ੴ

ਸਿੱਖਬਾਣੀ · SikhBani

ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥

fareedaa baar paraaeiai baisanaa saanee mujhai na dehi
Sheikh Farid Ji ਸ਼ੇਖ ਫਰੀਦ ਜੀ · Salok Fareed Jee · Ang 1380 · 2 lines
Translations

ਫਰੀਦਾ. ਬਾਰਿ ਪਰਾਇਐ ਬੈਸਣਾ; ਸਾਂਈ ਮੁਝੈ. ਨ ਦੇਹਿ ॥

fareedaa. baar paraaeiai baisanaa; saanee mujhai. na dehi |

Sant Singh KhalsaFareed begs, O Lord, do not make me sit at another's door.
Manmohan SinghMy Lord, make Thou me not sit at another's door, begs Farid.
Manmohan Singh (Punjabi)ਫਰੀਦ ਫਰਿਆਦ ਕਰਦਾ ਹੈ ਕਿ ਹੇ ਮੇਰੇ ਸੁਆਮੀ ਤੂੰ ਮੈਨੂੰ ਹੋਰਸ ਦੇ ਬੂਹੇ ਉਤੇ ਨਾਂ ਬਿਠਾਲ।
Fareedkot Teekaਸ੍ਰੀ ਫਰੀਦ ਜੀ ਕਹਿਤੇ ਹੈਂ: ਹੇ ਸਾਂਈ! ਬਿਗਾਨੇ ਬਾਰ ਮੇਂ ਬੈਸਣਾ ਮੁਝ ਕੋ ਕਬੀ ਨ ਦੇਹੁ॥
Prof. Sahib Singhਹੇ ਫਰੀਦ! ਹੇ ਸਾਂਈਂ! (ਇਹਨਾਂ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ) ਮੈਨੂੰ ਪਰਾਏ ਬੂਹੇ ਤੇ ਬੈਠਣ ਨਾਹ ਦੇਈਂ।

ਪਦ ਅਰਥ ਬਾਰਿ = ਬੂਹੇ ਤੇ। ਬਾਰਿ ਪਰਾਇਐ = ਪਰਾਏ ਬੂਹੇ ਤੇ। ਬੈਸਣਾ = ਬੈਠਣਾ। ਸਾਂਈ = ਹੇ ਸਾਂਈ!

SikhNet (Spanish)Farid te suplica oh Señor, no hagas que me siente en la puerta de otro,

ਜੇ ਤੂ ਏਵੈ ਰਖਸੀ; ਜੀਉ ਸਰੀਰਹੁ ਲੇਹਿ ॥੪੨॥

je too evai rakhasee; jeeo sareerahu lehi |42|

Sant Singh KhalsaIf this is the way you are going to keep me, then go ahead and take the life out of my body. ||42||
Manmohan SinghIf Thou are to keep me thiswise then, take Thou out the life from my body.
Manmohan Singh (Punjabi)ਜੇਕਰ ਤੂੰ ਮੈਨੂੰ ਇਸ ਤਰ੍ਹਾਂ ਹੀ ਰਖਨਾ ਹੈ, ਤਾਂ ਤੂੰ ਮੇਰੀ ਦੇਹ ਵਿਚੋਂ ਜਾਨ ਨੂੰ ਕੱਢ ਲੈ।
Fareedkot Teekaਜੇਕਰ ਤੈਨੇ ਮੁਝ ਕੋ ਇਸੀ ਪ੍ਰਕਾਰ ਰਖਣਾ ਹੈ ਤਬ ਸਰੀਰ ਤੇ (ਜੀਉ) ਜਿੰਦ ਕੋ ਨਿਕਾਲ ਲੇਹੁ, ਭਾਵ ਯੇਹ ਇਸ ਪਰਧਾਨੀਤਾ ਕੇ ਦੁਖ ਸੇ ਮ੍ਰਿਤ ਹੋਣਾ ਭਲਾ ਹੈ; ਵਾ ਹੇ ਸਾਂਈਂ! ਮੁਝ ਕੋ ਸੰਸਾਰ ਰੂਪੀ ਪਰਾਏ ਬਾਰ ਮੇਂ ਰਹਿਣਾ ਨ ਦੇਹੁ ਔਰ ਜੇਕਰ ਤੂੰ ਮੁਝ ਕੋ ਸੰਸਾਰ ਮੇਂ ਹੀ ਰਖਣਾ ਹੈ ਤਬ ਸੂਖਮ ਸਰੀਰ ਅੰਤਸਕਰਣ ਬੀਚ ਸੇ ਜੀਵ ਭਾਵ ਲੈ ਲੇਹੁ, ਭਾਵ ਯੇਹ ਜੀਵਨ ਮੁਕਤ ਹੋ ਕਰ ਵਿਚਰੁੰ॥੪੨॥☬ਕਿਸੀ ਕਾਲ ਮੇਂ ਫਰੀਦ ਜੀ ਸਮਾਧੀ ਇਸਥਿਤ ਥੇ ਸੁਕੀ ਲਕੜੀ ਸਮ ਪ੍ਰਤੀਤ ਹੋ ਰਹੇ ਥੇ। ਤਿਨ ਕੋ ਏਕ ਲੁਹਾਰ ਨੇ ਪੁਠੀ ਕੁਹਾੜੀ ਮਾਰੀ ਕਿ ਇਸ ਕੋ ਕਾਟ ਕੇ ਕੋਇਲੇ ਕਰੂੰ। ਉਸ ਪ੍ਰਤੀ ਕਹਿਤੇ ਹੈਂ:
Prof. Sahib Singhਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ ॥੪੨॥

ਪਦ ਅਰਥ ਏਵੈ = ਇਸੇ ਤਰ੍ਹਾਂ, (ਭਾਵ, ਦੂਜਿਆਂ ਦੇ ਬੂਹੇ ਤੇ)। ਸਰੀਰਹੁ = ਸਰੀਰ ਵਿਚੋਂ। ਜੀਉ = ਜਿੰਦ ॥੪੨॥

SikhNet (Spanish)si eso es lo que planeas, entonces mejor quítame la vida. (42)
Answers quote the Granth verbatim with Ang citations. AI commentary is not Gurbani and not a religious ruling.