ੴ

ਸਿੱਖਬਾਣੀ · SikhBani

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥

fareedaa mai jaaniaa dukh mujh koo dukh sabaaeiai jag
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1382 · 2 lines
Translations

ਫਰੀਦਾ. ਮੈ ਜਾਨਿਆ ਦੁਖੁ ਮੁਝ ਕੂ; ਦੁਖੁ ਸਬਾਇਐ ਜਗਿ ॥

fareedaa. mai jaaniaa dukh mujh koo; dukh sabaaeiai jag |

Sant Singh KhalsaFareed, I thought that I was in trouble; the whole world is in trouble!
Manmohan SinghFarid! I thought, I alone was in trouble, however, in fact the whole world is in trouble.
Manmohan Singh (Punjabi)ਫਰੀਦ ਮੇਰਾ ਖਿਆਲ ਸੀ ਕਿ ਮੈਨੂੰ ਇਕਲੇ ਨੂੰ ਹੀ ਤਕਲੀਫ ਹੈ, ਪ੍ਰੰਤੂ ਸਾਰਾ ਸੰਸਾਰ ਹੀ ਤਕਲੀਫ ਵਿੱਚ ਹੈ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਮੈਨੇ ਜਾਣਿਆਂ ਥਾ ਕਿ ਦੁਖ ਮੁਝ ਕੋ ਹੀ ਹੈ, ਪ੍ਰੰਤੂ ਸਰਬ ਜਗਤ ਕੇ ਜੀਵੋਂ ਕੋ ਹੀ ਦੁਖ ਹੋ ਰਹਾ ਹੈ॥
Prof. Sahib Singhਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ' ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ), (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ।

ਪਦ ਅਰਥ ਮੁਝ ਕੂ = ਮੈਨੂੰ। ਸਬਾਇਐ ਜਗਿ = ਸਾਰੇ ਜਗਤ ਵਿਚ।

SikhNet (Spanish)Farid, pensé que sólo yo tenía problemas, el mundo entero tiene problemas,

ਊਚੇ ਚੜਿ ਕੈ ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥੮੧॥

aooche charr kai dekhiaa; taan ghar ghar ehaa ag |81|

Sant Singh KhalsaWhen I climbed the hill and looked around, I saw this fire in each and every home. ||81||
Manmohan SinghWhen I looked around from an elevation, then did I find the same fire in every house.
Manmohan Singh (Punjabi)ਜਦ ਮੈਂ ਉਚੀ ਢੇਰੀ ਤੇ ਚੜ੍ਹ ਕੇ ਵੇਖਿਆ ਤਦ ਮੈਂ ਹਰ ਇਕ ਧਾਮ ਅੰਦਰ ਏਹੋ ਅਗਨ ਪਾਈ।
Fareedkot Teekaਜਬ ਸਰੀਰ ਤੇ ਉਪਰਾਮ ਹੋ ਕਰ ਵਈਰਾਗ ਮੇਂ ਇਸਥਿਤ ਹੋ ਕਰ ਕੇ ਦੇਖਿਆ ਹੈ ਤਬ ਘਰ ਘਰ ਅਰਥਾਤ ਸਰਬ ਜੀਵੋਂ ਕੇ ਸਰੀਰ ਮੇਂ ਇਹ ਦੁਖੋਂ ਰੂਪ ਅਗਨੀ ਪਰਤੀਤ ਹੋਈ ਹੈ॥੮੧॥
Prof. Sahib Singhਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) ॥੮੧॥

ਪਦ ਅਰਥ ਊਚੇ ਚੜਿ ਕੈ = ਦੁੱਖ ਤੋਂ ਉੱਚਾ ਹੋ ਕੇ। ਘਰਿ = ਘਰ ਵਿਚ। ਘਰਿ ਘਰਿ = ਹਰੇਕ ਘਰ ਵਿਚ। ਅਗਿ = (ਇਸ ਲਫ਼ਜ਼ ਦਾ ਜੋੜ ਧਿਆਨ-ਯੋਗ ਹੈ, ਸਦਾ (ਿ) ਅੰਤ ਹੈ, ਅਸਲ ਲਫ਼ਜ਼ ਸੰਸਕ੍ਰਿਤ ਦਾ 'ਅਗਨਿ' ਹੈ, ਇਸ ਤੋਂ ਪ੍ਰਾਕ੍ਰਿਤ-ਰੂਪ 'ਅਗਿ' ਹੈ) ॥੮੧॥

* ਨੋਟ: ਇਸ ਸ਼ਲੋਕ ਤੋਂ ਅੱਗੇ ਦੋ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਹਨ। ਆਪ ਲਿਖਦੇ ਹਨ ਕਿ ਉਹੀ ਵਿਰਲੇ ਬੰਦੇ ਦੁੱਖਾਂ ਦੀ ਮਾਰ ਤੋਂ ਬਚੇ ਹੋਏ ਹਨ, ਜੋ ਸਤਿਗੁਰੂ ਦੀ ਸਰਨ ਪੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ।

SikhNet (Spanish)cuando subí la montaña y vi alrededor, pude ver fuego en cada hogar. (81)
Answers quote the Granth verbatim with Ang citations. AI commentary is not Gurbani and not a religious ruling.