ੴ

ਸਿੱਖਬਾਣੀ · SikhBani

Ang 995

Sri Guru Granth Sahib · Raag Maaroo · 3 shabads, 33 lines
Translations
Shabad Guru Amardas Ji Raag Maaroo continued from Ang 994

ਮੇਰਾ ਪ੍ਰਭੁ ਵੇਪਰਵਾਹੁ ਹੈ; ਨਾ ਤਿਸੁ ਤਿਲੁ ਨ ਤਮਾਇ ॥

meraa prabh veparavaahu hai; naa tis til na tamaae |

Sant Singh KhalsaMy God is independent and self-sufficient; he does not have even an iota of greed.
Manmohan SinghSelf-dependent is my Lord. He has not even an iota of avarice.
Manmohan Singh (Punjabi)ਖ਼ੁਦ-ਮੁਖ਼ਤਿਆਰ ਹੈ ਮੈਡਾਂ ਮਾਲਕ, ਉਸ ਨੂੰ ਇਕ ਭੋਰਾਭਰ ਭੀ ਤਮ੍ਹਾਂ (ਲਾਲਚ) ਨਹੀਂ, ਹਢੋਂ ਹੀ ਨਹੀਂ।
Fareedkot Teekaਪ੍ਰਭੂ ਜੋ ਮੇਰਾ ਹੈ, ਸੋ ਤੋ ਬੇਪਰਵਾਹਿ ਹੈ, ਭਾਵ ਕਿਸੇ ਕੀ ਇਛਾ ਨਹੀਂ ਰਾਖਤਾ। ਤਿਸ ਪ੍ਰਮਾਤਮਾ ਕੋ ਤਿਲ ਮਾਤ੍ਰ (ਤਮਾਇ) ਲੋਭ ਨਹੀਂ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ)

ਪਦ ਅਰਥ ਵੇਪਰਵਾਹੁ = ਬੇ-ਮੁਥਾਜ। ਤਿਲੁ ਤਮਾਇ = ਤਿਲ ਜਿਤਨਾ ਭੀ ਲਾਲਚ (ਤਮਹ)।

SikhNet (Spanish)Mi Dios no depende de nadie, tampoco es embrujado con nada, tampoco tiene una pizca de avaricia.

ਨਾਨਕ. ਤਿਸੁ ਸਰਣਾਈ ਭਜਿ ਪਉ; ਆਪੇ ਬਖਸਿ ਮਿਲਾਇ ॥੪॥੫॥

naanak. tis saranaaee bhaj pau; aape bakhas milaae |4|5|

Sant Singh KhalsaO Nanak, run to His Sanctuary; granting His forgiveness, He merges us into Himself. ||4||5||
Manmohan SinghHastily run thou to His refuge, O Nanak. Granting pardon, He shall blend thee with himself.
Manmohan Singh (Punjabi)ਤੂੰ ਛੇਤੀ ਦੋੜ ਕੇ ਉਸ ਦੀ ਪਨਾਹ ਲੈ ਲੈ, ਹੇ ਨਾਨਕ! ਮਾਫ਼ੀ ਦੇ ਕੇ, ਉਹ ਤੈਨੂੰ ਆਪਣੇ ਨਾਲ ਅਭੇਦ ਕਰ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਮੁਕਤੀ ਚਾਹੁਤਾ ਹੈਂ ਤੋ ਤਿਸ ਕੀ ਸਰਣ (ਭਜਿ) ਸੀਘ੍ਰ ਹੀ ਜਾਇ ਪਉ। ਵਹੁ ਆਪ ਹੀ ਤੇਰੇ ਪਿਛਲੇ ਗੁਨਾਹ ਬਖਸ ਕੇ ਅਪਨੇ ਮੇਂ ਮਿਲਾਇ ਅਰਥਾਤ ਅਭੇਦ ਕਰ ਲਏਗਾ॥੪॥੫॥☬ਭਗਤੋਂ ਕੇ ਪ੍ਰਮਾਣਾਦ ਦੇ ਕਰ ਨਾਮ ਕੀ ਮਹੱਤਤਾ ਦਿਖਾਵਤੇ ਹੈਂ:
Prof. Sahib Singhਉਸ ਪਰਮਾਤਮਾ ਦੀ ਸਰਨ ਹੀ ਛੇਤੀ ਜਾ ਪਉ, (ਸਰਨ ਪਏ ਨੂੰ) ਉਹ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ॥੪॥੫॥

ਪਦ ਅਰਥ ਭਜਿ ਪਉ = ਦੌੜ ਕੇ ਜਾ ਪਉ। ਬਖਸਿ = ਮਿਹਰ ਕਰ ਕੇ ॥੪॥੫॥

SikhNet (Spanish)Dice Nanak, corre a Su Santuario, pues al otorgarnos Su Perdón, Él nos une a Su Ser. (4-5)

Open this shabad (11 lines, Angs 994-995) →

Shabad Guru Ramdas Ji Raag Maaroo

ਮਾਰੂ ਮਹਲਾ ੪ ਘਰੁ ੨ ॥

maaroo mahalaa 4 ghar 2 |

Sant Singh KhalsaMaaroo, Fourth Mehl, Second House:
Manmohan SinghMaru 4th Guru.
Manmohan Singh (Punjabi)ਮਾਰੂ ਚੋਥੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Maru, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God, By True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਜਪਿਓ ਨਾਮੁ ਸੁਕ ਜਨਕ, ਗੁਰ ਬਚਨੀ; ਹਰਿ ਹਰਿ ਸਰਣਿ ਪਰੇ ॥

japio naam suk janak, gur bachanee; har har saran pare |

Sant Singh KhalsaSuk-deva and Janak meditated on the Naam; following the Guru's Teachings, they sought the Sanctuary of the Lord, Har, Har.
Manmohan SinghSukdev and Janak, meditated on the Name, through the Guru's instruction and God's refuge did they seek.
Manmohan Singh (Punjabi)ਸੁਕਦੇਵ ਅਤੇ ਜਨਕ ਨੇ ਗੁਰਾਂ ਦੇ ਉਪਦੇਸ਼ ਰਾਹੀਂ, ਨਾਮ ਦਾ ਆਰਾਧਨ ਕੀਤਾ ਅਤੇ ਵਾਹਿਗੁਰੂ, ਵਾਹਿਗੁਰੂ ਦੀ ਪਨਾਹ ਉਨ੍ਹਾਂ ਨੇ ਲਈ।
Fareedkot Teekaਸੁਕਦੇਵ ਔ ਜਨਕ ਨੇ ਗੁਰੋਂ ਕੇ ਬਚਨੋਂ ਕਰਿ ਨਾਮੁ ਜਪਿਆ ਹੈ; ਵਾ ਜਨਕ ਕੋ ਗੁਰੂ ਧਾਰ ਕਰ ਸੁਕਦੇਵ ਨੇ ਨਾਮੁ ਜਪਾ ਹੈ ਔ ਮਨ ਬਾਣੀ ਕਰ ਕੇ ਹਰੀ ਕੀ ਸਰਣੀ ਪੜੇ ਹੈਂ॥
Prof. Sahib Singhਹੇ ਮਨ! ਰਾਜਾ ਜਨਕ ਨੇ, ਸੁਕਦੇਵ ਰਿਸ਼ੀ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਇਹ ਪਰਮਾਤਮਾ ਦੀ ਸਰਨ ਆ ਪਏ;

ਪਦ ਅਰਥ ਸੁਕ = ਸੁਕਦੇਵ {ਵਿਆਸ ਦਾ ਪੁੱਤਰ}। ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ।

SikhNet (Spanish)Shuk Dev y Yanak meditaron en el Naam, siguiendo las Enseñanzas del Guru, y buscaron el Santuario del Señor, Jar, Jar.

ਦਾਲਦੁ ਭੰਜਿ ਸੁਦਾਮੇ ਮਿਲਿਓ; ਭਗਤੀ ਭਾਇ ਤਰੇ ॥

daalad bhanj sudaame milio; bhagatee bhaae tare |

Sant Singh KhalsaGod met Sudama and removed his poverty; through loving devotional worship, he crossed over.
Manmohan SinghThe Remover of poverty met Sudama, who through the Lord's devotional service, swam across the world-ocean.
Manmohan Singh (Punjabi)ਗ਼ਰੀਬੀ ਨੂੰ ਦੂਰ ਕਰਨਹਾਰ ਸੁਦਾਮੇ ਨੂੰ ਮਿਲ ਪਿਆ, ਜੋ ਪ੍ਰਭੂ ਦੀ ਪ੍ਰੇਮਮਈ ਸੇਵਾ ਰਾਹੀਂ, ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ।
Fareedkot Teekaਸੁਦਾਮੇਂ ਕੇ ਦਾਰਿਦ੍ਰ ਦੂਰ ਕੀਏ ਔ ਬਡੇ ਪ੍ਰੇਮ ਸੰਜੁਗਤ ਭਗਵੰਤੀ ਮਿਲਿਆ। ਜਿਨੋ ਨੇ ਪਰਮ ਭਗਤੀ ਕੋ ਧਾਰਿਆ ਹੈ, ਸੋ ਤਰੇ ਹੈਂ॥
Prof. Sahib Singhਸੁਦਾਮਾ ਭਗਤੀ ਦੀ ਗ਼ਰੀਬੀ ਦੂਰ ਕਰ ਕੇ ਪ੍ਰਭੂ ਸੁਦਾਮੇ ਨੂੰ ਆ ਮਿਲਿਆ। ਇਹ ਸਭ ਭਗਤੀ-ਭਾਵਨਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘੇ।

ਪਦ ਅਰਥ ਦਾਲਦੁ = ਗਰੀਬੀ। ਭੰਜਿ = ਦੂਰ ਕਰ ਕੇ। ਭਾਈ = ਪ੍ਰੇਮ ਦੀ ਰਾਹੀਂ। ਭਗਤੀ ਭਾਇ = ਭਗਤੀ-ਭਾਵ ਨਾਲ। ਤਰੇ = ਪਾਰ ਲੰਘ ਗਏ।

SikhNet (Spanish)Y Dios encontró a Sudama y lo sacó de su pobreza, pues a través de una Amorosa Adoración al Señor, logró nadar a través del mar de la existencia.

ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ; ਗੁਰਮੁਖਿ ਕ੍ਰਿਪਾ ਕਰੇ ॥੧॥

bhagat vachhal har naam kritaarath; guramukh kripaa kare |1|

Sant Singh KhalsaGod is the Lover of His devotees; the Lord's Name is fufilling; God showers His Mercy on the Gurmukhs. ||1||
Manmohan SinghFulfilling is the Lord's Name, God is the lover of his saints. It is through the Guru, that he showers His benediction on the mortals.
Manmohan Singh (Punjabi)ਪੂਰੀਆਂ ਪਾਉਣ ਵਾਲਾ ਹੈ ਪ੍ਰਭੂ ਦਾ ਨਾਮ। ਵਾਹਿਗੁਰੂ ਆਪਣੇ ਸੰਤਾਂ ਦਾ ਪ੍ਰੀਤਮ ਹੈ। ਗੁਰਾਂ ਦੇ ਰਾਹੀਂ ਹੀ ਉਹ ਪ੍ਰਾਣੀਆਂ ਉੱਤੇ ਆਪਣੀ ਰਹਿਮਤ ਧਾਰਦਾ ਹੈ।
Fareedkot Teekaਭਗਤੋਂ ਕਾ ਜੋ ਪਿਆਰਾ ਹਰੀ ਹੈ ਤਿਸ ਕੇ ਨਾਮ ਕਰ ਕੇ ਮੁਖ ਰੂਪ ਜੋ ਗੁਰੂ ਹੈ, ਜਿਨ ਪਰ ਵਹੁ ਕ੍ਰਿਪਾ ਕਰਤੇ ਭਏ ਹੈਂ, ਸੋ ਸਭ ਕ੍ਰਿਤਾਰਥ ਹੂਏ ਹੈਂ॥੧॥
Prof. Sahib Singhਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਕਾਮਯਾਬ ਬਣਾਣ ਵਾਲਾ ਹੈ। (ਇਹ ਨਾਮ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਉਤੇ) ਗੁਰੂ ਦੀ ਰਾਹੀਂ ਮਿਹਰ ਕਰਦਾ ਹੈ ॥੧॥

ਪਦ ਅਰਥ ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ {वत्सल}। ਕ੍ਰਿਤਾਰਥੁ = {ਕ੍ਰਿਤ = ਅਰਥ} ਕਾਮਯਾਬ (ਬਣਾਣ ਵਾਲਾ)। ਗੁਰਮੁਖਿ = ਗੁਰੂ ਦੀ ਰਾਹੀਂ ॥੧॥

SikhNet (Spanish)Sí, el Nombre del Señor trae total Plenitud, Él rocía Su Misericordia sobre Sus Gurmukjs.(1)

ਮੇਰੇ ਮਨ; ਨਾਮੁ ਜਪਤ ਉਧਰੇ ॥

mere man; naam japat udhare |

Sant Singh KhalsaO my mind, chanting the Naam, the Name of the Lord, you will be saved.
Manmohan SinghO my soul, contemplating the Name, one is emancipated.
Manmohan Singh (Punjabi)ਹੇ ਮੇਰੀ ਜਿੰਦੇ ਨਾਮ ਦਾ ਚਿੰਤਨ ਕਰਨ ਦੁਆਰਾ ਬੰਦਾ ਪਾਰ ਉੱਤਰ ਜਾਂਦਾ ਹੈ।
Fareedkot Teekaਹੇ ਮੇਰੇ ਮਨ ਨਾਮ ਕੋ ਹੀ ਜਪ ਜਪ ਕੇ ਸਭ (ਉਧਰੇ) ਕਲਿਆਨ ਕੋ ਪ੍ਰਾਪਤਿ ਭਏ ਹੈਂ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ) ਵਿਕਾਰਾਂ ਤੋਂ ਬਚ ਜਾਂਦੇ ਹਨ।

ਪਦ ਅਰਥ ਮਨ = ਹੇ ਮਨ! ਉਧਰੇ = (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।

SikhNet (Spanish)Oh mi mente, cantando el Naam, el Nombre del Señor, serás emancipada.

ਧ੍ਰੂ ਪ੍ਰਹਿਲਾਦੁ. ਬਿਦਰੁ ਦਾਸੀ ਸੁਤੁ; ਗੁਰਮੁਖਿ ਨਾਮਿ ਤਰੇ ॥੧॥ ਰਹਾਉ ॥

dhraoo prahilaad. bidar daasee sut; guramukh naam tare |1| rahaau |

Sant Singh KhalsaDhroo, Prahlaad and Bidar the slave-girl's son, became Gurmukh, and through the Naam, crossed over. ||1||Pause||
Manmohan SinghDhru, Prahlad and Biddar the hand-maiden, son, swam across, contemplating the Name through the Guru. Pause.
Manmohan Singh (Punjabi)ਘਰੂ ਪ੍ਰਹਿਲਾਦ ਤੇ ਗੋਲੀ ਦਾ ਪੁਤ੍ਰ ਬਿਦਰ, ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ; ਪਾਰ ਉਤਰ ਗਏ। ਠਹਿਰਾਉ।
Fareedkot Teekaਦੇਖ ਲੈ ਧਰੂ, ਪ੍ਰਹਲਾਦ ਔ ਬਿਦਰ ਦਾਸੀ ਕਾ ਪੁਤ੍ਰ ਵਾ ਨਾਰਦ ਗੁਰੋਂ ਦੁਆਰੇ ਨਾਮ ਜਪ ਕੇ ਹੀ ਤਰੇ ਹੈਂ॥੧॥ ਰਹਾਉ ॥
Prof. Sahib Singhਧ੍ਰੂ ਭਗਤ, ਪ੍ਰਹਿਲਾਦ ਭਗਤ, ਦਾਸੀ ਦਾ ਪੁੱਤਰ ਬਿਦਰ-(ਇਹ ਸਾਰੇ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੧॥ ਰਹਾਉ ॥

ਪਦ ਅਰਥ ਦਾਸੀ ਸੁਤੁ = ਦਾਸੀ ਦਾ ਪੁੱਤਰ। ਨਾਮਿ = ਨਾਮ ਦੀ ਰਾਹੀਂ ॥੧॥ ਰਹਾਉ ॥

SikhNet (Spanish)¿Qué no, Dhruva, Prehlada y Vidura, las esclavas del hijo, se emanciparon a través del Nombre del Señor?(1-Pausa)

ਕਲਜੁਗਿ. ਨਾਮੁ ਪ੍ਰਧਾਨੁ ਪਦਾਰਥੁ; ਭਗਤ ਜਨਾ ਉਧਰੇ ॥

kalajug. naam pradhaan padaarath; bhagat janaa udhare |

Sant Singh KhalsaIn this Dark Age of Kali Yuga, the Naam is the supreme wealth; it saves the humble devotees.
Manmohan SinghIn this Darkage the Lord's Name is the supreme wealth through it, the saintly persons are saved.
Manmohan Singh (Punjabi)ਇਸ ਕਾਲੇ ਸਮੇਂ ਅੰਦਰ, ਸਾਈਂ ਦਾ ਨਾਮ ਮਹਾਨ ਦੌਲਤ ਹੈ। ਇਸ ਦੇ ਰਾਹੀਂ ਪਵਿੱਤਰ ਪੁਰਸ਼ ਪਾਰ ਉੱਤਰ ਜਾਂਦੇ ਹਨ।
Fareedkot Teekaਕਲਿਜੁਗ ਮੇਂ ਨਾਮ ਪਦਾਰਥ ਹੀ ਮੁਖ ਹੈ। ਭਗਤ ਜਨੋਂ ਕੇ ਸਮਦਾਇ ਹੀ ਉਧਾਰ ਲੀਏ ਹੈਂ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਪਦਾਰਥ ਹੈ। ਭਗਤ ਜਨ (ਇਸ ਨਾਮ ਦੀ ਬਰਕਤਿ ਨਾਲ ਹੀ) ਵਿਕਾਰਾਂ ਤੋਂ ਬਚਦੇ ਹਨ।

ਪਦ ਅਰਥ ਕਲਜੁਗਿ = ਕਲਜੁਗ ਵਿਚ। ਪ੍ਰਧਾਨ = ਸ੍ਰੇਸ਼ਟ।

SikhNet (Spanish)En la Era de Kali, el Nombre del Señor es Lo más Eficaz, emancipa a todos los Devotos.

ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ; ਸਭਿ ਦੋਖ ਗਏ ਚਮਰੇ ॥

naamaa jaideo kabeer trilochan; sabh dokh ge chamare |

Sant Singh KhalsaAll the faults of Naam Dayv, Jai Dayv, Kabeer, Trilochan and Ravi Daas the leather-worker were covered.
Manmohan SinghAll the blemishes of Namdev, Jaidev, Kabir, Tirlochan and Ravidas, the tanner, were dispelled.
Manmohan Singh (Punjabi)ਨਾਮਦੇਵ, ਜੈਦੇਵ, ਕਬੀਰ, ਤ੍ਰਿਲੋਚਨ ਅਤੇ ਰਵਿਦਾਸ ਚਮਾਰ ਦੇ ਸਾਰੇ ਦੂਸ਼ਨ ਦੂਰ ਹੋ ਗਏ।
Fareedkot Teekaਨਾਮਦੇਵ, ਜੈਦੇਵ, ਕਬੀਰ ਜੀ ਔ ਤ੍ਰਿਲੋਚਨ, ਜੇ ਇਨ ਕੌ ਚਮਰੇ ਹੂਏ ਅਗ੍ਯਾਨਾਦਿ ਦੋਖ ਸੇ, ਸੋ ਸਭ ਨਾਮ ਕਰ ਕੇ ਚਲੇ ਗਏ; ਵਾ ਨਾਮ ਜਪਨੇ ਸੇ ਚਮਿਆਰ ਰਵਦਾਸ ਕੇ ਸਭ ਦੋਖ ਚਲੇ ਗਏ॥
Prof. Sahib Singhਨਾਮਦੇਵ ਬਚ ਗਿਆ, ਜੈਦੇਉ ਬਚ ਗਿਆ, ਕਬੀਰ ਬਚ ਗਿਆ, ਤ੍ਰਿਲੋਚਨ ਬਚ ਗਿਆ; ਨਾਮ ਦੀ ਬਰਕਤਿ ਨਾਲ (ਰਵਿਦਾਸ) ਚਮਾਰ ਦੇ ਸਾਰੇ ਪਾਪ ਦੂਰ ਹੋ ਗਏ।

ਪਦ ਅਰਥ ਸਭਿ = ਸਾਰੇ। ਦੋਖ = ਐਬ। ਚਮਰੇ = (ਰਵਿਦਾਸ) ਚਮਾਰ ਦੇ।

SikhNet (Spanish)Pues ¿qué no, las aflicciones de Namdeva, Yaideva, Kabir, Trilochan y Ravidas, el curtidor, fueron totalmente disipadas?

ਗੁਰਮੁਖਿ ਨਾਮਿ ਲਗੇ ਸੇ ਉਧਰੇ; ਸਭਿ ਕਿਲਬਿਖ ਪਾਪ ਟਰੇ ॥੨॥

guramukh naam lage se udhare; sabh kilabikh paap ttare |2|

Sant Singh KhalsaThose who become Gurmukh, and remain attached to the Naam, are saved; all their sins are washed off. ||2||
Manmohan SinghThey, who are attached to the Name, by the Guru's grace, are emancipated. All their misdeeds and sins are washed off.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਨਾਮ ਨਾਲ ਜੁੜਦੇ ਹਨ, ਉਹ ਮੁਕਤ ਹੋ ਜਾਂਦੇ ਹਨ। ਉਨ੍ਹਾਂ ਦੇ ਸਮੂਹ ਕੁਕਰਮ ਅਤੇ ਗੁਨਾਹ ਟਲ ਜਾਂਦੇ ਹਨ।
Fareedkot Teekaਜੋ ਗੁਰੋਂ ਦਵਾਰੇ ਨਾਮ ਜਪਨ ਮੇਂ ਲਾਗੇ ਹੈਂ ਤਿਨ ਕੇ ਸਭ ਭਾਰੀ ਪਾਪ ਟਲ ਗਏ, ਪੁਨਾ ਸੋ ਪੁਰਖ (ਉਧਰੇ) ਕਲਿਆਨ ਕੋ ਪ੍ਰਾਪਤਿ ਭਏ ਹੈਂ॥੨॥
Prof. Sahib Singhਹੇ ਮਨ! ਜਿਹੜੇ ਭੀ ਮਨੁੱਖ ਗੁਰੂ ਦੀ ਰਾਹੀਂ ਹਰਿ-ਨਾਮ ਵਿਚ ਲੱਗੇ ਉਹ ਸਭ ਵਿਕਾਰਾਂ ਤੋਂ ਬਚ ਗਏ, (ਉਹਨਾਂ ਦੇ) ਸਾਰੇ ਪਾਪ ਟਲ ਗਏ ॥੨॥

ਪਦ ਅਰਥ ਨਾਮਿ = ਨਾਮ ਵਿਚ। ਸੇ = ਉਹ {ਬਹੁ-ਵਚਨ}। ਕਿਲਬਿਖ = ਪਾਪ। ਟਰੇ = ਟਲ ਗਏ ॥੨॥

SikhNet (Spanish)Aquéllos que son Devotos del Nombre del Señor, por la Gracia del Guru, son redimidos y todos sus errores son lavados.(2)

ਜੋ ਜੋ ਨਾਮੁ ਜਪੈ ਅਪਰਾਧੀ; ਸਭਿ ਤਿਨ ਕੇ ਦੋਖ ਪਰਹਰੇ ॥

jo jo naam japai aparaadhee; sabh tin ke dokh parahare |

Sant Singh KhalsaWhoever chants the Naam, all his sins and mistakes are taken away.
Manmohan SinghAll the sins of the sinners, who meditate on the Lord's Name are eradicated.
Manmohan Singh (Punjabi)ਸਮੂਹ ਪਾਪੀ, ਜੋ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦੇ ਸਾਰੇ ਪਾਪ ਕੱਟੇ ਜਾਂਦੇ ਹਨ।
Fareedkot Teekaਜੋ ਜੋ ਸਭ ਪ੍ਰਕਾਰ ਕੇ ਅਪਰਾਧੀ ਥੇ, ਨਾਮ ਜਪਨੇ ਸੇ ਤਿਨ ਕੇ ਸਭ ਅਪਰਾਧ ਨਾਮ ਨੇ (ਪਰਹਰੇ) ਭਲੀ ਪ੍ਰਕਾਰ ਦੂਰ ਕੀਏ ਹੈਂ ਪੁਨਾ ਔਰ ਕੀ ਕਿਆ ਕਹੋਂ॥
Prof. Sahib Singhਹੇ ਮਨ! ਜਿਹੜਾ ਜਿਹੜਾ ਵਿਕਾਰੀ ਬੰਦਾ (ਭੀ) ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ।

ਪਦ ਅਰਥ ਜੋ ਜੋ = ਜਿਹੜਾ ਜਿਹੜਾ ਮਨੁੱਖ। ਅਪਰਾਧੀ = ਵਿਕਾਰੀ (ਭੀ)। ਸਭਿ = ਸਾਰੇ। ਦੋਖ = ਪਾਪ। ਪਰਹਰੇ = ਦੂਰ ਕਰਦਾ ਹੈ।

SikhNet (Spanish)Todos los sufrimientos de los malhechores que llegan a contemplar a Dios, son totalmente erradicados.

ਬੇਸੁਆ ਰਵਤ ਅਜਾਮਲੁ ਉਧਰਿਓ; ਮੁਖਿ ਬੋਲੈ ਨਾਰਾਇਣੁ ਨਰਹਰੇ ॥

besuaa ravat ajaamal udhario; mukh bolai naaraaein narahare |

Sant Singh KhalsaAjaamal, who had sex with prostitites, was saved, by chanting the Name of the Lord.
Manmohan SinghAjmal, who mated with whores, was delivered by uttering with his mouth Name of God, the Man lion.
Manmohan Singh (Punjabi)ਅਜਾਮਲ ਜੋ ਵੇਸਵਾ ਗਾਮੀ ਸੀ, ਆਪਣੇ ਮੁਖ ਤੋਂ ਮਨੁਖ-ਸ਼ੇਰ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੁਕਤ ਹੋ ਗਿਆ।
Fareedkot Teekaਬੇਸੁਆ ਕੇ ਰਵਨੇਹਾਰਾ ਜੋ ਅਜਾਮਲ ਥਾ, ਸੋ ਮੁਖੋਂ ਏਕ ਬੇਰ (ਨਰਹਰੇ) ਪਰਮੇਸਰ ਕੋ ਹੇ ਨਾਰਾਇਣ ਪੁਤ੍ਰ! ਭਾਵ ਸੋ ਨਾਮ (ਬੋਲੈ) ਬੋਲਿਆ, ਤਾਂ ਵੀ (ਉਧਰਿਓ) ਕਲਿਆਨ ਕੋ ਪ੍ਰਾਪਤਿ ਹੂਆ॥
Prof. Sahib Singh(ਵੇਖ) ਵੇਸੁਆ ਦਾ ਸੰਗ ਕਰਨ ਵਾਲਾ ਅਜਾਮਲ ਜਦੋਂ ਮੂੰਹੋਂ 'ਨਾਰਾਇਣ ਨਰਹਰੀ' ਉਚਾਰਨ ਲੱਗ ਪਿਆ, ਤਾਂ ਉਹ ਵਿਕਾਰਾਂ ਤੋਂ ਬਚ ਗਿਆ।

ਪਦ ਅਰਥ ਬੇਸੁਆ = ਕੰਜਰੀ। ਰਵਤ = ਸੰਗ ਕਰਨ ਵਾਲਾ। ਉਧਰਿਓ = ਬਚ ਗਿਆ। ਮੁਖਿ = ਮੂੰਹੋਂ। ਨਰਹਰੇ = ਨਰਹਰੀ, ਪਰਮਾਤਮਾ।

SikhNet (Spanish)Ayamala, que se relacionaba con prostitutas, también fue salvado, recitando el Nombre de Dios.

ਨਾਮੁ ਜਪਤ ਉਗ੍ਰਸੈਣਿ ਗਤਿ ਪਾਈ; ਤੋੜਿ ਬੰਧਨ ਮੁਕਤਿ ਕਰੇ ॥੩॥

naam japat ugrasain gat paaee; torr bandhan mukat kare |3|

Sant Singh KhalsaChanting the Naam, Ugar Sain obtained salvation; his bonds were broken, and he was liberated. ||3||
Manmohan SinghUttering the Name, Ugarsain obtained salvation. His shackles were shattered and he was liberated.
Manmohan Singh (Punjabi)ਨਾਮ ਦਾ ਉਚਾਰਨ ਕਰਨ ਨਾਲ ਉਗ੍ਰਸੈਨ ਨੇ ਮੁਕਤੀ ਪਾ ਲਈ। ਉਸ ਦੀਆਂ ਬੇੜੀਆਂ ਕੱਟੀਆਂ ਗਈਆਂ ਤੇ ਉਹ ਆਜ਼ਾਦ ਹੋ ਗਿਆ।
Fareedkot Teekaਉਗ੍ਰਸੈਣ ਜੋ ਕੰਸ ਕਾ ਪਿਤਾ ਥਾ, ਨਾਮ ਜਪਤਿਆਂ ਤਿਸ ਨੇ ਭੀ ਗਤੀ ਪਾਈ। ਭਾਵ ਪਰਮੇਸਰ ਨੇ ਇਹੁ ਨਹੀਂ ਬਿਚਾਰਿਆ ਕਿ ਸਤਰੂ ਕਾ ਪਿਤਾ ਹੈ। ਤਿਸ ਕੇ ਜੋ ਪ੍ਰਤਖ੍ਯ ਬੰਧਨ ਥੇ ਤਿਨ ਕੋ ਭੀ ਤੋੜਕੇ (ਮੁਕਤਿ) ਨਿਰਬੰਧ ਕਰਤੇ ਭਏ ਅਰਥਾਤ ਕੰਸ ਕੀ ਕੈਦ ਸੋ ਛੁਡਾਇਕੇ ਰਾਜ ਤਿਸ ਕੋ ਦੇਤੇ ਭਏ॥੩॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਉਗ੍ਰਸੈਣ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ, ਪਰਮਾਤਮਾ ਨੇ ਉਸ ਦੇ ਬੰਧਨ ਤੋੜ ਕੇ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ੀ ॥੩॥

ਪਦ ਅਰਥ ਉਗ੍ਰਸੈਣਿ = ਉੱਗ੍ਰਸੈਣ ਨੇ {ਉਗ੍ਰਸੈਣ = ਕੰਸ ਦਾ ਪਿਤਾ}। ਗਤਿ = ਉੱਚੀ ਆਤਮਕ ਅਵਸਥਾ। ਤੋੜਿ = ਤੋੜ ਕੇ। ਬੰਧਨ = ਮੋਹ ਦੀਆਂ ਫਾਹੀਆਂ। ਮੁਕਤਿ = ਬੰਧਨਾਂ ਤੋਂ ਖ਼ਲਾਸੀ ॥੩॥

SikhNet (Spanish)Ugrasena también fue liberado habitando en el Nombre del Señor y todos sus nudos fueron deshechos.(3)

ਜਨ ਕਉ ਆਪਿ ਅਨੁਗ੍ਰਹੁ ਕੀਆ; ਹਰਿ ਅੰਗੀਕਾਰੁ ਕਰੇ ॥

jan kau aap anugrahu keea; har angeekaar kare |

Sant Singh KhalsaGod Himself takes pity on His humble servants, and makes them His own.
Manmohan SinghGod. Himself has taken pity on His slave and has hugged him to His bosom.
Manmohan Singh (Punjabi)ਵਾਹਿਗੁਰੂ ਨੇ ਆਪੇ ਹੀ ਆਪਣੇ ਗੋਲੇ ਉੱਤੇ ਤਰਸ ਕੀਤਾ ਹੈ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਾ ਲਿਆ ਹੈ।
Fareedkot Teekaਜਿਸ ਜਨ ਕਉ ਹਰੀ ਨੇ ਅੰਗੀਕਾਰ ਕੀਤਾ ਹੈ, ਤਿਸ ਪਰ ਹਰੀ ਨੇ ਆਪ (ਅਨੁਗ੍ਰਹੁ) ਕ੍ਰਿਪਾ ਕਰੀ ਹੈ॥
Prof. Sahib Singhਹੇ ਮਨ! ਪਰਮਾਤਮਾ ਆਪਣੇ ਭਗਤ ਉਤੇ (ਸਦਾ) ਆਪ ਮਿਹਰ ਕਰਦਾ ਆ ਰਿਹਾ ਹੈ, ਆਪਣੇ ਭਗਤ ਦਾ (ਸਦਾ) ਪੱਖ ਕਰਦਾ ਹੈ।

ਪਦ ਅਰਥ ਜਨ = ਸੇਵਕ, ਭਗਤ। ਕਉ = ਨੂੰ। ਅਨੁਗ੍ਰਹੁ = ਕਿਰਪਾ, ਦਇਆ। ਅੰਗੀਕਾਰੁ = ਪੱਖ।

SikhNet (Spanish)Sus Sirvientes, todos, pertenecen al Señor Mismo gracias a Su Misericordia.

ਸੇਵਕ ਪੈਜ ਰਖੈ ਮੇਰਾ ਗੋਵਿਦੁ; ਸਰਣਿ ਪਰੇ ਉਧਰੇ ॥

sevak paij rakhai meraa govid; saran pare udhare |

Sant Singh KhalsaMy Lord of the Universe saves the honor of His servants; those who seek His Sanctuary are saved.
Manmohan SinghMy God, the Lord of the Universe, saves the honour of His serf. They, who seek His refuge, are emancipated.
Manmohan Singh (Punjabi)ਆਲਮ ਦਾ ਸੁਆਮੀ ਮੈਡਾਂ ਵਾਹਿਗੁਰੂ, ਆਪਣੇ ਦਾਸ ਦੀ ਲੱਜਿਆ ਰਖਦਾ ਹੈ। ਜੋ ਉਸ ਦੀ ਪਨਾਹ ਲੈਂਦੇ ਹਨ, ਉਨ੍ਹਾਂ ਦੀ ਕਲਿਆਣ ਹੋ ਜਾਂਦੀ ਹੈ।
Fareedkot Teekaਜੋ ਸੇਵਕ ਹੋਇਕੇ ਸਰਣ ਪੜਤਾ ਹੈ ਮੇਰਾ ਜੋ ਗੋਵਿੰਦ ਹੈ, ਤਿਸ ਕੀ ਇਸ ਲੋਕ ਮੇਂ (ਪੈਜ) ਪਤ ਰਾਖਤਾ ਹੈ ਔ ਅੰਤ ਕੋ (ਉਧਰੇ) ਉਧਾਰ ਕਰ ਦੇਤਾ ਹੈ॥
Prof. Sahib Singhਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ, ਜਿਹੜੇ ਭੀ ਉਸ ਦੀ ਸਰਨ ਪੈਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ।

ਪਦ ਅਰਥ ਪੈਜ = ਲਾਜ, ਇੱਜ਼ਤ। ਉਧਰੇ = ਵਿਕਾਰਾਂ ਤੋਂ ਬਚ ਗਏ।

SikhNet (Spanish)Él salva su honor y libera a todos aquéllos que buscan Su Refugio.

ਜਨ ਨਾਨਕ. ਹਰਿ ਕਿਰਪਾ ਧਾਰੀ; ਉਰ ਧਰਿਓ ਨਾਮੁ ਹਰੇ ॥੪॥੧॥

jan naanak. har kirapaa dhaaree; ur dhario naam hare |4|1|

Sant Singh KhalsaThe Lord has showered servant Nanak with His Mercy; he has enshrined the Lord's Name within his heart. ||4||1||
Manmohan SinghThe Lord-God has shown mercy unto Nanak, His slave and so he has enshrined His Name within his mind.
Manmohan Singh (Punjabi)ਸੁਆਮੀ ਵਾਹਿਗੁਰੂ ਨੇ ਨਾਨਕ, ਆਪਣੇ ਗੁਮਾਸ਼ਤੇ ਉੱਤੇ, ਰਹਿਮਤ ਕੀਤੀ ਹੈ ਤੇ ਇਸ ਲਈ ਉਸ ਨੇ ਉਸ ਦਾ ਨਾਮ ਆਪਣੇ ਮਨ ਅੰਦਰ ਟਿਕਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਜਨ ਨੇ (ਉਰ) ਰਿਦੇ ਮੇਂ ਹਰੀ ਨਾਮ ਕੋ ਧਾਰਿਆ ਹੈ, ਤਿਸ ਪਰ ਹਰੀ ਨੇ ਅਤ੍ਯੰਤ ਕ੍ਰਿਪਾ (ਧਾਰੀ) ਕਰੀ ਹੈ॥੪॥੧॥
Prof. Sahib Singhਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ (ਦੀ ਨਿਗਾਹ) ਕੀਤੀ, ਉਸ ਨੇ ਉਸ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ॥੪॥੧॥

ਪਦ ਅਰਥ ਜਨ ਨਾਨਕ = ਹੇ ਦਾਸ ਨਾਨਕ! ਉਰ = ਹਿਰਦਾ। ਹਰੇ = ਹਰੀ ਦਾ ॥੪॥੧॥

SikhNet (Spanish)Dios es Compasivo con Nanak y así él aprecia en su corazón el Nombre del Señor.(4-1)

Open this shabad →

Shabad Guru Ramdas Ji Raag Maaroo

ਮਾਰੂ ਮਹਲਾ ੪ ॥

maaroo mahalaa 4 |

Sant Singh KhalsaMaaroo, Fourth Mehl:
Manmohan SinghMali Gaura, 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
SikhNet (Spanish)Maru, Mejl Guru Ram Das, Cuarto Canal Divino.

ਸਿਧ ਸਮਾਧਿ ਜਪਿਓ ਲਿਵ ਲਾਈ; ਸਾਧਿਕ ਮੁਨਿ ਜਪਿਆ ॥

sidh samaadh japio liv laaee; saadhik mun japiaa |

Sant Singh KhalsaThe Siddhas in Samaadhi meditate on Him; they are lovingly focused on Him. The seekers and the silent sages meditate on Him as well.
Manmohan SinghThe adepts in their trance are attuned to the Lord and dwell upon Him. The strivers and the silent sages, too, meditate on Him.
Manmohan Singh (Punjabi)ਪੂਰਨ ਪੁਰਸ਼ ਆਪਣੀ ਤਾੜੀ ਅੰਦਰ ਪ੍ਰਭੂ ਨੂੰ ਪਿਆਰ ਕਰਦੇ ਅਤੇ ਉਸ ਨੂੰ ਹੀ ਸਿਮਰਦੇ ਹਨ। ਅਭਿਆਸੀ ਅਤੇ ਖ਼ਾਮੋਸ਼ ਰਿਸ਼ੀ ਭੀ ਉਸੇ ਦਾ ਹੀ ਆਰਾਧਨ ਕਰਦੇ ਹਨ।
Fareedkot Teekaਸਿਧੋਂ ਨੇ ਸਮਾਧੀਓਂ ਮੇਂ ਜਪਿਆ ਔ ਸਾਧਕ ਜੋ ਸਾਧਨਾ ਕੇ ਹਰਨਹਾਰੇ ਹੈਂ ਤਿਨੋਂ ਨੇ ਭੀ ਜਪਨੇ ਮੇਂ ਲਿਵਲਾਈ ਹੈ। ਪੁਨਾ ਮੁਨੀ ਅਰਥਾਤ ਮੋਨ ਧਾਰੀਓਂ ਨੇ ਭੀ ਅੰਤਰੀਵ ਨਾਮ ਕੋ ਹੀ ਜਪਿਆ ਹੈ॥
Prof. Sahib Singhਹੇ ਮਨ! ਸਿੱਧ ਸਮਾਧੀ ਲਾ ਕੇ ਸੁਰਤ ਜੋੜ ਕੇ ਜਪਦੇ ਰਹੇ, ਸਾਧਿਕ ਤੇ ਮੁਨੀ ਜਪਦੇ ਰਹੇ।

ਪਦ ਅਰਥ ਸਿਧ = ਸਿੱਧ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਲਿਵ ਲਾਈ = ਲਿਵ ਲਾਇ, ਸੁਰਤ ਜੋੜ ਕੇ। ਸਾਧਿਕ = ਸਾਧਨ ਕਰਨ ਵਾਲੇ।

SikhNet (Spanish)Los Sidhas, en trance, están entonados en Dios; todos los buscadores y los seres que viven en silencio, sólo Lo contemplan a Él también.

ਜਤੀ ਸਤੀ ਸੰਤੋਖੀ ਧਿਆਇਆ; ਮੁਖਿ ਇੰਦ੍ਰਾਦਿਕ ਰਵਿਆ ॥

jatee satee santokhee dhiaaeaa; mukh indraadik raviaa |

Sant Singh KhalsaThe celibates, the true and contented beings meditate on Him; Indra and the other gods chant His Name with their mouths.
Manmohan SinghThe celibates and men of chastity and contentment meditate on Him. Indar and the like, too, utter His Name with their mouth.
Manmohan Singh (Punjabi)ਬ੍ਰਹਮਚਾਰੀ, ਪਰਹੇਜ਼ਗਾਰ ਅਤੇ ਸੰਤੁਸ਼ਟ ਪੁਰਸ਼ ਉਸ ਨੂੰ ਆਰਾਧਦੇ ਹਨ। ਇੰਦ੍ਰ ਆਦਿ ਭੀ ਆਪਣੇ ਮੂੰਹ ਨਾਲ ਉਸ ਦੇ ਨਾਮ ਨੂੰ ਉਚਾਰਦੇ ਹਲ।
Fareedkot Teekaਜੋ ਜਤ ਕੇ ਧਾਰਨਹਾਰੇ ਹੈਂ ਔ ਸਤਿ ਵਕਤਾ ਪੁਨਾ ਸੰਤੋਖੀਓਂ ਨੇ ਭੀ ਨਾਮ ਕੋ ਧਿਆਇਆ ਹੈ। ਔਰ ਕੀ ਕਿਆ ਕਹੀਏ ਦੇਵਤਿਓਂ ਮੇਂ ਮੁਖ ਅਰਥਾਤ ਅਗ੍ਰਣੀਵ ਜੋ ਇੰਦ੍ਰਾਦਿਕ ਹੈਂ ਤਿਨੋਂ ਨੇ ਭੀ ਨਾਮ ਕੋ ਹੀ (ਰਵਿਆ) ਉਚਾਰਾ ਹੈ॥
Prof. Sahib Singhਜਤੀਆਂ ਨੇ ਪ੍ਰਭੂ ਦਾ ਧਿਆਨ ਧਰਿਆ, ਸਤੀਆਂ ਨੇ ਸੰਤੋਖੀਆਂ ਨੇ ਧਿਆਨ ਧਰਿਆ, ਇੰਦ੍ਰ ਆਦਿਕ ਦੇਵਤਿਆਂ ਨੇ ਮੂੰਹੋਂ ਪ੍ਰਭੂ ਦਾ ਨਾਮ ਜਪਿਆ।

ਪਦ ਅਰਥ ਮੁਖਿ = ਮੂੰਹੋਂ। ਇੰਦ੍ਰਾਦਿਕ = ਇੰਦ੍ਰ ਆਦਿਕਾਂ ਨੇ। ਰਵਿਆ = ਜਪਿਆ।

SikhNet (Spanish)Los célibes, los que hacen caridades y viven en la continencia, habitan en Él. Indra también recita Su Nombre con sus labios.

ਸਰਣਿ ਪਰੇ ਜਪਿਓ. ਤੇ ਭਾਏ; ਗੁਰਮੁਖਿ ਪਾਰਿ ਪਇਆ ॥੧॥

saran pare japio. te bhaae; guramukh paar peaa |1|

Sant Singh KhalsaThose who seek His Sanctuary meditate on Him; they become Gurmukh and swim across. ||1||
Manmohan SinghThey, who utter the Lord's sanctuary and ponder over Him become pleasing to Him. such holy men swim across.
Manmohan Singh (Punjabi)ਜੋ ਸਾਈਂ ਦੀ ਪਨਾਹ ਲੈਂਦੇ ਹਨ ਅਤੇ ਉਸ ਨੂੰ ਸਿਮਰਦੇ ਹਨ, ਉਹ ਉਸ ਨੂੰ ਚੰਗੇ ਲਗਦੇ ਹਨ ਐਸੇ ਨੇਕ ਬੰਦੇ ਪਾਰ ਉੱਤਰ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰੋਂ ਦ੍ਵਾਰੇ ਸਰਣ ਪੈਕੇ ਨਾਮ ਕੋ ਜਪਿਆ ਹੈ ਤੇ ਭਾਇ ਗਏ, ਪੁਨਾ ਤਿਨ ਕਾ ਸਮੁਦਾਇ ਪਾਰ ਪਇਆ ਹੈ॥੧॥
Prof. Sahib Singhਹੇ ਮਨ! ਜਿਹੜੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪਏ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਨਾਮ ਜਪਿਆ, ਉਹ ਪਰਮਾਤਮਾ ਨੂੰ ਪਿਆਰੇ ਲੱਗੇ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੧॥

ਪਦ ਅਰਥ ਤੇ = ਉਹ {ਬਹੁ-ਵਚਨ}। ਭਾਏ = (ਪ੍ਰਭੂ ਨੂੰ) ਚੰਗੇ ਲੱਗੇ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ॥੧॥

SikhNet (Spanish)Con aquéllos que buscaron el Refugio del Señor y meditaron en Él, con ellos el Señor estaba complacido y fueron llevados a través, por la Gracia del Guru. (1)

ਮੇਰੇ ਮਨ; ਨਾਮੁ ਜਪਤ ਤਰਿਆ ॥

mere man; naam japat tariaa |

Sant Singh KhalsaO my mind, chant the Naam, the Name of the Lord, and cross over.
Manmohan SinghDeliberating over the Name, one is saved, O my soul.
Manmohan Singh (Punjabi)ਨਾਮ ਦਾ ਭਜਨ ਕਰਨ ਦੁਆਰਾ, ਬੰਦਾ ਬਚ ਜਾਂਦਾ ਹੈ ਹੇ ਮੈਂਡੀ ਜਿੰਦੜੀਏ!
Fareedkot Teekaਹੇ ਮੇਰੇ ਮਨ! ਜਿਨੋਂ ਨੇ ਨਾਮ ਜਪਿਆ ਹੈ ਤਿਨੋਂ ਕਾ ਸੰਬੂਹ ਤਰ ਗਇਆ ਹੈ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ।

ਪਦ ਅਰਥ ਮਨ = ਹੇ ਮਨ!

SikhNet (Spanish)Oh mi mente, uno es salvado solamente si uno habita en el Nombre del Señor, pues,

ਧੰਨਾ ਜਟੁ. ਬਾਲਮੀਕੁ ਬਟਵਾਰਾ; ਗੁਰਮੁਖਿ ਪਾਰਿ ਪਇਆ ॥੧॥ ਰਹਾਉ ॥

dhanaa jatt. baalameek battavaaraa; guramukh paar peaa |1| rahaau |

Sant Singh KhalsaDhanna the farmer, and Balmik the highway robber, became Gurmukh, and crossed over. ||1||Pause||
Manmohan SinghDhanna, the farmer, and Balmik, the highway robber, were emancipated by Guru's grace. Pause.
Manmohan Singh (Punjabi)ਧੰਨਾ ਜ਼ਿਮੀਦਾਰ ਅਤੇ ਬਾਲਮੀਕ ਰਸਤੇ ਦਾ ਧਾੜਵੀ, ਗੁਰਾਂ ਦੀ ਦਇਆ ਦੁਆਰਾ, ਮੁਕਤ ਹੋ ਗਏ ਸਨ। ਠਹਿਰਾਉ।
Fareedkot Teekaਧੰਨਾ ਜੋ ਜਾਤ ਕਾ ਜਾਟ ਥਾ ਅਰੁ ਬਾਲਮੀਕ (ਬਟਵਾਰਾ) ਰਾਹਮਾਰ ਅਰਥਾਤ ਭੀਲ ਥਾ, ਸੋ ਗੁਰੋਂ ਦੁਆਰੇ ਨਾਮ ਕੋ ਜਪ ਕੇ ਪਾਰ ਪੈ ਗਿਆ, ਭਾਵ ਕਲਿਆਨ ਹੂਆ ਹੈ॥੧॥ ਰਹਾਉ ॥
Prof. Sahib Singhਧੰਨਾ ਜੱਟ ਪਾਰ ਲੰਘ ਗਿਆ, ਬਾਲਮੀਕ ਡਾਕੂ ਗੁਰੂ ਦੀ ਸਰਨ ਪੈ ਕੇ ਪਾਰ ਲੰਘ ਗਿਆ ॥੧॥ ਰਹਾਉ ॥

ਪਦ ਅਰਥ ਬਟਵਾਰਾ = ਡਾਕੂ, ਰਾਹ ਮਾਰਨ ਵਾਲਾ ॥੧॥ ਰਹਾਉ ॥

SikhNet (Spanish)¿no fue Dhanna, el granjero ignorante y Valmiki, el caminante, llevados a través, por la Gracia del Guru?(1-Pausa)

ਸੁਰਿ ਨਰ ਗਣ ਗੰਧਰਬੇ ਜਪਿਓ; ਰਿਖਿ ਬਪੁਰੈ ਹਰਿ ਗਾਇਆ ॥

sur nar gan gandharabe japio; rikh bapurai har gaaeaa |

Sant Singh KhalsaAngels, men, heavenly heralds and celestial singers meditate on Him; even the humble Rishis sing of the Lord.
Manmohan SinghThe gods, men, heavenly heralds and celestial singers dwell upon God and the poor Righteous God and the poor Righteous Judge, too, sings the Lord's praise.
Manmohan Singh (Punjabi)ਦੇਵਤੇ, ਮਨੁਸ਼, ਇਲਾਹੀ ਏਲਚੀ ਅਤੇ ਸਵਰਗੀ ਗਵੱਈਏ ਵਾਹਿਗੁਰੂ ਨੂੰ ਅਰਾਧਦੇ ਹਨ ਅਤੇ ਵਿਚਾਰਾ ਧਰਮਰਾਜਾ ਭੀ ਸੁਆਮੀ ਦੀ ਸਿਫ਼ਤ-ਸ਼ਲਾਘਾ ਗਾਇਨ ਕਰਦਾ ਹੈ।
Fareedkot Teekaਦੇਵਤਿਓਂ ਨੇ ਨਰੋਂ ਨੇ ਗਨੋਂ ਨੇ ਗੰਧਰਬੋਂ ਨੇ ਭੀ ਜਪਿਆ ਔ ਰਿਖੀ ਜੋ ਬਿਚਾਰੇ ਹੈਂ ਤਿਨੋਂ ਨੇ ਭੀ ਗਾਇਆ। ਰਿਖੀਓਂ ਕੋ ਬਿਚਾਰੇ ਕਹਿਨੇ ਕਾ ਭਾਵ ਇਹ ਹੈ ਕਿ ਇੰਦ੍ਰੀਓਂ ਕੋ ਰੋਕਨੇ ਮੇਂ ਜਬ ਅਸਕਤਿ ਹੂਏ ਤੋ ਨਾਮ ਜਪਨੇ ਸੇ ਰੁਕੀਆਂ॥
Prof. Sahib Singhਹੇ ਮਨ! ਦੇਵਤਿਆਂ ਨੇ, ਮਨੁੱਖਾਂ ਨੇ, (ਸ਼ਿਵ ਜੀ ਦੇ ਉਪਾਸਕ-) ਗਣਾਂ ਨੇ, ਦੇਵਤਿਆਂ ਦੇ ਰਾਗੀਆਂ ਨੇ ਨਾਮ ਜਪਿਆ; ਵਿਚਾਰੇ ਧਰਮਰਾਜ ਨੇ ਹਰੀ ਦੇ ਗੁਣ ਗਾਏ।

ਪਦ ਅਰਥ ਸੁਰਿ = ਦੇਵਤੇ। ਗੰਧਰਬੇ = ਦੇਵਤਿਆਂ ਦੇ ਗਵੱਯੇ। ਰਿਖਿ ਬਪੁਰੈ = ਵਿਚਾਰੇ ਰਿਖ (ਧਰਮਰਾਜ) ਨੇ। ਗਣ = ਸ਼ਿਵ ਜੀ ਦੇ ਖ਼ਾਸ ਉਪਾਸਕ = ਦੇਵਤੇ ਜੋ ਗਣੇਸ਼ ਦੇ ਅਧੀਨ ਦੱਸੇ ਜਾਂਦੇ ਹਨ

SikhNet (Spanish)Sí, los seres angelicales y los atendientes de los dioses, los cantores celestiales y el pobre Dharamaraya también contemplan sólo a su Único Dios.

ਸੰਕਰਿ ਬ੍ਰਹਮੈ ਦੇਵੀ ਜਪਿਓ; ਮੁਖਿ ਹਰਿ ਹਰਿ ਨਾਮੁ ਜਪਿਆ ॥

sankar brahamai devee japio; mukh har har naam japiaa |

Sant Singh KhalsaShiva, Brahma and the goddess Lakhshmi, meditate, and chant with their mouths the Name of the Lord, Har, Har.
Manmohan SinghShiva, Brahma and goddess repeat and utter the God's Name with their mouth.
Manmohan Singh (Punjabi)ਸ਼ਿਵਜੀ, ਬਹ੍ਰਮਾ ਅਤੇ ਭਵਾਨੀ ਆਪਣੇ ਮੂੰਹ ਨਾਲ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਤੇ ਜਾਪ ਕਰਦੇ ਹਨ।
Fareedkot Teekaਸਿਵ, ਬ੍ਰਹਮੇ ਔ ਦੇਵੀ ਨੇ ਭੀ ਜਪਿਓ ਔਰ ਕਿਆ ਕਹੋਂ ਜੋ (ਮੁਖਿ) ਪ੍ਰਧਾਨ ਹੈਂ ਤਿਨੋਂ ਨੇ ਭੀ ਹਰੀ ਹਰਿ ਨਾਮ ਕੋ ਜਪਿਆ ਹੈ; ਵਾ ਜਿਨੋਂ ਨੇ ਹਰਿ ਹਰਿ ਨਾਮ ਕੋ ਜਪਿਆ ਹੈ, ਸੋ (ਮੁਖਿ) ਸ੍ਰੇਸਟ ਹੂਏ ਹੈਂ॥
Prof. Sahib Singhਸ਼ਿਵ ਨੇ, ਬ੍ਰਹਮਾ ਨੇ, ਦੇਵਤਿਆਂ ਨੇ ਮੂੰਹੋਂ ਹਰੀ ਦਾ ਨਾਮ ਜਪਿਆ।

ਪਦ ਅਰਥ ਸੰਕਰਿ = ਸ਼ਿਵ ਨੇ। ਬ੍ਰਹਮੈ = ਬ੍ਰਹਮਾ ਨੇ।

SikhNet (Spanish)Shiva también, Brahma y Lakshmi, la diosa, recitaron sólo el Nombre del Señor con sus labios.

ਹਰਿ ਹਰਿ ਨਾਮਿ ਜਿਨਾ ਮਨੁ ਭੀਨਾ; ਤੇ ਗੁਰਮੁਖਿ ਪਾਰਿ ਪਇਆ ॥੨॥

har har naam jinaa man bheenaa; te guramukh paar peaa |2|

Sant Singh KhalsaThose whose minds are drenched with the Name of the Lord, Har, Har, as Gurmukh, cross over. ||2||
Manmohan SinghThey whose soul is saturated with the Lord Master's name; they are ferried across by Guru's grace.
Manmohan Singh (Punjabi)ਜਿੰਨਾਂ ਦੀ ਆਤਮਾ ਸੁਆਮੀ ਮਾਲਕ ਦੇ ਨਾਮ ਨਾਲ ਗੱਚ ਹੋ ਗਈ ਹੈ; ਉਹ ਗੁਰਾਂ ਦੀ ਦਇਆ ਦੁਆਰਾ ਪਾਰ ਉੱਤਰ ਜਾਂਦੇ ਹਨ।
Fareedkot Teekaਗੁਰੋਂ ਦ੍ਵਾਰੇ ਜਿਨੋਂ ਕਾ ਮਨੁ ਹਰਿ ਹਰਿ ਨਾਮ ਕੇ ਜਪਨੇ ਮੇਂ ਭੀਜਾ ਹੈ, ਤੇ ਪੁਰਸੋਂ ਕਾ ਸਮਦਾਉ ਸੰਸਾਰ ਤੇ ਪਾਰ ਪਿਆ ਹੈ॥੨॥
Prof. Sahib Singhਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਗਿਆ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੨॥

ਪਦ ਅਰਥ ਨਾਮਿ = ਨਾਮ ਵਿਚ। ਭੀਨਾ = ਭਿੱਜ ਗਿਆ ॥੨॥

SikhNet (Spanish)Sí, aquéllos que están imbuidos en el Nombre del Señor, son llevados a través por la Gracia del Guru.(2)

ਕੋਟਿ ਕੋਟਿ ਤੇਤੀਸ ਧਿਆਇਓ; ਹਰਿ ਜਪਤਿਆ ਅੰਤੁ. ਨ ਪਾਇਆ ॥

kott kott tetees dhiaaeo; har japatiaa ant. na paaeaa |

Sant Singh KhalsaMillions and millions, three hundred thirty million gods meditate on Him; there is no end to those who meditate on the Lord.
Manmohan SinghThirty three millions and numberless gods ponder on Him. O endless are the beings who deliberate over the Lord.
Manmohan Singh (Punjabi)ਤੇਤੀ ਕ੍ਰੋੜ ਅਤੇ ਅਣਗਿਣਤ ਦੇਵਤੇ ਉਸ ਨੂੰ ਸਿਮਰਦੇ ਹਨ। ਓਹ ਅਨੰਤ ਹੀ ਜੀਵ ਹਨ ਜੋ ਪ੍ਰਭੂ ਦਾ ਆਰਾਧਨ ਕਰਦੇ ਹਨ।
Fareedkot Teekaਤੇਤੀਸ ਕ੍ਰੋੜ ਦੇਵਤਿਓਂ ਨੇ ਕ੍ਰੋੜੋਂ ਵਾਰੀ ਨਾਮ ਕੋ ਧਿਆਇਆ ਹੈ, ਪਰੰਤੂ ਜਪਤਿਆਂ ਹਰੀ ਕਾ ਅੰਤੁ ਤਿਨੋਂ ਨੇ ਭੀ ਨਹੀਂ ਪਾਇਆ ਹੈ॥
Prof. Sahib Singhਹੇ ਮੇਰੇ ਮਨ! ਤੇਤੀ ਕ੍ਰੋੜ ਦੇਵਤਿਆਂ ਨੇ ਪਰਮਾਤਮਾ ਦਾ ਨਾਮ ਜਪਿਆ, ਹਰਿ-ਨਾਮ ਜਪਣ ਵਾਲਿਆਂ (ਦੀ ਗਿਣਤੀ) ਦਾ ਅੰਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਕੋਟਿ = ਕ੍ਰੋੜ। ਹਰਿ ਜਪਤਿਆ ਅੰਤੁ = ਹਰਿ-ਨਾਮ ਜਪਣ ਵਾਲਿਆਂ ਦੀ ਗਿਣਤੀ।

SikhNet (Spanish)Treinta y tres legiones de seres ethéreos también habitan en Dios, oh, sin fin son los seres que habitan en Él.

ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ; ਮੁਖਿ ਪੰਡਿਤ ਹਰਿ ਗਾਇਆ ॥

bed puraan simrit har japiaa; mukh panddit har gaaeaa |

Sant Singh KhalsaThe Vedas, the Puraanas and the Simritees meditate on the Lord; the Pandits, the religious scholars, sing the Lord's Praises as well.
Manmohan SinghThe Vedas, Puranas and Shastras dwell upon God and the Scholars, too. with their mouth, sing God's praise.
Manmohan Singh (Punjabi)ਵੇਦ, ਪੁਰਾਣ ਅਤੇ ਸ਼ਾਸਤਰ ਵਾਹਿਗੁਰੂ ਨੂੰ ਆਰਾਧਦੇ ਹਨ ਅਤੇ ਵਿਦਵਾਨ ਭੀ ਆਪਣੇ ਮੂੰਹ ਨਾਲ ਵਾਹਿਗੁਰੂ ਦਾ ਜੱਸ ਗਾਉਂਦੇ ਹਨ।
Fareedkot Teekaਬੇਦ ਪੁਨਾ ਪੁਰਾਨ ਸਿੰਮ੍ਰਤੀਓਂ ਕੇ ਜੋ ਕਰਤਾ ਹੈਂ ਬ੍ਰਹਮਾਦਿਕ, ਤਿਨੋਂ ਨੇ ਭੀ ਹਰੀ ਨਾਮੁ ਜਪਿਆ ਹੈ। ਜੋ ਪੰਡਿਤੋਂ ਮੇਂ ਮੁਖ ਬਿਆਸਾਦਿ ਹੋਏ ਹੈਂ, ਤਿਨੋਂ ਨੇ ਭੀ ਹਰੀ ਨਾਮ ਕੋ ਹੀ ਗਾਇਆ ਹੈ॥
Prof. Sahib Singhਵੇਦ ਪੁਰਾਣ ਸਿਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਦੇ ਲਿਖਣ ਵਾਲਿਆਂ ਨੇ ਹਰਿ-ਨਾਮ ਜਪਿਆ, ਪੰਡਿਤਾਂ ਨੇ ਮੂੰਹੋਂ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ।

ਪਦ ਅਰਥ ਮੁਖਿ = ਮੂੰਹੋਂ। ਪੰਡਿਤ = ਪੰਡਿਤਾਂ ਨੇ {ਬਹੁ-ਵਚਨ}।

SikhNet (Spanish)Los Vedas y los Puranas también cantan a Dios, los Pandits recitan sólo Su Nombre.

ਨਾਮੁ ਰਸਾਲੁ ਜਿਨਾ ਮਨਿ ਵਸਿਆ; ਤੇ ਗੁਰਮੁਖਿ ਪਾਰਿ ਪਇਆ ॥੩॥

naam rasaal jinaa man vasiaa; te guramukh paar peaa |3|

Sant Singh KhalsaThose whose minds are filled with the Naam, the source of nectar - as Gurmukh, they cross over. ||3||
Manmohan SinghThey within whose mind, God's Name, the home of Nectar, abides; those Guru-wards swim across.
Manmohan Singh (Punjabi)ਜਿਨ੍ਹਾਂ ਦੇ ਹਿਰਦੇ ਅੰਦਰ, ਅੰਮ੍ਰਿਤ ਦਾ ਘਰ, ਹਰੀ ਦਾ ਨਾਮ ਵਸਦਾ ਹੈ, ਉਹ ਗੁਰੂ-ਅਨੁਸਾਰੀ ਪਾਰ ਉੱਤਰ ਜਾਂਦੇ ਹਨ।
Fareedkot Teekaਐਸਾ ਜੋ ਨਾਮ ਰਸੋਂ ਕਾ ਘਰ ਹੈ, ਸੋ ਜਿਨੋਂ ਕੇ ਮਨ ਮੇਂ ਵਸਿਆ ਹੈ, (ਤੇ) ਤਿਨ ਗੁਰਮੁਖੋਂ ਕਾ ਸਾਥ ਪਾਰ ਪਿਆ ਹੈ॥੩॥
Prof. Sahib Singhਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਸਾਰੇ ਰਸਾਂ ਦਾ ਸੋਮਾ ਹਰਿ-ਨਾਮ ਟਿਕ ਗਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੩॥

ਪਦ ਅਰਥ ਰਸਾਲੁ = {ਰਸ-ਆਲਯ} ਸਾਰੇ ਰਸਾਂ ਦਾ ਘਰ। ਮਨਿ = ਮਨ ਵਿਚ। ਤੇ = ਉਹ {ਬਹੁ-ਵਚਨ}। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੩॥

SikhNet (Spanish)Sí, quien sea que aprecie en su corazón el Néctar del Nombre del Señor, es llevado a través, por la Gracia del Guru.(3)

ਅਨਤ ਤਰੰਗੀ ਨਾਮੁ ਜਿਨ ਜਪਿਆ; ਮੈ ਗਣਤ. ਨ ਕਰਿ ਸਕਿਆ ॥

anat tarangee naam jin japiaa; mai ganat. na kar sakiaa |

Sant Singh KhalsaThose who chant the Naam in endless waves - I cannot even count their number.
Manmohan SinghThey, who utter the name of God of infinite waves; their number I cannot count.
Manmohan Singh (Punjabi)ਜੋ ਬੇਅੰਤ ਲਹਿਰਾਂ ਵਾਲੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ; ਉਨ੍ਹਾਂ ਦੀ ਗਿਣਤੀ ਮੈਂ ਗਿਣ ਨਹੀਂ ਸਕਦਾ।
Fareedkot Teekaਜਿਸ ਬ੍ਰਹਮ ਕੀਆਂ ਬ੍ਰਹਮਾਂ, ਬਿਸਨ ਆਦਿਕ ਅਨੰਤ ਹੀ ਲਹਿਰਾਂ ਹੈਂ, ਤਿਸ ਕਾ ਨਾਮ ਜਿਨੋਂ ਨੇ ਜਪਿਆ ਹੈ ਤਿਨੋਂ ਕੀ ਗਿਣਤੀ ਕਰ ਨਹੀਂ ਸਕਤਾ ਹੂੰ॥
Prof. Sahib Singhਹੇ ਮੇਰੇ ਮਨ! ਬੇਅੰਤ ਰਚਨਾ ਦੇ ਮਾਲਕ ਪਰਮਾਤਮਾ ਦਾ ਨਾਮ ਜਿਨ੍ਹਾਂ ਪ੍ਰਾਣੀਆਂ ਨੇ ਜਪਿਆ ਹੈ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ।

ਪਦ ਅਰਥ ਅਨਤ = ਅਨੰਤ, ਬਿਅੰਤ। ਤਰੰਗ = ਲਹਿਰ। ਅਨਤ ਤਰੰਗੀ = ਬਿਅੰਤ ਲਹਿਰਾਂ ਵਾਲਾ ਪ੍ਰਭੂ। ਜਿਨ = ਜਿਨ੍ਹਾਂ ਨੇ।

SikhNet (Spanish)Incontables son los nombres de quienes habitan en Dios, el mar de Olas Infinitas.

ਗੋਬਿਦੁ ਕ੍ਰਿਪਾ ਕਰੇ ਥਾਇ ਪਾਏ; ਜੋ ਹਰਿ ਪ੍ਰਭ ਮਨਿ ਭਾਇਆ ॥

gobid kripaa kare thaae paae; jo har prabh man bhaaeaa |

Sant Singh KhalsaThe Lord of the Universe bestows His Mercy, and those who are pleasing to the Mind of the Lord God, find their place.
Manmohan SinghHe, who is pleasing to the God-Master's mind, Him the Lord of the universe mercifully approves.
Manmohan Singh (Punjabi)ਜੋ ਵਾਹਿਗੁਰੂ ਮਾਲਕ ਦੇ ਚਿੱਤ ਨੂੰ ਚੰਗਾ ਲਗਦਾ ਹੈ, ਉਸ ਨੂੰ ਕੁਲ ਆਲਮ ਦਾ ਸੁਆਮੀ ਮਿਹਰ ਧਾਰ ਕੇ ਪ੍ਰਵਾਨ ਕਰ ਲੈਂਦਾ ਹੈ।
Fareedkot Teekaਜਬ ਗੋਬਿੰਦ ਕ੍ਰਿਪਾ ਕਰਤਾ ਹੈ ਤਬ ਥਾਇ ਪਾਇ ਲੈਂਦਾ ਹੈ, ਅਰੁ ਜੋ ਹਰੀ ਪ੍ਰਭੂ ਕੇ ਮਨ ਮੇਂ ਭਾਇਆ ਹੈ, ਸੋ ਤਿਸ ਪਰ ਕ੍ਰਿਪਾ ਕਰੀ ਹੈ॥
Prof. Sahib Singhਜਿਹੜੇ ਪ੍ਰਾਣੀ ਪਰਮਾਤਮਾ ਦੇ ਮਨ ਵਿਚ ਭਾ ਜਾਂਦੇ ਹਨ, ਪਰਮਾਤਮਾ ਕਿਰਪਾ ਕਰ ਕੇ (ਉਹਨਾਂ ਦੀ ਸੇਵਾ-ਭਗਤੀ) ਪਰਵਾਨ ਕਰਦਾ ਹੈ।

ਪਦ ਅਰਥ ਥਾਇ ਪਾਏ = ਕਬੂਲ ਕਰਦਾ ਹੈ, ਪਰਵਾਨ ਕਰਦਾ ਹੈ। ਜੋ = ਜਿਹੜਾ ਜੀਵ। ਪ੍ਰਭ ਮਨਿ = ਪ੍ਰਭੂ ਦੇ ਮਨ ਵਿਚ। ਭਾਇਆ = ਚੰਗਾ ਲੱਗਾ।

SikhNet (Spanish)El Señor del Universo da Su Misericordia y quienes complacen al Señor, encuentran la Paz.

ਗੁਰਿ ਧਾਰਿ ਕ੍ਰਿਪਾ. ਹਰਿ ਨਾਮੁ ਦ੍ਰਿੜਾਇਓ; ਜਨ ਨਾਨਕ. ਨਾਮੁ ਲਇਆ ॥੪॥੨॥

gur dhaar kripaa. har naam drirraaeo; jan naanak. naam leaa |4|2|

Sant Singh KhalsaThe Guru, granting His Grace, implants the Lord's Name within; servant Nanak chants the Naam, the Name of the Lord. ||4||2||
Manmohan SinghShowering His benediction, the Guru has implanted the Lord's Name within me and slave Nanak utters but the Name.
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕੀਤਾ ਹੈ ਅਤੇ ਗੋਲਾ ਨਾਨਕ, ਕੇਵਲ ਨਾਮ ਦਾ ਹੀ ਉਚਾਰਨ ਕਰਦਾ ਹੈ।
Fareedkot Teekaਜਬ ਗੁਰੋਂ ਨੇ ਕ੍ਰਿਪਾ ਧਾਰ ਕਰ ਕੇ ਹਰੀ ਨਾਮੁ ਦ੍ਰਿੜ ਕਰਾਇਆ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਨੇ ਤਬ ਨਾਮੁ ਕੋ ਲੀਆ ਹੈ॥੪॥੨॥
Prof. Sahib Singhਹੇ ਨਾਨਕ! ਗੁਰੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, (ਉਹਨਾਂ ਨੇ ਹੀ) ਨਾਮ ਸਿਮਰਿਆ ਹੈ ॥੪॥੨॥

ਪਦ ਅਰਥ ਗੁਰਿ = ਗੁਰੂ ਨੇ। ਦ੍ਰਿੜਾਇਓ = ਹਿਰਦੇ ਵਿਚ ਪੱਕਾ ਕਰ ਦਿੱਤਾ ॥੪॥੨॥

SikhNet (Spanish)El Guru, otorgando Su Gracia, implanta el Nombre del Señor en el interior. El Sirviente Nanak canta el Naam, el Nombre del Señor.(4-2)

Open this shabad →

Ang 995 of 1430