ੴ

ਸਿੱਖਬਾਣੀ · SikhBani

Ang 993

Sri Guru Granth Sahib · Raag Maaroo · 3 shabads, 40 lines
Translations
Shabad Guru Nanak Dev Ji Raag Maaroo

ਰਾਗੁ ਮਾਰੂ ਮਹਲਾ ੧ ਘਰੁ ੫ ॥

raag maaroo mahalaa 1 ghar 5 |

Sant Singh KhalsaRaag Maaroo, First Mehl, Fifth House:
Manmohan SinghRag Maru 1st Guru.
Manmohan Singh (Punjabi)ਰਾਗੁ ਮਾਰੂ ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Rag Maru, Mejl Guru Nanak, Primer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਅਹਿਨਿਸਿ ਜਾਗੈ; ਨੀਦ. ਨ ਸੋਵੈ ॥

ahinis jaagai; need. na sovai |

Sant Singh KhalsaDay and night, he remains awake and aware; he never sleeps or dreams.
Manmohan SinghOne who loves Him is awake during day and night, and he slumbers and sleeps not.
Manmohan Singh (Punjabi)ਜੋ ਪ੍ਰੇਮ ਕਰਦਾ ਹੈ, ਉਹ ਦਿਹੁੰ ਰੈਣ ਜਾਗਦਾ ਹੈ। ਉਹ ਸੌਂਦਾ ਅਤੇ ਉਂਘਲਾਉਂਦਾ ਨਹੀਂ।
Fareedkot Teekaਸੋ ਪੁਰਸ ਦਿਨ ਰਾਤ ਜਾਗਤਾ ਹੈ ਨੀਂਦ ਕੇ ਵਸ ਮੇਂ ਹੋਇਕੈ ਸੋਵਤਾ ਨਹੀਂ॥
Prof. Sahib Singh(ਨਾਮ-ਅੰਮ੍ਰਿਤ ਦਾ ਵਪਾਰੀ ਜੀਵ) ਦਿਨ ਰਾਤਿ ਸੁਚੇਤ ਰਹਿੰਦਾ ਹੈ। ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਸੌਂਦਾ ਨਹੀਂ।

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਨੀਦ = ਮਾਇਆ ਦੇ ਮੋਹ ਦੀ ਨੀਂਦ।

SikhNet (Spanish)El que está enamorado, permanece despierto siempre, noche y día; no sueña.

ਸੋ ਜਾਣੈ; ਜਿਸੁ ਵੇਦਨ ਹੋਵੈ ॥

so jaanai; jis vedan hovai |

Sant Singh KhalsaHe alone knows this, who feels the pain of separation from God.
Manmohan SinghHe alone realise this state who is stricken with the Pain of separation.
Manmohan Singh (Punjabi)ਕੇਵਲ ਉਹ ਹੀ ਇਸ ਅਵਸਥਾ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਵਿਛੋੜੇ ਦੀ ਪੀੜ ਲੱਗੀ ਹੋਈ ਹੈ।
Fareedkot Teekaਪਰੰਤੂ ਇਸ ਰੀਤੀ ਨੂੰ ਸੋਈ ਜਾਨਤਾ ਹੈ ਜਿਸ ਕੋ ਪ੍ਰੇਮ ਕੀ (ਵੇਦਨ) ਪੀੜਾ ਹੋਤੀ ਹੈ॥
Prof. Sahib Singhਨਾਮ-ਅੰਮ੍ਰਿਤ ਦੀ ਕਦਰ ਜਾਣਦਾ ਭੀ ਉਹੀ ਮਨੁੱਖ ਹੈ ਜਿਸ ਦੇ ਅੰਦਰ ਪਰਮਾਤਮਾ ਨਾਲੋਂ ਵਿਛੋੜੇ ਦੇ ਅਹਿਸਾਸ ਦੀ ਤੜਫ ਹੋਵੇ।

ਪਦ ਅਰਥ ਸੋ ਜਾਣੈ = "ਅੰਮ੍ਰਿਤ ਕੀ ਸਾਰ" ਸੋ ਜਾਣੈ। ਵੇਦਨ = ਪੀੜ, ਬਿਰਹੋਂ ਦੀ ਪੀੜ, ਵਿਛੋੜੇ ਦੇ ਅਹਿਸਾਸ ਦੀ ਤੜਫ।

SikhNet (Spanish)Sólo conoce este estado, aquel que ha sufrido el dolor de la separación.

ਪ੍ਰੇਮ ਕੇ ਕਾਨ ਲਗੇ ਤਨ ਭੀਤਰਿ; ਵੈਦੁ ਕਿ ਜਾਣੈ ਕਾਰੀ ਜੀਉ ॥੧॥

prem ke kaan lage tan bheetar; vaid ki jaanai kaaree jeeo |1|

Sant Singh KhalsaMy body is pierced through with the arrow of love. How can any physician know the cure? ||1||
Manmohan SinghMy body is pierced through with the arrows of Divine love. How can a physician know its treatment?
Manmohan Singh (Punjabi)ਮੇਰੀ ਦੇਹ ਈਸ਼ਵਰੀ ਪ੍ਰੀਤ ਦੇ ਬਾਣਾਂ ਨੇ ਵਿੰਨ੍ਹ ਸੁੱਟੀ ਹੈ। ਹਕੀਮ ਇਸ ਦੇ ਇਲਾਜ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ।
Fareedkot Teekaਜਿਸ ਕੇ (ਤਨ) ਸੂਖਮ ਮਨ ਮੇਂ ਪ੍ਰੇਮ ਕੇ ਬਾਨ ਲਗੇ ਹੈਂ, ਤਿਸ ਕੀ ਬੈਦ ਕਿਆ (ਕਾਰੀ) ਦਵਾਈ ਜਾਨਤਾ ਹੈ॥੧॥
Prof. Sahib Singhਜਿਸ ਦੇ ਸਰੀਰ ਵਿਚ ਪ੍ਰਭੂ-ਪ੍ਰੇਮ ਦੇ ਤੀਰ ਲੱਗੇ ਹੋਣ। ਸਰੀਰਕ ਰੋਗਾਂ ਦਾ ਇਲਾਜ ਕਰਨ ਵਾਲਾ ਬੰਦਾ ਬਿਰਹੋਂ-ਰੋਗ ਦਾ ਇਲਾਜ ਕਰਨਾ ਨਹੀਂ ਜਾਣਦਾ ॥੧॥

ਪਦ ਅਰਥ ਕਾਨ = ਤੀਰ। ਵੈਦੁ = ਸਰੀਰਕ ਰੋਗਾਂ ਦਾ ਇਲਾਜ ਕਰਨ ਵਾਲਾ। ਕਾਰੀ = ਇਲਾਜ। ਜੀਉ = ਹੇ ਸੱਜਣ! ॥੧॥

SikhNet (Spanish)Aquél que ha sido atravesado en su corazón por la flecha del Amor, la conoce, pero no existe un Doctor que lo pueda curar. (1)

ਜਿਸ ਨੋ ਸਾਚਾ; ਸਿਫਤੀ ਲਾਏ ॥

jis no saachaa; sifatee laae |

Sant Singh KhalsaRare is that one, who as Gurmukh,
Manmohan SinghHe, whom the True Lord yokes to His praise and imparts Divine understanding,
Manmohan Singh (Punjabi)ਜਿਸ ਨੂੰ ਸੱਚਾ ਸੁਆਮੀ ਆਪਣੀ ਸਿਫ਼ਤ-ਸਲਾ ਨਾਲ ਜੋੜਦਾ ਹੈ,
Fareedkot Teekaਜਿਸ ਪੁਰਸ ਕੋ ਸਾਚਾ ਵਾਹਿਗੁਰੂ ਅਪਨੀ ਸਿਫਤੋਂ ਮੇਂ ਲਾਵਤਾ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪਣੀ ਸਿਫ਼ਤ-ਸਾਲਾਹ ਵਿਚ ਜੋੜਦਾ ਹੈ,

ਪਦ ਅਰਥ ਸਿਫਤੀ = ਸਿਫ਼ਤ-ਸਾਲਾਹ ਦੇ ਕੰਮ ਵਿਚ।

SikhNet (Spanish)Aquél a quien el Uno Verdadero ha uncido a Su Presencia, ese extraordinario ser con Conciencia de Dios,

ਗੁਰਮੁਖਿ ਵਿਰਲੇ; ਕਿਸੈ ਬੁਝਾਏ ॥

guramukh virale; kisai bujhaae |

Sant Singh KhalsaUnderstands, and whom the True Lord links to His Praise.
Manmohan Singhrare, indeed, is such a Guru-ward.
Manmohan Singh (Punjabi)ਅਤੇ ਈਸ਼ਵਰੀ ਗਿਆਤ ਦਰਸਾਉਂਦਾ ਹੈ; ਕੋਈ ਇਕ ਅੱਧਾ ਹੀ ਐਹੋ ਜੇਹਾ ਗੁਰੂ-ਅਨੁਸਾਰੀ ਹੈ।
Fareedkot Teekaਤਿਸੁ ਕਿਸੇ ਵਿਰਲੇ ਗੁਰਮੁਖ ਕੋ ਸਮਝ ਆਵਤੀ ਹੈ॥
Prof. Sahib Singhਅਤੇ ਜਿਸ ਕਿਸੇ ਵਿਰਲੇ ਬੰਦੇ ਨੂੰ ਗੁਰੂ ਦੀ ਰਾਹੀਂ ਪਰਮਾਤਮਾ ਆਪਣੀ ਸਿਫ਼ਤ-ਸਾਲਾਹ ਦੀ ਕਦਰ ਸਮਝਾਂਦਾ ਹੈ,

ਪਦ ਅਰਥ ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰੇ।

SikhNet (Spanish)al cual Su Verdad le es revelada,

ਅੰਮ੍ਰਿਤ ਕੀ ਸਾਰ. ਸੋਈ ਜਾਣੈ; ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥੧॥ ਰਹਾਉ ॥

amrit kee saar. soee jaanai; ji amrit kaa vaapaaree jeeo |1| rahaau |

Sant Singh KhalsaHe alone appreciates the value of the Ambsosial Nectar, who deals in this Ambrosia. ||1||Pause||
Manmohan SinghHe alone, who is the dealer of the Name-Nectar. Pause.
Manmohan Singh (Punjabi)ਕੇਵਲ ਉਹ ਹੀ ਨਾਮ ਦੇ ਅੰਮ੍ਰਿਤ ਦੀ ਕਦਰ ਨੂੰ ਅਨੁਭਵ ਕਰਦਾ ਹੈ, ਜੋ ਨਾਮ ਦੇ ਸੁਧਾਰਸ ਦਾ ਵਣਜਾਰਾ ਹੈ। ਠਹਿਰਾਉ।
Fareedkot Teekaਕਿਉਂਕਿ (ਜਿ) ਜੌਨਸਾ ਅੰਮ੍ਰਿਤ ਕਾ ਬ੍ਯਾਪਾਰੀ ਹੋਤਾ ਹੈ, ਸੋਈ ਅੰਮ੍ਰਤ ਕੀ ਸਾਰ ਜਾਨਤਾ ਹੈ, ਐਸੇ ਹੀ ਜੋ ਪ੍ਰੇਮੀ ਹੈ, ਸੋਈ ਪ੍ਰੇਮ ਕੀ ਸਾਰ ਜਾਨਤਾ ਹੈ॥੧॥ ਰਹਾਉ ॥
Prof. Sahib Singhਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਕਦਰ ਉਹੀ ਬੰਦਾ ਜਾਣਦਾ ਹੈ ਕਿਉਂਕਿ ਉਹ ਇਸ ਨਾਮ-ਅੰਮ੍ਰਿਤ ਦਾ ਵਪਾਰੀ ਬਣ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਸਾਰ = ਕਦਰ, ਕੀਮਤ। ਵਾਪਾਰੀ = ਵਿਹਾਝਣ ਵਾਲਾ ॥੧॥ ਰਹਾਉ ॥

SikhNet (Spanish)sólo él conoce el Valor del Néctar del Nombre, pues él comercia sólo con el Néctar del Señor. (1-Pausa)

ਪਿਰ ਸੇਤੀ; ਧਨ ਪ੍ਰੇਮੁ ਰਚਾਏ ॥

pir setee; dhan prem rachaae |

Sant Singh KhalsaThe soul-bride is in love with her Husband Lord;
Manmohan SinghThe bride bears love to her Groom,
Manmohan Singh (Punjabi)ਪਤਨੀ ਆਪਣੇ ਪਤੀ ਨਾਲ ਪਿਆਰ ਕਰਦੀ ਹੈ,
Fareedkot Teekaਜੋ ਜਗ੍ਯਾਸੂ ਰੂਪ ਇਸਤ੍ਰੀ ਪਤੀ ਕੇ ਸਾਥ ਪ੍ਰੇਮ (ਰਚਾਇ) ਕਰਤੀ ਹੈ॥
Prof. Sahib Singhਜਿਵੇਂ ਇਸਤ੍ਰੀ (ਆਪਣਾ ਆਪਾ ਵਾਰ ਕੇ) ਆਪਣੇ ਪਤੀ ਨਾਲ ਪਿਆਰ ਕਰਦੀ ਹੈ,

ਪਦ ਅਰਥ ਪਿਰ = ਪਤੀ। ਸੇਤੀ = ਨਾਲ। ਧਨ = ਇਸਤ੍ਰੀ।

SikhNet (Spanish)Así como la novia ama a su esposo,

ਗੁਰ ਕੈ ਸਬਦਿ; ਤਥਾ ਚਿਤੁ ਲਾਏ ॥

gur kai sabad; tathaa chit laae |

Sant Singh KhalsaShe focuses her consciousness on the Word of the Guru's Shabad.
Manmohan Singhand fixes her mind on the Guru's word.
Manmohan Singh (Punjabi)ਅਤੇ ਆਪਣੇ ਮਨ ਨੂੰ ਗੁਰਾਂ ਦੀ ਬਾਣੀ ਨਾਲ ਜੋੜਦੀ ਹੈ।
Fareedkot Teekaਤੈਸੇ ਹੀ ਗੁਰੋਂ ਕੇ ਉਪਦੇਸ ਮੇਂ ਚਿਤ ਲਗਾਵਤੀ ਹੈ॥
Prof. Sahib Singhਤਿਵੇਂ ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦੀ ਹੈ,

ਪਦ ਅਰਥ ਸਬਦਿ = ਸਬਦ ਵਿਚ। ਤਥਾ = ਉਸੇ ਤਰ੍ਹਾਂ।

SikhNet (Spanish)así el buscador debería de apreciar la Palabra del Guru para ser liberado del hambre

ਸਹਜ ਸੇਤੀ. ਧਨ ਖਰੀ ਸੁਹੇਲੀ; ਤ੍ਰਿਸਨਾ ਤਿਖਾ ਨਿਵਾਰੀ ਜੀਉ ॥੨॥

sehaj setee. dhan kharee suhelee; trisanaa tikhaa nivaaree jeeo |2|

Sant Singh KhalsaThe soul-bride is joyously embellished with intuitive ease; her hunger and thirst are taken away. ||2||
Manmohan SinghWith divine comprehension, the bride is greatly embellished and her craving and thirst are dispelled.
Manmohan Singh (Punjabi)ਬ੍ਰਹਮ ਗਿਆਤ ਨਾਲ ਪਤਨੀ ਬਹੁਤ ਹੀ ਸ਼ਸ਼ੋਭਤ ਥੀ ਵੰਝਦੀ ਹੈ ਅਤੇ ਉਸ ਦੀ ਲਾਲਸਾ ਅਤੇ ਤ੍ਰੇਹ ਦੂਰ ਹੋ ਜਾਂਦੀਆਂ ਹਨ।
Fareedkot Teekaਹੇ ਭਾਈ! ਸੋ ਜਗ੍ਯਾਸੀ ਰੂਪੁ ਇਸਤ੍ਰੀ (ਸਹਜ ਸੇਤੀ) ਗ੍ਯਾਨ ਸਹਤ ਹੋਈ ਹੋਈ ਅਤੀ ਸੁਖੀ ਹੋਈ ਹੈ ਅਰੁ ਤਿਸ ਨੇ ਤ੍ਰਿਸਨਾ ਰੂਪੁ ਤ੍ਰਿਖਾ ਨਿਵਰਤਿ ਕਰੀ ਹੈ॥੨॥
Prof. Sahib Singhਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕ ਕੇ ਬਹੁਤ ਸੁਖੀ ਹੋ ਜਾਂਦੀ ਹੈ, ਉਹ (ਆਪਣੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਪਿਆਸ ਦੂਰ ਕਰ ਲੈਂਦੀ ਹੈ ॥੨॥

ਪਦ ਅਰਥ ਸਹਜ = ਅਡੋਲ ਅਵਸਥਾ, ਸ਼ਾਂਤੀ। ਧਨ = ਜੀਵ-ਇਸਤ੍ਰੀ। ਖਰੀ = ਬਹੁਤ। ਸੁਹੇਲੀ = ਸੁਖਾਲੀ, ਸੁਖੀ। ਤਿਖਾ = ਤ੍ਰੇਹ, ਪਿਆਸ ॥੨॥

SikhNet (Spanish)que trae la añoranza consigo y poder habitar en la Paz del Equilibrio.(2)

ਸਹਸਾ ਤੋੜੇ; ਭਰਮੁ ਚੁਕਾਏ ॥

sahasaa torre; bharam chukaae |

Sant Singh KhalsaTear down skepticism and dispel your doubt;
Manmohan SinghMan ought to dismiss his doubt, dispel his delusion,
Manmohan Singh (Punjabi)ਬੰਦੇ ਨੂੰ ਆਪਣੇ ਵਹਿਮ ਨੂੰ ਛੱਡਣਾ, ਗਲਤ ਫ਼ਹਿਮੀ ਨੂੰ ਤਿਆਗਣਾ,
Fareedkot Teekaਜਿਸ ਨੇ ਅਪਨੇ ਭਰਮ ਸਭ ਚੁਕਾਇ ਦੀਏ ਹੈਂ ਸੋਈ ਸੰਸੇ ਕੋ ਤੋੜਤਾ ਹੈ। ਭਾਵ ਜੀਵ ਕੋ ਜੋ ਸੰਸਾ ਹੈ ਕਿ ਮੈਂ ਕੌਣ ਹੂੰ? ਦੇਹ ਹੂੰ, ਕਿ ਇੰਦ੍ਰੇ ਹੂੰ, ਕਿ ਮਨ ਹੂੰ? ਇਤ੍ਯਾਦੀ ਸੰਸਾ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਸਹਿਮ-ਤੌਖ਼ਲਾ ਮੁਕਾਂਦੀ ਹੈ ਮਾਇਆ ਵਾਲੀ ਭਟਕਣਾ ਖ਼ਤਮ ਕਰਦੀ ਹੈ,

ਪਦ ਅਰਥ ਸਹਸਾ = ਸਹਿਮ, ਤੌਖ਼ਲਾ। ਚੁਕਾਏ = ਦੂਰ ਕਰੇ।

SikhNet (Spanish)Uno debe romper las paredes de la duda y del engaño,

ਸਹਜੇ; ਸਿਫਤੀ ਧਣਖੁ ਚੜਾਏ ॥

sahaje; sifatee dhanakh charraae |

Sant Singh Khalsawith your intuition, draw the bow of the Praise of the Lord.
Manmohan Singhand stretch the bow of the Lord's praise,
Manmohan Singh (Punjabi)ਤੇ ਸਾਈਂ ਦੀ ਕੀਰਤੀ ਦੀ ਕਮਾਨ ਨੂੰ ਚਿੱਲਾ ਚੜ੍ਹਾਉਣਾ ਚਾਹੀਦਾ ਹੈ,
Fareedkot Teekaਪੁਨਾ ਜੋ ਸਿਫਤ ਰੂਪ ਧਨਖ ਸੁਤੇ ਹੀ ਚੜਾਵਤਾ ਹੈ॥
Prof. Sahib Singhਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਧਣਖ (ਬਾਣ) ਕਸਦੀ ਹੈ,

ਪਦ ਅਰਥ ਸਹਜੇ = ਸਹਿਜ, ਸਹਜਿ ਵਿਚ, ਅਡੋਲਤਾ ਵਿਚ (ਟਿਕ ਕੇ)। ਸਿਫਤੀ ਧਣਖੁ = ਸਿਫ਼ਤ-ਸਾਲਾਹ ਦਾ ਧਣਖ।

SikhNet (Spanish)y de forma natural apuntar hacia su ser el arco de la Alabanza del Señor,

ਗੁਰ ਕੈ ਸਬਦਿ ਮਰੈ. ਮਨੁ ਮਾਰੇ; ਸੁੰਦਰਿ ਜੋਗਾਧਾਰੀ ਜੀਉ ॥੩॥

gur kai sabad marai. man maare; sundar jogaadhaaree jeeo |3|

Sant Singh KhalsaThrough the Word of the Guru's Shabad, conquer and subdue your mind; take the support of Yoga - Union with the beautiful Lord. ||3||
Manmohan Singhand by Guru's instruction he should efface his-self and still his mind, Then is he blessed with his beauteous Lord.
Manmohan Singh (Punjabi)ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਆਪਣੇ ਆਪ ਨੂੰ ਮੇਟਣਾ ਤੇ ਮਨੂਏ ਨੂੰ ਵਸ ਕਰਨਾ ਉਚਿਤ ਹੈ; ਤਦ ਉਸ ਨੂੰ ਆਪਣੇ ਸੋਹਣੇ ਸੁਨੱਖੇ ਸਾਈਂ ਦੇ ਮਿਲਾਪ ਦੇ ਆਸਰੇ ਦੀ ਦਾਤ ਮਿਲਦੀ ਹੈ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਜੀਵ ਭਾਵ ਤੋਂ ਆਪ ਮਰਿਆ ਹੈ ਔ ਜਗ੍ਯਾਸੀਆਂ ਕੋ (ਮਨੁ) ਮੰਤ੍ਰ ਦੇ ਕੇ ਜੀਵ ਭਾਵ ਸੇ ਮਾਰਤਾ ਹੈ, ਪੁਨਾ ਵਹੀ ਗ੍ਯਾਨ ਜੋਗ ਕੇ ਆਸਰੇ ਹੋਇਕੇ ਸੁੰਦਰ ਸਰੂਪ ਕੋ ਪਾਵਤਾ ਹੈ॥੩॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦੀ ਹੈ ਆਪਣੇ ਮਨ ਨੂੰ ਵੱਸ ਵਿਚ ਰੱਖਦੀ ਹੈ ਉਹ ਸੁੰਦਰ ਜੀਵ-ਇਸਤ੍ਰੀ ਪ੍ਰਭੂ-ਮਿਲਾਪ ਦੇ ਆਸਰੇ ਵਾਲੀ ਹੋ ਜਾਂਦੀ ਹੈ (ਭਾਵ, ਪ੍ਰਭੂ-ਚਰਨਾਂ ਦਾ ਮਿਲਾਪ ਉਸ ਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ) ॥੩॥

ਪਦ ਅਰਥ ਸੁੰਦਰਿ = ਸੁੰਦਰ ਧਨ, ਸੁੰਦਰ ਜੀਵ-ਇਸਤ੍ਰੀ {ਨੋਟ: ਲਫ਼ਜ਼ 'ਸੁੰਦਰਿ' ਦੀ 'ਿ' ਇਸ ਨੂੰ 'ਇਸਤ੍ਰੀ ਲਿੰਗ' ਬਨਾਣ ਵਾਸਤੇ ਹੈ}। ਜੋਗਾਧਾਰੀ = ਜੋਗ = ਆਧਾਰੀ। ਜੋਗ = ਪਰਮਾਤਮਾ ਨਾਲ ਮਿਲਾਪ। ਆਧਾਰ = ਆਸਰਾ। ਜੋਗਾਧਾਰੀ = ਹਰਿ-ਮਿਲਾਪ ਦੇ ਆਸਰੇ ਵਾਲੀ ॥੩॥

SikhNet (Spanish)así calmará su mente, a través de la Palabra del Guru, y tendrá la Experiencia de la Unión con el Bello Señor.(3)

ਹਉਮੈ ਜਲਿਆ; ਮਨਹੁ ਵਿਸਾਰੇ ॥

haumai jaliaa; manahu visaare |

Sant Singh KhalsaBurnt by egotism, one forgets the Lord from his mind.
Manmohan SinghThe mortal is burnt down with pride and forgets God from his mind.
Manmohan Singh (Punjabi)ਪ੍ਰਾਣੀ ਹੰਕਾਰ ਨਾਲ ਸੜਿਆ ਬਲਿਆ ਹੋਇਆ ਹੈ ਅਤੇ ਆਪਣੇ ਚਿੱਤੋਂ ਉਹ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ।
Fareedkot Teekaਹੰਤਾ ਮਮਤਾ ਰੂਪ ਅਗਨੀ ਕਾ ਜਲਿਆ ਹੂਆ ਜੋ ਮਨ ਭਗਵਤ ਨਾਮ ਕੋ ਵਿਸਾਰ ਦੇਤਾ ਹੈ॥
Prof. Sahib Singhਜੇਹੜਾ ਜੀਵ ਹਉਮੈ ਵਿਚ ਸੜਿਆ ਰਹਿ ਕੇ (ਆਤਮਕ ਜੀਵਨ ਦੇ ਅੰਕੁਰ ਨੂੰ ਸਾੜ ਕੇ) ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦੇਂਦਾ ਹੈ।

ਪਦ ਅਰਥ ਮਨਹੁ = ਮਨ ਤੋਂ।

SikhNet (Spanish)Aquél que es consumido por su ego, retira a Dios de su mente,

ਜਮ ਪੁਰਿ; ਵਜਹਿ ਖੜਗ ਕਰਾਰੇ ॥

jam pur; vajeh kharrag karaare |

Sant Singh KhalsaIn the City of Death, he is attacked with massive swords.
Manmohan SinghIn the city of the death's courier, he is struck with massive swords.
Manmohan Singh (Punjabi)ਮੌਤ ਦੇ ਦੂਤਾਂ ਦੇ ਸ਼ਹਿਰ ਅੰਦਰ ਉਸ ਨੂੰ ਭਾਰੀਆਂ ਤਲਵਾਰਾਂ ਦੇ ਫੱਟ ਲਗਦੇ ਹਨ।
Fareedkot Teekaਤਿਸ ਕੋ ਜਮਪੁਰ ਮੇਂ (ਕਰਾਰੇ) ਤਕੜੇ (ਖੜਗ) ਖੰਡੇ ਲਾਗਤੇ ਹੈਂ॥
Prof. Sahib Singhਉਸ ਨੂੰ ਜਮ ਦੇ ਸ਼ਹਿਰ ਵਿਚ ਕਰੜੇ ਖੰਡੇ ਵੱਜਦੇ ਹਨ (ਭਾਵ, ਇਤਨੇ ਆਤਮਕ ਕਲੇਸ਼ ਹੁੰਦੇ ਹਨ, ਮਾਨੋ, ਖੰਡਿਆਂ ਦੀਆਂ ਤਕੜੀਆਂ ਚੋਟਾਂ ਵੱਜ ਰਹੀਆਂ ਹਨ)।

ਪਦ ਅਰਥ ਜਮਪੁਰਿ = ਜਮ ਦੇ ਸ਼ਹਿਰ ਵਿਚ। ਕਰਾਰੇ = ਕਰੜੇ, ਸਖ਼ਤ।

SikhNet (Spanish)y en el recinto de Yama es golpeado con unas espadas enormes.

ਅਬ ਕੈ ਕਹਿਐ. ਨਾਮੁ, ਨ ਮਿਲਈ; ਤੂ ਸਹੁ ਜੀਅੜੇ ਭਾਰੀ ਜੀਉ ॥੪॥

ab kai kahiai. naam, na milee; too sahu jeearre bhaaree jeeo |4|

Sant Singh KhalsaThen, even if he asks for it, he will not receive the Lord's Name; O soul, you shall suffer terrible punishment. ||4||
Manmohan SinghNow, by asking for it, the Lord's Name is obtained not. O soul, suffer thou now immense punishment.
Manmohan Singh (Punjabi)ਹੁਣ, ਮੰਗਣ ਦੁਆਰਾ ਸੁਆਮੀ ਦਾ ਨਾਮ ਪ੍ਰਾਪਤ ਨਹੀਂ ਹੁੰਦਾ! ਹੇ ਜਿੰਦੜੀਏ! ਤੂੰ ਹੁਣ ਸਖਤ ਸਜ਼ਾ ਸਹਾਰ।
Fareedkot Teekaਜਬ ਜਮਦੂਤ ਮਾਰਤੇ ਹੈਂ ਤਬ ਜੀਵ ਕਹਤੇ ਹੈਂ: ਮੇਰੇ ਕੋ ਛੋਡੋ ਮੈਂ ਨਾਮ ਜਪ ਲਵਾਂ। ਤਿਸ ਪਰ ਜਮਦੂਤ ਕਹਿਤੇ ਹੈਂ: ਭਾਈ ਅਬ ਕਹਣੇ ਤੇ ਤੇਰੇ ਕੋ ਨਾਮ ਨਹੀਂ ਪ੍ਰਾਪਤਿ ਹੋਤਾ ਹੈ। ਤਾਂ ਤੇ ਅਬ ਹੇ ਜੀਵ! ਤੂੰ ਭਾਰੀ ਸਜਾਇ (ਸਹੁ) ਸਹਾਰੁ॥੪॥
Prof. Sahib Singhਉਸ ਵੇਲੇ (ਜਦੋਂ ਮਾਰ ਪੈ ਰਹੀ ਹੁੰਦੀ ਹੈ) ਤਰਲੇ ਲਿਆਂ ਨਾਮ (ਸਿਮਰਨ ਦਾ ਮੌਕਾ) ਨਹੀਂ ਮਿਲਦਾ। (ਹੇ ਜੀਵ! ਜੇ ਤੂੰ ਸਾਰੀ ਉਮਰ ਇਤਨਾ ਗ਼ਾਫ਼ਿਲ ਰਿਹਾ ਹੈਂ ਤਾਂ) ਉਹ ਭਾਰਾ ਦੁੱਖ ਪਿਆ ਸਹਾਰ (ਉਸ ਭਾਰੇ ਕਸ਼ਟ ਵਿਚੋਂ ਤੈਨੂੰ ਕੋਈ ਕੱਢ ਨਹੀਂ ਸਕਦਾ) ॥੪॥

ਪਦ ਅਰਥ ਅਬ ਕੈ ਕਹਿਐ = ਹੁਣ ਇਸ ਵੇਲੇ ਦੇ ਕਹਿਣ ਨਾਲ। ਸਹੁ = ਸਹਾਰ। ਜੀਅੜੇ = ਹੇ ਜੀਵ! ॥੪॥

SikhNet (Spanish)Y aunque pida por el Nombre del Señor, al ser demasiado tarde, su Alma sufrirá grandes penas.(4)

ਮਾਇਆ ਮਮਤਾ ਪਵਹਿ ਖਿਆਲੀ ॥

maaeaa mamataa paveh khiaalee |

Sant Singh KhalsaYou are distracted by thoughts of Maya and worldly attachment.
Manmohan SinghOne is involved in he thought of wealth and wealth and worldly love.
Manmohan Singh (Punjabi)ਇਨਸਾਨ ਧਨ-ਦੌਲਤ ਤੇ ਸੰਸਾਰੀ ਮੋਹ ਦੇ ਖ਼ਿਆਲਾਂ ਅੰਦਰ ਗ਼ਲਤਾਨ ਹੈ।
Fareedkot Teekaਮਾਇਆ ਕੇ ਮਮੱਤ ਕਰ ਤੂੰ ਪੈ ਰਿਹਾ ਹੈਂ (ਖਿਆਲੀ) ਧਿਆਨੋਂ ਮੇਂ॥
Prof. Sahib Singhਹੇ ਜੀਵ! ਜੇ ਤੂੰ ਹੁਣ ਮਾਇਆ ਦੀ ਮਮਤਾ ਦੇ ਖ਼ਿਆਲਾਂ ਵਿਚ ਹੀ ਪਿਆ ਰਹੇਂਗਾ (ਜੇ ਤੂੰ ਸਾਰੀ ਉਮਰ ਮਾਇਆ ਜੋੜਨ ਦੇ ਆਹਰਾਂ ਵਿਚ ਹੀ ਰਹੇਂਗਾ, ਤਾਂ ਆਖ਼ਰ)

ਪਦ ਅਰਥ ਪਵਹਿ = ਤੂੰ ਪੈਂਦਾ ਹੈਂ। ਖਿਆਲੀ = ਖ਼ਿਆਲਾਂ ਵਿਚ।

SikhNet (Spanish)Uno se distrae pensando en Maya y la idea ególatra del yo.

ਜਮ ਪੁਰਿ; ਫਾਸਹਿਗਾ ਜਮ ਜਾਲੀ ॥

jam pur; faasahigaa jam jaalee |

Sant Singh KhalsaIn the City of Death, you will be caught by the noose of the Messenger of Death.
Manmohan SinghIn the city of death, he is caught in the city of Yama's noose.
Manmohan Singh (Punjabi)ਮੌਤ ਦੇ ਸ਼ਹਿਰ ਅੰਦਰੇ ਉਹ ਯਮ ਦੀ ਫਾਹੀ ਵਿੱਚ ਫਸ ਜਾਂਦਾ ਹੈ।
Fareedkot Teekaਜਮ ਪੁਰੀ ਮੇਂ ਜਮੋਂ ਕੀ ਜਾਲੀ ਬੀਚ ਤੂੰ ਫਸੇਂਗਾ॥
Prof. Sahib Singhਜਮ ਦੀ ਨਗਰੀ ਵਿਚ ਜਮ ਦੇ ਜਾਲ ਵਿਚ ਫਸੇਂਗਾ।

ਪਦ ਅਰਥ ਜਮ ਜਾਲੀ = ਜਮ ਦੇ ਜਾਲ ਵਿਚ।

SikhNet (Spanish)Es atrapado con el lazo ahí donde Yama habita;

ਹੇਤ ਕੇ ਬੰਧਨ. ਤੋੜਿ ਨ ਸਾਕਹਿ; ਤਾ ਜਮੁ ਕਰੇ ਖੁਆਰੀ ਜੀਉ ॥੫॥

het ke bandhan. torr na saakeh; taa jam kare khuaaree jeeo |5|

Sant Singh KhalsaYou cannot break free from the bondage of loving attachment, and so the Messenger of Death will torture you. ||5||
Manmohan SinghThe shackles of secular attachment, thou cannot shatter; therefore torment thee.
Manmohan Singh (Punjabi)ਦੁਨਿਆਵੀ ਲਗਨ ਦੀਆਂ ਬੇੜੀਆਂ ਨੂੰ ਤੂੰ ਕੱਟ ਨਹੀਂ ਸਕਦਾ, ਇਸ ਲਈ ਮੌਤ ਦਾ ਫ਼ਰੇਸਤਾ ਤੈਨੂੰ ਅਵਾਜ਼ਾਰ ਕਰੇਗਾ।
Fareedkot Teekaਮੋਹ ਕਰ ਕੇ ਜੋ ਬੰਧਨ ਤੇਰੇ ਕੋ ਪਏ ਹੈਂ ਤਿਨ ਕੋ ਤੂੰ ਤੋੜ ਨਹੀਂ ਸਕਤਾ। ਇਸੀ ਤੇ ਹੇ ਜੀਵ! ਜਮ ਤੇਰੇ ਸਾਥ ਖੁਆਰੀ ਕਰੇਗਾ॥੫॥☬ਜੀਵ ਕਹੇ: ਮਮਤਾ ਮੇਰੀ ਕੈਸੇ ਛੂਟੇ? ਤਿਸ ਪਰ ਕੈਹਤੇ ਹੈਂ:☬ਐਸੇ ਪ੍ਰਾਰਥਨਾ ਕਰੁ:
Prof. Sahib Singh(ਉਸ ਵੇਲੇ) ਤੂੰ ਮੋਹ ਦੇ ਬੰਧਨ ਤੋੜ ਨਹੀਂ ਸਕੇਂਗਾ, (ਤਾਹੀਏਂ) ਤਦੋਂ ਜਮਰਾਜ ਤੇਰੀ ਬੇ-ਇੱਜ਼ਤੀ ਕਰੇਗਾ ॥੫॥

ਪਦ ਅਰਥ ਹੇਤ = ਮੋਹ। ਖੁਆਰੀ = ਨਿਰਾਦਰੀ ॥੫॥

SikhNet (Spanish)pues a quien no rompe las amarras del deseo, Yama lo destruye.(5)

ਨਾ ਹਉ ਕਰਤਾ; ਨਾ ਮੈ ਕੀਆ ॥

naa hau karataa; naa mai keea |

Sant Singh KhalsaI have done nothing; I am doing nothing now.
Manmohan SinghI have done nothing, nor can I now do anything,
Manmohan Singh (Punjabi)ਨਾਂ ਮੈਂ ਕੁੱਛ ਕੀਤਾ ਹੈ, ਨਾਂ ਹੀ ਮੈਂ ਹੁਣ ਕੁਛ ਕਰ ਸਕਦਾ ਹਾਂ।
Fareedkot Teekaਨਾ ਅਬ ਕੁਛ ਕਰਤਾ ਹੂੰ, ਨਾ ਮੈਨੇ ਪੀਛੇ ਕੁਛ ਕੀਆ ਹੈ॥
Prof. Sahib Singh(ਪਰ, ਹੇ ਪ੍ਰਭੂ! ਤੇਰੀ ਮਾਇਆ ਦੇ ਟਾਕਰੇ ਤੇ ਮੈਂ ਕੀਹ ਵਿਚਾਰਾ ਹਾਂ? ਮਾਇਆ ਦੇ ਬੰਧਨਾਂ ਤੋਂ ਬਚਣ ਲਈ) ਨਾਹ ਹੀ ਮੈਂ ਹੁਣ ਕੁਝ ਕਰ ਰਿਹਾ ਹਾਂ, ਨਾਹ ਹੀ ਇਸ ਤੋਂ ਪਹਿਲਾਂ ਕੁਝ ਕਰ ਸਕਿਆ ਹਾਂ।

ਪਦ ਅਰਥ ਹਉ = ਮੈਂ। ਕਰਤਾ = (ਹੁਣ) ਕਰਨ ਵਾਲਾ। ਕੀਆ = ਕੀਤਾ (ਪਿਛਲੇ ਲੰਘੇ ਸਮੇਂ ਵਿਚ)।

SikhNet (Spanish)Oh Dios, no he hecho nada, ni lo estoy haciendo ahora,

ਅੰਮ੍ਰਿਤੁ ਨਾਮੁ; ਸਤਿਗੁਰਿ ਦੀਆ ॥

amrit naam; satigur deea |

Sant Singh KhalsaThe True Guru has blessed me with the Ambrosial Nectar of the Naam.
Manmohan Singhthe True Guru has blessed me with the Nectar Name.
Manmohan Singh (Punjabi)ਸੱਚੇ ਗੁਰਦੇਵ ਜੀ ਨੇ ਮੈਨੂੰ ਸੁਧਾ ਸਰੂਪ-ਨਾਮ ਪ੍ਰਦਾਨ ਕੀਤਾ ਹੈ।
Fareedkot Teekaਹੇ ਭਗਵਨ! ਨਾਮ ਰੂਪ ਅੰਮ੍ਰਿਤ ਤੁਮ ਨੇ ਸਤਿਗੁਰੋਂ ਕੋ ਦੀਆ ਹੂਆ ਹੈ॥
Prof. Sahib Singhਮੈਨੂੰ ਤਾਂ ਸਤਿਗੁਰੂ ਨੇ (ਮੇਹਰ ਕਰ ਕੇ) ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ।

ਪਦ ਅਰਥ ਸਤਿਗੁਰਿ = ਸਤਿਗੁਰ ਨੇ।

SikhNet (Spanish)es a través de Tu Bendición que puedo recibir el Néctar de Tu Nombre.

ਜਿਸੁ ਤੂ ਦੇਹਿ. ਤਿਸੈ ਕਿਆ ਚਾਰਾ; ਨਾਨਕ ਸਰਣਿ ਤੁਮਾਰੀ ਜੀਉ ॥੬॥੧॥੧੨॥

jis too dehi. tisai kiaa chaaraa; naanak saran tumaaree jeeo |6|1|12|

Sant Singh KhalsaWhat other efforts can anyone make, when You bestow Your blessing? Nanak seeks Your Sanctuary. ||6||1||12||
Manmohan SinghWhomsoever, thou, O True Guru, bless with the Lord's Name; what other effort should he make? Nanak seeks thy refuge, O Guru.
Manmohan Singh (Punjabi)ਜਿਸ ਕਿਸੇ ਨੂੰ ਤੂੰ, ਹੇ ਸੱਚੇ ਗੁਰਦੇਵ, ਪ੍ਰਭੂ ਦਾ ਨਾਮ ਪ੍ਰਦਾਨ ਕਰਦਾ ਹੈ; ਉਹ ਹੋਰ ਕਿਹੜਾ ਹੀਲਾ ਕਰੇ? ਨਾਨਕ ਤੈਂਡੀ ਪਨਾਹ ਲੋੜਦਾ ਹੈ, ਹੇ ਗੁਰਦੇਵ ਜੀ!
Fareedkot Teekaਪਰੰਤੂ ਜਿਸ ਕੋ ਸਤਿਗੁਰੋਂ ਦੁਆਰਾ ਤੂੰ ਨਾਮ ਅੰਮ੍ਰਿਤ ਦੇਵੇਂ ਤਿਸ ਕੇ ਸਾਥ ਕਿਸੇ ਕਾ ਕਿਆ (ਚਾਰਾ) ਜੋਰ ਚੱਲਦਾ ਹੈ, ਭਾਵ ਕੋਈ ਨਾਮ ਦੇਤੇ ਕੋ ਰੋਕ ਨਹੀਂ ਸਕਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਆਪ ਕੀ ਸਰਣ ਹੂੰ, ਜਿਉਂ ਹੋ ਸਕੇ ਤਿਉਂ ਮੈਨੂੰ ਭੀ ਨਾਮ ਦੇਵੋ॥੬॥੧॥੧੨॥
Prof. Sahib Singhਜਿਸ ਨੂੰ ਤੂੰ (ਗੁਰੂ ਦੀ ਰਾਹੀਂ ਆਪਣਾ ਅੰਮ੍ਰਿਤ-ਨਾਮ) ਦੇਂਦਾ ਹੈਂ ਉਸ ਨੂੰ ਕੋਈ ਹੋਰ ਤਦਬੀਰ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਕਿ) ਮੈਂ ਤੇਰੀ ਸਰਨ ਆਇਆ ਹਾਂ ॥੬॥੧॥੧੨॥

ਪਦ ਅਰਥ ਦੇਹਿ = ਦੇਂਦਾ ਹੈਂ। ਚਾਰਾ = ਤਦਬੀਰ। ਤਿਸੈ ਕਿਆ ਚਾਰਾ = ਉਸ ਨੂੰ ਹੋਰ ਕਿਸ ਤਦਬੀਰ ਦੀ ਲੋੜ? ॥੬॥੧॥੧੨॥

* ਨੋਟ: "ਘਰੁ ੫" ਦਾ ਇਹ ਇੱਕ ਸ਼ਬਦ ਹੈ।

SikhNet (Spanish)A quien sea que bendices, no puede más que gozar de Tus Bondades y de seguro busca Tu Refugio.(6-1-12)

Open this shabad →

Shabad Guru Amardas Ji Raag Maaroo

ਮਾਰੂ ਮਹਲਾ ੩ ਘਰੁ ੧ ॥

maaroo mahalaa 3 ghar 1 |

Sant Singh KhalsaMaaroo, Third Mehl, First House:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਜਹ ਬੈਸਾਲਹਿ. ਤਹ ਬੈਸਾ ਸੁਆਮੀ; ਜਹ ਭੇਜਹਿ. ਤਹ ਜਾਵਾ ॥

jeh baisaaleh. teh baisaa suaamee; jeh bhejeh. teh jaavaa |

Sant Singh KhalsaWherever You seat me, there I sit, O my Lord and Master; wherever You send me, there I go.
Manmohan SinghWherever Thou seatest me, there do I sit and whithersoever Thou sendest me, thither go I, O Lord.
Manmohan Singh (Punjabi)ਜਿੱਥੇ ਤੂੰ ਮੈਨੂੰ ਬਹਾਲਦਾ ਹੈਂ, ਉਥੋ ਹੀ ਮੈਂ ਬੈਠਦਾ ਹਾਂ ਅਤੇ ਜਿਥੇ ਕਿਤੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦਾ ਹਾਂ, ਹੇ ਸਾਈਂ।
Fareedkot Teekaਹੇ ਸ੍ਵਾਮੀ! ਜਿਸ ਸਥਾਨ ਮੇਂ ਤੂੰ ਬੈਠਾਲੇਂ ਤਿਸੀ ਸਥਾਨ ਮੇਂ ਬੈਠਾਂਗਾ, ਜਹਿ ਭੇਜੇ ਤਹਾਂ ਹੀ ਮੈਂ ਜਾਵੂੰਗਾ। ਭਾਵ ਤੇਰੇ ਹੁਕਮ ਵਿਖੇ ਪ੍ਰਸੰਨ ਰਹਾਂਗਾ ਵਾ ਸਾਸਤ੍ਰ ਅਨੁਸਾਰ ਪਰਵਿਰਤੀ ਕਰਾਂਗਾ॥
Prof. Sahib Singhਹੇ ਪ੍ਰਭੂ! (ਜਦੋਂ ਮੈਂ ਆਤਮਕ ਅਡੋਲਤਾ ਵਿਚ ਲੀਨ ਰਹਾਂਗਾ, ਤਾਂ) ਜਿੱਥੇ ਤੂੰ ਮੈਨੂੰ ਬਿਠਾਏਂਗਾ ਮੈਂ ਉਥੇ ਬੈਠਾ ਰਹਾਂਗਾ, ਜਿਥੇ ਤੂੰ ਮੈਨੂੰ ਭੇਜੇਂਗਾ ਮੈਂ ਉਥੇ ਜਾਵਾਂਗਾ (ਭਾਵ, ਮੈਂ ਹਰ ਵੇਲੇ ਤੇਰੀ ਰਜ਼ਾ ਵਿਚ ਰਹਾਂਗਾ)।

ਪਦ ਅਰਥ ਜਹ = ਜਿੱਥੇ। ਬੈਸਾਲਹਿ = ਤੂੰ ਬਿਠਾਲਦਾ ਹੈਂ। ਤਹ = ਉਥੇ। ਬੈਸਾ = ਬੈਸਾਂ, ਮੈਂ ਬੈਠਦਾ ਹਾਂ। ਸੁਆਮੀ = ਹੇ ਸੁਆਮੀ! ਜਾਵਾ = ਜਾਵਾਂ, ਮੈਂ ਜਾਂਦਾ ਹਾਂ।

SikhNet (Spanish)Oh Maestro, donde sea que me haces sentar, ahí me siento, donde sea que me mandas, ahí voy.

ਸਭ ਨਗਰੀ ਮਹਿ ਏਕੋ ਰਾਜਾ; ਸਭੇ ਪਵਿਤੁ ਹਹਿ ਥਾਵਾ ॥੧॥

sabh nagaree meh eko raajaa; sabhe pavit heh thaavaa |1|

Sant Singh KhalsaIn the entire village, there is only One King; all places are sacred. ||1||
Manmohan SinghIn the entire world village, there is but one King and all the places being Thine, are pure, O Lord.
Manmohan Singh (Punjabi)ਸਮੂਹ ਸੰਸਾਰ ਦੇ ਪਿੰਡ ਅੰਦਰ ਕੇਵਲ ਇਕ ਹੀ ਪਾਤਿਸ਼ਾਹ ਹੈ ਅਤੇ ਸਾਰੇ ਅਸਥਾਨ, ਤੇਰੇ ਹੋਣ ਕਰਕੇ ਪਵਿੱਤਰ ਹਨ, ਹੇ ਪ੍ਰਭੂ!
Fareedkot Teekaਸਭ ਨਗਰੀਓਂ ਮੇਂ ਏਕ ਹੀ ਤੂੰ (ਰਾਜਾ) ਬਿਰਾਜ ਰਿਹਾ ਹੈਂ ਵਾ ਏਕ ਤੁਹੀ ਰਾਜਾ ਹੈਂ, ਇਸੀ ਕਰ ਕੇ ਸਭ ਪਵਿਤ੍ਰ ਅਸਥਾਨ ਹੈਂ॥੧॥
Prof. Sahib Singhਹੇ ਸੁਆਮੀ! ਸਾਰੀ ਸ੍ਰਿਸ਼ਟੀ ਵਿਚ ਮੈਨੂੰ ਤੂੰ ਹੀ ਇਕ ਪਾਤਿਸ਼ਾਹ (ਦਿੱਸੇਂਗਾ, ਤੇਰੀ ਵਿਆਪਕਤਾ ਦੇ ਕਾਰਨ ਧਰਤੀ ਦੇ) ਸਾਰੇ ਹੀ ਥਾਂ ਮੈਨੂੰ ਪਵਿੱਤਰ ਜਾਪਣਗੇ ॥੧॥

ਪਦ ਅਰਥ ਸਭ ਨਗਰੀ ਮਹਿ = ਸਾਰੀ ਸ੍ਰਿਸ਼ਟੀ ਵਿਚ। ਸਭੇ = ਸਾਰੇ। ਹਹਿ = {ਬਹੁ-ਵਚਨ} ਹਨ ॥੧॥

SikhNet (Spanish)Pues, Tu Reinado, mi Rey, se extiende por todos los lugares, siendo Tuyos, son Puros.(1)

ਬਾਬਾ ਦੇਹਿ ਵਸਾ; ਸਚ ਗਾਵਾ ॥

baabaa dehi vasaa; sach gaavaa |

Sant Singh KhalsaO Baba, while I dwell in this body, let me sing Your True Praises,
Manmohan SinghO father, bless me, that as long as abide in the body, I may hymn Thine True praise,
Manmohan Singh (Punjabi)ਹੇ ਪਿਤਾ! ਮੈਨੂੰ ਬਰਕਤ ਬਖ਼ਸ਼ ਕਿ ਤਦ ਤਾਂਈਂ ਮੈਂ ਇਸ ਸਰੀਰ ਅੰਦਰ ਰਹਾਂ, ਮੈਂ ਤੇਰੀ ਸੱਚੀ ਮਹਿਮਾਂ ਗਾਇਨ ਕਰਦਾ ਰਹਾਂ,
Fareedkot Teekaਹੇ ਸਚ ਰੂਪ ਪਿਤਾ! ਜਬ ਤਕ ਮੈਂ ਇਸ ਦੇਹ ਮੇਂ ਵਸਾਂ ਤਬ ਤਕ ਤੇਰੇ ਕੋ ਗਾਵਾਂ; ਵਾ ਸੱਚੇ ਗ੍ਰਾਮ ਸਤਸੰਗਤ ਮੇਂ ਮੈਨੂੰ ਵਸਣਾ ਦੇਹ॥
Prof. Sahib Singhਹੇ ਪ੍ਰਭੂ! ਤੂੰ (ਮੈਨੂੰ ਇਹ ਦਾਨ) ਦੇਹ ਕਿ ਮੈਂ ਤੇਰੀ ਸਾਧ ਸੰਗਤ ਵਿਚ ਟਿਕਿਆ ਰਹਾਂ,

ਪਦ ਅਰਥ ਬਾਬਾ = ਹੇ ਪ੍ਰਭੂ! ਦੇਹਿ (ਤੂੰ ਇਹ ਦਾਤਿ) ਦੇਹ। ਵਸਾ = ਵੱਸਾਂ, ਮੈਂ ਵੱਸਾਂ। ਸਚ ਗਾਵਾ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗਾਉਂ (ਪਿੰਡ) ਵਿਚ, ਸਾਧ ਸੰਗਤ ਵਿਚ।

SikhNet (Spanish)Oh Dios, bendíceme para que habite en el Pueblo de la Verdad,

ਜਾ ਤੇ; ਸਹਜੇ ਸਹਜਿ ਸਮਾਵਾ ॥੧॥ ਰਹਾਉ ॥

jaa te; sahaje sehaj samaavaa |1| rahaau |

Sant Singh Khalsathat I may intuitively merge with You. ||1||Pause||
Manmohan Singhby which I shall easily be absorbed in the Lord. Pause.
Manmohan Singh (Punjabi)ਜਿਸ ਦੁਆਰਾ ਮੈਂ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਵਾਂਗਾ। ਠਹਿਰਾਉ।
Fareedkot Teekaਜਿਸ ਕਰ ਸੁਭਾਵਕ ਹੀ ਹੇ (ਸਹਜਿ) ਸਾਂਤ ਰੂਪ! ਤੇਰੇ ਮੇਂ ਸਮਾਇ ਜਾਵਾਂ॥੧॥ ਰਹਾਉ
Prof. Sahib Singhਜਿਸ ਦੀ ਬਰਕਤਿ ਨਾਲ ਮੈਂ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਾਂ ॥੧॥ ਰਹਾਉ ॥

ਪਦ ਅਰਥ ਜਾ ਤੇ = ਜਿਸ ਦੀ ਬਰਕਤਿ ਨਾਲ। ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ। ਸਮਾਵਾ = ਸਮਾਵਾਂ, ਮੈਂ ਸਮਾਇਆ ਰਹਾਂ ॥੧॥ ਰਹਾਉ ॥

SikhNet (Spanish)y me inmerja, de forma espontánea, en el Equilibrio.(1-Pausa)

ਬੁਰਾ ਭਲਾ ਕਿਛੁ ਆਪਸ ਤੇ ਜਾਨਿਆ; ਏਈ ਸਗਲ ਵਿਕਾਰਾ ॥

buraa bhalaa kichh aapas te jaaniaa; eee sagal vikaaraa |

Sant Singh KhalsaHe thinks that good and bad deeds come from himself; this is the source of all evil.
Manmohan SinghWhatsoever had or good deed is done; of that I deem my self the doer. This self-hood is the source of all the evil.
Manmohan Singh (Punjabi)ਜਿਹੜਾ ਕੁਝ ਭੀ ਮੰਦਾ ਜਾ ਚੰਗਾ ਕਰਮ ਹੁੰਦਾ ਹੈ; ਉਸ ਦਾ ਕਰਤਾ ਮੈਂ ਆਪਣੇ ਆਪ ਨੂੰ ਜਾਣਦਾ ਹਾਂ। ਇਹ ਅਪਣਤ ਹੀ ਸਾਰੀ ਬਦੀ ਦਾ ਮੁੱਢ ਹੈ।
Fareedkot Teekaਬੁਰਾ ਕਰਮ ਔ ਭਲਾ ਕਰਮ ਜੋ ਕੁਛ ਹੋਤਾ ਰਿਹਾ ਸੋ ਆਪਣੇ ਤੇ ਹੋਤਾ ਜਾਣਿਆਂ। ਏਹੀ ਸਗਲ ਬਿਕਾਰੋਂ ਕਾ ਮੂਲ ਹੈ, ਭਾਵ ਜੋ ਹੰਤਾ ਮਮਤਾ ਹੈ, ਸੋ ਏਹੀ ਜਨਮ ਮਰਨ ਕਾ ਕਾਰਨ ਹੈ॥
Prof. Sahib Singhਹਉਮੈ ਦੇ ਕਾਰਨ ਮਨੁੱਖ ਕਿਸੇ ਨੂੰ ਭੈੜਾ ਤੇ ਕਿਸੇ ਨੂੰ ਚੰਗਾ ਸਮਝਦਾ ਹੈ, ਇਹ ਹਉਮੈ ਹੀ ਸਾਰੇ ਵਿਕਾਰਾਂ ਦਾ ਮੂਲ ਬਣਦੀ ਹੈ।

ਪਦ ਅਰਥ ਆਪਸ ਤੇ = ਆਪਣੇ ਆਪ ਤੋਂ, ਹਉਮੈ ਦੇ ਕਾਰਨ। ਏਈ = ਇਹ (ਹਉਮੈ) ਹੀ। ਸਗਲ = ਸਾਰੇ।

SikhNet (Spanish)Engañado por el ego, uno llama a algo bueno o malo y esta es la fuente del error,

ਇਹੁ ਫੁਰਮਾਇਆ ਖਸਮ ਕਾ ਹੋਆ; ਵਰਤੈ ਇਹੁ ਸੰਸਾਰਾ ॥੨॥

eihu furamaaeaa khasam kaa hoaa; varatai ihu sansaaraa |2|

Sant Singh KhalsaWhatever happens in this world is only by the Order of our Lord and Master. ||2||
Manmohan SinghWhatever is taking place in this world; is happening in the Lord's will.
Manmohan Singh (Punjabi)ਜੋ ਕੁੱਛ ਇਸ ਜਗਤ ਵਿੱਚ ਹੋ ਰਿਹਾ ਹੈ; ਇਹ ਸਾਰਾ ਸੁਆਮੀ ਦੀ ਰਜ਼ਾ ਅੰਦਰ ਹੋ ਰਿਹਾ ਹੈ।
Fareedkot Teekaਹੇ ਖਸਮ! ਇਹੁ ਜੋ ਆਪ ਕਾ ਫੁਰਮਾਇਆ ਹੋਇਆ ਹੈ, (ਇਹੁ) ਇਸ ਸੰਸਾਰ ਮੇਂ ਵਰਤ ਰਹਿਆ ਹੈ॥੨॥
Prof. Sahib Singh(ਸਾਧ ਸੰਗਤ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਰਹਿਣ ਵਾਲੇ ਨੂੰ ਦਿੱਸਦਾ ਹੈ ਕਿ) ਇਹ ਭੀ ਖਸਮ-ਪ੍ਰਭੂ ਦਾ ਹੁਕਮ ਹੀ ਹੋ ਰਿਹਾ ਹੈ, ਇਹ ਹੁਕਮ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ ॥੨॥

ਪਦ ਅਰਥ ਇਹੁ = ਇਹ ਹੁਕਮ। ਵਰਤੈ = ਵਰਤ ਰਿਹਾ ਹੈ, ਕੰਮ ਕਰ ਰਿਹਾ ਹੈ। ਸੰਸਾਰਾ = ਸੰਸਾਰ ਵਿਚ ॥੨॥

SikhNet (Spanish)sin embargo también es Tu Voluntad que este mundo sea encausado de esa manera.(2)

ਇੰਦ੍ਰੀ ਧਾਤੁ ਸਬਲ ਕਹੀਅਤ ਹੈ; ਇੰਦ੍ਰੀ ਕਿਸ ਤੇ ਹੋਈ ॥

eindree dhaat sabal kaheeat hai; indree kis te hoee |

Sant Singh KhalsaSexual desires are so strong and compelling; where has this sexual desire come from?
Manmohan SinghThe sexual passion is said to be the very strong urge, but where from has this sexual impulse sprung?
Manmohan Singh (Punjabi)ਕਾਮ ਵੇਗ ਬੜੀ ਜ਼ਬਰਦਸਤ ਕਾਂਗ ਆਖੀ ਜਾਂਦੀ ਹੈ, ਪ੍ਰੰਤੂ ਇਹ ਕਾਮ ਵੇਗ ਕਿਥੋਂ ਉਤਪੰਨ ਹੋਇਆ ਹੈ?
Fareedkot Teekaਪੁਨਾ ਇੰਦ੍ਰੀਓਂ ਕਾ ਧਾਵਣਾ ਜੋ ਵਿਸ੍ਯੋਂ ਮੇਂ ਬਲ ਕੇ ਸਹਿਤ ਕਹੀਤਾ ਹੈ। ਇਹੁ ਇੰਦ੍ਰੀਆਂ ਕਹੋ ਤੋ ਕਿਸ ਤੇ ਹੋਈਆਂ ਹੈਂ ਅਰਥਾਤ ਤੇਰੀ ਹੀ ਸਤਾ ਪਾਇਕੇ ਦੌੜਤੀਆਂ ਹੈਂ॥
Prof. Sahib Singh(ਸਾਰੀ ਸ੍ਰਿਸ਼ਟੀ ਵਿਚ) ਇਹ ਗੱਲ ਆਖੀ ਜਾ ਰਹੀ ਹੈ ਕਿ ਇੰਦ੍ਰਿਆਂ ਦੀ ਦੌੜ-ਭੱਜ ਬੜੀ ਬਲ ਵਾਲੀ ਹੈ; ਪਰ (ਕਾਮ-ਵਾਸਨਾ ਆਦਿਕ ਵਾਲੀ) ਇੰਦ੍ਰੀ ਭੀ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਤੋਂ ਨਹੀਂ ਬਣੀ।

ਪਦ ਅਰਥ ਇੰਦ੍ਰੀ ਧਾਤੁ = ਇੰਦ੍ਰਿਆਂ ਦੀ ਦੌੜ-ਭੱਜ। ਸਬਲ = ਸ-ਬਲ, ਬਲ ਵਾਲੀ। ਕਿਸ ਤੇ = {ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ} (ਪਰਮਾਤਮਾ ਤੋਂ ਬਿਨਾ ਹੋਰ) ਕਿਸ ਤੋਂ?

SikhNet (Spanish)El sexo es considerado como la urgencia más potente, pero ¿de dónde ha venido?

ਆਪੇ ਖੇਲ ਕਰੈ ਸਭਿ ਕਰਤਾ; ਐਸਾ ਬੂਝੈ ਕੋਈ ॥੩॥

aape khel karai sabh karataa; aisaa boojhai koee |3|

Sant Singh KhalsaThe Creator Himself stages all the plays; how rare are those who realize this. ||3||
Manmohan SinghOf Himself, the Creator stages all the plays, but rare is the one who realises like this.
Manmohan Singh (Punjabi)ਖ਼ੁਦ ਹੀ ਸਿਰਜਣਹਾਰ ਸਾਰੀਆਂ ਖੇਡਾਂ ਖੇਡਦਾ ਹੈ, ਪਰ ਕੋਈ ਵਿਰਲਾ ਜਣਾ ਹੀ ਇਸ ਤਰ੍ਹਾਂ ਅਨੁਭਵ ਕਰਦਾ ਹੈ।
Fareedkot Teekaਹੇ ਕਰਤਾਰ! ਸਭ ਖੇਲ ਤੂੰ ਆਪੇ ਹੀ ਕਰਤਾ ਹੈਂ, ਪਰੰਤੂ ਐਸੇ ਕੋਈ ਗੁਰਮੁਖਿ ਹੀ ਸਮਝਤਾ ਹੈ॥੩॥
Prof. Sahib Singh(ਸਾਧ ਸੰਗਤ ਦੀ ਬਰਕਤਿ ਨਾਲ ਸਹਿਜ ਅਵਸਥਾ ਵਿਚ ਟਿਕਿਆ ਹੋਇਆ) ਕੋਈ ਵਿਰਲਾ ਮਨੁੱਖ ਇਉਂ ਸਮਝਦਾ ਹੈ ਕਿ ਸਾਰੇ ਕੌਤਕ ਕਰਤਾਰ ਆਪ ਹੀ ਕਰ ਰਿਹਾ ਹੈ ॥੩॥

ਪਦ ਅਰਥ ਖੇਲ ਸਭਿ = ਸਾਰੇ ਖੇਲ। ਕੋਈ = ਕੋਈ (ਵਿਰਲਾ) ਮਨੁੱਖ (ਜੋ ਸਾਧ ਸੰਗਤ ਵਿਚ ਟਿਕਦਾ ਹੈ) ॥੩॥

SikhNet (Spanish)Sí, todo esto es el Deporte del Señor, pero extraordinario es el que conoce la Verdad. (3)

ਗੁਰ ਪਰਸਾਦੀ ਏਕ ਲਿਵ ਲਾਗੀ; ਦੁਬਿਧਾ ਤਦੇ ਬਿਨਾਸੀ ॥

gur parasaadee ek liv laagee; dubidhaa tade binaasee |

Sant Singh KhalsaBy Guru's Grace, one is lovingly focused on the One Lord, and then, duality is ended.
Manmohan SinghBy Guru's grace, man is attuned to the One Lord. It is then that he is purged of duality.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਬੰਦੇ ਦਾ ਇਕ ਸਾਈਂ ਨਾਲ ਪ੍ਰੇਮ ਪੈਂਦਾ ਹੈ। ਤਦ ਹੀ ਉ ਦੀ ਦਵੈਤ ਭਾਵ ਤੋਂ ਖ਼ਲਾਸੀ ਹੁੰਦੀ ਹੈ।
Fareedkot Teekaਜਬ ਗੁਰੋਂ ਕੀ ਕ੍ਰਿਪਾ ਕਰਿ ਜੀਵ ਕੀ ਏਕ ਤੇਰੇ ਮੇਂ ਬਿਰਤੀ ਲਾਗੀ ਹੈ ਤਬ ਦੂਸਰੀ ਬਿਧ, ਭਾਵ ਦ੍ਵੈਤ ਭਾਵਨਾ (ਤਦੇ) ਤਦੋਂ ਹੀ (ਬਿਨਾਸੀ) ਦੂਰ ਹੋ ਗਈ ਹੈ॥
Prof. Sahib Singh(ਸਾਧ ਸੰਗਤ ਵਿਚ ਰਹਿ ਕੇ ਜਦੋਂ) ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ) ਬਣ ਜਾਂਦਾ ਹੈ, ਤਦੋਂ (ਮਨੁੱਖ ਦੇ ਅੰਦਰੋਂ) ਮੇਰ-ਤੇਰ ਦੂਰ ਹੋ ਜਾਂਦੀ ਹੈ।

ਪਦ ਅਰਥ ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਲਿਵ = ਲਗਨ, ਪ੍ਰੀਤ। ਦੁਬਿਧਾ = ਮੇਰ-ਤੇਰ।

SikhNet (Spanish)Si por la Gracia del Guru, uno es entonado en el Único Dios, es purgado de la dualidad y acepta incondicionalmente la Voluntad del Señor.

ਜੋ ਤਿਸੁ ਭਾਣਾ. ਸੋ ਸਤਿ ਕਰਿ ਮਾਨਿਆ; ਕਾਟੀ ਜਮ ਕੀ ਫਾਸੀ ॥੪॥

jo tis bhaanaa. so sat kar maaniaa; kaattee jam kee faasee |4|

Sant Singh KhalsaWhatever is in harmony with His Will, he accepts as True; the noose of Death is loosened from around his neck. ||4||
Manmohan SinghWhatsoever is His will, that he accepts as true and Death's noose is loosened for him.
Manmohan Singh (Punjabi)ਜੋ ਕੁੱਛ ਭੀ ਉਸ ਦੀ ਰਜ਼ਾ ਹੈ, ਉਸ ਨੂੰ ਉਹ ਸੱਚੀ ਕਰਕੇ ਸਵੀਕਾਰ ਕਰਦਾ ਹੈ ਅਤੇ ਉਸ ਲਈ ਮੌਤ ਦੀ ਫ਼ਾਹੀ ਕੱਟੀ ਜਾਂਦੀ ਹੈ।
Fareedkot Teekaਜੋ (ਤਿਸੁ) ਤੇਰਾ ਹੁਕਮੁ ਹੈ, ਸੋ ਸਤਿ ਕਰਿਕੇ ਤਿਨੋਂ ਨੇ ਮਾਨ ਲੀਆ ਹੈ, ਇਸ ਤੇ ਤਿਨ ਕੀ ਜਮ ਕੀ ਫਾਂਸੀ ਕਾਟੀ ਗਈ ਹੈ॥੪॥
Prof. Sahib Singhਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਮਨੁੱਖ ਉਸ ਨੂੰ ਠੀਕ ਮੰਨਦਾ ਹੈ, ਤੇ, ਉਸ ਦੀ ਆਤਮਕ ਮੌਤ ਵਾਲੀ ਫਾਹੀ ਕੱਟੀ ਜਾਂਦੀ ਹੈ ॥੪॥

ਪਦ ਅਰਥ ਤਿਸ ਭਾਣਾ = ਉਸ ਪ੍ਰਭੂ ਨੂੰ ਚੰਗਾ ਲੱਗਾ। ਸਤਿ = ਠੀਕ, ਸਹੀ। ਜਮ = ਮੌਤ, ਆਤਮਕ ਮੌਤ। ਫਾਸੀ = ਫਾਹੀ ॥੪॥

SikhNet (Spanish)La Verdad de Dios es lo que su mente acepta y el dogal de la muerte le es retirado.(4)

ਭਣਤਿ ਨਾਨਕੁ. ਲੇਖਾ ਮਾਗੈ ਕਵਨਾ; ਜਾ ਚੂਕਾ ਮਨਿ ਅਭਿਮਾਨਾ ॥

bhanat naanak. lekhaa maagai kavanaa; jaa chookaa man abhimaanaa |

Sant Singh KhalsaPrays Nanak, who can call him to account, when the egotistical pride of his mind has been silenced?
Manmohan SinghSays Nanak, who can call him to account, when his mind's ego is stilled?
Manmohan Singh (Punjabi)ਗੁਰੂ ਜੀ ਫ਼ਰਮਾਉਂਦੇ ਹਨ, ਜਦ ਉਸ ਦੇ ਚਿੱਤ ਦਾ ਹੰਕਾਰ ਨਵਿਰਤ ਹੋ ਗਿਆ ਹੈ, ਉਸ ਤੋਂ ਹਿਸਾਬ ਕਿਤਾਬ ਕੌਣ ਮੰਗ ਸਕਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਜਾ) ਜਬ ਮਨ ਕਾ ਅਭਿਮਾਨ (ਚੂਕਾ) ਦੂਰ ਹੋ ਗਿਆ ਹੈ ਤਬ ਲੇਖਾ ਕਿਸ ਨੇ ਮਾਂਗਨਾ ਹੈ॥
Prof. Sahib Singhਨਾਨਕ ਆਖਦਾ ਹੈ ਕਿ (ਸਾਧ ਸੰਗਤ ਦੀ ਬਰਕਤਿ ਨਾਲ) ਜਦੋਂ ਮਨੁੱਖ ਦੇ ਮਨ ਵਿਚ (ਵੱਸਦਾ) ਅਹੰਕਾਰ ਮੁੱਕ ਜਾਂਦਾ ਹੈ ਤਾਂ ਕੋਈ ਭੀ (ਉਸ ਪਾਸੋਂ ਉਸ ਦੇ ਮਾੜੇ ਕਰਮਾਂ ਦਾ) ਲੇਖਾ ਨਹੀਂ ਮੰਗ ਸਕਦਾ (ਕਿਉਂਕਿ ਉਸ ਦੇ ਅੰਦਰ ਕੋਈ ਭੈੜ ਰਹਿ ਹੀ ਨਹੀਂ ਜਾਂਦੇ)।

ਪਦ ਅਰਥ ਭਣਤਿ = ਆਖਦਾ ਹੈ। ਮਾਗੈ ਕਵਨਾ = ਕੌਣ ਮੰਗ ਸਕਦਾ ਹੈ? ਕੋਈ ਨਹੀਂ ਮੰਗ ਸਕਦਾ। ਜਾ = ਜਦੋਂ। ਚੂਕਾ = ਮੁੱਕ ਗਿਆ। ਮਨਿ = ਮਨ ਵਿਚ (ਵੱਸਦਾ)।

SikhNet (Spanish)Dice Nanak, ¿Quién le puede pedir cuenta de sus actos a aquél que ha liberado su mente del ego?

ਤਾਸੁ ਤਾਸੁ ਧਰਮ ਰਾਇ ਜਪਤੁ ਹੈ; ਪਏ ਸਚੇ ਕੀ ਸਰਨਾ ॥੫॥੧॥

taas taas dharam raae japat hai; pe sache kee saranaa |5|1|

Sant Singh KhalsaEven the Righteous Judge of Dharma is intimidated and afraid of him; he has entered the Sanctuary of the True Lord. ||5||1||
Manmohan SinghHe has entered the True Lord's sanctuary and even the Righteous Judge is greatly afraid of him.
Manmohan Singh (Punjabi)ਉਸ ਨੇ ਸੱਚੇ ਸੁਆਮੀ ਦੀ ਪਨਾਹ ਲਈ ਹੈ ਅਤੇ ਧਰਮਰਾਜਾ ਭੀ ਉਸ ਪਾਸੋਂ ਬਹੁਤ ਭੈ ਖਾਂਦਾ ਹੈ।
Fareedkot Teekaਜੋ ਸਚੇ ਕੀ ਸਰਨ ਪਏ ਹੈਂ ਤਿਸ ਕੇ ਤਿਸ ਨਾਮ ਕੋ ਵਾ ਰਖ੍ਯਾ ਕਰੋ, ਐਸੇ ਕਹ ਕਰ ਤਿਨੋਂ ਕੇ ਨਾਮ ਕੋ ਧਰਮਰਾਇ ਜਪਤਾ ਹੈ॥੫੧॥
Prof. Sahib Singh(ਸਾਧ ਸੰਗਤ ਵਿਚ ਰਹਿਣ ਵਾਲੇ ਬੰਦੇ) ਉਸ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ਜਿਸ ਦੀ ਹਜ਼ੂਰੀ ਵਿਚ ਧਰਮਰਾਜ ਭੀ ਆਖਦਾ ਰਹਿੰਦਾ ਹੈ-ਮੈਂ ਤੇਰੀ ਸਰਨ ਹਾਂ, ਮੈਂ ਤੇਰੀ ਸਰਨ ਹਾਂ ॥੫॥੧॥

ਪਦ ਅਰਥ ਤਾਸੁ ਤਾਸੁ = ਤ੍ਰਾਹ ਤ੍ਰਾਹ, ਬਚਾ ਲੈ ਬਚਾ ਲੈ {त्रायस्व}। ਪਏ = ਪੈ ਗਏ ॥੫॥੧॥

* ਨੋਟ: ਸਤਸੰਗ ਵਿਚ ਟਿਕਿਆਂ 'ਸਹਿਜ ਅਵਸਥਾ' ਪ੍ਰਾਪਤ ਹੁੰਦੀ ਹੈ ਜਿਸ ਦਾ ਨਕਸ਼ਾ ਇਸ ਸਾਰੇ ਸ਼ਬਦ ਵਿਚ ਹੈ।

SikhNet (Spanish)Él ha llegado hasta el Refugio del Dios Verdadero, del Cuál hasta el Dharmaraya tiene miedo.(5-1)

Open this shabad →

Shabad Guru Amardas Ji Raag Maaroo continues on Ang 994

ਮਾਰੂ ਮਹਲਾ ੩ ॥

maaroo mahalaa 3 |

Sant Singh KhalsaMaaroo, Third Mehl:
Manmohan SinghMaru 3rd Guru.
Manmohan Singh (Punjabi)ਮਾਰੂ ਤੀਜੀ ਪਾਤਿਸ਼ਾਹੀ।
SikhNet (Spanish)Maru, Mejl Guru Amar Das, Tercer Canal Divino.

ਆਵਣ ਜਾਣਾ. ਨਾ ਥੀਐ; ਨਿਜ ਘਰਿ ਵਾਸਾ ਹੋਇ ॥

aavan jaanaa. naa theeai; nij ghar vaasaa hoe |

Sant Singh KhalsaComing and going in reincarnation no longer exist, when one dwells in the home of the self within.
Manmohan SinghWhen man obtains an abode in his own Home, his comings and going end, then.
Manmohan Singh (Punjabi)ਜਦ ਇਨਸਾਨ ਨੂੰ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਪ੍ਰਾਪਤ ਹੋ ਜਾਂਦਾ ਹੈ, ਤਦ ਉਸ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
Fareedkot Teekaਜਬ ਅਪਨੇ ਸਰੂਪ ਮੇਂ ਵਾਸਾ ਹੋਵੈਗਾ ਤਬ ਜਨਮ ਮਰਨ ਨਹੀਂ ਹੋਵੈਗਾ॥☬ਪ੍ਰਸਨ: ਸਰੂਪ ਕਾ ਅਨੰਦ ਕੈਸਾ ਹੈ?☬ਉਤ੍ਰ:
Prof. Sahib Singh(ਸਿਮਰਨ ਦਾ ਸਦਕਾ) ਜਨਮ ਮਰਨ (ਦਾ ਗੇੜ) ਨਹੀਂ ਰਹਿੰਦਾ, ਆਪਣੇ ਅਸਲ ਘਰ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਸੁਰਤ ਟਿਕੀ ਰਹਿੰਦੀ ਹੈ।

ਪਦ ਅਰਥ ਆਵਣ ਜਾਣਾ = ਜੰਮਣਾ ਮਰਨਾ। ਥੀਐ = ਹੁੰਦਾ। ਨਿਜ ਘਰਿ = ਆਪਣੇ (ਅਸਲ) ਘਰ ਵਿਚ।

SikhNet (Spanish)Las idas y venidas de tantas reencarnaciones se detienen cuando uno habita en su propio ser.

ਸਚੁ ਖਜਾਨਾ ਬਖਸਿਆ; ਆਪੇ ਜਾਣੈ ਸੋਇ ॥੧॥

sach khajaanaa bakhasiaa; aape jaanai soe |1|

Sant Singh KhalsaHe bestowed the Blessing of His treasure of truth; only He Himself knows. ||1||
Manmohan SinghThe Lord blessed the mortal with the True Treasure and he, the Lord, Himself knows whom He is going to bless.
Manmohan Singh (Punjabi)ਸਾਈਂ ਪ੍ਰਾਣੀ ਨੂੰ ਸੱਚਾ ਖ਼ਜ਼ਾਨਾ ਪ੍ਰਦਾਨ ਕਰਦਾ ਹੈ, ਤੇ ਉਹ ਸਾਈਂ ਖ਼ੁਦ ਹੀ ਜਾਣਦਾ ਹੈ ਕਿ ਉਸ ਨੇ ਕਿਸ ਨੂੰ ਦਾਤ ਦੇਣੀ ਹੈ।
Fareedkot Teekaਜਿਸ ਕੋ (ਸਚੁ) ਵਾਹਿਗੁਰੂ ਨੇ ਸ੍ਵੈ ਸਰੂਪ ਕਾ ਖਜਾਨਾ ਬਖਸ਼ਿਆ ਹੈ ਤਿਸ ਕੇ ਅਨੰਦ ਕੋ ਸੋ ਆਪ ਹੀ ਜਾਨਤਾ ਹੈ॥੧॥
Prof. Sahib Singhਪਰ ਸਦਾ-ਥਿਰ ਪ੍ਰਭੂ ਦਾ ਇਹ ਨਾਮ-ਖ਼ਜ਼ਾਨਾ (ਉਸ ਨੇ ਆਪ ਹੀ) ਬਖ਼ਸ਼ਿਆ ਹੈ, ਉਹ ਪ੍ਰਭੂ ਆਪ ਹੀ ਜਾਣਦਾ ਹੈ (ਕਿ ਕੌਣ ਇਸ ਦਾਤ ਦੇ ਯੋਗ ਹੈ) ॥੧॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ। ਆਪੇ = (ਪ੍ਰਭੂ) ਆਪ ਹੀ ॥੧॥

SikhNet (Spanish)Él otorgó la Bendición de Su Tesoro de Verdad, pero sólo Dios sabe a quién. (1)

Open this shabad (11 lines, Angs 993-994) →

Ang 993 of 1430