ਬੁਢਾ ਹੋਆ ਸੇਖ ਫਰੀਦੁ; ਕੰਬਣਿ ਲਗੀ ਦੇਹ ॥
budtaa hoaa sekh fareed; kanban lagee deh |
ਪਦ ਅਰਥ ਦੇਹ = ਸਰੀਰ।
ਜੇ ਸਉ ਵਰੑਿਆ ਜੀਵਣਾ; ਭੀ ਤਨੁ ਹੋਸੀ ਖੇਹ ॥੪੧॥
je sau varaa jeevanaa; bhee tan hosee kheh |41|
ਪਦ ਅਰਥ ਖੇਹ = ਸੁਆਹ, ਮਿੱਟੀ। ਹੋਸੀ = ਹੋ ਜਾਇਗਾ ॥੪੧॥
ਬੁਢਾ ਹੋਆ ਸੇਖ ਫਰੀਦੁ; ਕੰਬਣਿ ਲਗੀ ਦੇਹ ॥
budtaa hoaa sekh fareed; kanban lagee deh |
ਪਦ ਅਰਥ ਦੇਹ = ਸਰੀਰ।
ਜੇ ਸਉ ਵਰੑਿਆ ਜੀਵਣਾ; ਭੀ ਤਨੁ ਹੋਸੀ ਖੇਹ ॥੪੧॥
je sau varaa jeevanaa; bhee tan hosee kheh |41|
ਪਦ ਅਰਥ ਖੇਹ = ਸੁਆਹ, ਮਿੱਟੀ। ਹੋਸੀ = ਹੋ ਜਾਇਗਾ ॥੪੧॥
ਫਰੀਦਾ. ਬਾਰਿ ਪਰਾਇਐ ਬੈਸਣਾ; ਸਾਂਈ ਮੁਝੈ. ਨ ਦੇਹਿ ॥
fareedaa. baar paraaeiai baisanaa; saanee mujhai. na dehi |
ਪਦ ਅਰਥ ਬਾਰਿ = ਬੂਹੇ ਤੇ। ਬਾਰਿ ਪਰਾਇਐ = ਪਰਾਏ ਬੂਹੇ ਤੇ। ਬੈਸਣਾ = ਬੈਠਣਾ। ਸਾਂਈ = ਹੇ ਸਾਂਈ!
ਜੇ ਤੂ ਏਵੈ ਰਖਸੀ; ਜੀਉ ਸਰੀਰਹੁ ਲੇਹਿ ॥੪੨॥
je too evai rakhasee; jeeo sareerahu lehi |42|
ਪਦ ਅਰਥ ਏਵੈ = ਇਸੇ ਤਰ੍ਹਾਂ, (ਭਾਵ, ਦੂਜਿਆਂ ਦੇ ਬੂਹੇ ਤੇ)। ਸਰੀਰਹੁ = ਸਰੀਰ ਵਿਚੋਂ। ਜੀਉ = ਜਿੰਦ ॥੪੨॥
ਕੰਧਿ ਕੁਹਾੜਾ. ਸਿਰਿ ਘੜਾ; ਵਣਿ ਕੈ ਸਰੁ. ਲੋਹਾਰੁ ॥
kandh kuhaarraa. sir gharraa; van kai sar. lohaar |
ਪਦ ਅਰਥ ਕੰਧਿ = ਕੰਧੇ ਉਤੇ, ਮੋਢੇ ਉਤੇ। ਸਿਰਿ = ਸਿਰ ਉਤੇ। ਵਣਿ = ਵਣ ਵਿਚ, ਜੰਗਲ ਵਿਚ। ਕੈਸਰੁ = ਬਾਦਸ਼ਾਹ।
ਫਰੀਦਾ. ਹਉ ਲੋੜੀ ਸਹੁ ਆਪਣਾ; ਤੂ ਲੋੜਹਿ ਅੰਗਿਆਰ ॥੪੩॥
fareedaa. hau lorree sahu aapanaa; too lorreh angiaar |43|
ਪਦ ਅਰਥ ਹਉ = ਮੈਂ। ਸਹੁ = ਖਸਮ। ਲੋੜੀ = ਮੈਂ ਲੱਭਦਾ ਹਾਂ, ਲੋੜੀਂ। ਅੰਗਿਆਰ = ਕੋਲੇ ॥੪੩॥
* ਨੋਟ: ਹੁਣ ਤਕ ਸਾਰੇ ਟੀਕਾਕਾਰ ਇਸ ਸ਼ਲੋਕ ਦੀ ਪਹਿਲੀ ਤੁਕ ਦੇ ਅਖ਼ੀਰਲੇ ਹਿੱਸੇ ਦਾ ਪਦ-ਛੇਦ ਇਉਂ ਕਰਦੇ ਚਲੇ ਆ ਰਹੇ ਹਨ-'ਵਣਿ ਕੈ ਸਰੁ' ਅਤੇ ਇਸ ਦਾ ਅਰਥ ਕਰਦੇ ਹਨ-'ਵਣ ਦੇ ਸਿਰ ਉਤੇ'। ਪਰ, ਇਹ ਪਦ-ਛੇਦ ਭੀ ਗ਼ਲਤ ਹੈ ਤੇ ਇਸ ਦਾ ਅਰਥ ਭੀ ਗ਼ਲਤ ਹੈ। ਸ਼ਲੋਕ ਦੀ ਪਹਿਲੀ ਤੁਕ ਵਿਚ ਆਏ ਲਫ਼ਜ਼ 'ਕੰਧਿ' ਤੇ 'ਸਿਰਿ' ਦਾ ਅਰਥ ਹੈ 'ਕੰਧੇ ਉਤੇ' ਵਿਆਕਰਣ ਅਨੁਸਾਰ ਇਹ ਲਫ਼ਜ਼ 'ਅਧਿਕਰਣ ਕਾਰਕ, ਇਕ-ਵਚਨ' ਹੈ। ਹੁਣ ਤਕ ਪਹਿਲਾਂ ਆ ਚੁਕੇ ਸ਼ਲੋਕਾਂ ਵਿਚ ਹੇਠ ਲਿਖੇ ਲਫ਼ਜ਼ ਵੀ ਵੇਖੋ: ਸ਼ਲੋਕ ਨੰ: ੧ ਕੈ ਗਲਿ-ਕਿਸ ਦੇ ਗਲਿ ਵਿਚ? . . ਨੰ: ੭ ਘਰਿ-ਘਰ ਵਿਚ। . . ਨੰ: ੧੩ ਚਿਤਿ-ਚਿੱਤ ਵਿਚ। . . ਨੰ: ੧੬ ਦਰਿ-ਦਰ ਉਤੇ। . . ਨੰ: ੧੮ ਤੁਟੈ ਛਪਰਿ-ਟੁੱਟੇ ਹੋਏ ਛੱਪਰ ਉਤੇ। . . ਨੰ: ੧੯ ਵਣਿ-ਵਣ ਵਿਚ। . . ਨੰ: ੩੬ ਜਿਤੁ ਤਨਿ-ਜਿਸ ਸਰੀਰ ਵਿਚ। . . ਨੰ: ੩੯ ਦਰਿ-ਦਰ ਉਤੇ। . . ਨੰ: ੪੨ ਬਾਰਿ-ਬਾਰ ਉਤੇ, ਬੂਹੇ ਉਤੇ। ਪਰ, 'ਵਣਿ ਕੈ ਸਰੁ' ਵਿਚ ਲਫ਼ਜ਼ 'ਸਰੁ' ਦਾ ਜੋੜ ਉਪਰ-ਦਿੱਤੇ ਲਫ਼ਜ਼ਾਂ ਵਾਂਗ ਨਹੀਂ ਹੈ। ਇਸ ਦੇ ਅਖ਼ੀਰ ਵਿਚ ('i') ਦੇ ਥਾਂ (ੁ) ਹੈ, ਜਿਵੇਂ ਇਸੇ ਹੀ ਸ਼ਲੋਕ ਵਿਚ ਲਫ਼ਜ਼ 'ਲੋਹਾਰੁ' ਅਤੇ 'ਸਹੁ' ਹਨ। ਲਫ਼ਜ਼ 'ਲੋਹਾਰੁ' ਦਾ ਅਰਥ 'ਲੋਹਾਰ ਵਿਚ' ਜਾਂ 'ਲੋਹਾਰ ਉਤੇ' ਨਹੀਂ ਹੋ ਸਕਦਾ; 'ਸਹੁ' ਦਾ ਅਰਥ 'ਸਹੁ ਵਿਚ' ਜਾਂ 'ਸਹੁ ਉਤੇ' ਨਹੀਂ ਹੋ ਸਕਦਾ। ਇਸੇ ਤਰ੍ਹਾਂ 'ਸਰੁ' ਦਾ ਅਰਥ 'ਸਿਰ ਉਤੇ' ਨਹੀਂ ਹੋ ਸਕਦਾ। ਇਸੇ ਹੀ ਸ਼ਲੋਕ ਵਿਚ ਲਫ਼ਜ਼ 'ਸਿਰਿ' ਅਤੇ 'ਸਰੁ' ਹਨ। ਦੋਹਾਂ ਦੇ ਜੋ
ਫਰੀਦਾ. ਇਕਨਾ ਆਟਾ ਅਗਲਾ; ਇਕਨਾ. ਨਾਹੀ ਲੋਣੁ ॥
fareedaa. ikanaa aattaa agalaa; ikanaa. naahee lon |
ਪਦ ਅਰਥ ਅਗਲਾ = ਬਹੁਤਾ। ਲੋਣੁ = ਲੂਣ।
ਅਗੈ ਗਏ ਸਿੰਞਾਪਸਨਿ ਚੋਟਾਂ; ਖਾਸੀ ਕਉਣੁ ॥੪੪॥
agai ge sinyaapasan chottaan; khaasee kaun |44|
ਪਦ ਅਰਥ ਅਗੈ = ਪਰਲੋਕ ਵਿਚ। ਸਿੰਞਾਪਸਨ੍ਹ੍ਹਿ = ਪਛਾਣੇ ਜਾਣਗੇ। ਹੈ। ਖਾਸੀ-ਖਾਏਗਾ। (ਨੋਟ: ਅੱਖਰ 'ਨ੍ਹ੍ਹਿ' ਦੇ ਅੰਤ ਵਿਚ ਅੱਧਾ ਅੱਖਰ 'ਹ' ਹੈ) ॥੪੪॥
ਪਾਸਿ ਦਮਾਮੇ ਛਤੁ ਸਿਰਿ; ਭੇਰੀ ਸਡੋ ਰਡ ॥
paas damaame chhat sir; bheree saddo radd |
ਪਦ ਅਰਥ ਪਾਸਿ = ਕੋਲ (ਜਿਨ੍ਹਾਂ ਦੇ)। ਦਮਾਮੇ = ਧੌਂਸੇ। ਛਤੁ = ਛਤਰ। ਸਿਰਿ = ਸਿਰ ਉਤੇ (ਵੇਖੇ ਸ਼ਲੋਕ ਨੰ: ੪੩)। ਭੇਰੀ = ਤੂਤੀਆਂ। ਸਡੋ = ਸੱਦ। ਰਡ = ਇਕ 'ਛੰਦ' ਦਾ ਨਾਮ ਹੈ ਜੋ ਉਸਤਤੀ ਵਾਸਤੇ ਵਰਤਿਆ ਜਾਂਦਾ ਹੈ (ਵੇਖੋ, ਸਵਈਏ ਮਹਲੇ ਚਉਥੇ ਕੇ, ਭੱਟ ਨਲ੍ਯ੍ਯ, ਛੰਦ ਨੰ: ੧ ਤੋਂ ੮॥੧੨)।
ਜਾਇ ਸੁਤੇ ਜੀਰਾਣ ਮਹਿ; ਥੀਏ ਅਤੀਮਾ ਗਡ ॥੪੫॥
jaae sute jeeraan meh; thee ateemaa gadd |45|
ਪਦ ਅਰਥ ਜੀਰਾਣ = ਮਸਾਣ। ਅਤੀਮ = ਯਤੀਮ, ਮਹਿੱਟਰ। ਗਡ ਥੀਏ = ਰਲ ਗਏ ॥੪੫॥
ਫਰੀਦਾ. ਕੋਠੇ ਮੰਡਪ ਮਾੜੀਆ; ਉਸਾਰੇਦੇ ਭੀ ਗਏ ॥
fareedaa. kotthe manddap maarreea; usaarede bhee ge |
ਪਦ ਅਰਥ ਮੰਡਪ = ਸ਼ਾਮੀਆਨੇ। ਮਾੜੀਆ = ਚੁਬਾਰਿਆਂ ਵਾਲੇ ਮਹਲ।
ਕੂੜਾ ਸਉਦਾ ਕਰਿ ਗਏ; ਗੋਰੀ ਆਇ ਪਏ ॥੪੬॥
koorraa saudaa kar ge; goree aae pe |46|
ਪਦ ਅਰਥ ਕੂੜਾ = ਸੰਗ ਨਾਹ ਨਿਭਣ ਵਾਲਾ। ਗੋਰੀ = ਗੋਰੀਂ, ਕਬਰਾਂ ਵਿਚ ॥੪੬॥
ਫਰੀਦਾ. ਖਿੰਥੜਿ ਮੇਖਾ ਅਗਲੀਆ; ਜਿੰਦੁ. ਨ ਕਾਈ ਮੇਖ ॥
fareedaa. khintharr mekhaa agaleea; jind. na kaaee mekh |
ਪਦ ਅਰਥ ਖਿੰਥੜਿ = ਗੋਦੜੀ। ਮੇਖਾ = ਟਾਂਕੇ, ਤ੍ਰੋਪੇ, ਮੇਖਾਂ। ਅਗਲੀਆ = ਬਹੁਤ (ਵੇਖੋ ਸ਼ਲੋਕ ਨੰ: ੪੪, 'ਅਗਲਾ')। ਜਿੰਦੁ = (ਇਹ ਲਫ਼ਜ਼ ਸਦਾ (ੁ) ਅੰਤ ਹੁੰਦਾ ਹੈ,
ਵਾਰੀ ਆਪੋ ਆਪਣੀ; ਚਲੇ ਮਸਾਇਕ ਸੇਖ ॥੪੭॥
vaaree aapo aapanee; chale masaaeik sekh |47|
ਪਦ ਅਰਥ ਮਸਾਇਕ = (ਲਫ਼ਜ਼ 'ਸ਼ੇਖ' ਦਾ 'ਬਹੁ-ਵਚਨ') ਕਈ ਸ਼ੇਖ਼ ॥੪੭॥
ਫਰੀਦਾ. ਦੁਹੁ ਦੀਵੀ ਬਲੰਦਿਆ; ਮਲਕੁ ਬਹਿਠਾ ਆਇ ॥
fareedaa. duhu deevee balandiaa; malak bahitthaa aae |
ਪਦ ਅਰਥ ਦੁਹੁ ਦੀਵੀ ਬਲੰਦਿਆ = ਅਜੇ ਇਹ ਦੋਵੇਂ ਦੀਵੇ ਜਗਦੇ ਹੀ ਸਨ, (ਭਾਵ,) ਇਹਨਾਂ ਦੋਹਾਂ ਅੱਖਾਂ ਦੇ ਸਾਹਮਣੇ ਹੀ। ਮਲਕੁ = (ਮੌਤ ਦਾ) ਫ਼ਰਿਸ਼ਤਾ।
ਗੜੁ ਲੀਤਾ. ਘਟੁ ਲੁਟਿਆ; ਦੀਵੜੇ ਗਇਆ ਬੁਝਾਇ ॥੪੮॥
garr leetaa. ghatt luttiaa; deevarre geaa bujhaae |48|
ਪਦ ਅਰਥ ਗੜੁ = ਕਿਲ੍ਹਾ (ਸਰੀਰ-ਰੂਪ)। ਘਟੁ = ਹਿਰਦਾ, ਅੰਤਹਕਰਣ। ਲੀਤਾ = ਲੈ ਲਿਆ, ਕਬਜ਼ਾ ਕਰ ਲਿਆ ॥੪੮॥
ਫਰੀਦਾ. ਵੇਖੁ ਕਪਾਹੈ ਜਿ ਥੀਆ; ਜਿ ਸਿਰਿ ਥੀਆ, ਤਿਲਾਹ ॥
fareedaa. vekh kapaahai ji theea; ji sir theea, tilaah |
ਪਦ ਅਰਥ ਜਿ = ਜੋ ਕੁਝ। ਥੀਆ = ਹੋਇਆ, ਵਾਪਰਿਆ, ਬੀਤੀ। ਸਿਰਿ = ਸਿਰ ਉਤੇ (ਵੇਖੋ ਸ਼ਲੋਕ ਨੰ: ੪੩)।
ਕਮਾਦੈ ਅਰੁ ਕਾਗਦੈ; ਕੁੰਨੇ ਕੋਇਲਿਆਹ ॥
kamaadai ar kaagadai; kune koeiliaah |
ਪਦ ਅਰਥ ਕੁੰਨੀ = ਮਿੱਟੀ ਦੀ ਹਾਂਡੀ।
ਮੰਦੇ ਅਮਲ ਕਰੇਦਿਆ; ਏਹ ਸਜਾਇ ਤਿਨਾਹ ॥੪੯॥
mande amal karediaa; eeh sajaae tinaah |49|
ਪਦ ਅਰਥ ਸਜਾਇ = ਦੰਡ। ਤਿਨਾਹ = ਉਹਨਾਂ ਨੂੰ। ਅਮਲ = ਕੰਮ, ਕਰਤੂਤਾਂ ॥੪੯॥
ਫਰੀਦਾ. ਕੰਨਿ ਮੁਸਲਾ. ਸੂਫੁ ਗਲਿ; ਦਿਲਿ ਕਾਤੀ. ਗੁੜੁ ਵਾਤਿ ॥
fareedaa. kan musalaa. soof gal; dil kaatee. gurr vaat |
ਪਦ ਅਰਥ ਕੰਨਿ = ਕੰਧੇ ਉਤੇ, ਮੋਢੇ ਉਤੇ। ਸੂਫੁ = ਕਾਲੀ ਖ਼ਫਨੀ। ਗਲਿ = ਗਲ ਵਿਚ। ਦਿਲਿ = ਦਿਲ ਵਿਚ।
ਬਾਹਰਿ ਦਿਸੈ ਚਾਨਣਾ; ਦਿਲਿ ਅੰਧਿਆਰੀ ਰਾਤਿ ॥੫੦॥
baahar disai chaananaa; dil andhiaaree raat |50|
ਫਰੀਦਾ. ਰਤੀ ਰਤੁ, ਨ ਨਿਕਲੈ; ਜੇ ਤਨੁ ਚੀਰੈ ਕੋਇ ॥
fareedaa. ratee rat, na nikalai; je tan cheerai koe |
ਪਦ ਅਰਥ ਰਤੀ = ਰਤਾ ਜਿਤਨੀ ਭੀ। ਰਤੁ = ਲਹੂ। (ਇਹ ਲਫ਼ਜ਼ 'ਇਸਤਰੀ ਲਿੰਗ' ਹੈ, ਪਰ ਇਸ ਦੇ ਅੰਤ ਵਿਚ (ੁ) ਸਦਾ ਰਹਿੰਦਾ ਹੈ; ਇਸ ਵਰਗੇ ਹੋਰ ਲਫ਼ਜ਼ ਜੋ ਇਹਨਾਂ ਸ਼ਲੋਕਾਂ ਵਿਚ ਹੀ ਆਏ ਹਨ, ਇਹ ਹਨ: ਜਿੰਦੁ, ਖੰਡੁ, ਮੈਲੁ, ਲਜੁ, ਵਿਸੁ, ਖਾਕੁ)।
ਜੋ ਤਨ ਰਤੇ. ਰਬ ਸਿਉ; ਤਿਨ ਤਨਿ ਰਤੁ. ਨ ਹੋਇ ॥੫੧॥
jo tan rate. rab siau; tin tan rat. na hoe |51|
ਪਦ ਅਰਥ ਰਤੇ = ਰੰਗੇ ਹੋਏ। ਸਿਉ = ਨਾਲ। ਤਿਨ ਤਨਿ = ਉਹਨਾਂ ਦੇ ਤਨ ਵਿਚ ॥੫੧॥
ਮਃ ੩ ॥
mahalaa 3 |
ਇਹੁ ਤਨੁ ਸਭੋ ਰਤੁ ਹੈ; ਰਤੁ ਬਿਨੁ ਤੰਨੁ. ਨ ਹੋਇ ॥
eihu tan sabho rat hai; rat bin tan. na hoe |
ਪਦ ਅਰਥ ਸਭੋ = ਸਾਰਾ ਹੀ। ਰਤੁ ਬਿਨੁ = ਰੱਤ ਤੋਂ ਬਿਨਾ (ਜੋ ਲਫ਼ਜ਼ ਆਪਣੀ ਬਣਤਰ ਅਨੁਸਾਰ ਸਦਾ '(ੁ) ਅੰਤ' ਹੁੰਦੇ ਹਨ, ਉਹਨਾਂ ਦਾ ਅਖ਼ੀਰਲਾ (ੁ) 'ਸੰਬੰਧਕ' ਦੇ ਨਾਲ ਭੀ ਟਿਕਿਆ ਰਹਿੰਦਾ ਹੈ। ਇਥੇ ਲਫ਼ਜ਼ 'ਰਤੁ' ਦਾ (ੁ) 'ਸੰਬੰਧਕ' 'ਬਿਨੁ' ਦੇ ਹੁੰਦਿਆਂ ਭੀ ਕਾਇਮ ਹੈ)। ਤੰਨੁ = ਤਨ, ਸਰੀਰ।
ਜੋ ਸਹ ਰਤੇ ਆਪਣੇ; ਤਿਤੁ ਤਨਿ ਲੋਭੁ ਰਤੁ. ਨ ਹੋਇ ॥
jo seh rate aapane; tith tan lobh rat. na hoe |
ਪਦ ਅਰਥ ਸਹ = ਖਸਮ। ਸਹ ਰਤੇ = ਖਸਮ ਨਾਲ ਰੰਗੇ ਹੋਏ। ਤਿਤੁ ਤਨਿ = ਉਸ ਸਰੀਰ ਵਿਚ। ਤਿਤੁ = ਉਸ ਵਿਚ।
ਭੈ ਪਇਐ ਤਨੁ ਖੀਣੁ ਹੋਇ; ਲੋਭੁ ਰਤੁ ਵਿਚਹੁ ਜਾਇ ॥
bhai peiai tan kheen hoe; lobh rat vichahu jaae |
ਪਦ ਅਰਥ ਭੈ ਪਇਐ = ਡਰ ਵਿਚ ਪਿਆਂ, ਡਰ ਵਿਚ ਰਿਹਾਂ। ਖੀਣੁ = ਪਤਲਾ, ਲਿੱਸਾ। ਜਾਇ = ਦੂਰ ਹੋ ਜਾਂਦੀ ਹੈ।
ਜਿਉ ਬੈਸੰਤਰਿ. ਧਾਤੁ ਸੁਧੁ ਹੋਇ; ਤਿਉ ਹਰਿ ਕਾ ਭਉ, ਦੁਰਮਤਿ ਮੈਲੁ ਗਵਾਇ ॥
jiau baisantar. dhaat sudh hoe; tiau har kaa bhau, duramat mail gavaae |
ਪਦ ਅਰਥ ਬੈਸੰਤਰਿ = ਅੱਗ ਵਿਚ। ਸੁਧੁ = ਸਾਫ਼।
ਨਾਨਕ. ਤੇ ਜਨ ਸੋਹਣੇ; ਜਿ ਰਤੇ ਹਰਿ ਰੰਗੁ ਲਾਇ ॥੫੨॥
naanak. te jan sohane; ji rate har rang laae |52|
ਪਦ ਅਰਥ ਜਿ = ਜੇਹੜੇ। ਰੰਗੁ = ਪਿਆਰ ॥੫੨॥
* ਨੋਟ: ਫਰੀਦ ਜੀ ਨੇ ਜਿਸ 'ਰਤੁ' ਦਾ ਜ਼ਿਕਰ ਸ਼ਲੋਕ ਨੰ: ੫੧ ਵਿਚ ਕੀਤਾ ਹੈ, ਉਸ ਨੂੰ ਸ਼ਲੋਕ ਨੰ: ੫੦ ਵਿਚ ਲਫ਼ਜ਼ 'ਦਿਲਿ ਕਾਤੀ' ਵਿਚ ਇਸ਼ਾਰੇ-ਮਾਤ੍ਰ ਹੀ ਦੱਸਿਆ ਹੈ। ਉਸ ਨੂੰ ਹੋਰ ਸਪਸ਼ਟ ਕਰਨ ਵਾਸਤੇ ਗੁਰੂ ਅਮਰਦਾਸ ਜੀ ਨੇ ਇਹ ਸ਼ਲੋਕ ਉਚਾਰਿਆ।
ਫਰੀਦਾ. ਸੋਈ ਸਰਵਰੁ ਢੂਢਿ ਲਹੁ; ਜਿਥਹੁ ਲਭੀ ਵਥੁ ॥
fareedaa. soee saravar dtoodt lahu; jithahu labhee vath |
ਪਦ ਅਰਥ ਸਰਵਰੁ = ਸੋਹਣਾ ਤਲਾਬ; (ਸਰ = ਤਲਾਬ। ਵਰ = ਸ੍ਰੇਸ਼ਟ)। ਵਥੁ = (ਅਸਲ) ਚੀਜ਼।
ਛਪੜਿ ਢੂਢੈ ਕਿਆ ਹੋਵੈ; ਚਿਕੜਿ ਡੁਬੈ ਹਥੁ ॥੫੩॥
chhaparr dtoodtai kiaa hovai; chikarr ddubai hath |53|
ਪਦ ਅਰਥ ਛਪੜਿ ਢੂਢੈ = ਜੇ ਛੱਪੜ ਭਾਲੀਏ। ਚਿਕੜਿ = ਚਿੱਕੜ ਵਿਚ ॥੫੩॥
* ਨੋਟ: ਸ਼ਲੋਕ ਨੰ: ੫੦ ਵਿਚ ਦੱਸੇ ਭੇਖੀ ਨੂੰ ਇਸ ਸ਼ਲੋਕ ਵਿਚ 'ਛੱਪੜ' ਵਰਗਾ ਦੱਸਿਆ ਹੈ, ਅਤੇ ਸ਼ਲੋਕ ਨੰ: ੫੧ ਵਿਚ ਦੱਸੇ ਸੁੱਚੇ ਪਿਆਰ ਵਾਲੇ ਬੰਦੇ ਨੂੰ ਇਥੇ 'ਸਰਵਰੁ' ਆਖਿਆ ਹੈ।
ਫਰੀਦਾ ਨੰਢੀ. ਕੰਤੁ, ਨ ਰਾਵਿਓ; ਵਡੀ ਥੀ. ਮੁਈਆਸੁ ॥
fareedaa nandtee. kant, na raavio; vaddee thee. mueeaas |
ਪਦ ਅਰਥ ਨੰਢੀ = ਜੁਆਨ ਇਸਤ੍ਰੀ ਨੇ। ਨ ਰਾਵਿਓ = ਨਾਹ ਮਾਣਿਆ। ਵਡੀ ਥੀ = ਬੁੱਢੀ ਹੋ ਕੇ। ਮੁਈਆਸੁ = ਮੁਈਆ ਸੁ, ਉਹ ਮਰ ਗਈ।
ਧਨ ਕੂਕੇਂਦੀ, ਗੋਰ ਮੇਂ; ਤੈ ਸਹ. ਨਾ ਮਿਲੀਆਸੁ ॥੫੪॥
dhan kookendee, gor men; tai seh. naa mileeaas |54|
ਪਦ ਅਰਥ ਧਨ = ਇਸਤ੍ਰੀ। ਗੋਰ ਮੇਂ = ਕਬਰ ਵਿਚ। ਤੈ = ਤੈਨੂੰ। ਸਹ = ਹੇ ਸਹ! ਹੇ ਪਤੀ! ਨਾ ਮਿਲੀਆਸੁ = ਉਹ ਨਾਹ ਮਿਲੀ ॥੫੪॥
ਫਰੀਦਾ. ਸਿਰੁ ਪਲਿਆ, ਦਾੜੀ ਪਲੀ; ਮੁਛਾਂ ਭੀ ਪਲੀਆਂ ॥
fareedaa. sir paliaa, daarree palee; muchhaan bhee paleean |
ਪਦ ਅਰਥ ਪਲਿਆ = ਚਿੱਟਾ ਹੋ ਗਿਆ।
ਰੇ ਮਨ ਗਹਿਲੇ ਬਾਵਲੇ; ਮਾਣਹਿ ਕਿਆ ਰਲੀਆਂ ॥੫੫॥
re man gahile baavale; maaneh kiaa raleean |55|
ਪਦ ਅਰਥ ਰੇ ਗਹਿਲੇ = ਹੇ ਗ਼ਾਫ਼ਿਲ! ਬਾਵਲਾ = ਕਮਲਾ। ਰਲੀਆਂ = ਮੌਜਾਂ ॥੫੫॥
ਫਰੀਦਾ. ਕੋਠੇ ਧੁਕਣੁ ਕੇਤੜਾ; ਪਿਰ ਨੀਦੜੀ ਨਿਵਾਰਿ ॥
fareedaa. kotthe dhukan ketarraa; pir needarree nivaar |
ਪਦ ਅਰਥ ਧੁਕਣੁ = ਦੌੜਨਾ। ਕੇਤੜਾ = ਕਿਥੋਂ ਤਕ? ਨੀਦੜੀ = ਕੋਝੀ ਨੀਂਦ। ਨਿਵਾਰਿ = ਦੂਰ ਕਰ।
ਜੋ ਦਿਹ ਲਧੇ ਗਾਣਵੇ; ਗਏ ਵਿਲਾੜਿ ਵਿਲਾੜਿ ॥੫੬॥
jo dih ladhe gaanave; ge vilaarr vilaarr |56|
ਪਦ ਅਰਥ ਦਿਹ = ਦਿਨ। ਗਾਣਵੇ ਦਿਹ = (ਉਮਰ ਦੇ) ਗਿਣਵੇਂ ਦਿਨ। ਲਧੇ = ਲੱਭੇ, ਮਿਲੇ। ਵਿਲਾੜਿ = ਦੌੜ ਕੇ, ਛਾਲਾਂ ਮਾਰ ਕੇ, (ਭਾਵ,) ਬੜੀ ਛੇਤੀ ਛੇਤੀ ॥੫੬॥
ਫਰੀਦਾ. ਕੋਠੇ ਮੰਡਪ ਮਾੜੀਆ; ਏਤੁ. ਨ ਲਾਏ ਚਿਤੁ ॥
fareedaa. kotthe manddap maarreea; et. na laae chit |
ਪਦ ਅਰਥ ਮੰਡਪ = ਮਹਲ। ਏਤੁ = ਇਸ ਵਿਚ, ਇਸ (ਮਹਲ-ਮਾੜੀਆਂ ਦੇ ਸਿਲਸਿਲੇ) ਵਿਚ।
ਮਿਟੀ ਪਈ ਅਤੋਲਵੀ; ਕੋਇ. ਨ ਹੋਸੀ ਮਿਤੁ ॥੫੭॥
mittee pee atolavee; koe. na hosee mit |57|
ਫਰੀਦਾ. ਮੰਡਪ ਮਾਲੁ, ਨ ਲਾਇ; ਮਰਗ ਸਤਾਣੀ, ਚਿਤਿ ਧਰਿ ॥
fareedaa. manddap maal, na laae; marag sataanee, chit dhar |
ਪਦ ਅਰਥ ਮਰਗ = ਮੌਤ। ਸਤਾਣੀ = ਸ-ਤਾਣੀ, ਤਾਣ ਵਾਲੀ, ਬਲ ਵਾਲੀ। ਚਿਤਿ = ਚਿੱਤ ਵਿਚ।