖਾਹਿਸ਼ ਤੋਂ ਖਲਾਸੀ ਪਾਵੇਗਾਂ, ਹੇ ਯੋਗੀ!
Fareedkot Teekaਹੇ ਜੋਗੀ! ਮਨ ਕੋ ਜੋ ਦ੍ਰਿੜ ਕਰਨਾ ਹੈ ਇਹੁ ਆਸਣ ਕਰ ਕੇ ਤਿਸ ਪਰ ਬੈਠ। ਭਾਵ ਮਨ ਕੋ ਵਸ ਕਰਿ ਤਾਂ ਤੇਰੀ ਕਲਪਨਾ ਚਲੀ ਜਾਏਗੀ॥
Prof. Sahib Singhਹੇ ਜੋਗੀ! (ਪ੍ਰਭੂ ਦੀ ਯਾਦ ਵਿਚ) ਆਪਣੇ ਮਨ ਨੂੰ ਪੱਕਾ ਕਰ-(ਇਸ) ਆਸਣ ਉਤੇ ਬੈਠਿਆ ਕਰ, (ਇਸ ਅੱਭਿਆਸ ਨਾਲ) ਤੇਰੇ ਮਨ ਦੀ ਖਿੱਝ ਦੂਰ ਹੋ ਜਾਇਗੀ।

ਪਦ ਅਰਥ ਦ੍ਰਿੜੁ = ਪੱਕਾ। ਆਸਣਿ = ਆਸਣ ਉਤੇ। ਬੈਸੁ = ਬੈਠ। ਕਲਪਣਾ = ਮਨ ਦੀ ਖਿੱਝ।

SikhNet (Spanish)Que la compostura mental sea tu postura, oh Yogui, y libérate del deseo.

ਕਾਇਆ ਨਗਰੀ ਮਹਿ, ਮੰਗਣਿ ਚੜਹਿ ਜੋਗੀ; ਤਾ ਨਾਮੁ ਪਲੈ ਪਾਈ ॥੩॥

kaaeaa nagaree meh, mangan charreh jogee; taa naam palai paaee |3|

Sant Singh KhalsaGo begging in the village of the body, Yogi, and then, you shall obtain the Naam in your lap. ||3||
Manmohan SinghIf thou go abegging in the village of the body, O Yogi, then shalt thou obtain the Name in thy lap.
Manmohan Singh (Punjabi)ਜੇਕਰ ਤੂੰ ਸਰੀਰ ਦੇ ਪਿੰਡ ਖੈਰ ਮੰਗਣ ਜਾਵੇਂ, ਹੇ ਯੋਗੀ! ਤਦ ਨਾਮ ਤੇਰੀ ਝੋਲੀ ਵਿੱਚ ਪੈ ਜਾਵੇਗਾ।
Fareedkot Teekaਹੇ ਜੋਗੀ! ਜੇ ਤੂੰ ਸਰੀਰ ਰੂਪ ਨਗਰੀ ਮੇਂ ਮੰਗਣੇ ਕੋ ਚੜੇ, ਭਾਵ ਜੇ ਤੂੰ ਸਰੀਰ ਕੋ ਸੋਧੇਂ, ਤਾਂ ਪਰਮੇਸਰ ਕਾ ਨਾਮੁ ਤੇਰੇ (ਪਲੈ) ਅੰਤਸਕਰਣ ਮੇਂ ਪਵੈ॥੩॥
Prof. Sahib Singh(ਤੂੰ ਆਟਾ ਮੰਗਣ ਲਈ ਨਗਰ ਵਲ ਤੁਰ ਪੈਂਦਾ ਹੈਂ, ਇਸ ਦੇ ਥਾਂ) ਜੇ ਤੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ (ਟਿਕ ਕੇ ਪਰਮਾਤਮਾ ਦੇ ਦਰ ਤੋਂ ਉਸ ਦੇ ਨਾਮ ਦਾ ਦਾਨ) ਮੰਗਣਾ ਸ਼ੁਰੂ ਕਰ ਦੇਵੇਂ, ਤਾਂ, ਹੇ ਜੋਗੀ! ਤੈਨੂੰ (ਪਰਮਾਤਮਾ ਦਾ) ਨਾਮ ਪ੍ਰਾਪਤ ਹੋ ਜਾਇਗਾ ॥੩॥

ਪਦ ਅਰਥ ਕਾਇਆ = ਸਰੀਰ। ਮੰਗਣਿ ਚੜਹਿ = ਮੰਗਣ ਵਾਸਤੇ ਚੱਲ ਪਏਂ। ਪਲੈ ਪਾਈ = ਪੱਲੇ ਪੈਂਦਾ ਹੈ, ਮਿਲਦਾ ਹੈ ॥੩॥

SikhNet (Spanish)Pide caridad en el pueblo de tu cuerpo y así serás bendecido con el Nombre del Señor. (3)

ਇਤੁ ਕਿੰਗੁਰੀ ਧਿਆਨੁ. ਨ ਲਾਗੈ ਜੋਗੀ; ਨਾ ਸਚੁ ਪਲੈ ਪਾਇ ॥

eit kinguree dhiaan. na laagai jogee; naa sach palai paae |

Sant Singh KhalsaThis harp does not center you in meditation, Yogi, nor does it bring the True Name into your lap.
Manmohan SinghBy means of this lute, thy attention shall be fixed not, not shalt thou obtain the True Name in thy skirt. O Yogi.
Manmohan Singh (Punjabi)ਇਸ ਕਿੰਗ ਨਾਲ ਤੇਰੀ ਬਿਰਤੀ ਇਕਾਗਰ ਨਹੀਂ ਹੋਣੀ, ਨਾਂ ਹੀ ਸੱਚਾ ਨਾਮ ਤੇਰੇ ਪੱਲੇ ਪੈਣਾ ਹੈ, ਹੇ ਯੋਗੀ!
Fareedkot Teekaਹੇ ਜੋਗੀ! ਇਹ ਜੇਹੜੀ ਲੋਕ ਦਿਖਲਾਵੇ ਕੀ ਤੂੰ ਕਿੰਗੁਰੀ ਬਜਾਵਤਾ ਹੈਂ ਇਸ ਸੇ ਪਰਮੇਸਰ ਸਰੂਪ ਮੇਂ ਧਿਆਨ ਨਹੀਂ ਲਾਗਤਾ। ਇਸੀ ਤੇ (ਪਲੈ) ਅੰਤਸਕਰਣ ਮੇਂ ਸੁਖ ਨਹੀਂ ਪਾਈਤਾ ਹੈ॥
Prof. Sahib Singhਹੇ ਜੋਗੀ! (ਜਿਹੜੀ ਕਿੰਗੁਰੀ ਤੂੰ ਵਜਾ ਰਿਹਾ ਹੈਂ) ਇਸ ਕਿੰਗੁਰੀ ਦੀ ਰਾਹੀਂ ਪ੍ਰਭੂ ਚਰਨਾਂ ਵਿਚ ਧਿਆਨ ਨਹੀਂ ਜੁੜ ਸਕਦਾ, ਨਾਹ ਹੀ ਇਸ ਤਰ੍ਹਾਂ ਸਦਾ-ਥਿਰ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ।

ਪਦ ਅਰਥ ਇਤੁ = ਇਸ ਦੀ ਰਾਹੀਂ।

SikhNet (Spanish)La cítara no te dará la compostura, oh Yogui, y la túnica no te dará la Verdad;

ਇਤੁ ਕਿੰਗੁਰੀ ਸਾਂਤਿ. ਨ ਆਵੈ ਜੋਗੀ; ਅਭਿਮਾਨੁ. ਨ ਵਿਚਹੁ ਜਾਇ ॥੪॥

eit kinguree saant. na aavai jogee; abhimaan. na vichahu jaae |4|

Sant Singh KhalsaThis harp does not bring you peace, Yogi, nor eliminate egotism from within you. ||4||
Manmohan SinghBy means of this harp thou shalt neither find peace, nor shall ego depart from within thee, O yogi.
Manmohan Singh (Punjabi)ਇਸ ਵੀਣਾ ਦੁਆਰਾ, ਨਾਂ ਤੇਰੇ ਅੰਦਰ ਠੰਢ ਚੈਨ ਵਰਤਣੀ ਹੈ, ਨਾਂ ਹੀ ਤੇਰੇ ਅੰਦਰੋਂ ਹੰਕਾਰ ਦੂਰ ਹੋਣਾ ਹੈ, ਹੇ ਯੋਗੀ!
Fareedkot Teekaਹੇ ਜੋਗੀ! ਇਸ ਕਿੰਗੁਰੀ ਬਜਾਵਨੇ ਕਰ ਕੇ ਸਾਂਤੀ ਨਹੀਂ ਆਵਤੀ ਪੁਨਹ ਅਭਿਮਾਨ ਭੀ ਮਨ ਵਿਚੋਂ ਨਹੀਂ ਜਾਤਾ ਹੈ॥੪॥
Prof. Sahib Singhਹੇ ਜੋਗੀ! (ਤੇਰੀ) ਇਸ ਕਿੰਗੁਰੀ ਦੀ ਰਾਹੀਂ ਮਨ ਵਿਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ, ਨਾਹ ਹੀ ਮਨ ਵਿਚੋਂ ਅਹੰਕਾਰ ਦੂਰ ਹੋ ਸਕਦਾ ਹੈ ॥੪॥

ਪਦ ਅਰਥ ਇਤੁ ਕਿੰਗੁਰੀ = ਇਸ ਕਿੰਗੁਰੀ ਦੀ ਰਾਹੀਂ (ਜਿਹੜੀ ਤੂੰ ਵਜਾ ਰਿਹਾ ਹੈਂ)। ਵਿਚਹੁ = ਮਨ ਵਿਚੋਂ ॥੪॥

SikhNet (Spanish)tampoco la Felicidad, el ego no se irá de tu interior. (4)

ਭਉ ਭਾਉ ਦੁਇ, ਪਤ ਲਾਇ ਜੋਗੀ; ਇਹੁ ਸਰੀਰੁ ਕਰਿ ਡੰਡੀ ॥

bhau bhaau due, pat laae jogee; ihu sareer kar ddanddee |

Sant Singh KhalsaMake the Fear of God, and the Love of God, the two gourds of your lute, Yogi, and make this body its neck.
Manmohan SinghFix the fear and love of the Lord the two guards to thy lute, O Yogi and make this body of thine, its frame
Manmohan Singh (Punjabi)ਪ੍ਰਭੂ ਦੇ ਡਰ ਤੇ ਪ੍ਰੇਮ ਨੂੰ ਆਪਣੀ ਵੀਣਾ ਦੇ ਦੋ ਤੂੰਬੇ ਲਾ, ਹੇ ਯੋਗੀ! ਅਤੇ ਆਪਣੀ ਇਸ ਦੇਹ ਨੂੰ ਇਸ ਦੀ ਹੱਥੀ ਬਣਾ।
Fareedkot Teekaਹੇ ਜੋਗੀ! ਪਰਮੇਸਰ ਕਾ ਭੈ ਔਰ ਪਰੇਮ ਭਾਵ ਸਰੀਰ ਨੂੰ ਪਾਪਾਂ ਤੋਂ ਰਹਤ ਕਰ ਕੇ ਸੋਧ ਕਰ ਜੋ ਧਾਰਨਾ ਹੈ ਇਹ ਦੋ (ਪਤ) ਪਾਤ੍ਰ, ਭਾਵ ਤੂੰ ਬੇ ਲਗਾਉ ਪੁਨਾ ਇਹ ਅਸਥੂਲ ਸਰੀਰ ਡੰਡੀ ਲਗਾਇ॥
Prof. Sahib Singhਹੇ ਜੋਗੀ! ਤੂੰ ਆਪਣੇ ਇਸ ਸਰੀਰ ਨੂੰ (ਕਿੰਗੁਰੀ ਦੀ) ਡੰਡੀ ਬਣਾ ਅਤੇ (ਇਸ ਸਰੀਰ-ਡੰਡੀ ਨੂੰ) ਡਰ ਅਤੇ ਪਿਆਰ ਦੇ ਦੋ ਤੂੰਬੇ ਜੋੜ (ਭਾਵ, ਆਪਣੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਪੈਦਾ ਕਰ)।

ਪਦ ਅਰਥ ਭਉ = ਡਰ। ਭਾਉ = ਪਿਆਰ। ਦੁਇ = ਦੋਵੇਂ। ਪਤ = {ਵੇਖੋ ਬੰਦ ਨੰ: ੨। 'ਪਤੁ' ਇਕ-ਵਚਨ ਹੈ} ਤੂੰਬੇ (ਜੋ ਕਿੰਗੁਰੀ ਦੀ ਲੰਮੀ ਡੰਡੀ ਉਤੇ ਲੱਗੇ ਹੁੰਦੇ ਹਨ)। ਡੰਡੀ = ਕਿੰਗਰੀ ਦੀ ਡੰਡੀ।

SikhNet (Spanish)Haz del Temor Reverencial de Dios y del Amor, las dos calabazas de tu laúd y haz de este cuerpo su cuello,

ਗੁਰਮੁਖਿ ਹੋਵਹਿ ਤਾ ਤੰਤੀ ਵਾਜੈ; ਇਨ ਬਿਧਿ ਤ੍ਰਿਸਨਾ ਖੰਡੀ ॥੫॥

guramukh hoveh taa tantee vaajai; in bidh trisanaa khanddee |5|

Sant Singh KhalsaBecome Gurmukh, and then vibrate the strings; in this way, your desires shall depart. ||5||
Manmohan SinghIf thou become virtuous, then shall the string play, In this way thy desire shall depart.
Manmohan Singh (Punjabi)ਜੇਕਰ ਤੂੰ ਨੇਕ ਥੀ ਵੰਞੇ, ਤਦ ਹੀ ਤਾਰ ਵੱਜੂਗੀ। ਇਸ ਤਰੀਕੇ ਨਾਲ ਤੇਰੀ ਖਾਹਿਸ਼ ਦੂਰ ਹੋ ਜਾਵੇਗੀ।
Fareedkot Teekaਜੇ ਤੂੰ ਗੁਰਮੁਖ ਹੋਵੇਂਗਾ ਤਾਂ ਤੇਰੀ (ਤੰਤੀ ਵਾਜੈ) ਬ੍ਰਿਤੀ ਮੇਂ ਅਨੰਦ ਪ੍ਰਗਟੇਗਾ। ਇਸ ਬਿਧ ਕਰ ਕੇ ਤੇਰੀ ਤ੍ਰਿਸ਼ਨਾ ਖੰਡੀ ਜਾਇਗੀ॥੫॥
Prof. Sahib Singhਹੇ ਜੋਗੀ! ਜੇ ਤੂੰ ਹਰ ਵੇਲੇ ਗੁਰੂ ਦੇ ਸਨਮੁਖ ਹੋਇਆ ਰਹੇਂ ਤਾਂ (ਹਿਰਦੇ ਦੀ ਪ੍ਰੇਮ-) ਤਾਰ ਵੱਜ ਪਏਗੀ, ਇਸ ਤਰ੍ਹਾਂ (ਤੇਰੇ ਅੰਦਰੋਂ) ਤ੍ਰਿਸ਼ਨਾ ਮੁੱਕ ਜਾਇਗੀ ॥੫॥

ਪਦ ਅਰਥ ਗੁਰਮੁਖ = ਗੁਰੂ ਦੇ ਸਨਮੁਖਿ। ਤੰਤੀ = ਤਾਰ, ਵੀਣਾ ਦੀ ਤਾਰ। ਇਨ ਬਿਧਿ = ਇਸ ਤਰੀਕੇ ਨਾਲ। ਖੰਡੀ = ਨਾਸ ਹੋ ਜਾਂਦੀ ਹੈ ॥੫॥

SikhNet (Spanish)vuélvete Gurmukj y entonces vibra las cuerdas, así tus ansiedades terminarán. (5)

ਹੁਕਮੁ ਬੁਝੈ. ਸੋ ਜੋਗੀ ਕਹੀਐ; ਏਕਸ ਸਿਉ ਚਿਤੁ ਲਾਏ ॥

hukam bujhai. so jogee kaheeai; ekas siau chit laae |

Sant Singh KhalsaOne who understands the Hukam of the Lord's Command is called a Yogi; he links his consciousness to the One Lord.
Manmohan SinghHe who understands the Lord's command the applies his mind to the one Lord, is called a Yogi.
Manmohan Singh (Punjabi)ਜੋ ਇਕ ਪ੍ਰਭੂ ਦੇ ਫੁਰਮਾਨ ਨੂੰ ਸਮਝਦਾ ਹੈ ਅਤੇ ਪ੍ਰਭੂ ਨਾਲ ਆਪਣੇ ਮਨ ਨੂੰ ਜੋੜਦਾ ਹੈ, ਉਹ ਹੀ ਯੋਗੀ ਆਖਿਆ ਜਾਂਦਾ ਹੈ।
Fareedkot Teekaਜੋ ਭਗਵੰਤ ਕੇ ਹੁਕਮ ਕੋ ਜਾਣ ਕੇ ਤਿਸ ਏਕ ਪਰਮੇਸਰ ਕੇ ਸਾਥ ਚਿਤ ਕੀ ਬ੍ਰਿਤੀ ਕੋ ਲਾਏ, ਸੋ ਪੂਰਾ ਜੋਗੀ ਕਹੀਤਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਤੁਰਦਾ ਹੈ ਅਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ਉਹ ਮਨੁੱਖ (ਅਸਲ) ਜੋਗੀ ਅਖਵਾਂਦਾ ਹੈ।

ਪਦ ਅਰਥ ਬੁਝੈ = ਸਮਝ ਲਏ, ਦੇ ਅਨੁਸਾਰ ਚੱਲ ਪਏ। ਏਕਸ ਸਿਉ = ਇਕ ਪਰਮਾਤਮਾ ਨਾਲ ਹੀ।

SikhNet (Spanish)Aquél que conoce la Voluntad del Señor es un Yogui verdadero; sí, la duda de aquél que está entonado en el Único Dios es erradicada,

ਸਹਸਾ ਤੂਟੈ. ਨਿਰਮਲੁ ਹੋਵੈ; ਜੋਗ ਜੁਗਤਿ ਇਵ ਪਾਏ ॥੬॥

sahasaa toottai. niramal hovai; jog jugat iv paae |6|

Sant Singh KhalsaHis cynicism is dispelled, and he becomes immaculately pure; this is how he finds the Way of Yoga. ||6||
Manmohan SinghHis doubt is dispelled, he becomes pure and like this he obtains like this he obtains the way of union with God.
Manmohan Singh (Punjabi)ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ, ਉਹ ਪਵਿੱਤਰ ਥੀ ਵੰਞਦਾ ਹੈ ਅਤੇ ਇਸ ਤਰ੍ਹਾਂ ਉਸ ਨੂੰ ਰੱਬ ਨਾਲ ਜੁੜਨ ਦੇ ਮਾਰਗ ਦਾ ਪਤਾ ਲੱਗ ਜਾਂਦਾ ਹੈ।
Fareedkot Teekaਤੌ ਤਿਸ ਕਾ ਸੰਦੇਹ ਟੂਟ ਜਾਤਾ ਹੈ ਔ ਮਨ ਨਿਰਮਲ ਹੋਤਾ ਹੈ। ਇਸੀ ਸੇ ਵਹੁ ਜੋਗ ਕੀ ਜੁਗਤੀ ਕੋ ਪਾਇ ਲੇਤਾ ਹੈ॥੬॥
Prof. Sahib Singh(ਉਸ ਦੇ ਅੰਦਰੋਂ) ਸਹਿਮ ਦੂਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ, ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਦਾ ਢੰਗ ਲੱਭ ਲੈਂਦਾ ਹੈ ॥੬॥

ਪਦ ਅਰਥ ਸਹਸਾ = ਸਹਿਮ। ਨਿਰਮਲੁ = ਪਵਿੱਤਰ। ਜੋਗ ਜੁਗਤੀ = ਜੋਗ ਦੀ ਜੁਗਤੀ, ਪ੍ਰਭੂ-ਮਿਲਾਪ ਦਾ ਢੰਗ। ਇਵ = ਇਸ ਤਰ੍ਹਾਂ ॥੬॥

SikhNet (Spanish)y tal ser se vuelve Inmaculado. Esta es la forma en que la Verdadera Yoga es obtenida.(6)

ਨਦਰੀ ਆਵਦਾ ਸਭੁ ਕਿਛੁ ਬਿਨਸੈ; ਹਰਿ ਸੇਤੀ ਚਿਤੁ ਲਾਇ ॥

nadaree aavadaa sabh kichh binasai; har setee chit laae |

Sant Singh KhalsaEverything that comes into view shall be destroyed; focus your consciousness on the Lord.
Manmohan SinghAll that comes to view shall be destroyed, therefore fix thou thy mind on God,
Manmohan Singh (Punjabi)ਸਾਰਾ ਕੁਝ ਜੋ ਨਿਗ੍ਹਾ ਪੈਂਦਾ ਹੈ ਨਾਸ ਹੋ ਜਾਊਗਾ, ਇਸ ਲਈ ਤੂੰ ਆਪਣੇ ਮਨ ਨੂੰ ਵਾਹਿਗੁਰੂ ਨਾਲ ਜੋੜ।
Fareedkot Teekaਜੋ ਨਜਰ ਮੇਂ ਆਵਤਾ ਹੈ ਇਹ ਸਭ ਕਛ ਨਾਸ ਰੂਪ ਹੈ। ਐਸੇ ਸਮਝ ਕੇ ਤੂੰ ਹਰੀ ਕੇ ਸਾਥ ਚਿਤ ਕੋ ਲਗਾਇ॥
Prof. Sahib Singh(ਹੇ ਜੋਗੀ! ਜਗਤ ਵਿਚ ਜੋ ਕੁਝ) ਅੱਖੀਂ ਦਿੱਸ ਰਿਹਾ ਹੈ (ਇਹ) ਸਭ ਕੁਝ ਨਾਸਵੰਤ ਹੈ (ਇਸ ਦਾ ਮੋਹ ਛੱਡ ਕੇ) ਤੂੰ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ।

ਪਦ ਅਰਥ ਸਭੁ ਕਿਛੁ = ਹਰੇਕ ਚੀਜ਼, ਸਭ ਕੁਝ। ਬਿਨਸੈ = ਨਾਸਵੰਤ ਹੈ। ਸੇਤੀ = ਨਾਲ। ਲਾਇ = ਜੋੜੀ ਰੱਖ।

SikhNet (Spanish)Todo lo que aparece se desvanece al final; enfoca tu Conciencia en el Señor,

ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ; ਤਾ ਇਹ ਸੋਝੀ ਪਾਇ ॥੭॥

satigur naal teree bhaavanee laagai; taa ih sojhee paae |7|

Sant Singh KhalsaEnshrine love for the True Guru, and then you shall obtain this understanding. ||7||
Manmohan SinghIf thou enshrine affection for the True Guru, Then shalt thou obtain this understanding.
Manmohan Singh (Punjabi)ਜੇਕਰ ਸੱਚੇ ਗੁਰਾਂ ਨਾਲ ਤੇਰੀ ਪ੍ਰੀਤ ਪੈ ਜਾਵੇ ਤਦ ਤੈਨੂੰ ਇਹ ਸਮਝ ਪ੍ਰਾਪਤ ਹੋ ਜਾਵੇਗੀ।
Fareedkot Teekaਪਰੰਤੂ ਜੋ ਸਤਿਗੁਰੋਂ ਸੇ ਤੇਰੀ (ਭਾਵਨੀ) ਪ੍ਰੀਤੀ ਲਾਗ ਜਾਏ ਤਾਂ ਤੇਰੇ ਕੋ ਏਹ ਸੋਝੀ ਪਾਵੇ॥੭॥
Prof. Sahib Singh(ਪਰ, ਹੇ ਜੋਗੀ!) ਇਹ ਸਮਝ ਤਦੋਂ ਹੀ ਪਏਗੀ ਜਦੋਂ ਗੁਰੂ ਨਾਲ ਤੇਰੀ ਸਰਧਾ ਬਣੇਗੀ ॥੭॥

ਪਦ ਅਰਥ ਭਾਵਨੀ = ਸਰਧਾ, ਪਿਆਰ ॥੭॥

SikhNet (Spanish)enaltece el Amor por el Guru y entonces obtendrás la Sabiduría. (7)

Open this shabad (28 lines, Angs 908-909) →

Ang 908 of 1430