ੴ

ਸਿੱਖਬਾਣੀ · SikhBani

ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥

fareedaa raat kathooree vanddeeai sutiaa milai na bhaau
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1382 · 2 lines
Translations

ਫਰੀਦਾ. ਰਾਤਿ ਕਥੂਰੀ ਵੰਡੀਐ; ਸੁਤਿਆ ਮਿਲੈ. ਨ ਭਾਉ ॥

fareedaa. raat kathooree vanddeeai; sutiaa milai. na bhaau |

Sant Singh KhalsaFareed, musk is released at night. Those who are sleeping do not receive their share.
Manmohan SinghFarid! The musk is spread (in air) at night, and they, who remain asleep get not a share.
Manmohan Singh (Punjabi)ਫਰੀਦ! ਰੈਣ ਨੂੰ ਕਸਤੂਰੀ ਵੰਡੀ ਜਾਂਦੀ ਹੈ। ਜਿਹੜੇ ਸੁਤੇ ਪਏ ਹਨ, ਉਨ੍ਹਾਂ ਨੂੰ ਹਿੱਸਾ ਨਹੀਂ ਮਿਲਦਾ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਅਵਸਥਾ ਰੂਪੀ ਰਾਤ੍ਰੀ ਮੇਂ ਭਗਤੀ ਰੂਪੀ (ਕਥੂਰੀ) ਕਸਤੂਰੀ ਬਾਂਟੀਤੀ ਹੈ, ਪਰੰਤੂ ਅਗ੍ਯਾਨ ਨਿੰਦ੍ਰਾ ਮੇਂ ਸੁਤਿਆਂ ਹੋਇਆਂ ਕੋ ਤਿਸ ਭਗਤੀ ਕਾ (ਭਾਉ) ਭਾਗ ਅਰਥਾਤ ਹਿੱਸਾ ਨਹੀਂ ਮਿਲਤਾ ਹੈ॥
Prof. Sahib Singhਹੇ ਫਰੀਦ! (ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ) ਰਾਤਿ (ਦੀ ਇਕਾਂਤ) ਵਿਚ ਕਸਤੂਰੀ ਵੰਡੀਦੀ ਹੈ (ਭਾਵ, ਰਾਤਿ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ), ਜੋ ਸੁੱਤੇ ਰਹਿਣ ਉਹਨਾਂ ਨੂੰ (ਇਸ ਵਿਚੋਂ) ਹਿੱਸਾ ਨਹੀਂ ਮਿਲਦਾ।

ਪਦ ਅਰਥ ਕਥੂਰੀ = ਕਸਤੂਰੀ। ਭਾਉ = ਹਿੱਸਾ।

SikhNet (Spanish)Farid, el aroma de Musgo sale de noche, y quien se encuentra dormido no se le impregna,

ਜਿੰਨੑਾ ਨੈਣ ਨੀਂਦ੍ਰਾਵਲੇ; ਤਿੰਨੑਾ ਮਿਲਣੁ ਕੁਆਉ ॥੮੦॥

jinaa nain naneedraavale; tinaa milan kuaau |80|

Sant Singh KhalsaThose whose eyes are heavy with sleep - how can they receive it? ||80||
Manmohan SinghThey, whose eyes are heavy with sleep, how can they be blessed with it?
Manmohan Singh (Punjabi)ਜਿਨ੍ਹਾਂ ਦੀਆਂ ਅੱਖਾਂ ਨੂੰ ਨੀਦਂ ਚੜ੍ਹੀ ਹੋਈ ਹੈ ਉਹ ਇਸ ਨੂੰ ਕਿਸ ਤਰ੍ਹਾਂ ਪਰਾਪਤ ਕਰ ਸਕਦੇ ਹਨ?
Fareedkot Teekaਜਿਨੋਂ ਕੇ ਨੇਤ੍ਰ ਨਿੰਦ੍ਰਾਵਲੇ ਹੂਏ ਹੂਏ ਹੈਂ ਤਿਨੋਂ ਕਾ ਪਰਮੇਸ੍ਵਰ ਨਾਲ ਮਿਲਨਾ (ਕੁਆਉ) ਕਿਥੋਂ ਹੋਵੈ? ਭਾਵ ਜੋ ਨਿੰਦ੍ਰਾ ਤੇ ਰਹਿਤ ਹੋ ਕਰ ਭਜਨ ਕਰਤੇ ਹੈਂ, ਸੋ ਪਰਮੇਸ੍ਵਰ ਨਾਲ ਅਭੇਦ ਹੋਤੇ ਹੈਂ॥੮੦॥
Prof. Sahib Singhਜਿਨ੍ਹਾਂ ਦੀਆਂ ਅੱਖਾਂ (ਸਾਰੀ ਰਾਤ) ਨੀਂਦ ਵਿਚ ਘੁੱਟੀਆਂ ਰਹਿਣ, ਉਹਨਾਂ ਨੂੰ (ਨਾਮ ਦੀ ਕਸਤੂਰੀ ਦੀ) ਪ੍ਰਾਪਤੀ ਕਿਵੇਂ ਹੋਵੇ? ॥੮੦॥

ਪਦ ਅਰਥ ਜਿੰਨ੍ਹ੍ਹਾ, ਤਿੰਨ੍ਹ੍ਹਾ = ਇਥੇ ਅੱਖਰ 'ਨ' ਦੇ ਹੇਠਾ ਅੱਧਾ 'ਹ' ਹੈ। ਨੀਦ੍ਰਾਵਲੇ = ਨੀਂਦ ਨਾਲ ਘੁੱਟੇ ਹੋਏ। ਮਿਲਣੁ = ਮੇਲ, ਪ੍ਰਾਪਤੀ। ਕੁਆਉ = ਕਿਥੋਂ? ਕਿਵੇਂ? ॥੮੦॥

* ਨੋਟ: ਸ਼ਲੋਕ ਨੰ: ੭੪ ਵਿਚ ਮਨ ਦੇ ਜੋ 'ਟੋਏ ਟਿੱਬੇ' ਦੱਸੇ ਹਨ, ਅਗਲੇ ਸ਼ਲੋਕ ਨੰ: ੮੧ ਵਿਚ ਉਹਨਾਂ ਟੋਏ-ਟਿੱਬਿਆਂ ਦਾ ਅਸਰ ਬਿਆਨ ਕਰਦੇ ਹਨ, ਕਿ ਇਹਨਾਂ ਦੇ ਕਾਰਨ ਸਾਰੇ ਜਗਤ ਵਿਚ ਦੁੱਖ ਹੀ ਦੁੱਖ ਵਾਪਰ ਰਿਹਾ ਹੈ, ਪਰ ਇਸ ਗੱਲ ਦੀ ਸਮਝ ਉਸ ਨੂੰ ਪੈਂਦੀ ਹੈ ਜੋ ਆਪ ਮਨ ਦੇ 'ਟੋਏ ਟਿੱਬੇ' ਤੋਂ ਉਚੇਰਾ ਹੁੰਦਾ ਹੈ।

SikhNet (Spanish)quienes son de sueño pesado, ¿cómo podrían recibirlo? (80)
Answers quote the Granth verbatim with Ang citations. AI commentary is not Gurbani and not a religious ruling.