ਨਟ ਮਹਲਾ ੪ ॥
natt mahalaa 4 | Ang 975
Sant Singh KhalsaNat, Fourth Mehl:
Manmohan SinghNat 4th Guru.
Manmohan Singh (Punjabi)ਨਟ ਚੌਥੀ ਪਾਤਸ਼ਾਹੀ।
SikhNet (Spanish)Nat, Mejl Guru Ram Das, Cuarto Canal Divino.
ਮੇਰੇ ਮਨ; ਜਪਿ ਹਰਿ ਹਰਿ ਨਾਮੁ ਸਖੇ ॥
mere man; jap har har naam sakhe | Ang 975
Sant Singh KhalsaO my mind, chant the Name of the Lord, Har, Har, your only Friend.
Manmohan SinghO my soul, utter thou the Name of the Lord God, thy Friend.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਮਿਤ੍ਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ (ਸਖੇ) ਮਿਤ੍ਰ! ਜੋ ਸੰਤ ਹੈਂ ਤਿਨ ਦੁਆਰਾ ਹਰੀ ਕੇ ਹਰਿ ਨਾਮ ਕੋ ਤੂੰ ਜਪੁ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਹਰਿ-ਨਾਮਿ ਹੀ ਅਸਲ) ਮਿੱਤਰ ਹੈ।ਪਦ ਅਰਥ ਮਨ = ਹੇ ਮਨ! ਸਖੇ = ਸਖਾ, ਮਿੱਤਰ।
SikhNet (Spanish)Oh mi mente, recita el Nombre del Señor, Jar, Jar, en tu Dios, tu Único Amigo.
ਗੁਰ ਪਰਸਾਦੀ ਹਰਿ ਨਾਮੁ ਧਿਆਇਓ; ਹਮ. ਸਤਿਗੁਰ ਚਰਨ ਪਖੇ ॥੧॥ ਰਹਾਉ ॥
gur parasaadee har naam dhiaaeo; ham. satigur charan pakhe |1| rahaau | Ang 976
Sant Singh KhalsaBy Guru's Grace, I meditate on the Name of the Lord; I wash the Feet of the True Guru. ||1||Pause||
Manmohan SinghBy Guru's grace, I ponder over God's Name and shampoo the True Guru's Feet. Pause.
Manmohan Singh (Punjabi)ਗੁਰੂ ਦੀ ਰਹਿਮਤ ਸਦਕਾ, ਮੈਂ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਦਾ ਅਤੇ ਸੱਚੇ ਗੁਰਾਂ ਦੇ ਪੈਰਾਂ ਨੂੰ ਪਖਾਲਦਾ ਹਾਂ। ਠਹਿਰਾਉ।
Fareedkot Teekaਜਬ ਹਮਨੇਂ ਗੁਰੋਂ ਕੇ ਚਰਨ (ਪਖੇ) ਪਖਾਲ ਵਾ ਪਖ ਲੀਆ ਤਬ ਗੁਰੋਂ ਕੀ ਕ੍ਰਿਪਾ ਸੇ ਹਰੀ ਨਾਮ ਧਿਆਇਆ ਹੈ॥੧॥ ਰਹਾਉ ॥
Prof. Sahib Singh(ਪਰ ਜਿਸ ਨੇ ਭੀ) ਪਰਮਾਤਮਾ ਦਾ ਨਾਮ (ਜਪਿਆ ਹੈ) ਗੁਰੂ ਦੀ ਕਿਰਪਾ ਨਾਲ ਹੀ ਜਪਿਆ ਹੈ। (ਇਸ ਵਾਸਤੇ) ਮੈਂ ਭੀ ਸਤਿਗੁਰੂ ਦੇ ਚਰਨ ਹੀ ਧੋਂਦਾ ਹਾਂ (ਗੁਰੂ ਦੀ ਸਰਨ ਹੀ ਪਿਆ ਹਾਂ) ॥੧॥ ਰਹਾਉ ॥ਪਦ ਅਰਥ ਪਰਸਾਦੀ = ਕਿਰਪਾ ਨਾਲ, ਪਰਸਾਦਿ। ਪਖੇ = ਧੋਤੇ ॥੧॥ ਰਹਾਉ ॥
SikhNet (Spanish)Por la Gracia del Guru medito en el Nombre del Señor y lavo los Pies del Verdadero Guru. (1-Pausa)
ਊਤਮ ਜਗੰਨਾਥ ਜਗਦੀਸੁਰ; ਹਮ ਪਾਪੀ ਸਰਨਿ ਰਖੇ ॥
aootam jaganaath jagadeesur; ham paapee saran rakhe | Ang 976
Sant Singh KhalsaThe Exalted Lord of the World, the Master of the Universe, keeps a sinner like me in His Sanctuary
Manmohan SinghThe sublime Lord of the world and the Master of Universe, keeps me, the sinner, in His refuge.
Manmohan Singh (Punjabi)ਉੱਤਮ ਸੰਸਾਰ ਦਾ ਸੁਆਮੀ ਅਤੇ ਆਲਮ ਦਾ ਮਾਲਕ ਮੈਂ, ਗੁਨਾਹਗਾਰ ਨੂੰ ਆਪਣੀ ਪਨਾਹ ਅੰਦਰ ਰਖਦਾ ਹੈ।
Fareedkot Teekaਜਗਤ ਕੇ ਸੁਆਮੀ ਊਤਮ ਜਗਦੀਸਰ ਨੇ ਹਮ ਸੇ ਪਾਪੀ ਸ਼ਰਨ ਦੇ ਕੇ (ਰਖੇ) ਰਖ ਲੀਏ ਹੈਂ॥
Prof. Sahib Singhਹੇ ਸਭ ਤੋਂ ਸ੍ਰੇਸ਼ਟ! ਹੇ ਜਗਤ ਦੇ ਨਾਥ! ਹੇ ਜਗਤ ਈਸ਼੍ਵਰ! ਮੈਂ ਪਾਪੀ ਹਾਂ, ਪਰ ਤੇਰੀ ਸਰਨ ਆ ਪਿਆ ਹਾਂ, ਮੇਰੀ ਰੱਖਿਆ ਕਰ।ਪਦ ਅਰਥ ਜਗੰਨਾਥ = ਹੇ ਜਗਤ ਦੇ ਨਾਥ! ਜਗਦੀਸੁਰ = ਹੇ ਜਗਤ ਦੇ ਈਸ਼੍ਵਰ! ਰਖੇ = ਰੱਖ।
SikhNet (Spanish)Oh Sublime Maestro del mundo, Maestro del Universo, aunque esté lleno de errores, acéptame en Tu Santuario.
ਤੁਮ ਵਡ ਪੁਰਖ. ਦੀਨ ਦੁਖ ਭੰਜਨ; ਹਰਿ ਦੀਓ ਨਾਮੁ ਮੁਖੇ ॥੧॥
tum vadd purakh. deen dukh bhanjan; har deeo naam mukhe |1| Ang 976
Sant Singh KhalsaYou are the Greatest Being, Lord, Destroyer of the pains of the meek; You have placed Your Name in my mouth, Lord. ||1||
Manmohan SinghThou, O Great Lord-God, the Destroyer of the Sorrow of the meek, hast blessed me with Thy sublime Name.
Manmohan Singh (Punjabi)ਤੂੰ, ਹੇ ਮਸਕੀਨਾਂ ਦੇ ਗਮ ਨਾਸ ਕਰਨਹਾਰ ਭਾਰੇ ਸੁਆਮੀ ਵਾਹਿਗੁਰੂ! ਮੈਨੂੰ ਆਪਣਾ ਸ਼੍ਰੇਸ਼ਟ ਨਾਮ ਬਖ਼ਸ਼ਿਆ ਹੈ।
Fareedkot Teekaਤੁਮ ਬਡੇ ਪੁਰਖ ਹੋ ਔ ਦੀਨੋਂ ਕੇ ਦੁਖ ਭੰਜਨ ਹਾਰੇ ਹੋ। ਹੇ ਸਤਿਗੁਰੋ! ਆਪਨੇ ਹਰੀ ਨਾਮ ਮੁਖ ਮੇਂ ਦੀਆ ਹੈ॥੧॥
Prof. Sahib Singhਤੂੰ ਵੱਡਾ ਪੁਰਖ ਹੈਂ, ਤੂੰ ਦੀਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ ਹਰੀ! (ਜਿਸ ਉਤੇ ਤੂੰ ਮਿਹਰ ਕਰਦਾ ਹੈਂ, ਉਸ ਦੇ) ਮੂੰਹ ਵਿਚ ਤੂੰ ਆਪਣਾ ਨਾਮ ਦੇਂਦਾ ਹੈਂ ॥੧॥ਪਦ ਅਰਥ ਦੀਨ ਦੁਖ ਭੰਜਨ = ਦੀਨਾਂ ਦੇ ਦੁੱਖਾਂ ਦਾ ਨਾਸ ਕਰਨ ਵਾਲਾ। ਮੁਖੇ = ਮੁਖਿ, ਮੁਖ ਵਿਚ ॥੧॥
SikhNet (Spanish)Eres el más Grandioso Ser, Señor, Destructor de las penas del débil, Tú has puesto Tu Nombre en mi boca, oh Señor.(1)
ਹਰਿ ਗੁਨ ਊਚ. ਨੀਚ ਹਮ ਗਾਏ; ਗੁਰ ਸਤਿਗੁਰ ਸੰਗਿ ਸਖੇ ॥
har gun aooch. neech ham gaae; gur satigur sang sakhe | Ang 976
Sant Singh KhalsaI am lowly, but I sing the Lofty Praises of the Lord, meeting with the Guru, the True Guru, my Friend.
Manmohan SinghMeeting with the Great True Guru, my friend, I, the mental, have hymned the lofty qualities of God.
Manmohan Singh (Punjabi)ਆਪਣੇ ਮਿੱਤ੍ਰ, ਵਿਸ਼ਾਲ ਸੱਚੇ ਗੁਰਾਂ ਨਾਲ ਮਿਲ ਕੇ, ਮੈਂ, ਕਮੀਣੇ ਨੇ ਵਾਹਿਗੁਰੂ ਦੀਆਂ ਉੱਚੀਆਂ ਸਿਫ਼ਤਾਂ ਗਾਇਨ ਕੀਤੀਆਂ ਹਨ।
Fareedkot Teekaਸਤਗੁਰ ਸਖੇ ਕੇ ਸੰਗ ਮਿਲ ਕਰ ਹਰੀ ਊਚ ਕੇ ਗੁਨ ਹਮ ਨੀਚੋਂ ਨੇ ਗਾਏ ਹੈਂ॥
Prof. Sahib Singhਪਰਮਾਤਮਾ ਦੇ ਗੁਣ ਬਹੁਤ ਉੱਚੇ ਹਨ, ਅਸੀਂ ਜੀਵ ਨੀਵੇਂ ਹਾਂ। ਪਰ ਗੁਰੂ ਸਤਿਗੁਰ ਮਿੱਤਰ ਦੀ ਸੰਗਤ ਵਿਚ ਮੈਂ ਪ੍ਰਭੂ ਦੇ ਗੁਣ ਗਾਂਦਾ ਹਾਂ।ਪਦ ਅਰਥ ਸਖੇ ਸੰਗਿ = ਮਿੱਤਰ (ਗੁਰੂ) ਦੇ ਨਾਲ। ਸੰਗਿ = ਨਾਲ।
SikhNet (Spanish)Soy un pobre ser, pero aún así, entono las Maravillosas Alabanzas, encontrando a mi Guru, el Verdadero Guru, mi Amigo,
ਜਿਉ ਚੰਦਨ ਸੰਗਿ, ਬਸੈ ਨਿੰਮੁ ਬਿਰਖਾ; ਗੁਨ ਚੰਦਨ ਕੇ ਬਸਖੇ ॥੨॥
jiau chandan sang, basai ninm birakhaa; gun chandan ke basakhe |2| Ang 976
Sant Singh KhalsaLike the bitter nimm tree, growing near the sandalwood tree, I am permeated with the fragrance of sandalwood. ||2||
Manmohan SinghLike the Azadirachta tree, abiding with the sandal tree, O Lord, the Sandal, I have acquired Thine qualities.
Manmohan Singh (Punjabi)ਨਿੰਮ ਦੇ ਦਰਖਤ ਦੇ, ਚੰਦਨ ਦੇ ਬਿਰਛ ਦੇ ਨਾਲ ਵੱਸਣ ਦੀ ਮਾਨੰਦ, ਹੇ ਪ੍ਰਭੂ ਚੰਦਨ! ਮੈਂ ਤੇਰੀਆਂ ਸਿਫਤਾਂ ਹਾਸਲ ਕਰ ਲਈਆਂ ਹਨ।
Fareedkot Teekaਜਿਸ ਪ੍ਰਕਾਰ ਨਿੰਬ ਜੋ ਬ੍ਰਿਛ ਹੈ ਚੰਦਨ ਕੇ ਸਾਥ ਹੀ ਬਸੇ, ਤੌ ਗੁਨ ਚੰਦਨ ਕੇ (ਬਸਖੇ) ਵਸਤੇ ਹੈਂ, ਭਾਵ ਸੁਗੰਧੀ ਵਾਲਾ ਹੋ ਜਾਤਾ ਹੈ॥੨॥
Prof. Sahib Singhਜਿਵੇਂ (ਜੇ) ਚੰਦਨ ਦੇ ਨਾਲ ਨਿੰਮ (ਦਾ) ਰੁੱਖ ਉਗਿਆ ਹੋਇਆ ਹੋਵੇ, ਤਾਂ ਉਸ ਵਿਚ ਚੰਦਨ ਦੇ ਗੁਣ ਆ ਵੱਸਦੇ ਹਨ (ਤਿਵੇਂ ਮੇਰਾ ਹਾਲ ਹੋਇਆ ਹੈ) ॥੨॥ਪਦ ਅਰਥ ਬਿਰਖਾ = ਰੁੱਖ। ਬਸਖੇ = ਵੱਸ ਪੈਂਦੇ ਹਨ ॥੨॥
SikhNet (Spanish)y como el amargo árbol de Nimm que crece junto al Sándalo, he sido compenetrado de Tu Fragancia.(2)
ਹਮਰੇ ਅਵਗਨ ਬਿਖਿਆ ਬਿਖੈ ਕੇ; ਬਹੁ ਬਾਰ ਬਾਰ ਨਿਮਖੇ ॥
hamare avagan bikhiaa bikhai ke; bahu baar baar nimakhe | Ang 976
Sant Singh KhalsaMy faults and sins of corruption are countless; over and over again, I commit them.
Manmohan SinghMy demerits are of mortal sins, which, every moment, commit I over and over again.
Manmohan Singh (Punjabi)ਮੇਰੇ ਦੋਸ਼ ਪ੍ਰਾਣਨਾਸ਼ਕ ਪਾਪਾਂ ਦੇ ਹਨ, ਜੋ ਮੈਂ ਹਰ ਮੁਹਤ ਲਈ ਕਈ ਵਾਰ ਕਰਦਾ ਹਾਂ।
Fareedkot Teekaਹਮਾਰੇ ਔਗਨ ਜੋ ਬਿਖਿਓਂ ਮੇਂ ਰਹਿ ਕਰ ਕੇ ਬਹੁਤ ਬਾਰੰਬਾਰ ਨਿਮਖ ਨਿਮਖ ਮੇਂ ਕੀਏ ਹੂਏ ਥੇ॥
Prof. Sahib Singhਅਸੀਂ ਜੀਵ ਮਾਇਆ ਦੇ ਵਿਸ਼ਿਆਂ ਦੇ ਵਿਕਾਰ ਅਨੇਕਾਂ ਵਾਰੀ ਘੜੀ ਮੁੜੀ ਕਰਦੇ ਰਹਿੰਦੇ ਹਾਂ।ਪਦ ਅਰਥ ਬਿਖਿਆ = ਮਾਇਆ। ਬਿਖੈ = ਵਿਸ਼ਿਆਂ ਦੇ। ਨਿਮਖ = ਅੱਖ ਝਮਕਣ ਜਿਤਨਾ ਸਮਾ। ਖੇ = ਕੇ, ਦੇ।
SikhNet (Spanish)Nuestros deméritos se basan en los vicios que juntamos al cometer todo tipo de errores, inconcebibles errores en cada momento.
ਅਵਗਨਿਆਰੇ ਪਾਥਰ ਭਾਰੇ; ਹਰਿ ਤਾਰੇ ਸੰਗਿ ਜਨਖੇ ॥੩॥
avaganiaare paathar bhaare; har taare sang janakhe |3| Ang 976
Sant Singh KhalsaI am unworthy, I am a heavy stone sinking down; but the Lord has carried me across, in association with His humble servants. ||3||
Manmohan SinghMe, the sinner and a heavy stone, The Lord has ferried across in the society of saints.
Manmohan Singh (Punjabi)ਮੈਂ ਪਾਪੀ ਅਤੇ ਬੋਝਲ ਪੱਥਰ ਦਾ, ਪ੍ਰਭੂ ਨੇ ਸਾਧ ਸੰਗਤ ਅੰਦਰ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਤਿਨ ਅਵਗੁਨੋਂ ਵਾਲੇ ਹਮ ਭਾਰੇ ਪਾਥਰ ਹੂਏ ਥੇ। ਹੇ ਹਰੀ! ਤੈਨੇ ਸੰਤ ਜਨੋਂ ਕਾ ਸੰਗ ਦੇ ਕੇ ਸੰਸਾਰ ਸਮੰਦ੍ਰ ਸੇ ਤਾਰ ਲੀਏ ਹੈਂ॥੩॥
Prof. Sahib Singhਅਸੀਂ ਔਗੁਣਾਂ ਨਾਲ ਇਤਨੇ ਭਰ ਜਾਂਦੇ ਹਾਂ ਕਿ (ਮਾਨੋ) ਪੱਥਰ ਬਣ ਜਾਂਦੇ ਹਾਂ। ਪਰ ਪਰਮਾਤਮਾ ਆਪਣੇ ਸੰਤ ਜਨਾਂ ਦੀ ਸੰਗਤ ਵਿਚ (ਮਹਾਂ ਪਾਪੀਆਂ ਨੂੰ ਭੀ) ਤਾਰ ਲੈਂਦਾ ਹੈ ॥੩॥ਪਦ ਅਰਥ ਸੰਗਿ ਜਨ ਖੇ = ਸੰਤ ਜਨਾਂ ਦੀ ਸੰਗਤ ਵਿਚ ॥੩॥
SikhNet (Spanish)Con ese peso parecemos piedras enormes pero Tú, oh Dios, me has hecho cruzar con ligereza con la ayuda de los Santos.(3)
ਜਿਨ ਕਉ ਤੁਮ ਹਰਿ ਰਾਖਹੁ ਸੁਆਮੀ; ਸਭ ਤਿਨ ਕੇ ਪਾਪ ਕ੍ਰਿਖੇ ॥
jin kau tum har raakhahu suaamee; sabh tin ke paap krikhe | Ang 976
Sant Singh KhalsaThose whom You save, Lord - all their sins are destroyed.
Manmohan SinghAll the sins of those, whom Thou savest, O Lord, are destroyed.
Manmohan Singh (Punjabi)ਜਿਨ੍ਹਾਂ ਦੀ ਤੂੰ ਰੱਖਿਆ ਕਰਦਾ ਹੈਂ, ਹੇ ਸੁਆਮੀ! ਉਨ੍ਹਾਂ ਦੇ ਸਾਰੇ ਕਿਲਵਿਖ ਨਾਸ ਹੋ ਜਾਂਦੇ ਹਨ।
Fareedkot Teekaਜਿਨੋਂ ਕੋ ਤੁਮ ਰਖਿਆ ਚਾਹੁਤੇ ਹੋ, ਹੇ ਹਰੀ ਸ੍ਵਾਮੀ! ਸਭ ਤਿਨੋਂ ਕੇ ਪਾਪ (ਕ੍ਰਿਖੇ) ਕਾਟ ਦੇਤੇ ਹੋ, ਭਾਵ ਪਾਪੋਂ ਕੋ ਦੂਰ ਕਰ ਦੇਤੇ ਹੋ॥
Prof. Sahib Singhਹੇ ਹਰੀ! ਹੇ ਸੁਆਮੀ! ਜਿਨ੍ਹਾਂ ਦੀ ਤੂੰ ਰੱਖਿਆ ਕਰਦਾ ਹੈਂ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ।ਪਦ ਅਰਥ ਕ੍ਰਿਖੇ = ਖਿੱਚੇ ਜਾਂਦੇ ਹਨ, ਨਾਸ ਹੋ ਜਾਂਦੇ ਹਨ।
SikhNet (Spanish)Oh Dios, los que son salvados por Ti, son lavados de todos sus errores;
ਜਨ ਨਾਨਕ. ਕੇ ਦਇਆਲ ਪ੍ਰਭ ਸੁਆਮੀ; ਤੁਮ ਦੁਸਟ ਤਾਰੇ ਹਰਣਖੇ ॥੪॥੩॥
jan naanak. ke deaal prabh suaamee; tum dusatt taare haranakhe |4|3| Ang 976
Sant Singh KhalsaO Merciful God, Lord and Master of servant Nanak, You have carried across even evil villains like Harnaakhash. ||4||3||
Manmohan SinghO Merciful Lord Master of slave Nanak, Thou hast ferried across the villains, like Harnakhash.
Manmohan Singh (Punjabi)ਹੇ ਗੋਲੇ ਨਾਨਕ ਦੇ ਮਿਹਰਬਾਨ ਸਾਹਿਬ ਮਾਲਕ! ਤੂੰ ਹਰਣਾਖਸ਼ ਵਰਗੇ ਪਾਂਬਰਾਂ ਦੇ ਪਾਰ ਉਤਾਰਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਸੁਆਮੀ! ਤੁਮ ਜਨੋਂ ਪਰ ਤੌ ਸਦੀਵ ਹੀ ਦਿਆਲੂ ਹੋ। ਕਿਉਂਕਿ ਹਰਨਾਖਸ ਸਰੀਖੇ ਦੁਸਟ ਤੁਮਨੇ ਤਾਰੇ ਹੈਂ, ਭਾਵ ਜੋ ਤੁਮਾਰੇ ਦਾਸ ਹੈਂ, ਸੋ ਤਿਨ ਕੋ ਤੋ ਅਵਸ ਹੀ ਤਾਰੋਗੇ॥੧॥੩॥
Prof. Sahib Singhਹੇ ਦਇਆ ਦੇ ਸੋਮੇ ਪ੍ਰਭੂ! ਹੇ ਦਾਸ ਨਾਨਕ ਦੇ ਸੁਆਮੀ! ਤੂੰ ਹਰਣਾਖਸ਼ ਵਰਗੇ ਦੁਸ਼ਟਾਂ ਨੂੰ ਭੀ ਤਾਰ ਦੇਂਦਾ ਹੈਂ ॥੪॥੩॥ਪਦ ਅਰਥ ਪ੍ਰਭ = ਹੇ ਪ੍ਰਭੂ! ਦੁਸਟ = ਭੈੜੇ ਬੰਦੇ। ਹਰਣਖੇ = ਹਰਣਾਖਸ਼ ॥੪॥੩॥
SikhNet (Spanish)sí, Tú eres el Señor Compasivo de Nanak y has salvado, aún, a seres malignos como Jarnakash.(4-3)