ਫਰੀਦਾ. ਪੰਖ ਪਰਾਹੁਣੀ; ਦੁਨੀ ਸੁਹਾਵਾ ਬਾਗੁ ॥
fareedaa. pankh paraahunee; dunee suhaavaa baag |
Sant Singh KhalsaFareed, the bird is a guest in this beautiful world-garden.
Manmohan SinghFarid! The soul-bird is a guest in the beauteous world garden.
Manmohan Singh (Punjabi)ਫਰੀਦ! ਰੂਹ-ਪੰਛੀ ਸੰਸਾਰ ਦੇ ਸੁੰਦਰ ਬਗੀਚੇ ਅੰਦਰ ਇਕ ਮਿਹਮਾਨ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਭਾਈ! ਇਹ ਦੁਨੀਆਂ ਰੂਪੀ ਜੋ ਬਾਗ ਸੁਹਾਇ ਰਹਿਆ ਹੈ ਤਿਸ ਮੇਂ ਜੀਵ ਰੂਪ ਪੰਛੀਓਂ ਕੀ ਪੰਕਤੀ ਪਰਾਹੁਣਚਾਰੀ ਵਤ ਹੈ, ਭਾਵ ਥੋੜਾ ਕਾਲ ਰਹਿਣੇ ਵਾਲੀ ਹੈ॥
Prof. Sahib Singhਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ (ਇਥੇ ਮਨ ਵਿਚ 'ਟੋਏ ਟਿੱਬੇ' ਬਣਾਏ ਕਿਉਂ ਹੋਏ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ।
ਪਦ ਅਰਥ ਪੰਖ = ਪੰਛੀਆਂ ਦੀ ਡਾਰ। ਦੁਨੀ = ਦੁਨੀਆ। ਸੁਹਾਵਾ = ਸੋਹਣਾ।
SikhNet (Spanish)Farid, el pájaro es un invitado en el bello jardín del mundo,
ਨਉਬਤਿ ਵਜੀ ਸੁਬਹ ਸਿਉ; ਚਲਣ ਕਾ ਕਰਿ ਸਾਜੁ ॥੭੯॥
naubat vajee subah siau; chalan kaa kar saaj |79|
Sant Singh KhalsaThe morning drums are beating - get ready to leave! ||79||
Manmohan SinghThe drum of the morn beats. Make thou preparation for thy departure.
Manmohan Singh (Punjabi)ਸੁਭਾ ਸਵੇਰੇ ਦਾ ਨਗਾਰਾ ਵਜਦਾ ਹੈ। ਤੂੰ ਆਪਣੇ ਕੂਚ ਕਰਨ ਦੀ ਤਿਆਰੀ ਕਰ।
Fareedkot Teekaਤਾਂ ਤੇ ਇਸ ਜੀਵ ਕੋ (ਸੁਬਹ) ਜਨਮ ਤੇ ਲੇ ਕਰ ਬੇਦ ਰੂਪ ਵਾ ਮ੍ਰਿਤ ਰੂਪੀ ਨੌਬਤ ਬਜ ਰਹੀ ਹੈ। ਇਹੀ ਕਹਿਤੀ ਹੈ ਕਿ ਹੇ ਜੀਵ! ਚਲਨੇ ਕਾ ਸਾਜ ਤ੍ਯਾਰ ਕਰ, ਭਾਵ ਸੁਭ ਕਰਮੋਂ ਕੋ ਕਰ॥੭੯॥
Prof. Sahib Singhਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ)। (ਹੇ ਫਰੀਦ! ਇਹ 'ਟੋਏ ਟਿੱਬੇ' ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ ॥੭੯॥
ਪਦ ਅਰਥ ਨਉਬਤਿ = ਧੌਂਸਾ। ਸੁਬਹ ਸਿਉ = ਸਵੇਰ ਦਾ। ਸਾਜੁ = ਸਾਮਾਨ, ਆਹਰ, ਤਿਆਰੀ ॥੭੯॥
SikhNet (Spanish)las campanas de la mañana están sonando, prepárate para ir. (79)