ੴ

ਸਿੱਖਬਾਣੀ · SikhBani

ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥

gharree gharree maareeai paharee lahai sajaae
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1379 · 2 lines
Translations

ਘੜੀਏ ਘੜੀਏ ਮਾਰੀਐ; ਪਹਰੀ ਲਹੈ ਸਜਾਇ ॥

gharree gharree maareeai; paharee lahai sajaae |

Sant Singh KhalsaEach and every hour, it is beaten; it is punished every day.
Manmohan SinghEvery ghari, it is beaten and every watch, it receives punishment.
Manmohan Singh (Punjabi)ਹਰ ਘੜੀ ਇਹ ਕੁਟਿਆ ਜਾਂਦਾ ਹੈ ਅਤੇ ਹਰ ਪਹਿਰ ਇਸ ਨੂੰ ਡੰਡ ਮਿਲਦਾ ਹੈ।
Fareedkot Teekaਏਕ ਏਕ ਘੜੀ ਪੀਛੇ ਇਸ ਘੜੀਆਲ ਕੋ ਮਾਰੀਤਾ ਹੈ ਔਰ ਪੈਹਰ ਪੀਛੇ ਜਬ ਗਜਲ ਬਾਜਤੀ ਹੈ ਤਬ ਅਧਿਕ ਸਜਾਇ ਪ੍ਰਾਪਤਿ ਹੋਤੀ ਹੈ॥
Prof. Sahib Singh(ਘੜੀਆਲ ਨੂੰ) ਹਰੇਕ ਘੜੀ ਪਿਛੋਂ ਮਾਰ ਪੈਂਦੀ ਹੈ, ਹਰੇਕ ਪਹਿਰ ਮਗਰੋਂ (ਇਹ) ਕੁੱਟ ਖਾਂਦਾ ਹੈ।

ਪਦ ਅਰਥ ਘੜੀਏ ਘੜੀਏ = ਘੜੀ ਘੜੀ ਪਿੱਛੋਂ। ਪਹਰੀ = ਹਰੇਕ ਪਹਿਰ ਮਗਰੋਂ। ਸਜਾਇ = ਦੰਡ, ਕੁੱਟ।

SikhNet (Spanish)Farid, en todas y en cada hora es apaleado, y esto es cada día, este bello cuerpo es como el Gong,

ਸੋ ਹੇੜਾ, ਘੜੀਆਲ ਜਿਉ; ਡੁਖੀ ਰੈਣਿ ਵਿਹਾਇ ॥੪੦॥

so herraa, gharreeaal jiau; ddukhee rain vihaae |40|

Sant Singh KhalsaThis beautiful body is like the gong; it passes the night in pain. ||40||
Manmohan SinghThe beauteous body is like the bell and passes the night in pain.
Manmohan Singh (Punjabi)ਸੁੰਦਰ ਦੇਹ ਟੱਲ ਦੀ ਮਾਨੰਦ ਹੈ ਅਤੇ ਤਕਲੀਫ ਅੰਦਰ ਰਾਤ੍ਰੀ ਨੂੰ ਬਿਤਾਉਂਦੀ ਹੈ।
Fareedkot Teekaਵਾਹਿਗੁਰੂ ਕੇ ਭਜਨ ਤੇ ਬਿਨਾਂ ਸੇ (ਹੇੜਾ) ਸਰੀਰ ਘੜਿਆਲ ਕੇ ਸਦਰਸ ਸਜਾ ਪਾਵਤਾ ਹੈ, ਭਾਵ ਆਯੂ ਰੂਪੀ ਰਾਤ੍ਰੀ ਕੋ ਦੁਖੋਂ ਸਾਥ ਬਿਤਾਵਤਾ ਹੈ॥੪੦॥
Prof. Sahib Singhਘੜੀਆਲ ਵਾਂਗ ਹੀ ਹੈ ਉਹ ਸਰੀਰ (ਜਿਸ ਨੇ 'ਵਿਸੁ ਗੰਦਲਾਂ' ਦੀ ਖ਼ਾਤਰ ਹੀ ਉਮਰ ਗੁਜ਼ਾਰ ਦਿੱਤੀ)। ਉਸ ਦੀ (ਜ਼ਿੰਦਗੀ-ਰੂਪ) ਰਾਤਿ ਦੁੱਖਾਂ ਵਿਚ ਹੀ ਬੀਤਦੀ ਹੈ ॥੪੦॥

ਪਦ ਅਰਥ ਹੇੜਾ = ਸਰੀਰ। ਸਿਉ = ਵਾਂਗ। ਰੈਣਿ = (ਜ਼ਿੰਦਗੀ ਦੀ) ਰਾਤਿ। ਵਿਹਾਇ = ਗੁਜ਼ਰਦੀ ਹੈ, ਬੀਤਦੀ ਹੈ ॥੪੦॥

SikhNet (Spanish)pasa sus noches en dolor. (40)
Answers quote the Granth verbatim with Ang citations. AI commentary is not Gurbani and not a religious ruling.