ੴ

ਸਿੱਖਬਾਣੀ · SikhBani

ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥

budtaa hoaa sekh fareed kanban lagee deh
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1380 · 2 lines
Translations

ਬੁਢਾ ਹੋਆ ਸੇਖ ਫਰੀਦੁ; ਕੰਬਣਿ ਲਗੀ ਦੇਹ ॥

budtaa hoaa sekh fareed; kanban lagee deh |

Sant Singh KhalsaShaykh Fareed has grown old, and his body has begun to tremble.
Manmohan SinghShaikh Farid has grown old and his body has begun to tremble.
Manmohan Singh (Punjabi)ਸ਼ੇਖ ਫਰੀਦ ਬਿਰਧ ਹੋ ਗਿਆ ਹੈ ਅਤੇ ਉਸ ਦਾ ਸਰੀਰ ਕੰਬਣ ਲੱਗ ਗਿਆ ਹੈ।
Fareedkot Teekaਸ਼ੇਖ ਫਰੀਦ ਜੀ ਕਹਿਤੇ ਹੈਂ: ਬ੍ਰਿਧ ਅਵਸਥਾ ਕੋ ਪਾਇ ਕਰ ਕੇ ਇਹ ਦੇਹੀ ਕਾਂਪਣੇ ਲਗੀ ਹੈ॥
Prof. Sahib Singh('ਵਿਸੁ ਗੰਦਲਾਂ' ਪਿੱਛੇ ਦੌੜ ਦੌੜ ਕੇ ਹੀ) ਸ਼ੇਖ਼ ਫਰੀਦ (ਹੁਣ) ਬੁੱਢਾ ਹੋ ਗਿਆ ਹੈ, ਸਰੀਰ ਕੰਬਣ ਲੱਗ ਪਿਆ ਹੈ।

ਪਦ ਅਰਥ ਦੇਹ = ਸਰੀਰ।

SikhNet (Spanish)Sheik Farid se ha puesto viejo y su cuerpo empieza a tambalear,

ਜੇ ਸਉ ਵਰੑਿਆ ਜੀਵਣਾ; ਭੀ ਤਨੁ ਹੋਸੀ ਖੇਹ ॥੪੧॥

je sau varaa jeevanaa; bhee tan hosee kheh |41|

Sant Singh KhalsaEven if he could live for hundreds of years, his body will eventually turn to dust. ||41||
Manmohan SinghEven if he lives for hundreds of years, his body shall ultimately become dust.
Manmohan Singh (Punjabi)ਜੇਕਰ ਉਹ ਸੈਂਕੜੇ ਸਾਲ ਭੀ ਜੀਉਂਦਾ ਰਹੇ, ਓੜਕ ਨੂੰ ਉਸ ਦੀ ਦੇਹ ਮਿੱਟੀ ਹੋ ਜਾਵੇਗੀ।
Fareedkot Teekaਜੇਕਰ ਸੈਂਕੜੇ ਬਰਸ ਭੀ ਜੀਵਣਾ ਹੋਵੈ ਫੇਰ ਭੀ ਇਸ ਸਰੀਰ ਨੇ ਖੇਹ ਰੂਪ ਹੀ ਹੋ ਜਾਣਾ ਹੈ॥੪੧॥☬ਏਕ ਸਮੇਂ ਸਰਦੀ ਮੇਂ ਰਾਤ੍ਰੀ ਕੋ ਪਾਲਾ ਲਗਨੇ ਕਰ ਕੇ ਫਰੀਦ ਜੀ ਏਕ ਮਾਛਣ ਕੇ ਭਠ ਮੇਂ ਗਰਮਾਈ ਜਾਨ ਕਰ ਸੋਇ ਰਹੇ। ਜਬ ਸਵੇਰੇ ਮਾਛਣ ਨੇ ਦੇਖਾ ਤਬ ਕੋਪ ਕਰ ਦੁਰਬਚਨ ਬੋਲਤੀ ਭਈ। ਤਿਸ ਸਮੈਂ ਕਹਿਤੇ ਭਏ:
Prof. Sahib Singhਜੇ ਸਉ ਵਰ੍ਹੇ ਭੀ ਜੀਊਣਾ ਮਿਲ ਜਾਏ, ਤਾਂ ਭੀ (ਅੰਤ ਨੂੰ) ਸਰੀਰ ਮਿੱਟੀ ਹੋ ਜਾਇਗਾ (ਤੇ ਇਹਨਾਂ 'ਵਿਸੁ ਗੰਦਲਾਂ' ਤੋਂ ਸਾਥ ਟੁੱਟ ਜਾਇਗਾ) ॥੪੧॥

ਪਦ ਅਰਥ ਖੇਹ = ਸੁਆਹ, ਮਿੱਟੀ। ਹੋਸੀ = ਹੋ ਜਾਇਗਾ ॥੪੧॥

SikhNet (Spanish)aún si viviera por cientos de años, su cuerpo terminaría siendo polvo. (41)
Answers quote the Granth verbatim with Ang citations. AI commentary is not Gurbani and not a religious ruling.